21.10.24        Punjabi Morning Murli        Om Shanti         BapDada         Madhuban


ਮਿੱਠੇ ਬੱਚੇ:- "ਮਿੱਠੇ ਬੱਚੇ ਸੱਚੇ ਬਾਪ ਦੇ ਨਾਲ ਸੱਚੇ ਬਣੋ, ਸੱਚਾਈ ਦਾ ਚਾਰਟ ਰੱਖੋ, ਗਿਆਨ ਦਾ ਹੰਕਾਰ ਛੱਡ ਯਾਦ ਵਿੱਚ ਰਹਿਣ ਦਾ ਪੂਰਾ - ਪੂਰਾ ਪੁਰਸ਼ਾਰਥ ਕਰੋ"

ਪ੍ਰਸ਼ਨ:-
ਮਹਾਵੀਰ ਬੱਚਿਆਂ ਦੀ ਮੁੱਖ ਨਿਸ਼ਾਨੀ ਕੀ ਹੋਵੇਗੀ?

ਉੱਤਰ:-
ਮਹਾਵੀਰ ਬੱਚੇ ਉਹ ਜਿਨ੍ਹਾਂ ਦੀ ਬੁੱਧੀ ਵਿੱਚ ਨਿਰੰਤਰ ਬਾਪ ਦੀ ਯਾਦ ਹੋਵੇ। ਮਹਾਵੀਰ ਮਤਲਬ ਸ਼ਕਤੀਮਾਨ। ਮਹਾਵੀਰ ਉਹ ਜਿਨ੍ਹਾਂ ਨੂੰ ਨਿਰੰਤਰ ਖੁਸ਼ੀ ਹੋਵੇ, ਜੋ ਆਤਮ - ਅਭਿਮਾਨੀ ਹੋਣ, ਥੋੜ੍ਹਾ ਵੀ ਦੇਹ ਦਾ ਹੰਕਾਰ ਨਾ ਹੋਵੇ। ਇਹੋ ਜਿਹੇ ਮਹਾਵੀਰ ਬੱਚਿਆਂ ਦੀ ਬੁੱਧੀ ਵਿੱਚ ਰਹਿੰਦਾ ਕਿ ਅਸੀਂ ਆਤਮਾ ਹਾਂ, ਬਾਬਾ ਸਾਨੂੰ ਪੜ੍ਹਾ ਰਹੇ ਹਨ।

ਓਮ ਸ਼ਾਂਤੀ
ਰੂਹਾਨੀ ਬਾਪ ਰੂਹਾਨੀ ਬੱਚਿਆਂ ਨੂੰ ਪੁੱਛਦੇ ਹਨ - ਆਪਣੇ ਨੂੰ ਰੂਹ ਜਾਂ ਆਤਮਾ ਸਮਝ ਬੈਠੇ ਹੋ? ਕਿਉਂਕਿ ਬਾਪ ਜਾਣਦੇ ਹਨ ਇਹ ਕੁਝ ਡਿਫੀਕਲਟ ਹੈ, ਇਸ ਵਿੱਚ ਹੀ ਮਿਹਨਤ ਹੈ। ਜੋ ਆਤਮ - ਅਭਿਮਾਨੀ ਹੋਕੇ ਬੈਠੇ ਹਨ ਉਨ੍ਹਾਂ ਨੂੰ ਹੀ ਮਹਾਵੀਰ ਕਿਹਾ ਜਾਂਦਾ ਹੈ। ਆਪਣੇ ਨੂੰ ਆਤਮਾ ਸਮਝ ਬਾਪ ਨੂੰ ਯਾਦ ਕਰਨਾ - ਉਨ੍ਹਾਂ ਨੂੰ ਮਹਾਵੀਰ ਕਿਹਾ ਜਾਂਦਾ ਹੈ। ਹਮੇਸ਼ਾ ਆਪਣੇ ਤੋਂ ਪੁੱਛਦੇ ਰਹੋ ਕਿ ਅਸੀਂ ਆਤਮ - ਅਭਿਮਾਨੀ ਹਾਂ? ਯਾਦ ਨਾਲ ਹੀ ਮਹਾਵੀਰ ਬਣਦੇ ਹਾਂ, ਗੋਇਆ ਸੁਪ੍ਰੀਮ ਬਣਦੇ ਹਨ। ਹੋਰ ਜੋ ਵੀ ਧਰਮ ਵਾਲੇ ਆਉਂਦੇ ਹਨ ਉਹ ਇੰਨੇ ਸੁਪ੍ਰੀਮ ਨਹੀਂ ਬਣਦੇ ਹਨ। ਉਹ ਤਾਂ ਆਉਂਦੇ ਵੀ ਦੇਰ ਨਾਲ ਹਨ। ਤੁਸੀਂ ਨੰਬਰਵਾਰ ਸੁਪ੍ਰੀਮ ਬਣਦੇ ਹੋ। ਸੁਪ੍ਰੀਮ ਮਤਲਬ ਸ਼ਕਤੀਮਾਨ ਅਤੇ ਮਹਾਵੀਰ। ਤਾਂ ਅੰਦਰ ਵਿੱਚ ਇਹ ਖੁਸ਼ੀ ਹੁੰਦੀ ਹੈ ਕਿ ਅਸੀਂ ਆਤਮਾ ਹਾਂ। ਅਸੀਂ ਸਭ ਆਤਮਾਵਾਂ ਦੇ ਬਾਪ ਸਾਨੂੰ ਪੜ੍ਹਾਉਂਦੇ ਹਨ। ਇਹ ਵੀ ਬਾਪ ਜਾਣਦੇ ਹਨ ਕੋਈ ਆਪਣਾ ਚਾਰਟ 25 ਪਰਸੈਂਟ ਵਿਖਾਉਂਦੇ ਹਨ, ਕੋਈ 100 ਪਰਸੈਂਟ ਵਿਖਾਉਂਦੇ ਹਨ। ਕੋਈ ਕਹਿੰਦੇ ਹਨ 24 ਘੰਟੇ ਵਿੱਚ ਅੱਧਾ ਘੰਟਾ ਯਾਦ ਠਹਿਰਦੀ ਹੈ ਤੇ ਕਿੰਨਾ ਪਰਸੈਂਟ ਹੋਇਆ? ਆਪਣੀ ਬੜੀ ਸੰਭਾਲ ਰੱਖਣੀ ਹੈ। ਹੌਲੀ - ਹੌਲੀ ਮਹਾਵੀਰ ਬਣਨਾ ਹੈ। ਝੱਟ ਨਾਲ ਨਹੀਂ ਬਣ ਸਕਦੇ ਹਨ, ਮਿਹਨਤ ਹੈ। ਉਹ ਜੋ ਬ੍ਰਹਮ ਗਿਆਨੀ, ਤਤ੍ਵ ਗਿਆਨੀ ਹਨ, ਇਵੇਂ ਨਾ ਸਮਝੋ ਉਹ ਆਪਣੇ ਨੂੰ ਕੋਈ ਆਤਮਾ ਸਮਝਦੇ ਹਨ। ਉਹ ਤਾਂ ਬ੍ਰਹਮ ਘਰ ਨੂੰ ਪ੍ਰਮਾਤਮਾ ਸਮਝਦੇ ਹਨ ਅਤੇ ਖੁਦ ਨੂੰ ਕਹਿੰਦੇ ਹਨ ਅਹਿਮ ਬ੍ਰਹਮਾਸਿਮ। ਹੁਣ ਘਰ ਨਾਲ ਥੋੜ੍ਹੇ ਹੀ ਯੋਗ ਲਗਾਇਆ ਜਾਂਦਾ ਹੈ। ਹੁਣ ਤੁਸੀਂ ਬੱਚੇ ਆਪਣੇ ਨੂੰ ਆਤਮਾ ਸਮਝਦੇ ਹੋ। ਇਹ ਆਪਣਾ ਚਾਰਟ ਵੇਖਣਾ ਹੈ - 24 ਘੰਟੇ ਵਿੱਚ ਅਸੀਂ ਕਿੰਨਾ ਵਕ਼ਤ ਆਪਣੇ ਨੂੰ ਆਤਮਾ ਸਮਝਦੇ ਹਾਂ? ਹੁਣ ਤੁਸੀਂ ਬੱਚੇ ਜਾਣਦੇ ਹੋ ਅਸੀਂ ਈਸ਼ਵਰੀਏ ਸਰਵਿਸ ਤੇ ਹਾਂ, ਆਨ ਗੋਡਲੀ ਸਰਵਿਸ। ਇਹ ਹੀ ਸਭ ਨੂੰ ਦੱਸਣਾ ਹੈ ਕਿ ਬਾਪ ਸਿਰਫ਼ ਕਹਿੰਦੇ ਹਨ ਮਨਮਨਾਭਵ ਮਤਲਬ ਆਪਣੇ ਨੂੰ ਆਤਮਾ ਸਮਝ ਮੈਨੂੰ ਯਾਦ ਕਰੋ। ਇਹ ਹੈ ਤੁਹਾਡੀ ਸਰਵਿਸ। ਜਿੰਨੀ ਤੁਸੀਂ ਸਰਵਿਸ ਕਰੋਗੇ ਉਨ੍ਹਾਂ ਫ਼ਲ ਵੀ ਮਿਲੇਗਾ। ਇਹ ਗੱਲਾਂ ਚੰਗੀ ਤਰ੍ਹਾਂ ਸਮਝਣ ਦੀਆਂ ਹਨ। ਚੰਗੇ - ਚੰਗੇ ਮਹਾਰਥੀ ਬੱਚੇ ਵੀ ਇਸ ਗੱਲ ਨੂੰ ਪੂਰਾ ਸਮਝਦੇ ਨਹੀਂ ਹਨ। ਇਸ ਵਿੱਚ ਬੜੀ ਮਿਹਨਤ ਹੈ। ਮਿਹਨਤ ਬਗ਼ੈਰ ਫ਼ਲ ਥੋੜ੍ਹੇਹੀ ਮਿਲ ਸਕਦਾ ਹੈ।

ਬਾਬਾ ਵੇਖਦੇ ਹਨ ਕੋਈ ਚਾਰਟ ਬਣਾਕੇ ਭੇਜ ਦਿੰਦੇ ਹਨ, ਕੋਈ ਦਾ ਤਾਂ ਚਾਰਟ ਲਿਖਿਆ ਪਹੁੰਚਦਾ ਹੀ ਨਹੀਂ ਹੈ। ਗਿਆਨ ਦਾ ਹੰਕਾਰ ਹੈ। ਯਾਦ ਵਿੱਚ ਬੈਠਣ ਦੀ ਮਿਹਨਤ ਪਹੁੰਚਦੀ ਨਹੀਂ। ਬਾਪ ਸਮਝਾਉਂਦੇ ਹਨ ਮੂਲ ਗੱਲ ਹੈ ਹੀ ਯਾਦ ਦੀ। ਆਪਣੇ ਤੇ ਨਜ਼ਰ ਰੱਖਣੀ ਹੈ ਕਿ ਸਾਡਾ ਚਾਰਟ ਕਿਵੇਂ ਰਹਿੰਦਾ ਹੈ? ਉਹ ਨੋਟ ਕਰਨਾ ਹੈ। ਕਈ ਕਹਿੰਦੇ ਹਨ ਚਾਰਟ ਲਿੱਖਣ ਦੀ ਫੁਰਸਤ ਨਹੀਂ। ਮੂਲ ਗੱਲ ਤੇ ਬਾਪ ਕਹਿੰਦੇ ਹਨ ਆਪਣੇ ਨੂੰ ਆਤਮਾ ਸਮਝ ਅਲਫ਼ ਨੂੰ ਯਾਦ ਕਰੋ। ਇੱਥੇ ਜਿਨਾਂ ਵਕ਼ਤ ਬੈਠਦੇ ਹੋ ਤਾਂ ਵਿੱਚ - ਵਿੱਚ ਆਪਣੇ ਦਿਲ ਨੂੰ ਪੁੱਛੋਂ ਕਿ ਅਸੀਂ ਕਿੰਨਾ ਵਕ਼ਤ ਯਾਦ ਵਿੱਚ ਬੈਠੇ? ਇੱਥੇ ਜਦੋਂ ਬੈਠਦੇ ਹੋ ਤਾਂ ਤੁਹਾਨੂੰ ਯਾਦ ਵਿੱਚ ਹੀ ਰਹਿਣਾ ਹੈ ਅਤੇ ਚੱਕਰ ਘੁਮਾਓ ਤਾਂ ਵੀ ਹਰਜਾ ਨਹੀਂ। ਸਾਨੂੰ ਬਾਬਾ ਦੇ ਕੋਲ ਜ਼ਰੂਰ ਜਾਣਾ ਹੈ। ਪਵਿੱਤਰ ਸਤੋਪ੍ਰਧਾਨ ਹੋਕੇ ਜਾਣਾ ਹੈ। ਇਸ ਗੱਲ ਨੂੰ ਚੰਗੀ ਤਰ੍ਹਾਂ ਸਮਝਣਾ ਹੈ। ਕਈ ਤੇ ਝੱਟ ਭੁੱਲ ਜਾਂਦੇ ਹਨ। ਸੱਚਾ - ਸੱਚਾ ਚਾਰਟ ਆਪਣਾ ਦੱਸਦੇ ਨਹੀਂ ਹਨ। ਅਜਿਹੇ ਬਹੁਤ ਮਹਾਰਥੀ ਹਨ। ਸੱਚ ਤਾਂ ਕਦੀ ਨਹੀਂ ਦੱਸਣਗੇ। ਅੱਧਾਕਲਪ ਝੂਠੀ ਦੁਨੀਆਂ ਚੱਲੀ ਹੈ ਤੇ ਝੂਠ ਜਿਵੇਂ ਅੰਦਰ ਜਮ ਗਿਆ ਹੈ। ਇਸ ਵਿੱਚ ਵੀ ਜੋ ਸਾਧਾਰਨ ਹਨ ਉਹ ਤਾਂ ਝੱਟ ਚਾਰਟ ਲਿਖਣਗੇ। ਬਾਪ ਕਹਿੰਦੇ ਹਨ ਤੁਸੀਂ ਪਾਪਾਂ ਨੂੰ ਭਸਮ ਕਰ ਪਾਵਨ ਹੋਵੋਗੇ, ਯਾਦ ਦੀ ਯਾਤਰਾ ਨਾਲ। ਸਿਰਫ਼ ਗਿਆਨ ਨਾਲ ਤੇ ਪਾਵਨ ਨਹੀਂ ਹੋਣਗੇ। ਬਾਕੀ ਫ਼ਾਇਦਾ ਕੀ। ਪੁਕਾਰਦੇ ਵੀ ਹੋ ਪਾਵਨ ਬਣਨ ਦੇ ਲਈ। ਉਸ ਲਈ ਚਾਹੀਦੀ ਹੈ ਯਾਦ। ਹਰ ਇੱਕ ਨੂੰ ਸੱਚਾਈ ਨਾਲ ਆਪਣਾ ਚਾਰਟ ਦੱਸਣਾ ਚਾਹੀਦਾ ਹੈ। ਇੱਥੇ ਤੁਸੀਂ ਪੌਣਾ ਘੰਟਾ ਬੈਠੇ ਹੋ ਤੇ ਵੇਖਣਾ ਹੈ ਪੌਣੇ ਘੰਟੇ ਵਿੱਚ ਅਸੀਂ ਕਿੰਨਾ ਵਕ਼ਤ ਆਪਣੇ ਨੂੰ ਆਤਮਾ ਸਮਝ ਬਾਪ ਦੀ ਯਾਦ ਵਿੱਚ ਸੀ? ਕਈਆਂ ਨੂੰ ਤੇ ਸੱਚ ਦੱਸਣ ਵਿੱਚ ਸ਼ਰਮ ਆਉਂਦੀ ਹੈ। ਬਾਪ ਨੂੰ ਸੱਚ ਨਹੀਂ ਦੱਸਦੇ। ਉਹ ਸਮਾਚਾਰ ਦੇਣਗੇ ਇਹ ਸਰਵਿਸ ਕੀਤੀ, ਇੰਨਿਆਂ ਨੂੰ ਸਮਝਾਇਆ, ਇਹ ਕੀਤਾ। ਪਰ ਯਾਦ ਦੀ ਯਾਤਰਾ ਦਾ ਚਾਰਟ ਨਹੀਂ ਲਿੱਖਦੇ। ਬਾਪ ਕਹਿੰਦੇ ਹਨ ਯਾਦ ਦੀ ਯਾਤਰਾ ਵਿੱਚ ਨਾ ਰਹਿਣ ਕਾਰਨ ਹੀ ਤੁਹਾਡਾ ਕਿਸੇ ਨੂੰ ਤੀਰ ਨਹੀਂ ਲੱਗਦਾ ਹੈ। ਗਿਆਨ ਤਲਵਾਰ ਵਿੱਚ ਜੌਹਰ ਨਹੀਂ ਭਰਦਾ ਹੈ। ਗਿਆਨ ਤੇ ਸੁਣਾਉਂਦੇ ਹਨ, ਬਾਕੀ ਯੋਗ ਦਾ ਤੀਰ ਲੱਗ ਜਾਏ - ਉਹ ਬੜਾ ਮੁਸ਼ਕਿਲ ਹੈ। ਬਾਬਾ ਕਹਿੰਦੇ ਹਨ ਪੌਣੇ ਘੰਟੇ ਵਿੱਚ 5 ਮਿੰਟ ਵੀ ਯਾਦ ਦੀ ਯਾਤਰਾ ਵਿੱਚ ਨਹੀਂ ਬੈਠਦੇ ਹੋਣਗੇ। ਸਮਝਦੇ ਹੀ ਨਹੀਂ ਹਨ ਕਿ ਕਿਵੇਂ ਆਪਣੇ ਨੂੰ ਆਤਮਾ ਸਮਝ ਅਤੇ ਬਾਪ ਨੂੰ ਯਾਦ ਕਰੀਏ। ਕਈ ਤਾਂ ਕਹਿੰਦੇ ਹਨ ਅਸੀਂ ਨਿਰੰਤਰ ਯਾਦ ਵਿੱਚ ਰਹਿੰਦੇ ਹਾਂ। ਬਾਬਾ ਕਹਿੰਦੇ ਹਨ ਇਹ ਅਵਸਥਾ ਹਾਲੇ ਹੋ ਨਹੀਂ ਸਕਦੀ। ਜੇਕਰ ਨਿਰੰਤਰ ਯਾਦ ਕਰਦੇ ਫੇਰ ਤਾਂ ਕਰਮਾਤੀਤ ਅਵਸਥਾ ਆ ਜਾਵੇ, ਗਿਆਨ ਦੀ ਪ੍ਰਕਾਸ਼ਠਾ ਹੋ ਜਾਵੇ। ਥੋੜ੍ਹਾ ਵੀ ਕਿਸੇ ਨੂੰ ਸਮਝਾਉਣ ਤੇ ਬਹੁਤ ਤੀਰ ਲੱਗ ਜਾਵੇ। ਮਿਹਨਤ ਹੈ ਨਾ। ਵਿਸ਼ਵ ਦਾ ਮਾਲਿਕ ਕੋਈ ਇਵੇਂ ਥੋੜ੍ਹੇਹੀ ਬਣ ਜਾਵਾਂਗੇ। ਮਾਇਆ ਤੁਹਾਡਾ ਬੁੱਧੀ ਦਾ ਯੋਗ ਕਿੱਥੋਂ ਦਾ ਕਿੱਥੇ ਲੈ ਜਾਵੇਗੀ। ਮਿੱਤਰ - ਸੰਬੰਧੀ ਆਦਿ ਯਾਦ ਆਉਂਦੇ ਰਹਿਣਗੇ। ਕਿਸੇ ਨੂੰ ਵਿਲਾਇਤ ਜਾਣਾ ਹੋਵੇਗਾ ਤਾਂ ਸਭ ਮਿੱਤਰ - ਸੰਬੰਧੀ, ਸਟੀਮਰ, ਐਰੋਪਲੇਨ ਆਦਿ ਹੀ ਯਾਦ ਆਉਂਦੇ ਰਹਿਣਗੇ। ਵਿਲਾਇਤ ਜਾਣ ਦੀ ਜੋ ਪ੍ਰੈਕਟਿਕਲ ਇੱਛਾ ਹੈ ਉਹ ਖਿੱਚਦੀ ਹੈ। ਬੁੱਧੀ ਦਾ ਯੋਗ ਬਿਲਕੁੱਲ ਟੁੱਟ ਜਾਂਦਾ ਹੈ। ਹੋਰ ਕਿਸੇ ਵੱਲ ਬੁੱਧੀ ਨਾ ਜਾਵੇ, ਇਸ ਵਿੱਚ ਬੜੀ ਮਿਹਨਤ ਦੀ ਗੱਲ ਹੈ। ਸਿਰਫ਼ ਇੱਕ ਬਾਪ ਦੀ ਹੀ ਯਾਦ ਰਹੇ। ਇਹ ਦੇਹ ਵੀ ਯਾਦ ਨਾ ਆਵੇ। ਇਹ ਅਵਸਥਾ ਤੁਹਾਡੀ ਪਿਛਾੜੀ ਨੂੰ ਹੋਵੇਗੀ।

ਦਿਨ - ਪ੍ਰਤਿਦਿਨ ਜਿਨਾਂ ਯਾਦ ਦੀ ਯਾਤਰਾ ਨੂੰ ਵਧਾਉਂਦੇ ਰਹੋਗੇ, ਇਸ ਵਿੱਚ ਤੁਹਾਡਾ ਹੀ ਕਲਿਆਣ ਹੈ। ਜਿਨਾਂ ਯਾਦ ਵਿੱਚ ਰਹੋਗੇ ਉਨਾਂ ਤੁਹਾਡੀ ਕਮਾਈ ਹੋਵੇਗੀ। ਜੇਕਰ ਸ਼ਰੀਰ ਛੁੱਟ ਗਿਆ ਫੇਰ ਇਹ ਕਮਾਈ ਤਾਂ ਕਰ ਨਹੀਂ ਸਕੋਗੇ। ਜਾਕੇ ਛੋਟਾ ਬੱਚਾ ਬਣੋਗੇ। ਤਾਂ ਕਮਾਈ ਕੀ ਕਰ ਸਕੋਗੇ। ਭਾਵੇਂ ਆਤਮਾ ਇਹ ਸੰਸਕਾਰ ਲੈ ਜਾਵੇਗੀ ਪਰ ਟੀਚਰ ਤਾਂ ਚਾਹੀਦਾ ਹੈ ਨਾ ਜੋ ਫੇਰ ਸਮ੍ਰਿਤੀ ਦਵਾਏ। ਬਾਪ ਵੀ ਸਮ੍ਰਿਤੀ ਦਵਾਉਂਦੇ ਹਨ ਨਾ। ਬਾਪ ਨੂੰ ਯਾਦ ਕਰੋ - ਇਹ ਸਿਵਾਏ ਤੁਹਾਡੇ ਹੋਰ ਕੋਈ ਨੂੰ ਪਤਾ ਨਹੀਂ ਹੈ ਕਿ ਬਾਪ ਦੀ ਯਾਦ ਨਾਲ ਹੀ ਪਾਵਨ ਬਣਾਂਗੇ। ਉਹ ਤੇ ਗੰਗਾ ਸਨਾਨ ਨੂੰ ਹੀ ਉੱਚ ਮੰਨਦੇ ਹਨ ਇਸਲਈ ਗੰਗਾ ਇਸ਼ਨਾਨ ਹੀ ਕਰਦੇ ਰਹਿੰਦੇ ਹਨ। ਬਾਬਾ ਤਾਂ ਇਨਾਂ ਸਭ ਗੱਲਾਂ ਦਾ ਅਨੁਭਵੀ ਹੈ ਨਾ। ਇਸ ਨੇ ਤਾਂ ਬਹੁਤ ਗੁਰੂ ਕੀਤੇ ਹਨ। ਉਹ ਇਸ਼ਨਾਨ ਕਰਨ ਜਾਂਦੇ ਹਨ ਪਾਣੀ ਦਾ। ਇੱਥੇ ਤੁਹਾਡਾ ਇਸ਼ਨਾਨ ਹੁੰਦਾ ਹੈ ਯਾਦ ਦੀ ਯਾਤਰਾ ਨਾਲ। ਸਿਵਾਏ ਬਾਪ ਦੀ ਯਾਦ ਦੇ ਤੁਹਾਡੀ ਆਤਮਾ ਪਾਵਨ ਬਣ ਹੀ ਨਹੀਂ ਸਕਦੀ। ਇਸਦਾ ਨਾਮ ਹੀ ਹੈ ਯੋਗ ਮਤਲਬ ਯਾਦ ਦੀ ਯਾਤਰਾ। ਗਿਆਨ ਨੂੰ ਇਸ਼ਨਾਨ ਨਹੀਂ ਸਮਝਣਾ। ਯੋਗ ਦਾ ਇਸ਼ਨਾਨ ਹੈ। ਗਿਆਨ ਤੇ ਪੜ੍ਹਾਈ ਹੈ, ਯੋਗ ਦਾ ਇਸ਼ਨਾਨ ਹੈ, ਜਿਸ ਨਾਲ ਪਾਪ ਕੱਟਦੇ ਹਨ। ਗਿਆਨ ਅਤੇ ਯੋਗ ਦੋ ਚੀਜ਼ਾਂ ਹਨ। ਯਾਦ ਨਾਲ ਹੀ ਜਨਮ - ਜਨਮੰਤ੍ਰੁ ਦੇ ਪਾਪ ਭਸਮ ਹੁੰਦੇ ਹਨ। ਬਾਪ ਕਹਿੰਦੇ ਹਨ ਇਸ ਯਾਦ ਦੀ ਯਾਤਰਾ ਨਾਲ ਹੀ ਤੁਸੀਂ ਪਾਵਨ ਬਣ ਸਤੋਪ੍ਰਧਾਨ ਬਣ ਜਾਵੋਗੇ। ਬਾਪ ਤਾਂ ਬਹੁਤ ਚੰਗੀ ਤਰ੍ਹਾਂ ਸਮਝਾਉਂਦੇ ਹਨ - ਮਿੱਠੇ - ਮਿੱਠੇ ਬੱਚਿਓ ਇਨਾਂ ਗੱਲਾਂ ਨੂੰ ਚੰਗੀ ਤਰ੍ਹਾਂ ਸਮਝੋ। ਇਹ ਭੁੱਲੋ ਨਹੀਂ। ਯਾਦ ਦੀ ਯਾਤਰਾ ਨਾਲ ਹੀ ਜਨਮ - ਜਨਮਾਂਤ੍ਰ ਦੇ ਪਾਪ ਕੱਟਣਗੇ, ਬਾਕੀ ਗਿਆਨ ਤਾਂ ਹੈ ਕਮਾਈ। ਯਾਦ ਅਤੇ ਪੜ੍ਹਾਈ ਦੋਨੋਂ ਵੱਖ ਚੀਜ਼ਾਂ ਹਨ। ਗਿਆਨ ਅਤੇ ਵਿਗਿਆਨ - ਗਿਆਨ ਮਤਲਬ ਪੜ੍ਹਾਈ, ਵਿਗਿਆਨ ਮਤਲਬ ਯੋਗ ਅਤੇ ਯਾਦ। ਕਿਸਨੂੰ ਉੱਚਾ ਰੱਖੋਗੇ - ਗਿਆਨ ਜਾਂ ਯੋਗ? ਯਾਦ ਦੀ ਯਾਤਰਾ ਬਹੁਤ ਵੱਡੀ ਹੈ। ਇਸ ਵਿੱਚ ਹੀ ਮਿਹਨਤ ਹੈ। ਸ੍ਵਰਗ ਵਿੱਚ ਤੇ ਸਭ ਜਾਣਗੇ। ਸਤਿਯੁਗ ਹੈ ਸ੍ਵਰਗ, ਤ੍ਰੇਤਾ ਹੈ ਸੈਮੀ ਸ੍ਵਰਗ। ਉੱਥੇ ਤੇ ਇਸ ਪੜ੍ਹਾਈ ਅਨੁਸਾਰ ਜਾਕੇ ਵਿਰਾਜਮਾਨ ਹੋਣਗੇ। ਬਾਕੀ ਮੁੱਖ ਹੈ ਯੋਗ ਦੀ ਗੱਲ। ਪ੍ਰਦਰਸ਼ਨੀ ਅਤੇ ਮਿਊਜੀਅਮ ਆਦਿ ਵਿੱਚ ਵੀ ਤੁਸੀਂ ਗਿਆਨ ਸਮਝਾਉਂਦੇ ਹੋ। ਯੋਗ ਥੋੜ੍ਹੇ ਹੀ ਸਮਝਾ ਸੱਕਣਗੇ। ਸਿਰਫ਼ ਇਨਾਂ ਕਹਿਣਗੇ ਆਪਣੇ ਨੂੰ ਆਤਮਾ ਸਮਝ ਬਾਪ ਨੂੰ ਯਾਦ ਕਰੋ। ਬਾਕੀ ਗਿਆਨ ਤਾਂ ਬਹੁਤ ਦਿੰਦੇ ਹੋ। ਬਾਪ ਕਹਿੰਦੇ ਹਨ ਪਹਿਲਾਂ - ਪਹਿਲਾਂ ਗੱਲ ਹੀ ਇਹ ਦੱਸੋ ਕਿ ਆਪਣੇ ਨੂੰ ਆਤਮਾ ਸਮਝ ਬਾਪ ਨੂੰ ਯਾਦ ਕਰੋ। ਇਹ ਗਿਆਨ ਦੇਣ ਦੇ ਲਈ ਹੀ ਤੁਸੀਂ ਇੰਨੇ ਚਿੱਤਰ ਆਦਿ ਬਣਾਉਂਦੇ ਹੋ। ਯੋਗ ਦੇ ਲਈ ਕੋਈ ਚਿੱਤਰ ਦੀ ਲੋੜ੍ਹ ਨਹੀਂ ਹੈ। ਚਿੱਤਰ ਸਭ ਗਿਆਨ ਦੀ ਸਮਝਾਣੀ ਦੇ ਲਈ ਬਣਾਏ ਜਾਂਦੇ ਹਨ। ਆਪਣੇ ਨੂੰ ਆਤਮਾ ਸਮਝਣ ਨਾਲ ਦੇਹ ਦਾ ਹੰਕਾਰ ਬਿਲਕੁੱਲ ਟੁੱਟ ਜਾਂਦਾ ਹੈ। ਗਿਆਨ ਵਿੱਚ ਤਾਂ ਜ਼ਰੂਰ ਮੂੰਹ ਚਾਹੀਦਾ ਵਰਣਨ ਕਰਨ ਦੇ ਲਈ। ਯੋਗ ਦੀ ਤਾਂ ਇੱਕ ਹੀ ਗੱਲ ਹੈ - ਆਪਣੇ ਨੂੰ ਆਤਮਾ ਸਮਝ ਬਾਪ ਨੂੰ ਯਾਦ ਕਰਨਾ ਹੈ। ਪੜ੍ਹਾਈ ਵਿੱਚ ਤਾਂ ਦੇਹ ਦੀ ਲੋੜ੍ਹ ਹੈ। ਸ਼ਰੀਰ ਬਗ਼ੈਰ ਕਿਵੇਂ ਪੜ੍ਹਣਗੇ ਜਾਂ ਪੜ੍ਹਾਉਣਗੇ।

ਪਤਿਤ ਪਾਵਨ ਬਾਪ ਹੈ ਤੇ ਉਸਦੇ ਨਾਲ ਯੋਗ ਲਗਾਉਣਾ ਪਵੇ ਨਾ। ਪਰ ਕੋਈ ਜਾਣਦੇ ਨਹੀਂ ਹਨ। ਬਾਪ ਆਪ ਆਕੇ ਸਿਖਾਉਂਦੇ ਹਨ, ਮਨੁੱਖ - ਮਨੁੱਖ ਨੂੰ ਕਦੀ ਸਿਖਾ ਨਾ ਸਕੇ। ਬਾਪ ਹੀ ਆਕੇ ਕਹਿੰਦੇ ਹਨ ਮੈਨੂੰ ਯਾਦ ਕਰੋ, ਇਸ ਨੂੰ ਕਿਹਾ ਜਾਂਦਾ ਹੈ ਪ੍ਰਮਾਤਮਾ ਦਾ ਗਿਆਨ। ਪ੍ਰਮਾਤਮਾ ਹੀ ਗਿਆਨ ਦਾ ਸਾਗਰ ਹੈ। ਇਹ ਬੜੀਆਂ ਸਮਝਣ ਦੀਆਂ ਗੱਲਾਂ ਹਨ। ਸਭਨੂੰ ਇਹ ਹੀ ਬੋਲੋ ਕਿ ਬੇਹੱਦ ਦੇ ਬਾਪ ਨੂੰ ਯਾਦ ਕਰੋ। ਉਹ ਬਾਪ ਨਵੀਂ ਦੁਨੀਆਂ ਸਥਾਪਨ ਕਰਦੇ ਹਨ। ਉਹ ਸਮਝਦੇ ਹੀ ਨਹੀਂ ਕਿ ਨਵੀਂ ਦੁਨੀਆਂ ਸਥਾਪਨ ਹੋਣੀ ਹੈ, ਜੋ ਭਗਵਾਨ ਨੂੰ ਯਾਦ ਕਰਨ। ਧਿਆਨ ਵਿੱਚ ਵੀ ਨਹੀਂ ਹੈ ਤਾਂ ਖ਼ਿਆਲ ਕਰਨ ਹੀ ਕਿਉਂ। ਇਹ ਵੀ ਤੁਸੀਂ ਜਾਣਦੇ ਹੋ। ਪਰਮਪਿਤਾ ਪ੍ਰਮਾਤਮਾ ਸ਼ਿਵ ਭਗਵਾਨ ਇੱਕ ਹੀ ਹੈ। ਕਹਿੰਦੇ ਵੀ ਹੈ ਬ੍ਰਹਮਾ ਦੇਵਤਾਏ ਨਮ: ਫੇਰ ਪਿਛਾੜੀ ਵਿੱਚ ਕਹਿੰਦੇ ਹਨ ਸ਼ਿਵ ਪ੍ਰਮਾਤਮਾਏ ਨਮ:। ਉਹ ਬਾਪ ਹੈ ਹੀ ਉੱਚ ਤੇ ਉੱਚ। ਪਰ ਉਹ ਕੀ ਹੈ, ਇਹ ਵੀ ਨਹੀਂ ਸਮਝਦੇ। ਜੇਕਰ ਪੱਥਰ ਠੀਕਰ ਵਿੱਚ ਹੈ ਫੇਰ ਨਮਾ ਕਾਦੇ ਲਈ। ਅਰਥ ਰਹਿਤ ਬੋਲਦੇ ਰਹਿੰਦੇ ਹਨ। ਇੱਥੇ ਤਾਂ ਤੁਹਾਨੂੰ ਆਵਾਜ਼ ਤੋਂ ਪਰੇ ਜਾਣਾ ਹੈ ਮਤਲਬ ਨਿਰਵਾਣਧਾਮ, ਸ਼ਾਂਤੀਧਾਮ ਵਿੱਚ ਜਾਣਾ ਹੈ। ਸ਼ਾਂਤੀਧਾਮ, ਸੁੱਖਧਾਮ ਕਿਹਾ ਜਾਂਦਾ ਹੈ। ਉਹ ਹੈ ਸ੍ਵਰਗਧਾਮ। ਨਰਕ ਨੂੰ ਧਾਮ ਨਹੀਂ ਕਹਾਂਗੇ। ਅੱਖਰ ਬੜੇ ਸਹਿਜ ਹਨ। ਕ੍ਰਾਇਸਟ ਦਾ ਧਰਮ ਕਿੱਥੋਂ ਤੱਕ ਚੱਲੇਗਾ? ਇਹ ਵੀ ਉਨਾਂ ਲੋਕਾਂ ਨੂੰ ਕੁਝ ਪਤਾ ਨਹੀਂ। ਕਹਿੰਦੇ ਵੀ ਹਨ ਕ੍ਰਾਇਸਟ ਤੋਂ 3 ਹਜ਼ਾਰ ਵਰ੍ਹੇ ਪਹਿਲਾਂ ਪੈਰਾਡਾਇਜ਼ ਸੀ ਮਤਲਬ ਦੇਵੀ - ਦੇਵਤਾਵਾਂ ਦਾ ਰਾਜ ਸੀ ਤੇ ਫੇਰ 2 ਹਜ਼ਾਰ ਵਰ੍ਹੇ ਕ੍ਰਿਸ਼ਚਨ ਦਾ ਹੋਇਆ, ਹੁਣ ਫੇਰ ਦੇਵਤਾ ਧਰਮ ਹੋਣਾ ਚਾਹੀਦਾ ਨਾ। ਮਨੁੱਖਾਂ ਦੀ ਬੁੱਧੀ ਕੁਝ ਕੰਮ ਨਹੀਂ ਕਰਦੀ। ਡਰਾਮਾ ਦੇ ਰਾਜ਼ ਨੂੰ ਨਾ ਜਾਣਨ ਕਾਰਨ ਕਿੰਨੇ ਪਲੈਨ ਬਣਾਉਂਦੇ ਰਹਿੰਦੇ ਹਨ। ਇਹ ਗੱਲਾਂ ਵੱਡੀ ਅਵਸਥਾ ਵਾਲੀਆਂ ਬੁੱਢੀਆਂ ਮਾਤਾ ਤਾਂ ਸਮਝ ਨਾ ਸੱਕਣ। ਬਾਪ ਸਮਝਾਉਂਦੇ ਹਨ ਹੁਣ ਤੁਹਾਡੀ ਸਭਦੀ ਵਾਨਪ੍ਰਸਥ ਅਵਸਥਾ ਹੈ। ਵਾਣੀ ਤੋਂ ਪਰੇ ਜਾਣਾ ਹੈ। ਉਹ ਭਾਵੇਂ ਕਹਿੰਦੇ ਹਨ ਨਿਰਵਾਣਧਾਮ ਗਿਆ ਪਰ ਜਾਂਦਾ ਕੋਈ ਨਹੀਂ ਹੈ। ਪੁਨਰਜਨਮ ਫੇਰ ਵੀ ਲੈਂਦੇ ਜ਼ਰੂਰ ਹਨ। ਵਾਪਸ ਕੋਈ ਵੀ ਜਾਂਦਾ ਨਹੀਂ। ਵਾਨਪ੍ਰਸਥ ਵਿੱਚ ਜਾਣ ਦੇ ਲਈ ਗੁਰੂ ਦਾ ਸੰਗ ਕਰਦੇ ਹਨ। ਬਹੁਤ ਵਾਨਪ੍ਰਸਥ ਆਸ਼ਰਮ ਹਨ। ਮਾਤਾਵਾਂ ਵੀ ਬਹੁਤ ਹਨ। ਉੱਥੇ ਵੀ ਤੁਸੀਂ ਸਰਵਿਸ ਕਰ ਸਕਦੇ ਹੋ। ਵਾਨਪ੍ਰਸਥ ਦਾ ਅਰ੍ਥ ਕੀ ਹੈ, ਤੁਹਾਨੂੰ ਬਾਪ ਬੈਠ ਸਮਝਾਉਂਦੇ ਹਨ। ਹੁਣ ਤੁਸੀਂ ਸਭ ਵਾਨਪ੍ਰਸਥੀ ਹੋ। ਸਾਰੀ ਦੁਨੀਆਂ ਵਾਨਪ੍ਰਸਥੀ ਹੈ। ਜੋ ਵੀ ਮਨੁੱਖ ਮਾਤਰ ਵੇਖਦੇ ਹੋ ਸਭ ਵਾਨਪ੍ਰਸਥੀ ਹਨ। ਸ੍ਰਵ ਦਾ ਸਦਗਤੀ ਦਾਤਾ ਇੱਕ ਹੀ ਸਤਿਗੁਰੂ ਹੈ। ਸਭਨੂੰ ਜਾਣਾ ਹੀ ਹੈ। ਜੋ ਚੰਗੀ ਤਰ੍ਹਾਂ ਪੁਰਸ਼ਾਰਥ ਕਰਦੇ ਹਨ ਉਹ ਆਪਣਾ ਉੱਚ ਪੱਦ ਪਾਉਂਦੇ ਹਨ। ਇਸ ਨੂੰ ਕਿਹਾ ਜਾਂਦਾ ਹੈ - ਕਿਆਮਤ ਦਾ ਵਕ਼ਤ। ਕਿਆਮਤ ਦੇ ਅਰ੍ਥ ਨੂੰ ਵੀ ਉਹ ਲੋਕੀਂ ਸਮਝਦੇ ਨਹੀਂ ਹਨ। ਤੁਸੀਂ ਬੱਚਿਆਂ ਵਿੱਚ ਵੀ ਨੰਬਰਵਾਰ ਸਮਝਦੇ ਹਨ। ਬੜੀ ਉੱਚੀ ਮੰਜ਼ਿਲ ਹੈ। ਸਭਨੂੰ ਸਮਝਣਾ ਹੈ - ਹੁਣ ਸਾਨੂੰ ਘਰ ਜਾਣਾ ਹੈ ਜ਼ਰੂਰ। ਆਤਮਾਵਾਂ ਨੂੰ ਵਾਣੀ ਤੋਂ ਪਰੇ ਜਾਣਾ ਹੈ ਫੇਰ ਪਾਰ੍ਟ ਰਿਪੀਟ ਕਰਾਂਗੇ। ਪਰ ਬਾਪ ਨੂੰ ਯਾਦ ਕਰਦੇ - ਕਰਦੇ ਜਾਣਗੇ ਤਾਂ ਉੱਚ ਪੱਦ ਪਾਉਣਗੇ। ਦੈਵੀ ਗੁਣ ਵੀ ਧਾਰਨ ਕਰਨੇ ਹਨ। ਕੋਈ ਗੰਦਾ ਕੰਮ ਚੋਰੀ ਆਦਿ ਨਹੀਂ ਕਰਨੀ ਚਾਹੀਦੀ। ਤੁਸੀਂ ਪੁੰਨਯ ਆਤਮਾ ਬਣੋਗੇ ਹੀ ਯੋਗ ਨਾਲ, ਗਿਆਨ ਨਾਲ ਨਹੀਂ। ਆਤਮਾ ਪਵਿੱਤਰ ਚਾਹੀਦੀ। ਸ਼ਾਂਤੀਧਾਮ ਵਿੱਚ ਪਵਿੱਤਰ ਆਤਮਾਵਾਂ ਹੀ ਜਾ ਸਕਦੀਆਂ ਹਨ। ਸਭ ਆਤਮਾਵਾਂ ਉੱਥੇ ਰਹਿੰਦੀਆਂ ਹਨ। ਹੁਣ ਆਉਂਦੀਆਂ ਰਹਿੰਦੀਆਂ ਹਨ। ਹੁਣ ਬਾਕੀ ਜੋ ਵੀ ਹੋਨਗੀਆਂ ਉਹ ਇੱਥੇ ਆਉਂਦੀਆਂ ਰਹਿਣਗੀਆਂ।

ਤਸੀਂ ਬੱਚਿਆਂ ਨੂੰ ਯਾਦ ਦੀ ਯਾਤਰਾ ਵਿੱਚ ਬਹੁਤ ਰਹਿਣਾ ਹੈ। ਇੱਥੇ ਤੁਹਾਨੂੰ ਮਦਦ ਚੰਗੀ ਮਿਲੇਗੀ। ਇੱਕ - ਦੋ ਦਾ ਬੱਲ ਮਿਲਦਾ ਹੈ ਨਾ। ਤੁਸੀਂ ਥੋੜ੍ਹੇ ਬੱਚਿਆਂ ਦੀ ਹੀ ਤਾਕਤ ਕੰਮ ਕਰਦੀ ਹੈ। ਗੋਵਰਧਨ ਪਹਾੜ ਵਿਖਾਉਂਦੇ ਹਨ ਨਾ, ਉਂਗਲੀ ਤੇ ਚੁੱਕਿਆ। ਤੁਸੀਂ ਗੋਪ - ਗੋਪੀਆਂ ਹੋ ਨਾ। ਸਤਿਯੁਗੀ ਦੇਵੀ - ਦੇਵਤਾਵਾਂ ਨੂੰ ਗੋਪ - ਗੋਪੀਆਂ ਨਹੀਂ ਕਿਹਾ ਜਾਂਦਾ ਹੈ। ਉਂਗਲੀ ਤੁਸੀਂ ਦਿੰਦੇ ਹੋ। ਆਇਰਨ ਏਜ਼ ਨੂੰ ਗੋਲਡਨ ਏਜ਼ ਅਤੇ ਨਰਕ ਨੂੰ ਸ੍ਵਰਗ ਬਣਾਉਣ ਦੇ ਲਈ ਤੁਸੀਂ ਇੱਕ ਬਾਪ ਦੇ ਨਾਲ ਬੁੱਧੀ ਦਾ ਯੋਗ ਲਗਾਉਂਦੇ ਹੋ। ਯੋਗ ਨਾਲ ਹੀ ਪਵਿੱਤਰ ਹੋਣਾ ਹੈ। ਇਨ੍ਹਾਂ ਗੱਲਾਂ ਨੂੰ ਭੁੱਲਣਾ ਨਹੀਂ ਹੈ। ਇਹ ਤਾਕਤ ਤੁਹਾਨੂੰ ਇੱਥੇ ਮਿਲਦੀ ਹੈ। ਬਾਹਰ ਵਿੱਚ ਤਾਂ ਆਸੁਰੀ ਮਨੁੱਖਾਂ ਦਾ ਸੰਗ ਰਹਿੰਦਾ ਹੈ। ਉੱਥੇ ਯਾਦ ਵਿੱਚ ਰਹਿਣਾ ਬੜਾ ਮੁਸ਼ਕਿਲ ਹੈ। ਇਨਾਂ ਅਡੋਲ ਉੱਥੇ ਤੁਸੀਂ ਰਹਿ ਨਹੀਂ ਸਕੋਗੇ। ਸੰਗਠਨ ਚਾਹੀਦਾ ਹੈ ਨਾ। ਇੱਥੇ ਸਭ ਇੱਕਰਸ ਇੱਕਠੇ ਬੈਠਦੇ ਹਨ ਤਾਂ ਮਦਦ ਮਿਲੇਗੀ। ਇੱਥੇ ਧੰਧਾ ਆਦਿ ਕੁਝ ਵੀ ਨਹੀਂ ਰਹਿੰਦਾ ਹੈ। ਬੁੱਧੀ ਕਿੱਥੇ ਜਾਵੇਗੀ! ਬਾਹਰ ਵਿੱਚ ਰਹਿਣ ਨਾਲ ਧੰਧਾ ਘਰ ਆਦਿ ਖਿੱਚੇਗਾ ਜ਼ਰੂਰ। ਇੱਥੇ ਤਾਂ ਕੁਝ ਹੈ ਨਹੀਂ। ਇੱਥੋਂ ਦਾ ਵਾਯੂਮੰਡਲ ਚੰਗਾ ਸ਼ੁੱਧ ਰਹਿੰਦਾ ਹੈ। ਡਰਾਮਾ ਅਨੁਸਾਰ ਕਿੰਨਾ ਦੂਰ ਪਹਾੜੀ ਤੇ ਆਕੇ ਤੁਸੀਂ ਬੈਠੇ ਹੋ। ਯਾਦਗ਼ਾਰ ਵੀ ਸਾਹਮਣੇ ਐਕੁਰੇਟ ਖੜਾ ਹੈ। ਉੱਪਰ ਵਿੱਚ ਸ੍ਵਰਗ ਵਿਖਾਇਆ ਹੈ। ਨਹੀਂ ਤਾਂ ਕਿੱਥੇ ਬਣਾਵੇਂ। ਤਾਂ ਬਾਬਾ ਕਹਿੰਦੇ ਹਨ ਇੱਥੇ ਆਕੇ ਬੈਠਦੇ ਹੋ ਤਾਂ ਆਪਣੀ ਜਾਂਚ ਰੱਖੋ - ਅਸੀਂ ਬਾਪ ਦੀ ਯਾਦ ਵਿੱਚ ਬੈਠਦੇ ਹਾਂ? ਸਵਦਰਸ਼ਨ ਚੱਕਰ ਵੀ ਫ਼ਿਰਦਾ ਰਹੇ। ਅੱਛਾ!

ਮਿੱਠੇ- ਮਿੱਠੇ ਸਿੱਕੀਲਧੇ ਬੱਚਿਆਂ ਪ੍ਰਤੀ ਮਾਤ - ਪਿਤਾ ਬਾਪਦਾਦਾ ਦਾ ਯਾਦ ਪਿਆਰ ਅਤੇ ਗੁੱਡਮੋਰਨਿੰਗ। ਰੂਹਾਨੀ ਬਾਪ ਦੀ ਰੂਹਾਨੀ ਬੱਚਿਆਂ ਨੂੰ ਨਮਸਤੇ।

ਧਾਰਨਾ ਲਈ ਮੁੱਖ ਸਾਰ:-
1. ਆਪਣੇ ਯਾਦ ਦੇ ਚਾਰਟ ਤੇ ਪੂਰੀ ਨਜ਼ਰ ਰੱਖਣੀ ਹੈ, ਵੇਖਣਾ ਹੈ ਅਸੀਂ ਬਾਪ ਨੂੰ ਕਿੰਨਾ ਵਕ਼ਤ ਯਾਦ ਕਰਦੇ ਹਾਂ। ਯਾਦ ਦੇ ਵਕ਼ਤ ਬੁੱਧੀ ਕਿੱਥੇ - ਕਿੱਥੇ ਭੱਟਕਦੀ ਹੈ?

2. ਇਸ ਕਿਆਮਤ ਦੇ ਵਕ਼ਤ ਵਿੱਚ ਵਾਣੀ ਤੋਂ ਪਰੇ ਜਾਣ ਦਾ ਪੁਰਸ਼ਾਰਥ ਕਰਨਾ ਹੈ। ਬਾਪ ਦੀ ਯਾਦ ਦੇ ਨਾਲ ਦੈਵੀਗੁਣ ਵੀ ਜ਼ਰੂਰ ਧਾਰਨ ਕਰਨੇ ਹਨ। ਕੋਈ ਗੰਦਾ ਕੰਮ ਚੋਰੀ ਆਦਿ ਨਹੀਂ ਕਰਨੀ ਹੈ।

ਵਰਦਾਨ:-
ਵਿਅਰਥ ਅਤੇ ਡਿਸਟਰਬ ਕਰਨ ਵਾਲੇ ਬੋਲ ਤੋਂ ਮੁਕਤ ਡਬਲ ਲਾਇਟ ਅਵਿਅਕਤ ਫਰਿਸ਼ਤਾ ਭਵ

ਅਵਿੱਅਕਤ ਫਰਿਸ਼ਤਾ ਬਣਨਾ ਹੈ ਤਾਂ ਵਿਅਰਥ ਬੋਲ ਜੋ ਕਿਸੇ ਨੂੰ ਵੀ ਚੰਗੇ ਨਹੀਂ ਲੱਗਦੇ ਹਨ ਉਨ੍ਹਾਂ ਨੂੰ ਸਦਾ ਦੇ ਲਈ ਖ਼ਤਮ ਕਰੋ। ਗੱਲ ਹੁੰਦੀ ਹੈ ਦੋ ਸ਼ਬਦਾਂ ਦੀ ਪਰ ਉਸਨੂੰ ਲੰਬਾ ਕਰਕੇ ਬੋਲਦੇ ਰਹਿਣਾ, ਇਹ ਵੀ ਵਿਅਰਥ ਹੈ। ਜੋ ਚਾਰ ਸ਼ਬਦਾਂ ਵਿੱਚ ਕੰਮ ਹੋ ਸਕਦਾ ਹੈ ਉਹ 12-15 ਸ਼ਬਦਾਂ ਵਿੱਚ ਨਹੀਂ ਬੋਲੋ। ਘਟ ਬੋਲੋ - ਹੌਲੀ ਬੋਲੀ …ਇਹ ਸਲੋਗਨ ਗਲੇ ਵਿੱਚ ਪਾਕੇ ਰੱਖੋ। ਵਿਅਰਥ ਅਤੇ ਡਿਸਟਰਬ ਕਰਨ ਵਾਲੇ ਬੋਲ ਤੋਂ ਮੁਕਤ ਬਣੋ ਤਾਂ ਅਵਿਅਕਤ ਫਰਿਸ਼ਤਾ ਬਣਨ ਵਿੱਚ ਬਹੁਤ ਮਦਦ ਮਿਲੇਗੀ।

ਸਲੋਗਨ:-
ਜੋ ਖੁਦ ਨੂੰ ਪ੍ਰਮਾਤਮ ਪਿਆਰ ਦੇ ਪਿੱਛੇ ਕੁਰਬਾਨ ਕਰਦੇ ਹਨ, ਸਫ਼ਲਤਾ ਉਹਨਾਂ ਦੇ ਗਲੇ ਦੀ ਮਾਲਾ ਬਣ ਜਾਂਦੀ ਹੈ।