21.07.24     Avyakt Bapdada     Punjabi Murli     16.12.20    Om Shanti     Madhuban


"ਸਾਕਸ਼ਾਤ ਬ੍ਰਹਮਾ ਬਾਪ ਸਮਾਨ ਕਰਮਯੋਗੀ ਫਰਿਸ਼ਤਾ ਬਣੋ ਤਾਂ ਸਾਖਸ਼ਾਤਕਾਰ ਸ਼ੁਰੂ ਹੋਵੇ"


ਅੱਜ ਬ੍ਰਾਹਮਣ ਸੰਸਾਰ ਦੇ ਰਚਤਾ ਬਾਪਦਾਦਾ ਆਪਣੇ ਬ੍ਰਾਹਮਣ ਸੰਸਾਰ ਨੂੰ ਵੇਖ - ਵੇਖ ਹਰਸ਼ਿਤ ਹੋ ਰਹੇ ਹਨ। ਕਿੰਨਾਂ ਛੋਟਾ ਜਿਹਾ ਪਿਆਰਾ ਸੰਸਾਰ ਹੈ। ਹਰ ਇੱਕ ਬ੍ਰਹਮਨ ਦੇ ਮੱਥੇ ਤੇ ਭਾਗ ਦਾ ਸਿਤਾਰਾ ਚਮਕ ਰਿਹਾ ਹੈ। ਨੰਬਰਵਾਰ ਹੁੰਦੇ ਹੋਏ ਵੀ ਹਰ ਇੱਕ ਦੇ ਸਿਤਾਰੇ ਵਿਚ ਭਗਵਾਨ ਨੂੰ ਪਹਿਚਾਨਣ ਅਤੇ ਬਣਨ ਦੇ ਸ੍ਰੇਸ਼ਠ ਭਾਗ ਦੀ ਚਮਕ ਹੈ। ਜਿਸ ਬਾਪ ਨੂੰ ਰਿਸ਼ੀ, ਮੁੰਨੀ, ਤਪੱਸਵੀ ਨੇਤੀ - ਨੇਤੀ ਕਹਿ ਕੇ ਚਲੇ ਗਏ, ਉਸ ਬਾਪ ਨੂੰ ਬ੍ਰਾਹਮਣ ਸੰਸਾਰ ਦੀ ਭੋਲੀ - ਭਾਲੀ ਆਤਮਾਵਾਂ ਨੇ ਜਾਣ ਲਿਆ, ਪਾ ਲਿਆ। ਇਹ ਭਾਗ ਕਿਹੜੀਆਂ ਆਤਮਾਵਾਂ ਨੂੰ ਪ੍ਰਾਪਤ ਹੁੰਦਾ ਹੈ? ਜੋ ਸਧਾਰਨ ਆਤਮਾਵਾਂ ਹੀ ਪਹਿਚਾਣਦੀਆਂ ਹਨ। ਅੱਜ ਦੀ ਇਸ ਸਭਾ ਵਿਚ ਵੇਖੋ, ਕੌਣ ਬੈਠੇ ਹਨ? ਕੋਈ ਅਰਬ - ਖਰਬਪਤੀ ਬੈਠੇ ਹਨ? ਸਧਾਰਨ ਆਤਮਾਵਾਂ ਦਾ ਹੀ ਗਾਇਨ ਹੈ। ਬਾਪ ਗਰੀਬ ਨਿਵਾਜ਼ ਗਾਇਆ ਹੋਇਆ ਹੈ। ਅਰਬ - ਖਰਬਪਤੀ ਨਿਵਾਜ ਨਹੀਂ ਗਾਇਆ ਹੋਇਆ ਹੈ। ਬੁੱਧੀਵਾਨਾਂ ਦੀ ਬੁੱਧੀ ਕੀ ਕਿਸੇ ਅਰਬ - ਖਰਬਪਤੀ ਦੀ ਬੁੱਧੀ ਨੂੰ ਨਹੀਂ ਪ੍ਲਟ ਸਕਦਾ? ਕੀ ਵੱਡੀ ਗੱਲ ਹੈ? ਲੇਕਿਨ ਡਰਾਮੇ ਦਾ ਬਹੁਤ ਵਧੀਆ ਕਲਿਆਣਕਾਰੀ ਨਿਯਮ ਬਣਿਆ ਹੋਇਆ ਹੈ, ਪ੍ਰਮਾਤਮ ਕੰਮ ਵਿਚ ਫੁਰੀ - ਫੁਰੀ ( ਬੂੰਦ- ਬੂੰਦ ) ਤਲਾਬ ਹੋਣਾ ਹੈ। ਅਨੇਕ ਆਤਮਾਵਾਂ ਦਾ ਭਵਿੱਖ ਬਣਨਾ ਹੈ। 10- 20 ਦਾ ਨਹੀਂ, ਅਨੇਕ ਆਤਮਾਵਾਂ ਦਾ ਸਫਲ ਹੋਣਾ ਹੈ ਇਸਲਈ ਗਾਇਨ ਹੈ ਬੂੰਦ- ਬੂੰਦ ਤੋਂ ਤਾਲਾਬ। ਤੁਸੀ ਸਾਰੇ ਜਿਨਾਂ ਤਨ - ਮਨ- ਧਨ ਸਫਲ ਕਰਦੇ ਰਹਿੰਦੇ ਹੋ ਉਤਨਾ ਹੀ ਸਫਲਤਾ ਦਾ ਸਿਤਾਰੇ ਬਣ ਗਏ ਹੋ। ਸਭ ਸਫਲਤਾ ਦੇ ਸਿਤਾਰੇ ਬਣੇ ਹੋ ? ਬਣੇ ਹੋ ਜਾਂ ਹਾਲੇ ਬਣਨਾ ਹੈ, ਸੋਚ ਰਹੇ ਹੋ? ਸੋਚੋ ਨਹੀਂ। ਕਰਾਂਗੇ, ਵੇਖਾਂਗੇ, ਕਰਨਾ ਤੇ ਹੈ ਹੀ… ਇਹ ਸੋਚਣਾ ਵੀ ਸਮਾਂ ਗਵਾਉਣਾ ਹੈ। ਭਵਿੱਖ ਅਤੇ ਵਰਤਮਾਨ ਦੀ ਪ੍ਰਾਪਤੀ ਗਵਾਉਣਾ ਹੈ।

ਬਾਪਦਾਦਾ ਦੇ ਕੋਲ ਕਿਸੇ - ਕਿਸੇ ਬੱਚਿਆਂ ਦਾ ਸੰਕਲਪ ਪਹੁੰਚਦਾ ਹੈ। ਬਾਹਰ ਵਾਲੇ ਤਾਂ ਵਿਚਾਰੇ ਹਨ ਲੇਕਿਨ ਬ੍ਰਾਹਮਣ ਆਤਮਾਵਾਂ ਵਿਚਾਰੇ ਨਹੀਂ, ਵਿਚਾਰਵਾਨ ਹਨ, ਸਮਝਦਾਰ ਹਨ। ਲੇਕਿਨ ਕਦੇ - ਕਦੇ ਕਈ - ਕਈ ਬੱਚਿਆਂ ਵਿਚ ਇੱਕ ਕਮਜੋਰ ਸੰਕਲਪ ਉੱਠਦਾ ਹੈ, ਦੱਸੀਏ। ਦੱਸੀਏ? 99 ਦਾ ਚਕ੍ਰ ਵੀ ਪੂਰਾ ਹੋ ਗਿਆ, ਦੋ ਹਜਾਰ ਵੀ ਪੂਰਾ ਹੋਣਾ ਹੀ ਹੈ। ਹੁਣ ਕਦੋਂ ਤੱਕ? ਬਾਪਦਾਦਾ ਸੋਚਦੇ ਹਨ - ਹਸੀ ਦੀ ਗੱਲ ਹੈ ਕਿ ਵਿਨਾਸ਼ ਨੂੰ ਸੋਚਣਾ ਮਤਲਬ ਬਾਪ ਨੂੰ ਵਿਦਾਈ ਦੇਣਾ ਕਿਉਕਿ ਵਿਨਾਸ਼ ਹੋਵੇਗਾ ਤਾਂ ਬਾਪ ਤੇ ਪਰਮਧਾਮ ਵਿਚ ਚਲੇ ਜਾਣਗੇ ਨਾ! ਤਾਂ ਸੰਗਮ ਤੋਂ ਥੱਕ ਗਏ ਹੋ ਕੀ? ਹੀਰੇ ਸਮਾਨ ਕਹਿੰਦੇ ਹੋ ਅਤੇ ਗੋਲਡਨ ਨੂੰ ਜਿਆਦਾ ਯਾਦ ਕਰਦੇ ਹੋ, ਹੋਣਾ ਤੇ ਹੈ ਪਰ ਇੰਤਜਾਰ ਕਿਓਂ ਕਰਦੇ? ਕਈ ਬੱਚੇ ਸੋਚਦੇ ਹਨ ਸਫਲ ਤੇ ਕਰੀਏ ਲੇਕਿਨ ਵਿਨਾਸ਼ ਹੋ ਜਾਵੇ ਕਲ ਪਰਸੋ ਤਾਂ, ਸਾਡਾ ਤੇ ਕੰਮ ਵਿਚ ਆਇਆ ਹੀ ਨਹੀਂ। ਸਾਡਾ ਤੇ ਸੇਵਾ ਵਿਚ ਲੱਗਿਆ ਹੀ ਨਹੀਂ। ਤਾਂ ਕਰੀਏ, ਸੋਚ ਕੇ ਕਰੀਏ। ਹਿਸਾਬ ਨਾਲ ਕਰੀਏ, ਥੋੜ੍ਹਾ - ਥੋੜ੍ਹਾ ਕਰਕੇ ਕਰੀਏ। ਇਹ ਸੰਕਲਪ ਬਾਪਦਾਦਾ ਦੇ ਕੋਲ ਪਹੁੰਚਦੇ ਹਨ। ਲੇਕਿਨ ਮੰਨ ਲਵੋ ਅੱਜ ਤੁਸੀ ਬੱਚਿਆਂ ਨੇ ਆਪਣੇ ਸ਼ਰੀਰ ਸੇਵਾ ਵਿਚ ਸਮਰਪਣ ਕੀਤਾ, ਮਨ ਵਿਸ਼ਵ ਪਰਿਵਰਤਨ ਦੇ ਵਾਇਬ੍ਰੇਸ਼ਨ ਵਿਚ ਲਗਾਤਾਰ ਲਗਾਇਆ, ਧਨ ਜੋ ਵੀ ਹੀ, ਹੈ ਤਾਂ ਪ੍ਰਾਪਤੀ ਦੇ ਅੱਗੇ ਕੁਝ ਵੀ ਨਹੀਂ ਲੇਕਿਨ ਜੋ ਵੀ ਹੀ, ਅੱਜ ਤੁਸੀ ਕੀਤਾ ਅਤੇ ਕਲ ਵਿਨਾਸ਼ ਹੋ ਜਾਂਦਾ ਹੈ ਤਾਂ ਕੀ ਤੁਹਾਡਾ ਸਫਲ ਹੋਇਆ? ਵਿਅਰਥ ਗਿਆ? ਸੋਚੋ, ਸੇਵਾ ਵਿਚ ਤੇ ਲੱਗਿਆ ਨਹੀਂ, ਤਾਂ ਕੀ ਸਫਲ ਹੋਇਆ? ਤੁਸੀਂ ਕਿਸ ਦੇ ਪ੍ਰਤੀ ਸਫਲ ਕੀਤਾ? ਬਾਪਦਾਦਾ ਦੇ ਪ੍ਰਤੀ ਸਫਲ ਕੀਤਾ ਨਾ? ਤਾਂ ਬਾਪਦਾਦਾ ਤੇ ਅਵਿਨਾਸ਼ੀ ਹਨ, ਉਹ ਤਾਂ ਵਿਨਾਸ਼ ਨਹੀਂ ਹੁੰਦਾ! ਅਵਿਨਾਸ਼ੀ ਖਾਤੇ ਵਿੱਚ, ਅਵਿਨਾਸ਼ੀ ਬਾਪਦਾਦਾ ਦੇ ਕੋਲ ਤੁਸੀ ਅੱਜ ਜਮਾ ਕੀਤਾ, ਇੱਕ ਘੰਟਾ ਪਹਿਲਾਂ ਜਮਾਂ ਕੀਤਾ, ਤਾਂ ਅਵਿਨਾਸ਼ੀ ਬਾਪ ਦੇ ਕੋਲ ਤੁਹਾਡਾ ਖ਼ਾਤਾ ਇੱਕ ਦਾ ਪਦਮਗੁਣਾਂ ਜਮਾਂ ਹੋ ਗਿਆ। ਬਾਪ ਬੰਧਿਆ ਹੋਇਆ ਹੈ, ਇੱਕ ਦਾ ਪਦਮ ਦੇਣ ਦੇ ਲਈ। ਤਾਂ ਬਾਪ ਤੇ ਨਹੀਂ ਚਲਾ ਜਾਵੇਗਾ ਨਾ! ਪੁਰਾਣੀ ਸ੍ਰਿਸ਼ਟੀ ਵਿਨਾਸ਼ ਹੋਵੇਗੀ ਨਾ! ਇਸਲਈ ਤੁਹਾਡਾ ਦਿਲ ਤੋਂ ਕੀਤਾ ਹੋਇਆ, ਮਜਬੂਰੀ ਨਾਲ ਕੀਤਾ ਹੋਇਆ, ਵੇਖ਼ਾ - ਵੇਖੀ ਵਿਚ ਕੀਤਾ ਹੋਇਆ, ਉਸ ਦਾ ਪੂਰਾ ਨਹੀਂ ਮਿਲਦਾ ਹੈ। ਮਿਲਦਾ ਜਰੂਰ ਹੈ ਕਿਉਂਕਿ ਦਾਤਾ ਨੂੰ ਦਿੱਤਾ ਹੈ ਲੇਕਿਨ ਪੂਰਾ ਨਹੀਂ ਮਿਲਦਾ ਹੈ ਇਸਲਈ ਇਹ ਨਹੀਂ ਸੋਚੋ ਅੱਛਾ ਹਾਲੇ ਵਿਨਾਸ਼ ਤੇ 2001 ਤੱਕ ਵੀ ਵਿਖਾਈ ਨਹੀਂ ਦਿੰਦਾ ਹੈ, ਹਾਲੇ ਤੇ ਪ੍ਰੋਗਰਾਮ ਬਣ ਰਹੇ ਹਨ, ਮਕਾਨ ਬਣ ਰਹੇ ਹਨ। ਵੱਡੇ - ਵੱਡੇ ਪਲਾਨ ਬਣ ਰਹੇ ਹਨ, ਤਾਂ 2001 ਤੱਕ ਤੇ ਵਿਖਾਈ ਨਹੀਂ ਦਿੰਦਾ ਹੈ, ਵਿਖਾਈ ਨਹੀਂ ਦਵੇਗਾ। ਕਦੇ ਵੀ ਇਨ੍ਹਾਂ ਗੱਲਾਂ ਨੂੰ ਆਪਣਾ ਆਧਾਰ ਬਣਾਕੇ ਅਲਬੇਲੇ ਨਹੀਂ ਹੋਣਾ। ਅਚਾਨਕ ਹੋਣਾ ਹੈ। ਅੱਜ ਇਥੇ ਬੈਠੇ ਹੋ, ਘੰਟੇ ਦੇ ਬਾਦ ਵੀ ਹੋ ਸਕਦਾ ਹੈ। ਹੋਣਾ ਨਹੀਂ ਹੈ, ਡਰ ਨਹੀਂ ਜਾਵੋ ਕਿ ਪਤਾ ਨਹੀਂ ਘੰਟੇ ਦੇ ਬਾਅਦ ਕੀ ਹੋਣਾ ਹੈ! ਸੰਭਵ ਹੈ। ਇਤਨਾ ਏਵਰੇਡੀ ਰਹਿਣਾ ਹੀ ਹੈ। ਸ਼ਿਵ ਰਾਤਰੀ ਤੱਕ ਕਰਨਾ ਹੈ, ਇਹ ਸੋਚੋ ਨਹੀਂ। ਸਮੇਂ ਦਾ ਇੰਤਜਾਰ ਨਹੀਂ ਕਰੋ। ਸਮੇਂ ਤੁਹਾਡੀ ਰਚਨਾ ਹੈ, ਤੁਸੀ ਮਾਸਟਰ ਰਚਤਾ ਹੋ। ਰਚਤਾ ਰਚਨਾ ਦੇ ਅਧੀਨ ਨਹੀਂ ਹੁੰਦਾ ਹੈ। ਸਮੇਂ ਰਚਨਾ ਤੁਹਾਡੇ ਆਰਡਰ ਤੇ ਚੱਲਣ ਵਾਲੀ ਹੈ। ਤੁਸੀ ਸਮੇਂ ਦਾ ਇੰਤਜਾਰ ਨਹੀਂ ਕਰੋ, ਲੇਕਿਨ ਹੁਣ ਸਮੇਂ ਤੁਹਾਡਾ ਇੰਤਜਾਰ ਕਰ ਰਿਹਾ ਹੈ। ਕਈ ਬੱਚੇ ਸੋਚਦੇ ਹਨ, ਛੇ ਮਹੀਨੇ। ਦੇ ਲਈ ਬਾਪਦਾਦਾ ਨੇ ਕਿਹਾ ਹੈ ਤਾਂ ਛੇ ਮਹੀਨੇ ਤਾਂ ਹੋਣਗੇ ਹੀ। ਹੋਵੇਗਾ ਹੀ ਨਾ! ਲੇਕਿਨ ਬਾਪਦਾਦਾ ਕਹਿੰਦੇ ਹਨ ਇਹ ਹੱਦ ਦੀਆਂ ਗੱਲਾਂ ਦਾ ਆਧਾਰ ਨਹੀਂ ਲਵੋ, ਐਵਰਡੀ ਰਹੋ। ਨਿਰਾਧਾਰ, ਇੱਕ ਸੈਕਿੰਡ ਵਿੱਚ ਜੀਵਨ ਮੁਕਤੀ। ਚੈਲੇਂਜ ਕਰਦੇ ਹੋ ਇੱਕ ਸੈਕਿੰਡ ਵਿਚ ਜੀਵਨਮੁਕਤੀ ਦਾ ਵਰਸਾ ਲਵੋ। ਤਾਂ ਕੀ ਤੁਸੀ ਇੱਕ ਸੈਕਿੰਡ ਵਿਚ ਖੁਦ ਨੂੰ ਜੀਵਨ ਮੁਕਤ ਨਹੀਂ ਬਣਾ ਸਕਦੇ ਹੋ? ਇਸਲਈ ਇੰਤਜਾਰ ਨਹੀਂ, ਸੰਪੰਨ ਬਣਨ ਦਾ ਇੰਤਜਾਮ ਕਰੋ।

ਬਾਪਦਾਦਾ ਨੂੰ ਬੱਚਿਆਂ ਦੇ ਖੇਲ੍ਹ ਵੇਖ ਕਰਕੇ ਹੱਸੀ ਆਉਂਦੀ ਹੈ। ਕਿਹੜੇ ਖੇਲ੍ਹ ਤੇ ਹੱਸੀ ਆਉਂਦੀ ਹੈ? ਦੱਸੀਏ ਕੀ? ਅੱਜ ਮੁਰਲੀ ਨਹੀਂ ਚਲਾ ਰਹੇ ਹਾਂ, ਸਮਾਚਾਰ ਸੁਣਾ ਰਹੇ ਹਾਂ। ਹੁਣ ਤੱਕ ਕਈ ਬੱਚਿਆਂ ਨੂੰ ਖਿਡੌਣਿਆਂ ਨਾਲ ਖੇਡਣਾ ਬਹੁਤ ਚੰਗਾ ਲੱਗਦਾ ਹੈ। ਛੋਟੀ -ਛੋਟੀ ਗੱਲਾਂ ਦੇ ਖਿਡੌਣਿਆਂ ਨਾਲ ਖੇਡਣਾ, ਛੋਟੀ ਗੱਲ ਨੂੰ ਅਪਣਾਉਣਾ, ਇਹ ਸਮੇਂ ਗਵਾਉਂਦੇ ਹਨ। ਇਹ ਸਾਈਡਸੀਨ ਹੈ। ਵੱਖ - ਵੱਖ ਸੰਸਕਾਰ ਦੀਆਂ ਗੱਲਾਂ ਅਤੇ ਚਲਣ ਇਹ ਸੰਪੂਰਨ ਮੰਜ਼ਿਲ ਦੇ ਵਿੱਚ ਸਾਈਡਸੀਨ ਹਨ। ਇਸ ਵਿੱਚ ਰੁਕਣਾ ਮਤਲਬ ਸੋਚਣਾ, ਪ੍ਰਭਾਵ ਵਿੱਚ ਆਉਣਾ, ਸਮੇਂ ਗਵਾਉਣਾ, ਰੁਚੀ ਨਾਲ ਸੁਣਨਾ, ਸੁਣਾਉਣਾ , ਵਾਯੂਮੰਡਲ ਬਣਾਉਣਾ... ਇਹ ਹੈ ਰੁਕਣਾ, ਇਸ ਨਾਲ ਸੰਪੂਰਨਤਾ ਦੀ ਮੰਜ਼ਿਲ ਤੋਂ ਦੂਰ ਹੋ ਜਾਂਦੇ ਹਨ। ਮਿਹਨਤ ਬਹੁਤ, ਚਾਹਣਾ ਬਹੁਤ "ਬਾਪ ਸਮਾਨ ਬਣਨਾ ਹੀ ਹੈ" , ਸ਼ੁਭ ਸੰਕਲਪ, ਸ਼ੁਭ ਇੱਛਾ ਹੈ ਪਰ ਮਿਹਨਤ ਕਰਦੇ ਵੀ ਰੁਕਾਵਟ ਆ ਜਾਂਦੀ ਹੈ। ਦੋ ਕੰਨ ਹਨ, ਦੋ ਅੱਖਾਂ ਹਨ, ਮੂੰਹ ਹੈ ਤਾਂ ਦੇਖਣ ਵਿੱਚ ਵੀ ਆਉਂਦਾ, ਸੁਣਨ ਵਿੱਚ ਵੀ ਆਉਂਦਾ, ਬੋਲਣ ਵਿੱਚ ਵੀ ਆਉਂਦਾ, ਪਰ ਬਾਪ ਦਾ ਬਹੁਤ ਪੁਰਾਣਾ ਸਲੋਗਨ ਸਦਾ ਯਾਦ ਰੱਖੋ - ਦੇਖਦੇ ਹੋਏ ਨਹੀਂ ਦੇਖੋ, ਸੁਣਦੇ ਹੋਏ ਨਹੀਂ ਸੁਣੋ। ਸੁਣਦੇ ਹੋਏ ਨਹੀਂ ਸੋਚੋ, ਸੁਣਦੇ ਹੋਏ ਅੰਦਰ ਸਮਾਓ, ਫੈਲਾਓ ਨਹੀਂ। ਇਹ ਪੁਰਾਣਾ ਸਲੋਗਨ ਯਾਦ ਰੱਖਣਾ ਜਰੂਰੀ ਹੈ ਕਿਉਂਕਿ ਦਿਨ ਪ੍ਰਤੀਦਿਨ ਜੋ ਵੀ ਸਭ ਦੇ ਜਿਵੇਂ ਪੁਰਾਣੇ ਸ਼ਰੀਰ ਦੇ ਹਿਸਾਬ ਚੁਕਤੂ ਹੋ ਰਹੇ ਹਨ, ਇਵੇਂ ਹੀ ਪੁਰਾਣੇ ਸੰਸਕਾਰ ਵੀ, ਪੁਰਾਣੀ ਬਿਮਾਰੀਆਂ ਵੀ ਸਭਦੀ ਨਿਕਲਕੇ ਖ਼ਤਮ ਹੋਣੀ ਹੈ, ਇਸਲਈ ਘਬਰਾਓ ਨਹੀਂ ਕਿ ਹਾਲੇ ਤੇ ਪਤਾ ਨਹੀਂ ਹੋਰ ਹੀ ਗੱਲਾਂ ਵਧ ਰਹੀਆਂ ਹਨ, ਪਹਿਲੇ ਤੇ ਸੀ ਨਹੀਂ। ਜੋ ਨਹੀਂ ਸੀ, ਉਹ ਵੀ ਨਿਕਲ ਰਹੀਆਂ ਹਨ, ਨਿਕਲਣੀਆਂ ਹਨ। ਤੁਹਾਡੇ ਸਮਾਉਣ ਦੀ ਸ਼ਕਤੀ, ਸਮੇਟਣ ਦੀ ਸ਼ਕਤੀ, ਨਿਰਣੇ ਕਰਨ ਦੀ ਸ਼ਕਤੀ ਦਾ ਪੇਪਰ ਹੈ। ਕਿ ਦਸ ਸਾਲ ਵਾਲੇ ਪੇਪਰ ਆਉਣਗੇ ਕੀ? ਬੀ. ਏ. ਦੇ ਕਲਾਸ ਦਾ ਪੇਪਰ, ਐਮ.ਏ ਦੇ ਕਲਾਸ ਵਿੱਚ ਆਏਗਾ ਕੀ? ਇਸਲਈ ਘਬਰਾਓ ਨਹੀਂ, ਕੀ ਹੋ ਰਿਹਾ ਹੈ। ਇਹ ਹੋ ਰਿਹਾ ਹੈ, ਇਹ ਹੋ ਰਿਹਾ ਹੈ …ਖੇਡ ਦੇਖੋ। ਪੇਪਰ ਤੋਂ ਪਾਸ ਹੋ ਜਾਓ, ਪਾਸ ਵਿਦ ਆਨਰ ਹੋ ਜਾਓ।

ਬਾਪਦਾਦਾ ਨੇ ਪਹਿਲੇ ਵੀ ਸੁਣਾਇਆ ਹੈ ਕਿ ਪਾਸ ਹੋਣ ਦਾ ਸਭਤੋਂ ਸਹਿਜ ਸਾਧਨ ਹੈ, ਬਾਪਦਾਦਾ ਦੇ ਕੋਲ ਰਹੋ, ਜੋ ਤੁਹਾਡੇ ਕੰਮ ਦਾ ਨਜ਼ਾਰਾ ਨਹੀਂ ਹੈ, ਉਸਨੂੰ ਪਾਸ ਹੋਣ ਦਵੋ, ਪਾਸ ਰਹੋ, ਪਾਸ ਕਰੋ, ਪਾਸ ਹੋ ਜਾਓ। ਕੀ ਮੁਸ਼ਕਿਲ ਹੈ? ਟੀਚਰਸ ਸੁਣਾਓ, ਮਧੂਬਨ ਵਾਲੇ ਸੁਣਾਓ। ਮਧੂਬਨ ਵਾਲੇ ਹੱਥ ਉਠਾਓ। ਹੁਸ਼ਿਆਰ ਹਨ ਮਧੁਬਨ ਵਾਲੇ ਅੱਗੇ ਆ ਜਾਂਦੇ ਹਨ, ਭਾਵੇਂ ਆਓ। ਬਾਪਦਾਦਾ ਨੂੰ ਖੁਸ਼ੀ ਹੈ। ਆਪਣਾ ਹੱਕ ਲੈਂਦੇ ਹਨ ਨਾ? ਚੰਗਾ ਹੈ, ਬਾਪਦਾਦਾ ਨਾਰਾਜ਼ ਨਹੀਂ ਹਨ, ਭਾਵੇਂ ਅੱਗੇ ਬੈਠੋ। ਮਧੂਬਨ ਵਿੱਚ ਰਹਿੰਦੇ ਹਨ ਤਾਂ ਕੁਝ ਖ਼ਾਸ ਖ਼ਤੀਰੀ ਹੋਣੀ ਚਾਹੀਦੀ ਹੈ ਨਾ! ਪਰ ਪਾਸ ਸ਼ਬਦ ਯਾਦ ਰੱਖਣਾ। ਮਧੂਬਨ ਵਿੱਚ ਨਵੀਆਂ -ਨਵੀਆਂ ਗਲਾਂ ਹੁੰਦੀਆਂ ਹਨ ਨਾ, ਡਾਕੂ ਵੀ ਆਉਂਦੇ ਹਨ। ਕਈ ਨਵੀਆਂ - ਨਵੀਆਂ ਗੱਲਾਂ ਹੁੰਦੀਆਂ ਹਨ, ਹੁਣ ਬਾਪ ਜਨਰਲ ਵਿੱਚ ਕੀ ਸੁਣਾਵੇ, ਥੋੜਾ ਗੁਪਤ ਰੱਖਦੇ ਹਨ ਪਰ ਮਧੂਬਨ ਵਾਲੇ ਜਾਣਦੇ ਹਨ। ਮਨੋਰਜ਼ਨ ਕਰੋ, ਮੂੰਝੋਂ ਨਹੀਂ। ਜਾਂ ਮੂੰਙਣਾ, ਜਾਂ ਮੰਨੋਰਜਨ ਸਮਝਕੇ ਮੋਜ਼ ਵਿੱਚ ਪਾਸ ਕਰਨਾ। ਤਾਂ ਮੂੰਙਣਾ ਚੰਗਾ ਹੈ ਜਾਂ ਪਾਸ ਕਰਕੇ ਮੋਜ਼ ਵਿੱਚ ਰਹਿਣਾ ਚੰਗਾ ਹੈ? ਪਾਸ ਕਰਨਾ ਨਾ! ਪਾਸ ਹੋਣਾ ਨਾ! ਤਾਂ ਪਾਸ ਕਰੋ। ਕੀ ਵੱਡੀ ਗੱਲ ਹੈ? ਕੋਈ ਵੱਡੀ ਗੱਲ ਨਹੀਂ। ਗੱਲ ਨੂੰ ਵੱਡਾ ਕਰਨਾ ਜਾਂ ਛੋਟਾ ਕਰਨਾ, ਆਪਣੀ ਬੁੱਧੀ ਤੇ ਹੈ। ਜੋ ਗੱਲ ਨੂੰ ਵੱਡਾ ਕਰ ਦਿੰਦੇ ਹਨ, ਉਹਨਾਂ ਦੇ ਲਈ ਅਗਿਆਨਕਾਲ ਵਿੱਚ ਵੀ ਕਹਿੰਦੇ ਹਨ ਇਹ ਰੱਸੀ ਨੂੰ ਸੱਪ ਬਣਾਉਣ ਵਾਲਾ ਹੈ। ਸਿੰਧੀ ਭਾਸ਼ਾ ਵਿੱਚ ਕਹਿੰਦੇ ਹਨ” ਨੋਰੀ ਨੂੰ ਨਾਗ” ਬਣਾਉਂਦੇ ਹਨ। ਇਵੇਂ ਦੇ ਖੇਡ ਨਹੀਂ ਕਰੋ। ਹੁਣ ਇਹ ਖੇਡ ਖ਼ਤਮ।

ਅੱਜ ਵਿਸ਼ੇਸ਼ ਸਮਾਚਾਰ ਤਾਂ ਸੁਣਿਆ ਨਾ, ਬਾਪਦਾਦਾ ਹੁਣ ਇੱਕ ਸਹਿਜ ਪੁਰਸ਼ਾਰਥ ਸੁਣਾਉਂਦੇ ਹਨ , ਮੁਸ਼ਕਿਲ ਨਹੀਂ। ਸਭ ਨੂੰ ਇਹ ਸੰਕਲਪ ਤਾਂ ਹੈ ਹੀ ਕਿ ਬਾਪ ਸਮਾਨ ਬਣਨਾ ਹੀ ਹੈ। ਬਣਨਾ ਹੀ ਹੈ, ਪੱਕਾ ਹੈ ਨਾ! ਫਾਰਨੇਰਸ ਬਣਨਾ ਹੀ ਹੈ ਨਾ? ਟੀਚਰਸ ਬਣਨਾ ਹੈ ਨਾ? ਇਨੀਆਂ ਟੀਚਰਸ ਆਇਆ ਹਨ! ਵਾਹ! ਕਮਾਲ ਹੈ ਟੀਚਰਸ ਦੀ। ਬਾਪਦਾਦਾ ਨੇ ਅੱਜ ਖੁਸ਼ਖ਼ਬਰੀ ਸੁਣੀ, ਟੀਚਰਸ ਦੀ। ਕਿਹੜੀ ਖੁਸ਼ਖ਼ਬਰੀ ਹੈ, ਦੱਸੋ। ਟੀਚਰਸ ਨੂੰ ਅੱਜ ਗੋਲਡਨ ਮੈਡਲ (ਬੈਜ) ਮਿਲਿਆ ਹੈ। ਜਿਸਨੂੰ ਗੋਲ੍ਡ ਮੈਡਲ ਮਿਲਿਆ ਹੈ, ਹੱਥ ਉਠਾਓ। ਪਾਂਡਵਾਂ ਨੂੰ ਵੀ ਮਿਲਿਆ ਹੈ? ਬਾਪ ਦੀ ਹਮਜਿਨਸ ਤਾਂ ਰਹਿਣੀ ਨਹੀਂ ਚਾਹੀਦੀ। ਪਾਂਡਵ ਬ੍ਰਹਮਾ ਬਾਪ ਦੀ ਹਮਜਿਨਸ ਹਨ। (ਉਹਨਾਂ ਨੂੰ ਹੋਰ ਤਰ੍ਹਾਂ ਦਾ ਗੋਲਡਨ ਮਿਲਿਆ ਹੈ) ਪਾਂਡਵਾਂ ਨੂੰ ਰਾਇਲ ਗੋਲ੍ਡ ਮੈਡਲ ਹੈ। ਗੋਲਡਨ ਮੈਡਲ ਵਾਲਿਆਂ ਨੂੰ ਬਾਪਦਾਦਾ ਦੀ ਅਰਬ - ਖ਼ਰਬ ਵਾਰੀ ਮੁਬਾਰਕ ਹੈ, ਮੁਬਾਰਕ ਹੈ, ਮੁਬਾਰਕ ਹੈ।

ਬਾਪਦਾਦਾ ਜੋ ਦੇਸ਼ - ਵਿਦੇਸ਼ ਵਿੱਚ ਸੁਣ ਰਹੇ ਹਨ, ਅਤੇ ਗੋਲਡਨ ਮੈਡਲ ਮਿਲ ਚੁੱਕਿਆ ਹੈ, ਉਹ ਸਭ ਵੀ ਸਮਝੇ ਸਾਨੂੰ ਵੀ ਬਾਪਦਾਦਾ ਨੇ ਮੁਬਾਰਕ ਦਿੱਤੀ ਹੈ, ਭਾਵੇਂ ਪਾਂਡਵ ਹਨ, ਭਾਵੇਂ ਸ਼ਕਤੀਆਂ ਹਨ, ਕਿਸੇ ਵੀ ਕੰਮ ਦੇ ਨਿਮਿਤ ਬਣਨ ਵਾਲਿਆਂ ਨੂੰ ਖਾਸ ਇਹ ਦਾਦੀਆਂ, ਪਰਿਵਾਰ ਵਿੱਚ ਰਹਿਣ ਵਾਲਿਆਂ ਨੂੰ ਕੋਈ ਵਿਸ਼ੇਸ਼ਤਾ ਦੇ ਆਧਾਰ ਤੇ ਗੋਲਡਨ ਮੈਡਲ ਦਿੰਦਿਆਂ ਹਨ। ਤਾਂ ਜਿਸਦੀ ਵੀ ਜਿਸ ਵੀ ਵਿਸ਼ੇਸ਼ਤਾ ਦੇ ਆਧਾਰ ਤੇ ਭਾਵੇਂ ਸੈਰਨਡਰ ਦੇ ਆਧਾਰ ਤੇ, ਭਾਵੇਂ ਕੋਈ ਵੀ ਸੇਵਾ ਜੇਕਰ ਵਿਸ਼ੇਸ਼ ਅੱਗੇ ਵੱਧਣ ਵਾਲੇ ਨੂੰ ਦਾਦੀਆਂ ਦਵਾਰਾ ਮੈਡਲ ਮਿਲਿਆ ਹੈ, ਤਾਂ ਦੂਰ ਬੈਠ ਸੁਣਨ ਵਾਲਿਆਂ ਨੂੰ ਵੀ ਬਹੁਤ - ਬਹੁਤ ਮੁਬਾਰਕ ਹੈ। ਤੁਸੀਂ ਸਭ ਦੂਰ ਬੈਠ ਕੇ ਮੁਰਲੀ ਸੁਣਨ ਵਾਲਿਆਂ ਦੇ ਲਈ, ਗੋਲਡਨ ਮੈਡਲ ਵਾਲਿਆਂ ਦੇ ਲਈ ਇੱਕ ਹੱਥ ਦੀ ਤਾੜੀ ਵਜਾਓ, ਉਹ ਤੁਹਾਡੀ ਤਾੜੀ ਵੇਖ ਰਹੇ ਹਨ। ਉਹ ਵੀ ਹਸ ਰਹੇ ਹਨ, ਖੁਸ਼ ਹੋ ਰਹੇ ਹਨ।

ਬਾਪਦਾਦਾ ਸਹਿਜ ਪੁਰਸ਼ਾਰਥ ਸੁਣਾ ਰਹੇ ਸਨ - ਹੁਣ ਸਮੇਂ ਤੇ ਅਚਾਨਕ ਹੋਣਾ ਹੈ। ਇੱਕ ਘੰਟਾ ਪਹਿਲੇ ਵੀ ਬਾਪਦਾਦਾ ਅਨਾਊਂਸ ਨਹੀਂ ਕਰੇਗਾ, ਨਹੀਂ ਕਰੇਗਾ, ਨੰਬਰ ਕਿਵੇਂ ਬਣਨਗੇ? ਜੇਕਰ ਅਚਾਨਕ ਨਹੀਂ ਹੋਵੇਗਾ ਤਾਂ ਪੇਪਰ ਕਿਵੇਂ ਹੋਇਆ? ਪਾਸ ਵਿਦ ਆਨਰ ਦਾ ਸਰਟੀਫਿਕੇਟ, ਫਾਈਨਲ ਸਰਟੀਫਿਕੇਟ ਤਾਂ ਅਚਾਨਕ ਵਿੱਚ ਹੀ ਹੋਣਾ ਹੈ ਇਸਲਈ ਦਾਦੀਆਂ ਦਾ ਇੱਕ ਸੰਕਲਪ ਬਾਪਦਾਦਾ ਦੇ ਕੋਲ ਪਹੁੰਚਿਆ ਹੈ। ਦਾਦੀਆਂ ਚਾਹੁੰਦੀਆਂ ਹਨ ਕਿ ਹੁਣ ਬਾਪਦਾਦਾ ਸਾਕਸ਼ਾਤਕਾਰ ਦੀ ਚਾਬੀ ਖੋਲ੍ਹਣ, ਇਹ ਇਹਨਾਂ ਦਾ ਸੰਕਲਪ ਹੈ। ਤੁਸੀਂ ਸਭ ਵੀ ਚਾਹੁੰਦੇ ਹੋ? ਬਾਪਦਾਦਾ ਚਾਬੀ ਖੋਲਣਗੇ ਜਾਂ ਤੁਸੀਂ ਨਿਮਿਤ ਬਣੋਗੇ? ਅੱਛਾ ਬਾਪਦਾਦਾ ਚਾਬੀ ਖੋਲ੍ਹੇ ਠੀਕ ਹੈ, ਬਾਪਦਾਦਾ ਹਾਂ ਜੀ ਕਰਦੇ ਹਨ, ( ਤਾਲੀ ਵਜਾ ਦਿੱਤੀ ) ਪਹਿਲੇ ਪੂਰਾ ਸੁਣੋ। ਬਾਪਦਾਦਾ ਨੂੰ ਚਾਬੀ ਖੋਲ੍ਹਣ ਵਿਚ ਕੀ ਦੇਰੀ ਹੈ, ਲੇਕਿਨ ਕਰਾਵੇਗਾ ਕਿਸ ਦ੍ਵਾਰਾ? ਪ੍ਰਤੱਖ ਕਿਸਨੂੰ ਕਰਨਾ ਹੈ? ਬੱਚਿਆਂ ਨੂੰ ਜਾਂ ਬਾਪ ਨੂੰ? ਬਾਪ ਨੂੰ ਵੀ ਬੱਚਿਆਂ ਦ੍ਵਾਰਾ ਕਰਨਾ ਹੈ ਕਿਉਂਕਿ ਜੇਕਰ ਜੋਤੀ ਬਿੰਦੂ ਦਾ ਸਾਖਸ਼ਤਕਾਰ ਵੀ ਹੋ ਜਾਵੇ ਤਾਂ ਕਈ ਤੇ ਵਿਚਾਰੇ... ਵਿਚਾਰੇ ਹਨ ਨਾ! ਤਾਂ ਸਮਝਣਗੇ ਹੀ ਨਹੀਂ ਕਿ ਇਹ ਕੀ ਹੈ। ਅੰਤ ਵਿੱਚ ਸ਼ਕਤੀਆਂ ਅਤੇ ਪਾਂਡਵ ਬੱਚਿਆਂ ਦਵਾਰਾ ਬਾਪ ਨੂੰ ਪ੍ਰਤੱਖ ਹੋਣਾ ਹੈ। ਤਾਂ ਬਾਪਦਾਦਾ ਇਹ ਹੀ ਕਹਿ ਰਹੇ ਹਨ ਕਿ ਜਦ ਸਾਰਿਆਂ ਬੱਚਿਆਂ ਦਾ ਇੱਕ ਹੀ ਸੰਕਲਪ ਹੈ ਕਿ ਬਾਪ ਤਰ੍ਹਾਂ ਬਣਨਾ ਹੀ ਹੈ, ਇਸ ਵਿਚ ਤੇ ਦੋ ਵਿਚਾਰ ਨਹੀਂ ਹਨ ਨਾ! ਇੱਕ ਹੀ ਵਿਚਾਰ ਹੈ ਨਾ। ਤਾਂ ਬ੍ਰਹਮਾ ਬਾਪ ਨੂੰ ਫਾਲੋ ਕਰੋ। ਅਸ਼ਰੀਰੀ ਬਿੰਦੀ ਆਟੋਮੈਟਿਕਲੀ ਹੋ ਜਾਵੇਗੀ। ਬ੍ਰਹਮਾ ਬਾਪ ਨਾਲ ਤੇ ਸਭ ਦਾ ਪਿਆਰ ਹੈ ਨਾ! ਸਭ ਤੋਂ ਜਿਆਦਾ ਵੇਖਿਆ ਗਿਆ ਹੈ, ਉਵੇਂ ਤਾਂ ਸਭ ਦਾ ਹੈ ਲੇਕਿਨ ਫਾਰਨਰਜ਼ ਦਾ ਸਭ ਤੋਂ ਜਿਆਦਾ ਵੇਖਿਆ ਗਿਆ ਹੈ, ਉਵੇਂ ਤਾਂ ਸਭ ਦਾ ਹੈ ਪਰ ਫਾਰਨਰਜ਼ ਦਾ ਬ੍ਰਹਮਾ ਬਾਪ ਨਾਲ ਬਹੁਤ ਪਿਆਰ ਹੈ। ਇਸ ਨੇਤਰ ਦਵਾਰਾ ਵੇਖਿਆ ਨਹੀਂ ਹੈ ਲੇਕਿਨ ਅਨੁਭਵ ਦੇ ਨੇਤ੍ਰ ਦਵਾਰਾ ਫਾਰਨਰਜ਼ ਨੇ ਮਿਜੋਰਟੀ ਬ੍ਰਹਮਾ ਬਾਪ ਨੂੰ ਵੇਖਿਆ ਹੈ ਅਤੇ ਬਹੁਤ ਪਿਆਰ ਹੈ। ਇਵੇਂ ਤਾਂ ਭਾਰਤ ਦੇ ਗੋਪਿਕਾਵਾਂ ਅਤੇ ਗੋਪ ਵੀ ਹਨ ਫਿਰ ਵੀ ਬਾਪਦਾਦਾ ਫਾਰਨਰਜ਼ ਦੇ ਕਦੇ - ਕਦੇ ਅਨੁਭਵ ਦੀਆਂ ਕਹਾਣੀਆਂ ਸੁਣਦੇ ਹਨ, ਭਾਰਤਵਾਸੀ ਥੋੜ੍ਹਾ ਗੁਪਤ ਰੱਖਦੇ ਹਨ, ਉਹ ਬ੍ਰਹਮਾ ਬਾਪ ਦੇ ਪ੍ਰਤੀ ਸੁਣਾਉਂਦੇ ਹਨ ਤਾਂ ਉਨ੍ਹਾਂ ਦੀਆਂ ਕਹਾਣੀਆਂ ਬਾਪਦਾਦਾ ਵੀ ਸੁਣਦੇ ਹਨ ਅਤੇ ਦੂਜਿਆਂ ਨੂੰ ਵੀ ਸੁਣਾਉਂਦੇ ਹਨ, ਮੁਬਾਰਕ ਹੋਵੇ ਫਾਰਨਰਜ਼ ਨੂੰ। ਲੰਡਨ, ਅਮਰੀਕਾ, ਆਸਟ੍ਰੇਲੀਆ, ਅਫਰੀਕਾ, ਏਸ਼ੀਆ, ਰਸ਼ੀਆ, ਜਰਮਨੀ... ਮਤਲਬ ਦਾ ਚਾਰੋਂ ਪਾਸੇ ਦੇ ਫਾਰਨਰਜ਼ ਨੂੰ ਜੋ ਦੂਰ ਬੈਠੇ ਵੀ ਸੁਣ ਰਹੇ ਹਨ, ਉਨ੍ਹਾਂ ਨੂੰ ਤੇ ਬਾਪਦਾਦਾ ਮੁਬਾਰਕ ਦਿੰਦੇ ਹਨ, ਖਾਸ ਬ੍ਰਹਮਾ ਬਾਬਾ ਮੁਬਾਰਕ ਦੇ ਰਹੇ ਹਨ। ਭਾਰਤ ਵਾਲਿਆਂ ਦਾ ਥੋੜ੍ਹਾ ਗੁਪਤ ਹੈ, ਪ੍ਰਸਿੱਧ ਇਤਨਾ ਨਹੀਂ ਕਰ ਸਕਦੇ ਹਨ, ਗੁਪਤ ਰੱਖਦੇ ਹਨ। ਹੁਣ ਪ੍ਰਤੱਖ ਕਰੋ। ਬਾਕੀ ਭਾਰਤ ਵਿਚ ਵੀ ਬਹੁਤ ਚੰਗੇ - ਚੰਗੇ ਹਨ। ਅਜਿਹੀਆਂ ਗੋਪਿਕਾਵਾਂ ਹਨ, ਜੇਕਰ ਉਨ੍ਹਾਂ ਦਾ ਅਨੁਭਵ ਅੱਜਕਲ ਦੇ ਪ੍ਰਾਇਮ, ਮਿਨੀਸਟਰ, ਪ੍ਰੈਜੀਡੈਂਟ ਵੀ ਸੁਣਨ ਤਾਂ ਉਨ੍ਹਾਂ ਦੀਆਂ ਅੱਖਾਂ ਵਿੱਚੋ ਵੀ ਪਾਣੀ ਆ ਜਾਵੇ। ਅਜਿਹੇ ਅਨੁਭਵ ਹਨ ਪਰ ਗੁਪਤ ਰੱਖਦੇ ਹਨ ਇਤਨਾ ਖੋਲਦੇ ਨਹੀਂ ਹਨ, ਚਾਂਸ ਵੀ ਘੱਟ ਮਿਲਦਾ ਹੈ। ਤਾਂ ਬਾਪਦਾਦਾ ਇਹ ਕਹਿ ਰਹੇ ਹਨ ਕਿ ਬ੍ਰਹਮਾ ਬਾਪ ਨਾਲ ਸਭ ਦਾ ਪਿਆਰ ਤੇ ਹੈ, ਇਸਲਈ ਤੇ ਆਪਣੇ ਨੂੰ ਕੀ ਕਹਾਉਂਦੇ ਹੋ? ਬ੍ਰਹਮਾਕੁਮਾਰੀ ਜਾਂ ਸ਼ਿਵਕੁਮਾਰੀ? ਬ੍ਰਹਮਾਕੁਮਾਰੀ ਕਹਾਉਂਦੇ ਹੋ ਨਾ, ਤਾਂ ਬ੍ਰਹਮਾ ਬਾਪ ਨਾਲ ਪਿਆਰ ਤੇ ਹੈ ਹੀ ਨਾ। ਤਾਂ ਚੱਲੋ ਅਸ਼ਰੀਰੀ ਬਣਨ ਵਿਚ ਥੋੜ੍ਹੀ ਮਿਹਨਤ ਕਰਨੀ ਵੀ ਪੈਂਦੀ ਹੈ ਲੇਕਿਨ ਬ੍ਰਹਮਾ ਬਾਪ ਹੁਣ ਕਿਸ ਰੂਪ ਵਿਚ ਹਨ? ਕਿਸ ਰੂਪ ਵਿਚ ਹਨ?, ਬੋਲੋ? ( ਫਰਿਸ਼ਤਾ ਰੂਪ ਵਿਚ ਹਨ) ਤਾਂ ਬ੍ਰਹਮਾ ਨਾਲ ਪਿਆਰ ਮਤਲਬ ਫਰਿਸ਼ਤਾ ਰੂਪ ਨਾਲ ਪਿਆਰ। ਚਲੋ ਬਿੰਦੀ ਬਣਨਾ ਮੁਸ਼ਕਿਲ ਲੱਗਦਾ ਹੈ, ਫਰਿਸ਼ਤਾ ਬਣਨਾ ਤਾਂ ਉਸ ਨਾਲੋਂ ਸਹਿਜ ਹੈ ਨਾ! ਸੁਣਾਓ, ਬਿੰਦੀ ਰੂਪ ਨਾਲ ਫਰਿਸ਼ਤਾ ਰੂਪ ਤਾਂ ਸਹਿਜ ਹੈ ਨਾ! ਤੁਸੀਂ ਅਕਾਊਂਟ ਦਾ ਕੰਮ ਕਰਦੇ ਬਿੰਦੀ ਬਣ ਸਕਦੇ ਹੋ? ਫਰਿਸ਼ਤਾ ਤਾਂ ਬਣ ਸਕਦੇ ਹੋ ਨਾ! ਬਿੰਦੀ ਰੂਪ ਵਿੱਚ ਕਰਮ ਕਰਦੇ ਹੋਏ ਕਦੀ - ਕਦੀ ਵਿਅਕਤ ਸ਼ਰੀਰ ਵਿੱਚ ਆ ਜਾਣਾ ਪੈਂਦਾ ਹੈ ਪਰ ਬਾਪਦਾਦਾ ਨੇ ਦੇਖਿਆ ਕਿ ਸਾਇੰਸ ਵਾਲਿਆਂ ਨੇ ਲਾਇਟ ਦੇ ਆਧਾਰ ਨਾਲ ਰੋਬਰਟ (ਯੰਤਰਮਾਨਵ) ਬਣਾਇਆ ਹੈ, ਸੁਣਿਆ ਹੈ ਨਾ! ਚਲੋ ਦੇਖਿਆ ਨਹੀਂ ਸੁਣਿਆ ਤਾਂ ਹੈ! ਮਾਤਾਵਾਂ ਨੇ ਸੁਣਿਆ ਹੈ? ਤੁਹਾਨੂੰ ਚਿੱਤਰ ਵਿਖਾ ਦਵਾਂਗੇ। ਉਹ ਲਾਇਟ ਦੇ ਆਧਾਰ ਨਾਲ ਰੋਬਟ ਬਣਾਇਆ ਹੈ ਅਤੇ ਉਹ ਸਭ ਕੰਮ ਕਰਦਾ ਹੈ। ਅਤੇ ਫਾਸਟ ਗਤੀ ਨਾਲ ਕਰਦਾ ਹੈ, ਲਾਇਟ ਦੇ ਆਧਾਰ ਨਾਲ। ਅਤੇ ਸਾਇੰਸ ਦਾ ਪ੍ਰਤੱਖ ਪ੍ਰਮਾਣ ਹੈ। ਤਾਂ ਬਾਪਦਾਦਾ ਕਹਿੰਦੇ ਹਨ ਕਿ ਸਾਈਲੈਂਸ ਦੀ ਸ਼ਕਤੀ ਨਾਲ, ਸਾਈਲੈਂਸ ਦੀ ਲਾਇਟ ਨਾਲ ਤੁਸੀਂ ਆਪ ਕਰਮ ਨਹੀਂ ਕਰ ਸਕਦੇ? ਨਹੀਂ ਕਰ ਸਕਦੇ? ਇੰਨਜਿਨਿਅਰ ਅਤੇ ਸਾਇੰਸ ਵਾਲੇ ਬੈਠੇ ਹਨ ਨਾ! ਤੁਸੀਂ ਵੀ ਇੱਕ ਰੂਹਾਨੀ ਰੋਬੋਟ ਦੀ ਸਥਿਤੀ ਤਿਆਰ ਕਰੋ। ਜਿਸਨੂੰ ਕਹਾਂਗੇ ਰੂਹਾਨੀ ਕਰਮਯੋਗੀ, ਫਰਿਸ਼ਤਾ ਕਰਮਯੋਗੀ। ਪਹਿਲੇ ਤੁਸੀਂ ਤਿਆਰ ਹੋ ਜਾਣਾ। ਇੰਨਜਿਨੀਅਰ ਹਨ, ਸਾਇੰਸ ਵਾਲੇ ਹਨ ਤਾਂ ਪਹਿਲੇ ਤੁਸੀਂ ਅਨੁਭਵ ਕਰਨਾ। ਕਰੋਗੇ?ਕਰ ਸਕਦੇ ਹਨ? ਅੱਛਾ, ਇਵੇਂ ਪਲੈਨ ਬਣਾਓ। ਬਾਪਦਾਦਾ ਇਵੇਂ ਰੂਹਾਨੀ ਚਲਦੇ ਫਿਰਦੇ ਕਰਮਯੋਗੀ ਫਰਿਸ਼ਤਾ ਦੇਖਣਾ ਚਾਹੁੰਦੇ ਹਨ। ਅੰਮ੍ਰਿਤਵੇਲੇ ਉੱਠੋ, ਬਾਪਦਾਦਾ ਨਾਲ ਮਿਲਣ ਮਨਾਓ, ਰੂਹਰਿਹਾਂਨ ਕਰੋ, ਵਰਦਾਨ ਲਵੋ। ਜੋ ਕਰਨਾ ਹੈ ਉਹ ਕਰੋ। ਪਰ ਬਾਪਦਾਦਾ ਕੋਲੋਂ ਰੋਜ਼ ਅੰਮ੍ਰਿਤਵੇਲੇ ਕਰਮਯੋਗੀ ਫਰਿਸ਼ਤਾ ਭਵ ਵਰਦਾਨ ਲੈਕੇ ਫਿਰ ਕੰਮਕਾਜ ਵਿੱਚ ਆਓ। ਇਹ ਤਾਂ ਹੋ ਸਕਦਾ ਹੈ?

ਇਸ ਨਵੇਂ ਵਰ੍ਹੇ ਲਕਸ਼ ਰੱਖੋ - ਸੰਸਕਾਰ ਪਰਿਵਰਤਨ, ਖੁਦ ਵੀ ਅਤੇ ਸਹਿਯੋਗ ਦਵਾਰਾ ਹੋਰਾਂ ਦਾ ਵੀ। ਕੋਈ ਕਮਜ਼ੋਰ ਹਨ ਤਾਂ ਸਹਿਯੋਗ ਦਵੋ, ਨਾ ਵਰਨਣ ਕਰੋ, ਨਾ ਵਾਤਾਵਰਨ ਬਣਾਓ। ਇਸ ਵਰ੍ਹੇ ਦੀ ਟਾਪਿਕ “ਸੰਸਕਾਰ ਪਰਿਵਰਤਨ”। ਫਰਿਸ਼ਤਾ ਸੰਸਕਾਰ, ਬ੍ਰਹਮਾ ਬਾਪ ਸਮਾਨ ਸੰਸਕਾਰ। ਤਾਂ ਸਹਿਜ ਪੁਰਸ਼ਾਰਥ ਹੈ ਜਾਂ ਮੁਸ਼ਕਿਲ ਹੈ? ਥੋੜ੍ਹਾ -ਥੋੜ੍ਹਾ ਮੁਸ਼ਕਿਲ ਹੈ? ਕਦੀ ਵੀ ਕਿਸੇ ਗੱਲ ਵਿੱਚ ਮੁਸ਼ਕਿਲ ਹੁੰਦੀ ਨਹੀਂ ਹੈ, ਆਪਣੀ ਕਮਜ਼ੋਰੀ ਮੁਸ਼ਕਿਲ ਬਣਦੀ ਹੈ, ਇਸਲਈ ਬਾਪਦਾਦਾ ਕਹਿੰਦੇ ਹਨ "ਹੇ ਮਾਸਟਰ ਸਰਵਸ਼ਕਤੀਵਾਂਨ ਬੱਚੇ, ਹਾਲੇ ਸ਼ਕਤੀਆਂ ਦਾ ਵਾਯੂਮੰਡਲ ਫੈਲਾਓ।" ਹੁਣ ਵਾਯੂਮੰਡਲ ਨੂੰ ਤੁਹਾਨੂੰ ਬਹੁਤ -ਬਹੁਤ ਜਰੂਰਤ ਹੈ। ਜਿਵੇਂ ਅੱਜਕਲ ਵਿਸ਼ਵ ਵਿੱਚ ਪੋਲੂਸ਼ਨ ਦੀ ਪ੍ਰਾਬਲਮ ਹੈ, ਇਵੇਂ ਵਿਸ਼ਵ ਵਿੱਚ ਇੱਕ ਘੜੀ ਮਨ ਵਿੱਚ ਸ਼ਾਂਤੀ ਸੁਖ ਦੇ ਵਾਯੂਮੰਡਲ ਦੀ ਜਰੂਰਤ ਹੈ ਕਿਉਂਕਿ ਮਨ ਦਾ ਪੋਲੂਸ਼ਨ ਬਹੁਤ ਹੈ, ਹਵਾ ਦੀ ਪੋਲੂਸ਼ਨ ਤੋਂ ਵੀ ਜ਼ਿਆਦਾ ਹੈ। ਅੱਛਾ।

ਚਾਰੋਂ ਪਾਸੇ ਦੇ ਬਾਪਦਾਦਾ ਸਮਾਨ ਬਣਨਾ ਹੀ ਹੈ, ਲਕਸ਼ ਰੱਖਣ ਵਾਲੇ, ਨਿਸ਼ਚੇ ਬੁੱਧੀ ਵਿਜੇਈ ਆਤਮਾਵਾਂ ਨੂੰ, ਸਦਾ ਪੁਰਾਣੇ ਸੰਸਕਾਰ ਅਤੇ ਪੁਰਾਣੇ ਸੰਸਕਾਰ ਨੂੰ ਦ੍ਰਿੜ੍ਹ ਸੰਕਲਪ ਦਵਾਰਾ ਪਰਿਵਰਤਨ ਕਰਨ ਵਾਲੇ ਮਾਸਟਰ ਸਰਵਸ਼ਕਤੀਮਾਨ ਆਤਮਾਵਾਂ ਨੂੰ, ਸਦਾ ਕਿਸੇ ਵੀ ਕਾਰਣ ਨਾਲ ਸਰਕਮਸਟਾਂਸ਼ ਨਾਲ ਸੁਭਾਵ -ਸੰਸਕਾਰ ਨਾਲ, ਕਮਜ਼ੋਰ ਸਾਥੀਆਂ ਨੂੰ, ਆਤਮਾਵਾਂ ਨੂੰ ਸਹਿਯੋਗ ਦੇਣ ਵਾਲੇ, ਕਾਰਣ ਦੇਖਣ ਵਾਲੇ ਨਹੀਂ, ਨਿਵਾਰਨ ਕਰਨ ਵਾਲੇ ਇਵੇਂ ਦੇ ਹਿੰਮਤਵਾਂਨ ਆਤਮਾਵਾਂ ਨੂੰ, ਸਦਾ ਬ੍ਰਹਮਾ ਬਾਪ ਦੇ ਸਨੇਹ ਦਾ ਰਿਟਰਨ ਦੇਣ ਵਾਲੇ ਕਰਮਯੋਗੀ ਫਰਿਸ਼ਤੇ ਆਤਮਾਵਾਂ ਨੂੰ ਬਾਪਦਾਦਾ ਦਾ ਯਾਦਪਿਆਰ ਅਤੇ ਨਮਸਤੇ।

ਵਰਦਾਨ:-
ਸ਼ੁਭਚਿੰਤਕ ਸਥਿਤੀ ਦਵਾਰਾ ਸਰਵ ਦਾ ਸਹਿਯੋਗ ਪ੍ਰਾਪਤ ਕਰਨ ਵਾਲੇ ਸਰਵ ਦੇ ਸਨੇਹੀ ਭਵ

ਸ਼ੁਭਚਿੰਤਕ ਆਤਮਾਵਾਂ ਦੇ ਪ੍ਰਤੀ ਹਰ ਇੱਕ ਦੇ ਦਿਲ ਵਿੱਚ ਸਨੇਹ ਪੈਦਾ ਹੁੰਦਾ ਹੈ ਅਤੇ ਉਹ ਪਿਆਰ ਹੀ ਸਹਿਯੋਗੀ ਬਣਾ ਦਿੰਦਾ ਹੈ। ਜਿੱਥੇ ਪਿਆਰ ਹੁੰਦਾ ਹੈ, ਉੱਥੇ ਸਮੇਂ, ਸੰਪਤੀ, ਸਹਿਯੋਗ ਸਦਾ ਨਿਓਛਾਵਰ ਕਰਨ ਦੇ ਲਈ ਤਿਆਰ ਹੋ ਜਾਂਦੇ ਹਨ। ਤਾਂ ਸ਼ੁਭਚਿੰਤਕ ਸਨੇਹੀ ਬਣਾਏਗਾ ਅਤੇ ਸਨੇਹ ਸਭ ਤਰ੍ਹਾਂ ਦੇ ਸਹਿਯੋਗ ਵਿੱਚ ਨਿਓਛਾਵਰ ਬਣਾਏਗਾ ਇਸਲਈ ਸਦਾ ਸ਼ੁਭਚਿੰਤਨ ਨਾਲ ਸੰਪੰਨ ਰਹੋ ਅਤੇ ਸ਼ੁਭਚਿੰਤਕ ਬਣ ਸਰਵ ਦੇ ਸਨੇਹੀ, ਸਹਿਯੋਗੀ ਬਣਾਓ।

ਸਲੋਗਨ:-
ਇਸ ਸਮੇਂ ਦਾਤਾ ਬਣੋ ਤਾਂ ਤੁਹਾਡੇ ਰਾਜ ਵਿੱਚ ਜਨਮ - ਜਨਮ ਹਰ ਆਤਮਾ ਭਰਪੂਰ ਰਹੇਗੀ।


ਸੂਚਨਾ:- ਅੱਜ ਮਹੀਣੇ ਦਾ ਤੀਸਰਾ ਰਵਿਵਾਰ ਅੰਤਰਰਾਸ਼ਟੀ ਯੋਗ ਦਿਵਸ ਹੈ, ਸਭ ਬ੍ਰਹਮਾ ਵਤਸ ਸੰਗਠਿਤ ਰੂਪ ਵਿੱਚ ਸ਼ਾਮ 6.30 ਤੋਂ 7.30 ਵਜੇ ਤੱਕ ਵਿਸ਼ੇਸ਼ ਆਪਣੇ ਮਾਸਟਰ ਸਰਵਸ਼ਕਤੀਮਾਨ ਸਵਰੂਪ ਵਿੱਚ ਸਥਿਤ ਹੋ, ਸਰਵ ਨਿਰਬਲ, ਕਮਜ਼ੋਰ ਆਤਮਾਵਾਂ ਨੂੰ ਸ਼ੁਭ ਭਾਵਨਾ, ਦੀ ਕਿਰਨਾਂ ਦਵੋ। ਪਰਮਾਤਮ ਸ਼ਕਤੀਆਂ ਦਾ ਅਨੁਭਵ ਕਰਦੇ ਹੋਏ ਚਾਰੋਂ ਪਾਸੇ ਸ਼ਕਤੀਸ਼ਾਲੀ ਵਾਯੂਮੰਡਲ ਬਣਾਉਣ ਦੀ ਸੇਵਾ ਕਰੋ।