22.06.24        Punjabi Morning Murli        Om Shanti         BapDada         Madhuban


ਮਿੱਠੇ ਬੱਚੇ:- "ਮਿੱਠੇ ਬੱਚੇ ਇੱਥੇ ਤੁਸੀਂ ਬਦਲਣ ਦੇ ਲਈ ਆਏ ਹੋ, ਤੁਹਾਨੂੰ ਆਸੁਰੀ ਗੁਣਾਂ ਨੂੰ ਬਦਲ ਦੈਵੀ ਗੁਣ ਧਾਰਨ ਕਰਨੇ ਹਨ, ਇਹ ਦੇਵਤਾ ਬਣਨ ਦੀ ਪੜ੍ਹਾਈ ਹੈ"

ਪ੍ਰਸ਼ਨ:-
ਤੁਸੀਂ ਬੱਚੇ ਕਿਹੜੀ ਪੜ੍ਹਾਈ ਬਾਪ ਤੋਂ ਹੀ ਪੜ੍ਹਦੇ ਹੋ, ਦੂਸਰਾ ਕੋਈ ਪੜ੍ਹਾ ਨਹੀਂ ਸਕਦਾ?

ਉੱਤਰ:-
ਮਨੁੱਖ ਤੋਂ ਦੇਵਤਾ ਬਣਨ ਦੀ ਪੜ੍ਹਾਈ, ਅਪਵਿੱਤਰ ਤੋਂ ਪਵਿੱਤਰ ਬਣਕੇ ਨਵੀਂ ਦੁਨੀਆਂ ਵਿੱਚ ਜਾਣ ਦੀ ਪੜ੍ਹਾਈ ਇੱਕ ਬਾਪ ਤੋਂ ਇਲਾਵਾ ਹੋਰ ਕੋਈ ਵੀ ਪੜ੍ਹਾ ਨਹੀਂ ਸਕਦਾ। ਬਾਪ ਹੀ ਸਹਿਜ ਗਿਆਨ ਅਤੇ ਰਾਜਯੋਗ ਦੀ ਪੜ੍ਹਾਈ ਦੁਆਰਾ ਪਵਿੱਤਰ ਪ੍ਰਵ੍ਰਿਤੀ ਮਾਰਗ ਸਥਾਪਨ ਕਰਦੇ ਹਨ।

ਓਮ ਸ਼ਾਂਤੀ
ਬਾਪ ਬੈਠ ਬੱਚਿਆਂ ਨੂੰ ਸਮਝਾਉਂਦੇ ਹਨ। ਅਸਲ ਵਿੱਚ ਦੋਵੇਂ ਹੀ ਬਾਪ ਹਨ, ਇੱਕ ਹੱਦ ਦਾ, ਦੂਸਰਾ ਬੇਹੱਦ ਦਾ। ਉਹ ਬਾਪ ਵੀ ਹੈ ਅਤੇ ਇਹ ਬਾਪ ਵੀ ਹੈ। ਬੇਹੱਦ ਦਾ ਬਾਪ ਆਕੇ ਪੜ੍ਹਾਉਂਦੇ ਹਨ। ਬੱਚੇ ਜਾਣਦੇ ਹਨ ਅਸੀਂ ਨਵੀਂ ਦੁਨੀਆਂ ਸਤਿਯੁੱਗ ਦੇ ਲਈ ਪੜ੍ਹ ਰਹੇ ਹਾਂ। ਇਵੇਂ ਦੀ ਪੜ੍ਹਾਈ ਕਿਤੇ ਮਿਲ ਨਹੀਂ ਸਕਦੀ। ਤੁਸੀਂ ਬੱਚਿਆਂ ਨੇ ਸਤਿਸੰਗ ਤਾਂ ਬਹੁਤ ਕੀਤੇ ਹਨ। ਤੁਸੀਂ ਭਗਤ ਸੀ ਨਾ। ਜ਼ਰੂਰ ਗੁਰੂ ਕੀਤੇ ਹੋਏ ਹਨ, ਸ਼ਾਸਤਰ ਪੜ੍ਹੇ ਹੋਏ ਹਨ। ਪ੍ਰੰਤੂ ਹੁਣ ਬਾਪ ਨੇ ਆਕੇ ਜਗਾਇਆ ਹੈ। ਬਾਪ ਕਹਿੰਦੇ ਹਨ ਹੁਣ ਇਹ ਪੁਰਾਣੀ ਦੁਨੀਆਂ ਬਦਲਣੀ ਹੈ। ਹੁਣ ਮੈਂ ਤੁਹਾਨੂੰ ਨਵੀਂ ਦੁਨੀਆਂ ਦੇ ਲਈ ਪੜ੍ਹਾਉਂਦਾ ਹਾਂ, ਤੁਹਾਡਾ ਟੀਚਰ ਹਾਂ। ਕਿਸੇ ਵੀ ਗੁਰੂ ਨੂੰ ਟੀਚਰ ਨਹੀਂ ਕਹਾਂਗੇ। ਸਕੂਲ ਵਿੱਚ ਟੀਚਰ ਪੜ੍ਹਾਉਂਦੇ ਹਨ ਜਿਸ ਨਾਲ ਉੱਚ ਪਦ ਪਾਉਂਦੇ ਹਾਂ। ਪਰੰਤੂ ਉਹ ਪੜ੍ਹਾਉਂਦੇ ਹਨ ਇਥੇ ਦੇ ਲਈ। ਹੁਣ ਤੁਸੀਂ ਜਾਣਦੇ ਹੋ ਅਸੀਂ ਜੋ ਪੜ੍ਹਾਈ ਪੜ੍ਹਦੇ ਹਾਂ ਉਹ ਹੈ ਨਵੀਂ ਦੁਨੀਆਂ ਦੇ ਲਈ। ਗੋਲਡਨ ਏਜ਼ਡ ਵਰਲਡ ਕਿਹਾ ਜਾਂਦਾ ਹੈ। ਇਹ ਤਾਂ ਜਾਣਦੇ ਹੋ ਕਿ ਇਸ ਸਮੇਂ ਆਸੁਰੀ ਗੁਣਾਂ ਨੂੰ ਬਦਲ ਦੈਵੀਗੁਣ ਧਾਰਨ ਕਰਨੇ ਹਨ। ਇੱਥੇ ਤੁਸੀਂ ਬਦਲਣ ਦੇ ਲਈ ਆਏ ਹੋ। ਕਰੈਕਟਰ ਦੀ ਮਹਿਮਾ ਕੀਤੀ ਜਾਂਦੀ ਹੈ। ਦੇਵਤਾਵਾਂ ਦੇ ਅੱਗੇ ਜਾਕੇ ਕਹਿੰਦੇ ਹਨ ਤੁਸੀਂ ਇਵੇਂ ਦੇ ਹੋ, ਅਸੀਂ ਇਵੇਂ ਦੇ ਹਾਂ। ਤੁਹਾਨੂੰ ਹੁਣ ਏਮ ਆਬਜੈਕਟ ਮਿਲੀ ਹੈ। ਭਵਿੱਖ ਦੇ ਲਈ ਬਾਪ ਨਵੀਂ ਦੁਨੀਆਂ ਵੀ ਸਥਾਪਨ ਕਰਦੇ ਹਨ ਅਤੇ ਤੁਹਾਨੂੰ ਪੜ੍ਹਾਉਂਦੇ ਵੀ ਹਨ। ਉੱਥੇ ਤਾਂ ਵਿਕਾਰ ਦੀ ਗੱਲ ਹੁੰਦੀ ਨਹੀਂ। ਤੁਸੀਂ ਰਾਵਣ ਤੇ ਜਿੱਤ ਪਾਉਂਦੇ ਹੋ, ਰਾਵਣ ਰਾਜ ਵਿੱਚ ਸਭ ਵਿਕਾਰੀ ਹੀ ਹਨ। ਜਿਵੇਂ ਦੇ ਰਾਜਾ ਰਾਣੀ ਉਵੇਂ ਦੀ ਪ੍ਰਜਾ। ਹੁਣ ਤੇ ਹੈ ਪੰਚਾਇਤੀ ਰਾਜ। ਉਸਤੋਂ ਪਹਿਲੇ ਰਾਜਾ ਰਾਣੀ ਦਾ ਰਾਜ ਸੀ, ਪ੍ਰੰਤੂ ਉਹ ਵੀ ਪਤਿਤ ਸਨ। ਉਨ੍ਹਾਂ ਪਤਿਤ ਰਾਜਿਆਂ ਕੋਲ ਮੰਦਿਰ ਵੀ ਹੁੰਦੇ ਹਨ। ਨਿਰਵਿਕਾਰੀ ਦੇਵਤਾਵਾਂ ਦੀ ਪੂਜਾ ਕਰਦੇ ਸਨ। ਜਾਣਦੇ ਹਨ ਉਹ ਦੇਵਤਾ ਪਾਸਟ ਵਿੱਚ ਹੋਕੇ ਗਏ ਹਨ। ਹੁਣ ਉਨ੍ਹਾਂ ਦਾ ਰਾਜ ਹੈ ਨਹੀਂ। ਬਾਪ ਆਤਮਾਵਾਂ ਨੂੰ ਪਾਵਨ ਬਣਾਉਂਦੇ ਹਨ ਅਤੇ ਯਾਦ ਵੀ ਦਵਾਉਂਦੇ ਹਨ ਕਿ ਤੁਸੀਂ ਦੇਵਤਾ ਸ਼ਰੀਰ ਵਾਲੇ ਸੀ। ਤੁਹਾਡੀ ਆਤਮਾ ਅਤੇ ਸ਼ਰੀਰ ਦੋਵੇਂ ਪਵਿੱਤਰ ਸਨ। ਹੁਣ ਫਿਰ ਤੋਂ ਬਾਪ ਆਕੇ ਪਤਿਤ ਤੋਂ ਪਾਵਨ ਬਣਾਉਂਦੇ ਹਨ, ਇਸਲਈ ਹੀ ਤੁਸੀਂ ਇੱਥੇ ਆਏ ਹੋ।

ਬਾਬਾ ਆਰਡੀਨੈਂਸ ਕੱਢਦੇ ਹਨ - ਬੱਚੇ, ਕਾਮ ਮਹਾਸ਼ਤਰੂ ਹੈ। ਇਹ ਤੁਹਾਨੂੰ ਆਦਿ-ਮੱਧ - ਅੰਤ ਦੁੱਖ ਦਿੰਦੇ ਹਨ। ਹੁਣ ਤੁਹਾਨੂੰ ਗ੍ਰਹਿਸਤ ਵਿਵਹਾਰ ਵਿੱਚ ਰਹਿੰਦੇ ਹੋਏ ਪਾਵਨ ਬਣਨਾ ਹੈ। ਇਵੇਂ ਨਹੀਂ ਦੇਵੀ - ਦੇਵਤੇ ਆਪਸ ਵਿੱਚ ਪਿਆਰ ਨਹੀਂ ਕਰਦੇ ਹੋਣਗੇ ਪਰੰਤੂ ਉੱਥੇ ਵਿਕਾਰੀ ਦ੍ਰਿਸ਼ਟੀ ਨਹੀਂ ਰਹਿੰਦੀ, ਨਿਰਵਿਕਾਰੀ ਹੋਕੇ ਰਹਿੰਦੇ ਹਨ। ਬਾਪ ਵੀ ਕਹਿੰਦੇ ਹਨ ਗ੍ਰਹਿਸਤ ਵਿਵਹਾਰ ਵਿੱਚ ਰਹਿੰਦੇ ਕਮਲ ਫੁੱਲ ਸਮਾਨ ਰਹੋ। ਆਪਣਾ ਭਵਿੱਖ ਇਵੇਂ ਬਣਾਉਣਾ ਹੈ ਜਿਵੇਂ ਤੁਸੀਂ ਪਵਿੱਤਰ ਜੋੜ੍ਹੀ ਸੀ। ਹਰ ਇੱਕ ਆਤਮਾ ਵੱਖ ਨਾਮ ਰੂਪ ਲੈਕੇ ਪਾਰਟ ਵਜਾਉਂਦੀ ਆਈ ਹੈ। ਹੁਣ ਤੁਹਾਡਾ ਇਹ ਹੈ ਅੰਤਿਮ ਪਾਰਟ। ਪਵਿੱਤਰਤਾ ਦੇ ਲਈ ਬੜਾ ਮੁੰਝਦੇ ਹਨ ਕਿ ਕੀ ਕਰੀਏ, ਕਿਵੇਂ ਕਮਪੇਨੀਅਨ (ਸਾਥੀ) ਬਣਕੇ ਰਹੀਏ। ਕਮਪੇਨੀਅਨ ਹੋਕੇ ਰਹਿਣ ਦਾ ਅਰਥ ਕੀ ਹੈ? ਵਲਾਇਤ ਵਿੱਚ ਜਦੋਂ ਬੁੱਢੇ ਹੁੰਦੇ ਤਾਂ ਫਿਰ ਕਮਪੇਨੀਅਨ ਰੱਖਣ ਦੇ ਲਈ ਵਿਆਹ ਕਰ ਲੈਂਦੇ ਹਨ, ਸੰਭਾਲ ਦੇ ਲਈ। ਇਵੇਂ ਦੇ ਬਹੁਤ ਹਨ ਜੋ ਬ੍ਰਹਮਚਾਰੀ ਹੋਕੇ ਰਹਿਣਾ ਪਸੰਦ ਕਰਦੇ ਹਨ। ਸੰਨਿਆਸੀਆਂ ਦੀ ਤਾਂ ਗੱਲ ਵੱਖ ਹੈ, ਗ੍ਰਹਿਸਤ ਵਿੱਚ ਰਹਿਣ ਵਾਲੇ ਵੀ ਬਹੁਤ ਹੁੰਦੇ ਹਨ ਜੋ ਸ਼ਾਦੀ ਕਰਨਾ ਪਸੰਦ ਨਹੀਂ ਕਰਦੇ ਹਨ। ਸ਼ਾਦੀ ਕਰਨਾ ਫਿਰ ਬਾਲ ਬੱਚੇ ਆਦਿ ਸੰਭਾਲਣਾ, ਇਵੇਂ ਦੀ ਜਾਲ਼ ਕਿਉਂ ਵਿਛਾਈਏ ਜੋ ਖੁਦ ਹੀ ਫਸ ਜਾਈਏ। ਇਵੇਂ ਦੇ ਬੜੇ ਇੱਥੇ ਵੀ ਆਉਂਦੇ ਹਨ। 40 ਸਾਲ ਹੋ ਗਏ ਬ੍ਰਹਮਚਾਰੀ ਰਹਿੰਦੇ, ਇਸ ਤੋਂ ਬਾਦ ਕੀ ਸ਼ਾਦੀ ਕਰਣਗੇ। ਆਜ਼ਾਦ ਰਹਿਣਾ ਪਸੰਦ ਕਰਦੇ ਹਨ। ਤਾਂ ਬਾਪ ਉਨ੍ਹਾਂ ਨੂੰ ਵੇਖ ਖੁਸ਼ ਹੁੰਦੇ ਹਨ। ਇਹ ਤਾਂ ਹੈ ਹੀ ਬੰਧਨ ਮੁਕਤ, ਬਾਕੀ ਰਿਹਾ ਸ਼ਰੀਰ ਦਾ ਬੰਧਨ, ਉਸ ਵਿੱਚ ਦੇਹ ਸਹਿਤ ਸਭ ਨੂੰ ਭੁੱਲਣਾ ਹੈ ਸਿਰਫ ਇੱਕ ਬਾਪ ਨੂੰ ਯਾਦ ਕਰਨਾ ਹੈ। ਕੋਈ ਵੀ ਦੇਹਧਾਰੀ ਕਰਾਇਸਟ ਆਦਿ ਨੂੰ ਯਾਦ ਨਹੀਂ ਕਰਨਾ ਹੈ। ਨਿਰਾਕਰੀ ਸ਼ਿਵ ਤਾਂ ਦੇਹਧਾਰੀ ਨਹੀਂ ਹਨ। ਉਨ੍ਹਾਂ ਦਾ ਨਾਮ ਸ਼ਿਵ ਹੈ। ਸ਼ਿਵ ਦੇ ਮੰਦਿਰ ਵੀ ਹਨ। ਆਤਮਾ ਨੂੰ ਪਾਰਟ ਮਿਲਿਆ ਹੋਇਆ ਹੈ 84 ਜਨਮ ਦਾ। ਇਹ ਅਵਿਨਾਸ਼ੀ ਡਰਾਮਾ ਹੈ, ਇਸ ਵਿੱਚ ਕੁੱਝ ਵੀ ਬਦਲੀ ਨਹੀਂ ਹੋ ਸਕਦਾ ਹੈ।

ਤੁਸੀਂ ਜਾਣਦੇ ਹੋ ਪਹਿਲੋਂ - ਪਹਿਲੋਂ ਸਾਡਾ ਧਰਮ, ਕਰਮ ਜੋ ਸ੍ਰੇਸ਼ਠ ਸੀ ਉਹ ਹੁਣ ਭ੍ਰਸ਼ਟ ਬਣ ਗਿਆ ਹੈ। ਇਵੇਂ ਨਹੀਂ, ਦੇਵਤਾ ਧਰਮ ਹੀ ਖ਼ਤਮ ਹੈ। ਗਾਉਂਦੇ ਵੀ ਹਨ ਦੇਵਤੇ ਸ੍ਰਵਗੁਣ ਸੰਪੰਨ ਸਨ। ਲਕਸ਼ਮੀ - ਨਾਰਾਇਣ ਦੋਵੇਂ ਪਵਿੱਤਰ ਸਨ। ਪਵਿੱਤਰ ਪ੍ਰਵ੍ਰਿਤੀ ਮਾਰਗ ਸੀ। ਹੁਣ ਅਪਵਿੱਤਰ ਪ੍ਰਵ੍ਰਿਤੀ ਮਾਰਗ ਹੈ। 84 ਜਨਮਾਂ ਵਿੱਚ ਵੱਖ - ਵੱਖ ਨਾਮ ਰੂਪ ਬਦਲਦੇ ਆਏ ਹਨ। ਬਾਪ ਨੇ ਦੱਸਿਆ ਹੈ - ਮਿੱਠੇ- ਮਿੱਠੇ ਬੱਚਿਓ, ਤੁਸੀਂ ਆਪਣੇ ਜਨਮਾਂ ਨੂੰ ਨਹੀਂ ਜਾਣਦੇ ਹੋ, ਮੈਂ ਤੁਹਾਨੂੰ 84 ਜਨਮਾਂ ਦੀ ਕਹਾਣੀ ਸੁਣਾਉਂਦਾ ਹਾਂ। ਤਾਂ ਜਰੂਰ ਪਹਿਲੇ ਜਨਮ ਤੋਂ ਲੈਕੇ ਸਮਝਾਉਣਾ ਪਵੇ। ਤੁਸੀਂ ਪਵਿੱਤਰ ਸੀ, ਹੁਣ ਵਿਕਾਰੀ ਬਣੇਂ ਹੋ ਤਾਂ ਦੇਵਤਿਆਂ ਦੇ ਅੱਗੇ ਜਾਕੇ ਮੱਥਾ ਟੇਕਦੇ ਹੋ। ਕ੍ਰਿਸ਼ਚਨ ਲੋਕ ਕ੍ਰਾਇਸਟ ਦੇ ਅੱਗੇ, ਬੋਧੀ ਲੋਕ ਬੁੱਧ ਦੇ ਅੱਗੇ, ਸਿੱਖ ਲੋਕ ਗੁਰੂ ਨਾਨਕ ਦੀ ਦਰਬਾਰ ਦੇ ਅੱਗੇ ਜਾ ਕੇ ਮੱਥਾ ਟੇਕਦੇ ਹਨ, ਇਸ ਤੋਂ ਪਤਾ ਚਲਦਾ ਹੈ ਕਿ ਇਹ ਕਿਹੜੇ ਪੰਥ ਦੇ ਹਨ। ਤੁਹਾਡੇ ਲਈ ਤਾਂ ਕਹਿ ਦਿੰਦੇ ਹਨ ਇਹ ਹਿੰਦੂ ਹਨ। ਆਦਿ ਸਨਾਤਨ ਦੇਵੀ - ਦੇਵਤਾ ਧਰਮ ਕਿੱਥੇ ਗਿਆ, ਇਹ ਕਿਸੇ ਨੂੰ ਪਤਾ ਨਹੀਂ। ਤਕਰੀਬਨ ਲੋਪ ਹੋ ਗਿਆ ਹੈ। ਭਾਰਤ ਵਿੱਚ ਚਿੱਤਰ ਤਾਂ ਅਥਾਹ ਬਣਾਏ ਹੋਏ ਹਨ। ਮਨੁੱਖਾਂ ਦੀਆਂ ਵੀ ਅਨੇਕ ਮੱਤਾਂ ਹਨ। ਸ਼ਿਵ ਦੇ ਵੀ ਅਨੇਕ ਨਾਮ ਰੱਖ ਦਿੱਤੇ ਹਨ। ਅਸਲ ਵਿੱਚ ਉਨ੍ਹਾਂ ਦਾ ਇੱਕ ਹੀ ਨਾਮ ਸ਼ਿਵ ਹੈ। ਇਵੇਂ ਵੀ ਨਹੀਂ, ਉਸਨੇ ਪੁਨਰਜਨਮ ਲਿਆ ਹੈ ਤਾਂ ਨਾਮ ਫ਼ਿਰਦੇ ਜਾਂਦੇ ਹਨ। ਨਹੀਂ। ਮਨੁੱਖਾਂ ਦੀਆਂ ਅਨੇਕ ਮੱਤਾਂ ਹਨ, ਤਾਂ ਅਨੇਕ ਨਾਮ ਰੱਖਦੇ ਹਨ। ਸ਼੍ਰੀਨਾਥ ਦਵਾਰੇ ਤੇ ਜਾਓ ਤਾਂ ਉੱਥੇ ਵੀ ਬੈਠੇ ਤਾਂ ਲਕਸ਼ਮੀ -ਨਾਰਾਇਣ ਹਨ, ਜਗਨਨਾਥ ਦੇ ਮੰਦਿਰ ਵਿੱਚ ਵੀ ਮੂਰਤੀ ਉਹ ਹੀ ਹੈ। ਨਾਮ ਵੱਖ - ਵੱਖ ਰੱਖੇ ਹਨ। ਜਦੋਂ ਤੁਸੀਂ ਸੂਰਜਵੰਸ਼ੀ ਸੀ ਤਾਂ ਪੂਜਾ ਆਦਿ ਨਹੀਂ ਕਰਦੇ ਸੀ। ਤੁਸੀਂ ਸਾਰੇ ਵਿਸ਼ਵ ਤੇ ਰਾਜ ਕਰਦੇ ਸੀ, ਸੁੱਖੀ ਸੀ। ਸ਼੍ਰੀਮਤ ਤੇ ਸ੍ਰੇਸ਼ਠ ਰਾਜ ਸਥਾਪਨਾ ਕੀਤਾ ਸੀ। ਉਸਨੂੰ ਕਿਹਾ ਜਾਂਦਾ ਹੈ ਸੁੱਖਧਾਮ। ਹੋਰ ਕੋਈ ਇਵੇਂ ਨਹੀਂ ਕਹਿਣਗੇ ਕਿ ਸਾਨੂੰ ਭਗਵਾਨ ਪੜ੍ਹਾਉਂਦੇ ਹਨ, ਮਨੁੱਖ ਤੋਂ ਦੇਵਤਾ ਬਣਾਉਂਦੇ ਹਨ। ਨਿਸ਼ਾਨੀ ਵੀ ਹੈ, ਜ਼ਰੂਰ ਉਨ੍ਹਾਂ ਦਾ ਰਾਜ ਸੀ। ਉੱਥੇ ਕਿਲ੍ਹੇ ਆਦਿ ਹੁੰਦੇ ਨਹੀਂ। ਕਿਲ੍ਹੇ ਆਦਿ ਬਣਾਉਂਦੇ ਹਨ ਸੇਫਟੀ ਦੇ ਲਈ। ਇਨ੍ਹਾਂ ਦੇਵੀ - ਦੇਵਤਿਆਂ ਦੇ ਰਾਜ ਵਿੱਚ ਕਿਲ੍ਹੇ ਆਦਿ ਨਹੀਂ ਸਨ। ਦੂਸਰਾ ਕੋਈ ਚੜ੍ਹਾਈ ਕਰਨ ਵਾਲਾ ਹੁੰਦਾ ਨਹੀਂ। ਹੁਣ ਤੁਸੀਂ ਜਾਣਦੇ ਹੋ ਅਸੀਂ ਉਸੇ ਦੇਵੀ- ਦੇਵਤਾ ਧਰਮ ਵਿੱਚ ਟਰਾਂਸਫਰ ਹੋ ਰਹੇ ਹਾਂ। ਉਸ ਦੇ ਲਈ ਤੁਸੀਂ ਰਾਜਯੋਗ ਦੀ ਪੜ੍ਹਾਈ ਪੜ੍ਹ ਰਹੇ ਹੋ। ਰਜਾਈ ਪਾਉਣੀ ਹੈ। ਭਗਵਾਨੁਵਾਚ - ਮੈਂ ਤੁਹਾਨੂੰ ਰਾਜਿਆਂ ਦਾ ਰਾਜਾ ਬਣਾਉਂਦਾ ਹਾਂ। ਹੁਣ ਤਾਂ ਕੋਈ ਰਾਜਾ - ਰਾਣੀ ਨਹੀਂ ਹਨ। ਕਿੰਨੇ ਲੜਾਈ - ਝਗੜੇ ਆਦਿ ਹੁੰਦੇ ਰਹਿੰਦੇ ਹਨ। ਇਹ ਹੈ ਕਲਯੁੱਗ ਆਇਰਨ ਏਜ਼ਡ ਵਰਲਡ। ਤੁਸੀਂ ਗੋਲਡਨ ਏਜ਼ਡ ਵਿੱਚ ਸੀ। ਹੁਣ ਫਿਰ ਪੁਰਸ਼ੋਤਮ ਸੰਗਮਯੁੱਗ ਤੇ ਖੜ੍ਹੇ ਹੋ। ਬਾਪ ਤੁਹਾਨੂੰ ਪਹਿਲੇ ਨੰਬਰ ਵਿੱਚ ਲੈ ਜਾਣ ਲਈ ਆਏ ਹਨ, ਸਭ ਦਾ ਕਲਿਆਣ ਕਰਦੇ ਹਨ। ਤੁਸੀਂ ਜਾਣਦੇ ਹੋ ਸਾਡਾ ਵੀ ਕਲਿਆਣ ਹੁੰਦਾ ਹੈ ਪਹਿਲੇ - ਪਹਿਲੇ ਅਸੀਂ ਜਰੂਰ ਸਤਿਯੁੱਗ ਵਿੱਚ ਆਵਾਂਗੇ। ਬਾਕੀ ਜੋ - ਜੋ ਧਰਮ ਹਨ ਉਹ ਸਭ ਸ਼ਾਂਤੀਧਾਮ ਵਿੱਚ ਚਲੇ ਜਾਣਗੇ। ਬਾਪ ਕਹਿੰਦੇ ਹਨ ਸਭ ਨੇ ਪਵਿੱਤਰ ਵੀ ਜਰੂਰ ਬਣਨਾ ਹੈ। ਤੁਸੀਂ ਹੋ ਹੀ ਪਵਿੱਤਰ ਦੇਸ਼ ਦੇ ਰਹਿਣ ਵਾਲੇ, ਜਿਸਨੂੰ ਨਿਰਵਾਣਧਾਮ ਕਿਹਾ ਜਾਂਦਾ ਹੈ। ਵਾਣੀ ਤੋਂ ਪਰੇ ਸਿਰਫ ਅਸ਼ਰੀਰੀ ਆਤਮਾਵਾਂ ਰਹਿੰਦੀਆਂ ਹਨ। ਬਾਪ ਤੁਹਾਨੂੰ ਹੁਣ ਵਾਣੀ ਤੋਂ ਪਰੇ ਲੈ ਜਾਂਦੇ ਹਨ। ਇਵੇਂ ਤੇ ਕੋਈ ਕਹਿ ਨਾ ਸਕੇ ਅਸੀਂ ਤੁਹਾਨੂੰ ਨਿਰਵਾਣਧਾਮ, ਸ਼ਾਂਤੀਧਾਮ ਵਿੱਚ ਲੈ ਜਾਂਦੇ ਹਾਂ। ਉਹ ਤਾਂ ਕਹਿੰਦੇ ਹਨ ਅਸੀਂ ਬ੍ਰਹਮ ਵਿੱਚ ਲੀਨ ਹੋਵਾਂਗੇ। ਤੁਸੀਂ ਬੱਚੇ ਜਾਣਦੇ ਹੋ ਹਾਲੇ ਇਹ ਤਮੋਪ੍ਰਧਾਨ ਦੁਨੀਆਂ ਹੈ, ਇਸ ਵਿੱਚ ਤੁਹਾਨੂੰ ਸਵਾਦ ਨਹੀਂ ਆਵੇਗਾ ਇਸਲਈ ਨਵੀਂ ਦੁਨੀਆਂ ਦੀ ਸਥਾਪਨਾ ਅਤੇ ਪੁਰਾਣੀ ਦੁਨੀਆਂ ਦਾ ਵਿਨਾਸ਼ ਕਰਨ ਦੇ ਲਈ ਭਗਵਾਨ ਨੂੰ ਇੱਥੇ ਆਉਣਾ ਪੈਂਦਾ ਹੈ। ਸ਼ਿਵ ਜਯੰਤੀ ਵੀ ਇੱਥੇ ਮਨਾਉਂਦੇ ਹਨ। ਤਾਂ ਕੀ ਆਕੇ ਕਰਦੇ ਹਨ? ਕੋਈ ਦੱਸੇ। ਜਯੰਤੀ ਮਨਾਉਂਦੇ ਹਨ ਤਾਂ ਜ਼ਰੂਰ ਆਉਂਦੇ ਹਨ ਨਾ। ਰੱਥ ਤੇ ਵਿਰਾਜਮਾਨ ਹੁੰਦੇ ਹਨ। ਉਨ੍ਹਾਂ ਨੇ ਫਿਰ ਉਹ ਘੋੜੇਗੱਡੀ ਨੂੰ ਰੱਥ ਵਿਖਾਇਆ ਹੈ। ਬਾਪ ਬੈਠ ਦੱਸਦੇ ਹਨ, ਮੈਂ ਕਿਸ ਰੱਥ ਤੇ ਸਵਾਰ ਹੁੰਦਾ ਹਾਂ। ਬੱਚਿਆਂ ਨੂੰ ਦੱਸਦਾ ਹਾਂ। ਇਹ ਗਿਆਨ ਫਿਰ ਪਰਾਏ ਲੋਪ ਹੋ ਜਾਂਦਾ ਹੈ। ਇਨ੍ਹਾਂ ਦੇ 84 ਜਨਮਾਂ ਦੇ ਅੰਤ ਵਿੱਚ ਬਾਬਾ ਨੂੰ ਆਉਣਾ ਪੈਂਦਾ ਹੈ। ਇਹ ਗਿਆਨ ਕੋਈ ਦੇ ਨਹੀਂ ਸਕਦਾ। ਗਿਆਨ ਹੈ ਦਿਨ, ਭਗਤੀ ਹੈ ਰਾਤ। ਹੇਠਾਂ ਉਤਰਦੇ ਹੀ ਰਹਿੰਦੇ ਹਨ। ਭਗਤੀ ਦਾ ਕਿੰਨਾ ਸ਼ੋ ਹੈ, ਕਿੰਨੇ ਕੁੰਭ ਦੇ ਮੇਲੇ, ਫਲਾਣੇ ਮੇਲੇ ਲਗਦੇ ਰਹਿੰਦੇ ਹਨ। ਇਵੇਂ ਕੋਈ ਵੀ ਨਹੀਂ ਕਹਿੰਦਾ ਹੈ ਕਿ ਹੁਣ ਤੁਹਾਨੂੰ ਪਵਿੱਤਰ ਬਣ ਕੇ ਨਵੀਂ ਦੁਨੀਆਂ ਵਿੱਚ ਜਾਣਾ ਹੈ, ਬਾਪ ਹੀ ਦੱਸਦੇ ਹਨ ਹੁਣ ਸੰਗਮਯੁੱਗ ਹੈ। ਤੁਹਾਨੂੰ ਪੜ੍ਹਾਈ ਵੀ ਉਹ ਹੀ ਮਿਲਦੀ ਹੈ ਜੋ ਕਲਪ ਪਹਿਲੋਂ ਮਿਲੀ ਸੀ, ਮਨੁੱਖ ਤੋਂ ਦੇਵਤਾ ਬਣੇ ਸੀ। ਗਾਇਨ ਵੀ ਹੈ ਮਨੁੱਖ ਤੋਂ ਦੇਵਤਾ ਕੀਤੇ… ਜ਼ਰੂਰ ਬਾਪ ਹੀ ਬਣਾਉਨਗੇ ਨਾ। ਤੁਸੀਂ ਜਾਣਦੇ ਹੋ ਅਸੀਂ ਅਪਵਿੱਤਰ ਗ੍ਰਹਿਸਤ ਧਰਮ ਵਾਲੇ ਸੀ, ਹੁਣ ਬਾਪ ਆਕੇ ਫਿਰ ਪਵਿੱਤਰ ਪ੍ਰਵ੍ਰਿਤੀ ਮਾਰਗ ਦਾ ਬਣਾਉਂਦੇ ਹਨ। ਤੁਸੀਂ ਬਹੁਤ ਉੱਚ ਪਦ ਪਾਉਂਦੇ ਹੋ। ਉੱਚ ਤੋਂ ਉੱਚ ਬਾਪ ਕਿੰਨਾ ਉੱਚ ਬਣਾਉਂਦੇ ਹਨ। ਬਾਪ ਦੀ ਹੈ ਸ਼੍ਰੀ - ਸ਼੍ਰੀ ਮਤਲਬ ਸ੍ਰੇਸ਼ਠ ਤੋਂ ਸ੍ਰੇਸ਼ਠ ਮਤ। ਅਸੀਂ ਸ੍ਰੇਸ਼ਠ ਬਣਦੇ ਹਾਂ। ਸ਼੍ਰੀ - ਸ਼੍ਰੀ ਦੇ ਅਰਥ ਦਾ ਕਿਸੇ ਨੂੰ ਪਤਾ ਨਹੀਂ ਹੈ। ਇੱਕ ਸ਼ਿਵਬਾਬਾ ਦਾ ਹੀ ਇਹ ਟਾਈਟਲ ਹੈ ਪਰੰਤੂ ਉਹ ਫਿਰ ਆਪਣੇ ਨੂੰ ਸ਼੍ਰੀ - ਸ਼੍ਰੀ ਕਹਿ ਦਿੰਦੇ ਹਨ। ਮਾਲਾ ਫੇਰੀ ਜਾਂਦੀ ਹੈ। ਮਾਲਾ ਹੈ 108 ਦੀ, ਉਨ੍ਹਾਂਨੇ 16108 ਦੀ ਬਣਾਈ ਹੈ। ਉਸ ਵਿੱਚ 8 ਤਾਂ ਆਉਣੇ ਹੀ ਹਨ। ਚਾਰ ਜੋੜ੍ਹੀ ਅਤੇ ਇੱਕ ਬਾਪ। ਅੱਠ ਰਤਨ ਅਤੇ ਨੌਵਾਂ ਹਾਂ ਮੈਂ। ਉਸਨੂੰ ਰਤਨ ਕਹਿੰਦੇ ਹਨ। ਉਨ੍ਹਾਂਨੂੰ ਇਵੇਂ ਦਾ ਬਣਾਉਣ ਵਾਲਾ ਹੈ ਬਾਪ। ਤੁਸੀਂ ਬਾਪ ਦੁਆਰਾ ਪਾਰਸ ਬੁੱਧੀ ਬਣਦੇ ਹੋ। ਰੰਗੂਨ ਵਿੱਚ ਇੱਕ ਤਾਲਾਬ ਹੈ, ਕਹਿੰਦੇ ਹਨ ਉਸ ਵਿੱਚ ਸ਼ਨਾਨ ਕਰਨ ਨਾਲ ਪਰੀਆਂ ਬਣ ਜਾਂਦੀਆਂ ਹਨ। ਅਸਲ ਵਿੱਚ ਇਹ ਹੈ ਗਿਆਨ ਸ਼ਨਾਨ, ਜਿਸ ਨਾਲ ਤੁਸੀਂ ਦੇਵਤਾ ਬਣ ਜਾਂਦੇ ਹੋ। ਬਾਕੀ ਤਾਂ ਉਹ ਸਭ ਹਨ ਭਗਤੀ ਮਾਰਗ ਦੀਆਂ ਗੱਲਾਂ। ਇਹ ਤਾਂ ਕਦੇ ਹੋ ਨਹੀਂ ਹੋ ਸਕਦਾ ਕਿ ਪਾਣੀ ਵਿੱਚ ਸ਼ਨਾਨ ਕਰਨ ਨਾਲ ਪਰੀ ਬਣ ਜਾਣ। ਇਹ ਸਭ ਹੈ ਭਗਤੀ ਮਾਰਗ। ਕੀ - ਕੀ ਗੱਲਾਂ ਬਣਾ ਦਿੱਤੀਆਂ ਹਨ। ਕੁੱਝ ਵੀ ਸਮਝਦੇ ਨਹੀਂ ਹਨ। ਹੁਣ ਤੁਸੀਂ ਸਮਝਦੇ ਹੋ ਤੁਹਾਡਾ ਹੀ ਯਾਦਗਰ ਦੇਲਵਾੜਾ, ਗੁਰੂ ਸ਼ਿਖਰ ਆਦਿ ਖੜ੍ਹਾ ਹੈ। ਬਾਪ ਬਹੁਤ ਉੱਚ ਰਹਿੰਦੇ ਹਨ ਨਾ। ਤੁਸੀਂ ਜਾਣਦੇ ਹੋ ਬਾਪ ਅਤੇ ਅਸੀਂ ਆਤਮਾਵਾਂ ਜਿੱਥੇ ਰਹਿੰਦੀਆਂ ਹਾਂ, ਉਹ ਹੈ ਮੂਲਵਤਨ। ਸੂਖਸ਼ਮ ਵਤਨ ਤੇ ਸਿਰਫ਼ ਸਾਕਸ਼ਤਕਾਰ ਮਾਤਰ ਹੈ। ਉਹ ਕੋਈ ਦੁਨੀਆਂ ਨਹੀਂ ਹੈ। ਸੂਖਸ਼ਮ ਵਤਨ ਜਾਂ ਮੂਲਵਤਨ ਦੇ ਲਈ ਇਹ ਨਹੀਂ ਕਹਾਂਗੇ ਕਿ ਵਰਲਡ ਹਿਸਟਰੀ ਰਪੀਟ। ਵਰਲਡ ਤਾਂ ਇੱਕ ਹੀ ਹੈ। ਇਸ ਵਰਲਡ ਦੀ ਹਿਸਟਰੀ ਰਪੀਟ ਕਿਹਾ ਜਾਂਦਾ ਹੈ। ਮਨੁੱਖ ਕਹਿੰਦੇ ਹਨ ਵਰਲਡ ਵਿੱਚ ਪੀਸ ਹੋਵੇ। ਇਹ ਨਹੀਂ ਜਾਣਦੇ ਆਤਮਾ ਦਾ ਸਵਧਰਮ ਹੀ ਸ਼ਾਂਤ ਹੈ। ਬਾਕੀ ਜੰਗਲ ਵਿੱਚ ਥੋੜੀ ਨਾ ਸ਼ਾਂਤੀ ਮਿਲ ਸਕਦੀ ਹੈ। ਤੁਹਾਨੂੰ ਬੱਚਿਆਂ ਨੂੰ ਸੁੱਖ ਅਤੇ ਬਾਕੀ ਸਭ ਨੂੰ ਸ਼ਾਂਤੀ ਮਿਲ ਜਾਂਦੀ ਹੈ। ਜੋ ਵੀ ਆਉਂਦੇ ਹਨ ਪਹਿਲੋਂ ਸ਼ਾਂਤੀਧਾਮ ਵਿੱਚ ਜਾਕੇ ਸੁੱਖਧਾਮ ਵਿੱਚ ਆਉਣਗੇ। ਕਈ ਕਹਿਣਗੇ ਅਸੀਂ ਗਿਆਨ ਨਹੀਂ ਲਈਏ, ਪਿਛਾੜੀ ਵਿੱਚ ਆਉਣਗੇ ਤਾਂ ਬਾਕੀ ਇਨ੍ਹਾਂ ਵਕਤ ਮੁਕਤੀਧਾਮ ਵਿੱਚ ਰਹਿਣਗੇ। ਇਹ ਤਾਂ ਚੰਗਾ ਹੈ, ਬਹੁਤ ਸਮਾਂ ਮੁਕਤੀ ਵਿੱਚ ਰਹਾਂਗੇ। ਇੱਥੇ ਕਰਕੇ ਇੱਕ - ਦੋ ਜਨਮ ਪਦ ਪਾਉਣਗੇ। ਉਹ ਕੀ ਹੋਇਆ? ਜਿਵੇਂ ਮੱਛਰ ਨਿਕਲਦੇ ਹਨ ਅਤੇ ਮਰ ਜਾਂਦੇ ਹਨ। ਤਾਂ ਇੱਕ ਜਨਮ ਵਿੱਚ ਇੱਥੇ ਕੀ ਸੁੱਖ ਰੱਖਿਆ ਹੈ। ਉਹ ਤਾਂ ਕਿਸੇ ਕੰਮ ਦਾ ਨਹੀਂ ਰਿਹਾ ਜਿਵੇਂਕਿ ਪਾਰਟ ਹੀ ਨਹੀਂ ਹੈ। ਤੁਹਾਡਾ ਪਾਰਟ ਤਾਂ ਬਹੁਤ ਉੱਚ ਹੈ। ਤੁਹਾਡੇ ਜਿਨ੍ਹਾਂ ਸੁੱਖ ਕੋਈ ਵੇਖ ਨਹੀਂ ਸਕਦਾ ਇਸਲਈ ਪੁਰਸ਼ਾਰਥ ਕਰਨਾ ਚਾਹੀਦਾ ਹੈ। ਕਰਦੇ ਵੀ ਰਹਿੰਦੇ ਹਨ। ਕਲਪ ਪਹਿਲੋਂ ਵੀ ਤੁਸੀਂ ਪੁਰਸ਼ਾਰਥ ਕੀਤਾ ਸੀ। ਆਪਣੇ ਪੁਰਸ਼ਾਰਥ ਅਨੁਸਾਰ ਪ੍ਰਾਲਬੱਧ ਪਾਈ ਸੀ। ਪੁਰਸ਼ਾਰਥ ਬਿਨਾਂ ਤੇ ਪ੍ਰਾਲਬੱਧ ਪਾ ਨਾ ਸਕੀਏ। ਪੁਰਸ਼ਾਰਥ ਜਰੂਰ ਕਰਨਾ ਹੈ। ਬਾਪ ਕਹਿੰਦੇ ਹਨ ਇਹ ਵੀ ਡਰਾਮਾ ਬਣਿਆ ਹੋਇਆ ਹੈ। ਤੁਹਾਡਾ ਵੀ ਪੁਰਸ਼ਾਰਥ ਚਲ ਪਵੇਗਾ। ਇਵੇਂ ਤਾਂ ਚਲ ਨਾ ਸਕੇ। ਤੁਸੀਂ ਪੁਰਸ਼ਾਰਥ ਜ਼ਰੂਰ ਕਰਨਾ ਹੈ। ਪੁਰਸ਼ਾਰਥ ਬਿਨਾਂ ਥੋੜ੍ਹੀ ਨਾ ਕੁੱਝ ਹੋਣਾ ਹੈ। ਖਾਂਸੀ ਆਪੇਹੀ ਕਿਵ਼ੇਂ ਠੀਕ ਹੋਵੇਗੀ? ਦਵਾਈ ਲੈਣ ਦਾ ਪੁਰਸ਼ਾਰਥ ਕਰਨਾ ਪਵੇ। ਕੋਈ - ਕੋਈ ਇਵੇਂ ਵੀ ਡਰਾਮੇ ਤੇ ਬੈਠ ਜਾਂਦੇ ਹਨ, ਜੋ ਡਰਾਮੇ ਵਿੱਚ ਹੋਵੇਗਾ। ਇਵੇਂ ਦਾ ਉਲਟਾ ਗਿਆਨ ਬੁੱਧੀ ਵਿੱਚ ਨਹੀਂ ਬਿਠਾਉਣਾ ਹੈ। ਇਹ ਵੀ ਮਾਇਆ ਵਿਘਨ ਪਾਉਂਦੀ ਹੈ। ਬੱਚੇ ਪੜ੍ਹਾਈ ਨੂੰ ਹੀ ਛੱਡ ਦਿੰਦੇ ਹਨ। ਇਸਨੂੰ ਕਿਹਾ ਜਾਂਦਾ ਹੈ - ਮਾਇਆ ਤੋਂ ਹਾਰ। ਲੜਾਈ ਹੈ ਨਾ। ਉਹ ਵੀ ਜ਼ਬਰਦਸਤ ਹੈ। ਅੱਛਾ!

ਮਿੱਠੇ- ਮਿੱਠੇ ਸਿੱਕੀਲਧੇ ਬੱਚਿਆਂ ਪ੍ਰਤੀ ਮਾਤ - ਪਿਤਾ ਬਾਪਦਾਦਾ ਦਾ ਯਾਦ ਪਿਆਰ ਅਤੇ ਗੁੱਡਮੋਰਨਿੰਗ। ਰੂਹਾਨੀ ਬਾਪ ਦੀ ਰੂਹਾਨੀ ਬੱਚਿਆਂ ਨੂੰ ਨਮਸਤੇ।

ਧਾਰਨਾ ਲਈ ਮੁੱਖ ਸਾਰ:-
1. ਸ੍ਰੇਸ਼ਠ ਰਾਜ ਸਥਾਪਨ ਕਰਨ ਦੇ ਲਈ ਸ਼੍ਰੀਮਤ ਤੇ ਚਲ ਕੇ ਬਾਪ ਦਾ ਮਦਦਗਰ ਬਣਨਾ ਹੈ। ਜਿਵੇਂ ਦੇਵਤੇ ਨਿਰਵਿਕਾਰੀ ਹਨ, ਇਵੇਂ ਗ੍ਰਹਿਸਤ ਵਿੱਚ ਰਹਿੰਦੇ ਨਿਰਵਿਕਾਰੀ ਬਣਨਾ ਹੈ। ਪਵਿੱਤਰ ਪ੍ਰਵ੍ਰਿਤੀ ਬਣਾਉਣੀ ਹੈ।

2. ਡਰਾਮੇ ਦੀ ਪੁਆਇੰਟਸ ਨੂੰ ਉਲਟੇ ਰੂਪ ਨਾਲ ਯੂਜ਼ ਨਹੀਂ ਕਰਨਾ ਹੈ। ਡਰਾਮਾ ਕਹਿਕੇ ਬੈਠ ਨਹੀਂ ਜਾਣਾ ਹੈ। ਪੜ੍ਹਾਈ ਤੇ ਪੂਰਾ ਧਿਆਨ ਦੇਣਾ ਹੈ। ਪੁਰਸ਼ਾਰਥ ਨਾਲ ਆਪਣੀ ਸ੍ਰੇਸ਼ਠ ਪ੍ਰਾਲਬੱਧ ਬਣਾਉਣੀ ਹੈ।

ਵਰਦਾਨ:-
ਕਮਲ ਪੁਸ਼ਪ ਦਾ ਸਿੰਬਲ ਬੁੱਧੀ ਵਿੱਚ ਰੱਖ, ਆਪਣੇ ਨੂੰ ਸੈਂਪਲ ਸਮਝਣ ਵਾਲੇ ਨਿਆਰੇ ਅਤੇ ਪਿਆਰੇ ਭਵ

ਪ੍ਰਵ੍ਰਿਤੀ ਵਿੱਚ ਰਹਿਣ ਵਾਲਿਆਂ ਦਾ ਸਿੰਬਲ ਹੈ “ਕਮਲ ਪੁਸ਼ਪ”। ਤਾਂ ਕਮਲ ਬਣੋ ਅਤੇ ਅਮਲ ਕਰੋ। ਜੇਕਰ ਅਮਲ ਨਹੀਂ ਕਰਦੇ ਤਾਂ ਕਮਲ ਨਹੀਂ ਬਣ ਸਕਦੇ। ਤਾਂ ਕਮਲ ਪੁਸ਼ਪ ਦਾ ਸਿੰਬਲ ਬੁੱਧੀ ਵਿੱਚ ਰੱਖ ਖੁਦ ਨੂੰ ਸੈਂਪਲ ਸਮਝਕੇ ਚੱਲੋ। ਸੇਵਾ ਕਰਦੇ ਨਿਆਰੇ ਅਤੇ ਪਿਆਰੇ ਬਣੋ। ਸਿਰਫ਼ ਪਿਆਰੇ ਨਹੀਂ ਬਣਨਾ ਕਿਉਂਕਿ ਪਿਆਰ ਕਦੀ ਲਗਾਵ ਦੇ ਰੂਪ ਵਿੱਚ ਬਦਲ ਜਾਂਦਾ ਹੈ, ਇਸਲਈ ਕੋਈ ਵੀ ਸੇਵਾ ਕਰਦੇ ਨਿਆਰੇ ਅਤੇ ਪਿਆਰੇ ਬਣੋ।

ਸਲੋਗਨ:-
ਸੇਨਹ ਦੀ ਛਤਰਛਾਇਆ ਦੇ ਅੰਦਰ ਮਾਇਆ ਆ ਨਹੀਂ ਸਕਦੀ।