21.09.24 Punjabi Morning Murli Om Shanti BapDada Madhuban
ਮਿੱਠੇ ਬੱਚੇ:- ਬਾਪ ਕਲਪ
- ਕਲਪ ਆਕੇ ਤੁਹਾਨੂੰ ਬੱਚਿਆਂ ਨੂੰ ਆਪਣਾ ਪਰਿਚੈ ਦਿੰਦੇ ਹਨ, ਤੁਹਾਨੂੰ ਵੀ ਸਾਰਿਆਂ ਨੂੰ ਬਾਪ ਦਾ
ਅਸਲ ਪਰਿਚੈ ਦੇਣਾ ਹੈ”
ਪ੍ਰਸ਼ਨ:-
ਬੱਚਿਆਂ ਦੇ
ਕਿਹੜੇ ਪ੍ਰਸ਼ਨ ਨੂੰ ਸੁਣਕੇ ਬਾਪ ਵੀ ਵੰਡਰ ਖਾਂਦੇ ਹਨ?
ਉੱਤਰ:-
ਬੱਚੇ ਕਹਿੰਦੇ
ਹਨ - ਬਾਬਾ ਤੁਹਾਡਾ ਪਰਿਚੈ ਦੇਣਾ ਬਹੁਤ ਮੁਸ਼ਕਿਲ ਹੈ। ਅਸੀਂ ਤੁਹਾਡਾ ਪਰਿਚੈ ਕਿਵੇਂ ਦਈਏ? ਇਹ
ਪ੍ਰਸ਼ਨ ਸੁਣਕੇ ਬਾਪ ਨੂੰ ਵੀ ਵੰਡਰ ਲਗਦਾ ਹੈ। ਜਦ ਤੁਹਾਨੂੰ ਬਾਪ ਨੇ ਆਪਣਾ ਪਰਿਚੈ ਦਿੱਤਾ ਹੈ ਤਾਂ
ਤੁਸੀਂ ਵੀ ਦੂਜਿਆਂ ਨੂੰ ਦੇ ਸਕਦੇ ਹੋ, ਇਸ ਵਿੱਚ ਮੁਸ਼ਿਕਲਾਤ ਦੀ ਗੱਲ ਹੀ ਨਹੀਂ ਹੈ। ਇਹ ਤਾਂ ਬਹੁਤ
ਸਹਿਜ ਹੈ। ਅਸੀਂ ਸਭ ਆਤਮਾਵਾਂ ਨਿਰਾਕਾਰ ਹਾਂ ਤਾਂ ਜਰੂਰ ਉਨ੍ਹਾਂ ਦਾ ਬਾਪ ਵੀ ਨਿਰਾਕਾਰ ਹੋਵੇਗਾ।
ਓਮ ਸ਼ਾਂਤੀ
ਮਿੱਠੇ - ਮਿੱਠੇ ਰੂਹਾਨੀ ਬੱਚੇ ਸਮਝਦੇ ਹਨ ਬੇਹੱਦ ਦੇ ਬਾਪ ਕੋਲ ਬੈਠੇ ਹਾਂ। ਇਹ ਵੀ ਜਾਣਦੇ ਹਨ
ਬੇਹੱਦ ਦਾ ਬਾਪ ਇਸ ਰਥ ਤੇ ਹੀ ਆਉਂਦੇ ਹਨ। ਜਦ ਬਾਪਦਾਦਾ ਕਹਿੰਦੇ ਹਨ, ਇਹ ਤਾਂ ਜਾਣਦੇ ਹਨ ਕਿ
ਸ਼ਿਵਬਾਬਾ ਹੈ ਅਤੇ ਉਹ ਇਸ ਰਥ ਤੇ ਬੈਠੇ ਹਨ। ਆਪਣਾ ਪਰਿਚੈ ਦੇ ਰਹੇ ਹਨ। ਬੱਚੇ ਜਾਣਦੇ ਹਨ ਇਹ ਬਾਬਾ
ਹੈ, ਬਾਬਾ ਮਤ ਦਿੰਦੇ ਹਨ ਕਿ ਰੂਹਾਨੀ ਬਾਪ ਨੂੰ ਯਾਦ ਕਰੋ ਤਾਂ ਪਾਪ ਭਸਮ ਹੋ ਜਾਣ, ਜਿਸ ਨੂੰ ਯੋਗ
ਅਗਨੀ ਕਿਹਾ ਜਾਂਦਾ ਹੈ। ਹੁਣ ਤੁਸੀਂ ਬਾਪ ਨੂੰ ਪਹਿਚਾਣਦੇ ਹੋ। ਤਾਂ ਇਵੇਂ ਕਦੇ ਥੋੜੀ ਕਹਾਂਗੇ ਕਿ
ਬਾਪ ਦਾ ਪਰਿਚੈ ਦੂਜੇ ਨੂੰ ਕਿਵੇਂ ਦੇਵਾਂ। ਤੁਹਾਨੂੰ ਵੀ ਬੇਹੱਦ ਦੇ ਬਾਪ ਦਾ ਪਰਿਚੈ ਹੈ ਤਾਂ ਜਰੂਰ
ਦੇ ਵੀ ਸਕਦੇ ਹੋ। ਪਰਿਚੈ ਕਿਵੇਂ ਦਈਏ, ਇਹ ਤਾਂ ਪ੍ਰਸ਼ਨ ਹੀ ਨਹੀਂ ਉੱਠ ਸਕਦਾ ਹੈ। ਜਿਵੇਂ ਤੁਸੀਂ
ਬਾਪ ਨੂੰ ਜਾਣਿਆ ਹੈ, ਉਵੇਂ ਤੁਸੀਂ ਕਹਿ ਸਕਦੇ ਹੋ ਕਿ ਅਸੀਂ ਆਤਮਾਵਾਂ ਦਾ ਬਾਪ ਤਾਂ ਇੱਕ ਹੀ ਹੈ,
ਇਸ ਵਿੱਚ ਮੂੰਝਣ ਦੀ ਲੋੜ ਹੀ ਨਹੀਂ ਰਹਿੰਦੀ। ਕੋਈ - ਕੋਈ ਕਹਿੰਦੇ ਹਨ ਬਾਬਾ ਤੁਹਾਡਾ ਪਰਿਚੈ ਦੇਣਾ
ਬਹੁਤ ਮੁਸ਼ਕਿਲ ਹੁੰਦਾ ਹੈ। ਅਰੇ, ਬਾਪ ਦਾ ਪਰਿਚੈ ਦੇਣਾ - ਇਸ ਵਿੱਚ ਤਾਂ ਮੁਸ਼ਿਕਲਾਤ ਦੀ ਕੋਈ ਗੱਲ
ਹੀ ਨਹੀਂ। ਜਾਨਵਰ ਵੀ ਇਸ਼ਾਰੇ ਨਾਲ ਸਮਝ ਜਾਂਦੇ ਹਨ ਕਿ ਮੈ ਫਲਾਣੇ ਦਾ ਬੱਚਾ ਹਾਂ। ਤੁਸੀਂ ਵੀ ਜਾਣਦੇ
ਹੋ ਕਿ ਅਸੀਂ ਆਤਮਾਵਾਂ ਦਾ ਉਹ ਬਾਪ ਹੈ। ਅਸੀਂ ਆਤਮਾ ਹੁਣ ਇਸ ਸ਼ਰੀਰ ਵਿੱਚ ਪ੍ਰਵੇਸ਼ ਹਾਂ। ਜਿਵੇਂ
ਬਾਬਾ ਨੇ ਸਮਝਾਇਆ ਹੈ ਕਿ ਆਤਮਾ ਅਕਾਲਮੂਰਤ ਹੈ। ਇਵੇਂ ਨਹੀਂ ਉਸਦਾ ਕੋਈ ਰੂਪ ਨਹੀਂ ਹੈ। ਬੱਚਿਆਂ ਨੇ
ਪਛਾਣਿਆ ਹੈ - ਬਿਲਕੁਲ ਸਿੰਪਲ ਗੱਲ ਹੈ। ਆਤਮਾਵਾਂ ਦਾ ਇੱਕ ਹੀ ਨਿਰਾਕਾਰ ਬਾਪ ਹੈ। ਅਸੀਂ ਸਭ ਆਤਮਾਵਾਂ
ਭਰਾ - ਭਰਾ ਹਾਂ। ਬਾਪ ਦੀ ਸੰਤਾਨ ਹਾਂ। ਬਾਪ ਤੋਂ ਸਾਨੂੰ ਵਰਸਾ ਮਿਲਦਾ ਹੈ। ਇਹ ਵੀ ਜਾਣਦੇ ਹਾਂ ਇਵੇਂ
ਦਾ ਕੋਈ ਬੱਚਾ ਇਸ ਦੁਨੀਆਂ ਵਿੱਚ ਨਹੀਂ ਹੋਵੇਗਾ ਜੋ ਬਾਪ ਨੂੰ ਅਤੇ ਉਸਦੀ ਰਚਨਾ ਨੂੰ ਨਾ ਜਾਣਦਾ ਹੋਵੇ।
ਬਾਪ ਦੇ ਕੋਲ ਕੀ ਪ੍ਰਾਪਰਟੀ ਹੈ, ਉਹ ਸਭ ਜਾਣਦੇ ਹਨ। ਇਹ ਹੈ ਹੀ ਆਤਮਾ ਅਤੇ ਪਰਮਾਤਮਾ ਦਾ ਮੇਲਾ। ਇਹ
ਕਲਿਆਣਕਾਰੀ ਮੇਲਾ ਹੈ। ਬਾਪ ਹੈ ਹੀ ਕਲਿਆਣਕਾਰੀ। ਬਹੁਤ ਕਲਿਆਣ ਕਰਦੇ ਹਨ। ਬਾਪ ਨੂੰ ਪਹਿਚਾਨਣ ਨਾਲ
ਸਮਝਦੇ ਹੋ - ਬੇਹੱਦ ਦੇ ਬਾਪ ਤੋਂ ਸਾਨੂੰ ਬੇਹੱਦ ਦਾ ਵਰਸਾ ਮਿਲਦਾ ਹੈ। ਉਹ ਜੋ ਸੰਨਿਆਸੀ ਗੁਰੂ
ਹੁੰਦੇ ਹਨ, ਉਨ੍ਹਾਂ ਦੇ ਚੇਲੇ ਨੂੰ ਗੁਰੂ ਦੇ ਵਰਸੇ ਦਾ ਪਤਾ ਨਹੀਂ ਰਹਿੰਦਾ ਹੈ। ਗੁਰੂ ਦੇ ਕੋਲ ਕੀ
ਮਲਕੀਅਤ ਹੈ, ਇਹ ਕੋਈ ਚੇਲੇ ਮੁਸ਼ਕਿਲ ਹੀ ਜਾਣਦੇ ਹੋਣਗੇ। ਤੁਹਾਡੀ ਬੁੱਧੀ ਵਿੱਚ ਤਾਂ ਹੈ - ਉਹ
ਸ਼ਿਵਬਾਬਾ ਹੈ, ਮਲਕੀਅਤ ਵੀ ਬਾਬਾ ਦੇ ਕੋਲ ਹੁੰਦੀ ਹੈ। ਬੱਚੇ ਜਾਣਦੇ ਹਨ ਬੇਹੱਦ ਦੇ ਬਾਪ ਕੋਲ
ਮਲਕੀਅਤ ਹੈ - ਵਿਸ਼ਵ ਦੀ ਬਾਦਸ਼ਾਹੀ ਸ੍ਵਰਗ। ਇਹ ਗੱਲਾਂ ਤੁਸੀਂ ਬੱਚਿਆਂ ਦੇ ਇਲਾਵਾ ਹੋਰ ਕਿਸੇ ਦੀ
ਬੁੱਧੀ ਵਿੱਚ ਨਹੀਂ ਹਨ। ਲੌਕਿਕ ਬਾਪ ਦੇ ਕੋਲ ਕੀ ਮਲਕੀਅਤ ਹੈ, ਉਹ ਉਨ੍ਹਾਂ ਦੇ ਬੱਚੇ ਹੀ ਜਾਣਦੇ ਹਨ।
ਹਣ ਤੁਸੀਂ ਕਹੋਗੇ ਅਸੀਂ ਜਿਉਂਦੇ ਜੀ ਪਾਰਲੌਕਿਕ ਬਾਪ ਦੇ ਬਣੇ ਹਾਂ। ਉਨ੍ਹਾਂ ਕੋਲੋਂ ਕੀ ਮਿਲਦਾ ਹੈ,
ਇਹ ਵੀ ਜਾਣਦੇ ਹੋ। ਅਸੀਂ ਪਹਿਲਾਂ ਸ਼ੂਦ੍ਰ ਕੁਲ ਦੇ ਸੀ, ਹੁਣ ਬ੍ਰਾਹਮਣ ਕੁਲ ਵਿੱਚ ਆ ਗਏ ਹਾਂ। ਇਹ
ਨਾਲੇਜ਼ ਹੈ ਕਿ ਬਾਬਾ ਇਸ ਬ੍ਰਹਮਾ ਤਨ ਵਿੱਚ ਆਉਂਦੇ ਹਨ, ਇਨ੍ਹਾਂ ਨੂੰ ਪ੍ਰਜਾਪਿਤਾ ਬ੍ਰਹਮਾ ਕਿਹਾ
ਜਾਂਦਾ ਹੈ। ਉਹ ( ਸ਼ਿਵ ) ਤੇ ਹੈ ਸਭ ਆਤਮਾਵਾਂ ਦਾ ਫਾਦਰ। ਇਨ੍ਹਾਂ ਨੂੰ ( ਪ੍ਰਜਾਪਿਤਾ ਬ੍ਰਹਮਾ )
ਨੂੰ ਗ੍ਰੇਟ - ਗ੍ਰੇਟ ਗ੍ਰੈੰਡ ਫਾਦਰ ਕਹਿੰਦੇ ਹਨ। ਹੁਣ ਅਸੀਂ ਇਨ੍ਹਾਂ ਦੇ ਬੱਚੇ ਬਣੇ ਹਾਂ। ਸ਼ਿਵਬਾਬਾ
ਦੇ ਲਈ ਤਾਂ ਕਹਿੰਦੇ ਹਨ ਉਹ ਹਾਜ਼ਿਰ ਹਜ਼ੂਰ ਹਨ। ਜਾਣੀ - ਜਾਨਣਹਾਰ ਹੈ। ਇਹ ਵੀ ਹੁਣ ਤੁਸੀਂ ਸਮਝਦੇ
ਹੋ ਕਿ ਉਹ ਕਿਵ਼ੇਂ ਰਚਨਾ ਦੇ ਆਦਿ - ਮੱਧ - ਅੰਤ ਦੀ ਨਾਲੇਜ਼ ਦਿੰਦੇ ਹਨ। ਉਹ ਸਭ ਆਤਮਾਵਾਂ ਦਾ ਬਾਪ
ਹੈ, ਉਨ੍ਹਾਂਨੂੰ ਨਾਮ ਰੂਪ ਤੋਂ ਨਿਆਰਾ ਕਹਿਣਾ ਤਾਂ ਝੂਠ ਹੈ। ਉਨ੍ਹਾਂ ਦਾ ਨਾਮ ਰੂਪ ਵੀ ਯਾਦ ਹੈ।
ਰਾਤ ਵੀ ਮਨਾਉਂਦੇ ਹਨ, ਜਯੰਤੀ ਤਾਂ ਮਨੁੱਖਾਂ ਦੀ ਹੁੰਦੀ ਹੈ। ਸ਼ਿਵਬਾਬਾ ਦੀ ਰਾਤ੍ਰੀ ਕਹਾਂਗੇ। ਬੱਚੇ
ਸਮਝਦੇ ਹਨ ਰਾਤ ਕਿਸਨੂੰ ਕਿਹਾ ਜਾਂਦਾ ਹੈ। ਰਾਤ ਨੂੰ ਘੋਰ ਹਨ੍ਹੇਰਾ ਹੋ ਜਾਂਦਾ ਹੈ। ਅਗਿਆਨ ਹਨ੍ਹੇਰਾ
ਹੈ ਨਾ। ਗਿਆਨ ਸੂਰਜ ਪ੍ਰਗਟਿਆ ਅਗਿਆਨ ਹਨ੍ਹੇਰਾ ਵਿਨਾਸ਼ - ਹਾਲੇ ਵੀ ਗਾਉਂਦੇ ਹਨ ਪਰ ਮਤਲਬ ਕੁਝ ਨਹੀਂ
ਸਮਝਦੇ। ਸੂਰਜ ਕੌਣ ਹੈ ਕਦੋੰ ਪ੍ਰਗਟ ਹੋਇਆ, ਕੁਝ ਨਹੀਂ ਸਮਝਦੇ। ਬਾਪ ਸਮਝਾਉਂਦੇ ਹਨ ਗਿਆਨ ਸੂਰਜ
ਨੂੰ ਗਿਆਨ ਸਾਗਰ ਵੀ ਕਿਹਾ ਜਾਂਦਾ ਹੈ। ਬੇਹੱਦ ਦਾ ਬਾਪ ਗਿਆਨ ਦਾ ਸਾਗਰ ਹੈ। ਸੰਨਿਆਸੀ, ਗੁਰੂ,
ਗੋਸਾਈਂ ਆਦਿ ਆਪਣੇ ਨੂੰ ਸ਼ਾਸਤ੍ਰਾਂ ਦੀ ਅਥਾਰਟੀ ਸਮਝਦੇ ਹਨ, ਉਹ ਸਭ ਹੈ ਭਗਤੀ। ਬਹੁਤ ਵੇਦ ਸ਼ਾਸਤ੍ਰ
ਪੜ੍ਹਕੇ ਵਿਦਵਾਨ ਹੁੰਦੇ ਹਨ। ਤਾਂ ਬਾਪ ਰੂਹਾਨੀ ਬੱਚਿਆਂ ਨੂੰ ਬੈਠ ਸਮਝਾਉਂਦੇ ਹਨ, ਇਸ ਨੂੰ ਕਿਹਾ
ਜਾਂਦਾ ਹੈ ਆਤਮਾ ਅਤੇ ਪ੍ਰਮਾਤਮਾ ਦਾ ਮੇਲਾ। ਤੁਸੀਂ ਸਮਝਦੇ ਹੋ ਬਾਪ ਇਸ ਰਥ ਵਿੱਚ ਆਏ ਹੋਏ ਹਨ। ਇਸ
ਮਿਲਣ ਨੂੰ ਹੀ ਮੇਲਾ ਕਹਿੰਦੇ ਹਨ। ਜਦੋਂ ਅਸੀਂ ਘਰ ਜਾਂਦੇ ਹਾਂ ਤਾਂ ਉਹ ਵੀ ਮੇਲਾ ਹੈ। ਇੱਥੇ ਬਾਪ
ਖੁਦ ਬੈਠ ਪੜ੍ਹਾਉਂਦੇ ਹਨ। ਉਹ ਫਾਦਰ ਵੀ ਹਨ, ਟੀਚਰ ਵੀ ਹਨ। ਇਹ ਇੱਕ ਹੀ ਪੁਆਇੰਟ ਚੰਗੀ ਤਰ੍ਹਾਂ
ਧਾਰਨ ਕਰੋ, ਭੁੱਲੋ ਨਹੀਂ। ਹੁਣ ਬਾਪ ਤੇ ਹਨ ਨਿਰਾਕਾਰ, ਉਨ੍ਹਾਂ ਦਾ ਆਪਣਾ ਸ਼ਰੀਰ ਨਹੀਂ ਹੈ ਤਾਂ
ਜ਼ਰੂਰ ਲੈਣਾ ਪੈਂਦਾ ਹੈ। ਤਾਂ ਖ਼ੁਦ ਕਹਿੰਦੇ ਹਨ ਮੈਂ ਪ੍ਰਕ੍ਰਿਤੀ ਦਾ ਆਧਾਰ ਲੈਂਦਾ ਹਾਂ। ਨਹੀਂ ਤਾਂ
ਬੋਲਾਂ ਕਿਵੇਂ? ਸ਼ਰੀਰ ਬਿਨਾਂ ਤੇ ਬੋਲਣਾ ਹੁੰਦਾ ਨਹੀਂ। ਤਾਂ ਬਾਪ ਇਸ ਤਨ ਵਿੱਚ ਆਉਂਦੇ ਹਨ, ਇਨ੍ਹਾਂ
ਦਾ ਨਾਮ ਰੱਖਿਆ ਹੈ ਬ੍ਰਹਮਾ। ਅਸੀਂ ਵੀ ਸ਼ੂਦ੍ਰ ਤੋੰ ਬ੍ਰਾਹਮਣ ਬਣੇ ਤਾਂ ਨਾਮ ਬਦਲਣਾ ਹੀ ਚਾਹੀਦਾ
ਹੈ। ਨਾਮ ਤੇ ਤੁਹਾਡੇ ਰੱਖੇ ਸਨ। ਪ੍ਰੰਤੂ ਉਨ੍ਹਾਂ ਵਿਚੋਂ ਵੀ ਹੁਣ ਵੇਖੋ ਤਾਂ ਕਈ ਹੈ ਹੀ ਨਹੀਂ ਇਸ
ਲਈ ਬ੍ਰਾਹਮਣਾਂ ਦੀ ਮਾਲਾ ਨਹੀਂ ਹੁੰਦੀ। ਭਗਤ ਮਾਲਾ ਅਤੇ ਰੁਦ੍ਰ ਮਾਲਾ ਗਾਈ ਹੋਈ ਹੈ। ਬ੍ਰਾਹਮਣਾਂ
ਦੀ ਮਾਲਾ ਨਹੀਂ ਹੁੰਦੀ। ਵਿਸ਼ਨੂੰ ਦੀ ਮਾਲਾ ਤੇ ਚਲੀ ਆਈ ਹੈ। ਸੂਖਸ਼ਮ ਵਤਨ ਵਿਚ ਵਿਸ਼ਨੂੰ ਨੂੰ ਚਾਰ
ਬਾਹਵਾਂ ਵਾਲਾ ਵਿਖਾਇਆ ਹੈ, ਦੋ ਬਾਹਵਾਂ ਲਕਸ਼ਮੀ ਦੀਆਂ, ਦੋ ਨਰਾਇਣ ਦੀਆਂ।
ਬਾਪ ਸਮਝਾਉਂਦੇ ਹਨ ਮੈਂ
ਧੋਬੀ ਹਾਂ। ਮੈਂ ਯੋਗਬਲ ਨਾਲ ਤੁਹਾਨੂੰ ਆਤਮਾਵਾਂ ਨੂੰ ਸ਼ੁੱਧ ਬਣਾਉਂਦਾ ਹਾਂ ਫੇਰ ਵੀ ਤੁਸੀਂ ਵਿਕਾਰ
ਵਿੱਚ ਆਕੇ ਆਪਣਾ ਸ਼ਿੰਗਾਰ ਹੀ ਗਵਾ ਦਿੰਦੇ ਹੋ। ਬਾਪ ਆਉਂਦੇ ਹਨ ਸਭ ਨੂੰ ਸ਼ੁੱਧ ਬਣਾਉਣ। ਆਤਮਾਵਾਂ
ਨੂੰ ਆਕੇ ਸਿਖਾਉਂਦੇ ਹਨ ਤਾਂ ਸਿਖਾਉਣ ਵਾਲਾ ਤੇ ਜ਼ਰੂਰ ਇੱਥੇ ਚਾਹੀਦਾ ਹੈ ਨਾ। ਪੁਕਾਰਦੇ ਵੀ ਹਨ ਆਕੇ
ਪਾਵਨ ਬਣਾਓ। ਕਪੜ੍ਹਾ ਵੀ ਮੈਲਾ ਹੁੰਦਾ ਹੈ ਤਾਂ ਉਸਨੂੰ ਧੋ ਕੇ ਸ਼ੁੱਧ ਬਣਾਇਆ ਜਾਂਦਾ ਹੈ। ਤੁਸੀਂ ਵੀ
ਪੁਕਾਰਦੇ ਹੋ - ਹੇ ਪਤਿਤ ਪਾਵਨ ਬਾਬਾ, ਆਕੇ ਪਾਵਨ ਬਣਾਓ। ਆਤਮਾ ਪਾਵਨ ਬਣੇ ਤਾਂ ਸ਼ਰੀਰ ਵੀ ਪਾਵਨ
ਮਿਲੇ। ਤਾਂ ਪਹਿਲੀ - ਪਹਿਲੀ ਮੂਲ ਗੱਲ ਹੁੰਦੀ ਹੈ ਬਾਪ ਦਾ ਪਰਿਚੈ ਦੇਣਾ। ਬਾਪ ਦਾ ਪਰਿਚੈ ਕਿਵੇਂ
ਦਈਏ, ਇਹ ਤਾਂ ਪ੍ਰਸ਼ਨ ਹੀ ਨਹੀਂ ਪੁੱਛ ਸਕਦੇ। ਤੁਹਾਨੂੰ ਵੀ ਬਾਪ ਨੇ ਪਰਿਚੈ ਦਿੱਤਾ ਹੈ ਤਾਂ ਤੇ
ਤੁਸੀਂ ਆਏ ਹੋ ਨਾ। ਬਾਪ ਕੋਲ ਆਉਂਦੇ ਹੋ, ਬਾਪ ਕਿੱਥੇ ਹੈ? ਇਸ ਰਥ ਵਿੱਚ। ਇਹ ਹੈ ਅਕਾਲ ਤਖ਼ਤ। ਤੁਸੀਂ
ਆਤਮਾ ਵੀ ਅਕਾਲ ਮੂਰਤ ਹੋ। ਇਹ ਸਭ ਤੁਹਾਡੇ ਤਖ਼ਤ ਹਨ, ਜਿਸ ਤੇ ਤੁਸੀਂ ਆਤਮਾਵਾਂ ਵਿਰਾਜਮਾਨ ਹੋ। ਉਹ
ਤਾਂ ਅਕਾਲ ਤਖ਼ਤ ਜੜ੍ਹ ਹੋ ਗਿਆ ਨਾ। ਤੁਸੀਂ ਜਾਣਦੇ ਹੋ ਮੈਂ ਅਕਾਲ ਮੂਰਤ ਮਤਲਬ ਨਿਰਾਕਾਰ, ਜਿਸ ਦਾ
ਸਾਕਾਰ ਰੂਪ ਨਹੀਂ ਹੈ। ਮੈਂ ਆਤਮਾ ਅਵਿਨਾਸ਼ੀ ਹਾਂ, ਕਦੇ ਵਿਨਾਸ਼ ਹੋ ਨਾ ਸਕੇ। ਇੱਕ ਸ਼ਰੀਰ ਛੱਡ ਦੂਸਰਾ
ਲੈਂਦਾ ਹਾਂ। ਮੇਰਾ ਆਤਮਾ ਦਾ ਪਾਰਟ ਅਵਿਨਾਸ਼ੀ ਨੂੰਧਿਆ ਹੋਇਆ ਹੈ। ਅੱਜ ਤੋੰ 5 ਹਜ਼ਾਰ ਵਰ੍ਹੇ ਪਹਿਲਾਂ
ਵੀ ਸਾਡਾ ਇਵੇਂ ਹੀ ਪਾਰਟ ਸ਼ੁਰੂ ਹੋਇਆ ਸੀ। ਵਨ-ਵਨ ਸੰਵਤ ਤੋੰ ਅਸੀਂ ਇੱਥੇ ਪਾਰਟ ਵਜਾਉਣ ਘਰ ਤੋੰ
ਆਉਂਦੇ ਹਾਂ। ਇਹ ਹੈ ਹੀ 5 ਹਜ਼ਾਰ ਵਰ੍ਹਿਆਂ ਦਾ ਚੱਕਰ। ਉਹ ਤਾਂ ਲੱਖਾਂ ਵਰ੍ਹੇ ਕਹਿ ਦਿੰਦੇ ਹਨ ਇਸ
ਲਈ ਥੋੜ੍ਹੇ ਵਰਿਆਂ ਦਾ ਖ਼ਿਆਲ ਵਿੱਚ ਨਹੀਂ ਆਉਂਦਾ। ਤਾਂ ਬੱਚੇ ਇਵੇਂ ਕਦੇ ਕਹਿ ਨਹੀਂ ਸਕਦੇ ਕਿ ਅਸੀਂ
ਬਾਪ ਦਾ ਪਰਿਚੈ ਕਿਸੇ ਨੂੰ ਕਿਵੇਂ ਦਈਏ। ਇਵੇਂ - ਇਵੇਂ ਦੇ ਪ੍ਰਸ਼ਨ ਪੁੱਛਦੇ ਹਨ ਤਾਂ ਵੰਡਰ ਲਗਦਾ
ਹੈ। ਅਰੇ, ਤੁਸੀਂ ਬਾਪ ਦੇ ਬਣੇ ਹੋ, ਫੇਰ ਬਾਪ ਦਾ ਪਰਿਚੈ ਕਿਓੰ ਨਹੀਂ ਦੇ ਸਕਦੇ ਹੋ! ਅਸੀਂ ਸਭ
ਆਤਮਾਵਾਂ ਹਾਂ, ਉਹ ਸਾਡਾ ਬਾਬਾ ਹੈ। ਸਭ ਦੀ ਸਦਗਤੀ ਕਰਦੇ ਹਨ। ਸਦਗਤੀ ਕਦੋਂ ਕਰਣਗੇ ਇਹ ਵੀ ਤੁਹਾਨੂੰ
ਹੁਣ ਪਤਾ ਚੱਲਿਆ ਹੈ। ਕਲਪ - ਕਲਪ, ਕਲਪ ਦੇ ਸੰਗਮਯੁੱਗ ਤੇ ਆਕੇ ਸਰਵ ਦੀ ਸਦਗਤੀ ਕਰਣਗੇ। ਉਹ ਤਾਂ
ਸਮਝਦੇ ਹਨ - ਹਾਲੇ 40 ਹਜ਼ਾਰ ਵਰ੍ਹੇ ਪਏ ਹਨ ਅਤੇ ਪਹਿਲਾਂ ਤੋੰ ਹੀ ਕਹਿ ਦਿੰਦੇ ਨਾਮ - ਰੂਪ ਤੋੰ
ਨਿਆਰਾ ਹੈ। ਹੁਣ ਨਾਮ ਰੂਪ ਤੋੰ ਨਿਆਰੀ ਕੋਈ ਚੀਜ਼ ਥੋੜ੍ਹੀ ਹੀ ਹੁੰਦੀ ਹੈ। ਪੱਥਰ ਭਿੱਤਰ ਦਾ ਵੀ ਨਾਮ
ਹੈ ਨਾ। ਤਾਂ ਬਾਪ ਕਹਿੰਦੇ ਹਨ - ਮਿੱਠੇ - ਮਿੱਠੇ ਬੱਚਿਓ ਤੁਸੀਂ ਆਏ ਹੋ ਬੇਹੱਦ ਦੇ ਬਾਪ ਦੇ ਕੋਲ।
ਬਾਪ ਵੀ ਜਾਣਦੇ ਹਨ, ਕਿੰਨੇ ਢੇਰ ਬੱਚੇ ਹਨ। ਬੱਚਿਆਂ ਨੂੰ ਹਾਲੇ ਹੱਦ ਅਤੇ ਬੇਹੱਦ ਤੋਂ ਵੀ ਪਾਰ ਜਾਣਾ
ਹੈ। ਸਾਰੇ ਬੱਚਿਆਂ ਨੂੰ ਵੇਖਦੇ ਹਨ, ਜਾਣਦੇ ਹਨ ਇਨ੍ਹਾਂ ਸਭ ਨੂੰ ਮੈਂ ਲੈਣ ਆਇਆ ਹਾਂ। ਸਤਿਯੁਗ
ਵਿੱਚ ਤਾਂ ਬਹੁਤ ਥੋੜ੍ਹੇ ਹੋਣਗੇ। ਕਿੰਨਾ ਕਲੀਅਰ ਹੈ ਇਸ ਲਈ ਚਿੱਤਰਾਂ ਤੇ ਸਮਝਾਇਆ ਜਾਂਦਾ ਹੈ।
ਨਾਲੇਜ ਤਾਂ ਬਿਲਕੁਲ ਸੌਖੀ ਹੈ। ਬਾਕੀ ਯਾਦ ਦੀ ਯਾਤਰਾ ਵਿੱਚ ਟਾਈਮ ਲਗਦਾ ਹੈ। ਅਜਿਹੇ ਬਾਪ ਨੂੰ ਤਾਂ
ਭੁੱਲਣਾ ਨਹੀਂ ਚਾਹੀਦਾ। ਬਾਪ ਕਹਿੰਦੇ ਹਨ ਮਾਮੇਕਮ ਯਾਦ ਕਰੋ ਤਾਂ ਪਾਵਨ ਬਣ ਜਾਵੋਗੇ। ਮੈਂ ਆਉਂਦਾ
ਹੀ ਹਾਂ ਪਤਿਤ ਤੋੰ ਪਾਵਨ ਬਣਾਉਣ। ਤੁਸੀਂ ਅਕਾਲ ਮੂਰਤ ਆਤਮਾਵਾਂ ਸਭ ਆਪਣੇ - ਆਪਣੇ ਤਖ਼ਤ ਤੇ
ਵਿਰਾਜਮਾਨ ਹੋ। ਬਾਬਾ ਨੇ ਵੀ ਇਸ ਤਖ਼ਤ ਦਾ ਲੋਨ ਲਿਆ ਹੈ। ਇਸ ਭਾਗਿਆਸ਼ਾਲੀ ਰਥ ਵਿੱਚ ਬਾਪ ਪ੍ਰਵੇਸ਼
ਹੁੰਦੇ ਹਨ। ਕਈ ਕਹਿੰਦੇ ਹਨ ਪ੍ਰਮਾਤਮਾ ਦਾ ਨਾਮ ਰੂਪ ਨਹੀਂ ਹੈ। ਇਹ ਤਾਂ ਹੋ ਹੀ ਨਹੀਂ ਸਕਦਾ। ਉਨ੍ਹਾਂ
ਨੂੰ ਪੁਕਾਰਦੇ ਹਨ, ਮਹਿਮਾ ਗਾਉਂਦੇ ਹਨ, ਤਾਂ ਜ਼ਰੂਰ ਕੋਈ ਚੀਜ਼ ਹੈ ਨਾ। ਤਮੋਪ੍ਰਧਾਨ ਹੋਣ ਕਾਰਨ ਕੁਝ
ਵੀ ਸਮਝਦੇ ਨਹੀਂ। ਬਾਪ ਸਮਝਾਉਂਦੇ ਹਨ - ਮਿੱਠੇ - ਮਿੱਠੇ ਬੱਚਿਓ, ਇੰਨੀਆਂ 84 ਲਖ ਜੂਨਾਂ ਤਾਂ
ਹੁੰਦੀਆਂ ਨਹੀਂ। ਹੈ ਹੀ 84 ਜਨਮ। ਪੁਨਰਜਨਮ ਵੀ ਸਭ ਦਾ ਹੋਵੇਗਾ। ਇਵੇਂ ਥੋੜ੍ਹੀ ਨਾ ਹੈ ਬ੍ਰਹਮ
ਵਿੱਚ ਜਾਕੇ ਲੀਨ ਹੋਵਾਂਗੇ ਜਾਂ ਮੋਕਸ਼ ਨੂੰ ਪਾਉਣਗੇ। ਇਹ ਤਾਂ ਬਣਿਆ - ਬਣਾਇਆ ਡਰਾਮਾ ਹੈ। ਇੱਕ ਵੀ
ਘੱਟ - ਵੱਧ ਨਹੀਂ ਹੋ ਸਕਦਾ। ਇਸ ਅਨਾਦਿ ਅਵਿਨਾਸ਼ੀ ਡਰਾਮੇ ਤੋੰ ਹੀ ਛੋਟੇ - ਛੋਟੇ ਡਰਾਮੇ ਜਾਂ ਨਾਟਕ
ਬਣਾਉਂਦੇ ਹਨ। ਉਹ ਹਨ ਵਿਨਾਸ਼ੀ। ਹਾਲੇ ਤੁਸੀਂ ਬੱਚੇ ਬੇਹੱਦ ਵਿੱਚ ਖੜ੍ਹੇ ਹੋ। ਤੁਹਾਨੂੰ ਬੱਚਿਆਂ
ਨੂੰ ਇਹ ਨਾਲੇਜ਼ ਮਿਲੀ ਹੋਈ ਹੈ - ਅਸੀਂ ਕਿਵੇਂ 84 ਜਨਮ ਲੀਤੇ ਹਨ। ਹੁਣ ਬਾਪ ਨੇ ਦੱਸਿਆ ਹੈ, ਪਹਿਲੋਂ
ਕਿਸੇ ਨੂੰ ਪਤਾ ਨਹੀਂ ਸੀ। ਰਿਸ਼ੀ ਮੁਨੀ ਵੀ ਕਹਿੰਦੇ ਸਨ - ਅਸੀਂ ਨਹੀਂ ਜਾਣਦੇ ਹਾਂ। ਬਾਪ ਆਉਂਦੇ ਹੀ
ਹਨ ਸੰਗਮਯੁਗ ਤੇ, ਇਸ ਪੁਰਾਣੀ ਦੁਨੀਆਂ ਨੂੰ ਬਦਲਣ। ਬ੍ਰਹਮਾ ਦੁਆਰਾ ਨਵੀਂ ਦੁਨੀਆਂ ਦੀ ਸਥਾਪਨਾ ਫੇਰ
ਤੋੰ ਕਰਦੇ ਹਨ। ਉਹ ਤੇ ਲੱਖਾਂ ਵਰ੍ਹੇ ਕਹਿ ਦਿੰਦੇ ਹਨ। ਕੋਈ ਗੱਲ ਯਾਦ ਵੀ ਨਾ ਆ ਸਕੇ। ਮਹਾਪਰਲੇ ਵੀ
ਕੋਈ ਹੁੰਦੀ ਨਹੀਂ। ਬਾਪ ਰਾਜਯੋਗ ਸਿਖਾਉਂਦੇ ਹਨ ਫੇਰ ਰਾਜਾਈ ਤੁਸੀਂ ਪਾਉਂਦੇ ਹੋ। ਇਸ ਵਿੱਚ ਤਾਂ
ਸੰਸ਼ੇ ਦੀ ਕੋਈ ਗੱਲ ਹੀ ਨਹੀਂ। ਤੁਸੀਂ ਜਾਣਦੇ ਹੋ ਪਹਿਲੇ ਨੰਬਰ ਵਿੱਚ ਸਭ ਤੋਂ ਪਿਆਰਾ ਹੈ ਬਾਪ ਫੇਰ
ਅਗਲਾ ਪਿਆਰਾ ਹੈ ਸ਼੍ਰੀਕ੍ਰਿਸ਼ਨ। ਤੁਸੀਂ ਜਾਣਦੇ ਹੋ ਸ਼੍ਰੀਕ੍ਰਿਸ਼ਨ ਹੈ ਸ੍ਵਰਗ ਦਾ ਪਹਿਲਾ ਪ੍ਰਿੰਸ,
ਨੰਬਰਵਨ। ਉਹ ਫੇਰ 84 ਜਨਮ ਲੈਂਦੇ ਹਨ। ਉਸ ਦੇ ਹੀ ਅੰਤਿਮ ਜਨਮ ਵਿੱਚ ਮੈਂ ਪ੍ਰਵੇਸ਼ ਕਰਦਾ ਹਾਂ। ਹੁਣ
ਤੁਸੀਂ ਪਤਿਤ ਤੋੰ ਪਾਵਨ ਬਣਨਾ ਹੈ। ਪਤਿਤ ਪਾਵਨ ਬਾਪ ਹੀ ਹੈ, ਪਾਣੀ ਦੀਆਂ ਨਦੀਆਂ ਥੋੜ੍ਹੀ ਨਾ ਪਾਵਨ
ਕਰ ਸਕਦੀਆਂ ਹਨ। ਇਹ ਨਦੀਆਂ ਤਾਂ ਸਤਿਯੁਗ ਵਿੱਚ ਵੀ ਹੁੰਦੀਆਂ ਹਨ। ਉੱਥੇ ਤਾਂ ਪਾਣੀ ਬਹੁਤ ਸ਼ੁੱਧ
ਰਹਿੰਦਾ ਹੈ। ਕਿਚੜ੍ਹਾ ਆਦਿ ਕੁਝ ਨਹੀਂ ਰਹਿੰਦਾ। ਇੱਥੇ ਤਾਂ ਕਿੰਨਾ ਕਿਚੜ੍ਹਾ ਪੈਂਦਾ ਰਹਿੰਦਾ ਹੈ।
ਬਾਬਾ ਦਾ ਵੇਖਿਆ ਹੋਇਆ ਹੈ, ਉਸ ਵਕ਼ਤ ਤੇ ਗਿਆਨ ਨਹੀਂ ਸੀ। ਹੁਣ ਵੰਡਰ ਲਗਦਾ ਹੈ ਪਾਣੀ ਕਿਵ਼ੇਂ
ਪਾਵਨ ਬਣਾ ਸਕਦਾ ਹੈ।
ਤਾਂ ਬਾਪ ਬੈਠ ਸਮਝਾਉਂਦੇ
ਹਨ - ਮਿੱਠੇ ਬੱਚੇ, ਕਦੇ ਵੀ ਮੁੰਝਣਾ ਨਹੀਂ ਕਿ ਬਾਪ ਨੂੰ ਕਿਵ਼ੇਂ ਯਾਦ ਕਰੀਏ। ਅਰੇ, ਤੁਸੀਂ ਬਾਪ
ਨੂੰ ਯਾਦ ਨਹੀਂ ਕਰ ਸਕਦੇ ਹੋ! ਉਹ ਹਨ ਕੁੱਖ ਦੀ ਸੰਤਾਨ, ਤੁਸੀਂ ਹੋ ਅਡਾਪਟਿਡ ਬੱਚੇ। ਅਡਾਪਟਿਡ
ਬੱਚਿਆਂ ਨੂੰ ਜਿਸ ਬਾਪ ਤੋੰ ਮਲਕੀਅਤ ਮਿਲਦੀ ਹੈ, ਉਨ੍ਹਾਂ ਨੂੰ ਭੁੱਲ ਸਕਦੇ ਹਨ ਕੀ? ਬੇਹੱਦ ਦੇ ਬਾਪ
ਤੋੰ ਬੇਹੱਦ ਦੀ ਮਲਕੀਅਤ ਮਿਲਦੀ ਹੈ ਤਾਂ ਉਨ੍ਹਾਂ ਨੂੰ ਭੁੱਲਣਾ ਥੋੜ੍ਹੀ ਨਾ ਚਾਹੀਦਾ ਹੈ। ਲੌਕਿਕ
ਬੱਚੇ ਬਾਪ ਨੂੰ ਭੁੱਲਦੇ ਹਨ ਕੀ ? ਪਰੰਤੂ ਇੱਥੇ ਮਾਇਆ ਦਾ ਆਪੋਜਿਸ਼ਨ ਹੁੰਦਾ ਹੈ। ਮਾਇਆ ਦੀ ਯੁੱਧ
ਚਲਦੀ ਹੈ, ਸਾਰੀ ਦੁਨੀਆਂ ਕਰਮਖੇਤਰ ਹੈ। ਆਤਮਾ ਇਸ ਸ਼ਰੀਰ ਵਿੱਚ ਪ੍ਰਵੇਸ਼ ਕਰ ਇੱਥੇ ਕਰਮ ਕਰਦੀ ਹੈ।
ਬਾਪ ਕਰਮ - ਅਕਰਮ - ਵਿਕਰਮ ਦਾ ਰਾਜ਼ ਸਮਝਾਉਂਦੇ ਹਨ। ਇੱਥੇ ਰਾਵਣ ਰਾਜ ਵਿੱਚ ਕਰਮ ਵਿਕਰਮ ਬਣ ਜਾਂਦੇ
ਹਨ। ਉੱਥੇ ਰਾਵਣ ਰਾਜ ਹੀ ਨਹੀਂ ਤਾਂ ਕਰਮ ਅਕਰਮ ਹੋ ਜਾਂਦੇ ਹਨ, ਵਿਕਰਮ ਕੋਈ ਹੁੰਦਾ ਹੀ ਨਹੀਂ। ਇਹ
ਤਾਂ ਬਹੁਤ ਸਹਿਜ ਗੱਲ ਹੈ। ਇੱਥੇ ਰਾਵਣ ਰਾਜ ਵਿੱਚ ਕਰਮ ਵਿਕਰਮ ਹੁੰਦੇ ਹਨ ਇਸ ਲਈ ਵਿਕਰਮਾਂ ਦੀ ਸਜ਼ਾ
ਭੋਗਨੀ ਪੈਂਦੀ ਹੈ। ਇਵੇਂ ਥੋੜ੍ਹੀ ਨਾ ਕਹਾਂਗੇ ਰਾਵਣ ਅਨਾਦਿ ਹੈ। ਨਹੀਂ, ਅੱਧਾਕਲਪ ਹੈ ਰਾਵਣ ਰਾਜ,
ਅੱਧਾਕਲਪ ਹੈ ਰਾਮਰਾਜ। ਤੁਸੀਂ ਜਦੋਂ ਦੇਵਤਾ ਸੀ ਤਾਂ ਤੁਹਾਡੇ ਕਰਮ ਅਕਰਮ ਹੁੰਦੇ ਸਨ। ਹੁਣ ਇਹ ਹੈ
ਨਾਲੇਜ਼। ਬੱਚੇ ਬਣੇ ਹੋ ਤਾਂ ਫੇਰ ਪੜ੍ਹਾਈ ਵੀ ਪੜ੍ਹਨੀ ਹੈ। ਬਸ, ਫੇਰ ਹੋਰ ਕੋਈ ਧੰਧੇ ਆਦਿ ਦਾ ਖ਼ਿਆਲ
ਵੀ ਨਹੀਂ ਆਉਣਾ ਚਾਹੀਦਾ। ਪ੍ਰੰਤੂ ਗ੍ਰਹਿਸਤ ਵਿਵਹਾਰ ਵਿੱਚ ਰਹਿੰਦੇ ਧੰਧਾ ਆਦਿ ਵੀ ਕਰਨ ਵਾਲੇ ਹਨ
ਤਾਂ ਬਾਪ ਕਹਿੰਦੇ ਹਨ ਕਮਲ ਫੁੱਲ ਸਮਾਨ ਰਹੋ। ਅਜਿਹੇ ਦੇਵਤਾ ਤੁਸੀਂ ਬਣਨ ਵਾਲੇ ਹੋ। ਉਹ ਨਿਸ਼ਾਨੀ
ਵਿਸ਼ਨੂੰ ਨੂੰ ਦੇ ਦਿੱਤੀ ਹੈ ਕਿਉਂਕਿ ਤੁਹਾਨੂੰ ਸ਼ੋਭੇਗੀ ਨਹੀਂ। ਉਨ੍ਹਾਂ ਨੂੰ ਸ਼ੋਭਦਾ ਹੈ। ਉਥੇ ਹੀ
ਵਿਸ਼ਨੂੰ ਦੇ ਦੋ ਰੂਪ ਲਕਸ਼ਮੀ - ਨਾਰਾਇਣ ਬਣਨ ਵਾਲੇ ਹਨ। ਉਹ ਹੈ ਹੀ ਅਹਿੰਸਾ ਪਰਮੋ ਦੇਵੀ - ਦੇਵਤਾ
ਧਰਮ। ਨਾ ਕੋਈ ਵਿਕਾਰ ਦੀ ਕਾਮ ਕਟਾਰੀ ਹੁੰਦੀ, ਨਾ ਕੋਈ ਲੜ੍ਹਾਈ - ਝਗੜ੍ਹਾ ਆਦਿ ਹੁੰਦਾ ਹੈ। ਤੁਸੀਂ
ਡਬਲ ਅਹਿੰਸਕ ਬਣਦੇ ਹੋ। ਸਤਿਯੁਗ ਦੇ ਮਾਲਿਕ ਸੀ। ਨਾਮ ਹੈ ਹੀ ਗੋਲਡਨ ਏਜ਼। ਕੰਚਨ ਦੁਨੀਆਂ। ਆਤਮਾ ਅਤੇ
ਕਾਇਆ ਦੋਵੇਂ ਕੰਚਨ ਬਣ ਜਾਂਦੀਆਂ ਹਨ। ਕੰਚਨ ਕਾਇਆ ਕੌਣ ਬਣਾਉਂਦੇ ਹਨ? ਬਾਪ। ਹੁਣ ਤਾਂ ਆਇਰਣ ਏਜ਼ ਹੈ
ਨਾ। ਹੁਣ ਤੁਸੀਂ ਕਹਿੰਦੇ ਹੋ ਸਤਿਯੁਗ ਪਾਸ ਹੋ ਗਿਆ ਹੈ। ਕਲ ਸਤਿਯੁਗ ਸੀ ਨਾ। ਤੁਸੀਂ ਰਾਜ ਕਰਦੇ
ਸੀ। ਤੁਸੀਂ ਨਾਲੇਜ਼ਫੁਲ ਬਣਦੇ ਜਾਂਦੇ ਹੋ। ਸਾਰੇ ਤਾਂ ਇੱਕੋ ਜਿਹੇ ਨਹੀਂ ਬਣਨਗੇ। ਅੱਛਾ!
ਮਿੱਠੇ- ਮਿੱਠੇ ਸਿੱਕੀਲਧੇ
ਬੱਚਿਆਂ ਪ੍ਰਤੀ ਮਾਤ - ਪਿਤਾ ਬਾਪਦਾਦਾ ਦਾ ਯਾਦ ਪਿਆਰ ਅਤੇ ਗੁੱਡਮੋਰਨਿੰਗ। ਰੂਹਾਨੀ ਬਾਪ ਦੀ ਰੂਹਾਨੀ
ਬੱਚਿਆਂ ਨੂੰ ਨਮਸਤੇ।
ਧਾਰਨਾ ਲਈ ਮੁੱਖ
ਸਾਰ:-
1. ਮੈਂ ਆਤਮਾ
ਅਕਾਲਤਖ਼ਤ ਨਸ਼ੀਨ ਹਾਂ, ਇਸ ਸਮ੍ਰਿਤੀ ਵਿੱਚ ਰਹਿਣਾ ਹੈ, ਹੱਦ ਅਤੇ ਬੇਹੱਦ ਦੇ ਪਾਰ ਜਾਣਾ ਹੈ ਇਸ ਲਈ
ਹੱਦਾਂ ਵਿੱਚ ਬੁੱਧੀ ਨਹੀਂ ਫਸਾਉਣੀ ਹੈ।
2. ਬੇਹੱਦ ਬਾਪ ਤੋੰ
ਬੇਹੱਦ ਦੀ ਮਲਕੀਅਤ ਮਿਲਦੀ ਹੈ, ਇਸ ਨਸ਼ੇ ਵਿੱਚ ਰਹਿਣਾ ਹੈ। ਕਰਮ - ਅਕਰਮ - ਵਿਕਰਮ ਦੀ ਗਤੀ ਨੂੰ
ਜਾਣ ਵਿਕਰਮਾਂ ਤੋਂ ਬਚਨਾ ਹੈ। ਪੜ੍ਹਾਈ ਦੇ ਵਕ਼ਤ ਧੰਧੇ ਆਦਿ ਵਿਚੋਂ ਬੁੱਧੀ ਨੂੰ ਕੱਢ ਲੈਣਾ ਹੈ।
ਵਰਦਾਨ:-
ਸ਼੍ਰੀਮਤ ਦੀ ਲਗਾਮ ਨੂੰ ਟਾਇਟ ਕਰ ਮਨ ਨੂੰ ਵਸ ਕਰਨ ਵਾਲੇ ਬਾਲਿਕ ਸੋ ਮਾਲਿਕ ਭਵ।
ਦੁਨੀਆ ਵਾਲੇ ਕਹਿੰਦੇ ਹਨ
ਮਨ ਘੋੜਾ ਹੈ ਜੋ ਬਹੁਤ ਤੇਜ ਭੱਜਦਾ ਹੈ, ਲੇਕਿਨ ਤੁਹਾਡਾ ਮਨ ਇਧਰ - ਉਧਰ ਭੱਜ ਨਹੀਂ ਸਕਦਾ ਕਿਉਂਕਿ
ਸ਼੍ਰੀਮਤ ਦੀ ਲਗਾਮ ਮਜ਼ਬੂਤ ਹੈ। ਜਦੋਂ ਮਨ - ਬੁੱਧੀ ਸਾਈਡਸੀਨ ਨੂੰ ਵੇਖਣ ਲੱਗ ਜਾਂਦੀ ਹੈ ਤਾਂ
ਲਗਾਮ ਢਿੱਲਾ ਹੋਣ ਤੇ ਮਨ ਚੰਚਲ ਹੁੰਦਾ ਹੈ ਇਸਲਈ ਜਦੋਂ ਵੀ ਕੋਈ ਗੱਲ ਹੋਵੇ, ਮਨ ਚੰਚਲ ਹੋਵੇ ਤਾਂ
ਸ਼੍ਰੀਮਤ ਦਾ ਲਗਾਮ ਟਾਇਟ ਕਰੋ ਤਾਂ ਮੰਜਿਲ ਤੇ ਪਹੁੰਚ ਜਾਵੋਗੇ। ਬਾਲਿਕ ਸੋ ਮਾਲਿਕ ਹਾਂ - ਇਸ
ਸਮ੍ਰਿਤੀ ਨਾਲ ਅਧਿਕਾਰੀ ਬਣ ਮਨ ਨੂੰ ਆਪਣੇ ਵਸ ਵਿਚ ਰੱਖੋ।
ਸਲੋਗਨ:-
ਸਦਾ ਨਿਸ਼ਚੇ
ਹੋਵੇ ਕਿ ਜੋ ਹੋਂ ਰਿਹਾ ਹੈ ਉਹ ਵੀ ਚੰਗਾ ਅਤੇ ਜੋ ਹੋਣ ਵਾਲਾ ਹੈ ਉਹ ਹੋਰ ਵੀ ਚੰਗਾ ਤਾਂ ਅਚਲ ਅਡੋਲ
ਰਹੋਗੇ।