22.12.24     Avyakt Bapdada     Punjabi Murli     17.03.2003    Om Shanti     Madhuban


"ਸਦਾ ਆਪਣੇ ਸਵਮਾਨ ਵਿੱਚ ਰਹਿਣਾ, ਸੰਮਾਨ ਦੇਣਾ, ਸਭਦਾ ਸਹਿਯੋਗੀ ਬਣਨਾ ਅਤੇ ਸਮਰਥ ਬਣਾਉਣਾ"


ਅੱਜ ਭਾਗ ਵਿਧਾਤਾ ਬਾਪਦਾਦਾ ਚਾਰੋਂ ਪਾਸੇ ਦੇ ਹਰ ਇੱਕ ਮੱਥੇ ਵਿੱਚ ਭਾਗ ਦੀਆਂ ਤਿੰਨ ਲਕੀਰਾਂ ਦੇਖ ਰਹੇ ਹਨ। ਇੱਕ ਪਰਮਾਤਮ ਪਾਲਣਾ ਦੀ ਭਾਗਵਾਨ ਲਕੀਰ, ਦੂਸਰੀ ਸਤ ਸਿੱਖਿਅਕ ਦੀ ਸ਼੍ਰੇਸ਼ਠ ਸਿੱਖਿਆ ਦੀ ਭਾਗਵਾਨ ਲਕੀਰ, ਤੀਸਰੀ ਸ਼੍ਰੀਮਤ ਦੀ ਚਮਕਦੀ ਹੋਈ ਲਕੀਰ। ਚਾਰੋਂ ਪਾਸੇ ਦੇ ਬੱਚਿਆਂ ਦੇ ਮੱਥੇ ਵਿੱਚ ਤਿੰਨ ਲਕੀਰਾਂ ਬਹੁਤ ਚੰਗੀਆਂ ਚਮਕ ਰਹੀਆਂ ਹਨ। ਤੁਸੀਂ ਸਭ ਵੀ ਆਪਣੇ ਤਿੰਨੇਂ ਭਾਗ ਦੀ ਲਕੀਰ ਨੂੰ ਦੇਖ ਰਹੇ ਹਨ ਨਾ। ਜਦੋਂ ਭਾਗ ਵਿਧਾਤਾ ਤੁਸੀਂ ਬੱਚਿਆਂ ਦਾ ਬਾਪ ਹੈ ਤਾਂ ਤੁਹਾਡੇ ਸਿਵਾਏ ਸ਼੍ਰੇਸ਼ਠ ਭਾਗ ਹੋਰ ਕਿਸਦਾ ਹੋ ਸਕਦਾ ਹੈ। ਬਾਪਦਾਦਾ ਦੇਖ ਰਹੇ ਹਨ ਵਿਸ਼ਵ ਦੀ ਅਨੇਕ ਕਰੋੜ ਆਤਮਾਵਾਂ ਹਨ ਪਰ ਉਹਨਾਂ ਕਰੋੜਾਂ ਵਿੱਚੋ 6 ਲੱਖ ਪਰਿਵਾਰ …ਕਿੰਨੇ ਥੋੜ੍ਹੇ ਹਨ! ਕੋਟਾ ਵਿੱਚ ਕੋਈ ਹੋ ਗਏ ਨਾ! ਉਵੇਂ ਹਰ ਮਾਨਵ ਦੇ ਜੀਵਨ ਵਿਚ ਇਹ ਤਿੰਨੇਂ ਗੱਲਾਂ ਪਾਲਣਾ, ਪੜ੍ਹਾਈ ਅਤੇ ਸ਼੍ਰੇਸ਼ਠ ਮਤ, ਤਿੰਨੇਂ ਦੀ ਹੀ ਜ਼ਰੂਰੀ ਹੈ। ਪਰ ਇਹ ਪਰਮਾਤਮ ਪਾਲਣਾ ਅਤੇ ਦੇਵ ਆਤਮਾਵਾਂ ਅਤੇ ਮਾਨਵ ਆਤਮਾਵਾਂ ਦੀ ਮਤ, ਪਲਾਣਾ, ਪੜ੍ਹਾਈ ਵਿੱਚ ਰਾਤ -ਦਿਨ ਦਾ ਅੰਤਰ ਹੈ। ਤਾਂ ਐਨਾ ਸ਼੍ਰੇਸ਼ਠ ਭਾਗ ਜੋ ਸੰਕਲਪ ਵਿੱਚ ਵੀ ਨਹੀਂ ਸੀ ਪਰ ਹੁਣ ਹਰ ਇੱਕ ਦਾ ਦਿਲ ਗਾਉਂਦਾ ਹੈ - ਪਾ ਲਿਆ। ਪਾ ਲਿਆ ਅਤੇ ਪਾਉਣਾ ਹੈ? ਕੀ ਕਹਾਂਗੇ? ਪਾ ਲਿਆ ਨਾ! ਬਾਪ ਵੀ ਇਵੇਂ ਬੱਚਿਆਂ ਦੇ ਭਾਗ ਨੂੰ ਦੇਖ ਹਰਸ਼ਿਤ ਹੁੰਦੇ ਹਨ। ਬੱਚੇ ਕਹਿੰਦੇ ਵਾਹ ਬਾਬਾ ਵਾਹ! ਅਤੇ ਬਾਪ ਕਹਿੰਦੇ ਹਨ ਵਾਹ ਬੱਚੇ ਵਾਹ! ਬਸ ਇਹ ਹੀ ਭਾਗ ਨੂੰ ਸਿਰਫ਼ ਸਮ੍ਰਿਤੀ ਵਿੱਚ ਨਹੀਂ ਰੱਖਣਾ ਹੈ ਪਰ ਸਦਾ ਸਮ੍ਰਿਤੀ ਸਵਰੂਪ ਰਹਿਣਾ ਹੈ। ਕਈ ਬੱਚੇ ਸੋਚਦੇ ਬਹੁਤ ਚੰਗਾ ਹਨ ਪਰ ਸੋਚਨਾ ਸਵਰੂਪ ਨਹੀਂ ਬਣਨਾ ਹੈ, ਸਮ੍ਰਿਤੀ ਸਵਰੂਪ ਬਣਨਾ ਹੈ। ਸਮ੍ਰਿਤੀ ਸਵਰੂਪ ਸੋ ਸਮਰਥ ਸਵਰੂਪ ਹਨ। ਸੋਚਣਾ ਸਵਰੂਪ ਸਮਰਥ ਸਵਰੂਪ ਨਹੀਂ ਹੈ।

ਬਾਪਦਾਦਾ ਬੱਚਿਆਂ ਦੀ ਵੱਖ - ਵੱਖ ਲੀਲਾ ਦੇਖਦੇ ਮੁਸਕੁਰਾਉਂਦੇ ਰਹਿੰਦੇ ਹਨ। ਕੋਈ - ਕੋਈ ਸੋਚਦਾ ਸਵਰੂਪ ਰਹਿੰਦੇ ਹਨ, ਸਮ੍ਰਿਤੀ ਸਵਰੂਪ ਸਦਾ ਨਹੀਂ ਰਹਿੰਦੇ। ਜੋ ਸੋਚਦਾ ਸਵਰੂਪ ਰਹਿੰਦੇ ਹਨ ਉਹਨਾਂ ਨੂੰ ਮਿਹਨਤ ਕਰਨੀ ਪੈਂਦੀ ਹੈ। ਉਹ ਸੰਗਮਯੁਗ ਮਿਹਨਤ ਦਾ ਯੁਗ ਨਹੀਂ ਹੈ, ਸਰਵ ਪ੍ਰਾਪਤੀਆਂ ਦੇ ਅਨੁਭਵਾਂ ਦਾ ਯੁਗ ਹੈ। 63 ਜਨਮ ਮਿਹਨਤ ਕੀਤੀ ਪਰ ਹੁਣ ਮਿਹਨਤ ਦਾ ਫ਼ਲ ਪ੍ਰਾਪਤ ਕਰਨ ਦਾ ਯਾਦ ਮਤਲਬ ਸਮੇਂ ਹੈ।

ਬਾਪਦਾਦਾ ਦੇਖ ਰਹੇ ਸਨ ਕਿ ਦੇਹਭਾਨ ਦੀ ਸਮ੍ਰਿਤੀ ਵਿੱਚ ਰਹਿਣ ਵਿੱਚ ਕੀ ਮਿਹਨਤ ਕੀਤੀ - ਮੈਂ ਫਲਾਣਾ ਹਾਂ, ਮੈਂ ਫਲਾਣਾ ਹਾਂ … ਇਹ ਮਿਹਨਤ ਕੀਤੀ? ਨੇਚਰੁਲ ਰਿਹਾ ਨਾ! ਨੇਚਰ ਬਣ ਗਈ ਨਾ ਬਾਡੀ ਕਾਂਨਸੇਸ ਦੀ! ਇੰਨੀ ਪੱਕੀ ਨੇਚਰ ਹੋ ਗਈ ਜੋ ਹਾਲੇ ਵੀ ਕਦੀ - ਕਦੀ ਕਈ ਬੱਚਿਆਂ ਨੂੰ ਆਤਮਾ - ਅਭਿਮਾਨੀ ਬਣਨ ਦੇ ਸਮੇਂ ਬਾਡੀ ਕਾਂਨਸੇਸ ਆਪਣੇ ਵਲ ਆਕਰਸ਼ਿਤ ਕਰ ਲੈਂਦੀ ਹੈ। ਸੋਚਦੇ ਹਨ ਮੈਂ ਆਤਮਾ ਹਾਂ, ਮੈਂ ਆਤਮਾ ਹਾਂ, ਪਰ ਦੇਹਭਾਨ ਇਵੇਂ ਦਾ ਨੇਚਰੁਲ ਰਿਹਾ ਹੈ ਜੋ ਬਾਰ - ਬਾਰ ਨਾ ਚਾਹੁੰਦੇ, ਨਾ ਸੋਚਦੇ ਦੇਹਭਾਨ ਵਿੱਚ ਆ ਜਾਂਦੇ ਹਨ। ਬਾਪਦਾਦਾ ਕਹਿੰਦੇ ਹਨ ਹੁਣ ਮਰਜੀਵਾ ਜਨਮ ਵਿੱਚ ਆਤਮ - ਅਭਿਮਾਨ ਮਤਲਬ ਦੇਹ - ਅਭਿਮਾਨੀ ਸਥਿਤੀ ਵੀ ਇਵੇਂ ਹੀ ਨੇਚਰ ਅਤੇ ਨੇਚਰੁਲ ਹੋਵੇ। ਮਿਹਨਤ ਨਹੀਂ ਕਰਨੀ ਪਵੇ - ਮੈਂ ਆਤਮਾ ਹਾਂ, ਮੈਂ ਆਤਮਾ ਹਾਂ। ਜਿਵੇਂ ਕੋਈ ਵੀ ਬੱਚਾ ਪੈਦਾ ਹੁੰਦਾ ਹੈ ਅਤੇ ਜਦੋਂ ਉਸਨੂੰ ਥੋੜਾ ਸਮਝ ਵਿੱਚ ਆਉਂਦਾ ਹੈ ਤਾਂ ਉਸਨੂੰ ਪਰੀਚੈ ਦਿੰਦੇ ਹਨ ਤੁਸੀਂ ਕੌਣ ਹੋ, ਕਿਸਦੇ ਹੋ, ਇਵੇਂ ਹੀ ਜਦੋਂ ਬ੍ਰਾਹਮਣ ਜਨਮ ਲਿਆ ਤਾਂ ਤੁਸੀਂ ਬ੍ਰਾਹਮਣ ਬੱਚਿਆਂ ਨੂੰ ਜੰਮਦੇ ਹੀ ਕੀ ਪਰਿਚੇ ਮਿਲਿਆ? ਤੁਸੀਂ ਕੌਣ ਹੋ? ਆਤਮਾ ਦਾ ਪਾਠ ਪੱਕਾ ਕਰਾਇਆ ਗਿਆ ਨਾ! ਤਾਂ ਇਹ ਪਹਿਲਾ ਪਰਿਚੇ ਨੇਚਰੁਲ ਬਣ ਜਾਏ। ਨੇਚਰ ਨੇਚਰੁਲ ਅਤੇ ਨਿਰੰਤਰ ਰਹਿੰਦੀ ਹੈ, ਯਾਦ ਨਹੀਂ ਕਰਨਾ ਨਹੀਂ ਪੈਂਦਾ। ਇਵੇਂ ਹਰ ਬ੍ਰਾਹਮਣ ਬੱਚੇ ਦੀ ਹੁਣ ਸਮੇਂ ਪ੍ਰਮਾਣ ਦੇਹੀ - ਅਭਿਮਾਨੀ ਸਟੇਜ ਨੇਚਰੁਲ ਹੋਵੇ। ਕਈ ਬੱਚਿਆਂ ਦੀ ਹੈ, ਸੋਚਨਾ ਨਹੀਂ ਪੈਂਦਾ, ਸਮ੍ਰਿਤੀ ਸਵਰੂਪ ਹਨ। ਹੁਣ ਨਿਰੰਤਰ ਅਤੇ ਨੇਚਰੁਲ ਸਮ੍ਰਿਤੀ ਸਵਰੂਪ ਬਣਨਾ ਹੀ ਹੈ। ਲਾਸ੍ਟ ਅੰਤਿਮ ਪੇਪਰ ਸਭ ਬ੍ਰਾਹਮਣਾਂ ਦਾ ਇਹ ਹੀ ਛੋਟਾ ਜਿਹਾ ਹੈ - “ਨਸ਼ਟੋਮੋਹਾ ਸਮ੍ਰਿਤੀ ਸਵਰੂਪ।” ਤਾਂ ਇਸ ਵਰ੍ਹੇ ਵਿੱਚ ਕੀ ਕਰੋਂਗੇ? ਕੀ ਬੱਚੇ ਪੁੱਛਦੇ ਹਨ - ਇਸ ਵਰ੍ਹੇ ਵਿੱਚ ਕੀ ਵਿਸ਼ੇਸ਼ ਲਕਸ਼ ਰੱਖੇ? ਤਾਂ ਬਾਪਦਾਦਾ ਕਹਿੰਦੇ ਹਨ ਸਦਾ ਦੇਹੀ - ਅਭਿਮਾਨੀ, ਸਮ੍ਰਿਤੀ ਸਵਰੂਪ ਭਵ। ਜੀਵਨਮੁਕਤੀ ਤਾਂ ਪ੍ਰਾਪਤ ਹੋਣੀ ਹੀ ਹੈ ਪਰ ਜੀਵਨਮੁਕਤ ਹੋਣ ਦੇ ਪਹਿਲੇ ਮਿਹਨਤ ਮੁਕਤ ਬਣੋ। ਇਹ ਸਥਿਤੀ ਸਮੇਂ ਨੂੰ ਸਮੀਪ ਲਿਆਏਗੀ ਅਤੇ ਤੁਹਾਡੇ ਸਰਵ ਵਿਸ਼ਵ ਦੇ ਭਰਾ ਅਤੇ ਭੈਣਾਂ ਨੂੰ ਦੁੱਖ: ਅਸ਼ਾਂਤੀ ਤੋਂ ਮੁਕਤ ਕਰੇਗੀ। ਤੁਹਾਡੀ ਇਹ ਸਥਿਤੀ ਆਤਮਾਵਾਂ ਦੇ ਲਈ ਮੁਕਤੀਧਾਮ ਦਾ ਦਰਵਾਜਾ ਖੋਲ੍ਹੇਗੀ। ਤਾਂ ਆਪਣੇ ਭਰਾ ਭੈਣਾਂ ਦੇ ਉੱਪਰ ਰਹਿਮ ਨਹੀਂ ਆਉਂਦਾ! ਕਿੰਨੀਆਂ ਚਾਰੋਂ ਪਾਸੇ ਆਤਮਾਵਾਂ ਚਿੱਲਾ ਰਹੀਆਂ ਹਨ ਤਾਂ ਤੁਹਾਡੀ ਮੁਕਤੀ ਸਰਵ ਨੂੰ ਮੁਕਤੀ ਦਵਾਏਗੀ। ਇਹ ਚੈਕ ਕਰੋ - ਨੇਚਰੁਲ ਸਮ੍ਰਿਤੀ ਸੋ ਸਮਰਥ ਸਵਰੂਪ ਕਿਥੋਂ ਤੱਕ ਬਣੇ ਹਨ? ਸਮਰਥ ਸਵਰੂਪ ਬਣਨਾ ਹੀ ਵਿਅਰਥ ਨੂੰ ਸਹਿਜ ਸਮਾਪਤ ਕਰ ਦਵੇਗਾ। ਬਾਰ - ਬਾਰ ਮਿਹਨਤ ਨਹੀਂ ਕਰਨੀ ਪਵੇਗੀ।

ਹਾਲੇ ਇਸ ਵਰ੍ਹੇ ਬਾਪਦਾਦਾ ਬੱਚਿਆਂ ਦੇ ਸਨੇਹ ਵਿੱਚ ਕਿਸੇ ਵੀ ਬੱਚੇ ਦੀ ਕਿਸੇ ਵੀ ਸਮੱਸਿਆ ਵਿੱਚ ਮਿਹਤਨ ਨਹੀਂ ਦੇਖਣਾ ਚਾਹੁੰਦੇ। ਸਮੱਸਿਆ ਸਮਾਪਤ ਅਤੇ ਸਮਾਧਾਨ ਸਮਰਥ ਸਵਰੂਪ। ਕੀ ਇਹ ਹੋ ਸਕਦਾ ਹੈ? ਬੋਲੋ ਦਾਦੀਆਂ ਹੋ ਸਕਦਾ ਹੈ? ਟੀਚਰਸ ਬੋਲੋ, ਹੋ ਸਕਦਾ ਹੈ? ਪਾਂਡਵ ਹੋ ਸਕਦਾ ਹੈ? ਫਿਰ ਬਹਾਨਾ ਨਹੀਂ ਦੱਸਣਾ, ਇਹ ਸੀ ਨਾ, ਇਹ ਹੋਇਆ ਨਾ! ਇਹ ਨਹੀਂ ਹੁੰਦਾ ਤਾਂ ਨਹੀਂ ਹੁੰਦਾ! ਬਾਪਦਾਦਾ ਬਹੁਤ ਮਿੱਠੇ -ਮਿੱਠੇ ਖੇਡ ਦੇਖ ਚੁਕੇ ਹਨ। ਕੁਝ ਵੀ ਹੋ, ਹਿਮਾਲੇ ਤੋਂ ਵੀ ਵੱਡਾ, ਸੌ ਗੁਣਾਂ ਸਮੱਸਿਆ ਦਾ ਸਵਰੂਪ ਹੋਵੇ, ਭਾਵੇਂ ਤਨ ਦਵਾਰਾ, ਭਾਵੇਂ ਮਨ ਦਵਾਰਾ, ਭਾਵੇਂ ਵਿਅਕਤੀ ਦਵਾਰਾ, ਭਾਵੇਂ ਪ੍ਰਕ੍ਰਿਤੀ ਦਵਾਰਾ ਸਮੱਸਿਆ, ਪਰਸਥਿਤੀ ਸਵ -ਸਥਿਤੀ ਦੇ ਅੱਗੇ ਕੁਝ ਵੀ ਨਹੀਂ ਹੈ ਅਤੇ ਸਵ -ਸਥਿਤੀ ਦਾ ਸਾਧਨ ਹੈ - ਸਵਮਾਨ। ਨੇਚਰੁਲ ਰੂਪ ਵਿੱਚ ਸਵਮਾਨ ਹੋਵੇ। ਯਾਦ ਨਹੀਂ ਕਰਨਾ ਪਵੇ, ਬਾਰ -ਬਾਰ ਮਿਹਨਤ ਨਹੀਂ ਕਰਨੀ ਪਵੇ, ਨਹੀਂ - ਨਹੀਂ ਮੈਂ ਸਵਦਰਸ਼ਨ ਚੱਕਰਧਾਰੀ ਹਾਂ, ਮੈਂ ਨੂਰੇ ਰਤਨ ਹਾਂ, ਮੈਂ ਦਿਲਤਖ਼ਤਨਸ਼ੀਨ ਹਾਂ। …। ਹੋਰ ਕੋਈ ਹੋਣੇ ਹਨ ਕੀ! ਕਲਪ ਪਹਿਲੇ ਕੌਣ ਬਣੇ ਸਨ? ਹੋਰ ਬਣੇ ਸਨ ਜਾਂ ਤੁਸੀਂ ਹੀ ਬਣੇ ਸੀ? ਤੁਸੀਂ ਹੀ ਸੀ, ਆਪ ਹੀ ਹੋ, ਹਰ ਕਲਪ ਤੁਸੀਂ ਹੀ ਬਣੋਂਗੇ। ਇਹ ਨਿਸ਼ਚਿਤ ਹੈ। ਬਾਪਦਾਦਾ ਸਭ ਚੇਹਰੇ ਦੇਖ ਰਹੇ ਹਨ ਇਹ ਉਹ ਹੀ ਕਲਪ ਪਹਿਲੇ ਵਾਲੇ ਹਨ। ਇਸ ਕਲਪ ਦੇ ਹੋ ਜਾਂ ਅਨੇਕ ਕਲਪ ਦੇ ਹੋ? ਅਨੇਕ ਕਲਪ ਦੇ ਹੋ ਨਾ! ਹੋ? ਹੱਥ ਉਠਾਓ ਜੋ ਹਰ ਕਲਪ ਵਾਲੇ ਹਨ? ਫਿਰ ਤਾਂ ਨਿਸ਼ਚੇ ਹੈ, ਤੁਹਾਡੇ ਤਾਂ ਕੋਲ ਸਰਟੀਫਿਕੇਟ ਮਿਲ ਗਿਆ ਹੈ ਨਾ ਕਿ ਲੈਣਾ ਹੈ? ਮਿਲ ਗਿਆ ਹੈ ਨਾ? ਮਿਲ ਗਿਆ ਹੈ ਜਾਂ ਲੈਣਾ ਹੈ? ਕਲਪ ਪਹਿਲੇ ਮਿਲ ਗਿਆ ਹੈ, ਹਾਲੇ ਕਿਉਂ ਨਹੀਂ ਮਿਲੇਗਾ? ਤਾਂ ਇਹ ਹੀ ਸਮ੍ਰਿਤੀ ਸਵਰੂਪ ਬਣੋ ਕਿ ਸਰਟੀਫਿਕੇਟ ਸਵਰੂਪ ਬਣੋ ਕਿ ਸਰਟੀਫਿਕੇਟ ਮਿਲਿਆ ਹੋਇਆ ਹੈ। ਭਾਵੇਂ ਪਾਸ ਵਿਦ ਆਨਰ ਦਾ, ਭਾਵੇਂ ਪਾਸ ਦਾ, ਇਹ ਫ਼ਰਕ ਤਾਂ ਹੋਵੇਗਾ, ਪਰ ਅਸੀਂ ਹੀ ਹਾਂ। ਪੱਕਾ ਹੈ ਨਾ! ਕਿ ਟਰੇਨ ਵਿੱਚ ਜਾਂਦੇ - ਜਾਂਦੇ ਭੁੱਲਦਾ ਜਾਏਗਾ, ਪਲੇਨ ਵਿੱਚ ਜਾਕੇ ਉੱਡ ਜਾਏਗਾ? ਨਹੀਂ।

ਜਿਵੇਂ ਦੇਖੋ ਇਸ ਵਰ੍ਹੇ ਸੰਕਲਪ ਦ੍ਰਿੜ੍ਹ ਕੀਤਾ ਕਿ ਸ਼ਿਵਰਾਤਰੀ ਚਾਰੋਂ ਪਾਸੇ ਉਮੰਗ -ਉਤਸ਼ਾਹ ਨਾਲ ਮਨਾਉਣੀ ਹੈ, ਮਨ ਲਈ ਨਾ! ਦ੍ਰਿੜ੍ਹ ਸੰਕਲਪ ਵਿੱਚ ਜੋ ਸੋਚਿਆ ਉਹ ਹੋ ਗਿਆ ਨਾ! ਤਾਂ ਇਹ ਕਿਸ ਗੱਲ ਦੀ ਕਮਾਲ ਹੈ? ਏਕਤਾ ਅਤੇ ਦ੍ਰਿੜ੍ਹਤਾ। ਸੋਚਿਆ ਸੀ 67 ਪ੍ਰੋਗਾਮ ਕਰਨ ਦਾ ਪਰ ਬਾਪਦਾਦਾ ਨੇ ਦੇਖਿਆ ਕਿ ਉਸ ਨਾਲੋਂ ਵੀ ਜ਼ਿਆਦਾ ਕਈ ਬੱਚਿਆਂ ਨੇ ਪ੍ਰੋਗ੍ਰਾਮ ਕੀਤੇ ਹਨ। ਇਹ ਹੈ ਸਮਰਥ ਸਵਰੂਪ ਦੀ ਨਿਸ਼ਾਨੀ, ਉਮੰਗ- ਉਤਸ਼ਾਹ ਦਾ ਪ੍ਰਤੱਖ ਪ੍ਰਮਾਣ। ਖੁਦ ਹੀ ਚਾਰੋਂ ਪਾਸੇ ਕਰ ਲਿਆ ਨਾ! ਇਵੇਂ ਹੀ ਸਭ ਮਿਲਕੇ ਇੱਕ ਦੋ ਨੂੰ ਹਿੰਮਤ ਵਧਾਕੇ ਇਹ ਸੰਕਲਪ ਕਰੋ - ਹੁਣ ਸਮੇਂ ਨੂੰ ਸਮੀਪ ਲਿਆਉਣਾ ਹੈ। ਆਤਮਾਵਾਂ ਨੂੰ ਮੁਕਤੀ ਦਵਾਉਣੀ ਹੈ। ਪਰ ਇਹ ਉਦੋਂ ਹੋਵੇਗਾ ਜਦੋਂ ਤੁਸੀਂ ਸੋਚਨਾ ਸਮ੍ਰਿਤੀ ਸਵਰੂਪ ਵਿੱਚ ਲਵੋਗੇ।

ਬਾਪਦਾਦਾ ਨੇ ਸੁਣਿਆ ਹੈ ਕਿ ਫਾਰੇਨ ਵਾਲਿਆਂ ਨੂੰ ਵੀ ਵਿਸ਼ੇਸ਼ ਸਨੇਹ ਮਿਲਣ ਅਤੇ ਮਿਟਿੰਗ ਹੈ ਅਤੇ ਭਾਰਤ ਵਾਲਿਆਂ ਦੀ ਵੀ ਮਿਟਿੰਗ ਹੈ ਤਾਂ ਮਿਟਿੰਗ ਵਿੱਚ ਸਿਰਫ਼ ਸੇਵਾ ਦੇ ਪਲੈਨ ਨਹੀਂ ਬਣਾਉਣਾ, ਬਣਾਉਣਾ ਮਤਲਬ ਬੈਲੇਂਸ ਦਾ ਬਣਨਾ। ਇਵੇਂ ਇੱਕ ਦੋ ਦੇ ਸਹਿਯੋਗੀ ਬਣੋ ਜੋ ਸਭ ਮਾਸਟਰ ਸਰਵਸ਼ਕਤੀਮਾਨ ਬਣ ਅੱਗੇ ਉੱਡਦੇ ਚੱਲੋ। ਦਾਤਾ ਬਣਕੇ ਸਹਿਯੋਗ ਦਵੋ। ਗੱਲ ਨਹੀਂ ਦੇਖੋ, ਸਹਿਯੋਗੀ ਬਣੋ। ਸਵਮਾਨ ਵਿੱਚ ਰਹੋ ਅਤੇ ਆਦਰ ਦੇਕੇ ਸਹਿਯੋਗੀ ਬਣੋ ਕਿਉਂਕਿ ਕਿਸੇ ਵੀ ਆਤਮਾ ਨੂੰ ਜੇਕਰ ਤੁਸੀਂ ਦਿਲ ਨਾਲ ਆਦਰ ਦਿੰਦੇ ਹੋ, ਇਹ ਬਹੁਤ -ਬਹੁਤ ਵੱਡਾ ਪੁੰਨ ਹੈ ਕਿਉਂਕਿ ਕਮਜ਼ੋਰ ਆਤਮਾ ਨੂੰ ਉਮੰਗ -ਉਤਸ਼ਾਹ ਵਿੱਚ ਲਿਆਇਆ ਤਾਂ ਕਿੰਨਾ ਵੱਡਾ ਪੁੰਨ ਹੈ! ਡਿੱਗੇ ਹੋਏ ਨੂੰ ਡਿਗਾਉਣਾ ਨਹੀਂ ਹੈ, ਗਲੇ ਲਗਾਉਣਾ ਹੈ ਮਤਲਬ ਬਾਹਰ ਤੋਂ ਗਲੇ ਨਹੀਂ ਲਗਾਉਣਾ, ਗਲੇ ਲਗਾਉਣਾ ਮਤਕਬ ਬਾਪ ਸਮਾਨ ਬਣਨਾ। ਸਹਿਯੋਗ ਦੇਣਾ।

ਤਾਂ ਪੁੱਛਿਆ ਹੈ ਨਾ ਕਿ ਇਸ ਵਰ੍ਹੇ ਕੀ -ਕੀ ਕਰਨਾ ਹੈ? ਬਸ ਆਦਰ ਦੇਣਾ ਅਤੇ ਸਵਮਾਨ ਵਿੱਚ ਰਹਿਣਾ। ਸਮਰਥ ਬਣ ਸਮਰਥ ਬਣਨਾ। ਵਿਅਰਥ ਦੀਆਂ ਗੱਲਾਂ ਵਿੱਚ ਨਹੀਂ ਜਾਣਾ। ਜੋ ਕਮਜ਼ੋਰ ਆਤਮਾ ਹੈ ਹੀ ਕਮਜ਼ੋਰ, ਉਸਦੀ ਕਮਜ਼ੋਰੀ ਨੂੰ ਦੇਖਦੇ ਰਹੋਂਗੇ ਤਾਂ ਸਹਿਯੋਗੀ ਕਿਵੇਂ ਬਣੋਂਗੇ! ਸਹਿਯੋਗ ਦਵੋ ਤਾਂ ਦੁਆਵਾਂ ਮਿਲਣਗੀਆਂ। ਸਭਤੋਂ ਸਹਿਜ ਪੁਰਸ਼ਾਰਥ ਹੈ, ਹੋਰ ਕੁਝ ਵੀ ਨਹੀਂ ਕਰ ਸਕਦੇ ਹੋ ਤਾਂ ਸਭਤੋਂ ਸਹਿਜ ਪੁਰਸ਼ਾਰਥ ਹੈ - ਦੁਆਵਾਂ ਦਵੋ, ਦੁਆਵਾਂ ਲਵੋ। ਆਦਰ ਦਵੋ ਅਤੇ ਮਹਿਮਾ ਯੋਗ ਬਣੋ। ਆਦਰ ਦੇਣ ਵਾਲਾ ਹੀ ਸਰਵ ਦਵਾਰਾ ਮਾਨਨੀਯ ਬਣਦੇ ਹਨ। ਅਤੇ ਜਿਨਾਂ ਹੁਣ ਮਾਨਨੀਯ ਬਣੋਂਗੇ, ਓਨਾ ਹੀ ਰਾਜ ਅਧਿਕਾਰੀ ਅਤੇ ਪੂਜਯ ਆਤਮਾ ਬਣੋਂਗੇ। ਦਿੰਦੇ ਜਾਓ ਲੈਣ ਦਾ ਨਹੀਂ, ਲਵੋ ਅਤੇ ਦਵੋ ਇਹ ਤਾਂ ਬਿਜ਼ਨੇਸ ਵਾਲੀਆਂ ਦਾ ਕੰਮ ਹੈ। ਤੁਸੀਂ ਤਾਂ ਦਾਤਾ ਦੇ ਬੱਚੇ ਹੋ। ਬਾਕੀ ਬਾਪਦਾਦਾ ਚਾਰੋਂ ਪਾਸੇ ਦੇ ਬੱਚਿਆਂ ਦੀ ਸੇਵਾ ਨੂੰ ਦੇਖ ਖੁਸ਼ ਹੈ, ਸਭ ਨੇ ਚੰਗੀ ਸੇਵਾ ਕੀਤੀ ਹੈ। ਪਰ ਹਾਲੇ ਅੱਗੇ ਵੱਧਣਾ ਹੈ ਨਾ! ਵਾਣੀ ਦਵਾਰਾ ਸਭਨੇ ਚੰਗੀ ਸੇਵਾ ਕੀਤੀ, ਸਾਧਨਾਂ ਦਵਾਰਾ ਵੀ ਚੰਗੀ ਸੇਵਾ ਦੀ ਰਿਜ਼ਲਟ ਨਿਕਲੀ। ਅਨੇਕ ਆਤਮਾਵਾਂ ਦਾ ਉਲਾਹਣਾ ਵੀ ਖ਼ਤਮ ਕੀਤਾ। ਨਾਲ -ਨਾਲ ਸਮੇਂ ਦੇ ਤੀਵਰਗਤੀ ਦੀ ਰਫ਼ਤਾਰ ਦੇਖ ਬਾਪਦਾਦਾ ਇਹ ਹੀ ਚਾਹੁੰਦੇ ਹਨ ਕਿ ਥੋੜੀ ਆਤਮਾਵਾਂ ਦੀ ਸੇਵਾ ਨਹੀਂ ਕਰਨੀ ਹੈ ਪਰ ਵਿਸ਼ਵ ਦੀਆਂ ਸਰਵ ਆਤਮਾਵਾਂ ਦੇ ਮੁਕਤੀਦਾਤਾ ਨਿਮਿਤ ਤੁਸੀਂ ਹੋ ਕਿਉਂਕਿ ਬਾਪ ਦੇ ਸਾਥੀ ਹੋ, ਤਾਂ ਸਮੇਂ ਦੀ ਰਫ਼ਤਾਰ ਪ੍ਰਮਾਣ ਹੁਣ ਇੱਕ ਹੀ ਸਮੇਂ ਇਕੱਠਾ ਤਿੰਨੇਂ ਸੇਵਾਵਾਂ ਕਰਨੀ ਹੈ:-

ਇਕ ਵਾਣੀ, ਦੂਸਰਾ ਸਵਸ਼ਕਤੀਸ਼ਾਲੀ ਸਥਿਤੀ ਅਤੇ ਤੀਸਰਾ ਸ਼੍ਰੇਸ਼ਠ ਰੂਹਾਨੀ ਵਾਈਬ੍ਰੇਸ਼ਨ ਜਿੱਥੇ ਵੀ ਸੇਵਾ ਕਰੋ ਉੱਥੇ ਇਵੇਂ ਰੂਹਾਨੀ ਵਾਈਬ੍ਰੇਸ਼ਨ ਫੈਲਾਓ ਜੋ ਵਾਈਬ੍ਰੇਸ਼ਨ ਦੇ ਪ੍ਰਭਾਵ ਵਿੱਚ ਸਹਿਜ ਆਕਰਸ਼ਿਤ ਹੁੰਦੇ ਰਹੇ। ਦੇਖੋ, ਹਾਲੇ ਜਨਮ ਵਿੱਚ ਵੀ ਤੁਸੀਂ ਸਭਦੇ ਜੜ੍ਹ ਚਿੱਤਰ ਸੇਵਾ ਕਰ ਰਹੇ ਹਨ? ਕੀ ਵਾਣੀ ਨਾਲ ਬੋਲਦੇ? ਵਾਈਬ੍ਰੇਸ਼ਨ ਇਵੇਂ ਹੁੰਦਾ ਜੋ ਭਗਤਾਂ ਜੋ ਭਗਤਾਂ ਦੀ ਭਾਵਨਾ ਦਾ ਫ਼ਲ ਸਹਿਜ ਮਿਲ ਜਾਂਦਾ ਹੈ। ਅਜਿਹਾ ਵਾਈਬ੍ਰੇਸ਼ਨ ਸ਼ਕਤੀਸ਼ਾਲੀ ਹੋਵੇ, ਵਾਈਬ੍ਰੇਸ਼ਨ ਵਿੱਚ ਸਰਵ ਸ਼ਕਤੀਆਂ ਦੀ ਕਿਰਨਾਂ ਫੈਲਦੀ ਹੋਵੇ, ਵਾਈਬ੍ਰੇਸ਼ਨ ਇਵੇਂ ਦੀ ਚੀਜ਼ ਹੈ ਜੋ ਦਿਲ ਵਿੱਚ ਛਾਪ ਲਗ ਜਾਂਦੀ ਹੈ। ਤੁਸੀਂ ਸਭਨੂੰ ਅਨੁਭਵ ਹੈ ਕਿਸੇ ਆਤਮਾ ਦੇ ਪ੍ਰਤੀ ਜੇਕਰ ਕੋਈ ਚੰਗਾ ਜ਼ਰਾ ਬੁਰਾ ਵਾਈਬ੍ਰੇਸ਼ਨ ਤੁਹਾਡੇ ਦਿਲ ਵਿੱਚ ਬੈਠ ਜਾਂਦਾ ਹੈ ਤਾਂ ਕਿੰਨਾ ਸਮੇਂ ਚੱਲਦਾ ਹੈ? ਬਹੁਤ ਸਮੇਂ ਚੱਲਦਾ ਹੈ ਨਾ! ਨਿਕਲਣਾ ਚਾਹੋ ਤਾਂ ਵੀ ਨਹੀਂ ਨਿਕਲਣਾ ਹੈ, ਕਿਸਦਾ ਬੁਰਾ ਵਾਈਬ੍ਰੇਸ਼ਨ ਬੈਠ ਜਾਂਦਾ ਹੈ ਤਾਂ ਸਹਿਜ ਨਿਕਲਦਾ ਹੈ? ਤਾਂ ਤੁਹਾਡਾ ਸਰਵ ਸ਼ਕਤੀਆਂ ਦੀਆਂ ਕਿਰਨਾਂ ਦਾ ਵਾਈਬ੍ਰੇਸ਼ਨ, ਛਾਪ ਦਾ ਕੰਮ ਕਰੇਗਾ। ਵਾਣੀ ਭੁੱਲ ਸਕਦੀ ਹੈ, ਪਰ ਵਾਈਬ੍ਰੇਸ਼ਨ ਦੀ ਛਾਪ ਸਹਿਜ ਨਹੀਂ ਨਿਕਲਦੀ ਹੈ। ਅਨੁਭਵ ਹੈ ਨਾ! ਹੈ ਨਾ ਅਨੁਭਵ?

ਇਹ ਗੁਜ਼ਰਾਤ ਨੇ, ਬੰਬੇ ਨੇ ਜੋ ਉਮੰਗ -ਉਤਸ਼ਾਹ ਦਿਖਾਇਆ, ਉਸਨੂੰ ਵੀ ਬਾਪਦਾਦਾ ਪਦਮ - ਪਦਮਗੁਣਾਂ ਮੁਬਾਰਕ ਦਿੰਦੇ ਹਨ। ਕਿਉਂ? ਵਿਸ਼ੇਸ਼ਤਾ ਕੀ ਰਹੀ? ਕਿਉਂ ਮੁਬਾਰਕ ਦਿੰਦੇ ਹਨ? ਫੰਕਸ਼ਨ ਤਾਂ ਵੱਡੇ -ਵੱਡੇ ਕਰਦੇ ਰਹਿੰਦੇ ਹੋ ਖ਼ਾਸ ਮੁਬਾਰਕ ਕਿਉਂ ਦੇ ਰਹੇ ਹਨ? ਕਿਉਂਕਿ ਦੋਵਾਂ ਪਾਸੇ ਦੀ ਵਿਸ਼ੇਸ਼ਤਾ ਰਹੀ - ਏਕਤਾ ਅਤੇ ਦ੍ਰਿੜ੍ਹਤਾ ਦੀ। ਜਿੱਥੇ ਏਕਤਾ ਅਤੇ ਦ੍ਰਿੜ੍ਹਤਾ ਹੈ ਉੱਥੇ ਇੱਕ ਵਰ੍ਹੇ ਦੇ ਬਜਾਏ ਇੱਕ ਮਹੀਨਾ ਵਰ੍ਹੇ ਦੇ ਸਮਾਨ ਹੈ। ਸੁਣਿਆ, ਗੁਜ਼ਰਾਤ ਅਤੇ ਬੰਮਬੇ ਨੇ। ਅੱਛਾ।

ਹਾਲੇ ਸੈਕਿੰਡ ਵਿੱਚ ਗਿਆਨ ਸੂਰਜ ਸਥਿਤੀ ਵਿੱਚ ਸਥਿਤ ਹੋ ਚਾਰੋਂ ਪਾਸੇ ਦੇ ਭਏਭੀਤ, ਹਲਚਲ ਵਾਲੀ ਆਤਮਾਵਾਂ ਨੂੰ, ਸਰਵ ਸ਼ਕਤੀਆਂ ਦੀ ਕਿਰਨਾਂ ਫੈਲਾਓ। ਬਹੁਤ ਡਰਦੇ ਹਨ। ਸ਼ਕਤੀ ਦਵੋ ਵਾਈਬ੍ਰੇਸ਼ਨ ਫੈਲਾਓ। ਅੱਛਾ। (ਬਾਪਦਾਦਾ ਨੇ ਡ੍ਰਿਲ ਚਾਰੋਂ ਪਾਸੇ ਦੇ ਬੱਚਿਆਂ ਦੇ ਵਖ - ਵੱਖ ਯਾਦਪਿਆਰ ਅਤੇ ਸਮਾਚਾਰ ਦੇ ਪੱਤਰ ਈ -ਮੇਲ ਬਾਪ ਦੇ ਕੋਲ ਪਹੁੰਚ ਗਏ ਹਨ। ਹਰ ਇੱਕ ਕਹਿੰਦਾ ਹੈ ਮੇਰੀ ਵੀ ਯਾਦ ਦੇਣਾ, ਮੇਰੀ ਵੀ ਯਾਦ ਦੇਣਾ। ਬਾਪਦਾਦਾ ਕਹਿੰਦੇ ਹਨ ਹਰ ਇੱਕ ਬੱਚਿਆਂ ਦੀ ਬਾਪਦਾਦਾ ਦੇ ਕੋਲ ਯਾਦ ਪਹੁੰਚ ਗਈ ਹੈ। ਦੂਰ ਬੈਠੇ ਵੀ ਬਾਪਦਾਦਾ ਦੇ ਦਿਲਤਖ਼ਤਨਸ਼ੀਨ ਹਨ। ਤਾਂ ਤੁਸੀਂ ਸਭਨੂੰ ਜਿਨ੍ਹਾ ਨੇ ਵੀ ਕਿਹਾ ਹੈ ਨਾ - ਯਾਦ ਦੇਣਾ, ਯਾਦ ਦੇਣਾ। ਤਾਂ ਬਾਬਾ ਦੇ ਕੋਲ ਪਹੁੰਚ ਗਈ। ਇਹ ਹੀ ਬੱਚਿਆਂ ਦਾ ਪਿਆਰ ਅਤੇ ਬਾਪ ਦਾ ਪਿਆਰ ਬੱਚਿਆਂ ਨੂੰ ਉਡਾ ਰਿਹਾ ਹੈ। ਅੱਛਾ।

ਚਾਰੋਂ ਪਾਸੇ ਦੇ ਅਤਿ ਸ਼੍ਰੇਸ਼ਠ ਭਾਗਵਾਨ, ਕੋਟਾਂ ਵਿੱਚ ਕੋਈ ਵਿਸ਼ੇਸ਼ ਆਤਮਾਵਾਂ ਨੂੰ ਸਦਾ ਸਵਮਾਨ ਵਿੱਚ ਰਹਿਣ ਵਾਲੇ, ਆਦਰ ਦੇਣ ਵਾਲੇ, ਸਰਵਿਸਬੁਲ ਬੱਚਿਆਂ ਨੂੰ, ਸਦਾ ਸਮ੍ਰਿਤੀ ਸਵਰੂਪ ਸੋ ਸਮਰਥ ਸਵਰੂਪ ਆਤਮਾਵਾਂ ਨੂੰ, ਸਦਾ ਅਚਲ ਅਡੋਲ ਸਥਿਤੀ ਆਸਨ ਤੇ ਸਥਿਤ ਸਰਵਸ਼ਕਤੀ ਸਵਰੂਪ ਬੱਚਿਆਂ ਨੂੰ ਬਾਪਦਾਦਾ ਦਾ ਯਾਦਪਿਆਰ ਅਤੇ ਨਮਸਤੇ।

ਦਾਦੀ ਜੀ ਨਾਲ:- ਬਾਪਦਾਦਾ ਤੁਹਾਡੇ ਉੱਪਰ ਵਿਸ਼ੇਸ਼ ਖੁਸ਼ ਹਨ। ਕਿਉਂ ਖੁਸ਼ ਹਨ? ਵਿਸ਼ੇਸ਼ ਇਸ ਗੱਲ ਤੇ ਖੁਸ਼ ਹਨ ਕਿ ਜਿਵੇਂ ਬ੍ਰਹਮਾ ਬਾਪ ਸਭ ਨੂੰ ਆਡਰ ਕਰਦਾ ਸੀ - ਇਹ ਕਰਨਾ ਹੈ, ਹਾਲੇ ਕਰਨਾ ਹੈ, ਇਵੇਂ ਤੁਸੀਂ ਵੀ ਬ੍ਰਹਮਾ ਬਾਪ ਨੂੰ ਫਾਲੋ ਕੀਤਾ। (ਤੁਸੀਂ ਵੀ ਮੇਰੇ ਨਾਲ ਹੋ) ਉਹ ਤਾਂ ਹੈ ਹੀ, ਨਿਮਿਤ ਤਾਂ ਤੁਸੀਂ ਬਣੀ ਨਾ। ਅਤੇ ਇਵੇਂ ਦ੍ਰਿੜ੍ਹ ਸੰਕਲਪ ਕੀਤਾ ਜੋ ਚਾਰੋਂ ਪਾਸੇ ਸਫ਼ਲਤਾ ਹੈ, ਇਸਲਈ ਤੁਹਾਡੇ ਰੂਹਾਨੀ ਤਾਕਤ ਬਹੁਤ ਗੁਪਤ ਭਰੀ ਹੋਈ ਹੈ। ਤਬੀਅਤ ਠੀਕ ਹੈ, ਰੂਹਾਨੀ ਸ਼ਕਤੀ ਐਨੀ ਭਰੀ ਹੋਈ ਜੋ ਤਬੀਅਤ ਕੁਝ ਵੀ ਨਹੀਂ ਹੈ। ਕਾਮਲ ਹੈ ਨਾ!

ਦਾਦੀਆਂ ਦਾ ਮਿਲਣਾ ਦੇਖਕੇ ਸਭਦੀ ਦਿਲ ਹੁੰਦੀ ਹੈ ਅਸੀਂ ਵੀ ਦਾਦੀ ਹੁੰਦੇ ਤੇ ਮਿਲਦੇ ਨਾ। ਤੁਸੀਂ ਵੀ ਦਾਦੀ ਬਣੋਂਗੇ। ਹਾਲੇ ਬਾਪਦਾਦਾ ਨੇ ਪਲੈਨ ਬਣਾਇਆ ਹੈ ਦਿਲ ਵਿੱਚ, ਹਾਲੇ ਦਿੱਤਾ ਨਹੀਂ ਹੈ। ਤਾਂ ਜੋ ਸੇਵਾ ਦੇ, ਬ੍ਰਹਮਾ ਬਾਪ ਦੇ ਸਾਕਾਰ ਸਮੇਂ ਵਿੱਚ ਸੇਵਾ ਵਿੱਚ ਆਦਿ ਰਤਨ ਨਿਕਲੇ ਹਨ, ਉਹਨਾਂ ਦਾ ਸੰਗਠਨ ਪੱਕਾ ਕਰਨਾ ਹੈ। (ਕਦੋਂ ਕਰੋਂਗੇ) ਜਦੋਂ ਤੁਸੀਂ ਕਰੋ। ਇਹ ਡੀਊਟੀ ਤੁਹਾਡੀ (ਦਾਦੀ ਜਾਨਕੀ ਦੀ) ਹੈ। ਤੁਹਾਡੇ ਦਿਲ ਦਾ ਸੰਕਲਪ ਵੀ ਹੈ ਨਾ? ਕਿਉਂਕਿ ਜਿਵੇਂ ਤੁਸੀਂ ਦਾਦੀਆਂ ਦਾ ਏਕਤਾ ਅਤੇ ਦ੍ਰਿੜ੍ਹਤਾ ਦਾ ਸੰਗਠਨ ਪੱਕਾ ਹੈ, ਇਵੇਂ ਆਦਿ ਸੇਵਾ ਦੇ ਰਤਨਾਂ ਦਾ ਸੰਗਠਨ ਪੱਕਾ ਹੋਵੇ, ਇਸਦੀ ਬਹੁਤ - ਬਹੁਤ ਜਰੂਰਤ ਹੈ ਕਿਉਂਕਿ ਸੇਵਾ ਤੇ ਵੱਧਣੀ ਹੀ ਹੈ। ਤਾਂ ਸੰਗਠਨ ਦੀ ਸ਼ਕਤੀ ਜੋ ਚਾਹੇ ਉਹ ਕਰ ਸਕਦੀ ਹੈ। ਸੰਗਠਨ ਦੀ ਨਿਸ਼ਾਨੀ ਦਾ ਯਾਦਗਾਰ ਹੈ ਪੰਜ ਪਾਂਡਵ। ਪੰਜ ਹਨ ਪਰ ਸੰਗਠਨ ਦੀ ਨਿਸ਼ਾਨੀ ਹੈ। ਅੱਛਾ - ਹਾਲੇ ਜੋ ਸਾਕਾਰ ਬ੍ਰਹਮਾ ਦੇ ਹੁੰਦੇ ਹੋਏ ਸੇਵਾ ਦੇ ਲਈ ਸੈਂਟਰ ਤੇ ਰਹੇ ਹਨ, ਸੇਵਾ ਵਿੱਚ ਲੱਗੇ ਹੈ, ਉਹ ਉੱਠੋ। ਭਰਾ ਹੀ ਹਨ, ਪਾਂਡਵਾਂ ਦੇ ਬਿਨਾਂ ਥੋੜੀ ਹੀ ਗਤੀ ਹੈ। ਇੱਥੇ ਤਾਂ ਥੋੜ੍ਹੇ ਹਨ ਪਰ ਹੋਰ ਵੀ ਹਨ। ਸੰਗਠਨ ਨੂੰ ਜਮਾਂ ਕਰਨ ਦੀ ਜ਼ਿਮੇਵਾਰੀ ਇਹਨਾਂ (ਦਾਦੀ ਜਾਨਕੀ ਦੀ ) ਇਹ (ਦਾਦੀ) ਤਾਂ ਬੈਕਬੋਨ ਹੈ। ਬਹੁਤ ਵਧੀਆ -ਵਧੀਆ ਰਤਨ ਹਨ। ਅੱਛਾ। ਸਭ ਠੀਕ ਹੈ। ਕੁਝ ਵੀ ਕਰਦੇ ਰਹਿੰਦੇ ਹੋ ਪਰ ਤੁਹਾਡੇ ਸੰਗਠਨ ਦੀ ਮਹਾਨਤਾ ਹੈ। ਕਿਲ੍ਹਾ ਮਜ਼ਬੂਤ ਹੈ। ਅੱਛਾ।

ਵਰਦਾਨ:-
ਸਵਮਾਨ ਦੀ ਸੀਟ ਤੇ ਸੈੱਟ ਹੋ ਹਰ ਪ੍ਰਸਥਿਤੀ ਨੂੰ ਪਾਰ ਕਰਨ ਵਾਲੇ ਸਦਾ ਵਿਜੇਈ ਭਵ

ਸਦਾ ਆਪਣੇ ਇਸ ਸਵਮਾਨ ਦੀ ਸੀਟ ਤੇ ਸਥਿਤ ਰਹੋ ਕਿ ਮੈਂ ਵਿਜੇਈ ਰਤਨ ਹਾਂ, ਮਾਸਟਰ ਸਰਵਸ਼ਕਤੀਮਾਨ ਹਾਂ - ਤਾਂ ਜਿਵੇਂ ਦੀ ਸੀਟ ਹੁੰਦੀ ਹੈ ਉਵੇਂ ਲਕਸ਼ਨ ਆਉਂਦੇ ਹਨ। ਕੋਈ ਵੀ ਪਰਿਸਥਿਤੀ ਸਾਹਮਣੇ ਆਏ ਤਾਂ ਸੈਕਿੰਡ ਵਿੱਚ ਆਪਣੇ ਇਸ ਸੀਟ ਤੇ ਸੇਟ ਹੋ ਜਾਓ। ਸੀਟ ਵਾਲੇ ਦਾ ਹੀ ਆਡਰ ਮੰਨਿਆ ਜਾਂਦਾ ਹੈ। ਸੀਟ ਤੇ ਰਹੋ ਤਾਂ ਵਿਜੇਈ ਬਣ ਜਾਓਗੇ। ਸੰਗਮਯੁਗ ਹੈ ਹੀ ਸਦਾ ਵਿਜੇਈ ਬਣਨ ਦਾ ਯੁਗ, ਇਹ ਯੁਗ ਨੂੰ ਵਰਦਾਨ ਹੈ, ਤਾਂ ਵਰਦਾਨੀ ਬਣ ਵਿਜੇਈ ਬਣੋ।

ਸਲੋਗਨ:-
ਸਰਵ ਆਸਕਤੀਆਂ ਤੇ ਵਿਜੇ ਪ੍ਰਾਪਤ ਕਰਨ ਵਾਲੇ ਸ਼ਿਵ ਸ਼ਕਤੀ ਪਾਂਡਵ ਸੈਨਾ ਹਨ।