21.02.25 Punjabi Morning Murli Om Shanti BapDada Madhuban
"ਮਿੱਠੇ ਬੱਚੇ :- ਪਾਸ
ਵਿਦ ਆਨਰ ਹੋਣਾ ਹੈ ਤਾਂ ਬੁੱਧੀਯੋਗ ਥੋੜ੍ਹਾ ਵੀ ਕਿੱਥੇ ਨਾ ਭੱਟਕੇ, ਇੱਕ ਬਾਪ ਦੀ ਯਾਦ ਰਹੇ, ਦੇਹ
ਨੂੰ ਯਾਦ ਕਰਨ ਵਾਲੇ ਉੱਚ ਪਦ ਨਹੀਂ ਪਾ ਸਕਦੇ"
ਪ੍ਰਸ਼ਨ:-
ਸਭਤੋਂ ਉੱਚੀ
ਮੰਜਿਲ ਕਿਹੜੀ ਹੈ?
ਉੱਤਰ:-
ਆਤਮਾ ਜਿਉਂਦੇ
ਜੀ ਮਰਕੇ ਇੱਕ ਬਾਪ ਦੀ ਬਣੇ ਅਤੇ ਕੋਈ ਯਾਦ ਨਾ ਆਵੇ, ਦੇਹ - ਅਭਿਮਾਨ ਬਿਲਕੁਲ ਛੁੱਟ ਜਾਵੇ - ਇਹੀ
ਹੈ ਉੱਚੀ ਮੰਜਿਲ। ਨਿਰੰਤਰ ਦੇਹੀ - ਅਭਿਮਾਨੀ ਅਵਸਥਾ ਬਣ ਜਾਵੇ - ਇਹ ਹੈ ਵੱਡੀ ਮੰਜਿਲ। ਇਸ ਨਾਲ
ਕਰਮਾਤੀਤ ਅਵਸਥਾ ਨੂੰ ਪ੍ਰਾਪਤ ਕਰੋਗੇ।
ਗੀਤ:-
ਤੂੰ ਪਿਆਰ ਦਾ
ਸਾਗਰ ਹੈ...
ਓਮ ਸ਼ਾਂਤੀ
ਹੁਣ ਇਹ ਗੀਤ ਵੀ ਗ਼ਲਤ ਹੈ। ਪਿਆਰ ਦੇ ਬਦਲੇ ਹੋਣਾ ਚਾਹੀਦਾ ਹੈ ਗਿਆਨ ਦਾ ਸਾਗਰ। ਪਿਆਰ ਦਾ ਕੋਈ ਲੋਟਾ
ਨਹੀਂ ਹੁੰਦਾ। ਲੋਟਾ, ਗੰਗਾ ਜਲ ਆਦਿ ਦਾ ਹੁੰਦਾ ਹੈ। ਤਾਂ ਇਹ ਹੈ ਭਗਤੀ ਮਾਰ੍ਗ ਦੀ ਮਹਿਮਾ। ਇਹ ਹੈ
ਰਾਂਗ ਅਤੇ ਉਹ ਹੈ ਰਾਇਟ। ਬਾਪ ਪਹਿਲੇ - ਪਹਿਲੇ ਤਾਂ ਗਿਆਨ ਦਾ ਸਾਗਰ ਹੈ। ਬੱਚਿਆਂ ਵਿੱਚ ਥੋੜ੍ਹਾ
ਵੀ ਗਿਆਨ ਹੈ ਤਾਂ ਬਹੁਤ ਉੱਚ ਪਦ ਪ੍ਰਾਪਤ ਕਰਦੇ ਹਨ। ਬੱਚੇ ਜਾਣਦੇ ਹਨ ਕਿ ਹੁਣ ਇਸ ਵਕ਼ਤ ਅਸੀਂ
ਬਰੋਬਰ ਚੇਤੰਨ ਦਿਲਵਾੜਾ ਮੰਦਿਰ ਦੇ ਭਾਤੀ ਹਾਂ। ਉਹ ਹੈ ਜੜ ਦਿਲਵਾੜਾ ਮੰਦਿਰ ਅਤੇ ਇਹ ਹੈ ਚੇਤੰਨ
ਦਿਲਵਾੜਾ। ਇਹ ਵੀ ਵੰਡਰ ਹੈ ਨਾ। ਜਿੱਥੇ ਜੜ ਯਾਦਗ਼ਾਰ ਹੈ ਉੱਥੇ ਚੇਤੰਨ ਆਕੇ ਬੈਠੇ ਹੋ। ਪਰ ਮਨੁੱਖ
ਸਮਝਦੇ ਥੋੜ੍ਹੇਹੀ ਹਨ। ਅੱਗੇ ਚੱਲਕੇ ਸਮਝਣਗੇ ਕਿ ਬਰੋਬਰ ਇਹ ਗੌਡ ਫ਼ਾਦਰਲੀ ਯੁਨੀਵਰਸਿਟੀ ਹੈ, ਇੱਥੇ
ਭਗਵਾਨ ਪੜ੍ਹਾਉਂਦੇ ਹਨ। ਇਸ ਤੋਂ ਵੱਡੀ ਯੂਨਿਵਰਸਿਟੀ ਹੋਰ ਕੋਈ ਹੋ ਨਾ ਸਕੇ। ਅਤੇ ਇਹ ਵੀ ਸਮਝਣਗੇ
ਕਿ ਇਹ ਤਾਂ ਬਰੋਬਰ ਚੇਤੰਨ ਦਿਲਵਾੜਾ ਮੰਦਿਰ ਹੈ। ਇਹ ਦਿਲਵਾੜਾ ਮੰਦਿਰ ਤੁਹਾਡਾ ਐਕੁਰੇਟ ਯਾਦਗ਼ਾਰ
ਹੈ। ਉਪਰ ਛੱਤ ਵਿੱਚ ਸੂਰਜਵੰਸ਼ੀ - ਚੰਦਰਵੰਸ਼ੀ ਹੈ, ਥੱਲੇ ਆਦਿ ਦੇਵ ਆਦਿ ਦੇਵੀ ਅਤੇ ਬੱਚੇ ਬੈਠੇ ਹਨ।
ਇਨ੍ਹਾਂ ਦਾ ਨਾਮ ਹੈ - ਬ੍ਰਹਮਾ, ਫ਼ੇਰ ਸਰਸ੍ਵਤੀ ਹੈ ਬ੍ਰਹਮਾ ਦੀ ਬੇਟੀ। ਪ੍ਰਜਾਪਿਤਾ ਬ੍ਰਹਮਾ ਹੈ
ਤਾਂ ਜ਼ਰੂਰ ਗੋਪ - ਗੋਪੀਆਂ ਵੀ ਹੋਣਗੇ ਨਾ। ਉਹ ਹੈ ਜੜ ਚਿੱਤਰ। ਜੋ ਪਾਸਟ ਹੋਕੇ ਗਏ ਹਨ ਉਨ੍ਹਾਂ ਦੇ
ਫ਼ੇਰ ਚਿੱਤਰ ਬਣੇ ਹੋਏ ਹਨ। ਕੋਈ ਮਰਦਾ ਹੈ ਤਾਂ ਝੱਟ ਉਨ੍ਹਾਂ ਦਾ ਚਿੱਤਰ ਬਣਾ ਦਿੰਦੇ ਹਨ, ਉਨ੍ਹਾਂ
ਦੀ ਪੋਜ਼ੀਸ਼ਨ, ਬਾਓਗ੍ਰਾਫੀ ਦਾ ਤਾਂ ਪਤਾ ਹੈ ਨਹੀਂ। ਆਕੂਪੇਸ਼ਨ ਨਹੀਂ ਲਿਖੇ ਤਾਂ ਉਹ ਚਿੱਤਰ ਕਿਸੇ ਕੰਮ
ਦਾ ਨਾ ਰਹੇ। ਪਤਾ ਪੈਂਦਾ ਹੈ ਫਲਾਣੇ ਨੇ ਇਹ - ਇਹ ਕੰਮ ਕੀਤਾ ਹੈ। ਹੁਣ ਇਹ ਜੋ ਦੇਵਤਾਵਾਂ ਦੇ
ਮੰਦਿਰ ਹਨ, ਉਨ੍ਹਾਂ ਦੇ ਆਕੂਪੇਸ਼ਨ, ਬਾਓਗ੍ਰਾਫੀ ਦਾ ਕਿਸੇ ਨੂੰ ਪਤਾ ਨਹੀਂ ਹੈ। ਉੱਚ ਤੇ ਉੱਚ
ਸ਼ਿਵਬਾਬਾ ਨੂੰ ਕੋਈ ਵੀ ਨਹੀਂ ਜਾਣਦੇ ਹਨ। ਇਸ ਵਕ਼ਤ ਤੁਸੀਂ ਬੱਚੇ ਸਭਦੀ ਬਾਓਗ੍ਰਾਫੀ ਨੂੰ ਜਾਣਦੇ
ਹੋ। ਮੁੱਖ ਕਿਹੜੇ - ਕਿਹੜੇ ਹੋਕੇ ਗਏ ਹਨ ਜਿਨ੍ਹਾਂ ਨੂੰ ਪੂਜਦੇ ਹਨ? ਉੱਚ ਤੇ ਉੱਚ ਹੈ ਭਗਵਾਨ।
ਸ਼ਿਵਰਾਤ੍ਰੀ ਵੀ ਮਨਾਉਂਦੇ ਹਨ ਤਾਂ ਜ਼ਰੂਰ ਉਨ੍ਹਾਂ ਦਾ ਅਵਤਰਨ ਹੋਇਆ ਹੈ ਪਰ ਕਦੋ ਹੋਇਆ, ਉਨ੍ਹੇਂ ਕੀ
ਆਕੇ ਕੀਤਾ - ਇਹ ਕਿਸੇ ਨੂੰ ਵੀ ਪਤਾ ਨਹੀਂ ਹੈ। ਸ਼ਿਵ ਦੇ ਨਾਲ ਹੈ ਹੀ ਬ੍ਰਹਮਾ। ਆਦਿ ਦੇਵ ਅਤੇ ਆਦਿ
ਦੇਵੀ ਕੌਣ ਹੈ, ਉਨ੍ਹਾਂ ਨੂੰ ਇੰਨੀ ਭੁਜਾਵਾਂ ਕਿਉਂ ਦਿੱਤੀਆਂ ਹਨ? ਕਿਉਂਕਿ ਵ੍ਰਿਧੀ ਤਾਂ ਹੁੰਦੀ ਹੈ
ਨਾ। ਪ੍ਰਜਾਪਿਤਾ ਬ੍ਰਹਮਾ ਨਾਲ ਕਿੰਨੀ ਵ੍ਰਿਧੀ ਹੁੰਦੀ ਹੈ। ਬ੍ਰਹਮਾ ਦੇ ਲਈ ਹੀ ਕਹਿੰਦੇ ਹਨ - 100
ਭੁਜਾਵਾਂ, ਹਜ਼ਾਰ ਭੁਜਾਵਾਂ ਵਾਲਾ। ਵਿਸ਼ਨੂੰ ਜਾਂ ਸ਼ੰਕਰ ਦੇ ਲਈ ਇੰਨੀ ਭੁਜਾਵਾਂ ਨਹੀਂ ਕਹੋਗੇ। ਬ੍ਰਹਮਾ
ਦੇ ਲਈ ਕਿਉਂ ਕਹਿੰਦੇ ਹਨ? ਇਹ ਪ੍ਰਜਾਪਿਤਾ ਬ੍ਰਹਮਾ ਦੀ ਹੀ ਸਾਰੀ ਵੰਸ਼ਾਵਲੀ ਹੈ ਨਾ। ਇਹ ਕੋਈ ਬਾਵਾਂ
ਦੀ ਗੱਲ ਨਹੀਂ ਹੈ। ਉਹ ਭਾਵੇਂ ਕਹਿੰਦੇ ਹਨ ਹਜ਼ਾਰ ਭੁਜਾਵਾਂ ਵਾਲਾ ਬ੍ਰਹਮਾ, ਪਰ ਅਰ੍ਥ ਥੋੜ੍ਹੇਹੀ
ਸਮਝਦੇ ਹਨ। ਹੁਣ ਤੁਸੀਂ ਪ੍ਰੈਕਟੀਕਲ ਵਿੱਚ ਵੇਖੋ ਬ੍ਰਹਮਾ ਦੀਆਂ ਕਿੰਨੀ ਭੁਜਾਵਾਂ ਹਨ। ਇਹ ਹੈ
ਬੇਹੱਦ ਦੀ ਭੁਜਾਵਾਂ। ਪ੍ਰਜਾਪਿਤਾ ਬ੍ਰਹਮਾ ਨੂੰ ਤਾਂ ਸਭ ਮੰਨਦੇ ਹਨ ਪਰ ਆਕੂਪੇਸ਼ਨ ਨੂੰ ਨਹੀਂ ਜਾਣਦੇ।
ਆਤਮਾ ਦੀ ਤਾਂ ਬਾਹਵਾਂ ਨਹੀਂ ਹੁੰਦੀਆਂ, ਬਾਹਵਾਂ ਸ਼ਰੀਰ ਦੀਆਂ ਹੁੰਦੀਆਂ ਹਨ। ਇੰਨੇ ਕਰੋੜ ਬ੍ਰਦਰਸ
ਹਨ ਤਾਂ ਉਨ੍ਹਾਂ ਦੀਆਂ ਭੁਜਾਵਾਂ ਕਿੰਨੀਆਂ ਹੋਈਆਂ? ਪਰ ਪਹਿਲੇ ਜਦੋ ਕੋਈ ਪੂਰੀ ਤਰ੍ਹਾਂ ਗਿਆਨ ਨੂੰ
ਸਮਝ ਜਾਵੇ, ਉਸ ਤੋਂ ਬਾਦ ਵਿੱਚ ਇਹ ਗੱਲਾਂ ਸੁਣਾਉਣੀਆਂ ਹਨ। ਪਹਿਲੀ - ਪਹਿਲੀ ਮੁੱਖ ਗੱਲ ਹੈ ਇੱਕ,
ਬਾਪ ਕਹਿੰਦੇ ਹਨ ਮੈਨੂੰ ਯਾਦ ਕਰੋ ਅਤੇ ਵਰਸੇ ਨੂੰ ਯਾਦ ਕਰੋ ਫ਼ੇਰ ਗਿਆਨ ਦਾ ਸਾਗਰ ਵੀ ਗਾਇਆ ਹੋਇਆ
ਹੈ। ਕਿੰਨੀ ਅਥਾਹ ਪੁਆਇੰਟਸ ਸੁਣਾਉਂਦੇ ਹਨ। ਇੰਨੀ ਸਭ ਪੁਆਇੰਟਸ ਤਾਂ ਯਾਦ ਰਹਿ ਨਾ ਸੱਕਣ। ਤੰਤ (ਸਾਰ)
ਬੁੱਧੀ ਵਿੱਚ ਰਹਿ ਜਾਂਦਾ ਹੈ। ਪਿਛਾੜੀ ਵਿੱਚ ਤੰਤ ਹੋ ਜਾਂਦਾ ਹੈ - ਮਨਮਨਾਭਵ।
ਗਿਆਨ ਦਾ ਸਾਗਰ
ਸ਼੍ਰੀਕ੍ਰਿਸ਼ਨ ਨੂੰ ਨਹੀਂ ਕਹਾਂਗੇ। ਉਹ ਹੈ ਰਚਨਾ। ਰਚਤਾ ਇੱਕ ਹੀ ਬਾਪ ਹੈ। ਬਾਪ ਹੀ ਸਭਨੂੰ ਵਰਸਾ
ਦੇਣਗੇ, ਘਰ ਲੈ ਜਾਣਗੇ। ਬਾਪ ਦਾ ਅਤੇ ਆਤਮਾਵਾਂ ਦਾ ਘਰ ਹੈ ਹੀ ਸਾਈਲੈਂਸ ਹੋਮ। ਵਿਸ਼ਨੂੰਪੂਰੀ ਨੂੰ
ਬਾਪ ਦਾ ਘਰ ਨਹੀਂ ਕਹਾਂਗੇ। ਘਰ ਹੈ ਮੂਲਵਤਨ, ਜਿੱਥੇ ਆਤਮਾਵਾਂ ਰਹਿੰਦੀਆਂ ਹਨ। ਇਹ ਸਭ ਗੱਲਾਂ
ਸੈਂਸੀਬੁਲ ਬੱਚੇ ਹੀ ਧਾਰਨ ਕਰ ਸਕਦੇ ਹਨ। ਇੰਨਾ ਸਾਰਾ ਗਿਆਨ ਕਿਸੇ ਦੀ ਬੁੱਧੀ ਵਿੱਚ ਯਾਦ ਰਹਿ ਨਾ
ਸਕੇ। ਨਾ ਇੰਨੇ ਕਾਗਜ਼ ਲਿੱਖ ਸਕਦੇ ਹਨ। ਇਹ ਮੁਰਲੀਆਂ ਵੀ ਸਭਦੀ ਇਕੱਠੀ ਕਰਦੇ ਜਾਓ ਤਾਂ ਇਸ ਸਾਰੇ
ਹਾਲ ਤੋਂ ਜ਼ਿਆਦਾ ਹੋ ਜਾਵੇ। ਉਸ ਪੜ੍ਹਾਈ ਵਿੱਚ ਵੀ ਕਿੰਨੀ ਢੇਰ ਕਿਤਾਬਾਂ ਹੁੰਦੀਆਂ ਹਨ। ਇਮਤਿਹਾਨ
ਪਾਸ ਕਰ ਲਿਆ ਫ਼ੇਰ ਤੰਤ ਬੁੱਧੀ ਵਿੱਚ ਬੈਠ ਜਾਂਦਾ ਹੈ। ਬੈਰਿਸਟਰੀ ਦਾ ਇਮਤਿਹਾਨ ਪਾਸ ਕਰ ਲਿਆ, ਇੱਕ
ਜਨਮ ਲਈ ਅਲਪਕਾਲ ਸੁੱਖ ਮਿਲ ਜਾਂਦਾ ਹੈ। ਉਹ ਹੈ ਵਿਨਾਸ਼ੀ ਕਮਾਈ। ਤੁਹਾਨੂੰ ਤਾਂ ਇਹ ਬਾਪ ਅਵਿਨਾਸ਼ੀ
ਕਮਾਈ ਕਰਾਉਂਦੇ ਹਨ - ਭਵਿੱਖ ਦੇ ਲਈ। ਬਾਕੀ ਜੋ ਵੀ ਗੁਰੂ ਗੋਸਾਈ ਆਦਿ ਹਨ ਉਹ ਸਭ ਵਿਨਾਸ਼ੀ ਕਮਾਈ
ਕਰਾਉਂਦੇ ਹਨ। ਵਿਨਾਸ਼ ਦੇ ਨਜ਼ਦੀਕ ਆਉਂਦੇ ਜਾਂਦੇ ਹਨ, ਕਮਾਈ ਘੱਟ ਹੁੰਦੀ ਜਾਂਦੀ ਹੈ। ਤੁਸੀਂ ਕਹੋਗੇ
ਕਮਾਈ ਤਾਂ ਵੱਧਦੀ ਜਾਂਦੀ ਹੈ, ਪਰ ਨਹੀਂ। ਇਹ ਤਾਂ ਸਭ ਖ਼ਤਮ ਹੋ ਜਾਣਾ ਹੈ। ਅੱਗੇ ਰਾਜਾਵਾਂ ਆਦਿ ਦੀ
ਕਮਾਈ ਚੱਲਦੀ ਸੀ। ਹੁਣ ਤਾਂ ਉਹ ਵੀ ਨਹੀਂ ਹੈ। ਤੁਹਾਡੀ ਕਮਾਈ ਤਾਂ ਕਿੰਨਾ ਵਕ਼ਤ ਚੱਲਦੀ ਹੈ। ਤੁਸੀਂ
ਜਾਣਦੇ ਹੋ ਇਹ ਬਣਿਆ ਬਣਾਇਆ ਡਰਾਮਾ ਹੈ, ਜਿਸਨੂੰ ਦੁਨੀਆਂ ਵਿੱਚ ਕੋਈ ਨਹੀਂ ਜਾਣਦੇ ਹਨ। ਤੁਹਾਡੇ
ਵਿੱਚ ਵੀ ਨੰਬਰਵਾਰ ਹਨ, ਜਿਨ੍ਹਾਂ ਨੂੰ ਧਾਰਨਾ ਹੁੰਦੀ ਹੈ। ਕਈ ਤਾਂ ਬਿਲਕੁਲ ਕੁਝ ਵੀ ਸਮਝਾ ਨਹੀਂ
ਸਕਦੇ ਹਨ। ਕਈ ਕਹਿੰਦੇ ਹਨ ਅਸੀਂ ਮਿੱਤਰ - ਸੰਬੰਧੀਆਂ ਆਦਿ ਨੂੰ ਸਮਝਾਉਂਦੇ ਹਾਂ, ਉਹ ਵੀ ਤਾਂ
ਅਲਪਕਾਲ ਹੋਇਆ ਨਾ। ਹੋਰਾਂ ਨੂੰ ਪ੍ਰਦਰਸ਼ਨੀ ਆਦਿ ਕਿਉਂ ਨਹੀਂ ਸਮਝਾਉਂਦੇ? ਪੂਰੀ ਧਾਰਨਾ ਨਹੀਂ ਹੈ।
ਆਪਣੇ ਨੂੰ ਮਿਆਂ ਮਿੱਠੂ ਤਾਂ ਨਹੀਂ ਸਮਝਣਾ ਹੈ ਨਾ। ਸਰਵਿਸ ਦਾ ਸ਼ੌਂਕ ਹੈ ਤਾਂ ਜੋ ਚੰਗੀ ਤਰ੍ਹਾਂ
ਸਮਝਾਉਂਦੇ ਹਨ, ਉਨ੍ਹਾਂ ਨੂੰ ਸੁਣਨਾ ਚਾਹੀਦਾ। ਬਾਪ ਉੱਚ ਪਦ ਪ੍ਰਾਪਤ ਕਰਾਉਣ ਆਏ ਹਨ ਤਾਂ ਪੁਰਸ਼ਾਰਥ
ਕਰਨਾ ਚਾਹੀਦਾ ਨਾ। ਪਰ ਤਕਦੀਰ ਵਿੱਚ ਨਹੀਂ ਹੈ ਤਾਂ ਸ਼੍ਰੀਮਤ ਵੀ ਨਹੀਂ ਮੰਨਦੇ, ਫ਼ੇਰ ਪਦ ਭ੍ਰਸ਼ਟ ਹੋ
ਜਾਂਦਾ ਹੈ। ਡਰਾਮਾ ਪਲੈਨ ਅਨੁਸਾਰ ਰਾਜਧਾਨੀ ਸਥਾਪਨ ਹੋ ਰਹੀ ਹੈ। ਉਸ ਵਿੱਚ ਤਾਂ ਸਭ ਪ੍ਰਕਾਰ ਦੇ
ਚਾਹੀਦੇ ਨਾ। ਬੱਚੇ ਸਮਝ ਸਕਦੇ ਹਨ ਕਈ ਚੰਗੀ ਪ੍ਰਜਾ ਬਣਨ ਵਾਲੇ ਹਨ, ਕਈ ਘੱਟ। ਬਾਪ ਕਹਿੰਦੇ ਹਨ ਮੈਂ
ਤੁਹਾਨੂੰ ਰਾਜਯੋਗ ਸਿਖਾਉਣ ਆਇਆ ਹਾਂ। ਦਿਲਵਾੜਾ ਮੰਦਿਰ ਵਿੱਚ ਰਾਜਾਵਾਂ ਦੇ ਚਿੱਤਰ ਹੈ ਨਾ। ਜੋ
ਪੁੱਜਯ ਬਣਦੇ ਹਨ ਉਹੀ ਫ਼ੇਰ ਪੁਜਾਰੀ ਬਣਦੇ ਹਨ। ਰਾਜਾ - ਰਾਣੀ ਦਾ ਮਰਤਬਾ ਤਾਂ ਉੱਚ ਹੈ ਨਾ। ਫੇਰ
ਵਾਮ ਮਾਰ੍ਗ ਵਿੱਚ ਆਉਂਦੇ ਹਨ ਉਦੋਂ ਵੀ ਰਾਜਾਈ ਜਾਂ ਵੱਡੇ - ਵੱਡੇ ਸਾਹੂਕਾਰ ਤਾਂ ਹਨ। ਜਗਨ੍ਨਾਥ ਦੇ
ਮੰਦਿਰ ਵਿੱਚ ਸਭਨੂੰ ਤਾਜ਼ ਦਿਖਾਇਆ ਹੈ। ਪ੍ਰਜਾ ਨੂੰ ਤਾਂ ਤਾਜ਼ ਨਹੀਂ ਹੋਵੇਗਾ। ਤਾਜ਼ ਵਾਲੇ ਰਾਜਾ ਵੀ
ਵਿਕਾਰ ਵਿੱਚ ਵਿਖਾਉਂਦੇ ਹਨ। ਸੁੱਖ ਸੰਪਤੀ ਤਾਂ ਉਨ੍ਹਾਂ ਨੂੰ ਬਹੁਤ ਹੋਵੇਗੀ। ਸੰਪਤੀ ਘੱਟ ਜ਼ਿਆਦਾ
ਤਾਂ ਹੁੰਦੀ ਹੈ। ਹੀਰੇ ਦੇ ਮਹਿਲ ਅਤੇ ਚਾਂਦੀ ਦੇ ਮਹਿਲਾਂ ਵਿੱਚ ਫ਼ਰਕ ਤਾਂ ਹੁੰਦਾ ਹੈ। ਤਾਂ ਬਾਪ
ਬੱਚਿਆਂ ਨੂੰ ਕਹਿਣਗੇ - ਚੰਗਾ ਪੁਰਸ਼ਾਰਥ ਕਰ ਉੱਚ ਪਦ ਪਾਓ। ਰਾਜਾਵਾਂ ਨੂੰ ਸੁੱਖ ਜ਼ਿਆਦਾ ਹੁੰਦਾ ਹੈ,
ਉੱਥੇ ਸਭ ਸੁੱਖੀ ਹੁੰਦੇ ਹਨ। ਜਿਵੇਂ ਇੱਥੇ ਸਭਨੂੰ ਦੁੱਖ ਹਨ, ਬਿਮਾਰੀ ਆਦਿ ਤਾਂ ਸਭਨੂੰ ਹੁੰਦਾ ਹੀ
ਹੈ। ਉੱਥੇ ਸੁੱਖ ਹੀ ਸੁੱਖ ਹਨ, ਫ਼ੇਰ ਵੀ ਮਰਤਬੇ ਤਾਂ ਨੰਬਰਵਾਰ ਹਨ। ਬਾਪ ਸਦੈਵ ਕਹਿੰਦੇ ਹਨ
ਪੁਰਸ਼ਾਰਥ ਕਰਦੇ ਰਹੋ, ਸੁਸਤ ਨਾ ਬਣੋ। ਪੁਰਸ਼ਾਰਥ ਨਾਲ ਸਮਝਿਆ ਜਾਂਦਾ ਹੈ ਡਰਾਮਾ ਅਨੁਸਾਰ ਇੰਨਾ ਦੀ
ਸਦਗਤੀ ਇਸ ਪ੍ਰਕਾਰ ਇੰਨੀ ਹੀ ਹੁੰਦੀ ਹੈ।
ਆਪਣੀ ਸਦਗਤੀ ਦੇ ਲਈ ਸ਼੍ਰੀਮਤ ਤੇ ਚੱਲਣਾ ਹੈ। ਟੀਚਰ ਦੀ ਮੱਤ ਤੇ ਸਟੂਡੈਂਟ ਨਾ ਚੱਲਣ ਤਾਂ ਕਿਸੇ ਕੰਮ
ਦੇ ਨਹੀਂ। ਨੰਬਰਵਾਰ ਪੁਰਸ਼ਾਰਥ ਅਨੁਸਾਰ ਤਾਂ ਸਭ ਹਨ। ਜੇਕਰ ਕੋਈ ਕਹਿੰਦੇ ਹਨ ਕਿ ਅਸੀਂ ਇਹ ਨਹੀਂ ਕਰ
ਸਕਾਂਗੇ ਤਾਂ ਬਾਕੀ ਕੀ ਸਿੱਖਣਗੇ! ਸਿਖਕੇ ਹੁਸ਼ਿਆਰ ਹੋਣਾ ਚਾਹੀਦਾ, ਜੋ ਕੋਈ ਵੀ ਕਹੇ ਇਹ ਸਮਝਾਉਂਦੇ
ਤਾਂ ਬਹੁਤ ਚੰਗਾ ਹੈ ਪਰ ਆਤਮਾ ਜਿਉਂਦੇ ਜੀ ਮਰਕੇ ਇੱਕ ਬਾਪ ਦੀ ਬਣੇ, ਹੋਰ ਕੋਈ ਯਾਦ ਨਾ ਆਵੇ, ਦੇਹ
- ਅਭਿਮਾਨ ਛੁੱਟ ਜਾਵੇ - ਇਹ ਹੈ ਉੱਚੀ ਮੰਜਿਲ। ਸਭ ਕੁਝ ਭੁੱਲਣਾ ਹੈ। ਪੂਰੀ ਦੇਹੀ - ਅਭਿਮਾਨੀ
ਅਵਸਥਾ ਬਣ ਜਾਵੇ - ਇਹ ਵੱਡੀ ਮੰਜਿਲ ਹੈ। ਉੱਥੇ ਆਤਮਾਵਾਂ ਹੈ ਹੀ ਅਸ਼ਰੀਰੀ ਫ਼ੇਰ ਇੱਥੇ ਆਕੇ ਦੇਹ
ਧਾਰਨ ਕਰਦੀਆਂ ਹਨ। ਹੁਣ ਫ਼ੇਰ ਇੱਥੇ ਇਸ ਦੇਹ ਵਿੱਚ ਹੁੰਦੇ ਹੋਏ ਆਪਣੇ ਨੂੰ ਅਸ਼ਰੀਰੀ ਸਮਝਣਾ ਹੈ। ਇਹ
ਮਿਹਨਤ ਬੜੀ ਭਾਰੀ ਹੈ। ਆਪਣੇ ਨੂੰ ਆਤਮਾ ਸਮਝ ਕਰਮਾਤੀਤ ਅਵਸਥਾ ਵਿੱਚ ਰਹਿਣਾ ਹੈ। ਸੱਪ ਨੂੰ ਵੀ ਅਕਲ
ਹੈ ਨਾ - ਪੁਰਾਣੀ ਖ਼ਾਲ ਛੱਡ ਦਿੰਦੇ ਹਨ। ਤਾਂ ਤੁਹਾਨੂੰ ਦੇਹ - ਅਭਿਮਾਨ ਤੋਂ ਕਿੰਨਾ ਨਿਕਲਣਾ ਹੈ।
ਮੂਲਵਤਨ ਵਿੱਚ ਤਾਂ ਤੁਸੀਂ ਹੋ ਹੀ ਦੇਹੀ - ਅਭਿਮਾਨੀ। ਇੱਥੇ ਦੇਹ ਵਿੱਚ ਹੁੰਦੇ ਆਪਣੇ ਨੂੰ ਆਤਮਾ
ਸਮਝਣਾ ਹੈ। ਦੇਹ - ਅਭਿਮਾਨ ਟੁੱਟ ਜਾਣਾ ਚਾਹੀਦਾ। ਕਿੰਨਾ ਭਾਰੀ ਇਮਤਿਹਾਨ ਹੈ। ਭਗਵਾਨ ਨੂੰ ਆਪ ਆਕੇ
ਪੜ੍ਹਾਉਣਾ ਪੈਂਦਾ ਹੈ। ਇਵੇਂ ਹੋਰ ਕੋਈ ਕਹਿ ਨਾ ਸਕੇ ਕਿ ਦੇਹ ਦੇ ਸਭ ਸੰਬੰਧ ਛੱਡ ਮੇਰਾ ਬਣੋ, ਆਪਣੇ
ਨੂੰ ਨਿਰਾਕਾਰ ਆਤਮਾ ਸਮਝੋ। ਕਿਸੇ ਵੀ ਚੀਜ਼ ਦਾ ਭਾਨ ਨਾ ਰਹੇ। ਮਾਇਆ ਇੱਕ - ਦੋ ਦੀ ਦੇਹ ਵਿੱਚ ਬਹੁਤ
ਫ਼ਸਾਉਂਦੀ ਹੈ ਇਸਲਈ ਬਾਬਾ ਕਹਿੰਦੇ ਹਨ ਇਸ ਸਾਕਾਰ ਨੂੰ ਵੀ ਯਾਦ ਨਹੀਂ ਕਰਨਾ ਹੈ। ਬਾਬਾ ਕਹਿੰਦੇ
ਤੁਹਾਨੂੰ ਤਾਂ ਆਪਣੀ ਦੇਹ ਨੂੰ ਵੀ ਭੁੱਲਣਾ ਹੈ, ਇੱਕ ਬਾਪ ਨੂੰ ਯਾਦ ਕਰਨਾ ਹੈ। ਇਸ ਵਿੱਚ ਬਹੁਤ
ਮਿਹਨਤ ਹੈ। ਮਾਇਆ ਚੰਗੇ - ਚੰਗੇ ਬੱਚਿਆਂ ਨੂੰ ਵੀ ਨਾਮ - ਰੂਪ ਵਿੱਚ ਲਟਕਾ ਦਿੰਦੀ ਹੈ। ਇਹ ਆਦਤ ਬੜੀ
ਖ਼ਰਾਬ ਹੈ। ਸ਼ਰੀਰ ਨੂੰ ਯਾਦ ਕਰਨਾ - ਇਹ ਤਾਂ ਭੂਤਾਂ ਦੀ ਯਾਦ ਹੋ ਗਈ। ਅਸੀਂ ਕਹਿੰਦੇ ਹਾਂ ਇੱਕ
ਸ਼ਿਵਬਾਬਾ ਨੂੰ ਯਾਦ ਕਰੋ। ਤੁਸੀਂ ਫ਼ੇਰ 5 ਭੂਤਾਂ ਨੂੰ ਯਾਦ ਕਰਦੇ ਰਹਿੰਦੇ ਹੋ। ਦੇਹ ਨਾਲ ਬਿਲਕੁਲ
ਲਗਾਵ ਨਹੀਂ ਹੋਣਾ ਚਾਹੀਦਾ। ਬ੍ਰਾਹਮਣੀ ਤੋਂ ਵੀ ਸਿੱਖਣਾ ਹੈ, ਨਾ ਕਿ ਉਨ੍ਹਾਂ ਦੇ ਨਾਮ - ਰੂਪ ਵਿੱਚ
ਲਟਕਣਾ ਹੈ। ਦੇਹੀ - ਅਭਿਮਾਨੀ ਬਣਨ ਵਿੱਚ ਹੀ ਮਿਹਨਤ ਹੈ। ਬਾਬਾ ਦੇ ਕੋਲ ਭਾਵੇਂ ਚਾਰਟ ਬਹੁਤ ਬੱਚੇ
ਭੇਜ ਦਿੰਦੇ ਹਨ ਪਰ ਬਾਬਾ ਉਸ ਤੇ ਵਿਸ਼ਵਾਸ ਨਹੀਂ ਕਰਦਾ ਹੈ। ਕਈ ਤਾਂ ਕਹਿੰਦੇ ਹਨ ਅਸੀਂ ਸ਼ਿਵਬਾਬਾ ਦੇ
ਸਿਵਾਏ ਹੋਰ ਕਿਸੇ ਨੂੰ ਯਾਦ ਨਹੀਂ ਕਰਦੇ ਹਾਂ, ਪਰ ਬਾਬਾ ਜਾਣਦੇ ਹਨ - ਪਾਈ ਵੀ ਯਾਦ ਨਹੀਂ ਕਰਦੇ ਹਨ।
ਯਾਦ ਦੀ ਤਾਂ ਬੜੀ ਮਿਹਨਤ ਹੈ। ਕਿੱਥੇ ਨਾ ਕਿੱਥੇ ਫ਼ਸ ਪੈਂਦੇ ਹਨ। ਦੇਹਧਾਰੀ ਨੂੰ ਯਾਦ ਕਰਨਾ, ਇਹ
ਤਾਂ 5 ਭੂਤਾਂ ਦੀ ਯਾਦ ਹੈ। ਇਸਨੂੰ ਭੂਤ ਪੂਜਾ ਕਿਹਾ ਜਾਂਦਾ ਹੈ। ਭੂਤ ਨੂੰ ਯਾਦ ਕਰਦੇ ਹਨ। ਇੱਥੇ
ਤਾਂ ਤੁਹਾਨੂੰ ਇੱਕ ਸ਼ਿਵਬਾਬਾ ਨੂੰ ਯਾਦ ਕਰਨਾ ਹੈ। ਪੂਜਾ ਦੀ ਤਾਂ ਗੱਲ ਨਹੀਂ। ਭਗਤੀ ਦਾ ਨਾਮ -
ਨਿਸ਼ਾਨ ਗੁੰਮ ਹੋ ਜਾਂਦਾ ਹੈ ਫੇਰ ਚਿੱਤਰਾਂ ਨੂੰ ਕੀ ਯਾਦ ਕਰਨਾ ਹੈ। ਉਹ ਵੀ ਮਿੱਟੀ ਦੇ ਬਣੇ ਹੋਏ ਹਨ।
ਬਾਪ ਕਹਿੰਦੇ ਹਨ ਇਹ ਵੀ ਸਭ ਡਰਾਮਾ ਵਿੱਚ ਨੂੰਧ ਹੈ। ਹੁਣ ਫ਼ੇਰ ਤੁਹਾਨੂੰ ਪੁਜਾਰੀ ਤੋਂ ਪੂਜਿਆ
ਬਣਾਉਂਦਾ ਹਾਂ। ਕੋਈ ਵੀ ਸ਼ਰੀਰ ਨੂੰ ਯਾਦ ਨਹੀਂ ਕਰਨਾ ਹੈ, ਸਿਵਾਏ ਇੱਕ ਬਾਪ ਦੇ। ਆਤਮਾ ਜਦੋ ਪਾਵਨ
ਬਣ ਜਾਵੇਗੀ ਤਾਂ ਫ਼ੇਰ ਸ਼ਰੀਰ ਵੀ ਪਾਵਨ ਮਿਲੇਗਾ। ਹੁਣ ਤਾਂ ਇਹ ਸ਼ਰੀਰ ਪਾਵਨ ਨਹੀਂ ਹੈ। ਪਹਿਲੇ ਆਤਮਾ
ਜਦੋ ਸਤੋਪ੍ਰਧਾਨ ਤੋਂ ਸਤੋ, ਰਜੋ, ਤਮੋ ਵਿੱਚ ਆਉਂਦੀ ਹੈ ਤਾਂ ਸ਼ਰੀਰ ਵੀ ਉਸ ਅਨੁਸਾਰ ਮਿਲਦਾ ਹੈ।
ਹੁਣ ਤੁਹਾਡੀ ਆਤਮਾ ਪਾਵਨ ਬਣਦੀ ਜਾਵੇਗੀ ਪਰ ਸ਼ਰੀਰ ਹੁਣ ਪਾਵਨ ਨਹੀਂ ਹੋਵੇਗਾ। ਇਹ ਸਮਝਣ ਦੀਆਂ ਗੱਲਾਂ
ਹਨ। ਇਹ ਪੁਆਇੰਟਸ ਵੀ ਉਨ੍ਹਾਂ ਦੀ ਬੁੱਧੀ ਵਿੱਚ ਬੈਠੇਗੀ ਜੋ ਚੰਗੀ ਤਰ੍ਹਾਂ ਸਮਝਕੇ ਸਮਝਾਉਂਦੇ
ਰਹਿੰਦੇ ਹਨ। ਸਤੋਪ੍ਰਧਾਨ ਆਤਮਾ ਨੂੰ ਬਣਨਾ ਹੈ। ਬਾਪ ਨੂੰ ਯਾਦ ਕਰਨ ਦੀ ਹੀ ਮਿਹਨਤ ਹੈ। ਕਈਆਂ ਨੂੰ
ਤਾਂ ਜ਼ਰਾ ਵੀ ਯਾਦ ਨਹੀਂ ਰਹਿੰਦੀ ਹੈ। ਪਾਸ ਵਿਦ ਆਨਰ ਬਣਨ ਦੇ ਲਈ ਬੁੱਧੀਯੋਗ ਥੋੜ੍ਹਾ ਵੀ ਕਿੱਥੇ ਨਾ
ਭੱਟਕੇ। ਇੱਕ ਬਾਪ ਦੀ ਹੀ ਯਾਦ ਰਹੇ। ਪਰ ਬੱਚਿਆਂ ਦਾ ਬੁੱਧੀਯੋਗ ਭਟਕਦਾ ਰਹਿੰਦਾ ਹੈ। ਜਿਨਾਂ
ਬਹੁਤਿਆਂ ਨੂੰ ਆਪ ਸਮਾਨ ਬਣਾਉਣਗੇ ਉਹਨਾਂ ਹੀ ਪਦ ਮਿਲੇਗਾ। ਦੇਹ ਨੂੰ ਯਾਦ ਕਰਨ ਵਾਲੇ ਕਦੀ ਉੱਚ ਪਦ
ਪਾ ਨਾ ਸਕੇ। ਇੱਥੇ ਤਾਂ ਪਾਸ ਵਿਦ ਆਨਰ ਹੋਣਾ ਹੈ। ਮਿਹਨਤ ਬਗ਼ੈਰ ਇਹ ਪਦ ਕਿਵੇਂ ਮਿਲੇਗਾ! ਦੇਹ ਨੂੰ
ਯਾਦ ਕਰਨ ਵਾਲੇ ਕੋਈ ਪੁਰਸ਼ਾਰਥ ਨਹੀਂ ਕਰ ਸਕਦੇ। ਬਾਪ ਕਹਿੰਦੇ ਹਨ ਪੁਰਸ਼ਾਰਥ ਕਰਨ ਵਾਲੇ ਨੂੰ ਫਾਲੋ
ਕਰੋ। ਇਹ ਵੀ ਪੁਰਸ਼ਾਰਥੀ ਹਨ ਨਾ।
ਇਹ ਬੜਾ ਵਿਚਿੱਤਰ ਗਿਆਨ
ਹੈ। ਦੁਨੀਆਂ ਵਿੱਚ ਕਿਸੇ ਨੂੰ ਵੀ ਪਤਾ ਨਹੀਂ ਹੈ। ਕਿਸੇ ਦੀ ਵੀ ਬੁੱਧੀ ਵਿੱਚ ਬੈਠੇਗਾ ਕਿ ਆਤਮਾ ਦੀ
ਚੇਂਜ ਕਿਵੇਂ ਹੁੰਦੀ ਹੈ। ਇਹ ਸਾਰੀ ਗੁਪਤ ਮਿਹਨਤ ਹੈ। ਬਾਬਾ ਵੀ ਗੁਪਤ ਹੈ। ਤੁਸੀਂ ਰਾਜਾਈ ਕਿਵੇਂ
ਪ੍ਰਾਪਤ ਕਰਦੇ ਹੋ, ਲੜ੍ਹਾਈ - ਝਗੜਾ ਕੁਝ ਵੀ ਨਹੀਂ ਹੈ। ਗਿਆਨ ਅਤੇ ਯੋਗ ਦੀ ਹੀ ਗੱਲ ਹੈ। ਅਸੀਂ
ਕਿਸੇ ਨਾਲ ਲੜਦੇ ਨਹੀਂ ਹਾਂ। ਇਹ ਤਾਂ ਆਤਮਾ ਪਵਿੱਤਰ ਬਣਨ ਦੇ ਲਈ ਮਿਹਨਤ ਕਰਨੀ ਹੈ। ਆਤਮਾ ਜਿਵੇਂ -
ਜਿਵੇਂ ਪਤਿਤ ਬਣਦੀ ਜਾਂਦੀ ਹੈ ਤਾਂ ਸ਼ਰੀਰ ਵੀ ਪਤਿਤ ਲੈਂਦੀ ਹੈ ਫ਼ੇਰ ਆਤਮਾ ਨੂੰ ਪਾਵਨ ਬਣਕੇ ਜਾਣਾ
ਹੈ, ਬਹੁਤ ਮਿਹਨਤ ਹੈ। ਬਾਬਾ ਸਮਝ ਸਕਦੇ ਹਨ - ਕੌਣ - ਕੌਣ ਪੁਰਸ਼ਾਰਥ ਕਰਦੇ ਹਨ! ਇਹ ਹੈ ਸ਼ਿਵਬਾਬਾ
ਦਾ ਭੰਡਾਰਾ। ਸ਼ਿਵਬਾਬਾ ਦੇ ਭੰਡਾਰੇ ਵਿੱਚ ਤੁਸੀਂ ਸਰਵਿਸ ਕਰਦੇ ਹੋ। ਸਰਵਿਸ ਨਹੀਂ ਕਰਨਗੇ ਤਾਂ ਪਾਈ
ਪੈਸੇ ਦਾ ਪਦ ਜਾਕੇ ਪਾਉਣਗੇ। ਬਾਪ ਦੇ ਕੋਲ ਸਰਵਿਸ ਦੇ ਲਈ ਆਏ ਅਤੇ ਸਰਵਿਸ ਨਹੀਂ ਕੀਤੀ ਤਾਂ ਕੀ ਪਦ
ਮਿਲੇਗਾ! ਇਹ ਰਾਜਧਾਨੀ ਸਥਾਪਨ ਹੋ ਰਹੀ ਹੈ, ਇਸ ਵਿੱਚ ਨੌਕਰ - ਚਾਕਰ ਆਦਿ ਸਭ ਬਣਨਗੇ ਨਾ। ਹੁਣ ਤੁਸੀਂ
ਰਾਵਣ ਤੇ ਜਿੱਤ ਪਾਉਂਦੇ ਹੋ, ਬਾਕੀ ਹੋਰ ਕੋਈ ਲੜ੍ਹਾਈ ਨਹੀਂ ਹੈ। ਇਹ ਸਮਝਾਇਆ ਜਾਂਦਾ ਹੈ, ਕਿੰਨੀ
ਗੁਪਤ ਗੱਲ ਹੈ। ਯੋਗਬਲ ਨਾਲ ਵਿਸ਼ਵ ਦੀ ਬਾਦਸ਼ਾਹੀ ਤੁਸੀਂ ਲੈਂਦੇ ਹੋ। ਤੁਸੀਂ ਜਾਣਦੇ ਹੋ ਅਸੀਂ ਆਪਣੇ
ਸ਼ਾਂਤੀਧਾਮ ਦੇ ਰਹਿਣ ਵਾਲੇ ਹੋ। ਤੁਸੀਂ ਬੱਚਿਆਂ ਨੂੰ ਬੇਹੱਦ ਦਾ ਘਰ ਹੀ ਯਾਦ ਹੈ। ਇੱਥੇ ਅਸੀਂ
ਪਾਰ੍ਟ ਵਜਾਉਣ ਆਏ ਹਾਂ ਫ਼ੇਰ ਜਾਂਦੇ ਹਾਂ ਆਪਣੇ ਘਰ। ਆਤਮਾ ਕਿਵੇਂ ਜਾਂਦੀ ਹੈ ਇਹ ਵੀ ਕੋਈ ਸਮਝਦੇ ਨਹੀਂ
ਹਨ। ਡਰਾਮਾ ਪਲੈਨ ਅਨੁਸਾਰ ਆਤਮਾਵਾਂ ਨੂੰ ਆਉਣਾ ਹੀ ਹੈ। ਅੱਛਾ!
ਮਿੱਠੇ - ਮਿੱਠੇ
ਸਿੱਕੀਲਧੇ ਬੱਚਿਆਂ ਪ੍ਰਤੀ ਮਾਤ - ਪਿਤਾ ਬਾਪਦਾਦਾ ਦਾ ਯਾਦ ਪਿਆਰ ਅਤੇ ਗੁੱਡਮੋਰਨਿੰਗ। ਰੂਹਾਨੀ ਬਾਪ
ਦੀ ਰੂਹਾਨੀ ਬੱਚਿਆਂ ਨੂੰ ਨਮਸਤੇ।
ਧਾਰਨਾ ਲਈ ਮੁੱਖ
ਸਾਰ:-
1. ਕਿਸੀ ਵੀ
ਦੇਹਧਾਰੀ ਨਾਲ ਲਗਾਵ ਨਹੀਂ ਰੱਖਣਾ ਹੈ। ਸ਼ਰੀਰ ਨੂੰ ਯਾਦ ਕਰਨਾ ਵੀ ਭੂਤਾਂ ਨੂੰ ਯਾਦ ਕਰਨਾ ਹੈ, ਇਸਲਈ
ਕਿਸੀ ਦੇ ਨਾਮ - ਰੂਪ ਵਿੱਚ ਨਹੀਂ ਲਟਕਣਾ ਹੈ। ਆਪਣੀ ਦੇਹ ਨੂੰ ਵੀ ਭੁੱਲਣਾ ਹੈ।
2. ਭਵਿੱਖ ਦੇ ਲਈ
ਅਵਿਨਾਸ਼ੀ ਕਮਾਈ ਜਮਾ ਕਰਨੀ ਹੈ। ਸੈਂਸੀਬੁਲ ਬਣ ਗਿਆਨ ਦੀ ਪੁਆਇੰਟਸ ਨੂੰ ਬੁੱਧੀ ਵਿੱਚ ਧਾਰਨ ਕਰਨਾ
ਹੈ। ਜੋ ਬਾਪ ਨੇ ਸਮਝਾਇਆ ਹੈ ਉਹ ਸਮਝਕੇ ਦੂਜਿਆਂ ਨੂੰ ਸੁਣਾਉਣਾ ਹੈ।
ਵਰਦਾਨ:-
ਕਲਪ - ਕਲਪ ਦੇ ਵਿਜੇ ਦੀ ਸਮ੍ਰਿਤੀ ਦੇ ਆਧਾਰ ਤੇ ਮਾਇਆ ਦੁਸ਼ਮਣ ਦਾ ਅਵਾਹਨ ਕਰਨ ਵਾਲੇ ਮਹਾਵੀਰ ਭਵ
ਮਹਾਵੀਰ ਵਿਜੇਈ ਬੱਚੇ
ਪੇਪਰ ਨੂੰ ਦੇਖਕੇ ਘਬਰਾਉਂਦੇ ਨਹੀਂ ਕਿਉਂਕਿ ਤ੍ਰਿਕਾਲਦਰਸ਼ੀ ਹੋਣ ਦੇ ਕਾਰਨ ਜਾਣਦੇ ਹਨ ਕਿ ਅਸੀਂ ਕਲਪ
-ਕਲਪ ਦੇ ਵਿਜੇਈ ਹਾਂ। ਮਹਾਵੀਰ ਕਦੀ ਇਵੇਂ ਨਹੀਂ ਕਹਿ ਸਕਦੇ ਕਿ ਬਾਬਾ ਸਾਡੇ ਕੋਲ ਮਾਇਆ ਨੂੰ ਨਾ
ਭੇਜੋ - ਕ੍ਰਿਪਾ ਕਰੋ, ਅਸ਼ੀਰਵਾਦ ਕਰੋ, ਸ਼ਕਤੀ ਦਵੋ, ਕੀ ਕਰਾਂ ਕੋਈ ਰਸਤਾ ਦਵੋ… ਇਹ ਵੀ ਕਮਜ਼ੋਰੀ ਹੈ।
ਮਹਾਵੀਰ ਤਾਂ ਦੁਸ਼ਮਣ ਦਾ ਅਵਾਹਨ ਕਰਦੇ ਹਨ ਕਿ ਆਓ ਅਤੇ ਅਸੀਂ ਵਿਜੇਈ ਬਣੀਏ।
ਸਲੋਗਨ:-
ਸਮੇਂ ਦੀ ਸੂਚਨਾ
ਹੈ - ਸਮਾਨ ਬਣੋ ਸੰਪਨ ਬਣੋ।
ਅਵਿਅਕਤ ਇਸ਼ਾਰੇ -
ਇਕਾਂਤਪ੍ਰਿਯ ਬਣੋ ਏਕਤਾ ਅਤੇ ਇਕਾਗਰਤਾ ਨੂੰ ਅਪਣਾਓ
ਕਿਸੇ ਵੀ ਸਿੱਧੀ ਦੇ ਲਈ
ਇੱਕ ਤੇ ਏਕਾਂਤ ਦੂਸਰੀ ਇਕਾਗਰਤਾ ਦੋਵਾਂ ਦੀ ਵਿਧੀ ਦਵਾਰਾ ਸਿੱਧੀ ਨੂੰ ਪਾਉਦੇ ਹਨ। ਜਿਵੇਂ ਤੁਹਾਡੇ
ਯਾਦਗਾਰ ਚਿਤਰਾਂ ਅਵਿੱਅਕਤ ਦਵਾਰਾ ਸਿੱਧੀ ਪ੍ਰਾਪਤ ਕਰਨ ਵਾਲਿਆਂ ਦੀ ਵਿਸ਼ੇਸ਼ ਦੋ ਗੱਲਾਂ ਦੀ ਵਿਧੀ
ਅਪਣਾਉਂਦੇ ਹਨ - ਏਕਾਂਤਵਾਸੀ ਅਤੇ ਏਕਾਗ੍ਰਤਾ। ਇਹ ਵਿਧੀ ਤੁਸੀਂ ਵੀ ਸਾਕਾਰ ਵਿੱਚ ਅਪਣਾਓ। ਇਕਾਗਰਤਾ
ਘਟ ਹੋਣ ਦੇ ਕਾਰਨ ਹੀ ਦ੍ਰਿੜ੍ਹ ਨਿਸ਼ਚੇ ਦੀ ਕਮੀ ਹੁੰਦੀ ਹੈ। ਏਕਾਂਤਵਾਸੀ ਘਟ ਹੋਣ ਦੇ ਕਾਰਨ ਹੀ
ਸਾਧਾਰਨ ਸੰਕਲਪ ਬੀਜ਼ ਨੂੰ ਕਮਜ਼ੋਰ ਬਣਾ ਦਿੰਦੇ ਹਨ ਇਸਲਈ ਇਸ ਵਿਧੀ ਦਵਾਰਾ ਸਿੱਧੀ ਸਵਰੂਪ ਬਣੋ।