22.09.24 Avyakt Bapdada Punjabi Murli
18.01.2002 Om Shanti Madhuban
“ ਸਨੇਹ ਦੀ ਸ਼ਕਤੀ ਦਵਾਰਾ
ਸਮਰੱਥ ਬਣੋ , ਸਰਵ ਆਤਮਾਵਾਂ ਨੂੰ ਸੁਖ - ਸ਼ਾਂਤੀ ਦੀ ਅੰਚਲੀ ਦਵੋ ”
ਅੱਜ ਸਮਰੱਥ ਬਾਪ ਆਪਣੇ
ਸਮ੍ਰਿਤੀ ਸਵਰੂਪ, ਸਮਰੱਥ ਸਵਰੂਪ ਬੱਚਿਆਂ ਨੂੰ ਮਿਲਣ ਦੇ ਲਈ ਆਏ ਹਨ। ਅੱਜ ਵਿਸ਼ੇਸ਼ ਚਾਰੋਂ ਪਾਸੇ ਦੇ
ਬੱਚਿਆਂ ਵਿੱਚ ਸਨੇਹ ਦੀ ਲਹਿਰ ਲਹਿਰਾ ਰਹੀ ਹੈ। ਵਿਸ਼ੇਸ਼ ਬ੍ਰਹਮਾ ਬਾਪ ਦੇ ਸਨੇਹ ਦੀਆਂ ਯਾਦਾਂ ਵਿੱਚ
ਸਮਾਏ ਹੋਏ ਹਨ। ਇਹ ਸਨੇਹ ਹਰ ਬੱਚੇ ਦੇ ਇਸ ਜੀਵਨ ਦਾ ਵਰਦਾਨ ਹੈ। ਪਰਮਾਤਮ ਸਨੇਹ ਨੇ ਹੀ ਤੁਹਾਨੂੰ
ਸਭਨੂੰ ਨਵੀਂ ਜੀਵਨ ਦਿੱਤੀ ਹੈ। ਹਰ ਇੱਕ ਬੱਚੇ ਨੂੰ ਸਨੇਹ ਦੀ ਸ਼ਕਤੀ ਨੇ ਹੀ ਬਾਪ ਦਾ ਬਣਾਇਆ। ਇਹ
ਸਨੇਹ ਦੀ ਸ਼ਕਤੀ ਸਭ ਸਹਿਜ ਕਰ ਦਿੰਦੀ ਹੈ। ਜਦੋਂ ਸਨੇਹ ਵਿੱਚ ਸਮਾਂ ਜਾਂਦੇ ਹੋ ਤਾਂ ਕੋਈ ਵੀ
ਪਰਿਸਥਿਤੀ ਸਹਿਜ ਅਨੁਭਵ ਕਰਦੇ ਹੋ। ਬਾਪਦਾਦਾ ਵੀ ਕਹਿੰਦੇ ਹਨ ਸਦਾ ਸਨੇਹ ਦੇ ਸਾਗਰ ਵਿੱਚ ਸਮਾਏ ਰਹੋ।
ਸਨੇਹ ਦੀ ਛਤਰਛਾਇਆ ਹੈ, ਜਿਸ ਛਤਰਛਾਇਆ ਦੇ ਅੰਦਰ ਕੋਈ ਮਾਇਆ ਦੀ ਪਰਛਾਈ ਵੀ ਨਹੀਂ ਪੈ ਸਕਦੀ। ਸਹਿਜ
ਮਾਇਆ ਜਿੱਤ ਬਣ ਜਾਂਦੇ ਹੋ। ਜੋ ਨਿਰੰਤਰ ਸਨੇਹ ਵਿੱਚ ਰਹਿੰਦਾ ਹੈ ਉਸਨੂੰ ਕਿਸੇ ਗੱਲ ਦੀ ਮਿਹਨਤ ਨਹੀਂ
ਕਰਨੀ ਪੈਂਦੀ ਹੈ। ਸਨੇਹ ਸਹਿਜ ਬਾਪ ਸਮਾਨ ਬਣਾ ਦਿੰਦਾ ਹੈ। ਸਨੇਹ ਦੇ ਪਿੱਛੇ ਕੁਝ ਵੀ ਸਮਰਪਿਤ ਕਰਨਾ
ਸਹਿਜ ਹੁੰਦਾ ਹੈ।
ਤਾਂ ਅੱਜ ਵੀ
ਅੰਮ੍ਰਿਤਵੇਲੇ ਤੋਂ ਹਰ ਇੱਕ ਬੱਚੇ ਨੇ ਸਨੇਹ ਦੀ ਮਾਲਾ ਬਾਪ ਨੂੰ ਪਾਈ ਅਤੇ ਬਾਪ ਨੇ ਵੀ ਸਨੇਹੀ
ਬੱਚਿਆਂ ਨੂੰ ਸਨੇਹ ਦੀ ਮਾਲਾ ਪੁਆਈ। ਜਿਵੇਂ ਇਸ ਵਿਸ਼ੇਸ਼ ਸਮ੍ਰਿਤੀ ਦਿਵਸ ਵਿੱਚ ਮਤਲਬ ਸਨੇਹ ਦੇ ਦਿਨ
ਵਿੱਚ ਸਨੇਹ ਵਿੱਚ ਸਮਾਏ ਰਹੇ ਇਵੇਂ ਹੀ ਸਦਾ ਸਮਾਏ ਰਹੋ, ਤਾਂ ਮਹਿਨਤ ਦਾ ਪੁਰਸ਼ਾਰਥ ਕਰਨਾ ਨਹੀਂ
ਪਵੇਗਾ। ਇੱਕ ਹੈ ਸਨੇਹ ਦੇ ਸਾਗਰ ਵਿੱਚ ਸਮਾਉਣਾ ਅਤੇ ਦੂਸਰਾ ਹੈ ਸਨੇਹ ਦੇ ਸਾਗਰ ਵਿੱਚ ਥੋੜ੍ਹੇ ਸਮੇਂ
ਦੇ ਲਈ ਡੁੱਬਕੀ ਲਗਾਉਣਾ। ਤਾਂ ਕਈ ਬੱਚੇ ਸਮਾਏ ਹੋਏ ਨਹੀਂ ਰਹਿੰਦੇ ਹਨ, ਜਲਦੀ ਤੋਂ ਬਾਹਰ ਨਿਕਲ
ਆਉਂਦੇ ਹਨ ਇਸਲਈ ਸਹਿਜ ਮੁਸ਼ਕਿਲ ਹੋ ਜਾਂਦਾ ਹੈ। ਤਾਂ ਸਮਾਉਣਾਂ ਆਉਂਦਾ ਹੈ? ਸਮਾਉਣ ਵਿੱਚ ਹੀ ਮਜ਼ਾ
ਆਉਂਦਾ ਹੈ। ਬ੍ਰਹਮਾ ਬਾਪ ਨੇ ਸਦਾ ਬਾਪ ਦਾ ਸਨੇਹ ਦਿਲ ਵਿੱਚ ਸਮਾਇਆ, ਇਸਦਾ ਯਾਦਗਾਰ ਕਲਕੱਤਾ ਵਿੱਚ
ਦਿਖਾਇਆ ਹੈ। (ਗੰਗਾ ਸਾਗਰ ਵਿੱਚ ਸਮਾਉਂਦੀ ਹੈ)
ਹੁਣ ਬਾਪਦਾਦਾ ਸਭ ਬੱਚਿਆਂ
ਤੋਂ ਇਹ ਹੀ ਚਾਹੁੰਦੇ ਹਨ ਕਿ ਬਾਪ ਦੇ ਪਿਆਰ ਦਾ ਸਬੂਤ ਸਮਾਨ ਬਣਾਉਣ ਦਾ ਦਿਖਾਓ। ਸਦਾ ਸੰਕਲਪ ਵਿੱਚ
ਸਮਰੱਥ ਹੋ, ਹੁਣ ਵਿਅਰਥ ਦਾ ਸਮਾਪਤੀ ਸਮਾਰੋਹ ਮਨਾਓ ਕਿਉਕਿ ਵਿਅਰਥ ਸਮਰੱਥ ਬਣਨ ਨਹੀਂ ਦਵੇਗਾ ਅਤੇ
ਜਦੋਂ ਤੱਕ ਤੁਸੀਂ ਨਿਮਿਤ ਬਣੇ ਹੋਏ ਬੱਚੇ ਸਦਾ ਸਮਰੱਥ ਨਹੀਂ ਬਣੇ ਹਨ ਤਾਂ ਵਿਸ਼ਵ ਦੀਆਂ ਆਤਮਾਵਾਂ
ਨੂੰ ਸਮਰਥੀ ਕਿਵੇਂ ਦਿਵਾਉਣਗੇ! ਸਰਵ ਆਤਮਾਵਾਂ ਸ਼ਕਤੀਆਂ ਤੋਂ ਬਿਲਕੁਲ ਖ਼ਾਲੀ ਹੋ, ਸ਼ਕਤੀਆਂ ਦੀ ਭਿਖਾਰੀ
ਬਣ ਚੁੱਕੀਆਂ ਹਨ। ਇਵੇਂ ਭਿਖਾਰੀ ਆਤਮਾਵਾਂ ਨੂੰ ਹੇ ਸਮਰੱਥ ਆਤਮਾਵੋਂ ਇਸ ਬਿਖਰੀਪਨ ਤੋਂ ਮੁਕਤ ਕਰੋ।
ਆਤਮਾਵਾਂ ਤੁਸੀਂ ਸਮਰੱਥ ਆਤਮਾਵਾਂ ਨੂੰ ਪੁਕਾਰ ਰਹੀਆਂ ਹਨ - ਹੇ ਮੁਕਤੀਦਾਤਾ ਦੇ ਬੱਚੇ ਮਾਸਟਰ
ਮੁਕਤੀਦਾਤਾ ਸਾਨੂੰ ਮੁਕਤੀ ਦਵੋ। ਕੀ ਇਹ ਆਵਾਜ਼ ਤੁਹਾਡੇ ਕੰਨਾਂ ਵਿੱਚ ਨਹੀਂ ਪੈਂਦੀ? ਸੁਣਨ ਨਹੀਂ
ਆਉਂਦਾ? ਹੁਣ ਤੱਕ ਆਪਣੇ ਨੂੰ ਹੀ ਮੁਕਤ ਕਰਨ ਵਿੱਚ ਬਿਜ਼ੀ ਹੋ ਕੀ? ਵਿਸ਼ਵ ਦੀਆਂ ਆਤਮਾਵਾਂ ਨੂੰ ਬੇਹੱਦ
ਸਵਰੂਪ ਨਾਲ ਮਾਸਟਰ ਮੁਕਤੀਦਾਤਾ ਬਣਨ ਨਾਲ ਖੁਦ ਦੀਆਂ ਛੋਟੀਅਨ - ਛੋਟੀਆਂ ਗੱਲਾਂ ਤੋਂ ਖੁਦ ਹੀ ਮੁਕਤ
ਹੋ ਜਾਵੋਗੇ। ਹੁਣ ਸਮੇਂ ਹੈ ਕਿ ਆਤਮਾਵਾਂ ਦੀ ਪੁਕਾਰ ਸੁਣੋ। ਪੁਕਾਰ ਸੁਣਨ ਆਉਦੀ ਹੈ ਜਾਂ ਨਹੀਂ
ਆਉਂਦੀ ਹੈ? ਪ੍ਰੇਸ਼ਾਨ ਆਤਮਾਵਾਂ ਨੂੰ ਸੁਖ - ਸ਼ਾਂਤੀ ਦੀ ਅੰਚਲੀ ਦਵੋ। ਇਹ ਹੀ ਹੈ ਬ੍ਰਹਮਾ ਬਾਪ ਨੂੰ
ਫਾਲੋ ਕਰਨਾ।
ਅੱਜ ਵਿਸ਼ੇਸ਼ ਬ੍ਰਹਮਾ ਬਾਪ
ਨੂੰ ਯਾਦ ਜ਼ਿਆਦਾ ਕੀਤਾ ਨਾ! ਬ੍ਰਹਮਾ ਬਾਪ ਨੇ ਸਭ ਬੱਚਿਆਂ ਨੂੰ ਸਮ੍ਰਿਤੀ ਅਤੇ ਸਮਰਥੀ ਸਵਰੂਪ ਯਾਦ
ਕੀਤਾ। ਕਈ ਬੱਚਿਆਂ ਨੇ ਬ੍ਰਹਮਾ ਬਾਪ ਨਾਲ ਰੂਹਰਿਹਾਂਨ ਕਰਦੇ ਮਿੱਠਾ - ਮਿੱਠਾ ਉਲਾਹਣਾ ਵੀ ਦਿੱਤਾ
ਕੀ ਤੁਸੀਂ ਇਤਨੀ ਜਲਦੀ ਕਿਉਂ ਚਲੇ ਗਏ? ਅਤੇ ਦੂਸਰਾ ਉਲਾਹਣਾ ਦਿੱਤਾ ਕਿ ਅਸੀਂ ਸਭ ਬੱਚਿਆਂ ਤੋਂ
ਛੁੱਟੀ ਲੈ ਕੇ ਕਿਉਂ ਨਹੀਂ ਗਏ? ਤਾਂ ਬ੍ਰਹਮਾ ਬਾਪ ਨੇ ਬੋਲਿਆ ਕਿ ਮੈਂ ਸ਼ਿਵ ਬਾਪ ਕੋਲੋਂ ਪੁੱਛਿਆ ਕਿ
ਸਾਨੂੰ ਅਚਾਨਕ ਕਿਉਂ ਬੁਲਾ ਲਿਆ? ਤਾਂ ਬਾਪ ਨੇ ਕਿਹਾ - ਜੇਕਰ ਤੁਹਾਨੂੰ ਕਹਿੰਦੇ ਕਿ ਛੁੱਟੀ ਲੈਕੇ
ਆਓ ਤਾਂ ਕੀ ਤੁਸੀਂ ਬੱਚਿਆਂ ਨੂੰ ਛੱਡ ਸਕਦੇ ਸੀ, ਜਾਂ ਬੱਚੇ ਤੁਹਾਨੂੰ ਛੱਡ ਸਕਦੇ ਸੀ? ਤੁਸੀਂ
ਅਰਜੁਨ ਦਾ ਤੇ ਇਹ ਹੀ ਯਾਦਗਾਰ ਹੈ ਕਿ ਅੰਤ ਵਿੱਚ ਨਸ਼ਟੋਮੋਹਾ ਸਮ੍ਰਿਤੀ ਸਵਰੂਪ ਹੀ ਰਹੇ ਹਨ। ਤਾਂ
ਬ੍ਰਹਮਾ ਬਾਪ ਮੁਸਕੁਰਾਏ ਅਤੇ ਬੋਲੇ, ਕਿ ਇਹ ਤਾਂ ਕਮਾਲ ਸੀ ਜੋ ਬੱਚਿਆਂ ਨੇ ਵੀ ਨਹੀਂ ਸਮਝਿਆ ਕਿ ਜਾ
ਰਹੇ ਹਨ ਅਤੇ ਬ੍ਰਹਮਾ ਨੇ ਵੀ ਨਹੀਂ ਸਮਝਾ ਕਿ ਮੈਂ ਜਾਂ ਰਿਹਾ ਹਾਂ। ਸਾਹਮਣੇ ਹੁੰਦੇ ਵੀ ਦੋਵੇਂ ਵਲੋਂ
ਚੁੱਪ ਰਹੇ ਕਿਉਂਕਿ ਸਮੇਂ ਪ੍ਰਮਾਣ ਸਨ ਸ਼ੋਜ ਫ਼ਾਦਰ ਦਾ ਪਾਰ੍ਟ ਡਰਾਮੇ ਵਿੱਚ ਨੂੰਧ ਸੀ, ਇਸਨੂੰ ਕਹਿੰਦੇ
ਹਨ ਵਾਹ ਡਰਾਮਾ ਵਾਹ! ਸੇਵਾ ਦਾ ਪਰਿਵਰਤਨ ਨੂੰਧਿਆ ਹੋਇਆ ਸੀ। ਬ੍ਰਹਮਾ ਬਾਪ ਨੂੰ ਬੱਚਿਆਂ ਦਾ
ਬੈਕਬੋਂਨ ਬਣਨਾ ਸੀ। ਤਾਂ ਅਵਿੱਅਕਤ ਰੂਪ ਨਾਲ ਫਾਸਟ ਸੇਵਾ ਦਾ ਪਾਰ੍ਟ ਵਜਾਉਣਾ ਹੀ ਸੀ।
ਵਿਸ਼ੇਸ਼ ਅੱਜ ਡਬਲ
ਵਿਦੇਸ਼ੀਆਂ ਨੇ ਬਹੁਤ ਮਿੱਠੇ -ਮਿੱਠੇ ਉਲਾਹਣੇ ਦਿੱਤੇ। ਡਬਲ ਫ਼ਾਰੇਨਰਸ ਨੇ ਉਲਾਹਣੇ ਦਿੱਤੇ? ਡਬਲ
ਫ਼ਾਰੇਨਰਸ ਨੇ ਬ੍ਰਹਮਾ ਬਾਪ ਨੂੰ ਬੋਲਿਆ ਸਿਰਫ਼ ਦੋ ਤਿੰਨ ਸਾਲ ਤੁਸੀਂ ਰੁੱਕ ਜਾਂਦੇ ਤਾਂ ਅਸੀਂ ਦੇਖ
ਤਾਂ ਲੈਂਦੇ। ਤਾਂ ਬ੍ਰਹਮਾ ਬਾਪ ਨੇ ਹਾਸੇ ਵਿੱਚ ਬੋਲਿਆ, ਹਸੀ ਦੀ - ਤਾਂ ਡਰਾਮੇ ਨਾਲ ਗੱਲ ਕਰੋ,
ਡਰਾਮੇ ਨੇ ਇਵੇਂ ਕਿਉਂ ਕੀਤਾ? ਪਰ ਇਹ ਲਾਸ੍ਟ ਸੋ ਫਾਸਟ ਦਾ ਮਿਸਾਲ ਬਣਨਾ ਹੀ ਸੀ - ਭਾਵੇਂ ਭਾਰਤ
ਵਿੱਚ, ਭਾਵੇਂ ਵਿਦੇਸ਼ ਵਿੱਚ, ਇਸਲਈ ਹੁਣ ਲਾਸ੍ਟ ਸੋ ਫਾਸਟ ਦਾ ਪ੍ਰਤੱਖ ਸਬੂਤ ਦਿਖਾਓ। ਜਿਵੇਂ ਅੱਜ
ਸਮਰੱਥ ਦਿਵਸ ਮਨਾਇਆ , ਇਵੇਂ ਹੀ ਹੁਣ ਹਰ ਦਿਨ ਸਮਰੱਥ ਦਿਵਸ ਹੋਵੇ। ਕਿਸੇ ਵੀ ਤਰ੍ਹਾਂ ਦੀ ਹਲਚਲ ਨਾ
ਹੋਵੇ। ਜੋ ਬ੍ਰਹਮਾ ਬਾਪ ਨੇ ਅੱਜ ਦੇ ਦਿਨ ਤਿੰਨ ਸ਼ਬਦਾਂ ਵਿੱਚ ਸਿੱਖਿਆ ਦਿੱਤੀ, (ਨਿਰਾਕਾਰੀ,
ਨਿਰਵਿਕਾਰੀ ਅਤੇ ਨਿਰਹੰਕਾਰੀ) ਇਹਨਾਂ ਤਿੰਨ ਸ਼ਬਦਾਂ ਦੇ ਸਿੱਖਿਆ ਸਵਰੂਪ ਬਣੋ। ਮਨਸਾ ਵਿੱਚ ਨਿਰਾਕਾਰੀ,
ਵਾਚਾ ਵਿੱਚ ਨਿਰਹੰਕਾਰੀ, ਕਰਮਣਾ ਵਿੱਚ ਨਿਰਵਿਕਾਰੀ। ਸੈਕਿੰਡ ਵਿੱਚ ਸਾਕਾਰ ਸਵਰੂਪ ਵਿੱਚ ਆਓ,
ਸੈਕਿੰਡ ਵਿੱਚ ਨਿਰਾਕਾਰੀ ਸਵਰੂਪ ਵਿੱਚ ਸਥਿਤ ਹੋ ਜਾਓ। ਇਹ ਅਭਿਆਸ ਸਾਰੇ ਦਿਨ ਵਿੱਚ ਬਾਰ - ਬਾਰ ਕਰੋ।
ਇਵੇਂ ਨਹੀਂ ਯਾਦ ਵਿੱਚ ਬੈਠਣ ਦੇ ਟਾਇਮ ਨਿਰਾਕਾਰੀ ਸਟੇਜ ਵਿੱਚ ਸਥਿਤ ਰਹੋ ਪਰ ਵਿੱਚ - ਵਿੱਚ ਸਮੇਂ
ਕੱਢ ਕੇ ਇਸ ਦੇਹਭਾਨ ਤੋਂ ਨਿਆਰੇ ਨਿਰਾਕਾਰੀ ਆਤਮਾ ਸਵਰੂਪ ਵਿੱਚ ਸਥਿਤ ਹੋਣ ਦਾ ਅਭਿਆਸ ਕਰੋ। ਕੋਈ
ਵੀ ਕੰਮ ਕਰੋ, ਕੰਮ ਕਰਦੇ ਵੀ ਇਹ ਅਭਿਆਸ ਕਰੋ ਕਿ ਮੈਂ ਨਿਰਾਕਾਰ ਅਤਮਾ ਇਸ ਸਾਕਾਰ ਕਰਮਇੰਦਰੀਆਂ ਦੇ
ਆਧਾਰ ਨਾਲ ਕੰਮ ਕਰ ਰਹੀ ਹਾਂ। ਨਿਰਾਕਾਰੀ ਸਥਿਤੀ ਕਰਾਵਨਹਾਰ ਸ਼ਥਿਤੀ ਹੈ। ਕਰਮਇੰਦਰੀਆਂ ਕਰਨਹਾਰ ਹਨ,
ਆਤਮਾ ਕਰਾਵਨਹਾਰ ਹੈ। ਤਾਂ ਨਿਰਾਕਾਰੀ ਆਤਮਾ ਸਥਿਤੀ ਨਾਲ ਨਿਰਾਕਾਰੀ ਬਾਪ ਖੁਦ ਹੀ ਯਾਦ ਆਉਂਦਾ ਹੈ।
ਜਿਵੇਂ ਬਾਪ ਕਰਾਵਨਹਾਰ ਹੈ ਇਵੇਂ ਮੈਂ ਆਤਮਾ ਵੀ ਕਰਾਵਨਹਾਰ ਹਾਂ , ਇਸਲਈ ਕਰਮ ਦੇ ਬੰਧੰਨ ਵਿੱਚ
ਬੰਧੋਗੇ ਨਹੀਂ, ਨਿਆਰੇ ਰਹੋਗੇ ਕਿਉਂਕਿ ਕਰਮ ਦੇ ਬੰਧਨ ਵਿੱਚ ਫਸਨ ਨਾਲ ਹੀ ਸਮਸਿਆਵਾਂ ਆਉਦੀਆਂ ਹਨ।
ਸਾਰੇ ਦਿਨ ਵਿੱਚ ਚੈਕ ਕਰੋ - ਕਰਾਵਨਹਾਰ ਆਤਮਾ ਬਣ ਕਰਮ ਕਰ ਰਹੀ ਹਾਂ? ਅੱਛਾ! ਹੁਣ ਮੁਕਤੀ ਦਿਵਾਉਣ
ਦੀ ਮਸ਼ੀਨਰੀ ਤੀਵਰ ਕਰੋ।
ਅੱਛਾ - ਇਸ ਵਾਰੀ ਜੋ ਇਸ
ਕਲਪ ਵਿੱਚ ਪਹਿਲੀ ਵਾਰ ਆਏ ਹਨ, ਉਹ ਹੱਥ ਉਠਾਓ। ਤਾਂ ਨਵੇਂ -ਨਵੇਂ ਆਉਣ ਵਾਲੇ ਬੱਚਿਆਂ ਨੂੰ ਬਾਪਦਾਦਾ
ਵਿਸ਼ੇਸ਼ ਯਾਦਪਿਆਰ ਦੇ ਰਹੇ ਹਨ ਕਿ ਸਮੇਂ ਤੇ ਬਾਪ ਨੂੰ ਪਹਿਚਾਣ ਬਾਪ ਕੋਲੋਂ ਵਰਸੇ ਦੇ ਅਧਿਕਾਰੀ ਬਣ
ਗਏ। ਸਦਾ ਆਪਣੇ ਇਸ ਭਾਗ ਨੂੰ ਯਾਦ ਰੱਖਣਾ ਕਿ ਸਾਨੂੰ ਬਾਪ ਨੇ ਪਹਿਚਾਣ ਲਿਆ।
ਅੱਛਾ - ਡਬਲ ਫ਼ਾਰੇਨਰਸ
ਹੱਥ ਉਠਾਓ। ਬਹੁਤ ਵਧੀਆ। ਡਬਲ ਫਾਰੇਨਰਸ ਨੂੰ ਬਾਪਦਾਦਾ ਕਹਿੰਦੇ ਹਨ ਕਿ ਬ੍ਰਹਮਾ ਦੇ ਸੰਕਲਪ ਦੀ
ਪੈਦਾਇਸ਼ ਹੈ। ਇੱਕ ਹੈ ਡਾਇਰੈਕਟ ਮੁਖ ਦਵਾਰਾ ਵੰਸ਼ਾਵਲੀ ਅਤੇ ਦੂਸਰੇ ਹਨ ਸੰਕਲਪ ਦਵਾਰਾ ਵੰਸ਼ਾਵਲੀ।
ਤਾਂ ਸੰਕਲਪ ਸ਼ਕਤੀ ਬੜੀ ਮਹਾਨ ਹੁੰਦੀ ਹੈ। ਜਿਵੇਂ ਸੰਕਲਪ ਸ਼ਕਤੀ ਫਾਸਟ ਹੈ, ਇਵੇਂ ਹੀ ਤੁਹਾਡੀ ਰਚਨਾ
ਡਬਲ ਫਾਰੇਨਰਸ ਫਾਸਟ ਪੁਰਸ਼ਾਰਥ ਅਤੇ ਫਾਸਟ ਪ੍ਰਾਲਬਧ ਅਨੁਭਵ ਕਰਾਉਣ ਵਾਲੇ ਹਨ ਇਸਲਈ ਸਾਰੇ ਬ੍ਰਾਹਮਣ
ਪਰਿਵਾਰ ਵਿੱਚ ਡਬਲ ਫਾਰੇਨਰਸ ਡਬਲ ਸਿਕੀਲੱਧੇ ਹੋ। ਭਾਰਤ ਦੇ ਭਰਾ ਭੈਣਾਂ ਤੁਹਾਨੂੰ ਦੇਖ ਕੇ ਖੁਸ਼
ਹੁੰਦੇ ਹਨ, ਵਾਹ ਡਬਲ ਫਾਰੇਨਰਸ ਵਾਹ! ਡਬਲ ਫਾਰੇਨਰਸ ਨੂੰ ਖੁਸ਼ੀ ਹੁੰਦੀ ਹੈ ਨਾ? ਕਿੰਨੀ ਖੁਸ਼ੀ ਹੈ?
ਬਹੁਤ ਹੈ? ਕੋਈ ਅਜਿਹੀ ਚੀਜ਼ ਹੀ ਨਹੀਂ ਹੈ ਜਿਸਨਾਲ ਤੁਲਣਾ ਕਰ ਸਕਨ। ਡਬਲ ਫਾਰੇਨਰਸ ਵੀ ਸੁਣ ਰਹੇ ਹਨ,
ਦੇਖ ਵੀ ਰਹੇ ਹਨ। ਅੱਛਾ ਹੈ, ਉਹ ਸਾਇੰਸ ਦੇ ਸਾਧਨ ਤੁਹਾਨੂੰ ਬੇਹੱਦ ਦੀ ਸੇਵਾ ਕਰਨ ਵਿੱਚ ਬਹੁਤ ਸਾਥ
ਦੇਣਗੇ ਅਤੇ ਸਹਿਜ ਸੇਵਾ ਕਰਾਉਣਗੇ। ਤੁਹਾਡੀ ਸਥਾਪਨਾ ਦੇ ਕਨੈਕਸ਼ਨ ਨਾਲ ਹੀ ਇਹ ਸਾਇੰਸ ਦੀ ਵੀ
ਤੀਵਰਗਤੀ ਹੋਈ ਹੈ।
ਅੱਛਾ - ਸਭ ਪਾਂਡਵ
ਸਮਰੱਥ ਹਨ ਨਾ? ਕਮਜ਼ੋਰ ਤਾਂ ਨਹੀਂ, ਸਭ ਸਮਰੱਥ ਹਨ? ਅਤੇ ਸ਼ਕਤੀਆਂ, ਸਮਾਨ ਬਾਪ? ਸ਼ਕਤੀ ਸੈਨਾ ਹੋ।
ਸ਼ਕਤੀਆਂ ਦੀ ਸ਼ਕਤੀ ਮਾਇਆਜਿੱਤ ਬਣਾਉਣ ਵਾਲੀ ਹੈ। ਅੱਛਾ।
ਅੱਜ ਵਿਸ਼ੇਸ਼ ਸ਼ਿੰਗਾਰ ਕਰਨ
ਵਾਲੇ ਵੀ ਆਏ ਹਨ (ਕਲਕੱਤਾ ਦੇ ਭਰਾ ਭੈਣਾਂ ਫੁੱਲ ਲੈਕੇ ਆਏ ਹਨ, ਸਭ ਜਗਹ ਫੁੱਲਾਂ ਨਾਲ ਬਹੁਤ ਵਧੀਆ
ਸ਼ਿੰਗਾਰ ਕੀਤਾ ਹੈ) ਇਹ ਵੀ ਸਨੇਹ ਦੀ ਨਿਸ਼ਾਨੀ ਹੈ। ਅੱਛਾ ਹੈ ਆਪਣਾ ਸਨੇਹ ਦਾ ਸਬੂਤ ਦਿੱਤਾ। ਅੱਛਾ।
ਟੀਚਰਸ ਹੱਥ ਉਠਾਓ। ਹਰ ਗਰੁੱਪ ਵਿੱਚ ਟੀਚਰਸ ਬਹੁਤ ਆਉਦੀਆਂ ਹਨ। ਟੀਚਰਸ ਨੂੰ ਚਾਂਸ ਚੰਗਾ ਮਿਲ ਜਾਂਦਾ
ਹੈ। ਸੇਵਾ ਦਾ ਪ੍ਰਤੱਖ ਫ਼ਲ ਵੀ ਮਿਲ ਜਾਂਦਾ ਹੈ, ਅੱਛਾ ਹੈ, ਹੁਣ ਆਪਣੇ ਫੀਚਰਸ ਦਵਾਰਾ ਸਭ ਨੂੰ
ਫਿਊਚਰ ਦਾ ਸਾਕਸ਼ਾਤਕਾਰ ਕਰਾਓ। ਸੁਣਿਆ, ਕੀ ਕਰਨਾ ਹੈ? ਅੱਛਾ।
ਮਧੂਬਨ ਵਾਲੇ ਹੱਥ ਉਠਾਓ
- ਬਹੁਤ ਵਧੀਆ। ਮਧੂਬਨ ਨੂੰ ਚਾਂਸ ਬਹੁਤ ਮਿਲਦੇ ਹਨ ਇਸਲਈ ਬਾਪਦਾਦਾ ਕਹਿੰਦੇ ਹਨ ਮਧੂਬਨ ਵਾਲੇ ਹਨ
ਰੂਹਾਨੀ ਚਾਂਸਲਰ। ਚਾਂਸਲਰ ਹੋ ਨਾ? ਸੇਵਾ ਕਰਨੀ ਪਵੇਗੀ। ਫਿਰ ਵੀ ਸਭਨੂੰ ਮਧੂਬਨ ਨਿਵਾਸੀ ਰਾਜ਼ੀ ਤਾਂ
ਕਰ ਲੈਂਦੇ ਹੋ ਨਾ! ਇਸਲਈ ਬਾਪਦਾਦਾ ਮਧੂਬਨ ਵਾਲਿਆਂ ਨੂੰ ਕਦੀ ਭੁਲਦੇ ਨਹੀਂ ਹਨ। ਮਧੂਬਨ ਨਿਵਾਸੀਆਂ
ਨੂੰ ਖ਼ਾਸ ਯਾਦ ਕਰਦੇ ਹਨ। ਮਧੂਬਨ ਵਾਲਿਆਂ ਨੂੰ ਕਿਉਂ ਯਾਦ ਕਰਦੇ ਹਨ? ਕਿਉਂਕਿ ਮਧੂਬਨ ਵਾਲੇ ਬਾਪ ਦੇ
ਪਿਆਰ ਵਿੱਚ ਮਜ਼ੋਰਿਟੀ ਪਾਸ ਹਨ। ਮਜ਼ੋਰਿਟੀ, ਬਾਪ ਨਾਲ ਪਿਆਰ ਅਟੁੱਟ ਹੈ। ਘੱਟ ਨਹੀਂ ਹੈ ਮਧੂਬਨ ਵਾਲੇ,
ਬਹੁਤ ਵਧੀਆ ਹਨ।
ਇੰਦੌਰ ਜ਼ੋਨ ਦੇ ਸੇਵਾਧਾਰੀ
ਆਏ ਹਨ :-
ਇੰਦੌਰ ਜ਼ੋਨ ਵਾਲੇ ਹੱਥ ਉਠਾਓ। ਬਹੁਤ ਹਨ, ਚੰਗਾ ਹੈ। ਸੇਵਾ ਕਰਨਾ ਮਤਲਬ ਸਮੀਪ ਆਉਣ ਦਾ ਫ਼ਲ ਖਾਣਾ।
ਸੇਵਾ ਦਾ ਚਾਂਸ ਲੈਣਾ ਮਤਲਬ ਪੁੰਨ ਜਮਾਂ ਕਰਨਾ। ਦੁਆਵਾਂ ਜਮਾਂ ਕਰਨਾ। ਤਾਂ ਸਭ ਸੇਵਾਧਾਰੀਆਂ ਨੇ
ਆਪਣਾ ਪੁੰਨ ਦਾ ਖਾਤਾ ਜਮਾਂ ਕੀਤਾ। ਇਹ ਦੁਆਵਾਂ ਅਤੇ ਪੁੰਨ ਐਕਸਟਰਾ ਲਿਫਟ ਦਾ ਕੰਮ ਕਰਦੀ ਹੈ।
ਅੱਛਾ - ਦੇਸ਼ ਅਤੇ ਵਿਦੇਸ਼
ਜੋ ਦੂਰ ਬੈਠੇ ਵੀ ਸਮੀਪ ਹਨ, ਸਭ ਬੱਚਿਆਂ ਨੂੰ ਬਾਪਦਾਦਾ ਸਨੇਹ ਦੇ ਦਿਵਸ ਦੇ ਰਿਟਰਨ ਵਿੱਚ ਪਦਮਗੁਣਾਂ
ਸਨੇਹ ਦਾ ਯਾਦਪਿਆਰ ਦੇ ਰਿਹਾ ਹੈ। ਬਾਪਦਾਦਾ ਦੇਖਦੇ ਹਨ ਕਿੱਥੇ ਕੀ ਵੱਜਦਾ ਹੈ, ਕਿੱਥੇ ਕੀ ਟਾਇਮ
ਹੁੰਦਾ ਹੈ ਪਰ ਜਗਦੀ ਜੋਤੀ ਅਥੱਕ ਬਣ ਸੁਣ ਰਹੇ ਹਨ ਅਤੇ ਖੁਸ਼ ਹੋ ਰਹਿ ਹਨ। ਬਾਪਦਾਦਾ ਬੱਚਿਆਂ ਦੀ
ਖੁਸ਼ੀ ਦੇਹ ਰਹੇ ਹਨ। ਬੋਲੋ, ਸਭ ਖੁਸ਼ੀ ਵਿੱਚ ਨੱਚ ਰਹੇ ਹੋ ਨਾ? ਸਭ ਕਾਂਧ ਹਿਲਾ ਰਹੇ ਹਨ, ਹਾਂ ਬਾਬਾ।
ਜਨਕ ਬੱਚੀ ਵੀ ਬਹੁਤ ਮਿੱਠਾ ਮਿੱਠਾ ਮੁਸਕੁਰਾ ਰਹੀ ਹੈ। ਉਵੇਂ ਤੇ ਸਭ ਬਾਪ ਨੂੰ ਯਾਦ ਹੈ ਪਰ ਕਿੰਨਿਆਂ
ਦੇ ਨਾਮ ਲੈਣ। ਅਨੇਕ ਬੱਚੇ ਹਨ ਇਸਲਈ ਬਾਪਦਾਦਾ ਕਹਿੰਦੇ ਹਨ ਹਰ ਇੱਕ ਬੱਚਾ ਆਪਣੇ ਨਾਮ ਤੋਂ ਪਰਸਨਲ
ਯਾਦਪਿਆਰ ਸਵੀਕਾਰ ਕਰ ਰਹੇ ਹਨ ਅਤੇ ਕਰਦੇ ਰਹਿਣਾ - ਹੁਣ ਇਕ ਸੈਕਿੰਡ ਵਿੱਚ ਨਿਰਾਕਾਰੀ ਸਥਿਤੀ ਵਿੱਚ
ਸਥਿਤ ਹੋ ਜਾਓ। (ਬਾਪਦਾਦਾ ਨੇ ਡ੍ਰਿਲ ਕਰਾਈ)
ਲਿਵਿੰਗ ਵੈਲਿਊ ਦੀ
ਟ੍ਰੇਨਿੰਗ ਚੱਲ ਰਹੀ ਹੈ :-
ਅੱਛਾ ਸੇਵਾ ਦਾ ਸਾਧਨ
ਹੈ। ਲਿਵਿੰਗ ਵੈਲਿਊ ਕਰਾਉਂਦੇ - ਕਰਾਉਂਦੇ ਆਪਣੀ ਲਵਲੀ ਲਿਵਿੰਗ ਦਾ ਅਭਿਆਸ ਵਧਾਉਂਦੇ ਰਹਿਣਾ।
ਅੱਛਾ - ਬਾਪਦਾਦਾ ਅੱਜ
ਇਕ ਗੱਲ ਗੁਲਜ਼ਾਰ ਬੱਚੀ ਨੂੰ ਕਹਿ ਰਹੇ ਸੀ, ਵਿਸ਼ੇਸ਼ ਮੁਬਾਰਕ ਦੇ ਰਹੇ ਸਨ ਕਿ ਬ੍ਰਹਮਾ ਤਨ ਦੀ ਸੇਵਾ
ਜਿਵੇਂ ਇਸ ਰਥ ਨੇ ਵੀ 33 ਵਰ੍ਹੇ ਪੂਰੇ ਕੀਤੇ। ਇਹ ਡਰਾਮੇ ਵਿੱਚ ਪਾਰ੍ਟ ਹੈ। ਬਾਪ ਦੀ ਮਦਦ ਅਤੇ ਬੱਚੀ
ਦੀ ਹਿੰਮਤ, ਦੋਵੇਂ ਮਿਲਕੇ ਪਾਰ੍ਟ ਵਜਾਉਂਦੇ ਹਨ। ਅੱਛਾ!
ਸਰਵ ਸਦਾ ਸਨੇਹ ਦੇ ਸਾਗਰ
ਵਿੱਚ ਸਮਾਏ ਹੋਏ, ਸਦਾ ਲਵ ਵਿੱਚ ਲੀਨ ਰਹਿਣ ਵਾਲੇ, ਸਦਾ ਕਰਾਵਨਹਾਰ ਆਤਮਾ ਸਵਰੂਪ ਵਿੱਚ ਸਥਿਤ ਰਹਿਣ
ਵਾਲੇ, ਸਦਾ ਤਿੰਨ ਸ਼ਬਦਾਂ ਦੇ “ਸ਼ਿਵ -ਮੰਤਰ” ਨੂੰ ਪ੍ਰਤੱਖ ਜੀਵਨ ਵਿੱਚ ਲਿਆਉਣ ਵਾਲੇ, ਸਦਾ ਬਾਪ ਦੇ
ਸਮਾਨ ਮਾਸਟਰ ਮੁਕਤੀਦਾਤਾ ਬਣ ਵਿਸ਼ਵ ਦੀਆਂ ਆਤਮਾਵਾਂ ਨੂੰ ਮੁਕਤੀ ਦਵਾਉਣ ਵਾਲੇ ਇਵੇਂ ਦੇ ਸਰਵ
ਸ਼੍ਰੇਸ਼ਠ ਆਤਮਾਵਾਂ ਨੂੰ ਬਾਪਦਾਦਾ ਦਾ ਯਾਦਪਿਆਰ ਅਤੇ ਨਮਸਤੇ।
ਦਾਦੀ ਜੀ ਨਾਲ :-
ਅੱਜ ਦੇ ਦਿਨ ਬਾਪ ਨੇ ਬੱਚਿਆਂ ਨੂੰ ਵਿਸ਼ੇਸ਼ ਵਿਸ਼ਵ ਦੇ ਸਾਹਮਣੇ ਪ੍ਰਤੱਖ ਕੀਤਾ। ਬਾਪ ਕਰਾਵਨਹਾਰ ਬਣੇ
ਅਤੇ ਬੱਚਿਆਂ ਨੂੰ ਕਰਨਹਾਰ ਬਣਾਇਆ। ਅੱਛਾ ਹੈ, ਇਹ ਸਨੇਹ ਦੀ ਲਹਿਰ ਸਭ ਨੂੰ ਸਮਾਂ ਦਿੰਦੀ ਹੈ। ਅੱਛਾ
- ਸ਼ਰੀਰ ਨੂੰ ਚਲਾਉਣ ਦੀ ਵਿਧੀ ਆ ਗਈ ਹੈ ਨਾ! ਚਲਾਉਂਦੇ - ਚਲਾਉਂਦੇ ਬਾਪ ਸਮਾਨ ਅਵਿੱਅਕਤ ਬਣ ਜਾਏਗੀ।
ਸਹਿਜ ਪੁਰਸ਼ਾਰਥ ਹੈ - ਦੁਆਵਾਂ। ਸਾਰੇ ਦਿਨ ਵਿੱਚ ਕੋਈ ਨਰਾਜ਼ ਨਹੀਂ ਹੋਵੇ, ਦੁਆਵਾਂ ਮਿਲਣ - ਇਹ ਫਸਟ
ਕਲਾਸ ਹੈ ਨਾ! ਤਾਂ ਜੋ ਤੁਸੀਂ ਸਭ ਬੱਚਿਆਂ ਨੇ 14 ਸਾਲ ਤਪੱਸਿਆ ਕੀਤੀ, ਉਹ ਤਪੱਸਿਆ ਦਾ ਬਲ ਸੇਵਾ
ਕਰਾ ਰਿਹਾ ਹੈ। ਹੁਣ ਤੇ ਤੁਹਾਡੇ ਬਹੁਤ ਸਾਥੀ ਬਣ ਗਏ ਹਨ। ਚੰਗੇ - ਚੰਗੇ ਸੇਵਾ ਦੇ ਸਾਥੀ ਹਨ। ਬਸ
ਤੁਹਾਨੂੰ ਦੇਖਕੇ ਖੁਸ਼ ਹੁੰਦੇ ਹਨ, ਇਹੀ ਬਹੁਤ ਹਨ। ਠੀਕ ਹੈ।
ਵਰਿਸ਼ਟ ਵੱਡੇ ਭਰਾਵਾਂ
ਨਾਲ :-
ਡਰਾਮੇਨੁਸਾਰ ਜੋ ਸੇਵਾ ਦੇ ਪਲੈਨ ਬਣਾਉਂਦੇ ਹਨ, ਉਹ ਚੰਗੇ ਬਣ ਰਹੇ ਹਨ ਅਤੇ ਹਰ ਇੱਕ ਸਦਾ ਸੰਗਠਨ
ਵਿੱਚ ਸਨੇਹ ਅਤੇ ਦੁਆਵਾਂ ਲੈਣ ਦੇ ਲਈ ਬਾਲਕ ਸੋ ਮਾਲਿਕ ਦਾ ਪਾਠ ਪੱਕਾ ਕਰ ਇੱਕ ਦੋ ਨੂੰ ਅੱਗੇ
ਵਧਾਉਂਦੇ ਹੋਏ, ਇੱਕ ਦੋ ਦੇ ਵਿਚਾਰਾਂ ਨੂੰ ਸੱਮਾਨ ਦਿੰਦੇ ਹੋਏ ਅੱਗੇ ਵਧਾਉਂਦੇ ਹਨ ਤਾਂ ਸਫ਼ਲਤਾ ਹੀ
ਸਫ਼ਲਤਾ ਹੈ। ਸਫ਼ਲਤਾ ਤੇ ਹੋਣੀ ਹੀ ਹੈ। ਪਰ ਹੁਣ ਤਾਂ ਨਿਮਿਤ ਆਤਮਾਵਾਂ ਹਨ ਉਹਨਾਂ ਨੂੰ ਵਿਸ਼ੇਸ਼ ਸਨੇਹ
ਦੇ ਸੰਬੰਧ ਵਿੱਚ ਮਾਨ ਦੇਣਗੇ ਵੀ ਅਤੇ ਲੈਣਗੇ ਵੀ। ਵਰਤਮਾਨ ਸਮੇਂ ਵਿੱਚ ਸਨੇਹ ਦੀ ਮਾਲਾ ਵਿੱਚ ਸਭਨੂੰ
ਪਿਰੋਣਾ, ਇਹੀ ਵਿਸ਼ੇਸ਼ ਆਤਮਾਵਾਂ ਦਾ ਕੰਮ ਹੈ ਅਤੇ ਇਸਨਾਲ ਹੀ, ਸਨੇਹ ਸੰਸਕਾਰ ਵਾਲਿਆਂ ਨੂੰ ਸਮੀਪ
ਲਿਆ ਸਕਦਾ ਹੈ। ਸਿਰਫ਼ ਸਨੇਹ ਦੇ ਦੋ ਸ਼ਬਦ ਸਦਾ ਦੇ ਲਈ ਉਹਨਾਂ ਦੇ ਜੀਵਨ ਦਾ ਸਹਾਰਾ ਬਣ ਸਕਦਾ ਹੈ।
ਨਿਸਵਾਰਥ ਜਲਦ ਤੋਂ ਜਲਦ ਮਾਲਾ ਤਿਆਰ ਕਰ ਦਵੇਗਾ। ਬ੍ਰਹਮਾ ਬਾਪ ਨੇ ਕੀ ਕੀਤਾ? ਸਨੇਹ ਨਾਲ ਆਪਣਾ
ਬਣਾਇਆ। ਤਾਂ ਅੱਜ ਇਸਦੀ ਜ਼ਰੂਰਤ ਹੈ। ਹੈ ਨਾ ਇਵੇਂ!
(ਸੋਨੀਪਤ ਦੇ ਲਈ ਮੀਟਿੰਗ
ਹੋ ਰਹੀ ਹੈ, ਉੱਥੇ ਅਨੁਭਤੀ ਕਰਾਉਣ ਦੇ ਲਈ ਸਾਧਨਾਂ ਦਾ ਉਪਯੋਗ ਕਿਵੇਂ ਕਰੇ) ਉਹ ਤਾਂ ਪਲੈਨ ਬਣਾ ਰਹੇ
ਹਨ, ਹਰ ਇੱਕ ਦੇ ਸੰਕਲਪ, ਵਿਚਾਰਾਂ ਨੂੰ ਜੋ ਵਿਸ਼ੇਸ਼ ਮਾਜ਼ੋਰਿਟੀ ਸਵੀਕਾਰ ਕਰੇ, ਉਹ ਬਣਾਓ। ਅਨੁਭੂਤੀ
ਉਦੋਂ ਕਰ ਸਕੋਂਗੇ ਜਦੋਂ ਅਨੁਭੂਤੀ ਸਵਰੂਪ ਬਣੋਂਗੇ। ਅੱਛਾ।
ਵਰਦਾਨ:-
ਦ੍ਰਿੜ੍ਹਤਾ ਦੀ
ਸ਼ਕਤੀ ਦਵਾਰਾ ਸਫ਼ਲਤਾ ਪ੍ਰਾਪਤ ਕਰਨ ਵਾਲੇ ਤ੍ਰਿਕਾਲਦਰਸ਼ੀ ਆਸਣਦਾਰੀ ਭਵ
ਦ੍ਰਿੜ੍ਹਤਾ ਦੀ ਸ਼ਕਤੀ
ਸ਼੍ਰੇਸ਼ਠ ਸ਼ਕਤੀ ਹੈ ਜੋ ਅਲਬੇਲੇਪਨ ਦੀ ਸ਼ਕਤੀ ਨੂੰ ਸਹਿਜ ਪਰਿਵਰਤਨ ਕਰ ਦਿੰਦੀ ਹੈ। ਬਾਪਦਾਦਾ ਦਾ
ਵਰਦਾਨ ਹੈ - ਜਿੱਥੇ ਦ੍ਰਿੜ੍ਹਤਾ ਹੈ ਉੱਥੇ ਸਫ਼ਲਤਾ ਹੈ ਹੀ। ਸਿਰਫ਼ ਜਿਵੇਂ ਸਮੇਂ, ਉਵੇਂ ਵਿਧੀ ਨਾਲ
ਸਿੱਧੀ ਸਵਰੂਪ ਬਣੋ। ਕੋਈ ਵੀ ਕਰਮ ਕਰਨ ਦੇ ਪਹਿਲੇ ਉਸਦੇ ਆਦਿ -ਮੱਧ - ਅੰਤ ਨੂੰ ਸੋਚ - ਸਮਝਕੇ ਕੰਮ
ਕਰੋ ਅਤੇ ਕਰਾਓ ਮਤਲਬ ਤ੍ਰਿਕਾਲਦਰਸ਼ੀ ਆਸਣਧਾਰੀ ਬਣੋ ਤਾਂ ਅਲਬੇਲੇਪਨ ਸਮਾਪਤ ਹੋ ਜਾਏਗਾ। ਸੰਕਲਪ ਰੂਪੀ
ਬੀਜ਼ ਸ਼ਕਤੀਸ਼ਾਲੀ ਦ੍ਰਿੜ੍ਹਤਾ ਸੰਪੰਨ ਹੋਵੇ ਤਾਂ ਵਾਣੀ ਅਤੇ ਕਰਮ ਵਿੱਚ ਸਹਿਜ ਸਫ਼ਲਤਾ ਹੈ ਹੀ।
ਸਲੋਗਨ:-
ਸਦਾ ਸੰਤੁਸ਼ਟ ਰਹਿ
ਸਰਵ ਨੂੰ ਸੰਤੁਸ਼ਟ ਕਰਨ ਵਾਲੇ ਹੀ ਸੰਤੁਸ਼ਟਮਨੀ ਹਨ।