23.02.25 Avyakt Bapdada Punjabi Murli
17.02.2004 Om Shanti Madhuban
"ਸਰਵ ਨੂੰ ਸਹਿਯੋਗ ਦਵੋ
ਅਤੇ ਸਹਿਯੋਗੀ ਬਣਾਓ, ਸਦਾ ਅਖੰਡ ਭੰਡਾਰਾ ਚੱਲਦਾ ਰਹੇ"
ਅੱਜ ਬਾਪਦਾਦਾ ਖੁਦ ਆਪਣੇ
ਨਾਲ ਬੱਚਿਆਂ ਦਾ ਹੀਰੇ ਵਰਗਾ ਜਨਮ ਦਿਨ ਸ਼ਿਵ ਜਯੰਤੀ ਮਨਾਉਣ ਆਏ ਹਨ। ਤੁਸੀਂ ਸਭ ਬੱਚੇ ਆਪਣੇ
ਪਾਰਲੌਕਿਕ, ਅਲੌਕਿਕ ਬਾਪ ਦਾ ਬਰਥ ਡੇ ਮਨਾਉਣ ਆਏ ਹੋ ਤਾਂ ਬਾਪ ਫਿਰ ਤੁਹਾਡਾ ਮਨਾਉਣ ਆਏ ਹਨ। ਬਾਪ
ਬੱਚਿਆਂ ਦੇ ਭਾਗ ਨੂੰ ਦੇਖ ਹਾਰਸ਼ਿਤ ਹੁੰਦੇ ਹਨ ਵਾਹ ਮੇਰੇ ਸ਼੍ਰੇਸ਼ਠ ਭਾਗਵਾਨ ਬੱਚੇ ਵਾਹ! ਜੋ ਬਾਪ ਦੇ
ਨਾਲ -ਨਾਲ ਅਵਤਰਿਤ ਹੋਏ ਵਿਸ਼ਵ ਦੇ ਹਨ੍ਹੇਰੇ ਨੂੰ ਮਿਟਾਉਣ ਦੇ ਲਈ। ਸਾਰੇ ਕਲਪ ਵਿੱਚ ਅਜਿਹਾ ਬਰਥ ਦੇ
ਕਿਸੇ ਦਾ ਵੀ ਨਹੀਂ ਸਕਦਾ, ਜੋ ਤੁਸੀਂ ਬੱਚੇ ਪਰਮਾਤਮ ਬਾਪ ਦੇ ਨਾਲ ਮਨਾ ਰਹੇ ਹੋ। ਇਸ ਅਲੌਕਿਕ ਅਤਿ
ਨਿਆਰੇ, ਅਤਿ ਪਿਆਰੇ ਜਨਮ ਦਿਨ ਨੂੰ ਭਗਤ ਆਤਮਾਵਾਂ ਵੀ ਮਨਾਉਦਿਆਂ ਹਨ ਪਰ ਤੁਸੀਂ ਬੱਚੇ ਮਿਲਣ ਮਨਾਉਦੇ
ਹੋ ਅਤੇ ਸਿਰਫ਼ ਭਗਤ ਆਤਮਾਵਾਂ ਸਿਰਫ਼ ਮਹਿਮਾ ਗਾਉਦੀਆਂ ਹਨ। ਮਹਿਮਾ ਵੀ ਗਾਉਂਦੇ, ਪੁਕਾਰਦੇ ਵੀ,
ਬਾਪਦਾਦਾ ਭਗਤਾ ਦੀ ਮਹਿਮਾ ਅਤੇ ਪੁਕਾਰ ਸੁਣਕੇ ਉਹਨਾਂ ਨੂੰ ਵੀ ਨੰਬਰਵਾਰ ਭਾਵਨਾ ਦਾ ਫਲ ਦਿੰਦੇ ਹੀ
ਹਨ। ਪਰ ਭਗਤ ਅਤੇ ਬੱਚੇ ਦੋਵਾਂ ਵਿੱਚ ਮਹਾਨ ਅੰਤਰ ਹੈ। ਤੁਹਾਡਾ ਕੀਤਾ ਹੋਇਆ ਸ਼੍ਰੇਸ਼ਠ ਕਰਮ, ਸ਼੍ਰੇਸ਼ਠ
ਭਾਗ ਦਾ ਯਾਦਗਾਰ ਬਹੁਤ ਵਧੀਆ ਮਨਾਉਂਦੇ ਹਨ ਇਸਲਈ ਬਾਪਦਾਦਾ ਭਗਤਾਂ ਦੇ ਭਗਤੀ ਦੀ ਲੀਲਾ ਦੇਖ ਉਹਨਾਂ
ਨੂੰ ਵੀ ਮੁਬਾਰਕ ਦਿੰਦੇ ਹਨ ਕਿਉਂਕਿ ਯਾਦਗਾਰ ਸਭ ਚੰਗੀ ਤਰ੍ਹਾਂ ਨਾਲ ਕਾਪੀ ਕੀਤੀ ਹੈ। ਉਹ ਵੀ ਇਸ
ਦਿਨ ਵਰਤ ਰੱਖਦੇ ਹਨ, ਉਹ ਵਰਤ ਰੱਖਦੇ ਹਨ ਥੋੜ੍ਹੇ ਸਮੇਂ ਦੇ ਲਈ, ਅਲਪਕਾਲ ਦੇ ਖਾਣ -ਪਾਨ ਅਤੇ ਸ਼ੁਧੀ
ਦੇ ਲਈ। ਤੁਸੀਂ ਵਰਤ ਲੈਂਦੇ ਹੋ ਸੰਪੂਰਨ ਪਵਿੱਤਰਤਾ, ਜਿਸ ਵਿੱਚ ਆਹਾਰ - ਵਿਵਹਾਰ, ਵਚਨ, ਕਰਮ, ਪੂਰੇ
ਜਨਮ ਦੇ ਲਈ ਵਰਤ ਲੈਂਦੇ ਹੋ। ਜਦੋਂ ਤੱਕ ਸੰਗਮ ਦੀ ਜੀਵਨ ਵਿੱਚ ਜਿਉਣਾ ਹੈ ਉਦੋਂ ਤੱਕ ਮਨ -ਵਚਨ -
ਕਰਮ ਵਿੱਚ ਪਵਿੱਤਰ ਬਣਨਾ ਹੀ ਹੈ। ਨਾ ਸਿਰਫ਼ ਬਣਨਾ ਹੈ ਬਣਾਉਣਾ ਵੀ ਹੈ। ਤਾਂ ਦੇਖੋ ਭਗਤਾ ਦੀ ਬੁੱਧੀ
ਵੀ ਘੱਟ ਨਹੀਂ ਹੈ, ਯਾਦਗਾਰ ਦੀ ਕਾਪੀ ਬਹੁਤ ਚੰਗੀ ਕੀਤੀ ਹੈ। ਤੁਸੀਂ ਸਭ ਵਿਅਰਥ ਸਮਰਪਣ ਕਰ ਸਮਰਥ
ਬਣੇ ਹੋ ਮਤਲਬ ਆਪਣੇ ਅਪਵਿੱਤਰ ਜੀਵਨ ਨੂੰ ਸਮਰਪਣ ਕੀਤਾ, ਤੁਹਾਡੀ ਸਮ੍ਰਪਨਤਾ ਦਾ ਯਾਦਗਾਰ ਉਹ ਬਲੀ
ਚੜਾਉਂਦੇ ਹਨ ਪਰ ਖੁਦ ਨੂੰ ਬਲੀ ਨਹੀਂ ਚੜਾਉਂਦੇ, ਬੱਕਰੇ ਨੂੰ ਬਲੀ ਚੜਾ ਦਿੰਦੇ ਹਨ। ਦੇਖੋ ਕਿੰਨੀ
ਚੰਗੀ ਕਾਪੀ ਕੀਤੀ ਹੈ, ਬੱਕਰੇ ਦੀ ਕਿਉਂ ਬਲੀ ਚੜਾਉਂਦੇ ਹਨ? ਇਸਦੀ ਵੀ ਕਾਪੀ ਬਹੁਤ ਸੋਹਣੀ ਕੀਤੀ
ਹੈ, ਬਕਰਾ ਕੀ ਕਰਦਾ ਹੈ? ਮੈਂ -ਮੈਂ ਕਰਦਾ ਹੈ ਨਾ! ਅਤੇ ਤੁਸੀਂ ਕੀ ਸਮਰਪਣ ਕੀਤਾ ? ਮੈਂ , ਮੈਂ
ਦੇਹ -ਭਾਨ ਦਾ ਮੈਂ ਪਨ, ਕਿਉਕਿ ਇਸ ਮੈਂ -ਪਨ ਵਿੱਚ ਹੀ ਦੇਹ - ਅਭਿਮਾਨ ਆਉਂਦਾ ਹੈ। ਜੋ ਦੇਹ -
ਅਭਿਮਾਨ ਸਭ ਵਿਕਾਰਾਂ ਦਾ ਬੀਜ਼ ਹੈ।
ਬਾਪਦਾਦਾ ਨੇ ਪਹਿਲੇ ਵੀ
ਸੁਣਾਇਆ ਹੈ ਸਰਵ ਸਮਰਪਿਤ ਹੋਣ ਵਿੱਚ ਇਹ ਦੇਹ ਭਾਨ ਦਾ ਮੈਂ -ਪਨ ਹੀ ਰੁਕਾਵਟ ਪਾਉਦਾ ਹੈ। ਕਾੱਮਣ
ਮੈਂ -ਪਨ, ਮੈਂ ਦੇਹ ਹਾਂ, ਅਤੇ ਦੇਹ ਦੇ ਸਬੰਧ ਦਾ ਮੈਂ -ਪਨ, ਦੇਹ ਦੇ ਪਦਾਰਥਾਂ ਦਾ ਸਮਰਪਨ ਇਹ ਤਾਂ
ਸਹਿਜ ਹੈ। ਇਹ ਤਾਂ ਕਰ ਲਿਆ ਹੈ ਨਾ? ਕਿ ਨਹੀਂ, ਇਹ ਵੀ ਨਹੀਂ ਹੋਇਆ ਹੈ! ਜਿਨਾਂ ਅਗੇ ਵੱਧਦੇ ਹਨ ਓਨਾ
ਮੈਂ -ਪਨ ਵੀ ਅਤਿ ਸੂਕ੍ਸ਼੍ਮ ਮਹੀਨ ਹੁੰਦਾ ਜਾਂਦਾ ਹੈ। ਇਹ ਮੋਟਾ ਮੈਂ -ਪਨ ਤਾਂ ਖ਼ਤਮ ਹੋਣਾ ਸਹਿਜ
ਹੈ। ਪਰ ਮਹੀਂਨ ਮੈਂ -ਪਨ ਹੈ - ਜੋ ਪ੍ਰਮਾਤਮ ਜਨਮ ਸਿੱਧ ਅਧਿਕਾਰ ਦਵਾਰਾ ਵਿਸ਼ੇਸ਼ਤਾਵਾਂ ਪ੍ਰਾਪਤ
ਹੁੰਦੀ ਹੈ, ਬੁੱਧੀ ਦਾ ਵਰਦਾਨ, ਗਿਆਨ ਸਵਰੂਪ ਬਣਨ ਦਾ ਵਰਦਾਨ, ਸੇਵਾ ਦਾ ਵਰਦਾਨ ਅਤੇ ਵਿਸ਼ੇਸ਼ਤਾਵਾਂ,
ਜਾਂ ਪ੍ਰਭੂ ਦੇਣ ਕਹੋ, ਉਸਦਾ ਜੇਕਰ ਮੈਂ -ਪਨ ਆਉਂਦਾ ਹੈ ਤਾਂ ਇਸਨੂੰ ਕਿਹਾ ਜਾਂਦਾ ਹੈ ਮਹੀਂਨ ਮੈਂ
-ਪਨ ਹੈ – ਜੋ ਪਰਮਾਤਮ ਜਨਮ ਸਿੱਧ ਅਧਿਕਾਰ ਦਵਾਰਾ ਵਿਸ਼ੇਸ਼ਤਾਵਾਂ ਪ੍ਰਾਪਤ ਹੁੰਦੀਆਂ ਹਨ, ਬੁੱਧੀ ਦਾ
ਵਰਦਾਨ, ਗਿਆਨ ਸਵਰੂਪ ਬਣਨ ਦਾ ਵਰਦਾਨ, ਸੇਵਾ ਦਾ ਵਰਦਾਨ ਜਾਂ ਵਿਸ਼ੇਸ਼ਤਾਵਾਂ, ਜਾਂ ਪ੍ਰਭੂ ਦੇਣ ਕਹੋ,
ਉਸਦਾ ਜੇਕਰ ਮੈਂੱਪਨ ਆਉਂਦਾ ਹੈ ਤਾਂ ਉਸਨੂੰ ਕਿਹਾ ਜਾਂਦਾ ਹੈ ਮਹੀਨ ਮੈਂ ਪਨ। ਮੈਂ ਜੋ ਕਰਦਾ, ਮੈਂ
ਜੋ ਕਹਿੰਦਾ ਉਹ ਹੀ ਠੀਕ ਹੈ, ਉਹ ਹੀ ਹੋਣਾ ਚਾਹੀਦਾ ਹੈ, ਇਹ ਰਾਇਲ ਮੈਂ -ਪਨ ਉੱਡਦੀ ਕਲਾ ਵਿੱਚ ਜਾਣ
ਦੇ ਲਈ ਬੋਝ ਬਣ ਜਾਂਦਾ ਹੈ। ਤਾਂ ਬਾਪ ਕਹਿੰਦੇ ਹਨ ਮੈਂ -ਪਨ ਦਾ ਵੀ ਸਮਰਪਣ, ਪ੍ਰਭੂ ਦੇ ਵਿੱਚ ਮੈਂ
-ਪਨ ਨਹੀਂ ਹੁੰਦਾ, ਨਾ ਮੈਂ ਨਾ ਮੇਰਾ। ਪ੍ਰਭੂ ਦੇਣ, ਪ੍ਰਭੂ ਵਰਦਾਨ, ਪ੍ਰਭੂ ਵਿਸ਼ੇਸ਼ਤਾ ਹੈ। ਤਾਂ
ਤੁਸੀਂ ਸਭਦਾ ਸਮਪਰਨ ਕਿੰਨਾ ਮਹੀਨ ਹੈ। ਤਾਂ ਚੈਕ ਕੀਤਾ ਹੈ? ਸਾਧਾਰਨ ਮੈਂ -ਪਨ ਅਤੇ ਰਾਇਲ ਮੈਂ -ਪਨ
ਦੋਵਾਂ ਦਾ ਸਮਰਪਣ ਕੀਤਾ ਹੈ? ਕੀਤਾ ਹੈ ਜਾਂ ਕਰ ਰਹੇ ਹਨ? ਕਰਨਾ ਤਾਂ ਪਵੇਗਾ ਹੀ। ਤੁਸੀਂ ਲੋਕ ਆਪਸ
ਵਿੱਚ ਹੱਸੀ ਨਾਲ ਕਹਿੰਦੇ ਹੋ ਨਾ, ਮਰਨਾ ਤੇ ਪਵੇਗਾ ਹੀ। ਪਰ ਇਹ ਮਰਨਾ ਭਗਵਾਨ ਦੀ ਗੋਦੀ ਵਿੱਚ ਜਿਉਣਾ
ਹੈ। ਇਹ ਮਰਨਾ, ਮਰਨਾ ਨਹੀਂ ਹੈ। 21 ਜਨਮ ਦੇਵ ਆਤਮਾਵਾਂ ਦੇ ਗੋਦੀ ਵਿੱਚ ਜੰਮਣਾ ਹੈ ਇਸਲਈ ਖੁਸ਼ੀ -
ਖੁਸ਼ੀ ਨਾਲ ਸਮਰਪਿਤ ਹੁੰਦੇ ਹੋ ਨਾ! ਚਿੱਲਾ ਕੇ ਤੇ ਨਹੀਂ ਹੁੰਦੇ? ਨਹੀਂ। ਭਗਤੀ ਵਿੱਚ ਵੀ ਚਿਲਾਈ
ਹੋਈ ਬਲੀ ਸਵੀਕਾਰ ਨਹੀਂ ਹੁੰਦੀ ਹੈ। ਤਾਂ ਜੋ ਖੁਸ਼ੀ ਨਾਲ ਸਮਰਪਿਤ ਹੁੰਦੇ ਹਨ, ਹੱਦ ਦੇ ਮੈਂ ਅਤੇ
ਮੇਰੇ ਵਿੱਚ, ਉਹ ਜਨਮ - ਜਨਮ ਵਰਸੇ ਦੇ ਅਧਿਕਾਰੀ ਬਣ ਜਾਂਦੇ ਹਨ।
ਤਾਂ ਚੈਕ ਕਰਨਾ - ਕਿਸੇ
ਵੀ ਵਿਅਰਥ ਸੰਕਲਪ, ਵਿਅਰਥ ਬੋਲ. ਵਿਅਰਥ ਚਲਣ ਦੇ ਪਰਿਵਰਤਨ ਕਰਨ ਵਿੱਚ ਖੁਸ਼ੀ ਨਾਲ ਪਰਿਵਰਤਨ ਕਰਦੇ
ਜਾਂ ਮਜ਼ਬੂਰੀ ਨਾਲ? ਮੁਹੱਬਤ ਵਿੱਚ ਪਰਿਵਰਤਨ ਹੁੰਦੇ ਜਾਂ ਮਿਹਨਤ ਨਾਲ ਪਰਿਵਰਤਨ ਹੁੰਦੇ? ਜਦੋਂ ਤੁਸੀਂ
ਸਭ ਬੱਚਿਆਂ ਨੇ ਜਨਮ ਲੈਂਦੇ ਹੀ ਆਪਣੇ ਜੀਵਨ ਦਾ ਆਕੁਪੇਸ਼ਨ ਇਹ ਹੀ ਬਣਾਇਆ ਹੈ - ਵਿਸ਼ਵ ਪਰਿਵਰਤਨ ਕਰਨ
ਵਾਲੇ, ਵਿਸ਼ਵ ਪਰਿਵਰਤਕ। ਇਹ ਤੁਸੀਂ ਸਭਦਾ, ਬ੍ਰਾਹਮਣ ਜਨਮ ਦਾ ਆਕੁਪੇਸ਼ਨ ਹੈ ਨਾ! ਹੈ ਪੱਕਾ ਤਾਂ ਹੱਥ
ਹਿਲਾਓ। ਝੰਡੇ ਹਿਲਾ ਰਹੇ ਹਨ, ਬਹੁਤ ਵਧੀਆ। (ਸਭ ਦੇ ਹੱਥਾਂ ਵਿੱਚ ਸ਼ਿਵਬਾਬਾ ਦੀ ਝੰਡੀਆਂ ਹਨ ਜੋ ਸਭ
ਹਿਲਾ ਰਹੇ ਹਨ) ਅੱਜ ਝੰਡੀਆਂ ਦਾ ਦਿਨ ਹੈ ਨਾ, ਬਹੁਤ ਵਧੀਆ। ਪਰ ਇਵੇਂ ਹੀ ਝੰਡਾ ਨਹੀਂ ਹਿਲਾਉਣਾ।
ਇਵੇਂ ਹੀ ਝੰਡਾ ਹਿਲਾਉਣਾ ਬਹੁਤ ਸਹਿਜ ਹੈ, ਮਨ ਨੂੰ ਹਿਲਾਉਣਾ ਹੈ। ਮਨ ਨੂੰ ਪਰਿਵਰਨ ਕਰਨਾ ਹੈ।
ਹਿੰਮਤ ਵਾਲੇ ਹੋ ਨਾ? ਬਹੁਤ ਹਿੰਮਤ ਹੈ, ਅੱਛਾ।
ਬਾਪਦਾਦਾ ਨੇ ਇਕ ਖ਼ੁਸ਼ਖ਼ਬਰੀ
ਦੀ ਗੱਲ ਦੇਖੀ, ਕਿਹੜੀ, ਜਾਣਦੇ ਹੋ? ਬਾਪਦਾਦਾ ਨੇ ਇਸ ਵਰ੍ਹੇ ਦੇ ਲਈ ਵਿਸ਼ੇਸ਼ ਗਿਫ਼੍ਟ ਦਿੱਤੀ ਸੀ ਕਿ
"ਇਸ ਵਰ੍ਹੇ ਜੇਕਰ ਥੋੜੀ ਵੀ ਹਿੰਮਤ ਰਖੇਂਗੇ, ਕਿਸੇ ਵੀ ਕੰਮ ਵਿੱਚ, ਭਾਵੇਂ ਖੁਦ – ਪਰਿਵਰਤਨ ਵਿੱਚ,
ਭਾਵੇਂ ਕੰਮ ਵਿੱਚ, ਭਾਵੇਂ ਵਿਸ਼ਵ ਸੇਵਾ ਵਿੱਚ, ਜੇਕਰ ਹਿੰਮਤ ਨਾਲ ਕੀਤਾ ਤਾਂ ਇਸ ਵਰ੍ਹੇ ਨੂੰ ਵਰਦਾਨ
ਮਿਲਿਆ ਹੈ ਐਕਸਟਰਾ ਮਦਦ ਮਿਲਣ ਦਾ।" ਤਾਂ ਬਾਪਦਾਦਾ ਖੁਸ਼ੀ ਦੀ ਖਬਰ ਜਾਂ ਨਜ਼ਾਰਾ ਕੀ ਦੇਖਿਆ! ਕਿ ਇਸ
ਵਾਰੀ ਦੀ ਸ਼ਿਵ ਜਯੰਤੀ ਦੀ ਸੇਵਾ ਵਿੱਚ ਚਾਰੋਂ ਪਾਸੇ ਬਹੁਤ -ਬਹੁਤ ਚੰਗੀ ਹਿੰਮਤ ਅਤੇ ਉਮੰਗ -ਉਤਸ਼ਾਹ
ਨਾਲ ਅੱਗੇ ਵੱਧ ਰਹੇ ਹਨ। (ਸਭ ਨੇ ਤਾਲੀ ਵਜਾਈ। ਹਾਂ ਤਾਲੀ ਭਾਵੇਂ ਵਜਾਓ। ਸਦਾ ਇਵੇਂ ਤਾਲੀ ਵਜਾਓਗੇ
ਜਾਂ ਸ਼ਿਵਰਾਤਰੀ ਤੇ? ਸਦਾ ਵੱਜਦੇ ਰਹਿਣਾ। ਅੱਛਾ। ਚਾਰੋਂ ਪਾਸੇ ਤੋਂ ਤਾਂ ਮਧੂਬਨ ਵਿੱਚ ਸਮਾਚਾਰ
ਲਿੱਖਦੇ ਹਨ ਅਤੇ ਬਾਪਦਾਦਾ ਤਾਂ ਵਤਨ ਵਿੱਚ ਹੀ ਦੇਖ ਲੈਂਦੇ ਹਨ। ਉਮੰਗ ਚੰਗਾ ਹੈ ਅਤੇ ਪਲੈਨ ਵੀ ਚੰਗੇ
ਬਣਾਏ ਹਨ। ਇਵੇਂ ਹੀ ਸੇਵਾ ਵਿੱਚ ਉਮੰਗ ਅਤੇ ਉਤਸ਼ਾਹ ਵਿਸ਼ਵ ਦੀਆਂ ਆਤਮਾਵਾਂ ਵਿੱਚ ਉਮੰਗ - ਉਤਸ਼ਾਹ
ਵਧਾਏਗਾ। ਦੇਖੋ ਨਿਮਿਤ ਦਾਦੀ ਦੀ ਕਲਮ ਨੇ ਕਮਾਲ ਤੇ ਕੀਤੀ ਹੈ ਨਾ! ਚੰਗੀ ਰਿਜ਼ਲਟ ਹੈ। ਇਸਲਈ ਬਾਪਦਾਦਾ
ਹੁਣ ਇਕ - ਇਕ ਸੈਂਟਰ ਦਾ ਨਾਮ ਤੇ ਨਹੀਂ ਲੈਣਗੇ ਪਰ ਵਿਸ਼ੇਸ਼ ਸਭ ਪਾਸੇ ਦੇ ਸੇਵਾ ਦੀ ਰਿਜ਼ਲਟ ਕੀਤੀ,
ਬਾਪਦਾਦਾ ਹਰ ਇੱਕ ਸੇਵਾਧਾਰੀ ਬੱਚੇ ਦੀ ਵਿਸ਼ੇਸ਼ਤਾ ਅਤੇ ਨਾਮ ਲੈ ਲੈਕੇ ਪਦਮਗੁਣਾਂ ਮੁਬਾਰਕ ਦੇ ਰਹੇ
ਹਨ, ਬੱਚੇ ਆਪਣੇ - ਆਪਣੇ ਸਥਾਨ ਤੇ ਦੇਖ ਕੇ ਖੁਸ਼ ਹੋ ਰਹੇ ਹਨ। ਵਿਦੇਸ਼ ਵਿੱਚ ਵੀ ਖੁਸ਼ ਹੋ ਰਹੇ ਹਨ
ਕਿਉਂਕਿ ਤੁਸੀਂ ਸਭ ਤੇ ਉਹ ਹੀ ਵਿਸ਼ਵ ਦੀਆ ਆਤਮਾਵਾਂ ਦੇ ਲਈ ਇਸ਼ਟ ਦੇਵੀ ਅਤੇ ਦੇਵਤਾਏ ਹੋ ਨਾ।
ਬਾਪਦਾਦਾ ਜ੍ਦੋ ਬਚਿਆਂ ਦੀ ਸਭਾ ਦੇਖਦੇ ਹਨ ਤਾਂ ਤਿੰਨ ਰੂਪਾ ਨਾਲ ਦੇਖਦੇ ਹਨ:-
1- ਵਰਤਮਾਨ ਸਵਰਾਜ
ਅਧਿਕਾਰੀ, ਹਾਲੇ ਵੀ ਰਾਜੇ ਹੋ। ਲੌਕਿਕ ਵਿੱਚ ਵੀ ਬਾਪ ਬੱਚਿਆਂ ਨੂੰ ਕਹਿੰਦੇ ਹਨ ਮੇਰੇ ਰਾਜੇ ਬੱਚੇ,
ਰਾਜਾ ਬੱਚਾ। ਭਾਵੇਂ ਗਰੀਬ ਵੀ ਹੋਵੇ ਤਾਂ ਵੀ ਕਹਿੰਦੇ ਹਨ ਰਾਜਾ ਬੱਚਾ। ਪਰ ਬਾਪ ਵਰਤਮਾਨ ਸੰਗਮ ਤੇ
ਵੀ ਹਰ ਬੱਚੇ ਨੂੰ ਸਵਰਾਜ ਅਧਿਕਾਰੀ ਰਾਜਾ ਬੱਚਾ ਦੇਖਦੇ ਹਨ। ਰਾਜੇ ਹੋ ਨਾ ! ਸਵਰਾਜ ਅਧਿਕਾਰੀ। ਤਾਂ
ਵਰਤਮਾਨ ਸਵਰਾਜ ਅਧਿਕਾਰੀ।
2- ਭਵਿੱਖ ਵਿੱਚ ਵਿਸ਼ਵ
ਰਾਜ ਅਧਿਕਾਰੀ ਅਤੇ 3- ਦਵਾਪਰ ਤੋਂ ਕਲਿਯੁਗ ਤੱਕ ਪੂਜਯ, ਪੂਜਨ ਦੇ ਅਧਿਕਾਰੀ - ਇਹਨਾਂ ਤਿੰਨ ਰੂਪਾ
ਵਿੱਚ ਹਰ ਬੱਚੇ ਨੂੰ ਬਾਪਦਾਦਾ ਦੇਖਦੇ ਹਨ। ਸਾਧਾਰਨ ਨਹੀਂ ਦੇਖਦੇ ਹਨ। ਤੁਸੀਂ ਕਿਵੇ ਦੇ ਵੀ ਹੋ ਪਰ
ਬਾਪਦਾਦਾ ਹਰ ਇੱਕ ਬੱਚੇ ਨੂੰ ਸਵਰਾਜ ਅਧਿਕਾਰੀ ਰਾਜਾ ਬੱਚਾ ਦੇਖਦੇ ਹਨ। ਰਾਜਯੋਗੀ ਹੋ ਨਾ! ਕੋਈ ਇਸ
ਵਿੱਚ ਪ੍ਰਜਾ ਯੋਗੀ ਹਨ ਕੀ? ਪ੍ਰਜਾਯੋਗੀ ਹਨ? ਸਭ ਰਾਜਯੋਗੀ ਹਨ। ਤਾਂ ਰਾਜਯੋਗੀ ਮਤਲਬ ਰਾਜਾ। ਅਜਿਹੇ
ਸਵਰਾਜ ਅਧਿਕਾਰੀ ਬੱਚਿਆਂ ਦਾ ਬਰਥ ਡੇ ਮਨਾਉਣ ਖੁਦ ਬਾਪ ਆਏ ਹਨ। ਦੇਖੋ, ਤੁਸੀਂ ਡਬਲ ਵਿਦੇਸ਼ੀ ਤਾਂ
ਵਿਦੇਸ਼ ਤੋਂ ਆਏ ਹੋ, ਬਰਥ ਡੇ ਮਨਾਉਣ। ਹੱਥ ਉਠਾਓ ਡਬਲ ਵਿਦੇਸ਼ੀ। ਤਾਂ ਜ਼ਿਆਦਾ ਤੋਂ ਜ਼ਿਆਦਾ ਦੂਰ ਦੇਸ਼
ਕਿਹੜਾ ਹੈ? ਅਮੇਰਿਕਾ ਜਾਂ ਉਸਤੋਂ ਵੀ ਦੂਰ ਹੈ? ਅਤੇ ਬਾਪਦਾਦਾ ਕਿਥੋਂ ਤੋਂ ਆਏ ਹਨ? ਬਾਪਦਾਦਾ ਤੇ
ਪਰਮਧਾਮ ਤੋਂ ਆਏ ਹਨ। ਤਾਂ ਬੱਚਿਆਂ ਨਾਲ ਪਿਆਰ ਹੈ ਨਾ! ਤਾਂ ਜਨਮਦਿਨ ਕਿੰਨਾ ਸ਼੍ਰੇਸ਼ਠ ਹੈ, ਜੋ
ਭਗਵਾਨ ਨੂੰ ਵੀ ਆਉਣਾ ਪੈਂਦਾ ਹੈ। ਹਾਂ ਇਹ (ਬਰਥ ਡੇ ਦਾ ਇੱਕ ਬੈਨਰ ਸਭ ਭਾਸ਼ਾਵਾਂ ਦਾ ਬਣਾਇਆ ਹੋਇਆ
ਦਿਖਾ ਰਹੇ ਹਨ) ਅੱਛਾ ਬਣਿਆ ਹੈ, ਸਭ ਭਾਸ਼ਾਵਾਂ ਵਿੱਚ ਲਿਖਿਆ ਹੈ। ਬਾਪਦਾਦਾ ਸਭ ਦੇਸ਼ ਦੇ ਸਭ ਭਾਸ਼ਾਵਾਂ
ਵਾਲੇ ਬੱਚਿਆਂ ਨੂੰ ਬਰਥ ਡੇ ਦੀ ਮੁਬਾਰਕ ਦੇ ਰਹੇ ਹਨ।
ਦੇਖੋ, ਬਾਪ ਦੀ ਸ਼ਿਵ
ਜਯੰਤੀ ਮਨਾਉਂਦੇ ਹਨ ਪਰ ਬਾਪ ਹੈ ਕੀ? ਬਿੰਦੀ। ਬਿੰਦੀ ਦੀ ਜਯੰਤੀ, ਅਵਤਰਨ ਮਨਾ ਰਹੇ ਹਨ। ਸਭਤੋਂ
ਹੀਰੇ ਤੁਲ੍ਯ ਕਿਸਦੀ ਹੈ? ਬਿੰਦੂ ਦੀ ਬਿੰਦੀ ਦੀ। ਤਾਂ ਬਿੰਦੀ ਦੀ ਕਿੰਨੀ ਮਹਿਮਾ ਹੈ। ਇਸਲਈ ਬਾਪਦਾਦਾ
ਸਦਾ ਕਹਿੰਦੇ ਹਨ ਕਿ ਤਿੰਨ ਬਿੰਦੂ ਸਦਾ ਯਾਦ ਰੱਖੋ - ਅੱਠ ਨੰਬਰ, ਸੱਤ ਨੰਬਰ ਤਾਂ ਫਿਰ ਵੀ ਗੜਬੜ
ਨਾਲ ਲਿਖਣਾ ਪਵੇਗਾ ਪਰ ਬਿੰਦੂ ਕਿੰਨਾ ਇਜ਼ੀ ਹੈ। ਤਿੰਨ ਬਿੰਦੂ - ਸਦਾ ਯਾਦ ਰੱਖੋ । ਤਿੰਨਾਂ ਨੂੰ
ਚੰਗੀ ਤਰ੍ਹਾਂ ਨਾਲ ਜਾਣਦੇ ਹੋ ਨਾ। ਤੁਸੀਂ ਵੀ ਬਿੰਦੂ, ਬਾਪ ਵੀ ਬਿੰਦੂ, ਬਿੰਦੂ ਦੇ ਬੱਚੇ ਬਿੰਦੂ
ਹੋ। ਅਤੇ ਜਦੋਂ ਕਰਮ ਵਿੱਚ ਜਦੋਂ ਆਉਂਦੇ ਹੋ ਤਾਂ ਇਸ ਸ਼੍ਰਿਸ਼ਟੀ ਮੈਚ ਤੇ ਕਰਮ ਕਰਨ ਦੇ ਲਈ ਆਏ ਹੋ,
ਇਹ ਸ਼੍ਰਿਸਟੀ ਮੈਚ ਡਰਾਮਾ ਹੈ। ਤਾਂ ਡਰਾਮੇ ਵਿੱਚ ਜੋ ਵੀ ਕਰਮ ਕੀਤਾ, ਬੀਤ ਗਿਆ, ਉਸਨੂੰ ਫੁੱਲਸਟਾਪ
ਲਗਾਓ। ਤਾਂ ਫੁਲਸਟਾਪ ਵੀ ਕੀ ਹੈ? ਬਿੰਦੂ। ਇਸਲਈ ਤਿੰਨ ਬਿੰਦੂ ਸਦਾ ਯਾਦ ਰੱਖੋ। ਸਾਰੀ ਕਮਾਲ ਦੇਖੋ,
ਅੱਜਕਲ ਦੀ ਦੁਨੀਆਂ ਵਿੱਚ ਸਭਤੋਂ ਜ਼ਿਆਦਾ ਮਹੱਤਵ ਕਿਸਦਾ ਹੈ? ਪੈਸੇ ਦਾ। ਪੈਸੇ ਦਾ ਮਹੱਤਵ ਹੈ ਨਾ!
ਮਾਂ ਬਾਪ ਵੀ ਕੁਝ ਨਹੀਂ ਹੈ, ਪੈਸਾ ਹੀ ਸਭ ਕੁਝ ਹੈ। ਉਸ ਵਿੱਚ ਵੀ ਦੇਖੋ ਜੇਕਰ ਇੱਕ ਦੇ ਅੱਗੇ, ਇੱਕ
ਬਿੰਦੂ ਲਗਾ ਦਵੋ ਤਾਂ ਕੀ ਬਚ ਜਾਏਗਾ! ਦਸ ਬਣ ਜਾਏਗਾ ਨਾ। ਦੂਸਰੀ ਬਿੰਦੀ ਲਗਾਓ, 100 ਹੋ ਜਾਏਗਾ।
ਤੀਸਰਾ ਲਗਾਓ 1000 ਹੋ ਜਾਏਗਾ। ਤਾਂ ਬਿੰਦੀ ਦੀ ਕਮਲ ਹੈ ਨਾ। ਪੈਸੇ ਵਿੱਚ ਵੀ ਬਿੰਦੀ ਦੀ ਕਮਾਲ ਹੈ
ਅਤੇ ਸ਼੍ਰੇਸ਼ਠ ਕਰਮ ਆਤਮਾ ਬਣਨ ਵਿੱਚ ਵੀ ਬਿੰਦੀ ਦੀ ਕਮਾਲ ਹੈ। ਅਤੇ ਕਰਨਕਰਾਵਨਹਾਰ ਵੀ ਬਿੰਦੂ ਹੈ।
ਤਾਂ ਸਰਵ ਪਾਸੇ ਕਿਸਦਾ ਮਹੱਤਵ ਹੋਇਆ! ਬਿੰਦੂ ਦਾ ਨਾ। ਬਸ ਬਿੰਦੂ ਯਾਦ ਰੱਖੋ ਅਤੇ ਵਿਸਤਾਰ ਵਿੱਚ ਨਹੀਂ
ਜਾਓ, ਬਿੰਦੂ ਤਾਂ ਯਾਦ ਕਰ ਸਕਦੇ। ਬਿੰਦੂ ਬਣੋ, ਬਿੰਦੂ ਨੂੰ ਯਾਦ ਕਰੋ ਅਤੇ ਬਿੰਦੂ ਲਗਾਓ, ਬਸ । ਇਹ
ਹੈ ਪੁਰਸ਼ਾਰਥ। ਮਿਹਨਤ ਹੈ? ਜਾਂ ਸਹਿਜ ਹੈ? ਜੋ ਸਮਝਦੇ ਹਨ ਸਹਿਜ ਹੈ ਉਹ ਹੱਥ ਉਠਾਓ। ਸਹਿਜ ਹੈ ਤਾਂ
ਬਿੰਦੂ ਲਗਾਨਾ ਪਵੇਗਾ। ਜਦੋਂ ਕੋਈ ਸਮੱਸਿਆ ਆਉਂਦੀ ਆਹ ਉਦੋ ਬਿੰਦੂ ਲਗਾਉਂਦੇ ਹੋ ਜਾਂ ਕਵੇਸ਼੍ਚਨ
ਮਾਰਕ? ਕਵੇਸ਼ਚਨ ਮਾਰਕ? ਕਵੇਸ਼੍ਚਨ ਮਾਰਕ ਨਹੀਂ ਲਗਾਉਣਾ, ਬਿੰਦੂ ਲਗਾਉਣਾ। ਕਵੇਸ਼੍ਚਨ ਮਾਰਕ ਕਿੰਨਾ
ਟੇਢਾ ਹੈ। ਦੇਖੋ, ਲਿਖੋ ਕਵੇਸ਼੍ਚਨ ਮਾਰਕ, ਕਿੰਨਾ ਟੇਡਾ ਹੈ ਅਤੇ ਬਿੰਦੂ ਕਿੰਨਾ ਸਹਿਜ ਹੈ। ਤਾਂ
ਬਿੰਦੂ ਬਣਨਾ ਆਉਂਦਾ ਹੈ? ਸਭ ਹੁਸ਼ਿਆਰ ਹੈ।
ਬਾਪਦਾਦ ਨੇ ਵਿਸ਼ੇਸ਼
ਸੇਵਾਵਾਂ ਦੇ ਉਮੰਗ -ਉਤਸ਼ਾਹ ਦੀ ਮੁਬਾਰਕ ਤਾਂ ਦਿੱਤੀ, ਬਹੁਤ ਚੰਗਾ ਕਰ ਰਹੇ ਹਨ, ਕਰਦੇ ਰਹਿਣਗੇ ਪਰ
ਅੱਗੇ ਦੇ ਲਈ ਹਰ ਸਮੇਂ, ਹਰ ਦਿਨ - ਵਰਲਡ ਸਰਵੈਂਟ ਹਾਂ - ਇਹ ਯਾਦ ਰੱਖਣਾ। ਤੁਹਾਨੂੰ ਯਾਦ ਹੈ -
ਬ੍ਰਹਮਾ ਬਾਪ ਸਾਈਨ ਕੀ ਕਰਦੇ ਸਨ? ਵਰਲਡ ਸਰਵੈਂਟ। ਤਾਂ ਵਰਲਡ ਸਰਵੈਂਟ ਹੈ, ਤਾਂ ਸਿਰਫ਼ ਸ਼ਿਵਰਾਤਰੀ
ਦੀ ਸੇਵਾ ਨਾਲ ਵਰਲਡ ਦੀ ਸੇਵਾ ਸਮਾਪਤ ਨਹੀਂ ਹੋਵੇਗੀ। ਲਕਸ਼ ਰੱਖੋ ਕਿ ਮੈਂ ਮਾਸਟਰ ਸਰਵ ਵੱਲਰਡ
ਸਰਵੈਂਟ ਹਾਂ, ਤਾਂ ਵਰਲਡ ਦੀ ਸੇਵਾ ਹਰ ਸ਼ਵਾਸ਼ ਵਿੱਚ, ਹਰ ਸੈਕਿੰਡ ਵਿੱਚ ਕਰਨੀ ਹੈ। ਜੋ ਵੀ ਆਵੇ,
ਜਿਸਨਾਲ ਵੀ ਸੰਪਰਕ ਹੋਵੇ, ਉਸਨੂੰ ਦਾਤਾ ਬਣ ਕੁਝ ਨਾ ਕੁਝ ਦੇਣਾ ਹੀ ਹੈ। ਖਾਲੀ ਹੱਥ ਕੋਈ ਨਹੀਂ ਜਾਵੇ।
ਅਖੰਡ ਭੰਡਾਰਾ ਹਰ ਸਮੇਂ ਖੁਲਾ ਰਹੇ। ਘੱਟ ਤੋਂ ਘੱਟ ਹਰ ਇੱਕ ਦੇ ਪ੍ਰਤੀ ਸ਼ੁਭ ਭਾਵ ਅਤੇ ਸ਼ੁਭ ਭਾਵਨਾ,
ਇਹ ਜਰੂਰ ਦਵੋ। ਸ਼ੁਭ ਭਾਵ ਨਾਲ ਦੇਖੋ, ਸੁਣੋ, ਸਬੰਧ ਵਿੱਚ ਆਓ ਅਤੇ ਸ਼ੁਭ ਭਾਵਨਾ ਨਾਲ ਉਸ ਆਤਮਾ ਨੂੰ
ਸਹਿਯੋਗ ਦਵੋ। ਹਾਲੇ ਸਰਵ ਆਤਮਾਵਾਂ ਨੂੰ ਤੁਹਾਡੇ ਸਹਿਯੋਗ ਦੀ ਬਹੁਤ -ਬਹੁਤ ਜਰੂਰਤ ਹੈ। ਤਾਂ
ਸਹਿਯੋਗ ਦਵੋ ਅਤੇ ਸਹਿਯੋਗੀ ਬਣਾਓ। ਕੋਈ ਨਾ ਕੋਈ ਸਹਿਯੋਗ ਭਾਵੇਂ ਮਨਸਾ ਦਾ, ਭਾਵੇਂ ਬੋਲ ਨਾਲ ਕੋਈ
ਸਹਿਯੋਗ ਦਵੋ, ਭਾਵੇਂ ਸਬੰਧ -ਸੰਪਰਕ ਨਾਲ ਸਹਿਯੋਗ ਦਵੋ, ਤਾਂ ਇਸ ਸ਼ਿਵਰਾਤਰੀ ਜਨਮ ਉਤਸਵ ਦਾ ਵਿਸ਼ੇਸ਼
ਸਲੋਗਨ ਯਾਦ ਰੱਖੋ - "ਸਹਿਯੋਗ ਦਵੋ ਅਤੇ ਸਹਿਯੋਗੀ ਬਣਾਓ"। ਘੱਟ ਤੋਂ ਘੱਟ ਜੋ ਵੀ ਸਬੰਧ -ਸੰਪਰਕ
ਵਿੱਚ ਆਏ ਉਸਨੂੰ ਸਹਿਯੋਗ ਦਵੋ, ਸਹਿਯੋਗੀ ਬਣਾਓ। ਕੋਈ ਨਾ ਕੋਈ ਤਾਂ ਸੰਬਂਧ ਵਿੱਚ ਆਉਂਦਾ ਹੀ ਹੈ,
ਉਸਦੀ ਹੋਰ ਕੋਈ ਖ਼ਤੀਰੀ ਭਾਵੇਂ ਨਹੀਂ ਕਰੋ ਪਰ ਹਰ ਇੱਕ ਨੂੰ ਦਿਲਖੁਸ਼ ਮਿਠਾਈ ਜਰੂਰ ਖਵਾਓ। ਇਹ ਜੋ
ਭੰਡਾਰੇ ਵਿੱਚ ਬਣਦੀ ਹੈ ਉਹ ਨਹੀਂ। ਦਿਲ ਖੁਸ਼ ਕਰ ਦਵੋ। ਤਾਂ ਦਿਲ ਖੁਸ਼ ਕਰਨਾ ਮਤਲਬ ਦਿਲ ਖੁਸ਼ ਮਿਠਾਈ
ਖਵਾਉਣਾ। ਖਵਾਓਗੇ! ਉਸ ਵਿੱਚ ਤੇ ਕੋਈ ਮਿਹਨਤ ਨਹੀਂ ਹੈ। ਨਾ ਟਾਇਮ ਐਕਸਟਰਾ ਦੇਣਾ ਹੈ, ਨਾ ਮਿਹਨਤ
ਹੈ। ਸ਼ੁਭ ਭਾਵਨਾ ਨਾਲ ਦਿਲ ਖੁਸ਼ ਮਿਠਾਈ ਖਵਾਓ। ਤੁਸੀਂ ਵੀ ਖੁਸ਼, ਉਹ ਵੀ ਖੁਸ਼ ਹੋਰ ਕੀ ਚਾਹੀਦਾ ਹੈ।
ਤਾਂ ਖੁਸ਼ ਰਹਿਣਗੇ ਅਤੇ ਖੁਸ਼ੀ ਦਵੋਗੇ , ਕਦੀ ਵੀ ਤੁਹਾਡਾ ਚੇਹਰਾ ਜ਼ਿਆਦਾ ਗੰਭੀਰ ਨਹੀਂ ਹੋਣਾ ਚਾਹੀਦਾ
ਹੈ। ਟੁ ਮੱਚ ਗੰਭੀਰ ਵੀ ਚੰਗਾ ਨਹੀਂ ਲੱਗਦਾ ਹੈ। ਮੁਸਕੁਰਾਹਟ ਤੇ ਹੋਣੀ ਚਾਹੀਦੀ ਹੈ ਨਾ। ਗੰਭੀਰ
ਬਣਨਾ ਚੰਗਾ ਹੈ, ਪਰ ਟੂ ਮੱਚ ਗੰਭੀਰ ਹੁੰਦੇ ਹਨ ਨਾ, ਤਾਂ ਇਹ ਇਵੇਂ ਹੁੰਦਾ ਹੈ ਜਿਵੇਂ ਪਤਾ ਨਹੀਂ
ਕਿੱਥੇ ਗਾਇਬ ਹੈ। ਦੇਖ ਵੀ ਰਹੇ ਹਨ ਪਰ ਗਾਇਬ। ਬੋਲ ਵੀ ਰਹੇ ਹਨ ਪਰ ਗਾਇਬ ਰੂਪ ਵਿੱਚ ਬੋਲ ਰਹੇ ਹਨ।
ਤਾਂ ਚੇਹਰਾ ਚੰਗਾ ਨਹੀਂ। ਚੇਹਰਾ ਸਦਾ ਮੁਸ੍ਕੁਰਾਉਂਦਾ ਰਹੇ। ਚੇਹਰਾ ਸੀਰੀਅਸ ਨਹੀਂ ਕਰਨਾ। ਕੀ ਕਰੀਏ,
ਕਿਵੇਂ ਕਰੀਏ ਤਾਂ ਸੀਰੀਅਸ ਹੋ ਜਾਂਦੇ ਹੋ। ਬਹੁਤ ਮਿਹਨਤ ਹੈ, ਬਹੁਤ ਕੰਮ ਹੈ… ਸੀਰੀਅਸ ਹੋ ਜਾਂਦੇ
ਹੋ ਪਰ ਜਿਨਾਂ ਬਹੁਤਾ ਕੰਮ ਓਨਾ ਜ਼ਿਆਦਾ ਮੁਸਕੁਰਾਉਣਾ। ਮੁਸਕੁਰਾਉਣਾ ਆਉਂਦਾ ਹੈ ਨਾ? ਆਉਂਦਾ ਹੈ?
ਤੁਹਾਡੇ ਜੜ੍ਹ ਚਿੱਤਰ ਦੇਖੋ ਕਦੀ ਇਵੇਂ ਸੀਰੀਅਸ ਦਿਖਾਉਂਦੇ ਹਨ ਕੀ ! ਜੇਕਰ ਸੀਰੀਅਸ ਦਿਖਾਵੇ ਤਾਂ
ਕਹਿੰਦੇ ਹਨ ਆਰਟਿਸਟ ਠੀਕ ਨਹੀਂ ਹੈ। ਤਾਂ ਜੇਕਰ ਤੁਸੀਂ ਵੀ ਸੀਰੀਅਸ ਰਹਿੰਦੇ ਹੋ ਤਾਂ ਕਹਿਣਗੇ ਇਸਨੂੰ
ਜਿਊਣ ਦਾ ਆਰਟ ਨਹੀਂ ਆਉਂਦਾ ਹੈ। ਇਸਲਈ ਕੀ ਕਰਨਗੇ? ਟੀਚਰਸ ਕੀ ਕਰਨਗੇ? ਅੱਛਾ ਬਹੁਤ ਟੀਚਰਸ ਹਨ,
ਟੀਚਰਸ ਮੁਬਾਰਕ ਹੋਵੇ। ਸੇਵਾ ਦੀ ਮੁਬਾਰਕ ਹੋਵੇ। ਅੱਛਾ।
ਇੱਕ ਸੈਕਿੰਡ ਵਿੱਚ ਆਪਣਾ
ਪੂਰਵਜ ਅਤੇ ਪੂਜਯ ਸਵਰੂਪ ਇਮਰਜ਼ ਕਰ ਸਕਦੇ ਹੋ? ਉਹ ਹੀ ਦੇਵੀ ਅਤੇ ਦੇਵਤਾਵਾਂ ਦੇ ਸਵਰੂਪ ਦੇ ਸਮ੍ਰਿਤੀ
ਵਿੱਚ ਆਪਣੇ ਨੂੰ ਦੇਖ ਸਕਦੇ ਹੋ? ਕੋਈ ਵੀ ਦੇਵੀ ਜਾਂ ਦੇਵਤਾ। ਮੈਂ ਪੁਰਵਜ਼ ਹਾਂ, ਸੰਗਮਯੁਗ ਵਿੱਚ
ਪੂਰਵਜ ਹਨ ਅਤੇ ਦਵਾਪਰ ਤੋਂ ਪੂਜਯ ਹਨ। ਸਤਿਯੁਗ, ਤ੍ਰੇਤਾ ਵਿੱਚ ਰਾਜ ਅਧਿਕਾਰੀ ਹਨ। ਤਾਂ ਇੱਕ
ਸੈਕਿੰਡ ਵਿੱਚ ਸਭ ਹੋਰ ਸੰਕਲਪ ਖ਼ਤਮ ਕਰ ਆਪਣੇ ਪੂਰਵਜ ਅਤੇ ਪੂਜਯ ਸਵਰੂਪ ਵਿੱਚ ਸਥਿਤ ਹੋ ਜਾਓ। ਅੱਛਾ।
ਚਾਰੋਂ ਪਾਸੇ ਦੇ ਅਲੌਕਿਕ
ਦਿਵਯ ਅਵਤਾਰਨ ਵਾਲੇ ਬੱਚਿਆਂ ਨੂੰ ਬਾਪ ਦੇ ਜਨਮ ਦਿਨ ਅਤੇ ਬੱਚਿਆਂ ਦੇ ਜਨਮ ਦਿਨ ਦੀ ਦੁਆਵਾਂ ਅਤੇ
ਯਾਦਪਿਆਰ, ਦਿਲਾਂਰਾਮ ਬਾਪ ਦੀ ਦਿਲ ਵਿੱਚ ਰਾਈਟ ਹੈੰਡ ਸੇਵਾਧਾਰੀ ਬੱਚੇ ਸਦਾ ਸਮਾਏ ਹੋਏ ਹਨ। ਤਾਂ
ਇਵੇਂ ਦਿਲ ਤਖ਼ਤਨਸ਼ੀਨ ਸ਼੍ਰੇਸ਼ਠ ਆਤਮਾਵਾਂ ਨੂੰ, ਸਦਾ ਬਿੰਦੀ ਦੇ ਮਹੱਤਵ ਨੂੰ ਜਾਨਣ ਵਾਲੇ ਸ਼੍ਰੇਸ਼ਠ
ਬਿੰਦੀ ਸਵਰੂਪ ਬੱਚਿਆਂ ਨੂੰ, ਸਦਾ ਆਪਣੇ ਸਵਮਾਨ ਵਿੱਚ ਸਥਿਤ ਰਹਿ ਸਰਵ ਨੂੰ ਰੂਹਾਨੀ ਸਨਮਾਨ ਦੇਣ
ਵਾਲੇ ਸਵਮਾਨਧਾਰੀ ਆਤਮਾਵਾਂ ਨੂੰ, ਸਦਾ ਦਾਤਾ ਦੇ ਬੱਚੇ ਮਾਸਟਰ ਦਾਤਾ ਬਣ ਹਰ ਇੱਕ ਨੂੰ ਆਪਣੇ ਅਖੰਡ
ਭੰਡਾਰ ਤੋਂ ਕੁਝ ਨਾ ਕੁਝ ਦੇਣ ਵਾਲੇ ਮਾਸਟਰ ਦਾਤਾ ਬੱਚਿਆਂ ਨੂੰ ਬਾਪਦਾਦਾ ਦੀ ਬਹੁਤ -ਬਹੁਤ ਪਦਮਗੁਣਾਂ,
ਕੋਹਿਨੂਰ ਹੀਰੇ ਤੋਂ ਵੀ ਜ਼ਿਆਦਾ ਪ੍ਰਭੂ ਨੂਰ ਬੱਚਿਆਂ ਨੂੰ ਯਾਦਪਿਆਰ ਅਤੇ ਨਮਸਤੇ।
ਵਰਦਾਨ:-
ਹਰ ਸ਼ਕਤੀ ਨੂੰ
ਆਡਰ ਪ੍ਰਮਾਣ ਚਲਾਉਣ ਵਾਲੇ ਮਾਸਟਰ ਰਚਿਯਤਾ ਭਵ
ਕਰਮ ਸ਼ੁਰੂ ਕਰਨ ਦੇ ਪਹਿਲੇ
ਜਿਵੇਂ ਕਰਮ ਉਵੇਂ ਸ਼ਕਤੀ ਦਾ ਆਹਵਾਨ ਕਰੋ। ਮਾਲਿਕ ਬਣਕੇ ਆਡਰ ਕਰੋ ਕਿਉਂਕਿ ਇਹ ਸਰਵਸ਼ਕਤੀਆਂ ਤੁਹਾਡੀ
ਭੁਜਾ ਸਮਾਨ ਹੈ, ਤੁਹਾਡੀ ਭੁਜਾਵਾਂ ਤੁਹਾਡੇ ਆਡਰ ਦੇ ਬਿਨਾਂ ਕੁਝ ਨਹੀਂ ਕਰ ਸਕਦੀ। ਆਡਰ ਕਰੋ ਸਹਿਣ
ਸ਼ਕਤੀ ਕੰਮ ਸਫ਼ਲ ਕਰੋ। ਤਾਂ ਦੇਖੋ ਸਫ਼ਲਤਾ ਹੋਈ ਪਈ ਹੈ। ਪਰ ਆਡਰ ਕਰਨ ਦੀ ਬਜਾਏ ਡਰਦੇ ਹੋ - ਕਰ
ਸਕਾਂਗੇ ਜਾਂ ਨਹੀਂ ਕਰ ਸਕਾਂਗੇ। ਇਸ ਤਰ੍ਹਾਂ ਦਾ ਡਰ ਹੈ ਤਾਂ ਆਡਰ ਚਲ ਨਹੀਂ ਸਕਦਾ ਇਸਲਈ ਮਾਸਟਰ
ਰਚਿਯਤਾ ਬਣ ਹਰ ਸ਼ਕਤੀ ਨੂੰ ਆਡਰ ਪ੍ਰਮਾਣ ਚਲਾਉਣ ਦੇ ਲਈ ਨਿਰਭੈ ਬਣੋ।
ਸਲੋਗਨ:-
ਸਹਾਰੇਦਾਤਾ ਬਾਪ
ਨੂੰ ਪ੍ਰਤੱਖ ਕਰ ਸਭਨੂੰ ਕਿਨਾਰੇ ਲਗਾਓ।
ਅਵਿੱਅਕਤ ਇਸ਼ਾਰੇ -
ਇਕਾਂਤਪ੍ਰਿਯ ਬਣੋ ਏਕਤਾ ਅਤੇ ਇਕਾਗਰਤਾ ਨੂੰ ਅਪਣਾਓ ਜਿਵੇਂ ਕੋਈ ਇੰਨਵੇਂਟਰ ਕੋਈ ਵੀ ਇਨਵੇਂਸ਼ਨ ਕੱਢਣ
ਦੇ ਲਈ ਏਕਾਂਤ ਵਿੱਚ ਰਹਿੰਦੇ ਹਨ। ਤਾਂ ਇਥੋਂ ਦੀ ਏਕਾਂਤ ਮਤਲਬ ਇੱਕ ਦੇ ਅੰਤ ਵਿੱਚ ਖੋਣਾ ਹੈ, ਤਾਂ
ਬਾਹਰ ਦੀ ਆਕਰਸ਼ਣ ਤੋਂ ਏਕਾਂਤ ਚਾਹੀਦੀ ਹੈ। ਇਵੇਂ ਨਹੀਂ ਸਿਰਫ਼ ਕਮਰੇ ਵਿੱਚ ਬੈਠਣ ਦੀ ਏਕਾਂਤ ਚਾਹੀਦੀ
ਹੈ, ਪਰ ਮਨ ਏਕਾਂਤ ਵਿੱਚ ਹੋਵੇ। ਮਨ ਦੀ ਏਕਾਗ੍ਰਤਾ ਮਤਲਬ ਇੱਕ ਦੀ ਯਾਦ ਵਿੱਚ ਰਹਿਣਾ, ਏਕਾਗ੍ਰਤਾ
ਹੋਣਾ ਇਹ ਹੀ ਏਕਾਂਤ ਹੈ।