20.11.24        Punjabi Morning Murli        Om Shanti         BapDada         Madhuban


ਮਿੱਠੇ ਬੱਚੇ:- "ਮਿੱਠੇ ਬੱਚੇ ਮਨਮਨਾਭਵ ਦੇ ਵਸ਼ੀਕਰਨ ਮੰਤਰ ਨਾਲ ਹੀ ਤੁਸੀਂ ਮਾਇਆ ਤੇ ਜਿੱਤ ਪਾ ਸਕਦੇ ਹੋ, ਇਹ ਮੰਤਰ ਹੀ ਸਭਨੂੰ ਯਾਦ ਦਵਾਓ ”

ਪ੍ਰਸ਼ਨ:-
ਇਸ ਬੇਹੱਦ ਦੇ ਡਰਾਮਾ ਵਿੱਚ ਸਭ ਤੋਂ ਜ਼ਬਰਦਸ੍ਤ ਲੇਬਰਸ (ਨੌਕਰ) ਕਿਹੜੇ ਹਨ ਅਤੇ ਕਿਵੇਂ?

ਉੱਤਰ:-
ਇਸ ਪੁਰਾਣੀ ਦੁਨੀਆਂ ਦੀ ਸਫ਼ਾਈ ਕਰਨ ਵਾਲੇ ਸਭਤੋਂ ਜ਼ਬਰਦਸ੍ਤ ਲੇਬਰਸ ਹਨ ਨੈਚੂਰਲ ਕੈਲੇਮਟੀਜ਼। ਧਰਤੀ ਹਿਲਦੀ ਹੈ, ਹੜ੍ਹ ਆਉਂਦਾ ਹੈ, ਸਫ਼ਾਈ ਹੋ ਜਾਂਦੀ ਹੈ। ਇਸਦੇ ਲਈ ਭਗਵਾਨ ਕਿਸੀ ਨੂੰ ਡਾਇਰੈਕਸ਼ਨ ਨਹੀਂ ਦਿੰਦੇ। ਬਾਪ ਕਿਵੇਂ ਬੱਚਿਆਂ ਨੂੰ ਡਿਸਟ੍ਰਾਏ ਕਰਣਗੇ। ਇਹ ਤਾਂ ਡਰਾਮਾ ਵਿੱਚ ਪਾਰ੍ਟ ਹੈ ਰਾਵਣ ਦਾ ਰਾਜ ਹੈ ਨਾ, ਇਸਨੂੰ ਗਾਡਲੀ ਕੈਲੇਮਟੀਜ਼ ਨਹੀਂ ਕਹਾਂਗੇ।

ਓਮ ਸ਼ਾਂਤੀ
ਬਾਪ ਹੀ ਬੱਚਿਆਂ ਨੂੰ ਸਮਝਾਉਂਦੇ ਹਨ - ਬੱਚੇ ਮਨਮਨਾਭਵ। ਇਵੇਂ ਨਹੀਂ ਕਿ ਬੱਚੇ ਬੈਠ ਬਾਪ ਨੂੰ ਸਮਝਾ ਸਕਦੇ। ਬੱਚੇ ਨਹੀਂ ਕਹਿਣਗੇ ਸ਼ਿਵਬਾਬਾ, ਮਨਮਨਾਭਵ। ਨਹੀਂ। ਉਵੇਂ ਤਾਂ ਭਾਵੇਂ ਬੱਚੇ ਆਪਸ ਵਿੱਚ ਬੈਠ ਚਿੱਟਚੈਟ ਕਰਦੇ ਹਨ, ਸਲਾਹ ਕੱਢਦੇ ਹਨ ਪਰ ਜੋ ਮਹਾਮੰਤਰ ਹੈ, ਉਹ ਤਾਂ ਬਾਪ ਹੀ ਦਿੰਦੇ ਹਨ। ਗੁਰੂ ਲੋਕੀ ਮੰਤਰ ਦਿੰਦੇ ਹਨ। ਇਹ ਰਿਵਾਜ਼ ਕਿੱਥੋਂ ਨਿਕਲਿਆ? ਇਹ ਬਾਪ ਜੋ ਨਵੀਂ ਸ੍ਰਿਸ਼ਟੀ ਰਚਣ ਵਾਲਾ ਹੈ, ਉਹ ਹੀ ਪਹਿਲੇ - ਪਹਿਲੇ ਮੰਤਰ ਦਿੰਦੇ ਹਨ ਮਨਮਨਾਭਵ। ਇਸਦਾ ਨਾਮ ਹੀ ਹੈ ਵਸ਼ੀਕਰਣ ਮੰਤਰ ਮਤਲਬ ਮਾਇਆ ਤੇ ਜਿੱਤ ਪਾਉਣ ਦਾ ਮੰਤਰ। ਇਹ ਕੋਈ ਅੰਦਰ ਵਿੱਚ ਜੱਪਣਾ ਨਹੀਂ ਹੈ। ਇਹ ਤਾਂ ਸਮਝਾਉਣਾ ਹੁੰਦਾ ਹੈ। ਬਾਪ ਅਰ੍ਥ ਸਹਿਤ ਸਮਝਾਉਂਦੇ ਹਨ। ਭਾਵੇਂ ਗੀਤਾ ਵਿੱਚ ਹੈ ਪਰ ਅਰਥ ਕੋਈ ਨਹੀਂ ਸਮਝਦੇ ਹਨ। ਇਹ ਗੀਤਾ ਦਾ ਐਪੀਸੋਡ ਵੀ ਹੈ। ਪਰ ਸਿਰਫ਼ ਨਾਮ ਬਦਲੀ ਕਰ ਦਿੱਤਾ ਹੈ। ਕਿੰਨੀ ਵੱਡੀ - ਵੱਡੀ ਕਿਤਾਬ ਆਦਿ ਭਗਤੀ - ਮਾਰ੍ਗ ਵਿੱਚ ਬਣਦੀਆਂ ਹਨ। ਅਸਲ ਵਿੱਚ ਇਹ ਤਾਂ ਓਰਲੀ ਬਾਪ ਬੈਠ ਬੱਚਿਆਂ ਨੂੰ ਸਮਝਾਉਂਦੇ ਹਨ। ਬਾਪ ਦੀ ਆਤਮਾ ਵਿੱਚ ਗਿਆਨ ਹੈ। ਬੱਚਿਆਂ ਦੀ ਵੀ ਆਤਮਾ ਹੀ ਗਿਆਨ ਧਾਰਨ ਕਰਦੀ ਹੈ। ਬਾਕੀ ਸਿਰਫ਼ ਸਹਿਜ ਕਰ ਸਮਝਾਉਣ ਦੇ ਲਈ ਇਹ ਚਿੱਤਰ ਆਦਿ ਬਣਾਏ ਜਾਂਦੇ ਹਨ। ਤੁਸੀਂ ਬੱਚਿਆਂ ਦੀ ਬੁੱਧੀ ਵਿੱਚ ਇਹ ਸਾਰਾ ਨਾਲੇਜ਼ ਹੈ। ਤੁਸੀਂ ਜਾਣਦੇ ਹੋ ਬਰੋਬਰ ਆਦਿ ਸਨਾਤਨ ਦੇਵੀ - ਦੇਵਤਾ ਧਰਮ ਸੀ ਹੋਰ ਕੋਈ ਖੰਡ ਨਹੀਂ ਸੀ। ਫੇਰ ਬਾਦ ਵਿੱਚ ਇਹ ਖੰਡ ਐਡ ਹੋਏ ਹਨ। ਤਾਂ ਉਹ ਵੀ ਚਿੱਤਰ ਇੱਕ ਕੋਨੇ ਵਿੱਚ ਰੱਖ ਦੇਣਾ ਚਾਹੀਦਾ ਹੈ। ਜਿੱਥੇ ਤੁਸੀਂ ਵਿਖਾਉਂਦੇ ਹੋ ਭਾਰਤ ਵਿੱਚ ਇਨ੍ਹਾਂ ਦਾ ਰਾਜ ਸੀ ਤਾਂ ਹੋਰ ਕੋਈ ਧਰਮ ਨਹੀਂ ਸੀ। ਹੁਣ ਤਾਂ ਕਿੰਨੇ ਢੇਰ ਧਰਮ ਹਨ ਫੇਰ ਇਹ ਸਭ ਨਹੀਂ ਰਹਿਣਗੇ। ਇਹ ਹੈ ਬਾਬਾ ਦਾ ਪਲੈਨ। ਉਨ੍ਹਾਂ ਵਿਚਾਰਿਆਂ ਨੂੰ ਕਿੰਨੀ ਚਿੰਤਾ ਲੱਗੀ ਹੋਈ ਹੈ। ਤੁਸੀਂ ਬੱਚੇ ਸਮਝਦੇ ਹੋ ਇਹ ਤਾਂ ਬਿਲਕੁਲ ਠੀਕ ਹੈ। ਲਿਖਿਆ ਹੋਇਆ ਵੀ ਹੈ ਬਾਪ ਆਕੇ ਬ੍ਰਹਮਾ ਦੁਆਰਾ ਸਥਾਪਨਾ ਕਰਦੇ ਹਨ। ਕਿਸਦੀ? ਨਵੀਂ ਦੁਨੀਆਂ ਦੀ। ਜਮੁਨਾ ਦਾ ਕੰਡਾ ਇਹ ਹੈ ਕੈਪੀਟਲ। ਉੱਥੇ ਇੱਕ ਹੀ ਧਰਮ ਹੁੰਦਾ ਹੈ। ਝਾੜ ਬਿਲਕੁਲ ਛੋਟਾ ਹੈ, ਇਸ ਝਾੜ ਦਾ ਗਿਆਨ ਵੀ ਬਾਪ ਹੀ ਦਿੰਦੇ ਹਨ। ਚੱਕਰ ਦਾ ਗਿਆਨ ਦਿੰਦੇ ਹਨ, ਸਤਿਯੁਗ ਵਿੱਚ ਇੱਕ ਹੀ ਭਾਸ਼ਾ ਹੁੰਦੀ ਹੈ, ਹੋਰ ਕੋਈ ਭਾਸ਼ਾ ਨਹੀਂ ਹੋਵੇਗੀ। ਤੁਸੀਂ ਸਿੱਧ ਕਰ ਸਕਦੇ ਹੋ ਇੱਕ ਹੀ ਭਾਰਤ ਸੀ, ਇੱਕ ਹੀ ਰਾਜ ਸੀ, ਇੱਕ ਹੀ ਭਾਸ਼ਾ ਸੀ। ਪੈਰਾਡਾਇਜ਼ ਵਿੱਚ ਸੁੱਖ - ਸ਼ਾਂਤੀ ਸੀ। ਦੁੱਖ ਦਾ ਨਾਮ - ਨਿਸ਼ਾਨ ਨਹੀਂ ਸੀ। ਹੈਲਥ, ਵੈਲਥ, ਹੈਪੀਨੈਸ ਸਭ ਸੀ। ਭਾਰਤ ਨਵਾਂ ਸੀ ਤਾਂ ਉਮਰ ਵੀ ਬਹੁਤ ਵੱਡੀ ਸੀ ਕਿਉਂਕਿ ਪਵਿੱਤਰਤਾ ਸੀ। ਪਵਿੱਤਰਤਾ ਵਿੱਚ ਮਨੁੱਖ ਤੰਦਰੁਸਤ ਰਹਿੰਦੇ ਹਨ। ਅਪਵਿੱਤਰਤਾ ਵਿੱਚ ਵੇਖੋ ਮਨੁੱਖਾਂ ਦਾ ਕੀ ਹਾਲ ਹੋ ਜਾਂਦਾ ਹੈ। ਬੈਠੇ - ਬੈਠੇ ਅਕਾਲੇ ਮ੍ਰਿਤੂ ਹੋ ਜਾਂਦੀ ਹੈ। ਜਵਾਨ ਵੀ ਮਰ ਪੈਂਦੇ ਹਨ। ਦੁੱਖ ਕਿੰਨਾ ਹੁੰਦਾ ਹੈ। ਉੱਥੇ ਅਕਾਲੇ ਮ੍ਰਿਤੂ ਹੁੰਦੀ ਨਹੀਂ। ਫੁੱਲ ਏਜ ਹੁੰਦੀ ਹੈ। ਪੀੜੀ ਤੱਕ ਮਤਲਬ ਬੁਢਾਪੇ ਤੱਕ ਕੋਈ ਮਰਦੇ ਨਹੀਂ ਹਨ।

ਕਿਸੇ ਨੂੰ ਵੀ ਸਮਝਾਓ ਤਾਂ ਇਹ ਬੁੱਧੀ ਵਿੱਚ ਬਿਠਾਉਣਾ ਹੈ - ਬੇਹੱਦ ਦੇ ਬਾਪ ਨੂੰ ਯਾਦ ਕਰੋ, ਉਹ ਹੀ ਪਤਿਤ - ਪਾਵਨ ਹੈ, ਉਹ ਹੀ ਸਦਗਤੀ ਦਾਤਾ ਹੈ। ਤੁਹਾਡੇ ਕੋਲ ਉਹ ਨਕਸ਼ਾ ਵੀ ਹੋਣਾ ਚਾਹੀਦਾ ਤਾਂ ਸਿੱਧ ਕਰ ਸਮਝਾ ਸਕਣਗੇ। ਅੱਜ ਦਾ ਨਕਸ਼ਾ ਇਹ ਹੈ, ਕੱਲ ਦਾ ਨਕਸ਼ਾ ਇਹ ਹੈ। ਕੋਈ ਤਾਂ ਚੰਗੀ ਤਰ੍ਹਾਂ ਸੁਣਦੇ ਵੀ ਹਨ। ਇਹ ਪੂਰਾ ਸਮਝਾਉਣਾ ਹੁੰਦਾ ਹੈ। ਇਹ ਭਾਰਤ ਅਵਿਨਾਸ਼ੀ ਖੰਡ ਹੈ। ਜਦੋਂ ਇਹ ਦੇਵੀ - ਦੇਵਤਾ ਧਰਮ ਸੀ ਤਾਂ ਹੋਰ ਕੋਈ ਧਰਮ ਨਹੀਂ ਸਨ। ਹੁਣ ਉਹ ਆਦਿ ਸਨਾਤਨ ਦੇਵੀ - ਦੇਵਤਾ ਧਰਮ ਹੈ ਨਹੀਂ। ਇਹ ਲਕਸ਼ਮੀ - ਨਾਰਾਇਣ ਕਿੱਥੇ ਗਏ, ਕੋਈ ਦੱਸ ਨਹੀਂ ਸੱਕਣਗੇ। ਕੋਈ ਵਿੱਚ ਤਾਕ਼ਤ ਨਹੀਂ ਦੱਸਣ ਦੀ। ਤੁਸੀਂ ਬੱਚੇ ਚੰਗੀ ਤਰ੍ਹਾਂ ਰਾਜ਼ਯੁਕਤ ਸਮਝਾ ਸਕਦੇ ਹੋ। ਇਸ ਵਿੱਚ ਮੁੰਝਣ ਦੀ ਲੋੜ ਨਹੀਂ। ਤੁਸੀਂ ਸਭ ਕੁਝ ਜਾਣਦੇ ਹੋ ਹੋਰ ਫੇਰ ਰਿਪੀਟ ਵੀ ਕਰ ਸਕਦੇ ਹੋ। ਤੁਸੀਂ ਕਿਸ ਤੋਂ ਵੀ ਪੁੱਛ ਸਕਦੇ ਹੋ - ਇਹ ਕਿੱਥੇ ਗਏ? ਤੁਹਾਡਾ ਪ੍ਰਸ਼ਨ ਸੁਣਕੇ ਹੈਰਾਨ ਹੋ ਜਾਣਗੇ। ਤੁਸੀਂ ਤਾਂ ਨਿਸ਼ਚੈ ਨਾਲ ਦੱਸਦੇ ਹੋ, ਕਿਵੇਂ ਇਹ ਵੀ 84 ਜਨਮ ਲੈਂਦੇ ਹਨ। ਬੁੱਧੀ ਵਿੱਚ ਤਾਂ ਹੈ ਨਾ। ਤੁਸੀਂ ਝੱਟ ਕਹੋਗੇ ਸਤਿਯੁਗ ਨਵੀਂ ਦੁਨੀਆਂ ਵਿੱਚ ਸਾਡਾ ਰਾਜ ਸੀ। ਇੱਕ ਹੀ ਆਦਿ ਸਨਾਤਨ ਦੇਵੀ - ਦੇਵਤਾ ਧਰਮ ਸੀ। ਦੂਜਾ ਕੋਈ ਧਰਮ ਨਹੀਂ ਸੀ। ਐਵਰੀਥਿੰਗ ਨਿਊ। ਹਰ ਇੱਕ ਚੀਜ਼ ਸਤੋਪ੍ਰਧਾਨ ਹੁੰਦੀ ਹੈ। ਸੋਨਾ ਵੀ ਕਿੰਨਾ ਅਥਾਹ ਹੁੰਦਾ ਹੈ। ਕਿੰਨਾ ਸਹਿਜ ਨਿਕਲਦਾ ਹੋਵੇਗਾ, ਜੋ ਫੇਰ ਇੱਟਾਂ ਮਕਾਨ ਆਦਿ ਬਣਦੇ ਹੋਣਗੇ। ਉੱਥੇ ਤਾਂ ਸਭ ਕੁੱਝ ਸੋਨੇ ਦਾ ਹੁੰਦਾ ਹੈ। ਖਾਨੀਆਂ ਸਭ ਨਵੀਂ ਹੋਣਗੀਆਂ ਨਾ। ਇਮਿਟੇਸ਼ਨ ਤਾਂ ਕੱਢਣਗੇ ਨਹੀਂ ਜਦਕਿ ਅਸਲ ਬਹੁਤ ਹੈ। ਇੱਥੇ ਅਸਲ ਦਾ ਨਾਮ ਨਹੀਂ। ਇਮੀਟੇਸ਼ਨ ਦਾ ਕਿੰਨਾ ਜ਼ੋਰ ਹੈ ਇਸਲਈ ਕਿਹਾ ਜਾਂਦਾ ਹੈ ਝੂਠੀ ਮਾਇਆ, ਝੂਠੀ ਕਾਇਆ… । ਸੰਪਤੀ ਵੀ ਝੂਠੀ ਹੈ। ਹੀਰੇ ਮੋਤੀ ਅਜਿਹੀ ਕਿਸਮ ਦੇ ਨਿਕਲਦੇ ਹਨ ਜੋ ਪਤਾ ਵੀ ਨਹੀਂ ਪੈ ਸਕਦਾ ਕਿ ਸੱਚਾ ਹੈ ਜਾਂ ਝੂਠਾ ਹੈ? ਸ਼ੋਅ ਇੰਨਾ ਹੁੰਦਾ ਹੈ ਜੋ ਪਰਖ ਨਹੀਂ ਸਕਦੇ ਹਾਂ - ਝੂਠਾ ਹੈ ਜਾਂ ਸੱਚਾ? ਉੱਥੇ ਤਾਂ ਇਹ ਝੂਠੀ ਚੀਜ਼ਾਂ ਆਦਿ ਹੁੰਦੀਆਂ ਨਹੀਂ। ਵਿਨਾਸ਼ ਹੁੰਦਾ ਹੈ ਤਾਂ ਸਭ ਧਰਤੀ ਵਿੱਚ ਚੱਲ ਜਾਂਦੇ ਹਨ। ਇੰਨੇ ਵੱਡੇ - ਵੱਡੇ ਪੱਥਰ, ਹੀਰੇ ਆਦਿ ਮਕਾਨਾਂ ਵਿੱਚ ਲਗਾਉਂਦੇ ਹੋਣਗੇ। ਉਹ ਸਭ ਕਿੱਥੋਂ ਆਏ ਹੋਣਗੇ, ਕੌਣ ਕੱਟ ਕਰਦੇ ਹੋਣਗੇ? ਇੰਡੀਆ ਵਿੱਚ ਵੀ ਐਕਸਪਰਟ ਬਹੁਤ ਹਨ, ਹੁਸ਼ਿਆਰ ਹੁੰਦੇ ਜਾਣਗੇ। ਫੇਰ ਉੱਥੇ ਹੁਸ਼ਿਆਰੀ ਲੈਕੇ ਆਉਣਗੇ ਨਾ। ਤਾਜ ਆਦਿ ਸਿਰਫ਼ ਹੀਰਿਆਂ ਦੇ ਥੋੜ੍ਹੇਹੀ ਬਣਨਗੇ। ਉਹ ਤਾਂ ਬਿਲਕੁਲ ਰਿਫਾਇਨ ਸੱਚੇ ਹੀਰੇ ਹੁੰਦੇ ਹਨ। ਇਹ ਬਿਜਲੀ, ਟੈਲੀਫ਼ੋਨ, ਮੋਟਰ ਆਦਿ ਪਹਿਲੇ ਕੁਝ ਨਹੀਂ ਸੀ। ਬਾਬਾ ਦੀ ਇਸ ਲਾਈਫ ਦੇ ਅੰਦਰ ਹੀ ਕੀ - ਕੀ ਨਿਕਲਿਆ ਹੈ! 100 ਵਰ੍ਹੇ ਹੋਏ ਹਨ ਜੋ ਇਹ ਸਭ ਨਿਕਲੇ ਹਨ। ਉੱਥੇ ਤਾਂ ਬੜੇ ਐਕਸਪਰਟ ਹੁੰਦੇ ਹਨ। ਹੁਣ ਤੱਕ ਸਿੱਖਦੇ ਰਹਿੰਦੇ ਹਨ। ਹੁਸ਼ਿਆਰ ਹੁੰਦੇ ਰਹਿੰਦੇ ਹਨ ਇਹ ਵੀ ਬੱਚਿਆਂ ਨੂੰ ਸ਼ਾਖਸ਼ਤਕਾਰ ਕਰਾਇਆ ਜਾਂਦਾ ਹੈ। ਉੱਥੇ ਹੈਲੀਕਾਪਟਰਸ ਵੀ ਫੁੱਲ ਪਰੂਫ਼ ਹੁੰਦੇ ਹਨ। ਬੱਚੇ ਵੀ ਬੜੇ ਸਤੋਪ੍ਰਧਾਨ ਸ਼ੁਰੂੜ ( ਤੇਜ਼ )ਬੁੱਧੀ ਵਾਲੇ ਹੁੰਦੇ ਹਨ। ਅੱਗੇ ਥੋੜ੍ਹਾ ਚੱਲੋ, ਤੁਹਾਨੂੰ ਸਭ ਸ਼ਾਖਸ਼ਤਕਾਰ ਹੁੰਦੇ ਰਹਿਣਗੇ। ਜਿਵੇਂ ਆਪਣੇ ਦੇਸ਼ ਦੇ ਨਜ਼ਦੀਕ ਆਉਂਦੇ ਹਨ ਤਾਂ ਝਾੜ ਵਿਖਾਈ ਪੈਂਦਾ ਹੈ ਨਾ। ਅੰਦਰ ਵਿੱਚ ਖੁਸ਼ੀ ਹੁੰਦੀ ਰਹਿੰਦੀ ਹੈ, ਹੁਣ ਘਰ ਆਇਆ ਕਿ ਆਇਆ। ਹੁਣ ਆਕੇ ਪਹੁੰਚੇ ਹਨ। ਪਿਛਾੜੀ ਵਿੱਚ ਤੁਹਾਨੂੰ ਵੀ ਇਵੇਂ ਸ਼ਾਖ਼ਸ਼ਤਕਾਰ ਹੁੰਦੇ ਰਹਿਣਗੇ। ਬੱਚੇ ਸਮਝਦੇ ਹਨ ਮੋਸ੍ਟ ਬਿਲਵੇਡ ਬਾਬਾ ਹੈ। ਉਹ ਹੈ ਹੀ ਸੁਪ੍ਰੀਮ ਆਤਮਾ। ਉਸਨੂੰ ਸਭ ਯਾਦ ਵੀ ਕਰਦੇ ਹਨ। ਭਗਤੀ ਮਾਰ੍ਗ ਵਿੱਚ ਤੁਸੀਂ ਵੀ ਯਾਦ ਕਰਦੇ ਸੀ ਨਾ ਪ੍ਰਮਾਤਮਾ ਨੂੰ। ਪਰ ਇਹ ਪਤਾ ਥੋੜੀ ਸੀ ਕਿ ਉਹ ਛੋਟਾ ਹੈ ਜਾਂ ਵੱਡਾ ਹੈ। ਗਾਉਂਦੇ ਵੀ ਹਨ ਚਮਕਦਾ ਹੈ ਅਜਬ ਸਿਤਾਰਾ ਭ੍ਰਿਕੁਟੀ ਦੇ ਵਿੱਚ… ਤਾਂ ਜ਼ਰੂਰ ਬਿੰਦੀ ਮਿਸਲ ਹੋਵੇਗਾ ਨਾ। ਉਸਨੂੰ ਵੀ ਕਿਹਾ ਜਾਂਦਾ ਹੈ ਸੁਪ੍ਰੀਮ ਆਤਮਾ ਮਤਲਬ ਪ੍ਰਮਾਤਮਾ। ਉਨ੍ਹਾਂ ਵਿੱਚ ਖ਼ੂਬੀਆਂ ਤਾਂ ਸਭ ਹਨ ਹੀ। ਗਿਆਨ ਦਾ ਸਾਗਰ ਹੈ, ਕੀ ਗਿਆਨ ਸੁਣਾਉਂਣਗੇ। ਉਹ ਤਾਂ ਜਦੋਂ ਸੁਣਾਵੇ ਉਦੋਂ ਤਾਂ ਪਤਾ ਪਵੇ ਨਾ। ਤੁਸੀਂ ਵੀ ਕੋਈ ਪਹਿਲੇ ਜਾਣਦੇ ਸੀ ਕੀ, ਸਿਰਫ਼ ਭਗਤੀ ਹੀ ਜਾਣਦੇ ਸੀ। ਹੁਣ ਤਾਂ ਸਮਝਦੇ ਹੋ ਵੰਡਰ ਹੈ, ਆਤਮਾ ਨੂੰ ਵੀ ਇਨ੍ਹਾਂ ਅੱਖਾਂ ਨਾਲ ਵੇਖ ਨਹੀਂ ਸਕਦੇ ਹਨ ਤਾਂ ਬਾਪ ਨੂੰ ਵੀ ਭੁੱਲ ਜਾਂਦੇ ਹਨ। ਡਰਾਮਾ ਵਿੱਚ ਪਾਰ੍ਟ ਹੀ ਇਵੇਂ ਹੈ ਜਿਸਨੂੰ ਵਿਸ਼ਵ ਦਾ ਮਾਲਿਕ ਬਣਾਉਂਦੇ ਹਨ ਉਨ੍ਹਾਂ ਦਾ ਨਾਮ ਪਾ ਦਿੰਦੇ ਹਨ ਅਤੇ ਬਣਾਉਣ ਵਾਲੇ ਦਾ ਨਾਮ ਗੁੰਮ ਕਰ ਦਿੰਦੇ ਹਨ। ਸ਼੍ਰੀਕ੍ਰਿਸ਼ਨ ਨੂੰ ਤ੍ਰਿਲੋਕੀਨਾਥ, ਬੈਕੁੰਠ ਨਾਥ ਕਹਿ ਦਿੱਤਾ ਹੈ, ਅਰਥ ਕੁਝ ਨਹੀਂ ਸਮਝਦੇ ਹਨ। ਸਿਰਫ਼ ਵਡਿਆਈਆਂ ਦੇ ਦਿੰਦੇ ਹਨ। ਭਗਤੀ ਮਾਰ੍ਗ ਵਿੱਚ ਅਨੇਕ ਗੱਲਾਂ ਬੈਠ ਬਣਾਈਆਂ ਹਨ। ਕਹਿੰਦੇ ਹਨ ਭਗਵਾਨ ਵਿੱਚ ਕਿੰਨੀ ਤਾਕ਼ਤ ਹੈ, ਉਹ ਹਜ਼ਾਰੋਂ ਸੂਰਜ ਤੋਂ ਤੇਜ਼ ਹੈ, ਸਭਨੂੰ ਭਸਮ ਕਰ ਸਕਦੇ ਹਨ। ਇਵੇਂ - ਇਵੇਂ ਗੱਲਾਂ ਬਣਾ ਦਿੱਤੀਆਂ ਹਨ। ਬਾਪ ਕਹਿੰਦੇ ਹਨ ਮੈਂ ਬੱਚਿਆਂ ਨੂੰ ਜਲਾਵਾਂਗਾ ਕਿਵੇਂ! ਇਹ ਤਾਂ ਹੋ ਨਹੀਂ ਸਕਦਾ। ਬੱਚਿਆਂ ਨੂੰ ਬਾਪ ਡਿਸਟ੍ਰਾਯ ਕਰਣਗੇ ਕੀ? ਨਹੀਂ। ਇਹ ਤਾਂ ਡਰਾਮਾ ਵਿੱਚ ਪਾਰ੍ਟ ਹੈ। ਪੁਰਾਣੀ ਦੁਨੀਆਂ ਖ਼ਤਮ ਹੋਣੀ ਹੈ। ਪੁਰਾਨੀ ਦੁਨੀਆਂ ਦੇ ਵਿਨਾਸ਼ ਦੇ ਲਈ ਇਹ ਨੈਚੁਰਲ ਕੈਲੇਮਿਟੀਜ਼ ਸਭ ਲੇਬਰਸ ਹੈ। ਕਿੰਨੇ ਜ਼ਬਰਦਸਤ ਲੇਬਰਸ ਹਨ। ਇਵੇਂ ਨਹੀਂ ਕਿ ਉਨ੍ਹਾਂ ਨੂੰ ਬਾਪ ਦਾ ਡਾਇਰੈਕਸ਼ਨ ਹੈ ਕਿ ਵਿਨਾਸ਼ ਕਰੋ। ਨਹੀਂ, ਤੂਫ਼ਾਨ ਲੱਗਦੇ ਹਨ, ਫੇਮਿਨ ਹੁੰਦਾ ਹੈ। ਭਗਵਾਨ ਕਹਿੰਦੇ ਹਨ ਕੀ, ਇਹ ਕਰੋ? ਕਦੀ ਨਹੀਂ। ਇਹ ਤਾਂ ਡਰਾਮਾ ਵਿੱਚ ਪਾਰ੍ਟ ਹੈ। ਬਾਪ ਨਹੀਂ ਕਹਿੰਦੇ ਹਨ ਬੰਬ ਬਣਾਓ। ਇਹ ਸਭ ਰਾਵਣ ਦੀ ਮੱਤ ਕਹਿਣਗੇ। ਇਹ ਬਣਿਆ - ਬਣਾਇਆ ਡਰਾਮਾ ਹੈ। ਰਾਵਣ ਦਾ ਰਾਜ ਹੈ ਤਾਂ ਆਸੁਰੀ ਬੁੱਧੀ ਬਣ ਜਾਂਦੇ ਹਨ। ਕਿੰਨੇ ਮਰਦੇ ਹਨ। ਅੰਤ ਵਿੱਚ ਸਭ ਸਾੜ ਦੇਣਗੇ। ਇਹ ਬਣਾ - ਬਣਾਇਆ ਖੇਡ ਹੈ, ਜੋ ਰਿਪੀਟ ਹੁੰਦਾ ਹੈ। ਬਾਕੀ ਇਵੇਂ ਨਹੀਂ ਸ਼ੰਕਰ ਦੇ ਅੱਖ ਖੋਲ੍ਹਣ ਨਾਲ ਵਿਨਾਸ਼ ਹੋ ਜਾਂਦਾ ਹੈ, ਇਸਨੂੰ ਗਾਡਲੀ ਕਲੈਮਟੀਜ਼ ਵੀ ਨਹੀਂ ਕਹਾਂਗੇ। ਇਹ ਨੈਚੁਰਲ ਹੀ ਹੈ।

ਹੁਣ ਬਾਪ ਤੁਸੀਂ ਬੱਚਿਆਂ ਨੂੰ ਸ਼੍ਰੀਮਤ ਦੇ ਰਹੇ ਹਨ। ਕਿਸੇ ਨੂੰ ਦੁੱਖ ਆਦਿ ਦੇਣ ਦੀ ਗੱਲ ਹੀ ਨਹੀਂ। ਬਾਪ ਤਾਂ ਹੈ ਹੀ ਸੁੱਖ ਦਾ ਰਸਤਾ ਦੱਸਣ ਵਾਲਾ। ਡਰਾਮਾ ਪਲੈਨ ਅਨੁਸਾਰ ਮਕਾਨ ਪੁਰਾਣਾ ਹੁੰਦਾ ਹੀ ਜਾਵੇਗਾ। ਬਾਪ ਵੀ ਕਹਿੰਦੇ ਹਨ ਸਾਰੀ ਦੁਨੀਆਂ ਪੁਰਾਣੀ ਹੋ ਗਈ ਹੈ। ਇਹ ਖ਼ਤਮ ਹੋਣੀ ਚਾਹੀਦੀ। ਆਪਸ ਵਿੱਚ ਲੜ੍ਹਦੇ ਵੇਖੋ ਕਿਵੇਂ ਹਨ! ਆਸੂਰੀ ਬੁੱਧੀ ਹੈ ਨਾ ਜਦੋਂ ਈਸ਼ਵਰੀਏ ਬੁੱਧੀ ਹੈ ਤਾਂ ਕੋਈ ਨੂੰ ਮਾਰਨ ਆਦਿ ਦੀ ਗੱਲ ਨਹੀਂ। ਬਾਪ ਤਾਂ ਕਹਿੰਦੇ ਹਨ ਮੈਂ ਤਾਂ ਸਭਦਾ ਬਾਪ ਹਾਂ। ਸਾਡਾ ਸਭ ਤੇ ਪਿਆਰ ਹੈ। ਬਾਬਾ ਵੇਖਦੇ ਇੱਥੇ ਹਨ ਫੇਰ ਅੰਨਨਿਆਂ ਬੱਚਿਆਂ ਵੱਲ ਹੀ ਨਜ਼ਰ ਜਾਂਦੀ ਹੈ, ਜੋ ਬਾਪ ਨੂੰ ਬਹੁਤ ਪ੍ਰੇਮ ਨਾਲ ਯਾਦ ਕਰਦੇ ਹਨ। ਸਰਵਿਸ ਵੀ ਕਰਦੇ ਹਨ। ਇੱਥੇ ਬੈਠੇ ਬਾਪ ਦੀ ਨਜ਼ਰ ਸਰਵਿਸਏਬੁਲ ਬੱਚਿਆਂ ਵੱਲ ਚਲੀ ਜਾਂਦੀ ਹੈ। ਕਦੀ ਦੇਹਰਾਦੂਨ, ਕਦੀ ਮੇਰਠ, ਕਦੀ ਦਿੱਲੀ… ਜੋ ਬੱਚੇ ਮੈਨੂੰ ਯਾਦ ਕਰਦੇ ਹਨ ਮੈਂ ਉਨ੍ਹਾਂ ਨੂੰ ਯਾਦ ਕਰਦਾ ਹਾਂ। ਜੋ ਮੈਨੂੰ ਨਹੀਂ ਵੀ ਯਾਦ ਕਰਦੇ ਹਨ ਤਾਂ ਵੀ ਮੈਂ ਸਭਨੂੰ ਯਾਦ ਕਰਦਾ ਹਾਂ ਕਿਉਂਕਿ ਮੈਂ ਤਾਂ ਸਭਨੂੰ ਲੈ ਜਾਣਾ ਹੈ ਨਾ। ਹਾਂ, ਜੋ ਮੇਰੇ ਦੁਆਰਾ ਸ੍ਰਿਸ਼ਟੀ ਚੱਕਰ ਦੀ ਨਾਲੇਜ਼ ਨੂੰ ਸਮਝਦੇ ਹਨ ਨੰਬਰਵਾਰ ਉਹ ਫੇਰ ਉੱਚ ਪਦ ਪਾਉਣਗੇ। ਇਹ ਬੇਹੱਦ ਦੀਆਂ ਗੱਲਾਂ ਹਨ। ਉਹ ਟੀਚਰ ਆਦਿ ਹੁੰਦੇ ਹਨ ਹੱਦ ਦੇ। ਇਹ ਹੈ ਬੇਹੱਦ ਦਾ। ਤਾਂ ਬੱਚਿਆਂ ਦੇ ਅੰਦਰ ਵਿੱਚ ਕਿੰਨੀ ਖੁਸ਼ੀ ਹੋਣੀ ਚਾਹੀਦੀ। ਬਾਪ ਕਹਿੰਦੇ ਹਨ ਸਭਦਾ ਪਾਰ੍ਟ ਇਕੋ ਜਿਹਾ ਨਹੀਂ ਹੋ ਸਕਦਾ ਹੈ, ਇਨ੍ਹਾਂ ਦਾ ਤਾਂ ਪਾਰ੍ਟ ਸੀ। ਪਰ ਫਾਲੋ ਕਰਨ ਵਾਲੇ ਕੋਟਾਂ ਵਿੱਚ ਕੋਈ ਨਿਕਲੇ। ਕਹਿੰਦੇ ਹਨ - ਬਾਬਾ, ਮੈਂ 7 ਦਿਨ ਦਾ ਬੱਚਾ ਹਾਂ, ਇੱਕ ਦਿਨ ਦਾ ਬੱਚਾ ਹਾਂ। ਤਾਂ ਪੁੰਗਰੇ ਠਹਿਰੇ ਨਾ। ਤਾਂ ਬਾਪ ਹਰ ਗੱਲ ਸਮਝਾਉਂਦੇ ਰਹਿੰਦੇ ਹਨ। ਨਦੀ ਵੀ ਬਰੋਬਰ ਪਾਰ ਕਰ ਆਏ ਸੀ। ਬਾਬਾ ਦੇ ਆਉਣ ਨਾਲ ਹੀ ਗਿਆਨ ਸ਼ੁਰੂ ਹੋਇਆ ਹੈ। ਉਨ੍ਹਾਂ ਦੀ ਕਿੰਨੀ ਮਹਿਮਾ ਹੈ। ਉਹ ਗੀਤਾ ਦੇ ਅਧਿਆਏ ਤਾਂ ਤੁਸੀਂ ਜਨਮ - ਜਨਮਾਂਤ੍ਰ ਕਿੰਨੀ ਵਾਰ ਪੜ੍ਹੇ ਹੋਣਗੇ। ਫ਼ਰਕ ਵੇਖੋ ਕਿੰਨਾ ਹੈ। ਕਿੱਥੇ ਸ਼੍ਰੀਕ੍ਰਿਸ਼ਨ ਭਗਵਾਨੁਵਾਚ, ਕਿੱਥੇ ਸ਼ਿਵ ਪ੍ਰਮਾਤਮਾ ਵਾਚ। ਰਾਤ - ਦਿਨ ਦਾ ਫ਼ਰਕ ਹੈ। ਤੁਹਾਡੀ ਬੁੱਧੀ ਵਿੱਚ ਹੁਣ ਹੈ ਅਸੀਂ ਸੱਚ ਖੰਡ ਵਿੱਚ ਸੀ, ਸੁੱਖ ਵੀ ਬਹੁਤ ਵੇਖਿਆ। ¾ ਹਿੱਸਾ ਸੁੱਖ ਵੇਖਦੇ ਹੋ। ਬਾਪ ਨੇ ਡਰਾਮਾ ਸੁੱਖ ਲਈ ਬਣਾਇਆ ਹੈ, ਨਾ ਕਿ ਦੁੱਖ ਦੇ ਲਈ। ਇਹ ਤਾਂ ਬਾਦ ਵਿੱਚ ਤੁਹਾਨੂੰ ਦੁੱਖ ਮਿਲਿਆ ਹੈ। ਲੜ੍ਹਾਈ ਤਾਂ ਇੰਨੀ ਜ਼ਲਦੀ ਲੱਗ ਨਹੀਂ ਸਕਦੀ। ਤੁਹਾਨੂੰ ਬਹੁਤ ਸੁੱਖ ਮਿਲਦਾ ਹੈ। ਅੱਧਾ - ਅੱਧਾ ਹੋਵੇ ਤਾਂ ਵੀ ਇੰਨ੍ਹਾਂ ਮਜ਼ਾ ਨਾ ਰਹੇ। ਸਾਡੇ ਤਿੰਨ ਹਜ਼ਾਰ ਵਰ੍ਹੇ ਤੋਂ ਕੋਈ ਲੜ੍ਹਾਈ ਨਹੀਂ। ਬਿਮਾਰੀ ਆਦਿ ਨਹੀਂ। ਇੱਥੇ ਤਾਂ ਵੇਖੋ ਬਿਮਾਰੀ ਪਿਛਾੜੀ ਬਿਮਾਰੀਆਂ ਲੱਗੀਆਂ ਹੋਇਆ ਹਨ। ਸਤਿਯੁਗ ਵਿੱਚ ਥੋੜ੍ਹੇਹੀ ਇਵੇਂ ਕੀੜੇ ਆਦਿ ਹੋਣਗੇ ਜੋ ਅਨਾਜ਼ ਖਾ ਲੈਣ ਇਸਲਈ ਉਸਦਾ ਤੇ ਨਾਮ ਹੀ ਹੈ ਸ੍ਵਰਗ। ਤਾਂ ਵਰਲਡ ਦਾ ਨਕਸ਼ਾ ਵੀ ਤੁਹਾਨੂੰ ਵਿਖਾਉਣਾ ਚਾਹੀਦਾ ਹੈ ਫੇਰ ਸਮਝ ਸਕਣਗੇ। ਅਸਲ ਵਿੱਚ ਭਾਰਤ ਇਹ ਸੀ, ਹੋਰ ਕੋਈ ਧਰਮ ਸੀ ਨਹੀਂ। ਫੇਰ ਨੰਬਰਵਾਰ ਧਰਮ ਸਥਾਪਨ ਕਰਨ ਵਾਲੇ ਆਉਂਦੇ ਹਨ। ਹੁਣ ਤੁਸੀਂ ਬੱਚਿਆਂ ਨੂੰ ਵਰਲਡ ਦੀ ਹਿਸਟਰੀ - ਜਾਗ੍ਰਾਫੀ ਦਾ ਪਤਾ ਹੈ। ਤੁਹਾਡੇ ਸਿਵਾਏ ਬਾਕੀ ਸਭ ਤਾਂ ਕਹਿ ਦੇਣਗੇ ਨੇਤੀ - ਨੇਤੀ, ਅਸੀਂ ਬਾਪ ਨੂੰ ਨਹੀਂ ਜਾਣਦੇ ਹਾਂ। ਕਹਿ ਦਿੰਦੇ ਹਨ ਉਨ੍ਹਾਂ ਦਾ ਕੋਈ ਨਾਮ, ਰੂਪ, ਦੇਸ਼, ਕਾਲ ਹੈ ਨਹੀਂ। ਨਾਮ ਰੂਪ ਨਹੀਂ ਤਾਂ ਫੇਰ ਕੋਈ ਦੇਸ਼ ਵੀ ਨਹੀਂ ਹੋ ਸਕਦਾ ਹੈ। ਕੁਝ ਵੀ ਸਮਝਦੇ ਨਹੀਂ। ਹੁਣ ਬਾਪ ਆਪਣਾ ਅਸਲ ਪਰਿਚੈ ਤੁਸੀਂ ਬੱਚਿਆਂ ਨੂੰ ਦਿੰਦੇ ਹਨ। ਅੱਛਾ।

ਮਿੱਠੇ- ਮਿੱਠੇ ਸਿੱਕੀਲਧੇ ਬੱਚਿਆਂ ਪ੍ਰਤੀ ਮਾਤ - ਪਿਤਾ ਬਾਪਦਾਦਾ ਦਾ ਯਾਦ ਪਿਆਰ ਅਤੇ ਗੁੱਡਮੋਰਨਿੰਗ। ਰੂਹਾਨੀ ਬਾਪ ਦੀ ਰੂਹਾਨੀ ਬੱਚਿਆਂ ਨੂੰ ਨਮਸਤੇ।

ਧਾਰਨਾ ਲਈ ਮੁੱਖ ਸਾਰ:-
1. ਸਦਾ ਅਪਾਰ ਖੁਸ਼ੀ ਵਿੱਚ ਰਹਿਣ ਦੇ ਲਈ ਬੇਹੱਦ ਦਾ ਬਾਪ ਜੋ ਬੇਹੱਦ ਦੀਆਂ ਗੱਲਾਂ ਸੁਣਾਉਂਦੇ ਹਨ, ਉਸਦਾ ਸਿਮਰਨ ਕਰਨਾ ਹੈ ਅਤੇ ਬਾਪ ਨੂੰ ਫਾਲੋ ਕਰਦੇ ਚੱਲਣਾ ਹੈ।

2. ਸਦਾ ਤੰਦਰੁਸਤ ਰਹਿਣ ਦੇ ਲਈ "ਪਵਿੱਤਰਤਾ" ਨੂੰ ਅਪਣਾਉਨਾ ਹੈ। ਪਵਿੱਤਰਤਾ ਦੇ ਅਧਾਰ ਨਾਲ ਹੈਲਥ, ਵੈਲਥ ਅਤੇ ਹੈਪੀਨੇਸ ਦਾ ਵਰਸਾ ਬਾਪ ਤੋਂ ਲੈਣਾ ਹੈ।

ਵਰਦਾਨ:-
ਸਰਵ ਪ੍ਰਾਪਤੀਆਂ ਨੂੰ ਸਮ੍ਰਿਤੀ ਵਿੱਚ ਇਮਰਜ ਰੱਖ ਸਦਾ ਸੰਪੰਨ ਰਹਿਣ ਵਾਲੀ ਸੰਤੁਸ਼ਟ ਆਤਮਾ ਭਵ

ਸੰਗਮਯੁਗ ਤੇ ਬਾਪਦਾਦਾ ਦਵਾਰਾ ਜੋ ਵੀ ਪ੍ਰਾਪਤੀਆਂ ਹੋਇਆ ਹਨ ਉਹਨਾਂ ਦੀ ਸਮ੍ਰਿਤੀ ਇਮਰਜ਼ ਰੂਪ ਵਿੱਚ ਰਹੇ। ਤਾਂ ਪ੍ਰਾਪਤੀਆਂ ਦੀ ਖੁਸ਼ੀ ਕਦੀ ਥੱਲੇ ਹਲਚਲ ਵਿੱਚ ਨਹੀਂ ਲਿਆਏਗੀ। ਸਦਾ ਅਚਲ ਰਹਿਣਗੇ। ਸੰਪੰਨਤਾ ਅਚਲ ਬਣਾਉਂਦੀ ਹੈ, ਹਲਚਲ ਤੋਂ ਛੁਡਾ ਦਿੰਦੀ ਹੈ। ਜੋ ਸਰਵ ਪ੍ਰਾਪਤੀਆਂ ਨਾਲ ਸੰਪੰਨ ਹਨ ਉਹ ਸਦਾ ਰਾਜ਼ੀ, ਸਦਾ ਸੰਤੁਸ਼ਟ ਰਹਿੰਦੇ ਹਨ। ਸੰਤੁਸ਼ਟਤਾ ਸਭਤੋਂ ਵੱਡਾ ਖਜ਼ਾਨਾ ਹੈ। ਜਿਸਦੇ ਕੋਲ ਸੰਤੁਸ਼ਟਤਾ ਹੈ ਉਸਦੇ ਕੋਲ ਸਭ ਕੁਝ ਹੈ। ਉਹ ਇਹ ਹੀ ਗੀਤ ਗਾਉਂਦੇ ਰਹਿੰਦੇ ਕਿ ਪਾਣਾ ਸੀ ਉਹ ਪਾ ਲਿਆ।

ਸਲੋਗਨ:-
ਮੁਹੱਬਤ ਦੇ ਝੂਲੇ ਵਿੱਚ ਬੈਠ ਜਾਓ ਤਾਂ ਮਿਹਨਤ ਆਪੇਹੀ ਛੁੱਟ ਜਾਏਗੀ।