21.06.24        Punjabi Morning Murli        Om Shanti         BapDada         Madhuban


ਮਿੱਠੇ ਬੱਚੇ:- "ਮਿੱਠੇ ਬੱਚੇ ਦੇਵਤਾ ਬਣਨ ਤੋਂ ਪਹਿਲਾਂ ਤੁਹਾਨੂੰ ਬ੍ਰਾਹਮਣ ਜਰੂਰ ਬਣਨਾ ਹੈ, ਬ੍ਰਹਮਾ ਮੁੱਖ ਸੰਤਾਨ ਹੀ ਬ੍ਰਾਹਮਣ ਹਨ ਜੋ ਰਾਜਯੋਗ ਦੀ ਪੜ੍ਹਾਈ ਨਾਲ ਦੇਵਤਾ ਬਣਦੇ ਹਨ"

ਪ੍ਰਸ਼ਨ:-
ਦੂਜੇ ਸਾਰੇ ਸਤਿਸੰਗਾਂ ਵਿੱਚ ਤੁਹਾਡਾ ਇਹ ਸਤਿਸੰਗ ਕਿਹੜੀ ਗੱਲ ਵਿੱਚ ਨਿਰਾਲਾ ਹੈ?

ਉੱਤਰ:-
ਦੂਜੇ ਸਤਿਸੰਗਾਂ ਵਿੱਚ ਕੋਈ ਵੀ ਏਮ ਆਬਜੈਕਟ ਨਹੀਂ ਹੁੰਦੀ ਹੈ, ਹੋਰ ਹੀ ਧਨ - ਦੌਲਤ ਆਦਿ ਗੁਆ ਕੇ ਭਟਕਦੇ ਰਹਿੰਦੇ ਹਨ। ਇਸ ਸਤਿਸੰਗ ਵਿੱਚ ਤੁਸੀਂ ਭਟਕਦੇ ਨਹੀਂ ਹੋ। ਇਹ ਸਤਿਸੰਗ ਦੇ ਨਾਲ - ਨਾਲ ਸਕੂਲ ਵੀ ਹੈ। ਸਕੂਲ ਵਿੱਚ ਪੜ੍ਹਨਾ ਹੁੰਦਾ ਹੈ, ਭਟਕਣਾ ਨਹੀਂ। ਪੜ੍ਹਾਈ ਮਾਨਾ ਕਮਾਈ। ਜਿੰਨਾ ਤੁਸੀਂ ਪੜ੍ਹ ਕੇ ਧਾਰਨ ਕਰਦੇ ਅਤੇ ਕਰਾਉਂਦੇ ਹੋ ਓਨੀ ਕਮਾਈ ਹੈ। ਇਸ ਸਤਿਸੰਗ ਵਿੱਚ ਆਉਣਾ ਮਤਲਬ ਫਾਇਦਾ ਹੀ ਫਾਇਦਾ।

ਓਮ ਸ਼ਾਂਤੀ
ਰੂਹਾਨੀ ਬਾਪ ਬੈਠ ਰੂਹਾਨੀ ਬੱਚਿਆਂ ਨੂੰ ਸਮਝਾਉਂਦੇ ਹਨ। ਰੂਹਾਨੀ ਬੱਚੇ ਹੀ ਇਨ੍ਹਾਂ ਕੰਨਾਂ ਦੁਆਰਾ ਸੁਣਦੇ ਹਨ। ਬੇਹੱਦ ਦਾ ਬਾਪ ਬੱਚਿਆਂ ਨੂੰ ਕਹਿੰਦੇ ਹਨ - ਆਪਣੇ ਨੂੰ ਆਤਮਾ ਸਮਝੋ। ਇਹ ਘੜੀ - ਘੜੀ ਸੁਣਨ ਨਾਲ ਬੁੱਧੀ ਭਟਕਣਾ ਬੰਦ ਕਰ ਸਥਿਰ ਹੋ ਜਾਵੇਗੀ। ਆਪਣੇ ਨੂੰ ਆਤਮਾ ਸਮਝ ਬੈਠ ਜਾਣਗੇ। ਬੱਚੇ ਸਮਝਦੇ ਹਨ ਇੱਥੇ ਅਸੀਂ ਆਏ ਹਾਂ ਦੇਵਤਾ ਬਣਨ। ਅਸੀਂ ਅਡਾਪਟਿਡ ਬੱਚੇ ਹਾਂ। ਅਸੀਂ ਬ੍ਰਾਹਮਣ ਪੜ੍ਹਦੇ ਹਾਂ। ਕੀ ਪੜ੍ਹਦੇ ਹਾਂ? ਬ੍ਰਾਹਮਣ ਤੋਂ ਦੇਵਤਾ ਬਣਦੇ ਹਾਂ। ਜਿਵੇਂ ਕੋਈ ਬੱਚੇ ਕਾਲੇਜ ਵਿੱਚ ਜਾਂਦੇ ਹਨ ਤਾਂ ਸਮਝਦੇ ਹਨ ਕਿ ਅਸੀਂ ਹੁਣ ਪੜ੍ਹ ਕੇ ਇੰਜੀਨਿਅਰ, ਡਾਕਟਰ ਆਦਿ ਬਣਦੇ ਹਾਂ। ਬੈਠਣ ਨਾਲ ਹੀ ਝੱਟ ਸਮਝਣਗੇ। ਤੁਸੀਂ ਵੀ ਬ੍ਰਹਮਾ ਦੇ ਬੱਚੇ ਬ੍ਰਾਹਮਣ ਬਣਦੇ ਹੋ ਤਾਂ ਸਮਝਦੇ ਹੋ ਅਸੀਂ ਬ੍ਰਾਹਮਣ ਸੋ ਦੇਵਤਾ ਬਣਾਂਗੇ। ਗਾਇਆ ਹੋਇਆ ਹੈ - ਮਨੁੱਖ ਤੋਂ ਦੇਵਤਾ… ਪਰ ਕੌਣ ਬਣਦੇ ਹਨ? ਹਿੰਦੂ ਤਾਂ ਸਾਰੇ ਦੇਵਤਾ ਨਹੀਂ ਬਣਦੇ। ਅਸਲ ਵਿੱਚ ਹਿੰਦੂ ਤਾਂ ਕੋਈ ਧਰਮ ਹੈ ਨਹੀਂ। ਆਦਿ ਸਨਾਤਨ ਕੋਈ ਹਿੰਦੂ ਧਰਮ ਨਹੀਂ ਹੈ। ਕੋਈ ਤੋਂ ਵੀ ਪੁੱਛੋਂ ਕਿ ਹਿੰਦੂ ਧਰਮ ਕਿਸ ਨੇ ਸਥਾਪਨ ਕੀਤਾ? ਤਾਂ ਮੂੰਝ ਜਾਣਗੇ। ਇਹ ਅਗਿਆਨਤਾ ਦੇ ਨਾਲ ਨਾਮ ਰੱਖ ਦਿੱਤਾ ਹੈ। ਹਿੰਦੁਸਤਾਨ ਵਿੱਚ ਰਹਿਣ ਵਾਲੇ ਆਪਣੇ ਨੂੰ ਹਿੰਦੂ ਕਹਿੰਦੇ ਹਨ । ਵਾਸਤਵ ਵਿੱਚ ਇਸ ਦਾ ਨਾਮ ਭਾਰਤ ਹੈ, ਨਾ ਕਿ ਹਿੰਦੁਸਤਾਨ। ਭਾਰਤ ਖੰਡ ਕਿਹਾ ਜਾਂਦਾ ਹੈ, ਨਾ ਕਿ ਹਿੰਦੁਸਤਾਨ ਖੰਡ। ਹੈ ਹੀ ਭਾਰਤ। ਤਾਂ ਉਨ੍ਹਾਂ ਨੂੰ ਇਹ ਵੀ ਪਤਾ ਨਹੀਂ ਹੈ ਕਿ ਇਹ ਕਿਹੜਾ ਖੰਡ ਹੈ। ਅਪਵਿੱਤਰ ਹੋਣ ਕਾਰਨ ਆਪਣੇ ਨੂੰ ਦੇਵਤਾ ਤਾਂ ਸਮਝ ਨਹੀਂ ਸਕਦੇ। ਦੇਵੀ - ਦੇਵਤਾ ਪਵਿੱਤਰ ਸੀ। ਹੁਣ ਉਹ ਧਰਮ ਹੈ ਨਹੀਂ। ਹੋਰ ਸਾਰੇ ਧਰਮ ਚਲੇ ਆਓਂਦੇ ਹਨ - ਬੁੱਧ ਦਾ ਬੋਧ ਧਰਮ, ਇਬ੍ਰਾਹਿਮ ਦਾ ਇਸਲਾਮ, ਕਰਾਇਸਟ ਦਾ ਕ੍ਰਿਸ਼ਚਨ। ਬਾਕੀ ਹਿੰਦੂ ਧਰਮ ਦਾ ਤਾਂ ਕੋਈ ਹੈ ਨਹੀਂ। ਇਹ ਹਿੰਦੁਸਤਾਨ ਨਾਮ ਤਾਂ ਫਾਰਨਰਜ਼ ( ਵਿਦੇਸ਼ੀਆਂ ) ਨੇ ਰੱਖਿਆ ਹੈ। ਪਤਿਤ ਹੋਣ ਦੇ ਕਾਰਨ ਆਪਣੇ ਨੂੰ ਦੇਵਤਾ ਧਰਮ ਦਾ ਨਹੀਂ ਸਮਝਦੇ ਹਨ। ਬਾਪ ਨੇ ਸਮਝਾਇਆ ਹੈ ਆਦਿ ਸਨਾਤਮ ਹੈ ਦੇਵੀ - ਦੇਵਤਾ ਧਰਮ, ਪੁਰਾਣੇ ਤੇ ਪੁਰਾਣਾ। ਸ਼ੁਰੂ ਦਾ ਧਰਮ ਕਿਹੜਾ ਹੈ? ਦੇਵੀ - ਦੇਵਤਾ। ਹਿੰਦੂ ਨਹੀਂ ਕਹਾਂਗੇ। ਹੁਣ ਤੁਸੀਂ ਬ੍ਰਾਹਮਾ ਦੇ ਅਡਾਪਟਿਡ ਬੱਚੇ ਬ੍ਰਾਹਮਣ ਹੋ ਗਏ ਹੋ। ਬ੍ਰਾਹਮਣ ਤੋਂ ਦੇਵਤਾ ਬਣਨ ਦੇ ਲਈ ਪੜ੍ਹਦੇ ਹੋ। ਇਵੇਂ ਨਹੀਂ ਕਿ ਹਿੰਦੂ ਤੋਂ ਦੇਵਤਾ ਬਣਨ ਦੇ ਲਈ ਪੜ੍ਹਦੇ ਹੋ। ਬ੍ਰਾਹਮਣ ਤੋਂ ਦੇਵਤਾ ਬਣਦੇ ਹੋ। ਇਹ ਚੰਗੀ ਰੀਤੀ ਧਾਰਨ ਕਰਨਾ ਹੈ। ਹੁਣ ਤਾਂ ਵੇਖੋ ਢੇਰ ਧਰਮ ਹਨ। ਐਡ ਹੁੰਦੇ ਹੀ ਜਾਂਦੇ ਹਨ। ਜਦੋਂ ਵੀ ਕਿੱਥੇ ਭਾਸ਼ਣ ਆਦਿ ਕਰਦੇ ਹੋ ਤਾਂ ਇਹ ਸਮਝਾਉਣਾ ਚੰਗਾ ਹੈ। ਹੁਣ ਹੈ ਕਲਯੁੱਗ, ਸਾਰੇ ਧਰਮ ਹੁਣ ਤਮੋਪ੍ਰਧਾਨ ਹਨ। ਚਿੱਤਰ ਤੇ ਤੁਸੀਂ ਸਮਝਾਓਗੇ ਤਾਂ ਫਿਰ ਉਹ ਘਮੰਡ ਟੁੱਟ ਜਾਏਗਾ - ਮੈ ਫਲਾਣਾ ਹਾਂ, ਇਹ ਹਾਂ…..। ਸਮਝਣਗੇ, ਅਸੀਂ ਤਾਂ ਤਮੋਪ੍ਰਧਾਨ ਹਾਂ। ਪਹਿਲੇ - ਪਹਿਲੇ ਬਾਪ ਦਾ ਪਰਿਚੈ ਦੇ ਦਿੱਤਾ, ਫਿਰ ਵਿਖਾਓਣਾ ਹੈ ਇਹ ਪੁਰਾਣੀ ਦੁਨੀਆਂ ਬਦਲਣੀ ਹੈ। ਦਿਨ - ਪ੍ਰਤੀਦਿਨ ਚਿੱਤਰ ਵੀ ਸ਼ੋਭਨੀਕ ਹੁੰਦੇ ਜਾਂਦੇ ਹਨ। ਜਿਵੇਂ ਸਕੂਲ ਵਿੱਚ ਨਕਸ਼ੇ ਬੱਚਿਆਂ ਦੀ ਬੁੱਧੀ ਵਿੱਚ ਹੁੰਦੇ ਹਨ। ਤੁਹਾਡੀ ਬੁੱਧੀ ਵਿੱਚ ਫਿਰ ਇਹ ਰਹਿਣਾ ਚਾਹੀਦਾ ਹੈ। ਨੰਬਰਵਨ ਮੈਪ ਇਹ ਹੈ, ਉੱਪਰ ਵਿੱਚ ਤ੍ਰਿਮੂਰਤੀ ਵੀ ਹੈ, ਦੋਨੋ ਗੋਲੇ ਵੀ ਹਨ ਸਤਯੁੱਗ ਅਤੇ ਕਲਯੁੱਗ। ਹੁਣ ਅਸੀਂ ਪੁਰਸ਼ੋਤਮ ਸੰਗਮਯੁਗ ਤੇ ਹਾਂ। ਇਹ ਪੁਰਾਣੀ ਦੁਨੀਆ ਵਿਨਾਸ਼ ਨੂੰ ਪਾਏਗੀ। ਇੱਕ ਆਦਿ ਸਨਾਤਮ ਦੇਵੀ - ਦੇਵਤਾ ਧਰਮ ਸਥਾਪਨ ਹੋ ਰਿਹਾ ਹੈ। ਤੁਸੀਂ ਹੋ ਆਦਿ ਸਨਾਤਮ ਦੇਵੀ- ਦੇਵਤਾ ਧਰਮ ਦੇ। ਹਿੰਦੂ ਧਰਮ ਤਾਂ ਹੈ ਨਹੀਂ। ਜਿਵੇਂ ਸੰਨਿਆਸੀਆਂ ਨੇ ਬ੍ਰਹਮ, ਰਹਿਣ ਵਾਲੇ ਸਥਾਨ ਨੂੰ ਈਸ਼ਵਰ ਸਮਝ ਲਿਆ ਹੈ, ਉਵੇਂ ਹਿੰਦੁਸਤਾਨ ਵਿੱਚ ਰਹਿਣ ਵਾਲਿਆਂ ਨੇ ਹਿੰਦੂ ਧਰਮ ਸਮਝ ਲੀਤਾ ਹੈ। ਉਨ੍ਹਾਂ ਦਾ ਵੀ ਫਰਕ ਹੈ। ਤੁਹਾਡਾ ਵੀ ਫ਼ਰਕ ਹੈ। ਦੇਵੀ - ਦੇਵਤਾ ਨਾਮ ਤਾਂ ਬਹੁਤ ਉੱਚ ਹੈ। ਕਹਿੰਦੇ ਹਨ ਇਹ ਤਾਂ ਜਿਵੇਂ ਦੇਵਤਾ ਹੈ। ਜਿਸ ਵਿੱਚ ਚੰਗੇ ਗੁਣ ਹੁੰਦੇ ਹਨ ਤਾਂ ਇਵੇਂ ਕਹਿੰਦੇ ਹਨ - ਇਸ ਵਿੱਚ ਦੇਵਤਾਈ ਗੁਣ ਹਨ।

ਤੁਸੀਂ ਸਮਝਦੇ ਹੋ - ਇਹ ਰਾਧੇ - ਕ੍ਰਿਸ਼ਨ ਹੀ ਸਵਯੰਬਰ ਦੇ ਬਾਦ ਲਕਸ਼ਮੀ - ਨਾਰਾਇਣ ਬਣਦੇ ਹਨ, ਉਨ੍ਹਾਂ ਨੂੰ ਵਿਸ਼ਨੂੰ ਕਿਹਾ ਜਾਂਦਾ ਹੈ। ਚਿੱਤਰ ਸਾਰੀਆਂ ਦੇ ਹਨ ਪਰ ਕੋਈ ਜਾਣਦਾ ਨਹੀਂ। ਤੁਸੀਂ ਬੱਚਿਆਂ ਨੂੰ ਹੁਣ ਬਾਪ ਬੈਠ ਸਮਝਾਉਂਦੇ ਹਨ, ਬਾਪ ਨੂੰ ਹੀ ਸਭ ਯਾਦ ਕਰਦੇ ਹਨ। ਇਵੇਂ ਕੋਈ ਮਨੁੱਖ ਨਹੀਂ ਹੋਏਗਾ ਜਿਸ ਦੇ ਮੁੱਖ ਵਿੱਚ ਰੱਬ ਨਾ ਹੋਵੇ। ਹੁਣ ਰੱਬ ਨੂੰ ਕਿਹਾ ਜਾਂਦਾ ਹੈ ਨਿਰਾਕਾਰ। ਨਿਰਾਕਾਰ ਦਾ ਵੀ ਅਰਥ ਨਹੀਂ ਸਮਝਦੇ ਹਨ। ਹੁਣ ਤੁਸੀਂ ਸਭ ਕੁਝ ਜਾਣ ਜਾਂਦੇ ਹੋ। ਪੱਥਰਬੁੱਧੀ ਤੋਂ ਪਾਰਸਬੁੱਧੀ ਬਣ ਜਾਂਦੇ ਹੋ। ਇਹ ਨਾਲੇਜ ਭਾਰਤਵਾਸੀਆਂ ਦੇ ਲਈ ਹੀ ਹੈ, ਨਾ ਕਿ ਹੋਰ ਧਰਮ ਵਾਲਿਆਂ ਦੇ ਲਈ। ਬਾਕੀ ਇਹ ਸਮਝਾ ਸਕਦੇ ਹੋ ਕਿ ਇੰਨ੍ਹਾਂ ਵਾਧਾ ਕਿਵੇਂ ਹੁੰਦਾ ਹੈ ਅਤੇ ਹੋਰ ਖੰਡ ਆਓਂਦੇ ਗਏ ਹਨ। ਉੱਥੇ ਤਾਂ ਭਾਰਤ ਖੰਡ ਦੇ ਸਿਵਾਏ ਬਾਕੀ ਕੋਈ ਖੰਡ ਨਹੀਂ ਰਹੇਗਾ। ਹੁਣ ਉਹ ਇੱਕ ਧਰਮ ਨਹੀਂ ਹੈ, ਬਾਕੀ ਸਭ ਖੜੇ ਹਨ। ਬਨਾਨਾ ਟ੍ਰੀ ਦਾ ਮਿਸਾਲ ਐਕੂਰੇਟ ਹੈ। ਆਦਿ ਸਨਾਤਨ ਦੇਵੀ - ਦੇਵਤੇ ਧਰਮ ਦਾ ਫਾਉਂਡੇਸ਼ਨ ਹੈ ਨਹੀਂ, ਬਾਕੀ ਸਾਰਾ ਝਾੜ ਖੜ੍ਹਾ ਹੈ। ਤਾਂ ਕਹਾਂਗੇ ਆਦਿ ਸਨਾਤਨ ਦੇਵੀ - ਦੇਵਤਾ ਧਰਮ ਸੀ ਨਾ ਕਿ ਹਿੰਦੂ ਧਰਮ। ਤੁਸੀਂ ਹੁਣ ਬ੍ਰਾਹਮਣ ਬਣੇ ਹੋ ਦੇਵਤਾ ਬਣਨ ਲਈ ਪਹਿਲੇ ਬ੍ਰਾਹਮਣ ਜਰੂਰ ਬਣਨਾ ਪਵੇ। ਸ਼ੁਦਰ ਵਰਨ ਤੇ ਬ੍ਰਾਹਮਣ ਵਰਨ ਕਿਹਾ ਜਾਂਦਾ ਹੈ। ਸ਼ੁਦਰ ਡਾਈਨੈਸਟੀ ਨਹੀਂ ਕਹਾਂਗੇ। ਰਾਜੇ - ਰਾਣੀਆਂ ਹਨ। ਪਹਿਲੇ ਦੇਵੀ - ਦੇਵਤਾ ਮਹਾਰਾਜਾ ਮਹਾਰਾਣੀ ਸੀ। ਇੱਥੇ ਹਿੰਦੂ ਮਹਾਰਾਜਾ - ਮਹਾਰਾਣੀ। ਭਾਰਤ ਤਾਂ ਇੱਕ ਹੀ ਹੈ ਫਿਰ ਉਹ ਵੱਖ - ਵੱਖ ਕਿਵੇਂ ਹੋ ਗਏ? ਉਨ੍ਹਾਂ ਦਾ ਨਾਮੋ ਨਿਸ਼ਾਨ ਹੀ ਗੁੰਮ ਕਰ ਦਿੱਤਾ ਹੈ, ਸਿਰਫ ਚਿੱਤਰ ਹਨ। ਨੰਬਰਵਨ ਹਨ ਸੂਰਜਵੰਸ਼ੀ। ਹੁਣ ਤੁਸੀਂ ਆਏ ਹੋ ਸੂਰਜਵੰਸ਼ੀ ਬਣਨ ਲਈ। ਇਹ ਰਾਜਯੋਗ ਹੈ ਨਾ। ਤੁਹਾਡੀ ਬੁੱਧੀ ਵਿੱਚ ਹੈ ਕਿ ਅਸੀਂ ਇਹ ਲਕਸ਼ਮੀ - ਨਾਰਾਇਣ ਬਣਾਂਗੇ। ਦਿਲ ਵਿੱਚ ਖੁਸ਼ੀ ਰਹਿੰਦੀ ਹੈ - ਬਾਬਾ ਸਾਨੂੰ ਪੜ੍ਹਾਉਂਦੇ ਹਨ, ਮਹਾਰਾਜਾ - ਮਹਾਰਾਣੀ ਬਣਾਉਣ। ਸੱਤ ਨਾਰਾਇਣ ਦੀ ਸੱਚੀ - ਸੱਚੀ ਕਥਾ ਇਹ ਹੈ। ਅੱਗੇ ਜਨਮ - ਜਨਮੰਤ੍ਰ ਤੁਸੀਂ ਸੱਤ ਨਾਰਾਇਣ ਦੀ ਕਥਾ ਸੁਣਦੇ ਹੋ। ਪਰ ਉਹ ਕੋਈ ਸੱਚ ਕਥਾਵਾਂ ਨਹੀਂ ਹਨ। ਭਗਤੀ ਮਾਰਗ ਵਿੱਚ ਕਦੀ ਮਨੁੱਖ ਤੋਂ ਦੇਵਤਾ ਬਣ ਨਹੀਂ ਸਕਦੇ। ਮੁਕਤੀ - ਜੀਵਨਮੁਕਤੀ ਨੂੰ ਪਾ ਨਹੀਂ ਸਕਦੇ। ਸਾਰੇ ਮਨੁੱਖ ਮੁਕਤੀ - ਜੀਵਨਮੁਕਤੀ ਪਾਉਂਦੇ ਜਰੂਰ ਹਨ। ਹੁਣ ਸਾਰੇ ਬੰਧਨ ਵਿੱਚ ਹਨ। ਉੱਪਰ ਤੋਂ ਅੱਜ ਵੀ ਆਤਮਾ ਆਏਗੀ ਤੇ ਜੀਵਨਮੁਕਤੀ ਵਿੱਚ ਆਵੇਗੀ, ਨਾ ਕਿ ਜੀਵਨਬੰਧ ਵਿੱਚ। ਅੱਧਾ ਸਮੇਂ ਜੀਵਨਮੁਕਤੀ, ਅੱਧਾ ਸਮੇਂ ਜੀਵਨਬੰਧ ਵਿੱਚ ਜਾਣਗੇ। ਇਹ ਖੇਲ ਬਣਿਆ ਹੋਇਆ ਹੈ। ਇਸ ਬੇਹੱਦ ਦੇ ਖੇਲ ਦੇ ਅਸੀਂ ਸਾਰੇ ਐਕਟਰ ਹਾਂ। ਇੱਥੇ ਆਓਂਦੇ ਹਾਂ ਪਾਰ੍ਟ ਵਜਾਉਣ। ਅਸੀਂ ਆਤਮਾਵਾਂ ਇੱਥੋਂ ਦੀਆਂ ਨਿਵਾਸੀ ਨਹੀਂ ਹਾਂ। ਕਿਵੇਂ ਆਓਂਦੇ ਹਾਂ - ਇਹ ਸਭ ਗੱਲਾਂ ਸਮਝਾਈਆਂ ਜਾਂਦੀਆਂ ਹਨ। ਕਈ ਆਤਮਾਵਾਂ ਇੱਥੇ ਪੁਨਰਜਨਮ ਲੈਂਦੀਆਂ ਰਹਿੰਦੀਆਂ ਹਨ। ਤੁਸੀਂ ਬੱਚਿਆਂ ਨੂੰ ਸ਼ੁਰੂ ਤੋਂ ਲੈਕੇ ਅੰਤ ਤੱਕ ਸਾਰੇ ਵਰਲਡ ਦੀ ਹਿਸਟਰੀ - ਜੋਗ੍ਰਾਫੀ ਬੁੱਧੀ ਵਿੱਚ ਹੈ। ਬੇਹੱਦ ਦਾ ਬਾਪ ਉੱਪਰ ਬੈਠ ਕੀ ਕਰਦਾ ਹੈ, ਕੁਝ ਨਹੀਂ ਜਾਣਦੇ ਇਸ ਲਈ ਉਨ੍ਹਾਂ ਨੂੰ ਕਿਹਾ ਜਾਂਦਾ ਹੈ ਤੁੱਛ ਬੁੱਧੀ। ਤੁਸੀਂ ਵੀ ਤੁੱਛ ਬੁੱਧੀ ਸੀ ਹੁਣ ਬਾਪ ਨੇ ਤੁਹਾਨੂੰ ਰਚਤਾ ਅਤੇ ਰਚਨਾ ਦੇ ਆਦਿ, ਮੱਧ, ਅੰਤ ਦਾ ਰਾਜ ਸਮਝਾਇਆ ਹੈ ਤੁਸੀਂ ਗਰੀਬ ਸਧਾਰਨ ਸਭ ਕੁਝ ਜਾਣਦੇ ਹੋ। ਤੁਸੀਂ ਹੋ ਸਵੱਛ ਬੁੱਧੀ। ਸਵੱਛ ਪਵਿੱਤਰਤਾ ਨੂੰ ਕਿਹਾ ਜਾਂਦਾ ਹੈ। ਤੁੱਛ ਬੁੱਧੀ ਅਪਵਿੱਤਰ ਠਹਿਰੇ। ਤੁਸੀਂ ਹੁਣ ਵੇਖੋ ਕੀ ਬਣ ਰਹੇ ਹੋ! ਸਕੂਲ ਵਿੱਚ ਵੀ ਪੜ੍ਹਾਈ ਨਾਲ ਉੱਚ ਪਦ ਪਾ ਸਕਦੇ ਹਾਂ। ਤੁਹਾਡੀ ਪੜ੍ਹਾਈ ਹੈ ਉੱਚ ਤੋਂ ਉੱਚ, ਜਿਸ ਨਾਲ ਤੁਸੀਂ ਰਜਾਈ ਪਦ ਪਾਉਂਦੇ ਹੋ। ਉਹ ਤਾਂ ਦਾਨ ਪੁੰਨ ਕਰਨ ਨਾਲ ਰਾਜਾ ਦੇ ਕੋਲ ਜਨਮ ਲੈਂਦੇ ਹਨ, ਫਿਰ ਰਾਜਾ ਬਣਦੇ ਹਨ। ਪਰ ਤੁਸੀਂ ਇਸ ਪੜ੍ਹਾਈ ਨਾਲ ਰਾਜਾ ਬਣਦੇ ਹੋ। ਬਾਪ ਹੀ ਕਹਿੰਦੇ ਹਨ ਮੈ ਤੁਹਾਨੂੰ ਬੱਚਿਆਂ ਨੂੰ ਰਾਜਯੋਗ ਸਿਖਾਉਂਦਾ ਹਾਂ। ਸਿਵਾਏ ਬਾਪ ਦੇ ਰਾਜਯੋਗ ਕੋਈ ਸਿੱਖਾ ਨਹੀਂ ਸਕਦਾ। ਬਾਪ ਹੀ ਤੁਹਾਨੂੰ ਰਾਜਯੋਗ ਦੀ ਪੜ੍ਹਾਈ ਪੜ੍ਹਾਉਂਦੇ ਹਨ। ਤੁਸੀਂ ਫਿਰ ਦੂਜਿਆਂ ਨੂੰ ਸਮਝਾਉਂਦੇ ਹੋ। ਬਾਪ ਰਾਜਯੋਗ ਸਿਖਾਉਂਦੇ ਹਨ ਤਾਂ ਜੋ ਤੁਸੀਂ ਪਤਿਤ ਤੋਂ ਪਾਵਨ ਬਣ ਜਾਵੋ। ਆਪਣੇ ਨੂੰ ਆਤਮਾ ਸਮਝ ਨਿਰਾਕਾਰ ਬਾਪ ਨੂੰ ਯਾਦ ਕਰੋ ਤਾਂ ਤੁਸੀਂ ਪਵਿੱਤਰ ਬਣ ਜਾਓਗੇ ਅਤੇ ਚੱਕਰ ਨੂੰ ਜਾਨਣ ਨਾਲ ਚੱਕ੍ਰਵਰਤੀ ਰਾਜਾ ਸਤਯੁੱਗ ਵਿਚ ਬਣ ਜਾਓਗੇ। ਇਹ ਤਾਂ ਸਮਝਾਉਣਾ ਬਹੁਤ ਸਹਿਜ ਹੈ। ਹੁਣ ਦੇਵਤਾ ਧਰਮ ਦਾ ਕੋਈ ਵੀ ਨਹੀਂ। ਸਾਰੇ ਕਨਵਰਟ ਹੋ ਗਏ ਹਨ ਹੋਰ - ਹੋਰ ਧਰਮਾਂ ਵਿੱਚ। ਤੁਸੀਂ ਕਿਸੇ ਨੂੰ ਵੀ ਸਮਝਾਓ ਤਾਂ ਪਹਿਲੇ - ਪਹਿਲੇ ਬਾਪ ਦੀ ਪਹਿਚਾਣ ਦਿਓ। ਬਾਪ ਸਮਝਾਉਂਦੇ ਹਨ ਹੋਰ ਧਰਮਾਂ ਵਿੱਚ ਕਿੰਨੇ ਚਲੇ ਗਏ ਹਨ। ਬੋਧੀ, ਮੁਸਲਮਾਨ ਆਦਿ ਢੇਰ ਹੋ ਗਏ ਹਨ। ਤਲਵਾਰ ਦੀ ਜ਼ੋਰ ਨਾਲ ਵੀ ਮੁਸਲਮਾਨ ਬਣੇ ਹਨ। ਬੋਧੀ ਵੀ ਬਹੁਤ ਬਣੇ ਹਨ। ਇੱਕ ਵਾਰ ਹੀ ਸਪੀਚ ਕੀਤੀ ਤਾਂ ਹਜਾਰਾਂ ਬੋਧੀ ਬਣ ਗਏ। ਕ੍ਰਿਸ਼ਚਨ ਲੋਕ ਵੀ ਇਵੇਂ ਹੀ ਆਕੇ ਸਪੀਚ ਕਰਦੇ ਹਨ। ਸਭ ਤੋਂ ਵੱਧ ਆਦਮਸ਼ੁਮਾਰੀ ਇਸ ਵਕ਼ਤ ਉਨ੍ਹਾਂ ਦੀ ਹੀ ਹੈ। ਤਾਂ ਹੁਣ ਤੁਹਾਡੇ ਬੱਚਿਆਂ ਦੀ ਬੁੱਧੀ ਵਿੱਚ ਸਾਰਾ ਸ੍ਰਿਸ਼ਟੀ ਦਾ ਚੱਕਰ ਫਿਰਦਾ ਰਹਿੰਦਾ ਹੈ, ਤੱਦ ਬਾਪ ਕਹਿੰਦੇ ਹਨ ਤੁਸੀਂ ਸਵਦਰਸ਼ਨ ਚੱਕਰ ਧਾਰੀ ਹੋ। ਸਵਦਰਸ਼ਨ ਚੱਕਰ ਵਿਸ਼ਨੂੰ ਨੂੰ ਵਿਖਾਉਂਦੇ ਹਨ। ਮਨੁੱਖ ਜਾਣਦੇ ਹੀ ਨਹੀਂ ਇਹ ਵਿਸ਼ਨੂੰ ਨੂੰ ਕਿਉਂ ਦਿੱਤਾ ਹੈ? ਸਵਦਰਸ਼ਨ ਚੱਕ੍ਰਧਾਰੀ ਕ੍ਰਿਸ਼ਨ ਜਾਂ ਨਾਰਾਇਣ ਨੂੰ ਕਹਿੰਦੇ ਹਨ। ਇਹ ਵੀ ਸਮਝਾਉਣਾ ਚਾਹੀਦਾ ਹੈ ਕਿ ਉਨ੍ਹਾਂ ਦਾ ਕੀ ਕਨੈਕਸ਼ਨ ਹੈ। ਇਹ ਤਿੰਨੋ ਹੀ ਇੱਕ ਹਨ। ਵਾਸਤਵ ਵਿੱਚ ਇਹ ਸਵਦਰਸ਼ਨ ਚੱਕਰ ਤੁਹਾਡੇ ਬ੍ਰਾਹਮਣਾ ਲਈ ਹੈ। ਸਵਦਰਸ਼ਨ ਚੱਕਰ ਧਾਰੀ ਗਿਆਨ ਨਾਲ ਬਣਦੇ ਹੋ। ਬਾਕੀ ਸਵਦਰਸ਼ਨ ਚੱਕਰ ਕੋਈ ਮਾਰਨ - ਕੱਟਣ ਦਾ ਨਹੀਂ ਹੈ। ਇਹ ਗਿਆਨ ਦੀਆਂ ਗੱਲਾਂ ਹਨ। ਜਿੰਨਾ ਤੁਹਾਡਾ ਇਹ ਗਿਆਨ ਦਾ ਚੱਕਰ ਫਿਰੇਗਾ ਓਨੇ ਤੁਹਾਡੇ ਪਾਪ ਭਸਮ ਹੋਣਗੇ। ਬਾਕੀ ਸਿਰ ਕੱਟਣ ਦੀ ਕੋਈ ਗੱਲ ਨਹੀਂ ਹੈ। ਚੱਕਰ ਕੋਈ ਹਿੰਸਾ ਦਾ ਨਹੀਂ ਹੈ। ਇਹ ਚੱਕਰ ਤਾਂ ਤੁਹਾਨੂੰ ਅਹਿੰਸਕ ਬਣਾਉਂਦਾ ਹੈ। ਕਿੱਥੋਂ ਦੀ ਗੱਲ ਕਿੱਥੇ ਲੈ ਗਏ ਹਨ। ਸਿਵਾਏ ਬਾਪ ਦੇ ਕੋਈ ਸਮਝਾ ਨਾ ਸਕੇ।

ਤੁਸੀਂ ਮਿੱਠੇ - ਮਿੱਠੇ ਬੱਚਿਆਂ ਨੂੰ ਅਥਾਹ ਖੁਸ਼ੀ ਹੁੰਦੀ ਹੈ। ਤੁਸੀਂ ਹੁਣ ਸਮਝਦੇ ਹੋ - ਅਸੀਂ ਆਤਮਾ ਹਾਂ। ਪਹਿਲੇ ਤੁਸੀਂ ਆਪਣੇ ਨੂੰ ਆਤਮਾ ਵੀ ਭੁੱਲ ਗਏ ਤਾਂ ਘਰ ਵੀ ਭੁੱਲ ਗਏ। ਆਤਮਾ ਨੂੰ ਤਾਂ ਫਿਰ ਵੀ ਆਤਮਾ ਹੀ ਕਹਿੰਦੇ ਹਨ। ਪਰਮਾਤਮਾ ਨੂੰ ਤਾਂ ਠਿੱਕਰ - ਭਿੱਤਰ ਵਿੱਚ ਕਹਿ ਦਿੱਤਾ ਹੈ। ਆਤਮਾਵਾਂ ਦੇ ਬਾਪ ਨੂੰ ਕਿੰਨੀ ਗ ਗਲਾਨੀ ਕੀਤੀ ਹੈ। ਬਾਪ ਫਿਰ ਆਕੇ ਆਤਮਾਵਾਂ ਨੂੰ ਗਿਆਨ ਦਿੰਦੇ ਹਨ। ਆਤਮਾ ਲਈ ਕਦੀ ਨਹੀਂ ਕਹਾਂਗੇ ਕੀ ਠਿੱਕਰ - ਭਿੱਤਰ, ਕਣ - ਕਣ ਵਿੱਚ ਹੈ। ਜਾਨਵਰਾਂ ਦੀ ਤਾਂ ਗੱਲ ਹੀ ਵੱਖ ਹੈ। ਪੜ੍ਹਾਈ ਆਦਿ ਮਨੁੱਖਾਂ ਦੀ ਹੀ ਹੁੰਦੀ ਹੈ। ਹੁਣ ਤੁਸੀਂ ਸਮਝਦੇ ਹੋ, ਅਸੀਂ ਇੰਨੇ ਜਨਮ ਇਹ - ਇਹ ਬਣੇ ਹਾਂ। 84 ਜਨਮ ਪੂਰੇ ਕੀਤੇ ਹਨ। ਬਾਕੀ 84 ਲੱਖ ਤਾਂ ਹੈ ਨਹੀਂ। ਮਨੁੱਖ ਕਿੰਨਾ ਅਗਿਆਨ ਅੰਧਿਆਰੇ ਵਿੱਚ ਹੈ ਇਸਲਈ ਕਿਹਾ ਜਾਂਦਾ ਹੈ - ਗਿਆਨ ਸੂਰਜ ਪ੍ਰਗਟਿਆ…..। ਅੱਧਾ ਕਲਪ ਦੁਆਪਰ - ਕਲਯੁੱਗ ਵਿੱਚ ਅੰਧਿਆਰਾ, ਅੱਧਾ ਕਲਪ ਸਤਯੁੱਗ - ਤ੍ਰੇਤਾ ਵਿੱਚ ਪ੍ਰਕਾਸ਼। ਦਿਨ ਅਤੇ ਰਾਤ, ਪ੍ਰਕਾਸ਼ - ਅਧਿਆਰੇ ਦਾ ਇਹ ਗਿਆਨ ਹੈ। ਇਹ ਬੇਹੱਦ ਦੀਆਂ ਗੱਲਾਂ ਹਨ। ਅੱਧਾ ਕਲਪ ਹਨ੍ਹੇਰੇ ਵਿੱਚ ਕਿੰਨੀਆਂ ਠੋਕਰਾਂ ਖਾਧੀਆਂ, ਬਹੁਤ ਭਟਕਣਾ ਹੁੰਦਾ ਹੈ। ਸਕੂਲ ਵਿੱਚ ਜੋ ਪੜ੍ਹਦੇ ਹਾਂ, ਉਸ ਨੂੰ ਭਟਕਣਾ ਨਹੀਂ ਕਿਹਾ ਜਾਂਦਾ। ਸੱਤਸੰਗਾਂ ਵਿੱਚ ਮਨੁੱਖ ਕਿੰਨਾ ਭਟਕਦੇ ਹਨ। ਆਮਦਨੀ ਕੁਝ ਵੀ ਨਹੀਂ ਹੁੰਦੀ ਹੋਰ ਹੀ ਘਾਟਾ, ਇਸਲਈ ਉਸ ਨੂੰ ਭਟਕਣਾ ਕਿਹਾ ਜਾਂਦਾ ਹੈ। ਭਟਕਦੇ - ਭਟਕਦੇ ਧਨ - ਦੌਲਤ ਆਦਿ ਸਭ ਗੁਆ ਕੰਗਾਲ ਬਣ ਗਏ ਹਨ। ਹੁਣ ਇਸ ਪੜ੍ਹਾਈ ਨਾਲ ਜੋ ਜਿੰਨਾ - ਜਿੰਨਾ ਚੰਗੀ ਤਰ੍ਹਾਂ ਧਾਰਨ ਕਰਨਗੇ ਤੇ ਕਰਾਉਣਗੇ, ਫਾਇਦਾ ਹੀ ਫਾਇਦਾ ਹੈ। ਬ੍ਰਾਹਮਣ ਬਣ ਗਿਆ ਤਾਂ ਫਾਇਦਾ ਹੀ ਫਾਇਦਾ ਹੈ। ਤੁਸੀਂ ਜਾਣਦੇ ਹੋ ਅਸੀਂ ਬ੍ਰਾਹਮਣ ਹੀ ਸ੍ਵਰਗਵਾਸੀ ਬਣਦੇ ਹਾਂ। ਸ੍ਵਰਗਵਾਸੀ ਤਾਂ ਸਭ ਬਣਨਗੇ। ਪਰ ਤੁਸੀਂ ਉਸ ਵਿੱਚ ਉੱਚ ਪਦ ਪਾਉਣ ਲਈ ਪੁਰਸ਼ਾਰਥ ਕਰਦੇ ਹੋ।

ਹੁਣ ਤੁਹਾਡੀ ਸਾਰਿਆਂ ਦੀ ਵਾਨਪ੍ਰਸ੍ਤ ਅਵਸਥਾ ਹੈ ਤੁਸੀਂ ਹੁਣ ਖੁਦ ਕਹਿੰਦੇ ਹੋ - ਬਾਬਾ, ਸਾਨੂੰ ਵਾਨਪ੍ਰਸ੍ਤ ਜਾਂ ਪਵਿੱਤਰ ਦੁਨੀਆਂ ਵਿੱਚ ਲੈ ਜਾਓ, ਉਹ ਹੈ ਆਤਮਾਵਾਂ ਦੀ ਦੁਨੀਆਂ। ਨਿਰਾਕਾਰੀ ਦੁਨੀਆਂ ਕਿੰਨੀ ਛੋਟੀ ਹੈ। ਇੱਥੇ ਘੁੰਮਣ - ਫਿਰਨ ਲਈ ਕਿੰਨੀ ਵਿੱਡੀ ਜਮੀਨ ਹੈ। ਉਥੇ ਇਹ ਗੱਲਾਂ ਨਹੀਂ, ਸ਼ਰੀਰ ਨਹੀਂ, ਪਾਰ੍ਟ ਨਹੀਂ। ਸਟਾਰ ਮਿਸਲ ਆਤਮਾਵਾਂ ਖੜੀਆਂ ਹਨ। ਇਹ ਕੁਦਰਤ ਹੈ ਨਾ। ਸੂਰਜ, ਚੰਦ, ਸਿਤਾਰੇ ਕਿਵੇਂ ਖੜੇ ਹਨ। ਆਤਮਾਵਾਂ ਵੀ ਬ੍ਰਹਮ ਤੱਤਵ ਵਿੱਚ ਆਪਣੇ ਅਧਾਰ ਵਿੱਚ ਨੈਚੁਰਲ ਖੜੀਆਂ ਹਨ। ਅੱਛਾ!

ਮਿੱਠੇ- ਮਿੱਠੇ ਸਿੱਕੀਲਧੇ ਬੱਚਿਆਂ ਪ੍ਰਤੀ ਮਾਤ ਪਿਤਾ ਬਾਪਦਾਦਾ ਦਾ ਯਾਦ ਪਿਆਰ ਅਤੇ ਗੁੱਡਮੋਰਨਿੰਗ। ਰੂਹਾਨੀ ਬਾਪ ਦੀ ਰੂਹਾਨੀ ਬੱਚਿਆਂ ਨੂੰ ਨਮਸਤੇ।

ਧਾਰਨਾ ਲਈ ਮੁੱਖ ਸਾਰ:-
1. ਗਿਆਨ ਦਾ ਸਿਮਰਨ ਕਰ ਸਵਦਰਸ਼ਨ ਚੱਕਰਧਾਰੀ ਬਣਨਾ ਹੈ। ਸਵਦਰਸ਼ਨ ਚੱਕਰ ਫਿਰਾਓਂਦੇ ਪਾਪਾਂ ਨੂੰ ਕੱਟਣਾ ਹੈ। ਡਬਲ ਅਹਿੰਸਕ ਬਣਨਾ ਹੈ।

2. ਆਪਣੀ ਬੁੱਧੀ ਨੂੰ ਸਵੱਛ ਪਵਿੱਤਰ ਬਣਾ ਕੇ ਰਾਜਯੋਗ ਦੀ ਪੜ੍ਹਾਈ ਪੜ੍ਹਨੀ ਹੈ ਅਤੇ ਉੱਚ ਪਦ ਪਾਉਣਾ ਹੈ। ਦਿਲ ਵਿੱਚ ਸਦਾ ਇਹ ਹੀ ਖੁਸ਼ੀ ਰਹੇ ਕਿ ਅਸੀਂ ਸਤ ਨਾਰਾਇਣ ਦੀ ਸੱਚੀ - ਸੱਚੀ ਕਥਾ ਸੁਣ ਕੇ ਮਨੁੱਖ ਤੋਂ ਦੇਵਤਾ ਬਣਦੇ ਹਾਂ।

ਵਰਦਾਨ:-
ਮਨ - ਬੁੱਧੀ ਨੂੰ ਆਡਰ ਪ੍ਰਮਾਣ ਵਿਧੀਪੂਰਵਕ ਕੰਮ ਵਿੱਚ ਲਗਾਉਣ ਵਾਲੇ ਨਿਰੰਤਰ ਯੋਗੀ ਭਵ

ਨਿਰੰਤਰ ਯੋਗੀ ਮਤਲਬ ਸਵਰਾਜ ਅਧਿਕਾਰੀ ਬਣਨ ਦਾ ਵਿਸ਼ੇਸ਼ ਸਾਧਨ ਮਨ ਅਤੇ ਬੁੱਧੀ ਹੈ। ਮੰਤਰ ਹੀ ਮਨਮਨਾਭਵ ਦਾ ਹੈ। ਯੋਗ ਨੂੰ ਬੁੱਧੀਯੋਗ ਕਹਿੰਦੇ ਹਨ। ਤਾਂ ਜੇਕਰ ਇਹ ਵਿਸ਼ੇਸ਼ ਅਧਾਰ ਸਤਮਬ ਆਪਣੇ ਅਧਿਕਾਰ ਵਿੱਚ ਹਨ ਮਤਲਬ ਆਡਰ ਪ੍ਰਮਾਣ ਵਿਧੀ - ਪੂਰਵਕ ਕੰਮ ਕਰਦੇ ਹਨ। ਜੋ ਸੰਕਲਪ ਜਦੋਂ ਕਰਨਾ ਚਾਹੋ ਉਵੇਂ ਸੰਕਲਪ ਕਰ ਸਕੋ, ਜਿੱਥੇ ਬੁੱਧੀ ਨੂੰ ਲਗਾਉਣਾ ਚਾਹੋ ਉੱਥੇ ਲਗਾ ਸਕੋ, ਬੁੱਧੀ ਤੁਸੀਂ ਰਾਜਾ ਨੂੰ ਭਟਕਾਵੇਂ ਨਹੀਂ। ਵਿਧੀਪੂਰਵਕ ਕੰਮ ਕਰਨ ਉਦੋਂ ਕਹਾਂਗੇ ਨਿਰੰਤਰ ਯੋਗੀ।

ਸਲੋਗਨ:-
ਮਾਸਟਰ ਵਿਸ਼ਵ ਸਿੱਖਿਅਕ ਬਣੋ, ਸਮੇਂ ਨੂੰ ਸਿੱਖਿਅਕ ਨਹੀਂ ਬਣਾਓ।