22.07.24        Punjabi Morning Murli        Om Shanti         BapDada         Madhuban


ਮਿੱਠੇ ਬੱਚੇ:- "ਮਿੱਠੇ ਬੱਚੇ ਦੇਹੀ - ਅਭਿਮਾਨੀ ਬਣੋ ਤਾਂ ਸ਼ੀਤਲ ਹੋ ਜਾਵੋਗੇ, ਵਿਕਾਰਾਂ ਦੀ ਬਦਬੂ ਨਿਕਲ ਜਾਵੇਗੀ, ਅੰਤਰਮੁਖੀ ਹੋ ਜਾਵਾਂਗੇ, ਫੁੱਲ ਬਣ ਜਾਵਾਂਗੇ"

ਪ੍ਰਸ਼ਨ:-
ਬਾਪਦਾਦਾ ਸਾਰਿਆਂ ਬੱਚਿਆਂ ਨੂੰ ਕਿਹੜੇ ਦੋ ਵਰਦਾਨ ਦਿੰਦੇ ਹਨ? ਉਨ੍ਹਾਂ ਨੂੰ ਸਵਰੂਪ ਵਿੱਚ ਲਿਆਉਣ ਦਾ ਤਰੀਕਾ ਕੀ ਹੈ?

ਉੱਤਰ:-
ਬਾਬਾ ਸਾਰਿਆਂ ਬੱਚਿਆਂ ਨੂੰ ਸ਼ਾਂਤੀ ਅਤੇ ਸੁੱਖ ਦਾ ਵਰਦਾਨ ਦਿੰਦੇ ਹਨ। ਬਾਬਾ ਕਹਿੰਦੇ ਹਨ - ਬੱਚੇ, ਤੁਸੀਂ ਸ਼ਾਂਤੀ ਵਿੱਚ ਰਹਿਣ ਦਾ ਅਭਿਆਸ ਕਰੋ। ਕੋਈ ਉਲਟਾ - ਸੁਲਟਾ ਬੋਲਦੇ ਹਨ ਤਾਂ ਤੁਸੀਂ ਜਵਾਬ ਨਾ ਦੇਵੋ। ਤੁਸੀਂ ਸ਼ਾਂਤ ਰਹਿਣਾ ਹੈ। ਫ਼ਾਲਤੂ ਝਰਮੁਈ, ਝਗਮੁਈ ਦੀਆਂ ਗੱਲਾਂ ਨਹੀਂ ਕਰਨੀਆਂ ਹਨ। ਕਿਸੇ ਨੂੰ ਦੁੱਖ ਵੀ ਨਹੀਂ ਦੇਣਾ ਹੈ। ਮੂੰਹ ਵਿੱਚ ਸ਼ਾਂਤੀ ਦਾ ਮੁਹਲ੍ਹਰਾ ਪਾ ਲਵੋ ਤਾਂ ਇਹ ਦੋਵੇਂ ਵਰਦਾਨ ਸਵਰੂਪ ਵਿੱਚ ਆ ਜਾਣਗੇ।

ਓਮ ਸ਼ਾਂਤੀ
ਮਿੱਠੇ- ਮਿੱਠੇ ਬੱਚੇ ਕਦੇ ਸਾਮ੍ਹਣੇ ਹਨ, ਕਦੇ ਦੂਰ ਚਲੇ ਜਾਂਦੇ ਹਨ। ਸਾਮ੍ਹਣੇ ਫੇਰ ਉਹ ਹੀ ਰਹਿੰਦੇ ਹਨ ਜੋ ਯਾਦ ਕਰਦੇ ਹਨ ਕਿਉਂਕਿ ਯਾਦ ਦੀ ਯਾਤਰਾ ਵਿੱਚ ਹੀ ਸਭ ਕੁਝ ਸਮਾਇਆ ਹੋਇਆ ਹੈ। ਗਾਇਆ ਜਾਂਦਾ ਹੈ ਨਾ- ਨਜ਼ਰ ਨਾਲ ਨਿਹਾਲ। ਆਤਮਾ ਦੀ ਨਜ਼ਰ ਜਾਂਦੀ ਹੈ ਪਰਮਪਿਤਾ ਵਿੱਚ ਹੋਰ ਕੁਝ ਵੀ ਉਨ੍ਹਾਂ ਨੂੰ ਚੰਗਾ ਨਹੀਂ ਲਗਦਾ। ਉਨ੍ਹਾਂ ਨੂੰ ਯਾਦ ਕਰਨ ਨਾਲ ਵਿਕਰਮ ਵਿਨਾਸ਼ ਹੁੰਦੇ ਹਨ। ਤਾਂ ਆਪਣੇ ਤੇ ਕਿੰਨੀ ਖ਼ਬਰਦਾਰੀ ਰੱਖਣੀ ਚਾਹੀਦੀ ਹੈ। ਯਾਦ ਨਾ ਕਰਨ ਨਾਲ ਮਾਇਆ ਸਮਝ ਜਾਂਦੀ ਹੈ - ਇਨ੍ਹਾਂ ਦਾ ਯੋਗ ਟੁੱਟਿਆ ਹੋਇਆ ਹੈ ਤਾਂ ਆਪਣੇ ਵੱਲ ਖਿੱਚਦੀ ਹੈ। ਕੁਝ ਨਾ ਕੁਝ ਉਲਟਾ ਕਰਮ ਕਰਵਾ ਦਿੰਦੀ ਹੈ। ਅਜਿਹੇ ਬਾਪ ਦੀ ਨਿੰਦਾ ਕਰਵਾਉਂਦੇ ਹਨ। ਭਗਤੀ ਮਾਰਗ ਵਿੱਚ ਗਾਉਂਦੇ ਹਨ - ਬਾਬਾ ਮੇਰੇ ਤਾਂ ਇੱਕ ਤੁਸੀਂ ਦੂਸਰਾ ਨਾ ਕੋਈ। ਤਾਂ ਬਾਪ ਕਹਿੰਦੇ ਹਨ - ਬੱਚੇ, ਮੰਜ਼ਿਲ ਬਹੁਤ ਉੱਚੀ ਹੈ। ਕੰਮ ਕਰਦੇ ਹੋਏ ਬਾਪ ਨੂੰ ਯਾਦ ਕਰਨਾ - ਇਹ ਹੈ ਉੱਚ ਤੋਂ ਉੱਚ ਮੰਜ਼ਿਲ। ਇਸ ਵਿੱਚ ਪ੍ਰੈਕਟਿਸ ਬਹੁਤ ਚੰਗੀ ਚਾਹੀਦੀ ਹੈ। ਨਹੀਂ ਤਾਂ ਨਿੰਦਕ ਬਣ ਜਾਂਦੇ ਹਨ, ਉਲਟਾ ਕੰਮ ਕਰਨ ਵਾਲੇ। ਸਮਝੋ ਕਿਸੇ ਵਿੱਚ ਕ੍ਰੋਧ ਆਇਆ, ਆਪਸ ਵਿੱਚ ਲੜ੍ਹਦੇ - ਝਗੜ੍ਹਦੇ ਹਨ ਤਾਂ ਵੀ ਤੇ ਨਿੰਦਾ ਕਰਵਾਈ ਨਾ, ਇਸ ਵਿੱਚ ਬੜੀ ਖ਼ਬਰਦਾਰੀ ਰੱਖਣੀ ਹੈ। ਆਪਣੇ ਗ੍ਰਹਿਸਤ ਵਿਵਹਾਰ ਵਿੱਚ ਰਹਿੰਦੇ ਹੋਏ ਬੁੱਧੀ ਬਾਪ ਨਾਲ ਲਗਾਉਣੀ ਹੈ। ਇਵੇਂ ਨਹੀਂ ਕਿ ਕੋਈ ਸੰਪੂਰਨ ਹੋ ਗਿਆ ਹੈ। ਨਹੀਂ। ਕੋਸ਼ਿਸ਼ ਅਜਿਹੀ ਕਰਨੀ ਚਾਹੀਦੀ ਹੈ - ਅਸੀਂ ਦੇਹੀ - ਅਭਿਮਾਨੀ ਬਣੀਏ। ਦੇਹ - ਅਭਿਮਾਨ ਵਿੱਚ ਆਉਣ ਨਾਲ ਕੁਝ ਨਾ ਕੁਝ ਉਲਟਾ ਕੰਮ ਕਰਦੇ ਹਨ ਤਾਂ ਗੋਇਆ ਬਾਪ ਦੀ ਨਿੰਦਾ ਕਰਵਾਉਂਦੇ ਹਨ। ਬਾਪ ਕਹਿੰਦੇ ਹਨ ਅਜਿਹੇ ਸਤਿਗੂਰੁ ਦੀ ਨਿੰਦਾ ਕਰਵਾਉਣ ਵਾਲੇ ਲਕਸ਼ਮੀ - ਨਰਾਇਣ ਬਣਨ ਦੀ ਠੌਰ ਪਾ ਨਾ ਸਕਣ ਇਸਲਈ ਪੂਰਾ ਪੁਰਸ਼ਾਰਥ ਕਰਦੇ ਰਹੋ, ਇਸ ਨਾਲ ਤੁਸੀਂ ਬਹੁਤ ਹੀ ਸ਼ੀਤਲ ਬਣ ਜਾਵੋਗੇ। ਪੰਜ ਵਿਕਾਰਾਂ ਦੀਆਂ ਗੱਲਾਂ ਸਭ ਨਿਕਲ ਜਾਣਗੀਆਂ। ਬਾਪ ਤੋਂ ਬਹੁਤ ਤਾਕਤ ਮਿਲ ਜਾਵੇਗੀ। ਕੰਮ - ਕਾਜ਼ ਵੀ ਕਰਨਾ ਹੈ। ਬਾਪ ਇਵੇਂ ਨਹੀਂ ਕਹਿੰਦੇ ਕਿ ਕਰਮ ਨਾ ਕਰੋ। ਉੱਥੇ ਤਾਂ ਤੁਹਾਡੇ ਕਰਮ, ਅਕਰਮ ਹੋ ਜਾਣਗੇ। ਕਲਯੁਗ ਵਿੱਚ ਜੋ ਕਰਮ ਹੁੰਦੇ ਹਨ, ਉਹ ਵਿਕਰਮ ਹੋ ਜਾਂਦੇ ਹਨ। ਹੁਣ ਸੰਗਮਯੁੱਗ ਤੇ ਤੁਸੀਂ ਸਿੱਖਣਾ ਹੁੰਦਾ ਹੈ। ਉੱਥੇ ਸਿੱਖਣ ਦੀ ਗੱਲ ਨਹੀਂ। ਇੱਥੇ ਦੀ ਸਿੱਖਿਆ ਹੀ ਉੱਥੇ ਨਾਲ ਜਾਵੇਗੀ। ਬਾਪ ਬੱਚਿਆਂ ਨੂੰ ਸਮਝਾਉਂਦੇ ਹਨ - ਬਾਹਰਮੁਖਤਾ ਚੰਗੀ ਨਹੀਂ ਹੈ। ਅੰਤਰਮੁੱਖੀ ਭਵ। ਉਹ ਵੀ ਵਕ਼ਤ ਆਵੇਗਾ ਜਦੋਂਕਿ ਤੁਸੀਂ ਬੱਚੇ ਅੰਤਰਮੁਖੀ ਹੋ ਜਾਵੋਗੇ। ਸਿਵਾਏ ਬਾਪ ਦੇ ਹੋਰ ਕੁਝ ਯਾਦ ਨਹੀਂ ਆਵੇਗਾ। ਤੁਸੀਂ ਆਏ ਵੀ ਇਵੇਂ ਸੀ, ਕਿਸੇ ਦੀ ਯਾਦ ਨਹੀਂ ਸੀ। ਗਰਭ ਤੋਂ ਜਦੋਂ ਬਾਹਰ ਨਿਕਲੇ ਉਦੋਂ ਪਤਾ ਲੱਗਿਆ ਕਿ ਇਹ ਸਾਡੇ ਮਾਂ - ਬਾਪ ਹਨ, ਇਹ ਫਲਾਣਾ ਹੈ। ਤਾਂ ਫੇਰ ਹੁਣ ਜਾਣਾ ਵੀ ਇਵੇਂ ਹੈ। ਅਸੀਂ ਇੱਕ ਬਾਪ ਦੇ ਹਾਂ ਹੋਰ ਕੋਈ ਉਨ੍ਹਾਂ ਤੋਂ ਇਲਾਵਾ ਬੁੱਧੀ ਵਿੱਚ ਯਾਦ ਨਾ ਆਵੇ। ਭਾਵੇਂ ਸਮਾਂ ਪਿਆ ਹੈ ਪਰ ਪੁਰਸ਼ਾਰਥ ਤਾਂ ਪੂਰੀ ਤਰ੍ਹਾਂ ਕਰਨਾ ਹੈ। ਸ਼ਰੀਰ ਤੇ ਤਾਂ ਕੋਈ ਭਰੋਸਾ ਨਹੀਂ। ਕੋਸ਼ਿਸ਼ ਕਰਦੇ ਰਹਿਣਾ ਚਾਹੀਦਾ ਹੈ, ਘਰ ਵਿੱਚ ਬਹੁਤ ਸ਼ਾਂਤੀ ਹੋਵੇ, ਕਲੇਸ਼ ਨਹੀਂ। ਨਹੀਂ ਤਾਂ ਸਭ ਕਹਿਣਗੇ ਇਨ੍ਹਾਂ ਵਿੱਚ ਕਿੰਨੀ ਅਸ਼ਾਂਤੀ ਹੈ। ਤੁਹਾਨੂੰ ਬੱਚਿਆਂ ਨੂੰ ਤਾਂ ਰਹਿਣਾ ਹੈ ਬਿਲਕੁਲ ਸ਼ਾਂਤ। ਤੁਸੀਂ ਸ਼ਾਂਤੀ ਦਾ ਵਰਸਾ ਲੈ ਰਹੇ ਹੋ ਨਾ। ਹੁਣ ਤੁਸੀਂ ਰਹਿੰਦੇ ਹੋ ਕੰਡਿਆਂ ਦੇ ਵਿੱਚ। ਫੁੱਲਾਂ ਦੇ ਵਿੱਚ ਨਹੀਂ ਹੋ। ਕੰਡਿਆਂ ਦੇ ਵਿੱਚ ਰਹਿ ਫੁੱਲ ਬਣਨਾ ਹੈ। ਕੰਡਿਆਂ ਦਾ ਕੰਡਾ ਨਹੀਂ ਬਣਨਾ ਹੈ। ਜਿਨ੍ਹਾਂ ਤੁਸੀਂ ਬਾਪ ਨੂੰ ਯਾਦ ਕਰੋਗੇ ਉਨਾਂ ਸ਼ਾਂਤ ਰਹੋਗੇ। ਕੋਈ ਉਲਟਾ - ਸੁਲਟਾ ਬੋਲੇ, ਤੁਸੀਂ ਸ਼ਾਂਤੀ ਵਿੱਚ ਰਹੋ। ਆਤਮਾ ਹੈ ਹੀ ਸ਼ਾਂਤ। ਆਤਮਾ ਦਾ ਸਵਧਰਮ ਹੈ ਸਾਂਤ। ਤੁਸੀਂ ਜਾਣਦੇ ਹੋ ਹੁਣ ਅਸੀਂ ਉਸ ਘਰ ਵਿੱਚ ਜਾਣਾ ਹੈ। ਬਾਪ ਵੀ ਹੈ ਸ਼ਾਂਤੀ ਦਾ ਸਾਗਰ। ਕਹਿੰਦੇ ਹਨ ਤੁਸੀਂ ਵੀ ਸ਼ਾਂਤੀ ਦਾ ਸਾਗਰ ਬਣਨਾ ਹੈ। ਫ਼ਾਲਤੂ ਝੁਰਮੁਈ - ਝਗਮੁਈ ਬਹੁਤ ਨੁਕਸਾਨ ਕਰਦੀ ਹੈ। ਬਾਪ ਡਾਇਰੈਕਸ਼ਨ ਦਿੰਦੇ ਹਨ - ਅਜਿਹੀਆਂ ਗੱਲਾਂ ਨਹੀਂ ਕਰਨੀਆਂ ਚਾਹੀਦੀਆਂ, ਇਸ ਨਾਲ ਤੁਸੀਂ ਬਾਪ ਦੀ ਨਿੰਦਾ ਕਰਵਾਉਂਦੇ ਹੋ। ਸ਼ਾਂਤੀ ਵਿੱਚ ਕੋਈ ਨਿੰਦਾ ਜਾਂ ਵਿਕਰਮ ਹੁੰਦਾ ਨਹੀਂ। ਬਾਪ ਨੂੰ ਯਾਦ ਕਰਦੇ ਰਹਿਣ ਨਾਲ ਹੋਰ ਵੀ ਵਿਕਰਮ ਵਿਨਾਸ਼ ਹੋਣਗੇ। ਅਸ਼ਾਂਤ ਨਾ ਖੁਦ ਹੋਵੋ, ਨਾ ਦੂਜਿਆਂ ਨੂੰ ਕਰੋ। ਕਿਸੇ ਨੂੰ ਦੁੱਖ ਦੇਣ ਨਾਲ ਆਤਮਾ ਨਾਰਾਜ਼ ਹੁੰਦੀ ਹੈ। ਬਹੁਤ ਹਨ ਜੋ ਰਿਪੋਰਟ ਲਿਖਦੇ ਹਨ- ਬਾਬਾ, ਇਹ ਘਰ ਵਿੱਚ ਆਉਂਦੇ ਹਨ ਤਾਂ ਧਮਚਕਰ ਮਚਾ ਦਿੰਦੇ ਹਨ। ਬਾਬਾ ਲਿਖਦੇ ਹਨ ਤੁਸੀਂ ਆਪਣੇ ਸ਼ਾਂਤੀ ਸਵਧਰਮ ਵਿੱਚ ਰਹੋ। ਹਾਤਮਤਾਈ ਦੀ ਕਹਾਣੀ ਵੀ ਹੈ ਨਾ, ਉਨ੍ਹਾਂ ਨੂੰ ਕਿਹਾ ਤੁਸੀਂ ਮੂੰਹ ਵਿੱਚ ਮੁਹਲ੍ਹਰਾ ਪਾ ਦੇਵੋ ਤਾਂ ਆਵਾਜ਼ ਨਿਕਲੇਗਾ ਹੀ ਨਹੀਂ। ਬੋਲ ਨਹੀਂ ਸਕਣਗੇ।

ਤੁਸੀਂ ਬੱਚਿਆਂ ਨੂੰ ਸ਼ਾਂਤੀ ਵਿੱਚ ਰਹਿਣਾ ਹੈ। ਮਨੁੱਖ ਸ਼ਾਂਤੀ ਦੇ ਲਈ ਬੜੇ ਧੱਕੇ ਖਾਂਦੇ ਹਨ। ਤੁਸੀਂ ਬੱਚੇ ਜਾਣਦੇ ਹੋ ਸਾਡਾ ਮਿੱਠਾ ਬਾਬਾ ਸ਼ਾਂਤੀ ਦਾ ਸਾਗਰ ਹੈ। ਸ਼ਾਂਤੀ ਕਰਵਾਉਂਦੇ - ਕਰਵਾਉਂਦੇ ਵਿਸ਼ਵ ਵਿੱਚ ਸ਼ਾਂਤੀ ਸਥਾਪਨ ਕਰਦੇ ਹਨ। ਆਪਣੇ ਭਵਿੱਖ ਰੁਤਬੇ ਨੂੰ ਵੀ ਯਾਦ ਕਰੋ। ਉੱਥੇ ਹੁੰਦਾ ਹੀ ਹੈ ਇੱਕ ਧਰਮ, ਦੂਸਰਾ ਕੋਈ ਧਰਮ ਹੁੰਦਾ ਨਹੀਂ। ਉਸਨੂੰ ਹੀ ਵਿਸ਼ਵ ਵਿੱਚ ਸ਼ਾਂਤੀ ਕਿਹਾ ਜਾਂਦਾ ਹੈ। ਫੇਰ ਜਦੋਂ ਦੂਸਰੇ - ਦੂਸਰੇ ਧਰਮ ਆਉਂਦੇ ਹਨ ਤਾਂ ਹੰਗਾਮੇ ਹੁੰਦੇ ਹਨ। ਹੁਣ ਕਿੰਨੀ ਸ਼ਾਂਤੀ ਰਹਿੰਦੀ ਹੈ। ਸਮਝਦੇ ਹੋ ਸਾਡਾ ਘਰ ਉਹ ਹੀ ਹੈ। ਸਾਡਾ ਸਵਧਰਮ ਹੈ ਸ਼ਾਂਤ। ਇਵੇਂ ਤੇ ਨਹੀਂ ਕਹਾਂਗੇ ਸ਼ਰੀਰ ਦਾ ਸਵਧਰਮ ਸ਼ਾਂਤ ਹੈ। ਸ਼ਰੀਰ ਵਿਨਾਸ਼ੀ ਚੀਜ਼ ਹੈ। ਆਤਮਾ ਅਵਿਨਾਸ਼ੀ ਚੀਜ ਹੈ। ਜਿਨ੍ਹਾਂ ਵਕ਼ਤ ਆਤਮਾ ਉੱਥੇ ਰਹਿੰਦੀ ਹੈ ਤਾਂ ਕਿੰਨੀ ਸ਼ਾਂਤ ਰਹਿੰਦੀ ਹੈ। ਇੱਥੇ ਤਾਂ ਸਾਰੀ ਦੁਨੀਆਂ ਵਿੱਚ ਅਸ਼ਾਂਤੀ ਹੈ। ਇਸ ਲਈ ਸ਼ਾਂਤੀ ਮੰਗਦੇ ਰਹਿੰਦੇ ਹਨ। ਪ੍ਰੰਤੂ ਕੋਈ ਚਾਹੇ ਸਦਾ ਸ਼ਾਂਤ ਰਹੇ, ਇਹ ਤਾਂ ਹੋ ਨਾ ਸਕੇ। ਭਾਵੇਂ 63 ਜਨਮ ਉੱਥੇ ਰਹਿੰਦੇ ਹਨ ਫੇਰ ਵੀ ਆਉਣਾ ਤਾਂ ਜ਼ਰੂਰ ਪਵੇਗਾ। ਆਪਣਾ ਪਾਰ੍ਟ ਦੁੱਖ - ਸੁੱਖ ਦਾ ਵਜਾਕੇ ਫੇਰ ਚਲੇ ਜਾਣਗੇ। ਡਰਾਮੇ ਨੂੰ ਚੰਗੀ ਤਰ੍ਹਾਂ ਧਿਆਨ ਵਿੱਚ ਰੱਖਣਾ ਹੁੰਦਾ ਹੈ।

ਤੁਹਾਨੂੰ ਬੱਚਿਆਂ ਨੂੰ ਵੀ ਧਿਆਨ ਵਿੱਚ ਰਹੇ ਕਿ ਬਾਬਾ ਸਾਨੂੰ ਵਰਦਾਨ ਦਿੰਦੇ ਹਨ - ਸੁੱਖ ਅਤੇ ਸ਼ਾਂਤੀ ਦਾ। ਬ੍ਰਹਮਾ ਦੀ ਆਤਮਾ ਵੀ ਸਭ ਸੁਣਦੀ ਹੈ। ਸਭਤੋਂ ਨੇੜ੍ਹੇ ਤਾਂ ਇਨ੍ਹਾਂ ਦੇ ਕੰਨ ਸੁਣਦੇ ਹਨ। ਇਨ੍ਹਾਂ ਦਾ ਮੂੰਹ ਕੰਨ ਦੇ ਨੇੜ੍ਹੇ ਹੈ। ਤੁਹਾਡਾ ਫੇਰ ਇਨਾਂ ਦੂਰ ਹੈ। ਇਹ ਝੱਟ ਸੁਣ ਲੈਂਦੇ ਹਨ। ਇਹ ਸਾਰੀਆਂ ਗੱਲਾਂ ਸਮਝ ਸਕਦੇ ਹਨ। ਬਾਪ ਕਹਿੰਦੇ ਹਨ ਮਿੱਠੇ - ਮਿੱਠੇ ਬੱਚਿਓ! ਮਿੱਠੇ - ਮਿੱਠੇ ਤਾਂ ਸਭ ਨੂੰ ਕਹਿੰਦੇ ਹਨ ਕਿਉਂਕਿ ਬੱਚੇ ਤਾਂ ਸਾਰੇ ਹਨ ਜੋ ਵੀ ਜੀਵ ਆਤਮਾਵਾਂ ਹਨ ਉਹ ਸਭ ਬਾਪ ਦੇ ਬੱਚੇ ਅਵਿਨਾਸ਼ੀ ਹਨ। ਸ਼ਰੀਰ ਤਾਂ ਵਿਨਾਸ਼ੀ ਹੈ। ਬਾਪ ਅਵਿਨਾਸ਼ੀ ਹੈ। ਬੱਚੇ ਆਤਮਾਵਾਂ ਵੀ ਅਵਿਨਾਸ਼ੀ ਹਨ। ਬਾਪ ਬੱਚਿਆਂ ਨਾਲ ਗੱਲਾਂ ਕਰਦੇ ਹਨ - ਇਸਨੂੰ ਕਿਹਾ ਜਾਂਦਾ ਹੈ ਰੂਹਾਨੀ ਨਾਲੇਜ਼। ਸੁਪ੍ਰੀਮ ਰੂਹ ਬੈਠ ਰੂਹਾਂ ਨੂੰ ਸਮਝਾਉਂਦੇ ਹਨ। ਬਾਪ ਦਾ ਪਿਆਰ ਤਾਂ ਹੈ ਹੀ। ਜੋ ਵੀ ਸਭ ਰੂਹਾਂ ਹਨ, ਭਾਵੇਂ ਤਮੋਪ੍ਰਧਾਨ ਹਨ। ਜਾਣਦੇ ਹਨ ਜਦੋਂ ਇਹ ਸਭ ਘਰ ਵਿੱਚ ਸਨ ਤਾਂ ਸਤੋਪ੍ਰਧਾਨ ਸਨ। ਸਭਨੂੰ ਕਲਪ - ਕਲਪ ਮੈਂ ਆਕੇ ਸ਼ਾਂਤੀ ਦਾ ਰਸਤਾ ਦੱਸਦਾ ਹਾਂ। ਵਰ ਦੇਣ ਦੀ ਗੱਲ ਨਹੀਂ ਹੈ। ਇਵੇਂ ਨਹੀਂ ਕਹਿੰਦੇ ਧਨਵਾਨ ਭਵ, ਆਯੂਸ਼ਮਾਨ ਭਵ। ਨਹੀਂ। ਸਤਿਯੁਗ ਵਿੱਚ ਤੁਸੀਂ ਇਵੇਂ ਦੇ ਸੀ ਪਰ ਅਸ਼ੀਰਵਾਦ ਨਹੀਂ ਦਿੰਦੇ ਸੀ। ਕਿਰਪਾ ਜਾਂ ਅਸ਼ੀਰਵਾਦ ਨਹੀਂ ਮੰਗਣਾ ਹੈ। ਬਾਪ, ਬਾਪ ਵੀ ਹੈ, ਟੀਚਰ ਵੀ ਹੈ - ਇਹ ਹੀ ਗੱਲ ਕਰਨੀ ਹੈ। ਓਹੋ! ਸ਼ਿਵਬਾਬਾ ਬਾਪ ਵੀ ਹੈ, ਟੀਚਰ ਵੀ ਹੈ, ਗਿਆਨ ਦਾ ਸਾਗਰ ਵੀ ਹੈ। ਬਾਪ ਹੀ ਬੈਠ ਆਪਣਾ ਅਤੇ ਰਚਨਾ ਦੇ ਆਦਿ - ਮੱਧ - ਅੰਤ ਦਾ ਗਿਆਨ ਸੁਣਾਉਂਦੇ ਹਨ, ਜਿਸ ਨਾਲ ਤੁਸੀਂ ਚੱਕਰਵਰਤੀ ਮਹਾਰਾਜਾ ਬਣ ਜਾਂਦੇ ਹੋ। ਇਹ ਸਾਰਾ ਆਲਰਾਊਂਡਰ ਚੱਕਰ ਹੈ ਨਾ। ਬਾਪ ਸਮਝਾਉਂਦੇ ਹਨ ਇਸ ਵਕ਼ਤ ਸਾਰੀ ਦੁਨੀਆਂ ਰਾਵਣ ਰਾਜ ਵਿੱਚ ਹੈ। ਰਾਵਣ ਸਿਰਫ਼ ਲੰਕਾ ਵਿੱਚ ਨਹੀਂ ਹੈ ਇਹ ਹੈ ਬੇਹੱਦ ਦੀ ਲੰਕਾ। ਚਾਰੋਂ ਪਾਸੇ ਪਾਣੀ ਹੈ। ਸਾਰੀ ਲੰਕਾ ਰਾਵਣ ਦੀ ਸੀ, ਹੁਣ ਫੇਰ ਰਾਮ ਦੀ ਬਣਦੀ ਹੈ। ਲੰਕਾ ਤੇ ਸੋਨੇ ਦੀ ਸੀ। ਉੱਥੇ ਸੋਨਾ ਬਹੁਤ ਹੁੰਦਾ ਹੈ। ਇੱਕ ਮਿਸਾਲ ਵੀ ਦੱਸਦੇ ਹਨ ਧਿਆਨ ਵਿੱਚ ਗਿਆ, ਉੱਥੇ ਇੱਕ ਸੋਨੇ ਦੀ ਇੱਟ ਵੇਖੀ। ਜਿਵੇਂ ਇੱਥੇ ਮਿੱਟੀ ਦੀ ਹੈ, ਉੱਥੇ ਸੋਨੇ ਦੀਆਂ ਹੋਣਗੀਆਂ। ਤਾਂ ਖ਼ਿਆਲ ਕੀਤਾ ਸੋਨਾ ਲੈ ਜਾਈਏ। ਕਿਵੇਂ - ਕਿਵੇਂ ਦੇ ਨਾਟਕ ਬਣਾਏ ਹਨ। ਭਾਰਤ ਤਾਂ ਨਾਮੀ ਗ੍ਰਾਮੀ ਹੈ। ਹੋਰ ਖੰਡਾਂ ਵਿੱਚ ਇੰਨੇ ਹੀਰੇ - ਜਵਾਹਰਾਤ ਨਹੀਂ ਹੁੰਦੇ। ਬਾਪ ਕਹਿੰਦੇ ਹਨ ਮੈਂ ਸਭਨੂੰ ਵਾਪਿਸ ਲੈ ਜਾਂਦਾ ਹਾਂ, ਗਾਈਡ ਬਣ ਕਰਕੇ। ਚੱਲੋ ਬੱਚੇ, ਹੁਣ ਘਰ ਜਾਣਾ ਹੈ। ਆਤਮਾਵਾਂ ਪਤਿਤ ਹਨ, ਪਾਵਨ ਹੋਏ ਬਿਗਰ ਘਰ ਜਾ ਨਹੀਂ ਸਕਦੀਆਂ ਹਨ। ਪਤਿਤ ਨੂੰ ਪਾਵਨ ਬਣਾਉਣ ਵਾਲਾ ਇੱਕ ਬਾਪ ਹੀ ਹੈ ਇਸ ਲਈ ਸਾਰੇ ਇੱਥੇ ਹੀ ਹਨ। ਵਾਪਿਸ ਕੋਈ ਵੀ ਜਾ ਨਹੀਂ ਸਕਦੇ। ਲਾਅ ਨਹੀਂ ਕਹਿੰਦਾ। ਬਾਪ ਕਹਿੰਦੇ ਹਨ - ਬੱਚੇ ਮਾਇਆ ਤੁਹਾਨੂੰ ਹੋਰ ਵੀ ਜ਼ੋਰ ਨਾਲ ਦੇਹ- ਅਭਿਮਾਨ ਵਿੱਚ ਲਿਆਵੇਗੀ। ਬਾਪ ਨੂੰ ਯਾਦ ਕਰਨ ਨਹੀਂ ਦੇਵੇਗੀ। ਤੁਹਾਨੂੰ ਖ਼ਬਰਦਾਰ ਰਹਿਣਾ ਹੈ। ਇਸ ਨਾਲ ਹੀ ਯੁੱਧ ਹੈ। ਅੱਖਾਂ ਬਹੁਤ ਧੋਖਾ ਦਿੰਦਿਆਂ ਹਨ। ਇਨ੍ਹਾਂ ਅੱਖਾਂ ਨੂੰ ਕਬਜ਼ੇ ਵਿੱਚ ( ਅਧਿਕਾਰ ਵਿੱਚ) ਰੱਖਣਾ ਹੈ। ਵੇਖਿਆ ਗਿਆ ਭੈਣ - ਭਰਾ ਵਿੱਚ ਵੀ ਦ੍ਰਿਸ਼ਟੀ ਠੀਕ ਨਹੀਂ ਰਹਿੰਦੀ ਹੈ ਤਾਂ ਹੁਣ ਸਮਝਾਇਆ ਜਾਂਦਾ ਹੈ ਭਰਾ - ਭਰਾ ਸਮਝੋ। ਇਹ ਤਾਂ ਸਾਰੇ ਕਹਿੰਦੇ ਹਨ ਅਸੀਂ ਭਰਾ - ਭਰਾ ਹਾਂ। ਪਰੰਤੂ ਸਮਝਦੇ ਕੁਝ ਵੀ ਨਹੀਂ। ਜਿਵੇਂ ਮੇਂਡਕ ਟਰਾਂ - ਟਰਾਂ ਕਰਦੇ ਰਹਿੰਦੇ ਹਨ, ਅਰਥ ਕੁਝ ਵੀ ਨਹੀਂ ਸਮਝਦੇ। ਹੁਣ ਤੁਸੀਂ ਹਰ ਇੱਕ ਗੱਲ ਦਾ ਸਹੀ ਅਰਥ ਸਮਝ ਗਏ ਹੋ।

ਬਾਪ ਮਿੱਠੇ - ਮਿੱਠੇ ਬੱਚਿਆਂ ਨੂੰ ਬੈਠ ਸਮਝਾਉਂਦੇ ਹਨ ਕਿ ਤੁਸੀਂ ਭਗਤੀ ਮਾਰਗ ਵਿੱਚ ਵੀ ਆਸ਼ਿਕ ਸੀ, ਮਾਸ਼ੂਕ ਨੂੰ ਯਾਦ ਕਰਦੇ ਸੀ। ਦੁੱਖ ਵਿੱਚ ਝੱਟ ਉਨ੍ਹਾਂਨੂੰ ਯਾਦ ਕਰਦੇ ਹਨ - ਹਾਏ ਰਾਮ! ਹੇ ਭਗਵਾਨ ਰਹਿਮ ਕਰੋ! ਸਵਰਗ ਵਿੱਚ ਤਾਂ ਇਵੇਂ ਕਦੇ ਨਹੀਂ ਕਹਾਂਗੇ। ਉੱਥੇ ਰਾਵਣ ਰਾਜ ਹੀ ਨਹੀਂ ਹੁੰਦਾ ਹੈ। ਤੁਹਾਨੂੰ ਰਾਮਰਾਜ ਵਿੱਚ ਲੈ ਜਾਂਦਾ ਹਾਂ ਤਾਂ ਉਨ੍ਹਾਂ ਦੀ ਮਤ ਤੇ ਚਲਣਾ ਚਾਹੀਦਾ ਹੈ। ਹੁਣ ਤੁਹਾਨੂੰ ਮਿਲਦੀ ਹੈ ਇਸ਼ਵਰੀਏ ਮਤ ਫੇਰ ਮਿਲੇਗੀ ਦੈਵੀ ਮਤ। ਇਸ ਕਲਿਆਣਕਾਰੀ ਸੰਗਮਯੁੱਗ ਨੂੰ ਕੋਈ ਵੀ ਨਹੀਂ ਜਾਣਦੇ ਹਨ। ਕਿਉਂਕਿ ਸਭਨੂੰ ਦੱਸਿਆ ਹੋਇਆ ਹੈ, ਕਲਯੁਗ ਹਜੇ ਛੋਟਾ ਬੱਚਾ ਹੈ। ਲੱਖਾਂ ਸਾਲ ਪਏ ਹਨ। ਬਾਬਾ ਕਹਿੰਦੇ ਹਨ ਇਹ ਹੈ ਭਗਤੀ ਦਾ ਘੋਰ ਹਨ੍ਹੇਰਾ। ਗਿਆਨ ਹੈ ਸੋਝਰਾ ( ਰੋਸ਼ਨੀ) ਡਰਾਮੇ ਅਨੁਸਾਰ ਭਗਤੀ ਦੀ ਵੀ ਨੂੰਧ ਹੈ, ਇਹ ਫੇਰ ਵੀ ਹੋਵੇਗੀ। ਹੁਣ ਤੁਸੀਂ ਸਮਝਦੇ ਹੋ ਭਗਵਾਨ ਮਿਲ ਗਿਆ ਤਾਂ ਭਟਕਣ ਦੀ ਲੋੜ ਨਹੀਂ ਰਹਿੰਦੀ। ਤੁਸੀਂ ਕਹਿੰਦੇ ਹੋ ਅਸੀਂ ਜਾਂਦੇ ਹਾਂ ਬਾਬਾ ਦੇ ਕੋਲ ਅਤੇ ਬਾਪਦਾਦਾ ਦੇ ਕੋਲ। ਇਨ੍ਹਾਂ ਗੱਲਾਂ ਨੂੰ ਮਨੁੱਖ ਤਾਂ ਸਮਝ ਨਾ ਸਕਣ। ਤੁਹਾਡੇ ਵਿੱਚ ਵੀ ਜਿਨ੍ਹਾਂ ਨੂੰ ਪੂਰਾ ਨਿਸ਼ਚੇ ਨਹੀਂ ਬੈਠਦਾ ਤਾਂ ਮਾਇਆ ਇੱਕਦਮ ਹੱਪ ਕਰ ਲੈਂਦੀ ਹੈ। ਇੱਕਦਮ ਗਜ ਨੂੰ ਗ੍ਰਾਹ ਹੱਪ ਕਰ ਲੈਂਦਾ ਹੈ। ਆਸ਼ਚਰਿਆਵਤ ਸੁੰਨਣਤੀ… ਪੁਰਾਣੇ ਤੇ ਚਲੇ ਗਏ, ਉਨ੍ਹਾਂ ਦਾ ਵੀ ਗਾਇਨ ਹੈ, ਚੰਗੇ - ਚੰਗੇ ਮਹਾਂਰਥੀਆਂ ਨੂੰ ਮਾਇਆ ਹਰਾ ਦਿੰਦੀ ਹੈ। ਬਾਬਾ ਨੂੰ ਲਿਖਦੇ ਹਨ - ਬਾਬਾ, ਤੁਸੀਂ ਆਪਣੀ ਮਾਇਆ ਨੂੰ ਨਹੀਂ ਭੇਜੋ। ਅਰੇ, ਇਹ ਸਾਡੇ ਥੋੜ੍ਹੀ ਨਾ ਹਨ। ਰਾਵਣ ਆਪਣਾ ਰਾਜ ਕਰਦੇ ਹਨ, ਅਸੀਂ ਆਪਣਾ ਰਾਜ ਸਥਾਪਨ ਕਰ ਰਹੇ ਹਾਂ। ਇਹ ਪਰੰਪਰਾ ਨਾਲ ਚਲਿਆ ਆ ਰਿਹਾ ਹੈ। ਰਾਵਣ ਹੀ ਤੁਹਾਡਾ ਸਭ ਤੋਂ ਵੱਡਾ ਦੁਸ਼ਮਣ ਹੈ। ਜਾਣਦੇ ਹਨ ਰਾਵਣ ਦੁਸ਼ਮਣ ਹੈ, ਇਸ ਲਈ ਉਸਨੂੰ ਹਰ ਵਰ੍ਹੇ ਜਲਾਉਂਦੇ ਹਨ। ਮੈਸੂਰ ਵਿੱਚ ਤਾਂ ਦੁਸ਼ਹਿਰਾ ਬਹੁਤ ਮਨਾਉਂਦੇ ਹਨ, ਸਮਝਦੇ ਕੁਝ ਵੀ ਨਹੀਂ। ਤੁਹਾਡਾ ਨਾਮ ਹੈ ਸ਼ਿਵ ਸ਼ਕਤੀ ਸੈਨਾ। ਉਨ੍ਹਾਂ ਨੇ ਫੇਰ ਨਾਮ ਬੰਦਰ ਸੈਨਾ ਰੱਖ ਦਿੱਤਾ ਹੈ। ਤੁਸੀਂ ਜਾਣਦੇ ਹੋ ਬਰੋਬਰ ਅਸੀਂ ਬੰਦਰ ਵਰਗੇ ਸੀ, ਹੁਣ ਸ਼ਿਵ ਬਾਬਾ ਤੋਂ ਸ਼ਕਤੀ ਲੈ ਰਹੇ ਹੋ, ਰਾਵਣ ਤੇ ਜਿੱਤ ਪਾਉਣ ਲਈ। ਬਾਪ ਹੀ ਆਕੇ ਰਾਜਯੋਗ ਸਿਖਾਉਂਦੇ ਹਨ। ਇਸ ਤੇ ਕਥਾਵਾਂ ਵੀ ਅਨੇਕ ਬਣਾ ਦਿੱਤੀਆਂ ਹਨ। ਅਮਰਕਥਾ ਵੀ ਕਹਿੰਦੇ ਹਨ। ਤੁਸੀਂ ਜਾਣਦੇ ਹੋ ਬਾਬਾ ਸਾਨੂੰ ਅਮਰਕਥਾ ਸੁਣਾਉਂਦੇ ਹਨ। ਬਾਕੀ ਕੋਈ ਪਹਾੜ ਆਦਿ ਤੇ ਨਹੀਂ ਸੁਣਾਉਂਦੇ। ਕਹਿੰਦੇ ਹਨ ਸ਼ੰਕਰ ਨੇ ਪਾਰਵਤੀ ਨੂੰ ਅਮਰਕਥਾ ਸੁਣਾਈ। ਸ਼ਿਵ ਸ਼ੰਕਰ ਦਾ ਚਿੱਤਰ ਵੀ ਰੱਖਦੇ ਹਨ। ਦੋਵਾਂ ਨੂੰ ਮਿਲਾ ਦਿੱਤਾ ਹੈ। ਇਹ ਸਭ ਹੈ ਭਗਤੀ ਮਾਰਗ। ਦਿਨ - ਪ੍ਰਤੀਦਿਨ ਸਭ ਤਮੋਪ੍ਰਧਾਨ ਹੁੰਦੇ ਗਏ ਹਨ। ਸਤੋਪ੍ਰਧਾਨ ਤੋਂ ਸਤੋ ਹੁੰਦੇ ਹਾਂ ਤਾਂ ਦੋ ਕਲਾ ਘੱਟ ਹੁੰਦੀਆਂ ਹਨ। ਤ੍ਰੇਤਾ ਨੂੰ ਵੀ ਅਸਲ ਵਿੱਚ ਸਵਰਗ ਨਹੀਂ ਕਿਹਾ ਜਾਂਦਾ ਹੈ। ਬਾਪ ਆਉਂਦੇ ਹਨ ਤੁਹਾਨੂੰ ਬੱਚਿਆਂ ਨੂੰ ਸਵਰਗਵਾਸੀ ਬਣਾਉਣ। ਬਾਪ ਜਾਣਦੇ ਹਨ ਬ੍ਰਾਹਮਣਕੁਲ ਅਤੇ ਸੂਰਜਵੰਸ਼ੀ - ਚੰਦ੍ਰਵੰਸ਼ੀ ਕੁਲ ਦੋਵੇਂ ਸਥਾਪਨ ਹੋ ਰਹੇ ਹਨ। ਰਾਮਚੰਦਰ ਨੂੰ ਕਸ਼ਤਰੀਏ ਦੀ ਨਿਸ਼ਾਨੀ ਦਿੱਤੀ ਹੈ। ਤੁਸੀਂ ਸਾਰੇ ਕਸ਼ਤਰੀਏ ਹੋ ਨਾ, ਜੋ ਮਾਇਆ ਤੇ ਜਿੱਤ ਪਾਉਂਦੇ ਹੋ। ਘੱਟ ਨੰਬਰਾਂ ਨਾਲ ਪਾਸ ਹੋਣ ਵਾਲੇ ਨੂੰ ਚੰਦ੍ਰਵੰਸ਼ੀ ਕਿਹਾ ਜਾਂਦਾ ਹੈ, ਇਸ ਲਈ ਰਾਮ ਨੂੰ ਬਾਣ ਆਦਿ ਦੇ ਦਿੱਤਾ ਹੈ। ਹਿੰਸਾ ਤੇ ਤ੍ਰੇਤਾ ਵਿੱਚ ਵੀ ਨਹੀਂ ਹੁੰਦੀ। ਗਾਇਨ ਵੀ ਹੈ ਰਾਮ ਰਾਜਾ, ਰਾਮ ਪ੍ਰਜਾ … ਪਰੰਤੂ ਇਹ ਕਸ਼ਤਰੀਏਪਣ ਦੀ ਨਿਸ਼ਾਨੀ ਦੇ ਦਿੱਤੀ ਹੈ ਤਾਂ ਮਨੁੱਖ ਮੁੰਝਦੇ ਹਨ। ਇਹ ਹਥਿਆਰ ਆਦਿ ਹੁੰਦੇ ਨਹੀਂ ਹਨ। ਸ਼ਕਤੀਆਂ ਲਈ ਵੀ ਕਟਾਰੀ ਆਦਿ ਵਿਖਾਉਂਦੇ ਹਨ। ਸਮਝਦੇ ਕੁਝ ਵੀ ਨਹੀਂ ਹਨ। ਤੁਸੀਂ ਬੱਚੇ ਹੁਣ ਸਮਝ ਗਏ ਹੋ ਕਿ ਬਾਪ ਹੀ ਸਾਗਰ ਹੈ ਇਸ ਲਈ ਬਾਪ ਹੀ ਆਦਿ - ਮੱਧ - ਅੰਤ ਦਾ ਰਾਜ਼ ਸਮਝਾਉਂਦੇ ਹਨ। ਬੇਹੱਦ ਦੇ ਬਾਪ ਦਾ ਜੋ ਬੱਚਿਆਂ ਨਾਲ ਲਵ ਹੈ, ਉਹ ਹੱਦ ਦੇ ਬਾਪ ਦਾ ਹੋ ਨਾ ਸਕੇ। 21 ਜਨਮਾਂ ਦੇ ਲਈ ਬੱਚਿਆਂ ਨੂੰ ਸੁਖਦਾਈ ਬਣਾ ਦਿੰਦੇ ਹਨ। ਤਾਂ ਲਵਲੀ ਬਾਪ ਠਹਿਰਿਆ ਨਾ! ਕਿੰਨਾ ਲਵਲੀ ਹੈ ਬਾਪ, ਜੋ ਤੁਹਾਡੇ ਸਭ ਦੁੱਖ ਦੂਰ ਕਰ ਦਿੰਦੇ ਹਨ। ਸੁੱਖ ਦਾ ਵਰਸਾ ਮਿਲ ਜਾਂਦਾ ਹੈ। ਉੱਥੇ ਦੁੱਖ ਦਾ ਨਾਮ ਨਿਸ਼ਾਨ ਨਹੀਂ ਹੁੰਦਾ। ਹੁਣ ਇਹ ਬੁੱਧੀ ਵਿੱਚ ਰਹਿਣਾ ਚਾਹੀਦਾ ਹੈ ਨਾ। ਇਹ ਭੁੱਲਣਾ ਨਹੀਂ ਚਾਹੀਦਾ। ਕਿੰਨਾ ਸਹਿਜ ਹੈ, ਸਿਰਫ਼ ਮੁਰਲੀ ਪੜ੍ਹਕੇ ਸੁਣਾਉਣੀ ਹੈ, ਫੇਰ ਵੀ ਕਹਿੰਦੇ ਹਨ ਬ੍ਰਾਹਮਣੀ ਚਾਹੀਦੀ ਹੈ। ਬ੍ਰਾਹਮਣੀ ਬਿਗਰ ਧਾਰਨਾ ਨਹੀਂ ਹੁੰਦੀ। ਅਰੇ, ਸਤ ਨਾਰਾਇਣ ਦੀ ਕਥਾ ਤੇ ਛੋਟੇ ਬੱਚੇ ਵੀ ਯਾਦ ਕਰਕੇ ਸੁਣਾਉਂਦੇ ਹਨ। ਮੈਂ ਤੁਹਾਨੂੰ ਰੋਜ - ਰੋਜ ਸਮਝਾਉਂਦਾ ਹਾਂ ਸਿਰਫ਼ ਅਲਫ਼ ਨੂੰ ਯਾਦ ਕਰੋ। ਇਹ ਗਿਆਨ ਤਾਂ ਸੱਤ ਦਿਨਾਂ ਵਿੱਚ ਬੁੱਧੀ ਵਿੱਚ ਬੈਠ ਜਾਣਾ ਚਾਹੀਦਾ ਹੈ। ਪਰੰਤੂ ਬੱਚੇ ਭੁੱਲ ਜਾਂਦੇ ਹਨ, ਬਾਬਾ ਤਾਂ ਵੰਡਰ ਖਾਂਦੇ ਹਨ। ਅੱਛਾ!

ਮਿੱਠੇ- ਮਿੱਠੇ ਸਿੱਕੀਲਧੇ ਬੱਚਿਆਂ ਪ੍ਰਤੀ ਮਾਤ ਪਿਤਾ ਬਾਪਦਾਦਾ ਦਾ ਯਾਦ ਪਿਆਰ ਅਤੇ ਗੁੱਡਮੋਰਨਿੰਗ। ਰੂਹਾਨੀ ਬਾਪ ਦੀ ਰੂਹਾਨੀ ਬੱਚਿਆਂ ਨੂੰ ਨਮਸਤੇ।

ਧਾਰਨਾ ਲਈ ਮੁੱਖ ਸਾਰ:-
1. ਬਾਪ ਤੋਂ ਅਸ਼ੀਰਵਾਦ ਜਾਂ ਕਿਰਪਾ ਨਹੀਂ ਮੰਗਣੀ ਹੈ। ਬਾਪ, ਟੀਚਰ, ਗੁਰੂ ਨੂੰ ਯਾਦ ਕਰ ਆਪਣੇ ਉਪਰ ਆਪੇ ਹੀ ਕਿਰਪਾ ਕਰਨੀ ਹੈ। ਮਾਇਆ ਤੋਂ ਖ਼ਬਰਦਾਰ ਰਹਿਣਾ ਹੈ, ਅੱਖਾਂ ਧੋਖਾ ਦਿੰਦਿਆਂ ਹਨ, ਇੰਨਾਂ ਨੂੰ ਆਪਣੇ ਅਧਿਕਾਰ ਵਿੱਚ ਰੱਖਣਾ ਹੈ।

2. ਫ਼ਾਲਤੂ ਝੁਰਮੂਈ - ਝਗਮੁਈ ਦੀਆਂ ਗੱਲਾਂ ਬਹੁਤ ਨੁਕਸਾਨ ਕਰਦੀਆਂ ਹਨ ਇਸ ਲਈ ਜਿੰਨਾ ਹੋ ਸਕੇ ਸ਼ਾਂਤ ਰਹਿਣਾ ਹੈ, ਮੂੰਹ ਵਿੱਚ ਮੁਹਲ੍ਹਰਾ ਪਾ ਦੇਣਾ ਹੈ, ਕਦੇ ਵੀ ਉਲਟਾ - ਸੁਲਟਾ ਨਹੀਂ ਬੋਲਣਾ ਹੈ। ਨਾ ਆਪ ਅਸ਼ਾਂਤ ਹੋਣਾ ਹੈ, ਨਾ ਕਿਸੇ ਨੂੰ ਅਸ਼ਾਂਤ ਕਰਨਾ ਹੈ।

ਵਰਦਾਨ:-
ਬਾਪ ਦੀ ਮਦਦ ਨਾਲ ਸੂਲੀ ਨੂੰ ਕਾਂਟਾ ਬਣਾਉਣ ਵਾਲੇ ਸਦਾ ਨਿਸ਼ਚਿੰਤ ਅਤੇ ਟ੍ਰਸਟੀ ਭਵ

ਪਿਛਲਾ ਹਿਸਾਬ ਸੂਲੀ ਹੈ ਪਰ ਬਾਪ ਦੀ ਮਦਦ ਨਾਲ ਉਹ ਕਾਂਟਾ ਬਣ ਜਾਂਦਾ ਹੈ। ਪਰਿਸਥਿਤੀਆਂ ਆਉਣੀ ਜਰੂਰ ਹੈ ਕਿਉਂਕਿ ਸਭ ਕੁਝ ਇੱਥੇ ਚੁਕਤੁ ਕਰਨਾ ਹੈ ਪਰ ਬਾਪ ਦੀ ਮਦਦ ਉਹਨਾਂ ਨੂੰ ਕਾਂਟਾ ਬਣਾ ਦਿੰਦੀ ਹੈ, ਵੱਡੀ ਗੱਲ ਨੂੰ ਛੋਟੀ ਬਣਾ ਦਿੰਦੀ ਹੈ ਕਿਉਂਕਿ ਵੱਡਾ ਬਾਪ ਨਾਲ ਹੈ। ਇਸ ਨਿਸ਼ਚੇ ਦੇ ਅਧਾਰ ਨਾਲ ਸਦਾ ਨਿਸ਼ਚਿੰਤ ਬਣਾ ਦਿੰਦੀ ਹੈ ਕਿਉਂਕਿ ਵੱਡਾ ਬਾਪ ਨਾਲ ਹੈ। ਇਸੀ ਨਿਸ਼ਚੇ ਦੇ ਅਧਾਰ ਨਾਲ ਸਦਾ ਨਿਸ਼ਚਿੰਤ ਰਹੋ ਅਤੇ ਟ੍ਰਸਟੀ ਬਣ ਮੇਰੇ ਨੂੰ ਤੇਰੇ ਵਿੱਚ ਬਦਲੀ ਕਰ ਹਲਕੇ ਹੋ ਜਾਓ ਤਾਂ ਸਭ ਬੋਝ ਇੱਕ ਸੈਕਿੰਡ ਵਿੱਚ ਸਮਾਪਤ ਹੋ ਜਾਣਗੇ।

ਸਲੋਗਨ:-
ਸ਼ੁਭ ਭਾਵਨਾ ਦੇ ਸਟਾਕ ਦਵਾਰਾ ਨੇਗਟਿਵ ਨੂੰ ਪੌਜ਼ਟਿਵ ਵਿੱਚ ਪਰਿਵਰਤਨ ਕਰੋ।