21.03.25        Punjabi Morning Murli        Om Shanti         BapDada         Madhuban


"ਮਿੱਠੇ ਬੱਚੇ :- ਤੁਹਾਨੂੰ ਆਪਣੇ ਯੋਗਬਲ ਨਾਲ ਸਾਰੀ ਸ੍ਰਿਸ਼ਟੀ ਨੂੰ ਪਾਵਨ ਬਣਾਉਣਾ ਹੈ, ਤੁਸੀਂ ਯੋਗਬਲ ਨਾਲ ਹੀ ਮਾਇਆ ਤੇ ਜੀਤ ਪਾਕੇ ਜਗਤਜੀਤ ਬਣ ਸਕਦੇ ਹੋ"

ਪ੍ਰਸ਼ਨ:-
ਬਾਪ ਦਾ ਪਾਰ੍ਟ ਕੀ ਹੈ, ਉਸ ਪਾਰ੍ਟ ਨੂੰ ਤੁਸੀਂ ਬੱਚਿਆਂ ਨੇ ਕਿਹੜੇ ਆਧਾਰ ਤੇ ਜਾਣਿਆ ਹੈ?

ਉੱਤਰ:-
ਬਾਪ ਦਾ ਪਾਰ੍ਟ ਹੈ - ਸਭਦੇ ਦੁੱਖ ਹਰਕੇ ਸੁੱਖ ਦੇਣਾ, ਰਾਵਣ ਦੀ ਜ਼ੰਜੀਰਾਂ ਤੋਂ ਛੁਡਾਉਣਾ। ਜਦੋਂ ਬਾਪ ਆਉਂਦੇ ਹਨ ਤਾਂ ਭਗਤੀ ਦੀ ਰਾਤ ਪੂਰੀ ਹੁੰਦੀ ਹੈ। ਬਾਪ ਤੁਹਾਨੂੰ ਆਪੇ ਆਪਣਾ ਅਤੇ ਆਪਣੀ ਜ਼ਾਇਦਾਦ ਦਾ ਪਰਿਚੈ ਦਿੰਦੇ ਹਨ। ਤੁਸੀਂ ਇੱਕ ਬਾਪ ਨੂੰ ਜਾਣਨ ਨਾਲ ਹੀ ਸਭ ਕੁਝ ਜਾਣ ਜਾਂਦੇ ਹੋ।

ਗੀਤ:-
ਤੁਮ੍ਹੀਂ ਹੋ ਮਾਤ ਪਿਤਾ ਤੁਮ੍ਹੀਂ ਹੋ...

ਓਮ ਸ਼ਾਂਤੀ
ਬੱਚਿਆਂ ਨੇ ਓਮ ਸ਼ਾਂਤੀ ਦਾ ਅਰ੍ਥ ਸਮਝਿਆ ਹੈ, ਬਾਪ ਨੇ ਸਮਝਾਇਆ ਹੈ ਅਸੀਂ ਆਤਮਾ ਹਾਂ, ਇਸ ਸ੍ਰਿਸ਼ਟੀ ਡਰਾਮਾ ਦੇ ਅੰਦਰ ਸਾਡਾ ਮੁੱਖ ਪਾਰ੍ਟ ਹੈ। ਕਿਸਦਾ ਪਾਰ੍ਟ ਹੈ? ਆਤਮਾ ਸ਼ਰੀਰ ਧਾਰਨ ਕਰ ਪਾਰ੍ਟ ਵਜਾਉਂਦੀ ਹੈ। ਤਾਂ ਬੱਚਿਆਂ ਨੂੰ ਹੁਣ ਆਤਮ - ਅਭਿਮਾਨੀ ਬਣਾ ਰਹੇ ਹਨ। ਇਨਾਂ ਵਕ਼ਤ ਦੇਹ - ਅਭਿਮਾਨੀ ਸੀ। ਹੁਣ ਆਪਣੇ ਨੂੰ ਆਤਮਾ ਸਮਝ ਬਾਪ ਨੂੰ ਯਾਦ ਕਰਨਾ ਹੈ। ਸਾਡਾ ਬਾਬਾ ਆਇਆ ਹੋਇਆ ਹੈ ਡਰਾਮਾ ਪਲੈਨ ਅਨੁਸਾਰ। ਬਾਪ ਆਉਂਦੇ ਵੀ ਹਨ ਰਾਤ੍ਰੀ ਵਿੱਚ। ਕਦੋ ਆਉਂਦੇ ਹਨ - ਉਸਦੀ ਤਿਥੀ - ਤਾਰੀਖ਼ ਕੋਈ ਨਹੀਂ ਹੈ। ਤਿਥੀ - ਤਾਰੀਖ਼ ਉਨ੍ਹਾਂ ਦੀ ਹੁੰਦੀ ਹੈ ਜੋ ਲੌਕਿਕ ਜਨਮ ਲੈਂਦੇ ਹਨ। ਇਹ ਤਾਂ ਹੈ ਪਾਰਲੌਕਿਕ ਬਾਪ। ਇਨ੍ਹਾਂ ਦਾ ਲੌਕਿਕ ਜਨਮ ਨਹੀਂ ਹੈ। ਕ੍ਰਿਸ਼ਨ ਦੀ ਤਿਥੀ, ਤਾਰੀਖ਼, ਵਕ਼ਤ ਆਦਿ ਸਭ ਦਿੰਦੇ ਹਨ। ਇਨ੍ਹਾਂ ਦਾ ਤਾਂ ਕਿਹਾ ਜਾਂਦਾ ਹੈ ਦਿਵਯ ਜਨਮ। ਬਾਪ ਇਨ੍ਹਾਂ ਵਿੱਚ ਪ੍ਰਵੇਸ਼ ਕਰ ਦੱਸਦੇ ਹਨ ਕਿ ਇਹ ਬੇਹੱਦ ਦਾ ਡਰਾਮਾ ਹੈ। ਉਸ ਵਿੱਚ ਅੱਧਾਕਲਪ ਹੈ ਰਾਤ। ਜਦੋਂ ਰਾਤ ਮਤਲਬ ਘੋਰ ਹਨ੍ਹੇਰਾ ਹੁੰਦਾ ਹੈ ਉਦੋਂ ਮੈਂ ਆਉਂਦਾ ਹਾਂ। ਤਿਥੀ - ਤਾਰੀਖ਼ ਕੋਈ ਨਹੀਂ। ਇਸ ਵਕ਼ਤ ਭਗਤੀ ਵੀ ਤਮੋਪ੍ਰਧਾਨ ਹੈ। ਅੱਧਾ ਕਲਪ ਹੈ ਬੇਹੱਦ ਦਾ ਦਿਨ। ਬਾਪ ਖ਼ੁਦ ਕਹਿੰਦੇ ਹਨ ਮੈਂ ਇਨ੍ਹਾਂ ਵਿੱਚ ਪ੍ਰਵੇਸ਼ ਕੀਤਾ ਹੈ। ਗੀਤਾ ਵਿੱਚ ਹੈ ਭਗਵਾਨੁਵਾਚ, ਪਰ ਭਗਵਾਨ ਮਨੁੱਖ ਹੋ ਨਹੀਂ ਸਕਦਾ। ਸ਼੍ਰੀਕ੍ਰਿਸ਼ਨ ਵੀ ਦੈਵੀ ਗੁਣਾਂ ਵਾਲਾ ਹੈ। ਇਹ ਮਨੁੱਖ ਲੋਕ ਹੈ। ਇਹ ਦੇਵ ਲੋਕ ਨਹੀਂ ਹੈ। ਗਾਉਂਦੇ ਵੀ ਹਨ ਬ੍ਰਹਮਾ ਦੇਵਤਾਏ ਨਮਾ… ਉਹ ਹੈ ਸੂਖਸ਼ਮਵਤਨਵਾਸੀ। ਬੱਚੇ ਜਾਣਦੇ ਹਨ ਉੱਥੇ ਹੱਡੀ - ਮਾਸ ਨਹੀਂ ਹੁੰਦਾ ਹੈ। ਉਹ ਹੈ ਸੂਖਸ਼ਮ ਸਫੇਦ ਛਾਇਆ। ਜਦੋ ਮੂਲਵਤਨ ਵਿੱਚ ਹਾਂ ਤਾਂ ਆਤਮਾ ਨੂੰ ਨਾ ਸੂਖਸ਼ਮ ਸ਼ਰੀਰ ਛਾਇਆ ਵਾਲਾ ਹੈ, ਨਾ ਹੱਡੀ ਵਾਲਾ ਹੈ। ਇਨ੍ਹਾਂ ਗੱਲਾਂ ਨੂੰ ਕੋਈ ਵੀ ਮਨੁੱਖ ਮਾਤਰ ਨਹੀਂ ਜਾਣਦੇ ਹਨ। ਬਾਪ ਹੀ ਆਕੇ ਸੁਣਾਉਂਦੇ ਹਨ, ਬ੍ਰਾਹਮਣ ਹੀ ਸੁਣਦੇ ਹਨ, ਹੋਰ ਕੋਈ ਨਹੀਂ ਸੁਣਦੇ। ਬ੍ਰਾਹਮਣ ਵਰਣ ਹੁੰਦਾ ਹੀ ਹੈ ਭਾਰਤ ਵਿੱਚ, ਉਹ ਵੀ ਉਦੋਂ ਹੁੰਦਾ ਹੈ ਜਦੋ ਪਰਮਪਿਤਾ ਪ੍ਰਮਾਤਮਾ ਪ੍ਰਜਾਪਿਤਾ ਬ੍ਰਹਮਾ ਦੁਆਰਾ ਧਰਮ ਦੀ ਸਥਾਪਨਾ ਕਰਦੇ ਹਨ। ਹੁਣ ਇਨ੍ਹਾਂ ਨੂੰ ਰਚਤਾ ਵੀ ਨਹੀਂ ਕਹਾਂਗੇ। ਨਵੀਂ ਰਚਨਾ ਕੋਈ ਰਚਦੇ ਨਹੀਂ ਹਨ। ਸਿਰਫ਼ ਰਿਜਯੂਵੀਨੇਟ ਕਰਦੇ ਹਨ। ਬੁਲਾਉਂਦੇ ਵੀ ਹਨ - ਹੇ ਬਾਬਾ, ਪਤਿਤ ਦੁਨੀਆਂ ਵਿੱਚ ਆਕੇ ਸਾਨੂੰ ਪਾਵਨ ਬਣਾਓ। ਹੁਣ ਤੁਹਾਨੂੰ ਪਾਵਨ ਬਣਾ ਰਿਹਾ ਹਾਂ। ਤੁਸੀਂ ਫ਼ੇਰ ਯੋਗਬਲ ਨਾਲ ਇਸ ਸ੍ਰਿਸ਼ਟੀ ਨੂੰ ਪਾਵਨ ਬਣਾ ਰਹੇ ਹੋ। ਮਾਇਆ ਤੇ ਤੁਸੀਂ ਜਿੱਤ ਪਾਕੇ ਜਗਤਜੀਤ ਬਣਦੇ ਹੋ। ਯੋਗਬਲ ਨੂੰ ਸਾਇੰਸ ਬਲ ਵੀ ਕਿਹਾ ਜਾਂਦਾ ਹੈ। ਰਿਸ਼ੀ - ਮੁਨੀ ਆਦਿ ਸਭ ਸ਼ਾਂਤੀ ਚਾਹੁੰਦੇ ਹਨ ਪਰ ਸ਼ਾਂਤੀ ਦਾ ਅਰ੍ਥ ਤਾਂ ਜਾਣਦੇ ਨਹੀਂ। ਇੱਥੇ ਤਾਂ ਜ਼ਰੂਰ ਪਾਰ੍ਟ ਵਜਾਉਣਾ ਹੈ ਨਾ। ਸ਼ਾਂਤੀਧਾਮ ਹੈ ਸਵੀਟ ਸਾਇਲੈਂਸ ਹੋਮ। ਤੁਸੀਂ ਆਤਮਾਵਾਂ ਨੂੰ ਹੁਣ ਇਹ ਪਤਾ ਹੈ ਕਿ ਸਾਡਾ ਘਰ ਸ਼ਾਂਤੀਧਾਮ ਹੈ। ਇੱਥੇ ਅਸੀਂ ਪਾਰ੍ਟ ਵਜਾਉਣ ਆਏ ਹਾਂ। ਬਾਪ ਨੂੰ ਵੀ ਬੁਲਾਉਂਦੇ ਹਨ - ਹੇ ਪਤਿਤ - ਪਾਵਨ, ਦੁੱਖ ਹਰਤਾ, ਸੁੱਖ ਕਰਤਾ ਆਓ, ਸਾਨੂੰ ਇਸ ਰਾਵਣ ਦੀ ਜ਼ੰਜੀਰਾਂ ਤੋਂ ਛੁਡਾਓ। ਭਗਤੀ ਹੈ ਰਾਤ, ਗਿਆਨ ਹੈ ਦਿਨ। ਰਾਤ ਮੁਰਦਾਬਾਦ ਹੁੰਦੀ ਹੈ ਫ਼ੇਰ ਗਿਆਨ ਜਿੰਦਾਬਾਦ ਹੁੰਦਾ ਹੈ। ਇਹ ਖੇਡ ਹੈ ਸੁੱਖ ਅਤੇ ਦੁੱਖ ਦਾ। ਤੁਸੀਂ ਜਾਣਦੇ ਹੋ ਪਹਿਲੇ ਅਸੀਂ ਸਵਰਗ ਵਿੱਚ ਸੀ ਫ਼ੇਰ ਉਤਰਦੇ - ਉਤਰਦੇ ਆਕੇ ਥੱਲੇ ਹੇਲ ਵਿੱਚ ਪਏ ਹਾਂ। ਕਲਯੁਗ ਕਦੋ ਖ਼ਤਮ ਹੋਵੇਗਾ ਫ਼ੇਰ ਸਤਿਯੁਗ ਕਦੋ ਆਵੇਗਾ, ਇਹ ਕੋਈ ਨਹੀਂ ਜਾਣਦੇ। ਤੁਸੀਂ ਬਾਪ ਨੂੰ ਜਾਣਨ ਨਾਲ ਬਾਪ ਦੁਆਰਾ ਸਭ ਕੁਝ ਜਾਣ ਗਏ ਹੋ। ਮਨੁੱਖ ਭਗਵਾਨ ਨੂੰ ਲੱਭਣ ਦੇ ਲਈ ਕਿੰਨਾ ਧੱਕਾ ਖਾਂਦੇ ਹਨ। ਬਾਪ ਨੂੰ ਜਾਣਦੇ ਹੀ ਨਹੀਂ। ਜਾਣਨ ਉਦੋਂ ਜਦੋਂ ਬਾਪ ਆਕੇ ਆਪਣਾ ਅਤੇ ਜ਼ਾਇਦਾਦ ਦਾ ਪਰਿਚੈ ਦਵੇ। ਵਰਸਾ ਬਾਪ ਤੋਂ ਹੀ ਮਿਲਦਾ ਹੈ, ਮਾਂ ਤੋਂ ਨਹੀਂ। ਇਨ੍ਹਾਂ ਨੂੰ ਮੰਮਾ ਵੀ ਕਹਿੰਦੇ ਹਨ, ਪਰ ਇਨ੍ਹਾਂ ਤੋਂ ਵਰਸਾ ਨਹੀਂ ਮਿਲਦਾ ਹੈ, ਇਨ੍ਹਾਂ ਨੂੰ ਯਾਦ ਵੀ ਨਹੀਂ ਕਰਨਾ ਹੈ। ਬ੍ਰਹਮਾ, ਵਿਸ਼ਨੂੰ, ਸ਼ੰਕਰ ਵੀ ਸ਼ਿਵ ਦੇ ਬੱਚੇ ਹਨ - ਇਹ ਵੀ ਕੋਈ ਨਹੀਂ ਜਾਣਦੇ। ਬੇਹੱਦ ਦੀ ਸਾਰੀ ਦੁਨੀਆਂ ਦਾ ਰਚਿਅਤਾ ਇੱਕ ਹੀ ਬਾਪ ਹੈ। ਬਾਕੀ ਸਭ ਹਨ ਉਨ੍ਹਾਂ ਦੀ ਰਚਨਾ ਜਾਂ ਹੱਦ ਦੇ ਰਚਿਅਤਾ। ਹੁਣ ਤੁਸੀਂ ਬੱਚਿਆਂ ਨੂੰ ਬਾਪ ਕਹਿੰਦੇ ਹਨ ਮੈਨੂੰ ਯਾਦ ਕਰੋ ਤਾਂ ਤੁਹਾਡੇ ਵਿਕਰਮ ਵਿਨਾਸ਼ ਹੋਣ। ਮੈਨੂੰ ਬਾਪ ਨੂੰ ਨਹੀਂ ਜਾਣਦੇ ਹਨ ਤਾਂ ਕਿਸਨੂੰ ਯਾਦ ਕਰੀਏ? ਇਸਲਈ ਬਾਪ ਕਹਿੰਦੇ ਹਨ ਕਿੰਨੇ ਨਿਧਨਕੇ ਬਣ ਪਏ ਹਨ। ਇਹ ਵੀ ਡਰਾਮਾ ਵਿੱਚ ਨੂੰਧ ਹੈ।

ਭਗਤੀ ਅਤੇ ਗਿਆਨ ਦੋਨਾਂ ਵਿੱਚ ਸਭਤੋਂ ਸ਼੍ਰੇਸ਼ਠ ਕਰਮ ਹੈ - ਦਾਨ ਕਰਨਾ। ਭਗਤੀ ਮਾਰਗ ਵਿੱਚ ਈਸ਼ਵਰ ਅਰ੍ਥ ਦਾਨ ਕਰਦੇ ਹਨ। ਕਿਸਲਈ? ਕੋਈ ਕਾਮਨਾ ਤਾਂ ਜ਼ਰੂਰ ਰਹਿੰਦੀ ਹੈ। ਸਮਝਦੇ ਹਨ ਜਿਵੇਂ ਕਰਮ ਕਰਾਂਗੇ ਉਵੇਂ ਫ਼ਲ ਦੂਜੇ ਜਨਮ ਵਿੱਚ ਪਾਵਾਂਗੇ, ਇਸ ਜਨਮ ਵਿੱਚ ਜੋ ਕਰੋਗੇ ਉਸਦਾ ਫ਼ਲ ਦੂਜੇ ਜਨਮ ਵਿੱਚ ਪਾਵਾਂਗੇ। ਜਨਮ - ਜਨਮਾਂਤ੍ਰ ਨਹੀਂ ਪਾਵੋਗੇ। ਇੱਕ ਜਨਮ ਦੇ ਲਈ ਫ਼ਲ ਮਿਲਦਾ ਹੈ। ਸਭਤੋਂ ਚੰਗੇ ਤੇ ਚੰਗਾ ਕਰਮ ਹੁੰਦਾ ਹੈ ਦਾਨ। ਦਾਨੀ ਨੂੰ ਪੁੰਨ ਆਤਮਾ ਕਿਹਾ ਜਾਂਦਾ ਹੈ। ਭਾਰਤ ਨੂੰ ਮਹਾਦਾਨੀ ਕਿਹਾ ਜਾਂਦਾ ਹੈ। ਭਾਰਤ ਵਿੱਚ ਜਿਨਾਂ ਦਾਨ ਹੁੰਦਾ ਹੈ ਉਨ੍ਹਾਂ ਹੋਰ ਕੋਈ ਖੰਡ ਵਿੱਚ ਨਹੀਂ। ਬਾਪ ਵੀ ਆਕੇ ਬੱਚਿਆਂ ਨੂੰ ਦਾਨ ਕਰਦੇ ਹਨ, ਬੱਚੇ ਫ਼ੇਰ ਬਾਪ ਨੂੰ ਦਾਨ ਕਰਦੇ ਹਨ। ਕਹਿੰਦੇ ਹਨ ਬਾਬਾ ਤੁਸੀਂ ਆਵੋਗੇ ਤਾਂ ਅਸੀਂ ਆਪਣਾ ਤਨ - ਮਨ - ਧਨ ਸਭ ਤੁਹਾਡੇ ਹਵਾਲੇ ਕਰ ਦੇਵਾਂਗੇ। ਤੁਹਾਡੇ ਬਗ਼ੈਰ ਸਾਡਾ ਕੋਈ ਨਹੀਂ। ਬਾਪ ਵੀ ਕਹਿੰਦੇ ਹਨ ਮੇਰੇ ਲਈ ਤੁਸੀਂ ਬੱਚੇ ਹੀ ਹੋ। ਮੈਨੂੰ ਕਹਿੰਦੇ ਹੀ ਹਨ ਹੇਵਿਨਲੀ ਗੌਡ ਫ਼ਾਦਰ ਮਤਲਬ ਸਵਰਗ ਦੀ ਸਥਾਪਨਾ ਕਰਨ ਵਾਲਾ। ਮੈਂ ਆਕੇ ਤੁਹਾਨੂੰ ਸਵਰਗ ਦੀ ਬਾਦਸ਼ਾਹੀ ਦਿੰਦਾ ਹਾਂ। ਬੱਚੇ ਮੇਰੇ ਅਰ੍ਥ ਸਭ ਕੁਝ ਦੇ ਦਿੰਦੇ ਹਨ - ਬਾਬਾ ਸਭ ਕੁਝ ਤੁਹਾਡਾ ਹੈ। ਭਗਤੀ ਮਾਰਗ ਵਿੱਚ ਵੀ ਕਹਿੰਦੇ ਸੀ - ਬਾਬਾ, ਇਹ ਸਭ ਕੁਝ ਤੁਹਾਡਾ ਦਿੱਤਾ ਹੋਇਆ ਹੈ। ਫ਼ੇਰ ਉਹ ਚਲਾ ਜਾਂਦਾ ਹੈ ਤਾਂ ਦੁੱਖੀ ਹੋ ਜਾਂਦੇ ਹਨ। ਉਹ ਹੈ ਭਗਤੀ ਦਾ ਅਲਪਕਾਲ ਦਾ ਸੁੱਖ। ਬਾਪ ਸਮਝਾਉਂਦੇ ਹਨ ਭਗਤੀ ਮਾਰਗ ਵਿੱਚ ਤੁਸੀਂ ਮੈਨੂੰ ਦਾਨ - ਪੁੰਨ ਕਰਦੇ ਹੋ ਇਨਡਾਇਰੈਕਟ। ਉਸਦਾ ਫ਼ਲ ਤਾਂ ਤੁਹਾਨੂੰ ਮਿਲਦਾ ਰਹਿੰਦਾ ਹੈ। ਹੁਣ ਇਸ ਵਕ਼ਤ ਮੈਂ ਤੁਹਾਨੂੰ ਕਰਮ - ਅਕਰਮ - ਵਿਕਰਮ ਦਾ ਰਾਜ਼ ਬੈਠ ਸਮਝਾਉਂਦਾ ਹਾਂ। ਭਗਤੀ ਮਾਰਗ ਵਿੱਚ ਤੁਸੀਂ ਜਿਵੇਂ ਕਰਮ ਕਰਦੇ ਹੋ ਉਸਦਾ ਅਲਪਕਾਲ ਸੁੱਖ ਵੀ ਮੇਰੇ ਦੁਆਰਾ ਤੁਹਾਨੂੰ ਮਿਲਦਾ ਹੈ। ਇਨ੍ਹਾਂ ਗੱਲਾਂ ਦਾ ਦੁਨੀਆਂ ਵਿੱਚ ਕਿਸੇ ਨੂੰ ਪਤਾ ਨਹੀਂ ਹੈ। ਬਾਪ ਹੀ ਆਕੇ ਕਰਮਾਂ ਦੀ ਗਤੀ ਸਮਝਾਉਂਦੇ ਹਨ। ਸਤਿਯੁਗ ਵਿੱਚ ਕਦੀ ਕੋਈ ਬੁਰਾ ਕਰਮ ਕਰਦੇ ਹੀ ਨਹੀਂ। ਸਦੈਵ ਸੁੱਖ ਹੀ ਸੁੱਖ ਹੈ। ਯਾਦ ਵੀ ਕਰਦੇ ਹਨ ਸੁੱਖਧਾਮ, ਸਵਰਗ ਨੂੰ। ਹੁਣ ਬੈਠੇ ਹਨ ਨਰਕ ਵਿੱਚ। ਫ਼ੇਰ ਵੀ ਕਹਿ ਦਿੰਦੇ - ਫਲਾਣਾ ਸਵਰਗ ਪਧਾਰਿਆ। ਆਤਮਾ ਨੂੰ ਸਵਰਗ ਕਿੰਨਾ ਚੰਗਾ ਲੱਗਦਾ ਹੈ। ਆਤਮਾ ਵੀ ਕਹਿੰਦੀ ਹੈ ਨਾ - ਫਲਾਣਾ ਸਵਰਗ ਪਧਾਰਿਆ। ਪਰ ਤਮੋਪ੍ਰਧਾਨ ਹੋਣ ਦੇ ਕਾਰਨ ਉਨ੍ਹਾਂ ਨੂੰ ਕੁਝ ਪਤਾ ਨਹੀਂ ਪੈਂਦਾ ਹੈ ਕਿ ਸਵਰਗ ਕੀ, ਨਰਕ ਕੀ ਹੈ? ਬੇਹੱਦ ਦਾ ਬਾਪ ਕਹਿੰਦੇ ਹਨ ਤੁਸੀਂ ਸਭ ਕਿੰਨੇ ਤਮੋਪ੍ਰਧਾਨ ਬਣ ਗਏ ਹੋ। ਡਰਾਮਾ ਨੂੰ ਤਾਂ ਜਾਣਦੇ ਨਹੀਂ। ਸਮਝਦੇ ਵੀ ਹਨ ਕਿ ਸ੍ਰਿਸ਼ਟੀ ਦਾ ਚੱਕਰ ਫ਼ਿਰਦਾ ਹੈ ਤਾਂ ਜ਼ਰੂਰ ਹੂਬਹੂ ਫਿਰੇਗਾ ਨਾ। ਉਹ ਸਿਰਫ਼ ਕਹਿਣ ਮਾਤਰ ਕਹਿ ਦਿੰਦੇ ਹਨ। ਹੁਣ ਇਹ ਹੈ ਸੰਗਮਯੁਗ। ਇਸ ਇੱਕ ਹੀ ਸੰਗਮਯੁਗ ਦਾ ਗਾਇਨ ਹੈ। ਅੱਧਾਕਲਪ ਦੇਵਤਾਵਾਂ ਦਾ ਰਾਜ ਚਲਦਾ ਹੈ ਫ਼ੇਰ ਉਹ ਰਾਜ ਕਿੱਥੇ ਚਲਾ ਜਾਂਦਾ, ਕੌਣ ਜੀਤ ਲੈਂਦੇ ਹਨ? ਇਹ ਵੀ ਕਿਸੇ ਨੂੰ ਪਤਾ ਨਹੀਂ। ਬਾਪ ਕਹਿੰਦੇ ਹਨ ਰਾਵਣ ਜਿੱਤ ਲੈਂਦਾ ਹੈ। ਉਨ੍ਹਾਂ ਨੇ ਫ਼ੇਰ ਦੇਵਤਾਵਾਂ ਅਤੇ ਅਸੁਰਾਂ ਦੀ ਲੜ੍ਹਾਈ ਬੈਠ ਵਿਖਾਈ ਹੈ।

ਹੁਣ ਬਾਪ ਸਮਝਾਉਂਦੇ ਹਨ - 5 ਵਿਕਾਰਾਂ ਰੂਪੀ ਰਾਵਣ ਤੋਂ ਹਾਰਦੇ ਹਨ ਫ਼ੇਰ ਜਿੱਤ ਵੀ ਪਾਉਂਦੇ ਹਨ ਰਾਵਣ ਤੇ। ਤੁਸੀਂ ਤਾਂ ਪੂਜਯ ਸੀ ਫ਼ੇਰ ਪੁਜਾਰੀ ਪਤਿਤ ਬਣ ਜਾਂਦੇ ਹੋ ਤਾਂ ਰਾਵਣ ਤੋਂ ਹਾਰੇ ਨਾ। ਇਹ ਤੁਹਾਡਾ ਦੁਸ਼ਮਣ ਹੋਣ ਕਾਰਨ ਤੁਸੀਂ ਸਦਾ ਸਾੜਦੇ ਆਏ ਹੋ। ਪਰ ਤੁਹਾਨੂੰ ਪਤਾ ਨਹੀਂ ਹੈ। ਹੁਣ ਬਾਪ ਸਮਝਾਉਂਦੇ ਹਨ ਰਾਵਣ ਦੇ ਕਾਰਨ ਤੁਸੀਂ ਪਤਿਤ ਬਣੇ ਹੋ। ਇਨ੍ਹਾਂ ਵਿਕਾਰਾਂ ਨੂੰ ਹੀ ਮਾਇਆ ਕਿਹਾ ਜਾਂਦਾ ਹੈ। ਮਾਇਆ ਜਿੱਤ, ਜਗਤ ਜਿੱਤ। ਇਹ ਰਾਵਣ ਸਭਤੋਂ ਪੁਰਾਣਾ ਦੁਸ਼ਮਣ ਹੈ। ਹੁਣ ਸ਼੍ਰੀਮਤ ਨਾਲ ਤੁਸੀਂ ਇਨ੍ਹਾਂ 5 ਵਿਕਾਰਾਂ ਤੋਂ ਜਿੱਤ ਪਾਉਂਦੇ ਹੋ। ਬਾਪ ਆਏ ਹਨ ਜਿੱਤ ਪਵਾਉਣ। ਇਹ ਖੇਡ ਹੈ ਨਾ। ਮਾਇਆ ਤੋਂ ਹਾਰੇ ਹਾਰ, ਮਾਇਆ ਤੇ ਜਿੱਤੇ ਜਿੱਤ। ਜਿੱਤ ਬਾਪ ਹੀ ਪਵਾਉਂਦੇ ਹਨ ਇਸਲਈ ਇਨ੍ਹਾਂ ਨੂੰ ਸ੍ਰਵਸ਼ਕਤੀਮਾਨ ਕਿਹਾ ਜਾਂਦਾ ਹੈ। ਰਾਵਣ ਵੀ ਘੱਟ ਸ਼ਕਤੀਮਾਨ ਨਹੀਂ ਹੈ। ਪਰ ਉਹ ਦੁੱਖ ਦਿੰਦੇ ਹਨ ਇਸਲਈ ਗਾਇਨ ਨਹੀਂ ਹੈ। ਰਾਵਣ ਹੈ ਬਹੁਤ ਦੁਸ਼ਤਰ। ਤੁਹਾਡੀ ਰਾਜਾਈ ਹੀ ਖੌਹ ਲੈਂਦੇ ਹਨ। ਹੁਣ ਤੁਸੀਂ ਸਮਝ ਗਏ ਹੋ - ਅਸੀਂ ਕਿਵੇਂ ਹਾਰਦੇ ਹਾਂ ਫ਼ੇਰ ਜਿੱਤ ਪਾਉਂਦੇ ਹਾਂ? ਆਤਮਾ ਚਾਹੁੰਦੀ ਵੀ ਹੈ ਸਾਨੂੰ ਸ਼ਾਂਤੀ ਚਾਹੀਦੀ। ਅਸੀਂ ਆਪਣੇ ਘਰ ਜਾਈਏ। ਭਗਤ ਭਗਵਾਨ ਨੂੰ ਯਾਦ ਕਰਦੇ ਹਨ ਪਰ ਪੱਥਰਬੁੱਧੀ ਹੋਣ ਕਾਰਨ ਸਮਝਦੇ ਨਹੀਂ ਹਨ। ਭਗਵਾਨ ਬਾਬਾ ਹੈ, ਤਾਂ ਬਾਪ ਤੋਂ ਜ਼ਰੂਰ ਵਰਸਾ ਮਿਲਦਾ ਹੋਵੇਗਾ। ਮਿਲਦਾ ਵੀ ਜ਼ਰੂਰ ਹੈ ਪਰ ਕਦੋ ਮਿਲਦਾ ਹੈ ਫ਼ੇਰ ਕਿਵੇਂ ਗਵਾਉਂਦੇ ਹਨ, ਇਹ ਨਹੀਂ ਜਾਣਦੇ ਹਨ। ਬਾਪ ਕਹਿੰਦੇ ਹਨ ਮੈਂ ਇਸ ਬ੍ਰਹਮਾ ਤਨ ਦੁਆਰਾ ਤੁਹਾਨੂੰ ਬੈਠ ਸਮਝਾਉਂਦਾ ਹਾਂ। ਮੈਨੂੰ ਵੀ ਆਰਗਨਜ਼ ਚਾਹੀਦੇ ਨਾ। ਮੈਨੂੰ ਆਪਣੀਆਂ ਕਰਮਇੰਦ੍ਰੀਆਂ ਤਾਂ ਹੈ ਨਹੀਂ। ਸੂਖਸ਼ਮਵਤਨ ਵਿੱਚ ਵੀ ਕਰਮਇੰਦ੍ਰੀਆਂ ਹਨ। ਤੁਰਦੇ - ਫਿਰਦੇ ਜਿਵੇਂ ਮੂਵੀ ਬਾਈਸਕੋਪ ਹੁੰਦਾ ਹੈ, ਇਹ ਮੂਵੀ ਟਾਕੀ ਬਾਈਸਕੋਪ ਨਿਕਲੇ ਹਨ ਤਾਂ ਬਾਪ ਨੂੰ ਵੀ ਸਮਝਾਉਣ ਵਿੱਚ ਸਹਿਜ ਹੁੰਦਾ ਹੈ। ਉਨ੍ਹਾਂ ਦਾ ਹੈ ਬਾਹੂਬਲ, ਤੁਹਾਡਾ ਹੈ ਯੋਗਬਲ। ਉਹ ਦੋ ਭਰਾ ਵੀ ਜੇਕਰ ਆਪਸ ਵਿੱਚ ਮਿਲ ਜਾਣ ਤਾਂ ਵਿਸ਼ਵ ਤੇ ਰਾਜ ਕਰ ਸਕਦੇ ਹਨ। ਪਰ ਹੁਣ ਤਾਂ ਫੁੱਟ ਪਈ ਹੋਈ ਹੈ। ਤੁਸੀਂ ਬੱਚਿਆਂ ਨੂੰ ਸਾਇਲੈਂਸ ਦਾ ਸ਼ੁੱਧ ਘਮੰਡ ਰਹਿਣਾ ਚਾਹੀਦਾ। ਤੁਸੀਂ ਮਨਮਨਾਭਵ ਦੇ ਅਧਾਰ ਨਾਲ ਸਾਇਲੈਂਸ ਦੁਆਰਾ ਜਗਤਜੀਤ ਬਣ ਜਾਂਦੇ ਹੋ। ਉਹ ਹੈ ਸਾਇੰਸ ਘਮੰਡੀ। ਤੁਸੀਂ ਸਾਈਲੈਂਸ ਘਮੰਡੀ ਆਪਣੇ ਨੂੰ ਆਤਮਾ ਸਮਝ ਬਾਪ ਨੂੰ ਯਾਦ ਕਰਦੇ ਹੋ। ਯਾਦ ਨਾਲ ਤੁਸੀਂ ਸਤੋਪ੍ਰਧਾਨ ਬਣ ਜਾਵੋਗੇ। ਬਹੁਤ ਸਹਿਜ ਉਪਾਏ ਦੱਸਦੇ ਹਨ। ਤੁਸੀਂ ਜਾਣਦੇ ਹੋ ਸ਼ਿਵਬਾਬਾ ਆਏ ਹਨ ਅਸੀਂ ਬੱਚਿਆਂ ਨੂੰ ਫ਼ੇਰ ਤੋਂ ਸਵਰਗ ਦਾ ਵਰਸਾ ਦੇਣ। ਤੁਹਾਡਾ ਜੋ ਵੀ ਕਲਯੁਗੀ ਕਰਮਬੰਧਨ ਹੈ, ਬਾਪ ਕਹਿੰਦੇ ਹਨ ਉਨ੍ਹਾਂ ਨੂੰ ਭੁੱਲ ਜਾਓ। 5 ਵਿਕਾਰ ਵੀ ਮੈਨੂੰ ਦਾਨ ਵਿੱਚ ਦੇ ਦਵੋ। ਤੁਸੀਂ ਜੋ ਮੇਰਾ - ਮੇਰਾ ਕਰਦੇ ਆਏ ਹੋ, ਮੇਰਾ ਪਤੀ, ਮੇਰਾ ਫਲਾਣਾ, ਇਹ ਸਭ ਭੁੱਲਦੇ ਜਾਓ। ਸਭ ਵੇਖਦੇ ਹੋਏ ਵੀ ਉਨ੍ਹਾਂ ਤੋਂ ਮਮਤਵ ਮਿਟਾ ਦਵੋ। ਇਹ ਗੱਲ ਬੱਚਿਆਂ ਨੂੰ ਹੀ ਸਮਝਾਉਂਦੇ ਹਨ। ਜੋ ਬਾਪ ਨੂੰ ਜਾਣਦੇ ਹੀ ਨਹੀਂ, ਉਹ ਤਾਂ ਇਸ ਭਾਸ਼ਾ ਨੂੰ ਵੀ ਸਮਝ ਨਾ ਸਕਣ। ਬਾਪ ਆਕੇ ਮਨੁੱਖ ਤੋਂ ਦੇਵਤਾ ਬਣਾਉਂਦੇ ਹਨ। ਦੇਵਤਾ ਹੁੰਦੇ ਹੀ ਸਤਿਯੁਗ ਵਿੱਚ ਹਨ। ਕਲਯੁਗ ਵਿੱਚ ਹੁੰਦੇ ਹਨ ਮਨੁੱਖ। ਹੁਣ ਤੱਕ ਉਨ੍ਹਾਂ ਦੀਆਂ ਨਿਸ਼ਾਨੀਆਂ ਹਨ ਮਤਲਬ ਚਿੱਤਰ ਹਨ। ਮੈਨੂੰ ਕਹਿੰਦੇ ਹੀ ਹਨ ਪਤਿਤ - ਪਾਵਨ। ਮੈਂ ਤਾਂ ਡਿਗ੍ਰੇਡ ਹੁੰਦਾ ਨਹੀਂ ਹਾਂ। ਤੁਸੀਂ ਕਹਿੰਦੇ ਹੋ ਅਸੀਂ ਪਾਵਨ ਸੀ ਫ਼ੇਰ ਡਿਗ੍ਰੇਡ ਹੋ ਪਤਿਤ ਬਣੇ ਹਾਂ। ਹੁਣ ਤੁਸੀਂ ਆਕੇ ਪਾਵਨ ਬਣਾਓ ਤਾਂ ਅਸੀਂ ਆਪਣੇ ਘਰ ਵਿੱਚ ਜਾਈਏ। ਇਹ ਹੈ ਸਪ੍ਰਿਚੂਅਲ ਨਾਲੇਜ਼। ਅਵਿਨਾਸ਼ੀ ਗਿਆਨ ਰਤਨ ਹੈ ਨਾ। ਇਹ ਹੈ ਨਵੀਂ ਨਾਲੇਜ਼। ਹੁਣ ਤੁਹਾਨੂੰ ਇਹ ਨਾਲੇਜ਼ ਸਿਖਾਉਂਦਾ ਹਾਂ। ਰਚਤਾ ਅਤੇ ਰਚਨਾ ਦੇ ਆਦਿ, ਮੱਧ ਦਾ ਰਾਜ਼ ਦੱਸਦਾ ਹਾਂ। ਹੁਣ ਇਹ ਤਾਂ ਹੈ ਪੁਰਾਣੀ ਦੁਨੀਆਂ। ਇਸ ਵਿੱਚ ਤੁਹਾਡੇ ਜੋ ਵੀ ਮਿੱਤਰ ਸੰਬੰਧੀ ਆਦਿ ਹਨ, ਦੇਹ ਸਹਿਤ ਸਭਤੋਂ ਮਮਤਵ ਕਢ ਦਵੋ।

ਹੁਣ ਤੁਸੀਂ ਬੱਚੇ ਆਪਣਾ ਸਭ ਕੁਝ ਬਾਪ ਹਵਾਲੇ ਕਰਦੇ ਹੋ। ਬਾਪ ਫ਼ੇਰ ਸਵਰਗ ਦੀ ਬਾਦਸ਼ਾਹੀ 21 ਜਨਮਾਂ ਦੇ ਲਈ ਤੁਹਾਡੇ ਹਵਾਲੇ ਕਰ ਦਿੰਦੇ ਹਨ। ਲੈਣ - ਦੇਣ ਤਾਂ ਹੁੰਦਾ ਹੈ ਨਾ। ਬਾਪ ਤੁਹਾਨੂੰ 21 ਜਨਮਾਂ ਦੇ ਲਈ ਰਾਜ - ਭਾਗ ਦਿੰਦੇ ਹਨ। 21 ਜਨਮ, 21 ਪੀੜ੍ਹੀ ਗਾਏ ਜਾਂਦੇ ਹੈ ਨਾ ਮਤਲਬ 21 ਜਨਮ ਪੂਰੀ ਲਾਈਫ਼ ਚੱਲਦੀ ਹੈ। ਵਿਚਕਾਰ ਕਦੀ ਸ਼ਰੀਰ ਛੁੱਟ ਨਹੀਂ ਸਕਦਾ। ਅਕਾਲੇ ਮ੍ਰਿਤੂ ਨਹੀਂ ਹੁੰਦੀ। ਤੁਸੀਂ ਅਮਰ ਬਣ ਅਤੇ ਅਮਰਪੁਰੀ ਦੇ ਮਾਲਿਕ ਬਣਦੇ ਹੋ। ਤੁਹਾਨੂੰ ਕਦੀ ਕਾਲ ਖਾ ਨਾ ਸਕੇ। ਹੁਣ ਤੁਸੀਂ ਮਰਨ ਦੇ ਲਈ ਪੁਰਸ਼ਾਰਥ ਕਰ ਰਹੇ ਹੋ। ਬਾਪ ਕਹਿੰਦੇ ਹਨ ਦੇਹ ਸਹਿਤ ਦੇਹ ਦੇ ਸਭ ਸੰਬੰਧ ਛੱਡ ਇੱਕ ਬਾਪ ਨਾਲ ਸੰਬੰਧ ਰੱਖਣਾ ਹੈ। ਹੁਣ ਜਾਣਾ ਹੀ ਹੈ ਸੁੱਖ ਦੇ ਸੰਬੰਧ ਵਿੱਚ। ਦੁੱਖ ਦੇ ਬੰਧਨਾਂ ਨੂੰ ਭੁਲਦੇ ਜਾਵੋਗੇ। ਗ੍ਰਹਿਸਤ ਵਿਵਹਾਰ ਵਿੱਚ ਰਹਿੰਦੇ ਪਵਿੱਤਰ ਬਣਨਾ ਹੈ। ਬਾਪ ਕਹਿੰਦੇ ਹਨ ਮਾਮੇਕਮ ਯਾਦ ਕਰੋ, ਨਾਲ - ਨਾਲ ਦੈਵੀਗੁਣ ਵੀ ਧਾਰਨ ਕਰੋ। ਇਨ੍ਹਾਂ ਦੇਵਤਾਵਾਂ ਜਿਹਾ ਬਣਨਾ ਹੈ। ਇਹ ਹੈ ਏਮ ਆਬਜੈਕਟ। ਇਹ ਲਕਸ਼ਮੀ - ਨਾਰਾਇਣ ਸਵਰਗ ਦੇ ਮਾਲਿਕ ਸੀ, ਇਨ੍ਹਾਂ ਨੇ ਕਿਵੇਂ ਰਾਜ ਪਾਇਆ, ਫ਼ੇਰ ਕਿੱਥੇ ਗਏ, ਇਹ ਕਿਸੇ ਨੂੰ ਪਤਾ ਨਹੀਂ ਹੈ। ਹੁਣ ਤੁਸੀਂ ਬੱਚਿਆਂ ਨੂੰ ਦੈਵੀ ਗੁਣ ਧਾਰਨ ਕਰਨੇ ਹਨ। ਕਿਸੇ ਨੂੰ ਵੀ ਦੁੱਖ ਨਹੀਂ ਦੇਣਾ ਹੈ। ਬਾਪ ਹੈ ਹੀ ਦੁੱਖ ਹਰਤਾ, ਸੁੱਖ ਕਰਤਾ। ਤਾਂ ਤੁਹਾਨੂੰ ਵੀ ਸੁੱਖ ਦਾ ਰਸਤਾ ਸਭਨੂੰ ਦੱਸਣਾ ਹੈ ਮਤਲਬ ਅੰਨਿਆਂ ਦੀ ਲਾਠੀ ਬਣਨਾ ਹੈ। ਹੁਣ ਬਾਪ ਨੇ ਤੁਹਾਨੂੰ ਗਿਆਨ ਦਾ ਤੀਸਰਾ ਨੇਤ੍ਰ ਦਿੱਤਾ ਹੈ। ਤੁਸੀਂ ਜਾਣਦੇ ਹੋ ਬਾਪ ਕਿਵੇਂ ਪਾਰ੍ਟ ਵਜਾਉਂਦੇ ਹਨ। ਹੁਣ ਬਾਪ ਜੋ ਤੁਹਾਨੂੰ ਪੜ੍ਹਾ ਰਹੇ ਹਨ ਫ਼ੇਰ ਇਹ ਪੜ੍ਹਾਈ ਪ੍ਰਾਏ ਲੋਪ ਹੋ ਜਾਵੇਗੀ। ਦੇਵਤਾਵਾਂ ਵਿੱਚ ਇਹ ਨਾਲੇਜ਼ ਰਹਿੰਦੀ ਨਹੀਂ। ਤੁਸੀਂ ਬ੍ਰਹਮਾ ਮੁੱਖ ਵੰਸ਼ਾਵਲੀ ਬ੍ਰਾਹਮਣ ਹੀ ਰਚਤਾ ਅਤੇ ਰਚਨਾ ਦੇ ਗਿਆਨ ਨੂੰ ਜਾਣਦੇ ਹੋ। ਹੋਰ ਕੋਈ ਜਾਣ ਨਹੀਂ ਸਕਦੇ। ਇਨ੍ਹਾਂ ਲਕਸ਼ਮੀ - ਨਾਰਾਇਣ ਆਦਿ ਵਿੱਚ ਵੀ ਜੇਕਰ ਇਹ ਗਿਆਨ ਹੁੰਦਾ ਤਾਂ ਪਰੰਪਰਾ ਚਲੀ ਆਉਂਦੀ। ਉੱਥੇ ਗਿਆਨ ਦੀ ਲੋੜ ਹੀ ਨਹੀਂ ਰਹਿੰਦੀ ਕਿਉਂਕਿ ਉੱਥੇ ਹੈ ਹੀ ਸਦਗਤੀ। ਹੁਣ ਤੁਸੀਂ ਸਭ ਕੁਝ ਬਾਪ ਨੂੰ ਦਾਨ ਦਿੰਦੇ ਹੋ ਤਾਂ ਫ਼ੇਰ ਬਾਪ ਤੁਹਾਨੂੰ 21 ਜਨਮਾਂ ਦੇ ਲਈ ਸਭ ਕੁਝ ਦੇ ਦਿੰਦੇ ਹਨ। ਅਜਿਹਾ ਦਾਨ ਕਦੀ ਹੁੰਦਾ ਨਹੀਂ। ਤੁਸੀਂ ਜਾਣਦੇ ਹੋ ਅਸੀ ਸਰਵਾਂਸ਼ ਦਿੰਦੇ ਹਾਂ - ਬਾਬਾ ਇਹ ਸਭ ਕੁਝ ਤੁਹਾਡਾ ਹੈ, ਤੁਸੀਂ ਹੀ ਸਾਡੇ ਸਭ ਕੁਝ ਹੋ। ਤਵਮੇਵ ਮਾਤਾਸ਼ਚ ਪਿਤਾ… ਪਾਰ੍ਟ ਤਾਂ ਵਜਾਉਂਦੇ ਹਾਂ ਨਾ। ਬੱਚਿਆਂ ਨੂੰ ਅਡੋਪਟ ਵੀ ਕਰਦੇ ਹਨ ਫ਼ੇਰ ਖ਼ੁਦ ਹੀ ਪੜ੍ਹਾਉਂਦੇ ਹਨ। ਫ਼ੇਰ ਖ਼ੁਦ ਹੀ ਗੁਰੂ ਬਣ ਸਭਨੂੰ ਲੈ ਜਾਂਦੇ ਹਨ। ਕਹਿੰਦੇ ਹਨ ਤੁਸੀਂ ਮੈਨੂੰ ਯਾਦ ਕਰੋ ਤਾਂ ਪਾਵਨ ਬਣ ਜਾਵੋਗੇ ਫ਼ੇਰ ਤੁਹਾਨੂੰ ਨਾਲ ਲੈ ਜਾਵਾਂਗਾ। ਇਹ ਯੱਗ ਰਚਿਆ ਹੋਇਆ ਹੈ। ਇਹ ਹੈ ਸ਼ਿਵ ਗਿਆਨ ਯੱਗ, ਇਸ ਵਿੱਚ ਤੁਸੀ ਤਨ - ਮਨ - ਧਨ ਸਭ ਸਵਾਹ ਕਰ ਦਿੰਦੇ ਹੋ। ਖੁਸ਼ੀ ਨਾਲ ਸਭ ਅਰਪਣ ਹੋ ਜਾਂਦਾ ਹੈ। ਬਾਕੀ ਆਤਮਾ ਰਹਿ ਜਾਂਦੀ ਹੈ। ਬਾਬਾ, ਬਸ ਹੁਣ ਤੁਹਾਡੀ ਸ਼੍ਰੀਮਤ ਤੇ ਹੀ ਚੱਲਾਂਗੇ। ਬਾਪ ਕਹਿੰਦੇ ਹਨ ਗ੍ਰਹਿਸਤ ਵਿਵਹਾਰ ਵਿੱਚ ਰਹਿੰਦੇ ਪਵਿੱਤਰ ਬਣਨਾ ਹੈ। 60 ਵਰ੍ਹੇ ਦੀ ਉਮਰ ਜਦੋਂ ਹੁੰਦੀ ਹੈ ਤਾਂ ਵਾਨਪ੍ਰਸਥ ਅਵਸਥਾ ਵਿੱਚ ਜਾਣ ਦੀ ਤਿਆਰੀ ਕਰਦੇ ਹਨ ਪਰ ਉਹ ਕੋਈ ਵਾਪਿਸ ਜਾਣ ਦੇ ਲਈ ਥੋੜ੍ਹੇਹੀ ਤਿਆਰੀ ਕਰਦੇ ਹਨ। ਹੁਣ ਤੁਸੀਂ ਸਤਿਗੁਰੂ ਦਾ ਮੰਤਰ ਲੈਂਦੇ ਹੋ ਮਨਮਨਾਭਵ। ਭਗਵਾਨੁਵਾਚ - ਤੁਸੀਂ ਮੈਨੂੰ ਯਾਦ ਕਰੋ ਤਾਂ ਤੁਹਾਡੇ ਵਿਕਰਮ ਵਿਨਾਸ਼ ਹੋਣਗੇ। ਸਭਨੂੰ ਕਹੋ ਤੁਸੀਂ ਸਭਦੀ ਵਾਨਪ੍ਰਸਥ ਅਵਸਥਾ ਹੈ। ਸ਼ਿਵਬਾਬਾ ਨੂੰ ਯਾਦ ਕਰੋ, ਹੁਣ ਜਾਣਾ ਹੈ ਆਪਣੇ ਘਰ। ਅੱਛਾ!

ਮਿੱਠੇ - ਮਿੱਠੇ ਸਿੱਕੀਲਧੇ ਬੱਚਿਆਂ ਪ੍ਰਤੀ ਮਾਤ - ਪਿਤਾ ਬਾਪਦਾਦਾ ਦਾ ਯਾਦ ਪਿਆਰ ਅਤੇ ਗੁੱਡਮੋਰਨਿੰਗ। ਰੂਹਾਨੀ ਬਾਪ ਦੀ ਰੂਹਾਨੀ ਬੱਚਿਆਂ ਨੂੰ ਨਮਸਤੇ।

ਧਾਰਨਾ ਲਈ ਮੁੱਖ ਸਾਰ:-
1. ਕਲਯੁਗੀ ਸ੍ਰਵ ਕਰਮਬੰਧਨਾਂ ਨੂੰ ਬੁੱਧੀ ਨਾਲ ਭੁੱਲ 5 ਵਿਕਾਰਾਂ ਦਾ ਦਾਨ ਕਰ ਆਤਮਾ ਨੂੰ ਸਤੋਪ੍ਰਧਾਨ ਬਣਾਉਣਾ ਹੈ। ਇੱਕ ਹੀ ਸਾਈਲੈਂਸ ਦੇ ਸ਼ੁੱਧ ਘਮੰਡ ਵਿੱਚ ਰਹਿਣਾ ਹੈ।

2. ਇਸ ਰੁਦ੍ਰ ਯੱਗ ਵਿੱਚ ਖੁਸ਼ੀ ਨਾਲ ਆਪਣਾ ਤਨ - ਮਨ - ਧਨ ਸਭ ਅਰਪਣ ਕਰ ਸਫ਼ਲ ਕਰਨਾ ਹੈ। ਇਸ ਵਕ਼ਤ ਸਭ ਕੁਝ ਬਾਪ ਹਵਾਲੇ ਕਰ 21 ਜਨਮਾਂ ਦੀ ਬਾਦਸ਼ਾਹੀ ਬਾਪ ਤੋਂ ਲੈਣੀ ਹੈ।

ਵਰਦਾਨ:-
ਰੌਬ ਦੇ ਅੰਸ਼ ਦਾ ਵੀ ਤਿਆਗ ਕਰਨ ਵਾਲੇ ਸਵਮਾਨਧਾਰੀ ਪੁੰਨ ਆਤਮਾ ਭਵ।

ਸਵਮਾਨਧਾਰੀ ਬੱਚੇ ਸਭ ਨੂੰ ਮਾਨ ਦੇਣ ਵਾਲੇ ਦਾਤਾ ਹੁੰਦੇ ਹਨ। ਦਾਤਾ ਮਤਲਬ ਰਹਿਮਦਿਲ। ਉਨ੍ਹਾਂ ਵਿਚ ਕਦੇ ਕਿਸੇ ਵੀ ਆਤਮਾ ਦੇ ਪ੍ਰਤੀ ਸੰਕਲਪ ਮਾਤਰ ਵੀ ਰੌਬ ਨਹੀਂ ਰਹਿੰਦਾ। ਉਹ ਅਜਿਹਾ ਕਿਉਂ? ਇਵੇਂ ਨਹੀਂ ਕਰਨਾ ਚਾਹੀਦਾ, ਹੋਣਾ ਨਹੀਂ ਚਾਹੀਦਾ, ਗਿਆਨ ਇਹ ਕਹਿੰਦਾ ਹੈ ਕੀ... ਇਹ ਵੀ ਸੂਕਸ਼ਮ ਰੌਬ ਦਾ ਅੰਸ਼ ਹੈ। ਲੇਕਿਨ ਸਵਮਾਨਧਾਰੀ ਪੁੰਨ ਆਤਮਾਵਾਂ ਡਿੱਗੇ ਹੋਏ ਨੂੰ ਉਠਾਉਂਣਗੀਆਂ, ਸਹਿਯੋਗੀ ਬਣਾਉਣਗੀਆਂ। ਉਹ ਕਦੇ ਇਹ ਸੰਕਲਪ ਨਹੀਂ ਕਰ ਸਕਦੀਆਂ ਕਿ ਇਹ ਤੇ ਆਪਣੇ ਕਰਮਾਂ ਦਾ ਫਲ ਭੋਗ ਰਹੇ ਹਨ, ਕਰਨਗੇ ਤਾਂ ਜਰੂਰ ਪਾਉਣਗੇ। ਇਹਨਾਂ ਨੂੰ ਡਿੱਗਣਾ ਹੀ ਚਾਹੀਦਾ ਹੈ...। ਅਜਿਹੇ ਸੰਕਲਪ ਤੁਸੀਂ ਬੱਚਿਆਂ ਦੇ ਨਹੀਂ ਹੋ ਸਕਦੇ।

ਸਲੋਗਨ:-
ਸੰਤੁਸ਼ਟਤਾ ਅਤੇ ਪ੍ਰਸੰਨਤਾ ਦੀ ਵਿਸ਼ੇਸ਼ਤਾ ਹੀ ਉੱਡਦੀ ਕਲਾ ਦਾ ਅਨੁਭਵ ਕਰਾਉਂਦੀ ਹੈ।

ਅਵਿਅਕਤ ਇਸ਼ਾਰੇ - ਸਤਿਅਤਾ ਅਤੇ ਸਭਿਅਤਾ ਰੂਪੀ ਕਲਚਰ ਨੂੰ ਅਪਣਾਓ।

ਸਤਿਯਤਾ ਦੀ ਸ਼ਕਤੀ ਦੀ ਨਿਸ਼ਾਨੀ ਹੈ "ਨਿਰਭੈਤ"। ਕਿਹਾ ਜਾਂਦਾ ਹੈ 'ਸੱਚ ਤਾਂ ਬਿਠੋ ਨੱਚ' ਮਤਲਬ ਸਤਿਯਤਾ ਦੀ ਸ਼ਕਤੀ ਵਾਲਾ ਸਦਾ ਬੇਫ਼ਿਕਰ ਨਿਸ਼ਚਿੰਤ ਹੋਣ ਦੇ ਕਾਰਨ, ਨਿਰਭੈ ਹੋਣ ਦੇ ਕਾਰਨ ਸਦਾ ਖੁਸ਼ੀ ਵਿੱਚ ਨੱਚਦਾ ਰਹੇਗਾ। ਜੇਕਰ ਆਪਣੇ ਸੰਸਕਾਰ ਜਾਂ ਸੰਕਲਪ ਕਮਜੋਰ ਹਨ ਤਾਂ ਉਹ ਕਮਜੋਰੀ ਹੀ ਮਨ ਦੀ ਸਥਿਤੀ ਨੂੰ ਹਲਚਲ ਵਿਚ ਲਿਆਉਂਦੀ ਹੈ, ਇਸਲਈ ਪਹਿਲੇ ਆਪਣੀਆਂ ਸੁਖਸ਼ਮ ਕਮਜੋਰੀਆਂ ਨੂੰ ਅਵਿਨਾਸ਼ੀ ਰੁਦ੍ਰ ਯਗ ਵਿਚ ਸਵਾਹ ਕਰੋ।