22.03.25 Punjabi Morning Murli Om Shanti BapDada Madhuban
"ਮਿੱਠੇ ਬੱਚੇ :- ਤੁਹਾਨੂੰ
ਨਸ਼ਾ ਚਾਹੀਦਾ ਕਿ ਸਾਡਾ ਪਾਰਲੌਕਿਕ ਬਾਪ ਵੰਡਰ ਆਫ਼ ਦੀ ਵਰਲ੍ਡ (ਸਵਰਗ) ਬਣਾਉਂਦਾ, ਜਿਸ ਨਾਲ ਅਸੀਂ
ਮਾਲਿਕ ਬਣਦੇ ਹਾਂ"
ਪ੍ਰਸ਼ਨ:-
ਬਾਪ ਦੇ ਸੰਗ
ਤੋਂ ਤੁਹਾਨੂੰ ਕੀ - ਕੀ ਪ੍ਰਾਪਤੀਆਂ ਹੁੰਦੀਆਂ ਹਨ?
ਉੱਤਰ:-
ਬਾਪ ਦੇ ਸੰਗ
ਤੋਂ ਅਸੀਂ ਮੁਕਤੀ, ਜੀਵਨ - ਮੁਕਤੀ ਦੇ ਅਧਿਕਾਰੀ ਬਣ ਜਾਂਦੇ ਹਾਂ। ਬਾਪ ਦਾ ਸੰਗ ਤਾਰ ਦਿੰਦਾ ਹੈ (ਪਾਰ
ਲੈ ਜਾਂਦਾ ਹੈ) ਬਾਬਾ ਸਾਨੂੰ ਆਪਣਾ ਬਣਾਕੇ ਆਸਤਿਕ ਅਤੇ ਤ੍ਰਿਕਾਲਦਰਸ਼ੀ ਬਣਾ ਦਿੰਦੈ ਹਨ। ਅਸੀਂ
ਰਚਿਅਤਾ ਅਤੇ ਰਚਨਾ ਦੇ ਆਦਿ - ਮੱਧ - ਅੰਤ ਨੂੰ ਜਾਣ ਜਾਂਦੇ ਹਨ।
ਗੀਤ:-
ਧੀਰਜ਼ ਧਰ ਮਨੂਆ...
ਓਮ ਸ਼ਾਂਤੀ
ਇਹ ਕੌਣ ਕਹਿੰਦੇ ਹਨ? ਬੱਚਿਆਂ ਨੂੰ ਬਾਪ ਹੀ ਕਹਿੰਦੇ ਹਨ, ਸਭ ਬੱਚਿਆਂ ਨੂੰ ਕਹਿਣਾ ਹੁੰਦਾ ਹੈ
ਕਿਉਂਕਿ ਸਭ ਦੁੱਖੀ ਹਨ, ਅਧੀਰ ਹਨ। ਬਾਪ ਨੂੰ ਯਾਦ ਕਰਦੇ ਹਨ ਕਿ ਆਕੇ ਦੁੱਖ ਤੋਂ ਲਿਬ੍ਰੇਟ ਕਰੋ,
ਸੁੱਖ ਦਾ ਰਸਤਾ ਦੱਸੋ। ਹੁਣ ਮਨੁੱਖਾਂ ਨੂੰ, ਉਸ ਵਿੱਚ ਵੀ ਖ਼ਾਸ ਭਾਰਤਵਾਸੀਆਂ ਨੂੰ ਇਹ ਯਾਦ ਨਹੀਂ ਹੈ
ਕਿ ਅਸੀਂ ਭਾਰਤਵਾਸੀ ਬਹੁਤ ਸੁੱਖੀ ਸੀ। ਭਾਰਤ ਪ੍ਰਾਚੀਨ ਤੋਂ ਪ੍ਰਾਚੀਨ ਵੰਡਰਫੁੱਲ ਲੈਂਡ ਸੀ। ਵੰਡਰ
ਆਫ਼ ਦੀ ਵਰਲ੍ਡ ਕਹਿੰਦੇ ਹਨ ਨਾ। ਇੱਥੇ ਮਾਇਆ ਦੇ ਰਾਜ ਵਿੱਚ 7 ਵੰਡਰਸ ਗਾਏ ਜਾਂਦੇ ਹਨ। ਉਹ ਹਨ ਸਥੂਲ
ਵੰਡਰਸ। ਬਾਪ ਸਮਝਾਉਂਦੇ ਹਨ ਇਹ ਮਾਇਆ ਦੇ ਵੰਡਰਸ ਹਨ, ਜਿਸ ਵਿੱਚ ਦੁੱਖ ਹੈ। ਰਾਮ, ਬਾਪ ਦਾ ਵੰਡਰ
ਹੈ ਸਵਰਗ। ਉਹ ਹੀ ਵੰਡਰ ਆਫ਼ ਵਰਲ੍ਡ ਹੈ। ਭਾਰਤ ਸਵਰਗ ਸੀ, ਹੀਰੇ ਜਿਹਾ ਸੀ। ਉੱਥੇ ਦੇਵੀ - ਦੇਵਤਾਵਾਂ
ਦਾ ਰਾਜ ਸੀ। ਇਹ ਭਾਰਤਵਾਸੀ ਸਭ ਭੁੱਲ ਗਏ ਹਨ। ਭਾਵੇਂ ਦੇਵਤਾਵਾਂ ਦੇ ਅੱਗੇ ਮੱਥਾ ਟੇਕਦੇ ਹਨ, ਪੂਜਾ
ਕਰਦੇ ਹਨ ਪਰ ਜਿਨ੍ਹਾਂ ਦੀ ਪੂਜਾ ਕਰਦੇ ਹਨ, ਉਨ੍ਹਾਂ ਦੀ ਬਾਇਓਗ੍ਰਾਫੀ ਨੂੰ ਜਾਣਨਾ ਚਾਹੀਦਾ ਨਾ। ਇਹ
ਬੇਹੱਦ ਦਾ ਬਾਪ ਬੈਠ ਸਮਝਾਉਂਦੇ ਹਨ, ਇੱਥੇ ਤੁਸੀਂ ਆਏ ਹੋ ਪਾਰਲੌਕਿਕ ਬਾਪ ਦੇ ਕੋਲ। ਪਰਾਲੌਕਿਕ ਬਾਪ
ਹੈ ਸਵਰਗ ਸਥਾਪਨ ਕਰਨ ਵਾਲਾ। ਇਹ ਕੰਮ ਕੋਈ ਮਨੁੱਖ ਨਹੀਂ ਕਰ ਸਕਦੇ। ਇਨ੍ਹਾਂ ਨੂੰ (ਬ੍ਰਹਮਾ ਨੂੰ)
ਵੀ ਬਾਪ ਕਹਿੰਦੇ ਹਨ - ਹੇ ਕ੍ਰਿਸ਼ਨ ਦੀ ਪੁਰਾਣੀ ਤਮੋਪ੍ਰਧਾਨ ਆਤਮਾ ਤੂੰ ਆਪਣੇ ਜਨਮਾਂ ਨੂੰ ਨਹੀਂ
ਜਾਣਦੀ ਹੋ। ਤੁਸੀਂ ਕ੍ਰਿਸ਼ਨ ਸੀ ਤਾਂ ਸਤੋਪ੍ਰਧਾਨ ਸੀ ਫ਼ੇਰ 84 ਜਨਮ ਲੈਂਦੇ ਹੁਣ ਤੁਸੀਂ ਤਮੋਪ੍ਰਧਾਨ
ਬਣੇ ਹੋ, ਵੱਖ - ਵੱਖ ਨਾਮ ਤੁਹਾਡੇ ਪਏ ਹਨ। ਹੁਣ ਤੁਹਾਡਾ ਨਾਮ ਬ੍ਰਹਮਾ ਰੱਖਿਆ ਹੈ। ਬ੍ਰਹਮਾ ਸੋ
ਵਿਸ਼ਨੂੰ ਜਾਂ ਸ਼੍ਰੀਕ੍ਰਿਸ਼ਨ ਬਣੇਗਾ। ਗੱਲ ਇੱਕ ਹੀ ਹੈ - ਬ੍ਰਹਮਾ ਸੋ ਵਿਸ਼ਨੂੰ, ਵਿਸ਼ਨੂੰ ਸੋ ਬ੍ਰਹਮਾ।
ਬ੍ਰਹਮਾ ਮੁੱਖ ਵੰਸ਼ਾਵਲੀ ਬ੍ਰਾਹਮਣ ਸੋ ਫ਼ੇਰ ਦੇਵਤਾ ਬਣਦੇ ਹਨ। ਫ਼ੇਰ ਉਹੀ ਦੇਵੀ - ਦੇਵਤਾ ਫ਼ੇਰ ਸ਼ੁਦ੍ਰ
ਬਣਦੇ ਹਨ। ਹੁਣ ਤੁਸੀਂ ਬ੍ਰਾਹਮਣ ਬਣੇ ਹੋ। ਹੁਣ ਬਾਪ ਬੈਠ ਤੁਸੀਂ ਬੱਚਿਆਂ ਨੂੰ ਸਮਝਾਉਂਦੇ ਹਨ, ਇਹ
ਹੈ ਭਗਵਾਨੁਵਾਚ। ਤੁਸੀਂ ਤਾਂ ਹੋ ਗਏ ਸਟੂਡੈਂਟ। ਤਾਂ ਤੁਹਾਨੂੰ ਕਿੰਨੀ ਖੁਸ਼ੀ ਹੋਣੀ ਚਾਹੀਦੀ। ਪਰ
ਇੰਨੀ ਖੁਸ਼ੀ ਰਹਿੰਦੀ ਨਹੀਂ ਹੈ। ਧਨਵਾਨ ਧਨ ਦੇ ਨਸ਼ੇ ਵਿੱਚ ਬਹੁਤ ਖੁਸ਼ ਰਹਿੰਦੇ ਹਨ ਨਾ। ਇੱਥੇ ਭਗਵਾਨ
ਦੇ ਬੱਚੇ ਹੋ ਤਾਂ ਇੰਨੀ ਖੁਸ਼ੀ ਵਿੱਚ ਨਹੀਂ ਰਹਿੰਦੇ। ਸਮਝਦੇ ਨਹੀਂ, ਪੱਥਰਬੁੱਧੀ ਹਨ ਨਾ। ਤਕਦੀਰ
ਵਿੱਚ ਨਹੀਂ ਹੈ ਤਾਂ ਗਿਆਨ ਦੀ ਧਾਰਨਾ ਕਰ ਨਹੀਂ ਸਕਦੇ। ਹੁਣ ਤੁਹਾਨੂੰ ਬਾਪ ਮੰਦਿਰ ਲਾਇਕ ਬਣਾ ਰਹੇ
ਹਨ। ਪਰ ਮਾਇਆ ਦਾ ਸੰਗ ਵੀ ਘੱਟ ਨਹੀਂ ਹੈ। ਗਾਇਆ ਹੋਇਆ ਹੈ ਸੰਗ ਤਾਰੇ, ਕੁਸੰਗ ਬੋਰੇ। ਬਾਪ ਦਾ ਸੰਗ
ਤੁਹਾਨੂੰ ਮੁਕਤੀ - ਜੀਵਨਮੁਕਤੀ ਵਿੱਚ ਲੈ ਜਾਂਦਾ ਹੈ ਫ਼ੇਰ ਰਾਵਣ ਦਾ ਕੁਸੰਗ ਤੁਹਾਨੂੰ ਦੁਰਗਤੀ ਵਿੱਚ
ਲੈ ਜਾਂਦਾ ਹੈ। 5 ਵਿਕਾਰਾਂ ਦਾ ਸੰਗ ਹੋ ਜਾਂਦਾ ਹੈ ਨਾ। ਭਗਤੀ ਵਿੱਚ ਨਾਮ ਕਹਿੰਦੇ ਹਨ ਸਤਿਸੰਗ ਪਰ
ਪੌੜੀ ਤਾਂ ਥੱਲੇ ਉਤਰਦੇ ਉਤਰਦੇ ਰਹਿੰਦੇ ਹਨ, ਪੌੜੀ ਤੋਂ ਕੋਈ ਧੱਕਾ ਖਾਵੇਗਾ ਤਾਂ ਜ਼ਰੂਰ ਥੱਲੇ ਹੀ
ਡਿੱਗੇਗਾ ਨਾ! ਸ੍ਰਵ ਦਾ ਸਦਗਤੀ ਦਾਤਾ ਇੱਕ ਬਾਪ ਹੀ ਹੈ। ਕੋਈ ਵੀ ਹੋਣਗੇ ਭਗਵਾਨ ਦਾ ਇਸ਼ਾਰਾ ਉਪਰ
ਵਿੱਚ ਕਰਣਗੇ। ਹੁਣ ਬਾਪ ਬਗ਼ੈਰ ਬੱਚਿਆਂ ਨੂੰ ਪਰਿਚੈ ਕੌਣ ਦਵੇ? ਬਾਪ ਹੀ ਬੱਚਿਆਂ ਨੂੰ ਆਪਣਾ ਪਰਿਚੈ
ਦਿੰਦੇ ਹਨ। ਉਨ੍ਹਾਂ ਨੂੰ ਆਪਣਾ ਬਣਾਏ ਸ੍ਰਿਸ਼ਟੀ ਦੇ ਆਦਿ - ਮੱਧ - ਅੰਤ ਦਾ ਨਾਲੇਜ਼ ਦਿੰਦੇ ਹਨ। ਬਾਪ
ਕਹਿੰਦੇ ਹਨ ਮੈਂ ਆਕੇ ਤੁਹਾਨੂੰ ਆਸਤਿਕ ਵੀ ਬਣਾਉਂਦਾ ਹਾਂ, ਤ੍ਰਿਕਾਲਦਰਸ਼ੀ ਵੀ ਬਣਾਉਂਦਾ ਹਾਂ। ਇਹ
ਡਰਾਮਾ ਹੈ, ਇਹ ਕੋਈ ਸਾਧੂ - ਸੰਤ ਆਦਿ ਨਹੀਂ ਜਾਣਦੇ। ਉਹ ਹੁੰਦੇ ਹਨ ਹੱਦ ਦੇ ਡਰਾਮਾ, ਇਹ ਹੈ
ਬੇਹੱਦ ਦਾ। ਇਸ ਬੇਹੱਦ ਦੇ ਡਰਾਮਾ ਵਿੱਚ ਅਸੀਂ ਸੁੱਖ ਵੀ ਬਹੁਤ ਵੇਖਦੇ ਹਾਂ ਤਾਂ ਦੁੱਖ ਵੀ ਬਹੁਤ
ਵੇਖਦੇ ਹਾਂ। ਇਸ ਡਰਾਮਾ ਵਿੱਚ ਕ੍ਰਿਸ਼ਨ ਅਤੇ ਕ੍ਰਿਸ਼ਚਨ ਦਾ ਵੀ ਕਿਵੇਂ ਦਾ ਹਿਸਾਬ - ਕਿਤਾਬ ਹੈ।
ਉਨ੍ਹਾਂ ਨੇ ਭਾਰਤ ਨੂੰ ਲੜਾਏ ਰਾਜਾਈ ਲਈ। ਹੁਣ ਤੁਸੀਂ ਲੜ੍ਹਦੇ ਨਹੀਂ ਹੋ। ਉਹ ਆਪਸ ਵਿੱਚ ਲੜ੍ਹਦੇ
ਹਨ, ਰਾਜਾਈ ਤੁਹਾਨੂੰ ਮਿਲ ਜਾਂਦੀ ਹੈ। ਇਹ ਡਰਾਮਾ ਵਿੱਚ ਨੂੰਧ ਹੈ। ਇਹ ਗੱਲਾਂ ਕੋਈ ਵੀ ਜਾਣਦੇ ਨਹੀਂ
ਹਨ। ਗਿਆਨ ਦੇਣ ਵਾਲਾ ਗਿਆਨ ਦਾ ਸਾਗਰ ਇੱਕ ਹੀ ਬਾਪ ਹੈ, ਜੋ ਸ੍ਰਵ ਦੀ ਸਦਗਤੀ ਕਰਦੇ ਹਨ। ਭਾਰਤ
ਵਿੱਚ ਦੇਵੀ - ਦੇਵਤਾਵਾਂ ਦਾ ਰਾਜ ਸੀ ਤਾਂ ਸਦਗਤੀ ਸੀ। ਬਾਕੀ ਸਭ ਆਤਮਾਵਾਂ ਮੁਕਤੀਧਾਮ ਵਿੱਚ ਸਨ।
ਭਾਰਤ ਸੋਨੇ ਦਾ ਸੀ। ਤੁਸੀਂ ਹੀ ਰਾਜ ਕਰਦੇ ਸੀ। ਸਤਿਯੁਗ ਵਿੱਚ ਸੂਰਜਵੰਸ਼ੀ ਰਾਜ ਸੀ। ਹੁਣ ਤੁਸੀਂ
ਸੱਤ ਨਾਰਾਇਣ ਦੀ ਕਥਾ ਸੁਣਦੇ ਹੋ। ਨਰ ਤੋਂ ਨਾਰਾਇਣ ਬਣਨ ਦੀ ਇਹ ਕਥਾ ਹੈ। ਇਹ ਵੀ ਵੱਡੇ ਅੱਖਰਾਂ
ਵਿੱਚ ਲਿੱਖ ਦਵੋ - ਸੱਚੀ ਗੀਤਾ ਨਾਲ ਭਾਰਤ ਸੱਚਖੰਡ, ਵਰਥ ਪਾਉਂਡ ਬਣਦਾ ਹੈ। ਬਾਪ ਆਕੇ ਸੱਚੀ ਗੀਤਾ
ਸੁਣਾਉਂਦੇ ਹਨ। ਸਹਿਜ ਰਾਜਯੋਗ ਸਿਖਾਉਂਦੇ ਹਨ ਤਾਂ ਵਰਥ ਪਾਉਂਡ ਬਣ ਜਾਂਦੇ ਹਨ। ਬਾਬਾ ਟੋਟਕੇ ਤਾਂ
ਬਹੁਤ ਸਮਝਾਉਂਦੇ ਹਨ, ਪਰ ਬੱਚੇ ਦੇਹ - ਅਭਿਮਾਨ ਦੇ ਕਾਰਨ ਭੁੱਲ ਜਾਂਦੇ ਹਨ। ਦੇਹੀ - ਅਭਿਮਾਨੀ ਬਣਨ
ਤਾਂ ਧਾਰਨਾ ਵੀ ਹੋਵੇ। ਦੇਹ - ਅਭਿਮਾਨ ਦੇ ਕਾਰਨ ਧਾਰਨਾ ਹੁੰਦੀ ਨਹੀਂ।
ਬਾਪ ਸਮਝਾਉਂਦੇ ਹਨ ਮੈਂ
ਥੋੜ੍ਹੇਹੀ ਕਹਿੰਦਾ ਹਾਂ ਕਿ ਮੈਂ ਸ੍ਰਵਵਿਆਪੀ ਹਾਂ। ਮੈਨੂੰ ਤਾਂ ਕਹਿੰਦੇ ਵੀ ਹੋ ਤੁਸੀਂ ਮਾਤ - ਪਿਤਾ...
ਤਾਂ ਇਸਦਾ ਅਰ੍ਥ ਕੀ ਹੈ? ਤੁਹਾਡੀ ਕ੍ਰਿਪਾ ਨਾਲ ਸੁੱਖ ਘਨੇਰੇ। ਹੁਣ ਤਾਂ ਦੁੱਖ ਹੈ। ਇਹ ਗਾਇਨ ਕਿਸ
ਵਕ਼ਤ ਦਾ ਹੈ - ਇਹ ਵੀ ਸਮਝਦੇ ਨਹੀਂ ਹਨ। ਜਿਵੇਂ ਪੰਛੀ ਚੁੰ - ਚੁੰ ਕਰਦੇ ਰਹਿੰਦੇ ਹਨ, ਅਰ੍ਥ ਕੁਝ
ਨਹੀਂ। ਉਵੇਂ ਇਹ ਵੀ ਚੁੰ - ਚੁੰ ਕਰਦੇ ਰਹਿੰਦੇ ਹਨ, ਅਰ੍ਥ ਕੁਝ ਨਹੀਂ। ਬਾਪ ਬੈਠ ਸਮਝਾਉਂਦੇ ਹਨ,
ਇਹ ਸਭ ਹੈ ਅਨਰਾਇਟੀਅਸ। ਕਿਸ ਨੇ ਅਨਰਾਇਟੀਅਸ ਬਣਾਇਆ ਹੈ? ਰਾਵਣ ਨੇ। ਭਾਰਤ ਸੱਚਖੰਡ ਸੀ ਤਾਂ ਸਭ
ਸੱਚ ਬੋਲਦੇ ਸੀ, ਚੋਰੀ ਠੱਗੀ ਆਦਿ ਕੁਝ ਵੀ ਨਹੀਂ ਸੀ। ਇੱਥੇ ਕਿੰਨੀ ਚੋਰੀ ਆਦਿ ਕਰਦੇ ਹਨ। ਦੁਨੀਆਂ
ਵਿੱਚ ਤਾਂ ਠੱਗੀ ਹੀ ਠੱਗੀ ਹੈ। ਇਸਨੂੰ ਕਿਹਾ ਹੀ ਜਾਂਦਾ ਹੈ - ਪਾਪ ਦੀ ਦੁਨੀਆਂ, ਦੁੱਖ ਦੀ ਦੁਨੀਆਂ।
ਸਤਿਯੁਗ ਨੂੰ ਕਿਹਾ ਜਾਂਦਾ ਹੈ ਸੁੱਖ ਦੀ ਦੁਨੀਆਂ। ਇਹ ਹੈ ਵਿਸ਼ਸ਼, ਵੇਸ਼ਾਲਿਆ, ਸਤਿਯੁਗ ਹੈ ਸ਼ਿਵਾਲਿਆ।
ਬਾਪ ਕਿੰਨਾ ਚੰਗੀ ਤਰ੍ਹਾਂ ਬੈਠ ਸਮਝਾਉਂਦੇ ਹਨ। ਨਾਮ ਵੀ ਕਿੰਨਾ ਚੰਗਾ ਹੈ - ਬ੍ਰਹਮਾਕੁਮਾਰੀ
ਈਸ਼ਵਰੀਏ ਵਿਸ਼ਵ - ਵਿਦਿਆਲਿਆ। ਹੁਣ ਬਾਪ ਆਕੇ ਸਮਝਦਾਰ ਬਣਾਉਂਦੇ ਹਨ। ਕਹਿੰਦੇ ਹਨ ਇਨ੍ਹਾਂ ਵਿਕਾਰਾਂ
ਨੂੰ ਜਿੱਤੋ ਤਾਂ ਤੁਸੀਂ ਜਗਤ ਜੀਤ ਬਣੋਗੇ। ਇਹ ਕਾਮ ਹੀ ਮਹਾਸ਼ਤ੍ਰੁ ਹੈ। ਬੱਚੇ ਬੁਲਾਉਂਦੇ ਵੀ ਇਸਲਈ
ਹਨ ਕਿ ਸਾਨੂੰ ਆਕੇ ਗੌਡ - ਗੋਡੇਜ਼ (ਦੇਵੀ ਦੇਵਤਾ) ਬਣਾਓ।
ਬਾਪ ਦੀ ਅਸਲ ਮਹਿਮਾ ਤੁਸੀਂ
ਬੱਚੇ ਹੀ ਜਾਣਦੇ ਹੋ। ਮਨੁੱਖ ਤਾਂ ਨਾ ਬਾਪ ਨੂੰ ਜਾਣਦੇ, ਨਾ ਬਾਪ ਦੀ ਮਹਿਮਾ ਨੂੰ ਜਾਣਦੇ ਹਨ। ਤੁਸੀਂ
ਜਾਣਦੇ ਹੋ ਉਹ ਪਿਆਰ ਦਾ ਸਾਗਰ ਹੈ। ਬਾਪ ਤੁਸੀਂ ਬੱਚਿਆਂ ਨੂੰ ਇੰਨਾਂ ਗਿਆਨ ਸੁਣਾਉਂਦੇ ਹਨ, ਇਹੀ
ਉਨ੍ਹਾਂ ਦਾ ਪਿਆਰ ਹੈ। ਟੀਚਰ ਸਟੂਡੈਂਟ ਨੂੰ ਪੜ੍ਹਾਉਂਦੇ ਹਨ ਤਾਂ ਸਟੂਡੈਂਟ ਕੀ ਤੋਂ ਕੀ ਬਣ ਜਾਂਦੇ
ਹਨ। ਤੁਸੀਂ ਬੱਚਿਆਂ ਨੂੰ ਵੀ ਬਾਪ ਜਿਹਾ ਪਿਆਰ ਦਾ ਸਾਗਰ ਬਣਨਾ ਹੈ, ਪਿਆਰ ਨਾਲ ਕਿਸੇ ਨੂੰ ਵੀ
ਸਮਝਾਉਣਾ ਹੈ। ਬਾਪ ਕਹਿੰਦੇ ਹਨ ਤੁਸੀਂ ਵੀ ਇੱਕ - ਦੋ ਨੂੰ ਪਿਆਰ ਕਰੋ। ਨੰਬਰਵਨ ਪਿਆਰ ਹੈ - ਬਾਪ
ਦਾ ਪਰਿਚੈ ਦਵੋ। ਤੁਸੀਂ ਗੁਪਤ ਦਾਨ ਕਰਦੇ ਹੋ। ਇੱਕ - ਦੋ ਦੇ ਲਈ ਘ੍ਰਿਣਾ ਵੀ ਨਹੀਂ ਰੱਖਣੀ ਚਾਹੀਦੀ।
ਨਹੀਂ ਤਾਂ ਤੁਹਾਨੂੰ ਵੀ ਡੰਡੇ ਖਾਣੇ ਪੈਣਗੇ। ਕਿਸੇ ਦਾ ਤਿਰਸਕਾਰ ਕਰੋਗੇ ਤਾਂ ਡੰਡੇ ਖਾਵੋਗੇ। ਕਦੀ
ਵੀ ਕਿਸੇ ਤੋਂ ਨਫ਼ਰਤ ਨਹੀਂ ਰੱਖੋ, ਤਿਰਸਕਾਰ ਨਹੀਂ ਕਰੋ। ਦੇਹ - ਅਭਿਮਾਨ ਵਿੱਚ ਆਉਣ ਨਾਲ ਹੀ ਪਤਿਤ
ਬਣੇ ਹੋ। ਦੇਹ - ਅਭਿਮਾਨ ਵਿੱਚ ਆਉਣ ਨਾਲ ਹੀ ਪਤਿਤ ਬਣੇ ਹੋ। ਬਾਪ ਦੇਹੀ - ਅਭਿਮਾਨੀ ਬਣਾਉਂਦੇ ਹਨ
ਤਾਂ ਪਾਵਨ ਬਣਦੇ ਹੋ। ਸਭਨੂੰ ਇਹੀ ਸਮਝਾਓ ਕਿ ਹੁਣ 84 ਦਾ ਚੱਕਰ ਪੂਰਾ ਹੋਇਆ ਹੈ। ਜੋ ਸੂਰਜਵੰਸ਼ੀ
ਮਹਾਰਾਜਾ - ਮਹਾਰਾਣੀ ਸਨ ਉਹ ਹੀ ਫ਼ੇਰ 84 ਜਨਮ ਲੈਂਦੇ ਉਤਰਦੇ - ਉਤਰਦੇ ਹੁਣ ਆਕੇ ਪੱਟ ਪਏ ਹਨ। ਹੁਣ
ਬਾਪ ਫ਼ੇਰ ਤੋਂ ਮਹਾਰਾਜਾ - ਮਹਾਰਾਣੀ ਬਣਾ ਰਹੇ ਹਨ। ਬਾਪ ਸਿਰਫ਼ ਕਹਿੰਦੇ ਹਨ ਮਾਮੇਕਮ ਯਾਦ ਕਰੋ ਤਾਂ
ਪਾਵਨ ਬਣ ਜਾਵੋਗੇ। ਤੁਸੀਂ ਬੱਚਿਆਂ ਨੂੰ ਰਹਿਮਦਿਲ ਬਣ ਸਾਰਾ ਦਿਨ ਸਰਵਿਸ ਦੇ ਖ਼ਿਆਲਾਤ ਚਲਾਉਣੇ
ਚਾਹੀਦੇ। ਬਾਪ ਡਾਇਰੈਕਸ਼ਨ ਦਿੰਦੇ ਰਹਿੰਦੇ ਹਨ - ਮਿੱਠੇ ਬੱਚੇ, ਰਹਿਮਦਿਲ ਬਣ ਜੋ ਵਿਚਾਰੀ ਦੁੱਖੀ
ਆਤਮਾਵਾਂ ਹਨ, ਉਨ੍ਹਾਂ ਦੁੱਖੀ ਆਤਮਾਵਾਂ ਨੂੰ ਸੁੱਖੀ ਬਣਾਓ। ਉਨ੍ਹਾਂ ਨੂੰ ਪੱਤਰ ਲਿਖਣਾ ਚਾਹੀਦਾ
ਬਹੁਤ ਸ਼ਾਰਟ ਵਿੱਚ। ਬਾਪ ਕਹਿੰਦੇ ਹਨ ਮੈਨੂੰ ਯਾਦ ਕਰੋ ਅਤੇ ਵਰਸੇ ਨੂੰ ਯਾਦ ਕਰੋ। ਇੱਕ ਸ਼ਿਵਬਾਬਾ ਦੀ
ਹੀ ਮਹਿਮਾ ਹੈ। ਮਨੁੱਖਾਂ ਨੂੰ ਬਾਪ ਦੀ ਮਹਿਮਾ ਦਾ ਵੀ ਪਤਾ ਨਹੀਂ ਹੈ। ਹਿੰਦੀ ਵਿੱਚ ਵੀ ਚਿੱਠੀ
ਲਿੱਖ ਸਕਦੇ ਹੋ। ਸਰਵਿਸ ਕਰਨ ਦਾ ਵੀ ਬੱਚਿਆਂ ਨੂੰ ਹੌਂਸਲਾ ਚਾਹੀਦਾ। ਬਹੁਤ ਹਨ ਜੋ ਆਪਘਾਤ ਕਰਨ ਬੈਠ
ਜਾਂਦੇ ਹਨ, ਉਨ੍ਹਾਂ ਨੂੰ ਵੀ ਤੁਸੀਂ ਸਮਝਾ ਸਕਦੇ ਹੋ ਕਿ ਜੀਵ - ਘਾਤ ਮਹਾਪਾਪ ਹੈ। ਹੁਣ ਤੁਸੀਂ
ਬੱਚਿਆਂ ਨੂੰ ਸ਼੍ਰੀਮਤ ਦੇਣ ਵਾਲਾ ਹੈ ਸ਼ਿਵਬਾਬਾ। ਉਹ ਹੈ ਸ਼੍ਰੀ ਸ਼੍ਰੀ ਸ਼ਿਵਬਾਬਾ। ਤੁਹਾਨੂੰ ਬਣਾਉਂਦੇ
ਹਨ ਸ਼੍ਰੀ ਲਕਸ਼ਮੀ, ਸ਼੍ਰੀ ਨਾਰਾਇਣ। ਸ਼੍ਰੀ ਸ਼੍ਰੀ ਤਾਂ ਉਹ ਇੱਕ ਹੀ ਹੈ। ਉਹ ਕਦੀ ਚੱਕਰ ਵਿੱਚ ਆਉਂਦੇ
ਨਹੀਂ ਹਨ। ਬਾਕੀ ਤੁਹਾਨੂੰ ਸ਼੍ਰੀ ਦਾ ਟਾਇਟਲ ਮਿਲਦਾ ਹੈ। ਅੱਜਕਲ ਤਾਂ ਸਭਨੂੰ ਸ਼੍ਰੀ ਦਾ ਟਾਇਟਲ ਦਿੰਦੇ
ਰਹਿੰਦੇ ਹਨ। ਕਿੱਥੇ ਉਹ ਨਿਰਵਿਕਾਰੀ, ਕਿੱਥੇ ਇਹ ਵਿਕਾਰੀ - ਰਾਤ - ਦਿਨ ਦਾ ਫ਼ਰਕ ਹੈ। ਬਾਪ ਰੋਜ਼
ਸਮਝਾਉਂਦੇ ਰਹਿੰਦੇ ਹਨ - ਇੱਕ ਤਾਂ ਦੇਹੀ - ਅਭਿਮਾਨੀ ਬਣੋ ਸਭਨੂੰ ਪੈਗ਼ਾਮ ਪਹੁੰਚਾਓ। ਪੈਗੰਬਰ ਦੇ
ਬੱਚੇ ਤੁਸੀਂ ਵੀ ਹੋ। ਸ੍ਰਵ ਦਾ ਸਦਗਤੀ ਦਾਤਾ ਇੱਕ ਹੀ ਹੈ। ਬਾਕੀ ਧਰਮ ਸ੍ਥਾਪਕ ਨੂੰ ਗੁਰੂ ਥੋੜ੍ਹੇਹੀ
ਕਹਾਂਗੇ। ਸਦਗਤੀ ਕਰਨ ਵਾਲਾ ਹੈ ਹੀ ਇੱਕ। ਅੱਛਾ!
ਮਿੱਠੇ- ਮਿੱਠੇ ਸਿੱਕੀਲਧੇ
ਬੱਚਿਆਂ ਪ੍ਰਤੀ ਮਾਤ - ਪਿਤਾ ਬਾਪਦਾਦਾ ਦਾ ਯਾਦ ਪਿਆਰ ਅਤੇ ਗੁੱਡਮੋਰਨਿੰਗ। ਰੂਹਾਨੀ ਬਾਪ ਦੀ ਰੂਹਾਨੀ
ਬੱਚਿਆਂ ਨੂੰ ਨਮਸਤੇ।
ਧਾਰਨਾ ਲਈ ਮੁੱਖ
ਸਾਰ:-
1. ਕਿਸੀ ਨਾਲ
ਵੀ ਘ੍ਰਿਣਾ ਜਾਂ ਨਫ਼ਰਤ ਨਹੀਂ ਕਰਨੀ ਹੈ। ਰਹਿਮਦਿਲ ਬਣ ਦੁੱਖੀ ਆਤਮਾਵਾਂ ਨੂੰ ਸੁੱਖੀ ਬਣਾਉਣ ਦੀ ਸੇਵਾ
ਕਰਨੀ ਹੈ। ਬਾਪ ਸਮਾਨ ਮਾਸਟਰ ਪਿਆਰ ਦਾ ਸਾਗਰ ਬਣਨਾ ਹੈ।
2. "ਭਗਵਾਨ ਦੇ ਅਸੀਂ
ਬੱਚੇ ਹਾਂ" ਇਸ ਨਸ਼ੇ ਜਾਂ ਖੁਸ਼ੀ ਵਿੱਚ ਰਹਿਣਾ ਹੈ। ਕਦੀ ਮਾਇਆ ਦੇ ਉਲਟੇ ਸੰਗ ਵਿੱਚ ਨਹੀਂ ਜਾਣਾ ਹੈ।
ਦੇਹੀ - ਅਭਿਮਾਨੀ ਬਣਕੇ ਗਿਆਨ ਦੀ ਧਾਰਨਾ ਕਰਨੀ ਹੈ।
ਵਰਦਾਨ:-
ਬਾਪ ਸਮਾਨ ਵਰਦਾਨੀ ਬਣ ਹਰ ਇੱਕ ਦੇ ਦਿਲ ਨੂੰ ਆਰਾਮ ਦੇਣ ਵਾਲੇ ਮਾਸਟਰ ਦਿਲਾਰਾਮ ਭਵ।
ਜੋ ਬਾਪ ਸਮਾਨ ਵਰਦਾਨੀ
ਬੱਚੇ ਹਨ ਉਹ ਕਦੇ ਕਿਸੇ ਦੀ ਕਮਜੋਰੀ ਨੂੰ ਨਹੀਂ ਵੇਖਦੇ, ਉਹ ਸਭ ਦੇ ਉਪਰ ਰਹਿਮਦਿਲ ਹੁੰਦੇ ਹਨ। ਜਿਵੇਂ
ਬਾਪ ਕਿਸੇ ਦੀਆਂ ਕਮਜੋਰੀਆਂ ਦਿਲ ਤੇ ਨਹੀਂ ਰੱਖਦੇ ਅਜਿਹੇ ਵਰਦਾਨੀ ਬੱਚੇ ਵੀ ਕਿਸੇ ਦੀ ਕਮਜੋਰੀ ਦਿਲ
ਵਿਚ ਧਾਰਨ ਨਹੀਂ ਕਰਦੇ, ਉਹ ਹਰ ਇੱਕ ਦੀ ਦਿਲ ਨੂੰ ਆਰਾਮ ਦੇਣ ਵਾਲੇ ਮਾਸਟਰ ਦਿਲਾਰਾਮ ਹੁੰਦੇ ਹਨ
ਇਸਲਈ ਸਾਥੀ ਹੋ ਜਾਂ ਪਰਜਾ ਸਭ ਉਨ੍ਹਾਂ ਦਾ ਗੁਣਗਾਨ ਕਰਦੇ ਹਨ। ਸਭ ਦੇ ਅੰਦਰ ਤੋਂ ਇਹ ਹੀ ਅਸ਼ੀਰਵਾਦ
ਨਿਕਲਦੀ ਹੈ ਕਿ ਇਹ ਸਾਡੇ ਸਦਾ ਸਨੇਹੀ, ਸਹਿਯੋਗੀ ਹਨ।
ਸਲੋਗਨ:-
ਸੰਗਮ ਤੇ
ਸ੍ਰੇਸ਼ਠ ਆਤਮਾ ਉਹ ਹੈ ਜੋ ਸਦਾ ਬੇਫ਼ਿਕਰ ਬਾਦਸ਼ਾਹ ਹਨ।
" ਮਾਤੇਸ਼ਵਰੀ ਜੀ ਦੇ
ਅਨਮੋਲ ਮਹਾਵਾਕੇ"
1- "ਗਿਆਨੀ ਤੂੰ ਆਤਮਾ
ਬੱਚਿਆਂ ਦੀ ਭੁੱਲ ਹੋਣ ਨਾਲ 100 ਗੁਣਾਂ ਦੰਡ"
ਇਸ ਅਵਿਨਾਸ਼ੀ ਗਿਆਨ ਯੱਗ
ਵਿੱਚ ਆਏ ਸ਼ਾਖਸ਼ਾਤ ਪ੍ਰਮਾਤਮਾ ਦਾ ਹੱਥ ਲੈਕੇ ਫ਼ੇਰ ਕਾਰਨੇ ਅਕਾਰਨੇ ਜੇਕਰ ਉਨ੍ਹਾਂ ਤੋਂ ਵਿਕਰਮ ਹੋ
ਜਾਂਦਾ ਹੈ ਤਾਂ ਉਸਦੀ ਸਜ਼ਾ ਬਹੁਤ ਭਾਰੀ ਹੈ। ਜਿਵੇਂ ਗਿਆਨ ਲੈਣ ਨਾਲ ਉਨ੍ਹਾਂ ਨੂੰ 100 ਗੁਣਾਂ ਫ਼ਾਇਦਾ
ਹੈ, ਉਵੇਂ ਗਿਆਨ ਲੈਂਦੇ ਕੋਈ ਭੁੱਲ ਹੋ ਜਾਂਦੀ ਹੈ ਤਾਂ ਫ਼ੇਰ 100 ਗੁਣਾਂ ਦੰਡ ਵੀ ਹੈ ਇਸਲਈ ਬਹੁਤ
ਖ਼ਬਰਦਾਰੀ ਰੱਖਣੀ ਹੈ। ਭੁੱਲ ਕਰਦੇ ਰਹੋਗੇ ਤਾਂ ਕਮਜ਼ੋਰ ਪੈਂਦੇ ਰਹੋਗੇ ਇਸਲਈ ਛੋਟੀ ਵੱਡੀ ਭੁੱਲ ਨੂੰ
ਫ਼ੜਦੇ ਰੱਹੋ, ਅੱਗੇ ਦੇ ਲਈ ਪਰੀਖਣ ਕਰ ਚੱਲਦੇ ਚਲੋ। ਵੇਖੋ, ਜਿਵੇਂ ਸਮਝਦਾਰ ਵੱਡਾ ਆਦਮੀ ਬੁਰਾ ਆਦਮੀ
ਬੁਰਾ ਕੰਮ ਕਰਦਾ ਹੈ ਤਾਂ ਉਨ੍ਹਾਂ ਦੇ ਲਈ ਵੱਡੀ ਸਜ਼ਾ ਹੈ ਅਤੇ ਜੋ ਥੱਲੇ ਡਿੱਗਿਆ ਹੋਇਆ ਆਦਮੀ ਹੈ
ਕੁਝ ਬੁਰਾ ਕਰਦਾ ਹੈ ਤਾਂ ਉਨ੍ਹਾਂ ਦੇ ਲਈ ਇੰਨੀ ਸਜ਼ਾ ਨਹੀਂ ਹੈ। ਹੁਣ ਤੁਸੀਂ ਵੀ ਪ੍ਰਮਾਤਮਾ ਦੇ ਬੱਚੇ
ਕਹਾਉਂਦੇ ਹੋ ਤਾਂ ਇਤਨੇ ਹੀ ਤੁਹਾਨੂੰ ਦੈਵੀਗੁਣ ਧਾਰਨ ਕਰਨੇ ਹਨ, ਸੱਚੇ ਬਾਪ ਦੇ ਕੋਲ ਆਉਂਦੇ ਹੋ
ਤਾਂ ਸੱਚਾ ਹੋਕੇ ਰਹਿਣਾ ਹੈ।
2- ਲੋਕੀ ਕਹਿੰਦੇ ਹਨ -
"ਪ੍ਰਮਾਤਮਾ ਜਾਣੀ - ਜਾਨਨਹਾਰ ਕਿਵੇਂ ਹੈ?"
ਹੁਣ ਜਾਣੀ - ਜਾਨਨਹਾਰ
ਦਾ ਅਰ੍ਥ ਇਹ ਨਹੀਂ ਹੈ ਕਿ ਸਭਦੇ ਦਿਲਾਂ ਨੂੰ ਜਾਣਦਾ ਹਾਂ। ਪਰ ਸ੍ਰਿਸ਼ਟੀ ਰਚਨਾ ਦੇ ਆਦਿ - ਮੱਧ -
ਅੰਤ ਨੂੰ ਜਾਣਨ ਵਾਲਾ ਹੈ। ਬਾਕੀ ਇਵੇਂ ਨਹੀਂ ਪ੍ਰਮਾਤਮਾ ਰਚਿਅਤਾ ਪਾਲਣ ਕਰਤਾ ਅਤੇ ਸੰਹਾਰ ਕਰਤਾ ਹੈ
ਤਾਂ ਇਸਦਾ ਮਤਲਬ ਇਹ ਹੈ ਕਿ ਪ੍ਰਮਾਤਮਾ ਪੈਦਾ ਕਰਦਾ ਹੈ, ਖਵਾਉਂਦਾ ਹੈ ਅਤੇ ਮਾਰਦਾ ਹੈ, ਪਰ ਇਵੇਂ
ਨਹੀਂ ਹੈ। ਮਨੁੱਖ ਆਪਣੇ ਕਰਮਾਂ ਦੇ ਹਿਸਾਬ - ਕਿਤਾਬ ਨਾਲ ਜਨਮ ਲੈਂਦੇ ਹਨ, ਇਸਦਾ ਮਤਲਬ ਇਹ ਨਹੀਂ
ਕਿ ਪ੍ਰਮਾਤਮਾ ਬੈਠ ਉਨ੍ਹਾਂ ਦੇ ਬੁਰੇ ਸੰਕਲਪ ਅਤੇ ਚੰਗੇ ਸੰਕਲਪਾਂ ਨੂੰ ਜਾਣੇਗਾ। ਉਹ ਤਾਂ ਜਾਣਦਾ
ਹੈ ਕਿ ਅਗਿਆਨੀਆਂ ਦੇ ਦਿਲ ਵਿੱਚ ਕੀ ਚਲਦਾ ਹੋਵੇਗਾ? ਸਾਰਾ ਦਿਨ ਮਾਇਆਵੀ ਸੰਕਲਪ ਚਲਦੇ ਹੋਣਗੇ ਅਤੇ
ਗਿਆਨੀ ਦੇ ਅੰਦਰ ਸ਼ੁੱਧ ਸੰਕਲਪ ਚਲਦੇ ਹੋਣਗੇ, ਬਾਕੀ ਇੱਕ ਇੱਕ ਸੰਕਲਪ ਨੂੰ ਬੈਠ ਥੋੜ੍ਹੇਹੀ ਰੀਡ
ਕਰੇਗਾ? ਬਾਕੀ ਪ੍ਰਮਾਤਮਾ ਜਾਣਦਾ ਹੈ, ਹੁਣ ਤਾਂ ਸਭਦੀ ਆਤਮਾ ਦੁਰਗਤੀ ਨੂੰ ਪਹੁੰਚੀ ਹੋਈ ਹੈ, ਉਨ੍ਹਾਂ
ਦੀ ਸਦਗਤੀ ਕਿਵੇਂ ਹੋਣੀ ਹੈ, ਇਹ ਸਾਰੀ ਪਛਾਣ ਜਾਣੀ - ਜਾਨਨਹਾਰ ਨੂੰ ਹੈ। ਹੁਣ ਮਨੁੱਖ ਜੋ ਕਰਮ
ਭ੍ਰਸ਼ਟ ਬਣੇ ਹਨ, ਉਨ੍ਹਾਂ ਨੂੰ ਸ਼੍ਰੇਸ਼ਠ ਕਰਮ ਕਰਾਉਣਾ, ਸਿਖਾਉਂਣਾ ਅਤੇ ਉਨ੍ਹਾਂ ਨੂੰ ਕਰਮਬੰਧਨ ਤੋਂ
ਛੁੱਟਕਾਰਾ ਦੇਣਾ, ਇਹ ਪ੍ਰਮਾਤਮਾ ਜਾਣਦਾ ਹੈ। ਪ੍ਰਮਾਤਮਾ ਕਹਿੰਦਾ ਹੈ ਮੈਨੂੰ ਰਚਿਅਤਾ ਅਤੇ ਮੇਰੀ
ਰਚਨਾ ਦੇ ਆਦਿ - ਮੱਧ - ਅੰਤ ਦੀ ਇਹ ਸਾਰੀ ਨਾਲੇਜ਼ ਨੂੰ ਮੈਂ ਜਾਣਦਾ ਹਾਂ, ਉਹ ਪਛਾਣ ਤਾਂ ਤੁਸੀਂ
ਬੱਚਿਆਂ ਨੂੰ ਦੇ ਰਿਹਾ ਹਾਂ। ਹੁਣ ਤੁਸੀਂ ਬੱਚਿਆਂ ਨੂੰ ਉਸ ਬਾਪ ਦੀ ਨਿਰੰਤਰ ਯਾਦ ਵਿੱਚ ਰਹਿਣਾ ਹੈ
ਤਾਂ ਹੀ ਸ੍ਰਵ ਪਾਪਾਂ ਤੋਂ ਮੁਕਤ ਹੋਵੋਗੇ ਮਤਲਬ ਅਮਰਲੋਕ ਵਿੱਚ ਜਾਵੋਗੇ, ਹੁਣ ਇਸ ਜਾਣਨ ਨੂੰ ਹੀ
ਜਾਣੀ - ਜਾਨਨਹਾਰ ਕਹਿੰਦੇ ਹਨ। ਅੱਛਾ! ਓਮ ਸ਼ਾਂਤੀ।
ਅਵਿਅਕਤ ਇਸ਼ਾਰੇ
- ਸਤਿਅਤਾ ਅਤੇ ਸਭਿਅਤਾ ਰੂਪੀ ਕਲਚਰ ਨੂੰ ਅਪਣਾਓ
ਕਦੇ ਵੀ ਸਭਿਯਤਾ ਨੂੰ
ਛੱਡ ਕੇ ਸਤਿਯਤਾ ਨੂੰ ਸਿੱਧ ਨਹੀਂ ਕਰਨਾ। ਸਭਿਯਤਾ ਦੀ ਨਿਸ਼ਾਨੀ ਹੈ ਨਿਰਮਾਣਤਾ। ਇਹ ਨਿਰਮਾਣਤਾ
ਨਿਰਮਾਨ ਦਾ ਕੰਮ ਸਹਿਜ ਕਰਦੀ ਹੈ। ਜਦੋਂ ਤੱਕ ਨਿਰਮਾਣ ਨਹੀਂ ਬਣੇ ਉਦੋਂ ਤੱਕ ਨਿਰਮਾਨ ਨਹੀਂ ਕਰ ਸਕਦੇ।
ਗਿਆਨ ਦੀ ਸ਼ਕਤੀ ਸ਼ਾਂਤੀ ਅਤੇ ਪ੍ਰੇਮ ਹੈ। ਅਗਿਆਨ ਦੀ ਸ਼ਕਤੀ ਕ੍ਰੋਧ ਨੂੰ ਬਹੁਤ ਚੰਗੀ ਤਰ੍ਹਾਂ ਨਾਲ
ਸੰਸਕਾਰ ਬਣਾ ਲਿਆ ਹੈ ਅਤੇ ਯੂਜ ਵੀ ਕਰਦੇ ਰਹਿੰਦੇ ਹੋ ਫਿਰ ਮਾਫੀ ਵੀ ਲੈਂਦੇ ਰਹਿੰਦੇ ਹੋ। ਇਵੇਂ
ਹੁਣ ਹਰ ਗੁਣ ਨੂੰ, ਹਰ ਗਿਆਨ ਦੀ ਗੱਲ ਨੂੰ ਸੰਸਕਾਰ ਰੂਪ ਵਿਚ ਬਣਾਓ ਤਾਂ ਸਭਿਯਤਾ ਆਉਂਦੀ ਜਾਵੇਗੀ।