23.03.25 Avyakt Bapdada Punjabi Murli
02.11.2004 Om Shanti Madhuban
" ਸਵ - ਉਪਕਾਰੀ ਬਣ
ਅਪਕਾਰੀ ਤੇ ਵੀ ਉਪਕਾਰ ਕਰੋ, ਸਰਵ ਸ਼ਕਤੀ, ਸਰਵ ਗੁਣ ਸੰਪੰਨ ਸਨਮਾਨ ਦਾਤਾ ਬਣੋ"
ਅੱਜ ਸਨੇਹ ਦੇ ਸਾਗਰ ਆਪਣੇ
ਚਾਰੋਂ ਪਾਸੇ ਦੇ ਸਨੇਹੀ ਬੱਚਿਆਂ ਨੂੰ ਦੇਖ ਹਰਸ਼ਿਤ ਹੋ ਰਹੇ ਹਨ। ਭਾਵੇਂ ਸਾਕਾਰ ਨੂੰ ਦੇਖ ਹਰਸ਼ਿਤ ਹੋ
ਰਹੇ ਹਨ। ਭਾਵੇਂ ਸਾਕਾਰ ਰੂਪ ਵਿੱਚ ਸਮੁੱਖ ਹਨ, ਭਾਵੇਂ ਸਥੂਲ ਰੂਪ ਵਿੱਚ ਦੂਰ ਬੈਠੇ ਹਨ ਪਰ ਸਨੇਹ,
ਸਭਨੂੰ ਬਾਪ ਦੇ ਕੋਲ ਬੈਠੇ ਹਾਂ - ਇਹ ਅਨੁਭਵ ਕਰਵਾ ਰਿਹਾ ਹੈ। ਹਰ ਬੱਚੇ ਦਾ ਸਨੇਹ ਬਾਪ ਨੂੰ ਸਮੀਪ
ਅਨੁਭਵ ਕਰ ਰਿਹਾ ਹੈ। ਤੁਸੀਂ ਸਭ ਬੱਚੇ ਵੀ ਬਾਪ ਦੇ ਸਨੇਹ ਵਿੱਚ ਸਮੁੱਖ ਪਹੁੰਚੇ ਹੋ। ਬਾਪਦਾਦਾ ਨੇ
ਦੇਖਿਆ ਕਿ ਹਰ ਇੱਕ ਬੱਚੇ ਦੇ ਦਿਲ ਵਿੱਚ ਬਾਪਦਾਦਾ ਦਾ ਸਨੇਹ ਸਮਾਇਆ ਹੋਇਆ ਹੈ। ਹਰ ਇੱਕ ਦੇ ਦਿਲ
ਵਿੱਚ "ਮੇਰਾ ਬਾਬਾ" ਇਸੇ ਸਨੇਹ ਦਾ ਗੀਤ ਵੱਜ ਰਿਹਾ ਹੈ। ਸਨੇਹ ਹੀ ਇਸ ਦੇਹ ਅਤੇ ਦੇਹ ਦੇ ਸੰਬੰਧ
ਤੋਂ ਨਿਆਰਾ ਬਣਾ ਰਿਹਾ ਹੈ। ਸਨੇਹ ਹੀ ਮਾਇਆਜਿੱਤ ਬਣਾ ਰਿਹਾ ਹੈ। ਜਿੱਥੇ ਦਿਲ ਦਾ ਸਨੇਹ ਹੈ ਉੱਥੇ
ਮਾਇਆ ਦੂਰ ਤੋਂ ਹੀ ਭੱਜ ਜਾਂਦੀ ਹੈ। ਸਨੇਹ ਦੀ ਸਬਜੈਕਟ ਵਿੱਚ ਸਬ ਬੱਚੇ ਪਾਸ ਹਨ। ਇੱਕ ਹੈ ਸਨੇਹ,
ਦੂਸਰਾ ਹੈ ਸਰਵਸ਼ਕਤੀਵਾਨ ਬਾਪ ਦਵਾਰਾ ਸਰਵਸ਼ਕਤੀਆਂ ਦਾ ਖਜ਼ਾਨਾ।
ਤਾਂ ਅੱਜ ਬਾਪਦਾਦਾ ਇੱਕ
ਪਾਸੇ ਤਾਂ ਸਨੇਹ ਨੂੰ ਦੇਖ ਰਹੇ ਹਨ, ਦੂਸਰੇ ਪਾਸੇ ਸ਼ਕਤੀ ਸੈਨਾ ਦੀਆਂ ਸ਼ਕਤੀਆਂ ਨੂੰ ਦੇਖ ਰਹੇ ਹਨ।
ਜਿਨਾਂ ਸਨੇਹ ਸਮਾਇਆ ਹੋਇਆ ਹੈ ਓਨਾ ਹੀ ਸਰਵ ਸ਼ਕਤੀਆਂ ਵੀ ਸਮਾਈਆਂ ਹੋਈਆਂ ਹਨ? ਬਾਪਦਾਦਾ ਨੇ ਸਭ
ਬੱਚਿਆਂ ਨੂੰ ਇੱਕ ਜਿਹੀਆਂ ਸਰਵ ਸ਼ਕਤੀਆਂ ਦਿੱਤੀਆਂ ਹਨ, ਮਾਸਟਰ ਸਰਵਸ਼ਕਤੀਵਾਨ ਬਣਾਇਆ ਹੈ। ਕਿਸੇਨੂੰ
ਸਰਵ ਸ਼ਕਤੀਵਾਨ, ਕਿਸੇ ਨੂੰ ਸ਼ਕਤੀਵਾਨ ਨਹੀਂ ਬਣਾਇਆ ਹੈ। ਤੁਸੀਂ ਸਭ ਵੀ ਆਪਣਾ ਸਵਮਾਨ ਮਾਸਟਰ
ਸਰਵਸ਼ਕਤੀਵਾਨ ਕਹਿੰਦੇ ਹੋ। ਤਾਂ ਬਾਪਦਾਦਾ ਚਾਰੋਂ ਪਾਸੇ ਦੇ ਬੱਚਿਆਂ ਕੋਲੋਂ ਪੁੱਛਦੇ ਹਨ, ਕਿ ਹਰ
ਇੱਕ ਆਪਣੇ ਵਿੱਚ ਸਰਵ ਸ਼ਕਤੀਆਂ ਦਾ ਅਨੁਭਵ ਕਰਦੇ ਹੋ? ਸਦਾ ਸਰਵ ਸ਼ਕਤੀਆਂ ਤੇ ਅਧਿਕਾਰ ਹੈ? ਸਰਵ
ਸ਼ਕਤੀਆਂ ਬਾਪਦਾਦਾ ਦਾ ਵਰਸਾ ਹੈ, ਤਾਂ ਆਪਣੇ ਵਰਸੇ ਤੇ ਅਧਿਕਾਰ ਹੈ? ਹੈ ਅਧਿਕਾਰ? ਟੀਚਰਸ ਬੋਲੋ,
ਅਧਿਕਾਰ ਹੈ? ਸੋਚ ਕੇ ਬੋਲਣਾ। ਪਾਂਡਵ ਅਧਿਕਾਰ ਹੈ? ਸਦਾ ਹੈ ਜਾਂ ਕਦੀ - ਕਦੀ ਹੈ? ਜਿਸ ਸਮੇਂ ਜਿਸ
ਸ਼ਕਤੀ ਦੀ ਜ਼ਰੂਰਤ ਹੈ ਤਾਂ ਤੁਸੀਂ ਸ਼ਕਤੀ ਸੈਨਾ ਦੇ ਆਡਰ ਨਾਲ ਉਹ ਸ਼ਕਤੀ ਹਾਜ਼ਿਰ ਹੋ ਜਾਂਦੀ ਹੈ? ਸਮੇਂ
ਤੇ ਜੀ ਹਜ਼ੂਰ ਹਾਜ਼ਿਰ ਕਰਦੀ ਹੈ? ਸੋਚੋ, ਦੇਖੋ, ਅਧਿਕਾਰੀ ਆਡਰ ਕਰੇ ਅਤੇ ਸ਼ਕਤੀ ਜੀ ਹਜ਼ੂਰ ਹਾਜ਼ਿਰ ਕਹੇ,
ਜਿਸ ਵੀ ਸ਼ਕਤੀ ਦਾ ਆਹਵਾਨ ਕਰੋ, ਜਿਵੇਂ ਦਾ ਸਮੇਂ, ਉਵੇਂ ਦੀ ਪਰਿਸਥਿਤੀ ਉਵੇ ਦੀ ਸ਼ਕਤੀ ਕੰਮ ਵਿੱਚ
ਲਗਾ ਸਕੋ। ਇਵੇਂ ਦੇ ਅਧਿਕਾਰੀ ਆਤਮਾਏ ਬਣੇ ਹੋ? ਕਿਉਂਕਿ ਬਾਪ ਨੇ ਵਰਸਾ ਦਿੱਤਾ ਅਤੇ ਵਰਸੇ ਨੂੰ ਆਪਣੇ
ਆਪਣਾ ਬਣਾਇਆ, ਆਪਣਾ ਬਣਾਇਆ ਹੈ ਨਾ! ਤਾਂ ਆਪਣੇ ਤੇ ਅਧਿਕਾਰ ਹੁੰਦਾ ਹੈ। ਜਿਸ ਸਮੇਂ ਜਿਸ ਵਿਧੀ ਨਾਲ
ਜ਼ਰੂਰਤ ਹੋਏ, ਉਸ ਸਮੇਂ ਕੰਮ ਵਿੱਚ ਲੱਗ ਜਾਏ। ਮੰਨ ਲਓ ਸਮਾਉਣ ਦੇ ਸ਼ਕਤੀ ਦੀ ਤੁਹਾਨੂੰ ਜ਼ਰੂਰਤ ਹੈ ਅਤੇ
ਆਡਰ ਕਰਦੇ ਹੋ ਸਮਾਉਣ ਦੀ ਸ਼ਕਤੀ ਨੂੰ, ਤਾਂ ਤੁਹਾਡਾ ਆਡਰ ਮੰਨ ਜੀ ਹਾਜ਼ਿਰ ਹੋ ਜਾਂਦੀ ਹੈ? ਹੋ ਜਾਂਦੀ
ਹੈ ਤੇ ਕਾਂਧ ਹਿਲਾਓ, ਹੱਥ ਹਿਲਾਓ। ਕਦੀ - ਕਦੀ ਹੁੰਦੀ ਹੈ ਜਾਂ ਸਦਾ ਹੁੰਦੀ ਹੈ? ਸਮਾਉਣ ਦੀ ਸ਼ਕਤੀ
ਹਾਜ਼ਿਰ ਹੁੰਦੀ ਹੈ ਪਰ 10 ਵਾਰੀ ਸਮਾ ਲਿਆ ਅਤੇ 11 ਵਾਰੀ ਥੋੜ੍ਹਾ ਥੱਲੇ ਉੱਪਰ ਹੁੰਦਾ ਹੈ? ਸਦਾ ਅਤੇ
ਸਹਿਜ ਹਾਜ਼ਿਰ ਹੋ ਜਾਏ, ਸਮੇਂ ਬੀਤਣ ਦੇ ਬਾਦ ਨਹੀਂ ਆਏ, ਕਰਨਾ ਤੇ ਇਹ ਚਾਹੁੰਦੇ ਸੀ ਪਰ ਹੋ ਗਿਆ, ਇਹ
ਇਵੇਂ ਨਹੀਂ ਹੋਵੇ। ਇਸਨੂੰ ਕਿਹਾ ਜਾਂਦਾ ਹੈ ਸਰਵ ਸ਼ਕਤੀਆਂ ਦੇ ਅਧਿਕਾਰੀ। ਇਹ ਅਧਿਕਾਰ ਬਾਪਦਾਦਾ ਨੇ
ਤਾਂ ਸਭਨੂੰ ਦਿੱਤਾ ਹੈ, ਪਰ ਦੇਖਣ ਵਿੱਚ ਆਉਂਦਾ ਹੈ ਕਿ ਸਦਾ ਅਧਿਕਾਰੀ ਬਣਨ ਵਿੱਚ ਨੰਬਰਵਾਰ ਹੋ
ਜਾਂਦੇ ਹਨ। ਸਦਾ ਅਤੇ ਸਹਿਜ ਹੋ, ਨੇਚਰੁਲ ਹੋ, ਨੇਚਰ ਹੋ, ਉਸਦੀ ਵਿਧੀ ਹੈ, ਜਿਵੇਂ ਬਾਪ ਨੂੰ ਹਜ਼ੂਰ
ਵੀ ਕਿਹਾ ਜਾਂਦਾ ਹੈ, ਕਹਿੰਦੇ ਹਨ ਹਜ਼ੂਰ ਹਾਜ਼ਿਰ ਹੈ। ਹਾਜ਼ਿਰ ਹਜ਼ੂਰ ਕਹਿੰਦੇ ਹਨ। ਤਾਂ ਜੋ ਬੱਚਾ
ਹਜ਼ੂਰ ਦੀ ਹਰ ਸ਼੍ਰੀਮਤ ਤੇ ਹਾਜ਼ਿਰ ਹਜ਼ੂਰ ਕਰ ਚੱਲਦਾ ਹੈ ਉਸਦੇ ਅੱਗੇ ਸਰਵ ਸ਼ਕਤੀਆਂ ਵੀ ਹਾਜ਼ਿਰ ਹਜ਼ੂਰ
ਕਰਦੀਆਂ ਹਨ। ਹਰ ਆਗਿਆ ਵਿੱਚ ਜੀ ਹਾਜ਼ਿਰ, ਹਰ ਕਦਮ ਵਿੱਚ ਜੀ ਹਾਜ਼ਿਰ। ਜੇਕਰ ਹਰ ਸ੍ਰੀਮਤ ਵਿੱਚ ਜੀ
ਹਾਜ਼ਿਰ ਨਹੀਂ ਹਨ ਤਾਂ ਹਰ ਸ਼ਕਤੀ ਵੀ ਹਰ ਸਮੇਂ ਹਾਜ਼ਿਰ ਹਜ਼ੂਰ ਨਹੀਂ ਕਰ ਸਕਦੀ ਹੈ। ਜੇਕਰ ਕਦੀ -ਕਦੀ
ਬਾਪ ਦੀ ਸ਼੍ਰੀਮਤ ਜਾਂ ਆਗਿਆ ਦਾ ਪਾਲਣ ਕਰਦੇ ਹਨ, ਤਾਂ ਸ਼ਕਤੀਆਂ ਵੀ ਆਪਣਾ ਕਦੀ - ਕਦੀ ਹਾਜ਼ਿਰ ਹੋਣ
ਦਾ ਆਡਰ ਪਾਲਣ ਕਰਦੀ ਹੈ। ਉਸ ਸਮੇਂ ਅਧਿਆਕਰੀ ਦੀ ਬਜਾਏ ਅਧੀਨ ਬਣ ਜਾਂਦੇ ਹਨ। ਤਾਂ ਬਾਪਦਾਦਾ ਨੇ ਇਹ
ਰਿਜ਼ਲਟ ਚੈਕ ਕੀਤੀ, ਤਾਂ ਕੀ ਦੇਖਿਆ? ਨੰਬਰਵਾਰ ਹਨ। ਸਭ ਨੰਬਰਵਨ ਨਹੀਂ ਹਨ, ਨੰਬਰਵਾਰ ਹਨ ਅਤੇ ਸਦਾ
ਸਹਿਜ ਨਹੀਂ ਹਨ। ਕਦੀ - ਕਦੀ ਸਹਿਜ ਹੋ ਜਾਂਦੇ, ਕਦੀ ਥੋੜਾ ਮੁਸ਼ਕਿਲ ਸ਼ਕਤੀ ਇਮਰਜ਼ ਹੁੰਦੀ ਹੈ।
ਬਾਪਦਾਦਾ ਹਰ ਇੱਕ ਬੱਚੇ
ਨੂੰ ਬਾਪ ਵਰਗਾ ਦੇਖਣਾ ਚਾਹੁੰਦੇ ਹਨ। ਨੰਬਰਵਾਰ ਨਹੀਂ ਦੇਖਣਾ ਚਾਹੁੰਦੇ ਹਨ ਅਤੇ ਤੁਸੀਂ ਸਭ ਦਾ ਲਕਸ਼
ਵੀ ਹੈ ਬਾਪ ਵਰਗੇ ਬਣਨ ਦਾ। ਸਮਾਨ ਬਣਨ ਦਾ ਲਕਸ਼ ਹੈ ਜਾਂ ਨੰਬਰਵਾਰ ਬਣਨ ਦਾ ਲਕਸ਼ ਹੈ? ਜੇਕਰ ਪੁੱਛਣਗੇ
ਤਾਂ ਸਭ ਕਹਿਣਗੇ ਸਮਾਨ ਬਣਨਾ ਹੈ। ਤਾਂ ਚੈਕ ਕਰੋ -
ਇੱਕ ਸਰਵ ਸ਼ਕਤੀਆਂ ਹਨ?
ਸਰਵ ਤੇ ਅੰਡਰਲਾਇਨ ਕਰੋ। ਸਰਵ ਗੁਣ ਹੈ? ਬਾਪ ਸਮਾਨ ਸਥਿਤੀ ਹੈ? ਕਦੀ ਖੁਦ ਦੀ ਸ਼ਥਿਤੀ, ਕਦੀ ਕੋਈ ਪਰ
ਸ਼ਥਿਤੀ ਤਾਂ ਵਿਜੇ ਨਹੀਂ ਪ੍ਰਾਪਤ ਕਰ ਲੈਂਦੀ? ਪਰ ਸਥਿਤੀ ਜੇਕਰ ਵਿਜੇ ਪ੍ਰਾਪਤ ਕਰ ਲੈਂਦੀ ਹੈ ਤਾਂ
ਉਸਦਾ ਕਾਰਨ ਜਾਣਦੇ ਹੋ ਨਾ? ਸਥਿਤੀ ਕਮਜ਼ੋਰ ਹੈ ਉਦੋ ਪਰਿਸਥਿਤੀ ਵਾਰ ਕਰ ਸਕਦੀ ਹੈ। ਸਦਾ ਸਵ ਸਥਿਤੀ
ਵਿਜੇਈ ਰਹੇ, ਉਸਦਾ ਸਾਧਨ ਹੈ - ਸਦਾ ਸਵਮਾਨ ਅਤੇ ਸਨਮਾਨ ਦਾ ਬੈਲੇਂਸ। ਸਵਮਾਨਧਾਰੀ ਆਤਮਾ ਖੁਦ ਹੀ
ਸਨਮਾਨ ਦੇਣ ਵਾਲੀ ਦਾਤਾ ਹੈ। ਅਸਲ ਵਿੱਚ ਕਿਸੇ ਨੂੰ ਵੀ ਸਨਮਾਨ ਦੇਣਾ, ਦੇਣਾ ਨਹੀਂ ਹੈ, ਸਨਮਾਨ ਦੇਣਾ
ਮਾਨ ਲੈਣਾ ਹੈ। ਸਨਮਾਨ ਦੇਣ ਵਾਲਾ ਸਭਦੇ ਦਿਲ ਵਿੱਚ ਮਾਨਨੀਯ ਖੁਦ ਹੀ ਬਣ ਜਾਂਦਾ ਹੈ। ਬ੍ਰਹਮਾ ਬਾਪ
ਨੂੰ ਦੇਖਿਆ - ਆਦਿ ਦੇਵ ਹੁੰਦੇ ਹੋਏ, ਡਰਾਮੇ ਦੀ ਫਸਟ ਆਤਮਾ ਹੁੰਦੇ ਹੋਏ ਸਦਾ ਬੱਚਿਆਂ ਨੂੰ ਸਨਮਾਨ
ਦਿੱਤਾ। ਆਪਣੇ ਨਾਲੋਂ ਵੀ ਜ਼ਿਆਦਾ ਬੱਚਿਆਂ ਨੂੰ ਮਾਨ ਆਤਮਾਵਾਂ ਦਵਾਰਾ ਦਵਾਇਆ ਇਸਲਈ ਹਰ ਇੱਕ ਬੱਚੇ
ਦੇ ਦਿਲ ਵਿੱਚ ਬ੍ਰਹਮਾ ਬਾਪ ਮਾਨਨੀਯ ਬਣੇ। ਤਾਂ ਮਾਨ ਦਿੱਤਾ ਜਾਂ ਮਾਨ ਲਿਆ? ਸਨਮਾਨ ਦੇਣਾ ਮਤਲਬ
ਦੂਸਰੇ ਦੇ ਦਿਲ ਵਿੱਚ ਦਿਲ ਦੇ ਸਨੇਹ ਦਾ ਬੀਜ਼ ਬੋਣਾ। ਵਿਸ਼ਵ ਦੇ ਅੱਗੇ ਵੀ ਵਿਸ਼ਵ ਕਲਿਆਣਕਾਰੀ ਆਤਮਾ
ਹੈ, ਇਹ ਉਦੋ ਅਨੁਭਵ ਕਰਦੇ ਜਦੋਂ ਆਤਮਾਵਾਂ ਨੂੰ ਸਨੇਹ ਨਾਲ ਸਨਮਾਨ ਦਿੰਦੇ ਹੋ।
ਤਾਂ ਬਾਪਦਾਦਾ ਨੇ
ਵਰਤਮਾਨ ਸਮੇਂ ਵਿੱਚ ਜ਼ਰੂਰਤ ਦੇਖੀ ਸਨਮਾਨ ਇੱਕ ਦੋ ਨੂੰ ਦੇਣ ਦੀ। ਸਨਮਾਨ ਦੇਣ ਵਾਲਾ ਹੀ ਵਿਧਾਤਾ
ਆਤਮਾ ਦਿਖਾਈ ਦਿੰਦੀ ਹੈ। ਸਨਮਾਨ ਦੇਣ ਵਾਲਾ ਹੀ ਬਾਪਦਾਦਾ ਦੀ ਸ਼੍ਰੀਮਤ (ਸ਼ੁਭ ਭਾਵਨਾ, ਸ਼ੁਭ ਕਾਮਨਾ)
ਮੰਨਣ ਵਾਲੇ ਹੀ ਆਗਿਆਕਾਰੀ ਬੱਚੇ ਹਨ। ਸਨਮਾਨ ਦੇਣਾ ਹੀ ਈਸ਼ਵਰੀ ਪਰਿਵਾਰ ਦਾ ਦਿਲ ਦਾ ਪਿਆਰ ਹੈ।
ਸਨਮਾਨ ਵਾਲਾ ਸਵਮਾਨ ਵਿੱਚ ਸਹਿਜ ਹੀ ਸਥਿਤ ਹੋ ਸਕਦਾ ਹੈ। ਕਿਉਂ? ਜਿਨ੍ਹਾਂ ਆਤਮਾਵਾਂ ਨੂੰ ਸਨਮਾਨ
ਦਿੰਦਾ ਹੈ ਉਹਨਾਂ ਆਤਮਾਵਾਂ ਦਵਾਰਾ ਜੋ ਦੁਆਵਾਂ ਦਿਲ ਦੀਆਂ ਮਿਲਦੀ ਹੈ, ਉਹ ਦੁਆਵਾਂ ਦਾ ਭੰਡਾਰ
ਸਵਮਾਨ ਸਹਿਜ ਅਤੇ ਖੁਦ ਹੈ ਯਾਦ ਦਿਵਾਉਂਦਾ ਹੈ ਇਸਲਈ ਬਾਪਦਾਦਾ ਚਾਰੋਂ ਪਾਸੇ ਦੇ ਬੱਚਿਆਂ ਨੂੰ
ਵਿਸ਼ੇਸ਼ ਅੰਡਰਲਾਇਨ ਕਰਵਾ ਰਹੇ ਹਨ - ਸਨਮਾਨ ਦਾਤਾ ਬਣੋ।
ਬਾਪਦਾਦਾ ਦੇ ਕੋਲ ਜੋ ਵੀ
ਬੱਚਾ ਜਿਵੇਂ ਵੀ ਆਇਆ, ਕਮਜ਼ੋਰ ਆਇਆ, ਸੰਸਕਾਰਾਂ ਦੇ ਵਸ਼ ਆਇਆ, ਪਾਪਾਂ ਦਾ ਬੋਝ ਲੈਕੇ ਆਇਆ, ਕੜੇ
ਸੰਸਕਾਰ ਲੈਕੇ ਆਇਆ, ਬਾਪਦਾਦਾ ਨੇ ਹਰ ਬੱਚੇ ਨੂੰ ਕਿਸ ਨਜ਼ਰ ਨਾਲ ਦੇਖਿਆ! ਮੇਰਾ ਸਿਕੀਲੱਧਾ ਲਾਡਲਾ
ਬੱਚਾ ਹੈ, ਈਸ਼ਵਰੀ ਪਰਿਵਾਰ ਦਾ ਬੱਚਾ ਹੈ। ਤਾਂ ਸਨਮਾਨ ਦਿੱਤਾ ਅਤੇ ਤੁਸੀਂ ਸਵਮਾਨਧਾਰੀ ਬਣ ਗਏ। ਤਾਂ
ਫਾਲੋ ਫ਼ਾਦਰ। ਜੇਕਰ ਸਹਿਜ ਸਰਵ ਗੁਣ ਸੰਪੰਨ ਬਣਨਾ ਚਾਹੁੰਦੇ ਹੋ ਤਾਂ ਸਨਮਾਨ ਦਾਤਾ ਬਣੋ। ਸਮਝਾ!
ਸਹਿਜ ਹੈ ਜਾਂ ਮੁਸ਼ਕਿਲ ਹੈ? ਟੀਚਰਸ ਕੀ ਸਮਝਦੀਆਂ ਹਨ, ਸਹਿਜ ਹੈ, ਕਿਸੇ ਨੂੰ ਦੇਣਾ ਸਹਿਜ ਹੈ, ਕਿਸੇ
ਨੂੰ ਦੇਣਾ ਮੁਸ਼ਕਿਲ ਹੈ, ਜਾਂ ਸਭ ਨੂੰ ਦੇਣਾ ਸਹਿਜ ਹੈ? ਤੁਹਾਡਾ ਟਾਈਟਲ ਹੈ - ਸਰਵ ਉਪਕਾਰੀ। ਅਪਕਾਰ
ਕਰਨ ਵਾਲੇ ਤੇ ਵੀ ਉਪਕਾਰ ਕਰਨ ਵਾਲੇ। ਤਾਂ ਚੈਕ ਕਰੋ - ਸਰਵ ਉਪਕਾਰੀ ਦ੍ਰਿਸ਼ਟੀ, ਵ੍ਰਿਤੀ, ਸਮ੍ਰਿਤੀ
ਰਹਿੰਦੀ ਹੈ? ਦੂਸਰੇ ਤੇ ਉਪਕਾਰ ਕਰਨਾ, ਖੁਦ ਤੇ ਹੀ ਉਪਕਾਰ ਕਰਨਾ ਹੈ। ਤਾਂ ਕੀ ਕਰਨਾ ਹੈ? ਸਨਮਾਨ
ਦੇਣਾ ਹੈ ਨਾ! ਵੱਖ -ਵੱਖ ਗੱਲਾਂ ਵਿੱਚ ਧਾਰਨਾ ਕਰਨ ਦੇ ਲਈ ਜੋ ਮਿਹਨਤ ਕਰਦੇ ਹੋ, ਉਸਤੋਂ ਛੁੱਟ
ਜਾਓਗੇ ਕਿਉਂਕਿ ਬਾਪਦਾਦਾ ਦੇਖ ਰਹੇ ਹਨ, ਕਿ ਸਮੇਂ ਦੀ ਗਤੀ ਤੀਵਰ ਹੋ ਰਹੀ ਹੈ। ਸਮੇਂ ਦਾ ਇੰਤਜ਼ਾਰ
ਕਰ ਰਿਹਾ ਹੈ, ਤਾਂ ਤੁਸੀਂ ਸਭ ਨੂੰ ਇੰਤਜ਼ਾਮ ਕਰਨਾ ਹੈ। ਸਮੇਂ ਦਾ ਇੰਤਜ਼ਾਮ ਖ਼ਤਮ ਕਰਨਾ ਹੈ। ਕੀ
ਇੰਤਜ਼ਾਮ ਕਰਨਾ ਹੈ? ਆਪਣੇ ਸੰਪੂਰਨਤਾ ਅਤੇ ਸਮਾਨਤਾ ਦੀ ਗਤੀ ਤੀਵਰ ਕਰਨੀ ਹੈ। ਕਰ ਰਹੇ ਹੋ ਨਹੀਂ,
ਤੀਵਰਗਤੀ ਨੂੰ ਚੈਕ ਕਰੋ -ਤੀਵਰਗਤੀ ਹੈ?
ਬਾਕੀ ਸਨੇਹ ਨਾਲ ਨਵੇਂ -ਨਵੇਂ
ਬੱਚੇ ਵੀ ਪਹੁੰਚੇ ਹਨ, ਬਾਪਦਾਦਾ ਨਵੇਂ -ਨਵੇਂ ਬੱਚਿਆਂ ਨੂੰ ਦੇਖ ਖੁਸ਼ ਹੁੰਦੇ ਹਨ। ਜੋ ਪਹਿਲੇ ਵਾਰੀ
ਆਏ ਹਨ ਉਹ ਹੱਥ ਉਠਾਓ। ਬਹੁਤ ਹਨ। ਭਲੇ ਪਧਾਰੇ ਬਾਪ ਦੇ ਘਰ ਵਿੱਚ, ਆਪਣੇ ਘਰ ਵਿੱਚ, ਮੁਬਾਰਕ ਹੋਵੇ।
ਅੱਛਾ।
ਸੇਵਾ ਦਾ ਟਰਨ ਕਰਨਾਟਕ
ਦਾ ਹੈ:-
ਕਰਨਾਟਕ ਵਾਲੇ ਉੱਠੋ। ਸੇਵਾ ਦੇ ਗੋਲਡਨ ਚਾਂਸ ਦੀ ਮੁਬਾਰਕ ਹੋਵੇ। ਦੇਖੋ ਪਹਿਲਾ ਨੰਬਰ ਲਿਆ ਹੈ ਤਾਂ
ਪਹਿਲਾ ਨੰਬਰ ਹੀ ਰਹਿਣਾ ਹੈ ਨਾ! ਪੁਰਸ਼ਾਰਥ ਵਿੱਚ, ਵਿਜੇਈ ਬਣਨ ਵਿੱਚ ਸਭ ਵਿੱਚ ਪਹਿਲਾ ਨੰਬਰ ਲੈਣ
ਵਾਲੇ। ਦੂਸਰਾ ਨੰਬਰ ਨਹੀਂ ਲੈਣਾ, ਪਹਿਲਾ ਨੰਬਰ। ਹੈ ਹਿੰਮਤ! ਹਿੰਮਤ ਹੈ? ਤਾਂ ਹਿੰਮਤ ਤੁਹਾਡੀ ਅਤੇ
ਹਜ਼ਾਰ ਗੁਣਾਂ ਮਦਦ ਬਾਪ ਦੀ। ਅੱਛਾ ਚਾਂਸ ਲਿਆ ਹੈ। ਆਪਣੇ ਪੁੰਨ ਦਾ ਖਾਤਾ ਬਹੁਤ –ਬਹੁਤ ਜਮਾਂ ਕਰ
ਲਿਆ। ਅੱਛਾ ਕਰਨਾਟਕ ਨੇ ਮੇਗਾ ਪ੍ਰੋਗ੍ਰਾਮ ਕੀਤਾ ਹੈ? ਨਹੀਂ ਕੀਤਾ ਹੈ, ਕਿਉਂ? ਕਿਉਂ ਨਹੀਂ ਕੀਤਾ?
ਕਰਨਾਟਕ ਨੂੰ ਸਭ ਵਿੱਚ ਪਹਿਲਾ ਨੰਬਰ ਲੈਣਾ ਚਾਹੀਦਾ ਹੈ। (ਬੰਗਲੋਰ ਵਿੱਚ ਕਰਨਗੇ) ਅੱਛਾ, ਜਿਨ੍ਹਾਂ
ਨੇ ਵੀ ਵੱਡਾ ਪ੍ਰੋਗ੍ਰਾਮ ਕੀਤਾ ਹੈ ਉਹ ਉੱਠੋ। ਕਿੰਨੇ ਪ੍ਰੋਗਾਮ ਹੋ ਗਏ ਹਨ? (8 -10 ਹੋ ਚੁੱਕੇ ਹਨ)
ਤਾਂ ਬਾਪਦਾਦਾ ਵੱਡੇ ਪ੍ਰੋਗ੍ਰਾਮ ਦੀ ਵੱਡੀ ਮੁਬਾਰਕ ਦੇ ਰਹੇ ਹਨ। ਜ਼ੋਨ ਕਿੰਨੇ ਹਨ! ਹਰ ਇੱਕ ਜ਼ੋਨ
ਨੂੰ ਵੱਡਾ ਪ੍ਰੋਗ੍ਰਾਮ ਕਰਨਾ ਚਾਹੀਦਾ ਹੈ ਕਿਉਂਕਿ ਤੁਹਾਡੇ ਸ਼ਹਿਰ ਵਿੱਚ ਉਲਾਹਣਾ ਦੇਣ ਵਾਲੇ ਉਲਾਹਣਾ
ਨਹੀਂ ਦੇਣਗੇ। ਵੱਡੇ ਪ੍ਰੋਗ੍ਰਾਮ ਵਿੱਚ ਤੁਸੀਂ ਐਡਵਰਟਾਇਜ ਵੀ ਵੱਡੀ ਕਰਦੇ ਹੋ ਨਾ, ਭਾਵੇਂ ਮੀਡਿਆ
ਦਵਾਰਾ, ਭਾਵੇਂ ਪੋਸਟਰ, ਹੋਲਡਿੰਗ ਆਦਿ ਵੱਖ - ਵੱਖ ਸਾਧਨ ਅਪਣਾਉਂਦੇ ਹੋ ਤਾਂ ਉਲਾਹਣਾ ਘੱਟ ਹੋ
ਜਾਏਗਾ। ਬਾਪਦਾਦਾ ਨੂੰ ਇਹ ਸੇਵਾ ਪਸੰਦ ਹੈ ਪਰ … ਪਰ ਹੈ। ਪ੍ਰੋਗ੍ਰਾਮ ਤਾਂ ਵੱਡੇ ਕੀਤੇ ਉਸਦੀ ਤਾਂ
ਮੁਬਾਰਕ ਹੈ ਹੀ ਪਰ ਹਰ ਪ੍ਰੋਗ੍ਰਾਮ ਤੋਂ ਘੱਟ ਤੋਂ ਘੱਟ 108 ਦੀ ਮਾਲਾ ਤਾਂ ਤਿਆਰ ਹੋਣੀ ਚਾਹੀਦੀ
ਹੈ। ਉਹ ਕਿੱਥੇ ਹੋਈ ਹੈ? ਘੱਟ ਤੋਂ ਘੱਟ 108, ਜਿਆਦਾ ਤੋਂ ਜ਼ਿਆਦਾ 16 ਹਜ਼ਾਰ। ਪਰ ਇੰਨੀ ਜੋ ਐਨਰਜੀ
ਲਗਾਈ, ਐਨੀ ਸੰਪਤੀ ਲਗਾਈ, ਉਸਦੀ ਰਿਜ਼ਲਟ ਘੱਟ ਤੋਂ ਘੱਟ 108 ਤੇ ਤਿਆਰ ਹੋਣ। ਸਭਦੀ ਐਡਰੈੱਸ ਤਾਂ
ਤੁਹਾਡੇ ਕੋਲ ਰਹਿਣੀ ਚਾਹੀਦੀ ਹੈ। ਵੱਡੇ ਪ੍ਰੋਗ੍ਰਾਮ ਵਿੱਚ ਜੋ ਵੀ ਲਿਆਉਣ ਵਾਲੇ ਹਨ, ਉਹਨਾਂ ਦੇ
ਕੋਲ ਉਹਨਾਂ ਦਾ ਪਰੀਚੈ ਤਾਂ ਰਹਿੰਦਾ ਹੀ ਹੈ ਤਾਂ ਉਹਨਾਂ ਨੂੰ ਫਿਰ ਤੋਂ ਸਮੀਪ ਲਿਆਉਣਾ ਚਾਹੀਦਾ ਹੈ।
ਇਵੇਂ ਨਹੀਂ ਕਿ ਅਸੀਂ ਤੇ ਕਰ ਲਿਆ, ਪਰ ਜੋ ਵੀ ਕੰਮ ਕੀਤਾ ਹੈ ਉਸਦਾ ਫ਼ਲ ਤੇ ਨਿਕਲਣਾ ਚਾਹੀਦਾ ਹੈ
ਨਾ। ਤਾਂ ਹਰ ਇੱਕ ਵੱਡੇ ਪ੍ਰੋਗ੍ਰਾਮ ਕਰਨ ਵਾਲਿਆਂ ਨੂੰ ਇਹ ਰਿਜ਼ਲਟ ਬਾਪਦਾਦਾ ਨੂੰ ਦੇਣੀ ਹੈ। ਭਾਵੇਂ
ਵੱਖ - ਵੱਖ ਸੈਂਟਰਜ਼ ਤੇ ਜਾਣ, ਕਿਸ ਸ਼ਹਿਰ ਦਾ ਹੋ ਉੱਥੇ ਜਾਣ, ਪਰ ਰਿਜ਼ਲਟ ਨਿਕਲਣੀ ਚਾਹੀਦੀ ਹੈ। ਠੀਕ
ਹੈ ਨਾ, ਹੋ ਸਕਦਾ ਹੈ ਨਾ! ਥੋੜ੍ਹਾ ਅਟੇੰਸ਼ਨ ਦਵੋਗੇ ਤਾਂ ਮਿਲਨ ਆਉਣਗੇ, 108 ਤਾਂ ਕੁਝ ਵੀ ਨਹੀਂ ਹਨ।
ਪਰ ਰਿਜ਼ਲਟ ਬਾਪਦਾਦਾ ਦੇਖਣਾ ਚਹੁੰਦੇ ਹਨ, ਘੱਟ ਤੋਂ ਘੱਟ ਸਟੂਡੈਂਟ ਤਾਂ ਬਣਨ। ਸਹਿਯੋਗ ਵਿੱਚ ਅੱਗੇ
ਆਉਣ, ਕੌਣ -ਕੌਣ ਕਿੰਨੇ ਨਿਕਲਦੇ ਹਨ, ਉਹ ਬਾਪਦਾਦਾ ਇਸ ਸੀਜਨ ਵਿੱਚ ਰਿਜ਼ਲਟ ਦੇਖਣਾ ਚਾਹੁੰਦੇ ਹਨ।
ਠੀਕ ਹੈ ਨਾ? ਪਾਂਡਵ ਠੀਕ ਹੈ? ਤਾਂ ਦੇਖਣਗੇ ਨੰਬਰਵਨ ਕੌਣ ਹੈ? ਕਿੰਨੇ ਵੀ ਨਿਕਾਲੋ, ਨਿਕਾਲੋ ਜ਼ਰੂਰ।
ਕੀ ਹੈ, ਪ੍ਰੋਗ੍ਰਾਮ ਹੋ ਜਾਂਦੇ ਹਨ ਪਰ ਅੱਗੇ ਦਾ ਸੰਪਰਕ ਉਹ ਥੋੜ੍ਹਾ ਅਟੇੰਸ਼ਨ ਘਟ ਹੋ ਜਾਂਦਾ ਹੈ ਅਤੇ
ਕੱਢਣਾ ਕੋਈ ਮੁਸ਼ਕਿਲ ਨਹੀਂ ਹੈ। ਬਾਕੀ ਬਾਪਦਾਦਾ ਬੱਚਿਆਂ ਦੀ ਹਿੰਮਤ ਦੇਖ ਖੁਸ਼ ਹਨ। ਸਮਝਾ। ਅੱਛਾ।
ਅੱਛਾ - ਹਾਲੇ ਸਭ ਇੱਕ
ਸੈਕਿੰਡ ਵਿੱਚ, ਇੱਕ ਸੈਕਿੰਡ ਇੱਕ ਮਿੰਟ ਨਹੀਂ, ਇੱਕ ਸੈਕਿੰਡ ਵਿੱਚ ਮੈਂ ਫਰਿਸ਼ਤਾ ਸੋ ਦੇਵਤਾ ਹਾਂ -
ਇਹ ਮਨਸਾ ਡ੍ਰਿੱਲ ਸੈਕਿੰਡ ਵਿੱਚ ਅਨੁਭਵ ਕਰੋ। ਅਜਿਹੀ ਡ੍ਰਿੱਲ ਦਿਨ ਵਿੱਚ ਇੱਕ ਸੈਕਿੰਡ ਵਿੱਚ ਬਾਰ
-ਬਾਰ ਕਰੋ। ਜਿਵੇਂ ਸ਼ਰੀਰਿਕ ਡ੍ਰਿਲ ਸ਼ਰੀਰ ਨੂੰ ਸ਼ਕਤੀਸ਼ਾਲੀ ਬਣਾਉਂਦੀ, ਉਵੇਂ ਇਹ ਮਨ ਦੀ ਡ੍ਰਿਲ ਮਨ
ਨੂੰ ਸ਼ਕਤੀਸ਼ਾਲੀ ਬਣਾਉਣ ਵਾਲੀ ਹੈ। ਮੈਂ ਫਰਿਸ਼ਤਾ ਹਾਂ, ਇਸ ਪੁਰਾਣੀ ਦੁਨੀਆਂ, ਪੁਰਾਣੀ ਦੇਹ, ਪੁਰਾਣੇ
ਦੇਹ ਦੇ ਸੰਸਕਾਰ ਤੋਂ ਨਿਆਰੀ ਫਰਿਸ਼ਤਾ ਆਤਮਾ ਹਾਂ। ਅੱਛਾ!
ਚਾਰੋਂ ਪਾਸੇ ਦੇ ਅਤਿ
ਸਨੇਹੀ, ਸਦਾ ਸਨੇਹ ਦੇ ਸਾਗਰ ਵਿੱਚ ਲਵਲੀਨ ਆਤਮਾਵਾਂ ਨੂੰ, ਸਦਾ ਸਰਵ ਸ਼ਕਤੀਆਂ ਦੇ ਅਧਿਕਾਰੀ ਸ਼੍ਰੇਸ਼ਠ
ਆਤਮਾਵਾਂ ਨੂੰ, ਸਦਾ ਬਾਪ ਸਮਾਨ ਬਣਨ ਵਾਲੇ ਬਾਪ ਦੇ ਪਿਆਰੇ ਆਤਮਾਵਾਂ ਨੂੰ, ਸਦਾ ਸਵਮਾਨ ਵਿੱਚ ਰਹਿਣ
ਵਾਲੀ ਹਰ ਆਤਮਾ ਨੂੰ ਸਨਮਾਨ ਦੇਣ ਵਾਲੀ, ਸਰਵ ਦੇ ਮਾਨਨੀਯ ਬਣਨ ਵਾਲੀ ਆਤਮਾਵਾਂ ਨੂੰ, ਸਦਾ ਸਰਵ
ਉਪਕਾਰੀ ਆਤਮਾਵਾਂ ਨੂੰ ਬਾਪਦਾਦਾ ਦਾ ਦਿਲ ਦਾ ਯਾਦਪਿਆਰ ਅਤੇ ਦਿਲ ਦੀਆਂ ਦੁਆਵਾਂ ਸਵੀਕਾਰ ਹੋ। ਅਤੇ
ਨਾਲ -ਨਾਲ ਵਿਸ਼ਵ ਦੇ ਮਾਲਿਕ ਆਤਮਾਵਾਂ ਨੂੰ ਨਮਸਤੇ।
ਦਾਦੀ ਜੀ ਨਾਲ:-
ਸਨਮਾਨ ਦੇਣ ਵਿੱਚ
ਨੰਬਰਵਨ ਪਾਸ ਹਨ। ਅੱਛਾ ਹੈ, ਸਭ ਦਾਦੀਆਂ ਨਾਲ ਮਧੂਬਨ ਦੀ ਰੌਣਕ ਹੈ। (ਸਭਾ ਨਾਲ) ਇਹਨਾਂ ਸਭਨੂੰ
ਦਾਦੀਆਂ ਨਾਲ ਰੌਣਕ ਚੰਗੀ ਲੱਗਦੀ ਹੈ ਨਾ। ਜਿਵੇਂ ਦਾਦੀਆਂ ਦੀ ਰੌਣਕ ਨਾਲ ਮਧੂਬਨ ਵਿੱਚ ਰੌਣਕ ਹੋ
ਜਾਂਦੀ ਹੈ, ਇਵੇਂ ਤੁਸੀਂ ਸਭ ਦਾਦੀ ਨਹੀਂ, ਦੀਦੀਆਂ ਅਤੇ ਦਾਦੇ ਤਾਂ ਹੋ। ਤਾਂ ਸਭ ਦੀਦੀਆਂ ਅਤੇ ਸਭ
ਦਾਦੇ, ਸਭ ਨੂੰ ਇਹ ਸੋਚਣਾ ਹੈ, ਕਰਨਾ ਹੈ, ਜਿੱਥੇ ਵੀ ਰਹਿੰਦੇ ਹੋ ਉਸ ਸਥਾਨ ਵਿੱਚ ਰੌਣਕ ਹੋ। ਜਿਵੇਂ
ਦਾਦੀਆਂ ਨਾਲ ਰੌਣਕ ਹੈ, ਉਵੇਂ ਹਰ ਸਥਾਨ ਵਿੱਚ ਰੌਣਕ ਹੋਵੇ ਕਿਉਂਕਿ ਦਾਦੀ ਦੇ ਪਿੱਛੇ ਦੀਦੀਆਂ ਤਾਂ
ਹੋ ਨਾ, ਘੱਟ ਨਹੀਂ ਹੋ। ਦਾਦੇ ਵੀ ਹਨ, ਦੀਦੀਆਂ ਵੀ ਹਨ। ਤਾਂ ਕਿਸੇ ਵੀ ਸੈਂਟਰ ਤੇ ਰੁੱਖਾਪਨ ਨਹੀਂ
ਹੋਣਾ ਚਾਹੀਦਾ, ਰੌਣਕ ਹੋਣੀ ਚਾਹੀਦੀ ਹੈ। ਤੁਸੀਂ ਇੱਕ ਇੱਕ ਵਿਸ਼ਵ ਵਿੱਚ ਰੌਣਕ ਕਰਨ ਵਾਲੀਆਂ ਆਤਮਾਵਾਂ
ਹੋ। ਤਾਂ ਜਿਸ ਵੀ ਸਥਾਨ ਤੇ ਹੋ ਉਹ ਰੌਣਕ ਦਾ ਸਥਾਨ ਨਜ਼ਰ ਆਏ। ਠੀਕ ਹੈ ਨਾ? ਕਿਉਕੀ ਦੁਨੀਆਂ ਵਿੱਚ
ਹੱਦ ਦੀ ਰੌਣਕ ਹੈ ਅਤੇ ਤੁਸੀਂ ਇੱਕ ਇੱਕ ਨਾਲ ਬੇਹੱਦ ਦੀ ਰੌਣਕ ਹੈ। ਖੁਦ ਦੀ ਖੁਸ਼ੀ, ਸ਼ਾਂਤੀ ਅਤੇ
ਅੰਤਿਇੰਦਰੀਆਂ ਸੁਖ ਦੀ ਰੌਣਕ ਵਿੱਚ ਹੋਣਗੇ ਤਾਂ ਸਥਾਨ ਵੀ ਰੌਣਕ ਵਿੱਚ ਆ ਜਾਏਗਾ ਕਿਉਂਕਿ ਸਥਿਤੀ
ਨਾਲ ਸਥਾਨ ਵਿੱਚ ਵਾਯੂਮੰਡਲ ਫੈਲਦਾ ਹੈ। ਤਾਂ ਸਭ ਨੂੰ ਚੈਕ ਕਰਨਾ ਹੈ ਕਿ ਜਿੱਥੇ ਅਸੀਂ ਰਹਿੰਦੇ
ਹਾਂ, ਉੱਥੇ ਰੌਣਕ ਹੈ? ਉਦਾਸੀ ਤੇ ਨਹੀਂ ਹੈ? ਸਭ ਖੁਸ਼ੀ ਵਿੱਚ ਨੱਚ ਰਹੇ ਹਨ? ਇਵੇਂ ਹੈ ਨਾ! ਤੁਸੀਂ
ਦਾਦੀਆਂ ਦਾ ਇਹੀ ਕੰਮ ਹੈ ਨਾ! ਫਾਲੋ ਦਾਦੀਆਂ ਅਤੇ ਦਾਦਾਏ। ਅੱਛਾ।
ਸਭ ਪਾਸੇ ਤੋਂ ਜੋ ਵੀ
ਸਨੇਹੀ ਬੱਚੇ ਬਾਪਦਾਦਾ ਨੂੰ ਦਿਲ ਵਿੱਚ ਯਾਦ ਕਰ ਰਹੇ ਹਨ ਅਤੇ ਪੱਤਰ, ਇਮੇਲ ਦਵਾਰਾ ਯਾਦ ਭੇਜੀ ਹੈ,
ਉਹਨਾਂ ਚਾਰੋਂ ਪਾਸੇ ਦੇ ਬੱਚਿਆਂ ਨੂੰ ਬਾਪਦਾਦਾ ਦੂਰ ਨਹੀਂ ਦੇਖ ਰਹੇ ਹਨ ਪਰ ਦਿਲ ਤਖ਼ਤ ਤੇ ਦੇਖ ਰਹੇ
ਹਨ। ਸਭਤੋਂ ਸਮੀਪ ਦਿਲ ਹੈ। ਤਾਂ ਬਾਪਦਾਦਾ ਦਿਲ ਨਾਲ ਯਾਦ ਭੇਜਣ ਵਾਲੀਆਂ ਨੂੰ ਹੋਰ ਯਾਦ ਭੇਜੀ ਨਹੀਂ
ਪਰ ਯਾਦ ਵਿੱਚ ਹਨ, ਉਹਨਾਂ ਸਭਨੂੰ ਵੀ ਦਿਲ ਤਖ਼ਤਨਸ਼ੀਨ ਦੇਖ ਰਹੇ ਹਨ। ਰੇਸਪਾਂਡ ਦੇ ਰਹੇ ਹਨ। ਦੂਰ
ਬੈਠੇ ਵੀ ਨੰਬਰਵਨ ਤੀਵਰ ਪੁਰਸ਼ਾਰਥੀ ਭਵ।
ਵਰਦਾਨ:-
ਅਲਬੇਲੇਪਨ ਦੀ
ਨੀਂਦ ਨੂੰ ਤਲਾਕ ਦੇਣ ਵਾਲੇ ਨਿਦ੍ਰਾਜਿੱਤ, ਚਕ੍ਰਵਰਤੀ ਭਵ।
ਸਾਖਸ਼ਾਤਮੂਰਤ ਬਣ ਭਗਤਾਂ
ਨੂੰ ਸਾਖਸ਼ਾਤਕਾਰ ਕਰਾਉਣ ਦੇ ਲਈ ਅਤੇ ਚਕ੍ਰਵਰਤੀ ਬਣਨ ਦੇ ਲਈ ਨਿਦ੍ਰਾਜਿੱਤ ਬਣੋ। ਜਦੋਂ ਵਿਨਾਸ਼ਕਾਲ
ਭੁੱਲਦਾ ਹੈ ਤਾਂ ਅਲਬੇਲੇਪਨ ਦੀ ਨੀਂਦ ਆਉਂਦੀ ਹੈ। ਭਗਤਾਂ ਦੀ ਪੁਕਾਰ ਸੁਣੋ, ਦੁਖੀ ਆਤਮਾਵਾਂ ਦੇ
ਦੁੱਖ ਦੀ ਪੁਕਾਰ ਸੁਣੋ, ਪਿਆਸੀ ਆਤਮਾਵਾਂ ਦੇ ਪੁਕਾਰ ਦੀ ਆਵਾਜ਼ ਸੁਣੋ ਤਾਂ ਕਦੇ ਵੀ ਅਲਬੇਲੇਪਨ ਦੀ
ਨੀਂਦ ਨਹੀਂ ਆਵੇਗੀ। ਤਾਂ ਹੁਣ ਸਦਾ ਜਗਦੀ ਜੋਤ ਬਣ ਅਲਬੇਲੇਪਨ ਦੀ ਨੀਂਦ ਨੂੰ ਤਲਾਕ ਦਵੋ ਅਤੇ
ਸਾਖਸ਼ਾਤਕਾਰ ਮੂਰਤ ਬਣੋ।
ਸਲੋਗਨ:-
ਤਨ - ਮਨ - ਧਨ,
ਮਨ ਵਾਣੀ ਕਰਮ - ਕਿਸੇ ਵੀ ਤਰ੍ਹਾਂ ਨਾਲ ਬਾਪ ਦੇ ਕ੍ਰਤਵਿਆ ਵਿਚ ਸਹਿਯੋਗੀ ਬਣੋ ਤਾਂ ਸਹਿਜਯੋਗੀ ਬਣ
ਜਾਵੋਗੇ।
ਅਵਿਅਕਤ ਇਸ਼ਾਰੇ -
ਸਤਿਅਤਾ ਅਤੇ ਸਭਿਅਤਾ ਰੂਪੀ ਕਲਚਰ ਨੂੰ ਅਪਣਾਓ। ਜਿਵੇਂ ਬਾਪ ਨੂੰ "ਗੋਡ ਇਜ਼ ਟਰੂਥ" ਕਹਿੰਦੇ ਹਨ,
ਸਤਿਯਤਾ ਹੀ ਬਾਪ ਨੂੰ ਪ੍ਰਿਅ ਹੈ। ਸੱਚੇ ਦਿਲ ਤੇ ਸਾਹਿਬ ਰਾਜ਼ੀ ਹੈ। ਤਾਂ ਦਿਲ ਤਖ਼ਤਨਸ਼ੀਨ
ਸਰਵਿਸੇਬਲ ਬੱਚਿਆਂ ਦੇ ਸੰਬੰਧ ਸੰਪਰਕ ਵਿਚ, ਹੈ ਸੰਕਲਪ ਅਤੇ ਹੋਰ ਵਿਚ ਸਚਾਈ ਅਤੇ ਸਫ਼ਾਈ ਵਿਖਾਈ
ਦਵੇਗੀ। ਉਨ੍ਹਾਂ ਦਾ ਹਰ ਸੰਕਲਪ, ਹਰ ਵਚਨ ਸਤ ਹੋਵੇਗਾ।