22.02.25        Punjabi Morning Murli        Om Shanti         BapDada         Madhuban


"ਮਿੱਠੇ ਬੱਚੇ :- ਤੁਹਾਨੂੰ ਜੋ ਬਾਪ ਸੁਣਾਉਂਦੇ ਹਨ ਉਹ ਹੀ ਸੁਣੋ, ਆਸੁਰੀ ਗੱਲਾਂ ਨਾ ਸੁਣੋ, ਨਾ ਬੋਲੋ, ਹਿਅਰ ਨੋ ਇਵਿਲ, ਸੀ ਨੋ ਇਵਿਲ..."

ਪ੍ਰਸ਼ਨ:-
ਤੁਸੀਂ ਬੱਚਿਆਂ ਨੂੰ ਕਿਹੜਾ ਨਿਸ਼ਚੈ ਬਾਪ ਦੁਆਰਾ ਹੀ ਹੋਇਆ ਹੈ?

ਉੱਤਰ:-
ਬਾਪ ਤੁਹਾਨੂੰ ਨਿਸ਼ਚੈ ਕਰਾਉਂਦੇ ਹਨ ਕਿ ਮੈਂ ਤੁਹਾਡਾ ਬਾਪ ਵੀ ਹਾਂ, ਟੀਚਰ ਵੀ ਹਾਂ, ਸਤਿਗੁਰੂ ਵੀ ਹਾਂ, ਤੁਸੀਂ ਪੁਰਸ਼ਾਰਥ ਕਰੋ ਇਸ ਸਮ੍ਰਿਤੀ ਵਿੱਚ ਰਹਿਣ ਦਾ। ਪਰ ਮਾਇਆ ਤੁਹਾਨੂੰ ਇਹੀ ਭੁਲਾਉਂਦੀ ਹੈ। ਅਗਿਆਨ ਕਾਲ ਵਿੱਚ ਤਾਂ ਮਾਇਆ ਦੀ ਗੱਲ ਨਹੀਂ।

ਪ੍ਰਸ਼ਨ:-
ਕਿਹੜਾ ਚਾਰਟ ਰੱਖਣ ਵਿੱਚ ਵਿਸ਼ਾਲ ਬੁੱਧੀ ਚਾਹੀਦੀ?

ਉੱਤਰ:-
ਆਪਣੇ ਨੂੰ ਆਤਮਾ ਸਮਝਕੇ ਬਾਪ ਨੂੰ ਕਿੰਨਾ ਵਕ਼ਤ ਯਾਦ ਕੀਤਾ - ਇਸ ਚਾਰਟ ਰੱਖਣ ਵਿੱਚ ਬੜੀ ਵਿਸ਼ਾਲ ਬੁੱਧੀ ਚਾਹੀਦੀ। ਦੇਹੀ - ਅਭਿਮਾਨੀ ਹੋ ਬਾਪ ਨੂੰ ਯਾਦ ਕਰੋ ਉਦੋਂ ਵਿਕਰਮ ਵਿਨਾਸ਼ ਹੋਣ।

ਓਮ ਸ਼ਾਂਤੀ
ਸਟੂਡੈਂਟ ਨੇ ਇਹ ਸਮਝਿਆ ਕਿ ਟੀਚਰ ਆਏ ਹੋਏ ਹਨ। ਇਹ ਤਾਂ ਬੱਚੇ ਜਾਣਦੇ ਹਨ ਉਹ ਬਾਪ ਵੀ ਹੈ, ਸਿੱਖਿਅਕ ਵੀ ਹੈ ਅਤੇ ਸੁਪ੍ਰੀਮ ਸਤਿਗੁਰੂ ਵੀ ਹੈ। ਬੱਚਿਆਂ ਨੂੰ ਸਮ੍ਰਿਤੀ ਵਿੱਚ ਹੈ ਪਰ ਨੰਬਰਵਾਰ ਪੁਰਸ਼ਾਰਥ ਅਨੁਸਾਰ। ਕ਼ਾਇਦਾ ਕਹਿੰਦਾ ਹੈ - ਜਦੋ ਇੱਕ ਵਾਰ ਜਾਣ ਗਏ ਕਿ ਟੀਚਰ ਹੈ ਜਾਂ ਇਹ ਬਾਪ ਹੈ, ਗੁਰੂ ਹੈ ਤਾਂ ਫ਼ੇਰ ਭੁੱਲ ਨਹੀਂ ਸਕਦੇ। ਪਰ ਇੱਥੇ ਮਾਇਆ ਭੁਲਾ ਦਿੰਦੀ ਹੈ। ਅਗਿਆਨ ਕਾਲ ਵਿੱਚ ਮਾਇਆ ਕਦੀ ਭੁਲਾਉਂਦੀ ਨਹੀਂ। ਬੱਚਾ ਕਦੀ ਭੁੱਲ ਨਹੀਂ ਸਕਦਾ ਕਿ ਇਹ ਸਾਡਾ ਬਾਪ ਹੈ, ਉਨ੍ਹਾਂ ਦਾ ਇਹ ਆਕੁਪੇਸ਼ਨ ਹੈ। ਬੱਚੇ ਨੂੰ ਖੁਸ਼ੀ ਰਹਿੰਦੀ ਹੈ, ਅਸੀਂ ਬਾਪ ਦੇ ਧਨ ਦੇ ਮਾਲਿਕ ਹਾਂ। ਭਾਵੇਂ ਆਪ ਵੀ ਪੜ੍ਹਦੇ ਹਨ ਪਰ ਬਾਪ ਦੀ ਪ੍ਰਾਪਟੀ ਤਾਂ ਮਿਲਦੀ ਹੈ ਨਾ। ਇੱਥੇ ਤੁਸੀਂ ਬੱਚੇ ਵੀ ਪੜ੍ਹਦੇ ਹੋ ਅਤੇ ਬਾਪ ਦੀ ਤੁਹਾਨੂੰ ਪ੍ਰਾਪਟੀ ਵੀ ਮਿਲਦੀ ਹੈ। ਤੁਸੀਂ ਰਾਜਯੋਗ ਸਿੱਖ ਰਹੇ ਹੋ। ਬਾਪ ਦੁਆਰਾ ਨਿਸ਼ਚੈ ਹੋ ਜਾਂਦਾ ਹੈ - ਅਸੀਂ ਬਾਪ ਦੇ ਹਾਂ, ਬਾਪ ਹੀ ਸਦਗਤੀ ਦਾ ਰਸਤਾ ਦੱਸ ਰਹੇ ਹਨ ਇਸਲਈ ਉਹ ਸਤਿਗੁਰੂ ਵੀ ਹੈ। ਇਹ ਗੱਲਾਂ ਭੁਲਣੀਆਂ ਨਹੀਂ ਚਾਹੀਦੀਆਂ। ਜੋ ਬਾਪ ਸੁਣਾਉਂਦੇ ਹਨ ਉਹੀ ਸੁਣਨਾ ਹੈ। ਇਹ ਜੋ ਬਾਂਦਰਾਂ ਦਾ ਖਿਡੌਣਾ ਵਿਖਾਉਂਦੇ ਹਨ - ਹਿਅਰ ਨੋ ਇਵਿਲ, ਸੀ ਨੋ ਇਵਿਲ…ਇਹ ਹੈ ਮਨੁੱਖ ਦੀ ਗੱਲ। ਬਾਪ ਕਹਿੰਦੇ ਹਨ ਆਸੁਰੀ ਗੱਲਾਂ ਨਾ ਬੋਲੋ, ਨਾ ਸੁਣੋ, ਨਾ ਵੇਖੋ। ਹਿਅਰ ਨੋ ਇਵਿਲ…ਇਹ ਪਹਿਲੇ ਬਾਂਦਰਾਂ ਦਾ ਬਣਾਉਂਦੇ ਸੀ। ਹੁਣ ਤਾਂ ਮਨੁੱਖ ਦਾ ਬਣਾਉਂਦੇ ਹਨ। ਤੁਹਾਡੇ ਕੋਲ ਨਲਿਨੀ ਦਾ ਬਣਾਇਆ ਹੋਇਆ ਹੈ। ਤਾਂ ਤੁਸੀਂ ਬਾਪ ਦੀ ਗਲਾਨੀ ਦੀਆਂ ਗੱਲਾਂ ਨਾ ਸੁਣੋ। ਬਾਪ ਕਹਿੰਦੇ ਹਨ ਮੇਰੀ ਕਿੰਨੀ ਗਲਾਨੀ ਕਰਦੇ ਹਨ। ਤੁਹਾਨੂੰ ਪਤਾ ਹੈ - ਕ੍ਰਿਸ਼ਨ ਦੇ ਭਗਤ ਦੇ ਅੱਗੇ ਧੂਫ਼ ਜਗਾਉਂਦੇ ਹੋ ਤਾਂ ਰਾਮ ਦੇ ਭਗਤ ਨੱਕ ਬੰਦ ਕਰ ਲੈਂਦੇ ਹਨ। ਇੱਕ - ਦੂਜੇ ਦੀ ਖੁਸ਼ਬੂ ਵੀ ਚੰਗੀ ਨਹੀਂ ਲੱਗਦੀ। ਆਪਸ ਵਿੱਚ ਜਿਵੇਂ ਦੁਸ਼ਮਣ ਹੋ ਜਾਂਦੇ ਹਨ। ਹੁਣ ਤੁਸੀਂ ਹੋ ਰਾਮ ਵੰਸ਼ੀ। ਦੁਨੀਆਂ ਹੈ ਸਾਰੀ ਰਾਵਣ - ਵੰਸ਼ੀ। ਇੱਥੇ ਧੂਫ਼ ਦੀ ਤਾਂ ਗੱਲ ਨਹੀਂ ਹੈ। ਤੁਸੀਂ ਜਾਣਦੇ ਹੋ ਬਾਪ ਨੂੰ ਸ੍ਰਵਵਿਆਪੀ ਕਹਿਣ ਨਾਲ ਕੀ ਗਤੀ ਹੋਈ ਹੈ! ਠੀਕਰ ਭਿੱਤਰ ਵਿੱਚ ਕਹਿਣ ਨਾਲ ਠੀਕਰ ਬੁੱਧੀ ਹੋ ਗਈ ਹੈ। ਤਾਂ ਬੇਹੱਦ ਦਾ ਬਾਪ ਜੋ ਤੁਹਾਨੂੰ ਵਰਸਾ ਦਿੰਦੇ ਹਨ, ਉਨ੍ਹਾਂ ਦੀ ਕਿੰਨੀ ਗਲਾਨੀ ਕਰਦੇ ਹਨ। ਗਿਆਨ ਤਾਂ ਕੋਈ ਵਿੱਚ ਹੈ ਨਹੀਂ। ਉਹ ਗਿਆਨ ਰਤਨ ਨਹੀਂ, ਪਰ ਪੱਥਰ ਹੈ। ਹੁਣ ਤੁਹਾਨੂੰ ਬਾਪ ਨੂੰ ਯਾਦ ਕਰਨਾ ਪਵੇ। ਬਾਪ ਕਹਿੰਦੇ ਹਨ ਮੈਂ ਜੋ ਹਾਂ, ਜਿਵੇਂ ਹਾਂ, ਯਥਾਰਤ ਤਰ੍ਹਾਂ( ਅਸਲ ਤਰ੍ਹਾਂ) ਮੈਨੂੰ ਕੋਈ ਨਹੀਂ ਜਾਣਦੇ। ਬੱਚਿਆਂ ਵਿੱਚ ਵੀ ਨੰਬਰਵਾਰ ਹਨ। ਬਾਪ ਨੂੰ ਯਥਾਰਤ ਤਰ੍ਹਾਂ ਯਾਦ ਕਰਨਾ ਹੈ। ਉਹ ਵੀ ਇੰਨੀ ਛੋਟੀ ਬਿੰਦੀ ਹੈ, ਉਸ ਵਿੱਚ ਇਹ ਸਾਰਾ ਪਾਰ੍ਟ ਭਰਿਆ ਹੋਇਆ ਹੈ। ਬਾਪ ਨੂੰ ਪੂਰੀ ਤਰ੍ਹਾਂ ਜਾਣਕੇ ਯਾਦ ਕਰਨਾ ਹੈ, ਆਪਣੇ ਨੂੰ ਆਤਮਾ ਸਮਝਣਾ ਹੈ। ਭਾਵੇਂ ਅਸੀਂ ਬੱਚੇ ਹਾਂ ਪਰ ਇਵੇਂ ਨਹੀਂ ਕਿ ਬਾਪ ਦੀ ਆਤਮਾ ਵੱਡੀ, ਸਾਡੀ ਛੋਟੀ ਹੈ। ਨਹੀਂ, ਭਾਵੇਂ ਬਾਪ ਨਾਲੇਜ਼ਫੁੱਲ ਹੈ ਪਰ ਆਤਮਾ ਕੋਈ ਵੱਡੀ ਨਹੀਂ ਹੋ ਸਕਦੀ। ਤੁਹਾਡੀ ਆਤਮਾ ਵਿੱਚ ਵੀ ਨਾਲੇਜ਼ ਰਹਿੰਦੀ ਹੈ ਪਰ ਨੰਬਰਵਾਰ। ਸਕੂਲ ਵਿੱਚ ਵੀ ਨੰਬਰਵਾਰ ਪਾਸ ਹੁੰਦੇ ਹੈ ਨਾ। ਜ਼ੀਰੋ ਮਾਰ੍ਕ ਕਿਸੇ ਦੀ ਨਹੀਂ ਹੁੰਦੀ। ਕੁਝ ਨਾ ਕੁਝ ਮਾਰ੍ਕ੍ਸ ਲੈ ਲੈਂਦੇ ਹਨ। ਬਾਪ ਕਹਿੰਦੇ ਹਨ ਮੈਂ ਜੋ ਤੁਹਾਨੂੰ ਇਹ ਗਿਆਨ ਸੁਣਾਉਂਦਾ ਹਾਂ, ਇਹ ਪ੍ਰਾਏ ਲੋਪ ਹੋ ਜਾਂਦਾ ਹੈ। ਫੇਰ ਵੀ ਚਿੱਤਰ ਹਨ, ਸ਼ਾਸਤ੍ਰ ਵੀ ਬਣਾਏ ਹੋਏ ਹਨ। ਬਾਪ ਤੁਸੀਂ ਆਤਮਾਵਾਂ ਨੂੰ ਕਹਿੰਦੇ ਹਨ ਹਿਅਰ ਨੋ ਇਵਿਲ… ਇਸ ਆਸੁਰੀ ਦੁਨੀਆਂ ਨੂੰ ਕੀ ਵੇਖਣਾ ਹੈ। ਇਸ ਛੀ - ਛੀ ਦੁਨੀਆਂ ਤੋਂ ਅੱਖਾਂ ਬੰਦ ਕਰ ਲੈਣੀਆਂ ਹਨ। ਹੁਣ ਆਤਮਾ ਨੂੰ ਸਮ੍ਰਿਤੀ ਆਈ ਹੈ, ਇਹ ਹੈ ਪੁਰਾਣੀ ਦੁਨੀਆਂ। ਇਨ੍ਹਾਂ ਨਾਲ ਕੀ ਕਨੈਕਸ਼ਨ ਰੱਖਣਾ ਹੈ। ਆਤਮਾ ਨੂੰ ਸਮ੍ਰਿਤੀ ਆਈ ਹੈ ਇਸ ਦੁਨੀਆਂ ਨੂੰ ਵੇਖਦੇ ਹੋਏ ਵੀ ਨਹੀਂ ਵੇਖਣਾ ਹੈ। ਆਪਣੇ ਸ਼ਾਂਤੀਧਾਮ ਅਤੇ ਸੁੱਖਧਾਮ ਨੂੰ ਯਾਦ ਕਰਨਾ ਹੈ। ਆਤਮਾ ਨੂੰ ਗਿਆਨ ਦਾ ਤੀਸਰਾ ਨੇਤ੍ਰ ਮਿਲਿਆ ਹੈ ਤਾਂ ਇਹ ਸਿਮਰਨ ਕਰਨਾ ਹੈ। ਭਗਤੀ ਮਾਰ੍ਗ ਵਿੱਚ ਵੀ ਸਵੇਰੇ - ਸਵੇਰੇ ਉਠਕੇ ਮਾਲਾ ਫੇਰਦੇ ਹਨ। ਸਵੇਰੇ ਦਾ ਮਹੂਰਤ ਚੰਗਾ ਸਮਝਦੇ ਹਨ। ਬ੍ਰਾਹਮਣਾਂ ਦਾ ਮਹੂਰਤ ਹੈ। ਬ੍ਰਹਮਾ ਭੋਜਨ ਦੀ ਵੀ ਮਹਿਮਾ ਹੈ। ਬ੍ਰਹਮ ਭੋਜਨ ਨਹੀਂ, ਬ੍ਰਹਮਾ ਭੋਜਨ। ਤੁਹਾਨੂੰ ਵੀ ਬ੍ਰਹਮਾਕੁਮਾਰੀ ਦੇ ਬਦਲੇ ਬ੍ਰਹਮਕੁਮਾਰੀ ਕਹਿ ਦਿੰਦੇ ਹਨ, ਸਮਝਦੇ ਨਹੀਂ ਹਨ। ਬ੍ਰਹਮਾ ਦੇ ਬੱਚੇ ਤਾਂ ਬ੍ਰਹਮਾਕੁਮਾਰ - ਕੁਮਾਰੀਆਂ ਹੋਣਗੇ ਨਾ। ਬ੍ਰਹਮ ਤਾਂ ਤੱਤਵ ਹੈ, ਰਹਿਣ ਦਾ ਠਿਕਾਣਾ ਹੈ, ਉਨ੍ਹਾਂ ਦੀ ਕੀ ਮਹਿਮਾ ਹੋਵੇਗੀ। ਬਾਪ ਬੱਚਿਆਂ ਨੂੰ ਉਲਾਹਣਾ ਦਿੰਦੇ ਹਨ - ਬੱਚੇ, ਤੁਸੀਂ ਇੱਕ ਪਾਸੇ ਤਾਂ ਪੂਜਾ ਕਰਦੇ ਹੋ, ਦੂਜੇ ਪਾਸੇ ਫੇਰ ਸਭਦੀ ਗਲਾਨੀ ਕਰਦੇ ਹੋ। ਗਲਾਨੀ ਕਰਦੇ - ਕਰਦੇ ਤਮੋਪ੍ਰਧਾਨ ਬਣ ਪਏ ਹੋ। ਤਮੋਪ੍ਰਧਾਨ ਵੀ ਬਣਨਾ ਹੀ ਹੈ, ਚੱਕਰ ਰਿਪੀਟ ਹੋਵੇਗਾ। ਜਦੋ ਕੋਈ ਵੱਡੇ ਆਦਮੀ ਆਉਂਦੇ ਹਨ ਤਾਂ ਉਨ੍ਹਾਂ ਨੂੰ ਚੱਕਰ ਤੇ ਜ਼ਰੂਰ ਸਮਝਾਉਂਣਾ ਹੈ। ਇਹ ਚੱਕਰ 5 ਹਜ਼ਾਰ ਵਰ੍ਹੇ ਦਾ ਹੀ ਹੈ, ਇਸ ਦੇ ਉਪਰ ਬਹੁਤ ਅਟੈਂਸ਼ਨ ਦੇਣਾ ਹੈ। ਰਾਤ ਦੇ ਬਾਦ ਦਿਨ ਜ਼ਰੂਰ ਹੋਣਾ ਹੀ ਹੈ। ਇਹ ਹੋ ਨਹੀਂ ਸਕਦਾ ਕਿ ਰਾਤ ਦੇ ਬਾਦ ਦਿਨ ਨਾ ਹੋਵੇ। ਕਲਯੁੱਗ ਦੇ ਬਾਦ ਸਤਿਯੁਗ ਜ਼ਰੂਰ ਆਉਣਾ ਹੈ। ਇਹ ਵਰਲ੍ਡ ਦੀ ਹਿਸਟਰੀ - ਜਾਗਰਫ਼ੀ ਰਿਪੀਟ ਹੁੰਦੀ ਹੈ।

ਜੋ ਬਾਪ ਸਮਝਾਉਂਦੇ ਹਨ - ਮਿੱਠੇ - ਮਿੱਠੇ ਬੱਚਿਓ, ਆਪਣੇ ਨੂੰ ਆਤਮਾ ਸਮਝੋ, ਆਤਮਾ ਹੀ ਸਭ ਕੁਝ ਕਰਦੀ ਹੈ, ਪਾਰ੍ਟ ਵਜਾਉਂਦੀ ਹੈ। ਇਹ ਕਿਸੇ ਨੂੰ ਵੀ ਪਤਾ ਨਹੀਂ ਹੈ ਕਿ ਜੇਕਰ ਅਸੀਂ ਪਾਰ੍ਟਧਾਰੀ ਹਾਂ ਤਾਂ ਨਾਟਕ ਦੇ ਆਦਿ - ਮੱਧ - ਅੰਤ ਨੂੰ ਜ਼ਰੂਰ ਜਾਣਨਾ ਚਾਹੀਦਾ। ਵਰਲ੍ਡ ਦੀ ਹਿਸਟਰੀ - ਜੌਗ੍ਰਾਫੀ ਰਿਪੀਟ ਹੁੰਦੀ ਹੈ ਤਾਂ ਡਰਾਮਾ ਹੀ ਠਹਿਰਿਆ ਨਾ। ਸੈਕਿੰਡ ਬਾਈ ਸੈਕਿੰਡ ਉਹੀ ਰਿਪੀਟ ਹੋਵੇਗਾ ਜੋ ਪਾਸਟ ਹੋ ਗਿਆ ਹੈ। ਇਹ ਗੱਲਾਂ ਹੋਰ ਕੋਈ ਸਮਝ ਨਾ ਸਕੇ। ਘੱਟ ਬੁੱਧੀ ਵਾਲੇ ਹਮੇਸ਼ਾਂ ਨਾਪਸ ਹੀ ਹੁੰਦੇ ਹਨ ਫ਼ੇਰ ਟੀਚਰ ਵੀ ਕੀ ਕਰ ਸਕਦੇ! ਟੀਚਰ ਨੂੰ ਕੀ ਕਹਿਣਗੇ ਕਿ ਕ੍ਰਿਪਾ ਜਾਂ ਆਸ਼ੀਰਵਾਦ ਕਰੋ। ਇਹ ਵੀ ਪੜ੍ਹਾਈ ਹੈ। ਇਸ ਗੀਤਾ ਪਾਠਸ਼ਾਲਾ ਵਿੱਚ ਸਵੈ ਭਗਵਾਨ ਰਾਜਯੋਗ ਸਿਖਾਉਂਦੇ ਹਨ। ਕਲਯੁੱਗ ਨੂੰ ਬਦਲਕੇ ਸਤਿਯੁਗ ਜ਼ਰੂਰ ਬਣਾਉਣਾ ਹੈ। ਡਰਾਮਾ ਅਨੁਸਾਰ ਬਾਪ ਨੂੰ ਵੀ ਆਉਣਾ ਹੈ। ਬਾਪ ਕਹਿੰਦੇ ਹਨ ਮੈਂ ਕਲਪ - ਕਲਪ ਸੰਗਮਯੁਗੇ ਆਉਂਦਾ ਹਾਂ, ਹੋਰ ਕੋਈ ਥੋੜ੍ਹੇਹੀ ਕਹਿ ਸਕਦੇ ਕਿ ਮੈਂ ਸ੍ਰਿਸ਼ਟੀ ਦੇ ਆਦਿ - ਮੱਧ - ਅੰਤ ਦਾ ਗਿਆਨ ਸੁਣਾਉਣ ਆਇਆ ਹਾਂ। ਆਪਣੇ ਨੂੰ ਸ਼ਿਵੋਹਮ ਕਹਿੰਦੇ ਹਨ, ਉਸ ਨਾਲ ਕੀ ਹੋਇਆ। ਸ਼ਿਵਬਾਬਾ ਤਾਂ ਆਉਂਦਾ ਹੀ ਹੈ ਪੜ੍ਹਾਉਣ ਲਈ, ਸਹਿਜ ਰਾਜਯੋਗ ਸਿਖਾਉਣ ਲਈ। ਕੋਈ ਵੀ ਸਾਧੂ - ਸੰਤ ਆਦਿ ਨੂੰ ਸ਼ਿਵ ਭਗਵਾਨ ਨਹੀਂ ਕਿਹਾ ਜਾ ਸਕਦਾ। ਇਵੇਂ ਤਾਂ ਬਹੁਤ ਕਹਿੰਦੇ ਹਨ - ਅਸੀਂ ਕ੍ਰਿਸ਼ਨ ਹਾਂ, ਅਸੀਂ ਲਕਸ਼ਮੀ - ਨਾਰਾਇਣ ਹਾਂ। ਹੁਣ ਕਿੱਥੇ ਉਹ ਸ਼੍ਰੀਕ੍ਰਿਸ਼ਨ ਸਤਿਯੁਗ ਦਾ ਪ੍ਰਿੰਸ, ਕਿੱਥੇ ਇਹ ਕਲਯੁੱਗੀ ਪਤਿਤ। ਇਵੇਂ ਥੋੜ੍ਹੇਹੀ ਕਹਿਣਗੇ ਇਨ੍ਹਾਂ ਵਿੱਚ ਭਗਵਾਨ ਹਨ। ਤੁਸੀਂ ਮੰਦਿਰਾਂ ਵਿੱਚ ਜਾਕੇ ਪੁੱਛ ਸਕਦੇ ਹੋ - ਇਹ ਤਾਂ ਸਤਿਯੁਗ ਵਿੱਚ ਰਾਜ ਕਰਦੇ ਸੀ ਫੇਰ ਕਿੱਥੇ ਗਏ? ਸਤਿਯੁਗ ਦੇ ਬਾਦ ਜ਼ਰੂਰ ਤ੍ਰੇਤਾ, ਦਵਾਪਰ, ਕਲਯੁਗ ਹੋਇਆ। ਸਤਿਯੁਗ ਵਿੱਚ ਸੂਰਜਵੰਸ਼ੀ ਰਾਜ ਸੀ, ਤ੍ਰੇਤਾ ਵਿੱਚ ਚੰਦਰਵੰਸ਼ੀ… ਇਹ ਸਭ ਨਾਲੇਜ਼ ਤੁਸੀਂ ਬੱਚਿਆਂ ਦੀ ਬੁੱਧੀ ਵਿੱਚ ਹੈ। ਇੰਨੇ ਬ੍ਰਹਮਾਕੁਮਾਰ - ਕੁਮਾਰੀਆਂ ਹਨ, ਜ਼ਰੂਰ ਪ੍ਰਜਾਪਿਤਾ ਵੀ ਹੋਵੇਗਾ। ਫੇਰ ਬ੍ਰਹਮਾ ਦੁਆਰਾ ਮਨੁੱਖ ਸ੍ਰਿਸ਼ਟੀ ਰਚਦੇ ਹਨ। ਕ੍ਰਿਏਟਰ ਬ੍ਰਹਮਾ ਨੂੰ ਨਹੀਂ ਕਿਹਾ ਜਾਂਦਾ। ਉਹ ਫ਼ੇਰ ਗੌਡ ਫ਼ਾਦਰ ਹੈ। ਕਿਵੇਂ ਰਚਦੇ ਹਨ, ਉਹ ਤਾਂ ਬਾਪ ਸਮੁੱਖ ਹੀ ਬੈਠ ਸਮਝਾਉਂਦੇ ਹਨ, ਇਹ ਸ਼ਾਸਤ੍ਰ ਤਾਂ ਬਾਦ ਵਿੱਚ ਬਣੇ ਹਨ। ਜਿਵੇਂ ਕ੍ਰਾਇਸਟ ਨੇ ਸਮਝਾਇਆ, ਉਨ੍ਹਾਂ ਦਾ ਬਾਇਬਲ ਬਣ ਗਿਆ। ਬਾਦ ਵਿੱਚ ਬੈਠ ਗਾਇਨ ਕਰਦੇ ਹਨ। ਸ੍ਰਵ ਦਾ ਸਦਗਤੀ ਦਾਤਾ, ਸ੍ਰਵ ਦਾ ਲਿਬ੍ਰੇਟਰ, ਪਤਿਤ - ਪਾਵਨ ਇੱਕ ਬਾਪ ਗਾਇਆ ਹੋਇਆ ਹੈ, ਉਨ੍ਹਾਂ ਨੂੰ ਯਾਦ ਕਰਦੇ ਹਨ ਕਿ ਹੇ ਗੌਡ ਫ਼ਾਦਰ ਰਹਿਮ ਕਰੋ। ਫ਼ਾਦਰ ਇੱਕ ਹੁੰਦਾ ਹੈ। ਇਹ ਹੈ ਸਾਰੇ ਵਰਲ੍ਡ ਦਾ ਫ਼ਾਦਰ। ਮਨੁੱਖਾਂ ਨੂੰ ਪਤਾ ਨਹੀਂ ਹੈ ਕਿ ਸ੍ਰਵ ਦੁੱਖਾਂ ਨੂੰ ਲਿਬ੍ਰੇਟ ਕਰਨ ਵਾਲਾ ਕੌਣ ਹੈ? ਹੁਣ ਸ੍ਰਿਸ਼ਟੀ ਵੀ ਪੁਰਾਣੀ, ਮਨੁੱਖ ਵੀ ਪੁਰਾਣੇ ਤਮੋਪ੍ਰਧਾਨ ਹਨ। ਇਹ ਹੈ ਆਇਰਨ ਏਜਡ ਵਰਲ੍ਡ। ਗੋਲਡਨ ਏਜ ਸੀ ਨਾ, ਫੇਰ ਹੋਵੇਗਾ ਜ਼ਰੂਰ। ਇਹ ਵਿਨਾਸ਼ ਹੋ ਜਾਵੇਗਾ, ਵਰਲ੍ਡ ਵਾਰ ਹੋਵੇਗੀ, ਅਨੇਕ ਕੁਦਰਤੀ ਆਪਦਾਵਾਂ ਵੀ ਹੁੰਦੀਆਂ ਹਨ। ਵਕ਼ਤ ਤਾਂ ਇਹੀ ਹੈ। ਮਨੁੱਖ ਸ੍ਰਿਸ਼ਟੀ ਕਿੰਨੀ ਵ੍ਰਿਧੀ ਨੂੰ ਪਾਈ ਹੋਈ ਹੈ।

ਤੁਸੀਂ ਤਾਂ ਕਹਿੰਦੇ ਰਹਿੰਦੇ ਹੋ - ਭਗਵਾਨ ਆਇਆ ਹੋਇਆ ਹੈ। ਤੁਸੀਂ ਬੱਚੇ ਸਭ ਨੂੰ ਚੈਲੇਂਜ ਦਿੰਦੇ ਹੋ ਕਿ ਬ੍ਰਹਮਾ ਦੁਆਰਾ ਇੱਕ ਅਨਾਦਿ ਸਨਾਤਨ ਦੇਵੀ - ਦੇਵਤਾ ਧਰਮ ਦੀ ਸਥਾਪਨਾ ਹੋ ਰਹੀ ਹੈ। ਡਰਾਮਾ ਅਨੁਸਾਰ ਸਭ ਸੁਣਦੇ ਰਹਿੰਦੇ ਹਨ। ਦੈਵੀਗੁਣ ਵੀ ਧਾਰਨ ਕਰਦੇ ਹਨ। ਤੁਸੀਂ ਜਾਣਦੇ ਹੋ ਸਾਡੇ ਵਿੱਚ ਕੋਈ ਗੁਣ ਨਹੀਂ ਸੀ। ਨੰਬਰਵਨ ਅਵਗੁਣ ਹੈ - ਕਾਮ ਵਿਕਾਰ ਦਾ, ਜੋ ਕਿੰਨਾ ਹੈਰਾਨ ਕਰਦਾ ਹੈ। ਮਾਇਆ ਦੀ ਕੁਸ਼ਤੀ ਚੱਲਦੀ ਹੈ। ਨਾ ਚਾਹੁੰਦੇ ਵੀ ਮਾਇਆ ਦਾ ਤੂਫ਼ਾਨ ਡਿਗਾ ਦਿੰਦਾ ਹੈ। ਆਇਰਨ ਏਜ ਤਾਂ ਹੈ ਨਾ। ਕਾਲਾ ਮੂੰਹ ਕਰ ਦਿੰਦੇ ਹਨ। ਸਾਂਵਰਾ ਮੂੰਹ ਨਹੀਂ ਕਹਾਂਗੇ। ਕ੍ਰਿਸ਼ਨ ਦੇ ਲਈ ਵਿਖਾਉਂਦੇ ਹਨ ਸੱਪ ਨੇ ਡੱਸਿਆਂ ਤਾਂ ਸਾਂਵਰਾ ਹੋ ਗਿਆ। ਇਜ਼ਤ ਰੱਖਣ ਦੇ ਲਈ ਸਾਂਵਰਾ ਕਹਿ ਦਿੱਤਾ ਹੈ। ਕਾਲਾ ਮੂੰਹ ਵਿਖਾਉਣ ਨਾਲ ਇਜ਼ਤ ਚਲੀ ਜਾਵੇ। ਤਾਂ ਦੂਰਦੇਸ਼, ਨਿਰਾਕਾਰ ਦੇਸ਼ ਤੋਂ ਮੁਸਾਫ਼ਿਰ ਆਉਂਦੇ ਹਨ। ਆਇਰਨ ਏਜਡ ਦੁਨੀਆਂ, ਕਾਲੇ ਸ਼ਰੀਰ ਵਿੱਚ ਆਕੇ ਇਨ੍ਹਾਂ ਨੂੰ ਵੀ ਗੋਰਾ ਬਣਾਉਂਦੇ ਹਨ। ਹੁਣ ਬਾਪ ਕਹਿੰਦੇ ਹਨ ਤੁਹਾਨੂੰ ਫ਼ੇਰ ਸਤੋਪ੍ਰਧਾਨ ਬਣਨਾ ਹੈ। ਮੈਨੂੰ ਯਾਦ ਕਰੋ ਤਾਂ ਵਿਕਰਮ ਵਿਨਾਸ਼ ਹੋਣਗੇ ਅਤੇ ਤੁਸੀਂ ਵਿਸ਼ਨੂੰਪੂਰੀ ਦੇ ਮਾਲਿਕ ਬਣ ਜਾਵੋਗੇ। ਇਹ ਗਿਆਨ ਦੀਆਂ ਗੱਲਾਂ ਸਮਝਣ ਦੀਆਂ ਹਨ। ਬਾਬਾ ਰੂਪ ਵੀ ਹੈ ਤਾਂ ਬਸੰਤ ਵੀ ਹੈ। ਤੇਜੋਮਏ ਬਿੰਦੀ ਰੂਪ ਹੈ। ਉਨ੍ਹਾਂ ਵਿੱਚ ਗਿਆਨ ਵੀ ਹੈ। ਨਾਮ - ਰੂਪ ਤੋਂ ਨਿਆਰਾ ਤਾਂ ਹੈ ਨਹੀਂ। ਉਨ੍ਹਾਂ ਦਾ ਰੂਪ ਕੀ ਹੈ, ਇਹ ਦੁਨੀਆਂ ਨਹੀਂ ਜਾਣਦੀ। ਬਾਪ ਤੁਹਾਨੂੰ ਸਮਝਾਉਂਦੇ ਹਨ, ਮੈਨੂੰ ਵੀ ਆਤਮਾ ਕਹਿੰਦੇ ਹਨ ਸਿਰਫ਼ ਸੁਪ੍ਰੀਮ ਆਤਮਾ। ਪਰਮ ਆਤਮਾ ਸੋ ਮਿਲਕੇ ਹੋ ਜਾਂਦਾ ਪ੍ਰਮਾਤਮਾ। ਬਾਪ ਵੀ ਹੈ, ਟੀਚਰ ਵੀ ਹੈ। ਕਹਿੰਦੇ ਵੀ ਹਨ ਨਾਲੇਜ਼ਫੁੱਲ। ਉਹ ਸਮਝਦੇ ਹਨ ਨਾਲੇਜ਼ਫੁੱਲ ਮਤਲਬ ਸਭਦੇ ਦਿਲਾਂ ਨੂੰ ਜਾਨਣ ਵਾਲਾ ਹੈ। ਜੇਕਰ ਪਰਮਾਤਮਾ ਸ੍ਰਵਵਿਆਪੀ ਹੈ ਤਾਂ ਫ਼ੇਰ ਸਭ ਨਾਲੇਜ਼ਫੁੱਲ ਹੋ ਗਏ। ਫ਼ੇਰ ਉਸ ਇੱਕ ਨੂੰ ਕਿਉਂ ਕਹਿੰਦੇ? ਮਨੁੱਖਾਂ ਦੀ ਕਿੰਨੀ ਤੁੱਛ ਬੁੱਧੀ ਹੈ। ਗਿਆਨ ਦੀ ਗੱਲਾਂ ਨੂੰ ਬਿਲਕੁਲ ਨਹੀਂ ਸਮਝਦੇ। ਬਾਪ ਗਿਆਨ ਅਤੇ ਭਗਤੀ ਦਾ ਕੰਟ੍ਰਾਸਟ ਬੈਠ ਦੱਸਦੇ ਹਨ - ਪਹਿਲੇ ਹੈ ਗਿਆਨ ਦਿਨ ਸਤਿਯੁਗ - ਤ੍ਰੇਤਾ, ਫੇਰ ਹੈ ਦਵਾਪਰ - ਕਲਯੁੱਗ ਰਾਤ। ਗਿਆਨ ਨਾਲ ਸਦਗਤੀ ਹੁੰਦੀ ਹੈ। ਇਹ ਰਾਜਯੋਗ ਦਾ ਗਿਆਨ ਹੱਠਯੋਗੀ ਸਮਝਾ ਨਾ ਸੱਕਣ। ਨਾ ਗ੍ਰਹਿਸਥੀ ਸਮਝਾ ਸੱਕਣਗੇ ਕਿਉਂਕਿ ਅਪਵਿੱਤਰ ਹਨ। ਹੁਣ ਰਾਜਯੋਗ ਕੌਣ ਸਿਖਾਵੇ? ਜੋ ਕਹਿੰਦੇ ਹਨ ਮਾਮੇਕਮ ਯਾਦ ਕਰੋ ਤਾਂ ਵਿਕਰਮ ਵਿਨਾਸ਼ ਹੋਣ। ਨਿਰਵ੍ਰਿਤੀ ਮਾਰ੍ਗ ਦਾ ਧਰਮ ਹੀ ਵੱਖ ਹੈ, ਉਹ ਪ੍ਰਵ੍ਰਿਤੀ ਮਾਰ੍ਗ ਦਾ ਗਿਆਨ ਕਿਵੇਂ ਸੁਣਾਉਣਗੇ। ਇੱਥੇ ਸਭ ਕਹਿੰਦੇ ਹਨ - ਗੌਡ ਫ਼ਾਦਰ ਇਜ਼ ਟਰੁਥ। ਬਾਪ ਹੀ ਸੱਚ ਸੁਣਾਉਣ ਵਾਲਾ ਹੈ। ਆਤਮਾ ਨੂੰ ਬਾਬਾ ਦੀ ਸਮ੍ਰਿਤੀ ਆਈ ਹੈ ਇਸਲਈ ਅਸੀਂ ਬਾਪ ਨੂੰ ਯਾਦ ਕਰਦੇ ਹਾਂ ਕਿ ਆਕੇ ਸੱਚੀ - ਸੱਚੀ ਕਥਾ ਸੁਣਾਓ ਨਰ ਤੋਂ ਨਾਰਾਇਣ ਬਣਨ ਦੀ। ਇਹ ਤੁਹਾਨੂੰ ਸੱਤ ਨਾਰਾਇਣ ਦੀ ਕਥਾ ਸੁਣਾਉਂਦਾ ਹਾਂ ਨਾ। ਅੱਗੇ ਤੁਸੀਂ ਝੂਠੀ ਕਥਾਵਾਂ ਸੁਣਦੇ ਸੀ। ਹੁਣ ਤੁਸੀਂ ਸੱਚੀ ਸੁਣਦੇ ਹੋ। ਝੂਠੀ ਕਥਾਵਾਂ ਸੁਣਦੇ - ਸੁਣਦੇ ਕੋਈ ਨਾਰਾਇਣ ਤਾਂ ਬਣ ਨਹੀਂ ਸਕਦਾ ਫੇਰ ਉਹ ਸੱਤ ਨਾਰਾਇਣ ਦੀ ਕਥਾ ਕਿਵੇਂ ਹੋ ਸਕਦੀ? ਮਨੁੱਖ ਕਿਸੇ ਨੂੰ ਨਰ ਤੋਂ ਨਾਰਾਇਣ ਬਣਾ ਨਾ ਸਕੇ। ਬਾਪ ਹੀ ਆਕੇ ਸ੍ਵਰਗ ਦਾ ਮਾਲਿਕ ਬਣਾਉਂਦੇ ਹਨ। ਬਾਪ ਆਉਂਦੇ ਵੀ ਭਾਰਤ ਵਿੱਚ ਹਨ। ਪਰ ਕਦੋ ਆਉਂਦੇ ਹਨ, ਇਹ ਸਮਝਦੇ ਨਹੀਂ ਹਨ। ਸ਼ਿਵ - ਸ਼ੰਕਰ ਨੂੰ ਮਿਲਾਕੇ ਕਹਾਣੀਆਂ ਬਣਾ ਦਿੱਤੀਆਂ ਹਨ। ਸ਼ਿਵ ਪੁਰਾਣ ਵੀ ਹੈ। ਗੀਤਾ ਕਹਿੰਦੇ ਹਨ ਕ੍ਰਿਸ਼ਨ ਦੀ, ਫ਼ੇਰ ਤਾਂ ਸ਼ਿਵ ਪੁਰਾਣ ਵੱਡਾ ਹੋ ਗਿਆ। ਅਸਲ ਵਿੱਚ ਨਾਲੇਜ਼ ਤਾਂ ਗੀਤਾ ਵਿੱਚ ਹੈ। ਭਗਵਾਨੁਵਾਚ - ਮਨਮਨਾਭਵ। ਇਹ ਅੱਖਰ ਗੀਤਾ ਦੇ ਸਿਵਾਏ ਦੂਜੇ ਕਿਸੇ ਸ਼ਾਸਤ੍ਰਾਂ ਵਿੱਚ ਹੋ ਨਹੀਂ ਸਕਦੇ। ਗਾਇਆ ਵੀ ਜਾਂਦਾ ਹੈ ਸ੍ਰਵਸ਼ਾਸਤ੍ਰਮਈ ਸ਼ਿਰੋਮਣੀ ਗੀਤਾ। ਸ਼੍ਰੇਸ਼ਠ ਮੱਤ ਹੈ ਹੀ ਭਗਵਾਨ ਦੀ। ਪਹਿਲੇ - ਪਹਿਲੇ ਇਹ ਦੱਸਣਾ ਚਾਹੀਦਾ ਕਿ ਅਸੀਂ ਕਹਿੰਦੇ ਹਾਂ ਥੋੜ੍ਹੇ ਵਰ੍ਹੇ ਦੇ ਅੰਦਰ ਨਵੀਂ ਸ੍ਰੇਸ਼ਠਾਚਾਰੀ ਦੁਨੀਆਂ ਸਥਾਪਨ ਹੋ ਜਾਵੇਗੀ। ਹੁਣ ਹੈ ਭ੍ਰਸ਼ਟਾਚਾਰੀ ਦੁਨੀਆਂ। ਸ਼੍ਰੇਸ਼ਠਾਚਾਰੀ ਦੁਨੀਆਂ ਵਿੱਚ ਕਿੰਨੇ ਥੋੜ੍ਹੇ ਮਨੁੱਖ ਹੋਣਗੇ। ਹੁਣ ਤਾਂ ਕਿੰਨੇ ਢੇਰ ਮਨੁੱਖ ਹਨ। ਉਸਦੇ ਲਈ ਵਿਨਾਸ਼ ਸਾਹਮਣੇ ਖੜਾ ਹੈ। ਬਾਪ ਰਾਜਯੋਗ ਸਿਖਾ ਰਹੇ ਹਨ। ਵਰਸਾ ਬਾਪ ਤੋਂ ਮਿਲਦਾ ਹੈ। ਮੰਗਦੇ ਵੀ ਬਾਪ ਤੋਂ ਹਨ। ਕਿਸੇ ਕੋਲ ਧਨ ਜ਼ਿਆਦਾ ਹੋਵੇਗਾ, ਬੱਚਾ ਹੋਵੇਗਾ, ਕਹਿਣਗੇ ਭਗਵਾਨ ਨੇ ਦਿੱਤਾ। ਤਾਂ ਭਗਵਾਨ ਇੱਕ ਹੋਇਆ ਨਾ ਫ਼ੇਰ ਸਭ ਵਿੱਚ ਭਗਵਾਨ ਕਿਵੇਂ ਹੋ ਸਕਦਾ? ਹੁਣ ਆਤਮਾਵਾਂ ਨੂੰ ਬਾਪ ਕਹਿੰਦੇ ਹਨ ਮੈਨੂੰ ਯਾਦ ਕਰੋ। ਆਤਮਾ ਕਹਿੰਦੀ ਹੈ ਸਾਨੂੰ ਪ੍ਰਮਾਤਮਾ ਨੇ ਗਿਆਨ ਦਿੱਤਾ ਹੈ ਜੋ ਫ਼ੇਰ ਭਰਾਵਾਂ ਨੂੰ ਦਿੰਦੇ ਹਾਂ। ਆਪਣੇ ਨੂੰ ਆਤਮਾ ਸਮਝਕੇ ਬਾਪ ਨੂੰ ਕਿੰਨਾ ਵਕ਼ਤ ਯਾਦ ਕੀਤਾ, ਇਹ ਚਾਰਟ ਰੱਖਣ ਵਿੱਚ ਬੜੀ ਵਿਸ਼ਾਲ ਬੁੱਧੀ ਚਾਹੀਦੀ। ਦੇਹੀ - ਅਭਿਮਾਨੀ ਹੋ ਬਾਪ ਨੂੰ ਯਾਦ ਕਰਨਾ ਪਵੇ ਉਦੋਂ ਵਿਕਰਮ ਵਿਨਾਸ਼ ਹੋਣ। ਨਾਲੇਜ਼ ਤਾਂ ਬੜੀ ਸਹਿਜ ਹੈ, ਬਾਕੀ ਆਤਮਾ ਸਮਝ ਬਾਪ ਨੂੰ ਯਾਦ ਕਰਦੇ ਆਪਣੀ ਉੱਨਤੀ ਕਰਨੀ ਹੈ। ਇਹ ਚਾਰਟ ਕੋਈ ਵਿਰਲੇ ਰੱਖਦੇ ਹਨ। ਦੇਹੀ - ਅਭਿਮਾਨੀ ਹੋ ਬਾਪ ਦੀ ਯਾਦ ਵਿੱਚ ਰਹਿਣ ਨਾਲ ਕਦੀ ਕਿਸੇ ਨੂੰ ਦੁੱਖ ਨਹੀਂ ਦੇਣਗੇ। ਬਾਪ ਆਉਂਦੇ ਹੀ ਹੈ ਸੁੱਖ ਦੇਣ ਤਾਂ ਬੱਚਿਆਂ ਨੂੰ ਵੀ ਸਭਨੂੰ ਸੁੱਖ ਦੇਣਾ ਹੈ। ਕਦੀ ਕਿਸੇ ਨੂੰ ਦੁੱਖ ਨਹੀਂ ਦੇਣਾ ਹੈ। ਬਾਪ ਦੀ ਯਾਦ ਨਾਲ ਸਭ ਭੂਤ ਭੱਜਣਗੇ, ਬੜੀ ਗੁਪਤ ਮਿਹਨਤ ਹੈ। ਅੱਛਾ!

ਮਿੱਠੇ- ਮਿੱਠੇ ਸਿੱਕੀਲਧੇ ਬੱਚਿਆਂ ਪ੍ਰਤੀ ਮਾਤ - ਪਿਤਾ ਬਾਪਦਾਦਾ ਦਾ ਯਾਦ ਪਿਆਰ ਅਤੇ ਗੁੱਡਮੋਰਨਿੰਗ। ਰੂਹਾਨੀ ਬਾਪ ਦੀ ਰੂਹਾਨੀ ਬੱਚਿਆਂ ਨੂੰ ਨਮਸਤੇ।

ਧਾਰਨਾ ਲਈ ਮੁੱਖ ਸਾਰ:-
1. ਇਸ ਆਸੁਰੀ ਛੀ - ਛੀ ਦੁਨੀਆਂ ਤੋਂ ਆਪਣੀ ਅੱਖਾਂ ਬੰਦ ਕਰ ਲੈਣੀ ਹੈ। ਇਹ ਪੁਰਾਣੀ ਦੁਨੀਆਂ ਹੈ, ਇਸ ਨਾਲ ਕੋਈ ਕਨੈਕਸ਼ਨ ਨਹੀਂ ਰੱਖਣਾ ਹੈ, ਇਸਨੂੰ ਵੇਖਦੇ ਹੋਏ ਵੀ ਨਹੀਂ ਵੇਖਣਾ ਹੈ।

2. ਇਸ ਬੇਹੱਦ ਡਰਾਮਾ ਵਿੱਚ ਅਸੀਂ ਪਾਰ੍ਟਧਾਰੀ ਹਾਂ, ਇਹ ਸੈਕਿੰਡ ਬਾਏ ਸੈਕਿੰਡ ਰਿਪੀਟ ਹੁੰਦਾ ਹੈ, ਜੋ ਪਾਸਟ ਹੋਇਆ ਉਹ ਫ਼ੇਰ ਰਿਪੀਟ ਹੋਵੇਗਾ…ਇਹ ਸਮ੍ਰਿਤੀ ਵਿੱਚ ਰੱਖ ਹਰ ਗੱਲ ਵਿੱਚ ਪਾਸ ਹੋਣਾ ਹੈ। ਵਿਸ਼ਾਲਬੁੱਧੀ ਬਣਨਾ ਹੈ।

ਵਰਦਾਨ:-
ਰੀਅਲਟੀ ਦਵਾਰਾ ਰੋਇਲਟੀ ਦਾ ਪ੍ਰਤੱਖ ਰੂਪ ਦਿਖਾਉਣ ਵਾਲੇ ਸਾਕਸ਼ਾਤਕਾਰ ਮੂਰਤ ਭਵ

ਹਾਲੇ ਇਵੇਂ ਸਮੇਂ ਆਏਗਾ ਜਦੋਂ ਹਰ ਆਤਮਾ ਪ੍ਰਤੱਖ ਰੂਪ ਵਿੱਚ ਆਪਣੇ ਰਿਅਲਟੀ ਦਵਾਰਾ ਰੋਇਲਿਟੀ ਦਾ ਸਾਕਸ਼ਾਤਕਾਰ ਕਰਾਏਗੀ। ਪ੍ਰਤਖਤਾ ਦੇ ਸਮੇਂ ਮਾਲਾ ਦੇ ਮਣਕੇ ਦਾ ਨੰਬਰ ਅਤੇ ਭਵਿੱਖ ਰਾਜ ਦਾ ਸਵਰੂਪ ਦੋਵੇ ਹੀ ਪ੍ਰਤੱਖ ਹੋਣਗੇ। ਹਾਲੇ ਜੋ ਰੇਸ ਕਰਦੇ -ਕਰਦੇ ਥੋੜਾ ਜਿਹਾ ਰੀਸ ਦੀ ਧੂਲ ਦਾ ਪਰਦਾ ਚਮਕਦੇ ਹੋਏ ਹੀਰੇ ਨੂੰ ਛਿਪਾ ਦਿੰਦਾ ਹੈ, ਅੰਤ ਵਿੱਚ ਇਹ ਪਰਦਾ ਹੱਟ ਜਾਏਗਾ ਫਿਰ ਛਿਪੇ ਹੋਏ ਹੀਰੇ ਆਪਣੇ ਪ੍ਰਤੱਖ ਸੰਪਨ ਸਵਰੂਪ ਵਿੱਚ ਆਉਣਗੇ, ਰਾਇਲ ਫੈਮਿਲੀ ਹੁਣੇ ਤੋਂ ਹੀ ਆਪਾਣੀ ਰਾਇਲਟੀ ਦਿਖਾਏਗੀ ਮਤਲਬ ਆਪਣੇ ਭਵਿੱਖ ਪਦਵੀ ਨੂੰ ਸਪਸ਼ਟ ਕਰੇਗੀ ਇਸਲਈ ਰਿਆਲਿਟੀ ਦਵਾਰਾ ਰੋਇਲਿਟੀ ਦਾ ਸਾਕਸ਼ਾਤਕਾਰ ਕਰਵਾਓ।

ਸਲੋਗਨ:-
ਕਿਸੇ ਵੀ ਵਿਧੀ ਨਾਲ ਵਿਅਰਥ ਨੂੰ ਖ਼ਤਮ ਕਰ ਸਮਰਥ ਨੂੰ ਇਮਰਜ ਕਰੋ।

ਅਵਿੱਅਕਤ ਇਸ਼ਾਰੇ - ਇਕਾਂਤਪ੍ਰਿਯ ਬਣੋ ਏਕਤਾ ਅਤੇ ਇਕਾਗਰਤਾ ਨੂੰ ਅਪਣਾਓ

ਖੁਦ ਦਾ ਕਲਿਆਣ ਕਰਨ ਦੇ ਲਈ ਜਾਂ ਖੁਦ ਦਾ ਪਰਿਵਰਤਨ ਕਰਨ ਦੇ ਲਈ ਵਿਸ਼ੇਸ਼ ਇਕਾਂਤਵਾਸੀ, ਅੰਤਰਮੁੱਖੀ ਬਣੋ। ਨਾਲੇਜ਼ਫੁੱਲ ਹੋ ਪਰ ਪਾਵਰਫੁੱਲ ਬਣੋ। ਹਰ ਗੱਲ ਦੇ ਅਨੁਭਵ ਵਿੱਚ ਖੁਦ ਨੂੰ ਸੰਪਨ ਬਣਾਓ। ਕਿਸਦਾ ਬੱਚਾ ਹਾਂ? ਕੀ ਪ੍ਰਾਪਤੀ ਹੈ? ਇਸ ਪਹਿਲੇ ਪਾਠ ਦੇ ਅਨੁਭਵੀ ਮੂਰਤ ਬਣੋ, ਏਕਤਾ ਅਤੇ ਏਕਾਗ੍ਰਤਾ ਨੂੰ ਅਪਣਾਓ ਤਾਂ ਸਹਿਜ ਹੀ ਮਾਇਆਜਿੱਤ ਹੋ ਜਾਵੋਗੇ।