22.10.25 Punjabi Morning Murli Om Shanti BapDada Madhuban
ਮਿੱਠੇ ਬੱਚੇ:- “ "
ਮਿੱਠੇ ਬੱਚੇ :- ਤੁਸੀਂ ਜੱਦ ਕਿਸੇ ਨੂੰ ਵੀ ਸਮਝਾਉਂਦੇ ਹੋ ਜਾਂ ਭਾਸ਼ਣ ਕਰਦੇ ਹੋ ਤਾਂ ਬਾਬਾ - ਬਾਬਾ
ਕਹਿ ਕੇ ਸਮਝਾਓ , ਬਾਪ ਦੀ ਮਹਿਮਾ ਕਰੋ ਤਾਂ ਤੀਰ ਲੱਗੇਗਾ "
ਪ੍ਰਸ਼ਨ:-
ਬਾਬਾ ਭਾਰਤਵਾਸੀ
ਬੱਚਿਆਂ ਤੋਂ ਵਿਸ਼ੇਸ਼ ਕਿਹੜਾ ਪ੍ਰਸ਼ਨ ਪੁੱਛਦੇ ਹਨ?
ਉੱਤਰ:-
ਤੁਸੀਂ ਭਾਰਤਵਾਸੀ
ਬੱਚੇ ਜੋ ਇੰਨੇ ਸਾਹੂਕਾਰ ਸੀ, ਸ੍ਰਵਗੁਣ ਸੰਪੰਨ 16 ਕਲਾ ਸੰਪੂਰਨ ਦੇਵਤਾ ਧਰਮ ਦੇ ਸੀ, ਤੁਸੀਂ
ਪਵਿੱਤਰ ਸੀ, ਕਾਮ ਕਟਾਰੀ ਨਹੀਂ ਚਲਾਉਂਦੇ ਸੀ, ਬਹੁਤ ਧਨਵਾਨ ਸੀ। ਫਿਰ ਦੇਵਾਲਾ ਕਿਵੇਂ ਕੱਢਿਆ ਹੈ -
ਕਾਰਨ ਦਾ ਪਤਾ ਹੈ? ਬੱਚੇ, ਤੁਸੀਂ ਗੁਲਾਮ ਕਿਵੇਂ ਬਣ ਗਏ? ਇੰਨਾ ਸਭ ਧਨ ਦੌਲਤ ਕਿੱਥੇ ਗਵਾ ਦਿੱਤਾ?
ਖਿਆਲ ਕਰੋ ਤੁਸੀਂ ਪਾਵਨ ਤੋਂ ਪਤਿਤ ਕਿਵੇਂ ਬਣ ਗਏ? ਤੁਸੀਂ ਬੱਚੇ ਵੀ ਅਜਿਹੀਆਂ ਗੱਲਾਂ ਬਾਬਾ - ਬਾਬਾ
ਕਹਿ ਦੂਜਿਆਂ ਨੂੰ ਵੀ ਸਮਝਾਓ - ਤਾਂ ਸਹਿਜ ਸਮਝ ਜਾਣਗੇ।
ਓਮ ਸ਼ਾਂਤੀ
ਕਹਿਣ ਨਾਲ ਵੀ ਬਾਪ ਜਰੂਰ ਯਾਦ ਆਉਣਾ ਚਾਹੀਦਾ ਹੈ। ਬਾਪ ਦਾ ਪਹਿਲਾ - ਪਹਿਲਾ ਕਹਿਣਾ ਹੈ ਮਨਮਨਾਭਵ।
ਜਰੂਰ ਪਹਿਲੋਂ ਵੀ ਕਿਹਾ ਹੈ ਤਾਂ ਤੇ ਹੁਣ ਵੀ ਕਹਿੰਦੇ ਹਨ ਨਾ। ਤੁਸੀਂ ਬੱਚੇ ਬਾਪ ਨੂੰ ਜਾਣਦੇ ਹੋ,
ਜੱਦ ਕਿਤੇ ਸਭਾ ਵਿਚ ਭਾਸ਼ਣ ਕਰਨ ਜਾਂਦੇ ਹੋ, ਉਹ ਲੋਕ ਤਾਂ ਬਾਪ ਨੂੰ ਜਾਣਦੇ ਨਹੀਂ। ਤਾਂ ਉਨ੍ਹਾਂ
ਨੂੰ ਵੀ ਇਵੇਂ ਕਹਿਣਾ ਚਾਹੀਦਾ ਹੈ ਕਿ ਸ਼ਿਵਬਾਬਾ ਕਹਿੰਦੇ ਹਨ, ਉਹ ਹੀ ਪਤਿਤ ਪਾਵਨ ਹੈ। ਜਰੂਰ ਪਾਵਨ
ਬਣਾਉਣ ਦੇ ਲਈ ਇਥੇ ਸਮਝਾਉਂਦੇ ਹਨ। ਜਿਵੇਂ ਬਾਬਾ ਇੱਥੇ ਤੁਹਾਨੂੰ ਕਹਿੰਦੇ ਹਨ - ਹੇ ਬੱਚੇ, ਤੁਹਾਨੂੰ
ਸ੍ਵਰਗ ਦਾ ਮਾਲਿਕ ਬਣਾਇਆ ਸੀ, ਤੁਸੀਂ ਆਦਿ ਸਨਾਤਨ ਦੇਵੀ - ਦੇਵਤਾ ਧਰਮ ਵਾਲੇ ਵਿਸ਼ਵ ਦੇ ਮਾਲਿਕ ਸੀ,
ਉਵੇਂ ਤੁਹਾਨੂੰ ਵੀ ਬੋਲਣਾ ਚਾਹੀਦਾ ਕਿ ਬਾਬਾ ਇਹ ਕਹਿੰਦੇ ਹਨ। ਇਵੇਂ ਕਿਸੇ ਦੇ ਭਾਸ਼ਣ ਦਾ ਸਮਾਚਾਰ
ਆਇਆ ਨਹੀਂ ਹੈ। ਸ਼ਿਵਬਾਬਾ ਕਹਿੰਦੇ ਹਨ ਮੈਨੂੰ ਉੱਚ ਤੇ ਉੱਚ ਮੰਨਦੇ ਹੋ, ਪਤਿਤ - ਪਾਵਨ ਵੀ ਮੰਨਦੇ
ਹੋ, ਮੈ ਆਉਂਦਾ ਵੀ ਹਾਂ ਭਾਰਤ ਵਿਚ ਅਤੇ ਰਾਜਯੋਗ ਸਿਖਾਉਣ ਆਉਂਦਾ ਹਾਂ, ਕਹਿੰਦਾ ਹਾਂ ਮਾਮੇਕਮ ਯਾਦ
ਕਰੋ, ਮੈਨੂੰ ਉੱਚ ਬਾਪ ਨੂੰ ਯਾਦ ਕਰੋ ਕਿਓਂਕਿ ਉਹ ਬਾਪ ਦੇਣ ਵਾਲਾ ਦਾਤਾ ਹੈ। ਬਰੋਬਰ ਭਾਰਤ ਵਿਚ
ਤੁਸੀਂ ਵਿਸ਼ਵ ਦੇ ਮਾਲਿਕ ਸੀ ਨਾ। ਦੂਜਾ ਕੋਈ ਧਰਮ ਨਹੀਂ ਸੀ। ਬਾਪ ਸਾਨੂੰ ਬੱਚਿਆਂ ਨੂੰ ਸਮਝਾਉਂਦੇ
ਹਨ ਅਸੀਂ ਫਿਰ ਤੁਹਾਨੂੰ ਸਮਝਾਉਂਦੇ ਹਾਂ। ਬਾਬਾ ਕਹਿੰਦੇ ਹਨ ਤੁਸੀਂ ਭਾਰਤਵਾਸੀ ਕਿੰਨੇ ਸਾਹੂਕਾਰ
ਸੀ। ਸ੍ਰਵਗੁਣ ਸੰਪੰਨ 16 ਕਲਾ ਸੰਪੂਰਨ ਦੇਵਤਾ ਧਰਮ ਸੀ, ਤੁਸੀਂ ਪਵਿੱਤਰ ਸੀ, ਕਾਮ ਕਟਾਰੀ ਨਹੀਂ
ਚਲਾਉਂਦੇ ਸੀ। ਬਹੁਤ ਧਨਵਾਨ ਸੀ। ਫਿਰ ਬਾਪ ਕਹਿੰਦੇ ਹਨ ਤੁਹਾਡਾ ਇੰਨਾ ਦੇਵਾਲਾ ਕਿਵੇਂ ਕੱਢਿਆ ਹੈ -
ਕਾਰਨ ਦਾ ਪਤਾ ਹੈ? ਤੁਸੀਂ ਵਿਸ਼ਵ ਦੇ ਮਾਲਿਕ ਸੀ। ਹੁਣ ਤੁਸੀਂ ਵਿਸ਼ਵ ਦੇ ਗੁਲਾਮ ਕਿਓਂ ਬਣੇ ਹੋ?
ਸਾਰਿਆਂ ਤੋਂ ਕਰਜਾ ਲੈਂਦੇ ਰਹਿੰਦੇ ਹੋ। ਇੰਨੇ ਸਭ ਪੈਸੇ ਕਿੱਥੇ ਗਏ? ਜਿਵੇਂ ਬਾਬਾ ਭਾਸ਼ਣ ਕਰ ਰਹੇ
ਹਨ ਉਵੇਂ ਹੀ ਭਾਸ਼ਣ ਕਰੋ ਤਾਂ ਬਹੁਤਿਆਂ ਨੂੰ ਆਕਰਸ਼ਣ ਹੋਵੇ। ਤੁਸੀਂ ਲੋਕ ਬਾਬਾ ਨੂੰ ਯਾਦ ਨਹੀਂ ਕਰਦੇ
ਹੋ ਤਾਂ ਕਿਸੇ ਨੂੰ ਤੀਰ ਲੱਗਦਾ ਨਹੀਂ। ਉਹ ਤਾਕਤ ਨਹੀਂ ਮਿਲਦੀ। ਨਹੀਂ ਤਾਂ ਤੁਹਾਡਾ ਇੱਕ ਹੀ ਭਾਸ਼ਣ
ਇਵੇਂ ਸੁਨਣ ਤਾਂ ਕਮਾਲ ਹੋ ਜਾਵੇ। ਸ਼ਿਵਬਾਬਾ ਸਮਝਾਉਂਦੇ ਹਨ ਭਗਵਾਨ ਤਾਂ ਇੱਕ ਹੀ ਹੈ। ਜੋ ਦੁੱਖ ਹਰਤਾ
ਸੁਖ ਕਰਤਾ ਹੈ, ਨਵੀਂ ਦੁਨੀਆਂ ਸਥਾਪਨ ਕਰਨ ਵਾਲਾ ਹੈ। ਇਹ ਭਾਰਤ ਤੇ ਸਵਰਗ ਸੀ। ਹੀਰੇ - ਜਵਾਹਰਤ ਦੇ
ਮਹਿਲ ਸਨ, ਇੱਕ ਹੀ ਰਾਜ ਸੀ। ਸਬ ਸ਼ੀਰਖੰਡ ਸਨ। ਜਿਵੇਂ ਬਾਪ ਦੀ ਮਹਿਮਾ ਵੀ ਅਪਰਮਪਾਰ ਹੈ। ਉਵੇਂ
ਭਾਰਤ ਦੀ ਮਹਿਮਾ ਵੀ ਅਪਰੰਪਾਰ ਹੈ। ਭਾਰਤ ਦੀ ਮਹਿਮਾ ਸੁਣ ਕੇ ਖੁਸ਼ ਹੋਣਗੇ। ਬਾਪ ਬੱਚਿਆਂ ਤੋਂ
ਪੁੱਛਦੇ ਹਨ - ਇੰਨਾ ਧਨ ਦੌਲਤ ਗਵਾਂ ਦਿੱਤਾ? ਭਗਤੀ ਮਾਰਗ ਵਿਚ ਤੁਸੀਂ ਕਿੰਨਾ ਖਰਚਾ ਕਰਦੇ ਆਏ ਹੋ।
ਕਿੰਨੇ ਮੰਦਿਰ ਬਣਾਉਂਦੇ ਹੋ। ਬਾਬਾ ਕਹਿੰਦੇ ਹਨ ਖਿਆਲ ਕਰੋ - ਤੁਸੀਂ ਪਾਵਨ ਤੋਂ ਪਤਿਤ ਕਿਵੇਂ ਬਣੇ
ਹੋ? ਕਹਿੰਦੇ ਵੀ ਹੋ ਨਾ - ਬਾਬਾ ਦੁੱਖ ਵਿਚ ਆਪਦਾ ਸਿਮਰਨ ਕਰਦੇ ਹਾਂ, ਸੁਖ ਵਿਚ ਨਹੀਂ ਕਰਦੇ। ਪਰ
ਦੁਖੀ ਤੁਹਾਨੂੰ ਬਣਾਉਂਦਾ ਕੌਣ ਹੈ? ਘੜੀ - ਘੜੀ ਬਾਬਾ ਦਾ ਨਾਮ ਲੈਂਦੇ ਰਹੋ। ਤੁਸੀਂ ਬਾਬਾ ਦਾ
ਸੰਦੇਸ਼ ਦਿੰਦੇ ਹੋ। ਬਾਬਾ ਕਹਿੰਦੇ ਹਨ - ਅਸੀਂ ਤਾਂ ਸ੍ਵਰਗ, ਸ਼ਿਵਾਲਾ ਸਥਾਪਨ ਕੀਤਾ, ਸ੍ਵਰਗ ਵਿਚ
ਇਨ੍ਹਾਂ ਲਕਸ਼ਮੀ - ਨਰਾਇਣ ਦਾ ਰਾਜ ਸੀ ਨਾ। ਤੁਸੀਂ ਇਹ ਵੀ ਭੁੱਲ ਗਏ ਹੋ। ਤੁਹਾਨੂੰ ਇਹ ਵੀ ਪਤਾ ਨਹੀਂ
ਹੈ ਕਿ ਰਾਧੇ - ਕ੍ਰਿਸ਼ਨ ਹੀ ਸਵੰਬਰ ਦੇ ਬਾਦ ਲਕਸ਼ਮੀ - ਨਰਾਇਣ ਬਣਦੇ ਹਨ। ਕ੍ਰਿਸ਼ਨ ਜੋ ਵਿਸ਼ਵ ਦਾ
ਮਾਲਿਕ ਸੀ, ਉਨ੍ਹਾਂ ਨੂੰ ਕਲੰਕ ਬੈਠ ਲਗਾਉਂਦੇ ਹੋ, ਮੇਰੇ ਨੂੰ ਵੀ ਕਲੰਕ ਲਗਾਉਂਦੇ ਹੋ। ਮੈ ਤੁਹਾਡਾ
ਸਦਗਤੀ ਦਾਤਾ, ਤੁਸੀਂ ਮੈਨੂੰ ਕੁੱਤੇ ਬਿੱਲੀ, ਕਣ - ਕਣ ਵਿੱਚ ਕਹਿ ਦਿੰਦੇ ਹੋ। ਬਾਬਾ ਕਹਿੰਦੇ ਹਨ
ਤੁਸੀਂ ਕਿੰਨੇ ਪਤਿਤ ਬਣ ਗਏ ਹੋ। ਬਾਪ ਕਹਿੰਦੇ ਹਨ ਸਰਵ ਦਾ ਸਦਗਤੀ ਦਾਤਾ, ਪਤਿਤ ਪਾਵਨ ਮੈ ਹਾਂ।
ਤੁਸੀਂ ਫਿਰ ਪਤਿਤ - ਪਾਵਨੀ ਗੰਗਾ ਕਹਿ ਦਿੰਦੇ ਹੋ। ਮੇਰੇ ਨਾਲ ਯੋਗ ਨਾ ਲਗਾਉਣ ਤੇ ਤੁਸੀਂ ਹੋਰ ਹੀ
ਪਤਿਤ ਬਣ ਪੈਂਦੇ ਹੋ। ਮੈਨੂੰ ਯਾਦ ਕਰੋ ਤਾਂ ਤੁਹਾਡੇ ਵਿਕਰਮ ਵਿਨਾਸ਼ ਹੋਣਗੇ। ਘੜੀ - ਘੜੀ ਬਾਬਾ ਦਾ
ਨਾਮ ਲੈਕੇ ਸਮਝਾਓ ਤਾਂ ਸ਼ਿਵਬਾਬਾ ਯਾਦ ਰਹੇਗਾ। ਬੋਲੋ, ਅਸੀਂ ਬਾਪ ਦੀ ਮਹਿਮਾ ਕਰਦੇ ਹਾਂ, ਬਾਪ ਆਪ
ਕਹਿੰਦੇ ਹਨ ਮੈ ਕਿਵੇਂ ਸਾਧਾਰਨ ਪਤਿਤ ਤਨ ਵਿਚ ਬਹੁਤ ਜਨਮਾਂ ਦੇ ਅੰਤ ਵਿਚ ਆਉਂਦਾ ਹਾਂ । ਇਨ੍ਹਾਂ
ਦੇ ਹੀ ਬਹੁਤ ਜਨਮ ਹਨ। ਇਹ ਹੁਣ ਮੇਰਾ ਬਣਿਆ ਤਾਂ ਇਸ ਰਥ ਦੁਆਰਾ ਤੁਹਾਨੂੰ ਸਮਝਾਉਂਦਾ ਹਾਂ। ਇਹ ਆਪਣੇ
ਜਨਮਾਂ ਨੂੰ ਨਹੀਂ ਜਾਣਦੇ ਹਨ। ਭਗੀਰਥ ਇਹ ਹਨ, ਇੰਨ੍ਹਾਂ ਦੀ ਵੀ ਵਾਣਪ੍ਰਸਥ ਅਵਸਥਾ ਵਿੱਚ ਮੈਂ ਆਉਂਦਾ
ਹਾਂ। ਸ਼ਿਵਬਾਬਾ ਅਜਿਹਾ ਸਮਝਾਉਂਦੇ ਹਨ। ਅਜਿਹਾ ਭਾਸ਼ਣ ਕਿਸੇ ਦਾ ਸੁਣਿਆ ਨਹੀਂ ਹੈ। ਬਾਬਾ ਦਾ ਤੇ ਨਾਮ
ਹੀ ਨਹੀਂ ਲੈਂਦੇ ਹਨ। ਸਾਰਾ ਦਿਨ ਬਾਬਾ ਨੂੰ ਤਾਂ ਬਿਲਕੁਲ ਯਾਦ ਹੀ ਨਹੀਂ ਕਰਦੇ ਹਨ। ਝੁਰਮੁਈ ਝਗਮੁਈ
ਵਿੱਚ ਲੱਗੇ ਰਹਿੰਦੇ ਹਨ ਅਤੇ ਲਿਖਦੇ ਹਨ ਕੀ ਅਸੀਂ ਅਜਿਹਾ ਭਾਸ਼ਣ ਕੀਤਾ, ਅਸੀਂ ਇਹ ਸਮਝਾਇਆ। ਬਾਬਾ
ਸਮਝਾਉਂਦੇ ਹਨ ਕੀ ਹੁਣ ਤਾਂ ਤੁਸੀਂ ਕੀੜੀਆਂ ਹੋ। ਮਕੌੜੇ ਵੀ ਨਹੀਂ ਬਣੇ ਹੋ ਅਤੇ ਹੰਕਾਰ ਕਿੰਨਾ
ਰਹਿੰਦਾ ਹੈ। ਸਮਝਦੇ ਨਹੀਂ ਹਨ ਕਿ ਸ਼ਿਵਬਾਬਾ ਬ੍ਰਹਮਾ ਦਵਾਰਾ ਕਹਿੰਦੇ ਹਨ। ਸ਼ਿਵਬਾਬਾ ਨੂੰ ਤੁਸੀਂ
ਭੁੱਲ ਜਾਂਦੇ ਹੋ। ਬ੍ਰਹਮਾ ਤੇ ਝੱਟ ਵਿਗੜਦੇ ਹਨ। ਬਾਪ ਕਹਿੰਦੇ ਹਨ - ਤੁਸੀਂ ਮੈਨੂੰ ਹੀ ਯਾਦ ਕਰੋ,
ਤੁਹਾਡਾ ਕੰਮ ਮੇਰੇ ਨਾਲ ਹੈ। ਮੈਨੂੰ ਯਾਦ ਕਰਦੇ ਹੋ ਨਾ। ਪਰ ਤੁਹਾਨੂੰ ਵੀ ਪਤਾ ਨਹੀਂ ਹੈ ਕਿ ਬਾਪ
ਕੀ ਚੀਜ ਹੈ, ਕਦੋਂ ਆਉਂਦੇ ਹਨ। ਗੁਰੂ ਲੋਕੀ ਤੁਹਾਨੂੰ ਕਹਿੰਦੇ ਹਨ ਕਿ ਕਲਪ ਲੱਖਾਂ ਵਰ੍ਹਿਆਂ ਦਾ ਹੈ
ਅਤੇ ਬਾਪ ਕਹਿੰਦੇ ਹਨ ਕਲਪ ਹੈ ਹੀ 5 ਹਜ਼ਾਰ ਵਰ੍ਹਿਆਂ ਦਾ। ਪੁਰਾਣੀ ਦੁਨੀਆਂ ਸੋ ਫਿਰ ਨਵੀਂ ਹੋਵੇਗੀ।
ਨਵੀਂ ਸੋ ਪੁਰਾਣੀ ਹੁੰਦੀ ਹੈ। ਹੁਣ ਨਵੀਂ ਦਿੱਲੀ ਹੈ ਕਿੱਥੇ? ਦਿੱਲੀ ਤਾਂ ਜਦੋਂ ਪਰੀਸਥਾਨ ਹੋਵੇਗੀ
ਉਦੋਂ ਨਵੀਂ ਦਿੱਲੀ ਕਹਾਂਗੇ। ਨਵੀਂ ਦੁਨੀਆਂ ਵਿੱਚ ਨਵੀਂ ਦਿੱਲੀ ਸੀ, ਜਮੁਨਾ ਘਾਟ ਤੇ। ਉਨ੍ਹਾਂ ਤੇ
ਲਕਸ਼ਮੀ - ਨਾਰਾਇਣ ਦੇ ਮਹਿਲ - ਸਨ। ਪਰੀਸਥਾਨ ਸੀ। ਹੁਣ ਤਾਂ ਕਬ੍ਰਿਸਥਾਨ ਹੋਣਾ ਹੈ, ਸਭ ਦਫ਼ਨ ਹੋ
ਜਾਨੇ ਹਨ ਇਸਲਈ ਬਾਪ ਕਹਿੰਦੇ ਹਨ - ਮੈਨੂੰ ਉੱਚ ਤੋਂ ਉੱਚ ਬਾਪ ਨੂੰ ਯਾਦ ਕਰੋ ਤਾਂ ਪਾਵਨ ਬਣੋਗੇ।
ਹਮੇਸ਼ਾ ਇਵੇਂ ਬਾਬਾ- ਬਾਬਾ ਕਹਿ ਕੇ ਸਮਝਾਵੋ। ਬਾਬਾ ਨਾਮ ਨਹੀਂ ਲੈਂਦੇ ਹੋ ਇਸਲਈ ਤੁਹਾਡਾ ਕੋਈ ਸੁਣਦੇ
ਨਹੀਂ ਹਨ। ਬਾਬਾ ਦੀ ਯਾਦ ਨਾ ਹੋਣ ਨਾਲ ਤੁਹਾਡੇ ਵਿੱਚ ਜੌਹਰ ਨਹੀਂ ਭਰਦਾ। ਦੇਹ - ਅਭਿਮਾਨ ਵਿੱਚ
ਤੁਸੀਂ ਆ ਜਾਂਦੇ ਹੋ। ਬੰਧੇਲੀਆਂ ਜੋ ਮਾਰ ਖਾਂਦੀਆਂ ਹਨ ਉਹ ਤੁਹਾਡੇ ਨਾਲੋਂ ਜ਼ਿਆਦਾ ਯਾਦ ਵਿੱਚ
ਰਹਿੰਦਿਆਂ ਹਨ, ਕਿੰਨਾ ਪੁਕਾਰਦੀਆਂ ਹਨ। ਬਾਪ ਕਹਿੰਦੇ ਹਨ ਤੁਸੀਂ ਸਭ ਦ੍ਰੋਪਦੀਆਂ ਹੋ ਨਾ। ਹੁਣ
ਤੁਹਾਨੂੰ ਨਗਣ ਹੋਣ ਤੋਂ ਬਚਾਉਂਦੇ ਹਨ। ਮਾਤਾਵਾਂ ਵੀ ਕਈ ਅਜਿਹੀਆਂ ਹੁੰਦੀਆਂ ਹਨ ਜਿਨ੍ਹਾਂ ਨੂੰ ਕਲਪ
ਪਹਿਲਾਂ ਵੀ ਪੂਤਨਾ ਆਦਿ ਨਾਮ ਦਿੱਤੇ ਸਨ। ਤੁਸੀਂ ਭੁੱਲ ਗਏ ਹੋ।
ਬਾਪ ਕਹਿੰਦੇ ਹਨ ਭਾਰਤ
ਜਦੋਂ ਸ਼ਿਵਾਲਿਆ ਸੀ ਤਾਂ ਉਸਨੂੰ ਸਵਰਗ ਕਿਹਾ ਜਾਂਦਾ ਸੀ। ਇੱਥੇ ਫਿਰ ਜਿਨ੍ਹਾਂ ਦੇ ਕੋਲ ਮਕਾਨ,
ਵਿਮਾਨ ਆਦਿ ਹੈ ਉਹ ਸਮਝਦੇ ਹਨ ਅਸੀਂ ਸਵਰਗ ਵਿੱਚ ਹਾਂ। ਕਿੰਨੇਂ ਮੂੜਮਤੀ ਹਨ। ਹਰ ਗੱਲ ਵਿੱਚ ਬੋਲੋ
ਬਾਬਾ ਕਹਿੰਦੇ ਹਨ। ਇਹ ਹਠਯੋਗੀ ਤੁਹਾਨੂੰ ਮੁਕਤੀ ਥੋੜ੍ਹੀ ਨਾ ਦੇ ਸਕਦੇ ਹਨ। ਜਦਕਿ ਸ੍ਰਵ ਦਾ ਸਦਗਤੀ
ਦਾਤਾ ਇੱਕ ਹੈ ਫਿਰ ਗੁਰੂ ਕਿਸਲਈ ਕਰਦੇ ਹੋ? ਕਿ ਤੁਹਾਨੂੰ ਸੰਨਿਆਸੀ ਬਣਨਾ ਹੈ ਜਾਂ ਹਠਯੋਗ ਸਿੱਖਕੇ
ਬ੍ਰਹਮ ਵਿੱਚ ਲੀਨ ਹੋਣਾ ਹੈ? ਲੀਨ ਤਾਂ ਕੋਈ ਹੋ ਨਹੀਂ ਸਕਦਾ। ਪਾਰ੍ਟ ਸਭਨੂੰ ਵਜਾਉਣਾ ਹੈ। ਸਭ
ਐਕਟਰਸ ਅਵਿਨਾਸ਼ੀ ਹਨ। ਇਹ ਅਨਾਦਿ ਅਵਿਨਾਸ਼ੀ ਡਰਾਮਾ ਹੈ, ਮੋਖਸ਼ ਕਿਸੇ ਨੂੰ ਮਿਲ ਕਿਵੇਂ ਸਕਦਾ ਹੈ।
ਬਾਪ ਕਹਿੰਦੇ ਹਨ ਮੈ ਇਨ੍ਹਾਂ ਸਾਧੂਆਂ ਦਾ ਵੀ ਉਧਾਰ ਕਰਨ ਆਉਂਦਾ ਹਾਂ ਫਿਰ ਪਤਿਤ - ਪਾਵਨੀ ਗੰਗਾ
ਕਿਵੇਂ ਹੋ ਸਕਦੀ ਹੈ। ਪਤਿਤ - ਪਾਵਨ ਤੁਸੀਂ ਮੈਨੂੰ ਕਹਿੰਦੇ ਹੋ ਨਾ। ਤੁਹਾਡਾ ਮੇਰੇ ਨਾਲ ਯੋਗ
ਟੁੱਟਣ ਤੇ ਇਹ ਹਾਲ ਹੋਇਆ ਹੈ। ਹੁਣ ਫਿਰ ਮੇਰੇ ਨਾਲ ਯੋਗ ਲਗਾਓ ਤਾਂ ਵਿਕਰਮ ਵਿਨਾਸ਼ ਹੋਣਗੇ।
ਮੁਕਤੀਧਾਮ ਵਿਚ ਪਵਿੱਤਰ ਆਤਮਾਵਾਂ ਰਹਿੰਦੀਆਂ ਹਨ। ਹੁਣ ਤਾਂ ਸਾਰੀ ਦੁਨੀਆਂ ਪਤਿਤ ਹੈ। ਪਾਵਨ ਦੁਨੀਆਂ
ਦਾ ਤੁਹਾਨੂੰ ਪਤਾ ਹੀ ਨਹੀਂ ਹੈ। ਤੁਸੀਂ ਸਭ ਪੁਜਾਰੀ ਹੋ, ਪੂਜਿਆ ਇੱਕ ਵੀ ਨਹੀਂ। ਤੁਸੀਂ ਬਾਬਾ ਦਾ
ਨਾਮ ਲੈਕੇ ਸਭ ਨੂੰ ਸੁਜਾਗ ਕਰ ਸਕਦੇ ਹੋ। ਬਾਪ ਜੋ ਵਿਸ਼ਵ ਦਾ ਮਾਲਿਕ ਬਣਾਉਂਦੇ ਹਨ - ਉਨ੍ਹਾਂ ਦੀ
ਤੁਸੀਂ ਗਲਾਣੀ ਬੈਠ ਕਰਦੇ ਹੋ। ਸ਼੍ਰੀਕ੍ਰਿਸ਼ਨ ਛੋਟਾ ਬੱਚਾ, ਸਰਵਗੁਣ ਸੰਪੰਨ ਉਹ ਇਵੇਂ ਧੰਦਾ ਕਿਵੇਂ
ਬੈਠ ਕਰੇਗਾ। ਅਤੇ ਕ੍ਰਿਸ਼ਨ ਸਭ ਦਾ ਫਾਦਰ ਹੋ ਕਿਵੇਂ ਸਕਦਾ। ਭਗਵਾਨ ਤਾਂ ਇੱਕ ਹੁੰਦਾ ਹੈ ਨਾ। ਜੱਦ
ਤਕ ਮੇਰੀ ਸ਼੍ਰੀਮਤ ਤੇ ਨਹੀਂ ਚੱਲਣਗੇ ਤਾਂ ਕੱਟ ਕਿਵੇਂ ਉਤਰੇਗੀ। ਤੁਸੀਂ ਸਭ ਦੀ ਪੂਜਾ ਕਰਦੇ ਰਹਿੰਦੇ
ਹੋ ਤਾਂ ਕੀ ਹਾਲਤ ਹੋ ਗਈ, ਇਸਲਈ ਫਿਰ ਮੈਨੂੰ ਆਉਣਾ ਪੈਂਦਾ ਹੈ। ਤੁਸੀਂ ਕਿੰਨੇ ਧਰਮ ਕਰਮ ਭ੍ਰਿਸ਼ਟ
ਹੋ ਗਏ ਹੋ। ਦੱਸੋ ਹਿੰਦੂ ਧਰਮ ਕਿਸ ਨੇ ਕਦੋਂ ਸਥਾਪਨ ਕੀਤਾ? ਇਵੇਂ ਚੰਗੀ ਲਲਕਾਰ ਨਾਲ ਭਾਸ਼ਣ ਕਰੋ।
ਤੁਹਾਨੂੰ ਘੜੀ - ਘੜੀ ਬਾਪ ਯਾਦ ਹੀ ਨਹੀਂ ਆਉਂਦਾ ਹੈ। ਕਦੀ - ਕਦੀ ਕੋਈ ਲਿਖਦੇ ਹਨ ਕਿ ਸਾਡੇ ਵਿਚ
ਤਾਂ ਜਿਵੇਂ ਬਾਬਾ ਨੇ ਆਕੇ ਭਾਸ਼ਣ ਕੀਤਾ। ਬਾਬਾ ਬਹੁਤ ਮਦਦ ਕਰਦੇ ਰਹਿੰਦੇ ਹਨ। ਤੁਸੀਂ ਯਾਦ ਦੀ ਯਾਤਰਾ
ਵਿਚ ਨਹੀਂ ਰਹਿੰਦੇ ਹੋ ਇਸਲਈ ਚਿੰਟੀ ਮਾਰਗ ਦੀ ਸਰਵਿਸ ਕਰਦੇ ਹੋ। ਬਾਬਾ ਦਾ ਨਾਮ ਲੈਣਗੇ ਤੱਦ ਹੀ
ਕਿਸੇ ਨੂੰ ਤੀਰ ਲੱਗੇਗਾ। ਬਾਬਾ ਸਮਝਾਉਂਦੇ ਹਨ ਬੱਚੇ ਤੁਸੀਂ ਹੀ ਆਲਰਾਉਂਡਰ 84 ਦਾ ਚੱਕਰ ਲਗਾਇਆ ਹੈ
ਤਾਂ ਤੁਹਾਨੂੰ ਹੀ ਆਕੇ ਸਮਝਾਉਣਾ ਪਵੇ। ਮੈ ਭਾਰਤ ਵਿਚ ਹੀ ਆਉਂਦਾ ਹਾਂ। ਜੋ ਪੂਜਿਆ ਸਨ ਉਹ ਪੁਜਾਰੀ
ਬਣਦੇ ਹਨ। ਮੈ ਤਾਂ ਪੂਜਿਆ ਪੁਜਾਰੀ ਨਹੀਂ ਬਣਦਾ ਹਾਂ।
“ਬਾਬਾ ਕਹਿੰਦੇ ਹਨ, ਬਾਬਾ
ਕਹਿੰਦੇ ਹਨ”, ਇਹ ਤਾਂ ਧੁਨ ਲਗਾ ਦੇਣੀ ਚਾਹੀਦੀ ਹੈ। ਤੁਸੀਂ ਜੱਦ ਇਵੇਂ - ਇਵੇਂ ਭਾਸ਼ਣ ਕਰੋ, ਜਦ ਇਵੇਂ
ਅਸੀਂ ਸੁਣੀਏ ਤਾਂ ਅਸੀਂ ਸਮਝੀਏ ਕਿ
ਹੁਣ ਤੁਸੀਂ ਕੀੜੀ ਤੋਂ
ਮਕੌੜੇ ਬਣੇ ਹੋ। ਬਾਪ ਕਹਿੰਦੇ ਹਨ ਮੈ ਤੁਹਾਨੂੰ ਪੜ੍ਹਾਉਂਦਾ ਹਾਂ, ਤੁਸੀਂ ਸਿਰਫ ਮਾਮੇਕਮ ਯਾਦ ਕਰੋ।
ਇਸ ਰਥ ਦੁਆਰਾ ਤੁਹਾਨੂੰ ਸਿਰਫ ਕਹਿੰਦਾ ਹਾਂ ਕਿ ਮੈਨੂੰ ਯਾਦ ਕਰੋ। ਰਥ ਨੂੰ ਥੋੜੀ ਯਾਦ ਕਰਨਾ ਹੈ।
ਬਾਬਾ ਇਵੇਂ ਕਹਿੰਦੇ ਹਨ, ਬਾਬਾ ਇਹ ਸਮਝਾਉਂਦੇ ਹਨ, ਇਵੇਂ - ਇਵੇਂ ਤੁਸੀਂ ਬੋਲੋ ਫਿਰ ਵੇਖੋ ਤੁਹਾਡਾ
ਕਿੰਨਾ ਪ੍ਰਭਾਵ ਨਿਕਲਦਾ ਹੈ। ਬਾਪ ਕਹਿੰਦੇ ਹਨ ਦੇਹ ਸਾਹਿਤ ਸਾਰੀਆਂ ਸੰਬੰਧਾਂ ਨਾਲ ਬੁੱਧੀ ਦਾ ਯੋਗ
ਤੋੜੋ। ਆਪਣੀ ਦੇਹ ਵੀ ਛੱਡੋ ਤਾਂ ਬਾਕੀ ਰਹੀ ਆਤਮਾ। ਆਪਣੇ ਨੂੰ ਆਤਮਾ ਸਮਝ ਮੈਨੂੰ ਬਾਪ ਨੂੰ ਯਾਦ ਕਰੋ।
ਕਈ ਕਹਿੰਦੇ ਹਨ “ਅਹਿਮ ਬ੍ਰਹਮ ਅਸਮੀ ਮਾਇਆ ਦੇ ਅਸੀਂ ਮਾਲਿਕ ਹਾਂ। ਬਾਪ ਕਹਿੰਦੇ ਹਨ ਤੁਸੀਂ ਇਹ ਵੀ
ਨਹੀਂ ਜਾਣਦੇ ਕਿ ਮਾਇਆ ਕਿਸ ਨੂੰ ਕਿਹਾ ਜਾਂਦਾ ਅਤੇ ਸੰਪਤੀ ਕਿਸ ਨੂੰ ਕਿਹਾ ਜਾਂਦਾ ਹੈ। ਤੁਸੀਂ ਧਨ
ਨੂੰ ਮਾਇਆ ਕਹਿ ਦਿੰਦੇ ਹੋ। ਇਵੇਂ - ਇਵੇਂ ਤੁਸੀਂ ਸਮਝਾ ਸਕਦੇ ਹੋ। ਬਹੁਤ ਚੰਗੇ - ਚੰਗੇ ਬੱਚੇ
ਮੁਰਲੀ ਵੀ ਨਹੀਂ ਪੜ੍ਹਦੇ ਹਨ। ਬਾਪ ਨੂੰ ਯਾਦ ਹੀ ਨਹੀਂ ਕਰਦੇ ਤਾਂ ਤੀਰ ਨਹੀਂ ਲਗਦਾ ਕਿਓਂਕਿ ਯਾਦ
ਦਾ ਬਲ ਨਹੀਂ ਮਿਲਦਾ ਹੈ। ਬਲ ਮਿਲਦਾ ਹੈ ਯਾਦ ਨਾਲ। ਜਿਸ ਯੋਗਬਲ ਨਾਲ ਤੁਸੀਂ ਵਿਸ਼ਵ ਦੇ ਮਾਲਿਕ ਬਣਦੇ
ਹੋ। ਬੱਚੇ ਹਰ ਗੱਲ ਵਿਚ ਬਾਬਾ ਦਾ ਨਾਮ ਲੈਂਦੇ ਰਹੋ ਤਾਂ ਕਦੀ ਕੋਈ ਕੁਝ ਕਹਿ ਨਾ ਸਕੇ। ਸਰਵ ਦਾ
ਭਗਵਾਨ ਬਾਪ ਤਾਂ ਇੱਕ ਹੈ ਜਾਂ ਸਾਰੇ ਭਗਵਾਨ ਹਨ? ਕਹਿੰਦੇ ਹਨ ਅਸੀਂ ਫਲਾਣੇ ਸੰਨਿਆਸੀ ਦੇ ਫਲੋਰਸ
ਹਾਂ। ਹੁਣ ਉਹ ਸੰਨਿਆਸੀ ਅਤੇ ਤੁਸੀਂ ਗ੍ਰਹਿਸਥੀ ਤਾਂ ਤੁਸੀਂ ਫਾਲੋਰਸ ਕਿਵੇਂ ਠਹਿਰੇ? ਗਾਉਂਦੇ ਵੀ
ਹਨ ਝੂਠੀ ਮਾਇਆ, ਝੂਠੀ ਕਾਇਆ, ਝੂਠਾ ਸਭ ਸੰਸਾਰ। ਸੱਚਾ ਤਾਂ ਇੱਕ ਹੀ ਬਾਪ ਹੈ। ਉਹ ਜੱਦ ਤੱਕ ਨਾ ਆਏ
ਤਾਂ ਅਸੀਂ ਸੱਚੇ ਨਹੀਂ ਬਣ ਸਕਦੇ ਹਾਂ। ਮੁਕਤੀ -ਜੀਵਨਮੁਕਤੀ ਦਾਤਾ ਇੱਕ ਹੀ ਹੈ। ਬਾਕੀ ਕੋਈ ਵੀ
ਮੁਕਤੀ ਥੋੜੀ ਦਿੰਦੇ ਹਨ ਜੋ ਅਸੀਂ ਉਨ੍ਹਾਂ ਦੇ ਬਣੀਏ। ਬਾਬਾ ਕਹਿੰਦੇ ਹਨ ਇਹ ਵੀ ਡਰਾਮਾ ਵਿਚ ਸੀ।
ਹੁਣ ਸਾਵਧਾਨ ਹੋ ਅੱਖਾਂ ਖੋਲੋ। ਬਾਬਾ ਇਵੇਂ ਕਹਿੰਦੇ ਹਨ, ਇਹ ਕਹਿਣ ਤੋਂ ਤੁਸੀਂ ਛੁੱਟ ਜਾਓਗੇ।
ਤੁਹਾਡੇ ਉੱਪਰ ਕੋਈ ਬਕਵਾਦ ਨਹੀਂ ਕਰਨਗੇ। ਤ੍ਰਿਮੂਰਤੀ ਸ਼ਿਵਬਾਬਾ ਕਹਿਣਾ ਹੈ, ਸਿਰਫ ਸ਼ਿਵ ਨਹੀਂ।
ਤ੍ਰਿਮੂਰਤੀ ਨੂੰ ਕਿਸ ਨੇ ਰਚਿਆ? ਬ੍ਰਹਮਾ ਦੁਆਰਾ ਸਥਾਪਨਾ ਕਰਾਉਂਦੇ ਹਨ? ਕੀ ਬ੍ਰਹਮਾ ਕ੍ਰੀਏਟਰ ਹੈ?
ਇਵੇਂ - ਇਵੇਂ ਨਸ਼ੇ ਨਾਲ ਬੋਲੋ ਤੱਦ ਕੰਮ ਕਰ ਸਕਦੇ ਹੋ। ਨਹੀਂ ਤਾਂ ਦੇਹ - ਅਭਿਮਾਨ ਵਿਚ ਬੈਠ ਭਾਸ਼ਣ
ਕਰਦੇ ਹਨ।
ਬਾਪ ਸਮਝਾਉਂਦੇ ਹਨ ਇਹ
ਕਈ ਧਰਮਾਂ ਦਾ ਕਲਪ ਵਰੀਕ੍ਸ਼ ਹੈ। ਪਹਿਲੇ - ਪਹਿਲੇ ਹੈ ਦੇਵੀ - ਦੇਵਤਾ ਧਰਮ। ਹੁਣ ਉਹ ਦੇਵਤਾ ਧਰਮ
ਕਿਥੇ ਗਿਆ? ਲੱਖਾਂ ਵਰ੍ਹੇ ਕਹਿ ਦਿੰਦੇ ਹਨ ਇਹ ਤਾਂ 5 ਹਜ਼ਾਰ ਵਰ੍ਹੇ ਦੀ ਗੱਲ ਹੈ। ਤੁਸੀਂ ਮੰਦਿਰ ਵੀ
ਉਨ੍ਹਾਂ ਦੇ ਬਣਾਉਂਦੇ ਰਹਿੰਦੇ ਹੋ। ਵਿਖਾਉਂਦੇ ਹਨ ਪਾਂਡਵਾਂ ਅਤੇ ਕੌਰਵਾਂ ਦੀ ਲੜਾਈ ਲੱਗੀ। ਪਾਂਡਵ
ਪਹਾੜਾਂ ਤੇ ਗੱਲ ਮਰੇ ਫਿਰ ਕੀ ਹੋਇਆ? ਮੈ ਕਿਵੇਂ ਹਿੰਸਾ ਕਰੂੰਗਾ। ਮੈ ਤਾਂ ਤੁਹਾਨੂੰ ਅਹਿੰਸਕ
ਵੈਸ਼ਨਵ ਬਣਾਉਂਦਾ ਹਾਂ। ਕਾਮ ਕਟਾਰੀ ਨਾ ਚਲਾਉਣਾ, ਉਸ ਨੂੰ ਹੀ ਵੈਸ਼ਨਵ ਕਹਿੰਦੇ ਹਨ। ਉਹ ਹੈ ਵਿਸ਼ਨੂੰ
ਦੀ ਵੰਸ਼ਾਵਲੀ। ਅੱਛਾ!
ਮਿੱਠੇ- ਮਿੱਠੇ ਸਿੱਕੀਲਧੇ
ਬੱਚਿਆਂ ਪ੍ਰਤੀ ਮਾਤ ਪਿਤਾ ਬਾਪ ਦਾਦਾ ਦਾ ਯਾਦ ਪਿਆਰ ਅਤੇ ਗੁਡਮੋਰਨਿੰਗ । ਰੂਹਾਨੀ ਬਾਪ ਦੀ ਰੂਹਾਨੀ
ਬੱਚਿਆਂ ਨੂੰ ਨਮਸਤੇ।
ਧਾਰਨਾ ਲਈ ਮੁੱਖ
ਸਾਰ:-
1. ਸਰਵਿਸ ਵਿਚ
ਸਫਲਤਾ ਪ੍ਰਾਪਤ ਕਰਨ ਦੇ ਲਈ ਹੰਕਾਰ ਨੂੰ ਛੱਡ ਹਰ ਗੱਲ ਵਿਚ ਬਾਬਾ ਦਾ ਨਾਮ ਲੈਣਾ ਹੈ। ਯਾਦ ਵਿਚ
ਰਹਿਕੇ ਸੇਵਾ ਕਰਨੀ ਹੈ। ਝਰਮੁਈ - ਝਗਮੁਈ ਵਿਚ ਆਪਣਾ ਟਾਈਮ ਵੇਸਟ ਨਹੀਂ ਕਰਨਾ ਹੈ।
2. ਸੱਚਾ - ਸੱਚਾ ਵੈਸ਼ਨਵ
ਬਣਨਾ ਹੈ। ਕੋਈ ਵੀ ਹਿੰਸਾ ਨਹੀਂ ਕਰਨੀ ਹੈ। ਦੇਹ ਸਹਿਤ ਸਾਰੇ ਸੰਬੰਧਾਂ ਤੋਂ ਬੁਧੀਯੋਗ ਤੋੜ ਦੇਣਾ
ਹੈ।
ਵਰਦਾਨ:-
ਹਾਂ ਜੀ ਦੇ ਪਾਠ ਦ੍ਵਾਰਾ ਸੇਵਾਵਾਂ ਵਿਚ ਮਹਾਨ ਬਨਣ ਵਾਲੇ ਸਰਵ ਦੀਆਂ ਦੁਆਵਾਂ ਦੇ ਪਾਤਰ ਭਵ।
ਕੋਈ ਵੀ ਸੇਵਾ ਖੁਸ਼ੀ ਅਤੇ
ਉਮੰਗ ਨਾਲ ਕਰਦੇ ਹੋਏ ਸਦਾ ਧਿਆਨ ਰਹੇ ਕਿ ਜੋ ਸੇਵਾ ਹੋਵੇ ਉਸ ਵਿੱਚ ਸਰਵ ਦੀਆਂ ਦੁਆਵਾਂ ਪ੍ਰਾਪਤ
ਹੋਣ ਕਿਉਂਕਿ ਜਿਥੇ ਦੁਆਵਾਂ ਹੋਣਗੀਆਂ ਉਥੇ ਮੇਹਨਤ ਨਹੀਂ ਹੋਵੇਗੀ। ਹੁਣ ਇਹ ਹੀ ਲਕਸ਼ ਹੋਵੇ ਕਿ ਜਿਸ
ਦੇ ਸੰਪਰਕ ਵਿਚ ਆਓ ਉਸ ਦੀਆਂ ਦੁਆਵਾਂ ਲੈਂਦੇ ਜਾਵੋ। ਹਾਂ ਜੀ ਦਾ ਪਾਠ ਹੀ ਦੁਆਵਾਂ ਲੈਣ ਦਾ ਸਾਧਨ
ਹੈ। ਕੋਈ ਰਾਂਗ ਵੀ ਹੈ ਤਾਂ ਉਸ ਨੂੰ ਰਾਂਗ ਕਹਿ ਕੇ ਧੱਕਾ ਦੇਣ ਦੀ ਬਜਾਏ ਸਹਾਰਾ ਦੇਕੇ ਖੜਾ ਕਰੋ।
ਸਹਿਯੋਗੀ ਬਣੋ। ਤਾਂ ਉਸ ਨਾਲ ਵੀ ਸੰਤੁਸ਼ਟਤਾ ਦੀਆਂ ਦੁਆਵਾਂ ਮਿਲਣਗੀਆਂ। ਜੋ ਦੁਆਵਾਂ ਲੈਣ ਵਿੱਚ
ਮਹਾਨ ਬਣਦੇ ਹਨ ਉਹ ਖੁਦ ਹੀ ਮਹਾਨ ਬਣ ਜਾਂਦੇ ਹਨ।
ਸਲੋਗਨ:-
ਹਾਰਡ ਵਰਕਰ ਦੇ
ਨਾਲ - ਨਾਲ ਆਪਣੀ ਸਥਿਤੀ ਵੀ ਹਾਰਡ ( ਮਜ਼ਬੂਤ ) ਬਣਾਉਣ ਦਾ ਲਕਸ਼ ਕਰੋ।
ਅਵਿਅਕਤ ਇਸ਼ਾਰੇ :- ਖੁਦ
ਅਤੇ ਸਰਵ ਦੇ ਪ੍ਰਤੀ ਮਨਸਾ ਦ੍ਵਾਰਾ ਯੋਗ ਦੀਆਂ ਸ਼ਕਤੀਆਂ ਦਾ ਪ੍ਰਯੋਗ ਕਰੋ।
ਯੋਗ ਦਾ ਪ੍ਰਯੋਗ ਮਤਲਬ ਆਪਣੇ ਸ਼ੁੱਧ ਸੰਕਲਪਾਂ ਦਾ ਪ੍ਰਯੋਗ ਤਨ ਤੇ, ਮਨ ਤੇ, ਸੰਸਕਾਰਾਂ ਤੇ ਅਨੁਭਵ
ਕਰਦੇ ਅੱਗੇ ਵਧਦੇ ਜਾਵੋ, ਇਸ ਵਿੱਚ ਇੱਕ - ਦੂਜੇ ਨੂੰ ਨਹੀਂ ਵੇਖੋ। ਇਹ ਕੀ ਕਰਦੇ ਹਨ, ਇਹ ਨਹੀਂ
ਕਰਦੇ, ਪੁਰਾਣੇ ਕਰਦੇ ਜਾਂ ਨਹੀਂ ਕਰਦੇ, ਇਹ ਨਹੀਂ ਵੇਖੋ। ਪਹਿਲੇ ਮੈਂ ਇਸ ਅਨੁਭਵ ਵਿਚ ਅੱਗੇ ਆ ਜਾਵਾਂ
ਕਿਉਂਕਿ ਇਹ ਆਪਣੇ ਆਂਤਰਿਕ ਪੁਰਸ਼ਾਰਥ ਦੀ ਗੱਲ ਹੈ। ਜਦੋਂ ਅਜਿਹੇ ਵਿਅਕਤੀਗਤ ਰੂਪ ਵਿਚ ਇਸ ਪ੍ਰਯੋਗ
ਵਿਚ ਲੱਗ ਜਾਵੋਗੇ, ਵ੍ਰਿਧੀ ਨੂੰ ਪਾਉਂਦੇ ਰਹੋਗੇ ਤਾਂ ਇੱਕ - ਇੱਕ ਸ਼ਕਤੀ ਦੇ ਸ਼ਾਂਤੀ ਦੀ ਸ਼ਕਤੀ
ਦਾ ਸੰਗਠਿਤ ਰੂਪ ਵਿਚ ਵਿਸ਼ਵ ਦੇ ਸਾਮ੍ਹਣੇ ਪ੍ਰਭਾਵ ਪਵੇਗਾ।