21.12.24        Punjabi Morning Murli        Om Shanti         BapDada         Madhuban


"ਮਿੱਠੇ ਬੱਚੇ:- ਸੱਚੀ ਕਮਾਈ ਕਰਨ ਦਾ ਪੁਰਸ਼ਾਰਥ ਪਹਿਲੇ ਖੁਦ ਕਰੋ ਫਿਰ ਆਪਣੇ ਮਿੱਤਰ ਸੰਬੰਧੀਆਂ ਨੂੰ ਵੀ ਕਰਵਾਓ ਚੈਰਿਟੀ ਬਿਗਿਨਸ ਐਟ ਹੋਮ"

ਪ੍ਰਸ਼ਨ:-
ਸੁੱਖ ਅਤੇ ਚੈਨ ਪ੍ਰਾਪਤ ਕਰਨ ਦੀ ਵਿਧੀ ਕੀ ਹੈ?

ਉੱਤਰ:-
ਪਵਿੱਤਰਤਾ। ਜਿੱਥੇ ਪਵਿੱਤਰਤਾ ਹੈ ਉੱਥੇ ਸੁੱਖ-ਚੈਨ ਹੈ। ਬਾਪ ਪਵਿਤੱਰ ਦੁਨੀਆਂ ਸਤਿਯੁੱਗ ਦੀ ਸਥਾਪਨਾ ਕਰਦੇ ਹਨ। ਉੱਥੇ ਵਿਕਾਰ ਹੁੰਦੇ ਨਹੀਂ ਹਨ। ਜਿਹੜੇ ਦੇਵਤਾਵਾਂ ਦੇ ਪੂਜਾਰੀ ਹਨ ਉਹ ਕਦੇ ਅਜਿਹਾ ਪ੍ਰਸ਼ਨ ਕਰ ਨਹੀਂ ਸਕਦੇ ਹਨ ਕਿ ਵਿਕਾਰਾਂ ਬਗੈਰ ਦੁਨੀਆਂ ਕਿਵੇਂ ਚੱਲੇਗੀ? ਹੁਣ ਤੁਹਾਨੂੰ ਚੈਨ ਦੀ ਦੁਨੀਆਂ ਵਿੱਚ ਚਲਣਾ ਹੈ ਇਸਲਈ ਇਸ ਪਤਿਤ ਦੁਨੀਆਂ ਨੂੰ ਭੁੱਲਣਾ ਹੈ। ਸ਼ਾਂਤੀਧਾਮ ਅਤੇ ਸੁੱਖਧਾਮ ਨੂੰ ਯਾਦ ਕਰਨਾ ਹੈ।

ਓਮ ਸ਼ਾਂਤੀ
ਓਮ ਸ਼ਾਂਤੀ ਦਾ ਮਤਲਬ ਤਾਂ ਬੱਚਿਆਂ ਨੂੰ ਸਮਝਾਇਆ ਹੋਇਆ ਹੈ। ਸ਼ਿਵਬਾਬਾ ਵੀ ਓਮ ਸ਼ਾਂਤੀ ਕਹਿ ਸਕਦੇ ਹਨ ਤਾਂ ਸਾਲਿਗ੍ਰਾਮ ਬੱਚੇ ਵੀ ਕਹਿ ਸਕਦੇ ਹਨ। ਆਤਮਾ ਕਹਿੰਦੀ ਹੈ ਓਮ ਸ਼ਾਂਤੀ। ਸਨ ਆਫ ਸਾਈਲੈਂਸ ਫਾਦਰ। ਸ਼ਾਂਤੀ ਦੇ ਲਈ ਜੰਗਲ ਆਦਿ ਵਿੱਚ ਜਾਕੇ ਕੋਈ ਉਪਾਅ ਨਹੀਂ ਕੀਤਾ ਜਾਂਦਾ ਹੈ। ਆਤਮਾ ਤਾਂ ਹੈ ਹੀ ਸਾਈਲੈਂਸ। ਫਿਰ ਕੀ ਉਪਾਅ ਕਰਨਾ ਹੈ? ਇਹ ਬਾਪ ਬੈਠ ਸਮਝਾਉਂਦੇ ਹਨ। ਉਸ ਬਾਪ ਨੂੰ ਹੀ ਕਹਿੰਦੇ ਹਨ ਕਿ ਉੱਥੇ ਲੈ ਚਲ ਜਿੱਥੇ ਸੁੱਖ ਚੈਨ ਪਾਈਏ। ਚੈਨ ਅਤੇ ਸੁੱਖ ਸਾਰੇ ਮਨੁੱਖ ਚਾਹੁੰਦੇ ਹਨ। ਪਰ ਸੁੱਖ ਅਤੇ ਸ਼ਾਂਤੀ ਦੇ ਪਹਿਲੇ ਤਾਂ ਚਾਹੀਦੀ ਹੈ ਪਵਿੱਤਰਤਾ। ਪਵਿੱਤਰ ਨੂੰ ਪਾਵਨ, ਅਪਵਿੱਤਰ ਨੂੰ ਪਤਿਤ ਕਿਹਾ ਜਾਂਦਾ ਹੈ। ਪਤਿਤ ਦੁਨੀਆਂ ਵਾਲੇ ਪੁਕਾਰਦੇ ਰਹਿੰਦੇ ਹਨ ਕਿ ਆਕੇ ਸਾਨੂੰ ਪਾਵਨ ਦੁਨੀਆਂ ਵਿੱਚ ਲੈ ਚੱਲੋ। ਉਹ ਹੈ ਹੀ ਪਤਿਤ ਦੁਨੀਆਂ ਤੋਂ ਲਿਬ੍ਰੇਟ ਕਰ ਪਾਵਨ ਦੁਨੀਆਂ ਵਿੱਚ ਲੈ ਜਾਣ ਵਾਲਾ। ਸਤਿਯੁੱਗ ਵਿੱਚ ਹੈ ਪਵਿੱਤਰਤਾ, ਕਲਯੁੱਗ ਵਿੱਚ ਹੈ ਅਪਵਿੱਤਰਤਾ। ਉਹ ਹੈ ਵਾਈਸਲੈਸ ਵਰਲਡ, ਇਹ ਹੈ ਵਿਸ਼ਸ਼ ਵਰਲਡ। ਇਹ ਤਾਂ ਬੱਚੇ ਜਾਣਦੇ ਹਨ ਦੁਨੀਆਂ ਵ੍ਰਿਧੀ ਨੂੰ ਪਾਉਂਦੀ ਰਹਿੰਦੀ ਹੈ। ਸਤਿਯੁੱਗ ਵਾਈਸਲੈਸ ਵਰਲਡ ਹੈ ਤਾਂ ਜਰੂਰ ਮਨੁੱਖ ਥੋੜੇ ਹੋਣਗੇ। ਉਹ ਥੋੜੇ ਕੌਣ ਹੋਣਗੇ? ਬਰੋਬਰ ਸਤਿਯੁੱਗ ਵਿੱਚ ਦੇਵੀ ਦੇਵਤਾਵਾਂ ਦਾ ਹੀ ਰਾਜ ਹੈ, ਉਸਨੂੰ ਹੀ ਚੈਨ ਦੀ ਦੁਨੀਆਂ ਅਤੇ ਸੁੱਖਧਾਮ ਕਿਹਾ ਜਾਂਦਾ ਹੈ। ਇਹ ਹੈ ਦੁੱਖਧਾਮ। ਦੁੱਖਧਾਮ ਨੂੰ ਬਦਲ ਸੁੱਖਧਾਮ ਬਣਾਉਣ ਵਾਲਾ ਇੱਕ ਹੀ ਪਰਮਪਿਤਾ ਪਰਮਾਤਮਾ ਹੈ। ਸੁੱਖ ਦਾ ਵਰਸਾ ਜਰੂਰ ਬਾਪ ਹੀ ਦੇਣਗੇ। ਹੁਣ ਉਹ ਬਾਪ ਕਹਿੰਦੇ ਹਨ ਦੁਖਧਾਮ ਨੂੰ ਭੁੱਲੋ, ਸ਼ਾਂਤੀਧਾਮ ਅਤੇ ਸੁਖਧਾਮ ਨੂੰ ਯਾਦ ਕਰੋ ਇਸਨੂੰ ਹੀ ਮਨ ਮਨਾਭਵ ਕਿਹਾ ਜਾਂਦਾ ਹੈ। ਬਾਪ ਆਕੇ ਬੱਚਿਆਂ ਨੂੰ ਸੁਖਧਾਮ ਦਾ ਸਾਕਸ਼ਾਤਕਾਰ ਕਰਾਉਂਦੇ ਹਨ। ਦੁਖਧਾਮ ਦਾ ਵਿਨਾਸ਼ ਕਰਾ ਕੇ ਸ਼ਾਂਤੀਧਾਮ ਵਿੱਚ ਲੈ ਜਾਂਦੇ ਹਨ। ਇਸ ਚੱਕਰ ਨੂੰ ਸਮਝਣਾ ਹੈ। 84 ਜਨਮ ਲੈਣੇ ਪੈਂਦੇ ਹਨ। ਜੋ ਪਹਿਲੇ ਸੁਖਧਾਮ ਵਿੱਚ ਆਉਂਦੇ ਹਨ, ਉਨ੍ਹਾਂ ਦੇ ਹਨ 84 ਜਨਮ ਸਿਰਫ ਇੰਨੀਆਂ ਗੱਲਾਂ ਯਾਦ ਕਰਨ ਨਾਲ ਵੀ ਬੱਚੇ ਸੁਖਧਾਮ ਦੇ ਮਾਲਿਕ ਬਣ ਸਕਦੇ ਹਨ।

ਬਾਪ ਕਹਿੰਦੇ ਹਨ ਬੱਚੇ, ਸ਼ਾਂਤੀਧਾਮ ਨੂੰ ਯਾਦ ਕਰੋ ਅਤੇ ਫਿਰ ਵਰਸੇ ਨੂੰ ਮਤਲਬ ਸੁੱਖਧਾਮ ਨੂੰ ਯਾਦ ਕਰੋ। ਪਹਿਲਾ-ਪਹਿਲਾ ਤੁਸੀਂ ਸ਼ਾਂਤੀਧਾਮ ਵਿੱਚ ਜਾਂਦੇ ਹੋ ਤਾਂ ਆਪਣੇ ਨੂੰ ਸ਼ਾਂਤੀਧਾਮ, ਬ੍ਰਹਿਮੰਡ ਦਾ ਮਾਲਿਕ ਸਮਝੋ। ਚੱਲਦੇ-ਫਿਰਦੇ ਆਪਣੇ ਨੂੰ ਓਥੋਂ ਦੇ ਵਾਸੀ ਸਮਝੋਗੇ ਤਾਂ ਇਹ ਦੁਨੀਆਂ ਭੁਲਦੀ ਜਾਵੇਗੀ। ਸਤਿਯੁੱਗ ਹੈ ਸੁੱਖਧਾਮ ਪਰ ਸਾਰੇ ਤਾਂ ਸਤਿਯੁੱਗ ਵਿੱਚ ਆ ਨਹੀਂ ਸਕਦੇ ਹਨ। ਇਹ ਗੱਲਾਂ ਸਮਝਣਗੇ ਉਹ ਹੀ ਜਿਹੜੇ ਦੇਵਤਾਵਾਂ ਦੇ ਪੂਜਾਰੀ ਹਨ। ਇਹ ਹੈ ਸੱਚੀ ਕਮਾਈ, ਜਿਹੜਾ ਸੱਚਾ ਬਾਪ ਸਿਖਾਉਂਦੇ ਹਨ। ਬਾਕੀ ਸਾਰੀਆਂ ਹਨ ਝੂਠੀਆਂ ਕਮਾਈਆਂ। ਅਵਿਨਾਸ਼ੀ ਗਿਆਨ ਰਤਨਾਂ ਦੀ ਕਮਾਈ ਹੀ ਸੱਚੀ ਕਮਾਈ ਕਹੀ ਜਾਂਦੀ ਹੈ, ਬਾਕੀ ਵਿਨਾਸ਼ੀ ਧਨ ਦੌਲਤ ਉਹ ਹੈ ਝੂਠੀ ਕਮਾਈ। ਦੁਆਪਰ ਤੋਂ ਲੈ ਕੇ ਉਹ ਝੂਠੀ ਕਮਾਈ ਕਰਦੇ ਆਏ ਹਨ। ਇਸ ਅਵਿਨਾਸ਼ੀ ਸੱਚੀ ਕਮਾਈ ਦੀ ਪ੍ਰਾਲਬੱਧ ਸਤਿਯੁੱਗ ਤੋਂ ਸ਼ੁਰੂ ਹੋ ਤਰੇਤਾ ਵਿੱਚ ਪੂਰੀ ਹੁੰਦੀ ਹੈ ਮਤਲਬ ਅੱਧਾਕਲਪ ਭੋਗਦੇ ਹੋ। ਫਿਰ ਬਾਅਦ ਵਿੱਚ ਝੂਠੀ ਕਮਾਈ ਸ਼ੁਰੂ ਹੋ ਜਾਂਦੀ ਹੈ, ਜਿਸ ਨਾਲ ਅੱਧਾਕਲਪ ਸ਼ਨ-ਭੰਗੁਰ ਸੁੱਖ ਮਿਲਦਾ ਹੈ। ਇਹ ਅਵਿਨਾਸ਼ੀ ਗਿਆਨ ਰਤਨ, ਗਿਆਨ ਸਾਗਰ ਹੀ ਦਿੰਦੇ ਹਨ। ਸੱਚੀ ਕਮਾਈ ਸੱਚਾ ਬਾਪ ਕਰਵਾਉਂਦੇ ਹਨ। ਭਾਰਤ ਸੱਚਖੰਡ ਸੀ, ਭਾਰਤ ਹੀ ਹੁਣ ਝੂਠਖੰਡ ਬਣਿਆ ਹੈ। ਹੋਰ ਖੰਡਾ ਨੂੰ ਸੱਚਖੰਡ, ਝੂਠ ਖੰਡ ਨਹੀਂ ਕਿਹਾ ਜਾਂਦਾ ਹੈ। ਸੱਚਖੰਡ ਬਣਾਉਣ ਵਾਲਾ ਬਾਦਸ਼ਾਹ ਟਰੁਥ ਉਹ ਹੈ। ਸੱਚਾ ਹੈ ਇੱਕ ਗਾਡ ਫਾਦਰ, ਬਾਕੀ ਹੈ ਝੂਠੇ ਫਾਦਰ। ਸਤਿਯੁੱਗ ਵਿੱਚ ਵੀ ਸੱਚੇ ਫਾਦਰ ਮਿਲਦੇ ਹਨ ਕਿਉਂਕਿ ਉੱਥੇ ਝੂਠ ਪਾਪ ਨਹੀਂ ਹੁੰਦਾ ਹੈ। ਇਹ ਹੈ ਹੀ ਪਾਪ ਆਤਮਾਵਾਂ ਦੀ ਦੁਨੀਆ, ਉਹ ਹੈ ਪੁੰਨ ਆਤਮਾਵਾਂ ਦੀ ਦੁਨੀਆਂ। ਤਾਂ ਹੁਣ ਸੱਚੀ ਕਮਾਈ ਦੇ ਲਈ ਕਿੰਨਾ ਪੁਰਸ਼ਾਰਥ ਕਰਨਾ ਚਾਹੀਦਾ ਹੈ। ਜਿਨ੍ਹਾਂ ਨੇ ਕਲਪ ਪਹਿਲਾ ਕਮਾਈ ਕੀਤੀ ਹੈ, ਉਹ ਹੀ ਕਰਣਗੇ। ਪਹਿਲੇ ਆਪ ਸੱਚੀ ਕਮਾਈ ਕਰ ਫਿਰ ਪਿਅਰ ਅਤੇ ਸਸੁਰਘਰ ਨੂੰ ਇਹ ਹੀ ਸੱਚੀ ਕਮਾਈ ਕਰਾਉਣੀ ਹੈ। ਚੈਰਿਟੀ ਬਿਗਿਨਸ ਐਟ ਹੋਮ।

ਸਰਵਵਿਆਪੀ ਦੇ ਗਿਆਨ ਵਾਲੇ ਭਗਤੀ ਨਹੀਂ ਕਰ ਸਕਦੇ ਹਨ। ਜਦੋ ਸਾਰੇ ਹੀ ਭਗਵਾਨ ਦੇ ਰੂਪ ਹਨ ਫਿਰ ਭਗਤੀ ਕਿਸਦੀ ਕਰਦੇ ਹਨ? ਤਾਂ ਇਸ ਦੁਬਨ ਤੋਂ ਕੱਢਣ ਦੇ ਲਈ ਮਿਹਨਤ ਕਰਨੀ ਪੈਂਦੀ ਹੈ। ਸੰਨਿਆਸੀ ਲੋਕ ਚੈਰਿਟੀ ਬਿਗਿਨਸ ਐਟ ਹੋਮ ਕੀ ਕਰਣਗੇ? ਪਹਿਲਾਂ ਤਾਂ ਉਹ ਘਰਬਾਰ ਦਾ ਸਮਾਚਾਰ ਸੁਣਾਉਂਦੇ ਹੀ ਨਹੀਂ ਹਨ। ਬੋਲੋ, ਕਿਉਂ ਨਹੀਂ ਸੁਣਾਉਂਦੇ ਹੋ? ਪਤਾ ਤਾਂ ਲੱਗਣਾ ਚਾਹੀਦਾ ਹੈ ਨਾ। ਦੱਸਣ ਵਿੱਚ ਕੀ ਹੈ, ਫਲਾਣੇ ਘਰ ਦੇ ਸੀ। ਫਿਰ ਸੰਨਿਆਸ ਧਾਰਨ ਕੀਤਾ! ਤੁਹਾਨੂੰ ਪੁੱਛਣ ਤਾਂ ਤੁਸੀਂ ਝੱਟ ਦੱਸ ਸਕਦੇ ਹੋ। ਸੰਨਿਆਸੀਆਂ ਦੇ ਫਾਲੋਅਰਸ ਤਾਂ ਬੜੇ ਹਨ। ਉਹ ਫਿਰ ਜੇਕਰ ਬੈਠ ਕੇ ਕਹਿਣ ਕੀ ਭਗਵਾਨ ਇੱਕ ਹੈ ਤਾਂ ਸਭ ਉਨ੍ਹਾਂ ਨੂੰ ਪੁੱਛਣਗੇ ਤੁਹਾਨੂੰ ਇਹ ਗਿਆਨ ਕਿਸਨੇ ਸੁਣਾਇਆ? ਕਹੋ ਬੀ.ਕੇ. ਨੇ, ਤਾਂ ਸਾਰਾ ਉਨ੍ਹਾਂ ਦਾ ਧੰਧਾ ਹੀ ਖਤਮ ਹੋ ਜਾਏ। ਇਵੇਂ ਕੌਣ ਆਪਣੀ ਇੱਜਤ ਗਵਾਏਗਾ? ਫਿਰ ਇਵੇਂ ਕੋਈ ਖਾਣ ਨੂੰ ਵੀ ਨਾ ਦਵੇ ਇਸਲਈ ਸੰਨਿਆਸੀਆਂ ਦੇ ਲਈ ਤਾਂ ਬੜਾ ਮੁਸ਼ਕਿਲ ਹੈ। ਪਹਿਲਾਂ ਤਾਂ ਆਪਣੇ ਮਿੱਤਰ ਸੰਬੰਧੀਆਂ ਆਦਿ ਨੂੰ ਗਿਆਨ ਦੇ ਸੱਚੀ ਕਮਾਈ ਕਰਾਉਣੀ ਪਵੇ ਜਿਸਦੇ ਨਾਲ ਉਹ 21 ਜਨਮ ਸੁੱਖ ਪਾਉਣ। ਗੱਲ ਹੈ ਤਾਂ ਬਹੁਤ ਸਹਿਜ । ਪਰ ਡਰਾਮਾ ਵਿੱਚ ਇੰਨੇ ਸ਼ਾਸਤ੍ਰ ਮੰਦਿਰ ਆਦਿ ਬਣਨ ਦੀ ਵੀ ਨੂੰਧ ਹੈ।

ਪਤਿਤ ਦੁਨੀਆ ਵਿੱਚ ਰਹਿਣ ਵਾਲੇ ਕਹਿੰਦੇ ਹਨ ਹੁਣ ਪਾਵਨ ਦੁਨੀਆਂ ਵਿੱਚ ਲੈ ਚੱਲੋ। ਸਤਿਯੁੱਗ ਨੂੰ 5000 ਸਾਲ ਹੋਏ ਹਨ। ਉਨ੍ਹਾਂ ਨੇ ਤਾਂ ਕਲਯੁੱਗ ਦੀ ਉਮਰ ਹੀ ਲੱਖਾਂ ਸਾਲ ਕਹਿ ਦਿੱਤੀ ਹੈ ਤਾਂ ਫਿਰ ਮਨੁੱਖ ਕਿਵੇਂ ਸਮਝਣ ਕੀ ਸੁਖਧਾਮ ਕਿੱਥੇ ਹੈ? ਕਦੋ ਹੋਵੇਗਾ? ਉਹ ਤਾਂ ਕਹਿੰਦੇ ਹਨ ਮਹਾਪ੍ਰਲ੍ਯ ਹੁੰਦੀ ਹੈ ਫਿਰ ਸਤਿਯੁੱਗ ਹੁੰਦਾ ਹੈ। ਪਹਿਲਾਂ-ਪਹਿਲਾਂ ਸ਼੍ਰੀਕ੍ਰਿਸ਼ਨ ਅੰਗੂਠਾ ਚੂਸਦਾ ਸਾਗਰ ਵਿੱਚ ਪਿੱਪਲ ਦੇ ਪੱਤੇ ਤੇ ਆਉਂਦਾ ਹਾਂ। ਹੁਣ ਕਿੱਥੇ ਦੀ ਕਿੱਥੇ ਗੱਲ ਲੈ ਗਏ ਹਨ! ਹੁਣ ਬਾਪ ਕਹਿੰਦੇ ਹਨ ਬ੍ਰਹਮਾ ਦਵਾਰਾ ਮੈਂ ਸਾਰੇ ਵੇਦ ਸ਼ਾਸਤਰਾਂ ਦਾ ਸਾਰ ਸੁਣਾਉਂਦਾ ਹਾਂ ਇਸਲਈ ਵਿਸ਼ਨੂੰ ਦੀ ਨਾਭੀ ਕਮਲ ਤੋਂ ਬ੍ਰਹਮਾ ਦਿਖਾਉਂਦੇ ਹਨ ਅਤੇ ਫਿਰ ਹੱਥ ਵਿੱਚ ਸ਼ਾਸਤਰ ਦਿਖਾ ਦਿੱਤੇ ਹਨ। ਹੁਣ ਬ੍ਰਹਮਾ ਤਾਂ ਜਰੂਰ ਇਥੇ ਹੋਵੇਗਾ ਨਾ। ਸੂਖਸ਼ਮਵਤਨ ਵਿੱਚ ਸ਼ਾਸਤਰ ਤਾਂ ਨਹੀਂ ਹੋਣਗੇ ਨਾ। ਬ੍ਰਹਮਾ ਇਥੇ ਹੋਣਾ ਚਾਹੀਦਾ ਹੈ। ਵਿਸ਼ਨੂੰ ਲਕਸ਼ਮੀ - ਨਾਰਾਇਣ ਦੇ ਰੂਪ ਵਿੱਚ ਤੇ ਇੱਥੇ ਹੁੰਦੇ ਹਨ। ਬ੍ਰਹਮਾ ਹੀ ਸੋ ਵਿਸ਼ਨੂੰ ਬਣਦਾ ਹੈ ਵਿਸ਼ਨੂੰ ਸੋ ਬ੍ਰਹਮਾ ਬਣਦਾ ਹੈ। ਹੁਣ ਬ੍ਰਹਮਾ ਤੋਂ ਵਿਸ਼ਨੂੰ ਨਿਕਲਦਾ ਜਾ ਵਿਸ਼ਨੂੰ ਤੋਂ ਬ੍ਰਹਮਾ ਨਿਕਲਦਾ ਹੈ? ਇਹ ਸਭ ਸਮਝਣ ਦੀਆਂ ਗੱਲਾਂ ਹਨ। ਪਰ ਇਨ੍ਹਾਂ ਗੱਲਾਂ ਨੂੰ ਸਮਝਣਗੇ ਉਹ ਜੋ ਚੰਗੀ ਤਰ੍ਹਾਂ ਪੜਣਗੇ। ਬਾਪ ਕਹਿੰਦੇ ਹਨ ਜਦੋ ਤੱਕ ਤੁਹਾਡਾ ਸ਼ਰੀਰ ਛੁੱਟੇ ਓਦੋ ਤੱਕ ਸਮਝਦੇ ਹੀ ਰਹਿਣਗੇ। ਤੁਸੀਂ ਬਿਲਕੁਲ ਹੀ 100 ਪਰਸੈਂਟ ਬੇਸਮਝ, ਕੰਗਾਲ ਬਣ ਗਏ ਹੋ। ਤੁਸੀਂ ਹੀ ਸਮਝਦਾਰ ਦੇਵੀ - ਦੇਵਤਾ ਸੀ, ਹੁਣ ਫਿਰ ਤੋਂ ਤੁਸੀਂ ਦੇਵੀ - ਦੇਵਤਾ ਬਣ ਰਹੇ ਹੋ। ਮਨੁੱਖ ਤਾਂ ਬਣ ਨਾ ਸਕੇ। ਤੁਸੀਂ ਤਾਂ ਦੇਵਤਾ ਸੀ ਫਿਰ 84 ਜਨਮ ਲੈਂਦੇ - ਲੈਂਦੇ ਇੱਕਦਮ ਕਲਾਹੀਨ ਹੋ ਗਏ ਹੋ। ਤੁਸੀਂ ਸੁਖਧਾਮ ਵਿੱਚ ਬੜੇ ਚੈਨ ਵਿੱਚ ਸੀ, ਹੁਣ ਬੇਚੈਨ ਹੋ। ਤੁਸੀਂ 84 ਜਨਮਾਂ ਦਾ ਹਿਸਾਬ ਦੱਸ ਸਕਦੇ ਹੋ। ਇਸਲਾਮੀ, ਬੋਧੀ, ਸਿੱਖ, ਈਸਾਈ ਮੱਠ-ਪੰਥ ਸਾਰੇ ਕਿੰਨਾ ਜਨਮ ਲੈਣਗੇ? ਇਹ ਸਭ ਹਿਸਾਬ ਕੱਢਣਾ ਤਾਂ ਸੌਖਾ ਹੈ। ਸਵਰਗ ਦੇ ਮਾਲਿਕ ਤਾਂ ਭਾਰਤ ਵਾਸੀ ਹੀ ਬਣਨਗੇ। ਸੈਪਲਿੰਗ ਲੱਗਦੀ ਹੈ ਨਾ। ਇਹ ਹੈ ਸਮਝਾਣੀ। ਆਪ ਸਮਝ ਜਾਣ ਤਾਂ ਫਿਰ ਪਹਿਲਾਂ ਪਹਿਲਾਂ ਆਪਣੇ ਮਾਤ-ਪਿਤਾ, ਭੈਣ-ਭਾਈਆ ਨੂੰ ਗਿਆਨ ਦੇਣਾ ਪਵੇ। ਗ੍ਰਹਿਸਤ ਵਿਵਹਾਰ ਵਿੱਚ ਰਹਿੰਦੇ ਕਮਲ ਫੁਲ ਸਮਾਨ ਰਹਿਣਾ ਹੈ ਫਿਰ ਚੈਰਿਟੀ ਬਿਗਿਨਸ ਐਟ ਹੋਮ। ਪਿਅਰ ਘਰ, ਸਸੁਰਘਰ ਨੂੰ ਨਾਲੇਜ ਸੁਣਾਉਣੀ ਪਵੇ। ਧੰਧੇ ਵਿੱਚ ਵੀ ਪਹਿਲਾਂ ਆਪਣੇ ਭਾਈਆ ਨੂੰ ਹੀ ਭਾਗੀਦਾਰ ਬਣਾਉਂਦੇ ਹਨ। ਇਥੇ ਵੀ ਇਵੇਂ ਹੀ ਹੈ। ਗਾਇਨ ਵੀ ਹੈ ਕੰਨਿਆ ਉਹ ਜੋ ਪਿਅਰ ਘਰ ਅਤੇ ਸਸੁਰਘਰ ਦਾ ਉੱਧਾਰ ਕਰੇ। ਅਪਵਿੱਤਰ ਉੱਧਾਰ ਕਰ ਨਹੀਂ ਸਕਦੇ ਹਨ। ਫਿਰ ਕਿਹੜੀ ਕੰਨਿਆ? ਇਹ ਬ੍ਰਹਮਾ ਦੀ ਕੰਨਿਆ, ਬ੍ਰਹਮਾਕੁਮਾਰੀ ਹੈ ਨਾ। ਇਥੇ ਅਧਰ ਕੰਨਿਆ, ਕੁਵਾਰੀ ਕੰਨਿਆ ਦਾ ਵੀ ਮੰਦਿਰ ਬਣਿਆ ਹੋਇਆ ਹੈ। ਇਥੇ ਤੁਹਾਡੇ ਯਾਦਗਾਰ ਬਣੇ ਹੋਏ ਹਨ। ਅਸੀਂ ਫਿਰ ਤੋਂ ਆਏ ਹਾਂ ਭਾਰਤ ਨੂੰ ਸਵਰਗ ਬਣਾਉਣ ਦੇ ਲਈ। ਇਹ ਦਿਲਵਾੜਾ ਮੰਦਿਰ ਬਿਲਕੁਲ ਐਕੂਰੇਟ ਹੈ, ਉਪਰ ਵਿੱਚ ਸਵਰਗ ਦਿਖਾਇਆ ਹੈ। ਸਵਰਗ ਹੈ ਤਾਂ ਇਥੇ ਹੀ। ਰਾਜਯੋਗ ਦੀ ਤੱਪਸਿਆ ਵੀ ਇਥੇ ਹੀ ਹੁੰਦੀ ਹੈ। ਜਿਨ੍ਹਾਂ ਦਾ ਮੰਦਿਰ ਹੈ ਉਨ੍ਹਾਂ ਨੂੰ ਇਹ ਜਾਣਨਾ ਤਾਂ ਚਾਹੀਦਾ ਹੈ ਨਾ! ਹੁਣ ਅੰਦਰ ਜਗਤਪਿਤਾ ਜਗਤ ਅੰਬਾ, ਆਦਿ ਦੇਵ, ਆਦਿ ਦੇਵੀ ਬੈਠੇ ਹਨ। ਅੱਛਾ, ਆਦਿ ਦੇਵ ਕਿਸਦਾ ਬੱਚਾ ਹੈ? ਸ਼ਿਵਬਾਬਾ ਦਾ। ਅਧਰ ਕੁਮਾਰੀ, ਕੁਮਾਰੀ ਕੰਨਿਆ ਸਾਰੇ ਰਾਜਯੋਗ ਵਿੱਚ ਬੈਠੇ ਹਨ। ਬਾਪ ਕਹਿੰਦੇ ਹਨ ਮਨਮਨਾਭਵ, ਤਾਂ ਤੁਸੀਂ ਬੈਕੁੰਠ ਦੇ ਮਾਲਿਕ ਬਣੋਗੋ। ਮੁਕਤੀ, ਜੀਵਨਮੁਕਤੀ ਨੂੰ ਯਾਦ ਕਰੋ। ਤੁਹਾਡਾ ਇਹ ਸੰਨਿਆਸ ਹੈ, ਜੈਨੀ ਲੋਕਾਂ ਦਾ ਸੰਨਿਆਸ ਬੜਾ ਔਖਾ ਹੈ। ਵਾਲ ਆਦਿ ਕੱਢਣ ਦੀ ਕਿੰਨੀ ਸਖਤ ਰਸਮ ਹੈ। ਇੱਥੇ ਤਾਂ ਹੈ ਹੀ ਸਹਿਜ ਰਾਜਯੋਗ। ਇਹ ਹੈ ਵੀ ਪ੍ਰਵਿਰਤੀ ਮਾਰਗ ਦਾ। ਇਹ ਡਰਾਮਾ ਵਿੱਚ ਨੂੰਧ ਹੈ। ਕੋਈ ਜੈਨ ਮੁਨੀ ਨੇ ਬੈਠ ਕੇ ਆਪਣਾ ਨਵਾਂ ਧਰਮ ਸਥਾਪਨ ਕੀਤਾ ਪਰ ਉਸਨੂੰ ਆਦਿ ਸਨਾਤਨ ਦੇਵੀ - ਦੇਵਤਾ ਧਰਮ ਤਾਂ ਨਹੀਂ ਕਹਾਂਗੇ ਨਾ। ਉਹ ਤਾਂ ਹੁਣ ਪ੍ਰਾਇ ਲੋਪ ਹੈ। ਕਿਸੇ ਨੇ ਜੈਨ ਧਰਮ ਚਲਾਇਆ ਤੇ ਚਲ ਪਿਆ। ਇਹ ਵੀ ਡਰਾਮਾ ਵਿੱਚ ਹੈ। ਆਦਿ ਦੇਵ ਨੂੰ ਪਿਤਾ ਅਤੇ ਜਗਤ ਅੰਬਾ ਨੂੰ ਮਾਤਾ ਕਹਾਂਗੇ। ਇਹ ਤਾਂ ਸਭ ਜਾਣਦੇ ਹਨ ਕੀ ਆਦਿ ਦੇਵ ਬ੍ਰਹਮਾ ਹੈ। ਆਦਮ ਬੀਬੀ, ਐਡਮ-ਈਵ ਵੀ ਕਹਿੰਦੇ ਹਨ। ਕ੍ਰਿਸ਼ਚਨ ਲੋਕਾਂ ਨੂੰ ਥੋੜੀ ਪਤਾ ਹੈ ਕਿ ਇਹ ਐਡਮ ਈਵ ਤਪੱਸਿਆ ਕਰ ਰਹੇ ਹਨ। ਮਨੁੱਖ ਸ੍ਰਿਸ਼ਟੀ ਦੇ ਸਿਜਰੇ ਦੇ ਇਹ ਹੈਡ ਹਨ। ਇਹ ਰਾਜ ਵੀ ਬਾਪ ਬੈਠ ਸਮਝਾਉਂਦੇ ਹਨ। ਇੰਨੇ ਮੰਦਿਰ ਸ਼ਿਵ ਦੇ ਅਤੇ ਲਕਸ਼ਮੀ ਨਰਾਇਣ ਦੇ ਬਣੇ ਹਨ ਤਾਂ ਉਨ੍ਹਾਂ ਦੀ ਬਾਇਓਗ੍ਰਾਫੀ ਜਾਣਨੀ ਚਾਹੀਦੀ ਹੈ ਨਾ! ਇਹ ਵੀ ਗਿਆਨ ਸਾਗਰ ਬਾਪ ਬੈਠ ਸਮਝਾਉਂਦੇ ਹਨ। ਪਰਮਪਿਤਾ ਪਰਮਾਤਮਾ ਨੂੰ ਹੀ ਨਾਲੇਜਫੁੱਲ ਗਿਆਨ ਦਾ ਸਾਗਰ, ਆਨੰਦ ਦਾ ਸਾਗਰ ਕਿਹਾ ਜਾਂਦਾ ਹੈ। ਇਹ ਪਰਮਾਤਮਾ ਦੀ ਮਹਿਮਾ ਕੋਈ ਸਾਧੂ ਸੰਤ ਆਦਿ ਨਹੀਂ ਜਾਣਦੇ ਹਨ। ਉਹ ਤਾਂ ਕਹਿ ਦਿੰਦੇ ਹਨ ਪਰਮਾਤਮਾ ਸਰਵ ਵਿਆਪੀ ਹੈ ਫਿਰ ਮਹਿਮਾ ਕਿਸਦੀ ਕਰੀਏ? ਪਰਮਾਤਮਾ ਨੂੰ ਨਾ ਜਾਣਨ ਦੇ ਕਾਰਨ ਹੀ ਫਿਰ ਆਪਣੇ ਨੂੰ ਸ਼ਿਵੋਅਹਮ ਕਹਿ ਦਿੰਦੇ ਹਨ। ਨਹੀਂ ਤਾਂ ਪਰਮਾਤਮਾ ਦੀ ਮਹਿਮਾ ਕਿੰਨੀ ਵੱਡੀ ਹੈ। ਉਹ ਤਾਂ ਮਨੁੱਖ ਸ੍ਰਿਸ਼ਟੀ ਦਾ ਬੀਜਰੂਪ ਹੈ। ਮੁਸਲਮਾਨ ਲੋਕ ਵੀ ਕਹਿੰਦੇ ਹਨ ਸਾਨੂੰ ਖੁਦਾ ਨੇ ਪੈਦਾ ਕੀਤਾ, ਤਾਂ ਅਸੀਂ ਰਚਨਾ ਠਹਿਰੇ। ਰਚਨਾ, ਰਚਨਾ ਨੂੰ ਵਰਸਾ ਦੇ ਨਹੀਂ ਸਕਦੀ। ਕਰਿਏਸ਼ਨ ਨੂੰ ਕ੍ਰਿਏਟਰ ਤੋਂ ਵਰਸਾ ਮਿਲਦਾ ਹੈ, ਇਸ ਗੱਲ ਨੂੰ ਕੋਈ ਸਮਝਦੇ ਨਹੀਂ ਹਨ। ਉਹ ਬੀਜਰੂਪ ਸੱਤ ਹੈ, ਚੇਤਨ ਹੈ, ਸ੍ਰਿਸ਼ਟੀ ਦੇ ਆਦਿ-ਮੱਧ-ਅੰਤ ਦਾ ਉਸਨੂੰ ਗਿਆਨ ਹੈ। ਸਿਵਾਏ ਬੀਜ ਦੇ ਆਦਿ-ਮੱਧ-ਅੰਤ ਦਾ ਗਿਆਨ ਕੋਈ ਮਨੁੱਖਮਾਤਰ ਵਿੱਚ ਹੋ ਨਹੀਂ ਸਕਦਾ ਹੈ। ਬੀਜ ਚੇਤੰਨ ਹੈ ਤਾਂ ਜਰੂਰ ਨਾਲੇਜ ਉਸ ਵਿੱਚ ਹੀ ਹੋਵੇਗੀ। ਉਹ ਹੀ ਆਕੇ ਤੁਹਾਨੂੰ ਸਾਰੀ ਸ੍ਰਿਸ਼ਟੀ ਦੇ ਆਦਿ ਮੱਧ ਅੰਤ ਦਾ ਨਾਲੇਜ ਦਿੰਦੇ ਹਨ। ਇਹ ਵੀ ਬੋਰਡ ਲਗਾ ਦੇਣਾ ਚਾਹੀਦਾ ਹੈ ਇੱਕ ਇਸ ਚੱਕਰ ਨੂੰ ਜਾਣਨ ਨਾਲ ਤੁਸੀਂ ਸਤਿਯੁੱਗ ਦੇ ਚੱਕਰਵਰਤੀ ਰਾਜਾ ਅਤੇ ਸਵਰਗ ਦੇ ਰਾਜਾ ਬਣ ਜਾਵੋਗੇ। ਕਿੰਨੀ ਸੌਖੀ ਗੱਲ ਹੈ। ਬਾਪ ਕਹਿੰਦੇ ਹਨ ਜਦੋ ਤੱਕ ਜਿਉਣਾ ਹੈ, ਮੈਨੂੰ ਯਾਦ ਕਰੋ। ਮੈਂ ਆਪ ਤੁਹਾਨੂੰ ਇਹ ਵਸ਼ੀਕਰਨ ਮੰਤਰ ਦਿੰਦਾ ਹਾਂ। ਹੁਣ ਤੁਹਾਨੂੰ ਯਾਦ ਕਰਨਾ ਹੈ ਬਾਪ ਨੂੰ। ਯਾਦ ਨਾਲ ਹੀ ਵਿਕਰਮ ਵਿਨਾਸ਼ ਹੋਣਗੇ। ਇਹ ਸਵਦਰਸ਼ਨ ਚੱਕਰ ਫਿਰਦਾ ਰਹੇ ਤਾਂ ਮਾਇਆ ਦਾ ਸਿਰ ਕਟ ਜਾਵੇਗਾ। ਅਸੀਂ ਤੁਹਾਡੀ ਆਤਮਾ ਨੂੰ ਪਵਿੱਤਰ ਬਣਾ ਕੇ ਲੈ ਜਾਵਾਂਗੇ ਫਿਰ ਤੁਸੀਂ ਸਤੋਪ੍ਰਧਾਨ ਸ਼ਰੀਰ ਲਵੋਗੇ। ਉੱਥੇ ਵਿਕਾਰ ਹੁੰਦਾ ਨਹੀਂ ਹੈ। ਕਹਿੰਦੇ ਹਨ ਵਿਕਾਰ ਬਗੈਰ ਸ੍ਰਿਸ਼ਟੀ ਕਿਵੇਂ ਚੱਲੇਗੀ? ਬੋਲੋ, ਤੁਸੀਂ ਸ਼ਾਇਦ ਦੇਵਤਾਵਾਂ ਦੇ ਪੂਜਾਰੀ ਨਹੀਂ ਹੋ। ਲਕਸ਼ਮੀ - ਨਰਾਇਣ ਦੀ ਮਹਿਮਾ ਗਾਉਂਦੇ ਹਨ ਸੰਪੂਰਨ ਨਿਰਵਿਕਾਰੀ ਹੈ, ਜਗਦੰਬਾ, ਜਗਤਪਿਤਾ ਨਿਰਵਿਕਾਰੀ ਹਨ। ਰਾਜਯੋਗ ਦੀ ਤਪੱਸਿਆ ਕਰ ਪਤਿਤ ਤੋਂ ਪਾਵਨ, ਸਵਰਗ ਦੇ ਮਾਲਿਕ ਬਣੇ ਹਨ। ਤੱਪਸਿਆ ਕਰਦੇ ਹੀ ਹਨ ਪੁੰਨ ਆਤਮਾ ਬਣਨ ਦੇ ਲਈ। ਅੱਛਾ!

ਮਿੱਠੇ- ਮਿੱਠੇ ਸਿੱਕੀਲਧੇ ਬੱਚਿਆਂ ਪ੍ਰਤੀ ਮਾਤ - ਪਿਤਾ ਬਾਪ ਦਾਦਾ ਦਾ ਯਾਦ ਪਿਆਰ ਅਤੇ ਗੁੱਡਮੋਰਨਿੰਗ । ਰੂਹਾਨੀ ਬਾਪ ਦੀ ਰੂਹਾਨੀ ਬੱਚਿਆਂ ਨੂੰ ਨਮਸਤੇ।

ਧਾਰਨਾ ਲਈ ਮੁੱਖ ਸਾਰ:-
1. ਇਸ ਪੁਰਾਣੀ ਦੁਨੀਆਂ ਨੂੰ ਬੁੱਧੀ ਤੋਂ ਭੁਲਾਉਣ ਦੇ ਲਈ ਚਲਦੇ-ਚਲਦੇ ਆਪਣੇ ਨੂੰ ਸ਼ਾਂਤੀਧਾਮ ਦਾ ਵਾਸੀ ਸਮਝਣਾ ਹੈ। ਸ਼ਾਂਤੀਧਾਮ ਅਤੇ ਸੁੱਖਧਾਮ ਨੂੰ ਯਾਦ ਕਰ ਸੱਚੀ ਕਮਾਈ ਕਰਨੀ ਹੈ ਅਤੇ ਦੂਜਿਆਂ ਨੂੰ ਵੀ ਕਰਾਉਣੀ ਹੈ।

2. ਰਾਜਯੋਗ ਦੀ ਤਪੱਸਿਆ ਕਰ ਆਪਣੇ ਨੂੰ ਪੁੰਨ ਆਤਮਾ ਬਣਾਉਣਾ ਹੈ। ਮਾਇਆ ਦਾ ਸਰ ਕੱਟਣ ਦੇ ਲਈ ਸਵਦਰਸ਼ਨ ਚੱਕਰ ਸਦਾ ਫਿਰਦਾ ਰਹੇ।

ਵਰਦਾਨ:-
ਸੰਪੰਨਤਾ ਦਵਾਰਾ ਸਦਾ ਸੰਤੁਸ਼ਟਤਾ ਦਾ ਅਨੁਭਵ ਕਰਨ ਵਾਲੇ ਸੰਪਤੀਵਾਨ ਭਵ

ਸਵਰਾਜ ਦੀ ਸੰਪਤੀ ਹੈ ਗਿਆਨ, ਗੁਣ ਅਤੇ ਸ਼ਕਤੀਆਂ। ਜੋ ਇਹਨਾਂ ਸਰਵ ਸੰਪਤੀਆਂ ਤੋਂ ਸੰਪੰਨ ਸਵਰਾਜ ਅਧਿਕਾਰੀ ਹਨ ਉਹ ਸਦਾ ਸੰਤੁਸ਼ਟ ਹਨ। ਉਹਨਾਂ ਦੇ ਕੋਲ ਅਪ੍ਰਾਪਤੀ ਦਾ ਨਾਮ ਨਿਸ਼ਾਨ ਨਹੀਂ। ਹੱਦ ਦੀਆਂ ਇੱਛਾਵਾਂ ਦੀ ਅਵਿਧਾ - ਇਸਨੂੰ ਕਿਹਾ ਜਾਂਦਾ ਹੈ ਸੰਪਤੀਵਾਨ। ਉਹ ਸਦਾ ਦਾਤਾ ਹੋਣਗੇ, ਮੰਗਤਾ ਨਹੀਂ। ਉਹ ਅਖੰਡ ਸੁਖ - ਸ਼ਾਂਤੀਮਯ ਸਵਰਾਜ ਦੇ ਅਧਿਕਾਰੀ ਸੁਖ -ਸ਼ਾਂਤੀਮਯ ਸਵਰਾਜ ਦੇ ਅਧਿਕਾਰੀ ਹੁੰਦੇ ਹਨ। ਕਿਸੇ ਵੀ ਤਰ੍ਹਾਂ ਦੀ ਪਰਿਸਥਿਤੀ ਉਹਨਾਂ ਦੇ ਅਖੰਡ ਸ਼ਾਂਤੀ ਨੂੰ ਖੰਡਿਤ ਨਹੀਂ ਕਰ ਸਕਦੀ।

ਸਲੋਗਨ:-
ਗਿਆਨ ਨੇਤਰ ਨਾਲ ਤਿੰਨੇਂ ਲੋਕਾਂ ਨੂੰ ਜਾਨਣ ਵਾਲੇ ਮਾਸਟਰ ਨਾਲੇਜ਼ਫੁੱਲ ਹਨ।