22.01.25        Punjabi Morning Murli        Om Shanti         BapDada         Madhuban


"ਮਿੱਠੇ ਬੱਚੇ :- ਇਹ ਅਨਾਦਿ ਬਣਿਆ - ਬਣਾਇਆ ਡਰਾਮਾ ਹੈ, ਇਹ ਬਹੁਤ ਵਧੀਆ ਬਣਿਆ ਹੋਇਆ ਹੈ, ਇਸ ਦੇ ਪਾਸਟ, ਪ੍ਰੇਜ਼ੇਂਟ ਅਤੇ ਫਿਊਚਰ ਨੂੰ ਤੁਸੀਂ ਬੱਚੇ ਚੰਗੀ ਤਰ੍ਹਾਂ ਜਾਣਦੇ ਹੋ'

ਪ੍ਰਸ਼ਨ:-
ਕਿਸ ਕਸ਼ਿਸ਼ ਦੇ ਅਧਾਰ ਤੇ ਸਾਰੀਆਂ ਆਤਮਾਵਾਂ ਤੁਹਾਡੇ ਵੱਲ ਖਿੱਚੀਆਂ ਆਉਣਗੀਆਂ?

ਉੱਤਰ:-
ਪਵਿੱਤਰਤਾ ਅਤੇ ਯੋਗ ਦੀ ਕਸ਼ਿਸ਼ ਦੇ ਆਧਾਰ ਤੇ। ਇਸ ਨਾਲ ਹੀ ਤੁਹਾਡੀ ਵ੍ਰਿਧੀ ਹੁੰਦੀ ਜਾਵੇਗੀ। ਅੱਗੇ ਚੱਲ ਕੇ ਬਾਪ ਨੂੰ ਫੱਟ ਤੋਂ ਜਾਣ ਜਾਣਗੇ। ਵੇਖਣਗੇ ਕਿ ਇੰਨੇ ਢੇਰ ਸਭ ਵਰਸਾ ਲੈ ਰਹੇ ਹਨ ਤਾਂ ਸਭ ਆਉਣਗੇ। ਜਿੰਨੀ ਦੇਰੀ ਹੋਵੇਗੀ ਉੰਨੀ ਤੁਹਾਡੇ ਵਿੱਚ ਕਸ਼ਿਸ਼ ਹੁੰਦੀ ਜਾਵੇਗੀ।

ਓਮ ਸ਼ਾਂਤੀ
ਰੂਹਾਨੀ ਬੱਚਿਆਂ ਨੂੰ ਇਹ ਤਾਂ ਪਤਾ ਹੈ ਕਿ ਅਸੀਂ ਆਤਮਾਵਾਂ ਪਰਮਧਾਮ ਤੋਂ ਆਉਂਦੀਆਂ ਹਾਂ - ਬੁੱਧੀ ਵਿੱਚ ਹੈ ਨਾ। ਜਦ ਸਾਰੀ ਆਤਮਾਵਾਂ ਆਕੇ ਪੂਰੀ ਹੁੰਦੀਆਂ ਹਨ, ਬਾਕੀ ਥੋੜੇ ਰਹਿੰਦੇ ਹਨ ਤਾਂ ਬਾਪ ਆਉਂਦੇ ਹਨ। ਹੁਣ ਤੁਸੀਂ ਬੱਚਿਆਂ ਨੂੰ ਕੋਈ ਨੂੰ ਵੀ ਸਮਝਾਉਣਾ ਬਹੁਤ ਸਹਿਜ ਹੈ। ਦੂਰਦੇਸ਼ ਦਾ ਰਹਿਣ ਵਾਲਾ ਸਭ ਤੋਂ ਪਿਛਾੜੀ ਵਿੱਚ ਆਉਂਦੇ ਹਨ। ਬਾਕੀ ਥੋੜੇ ਰਹਿੰਦੇ ਹਨ। ਹੁਣ ਤੱਕ ਵੀ ਵ੍ਰਿਧੀ ਹੁੰਦੀ ਰਹਿੰਦੀ ਹੈ ਨਾ। ਇਹ ਵੀ ਜਾਣਦੇ ਹੋ - ਬਾਪ ਨੂੰ ਕੋਈ ਵੀ ਜਾਣਦੇ ਨਹੀਂ ਹਨ ਤਾਂ ਫਿਰ ਰਚਨਾ ਦੇ ਆਦਿ - ਮੱਧ - ਅੰਤ ਨੂੰ ਕਿਵੇਂ ਜਾਣਨਗੇ। ਇਹ ਬੇਹੱਦ ਦਾ ਡਰਾਮਾ ਹੈ ਨਾ। ਤਾਂ ਡਰਾਮਾ ਦੇ ਐਕਟਰਸ ਨੂੰ ਪਤਾ ਹੋਣਾ ਚਾਹੀਦਾ ਹੈ। ਜਿਵੇਂ ਹੱਦ ਦੇ ਐਕਟਰਸ ਨੂੰ ਵੀ ਪਤਾ ਹੁੰਦਾ ਹੈ - ਫਲਾਣੇ - ਫਲਾਣੇ ਨੂੰ ਇਹ ਪਾਰ੍ਟ ਮਿਲਿਆ ਹੋਇਆ ਹੈ। ਜੋ ਚੀਜ਼ ਪਾਸਟ ਹੋ ਜਾਂਦੀ ਹੈ ਉਨ੍ਹਾਂ ਦਾ ਹੀ ਫਿਰ ਛੋਟਾ ਡਰਾਮਾ ਬਣਾਉਂਦੇ ਹਨ। ਫਿਊਚਰ ਦਾ ਤਾਂ ਬਣਾ ਨਾ ਸਕਣ। ਪਾਸਟ ਜੋ ਹੋਇਆ ਹੈ ਉਸ ਨੂੰ ਲੈਕੇ ਹੋਰ ਕੁਝ ਕਹਾਣੀਆਂ ਵੀ ਬਣਾ ਕੇ ਡਰਾਮਾ ਤਿਆਰ ਕਰਦੇ ਹਨ, ਉਹ ਹੀ ਸਭ ਨੂੰ ਵਿਖਾਉਂਦੇ ਹਨ। ਫਿਊਚਰ ਨੂੰ ਤਾਂ ਜਾਣਦੇ ਹੀ ਨਹੀਂ। ਹੁਣ ਤੁਸੀਂ ਸਮਝਦੇ ਹੋ ਬਾਪ ਆਇਆ ਹੈ, ਸਥਾਪਨਾ ਹੋ ਰਹੀ ਹੈ, ਅਸੀਂ ਵਰਸਾ ਪਾ ਰਹੇ ਹਾਂ। ਜੋ ਜੋ ਆਉਂਦੇ ਰਹਿੰਦੇ ਹਨ, ਉਨ੍ਹਾਂ ਨੂੰ ਅਸੀਂ ਰਸਤਾ ਦੱਸਦੇ ਹਾਂ - ਦੇਵੀ - ਦੇਵਤਾ ਪਦ ਪਾਉਣ ਦਾ। ਇਹ ਦੇਵਤਾਵਾਂ ਇੰਨਾ ਉੱਚ ਕਿਵੇਂ ਬਣੇ? ਇਹ ਵੀ ਕਿਸੇ ਨੂੰ ਪਤਾ ਨਹੀਂ ਹੈ। ਅਸਲ ਵਿੱਚ ਆਦਿ ਸਨਾਤਨ ਤਾਂ ਦੇਵੀ - ਦੇਵਤਾ ਧਰਮ ਹੀ ਹੈ। ਆਪਣੇ ਧਰਮ ਨੂੰ ਭੁੱਲ ਜਾਂਦੇ ਹਨ ਤਾਂ ਕਹਿ ਦਿੰਦੇ ਹਨ - ਸਾਡੇ ਲਈ ਤਾਂ ਸਭ ਧਰਮ ਇੱਕ ਹੀ ਹੈ।

ਹੁਣ ਤੁਸੀਂ ਬੱਚੇ ਜਾਣਦੇ ਹੋ ਬਾਬਾ ਸਾਨੂੰ ਪੜ੍ਹਾ ਰਹੇ ਹਨ। ਬਾਪ ਦੇ ਡਾਇਰੈਕਸ਼ਨ ਨਾਲ ਹੀ ਚਿੱਤਰ ਆਦਿ ਬਣਾਏ ਜਾਂਦੇ ਹਨ। ਬਾਬਾ ਦਿਵਯ ਦ੍ਰਿਸ਼ਟੀ ਨਾਲ ਚਿੱਤਰ ਬਣਵਾਉਂਦੇ ਸੀ। ਕੋਈ ਤਾਂ ਫਿਰ ਆਪਣੀ ਬੁੱਧੀ ਨਾਲ ਵੀ ਬਣਾਉਂਦੇ ਹਨ। ਬੱਚਿਆਂ ਨੂੰ ਇਹ ਵੀ ਸਮਝਾਇਆ ਹੈ, ਇਹ ਜਰੂਰ ਲਿਖੋ ਪਾਰ੍ਟਧਾਰੀ ਐਕਟਰਸ ਤਾਂ ਹੈ ਪਰ ਕ੍ਰਿਏਟਰ, ਡਾਇਰੈਕਟਰ ਆਦਿ ਨੂੰ ਕੋਈ ਨਹੀਂ ਜਾਣਦੇ। ਬਾਪ ਹੁਣ ਨਵੇਂ ਧਰਮ ਦੀ ਸਥਾਪਨਾ ਕਰ ਰਹੇ ਹਨ। ਪੁਰਾਣੇ ਤੋਂ ਨਵੀਂ ਦੁਨੀਆਂ ਬਣਾਉਣੀ ਹੈ। ਇਹ ਵੀ ਬੁੱਧੀ ਵਿੱਚ ਰਹਿਣਾ ਚਾਹੀਦਾ ਹੈ। ਪੁਰਾਣੀ ਦੁਨੀਆਂ ਵਿੱਚ ਹੀ ਬਾਪ ਆਕੇ ਤੁਹਾਨੂੰ ਬ੍ਰਾਹਮਣ ਬਣਾਉਂਦੇ ਹਨ। ਬ੍ਰਾਹਮਣ ਹੀ ਫਿਰ ਦੇਵਤਾ ਬਣਨਗੇ। ਯੁਕਤੀ ਵੇਖੋ ਕਿਵੇਂ ਵਧੀਆ ਹੈ। ਭਾਵੇਂ ਇਹ ਹੈ ਅਨਾਦਿ ਬਣਿਆ - ਬਣਾਇਆ ਡਰਾਮਾ, ਪਰ ਬਣਿਆ ਹੋਇਆ ਬਹੁਤ ਵਧੀਆ ਹੈ। ਬਾਪ ਕਹਿੰਦੇ ਹਨ ਤੁਹਾਨੂੰ ਗੂੜੀ - ਗੂੜੀ ਗੱਲਾਂ ਰੋਜ਼ ਸੁਣਾਉਂਦਾ ਰਹਿੰਦਾ ਹਾਂ। ਜਦ ਵਿਨਾਸ਼ ਸ਼ੁਰੂ ਹੋਵੇਗਾ ਤਾਂ ਤੁਸੀਂ ਬੱਚਿਆਂ ਨੂੰ ਪਾਸਟ ਦੀ ਸਾਰੀ ਹਿਸਟਰੀ ਪਤਾ ਹੋਵੇਗੀ। ਫਿਰ ਸਤਿਯੁਗ ਵਿੱਚ ਜਾਵਾਂਗੇ ਤਾਂ ਪਾਸਟ ਦੀ ਹਿਸਟਰੀ ਕੁਝ ਵੀ ਯਾਦ ਨਹੀਂ ਰਹੇਗੀ। ਪ੍ਰੈਕਟੀਕਲ ਐਕਟ ਕਰਦੇ ਰਹਿੰਦੇ ਹੋ। ਪਾਸਟ ਦਾ ਕਿਸ ਨੂੰ ਸੁਣਾਓਗੇ। ਇਹ ਲਕਸ਼ਮੀ - ਨਾਰਾਇਣ ਪਾਸਟ ਨੂੰ ਬਿਲਕੁਲ ਨਹੀਂ ਜਾਣਦੇ। ਤੁਹਾਡੀ ਬੁੱਧੀ ਵਿੱਚ ਤਾਂ ਪਾਸਟ, ਪ੍ਰਜ਼ੈਂਟ, ਫਿਊਚਰ ਸਭ ਹੈ - ਕਿਵੇਂ ਵਿਨਾਸ਼ ਹੋਵੇਗਾ, ਕਿਵੇਂ ਰਾਜਾਈ ਹੋਵੇਗੀ, ਕਿਵੇਂ ਮਹਿਲ ਬਣਾਉਣਗੇ? ਬਣਨਗੇ ਤਾਂ ਜਰੂਰ ਨਾ। ਸ੍ਵਰਗ ਦੀ ਸੀਨ - ਸੀਨਰੀਆਂ ਹੀ ਵੱਖ ਹਨ। ਜਿਵੇਂ - ਜਿਵੇਂ ਪਾਰ੍ਟ ਵਜਾਉਂਦੇ ਰਹਿਣਗੇ ਪਤਾ ਪੈਂਦਾ ਜਾਏਗਾ। ਇਸ ਨੂੰ ਕਿਹਾ ਜਾਂਦਾ ਹੈ - ਖ਼ੂਨੇ ਨਾਹਕ ਖੇਡ। ਨਾਹੇਕ ਨੁਕਸਾਨ ਹੁੰਦਾ ਰਹਿੰਦਾ ਹੈ ਨਾ। ਅਰਥਕਵੇਕ ਹੁੰਦੀ ਹੈ, ਕਿੰਨਾ ਨੁਕਸਾਨ ਹੁੰਦਾ ਹੈ। ਬੰਬ ਸੁੱਟਦੇ ਹਨ, ਇਹ ਨਾਹੇਕ ਹੈ ਨਾ। ਕੋਈ ਕੁਝ ਕਰਦਾ ਥੋੜੀ ਹੈ। ਵਿਸ਼ਾਲ ਬੁੱਧੀ ਜੋ ਹੈ ਉਹ ਸਮਝਦੇ ਹਨ - ਵਿਨਾਸ਼ ਬਰੋਬਰ ਹੋਇਆ ਸੀ। ਜਰੂਰ ਮਾਰਾਮਾਰੀ ਹੋਈ ਸੀ। ਇਵੇਂ ਖੇਡ ਵੀ ਬਣਾਉਂਦੇ ਹਨ। ਇਹ ਤਾਂ ਸਮਝ ਵੀ ਸਕਦੇ ਹਨ। ਕੋਈ ਸਮੇਂ ਕਿਸੇ ਦੀ ਬੁੱਧੀ ਵਿੱਚ ਟੱਚ ਹੁੰਦਾ ਹੈ। ਤੁਸੀਂ ਤਾਂ ਪ੍ਰੈਕਟੀਕਲ ਵਿੱਚ ਹੋ। ਤੁਸੀਂ ਉਸ ਰਾਜਧਾਨੀ ਦੇ ਮਾਲਿਕ ਵੀ ਬਣਦੇ ਹੋ। ਤੁਸੀਂ ਜਾਣਦੇ ਹੋ ਹੁਣ ਉਸ ਨਵੀਂ ਦੁਨੀਆਂ ਵਿੱਚ ਚੱਲਣਾ ਜਰੂਰ ਹੈ। ਬ੍ਰਾਹਮਣ ਜੋ ਬਣਦੇ ਹਨ, ਬ੍ਰਹਮਾ ਦੁਆਰਾ ਜਾਂ ਬ੍ਰਹਮਾਕੁਮਾਰ - ਕੁਮਾਰੀਆਂ ਦੁਆਰਾ ਨਾਲੇਜ ਲੈਂਦੇ ਹਨ ਤਾਂ ਉੱਥੇ ਆ ਜਾਂਦੇ ਹਨ। ਰਹਿੰਦੇ ਤਾਂ ਆਪਣੇ ਘਰ - ਗ੍ਰਹਿਸਤ ਵਿੱਚ ਹੀ ਹਨ ਨਾ। ਬਹੁਤਿਆਂ ਨੂੰ ਤਾਂ ਜਾਨ ਵੀ ਨਾ ਸਕੋ। ਸੈਂਟਰਸ ਤੇ ਕਿੰਨੇ ਆਉਂਦੇ ਹਨ। ਇੰਨੇ ਸਭ ਯਾਦ ਥੋੜੀ ਰਹਿ ਸਕਦੇ ਹਨ। ਕਿੰਨੇ ਬ੍ਰਾਹਮਣ ਹਨ, ਵ੍ਰਿਧੀ ਹੁੰਦੇ - ਹੁੰਦੇ ਅਣਗਿਣਤ ਹੋ ਜਾਣਗੇ। ਐਕੁਰੇਟ ਹਿਸਾਬ ਨਿਕਾਲ ਨਹੀਂ ਸਕਣਗੇ। ਰਾਜਾ ਨੂੰ ਪਤਾ ਥੋੜੀ ਪੈਂਦਾ ਹੈ - ਐਕੁਰੇਟ ਸਾਡੀ ਪ੍ਰਜਾ ਕਿੰਨੀ ਹੈ। ਭਾਵੇਂ ਆਦਮਸ਼ੁਮਾਰੀ ਆਦਿ ਨਿਕਲਦੇ ਹਨ ਫਿਰ ਵੀ ਫਰਕ ਪੈ ਜਾਂਦਾ ਹੈ। ਹੁਣ ਤੁਸੀਂ ਵੀ ਸਟੂਡੈਂਟ, ਇਹ ਵੀ ਸਟੂਡੈਂਟ ਹੈ। ਸਭ ਭਰਾਵਾਂ (ਆਤਮਾਵਾਂ) ਨੂੰ ਯਾਦ ਕਰਨਾ ਹੈ - ਇੱਕ ਬਾਪ ਨੂੰ। ਛੋਟੇ ਬੱਚਿਆਂ ਨੂੰ ਵੀ ਸਿਖਾਇਆ ਜਾਂਦਾ ਹੈ - ਬਾਬਾ - ਬਾਬਾ ਕਹੋ। ਇਹ ਵੀ ਤੁਸੀਂ ਜਾਣਦੇ ਹੋ ਅੱਗੇ ਚਲ ਕੇ ਬਾਪ ਨੂੰ ਫਟ ਤੋਂ ਜਾਣ ਜਾਓਗੇ। ਵੇਖਣਗੇ ਇੰਨੇ ਢੇਰ ਸਭ ਵਰਸਾ ਲੈ ਰਹੇ ਹਨ ਤਾਂ ਬਹੁਤ ਆਉਣਗੇ। ਜਿੰਨਾ ਦੇਰੀ ਹੋਵੇਗੀ ਉੰਨਾ ਤੁਹਾਡੇ ਵਿੱਚ ਕਸ਼ਿਸ਼ ਹੁੰਦੀ ਜਾਵੇਗੀ। ਪਵਿੱਤਰ ਬਣਨ ਤੋਂ ਕਸ਼ਿਸ਼ ਹੁੰਦੀ ਹੈ, ਜਿੰਨਾ ਯੋਗ ਵਿੱਚ ਰਹਿਣਗੇ ਉੰਨਾ ਕਸ਼ਿਸ਼ ਹੋਵੇਗੀ, ਹੋਰਾਂ ਨੂੰ ਵੀ ਖਿੱਚਣਗੇ। ਬਾਪ ਵੀ ਖਿੱਚਦੇ ਹਨ ਨਾ। ਬਹੁਤ ਵ੍ਰਿਧੀ ਨੂੰ ਪਾਉਂਦੇ ਰਹਿਣਗੇ। ਉਸਦੇ ਲਈ ਯੁਕਤੀਆਂ ਵੀ ਰਚੀ ਜਾ ਰਹੀਆਂ ਹੈ। ਗੀਤਾ ਦਾ ਰੱਬ ਕੌਣ? ਕ੍ਰਿਸ਼ਨ ਨੂੰ ਯਾਦ ਕਰਨਾ ਤਾਂ ਬਹੁਤ ਸਹਿਜ ਹੈ। ਉਹ ਤਾਂ ਸਾਕਾਰ ਰੂਪ ਹੈ ਨਾ। ਨਿਰਾਕਾਰ ਬਾਪ ਕਹਿੰਦੇ ਹਨ ਮਾਮੇਕਮ ਯਾਦ ਕਰੋ - ਇਸ ਗੱਲ ਤੇ ਹੀ ਸਾਰਾ ਮਦਾਰ ਹੈ ਇਸਲਈ ਬਾਬਾ ਨੇ ਕਿਹਾ ਸੀ ਇਸ ਗੱਲ ਤੇ ਸਭ ਤੋਂ ਲਿਖਾਉਂਦੇ ਰਹੋ। ਵੱਡੀ - ਵੱਡੀ ਲਿਸਟਾਂ ਬਣਾਉਣਗੇ ਤਾਂ ਮਨੁੱਖਾਂ ਨੂੰ ਪਤਾ ਪਵੇਗਾ।

ਤੁਸੀਂ ਬ੍ਰਾਹਮਣ ਜੱਦ ਪੱਕੇ ਨਿਸ਼ਚੇਬੁੱਧੀ ਹੋਵੋਗੇ, ਝਾੜ ਵ੍ਰਿਧੀ ਨੂੰ ਪਾਉਂਦਾ ਰਹੇਗਾ। ਮਾਇਆ ਦੇ ਤੂਫ਼ਾਨ ਵੀ ਪਿਛਾੜੀ ਤੱਕ ਚੱਲਣਗੇ। ਵਿਜੈ ਪਾ ਲੀਤੀ ਫਿਰ ਨਾ ਪੁਰਸ਼ਾਰਥ ਰਹੇਗਾ, ਨਾ ਮਾਇਆ ਰਹੇਗੀ। ਯਾਦ ਵਿੱਚ ਹੀ ਬਹੁਤ ਕਰਕੇ ਹਾਰਦੇ ਹਨ। ਜਿੰਨਾ ਤੁਸੀਂ ਯੋਗ ਵਿੱਚ ਮਜਬੂਤ ਰਹੋਗੇ, ਉੰਨਾ ਹਾਰੋਗੇ ਨਹੀਂ। ਇਹ ਰਾਜਧਾਨੀ ਸਥਾਪਨ ਹੋ ਰਹੀ ਹੈ। ਬੱਚਿਆਂ ਨੂੰ ਨਿਸਚੇ ਹੈ ਸਾਡੀ ਰਾਜਾਈ ਹੋਵੇਗੀ ਫਿਰ ਅਸੀਂ ਹੀਰੇ - ਜਵਾਹਰ ਕਿੱਥੋਂ ਲਿਆਵਾਂਗੇ! ਖਾਨਾਂ ਸਭ ਕਿੱਥੋਂ ਆਉਣਗੀਆਂ! ਇਹ ਸਭ ਸੀ ਤਾਂ ਸਹੀ ਨਾ। ਇਸ ਵਿੱਚ ਮੁੰਝਣ ਦੀ ਤਾਂ ਕੋਈ ਗੱਲ ਹੀ ਨਹੀਂ। ਜੋ ਹੋਣਾ ਹੈ ਸੋ ਪ੍ਰੈਕਟੀਕਲ ਵਿੱਚ ਵੇਖੋਗੇ। ਸ੍ਵਰਗ ਬਣਨਾ ਤਾਂ ਜਰੂਰ ਹੈ। ਜੋ ਚੰਗੀ ਰੀਤੀ ਪੜ੍ਹਦੇ ਹਨ, ਉਨ੍ਹਾਂ ਨੂੰ ਇਹ ਨਿਸ਼ਚਾ ਰਹੇਗਾ ਅਸੀਂ ਜਾਕੇ ਭਵਿੱਖ ਵਿੱਚ ਪ੍ਰਿੰਸ ਬਣਾਂਗੇ। ਹੀਰੇ - ਜਵਾਹਰਾਂ ਦੇ ਮਹਿਲ ਹੋਣਗੇ। ਇਹ ਨਿਸ਼ਚਾ ਵੀ ਸਰਵਿਸੇਬਲ ਬੱਚਿਆਂ ਨੂੰ ਹੀ ਹੋਵੇਗਾ ਜੋ ਘੱਟ ਪਦ ਪਾਉਣ ਵਾਲੇ ਹੋਣਗੇ, ਉਨ੍ਹਾਂ ਨੂੰ ਤਾਂ ਕਦੀ ਇਵੇਂ - ਇਵੇਂ ਖਿਆਲ ਆਏਗਾ ਵੀ ਨਹੀਂ ਕਿ ਅਸੀਂ ਮਹਿਲ ਆਦਿ ਕਿਵੇਂ ਬਣਾਵਾਂਗੇ। ਜੋ ਬਹੁਤ ਸਰਵਿਸ ਕਰਣਗੇ ਉਹ ਹੀ ਮਹਿਲਾਂ ਵਿੱਚ ਜਾਣਗੇ ਨਾ। ਦਾਸ - ਦਾਸੀਆਂ ਤਾਂ ਤਿਆਰ ਮਿਲਣਗੇ। ਸਰਵਿਸੇਬਲ ਬੱਚਿਆਂ ਨੂੰ ਹੀ ਇਵੇਂ - ਇਵੇਂ ਖਿਆਲ ਆਉਣਗੇ। ਬੱਚੇ ਵੀ ਸਮਝਦੇ ਹਨ ਕੌਣ - ਕੌਣ ਚੰਗੀ ਸਰਵਿਸ ਕਰਨ ਵਾਲੇ ਹਨ। ਅਸੀਂ ਤਾਂ ਪੜ੍ਹੇ ਹੋਏ ਦੇ ਅੱਗੇ ਭਰੀ ਢੋਵਾਂਗੇ। ਜਿਵੇਂ ਇਹ ਬਾਬਾ ਹੈ, ਬਾਬਾ ਨੂੰ ਖਿਆਲਾਤ ਰਹਿੰਦੀ ਹੈ ਨਾ। ਬੁੱਢਾ ਅਤੇ ਬਾਲਕ ਸਮਾਨ ਹੋ ਗਿਆ ਇਸਲਈ ਇਨ੍ਹਾਂ ਦੀ ਐਕਟੀਵਿਟੀ ਵੀ ਬਚਪਨ ਮਿਸਲ ਹੁੰਦੀ ਹੈ। ਬਾਬਾ ਦੀ ਤਾਂ ਇੱਕ ਹੀ ਐਕਟ ਹੈ - ਬੱਚਿਆਂ ਨੂੰ ਪੜ੍ਹਾਉਣਾ, ਸਿਖਾਉਣਾ। ਵਿਜੈ ਮਾਲਾ ਦਾ ਦਾਨਾ ਬਣਨਾ ਹੈ ਤਾਂ ਪੁਰਸ਼ਾਰਥ ਵੀ ਬਹੁਤ ਚਾਹੀਦਾ ਹੈ। ਬਹੁਤ ਮਿੱਠਾ ਬਣਨਾ ਹੈ। ਸ਼੍ਰੀਮਤ ਤੇ ਚੱਲਣਾ ਪਵੇ ਤਾਂ ਹੀ ਉੱਚ ਬਣਾਂਗੇ। ਇਹ ਤਾਂ ਸਮਝ ਦੀ ਗੱਲ ਹੈ ਨਾ। ਬਾਪ ਕਹਿੰਦੇ ਹੈ ਅਸੀਂ ਜੋ ਸੁਣਾਉਂਦੇ ਹਾਂ ਉਸ ਤੇ ਜੱਜ ਕਰੋ। ਅੱਗੇ ਚਲ ਹੋਰ ਵੀ ਤੁਹਾਨੂੰ ਸਾਕ੍ਸ਼ਾਤ੍ਕਰ ਹੁੰਦਾ ਰਹੇਗਾ। ਨਜ਼ਦੀਕ ਆਉਂਦੇ ਰਹਿਣਗੇ ਤਾਂ ਯਾਦ ਆਉਂਦੀ ਰਹੇਗੀ। 5 ਹਜ਼ਾਰ ਵਰ੍ਹੇ ਹੋਏ ਹਨ ਆਪਣੀ ਰਾਜਧਾਨੀ ਤੋਂ ਵਾਪਿਸ ਹੋਏ ਹਾਂ। 84 ਜਨਮਾਂ ਦਾ ਚੱਕਰ ਲਗਾ ਕੇ ਆਏ ਹਨ। ਜਿਵੇਂ ਵਾਸਕੋਡੇਗਾਮਾ ਦੇ ਲਈ ਕਹਿੰਦੇ ਹਨ - ਵਰਲਡ ਦਾ ਚੱਕਰ ਲਾਇਆ ਹੈ। ਤੁਸੀਂ ਇਸ ਵਰਲਡ ਵਿੱਚ 84 ਦਾ ਚੱਕਰ ਲਾਇਆ ਹੈ। ਉਹ ਵਾਸਕੋਡੇਗਾਮਾ ਇੱਕ ਗਿਆ ਨਾ। ਇਹ ਵੀ ਇੱਕ ਹੈ, ਜੋ ਤੁਹਾਨੂੰ 84 ਜਨਮਾਂ ਦਾ ਰਾਜ਼ ਸਮਝਾਉਂਦੇ ਹਨ। ਡਾਇਨੈਸਟੀ ਚੱਲਦੀ ਹੈ। ਤਾਂ ਆਪਣੇ ਅੰਦਰ ਵੇਖਣਾ ਹੈ - ਸਾਡੇ ਵਿੱਚ ਕੋਈ ਦੇਹ - ਅਭਿਮਾਨ ਤਾਂ ਨਹੀਂ ਹੈ? ਫ਼ੰਕ ਤਾਂ ਨਹੀਂ ਹੋ ਜਾਂਦੇ ਹਨ? ਕਿੱਥੇ ਵਿਗੜਦੇ ਤਾਂ ਨਹੀਂ ਹਨ?

ਤੁਸੀਂ ਯੋਗਬਲ ਵਿੱਚ ਹੋਵੋਗੇ, ਸ਼ਿਵਬਾਬਾ ਨੂੰ ਯਾਦ ਕਰਦੇ ਰਹੋਗੇ ਤਾਂ ਤੁਹਾਨੂੰ ਕੋਈ ਵੀ ਚਮਾਟ ਆਦਿ ਮਾਰ ਨਹੀਂ ਸਕਣਗੇ। ਯੋਗਬਲ ਹੀ ਢਾਲ ਹੈ। ਕੋਈ ਕੁਝ ਕਰ ਵੀ ਨਹੀਂ ਸਕਣਗੇ। ਜੇ ਕੋਈ ਚੋਟ ਖਾਂਦੇ ਹਨ ਤਾਂ ਜਰੂਰ ਦੇਹ ਅਭਿਮਾਨ ਹੈ। ਦੇਹੀ - ਅਭਿਮਾਨੀ ਨੂੰ ਚੋਟ ਕੋਈ ਮਾਰ ਨਾ ਸਕੇ। ਭੁੱਲ ਆਪਣੀ ਹੀ ਹੁੰਦੀ ਹੈ। ਵਿਵੇਕ ਇਵੇਂ ਕਹਿੰਦਾ ਹੈ - ਦੇਹੀ - ਅਭਿਮਾਨੀ ਨੂੰ ਕੋਈ ਕੁਝ ਵੀ ਕਰ ਨਹੀਂ ਸਕਣਗੇ ਇਸਲਈ ਕੋਸ਼ਿਸ਼ ਕਰਨੀ ਹੈ ਦੇਹੀ - ਅਭਿਮਾਨੀ ਬਣਨ ਦੀ। ਸਭ ਨੂੰ ਪੈਗਾਮ ਵੀ ਦੇਣਾ ਹੈ। ਭਗਵਾਨੁਵਾਚ, ਮਨਮਨਾਭਵ। ਕਿਹੜਾ ਰੱਬ? ਇਹ ਵੀ ਤੁਸੀਂ ਬੱਚਿਆਂ ਨੂੰ ਸਮਝਾਉਣਾ ਹੈ। ਬਸ ਇਸ ਇੱਕ ਹੀ ਗੱਲ ਵਿੱਚ ਤੁਹਾਡੀ ਵਿਜੈ ਹੋਣੀ ਹੈ। ਸਾਰੀ ਦੁਨੀਆਂ ਵਿੱਚ ਮਨੁੱਖਾਂ ਦੀ ਬੁੱਧੀ ਵਿੱਚ ਕ੍ਰਿਸ਼ਨ ਭਗਵਾਨੁਵਾਚ ਹੈ। ਜੱਦ ਤੁਸੀਂ ਸਮਝਾਉਂਦੇ ਹੋ ਤਾਂ ਕਹਿੰਦੇ ਹਨ - ਗੱਲ ਤਾਂ ਬਰੋਬਰ ਹੈ। ਪਰ ਜਦ ਤੁਹਾਡੇ ਮੁਅਫਿਕ ਸਮਝਣ ਤਾਂ ਕਹਿਣ ਬਾਬਾ ਜੋ ਸਿਖਾਉਂਦੇ ਹਨ ਉਹ ਠੀਕ ਹੈ। ਕ੍ਰਿਸ਼ਨ ਥੋੜੀ ਕਹਿਣਗੇ - ਮੈ ਇਵੇਂ ਹਾਂ, ਮੇਰੇ ਨੂੰ ਕੋਈ ਜਾਣ ਨਹੀਂ ਸਕਦੇ। ਕ੍ਰਿਸ਼ਨ ਨੂੰ ਤਾਂ ਸਭ ਜਾਣ ਲੈਣ। ਇਵੇਂ ਵੀ ਨਹੀਂ ਹੈ ਕਿ ਕ੍ਰਿਸ਼ਨ ਦੇ ਤਨ ਦ੍ਵਾਰਾ ਰੱਬ ਕਹਿੰਦੇ ਹਨ। ਨਹੀਂ। ਕ੍ਰਿਸ਼ਨ ਤਾਂ ਹੁੰਦਾ ਹੀ ਹੈ ਸਤਿਯੁਗ ਵਿੱਚ। ਉੱਥੇ ਕਿਵੇਂ ਰੱਬ ਆਉਣਗੇ? ਰੱਬ ਤਾਂ ਆਉਂਦੇ ਹੀ ਹਨ ਪੁਰਸ਼ੋਤਮ ਸੰਗਮਯੁਗ ਤੇ। ਤਾਂ ਤੁਸੀਂ ਬੱਚੇ ਬਹੁਤਿਆਂ ਤੋਂ ਲਿਖਾਉਂਦੇ ਜਾਓ। ਤੁਹਾਡੀ ਇਵੇਂ ਬੜੀ ਚੋਪੜੀ ਛਪੀ ਹੋਈ ਹੋਣੀ ਚਾਹੀਦੀ ਹੈ, ਉਸ ਵਿੱਚ ਸਭ ਦੀ ਲਿਖਤ ਹੋਵੇ। ਜੱਦ ਵੇਖਣਗੇ ਇਹ ਤਾਂ ਇੰਨੇ ਸਭ ਨੇ ਇਵੇਂ ਲਿਖਿਆ ਹੈ ਤਾਂ ਖੁਦ ਵੀ ਲਿਖਣਗੇ। ਫਿਰ ਤੁਹਾਡੇ ਕੋਲ ਬਹੁਤਿਆਂ ਦੀ ਲਿਖਤ ਹੋ ਜਾਵੇਗੀ - ਗੀਤਾ ਦਾ ਰੱਬ ਕੌਣ? ਉੱਪਰ ਵਿੱਚ ਵੀ ਲਿੱਖਿਆ ਹੋਇਆ ਹੋਵੇ ਕਿ ਉੱਚ ਤੋਂ ਉੱਚ ਬਾਪ ਹੀ ਹੈ, ਕ੍ਰਿਸ਼ਨ ਤਾਂ ਉੱਚ ਤੋਂ ਉੱਚ ਹੈ ਨਹੀਂ। ਉਹ ਕਹਿ ਨਾ ਸਕੇ ਕਿ ਮਾਮੇਕਮ ਯਾਦ ਕਰੋ। ਬ੍ਰਹਮਾ ਤੋਂ ਵੀ ਉੱਚ ਤੋਂ ਉੱਚ ਰੱਬ ਹੈ ਨਾ। ਮੁੱਖ ਗੱਲ ਹੀ ਇਹ ਜਿਸ ਵਿੱਚ ਸਭ ਦਾ ਦੀਵਾਲਾ ਨਿਕਲ ਜਾਵੇਗਾ।

ਬਾਬਾ ਕੋਈ ਇਵੇਂ ਨਹੀਂ ਕਹਿੰਦੇ ਕਿ ਇੱਥੇ ਬੈਠਣਾ ਹੈ। ਨਹੀਂ, ਸਤਿਗੁਰੂ ਨੂੰ ਆਪਣਾ ਬਣਾਏ ਫਿਰ ਆਪਣੇ ਘਰ ਵਿੱਚ ਜਾਕੇ ਰਹੋ। ਸ਼ੁਰੂ ਵਿੱਚ ਤਾਂ ਤੁਹਾਡੀ ਭੱਠੀ ਸੀ। ਸ਼ਾਸਤਰਾਂ ਵਿੱਚ ਵੀ ਭੱਠੀ ਦੀ ਗੱਲ ਹੈ ਪਰ ਭੱਠੀ ਕਿਸ ਨੂੰ ਕਿਹਾ ਜਾਂਦਾ ਹੈ, ਇਹ ਕੋਈ ਨਹੀਂ ਜਾਣਦੇ ਹਨ। ਭੱਠੀ ਹੁੰਦੀ ਹੈ ਇੱਟਾਂ ਦੀ। ਉਨ੍ਹਾਂ ਵਿੱਚ ਕੋਈ ਪੱਕੀ, ਕੋਈ ਖੰਜਰ ਨਿਕਲਦੀ ਹੈ। ਇੱਥੇ ਵੀ ਵੇਖੋ ਸੋਨਾ ਹੈ ਨਹੀਂ, ਬਾਕੀ ਭਿੱਤਰ - ਠੀਕਰ ਹੈ। ਪੁਰਾਣੀ ਚੀਜ਼ ਦਾ ਮਾਨ ਬਹੁਤ ਹੈ। ਸ਼ਿਵਬਾਬਾ ਦਾ, ਦੇਵਤਾਵਾਂ ਦਾ ਵੀ ਮਾਨ ਹੈ ਨਾ। ਸਤਿਯੁਗ ਵਿੱਚ ਤਾਂ ਮਾਨ ਦੀ ਗੱਲ ਹੀ ਨਹੀਂ। ਉੱਥੇ ਥੋੜੀ ਪੁਰਾਣੀ ਚੀਜ਼ਾਂ ਬੈਠ ਲਭਦੇ ਹਨ। ਉੱਥੇ ਪੇਟ ਭਰਿਆ ਹੋਇਆ ਰਹਿੰਦਾ ਹੈ। ਲੱਭਣ ਦੀ ਲੋੜ ਨਹੀਂ ਰਹਿੰਦੀ। ਤੁਹਾਨੂੰ ਖੋਦਨਾ ਕਰਨੀ ਨਹੀਂ ਪੈਂਦੀ, ਦੁਆਪਰ ਦੇ ਬਾਦ ਖੋਦਨਾ ਸ਼ੁਰੂ ਕਰਣਗੇ। ਮਕਾਨ ਬਣਾਉਂਦੇ ਹਨ, ਕੁਝ ਨਿਕਲ ਆਉਂਦਾ ਹੈ ਤਾਂ ਸਮਝਦੇ ਹਨ ਥੱਲੇ ਕੁਝ ਹੈ। ਸਤਿਯੁਗ ਵਿੱਚ ਤੁਹਾਨੂੰ ਕੋਈ ਪਰਵਾਹ ਨਹੀਂ। ਉੱਥੇ ਤਾਂ ਸੋਨਾ ਹੀ ਸੋਨਾ ਹੁੰਦਾ ਹੈ। ਇੱਟਾਂ ਹੀ ਸੋਨੇ ਦੀਆਂ ਹੁੰਦੀਆਂ ਹਨ। ਕਲਪ ਪਹਿਲੇ ਜੋ ਹੋਇਆ ਹੈ, ਜੋ ਨੂੰਦ ਹੈ ਉਹ ਹੀ ਸਾਕ੍ਸ਼ਾਤ੍ਕਰ ਹੁੰਦਾ ਹੈ। ਆਤਮਾਵਾਂ ਨੂੰ ਬੁਲਾਇਆ ਜਾਂਦਾ ਹੈ, ਉਹ ਵੀ ਡਰਾਮਾ ਵਿੱਚ ਨੂੰਦ ਹੈ। ਇਸ ਵਿੱਚ ਮੁੰਝਣ ਦੀ ਲੋੜ ਨਹੀਂ। ਸੈਕੇਂਡ ਬਾਈ ਸੈਕੇਂਡ ਪਾਰ੍ਟ ਵੱਜਦਾ ਹੈ, ਫਿਰ ਗੁੰਮ ਹੋ ਜਾਂਦਾ ਹੈ। ਇਹ ਪੜ੍ਹਾਈ ਹੈ। ਭਗਤੀ ਮਾਰਗ ਵਿੱਚ ਤਾਂ ਕਈ ਚਿੱਤਰ ਹਨ। ਤੁਹਾਡੇ ਇਹ ਚਿੱਤਰ ਸਭ ਅਰਥ ਸਹਿਤ ਹੈ। ਅਰਥ ਬਗੈਰ ਕੋਈ ਚਿੱਤਰ ਨਹੀਂ। ਜੱਦ ਤੱਕ ਤੁਸੀਂ ਕਿਸੇ ਨੂੰ ਸਮਝਾਓ ਨਹੀਂ ਉਦੋਂ ਤੱਕ ਕੋਈ ਸਮਝ ਨਾ ਸਕੇ। ਸਮਝਾਉਣ ਵਾਲਾ ਸਮਝਦਾਰ ਨਾਲੇਜਫੁਲ ਇੱਕ ਬਾਪ ਹੀ ਹੈ। ਹੁਣ ਤੁਹਾਨੂੰ ਮਿਲਦੀ ਹੈ ਈਸ਼ਵਰੀਏ ਮੱਤ। ਈਸ਼ਵਰੀਏ ਘਰਾਣੇ ਦੇ ਅਥਵਾ ਕੁਲ ਦੇ ਤੁਸੀਂ ਹੋ। ਈਸ਼ਵਰ ਆਕੇ ਘਰਾਣਾ ਹੀ ਸਥਾਪਨ ਕਰਦੇ ਹਨ। ਹੁਣ ਤੁਹਾਨੂੰ ਰਾਜਾਈ ਕੁਝ ਨਹੀਂ ਹੈ। ਰਾਜਧਾਨੀ ਸੀ, ਹੁਣ ਨਹੀਂ ਹੈ। ਦੇਵੀ - ਦੇਵਤਾਵਾਂ ਦਾ ਧਰਮ ਵੀ ਜਰੂਰ ਹੈ। ਸੂਰਜਵੰਸ਼ੀ - ਚੰਦ੍ਰਵੰਸ਼ੀ ਰਾਜਾਈ ਹੈ ਨਾ। ਗੀਤਾ ਤੋਂ ਬ੍ਰਾਹਮਣ ਕੁਲ ਵੀ ਬਣਦਾ ਹੈ, ਸੂਰਜਵੰਸ਼ੀ - ਚੰਦ੍ਰਵੰਸ਼ੀ ਕੁੱਲ ਵੀ ਬਣਦਾ ਹੈ। ਬਾਕੀ ਹੋਰ ਕੋਈ ਹੋ ਨਾ ਸਕੇ। ਤੁਸੀਂ ਬੱਚੇ ਸ੍ਰਿਸ਼ਟੀ ਦੇ ਆਦਿ - ਮੱਧ - ਅੰਤ ਨੂੰ ਜਾਣ ਗਏ ਹੋ। ਅੱਗੇ ਤਾਂ ਸਮਝਦੇ ਸੀ - ਬੜੀ ਪ੍ਰਲਯ ਹੁੰਦੀ ਹੈ। ਪਿੱਛੇ ਵਿਖਾਉਂਦੇ ਹਨ - ਸਾਗਰ ਵਿੱਚ ਪਿੱਪਲ ਦੇ ਪੱਤੇ ਤੇ ਕ੍ਰਿਸ਼ਨ ਆਉਂਦੇ ਹਨ। ਪਹਿਲਾ ਨੰਬਰ ਤਾਂ ਸ਼੍ਰੀਕ੍ਰਿਸ਼ਨ ਹੀ ਆਉਂਦੇ ਹਨ ਨਾ। ਬਾਕੀ ਸਾਗਰ ਦੀ ਗੱਲ ਨਹੀਂ ਹੈ, ਹੁਣ ਤੁਸੀਂ ਬੱਚਿਆਂ ਨੂੰ ਸਮਝ ਬੜੀ ਆਈ ਹੈ। ਖੁਸ਼ੀ ਵੀ ਉਨ੍ਹਾਂ ਨੂੰ ਹੋਵੇਗੀ ਜੋ ਰੂਹਾਨੀ ਪੜ੍ਹਾਈ ਚੰਗੀ ਰੀਤੀ ਪੜ੍ਹਦੇ ਹੋਣਗੇ। ਜੋ ਚੰਗੀ ਰੀਤੀ ਪੜ੍ਹਦੇ ਹਨ ਉਹ ਹੀ ਪਾਸ ਵਿਦ ਆਨਰ ਹੁੰਦੇ ਹਨ। ਜੇ ਕੋਈ ਤੋਂ ਦਿਲ ਲੱਗੀ ਹੋਈ ਹੋਵੇਗੀ ਤਾਂ ਪੜ੍ਹਾਈ ਦੇ ਸਮੇਂ ਵੀ ਉਹ ਯਾਦ ਆਉਂਦਾ ਰਹੇਗਾ। ਬੁੱਧੀ ਉੱਥੇ ਚਲੀ ਜਾਵੇਗੀ ਇਸਲਈ ਪੜ੍ਹਾਈ ਹਮੇਸ਼ਾ ਬ੍ਰਹਮਚਰਿਆ ਵਿੱਚ ਹੁੰਦੀ ਹੈ। ਇੱਥੇ ਤੁਸੀਂ ਬੱਚਿਆਂ ਨੂੰ ਸਮਝਾਇਆ ਜਾਂਦਾ ਹੈ ਇੱਕ ਬਾਪ ਦੇ ਸਿਵਾਏ ਹੋਰ ਕਿੱਥੇ ਵੀ ਬੁੱਧੀ ਨਹੀਂ ਜਾਣੀ ਚਾਹੀਦੀ। ਪਰ ਜਾਣਦੇ ਹਨ ਬਹੁਤਿਆਂ ਨੂੰ ਪੁਰਾਣੀ ਦੁਨੀਆਂ ਯਾਦ ਆ ਜਾਂਦੀ ਹੈ। ਫਿਰ ਇੱਥੇ ਬੈਠ ਵੀ ਸੁਣਦੇ ਹੀ ਨਹੀਂ। ਭਗਤੀ ਮਾਰਗ ਵਿੱਚ ਵੀ ਇਵੇਂ ਹੁੰਦੇ ਹਨ। ਸਤਿਸੰਗ ਵਿੱਚ ਬੈਠ ਵੀ ਬੁੱਧੀ ਕਿੱਥੇ - ਕਿੱਥੇ ਭੱਜਦੀ ਰਹੇਗੀ। ਇਹ ਤਾਂ ਬਹੁਤ ਵੱਡਾ ਜਬਰਦਸਤ ਇਮਤਿਹਾਨ ਹੈ। ਕੋਈ ਤਾਂ ਜਿਵੇਂ ਬੈਠੇ ਹੋਏ ਵੀ ਸੁਣਦੇ ਨਹੀਂ ਹਨ। ਕਈ ਬੱਚਿਆਂ ਨੂੰ ਤਾਂ ਖੁਸ਼ੀ ਹੁੰਦੀ ਹੈ। ਸਾਹਮਣੇ ਖੁਸ਼ੀ ਵਿੱਚ ਝੂਟਦੇ ਰਹਿਣਗੇ। ਬੁੱਧੀ ਬਾਪ ਦੇ ਨਾਲ ਹੋਵੇਗੀ ਤਾਂ ਫਿਰ ਅੰਤ ਮਤਿ ਸੋ ਗਤੀ ਹੋ ਜਾਵੇਗੀ। ਇਸਦੇ ਲਈ ਬਹੁਤ ਚੰਗਾ ਪੁਰਸ਼ਾਰਥ ਕਰਨਾ ਹੈ। ਇੱਥੇ ਤਾਂ ਤੁਹਾਨੂੰ ਬਹੁਤ ਧਨ ਮਿਲਦਾ ਹੈ। ਅੱਛਾ!

ਮਿੱਠੇ- ਮਿੱਠੇ ਸਿੱਕੀਲਧੇ ਬੱਚਿਆਂ ਪ੍ਰਤੀ ਮਾਤ - ਪਿਤਾ ਬਾਪਦਾਦਾ ਦਾ ਯਾਦ ਪਿਆਰ ਅਤੇ ਗੁੱਡਮੋਰਨਿੰਗ। ਰੂਹਾਨੀ ਬਾਪ ਦੀ ਰੂਹਾਨੀ ਬੱਚਿਆਂ ਨੂੰ ਨਮਸਤੇ।

ਧਾਰਨਾ ਲਈ ਮੁੱਖ ਸਾਰ:-
1. ਵਿਜੈ ਮਾਲਾ ਦਾ ਦਾਨਾ ਬਣਨ ਦੇ ਲਈ ਬਹੁਤ ਚੰਗਾ ਪੁਰਸ਼ਾਰਥ ਕਰਨਾ ਹੈ, ਬਹੁਤ ਮਿੱਠਾ ਬਣਨਾ ਹੈ, ਸ਼੍ਰੀਮਤ ਤੇ ਚੱਲਣਾ ਹੈ।

2. ਯੋਗ ਹੀ ਸੇਫਟੀ ਦੇ ਲਈ ਢਾਲ ਹੈ ਇਸਲਈ ਯੋਗਬਲ ਜਮਾ ਕਰਨਾ ਹੈ। ਦੇਹੀ - ਅਭਿਮਾਨੀ ਬਣਨ ਦੀ ਪੂਰੀ ਕੋਸ਼ਿਸ਼ ਕਰਨੀ ਹੈ।

ਵਰਦਾਨ:-
ਹਰ ਸੰਕਲਪ, ਬੋਲ ਅਤੇ ਕਰਮ ਨੂੰ ਫਲਦਾਇਕ ਬਣਾਉਣ ਵਾਲੇ ਰੂਹਾਨੀ ਪ੍ਰਭਾਵਸ਼ਾਲੀ ਭਵ:

ਜੱਦ ਵੀ ਕਿਸੇ ਦੇ ਸੰਪਰਕ ਵਿੱਚ ਆਉਂਦੇ ਹੋ ਤਾਂ ਉਨ੍ਹਾਂ ਦੇ ਪ੍ਰਤੀ ਮਨ ਦੀ ਭਾਵਨਾ ਸਨੇਹ, ਸਹਿਯੋਗ ਅਤੇ ਕਲਿਆਣ ਦੀ ਪ੍ਰਭਾਵਸ਼ਾਲੀ ਹੋ। ਹਰ ਬੋਲ ਕਿਸੇ ਨੂੰ ਹਿੰਮਤ ਉੱਲਾਸ ਦੇਣ ਦੇ ਪ੍ਰਭਾਵਸ਼ਾਲੀ ਹੋਵੇ। ਸਾਧਾਰਨ ਗੱਲ - ਬਾਤ ਵਿੱਚ ਸਮੇਂ ਨਾ ਚਲਾ ਜਾਵੇ। ਇਵੇਂ ਹੀ ਹਰ ਕਰਮ ਫਲਦਾਇਕ ਹੋ - ਭਾਵੇਂ ਆਪਣੇ ਆਪ ਦੇ ਪ੍ਰਤੀ, ਭਾਵੇਂ ਦੂਜਿਆਂ ਦੇ ਪ੍ਰਤੀ। ਆਪਸ ਵਿੱਚ ਵੀ ਹਰ ਰੂਪ ਵਿੱਚ ਪ੍ਰਭਾਵਸ਼ਾਲੀ ਬਣੋ। ਸੇਵਾ ਵਿੱਚ ਰੂਹਾਨੀ ਪ੍ਰਭਾਵਸ਼ਾਲੀ ਬਣੋ ਤਾਂ ਬਾਪ ਨੂੰ ਪ੍ਰਤੱਖ ਕਰਨ ਦੇ ਨਿਮਿਤ ਬਣ ਸਕਣਗੇ।

ਸਲੋਗਨ:-
ਇਵੇਂ ਸ਼ੁਭਚਿੰਤਕਮਣੀ ਬਣੋ ਜੋ ਤੁਹਾਡੀਆਂ ਕਿਰਨਾਂ ਵਿਸ਼ਵ ਨੂੰ ਰੋਸ਼ਨ ਕਰਦੀਆਂ ਰਹਿਣ।

"ਅਵਿਯਕਤ ਸਥਿਤੀ ਦਾ ਅਨੁਭਵ ਕਰਨ ਦੇ ਲਈ ਵਿਸ਼ੇਸ਼ ਹੋਮਵਰਕ"

ਮਨ ਦੀ ਇਕਾਗਰਤਾ ਹੀ ਇੱਕਰਸ ਸਥਿਤੀ ਦਾ ਅਨੁਭਵ ਕਰਾਏਗੀ। ਇਕਾਗਰਤਾ ਦੀ ਸ਼ਕਤੀ ਦੁਆਰਾ ਅਵਿਅਕਤ ਫਰਿਸ਼ਤਾ ਸਥਿਤੀ ਦਾ ਸਹਿਜ ਅਨੁਭਵ ਕਰ ਸਕਾਂਗੇ। ਇਕਾਗਰਤਾ ਮਤਲਬ ਮਨ ਨੂੰ ਜਿੱਥੇ ਚਾਹੋ, ਜਿਵੇਂ ਚਾਹੋ, ਜਿੰਨਾ ਸਮੇਂ ਚਾਹੋ ਉੰਨਾ ਸਮੇਂ ਇਕਾਗਰ ਕਰ ਲੳ। ਮਨ ਵਸ਼ ਵਿੱਚ ਹੋਵੇ।