21.01.25        Punjabi Morning Murli        Om Shanti         BapDada         Madhuban


"ਮਿੱਠੇ ਬੱਚੇ :- ਸਵੇਰੇ - ਸਵੇਰੇ ਉਠ ਬਾਪ ਨਾਲ ਮਿੱਠੀ ਰੂਹ ਰਿਹਾਨ ਕਰੋ, ਬਾਪ ਨੇ ਜੋ ਸਿੱਖਿਆਵਾਂ ਦਿੱਤੀਆਂ ਹਨ ਉਨ੍ਹਾਂ ਨੂੰ ਉਗਾਰਦੇ ਰਹੋ"

ਪ੍ਰਸ਼ਨ:-
ਸਾਰਾ ਦਿਨ ਖੁਸ਼ੀ - ਖੁਸ਼ੀ ਵਿੱਚ ਲੰਘੇ, ਉਸ ਦੇ ਲਈ ਕਿਹੜੀ ਯੁਕਤੀ ਰਚਨੀ ਚਾਹੀਦੀ ਹੈ?

ਉੱਤਰ:-
ਰੋਜ਼ ਅੰਮ੍ਰਿਤਵੇਲੇ ਉੱਠ ਗਿਆਨ ਦੀਆਂ ਗੱਲਾਂ ਵਿੱਚ ਰਮਣ ਕਰੋ। ਆਪਣੇ ਆਪ ਨਾਲ ਗੱਲਾਂ ਕਰੋ। ਸਾਰੇ ਡਰਾਮੇ ਦੇ ਆਦਿ - ਮੱਧ - ਅੰਤ ਦਾ ਸਿਮਰਨ ਕਰੋ, ਬਾਪ ਨੂੰ ਯਾਦ ਕਰੋ ਤਾਂ ਸਾਰਾ ਦਿਨ ਖੁਸ਼ੀ ਵਿੱਚ ਬੀਤੇਗਾ। ਸਟੂਡੈਂਟ ਆਪਣੀ ਆਪਣੀ ਪੜ੍ਹਾਈ ਦੀ ਰਿਹਰਸਲ ਕਰਦੇ ਹਨ। ਤੁਸੀਂ ਬੱਚੇ ਵੀ ਆਪਣੀ ਰਿਹਰਸਲ ਕਰੋ।

ਗੀਤ:-
ਅੱਜ ਹਨ੍ਹੇਰੇ ਵਿੱਚ ਹੈ ਇਨਸਾਨ...

ਓਮ ਸ਼ਾਂਤੀ
ਮਿੱਠੇ - ਮਿੱਠੇ ਸਿਕੀਲੱਧੇ ਬੱਚਿਆਂ ਨੇ ਗੀਤ ਸੁਣਿਆ। ਤੁਸੀਂ ਭਗਵਾਨ ਦੇ ਬੱਚੇ ਹੋ ਨਾ। ਤੁਸੀਂ ਜਾਣਦੇ ਹੋ ਭਗਵਾਨ ਸਾਨੂੰ ਰਸਤਾ ਦਿਖਾ ਰਹੇ ਹਨ। ਉਹ ਪੁਕਾਰਦੇ ਰਹਿੰਦੇ ਹਨ ਕਿ ਅਸੀਂ ਹਨ੍ਹੇਰੇ ਵਿੱਚ ਹਾਂ ਕਿਉਂਕਿ ਭਗਤੀਮਾਰਗ ਵਿੱਚ ਹੈ ਹੀ ਹਨ੍ਹੇਰਾ ਰਸਤਾ। ਭਗਤ ਕਹਿੰਦੇ ਹਨ ਅਸੀਂ ਤੁਹਾਨੂੰ ਮਿਲਣ ਲਈ ਭਟਕ ਰਹੇ ਹਾਂ। ਕਦੇ ਤੀਰਥਾਂ ਤੇ, ਕਦੇ ਕਿਤੇ ਦਾਨ - ਪੁੰਨ ਕਰਦੇ, ਮੰਤਰ ਜਪਦੇ ਹਨ। ਕਈਆਂ ਤਰ੍ਹਾਂ ਦੇ ਮੰਤਰ ਦਿੰਦੇ ਹਨ ਫੇਰ ਵੀ ਕੋਈ ਸਮਝਦੇ ਥੋੜ੍ਹੀ ਨਾ ਹਨ ਅਸੀਂ ਹਨ੍ਹੇਰੇ ਵਿੱਚ ਹਾਂ। ਸਵੇਰਾ ਕੀ ਚੀਜ਼ ਹੈ - ਕੁਝ ਸਮਝਦੇ ਵੀ ਨਹੀਂ, ਕਿਉਂਕਿ ਹਨ੍ਹੇਰੇ ਵਿੱਚ ਹਨ। ਹੁਣ ਤੁਸੀਂ ਤਾਂ ਹਨ੍ਹੇਰੇ ਵਿੱਚ ਨਹੀਂ ਹੋ। ਤੁਸੀਂ ਬ੍ਰਿਖ ਵਿੱਚ ਪਹਿਲਾਂ - ਪਹਿਲਾਂ ਆਉਂਦੇ ਹੋ। ਨਵੀਂ ਦੁਨੀਆਂ ਵਿੱਚ ਜਾਕੇ ਰਾਜ ਕਰਦੇ ਹੋ, ਫੇਰ ਪੌੜ੍ਹੀ ਉਤਰਦੇ ਹੋ। ਇਸ ਵਿੱਚ ਇਸਲਾਮੀ, ਬੌਧੀ, ਕ੍ਰਿਸ਼ਚਨ ਆਉਂਦੇ ਹਨ। ਹੁਣ ਬਾਪ ਫੇਰ ਸੈਪਲਿੰਗ ਲਗਾ ਰਹੇ ਹਨ। ਸਵੇਰੇ ਉੱਠ ਕੇ ਇਵੇਂ- ਇਵੇਂ ਗਿਆਨ ਦੀਆਂ ਗੱਲਾਂ ਵਿੱਚ ਰਮਣ ਕਰਨਾ ਚਾਹੀਦਾ ਹੈ। ਕਿੰਨਾ ਇਹ ਵੰਡਰਫੁਲ ਨਾਟਕ ਹੈ, ਇਸ ਡਰਾਮੇ ਦੇ ਫਿਲਮ ਰੀਲ ਦੀ ਡਿਊਰੇਸ਼ਨ ਹੈ 5000 ਵਰ੍ਹੇ। ਸਤਿਯੁਗ ਦੀ ਉਮਰ ਇੰਨੀ, ਤ੍ਰੇਤਾ ਦੀ ਇੰਨੀ … ਬਾਬਾ ਵਿੱਚ ਵੀ ਇਹ ਸਾਰਾ ਗਿਆਨ ਹੈ ਨਾ। ਦੁਨੀਆਂ ਵਿੱਚ ਹੋਰ ਕੋਈ ਨਹੀਂ ਜਾਣਦੇ। ਤਾਂ ਬੱਚਿਆਂ ਨੂੰ ਸਵੇਰੇ ਉੱਠਕੇ ਇੱਕ ਤਾਂ ਬਾਪ ਨੂੰ ਯਾਦ ਕਰਨਾ ਹੈ ਅਤੇ ਗਿਆਨ ਦਾ ਸਿਮਰਨ ਕਰਨਾ ਹੈ ਖੁਸ਼ੀ ਵਿੱਚ। ਹੁਣ ਅਸੀਂ ਸਾਰੇ ਡਰਾਮੇ ਦੇ ਆਦਿ - ਮੱਧ ਅੰਤ ਨੂੰ ਜਾਣ ਚੁੱਕੇ ਹਾਂ। ਬਾਪ ਕਹਿੰਦੇ ਹਨ ਕਲਪ ਦੀ ਉੱਮਰ ਹੀ 5 ਹਜ਼ਾਰ ਵਰ੍ਹੇ ਹੈ। ਮਨੁੱਖ ਕਹਿ ਦਿੰਦੇ ਹਨ ਲੱਖਾਂ ਵਰ੍ਹੇ। ਕਿਨ੍ਹਾਂ ਵੰਡਰਫੁਲ ਨਾਟਕ ਹੈ। ਬਾਪ ਬੈਠ ਜੋ ਸਿੱਖਿਆ ਦਿੰਦੇ ਹਨ ਉਸਨੂੰ ਫੇਰ ਉਗਾਰਨਾ ਚਾਹੀਦਾ ਹੈ, ਰਿਹਰਸਲ ਕਰਨਾ ਚਾਹੀਦਾ ਹੈ। ਸਟੂਡੈਂਟ ਪੜ੍ਹਾਈ ਦੀ ਰਿਹਰਸਲ ਕਰਦੇ ਹਨ ਨਾ।

ਤੁਸੀਂ ਮਿੱਠੇ - ਮਿੱਠੇ ਬੱਚੇ ਸਾਰੇ ਡਰਾਮੇ ਨੂੰ ਜਾਣ ਗਏ ਹੋ। ਬਾਬਾ ਨੇ ਕਿੰਨਾ ਸਹਿਜ ਢੰਗ ਨਾਲ ਦੱਸਿਆ ਹੈ ਕਿ ਇਹ ਅਨਾਦਿ ਅਵਿਨਾਸ਼ੀ ਡਰਾਮਾ ਹੈ। ਇਸ ਵਿੱਚ ਜਿੱਤਦੇ ਹਨ ਫੇਰ ਹਾਰਦੇ ਹਨ। ਹੁਣ ਚਕ੍ਰ ਪੂਰਾ ਹੋਇਆ, ਸਾਨੂੰ ਘਰ ਜਾਣਾ ਹੈ। ਬਾਪ ਦਾ ਫਰਮਾਨ ਮਿਲਿਆ ਹੈ ਮੈਨੂੰ ਬਾਪ ਨੂੰ ਯਾਦ ਕਰੋ। ਇਸ ਡਰਾਮੇ ਦੀ ਨਾਲੇਜ ਇੱਕ ਹੀ ਬਾਪ ਦਿੰਦੇ ਹਨ। ਨਾਟਕ ਕਦੇ ਲੱਖਾਂ ਵਰ੍ਹਿਆਂ ਦਾ ਥੋੜ੍ਹੀ ਨਾ ਹੁੰਦਾ ਹੈ। ਕਿਸੇ ਨੂੰ ਯਾਦ ਵੀ ਨਾ ਰਹੇ। 5 ਹਜ਼ਾਰ ਵਰ੍ਹੇ ਦਾ ਚਕ੍ਰ ਹੈ ਜੋ ਸਾਰਾ ਤੁਹਾਡੀ ਬੁੱਧੀ ਵਿੱਚ ਹੈ। ਕਿੰਨਾ ਵਧੀਆ ਹਾਰ ਅਤੇ ਜਿੱਤ ਦਾ ਖੇਡ ਹੈ। ਸਵੇਰੇ ਉੱਠ ਕੇ ਇਵੇਂ - ਇਵੇਂ ਖ਼ਿਆਲ ਚਲਣੇ ਚਾਹੀਦੇ ਹਨ। ਸਾਨੂੰ ਬਾਬਾ ਰਾਵਣ ਤੇ ਜਿੱਤ ਪਵਾਉਂਦੇ ਹਨ। ਅਜਿਹੀਆਂ ਗੱਲਾਂ ਸਵੇਰੇ ਉੱਠਕੇ ਆਪਣੇ ਨਾਲ ਕਰਨੀਆਂ ਚਾਹੀਦੀਆਂ ਹਨ ਤਾਂ ਆਦਤ ਪੈ ਜਾਵੇਗੀ। ਇਸ ਬੇਹੱਦ ਦੇ ਨਾਟਕ ਨੂੰ ਕੋਈ ਨਹੀਂ ਜਾਣਦੇ ਹਨ। ਐਕਟਰ ਹੋਕੇ ਆਦਿ - ਮੱਧ - ਅੰਤ ਨੂੰ ਨਹੀਂ ਜਾਣਦੇ ਹਨ। ਹੁਣ ਅਸੀਂ ਬਾਬਾ ਦੁਆਰਾ ਲਾਇਕ ਬਣ ਰਹੇ ਹਾਂ।

ਬਾਬਾ ਆਪਣੇ ਬੱਚਿਆਂ ਨੂੰ ਆਪਣੇ ਵਰਗਾ ਬਣਾਉਂਦੇ ਹਨ। ਆਪਣੇ ਵਰਗਾ ਵੀ ਕੀ ਬਾਪ ਤਾਂ ਆਪਣੇ ਬੱਚਿਆਂ ਨੂੰ ਆਪਣੇ ਕੰਧੇ ਤੇ ਬਿਠਾਉਂਦੇ ਹਨ। ਬਾਬਾ ਦਾ ਕਿੰਨਾ ਪਿਆਰ ਹੈ ਬੱਚਿਆਂ ਨਾਲ। ਕਿੰਨੇ ਚੰਗੇ ਢੰਗ ਨਾਲ ਸਮਝਾਉਂਦੇ ਹਨ ਮਿੱਠੇ - ਮਿੱਠੇ ਬੱਚਿਓ, ਮੈਂ ਤੁਹਾਨੂੰ ਵਿਸ਼ਵ ਦਾ ਮਾਲਿਕ ਬਣਾਉਂਦਾ ਹਾਂ। ਮੈਂ ਨਹੀਂ ਬਣਦਾ ਹਾਂ, ਤੁਹਾਨੂੰ ਬੱਚਿਆਂ ਨੂੰ ਬਣਾਉਂਦਾ ਹਾਂ। ਤੁਹਾਨੂੰ ਬੱਚਿਆਂ ਨੂੰ ਗੁਲ - ਗੁਲ ਬਣਾਕੇ ਫੇਰ ਟੀਚਰ ਬਣ ਪੜ੍ਹਾਉਂਦਾ ਹਾਂ। ਫੇਰ ਸਦਗਤੀ ਦੇ ਲਈ ਗਿਆਨ ਦੇਕੇ ਤੁਹਾਨੂੰ ਸ਼ਾਂਤੀਧਾਮ - ਸੁੱਖਧਾਮ ਦਾ ਮਾਲਿਕ ਬਣਾਉਂਦਾ ਹਾਂ। ਮੈਂ ਤਾਂ ਨਿਰਵਾਣਧਾਮ ਵਿੱਚ ਬੈਠ ਜਾਂਦਾ ਹਾਂ। ਲੌਕਿਕ ਬਾਪ ਵੀ ਮਿਹਨਤ ਕਰ ਧਨ ਕਮਾਕੇ ਸਭ ਕੁਝ ਬੱਚਿਆਂ ਨੂੰ ਦੇਕੇ ਖੁਦ ਵਾਣਪ੍ਰਸਥ ਵਿੱਚ ਜਾਕੇ ਭਜਨ ਆਦਿ ਕਰਦੇ ਹਨ। ਪਰ ਇੱਥੇ ਤਾਂ ਬਾਪ ਕਹਿੰਦੇ ਹਨ ਜੇਕਰ ਵਾਣਪ੍ਰਸਥ ਅਵਸਥਾ ਹੈ ਤਾਂ ਬੱਚਿਆਂ ਨੂੰ ਸਮਝਾਕੇ ਤੁਸੀਂ ਇਸ ਸਰਵਿਸ ਵਿੱਚ ਲੱਗ ਜਾਣਾ ਹੈ। ਫੇਰ ਗ੍ਰਹਿਸਤ ਵਿਵਹਾਰ ਵਿੱਚ ਫਸਣਾ ਨਹੀਂ ਹੈ। ਤੁਸੀਂ ਆਪਣਾ ਅਤੇ ਦੂਸਰਿਆਂ ਦਾ ਕਲਿਆਣ ਕਰਦੇ ਰਹੋ। ਹੁਣ ਤੁਹਾਡੀ ਸਭ ਦੀ ਵਾਣਪ੍ਰਸਥ ਅਵਸਥਾ ਹੈ। ਬਾਪ ਕਹਿੰਦੇ ਹਨ ਮੈਂ ਆਇਆਂ ਹਾਂ ਤੁਹਾਨੂੰ ਵਾਣੀ ਤੋਂ ਪਰੇ ਲੈ ਜਾਣ ਦੇ ਲਈ। ਅਪਵਿੱਤਰ ਆਤਮਾਵਾਂ ਤੇ ਜਾ ਨਹੀਂ ਸਕਦੀਆਂ ਇਹ ਬਾਪ ਸਾਹਮਣੇ ਬੈਠ ਸਮਝਾ ਰਹੇ ਹਨ। ਮਜ਼ਾ ਵੀ ਸਾਹਮਣੇ ਦਾ ਹੈ। ਉੱਥੇ ਤਾਂ ਫੇਰ ਬੱਚੇ ਬੈਠ ਸਮਝਾਉਂਦੇ ਹਨ। ਇੱਥੇ ਤਾਂ ਬਾਪ ਸਾਹਮਣੇ ਹੈ ਤਾਂ ਹੀ ਤੇ ਮਧੂਬਨ ਦੀ ਮਹਿਮਾ ਹੈ ਨਾ। ਤਾਂ ਬਾਪ ਕਹਿੰਦੇ ਹਨ ਸਵੇਰੇ ਉੱਠਣ ਦੀ ਆਦਤ ਪਾਵੋ। ਭਗਤੀ ਵੀ ਮਨੁੱਖ ਸਵੇਰੇ ਉੱਠਕੇ ਕਰਦੇ ਹਨ ਪਰ ਉਸ ਨਾਲ ਵਰਸਾ ਤਾਂ ਮਿਲਦਾ ਨਹੀਂ, ਵਰਸਾ ਮਿਲਦਾ ਹੈ ਰਚਤਾ ਬਾਪ ਤੋਂ। ਕਦੇ ਰਚਨਾ ਤੋੰ ਵਰਸੇ ਮਿਲ ਨਹੀਂ ਸਕਦਾ ਇਸਲਈ ਕਹਿੰਦੇ ਹਨ ਅਸੀਂ ਰਚਤਾ ਅਤੇ ਰਚਨਾ ਦੇ ਆਦਿ - ਮੱਧ - ਅੰਤ ਨੂੰ ਨਹੀਂ ਜਾਣਦੇ ਹਾਂ। ਜੇਕਰ ਉਹ ਜਾਣਦੇ ਹੁੰਦੇ ਤਾਂ ਉਹ ਪਰੰਪਰਾ ਚੱਲਿਆ ਆਉਂਦਾ। ਬੱਚਿਆਂ ਨੂੰ ਇਹ ਵੀ ਸਮਝਾਉਣਾ ਹੈ ਕਿ ਅਸੀਂ ਅਸੀਂ ਕਿੰਨੇ ਸ਼੍ਰੇਸ਼ਠ ਧਰਮ ਵਾਲੇ ਸੀ ਫੇਰ ਕਿਵੇਂ ਧਰਮ ਭ੍ਰਸ਼ਟ, ਕਰਮ ਭ੍ਰਸ਼ਟ ਬਣੇ ਹਾਂ। ਮਾਇਆ ਗੋਡਰੇਜ ਦਾ ਤਾਲਾ ਬੁੱਧੀ ਨੂੰ ਲਗਾ ਦਿੰਦੀ ਹੈ ਇਸਲਈ ਭਗਵਾਨ ਨੂੰ ਕਹਿੰਦੇ ਹਨ ਤੁਸੀਂ ਬੁੱਧੀਵਾਨਾਂ ਦੀ ਬੁੱਧੀ ਹੋ, ਇੰਨਾਂ ਦੀ ਬੁੱਧੀ ਦਾ ਤਾਲਾ ਖੋਲੋ। ਹੁਣ ਤਾਂ ਬਾਪ ਸਾਹਮਣੇ ਬੈਠ ਸਮਝਾ ਰਹੇ ਹਨ। ਮੈਂ ਗਿਆਨ ਦਾ ਸਾਗਰ ਹਾਂ, ਤੁਹਾਨੂੰ ਇਨ੍ਹਾਂ ਦੁਆਰਾ ਸਮਝਾਉਂਦਾ ਹਾਂ। ਕਿਹੜਾ ਗਿਆਨ? ਇਸ ਸ੍ਰਿਸ਼ਟੀ ਚੱਕਰ ਦੇ ਆਦਿ, ਮੱਧ, ਅੰਤ ਦਾ ਗਿਆਨ ਜੋ ਕੋਈ ਮਨੁੱਖ ਦੇ ਨਹੀ ਸਕੇ।

ਬਾਪ ਕਹਿੰਦੇ ਹਨ, ਸਤਿਸੰਗ ਆਦਿ ਵਿੱਚ ਜਾਣ ਨਾਲ ਫੇਰ ਵੀ ਸਕੂਲ ਵਿੱਚ ਪੜ੍ਹਨਾ ਚੰਗਾ ਹੈ। ਪੜ੍ਹਾਈ ਸੋਰਸ ਆਫ ਇਨਕਮ ਹੈ। ਸਤਿਸੰਗਾਂ ਵਿੱਚ ਤੇ ਮਿਲਦਾ ਕੁਝ ਨਹੀਂ। ਦਾਨ - ਪੁੰਨ ਕਰੋ, ਇਹ ਕਰੋ, ਭੇਂਟ ਰੱਖੋ, ਖਰਚਾ ਹੀ ਖਰਚਾ ਹੈ। ਪੈਸਾ ਵੀ ਰੱਖੋ, ਮੱਥਾ ਵੀ ਟੇਕੋ, ਟਿੱਪੜ ਵੀ ਘਿਸ ਜਾਂਦੀ। ਹੁਣ ਤੁਹਾਨੂੰ ਬੱਚਿਆਂ ਨੂੰ ਜੋ ਗਿਆਨ ਮਿਲ ਰਿਹਾ ਹੈ, ਉਸਨੂੰ ਸਿਮਰਨ ਕਰਨ ਦੀ ਆਦਤ ਪਾਓ ਅਤੇ ਦੂਸਰਿਆਂ ਨੂੰ ਵੀ ਸਮਝਾਉਣਾ ਹੈ। ਬਾਪ ਕਹਿੰਦੇ ਹਨ ਹੁਣ ਤੁਹਾਡੀ ਆਤਮਾ ਤੇ ਬ੍ਰਿਖਪਤੀ ਦੀ ਦਸ਼ਾ ਹੈ। ਬ੍ਰਿਖਪਤੀ ਭਗਵਾਨ ਤੁਹਾਨੂੰ ਪੜ੍ਹਾ ਰਹੇ ਹਨ, ਤੁਹਾਨੂੰ ਕਿੰਨੀ ਖੁਸ਼ੀ ਹੋਣੀ ਚਾਹੀਦੀ ਹੈ। ਭਗਵਾਨ ਪੜ੍ਹਾਕੇ ਸਾਨੂੰ ਭਾਗਵਾਨ ਭਗਵਤੀ ਬਣਾਉਂਦੇ ਹਨ, ਓਹੋ! ਅਜਿਹੇ ਬਾਪ ਨੂੰ ਜਿਨ੍ਹਾਂ ਯਾਦ ਕਰੋਗੇ ਤਾਂ ਵਿਕਰਮ ਵਿਨਾਸ਼ ਹੋਣਗੇ। ਇਵੇਂ - ਇਵੇਂ ਵਿਚਾਰ ਸਾਗਰ ਮੰਥਨ ਕਰਨ ਦੀ ਆਦਤ ਪਾਉਣੀ ਚਾਹੀਦੀ ਹੈ। ਦਾਦਾ ਸਾਨੂੰ ਇਸ ਦੁਆਰਾ ਵਰਸਾ ਦੇ ਰਹੇ ਹਨ। ਖੁਦ ਕਹਿੰਦੇ ਹਨ ਮੈਂ ਇਸ ਰਥ ਦਾ ਆਧਾਰ ਲੈਂਦਾ ਹਾਂ। ਤੁਹਾਨੂੰ ਗਿਆਨ ਮਿਲ ਰਿਹਾ ਹੈ ਨਾ। ਗਿਆਨ ਗੰਗਾਵਾਂ ਗਿਆਨ ਦੇਕੇ ਪਵਿੱਤਰ ਬਣਾਉਂਦੀਆਂ ਹਨ ਕਿ ਗੰਗਾ ਦਾ ਪਾਣੀ? ਹੁਣ ਬਾਪ ਕਹਿੰਦੇ ਹਨ ਬੱਚੇ ਤੁਸੀਂ ਭਾਰਤ ਦੀ ਸੱਚੀ - ਸੱਚੀ ਸੇਵਾ ਕਰਦੇ ਹੋ। ਉਹ ਸ਼ੋਸ਼ਲ ਵਰਕਰਜ਼ ਤਾਂ ਹੱਦ ਦੀ ਸੇਵਾ ਕਰਦੇ ਹਨ। ਇਹ ਹੈ ਰੂਹਾਨੀ ਸੱਚੀ ਸੇਵਾ। ਭਗਵਾਨੁਵਾਚ ਬਾਪ ਸਮਝਾਉਂਦੇ ਹਨ, ਭਗਵਾਨ ਪੁਨਰਜਨਮ ਰਹਿਤ ਹੈ। ਸ਼੍ਰੀਕ੍ਰਿਸ਼ਨ ਤਾਂ ਪੂਰੇ 84 ਜਨਮ ਲੈਂਦੇ ਹਨ। ਉਨ੍ਹਾਂ ਦਾ ਗੀਤਾ ਵਿੱਚ ਨਾਮ ਲਗਾ ਦਿੱਤਾ ਹੈ। ਨਾਰਾਇਣ ਦਾ ਕਿਓੰ ਨਹੀਂ ਲਗਾਉਂਦੇ ਹਨ? ਇਹ ਵੀ ਕਿਸੇ ਨੂੰ ਪਤਾ ਨਹੀਂ ਕਿ ਸ਼੍ਰੀਕ੍ਰਿਸ਼ਨ ਹੀ ਨਾਰਾਇਣ ਬਣਦੇ ਹਨ। ਸ਼੍ਰੀਕ੍ਰਿਸ਼ਨ ਪ੍ਰਿੰਸ ਸੀ ਫੇਰ ਰਾਧੇ ਨਾਲ ਸਵੰਬਰ ਹੋਇਆ। ਹੁਣ ਤੁਹਾਨੂੰ ਬੱਚਿਆਂ ਨੂੰ ਗਿਆਨ ਮਿਲਿਆ ਹੈ। ਸਮਝਦੇ ਹੋ ਸ਼ਿਵਬਾਬਾ ਸਾਨੂੰ ਪੜ੍ਹਾਉਂਦੇ ਹਨ। ਉਹ ਬਾਬਾ ਵੀ ਹੈ, ਟੀਚਰ ਵੀ ਹੈ, ਸਤਿਗੁਰੂ ਵੀ ਹੈ। ਸਦਗਤੀ ਦਿੰਦੇ ਹਨ। ਉੱਚ ਤੋਂ ਉੱਚ ਭਗਵਾਨ ਸ਼ਿਵ ਹੀ ਹੈ। ਉਹ ਕਹਿੰਦੇ ਹਨ ਮੇਰੀ ਨਿੰਦਾ ਕਰਨ ਵਾਲੇ ਉੱਚ ਠੌਰ ਪਾ ਨਹੀਂ ਸਕਦੇ। ਬੱਚੇ ਜੇਕਰ ਨਹੀਂ ਪੜ੍ਹਦੇ ਹਨ ਤਾਂ ਮਾਸਟਰ ਦੀ ਇੱਜਤ ਜਾਂਦੀ ਹੈ। ਬਾਪ ਕਹਿੰਦੇ ਹਨ ਤੁਸੀਂ ਮੇਰੀ ਇੱਜਤ ਨਹੀਂ ਗਵਾਉਣਾ। ਪੜ੍ਹਦੇ ਰਹੋ। ਏਮ ਅਬਜੈਕਟ ਤਾਂ ਸਾਹਮਣੇ ਖੜ੍ਹੀ ਹੈ। ਉਹ ਫੇਰ ਗੁਰੂ ਲੋਕ ਆਪਣੇ ਲਈ ਕਹਿ ਦਿੰਦੇ ਹਨ, ਜਿਸ ਕਾਰਨ ਮਨੁੱਖ ਡਰ ਜਾਂਦੇ ਹਨ। ਸਮਝਦੇ ਹਨ ਕੋਈ ਸ਼੍ਰਾਪ ਨਾ ਮਿਲ ਜਾਵੇ। ਗੁਰੂ ਤੋੰ ਮਿਲਿਆ ਹੋਇਆ ਮੰਤਰ ਹੀ ਸੁਣਾਉਂਦੇ ਰਹਿੰਦੇ ਹਨ। ਸੰਨਿਆਸੀਆਂ ਨੂੰ ਪੁੱਛਿਆਂ ਜਾਂਦਾ ਹੈ ਤੁਸੀਂ ਘਰ - ਬਾਰ ਕਿਵ਼ੇਂ ਛੱਡਿਆ? ਕਹਿੰਦੇ ਹਨ ਇਹ ਵਿਅਕਤ ਗੱਲਾਂ ਨਾ ਪੁੱਛੋ। ਅਰੇ ਕਿਓੰ ਨਹੀਂ ਦੱਸਦੇ ਹੋ? ਸਾਨੂੰ ਕੀ ਪਤਾ ਕਿ ਤੁਸੀਂ ਕੌਣ ਹੋ? ਸ਼ਰੂਡ ਬੁੱਧੀ ਵਾਲੇ ਇਸ ਤਰ੍ਹਾਂ ਦੀ ਗੱਲ ਕਰਦੇ ਹਨ। ਅਗਿਆਨ ਕਾਲ ਵਿੱਚ ਕਿਸੇ - ਕਿਸੇ ਨੂੰ ਨਸ਼ਾ ਰਹਿੰਦਾ ਹੈ। ਸਵਾਮੀ ਰਾਮਤੀਰਥ ਦਾ ਅਨੰਯ ਸ਼ਿਸ਼ਯ ਸਵਾਮੀ ਨਾਰਾਇਣ ਸੀ। ਉਨ੍ਹਾਂ ਦੀ ਕਿਤਾਬ ਆਦਿ ਬਾਬਾ ਦੀ ਪੜ੍ਹੀ ਹੋਈ ਹੈ। ਬਾਬਾ ਨੂੰ ਇਹ ਸਭ ਪੜ੍ਹਨ ਦਾ ਸ਼ੌਕ ਰਹਿੰਦਾ ਸੀ। ਛੋਟੇਪਣ ਵਿੱਚ ਵੈਰਾਗ ਆਉਂਦਾ ਸੀ। ਫੇਰ ਇੱਕ ਵਾਰੀ ਬਾਇਸਕੋਪ ਵੇਖਿਆ ਤਾਂ ਫੇਰ ਵ੍ਰਿਤੀ ਖ਼ਰਾਬ ਹੋਈ। ਸਾਧੂਪਣਾ ਬਦਲ ਗਿਆ। ਤਾਂ ਬਾਪ ਸਮਝਾਉਂਦੇ ਹਨ ਉਹ ਗੁਰੂ ਆਦਿ ਹਨ ਸਭ ਭਗਤੀਮਾਰਗ ਦੇ। ਸ੍ਰਵ ਦਾ ਸਦਗਤੀ ਦਾਤਾ ਤਾਂ ਇੱਕ ਹੀ ਹੈ, ਜਿਸਨੂੰ ਸਭ ਯਾਦ ਕਰਦੇ ਹਨ। ਗਾਉਂਦੇ ਵੀ ਹਨ ਮੇਰਾ ਤੇ ਗਿਰਧਰ ਗੋਪਾਲ ਦੂਸਰਾ ਨਾ ਕੋਈ। ਗਿਰਧਰ ਸ਼੍ਰੀ ਕ੍ਰਿਸ਼ਨ ਨੂੰ ਕਹਿੰਦੇ ਹਨ। ਅਸਲ ਵਿੱਚ ਗਾਲੀ ਇਹ ਬ੍ਰਹਮਾ ਖਾਂਦੇ ਹਨ। ਕ੍ਰਿਸ਼ਨ ਦੀ ਆਤਮਾ ਜਦੋਂ ਅੰਤ ਵਿੱਚ ਪਿੰਡ ਦਾ ਛੋਰਾ ਤਮੋਪ੍ਰਧਾਨ ਹੈ ਉਦੋਂ ਗਾਲੀ ਖਾਈ ਹੈ। ਅਸਲ ਵਿੱਚ ਤਾਂ ਇਹ ਹੀ ਕ੍ਰਿਸ਼ਨ ਦੀ ਆਤਮਾ ਹੈ ਨਾ। ਪਿੰਡ ਵਿੱਚ ਪਲਿਆ ਹੋਇਆ ਹੈ। ਰਸਤੇ ਚੱਲਦੇ ਬ੍ਰਾਹਮਣ ਫੱਸ ਗਿਆ ਮਤਲਬ ਬਾਬਾ ਨੇ ਪ੍ਰਵੇਸ਼ ਕੀਤਾ ਕਿੰਨੀ ਗਾਲੀ ਖਾਈ। ਅਮਰੀਕਾ ਤੱਕ ਆਵਾਜ਼ ਚਲੀ ਗਈ। ਵੰਡਰਫੁਲ ਡਰਾਮਾ ਹੈ। ਹੁਣ ਤੁਸੀਂ ਜਾਣਦੇ ਹੋ ਤਾਂ ਖੁਸ਼ੀ ਹੁੰਦੀ ਹੈ। ਹੁਣ ਬਾਪ ਸਮਝਾਉਂਦੇ ਹਨ ਕਿ ਇਹ ਚੱਕਰ ਕਿਵ਼ੇਂ ਫਿਰਦਾ ਹੈ? ਅਸੀਂ ਕਿਵ਼ੇਂ ਬ੍ਰਾਹਮਣ ਸੀ, ਫੇਰ ਦੇਵਤਾ, ਖਤ੍ਰੀ … ਕਿਵ਼ੇਂ ਬਣੇ। ਇਹ 84 ਦਾ ਚੱਕਰ ਹੈ। ਇਹ ਸਾਰਾ ਸਮ੍ਰਿਤੀ ਵਿੱਚ ਰੱਖਣਾ। ਰਚਤਾ ਅਤੇ ਰਚਨਾ ਦੇ ਆਦਿ - ਮੱਧ - ਅੰਤ ਨੂੰ ਜਾਣਨਾ ਹੈ, ਜੋ ਕੋਈ ਨਹੀਂ ਜਾਣਦੇ ਹਨ। ਤੁਸੀਂ ਬੱਚੇ ਸਮਝਦੇ ਹੋ ਅਸੀਂ ਵਿਸ਼ਵ ਦੇ ਮਾਲਿਕ ਬਣਦੇ ਹਾਂ, ਇਸ ਵਿੱਚ ਕੋਈ ਤਕਲੀਫ਼ ਤੇ ਨਹੀਂ। ਇਵੇਂ ਥੋੜ੍ਹੀ ਨਾ ਕਹਿੰਦੇ ਆਸਨ ਆਦਿ ਲਗਾਓ। ਹਠਯੋਗ ਇੰਵੇਂ ਸਿਖਾਉਂਦੇ ਹਨ ਗੱਲ ਨਾ ਪੁਛੋ। ਕਿਸੇ - ਕਿਸੇ ਦੀ ਬ੍ਰੇਨ ਹੀ ਖਰਾਬ ਹੋ ਜਾਂਦੀ ਹੈ। ਬਾਪ ਕਿੰਨੀ ਸਹਿਜ ਕਮਾਈ ਕਰਵਾਉਂਦੇ ਹਨ। ਇਹ ਹੈ 21 ਜਨਮਾਂ ਦੇ ਲਈ ਸੱਚੀ ਕਮਾਈ। ਤੁਹਾਡੀ ਹਥੇਲੀ ਤੇ ਬਹਿਸ਼ਤ ( ਸ੍ਵਰਗ ) ਹੈ। ਬਾਪ ਬੱਚਿਆਂ ਦੇ ਲਈ ਸ੍ਵਰਗ ਦੀ ਸੌਗਾਤ ਲਿਆਉਂਦੇ ਹਨ। ਇਵੇਂ ਹੋਰ ਕੋਈ ਮਨੁੱਖ ਕਹਿ ਨਹੀਂ ਸਕਦਾ। ਬਾਪ ਹੀ ਕਹਿੰਦੇ ਹਨ, ਇਨ੍ਹਾਂ ਦੀ ਆਤਮਾ ਸੁਣਦੀ ਹੈ। ਤਾਂ ਬੱਚਿਆਂ ਨੂੰ ਸਵੇਰੇ ਉੱਠ ਇਸ ਤਰ੍ਹਾਂ ਦੇ ਵਿਚਾਰ ਕਰਨੇ ਚਾਹੀਦੇ ਹਨ। ਭਗਤ ਲੋਕ ਵੀ ਗੁਪਤ ਮਾਲਾ ਫੇਰਦੇ ਹਨ। ਉਸਨੂੰ ਗਊਮੁੱਖ ਕਹਿੰਦੇ ਹਨ। ਉਸਦੇ ਅੰਦਰ ਹੱਥ ਪਾਕੇ ਮਾਲਾ ਫੇਰਦੇ ਹਨ। ਰਾਮ - ਰਾਮ… ਜਿਵੇਂਕਿ ਵਾਜਾ ਵੱਜਦਾ ਹੈ। ਅਸਲ ਵਿੱਚ ਗੁਪਤ ਤਾਂ ਇਹ ਹੈ, ਬਾਪ ਨੂੰ ਯਾਦ ਕਰਨਾ। ਅਜਪਾਜਾਪ ਇਸ ਨੂੰ ਕਿਹਾ ਜਾਂਦਾ ਹੈ। ਖੁਸ਼ੀ ਰਹਿੰਦੀ ਹੈ, ਕਿੰਨਾ ਵੰਡਰਫੁਲ ਡਰਾਮਾ ਹੈ। ਇਹ ਬੇਹੱਦ ਦਾ ਨਾਟਕ ਹੈ ਜੋ ਤੁਹਾਡੇ ਸਿਵਾਏ ਹੋਰ ਕਿਸੇ ਦੀ ਬੁੱਧੀ ਵਿੱਚ ਨਹੀਂ ਹੈ। ਤੁਹਾਡੇ ਵਿੱਚ ਵੀ ਨੰਬਰਵਾਰ ਪੁਰਸ਼ਾਰਥ ਅਨੁਸਾਰ ਹਨ। ਹੈ ਬਹੁਤ ਸੌਖਾ। ਸਾਨੂੰ ਤਾਂ ਹੁਣ ਭਗਵਾਨ ਪੜ੍ਹਾਉਂਦੇ ਹਨ। ਬਸ ਉਨ੍ਹਾਂਨੂੰ ਹੀ ਯਾਦ ਕਰਨਾ ਹੈ। ਵਰਸਾ ਵੀ ਉਨ੍ਹਾਂ ਤੋਂ ਮਿਲਦਾ ਹੈ। ਇਸ ਬਾਬਾ ਨੇ ਤਾਂ ਧਕ ਨਾਲ ਸਭ ਕੁਝ ਛੱਡ ਦਿੱਤਾ ਕਿਉਂਕਿ ਅੰਦਰ ਬਾਬਾ ਦੀ ਪ੍ਰਵੇਸ਼ਤਾ ਸੀ ਨਾ। ਸਭ ਕੁਝ ਇਨ੍ਹਾਂ ਮਾਤਾਵਾਂ ਦੇ ਅਰਪਣ ਕਰ ਦਿੱਤਾ। ਬਾਪ ਨੇ ਕਿਹਾ ਐਨੀ ਵੱਡੀ ਸਥਾਪਨਾ ਕਰਨੀ ਹੈ, ਸਭ ਇਸ ਸੇਵਾ ਵਿੱਚ ਲਗਾ ਦੇਵੋ। ਇੱਕ ਪੈਸਾ ਵੀ ਕਿਸੇ ਨੂੰ ਦੇਣਾ ਨਹੀਂ ਹੈ। ਨਸ਼ਟੋਮੋਹਾ ਐਨਾ ਚਾਹੀਦਾ ਹੈ। ਵੱਡੀ ਮੰਜਿਲ ਹੈ। ਮੀਰਾ ਨੇ ਲੋਕ ਲਾਜ ਵਿਕਾਰੀ ਕੁੱਲ ਦੀ ਮਰਿਯਾਦਾ ਛੱਡੀ ਤਾਂ ਕਿੰਨਾ ਉਨ੍ਹਾਂ ਦਾ ਨਾਮ ਹੈ। ਇਹ ਬੱਚੀਆਂ ਵੀ ਕਹਿੰਦੀਆਂ ਹਨ ਅਸੀਂ ਸ਼ਾਦੀ ਨਹੀਂ ਕਰਣਗੀਆਂ। ਲੱਖਪਤੀ ਹੋ, ਕੋਈ ਵੀ ਹੋਵੇ, ਅਸੀਂ ਤਾਂ ਬੇਹੱਦ ਦੇ ਬਾਪ ਤੋਂ ਵਰਸਾ ਲਵਾਂਗੀਆਂ । ਤਾਂ ਅਜਿਹਾ ਨਸ਼ਾ ਚੜ੍ਹਨਾ ਚਾਹੀਦਾ ਹੈ। ਬੱਚਿਆਂ ਨੂੰ ਬੇਹੱਦ ਦਾ ਬਾਪ ਬੈਠ ਸ਼ਿੰਗਾਰਦੇ ਹਨ। ਇਸ ਵਿੱਚ ਪੈਸੇ ਆਦਿ ਦੀ ਲੋੜ ਵੀ ਨਹੀਂ ਹੈ। ਸ਼ਾਦੀ ਦੇ ਦਿਨ ਵਨਵਾਹ ਵਿੱਚ ਬਿਠਾਉਂਦੇ ਹਨ, ਪੁਰਾਣੇ ਫਟੇ ਹੋਏ ਕਪੜੇ ਆਦਿ ਪਵਾਉਂਦੇ ਹਨ। ਫੇਰ ਸ਼ਾਦੀ ਤੋਂ ਬਾਅਦ ਨਵੇਂ ਕੱਪੜੇ , ਜੇਵਰ ਆਦਿ ਪਵਾਉਂਦੇ ਹਨ। ਇਹ ਬਾਪ ਕਹਿੰਦੇ ਹਨ ਮੈਂ ਤੁਹਾਨੂੰ ਗਿਆਨ ਰਤਨਾਂ ਨਾਲ ਸਿੰਗਾਰਦਾ ਹਾਂ, ਫੇਰ ਤੁਸੀਂ ਇਹ ਲਕਸ਼ਮੀ - ਨਾਰਾਇਣ ਬਣੋਗੇ। ਇਵੇਂ ਹੋਰ ਕੋਈ ਕਹਿ ਨਹੀਂ ਸਕਦਾ।

ਬਾਪ ਹੀ ਆਕੇ ਪਵਿੱਤਰ ਮਾਰਗ ਦੀ ਸਥਾਪਨਾ ਕਰਦੇ ਹਨ। ਇਸਲਈ ਵਿਸ਼ਨੂੰ ਨੂੰ ਵੀ ਚਾਰ ਬਾਹਵਾਂ ਵਿਖਾਉਂਦੇ ਹਨ। ਸ਼ੰਕਰ ਦੇ ਨਾਲ ਪਾਰਵਤੀ, ਬ੍ਰਹਮਾ ਦੇ ਨਾਲ ਸਰਸਵਤੀ ਵਿਖਾਈ ਹੈ। ਹੁਣ ਬ੍ਰਹਮਾ ਦੀ ਕੋਈ ਇਸਤ੍ਰੀ ਤਾਂ ਹੈ ਨਹੀਂ। ਇਹ ਤਾਂ ਬਾਪ ਦਾ ਬਣ ਗਿਆ। ਕਿਵ਼ੇਂ ਦੀਆਂ ਵੰਡਰਫੁਲ ਗੱਲਾਂ ਹਨ। ਮਾਤ - ਪਿਤਾ ਤਾਂ ਇਹ ਹਨ ਨਾ। ਇਹ ਪ੍ਰਜਾਪਿਤਾ ਵੀ ਹਨ, ਫੇਰ ਇਨ੍ਹਾਂ ਦੁਆਰਾ ਬਾਪ ਰਚਦੇ ਹਨ ਤਾਂ ਮਾਂ ਵੀ ਠਹਿਰੀ। ਸਰਸਵਤੀ ਬ੍ਰਹਮਾ ਦੀ ਬੇਟੀ ਗਾਈ ਜਾਂਦੀ ਹੈ। ਇਹ ਸਭ ਗੱਲਾਂ ਬਾਪ ਬੈਠ ਸਮਝਾਉਂਦੇ ਹਨ। ਜਿਵੇਂ ਬਾਬਾ ਸਵੇਰੇ ਉੱਠਕੇ ਵਿਚਾਰ ਸਾਗਰ ਮੰਥਨ ਕਰਦੇ ਹਨ, ਬੱਚਿਆਂ ਨੇ ਵੀ ਫਾਲੋ ਕਰਨਾ ਹੈ। ਤੁਸੀਂ ਬੱਚੇ ਜਾਣਦੇ ਹੋ ਕਿ ਇਹ ਹਾਰ - ਜਿੱਤ ਦਾ ਵੰਡਰਫੁਲ ਖੇਡ ਬਣਿਆ ਹੋਇਆ ਹੈ, ਇਸ ਨੂੰ ਵੇਖਕੇ ਖੁਸ਼ੀ ਹੁੰਦੀ ਹੈ, ਘ੍ਰਿਣਾ ਨਹੀਂ ਹੁੰਦੀ। ਅਸੀਂ ਇਹ ਸਮਝਦੇ ਹਾਂ, ਅਸੀਂ ਸਾਰੇ ਡਰਾਮੇ ਦੇ ਆਦਿ - ਮੱਧ - ਅੰਤ ਨੂੰ ਜਾਣ ਗਏ ਹਾਂ ਇਸ ਲਈ ਘ੍ਰਿਣਾ ਦੀ ਤੇ ਕੋਈ ਗੱਲ ਹੀ ਨਹੀਂ ਹੈ। ਤੁਸੀਂ ਬੱਚਿਆਂ ਨੇ ਮਿਹਨਤ ਵੀ ਕਰਨੀ ਹੈ। ਗ੍ਰਹਿਸਤ ਵਿਵਹਾਰ ਵਿੱਚ ਰਹਿਣਾ ਹੈ, ਪਾਵਨ ਬਣਨ ਦਾ ਬੀੜਾ ਉਠਾਉਣਾ ਹੈ। ਅਸੀਂ ਯੁਗਲ ਇਕੱਠੇ ਰਹਿ ਪਾਵਨ ਦੁਨੀਆਂ ਦੇ ਮਾਲਿਕ ਬਣਾਂਗੇ। ਫੇਰ ਕੋਈ - ਕੋਈ ਤਾਂ ਫੇਲ੍ਹ ਵੀ ਹੋ ਜਾਂਦੇ ਹਨ। ਬਾਬਾ ਦੇ ਹੱਥ ਵਿੱਚ ਕੋਈ ਸ਼ਾਸਤਰ ਆਦਿ ਨਹੀਂ ਹੈ। ਇਹ ਤਾਂ ਸ਼ਿਵਬਾਬਾ ਕਹਿੰਦੇ ਹਨ ਮੈਂ ਬ੍ਰਹਮਾ ਦੁਆਰਾ ਤੁਹਾਨੂੰ ਵੇਦਾਂ ਸ਼ਾਸਤਰਾਂ ਦਾ ਗਿਆਨ ਸੁਣਾਉਂਦਾ ਹਾਂ, ਸ਼੍ਰੀਕ੍ਰਿਸ਼ਨ ਨਹੀਂ। ਕਿੰਨਾ ਫ਼ਰਕ ਹੈ। ਅੱਛਾ!

ਮਿੱਠੇ- ਮਿੱਠੇ ਸਿੱਕੀਲਧੇ ਬੱਚਿਆਂ ਪ੍ਰਤੀ ਮਾਤ -ਪਿਤਾ ਬਾਪ ਦਾਦਾ ਦਾ ਯਾਦ ਪਿਆਰ ਅਤੇ ਗੁੱਡਮੋਰਨਿੰਗ। ਰੂਹਾਨੀ ਬਾਪ ਦੀ ਰੂਹਾਨੀ ਬੱਚਿਆਂ ਨੂੰ ਨਮਸਤੇ।

ਧਾਰਨਾ ਲਈ ਮੁੱਖ ਸਾਰ:-
1. ਪੜ੍ਹਾਈ ਤੇ ਪੂਰਾ ਧਿਆਨ ਦੇਣਾ ਹੈ। ਅਜਿਹਾ ਕੋਈ ਕਰਮ ਨਾ ਹੋਵੇ ਜਿਸ ਨਾਲ ਬਾਪ, ਟੀਚਰ, ਸਤਿਗੁਰੂ ਦੀ ਨਿੰਦਾ ਹੋਵੇ। ਇੱਜਤ ਗਵਾਉਣ ਵਾਲਾ ਕੋਈ ਕਰਮ ਨਹੀਂ ਕਰਨਾ ਹੈ।

2. ਵਿਚਾਰ ਸਾਗਰ ਮੰਥਨ ਕਰਨ ਦੀ ਆਦਤ ਪਾਉਣੀ ਹੈ। ਬਾਪ ਤੋਂ ਜੋ ਗਿਆਨ ਮਿਲਿਆ ਹੈ ਉਸ ਦਾ ਸਿਮਰਨ ਕਰ ਅਪਾਰ ਖੁਸ਼ੀ ਵਿੱਚ ਰਹਿਣਾ ਹੈ। ਕਿਸੇ ਨਾਲ ਵੀ ਘ੍ਰਿਣਾ ਨਹੀਂ ਕਰਨੀ ਹੈ।

ਵਰਦਾਨ:-
ਸੰਪੂਰਨਤਾ ਦੀ ਰੋਸ਼ਨੀ ਦਵਾਰਾ ਅਗਿਆਨ ਦਾ ਪਰਦਾ ਹਟਾਉਣ ਵਾਲੇ ਸਰਚ ਲਾਇਟ ਭਵ

ਹਾਲੇ ਪ੍ਰਤੱਖਤਾ ਦਾ ਸਮਾ ਨੇੜੇ ਆ ਰਿਹਾ ਹੈ ਇਸਲਈ ਅੰਤਰਮੁਖੀ ਬਣ ਗੂਹ ਅਨੁਭਵਾਂ ਦੇ ਰਤਨਾਂ ਨਾਲ ਖੁਦ ਨੂੰ ਭਰਪੂਰ ਬਣਾਓ, ਅਜਿਹੀ ਸਰਚ ਲਾਇਟ ਬਣੋ ਜੋ ਤੁਹਾਡਾ ਸੰਪੂਰਨਤਾ ਦੀ ਰੋਸ਼ਨੀ ਨਾਲ ਅਗਿਆਨ ਦਾ ਪਰਦਾ ਹੱਟ ਜਾਏ ਕਿਉਂਕਿ ਤੁਸੀਂ ਧਰਤੀ ਦੇ ਸਿਤਾਰੇ ਇਸ ਵਿਸ਼ਵ ਨੂੰ ਹਲਚਲ ਤੋਂ ਬਚਾਏ ਸੁੱਖੀ ਸੰਸਾਰ, ਸਵਰਨਿਮ ਸੰਸਾਰ ਬਣਾਉਣ ਵਾਲੇ ਹੋ। ਤੁਸੀਂ ਪੁਰਸ਼ੋਤਮ ਆਤਮਾਵਾਂ ਵਿਸ਼ਵ ਨੂੰ ਸੁੱਖ -ਸ਼ਾਂਤੀ ਦੀ ਸਾਹ ਦੇਣ ਦੇ ਨਿਮਿਤ ਹੋ।

ਸਲੋਗਨ:-
ਮਾਇਆ ਅਤੇ ਪ੍ਰਕ੍ਰਿਤੀ ਦੀ ਆਕਰਸ਼ਣ ਤੋਂ ਦੂਰ ਰਹੋ ਤਾਂ ਸਦਾ ਹਰਸ਼ਿਤ ਰਹੋਂਗੇ।

ਆਪਣੀ ਸ਼ਕਤੀਸ਼ਾਲੀ ਮਨਸਾ ਦਵਾਰਾ ਸਾਕਸ਼ ਦੇਣ ਦੀ ਸੇਵਾ ਕਰੋ।

ਜਦੋਂ ਮਨਸਾ ਵਿੱਚ ਸਦਾ ਸ਼ੁਭ ਭਾਵਨਾ ਅਤੇ ਸ਼ੁਭ ਦੁਆਵਾਂ ਦੇਣ ਦਾ ਨੇਚਰੁਲ ਅਭਿਆਸ ਹੋ ਜਾਏਗਾ ਤਾਂ ਮਨਸਾ ਤੁਹਾਡੀ ਬਿਜ਼ੀ ਹੋ ਜਾਏਗੀ। ਮਨ ਵਿੱਚ ਜੋ ਹਲਚਲ ਹੁੰਦੀ ਹੈ, ਉਸ ਤੋਂ ਖੁਦ ਹੀ ਕਿਨਾਰੇ ਹੋ ਜਾਵੋਗੇ। ਆਪਣੇ ਪੁਰਸ਼ਾਰਥ ਵਿੱਚ ਜੋ ਕਦੀ ਦਿਲਸ਼ਿਕਸ਼ਤ ਹੁੰਦੇ ਹੋ ਉਹ ਨਹੀਂ ਹੋਵੋਂਗੇ। ਜਾਦੂਮੰਤਰ ਹੋ ਜਾਏਗਾ।