23.01.25        Punjabi Morning Murli        Om Shanti         BapDada         Madhuban


"ਮਿੱਠੇ ਬੱਚੇ :- ਮੁੱਖ ਦੋ ਗੱਲਾਂ ਸਭ ਨੂੰ ਸਮਝਾਉਣੀਆਂ ਹਨ - ਇੱਕ ਤਾਂ ਬਾਪ ਨੂੰ ਯਾਦ ਕਰੋ ਦੂਜਾ 84 ਦੇ ਚੱਕਰ ਨੂੰ ਜਾਣੋ ਫੇਰ ਸਾਰੇ ਪ੍ਰਸ਼ਨ ਖ਼ਤਮ ਹੋ ਜਾਣਗੇ"

ਪ੍ਰਸ਼ਨ:-
ਬਾਪ ਦੀ ਮਹਿਮਾ ਵਿਚ ਕਿਹੜੇ ਸ਼ਬਦ ਆਉਂਦੇ ਹਨ ਜੋ ਸ਼੍ਰੀਕ੍ਰਿਸ਼ਨ ਦੀ ਮਹਿਮਾ ਵਿਚ ਨਹੀਂ?

ਉੱਤਰ:-
ਬ੍ਰਿਖਪਤੀ ਇੱਕ ਬਾਪ ਹੈ, ਸ਼੍ਰੀਕ੍ਰਿਸ਼ਨ ਨੂੰ ਬ੍ਰਿਖਪਤੀ ਨਹੀਂ ਕਹਾਂਗੇ। ਪਿਤਾਵਾਂ ਦਾ ਪਿਤਾ ਜਾਂ ਪਤੀਆਂ ਦਾ ਪਤੀ ਇੱਕ ਨਿਰਾਕਾਰ ਬਾਪ ਨੂੰ ਕਿਹਾ ਜਾਂਦਾ, ਸ਼੍ਰੀਕ੍ਰਿਸ਼ਨ ਨੂੰ ਨਹੀਂ। ਦੋਵਾਂ ਦੀ ਮਹਿਮਾ ਵੱਖ- ਵੱਖ ਸਪਸ਼ੱਟ ਕਰੋ।

ਪ੍ਰਸ਼ਨ:-
ਤੁਸੀਂ ਬੱਚੇ ਪਿੰਡ - ਪਿੰਡ ਵਿੱਚ ਕਿਹੜਾ ਢਿੰਡੋਰਾ ਪਿਟਵਾ ਦੇਵੋ?

ਉੱਤਰ:-
ਪਿੰਡ - ਪਿੰਡ ਵਿੱਚ ਢਿੰਡੋਰਾ ਪਿਟਵਾ ਦੇਵੋ ਕਿ ਤੁਸੀਂ ਮਨੁੱਖ ਤੋਂ ਦੇਵਤਾ, ਨਰਕਵਾਸੀ ਤੋਂ ਸਵਰਗਵਾਸੀ ਕਿਵ਼ੇਂ ਬਣ ਸਕਦੇ ਹੋ, ਆਕੇ ਸਮਝੋ। ਸਥਾਪਨਾ, ਵਿਨਾਸ਼ ਕਿਵ਼ੇਂ ਹੁੰਦਾ ਹੈ, ਆਕੇ ਸਮਝੋ।

ਗੀਤ:-
ਤੁਮੀਂ ਹੋ ਮਾਤਾ, ਪਿਤਾ ਤੁਮੀਂ ਹੋ...

ਓਮ ਸ਼ਾਂਤੀ
ਇਸ ਗੀਤ ਦੇ ਪਿਛਾੜੀ ਦੀ ਜੋ ਲਾਈਨ ਆਉਂਦੀ ਹੈ--ਤੁਮਹੀਂ ਨਈਆ ਤੁਮਹੀਂ ਖਵਈਆ… ਇਹ ਗਲਤ ਹੈ। ਜਿਵੇਂ ਆਪੇਹੀ ਪੂਜਯੇ, ਆਪੇ ਹੀ ਪੂਜਾਰੀ ਕਹਿੰਦੇ ਹਨ - ਇਹ ਵੀ ਉਵੇਂ ਦਾ ਹੀ ਹੋ ਜਾਂਦਾ ਹੈ। ਗਿਆਨ ਦੀ ਚਮਕ ਵਾਲੇ ਜੋ ਹੋਣਗੇ ਉਹ ਝੱਟ ਗੀਤ ਨੂੰ ਬੰਦ ਕਰ ਦੇਣਗੇ ਕਿਉਂਕਿ ਬਾਪ ਦੀ ਇੰਸਲਟ ਹੋ ਜਾਂਦੀ ਹੈ। ਹੁਣ ਤੁਹਾਨੂੰ ਬੱਚਿਆਂ ਨੂੰ ਤੇ ਨਾਲੇਜ਼ ਮਿਲੀ ਹੈ, ਦੂਜੇ ਮਨੁੱਖਾਂ ਨੂੰ ਇਹ ਨਾਲੇਜ਼ ਹੁੰਦੀ ਨਹੀਂ ਹੈ। ਤੁਹਾਨੂੰ ਵੀ ਇਸ ਵੇਲੇ ਹੀ ਮਿਲਦੀ ਹੈ। ਫੇਰ ਕਦੇ ਹੁੰਦੀ ਹੀ ਨਹੀਂ। ਗੀਤਾ ਦੇ ਭਗਵਾਨ ਦੀ ਨਾਲੇਜ਼ ਪੁਰਸ਼ੋਤਮ ਬਣਨ ਲਈ ਮਿਲਦੀ ਹੈ, ਇੰਨਾਂ ਸਮਝਦੇ ਹਨ। ਪ੍ਰੰਤੂ ਕਦੋਂ ਮਿਲਦੀ ਹੈ, ਕਿਵੇਂ ਮਿਲਦੀ ਹੈ, ਇਹ ਭੁੱਲ ਗਏ ਹਨ। ਗੀਤਾ ਹੈ ਹੀ ਧਰਮ ਸਥਾਪਨਾ ਦਾ ਸ਼ਾਸਤਰ, ਹੋਰ ਕੋਈ ਸ਼ਾਸਤਰ ਧਰਮ ਸਥਾਪਨ ਅਰਥ ਨਹੀਂ ਹੁੰਦੇ ਹਨ। ਸ਼ਾਸਤਰ ਅੱਖਰ ਵੀ ਭਾਰਤ ਵਿੱਚ ਹੀ ਕੰਮ ਆਉਂਦਾ ਹੈ। ਸ੍ਰਵ ਸ਼ਾਸਤਰਮਈ ਸ਼੍ਰੋਮਣੀ ਹੈ ਹੀ ਗੀਤਾ। ਬਾਕੀ ਸਭ ਧਰਮ ਤਾਂ ਹਨ ਹੀ ਪਿੱਛੋਂ ਆਉਣ ਵਾਲੇ। ਉਨ੍ਹਾਂ ਨੂੰ ਸ਼੍ਰੋਮਣੀ ਨਹੀਂ ਕਹਾਂਗੇ। ਬੱਚੇ ਜਾਣਦੇ ਹਨ ਬ੍ਰਿਖਪਤੀ ਇੱਕ ਹੀ ਬਾਪ ਹੈ। ਉਹ ਸਾਡਾ ਬਾਪ ਹੈ, ਪਤੀ ਵੀ ਹੈ ਤੇ ਸਭ ਦਾ ਪਿਤਾ ਵੀ ਹੈ। ਉਨ੍ਹਾਂ ਨੂੰ ਪਤੀਆਂ ਦਾ ਪਤੀ, ਪਿਤਾਵਾਂ ਦਾ ਪਿਤਾ… ਕਿਹਾ ਜਾਂਦਾ ਹੈ। ਇਹ ਮਹਿਮਾ ਇੱਕ ਨਿਰਾਕਾਰ ਦੀ ਗਾਈ ਜਾਂਦੀ ਹੈ। ਕ੍ਰਿਸ਼ਨ ਦੀ ਅਤੇ ਨਿਰਾਕਾਰ ਬਾਪ ਦੀ ਮਹਿਮਾ ਦੀ ਭੇਂਟ ਕੀਤੀ ਜਾਂਦੀ ਹੈ। ਸ਼੍ਰੀਕ੍ਰਿਸ਼ਨ ਤਾਂ ਹੈ ਹੀ ਨਵੀ ਦੁਨੀਆਂ ਦਾ ਪ੍ਰਿੰਸ। ਉਹ ਫਿਰ ਪੁਰਾਣੀ ਦੁਨੀਆ ਵਿੱਚ ਸੰਗਮਯੁਗ ਤੇ ਰਾਜਯੋਗ ਕਿਵੇਂ ਸਿਖਾਉਣਗੇ! ਹੁਣ ਬੱਚੇ ਸਮਝਦੇ ਹਨ ਸਾਨੂੰ ਭਗਵਾਨ ਪੜ੍ਹਾ ਰਹੇ ਹਨ। ਤੁਸੀਂ ਪੜ੍ਹਕੇ ਇਹ (ਦੇਵੀ- ਦੇਵਤਾ) ਬਣਦੇ ਹੋ। ਪਿੱਛੋਂ ਫੇਰ ਇਹ ਗਿਆਨ ਚਲਦਾ ਨਹੀਂ। ਪਰਾਏ ਲੋਪ ਹੋ ਜਾਂਦਾ ਹੈ। ਬਾਕੀ ਆਟੇ ਵਿੱਚ ਨਮਕ ਯਾਨੀ ਚਿੱਤਰ ਜਾਕੇ ਬੱਚਦੇ ਹਨ। ਅਸਲ ਵਿੱਚ ਕਿਸੇ ਦਾ ਚਿੱਤਰ ਅਸਲ ਤਾਂ ਹੈ ਨਹੀਂ। ਪਹਿਲਾਂ - ਪਹਿਲਾਂ ਬਾਪ ਦਾ ਪਰਿਚੈ ਮਿਲ ਜਾਵੇਗਾ ਤਾਂ ਤੁਸੀਂ ਕਹੋਗੇ ਇਹ ਤਾਂ ਭਗਵਾਨ ਸਮਝਾਉਂਦੇ ਹਨ। ਉਹ ਤਾਂ ਆਪੇ ਹੀ ਦੱਸਣਗੇ। ਤੁਸੀਂ ਪ੍ਰਸ਼ਨ ਕੀ ਪੁੱਛੋਗੇ! ਪਹਿਲਾਂ ਬਾਪ ਨੂੰ ਤਾਂ ਜਾਣੋ।

ਬਾਪ ਆਤਮਾਵਾਂ ਨੂੰ ਕਹਿੰਦੇ ਹਨ - ਮੈਨੂੰ ਯਾਦ ਕਰੋ। ਬਸ ਦੋ ਗੱਲਾਂ ਯਾਦ ਕਰ ਲਵੋ। ਬਾਪ ਕਹਿੰਦੇ ਹਨ ਮੈਨੂੰ ਯਾਦ ਕਰੋ ਅਤੇ 84 ਦੇ ਚੱਕਰ ਨੂੰ ਯਾਦ ਕਰੋ, ਬਸ। ਇਹ ਦੋ ਮੁੱਖ ਗੱਲਾਂ ਹੀ ਸਮਝਾਉਣੀਆਂ ਹਨ। ਬਾਪ ਕਹਿੰਦੇ ਹਨ ਤੁਸੀਂ ਆਪਣੇ ਜਨਮਾਂ ਨੂੰ ਨਹੀਂ ਜਾਣਦੇ ਹੋ। ਬ੍ਰਾਹਮਣ ਬੱਚਿਆਂ ਨੂੰ ਹੀ ਕਹਿੰਦੇ ਹਨ, ਹੋਰ ਤਾਂ ਕੋਈ ਸਮਝ ਨਾ ਸਕੇ। ਪ੍ਰਦਰਸ਼ਨੀ ਵਿੱਚ ਵੇਖੋ ਕਿੰਨੀ ਭੀੜ ਲੱਗ ਜਾਂਦੀ ਹੈ। ਸਮਝਦੇ ਹਨ, ਇੰਨੇ ਮਨੁੱਖ ਜਾਂਦੇ ਹਨ ਤਾਂ ਜ਼ਰੂਰ ਕੁਝ ਵੇਖਣ ਦੀ ਚੀਜ਼ ਹੈ। ਘੁਸ ਪੈਂਦੇ ਹਨ। ਇੱਕ - ਇੱਕ ਨੂੰ ਬੈਠ ਸਮਝਾਓ ਤਾਂ ਵੀ ਮੂੰਹ ਥੱਕ ਜਾਵੇ। ਤਾਂ ਕੀ ਕਰਨਾ ਚਾਹੀਦਾ ਹੈ? ਪ੍ਰਦਰਸ਼ਨੀ ਮਹੀਨਾ ਭਰ ਚਲਦੀ ਰਹੇ ਤਾਂ ਕਹਿ ਸਕਦੇ ਹਾਂ - ਅੱਜ ਭੀੜ ਹੈ, ਕਲ, ਪਰਸੋਂ ਆਉਣਾ। ਉਹ ਵੀ ਜਿਸਨੂੰ ਪੜ੍ਹਾਈ ਦੀ ਚਾਹ ਹੈ ਅਤੇ ਮਨੁੱਖ ਤੋਂ ਦੇਵਤਾ ਬਣਨਾ ਚਾਹੁੰਦੇ ਹਨ, ਉਨ੍ਹਾਂ ਨੂੰ ਸਮਝਾਉਣਾ ਹੈ। ਇੱਕ ਹੀ ਇਹ ਲਕਸ਼ਮੀ - ਨਾਰਾਇਣ ਦਾ ਚਿੱਤਰ ਅਤੇ ਬੈਜ ਵਿਖਾਉਣਾ ਚਾਹੀਦਾ ਹੈ। ਬਾਪ ਦੁਆਰਾ ਇਸ ਵਿਸ਼ਨੂਪੁਰੀ ਦਾ ਮਾਲਿਕ ਬਣ ਸਕਦੇ ਹੋ, ਹਾਲੇ ਭੀੜ ਹੈ ਸੈਂਟਰ ਤੇ ਆਉਣਾ। ਐਡਰੈਸ ਤਾਂ ਲਿਖਿਆ ਹੋਇਆ ਹੈ। ਬਾਕੀ ਐਵੇਂ ਹੀ ਕਹਿ ਦੇਣਗੇ - ਇਹ ਸ੍ਵਰਗ ਹੈ, ਇਹ ਨਰਕ ਹੈ, ਇਸ ਨਾਲ ਮਨੁੱਖ ਕੀ ਸਮਝਣਗੇ? ਸਮਾਂ ਵੇਸਟ ਹੋ ਜਾਂਦਾ ਹੈ। ਇਸ ਤਰ੍ਹਾਂ ਤਾਂ ਪਛਾਣ ਵੀ ਨਹੀਂ ਸਕਦੇ, ਇਹ ਵੱਡਾ ਆਦਮੀ ਹੈ, ਸ਼ਾਹੂਕਾਰ ਹੈ ਜਾਂ ਗਰੀਬ ਹੈ? ਅੱਜਕਲ ਡਰੈਸ ਆਦਿ ਇਵੇਂ ਪਾਉਂਦੇ ਹਨ ਜੋ ਕੋਈ ਵੀ ਸਮਝ ਨਾ ਸਕੇ। ਪਹਿਲਾਂ - ਪਹਿਲਾਂ ਤਾਂ ਬਾਪ ਦਾ ਪਰਿਚੈ ਦੇਣਾ ਹੈ। ਬਾਪ ਸ੍ਵਰਗ ਦੀ ਸਥਾਪਨਾ ਕਰਨ ਵਾਲਾ ਹੈ। ਹੁਣ ਇਹ ਬਣਨਾ ਹੈ। ਏਮ ਅਬਜੈਕਟ ਖੜ੍ਹੀ ਹੈ। ਬਾਪ ਕਹਿੰਦੇ ਹਨ ਉੱਚ ਤੋਂ ਉੱਚ ਮੈਂ ਹਾਂ। ਮੈਨੂੰ ਯਾਦ ਕਰੋ, ਇਹ ਵਸ਼ੀਕਰਣ ਮੰਤਰ ਹੈ। ਬਾਪ ਕਹਿੰਦੇ ਹਨ ਮਾਮੇਕਮ ਯਾਦ ਕਰੋ ਤਾਂ ਤੁਹਾਡੇ ਵਿਕਰਮ ਵਿਨਾਸ਼ ਹੋਣਗੇ ਅਤੇ ਵਿਸ਼ਨੂਪੁਰੀ ਵਿੱਚ ਆ ਜਾਵੋਗੇ -ਐਨਾਂ ਤਾਂ ਜ਼ਰੂਰ ਸਮਝਣਾ ਚਾਹੀਦਾ ਹੈ। 8 - 10 ਰੋਜ ਪ੍ਰਦਰਸ਼ਨੀ ਨੂੰ ਰੱਖਣਾ ਚਾਹੀਦਾ ਹੈ। ਤੁਸੀ ਪਿੰਡ - ਪਿੰਡ ਵਿੱਚ ਢਿੰਡੋਰਾ ਪਿਟਵਾ ਦੇਵੋ ਕਿ ਮਨੁੱਖ ਤੋਂ ਦੇਵਤਾ, ਨਰਕਵਾਸੀ ਤੋਂ ਸਵਰਗਵਾਸੀ ਕਿਵੇਂ ਬਣ ਸਕਦੇ ਹੋ, ਆਕੇ ਸਮਝੋ। ਸਥਾਪਨਾ, ਵਿਨਾਸ਼ ਕਿਵੇਂ ਹੁੰਦਾ ਹੈ, ਆਕੇ ਸਮਝੋ। ਯੁਕਤੀਆਂ ਬਹੁਤ ਹਨ।

ਤੁਸੀਂ ਬੱਚੇ ਜਾਣਦੇ ਹੋ, ਸਤਿਯੁੱਗ ਅਤੇ ਕਲਯੁੱਗ ਵਿੱਚ ਰਾਤ - ਦਿਨ ਦਾ ਫ਼ਰਕ ਹੈ। ਬ੍ਰਹਮਾ ਦਾ ਦਿਨ ਅਤੇ ਬ੍ਰਹਮਾ ਦੀ ਰਾਤ ਕਿਹਾ ਜਾਂਦਾ ਹੈ। ਬ੍ਰਹਮਾ ਦਾ ਦਿਨ ਸੋ ਵਿਸ਼ਨੂੰ ਦਾ, ਵਿਸ਼ਨੂੰ ਦਾ ਸੋ ਬ੍ਰਹਮਾ ਦਾ। ਗੱਲ ਇੱਕ ਹੀ ਹੈ। ਬ੍ਰਹਮਾ ਦੇ ਵੀ 84 ਜਨਮ, ਵਿਸ਼ਨੂੰ ਦੇ ਵੀ 84 ਜਨਮ। ਸਿਰ੍ਫ ਇਸ ਲੀਪ ਦਾ ਫ਼ਰਕ ਪੈ ਜਾਂਦਾ ਹੈ। ਇਹ ਬੁੱਧੀ ਵਿੱਚ ਬਿਠਾਉਣਾ ਹੁੰਦਾ ਹੈ। ਧਾਰਨਾ ਨਹੀਂ ਹੋਵੇਗੀ ਤਾਂ ਕਿਸੇ ਨੂੰ ਸਮਝਾ ਕਿਵੇਂ ਸਕੋਗੇ? ਇਹ ਸਮਝਾਉਣਾ ਤਾਂ ਬਹੁਤ ਸਹਿਜ ਹੈ। ਸਿਰਫ਼ ਲਕਸ਼ਮੀ - ਨਾਰਾਇਣ ਦੇ ਚਿੱਤਰ ਦੇ ਅੱਗੇ ਹੀ ਇਹ ਪੁਆਇੰਟਸ ਸੁਣਾਓ। ਬਾਪ ਦੁਆਰਾ ਇਹ ਪਦਵੀ ਪਾਉਣੀ ਹੈ, ਨਰਕ ਦਾ ਵਿਨਾਸ਼ ਸਾਹਮਣੇ ਖੜ੍ਹਾ ਹੈ। ਉਹ ਲੋਕ ਤਾਂ ਆਪਣੀ ਮਾਨਵ ਮਤ ਹੀ ਸੁਣਾਉਣਗੇ। ਇੱਥੇ ਤਾਂ ਹੈ ਈਸ਼ਵਰੀਏ ਮਤ, ਜੋ ਸਾਨੂੰ ਆਤਮਾਵਾਂ ਨੂੰ ਈਸ਼ਵਰ ਤੋੰ ਮਿਲੀ ਹੈ। ਨਿਰਾਕਾਰ ਆਤਮਾਵਾਂ ਨੂੰ ਨਿਰਾਕਾਰ ਪ੍ਰਮਾਤਮਾ ਦੀ ਮਤ ਮਿਲਦੀ ਹੈ। ਬਾਕੀ ਸਭ ਹੈ ਮਾਨਵ ਮਤ। ਰਾਤ - ਦਿਨ ਦਾ ਫ਼ਰਕ ਹੈ ਨਾ। ਸੰਨਿਆਸੀ, ਉਦਾਸੀ ਆਦਿ ਕੋਈ ਵੀ ਤਾਂ ਦੇ ਨਹੀਂ ਸਕਦੇ। ਈਸ਼ਵਰੀਏ ਮਤ ਇੱਕ ਹੀ ਵਾਰ ਮਿਲਦੀ ਹੈ। ਜਦੋਂ ਈਸ਼ਵਰ ਆਉਂਦੇ ਹਨ ਤਾਂ ਉਨ੍ਹਾਂ ਦੀ ਮੱਤ ਨਾਲ ਅਸੀਂ ਇਹ ਬਣਦੇ ਹਾਂ। ਉਹ ਆਉਂਦੇ ਹੀ ਹਨ ਦੇਵੀ - ਦੇਵਤਾ ਧਰਮ ਦੀ ਸਥਾਪਨਾ ਕਰਨ। ਇਹ ਵੀ ਪੁਆਇੰਟਸ ਧਾਰਨ ਕਰਨਾ ਚਾਹੀਦਾ ਹੈ, ਜੋ ਸਮੇਂ ਤੇ ਕੰਮ ਆਵੇ। ਮੁੱਖ ਗੱਲ ਥੋੜ੍ਹੀ ਵੀ ਸਮਝਾਓ ਤਾਂ ਬਹੁਤ ਹੈ। ਇੱਕ ਲਕਸ਼ਮੀ ਦੇ ਚਿੱਤਰ ਤੇ ਸਮਝਾਉਣਾ ਵੀ ਬਹੁਤ ਹੈ। ਇਹ ਹੈ ਏਮ ਅਬਜੈਕਟ ਦਾ ਚਿੱਤਰ, ਭਗਵਾਨ ਨੇ ਇਹ ਨਵੀਂ ਦੁਨੀਆਂ ਰਚੀ ਹੈ। ਭਗਵਾਨ ਨੇ ਹੀ ਪੁਰਸ਼ੋਤਮ ਸੰਗਮਯੁਗ ਤੇ ਇਨ੍ਹਾਂ ਨੂੰ ਪੜ੍ਹਾਇਆ ਸੀ। ਇਸ ਪੁਰਸ਼ੋਤਮ ਯੁਗ ਦਾ ਕਿਸੇ ਨੂੰ ਪਤਾ ਨਹੀਂ ਹੈ। ਤਾਂ ਬੱਚਿਆਂ ਨੂੰ ਇਹ ਸਭ ਗੱਲਾਂ ਸੁਣਕੇ ਕਿੰਨਾ ਖੁਸ਼ ਹੋਣਾ ਚਾਹੀਦਾ ਹੈ। ਸੁਣਕੇ ਫੇਰ ਸੁਣਾਉਣ ਵਿੱਚ ਕਿੰਨੀ ਖੁਸ਼ੀ ਹੁੰਦੀ ਹੈ। ਸਰਵਿਸ ਕਰਨ ਵਾਲਿਆਂ ਨੂੰ ਹੀ ਬ੍ਰਾਹਮਣ ਕਹਾਂਗੇ। ਤੁਹਾਡੇ ਕੱਛ ( ਬਗਲ ) ਵਿੱਚ ਸੱਚੀ ਗੀਤਾ ਹੈ। ਬ੍ਰਾਹਮਣਾਂ ਵਿੱਚ ਵੀ ਨੰਬਰਵਾਰ ਹੁੰਦੇ ਹਨ ਨਾ। ਕੋਈ ਬ੍ਰਾਹਮਣ ਤਾਂ ਬਹੁਤ ਨਾਮੀਗ੍ਰਾਮੀ ਹੁੰਦੇ ਹਨ, ਬਹੁਤ ਕਮਾਈ ਕਰਦੇ ਹਨ। ਕਈਆਂ ਨੂੰ ਤਾਂ ਖਾਣ ਦੇ ਲਈ ਵੀ ਮੁਸ਼ਕਿਲ ਨਾਲ ਮਿਲੇਗਾ। ਕਈ ਬ੍ਰਾਹਮਣ ਤਾਂ ਲੱਖਪਤੀ ਹੁੰਦੇ ਹਨ। ਬੜੀ ਖੁਸ਼ੀ ਨਾਲ, ਨਸ਼ੇ ਨਾਲ ਕਹਿੰਦੇ ਹਨ ਅਸੀਂ ਬ੍ਰਾਹਮਣ ਕੁਲ ਦੇ ਹਾਂ। ਸੱਚੇ - ਸੱਚੇ ਬ੍ਰਾਹਮਣ ਕੁੱਲ ਦਾ ਤਾਂ ਪਤਾ ਹੀ ਨਹੀਂ ਹੈ। ਬ੍ਰਾਹਮਣ ਉੱਤਮ ਮੰਨੇ ਜਾਂਦੇ ਹਨ, ਤਾਂ ਹੀ ਤੇ ਬ੍ਰਾਹਮਣਾਂ ਨੂੰ ਖਵਾਉਂਦੇ ਹਨ। ਦੇਵਤਾ, ਖਤ੍ਰੀ ਜਾਂ ਵੈਸ਼, ਸ਼ੂਦ੍ਰ ਧਰਮ ਵਾਲਿਆਂ ਨੂੰ ਕਦੇ ਖਵਾਉਣਗੇ ਨਹੀਂ। ਬ੍ਰਾਹਮਣਾਂ ਨੂੰ ਹੀ ਖਵਾਉਂਦੇ ਹਨ ਇਸਲਈ ਬਾਬਾ ਕਹਿੰਦੇ ਹਨ - ਤੁਹਾਨੂੰ ਬ੍ਰਾਹਮਣਾਂ ਨੂੰ ਚੰਗੀ ਤਰ੍ਹਾਂ ਸਮਝਾਓ। ਬ੍ਰਾਹਮਣਾਂ ਦਾ ਵੀ ਸੰਗਠਨ ਹੁੰਦਾ ਹੈ, ਉਸਦੀ ਜਾਂਚ ਕਰ ਚਲੇ ਜਾਣਾ ਚਾਹੀਦਾ ਹੈ। ਬ੍ਰਾਹਮਣ ਤਾਂ ਪ੍ਰਜਾਪਿਤਾ ਬ੍ਰਹਮਾ ਦੀ ਸੰਤਾਨ ਹੋਣੇ ਚਾਹੀਦੇ, ਅਸੀਂ ਉਨ੍ਹਾਂ ਦੀ ਸੰਤਾਨ ਹਾਂ। ਬ੍ਰਹਮਾ ਕਿਸ ਦਾ ਬੱਚਾ ਹੈ, ਉਹ ਵੀ ਸਮਝਾਉਣਾ ਚਾਹੀਦਾ ਹੈ। ਜਾਂਚ ਕਰਨੀ ਚਾਹੀਦੀ ਹੈ ਕਿ ਕਿੱਥੇ- ਕਿੱਥੇ ਉਨ੍ਹਾਂ ਦੇ ਸੰਗਠਨ ਹੁੰਦੇ ਹਨ। ਤੁਸੀਂ ਬਹੁਤਿਆਂ ਦੇ ਕਲਿਆਣ ਕਰ ਸਕਦੇ ਹੋ। ਵਾਣਪ੍ਰਸਥ ਇਸਤ੍ਰੀਆਂ ਦੀਆਂ ਵੀ ਸਭਾਵਾਂ ਹੁੰਦੀਆਂ ਹਨ। ਬਾਬਾ ਨੂੰ ਕੋਈ ਸਮਾਚਾਰ ਥੋੜ੍ਹੀ ਨਾ ਦਿੰਦੇ ਹਨ ਕਿ ਅਸੀਂ ਕਿੱਥੇ - ਕਿੱਥੇ ਗਏ? ਸਾਰਾ ਜੰਗਲ ਭਰਿਆ ਹੋਇਆ ਹੈ, ਤੁਸੀਂ ਜਿੱਥੇ ਜਾਵੋ ਸ਼ਿਕਾਰ ਕਰ ਆਓਗੇ, ਪ੍ਰਜਾ ਬਣਾਕੇ ਆਓਗੇ, ਰਾਜਾ ਵੀ ਬਣਾ ਸਕਦੇ ਹੋ। ਸਰਵਿਸ ਤਾਂ ਢੇਰ ਹੈ। ਸ਼ਾਮ ਨੂੰ 5 ਵਜੇ ਛੁੱਟੀ ਮਿਲਦੀ ਹੈ, ਲਿਸਟ ਵਿੱਚ ਨੋਟ ਕਰ ਦੇਣਾ ਚਾਹੀਦਾ ਹੈ - ਅੱਜ ਇੱਥੇ - ਇੱਥੇ ਜਾਣਾ ਹੈ। ਬਾਬਾ ਯੁਕਤੀਆਂ ਤਾਂ ਬਹੁਤ ਦੱਸਦੇ ਹਨ। ਤੁਸੀਂ ਬੱਚਿਆਂ ਨਾਲ ਹੀ ਗੱਲ ਕਰਦੇ ਹਨ। ਇਹ ਪੱਕਾ ਨਿਸ਼ਚਾ ਚਾਹੀਦਾ ਹੈ ਕਿ ਮੈਂ ਆਤਮਾ ਹਾਂ। ਬਾਬਾ ( ਪਰਮ ਆਤਮਾ) ਸਾਨੂੰ ਸੁਣਾਉਂਦੇ ਹਨ, ਧਾਰਨ ਸਾਨੂੰ ਕਰਨਾ ਹੈ। ਜਿਵੇਂ ਸ਼ਾਸਤਰ ਪੜ੍ਹਦੇ ਹਨ ਨਾ ਤਾਂ ਫੇਰ ਸੰਸਕਾਰ ਲੈ ਜਾਂਦੇ ਹਨ ਤਾਂ ਦੂਸਰੇ ਜਨਮ ਵਿੱਚ ਵੀ ਉਹ ਸੰਸਕਾਰ ਇਮਰਜ ਹੋ ਜਾਂਦੇ ਹਨ। ਕਿਹਾ ਜਾਂਦਾ ਹੈ - ਸੰਸਕਾਰ ਲੈ ਆਏ ਹਨ। ਜੋ ਬਹੁਤ ਸ਼ਾਸਤਰ ਪੜ੍ਹਦੇ ਹਨ ਉਨ੍ਹਾਂ ਨੂੰ ਅਥਾਰਟੀ ਕਿਹਾ ਜਾਂਦਾ ਹੈ। ਉਹ ਆਪਣੇ ਆਪ ਨੂੰ ਆਲਮਾਈਟੀ ਨਹੀਂ ਸਮਝਣਗੇ। ਇਹ ਖੇਡ ਹੈ, ਜੋ ਬਾਪ ਹੀ ਸਮਝਾਉਂਦੇ ਹਨ, ਨਵੀਂ ਗੱਲ ਨਹੀਂ ਹੈ। ਡਰਾਮਾ ਬਣਿਆ ਹੋਇਆ ਹੈ, ਜੋ ਸਮਝਣ ਵਾਲਾ ਹੈ। ਮਨੁੱਖ ਇਹ ਨਹੀਂ ਸਮਝਦੇ ਹਨ ਕਿ ਇਹ ਪੁਰਾਣੀ ਦੁਨੀਆਂ ਹੈ। ਬਾਪ ਕਹਿੰਦੇ ਹਨ ਮੈਂ ਆ ਗਿਆ ਹਾਂ। ਮਹਾਭਾਰਤ ਲੜ੍ਹਾਈ ਸਾਹਮਣੇ ਖੜ੍ਹੀ ਹੈ। ਮਨੁੱਖ ਅਗਿਆਨ ਹਨ੍ਹੇਰੇ ਵਿੱਚ ਸੁੱਤੇ ਪਏ ਹਨ। ਗਿਆਨ ਭਗਤੀ ਨੂੰ ਕਿਹਾ ਜਾਂਦਾ ਹੈ। ਗਿਆਨ ਦਾ ਸਾਗਰ ਤਾਂ ਬਾਪ ਹੀ ਹੈ। ਜੋ ਬਹੁਤ ਭਗਤੀ ਕਰਦੇ ਹਨ, ਉਹ ਭਗਤੀ ਦੇ ਸਾਗਰ ਹਨ। ਭਗਤ ਮਾਲਾ ਵੀ ਹੈ ਨਾ। ਭਗਤਮਾਲਾ ਦੇ ਨਾਮ ਵੀ ਇਕੱਠੇ ਕਰਨੇ ਚਾਹੀਦੇ ਹਨ। ਭਗਤਮਾਲਾ ਦੁਆਪਰ ਤੋੰ ਕਲਯੁਗ ਤੱਕ ਹੀ ਹੋਵੇਗੀ। ਬੱਚਿਆਂ ਨੂੰ ਬਹੁਤ ਖੁਸ਼ੀ ਰਹਿਣੀ ਚਾਹੀਦੀ ਹੈ। ਬਹੁਤ ਖੁਸ਼ੀ ਉਨ੍ਹਾਂਨੂੰ ਹੋਵੇਗੀ ਜੋ ਸਾਰਾ ਦਿਨ ਸਰਵਿਸ ਕਰਦੇ ਰਹਿਣਗੇ।

ਬਾਬਾ ਨੇ ਸਮਝਾਇਆ ਹੈ ਮਾਲਾ ਤਾਂ ਬਹੁਤ ਲੰਬੀ ਹੁੰਦੀ ਹੈ, ਹਜ਼ਾਰਾਂ ਦੀ ਗਿਣਤੀ ਵਿੱਚ। ਜਿਸਨੂੰ ਕੋਈ ਕਿੱਧਰੋਂ ਕੋਈ ਕਿਧਰੋਂ ਖਿੱਚਦੇ ਹਨ। ਕੁਝ ਤੇ ਹੋਵੇਗਾ ਨਾ, ਜੋ ਇੰਨੀ ਵੱਡੀ ਮਾਲਾ ਬਣਾਈ ਹੈ। ਮੂੰਹ ਨਾਲ ਰਾਮ - ਰਾਮ ਕਹਿੰਦੇ ਰਹਿੰਦੇ ਹਨ, ਇਹ ਵੀ ਪੁੱਛਣਾ ਪਵੇ - ਕਿਸਨੂੰ ਰਾਮ - ਰਾਮ ਕਹਿ ਯਾਦ ਕਰਦੇ ਹੋ? ਤੁਸੀਂ ਕਿਤੇ ਵੀ ਸਤਿਸੰਗ ਆਦਿ ਵਿੱਚ ਜਾਕੇ ਮਿਕਸ ਹੋਕੇ ਬੈਠ ਸਕਦੇ ਹੋ। ਹਨੂਮਾਨ ਦਾ ਮਿਸਾਲ ਹੈ ਨਾ - ਜਿੱਥੇ ਸਤਿਸੰਗ ਹੁੰਦਾ ਸੀ, ਉੱਥੇ ਜੁੱਤੀਆਂ ਵਿੱਚ ਜਾਕੇ ਬੈਠਦਾ ਸੀ। ਤੁਹਾਨੂੰ ਵੀ ਚਾਂਸ ਲੈਣਾ ਚਾਹੀਦਾ ਹੈ। ਤੁਸੀਂ ਬਹੁਤ ਸਰਵਿਸ ਕਰ ਸਕਦੇ ਹੋ। ਸਰਵਿਸ ਵਿੱਚ ਸਫ਼ਲਤਾ ਉਦੋਂ ਹੋਵੇਗੀ ਜਦੋ ਗਿਆਨ ਦੇ ਪੁਆਇੰਟਸ ਬੁੱਧੀ ਵਿੱਚ ਹੋਣਗੇ, ਗਿਆਨ ਵਿੱਚ ਮਸਤ ਹੋਵੋਗੇ। ਸਰਵਿਸ ਦੀਆਂ ਕਈ ਯੁਕਤੀਆਂ ਹਨ, ਰਾਮਾਇਣ, ਭਾਗਵਤ ਆਦਿ ਦੀਆਂ ਵੀ ਬਹੁਤ ਗੱਲਾਂ ਹਨ, ਜਿਨ੍ਹਾਂ ਤੇ ਤੁਸੀਂ ਧਿਆਨ ਦੇ ਸਕਦੇ ਹੋ। ਸਿਰ੍ਫ ਅੰਧਸ਼ਰਧਾ ਤੇ ਬੈਠ ਸਤਿਸੰਗ ਥੋੜ੍ਹੀ ਨਾ ਕਰਨਾ ਹੈ। ਬੋਲੋ, ਅਸੀਂ ਤੇ ਤੁਹਾਡਾ ਕਲਿਆਣ ਕਰਨਾ ਚਾਹੁੰਦੇ ਹੈ। ਉਹ ਭਗਤੀ ਬਿਲਕੁਲ ਵੱਖ਼ ਹੈ , ਗਿਆਨ ਵੱਖ ਹੈ। ਗਿਆਨ ਇੱਕ ਗਿਆਨੇਸ਼੍ਵਰ ਬਾਪ ਹੀ ਦਿੰਦੇ ਹਨ। ਸਰਵਿਸ ਤਾਂ ਬਹੁਤ ਹੈ, ਸਿਰ੍ਫ ਇਹ ਦੱਸੋ ਕਿ ਉੱਚ ਤੇ ਉੱਚ ਕੌਣ ਹੈ? ਉੱਚ ਤੋਂ ਉੱਚ ਇੱਕ ਹੀ ਭਗਵਾਨ ਹੁੰਦਾ ਹੈ, ਵਰਸਾ ਵੀ ਉਨ੍ਹਾਂ ਤੋਂ ਮਿਲਦਾ ਹੈ। ਬਾਕੀ ਤਾਂ ਹੈ ਰਚਨਾ। ਬੱਚਿਆਂ ਨੂੰ ਸਰਵਿਸ ਦਾ ਸ਼ੌਂਕ ਹੋਣਾ ਚਾਹੀਦਾ ਹੈ। ਤੁਸੀਂ ਰਾਜਾਈ ਕਰਨੀ ਹੈ ਤਾਂ ਪ੍ਰਜਾ ਵੀ ਬਣਾਉਣੀ ਹੈ। ਇਹ ਮਹਾਂਮੰਤ੍ਰ ਘੱਟ ਥੋੜ੍ਹੀ ਹੀ ਹੈ- ਬਾਪ ਨੂੰ ਯਾਦ ਕਰੋ ਤਾਂ ਅੰਤ ਮਤਿ ਸੋ ਗਤੀ ਹੋ ਜਾਵੇਗੀ। ਅੱਛਾ!

ਮਿੱਠੇ- ਮਿੱਠੇ ਸਿੱਕੀਲਧੇ ਬੱਚਿਆਂ ਪ੍ਰਤੀ ਮਾਤ- ਪਿਤਾ ਬਾਪਦਾਦਾ ਦਾ ਯਾਦ ਪਿਆਰ ਅਤੇ ਗੁੱਡਮੋਰਨਿੰਗ। ਰੂਹਾਨੀ ਬਾਪ ਦੀ ਰੂਹਾਨੀ ਬੱਚਿਆਂ ਨੂੰ ਨਮਸਤੇ।

ਧਾਰਨਾ ਲਈ ਮੁੱਖ ਸਾਰ:-
1. ਬਾਪ ਨੇ ਜੋ ਵਸ਼ੀਕਰਣ ਮੰਤਰ ਦਿੱਤਾ ਹੈ, ਉਹ ਸਭ ਨੂੰ ਯਾਦ ਦਵਾਉਣਾ ਹੈ। ਸਰਵਿਸ ਦੀਆਂ ਵੱਖ - ਵੱਖ ਯੁਕਤੀਆਂ ਰਚਣੀਆਂ ਹਨ। ਭੀੜ ਵਿੱਚ ਆਪਣਾ ਵਕ਼ਤ ਬਰਬਾਦ ਨਹੀਂ ਕਰਨਾ ਹੈ।

2. ਗਿਆਨ ਦੇ ਪੁਆਇੰਟਸ ਬੁੱਧੀ ਵਿੱਚ ਰੱਖ ਗਿਆਨ ਵਿੱਚ ਮਸਤ ਰਹਿਣਾ ਹੈ। ਹਨੂਮਾਨ ਦੀ ਤਰ੍ਹਾਂ ਸਤਿਸੰਗਾਂ ਵਿੱਚ ਜਾਕੇ ਬੈਠਣਾ ਹੈ ਅਤੇ ਫੇਰ ਉਨ੍ਹਾਂ ਦੀ ਸੇਵਾ ਕਰਨੀ ਹੈ। ਖੁਸ਼ੀ ਵਿੱਚ ਰਹਿਣ ਦੇ ਲਈ ਸਾਰਾ ਦਿਨ ਸੇਵਾ ਕਰਨੀ ਹੈ।

ਵਰਦਾਨ:-
"ਮੈਂ, ਅਤੇ, ਮੇਰੇਪਨ, ਨੂੰ ਬਲੀ ਚੜਾਉਣ ਵਾਲੇ ਸੰਪੂਰਨ ਮਹਾਬਲੀ ਭਵ

ਹੱਦ ਦੇ ਕੋਈ ਵੀ ਵਿਅਕਤੀ ਜਾਂ ਵੈਭਵ ਨਾਲ ਲਗਾਵ -ਇਹ ਹੀ ਮੇਰਾਪਨ ਹੈ। ਇਸ ਮੇਰੇ ਪਨ ਨੂੰ ਅਤੇ ਮੈਂ ਕਰਦਾ ਹਾਂ , ਮੈਂ ਕੀਤਾ...ਇਸ ਮੈਂ ਪਨ ਨੂੰ ਸੰਪੂਰਨ ਸਮਰਪਣ ਕਰਨ ਵਾਲੇ ਮਤਲਬ ਬਲੀ ਚੜਾਉਣ ਵਾਲੇ ਹੀ ਮਹਾਬਲੀ ਹਨ। ਜਦੋਂ ਹੱਦ ਦਾ ਮੈਂ ਪਨ ਸਮਰਪਣ ਕਰਨ ਵਾਲੇ ਮਤਲਬ ਬਲੀ ਚੜਾਉਣ ਵਾਲੇ ਮਹਾਬਲੀ ਹਨ। ਜਦੋਂ ਹੱਦ ਦਾ ਮੈਂ ਮੈਂ ਪਨ ਸਮਰਪਣ ਹੋਵੇ ਉਦੋਂ ਸੰਪੂਰਨ ਅਤੇ ਬਾਪ ਸਮਾਨ ਬਣਾਂਗੇ। ਮੈਂ ਕਰ ਰਿਹਾ ਹੈ , ਨਹੀਂ। ਬਾਬਾ ਕਰਾ ਰਿਹਾ ਹੈ, ਬਾਬਾ ਚਲਾ ਰਿਹਾ ਹੈ। ਕਿਸੇ ਵੀ ਗੱਲ ਵਿੱਚ ਮੈਂ ਦੇ ਬਜਾਏ ਸਦਾ ਨੇਕਰੁਲ ਭਾਸ਼ਾ ਵਿੱਚ ਵੀ ਬਾਪ ਸ਼ਬਦ ਹੀ ਆਏ, ਮੈਂ ਸ਼ਬਦ ਨਹੀਂ।

ਸਲੋਗਨ:-
ਸੰਕਲਪਾਂ ਵਿੱਚ ਅਜਿਹੀ ਦ੍ਰਿੜ੍ਹਤਾ ਧਾਰਨ ਕਰੋ ਜਿਸਨਾਲ ਸੋਚਣਾ ਅਤੇ ਕਰਨਾ ਸਮਾਨ ਹੋ ਜਾਏ।

ਆਪਣੀ ਸ਼ਕਤੀਸ਼ਾਲੀ ਮਨਸਾ ਦਵਾਰਾ ਸਾਕਾਸ਼ ਦੇਣ ਦੀ ਸੇਵਾ ਕਰੋ

ਸਮੇਂ ਪ੍ਰਮਾਣ ਹੁਣ ਮਨਸਾ ਅਤੇ ਵਾਚਾ ਦੀ ਇਕੱਠੀ ਸੇਵਾ ਕਰੋ। ਪਰ ਵਾਚਾ ਸੇਵਾ ਸਹਿਜ ਹੈ, ਮਨਸਾ ਵਿੱਚ ਸਮੇਂ ਪ੍ਰਮਾਣ ਅਟੇੰਸ਼ਨ ਦੇਣ ਦੀ ਗੱਲ ਹੈ ਇਸਲਈ ਸਰਵ ਆਤਮਾਵਾਂ ਦੇ ਪ੍ਰਤੀ ਮਨਸਾ ਵਿੱਚ ਸ਼ੁਭ ਭਾਵਨਾ, ਸ਼ੁਭ ਕਾਮਨਾ ਦੇ ਸੰਕਲਪ ਹੋਣ। ਬੋਲ ਵਿੱਚ ਮਧੂਰਤਾ, ਸ਼ਤੁਸ਼ਟਤਾ ਅਤੇ ਸਰਲਤਾ ਦੀ ਨਵੀਨਤਾ ਹੋਵੇ ਤਾਂ ਸਹਿਜ ਸਫ਼ਲਤਾ ਮਿਲਦੀ ਰਹੇਗੀ।