23.05.25 Punjabi Morning Murli Om Shanti BapDada Madhuban
"ਮਿੱਠੇ ਬੱਚੇ :- ਤੁਹਾਨੂੰ
ਖਵਈਆ ਮਿਲਿਆ ਹੈ ਇਸ ਪਾਰ ਤੋਂ ਉਸ ਪਾਰ ਲੈ ਜਾਣ ਦੇ ਲਈ, ਤੁਹਾਡੇ ਪੈਰ ਹੁਣ ਇਸ ਪੁਰਾਣੀ ਦੁਨੀਆਂ ਤੇ
ਨਹੀ ਹਨ, ਤੁਹਾਡਾ ਲੰਗਰ ਉੱਠ ਚੁੱਕਿਆ ਹੈ"
ਪ੍ਰਸ਼ਨ:-
ਜਾਦੂਗਰ ਬਾਪ ਦੀ
ਵੰਡਰਫੁਲ ਜਾਦੂਗਰੀ ਕਿਹੜੀ ਹੈ ਜੋ ਦੂਜਾ ਕੋਈ ਨਹੀ ਕਰ ਸਕਦਾ?
ਉੱਤਰ:-
ਕੌਡੀ ਵਰਗੀ ਆਤਮਾ
ਨੂੰ ਹੀਰੇ ਵਰਗੀ ਬਣਾ ਦੇਣਾ, ਬਾਗਵਾਨ ਬਣ ਕੇ ਕੰਡਿਆਂ ਨੂੰ ਫੁਲ ਬਣਾ ਦੇਣਾ - ਇਹ ਬਹੁਤ ਵੰਡਰਫੁੱਲ
ਜਾਦੂਗਰੀ ਹੈ ਜੋ ਇੱਕ ਜਾਦੂਗਰ ਬਾਪ ਹੀ ਕਰਦਾ ਹੈ, ਦੂਜਾ ਕੋਈ ਨਹੀ। ਮਨੁੱਖ ਪੈਸਾ ਕਮਾਉਣ ਦੇ ਲਈ
ਸਿਰਫ ਜਾਦੂਗਰ ਕਹਿਲਾਉਂਦੇ ਹਨ, ਪਰ ਬਾਪ ਵਰਗਾ ਜਾਦੂ ਨਹੀਂ ਕਰ ਸਕਦੇ ਹਨ।
ਓਮ ਸ਼ਾਂਤੀ
ਸਾਰੇ ਸ੍ਰਿਸ਼ਟੀ ਚੱਕਰ ਅਤੇ ਡਰਾਮਾ ਵਿੱਚ ਬਾਪ ਇੱਕ ਹੀ ਵਾਰ ਆਉਂਦੇ ਹਨ। ਹੋਰ ਕੋਈ ਸਤਸੰਗ ਆਦਿ ਵਿੱਚ
ਇਵੇਂ ਨਹੀਂ ਸਮਝਦੇ ਹੋਣਗੇ। ਨਾ ਉਹ ਕਥਾ ਕਰਨ ਵਾਲਾ ਬਾਪ ਹੈ, ਨਾ ਉਹ ਬੱਚੇ ਹਨ। ਉਹ ਤਾਂ ਅਸਲ ਵਿੱਚ
ਫਾਲੋਅਰਸ ਵੀ ਨਹੀਂ ਹਨ। ਇੱਥੇ ਤਾਂ ਤੁਸੀਂ ਬੱਚੇ ਵੀ ਹੋ, ਸਟੂਡੈਂਟ ਵੀ ਹੋ ਅਤੇ ਫਾਲੋਅਰਸ ਵੀ ਹੋ।
ਬਾਪ ਬੱਚਿਆਂ ਨੂੰ ਲੈ ਜਾਣਗੇ। ਬਾਬਾ ਜਾਣਗੇ ਤਾਂ ਫਿਰ ਬੱਚੇ ਵੀ ਇਸ ਛੀ - ਛੀ ਦੁਨੀਆਂ ਤੋਂ ਆਪਣੀ
ਗੁਲ - ਗੁਲ ਦੁਨੀਆਂ ਵਿੱਚ ਚੱਲਕੇ ਰਾਜ ਕਰਨਗੇ। ਇਹ ਤੁਸੀਂ ਬੱਚਿਆਂ ਦੀ ਬੁੱਧੀ ਵਿੱਚ ਆਉਣਾ ਚਾਹੀਦਾ
ਹੈ। ਇਸ ਸ਼ਰੀਰ ਦੇ ਅੰਦਰ ਜੋ ਰਹਿਣ ਵਾਲੀ ਆਤਮਾ ਹੈ ਉਹ ਬਹੁਤ ਖੁਸ਼ ਹੁੰਦੀ ਹੈ। ਤੁਹਾਡੀ ਆਤਮਾ ਬਹੁਤ
ਖੁਸ਼ ਹੋਣੀ ਚਾਹੀਦੀ ਹੈ। ਬੇਹੱਦ ਦਾ ਬਾਪ ਆਇਆ ਹੋਇਆ ਹੈ ਜੋ ਸਾਰਿਆਂ ਦਾ ਬਾਪ ਹੈ, ਇਹ ਵੀ ਸਿਰਫ ਤੁਸੀਂ
ਬੱਚਿਆਂ ਨੂੰ ਸਮਝ ਹੈ। ਬਾਕੀ ਸਾਰੀ ਦੁਨੀਆਂ ਵਿੱਚ ਤਾਂ ਸਭ ਬੇਸਮਝ ਹੀ ਹਨ। ਬਾਪ ਬੈਠ ਸਮਝਾਉਂਦੇ ਹਨ
ਰਾਵਣ ਨੇ ਤੁਹਾਨੂੰ ਕਿੰਨਾ ਬੇਸਮਝ ਬਣਾ ਦਿੱਤਾ ਹੈ। ਬਾਪ ਆਕੇ ਸਮਝਦਾਰ ਬਣਾਉਂਦੇ ਹਨ। ਸਾਰੇ ਵਿਸ਼ਵ
ਤੇ ਰਾਜ ਕਰਨ ਲਾਇਕ, ਇੰਨਾ ਸਮਝਦਾਰ ਬਣਾਉਂਦੇ ਹਨ। ਇਹ ਸਟੂਡੈਂਟ ਲਾਈਫ ਵੀ ਇੱਕ ਹੀ ਵਾਰ ਹੁੰਦੀ ਹੈ,
ਜਦੋਂਕਿ ਰੱਬ ਆਕੇ ਪੜ੍ਹਾਉਂਦੇ ਹਨ। ਤੁਹਾਡੀ ਬੁੱਧੀ ਵਿੱਚ ਇਹ ਹੈ, ਬਾਕੀ ਜੋ ਆਪਣੇ ਧੰਧੇ ਧੋਰੀ ਆਦਿ
ਵਿੱਚ ਫਸੇ ਹੋਏ ਬਹੁਤ ਰਹਿੰਦੇ ਹਨ, ਉਨ੍ਹਾਂ ਨੂੰ ਕਦੀ ਇਹ ਬੁੱਧੀ ਵਿੱਚ ਆ ਨਾ ਸਕੇ ਕਿ ਰੱਬ
ਪੜ੍ਹਾਉਂਦੇ ਹਨ। ਉਨ੍ਹਾਂ ਨੂੰ ਤਾਂ ਆਪਣਾ ਧੰਦਾ ਆਦਿ ਹੀ ਯਾਦ ਰਹਿੰਦਾ ਹੈ। ਤਾਂ ਤੁਸੀਂ ਬੱਚੇ ਜਦ
ਕਿ ਜਾਣਦੇ ਹੋ ਰੱਬ ਸਾਨੂੰ ਪੜ੍ਹਾਉਂਦੇ ਹਨ ਤਾਂ ਕਿੰਨਾ ਖ਼ੁਸ਼ ਰਹਿਣਾ ਚਾਹੀਦਾ ਹੈ ਹੋਰ ਤਾਂ ਸਭ ਹਨ
ਪਾਈ - ਪੈਸੇ ਵਾਲਿਆਂ ਦੇ ਬੱਚੇ, ਤੁਸੀਂ ਤਾਂ ਰੱਬ ਦੇ ਬੱਚੇ ਬਣੇ ਹੋ, ਤਾਂ ਤੁਸੀਂ ਬੱਚਿਆਂ ਨੂੰ
ਅਥਾਹ ਖੁਸ਼ੀ ਰਹਿਣੀ ਚਾਹੀਦੀ ਹੈ। ਕੋਈ ਤਾਂ ਬਹੁਤ ਖੁਸ਼ ਰਹਿੰਦੇ ਹਨ। ਕੋਈ ਕਹਿੰਦੇ ਹਨ ਬਾਬਾ ਸਾਡੀ
ਮੁਰਲੀ ਨਹੀਂ ਚਲਦੀ, ਇਹ ਹੁੰਦਾ……..। ਅਰੇ, ਮੁਰਲੀ ਕੋਈ ਮੁਸ਼ਕਿਲ ਥੋੜੀ ਹੈ। ਜਿਵੇਂ ਭਗਤੀ ਮਾਰਗ
ਵਿੱਚ ਸਾਧੂ - ਸੰਤ ਆਦਿ ਤੋਂ ਕੋਈ ਪੁੱਛਦੇ ਹਨ - ਅਸੀਂ ਈਸ਼ਵਰ ਨੂੰ ਕਿਵੇਂ ਮਿਲੀਏ? ਪਰ ਉਹ ਜਾਣਦੇ
ਨਹੀਂ। ਸਿਰਫ ਉਂਗਲੀ ਦਾ ਇਸ਼ਾਰਾ ਕਰਨਗੇ ਕਿ ਰੱਬ ਨੂੰ ਯਾਦ ਕਰੋ। ਬਸ, ਖੁਸ਼ ਹੋ ਜਾਂਦੇ ਹਨ। ਉਹ ਕੌਣ
ਹਨ - ਦੁਨੀਆਂ ਵਿੱਚ ਕੋਈ ਵੀ ਨਹੀਂ ਜਾਣਦੇ। ਆਪਣੇ ਬਾਪ ਨੂੰ ਕੋਈ ਵੀ ਨਹੀਂ ਜਾਣਦੇ ਹਨ। ਕਿੱਥੇ -
ਕਿੱਥੇ ਤਾਂ ਚਲਨ ਇਵੇਂ ਚੱਲਦੇ ਹਨ, ਗੱਲ ਨਾ ਪੁੱਛੋ। ਉਹ ਨਸ਼ਾ ਹੀ ਉੱਡ ਜਾਂਦਾ ਹੈ। ਹੁਣ ਤੁਸੀਂ
ਬੱਚਿਆਂ ਦਾ ਪੈਰ ਪੁਰਾਣੀ ਦੁਨੀਆਂ ਵਿੱਚ ਜਿਵੇਂ ਕਿ ਹੈ ਨਹੀਂ। ਤੁਸੀਂ ਜਾਣਦੇ ਹੋ ਕਲਯੁਗੀ ਦੁਨੀਆਂ
ਤੋਂ ਹੁਣ ਪੈਰ ਉੱਠ ਗਿਆ ਹੈ, ਬੋਟ (ਨਾਂਵ) ਦਾ ਲੰਗਰ ਉਠਿਆ ਹੋਇਆ ਹੈ। ਹੁਣ ਅਸੀਂ ਜਾ ਰਹੇ ਹਾਂ,
ਬਾਪ ਸਾਨੂੰ ਕਿੱਥੇ ਲੈ ਜਾਣਗੇ ਇਹ ਬੁੱਧੀ ਵਿੱਚ ਹੈ ਕਿਓਂਕਿ ਬਾਪ ਖਵਈਆ ਵੀ ਹੈ ਤੇ ਬਾਗਵਾਨ ਵੀ ਹੈ।
ਕੰਡਿਆਂ ਨੂੰ ਫੁਲ ਬਣਾਉਂਦੇ ਹਨ। ਉਨ੍ਹਾਂ ਵਰਗਾ ਬਾਗਵਾਨ ਕੋਈ ਹੈ ਨਹੀਂ ਜੋ ਕੰਡਿਆਂ ਨੂੰ ਫੁਲ ਬਣਾ
ਦਵੇ। ਇਹ ਜਾਦੂਗਰੀ ਕੋਈ ਘੱਟ ਥੋੜੀ ਹੈ। ਕੌਡੀ ਵਰਗੀ ਆਤਮਾ ਨੂੰ ਹੀਰੇ ਵਰਗੀ ਬਣਾਉਂਦੇ ਹਨ। ਅੱਜਕਲ
ਜਾਦੂਗਰ ਬਹੁਤ ਨਿਕਲਦੇ ਹਨ, ਇਹ ਹੈ ਠੱਗਾਂ ਦੀ ਦੁਨੀਆਂ ਹੈ। ਬਾਪ ਹੈ ਸਤਿਗੁਰੂ। ਕਹਿੰਦੇ ਵੀ ਹਨ
ਸਤਿਗੁਰੂ ਆਕਾਲ। ਬਹੁਤ ਧੁੰਨ ਨਾਲ ਕਹਿੰਦੇ ਹਨ। ਹੁਣ ਜਦਕਿ ਆਪ ਕਹਿੰਦੇ ਹਨ ਸਤਿਗੁਰੂ ਇੱਕ ਹੈ, ਸਰਵ
ਦਾ ਸਦਗਤੀ ਦਾਤਾ ਇੱਕ ਹੈ, ਫਿਰ ਆਪ ਨੂੰ ਗੁਰੂ ਕਿਓਂ ਕਹਿਲਾਉਣਾ ਚਾਹੀਦਾ ਹੈ? ਨਾ ਉਹ ਸਮਝਦੇ ਹਨ,
ਨਾ ਲੋਕ ਹੀ ਕੁਝ ਸਮਝਦੇ ਹਨ। ਇਸ ਪੁਰਾਣੀ ਦੁਨੀਆਂ ਵਿੱਚ ਰੱਖਿਆ ਹੀ ਕੀ ਹੈ। ਬੱਚਿਆਂ ਨੂੰ ਜੱਦ ਪਤਾ
ਚਲਦਾ ਹੈ, ਬਾਬਾ ਨਵਾਂ ਘਰ ਬਣਾ ਰਹੇ ਹਨ ਤਾਂ ਇਵੇਂ ਦਾ ਕੌਣ ਹੋਵੇਗਾ ਜੋ ਨਵੇਂ ਘਰ ਤੋਂ ਨਫਰਤ,
ਪੁਰਾਣੇ ਘਰ ਤੋਂ ਪ੍ਰੀਤ ਰੱਖਣਗੇ। ਬੁੱਧੀ ਵਿੱਚ ਨਵਾਂ ਘਰ ਹੀ ਯਾਦ ਰਹਿੰਦਾ ਹੈ। ਤੁਸੀਂ ਬੇਹੱਦ ਬਾਪ
ਦੇ ਬੱਚੇ ਬਣੇ ਹੋ ਤਾਂ ਤੁਹਾਨੂੰ ਸਮ੍ਰਿਤੀ ਰਹਿਣੀ ਚਾਹੀਦੀ ਹੈ ਕਿ ਬਾਪ ਸਾਡੇ ਲਈ ਨਵਾਂ ਵਰਲਡ ਬਣਾ
ਰਹੇ ਹਨ। ਅਸੀਂ ਉਸ ਨਿਊ ਵਰਲਡ ਵਿਚ ਜਾਂਦੇ ਹਾਂ। ਉਸ ਨਿਊ ਵਰਲਡ ਦੇ ਕਈ ਨਾਮ ਹਨ। ਸਤਯੁਗ, ਹੈਵਿਨ,
ਪੈਰਾਡਾਈਜ਼, ਬੈਕੁੰਠ ਆਦਿ……..ਤੁਹਾਡੀ ਬੁੱਧੀ ਹੁਣ ਪੁਰਾਣੀ ਦੁਨੀਆਂ ਤੋਂ ਉੱਠ ਗਈ ਹੈ ਕਿਓਂਕਿ
ਪੁਰਾਣੀ ਦੁਨੀਆਂ ਵਿੱਚ ਦੁੱਖ ਹੀ ਦੁੱਖ ਹੈ। ਇਸਦਾ ਨਾਮ ਹੀ ਹੈ ਹੇਲ, ਕੰਡਿਆਂ ਦਾ ਜੰਗਲ, ਰੋਰਵ ਨਰਕ,
ਕੰਸਪੁਰੀ। ਇਨ੍ਹਾਂ ਦਾ ਅਰਥ ਵੀ ਕੋਈ ਨਹੀਂ ਜਾਣਦੇ। ਪੱਥਰਬੁੱਧੀ ਹਨ ਨਾ। ਭਾਰਤ ਦਾ ਵੇਖੋ ਹਾਲ ਕੀ
ਹੈ। ਬਾਪ ਕਹਿੰਦੇ ਹਨ ਇਸ ਸਮੇਂ ਸਭ ਪੱਥਰਬੁੱਧੀ ਹਨ। ਸਤਯੁਗ ਵਿੱਚ ਸਭ ਹਨ ਪਾਰਸਬੁੱਧੀ, ਜਿਵੇਂ ਰਾਜਾ
ਰਾਣੀ ਉਵੇਂ ਪਰਜਾ। ਇੱਥੇ ਤਾਂ ਹੈ ਹੀ ਪ੍ਰਜਾ ਦਾ ਪ੍ਰਜਾ ਤੇ ਰਾਜ ਇਸਲਈ ਸਭ ਦੀ ਸਟੈਂਪ ਬਣਾਉਂਦੇ
ਰਹਿੰਦੇ ਹਨ।
ਤੁਸੀਂ ਬੱਚਿਆਂ ਦੀ ਬੁੱਧੀ
ਵਿੱਚ ਇਹ ਯਾਦ ਰਹਿਣਾ ਚਾਹੀਦਾ ਹੈ। ਉੱਚ ਤੇ ਉੱਚ ਹੈ ਬਾਪ। ਫਿਰ ਸੇਕੇਂਡ ਨੰਬਰ ਵਿੱਚ ਉੱਚ ਕੌਣ ਹੈ?
ਬ੍ਰਹਮਾ, ਵਿਸ਼ਨੂੰ, ਸ਼ੰਕਰ ਦੀ ਤਾਂ ਕੋਈ ਉੱਚਾਈ ਨਹੀਂ ਹੈ। ਸ਼ੰਕਰ ਦੀ ਤਾਂ ਪਹਿਰਵਾਇਸ ਆਦਿ ਹੀ ਕਿਹੜੀ
ਬਣਾ ਦਿਤੀ ਹੈ। ਕਹਿ ਦਿੰਦੇ ਹਨ ਉਹ ਭੰਗ ਪੀਂਦੇ ਹਨ, ਧਤੂਰਾ ਖਾਂਦੇ……… ਇਹ ਤਾਂ ਇੰਸਲਟ ਹੈ ਨਾ। ਇਹ
ਗੱਲਾਂ ਹੁੰਦੀਆਂ ਨਹੀਂ। ਇਹ ਆਪਣੇ ਧਰਮ ਨੂੰ ਹੀ ਭੁੱਲੇ ਹੋਏ ਹਨ। ਆਪਣੇ ਦੇਵਤਾਵਾਂ ਦੇ ਲਈ ਕੀ - ਕੀ
ਕਹਿੰਦੇ ਰਹਿੰਦੇ ਹਨ, ਕਿੰਨੀ ਬੇਇਜ਼ਤੀ ਕਰਦੇ ਹਨ! ਤੱਦ ਬਾਪ ਕਹਿੰਦੇ ਹਨ ਮੇਰੀ ਵੀ ਬੇਇਜ਼ਤੀ, ਸ਼ੰਕਰ
ਦੀ, ਬ੍ਰਹਮਾ ਦੀ ਵੀ ਬੇਇਜ਼ਤੀ। ਵਿਸ਼ਨੂੰ ਦੀ ਬੇਇਜ਼ਤੀ ਨਹੀਂ ਹੁੰਦੀ। ਅਸਲ ਵਿੱਚ ਗੁਪਤ ਉਨ੍ਹਾਂ ਦੀ ਵੀ
ਬੇਇਜ਼ਤੀ ਕਰਦੇ ਹਨ, ਕਿਓਂਕਿ ਵਿਸ਼ਨੂੰ ਹੀ ਰਾਧੇ - ਕ੍ਰਿਸ਼ਨ ਹੈ। ਹੁਣ ਕ੍ਰਿਸ਼ਨ ਛੋਟਾ ਬੱਚਾ ਤਾਂ
ਮਹਾਤਮਾ ਤੋਂ ਵੀ ਉੱਚ ਗਾਇਆ ਜਾਂਦਾ ਹੈ। ਇਹ (ਬ੍ਰਹਮਾ) ਤਾਂ ਪਿੱਛੇ ਸੰਨਿਆਸ ਕਰਦੇ ਹਨ, ਉਹ ਤਾਂ
ਛੋਟਾ ਬੱਚਾ ਹੈ ਹੀ ਪਵਿੱਤਰ। ਪਾਪ ਆਦਿ ਨੂੰ ਜਾਣਦੇ ਨਹੀਂ। ਤਾਂ ਉੱਚ ਤੇ ਉੱਚ ਹੈ ਸ਼ਿਵਬਾਬਾ, ਫਿਰ
ਵੀ ਵਿਚਾਰਿਆ ਨੂੰ ਪਤਾ ਨਹੀਂ ਹੈ ਕਿ ਪ੍ਰਜਾਪਿਤਾ ਬ੍ਰਹਮਾ ਕਿੱਥੇ ਹੋਣਾ ਚਾਹੀਦਾ ਹੈ। ਪ੍ਰਜਾਪਿਤਾ
ਬ੍ਰਹਮਾ ਨੂੰ ਵਿਖਾਉਂਦੇ ਵੀ ਸ਼ਰੀਰਧਾਰੀ ਹਨ। ਅਜਮੇਰ ਵਿੱਚ ਉਨ੍ਹਾਂ ਦਾ ਮੰਦਿਰ ਹੈ। ਦਾੜੀ ਮੁੱਛ
ਦਿੰਦੇ ਹਨ ਬ੍ਰਹਮਾ ਨੂੰ, ਸ਼ੰਕਰ ਅਤੇ ਵਿਸ਼ਨੂੰ ਨੂੰ ਨਹੀਂ ਦਿੰਦੇ। ਤਾਂ ਇਹ ਸਮਝ ਦੀ ਗੱਲ ਹੈ।
ਪ੍ਰਜਾਪਿਤਾ ਬ੍ਰਹਮਾ ਸੁਕਸ਼ਮਵਤਨ ਵਿੱਚ ਕਿਵੇਂ ਹੋਵੇਗਾ! ਉਹ ਤਾਂ ਇਥੇ ਹੋਣਾ ਚਾਹੀਦਾ ਹੈ। ਇਸ ਸਮੇਂ
ਬ੍ਰਹਮਾ ਦੀ ਕਿੰਨੀ ਸੰਤਾਨ ਹੈ? ਲਿਖਿਆ ਹੋਇਆ ਹੈ ਪ੍ਰਜਾਪਿਤਾ ਬ੍ਰਹਮਾਕੁਮਾਰ - ਕੁਮਾਰੀਆਂ ਇੰਨੇ
ਢੇਰ ਹਨ ਤਾਂ ਜਰੂਰ ਪ੍ਰਜਾਪਿਤਾ ਬ੍ਰਹਮਾ ਹੋਵੇਗਾ। ਚੈਤੰਨ ਹੈ ਤਾਂ ਜਰੂਰ ਕੁਝ ਕਰਦੇ ਹੋਣਗੇ। ਕੀ
ਪ੍ਰਜਾਪਿਤਾ ਬ੍ਰਹਮਾ ਸਿਰਫ ਬੱਚੇ ਹੀ ਪੈਦਾ ਕਰਦੇ ਹਨ ਜਾਂ ਅਤੇ ਹੋਰ ਵੀ ਕੁਝ ਕਰਦੇ ਹਨ। ਭਾਵੇਂ ਆਦਿ
ਦੇਵ ਬ੍ਰਹਮਾ, ਆਦਿ ਦੇਵੀ ਸਰਸਵਤੀ ਕਹਿੰਦੇ ਹਨ ਪਰ ਉਨ੍ਹਾਂ ਦਾ ਪਾਰ੍ਟ ਕੀ ਹੈ, ਇਹ ਕਿਸੇ ਨੂੰ ਵੀ
ਪਤਾ ਨਹੀਂ ਹੈ। ਰਚਤਾ ਹੈ ਤਾਂ ਜਰੂਰ ਇੱਥੇ ਹੋਕੇ ਗਏ ਹੋਣਗੇ। ਜਰੂਰ ਬ੍ਰਾਹਮਣਾਂ ਨੂੰ ਸ਼ਿਵਬਾਬਾ ਨੇ
ਅਡਾਪਟ ਕੀਤਾ ਹੋਵੇਗਾ। ਨਹੀਂ ਤਾਂ ਬ੍ਰਹਮਾ ਕਿਥੋਂ ਆਏ? ਇਹ ਨਵੀਆਂ ਗੱਲਾਂ ਹਨ ਨਾ। ਜੱਦ ਤਕ ਬਾਪ ਨਹੀਂ
ਆਇਆ ਹੈ ਤੱਦ ਤਕ ਕੋਈ ਜਾਣ ਨਹੀਂ ਸਕਦੇ। ਜਿਸਦਾ ਜੋ ਪਾਰ੍ਟ ਹੈ ਉਹ ਉਹੀ ਵਜਾਉਂਦੇ ਹਨ। ਬੁੱਧ ਨੇ ਕੀ
ਪਾਰ੍ਟ ਵਜਾਇਆ, ਕਦੋਂ ਆਇਆ, ਕੀ ਆਕੇ ਕੀਤਾ - ਕੋਈ ਨਹੀਂ ਜਾਣਦੇ। ਤੁਸੀਂ ਹੁਣ ਜਾਣਦੇ ਹੋ ਕੀ ਉਹ
ਗੁਰੂ ਹੈ, ਟੀਚਰ ਹੈ, ਬਾਪ ਹੈ? ਨਹੀਂ। ਸਦਗਤੀ ਤਾਂ ਦੇ ਨਾ ਸਕੇ। ਉਹ ਤਾਂ ਸਿਰਫ ਆਪਣੇ ਧਰਮ ਦੇ ਰਚਤਾ
ਠਹਿਰੇ, ਗੁਰੂ ਨਹੀਂ। ਬਾਪ ਬੱਚਿਆਂ ਨੂੰ ਰਚਦੇ ਹਨ। ਫਿਰ ਪੜ੍ਹਾਉਂਦੇ ਹਨ। ਬਾਪ, ਟੀਚਰ, ਗੁਰੂ ਤਿੰਨੋਂ
ਹੀ ਹੈ। ਦੂਜੇ ਕੋਈ ਨੂੰ ਥੋੜੀ ਹੀ ਕਹੋਗੇ ਕਿ ਤੁਸੀਂ ਪੜ੍ਹਾਓ। ਹੋਰ ਕੋਈ ਦੇ ਕੋਲ ਇਹ ਨਾਲੇਜ ਹੈ ਹੀ
ਨਹੀਂ। ਬੇਹੱਦ ਦਾ ਬਾਪ ਹੀ ਗਿਆਨ ਦਾ ਸਾਗਰ ਹੈ। ਤਾਂ ਜਰੂਰ ਗਿਆਨ ਸੁਣਾਉਣਗੇ। ਬਾਪ ਨੇ ਹੀ ਸ੍ਵਰਗ
ਦਾ ਰਾਜ - ਭਾਗ ਦਿੱਤਾ ਸੀ। ਹੁਣ ਫਿਰ ਤੋਂ ਦੇ ਰਹੇ ਹਨ। ਬਾਪ ਕਹਿੰਦੇ ਹਨ ਤੁਸੀਂ ਫਿਰ ਤੋਂ 5 ਹਜ਼ਾਰ
ਵਰ੍ਹੇ ਬਾਦ ਆਕੇ ਮਿਲੇ ਹੋ। ਬੱਚਿਆਂ ਨੂੰ ਅੰਦਰ ਵਿੱਚ ਖੁਸ਼ੀ ਹੈ ਜਿਸ ਨੂੰ ਸਾਰੀ ਦੁਨੀਆਂ ਲੱਭ ਰਹੀ
ਹੈ, ਉਹ ਸਾਨੂੰ ਮਿਲ ਗਿਆ ਹੈ। ਬਾਬਾ ਕਹਿੰਦੇ ਹਨ ਬੱਚੇ ਤੁਸੀਂ 5 ਹਜ਼ਾਰ ਵਰ੍ਹੇ ਦੇ ਬਾਦ ਫਿਰ ਤੋਂ
ਆਕੇ ਮਿਲੇ ਹੋ। ਬੱਚੇ ਕਹਿੰਦੇ ਹਨ - ਹਾਂ ਬਾਬਾ, ਅਸੀਂ ਤੁਹਾਨੂੰ ਆਕੇ ਕਈ ਵਾਰ ਮਿਲੇ ਹਾਂ। ਭਾਵੇਂ
ਕਿੰਨਾ ਵੀ ਕੋਈ ਤੁਹਾਨੂੰ ਮਾਰੇ - ਕੁੱਟੇ ਅੰਦਰ ਵਿੱਚ ਤਾਂ ਉਹ ਖੁਸ਼ੀ ਹੈ ਨਾ। ਸ਼ਿਵਬਾਬਾ ਨੂੰ ਮਿਲਣ
ਦੀ ਯਾਦ ਤਾਂ ਹੈ ਨਾ। ਯਾਦ ਨਾਲ ਹੀ ਕਿੰਨੇ ਪਾਪ ਕੱਟਦੇ ਹਨ। ਅਬਲਾਵਾਂ, ਬੰਧੇਲੀਆਂ ਦੇ ਤਾਂ ਹੋਰ ਹੀ
ਜਾਸਤੀ ਕੱਟਦੇ ਹਨ ਕਿਓਂਕਿ ਉਹ ਜਾਸਤੀ ਸ਼ਿਵਬਾਬਾ ਨੂੰ ਯਾਦ ਕਰਦੀਆਂ ਹੈ। ਅਤਿਆਚਾਰ ਹੁੰਦੇ ਹਨ ਤਾਂ
ਬੁੱਧੀ ਸ਼ਿਵਬਾਬਾ ਵਲ ਚਲੀ ਜਾਂਦੀ ਹੈ। ਸ਼ਿਵਬਾਬਾ ਰੱਖਿਆ ਕਰੋ। ਤਾਂ ਯਾਦ ਕਰਨਾ ਚੰਗਾ ਹੈ ਨਾ। ਭਾਵੇਂ
ਰੋਜ਼ ਮਾਰ ਖਾਓ, ਸ਼ਿਵਬਾਬਾ ਨੂੰ ਯਾਦ ਕਰਣਗੀਆਂ, ਇਹ ਤਾਂ ਭਲਾਈ ਹੈ ਨਾ। ਇਵੇਂ ਮਾਰ ਤੇ ਤਾਂ ਬਲਿਹਾਰ
ਜਾਣਾ ਚਾਹੀਦਾ ਹੈ। ਮਾਰ ਪੈਂਦੀ ਹੈ ਤਾਂ ਯਾਦ ਕਰਦੇ ਹਨ। ਕਹਿੰਦੇ ਹਨ ਗੰਗਾ ਜਲ ਮੁੱਖ ਵਿੱਚ ਹੋਵੇ,
ਗੰਗਾ ਦਾ ਤਟ ਹੋਵੇ, ਤੱਦ ਪ੍ਰਾਨ ਤਨ ਤੋਂ ਨਿਕਲਣ। ਤੁਹਾਨੂੰ ਜੱਦ ਮਾਰ ਮਿਲਦੀ ਹੈ, ਬੁੱਧੀ ਵਿੱਚ
ਅਲਫ਼ ਅਤੇ ਬੇ ਯਾਦ ਹੋਵੇ। ਬਸ। ਬਾਬਾ ਕਹਿਣ ਨਾਲ ਵਰਸਾ ਜਰੂਰ ਯਾਦ ਆਵੇਗਾ। ਇਵੇਂ ਕੋਈ ਵੀ ਨਹੀਂ
ਹੋਵੇਗਾ, ਜਿਸਨੂੰ ਬਾਬਾ ਕਹਿਣ ਨਾਲ ਵਰਸਾ ਯਾਦ ਨਾ ਪਵੇ। ਬਾਪ ਦੇ ਨਾਲ ਮਲਕੀਅਤ ਜਰੂਰ ਯਾਦ ਆਏਗੀ।
ਤੁਹਾਨੂੰ ਵੀ ਸ਼ਿਵਬਾਬਾ ਦੇ ਨਾਲ ਵਰਸਾ ਜਰੂਰ ਯਾਦ ਆਏਗਾ। ਉਹ ਤਾਂ ਤੁਹਾਨੂੰ ਵਿਸ਼ ਦੇ ਲਈ (ਵਿਕਾਰ ਦੇ
ਲਈ) ਮਾਰ ਦੇਕੇ ਸ਼ਿਵਬਾਬਾ ਦੀ ਯਾਦ ਦਵਾਉਂਦੇ ਹਨ। ਤੁਸੀਂ ਬਾਪ ਤੋਂ ਵਰਸਾ ਪਾਉਂਦੇ ਹੋ, ਪਾਪ ਕੱਟ
ਜਾਂਦੇ ਹਨ। ਇਹ ਵੀ ਡਰਾਮਾ ਵਿੱਚ ਤੁਹਾਡੇ ਲਈ ਗੁਪਤ ਕਲਿਆਣ ਹੈ। ਜਿਵੇਂ ਕਿਹਾ ਜਾਂਦਾ ਹੈ ਲੜਾਈ
ਕਲਿਆਣਕਾਰੀ ਹੈ ਤਾਂ ਇਹ ਮਾਰ ਵੀ ਚੰਗੀ ਹੋਈ ਨਾ।
ਅੱਜਕਲ ਬੱਚਿਆਂ ਦਾ
ਪ੍ਰਦਰਸ਼ਨੀ ਮੇਲਿਆਂ ਦੀ ਸਰਵਿਸ ਤੇ ਜ਼ੋਰ ਹੈ। ਨਵ ਨਿਰਮਾਣ ਪ੍ਰਦਰਸ਼ਨੀ ਦੇ ਨਾਲ - ਨਾਲ ਲਿਖ ਦੋ ਗੇਟ
ਵੇ ਟੂ ਹੈਵਨ। ਦੋਨੋ ਅੱਖਰ ਹੋਣੇ ਚਾਹੀਦੇ ਹਨ। ਨਵੀਂ ਦੁਨੀਆਂ ਕਿਵੇਂ ਸਥਾਪਨ ਹੁੰਦੀ ਹੈ, ਉਨ੍ਹਾਂ
ਦਾ ਐਗਜੀਬਿਸ਼ਨ ਹੈ ਤਾਂ ਮਨੁਖਾਂ ਨੂੰ ਸੁਣ ਕੇ ਖੁਸ਼ੀ ਹੋਵੇਗੀ। ਨਵੀਂ ਦੁਨੀਆਂ ਕਿਵੇਂ ਸਥਾਪਨ ਹੁੰਦੀ
ਹੈ, ਉਨ੍ਹਾਂ ਦੇ ਲਈ ਇਹ ਚਿੱਤਰ ਬਣਾਏ ਹਨ। ਆਕੇ ਵੇਖੋ। ਗੇਟਵੇ ਟੂ ਨਿਊ ਵਰਲਡ, ਇਹ ਅੱਖਰ ਵੀ ਠੀਕ
ਹੈ। ਇਹ ਜੋ ਲੜਾਈ ਹੈ ਇਸ ਦੇ ਦੁਆਰਾ ਗੇਟਸ ਖੁੱਲਦੇ ਹਨ। ਗੀਤਾ ਵਿੱਚ ਵੀ ਹੈ ਰੱਬ ਆਇਆ ਸੀ, ਆਕੇ
ਰਾਜਯੋਗ ਸਿਖਾਇਆ ਸੀ। ਮਨੁੱਖ ਤੋਂ ਦੇਵਤਾ ਬਣਾਇਆ ਤਾਂ ਜਰੂਰ ਨਵੀਂ ਦੁਨੀਆਂ ਸਥਾਪਨ ਹੋਈ ਹੋਵੇਗੀ।
ਮਨੁੱਖ ਕਿੰਨੀ ਕੋਸ਼ਿਸ਼ ਕਰਦੇ ਹਨ ਮੂਨ (ਚੰਦ) ਵਿੱਚ ਜਾਣ ਦੀ। ਵੇਖਦੇ ਹਨ ਧਰਤੀ ਹੀ ਧਰਤੀ ਹੈ। ਮਨੁੱਖ
ਕੁਝ ਵੀ ਵੇਖਣ ਵਿੱਚ ਨਹੀਂ ਆਉਂਦੇ। ਇੰਨਾ ਸੁਣਾਉਂਦੇ ਹਨ। ਇਸ ਨਾਲ ਫਾਇਦਾ ਕੀ ਹੈ! ਹੁਣ ਤੁਸੀਂ
ਰਿਅਲ ਸਾਈਲੈਂਸ ਵਿੱਚ ਜਾਂਦੇ ਹੋ ਨਾ। ਅਸ਼ਰੀਰੀ ਬਣਦੇ ਹੋ। ਉਹ ਹੈ ਸਾਈਲੈਂਸ ਵਰਲਡ। ਤੁਸੀਂ ਮੌਤ
ਚਾਹੁੰਦੇ ਹੋ, ਸ਼ਰੀਰ ਛੱਡ ਜਾਣਾ ਚਾਹੁੰਦੇ ਹੋ। ਬਾਪ ਨੂੰ ਵੀ ਮੌਤ ਦੇ ਲਈ ਹੀ ਬੁਲਾਉਂਦੇ ਹੋ ਕਿ ਆਕੇ
ਆਪਣੇ ਨਾਲ ਮੁਕਤੀ - ਜੀਵਨਮੁਕਤੀ ਵਿੱਚ ਲੈ ਜਾਓ। ਪਰ ਸਮਝਦੇ ਥੋੜੀ ਹਨ, ਪਤਿਤ - ਪਾਵਨ ਆਉਣਗੇ ਤਾਂ
ਜਿਵੇਂ ਅਸੀਂ ਕਾਲਾਂ ਦੇ ਕਾਲ ਨੂੰ ਬੁਲਾਉਂਦੇ ਹਾਂ। ਹੁਣ ਤੁਸੀਂ ਸਮਝਦੇ ਹੋ, ਬਾਬਾ ਆਇਆ ਹੋਇਆ ਹੈ,
ਕਹਿੰਦੇ ਹਨ ਚੱਲੋ ਘਰ ਅਤੇ ਅਸੀਂ ਘਰ ਜਾਂਦੇ ਹਾਂ। ਬੁੱਧੀ ਕੰਮ ਕਰਦੀ ਹੈ ਨਾ। ਇੱਥੇ ਕਈ ਬੱਚੇ ਹੋਣਗੇ
ਜਿਨ੍ਹਾਂ ਦੀ ਬੁੱਧੀ ਧੰਧੇ ਆਦਿ ਵੱਲ ਦੌੜਦੀ ਹੋਵੇਗੀ। ਫਲਾਣਾ ਬਿਮਾਰ ਹੈ, ਕੀ ਹੋਇਆ ਹੋਵੇਗਾ। ਕਈ
ਤਰ੍ਹਾਂ ਦੇ ਸੰਕਲਪ ਆ ਜਾਂਦੇ ਹਨ। ਬਾਪ ਕਹਿੰਦੇ ਹਨ ਤੁਸੀਂ ਇਥੇ ਬੈਠੇ ਹੋ, ਆਤਮਾ ਦੀ ਬੁੱਧੀ ਬਾਪ
ਅਤੇ ਵਰਸੇ ਵਲ ਰਹੇ। ਆਤਮਾ ਹੀ ਯਾਦ ਕਰਦੀ ਹੈ ਨਾ। ਸਮਝੋ ਕੋਈ ਦਾ ਬੱਚਾ ਲੰਡਨ ਵਿੱਚ ਹੈ, ਸਮਾਚਾਰ
ਆਇਆ ਬੀਮਾਰ ਹੈ। ਬਸ, ਬੁੱਧੀ ਚਲੀ ਜਾਵੇਗੀ। ਫਿਰ ਗਿਆਨ ਬੁੱਧੀ ਵਿੱਚ ਬੈਠ ਨਾ ਸਕੇ। ਇੱਥੇ ਬੈਠੇ
ਹੋਏ ਬੁੱਧੀ ਵਿੱਚ ਉਨ੍ਹਾਂ ਦੀ ਯਾਦ ਆਉਂਦੀ ਰਹੇਗੀ। ਕੋਈ ਦਾ ਪਤੀ ਬੀਮਾਰ ਹੋ ਗਿਆ ਤਾਂ ਇਸਤ੍ਰੀ ਦੇ
ਅੰਦਰ ਉਥਲ - ਪਾਥਲ ਹੋਵੇਗੀ। ਬੁੱਧੀ ਜਾਂਦੀ ਤਾਂ ਹੈ ਨਾ। ਤਾਂ ਤੁਸੀਂ ਵੀ ਇੱਥੇ ਬੈਠੇ ਸਭ ਕੁਝ ਕਰਦੇ
ਸ਼ਿਵਬਾਬਾ ਨੂੰ ਯਾਦ ਕਰਦੇ ਰਹੋ। ਤਾਂ ਵੀ ਅਹੋ ਸੋਭਾਗਿਆ। ਜਿਵੇਂ ਉਹ ਪਤੀ ਨੂੰ ਅਥਵਾ ਗੁਰੂ ਨੂੰ ਯਾਦ
ਕਰਦੇ ਹਨ, ਤੁਸੀਂ ਬਾਪ ਨੂੰ ਯਾਦ ਕਰੋ। ਤੁਹਾਨੂੰ ਆਪਣਾ ਇੱਕ ਮਿੰਟ ਵੀ ਵੇਸਟ ਨਹੀਂ ਕਰਨਾ ਚਾਹੀਦਾ
ਹੈ। ਬਾਪ ਨੂੰ ਜਿੰਨਾ ਯਾਦ ਕਰੋਗੇ ਤਾਂ ਸਰਵਿਸ ਕਰਨ ਵਿੱਚ ਵੀ ਬਾਪ ਹੀ ਯਾਦ ਆਉਣਗੇ। ਬਾਬਾ ਨੇ ਕਿਹਾ
ਹੈ ਮੇਰੇ ਭਗਤਾਂ ਨੂੰ ਸਮਝਾਓ। ਇਹ ਕਿਸ ਨੇ ਕਿਹਾ? ਸ਼ਿਵਬਾਬਾ ਨੇ। ਕ੍ਰਿਸ਼ਨ ਦੇ ਭਗਤਾਂ ਨੂੰ ਕੀ
ਸਮਝਾਉਣਗੇ? ਉਨ੍ਹਾਂ ਨੂੰ ਕਹੋ ਕ੍ਰਿਸ਼ਨ ਨਵੀਂ ਦੁਨੀਆਂ ਸਥਾਪਨ ਕਰ ਰਹੇ ਹਨ। ਮੰਨਣਗੇ? ਕ੍ਰਿਏਟਰ ਤਾਂ
ਗਾਡ ਫਾਦਰ ਹੈ, ਕ੍ਰਿਸ਼ਨ ਥੋੜੀ ਹੈ। ਪਰਮਪਿਤਾ ਪਰਮਾਤਮਾ ਹੀ ਪੁਰਾਣੀ ਦੁਨੀਆਂ ਨੂੰ ਨਵੀਂ ਬਣਾ ਰਹੇ
ਹਨ, ਇਹ ਮੰਨਣਗੇ ਵੀ। ਨਵੀਂ ਸੋ ਪੁਰਾਣੀ, ਪੁਰਾਣੀ ਸੋ ਫਿਰ ਨਵੀਂ ਹੁੰਦੀ ਹੈ। ਸਿਰਫ ਟਾਈਮ ਬਹੁਤ ਦੇ
ਦੇਣ ਕਾਰਨ ਮਨੁੱਖ ਘੋਰ ਹਨ੍ਹੇਰੇ ਵਿੱਚ ਹੈ। ਤੁਹਾਡੇ ਲਈ ਤਾਂ ਹੁਣ ਹਥੇਲੀ ਤੇ ਬਹਿਸ਼ਤ ਹੈ। ਬਾਪ
ਕਹਿੰਦੇ ਹਨ ਮੈਂ ਤੁਹਾਨੂੰ ਉਸ ਸ੍ਵਰਗ ਦਾ ਮਾਲਿਕ ਬਣਾਉਣ ਆਇਆ ਹਾਂ। ਬਣੋਗੇ? ਵਾਹ, ਕਿਓਂ ਨਹੀਂ
ਬਣਾਂਗੇ! ਅੱਛਾ, ਮੈਨੂੰ ਯਾਦ ਕਰੋ, ਪਵਿੱਤਰ ਬਣੋ। ਯਾਦ ਨਾਲ ਹੀ ਪਾਪ ਭਸਮ ਹੋ ਜਾਣਗੇ। ਤੁਸੀਂ ਬੱਚੇ
ਜਾਣਦੇ ਹੋ ਵਿਕਰਮਾਂ ਦਾ ਬੋਝਾ ਆਤਮਾ ਤੇ ਹੈ, ਨਾ ਕਿ ਸ਼ਰੀਰ ਤੇ। ਜੇਕਰ ਸ਼ਰੀਰ ਤੇ ਬੋਝਾ ਹੁੰਦਾ ਤਾਂ
ਜੱਦ ਸ਼ਰੀਰ ਨੂੰ ਜਲਾ ਦਿੰਦੇ ਹਨ ਤਾਂ ਉਸਦੇ ਨਾਲ ਪਾਪ ਵੀ ਜਲ ਜਾਂਦੇ। ਆਤਮਾ ਤਾਂ ਹੈ ਹੀ ਅਵਿਨਾਸ਼ੀ,
ਉਸ ਵਿੱਚ ਸਿਰਫ ਖਾਦ ਪੈਂਦੀ ਹੈ। ਜਿਸ ਨੂੰ ਕੱਢਣ ਦੇ ਲਈ ਬਾਪ ਇੱਕ ਹੀ ਯੁਕਤੀ ਦੱਸਦੇ ਹਨ ਕਿ ਯਾਦ
ਕਰੋ। ਪਤਿਤ ਤੋਂ ਪਾਵਨ ਬਣਨ ਦੀ ਯੁਕਤੀ ਕਿੰਨੀ ਚੰਗੀ ਹੈ। ਮੰਦਿਰ ਬਣਾਉਣ ਵਾਲੇ, ਸ਼ਿਵ ਦੀ ਪੂਜਾ ਕਰਨ
ਵਾਲੇ ਵੀ ਭਗਤ ਹਨ ਨਾ। ਪੁਜਾਰੀ ਨੂੰ ਕਦੀ ਪੂਜਯ ਕਹਿ ਨਹੀਂ ਸਕਦੇ। ਅੱਛਾ।
ਮਿੱਠੇ- ਮਿੱਠੇ ਸਿੱਕੀਲਧੇ
ਬੱਚਿਆਂ ਪ੍ਰਤੀ ਮਾਤ ਪਿਤਾ ਬਾਪ ਦਾਦਾ ਦਾ ਯਾਦ ਪਿਆਰ ਅਤੇ ਗੁਡਮੋਰਨਿੰਗ । ਰੂਹਾਨੀ ਬਾਪ ਦੀ ਰੂਹਾਨੀ
ਬੱਚਿਆਂ ਨੂੰ ਨਮਸਤੇ।
ਧਾਰਨਾ ਲਈ ਮੁੱਖ
ਸਾਰ:-
1. ਜਿਸਨੂੰ ਸਾਰੀ
ਦੁਨੀਆਂ ਲੱਭ ਰਹੀ ਹੈ, ਉਹ ਬਾਬਾ ਸਾਨੂੰ ਮਿਲ ਗਿਆ ਹੈ - ਇਸ ਖੁਸ਼ੀ ਵਿੱਚ ਰਹਿਣਾ ਹੈ। ਯਾਦ ਨਾਲ ਹੀ
ਪਾਪ ਕੱਟਦੇ ਹਨ ਇਸਲਈ ਕਿਸੀ ਵੀ ਪਰਿਸਥਿਤੀ ਵਿੱਚ ਬਾਪ ਅਤੇ ਵਰਸੇ ਨੂੰ ਯਾਦ ਕਰਨਾ ਹੈ। ਇੱਕ ਮਿਨਟ
ਵੀ ਆਪਣਾ ਸਮੇਂ ਵੇਸਟ ਨਹੀਂ ਕਰਨਾ ਹੈ।
2. ਇਸ ਪੁਰਾਣੀ ਦੁਨੀਆਂ
ਤੋਂ ਬੁੱਧੀ ਦਾ ਲੰਗਰ ਉਠਾ ਦੇਣਾ ਹੈ। ਬਾਬਾ ਸਾਡੇ ਲਈ ਨਵਾਂ ਘਰ ਬਣਾ ਰਹੇ ਹਨ, ਇਹ ਹੈ ਰੋਰਵ ਨਰਕ,
ਕੰਸ ਪੁਰੀ, ਅਸੀਂ ਜਾਂਦੇ ਹਾਂ ਬੈਕੁੰਠਪੁਰੀ ਵਿੱਚ। ਹਮੇਸ਼ਾ ਇਸ ਸਮ੍ਰਿਤੀ ਵਿੱਚ ਰਹਿਣਾ ਹੈ।
ਵਰਦਾਨ:-
ਵਿਹੰਗ ਮਾਰਗ ਦੀ ਸੇਵਾ ਦਵਾਰਾ ਵਿਸ਼ਵ ਪਰਿਵਰਤਨ ਦੇ ਕੰਮ ਨੂੰ ਸੰਪੰਨ ਕਰਨ ਵਾਲੇ ਸੱਚੇ ਸੇਵਾਧਾਰੀ ਭਵ
ਵਿਹੰਗ ਮਾਰਗ ਦੀ ਸੇਵਾ
ਕਰਨ ਦੇ ਲਈ ਸੰਗਠਿਤ ਰੂਪ ਵਿੱਚ “ਰੂਪ ਅਤੇ ਬਸੰਤ” ਇਹਨਾਂ ਦੋ ਗੱਲਾਂ ਦਾ ਬੈਲੇਂਸ ਚਾਹੀਦਾ ਹੈ। ਜਿਵੇਂ
ਬਸੰਤ ਰੂਪ ਨਾਲ ਇੱਕ ਸਮੇਂ ਤੇ ਅਨੇਕ ਆਤਮਾਵਾਂ ਨੂੰ ਸੰਦੇਸ਼ ਦੇਣ ਦਾ ਕੰਮ ਕਰਦੇ ਹੋ ਇਵੇਂ ਹੀ ਰੂਪ
ਮਤਲਬ ਯਾਦ ਬਲ ਦਵਾਰਾ, ਸ਼੍ਰੇਸ਼ਠ ਸੰਕਲਪ ਦੇ ਬਲ ਦਵਾਰਾ ਵਿਹੰਗ ਮਾਰਗ ਦੀ ਸਰਵਿਸ ਕਰੋ। ਇਸਦੀ ਵੀ
ਇਨਵੇਂਸ਼ਨ ਨਿਕਲੋ। ਨਾਲ -ਨਾਲ ਸੰਗਠਿਤ ਰੂਪ ਵਿੱਚ ਦ੍ਰਿੜ੍ਹ ਸੰਕਲਪ ਨਾਲ ਪੁਰਾਣੇ ਸੰਸਕਾਰ, ਸੁਭਾਵ
ਅਤੇ ਪੁਰਾਣੀ ਚਲਣ ਦੇ ਤਿਲ ਅਤੇ ਜੋ ਯੱਗ ਵਿੱਚ ਸਵਾਹਾ ਕਰੋ ਉਦੋਂ ਵਿਸ਼ਵ ਪਰਿਵਰਤਨ ਦਾ ਕੰਮ ਸੰਪੰਨ
ਹੋਵੇਗਾ ਮਤਲਬ ਯੱਗ ਦੀ ਸਮਾਪਤੀ ਹੋਵੇਗੀ।
ਸਲੋਗਨ:-
ਬਾਲਕ ਅਤੇ
ਮਾਲਿਕ ਪਨ ਦੇ ਬੈਲੇਂਸ ਨਾਲ ਪਲੈਨ ਨੂੰ ਪ੍ਰੈਕਟੀਕਲ ਵਿੱਚ ਲਿਆਓ।
ਅਵਿੱਅਕਤ ਇਸ਼ਾਰੇ:-
ਰੂਹਾਨੀ ਰੌਇਲਟੀ ਅਤੇ ਪਿਉਰਿਟੀ ਦੀ ਪਰਸਨੈਲਿਟੀ ਧਾਰਨ ਕਰੋ।
ਇਸ ਈਸ਼ਵਰੀ ਸੇਵਾ ਵਿੱਚ
ਵੱਡੇ -ਤੋਂ -ਵੱਡਾ ਪੁੰਨ ਹੈ - ਪਵਿੱਤਰਤਾ ਦਾ ਦਾਨ ਦੇਣਾ। ਪਵਿੱਤਰ ਬਣਨਾ ਅਤੇ ਬਣਾਉਣਾ ਹੀ ਪੁੰਨ
ਆਤਮਾ ਬਣਨਾ ਹੈ ਕਿਉਕਿ ਕਿਸੇ ਆਤਮਾ ਨੂੰ ਆਤਮ -ਘਾਤ ਮਹਾ ਪਾਪ ਤੋਂ ਛੁਡਾਉਂਦੇ ਹੋ। ਅਪਵਿੱਤਰਤਾ ਆਤਮ
- ਘਾਤ ਹੈ। ਪਵਿੱਤਰਤਾ ਜਿਯ -ਦਾਨ ਹੈ। ਕਿਸੇਦਾ ਦੁੱਖ ਲੈਕੇ ਸੁਖ ਦੇਣਾ, ਇਹ ਸਭਤੋਂ ਵੱਡੇ ਤੋਂ ਵੱਡਾ
ਪੁੰਨ ਦਾ ਕੰਮ ਹੈ। ਇਵੇਂ ਪੁੰਨ ਕਰਦੇ -ਕਰਦੇ ਪੁੰਨਆਤਮਾ ਬਣ ਜਾਣਗੇ।