23.06.24     Avyakt Bapdada     Punjabi Murli     19.03.20    Om Shanti     Madhuban


" ਨਿਰਮਾਣ ਅਤੇ ਨਿਰਮਾਨ ਦੇ ਬੈਲੇਂਸ ਨਾਲ ਦੁਆਵਾਂ ਦਾ ਖਾਤਾ ਜਮਾਂ ਕਰੋ”


ਅੱਜ ਬਾਪਦਾਦਾ ਆਪਣੇ ਹੋਲੀ ਹੈਪੀ ਹੰਸਾਂ ਦੀ ਸਭਾ ਵਿੱਚ ਆਏ ਹਨ। ਚਾਰੋਂ ਪਾਸੇ ਹੋਲੀ ਹੰਸ ਦਿਖਾਈ ਦੇ ਰਹੇ ਹਨ। ਹੋਲੀਹੰਸ ਦੀ ਵਿਸ਼ੇਸ਼ਤਾ ਨੂੰ ਸਭ ਚੰਗੀ ਤਰ੍ਹਾਂ ਜਾਣਦੇ ਹੋ। ਸਦਾ ਹੋਲੀ ਹੈਪੀ ਹੰਸ ਮਤਲਬ ਸਵੱਛ ਅਤੇ ਸਾਫ਼ ਦਿਲ। ਇਵੇਂ ਦੇ ਹੋਲਿਹੰਸ ਦੀ ਸਵੱਛ ਅਤੇ ਸਾਫ਼ ਦਿਲ ਹੋਣ ਦੇ ਕਾਰਣ ਹਰ ਸ਼ੁਭ ਆਸ਼ਾਵਾਂ ਸਹਿਜ ਪੂਰਨ ਹੁੰਦੀਆਂ ਹਨ। ਸਦਾ ਤ੍ਰਿਪਤ ਆਤਮਾ ਰਹਿੰਦੇ ਹਨ। ਸ਼੍ਰੇਸ਼ਠ ਸੰਕਲਪ ਕੀਤਾ ਅਤੇ ਪੂਰਾ ਹੋਇਆ। ਮਿਹਨਤ ਨਹੀਂ ਕਰਨੀ ਪੈਂਦੀ। ਕਿਉਂ? ਬਾਪਦਾਦਾ ਨੂੰ ਸਭਤੋਂ ਪ੍ਰਿਯ, ਸਭਤੋਂ ਸਮੀਪ ਸਾਫ਼ ਦਿਲ ਪਿਆਰੇ ਹਨ। ਸਾਫ਼ ਦਿਲ ਸਦਾ ਬਾਪਦਾਦਾ ਦੇ ਦਿਲਤਖ਼ਤ ਨਸ਼ੀਨ, ਸਰਵ ਸ਼੍ਰੇਸ਼ਠ ਸੰਕਲਪ ਪੂਰਨ ਹੋਣ ਦੇ ਕਾਰਣ ਵ੍ਰਿਤੀ ਵਿੱਚ, ਦ੍ਰਿਸ਼ਟੀ ਵਿੱਚ, ਬੋਲ ਵਿੱਚ, ਸੰਬੰਧ - ਸੰਪਰਕ ਵਿੱਚ ਸਰਲ ਅਤੇ ਸਪਸ਼ੱਟ ਇੱਕ ਸਮਾਨ ਦਿਖਾਈ ਦਿੰਦੇ ਹਨ। ਸਰਲਤਾ ਦੀ ਨਿਸ਼ਾਨੀ ਹੈ - ਦਿਲ , ਦਿਮਾਗ , ਬੋਲ ਇਕ ਸਮਾਨ। ਦਿਲ ਵਿੱਚ ਇੱਕ, ਬੋਲ ਵਿੱਚ ਹੋਰ (ਦੂਸਰਾ) - ਇਹ ਸਰਲਤਾ ਦੀ ਨਿਸ਼ਨੀ ਨਹੀਂ ਹੈ। ਸਰਲ ਸੁਭਾਵ ਵਾਲੇ ਸਦਾ ਨਿਰਮਾਣਚਿਤ, ਨਿਰਹੰਕਾਰੀ, ਨਿਰ - ਸਵਾਰਥੀ ਹੁੰਦੇ ਹਨ। ਹੌਲੀਹੰਸ ਦੀ ਵਿਸ਼ੇਸ਼ਤਾ - ਸਰਲ - ਚਿਤ, ਸਰਲ ਵਾਣੀ, ਸਰਲ ਵ੍ਰਿਤੀ, ਸਰਲ ਦ੍ਰਿਸ਼ਟੀ।

ਬਾਪਦਾਦਾ ਇਸ ਵਰ੍ਹੇ ਵਿੱਚ ਸਭ ਬੱਚਿਆਂ ਵਿੱਚ ਦੋ ਵਿਸ਼ੇਸ਼ਤਾਵਾਂ ਚਲਣ ਅਤੇ ਚੇਹਰੇ ਵਿੱਚ ਦੇਖਣਾ ਚਾਹੁੰਦੇ ਹਨ। ਸਭ ਪੁੱਛਦੇ ਹਨ ਨਾ - ਅੱਗੇ ਕੀ ਕਰਨਾ ਹੈ? ਇਸ ਸੀਜ਼ਨ ਦੇ ਵਿਸ਼ੇਸ਼ ਸਮਾਪਤੀ ਦੇ ਬਾਦ ਕੀ ਕਰਨਾ ਹੈ? ਸਭ ਸੋਚਦੇ ਹੋ ਨਾ - ਅੱਗੇ ਕੀ ਹੋਣਾ ਹੈ! ਅੱਗੇ ਕੀ ਕਰਨਾ ਹੈ! ਸੇਵਾ ਦੇ ਸ਼ੇਤਰ ਵਿੱਚ ਤਾਂ ਯਥਾਸ਼ਕਤੀ ਮਜ਼ੋਰਿਟੀ ਨੇ ਬਹੁਤ ਚੰਗੀ ਪ੍ਰਗਤੀ ਕੀਤੀ ਹੈ, ਅੱਗੇ ਵਧੇ ਹਨ। ਬਾਪਦਾਦਾ ਇਸ ਉੱਨਤੀ ਦੇ ਲਈ ਮੁਬਾਰਕ ਵੀ ਦਿੰਦੇ ਹਨ - ਬਹੁਤ ਚੰਗਾ, ਬਹੁਤ ਚੰਗਾ, ਬਹੁਤ ਚੰਗਾ। ਨਾਲ - ਨਾਲ ਰਿਜ਼ਲਟ ਵਿੱਚ ਇੱਕ ਗੱਲ ਦਿਖਾਈ ਦਿੱਤੀ, ਕੀ ਉਹ ਸੁਣਾਵੇ? ਟੀਚਰਸ ਸੁਣਾਵੇ, ਡਬਲ ਫਾਰਨੇਰਸ ਸੁਣਾਵੇ? ਪਾਂਡਵ ਸੁਣਾਵੇ? ਹੱਥ ਉਠਾਓ ਤਾਂ ਹੀ ਸੁਣਾਵਾਂਗੇ, ਨਹੀਂ ਤਾਂ ਨਹੀਂ ਸੁਣਾਵੇਂਗੇ। (ਸਭ ਨੇ ਹੱਥ ਉਠਾਇਆ) ਬਹੁਤ ਅੱਛਾ। ਇੱਕ ਗੱਲ ਕੀ ਦੇਖੀ? ਕਿਉਂਕਿ ਅੱਜ ਵਤਨ ਵਿੱਚ ਬਾਪਦਾਦਾ ਦੀ ਆਪਸ ਵਿੱਚ ਰੂਹਰਿਹਾਨ ਸੀ, ਕਿਵੇਂ ਰੂਹਰਿਹਾਨ ਕਰਨਗੇ? ਦੋਵੇ ਕਿਵੇਂ ਇੱਕ ਦੋ ਨਾਲ ਰੂਹਰਿਹਾਂਨ ਕਰਨਗੇ? ਜਿਵੇਂ ਇੱਥੇ ਇਸ ਦੁਨੀਆਂ ਵਿੱਚ ਤੁਸੀਂ ਲੋਕ ਮੋਨੋਐਕਟਿੰਗ ਕਰਦੇ ਹੋ ਨਾ! ਬਹੁਤ ਚੰਗੀ - ਚੰਗੀ ਕਰਦੇ ਹੋ। ਤਾਂ ਤੁਸੀਂ ਲੋਕਾਂ ਦੀ ਸਾਕਾਰੀ ਦੁਨੀਆਂ ਵਿੱਚ ਤਾਂ ਇੱਕ ਆਤਮਾ ਦੋ ਪਾਰ੍ਟ ਵਜਾਉਂਦੀ ਹੈ ਅਤੇ ਬਾਪਦਾਦਾ ਦੋ ਆਤਮਾਵਾਂ ਇੱਕ ਸ਼ਰੀਰ ਹੈ। ਫਰਕ ਹੋਇਆ ਨਾ! ਤਾਂ ਬਹੁਤ ਮਜ਼ੇ ਦੀ ਗੱਲ ਹੁੰਦੀ ਹੈ।

ਤਾਂ ਅੱਜ ਵਤਨ ਵਿੱਚ ਬਾਪਦਾਦਾ ਦੀ ਰੂਹਰਿਹਾਂਨ ਚੱਲੀ - ਕਿਸ ਗੱਲ ਤੇ? ਤੁਸੀਂ ਸਭ ਜਾਣਦੇ ਹੋ ਕਿ ਬ੍ਰਹਮਾ ਬਾਪ ਨੂੰ ਉਮੰਗ ਕੀ ਹੁੰਦਾ ਹੈ? ਜਾਣਦੇ ਹੋ ਨਾ ਚੰਗੀ ਤਰ੍ਹਾਂ ਨਾਲ? ਬ੍ਰਹਮਾ ਬਾਪ ਦਾ ਉਮੰਗ ਸੀ - ਜਲਦੀ ਤੋਂ ਜਲਦੀ ਹੋਵੇ। ਤਾਂ ਸ਼ਿਵ ਬਾਪ ਨੇ ਕਿਹਾ ਬ੍ਰਹਮਾ ਬਾਪ ਨੂੰ - ਵਿਨਾਸ਼ ਅਤੇ ਪਰਿਵਰਤਨ ਕਰਨਾ ਤਾਂ ਇੱਕ ਤਾਲੀ ਵੀ ਨਹੀਂ, ਚਪਟੀ (ਚੁਟਕੀ) ਵਜਾਉਣ ਦੀ ਗੱਲ ਹੈ। ਪਰ ਤੁਸੀਂ ਪਹਿਲੇ 108 ਨਹੀਂ, ਅੱਧੀ ਮਾਲਾ ਬਣਾਕੇ ਦਵੋ। ਤਾਂ ਬ੍ਰਹਮਾ ਬਾਪ ਨੇ ਕੀ ਉੱਤਰ ਦਿੱਤਾ ਹੋਵੇਗਾ? ਦੱਸੋ। (ਤਿਆਰ ਹੋ ਰਹੇ ਹਨ) ਅੱਛਾ - ਅੱਧੀ ਮਾਲਾ ਵੀ ਤਿਆਰ ਨਹੀਂ ਹੋਈ ਹੈ? (ਸਭ ਹੱਸ ਰਹੇ ਹਨ) ਹੱਸਣਾ ਮਾਨਾ ਕੁਝ ਹੈ! ਜੋ ਬੋਲਦੇ ਹਨ ਅੱਧੀ ਮਾਲਾ ਤਿਆਰ ਹੈ, ਉਹ ਇੱਕ ਹੱਥ ਉਠਾਓ। ਤਿਆਰ ਹੋਈ ਹੈ? ਬਹੁਤ ਥੋੜੇ ਹਨ। ਜੋ ਸਮਝਦੇ ਹਨ ਹੋ ਰਹੀ ਹੈ, ਉਹ ਹੱਥ ਉਠਾਓ। ਮਿਜੌਰਟੀ ਕਹਿੰਦੇ ਹਨ ਹੋ ਰਹੀ ਹੈ ਅਤੇ ਮਨਾਰਿਟੀ ਕਹਿੰਦੇ ਹਨ ਹੋ ਗਈ ਹੈ। ਜਿਨ੍ਹਾਂ ਨੇ ਹੱਥ ਉਠਾਇਆ ਹੈ ਕਿ ਤਿਆਰ ਹੋਈ ਹੈ, ਉਨ੍ਹਾਂ ਨੂੰ ਬਾਪਦਾਦਾ ਕਹਿੰਦੇ ਹਨ ਤੁਸੀ ਨਾਮ ਲਿਖਕੇ ਦੇਣਾ। ਚੰਗੀ ਗੱਲ ਹੈ ਨਾ! ਬਾਪਦਾਦਾ ਹੀ ਵੇਖਣਗੇ ਹੋਰ ਕੋਈ ਨਹੀਂ ਵੇਖੇਂਗੇ, ਬੰਦ ਹੋਵੇਗਾ। ਬਾਪਦਾਦਾ ਵੇਖਣਗੇ ਕਿ ਅਜਿਹੇ ਚੰਗੇ ਉਮੀਦਵਾਰ ਰਤਨ ਕਿਹੜੇ - ਕਿਹੜੇ ਹਨ। ਬਾਪਦਾਦਾ ਵੀ ਸਮਝਦੇ ਹਨ ਹੋਣੇ ਚਾਹੀਦੇ ਹਨ। ਤਾਂ ਇਨ੍ਹਾਂ ਕੋਲੋਂ ਨਾਮ ਲੈਣਾ, ਇਨ੍ਹਾਂ ਦਾ ਫੋਟੋ ਨਿਕਾਲੋ।

ਤਾਂ ਬ੍ਰਹਮਾ ਬਾਪ ਨੇ ਕੀ ਜਵਾਬ ਦਿੱਤਾ? ਤੁਸੀਂ ਸਭਨੇ ਤੇ ਚੰਗੇ -ਚੰਗੇ ਜਵਾਬ ਦਿੱਤੇ ਬ੍ਰਹਮਾ ਬਾਪ ਨੇ ਕਿਹਾ ਤਾਂ ਬਸ ਸਿਰਫ਼ ਇੰਨੀ ਦੇਰੀ ਹੈ ਜੋ ਤੁਸੀਂ ਚਪਟੀ ਵਜਾਓਗੇ, ਉਹ ਵੀ ਤਿਆਰ ਹੋ ਜਾਣਗੇ। ਤਾਂ ਚੰਗੀ ਗੱਲ ਹੋਈ ਨਾ! ਤਾਂ ਸ਼ਿਵ ਬਾਪ ਨੇ ਕਿਹਾ ਚੰਗਾ ਸਾਰੀ ਮਾਲਾ ਤਿਆਰ ਹੈ? ਅੱਧੀ ਮਾਲਾ ਦਾ ਤਾਂ ਜਵਾਬ ਮਿਲਿਆ, ਸਾਰੀ ਮਾਲਾ ਦੇ ਲਈ ਪੁੱਛਿਆ। ਉਸ ਵਿੱਚ ਕਿਹਾ ਥੋੜਾ ਟਾਇਮ ਚਾਹੀਦਾ ਹੈ। ਇਹ ਰੂਹਾਨੀਅਤ ਚੱਲੀ। ਕਿਉਂ ਥੋੜਾ ਟਾਇਮ ਚਾਹੀਦਾ ਹੈ? ਰੂਹਾਨੀਅਤ ਵਿੱਚ ਤਾਂ ਪ੍ਰਸ਼ਨ -ਉੱਤਰ ਹੀ ਚਲਦਾ ਹੈ ਨਾ। ਕਿਉਂ ਥੋੜਾ ਟਾਇਮ ਚਾਹੀਦਾ ਹੈ? ਕਿਹੜੀ ਵਿਸ਼ੇਸ਼ ਕਮੀ ਹੈ ਜਿਸਦੇ ਕਾਰਣ ਅੱਧੀ ਮਾਲਾ ਵੀ ਰੁੱਕੀ ਹੋਈ ਹੈ? ਤਾਂ ਚਾਰੋਂ ਪਾਸੇ ਦੇ ਬੱਚੇ ਹਰ ਏਰੀਆ, ਏਰੀਆ ਦੇ ਇਮਰਜ ਕਰਦੇ ਗਏ, ਜਿਵੇਂ ਤੁਹਾਡੇ ਜ਼ੋਨ ਹਨ ਨਾ, ਇਵੇਂ ਹੀ ਇਕ - ਇਕ ਜ਼ੋਨ ਨਹੀਂ, ਜ਼ੋਨ ਤਾਂ ਬਹੁਤ -ਬਹੁਤ ਵੱਡੇ ਹਨ ਨਾ। ਤਾਂ ਇੱਕ -ਇੱਕ ਵਿਸ਼ੇਸ਼ ਸ਼ਹਿਰ ਨੂੰ ਇਮਰਜ ਕਰਦੇ ਗਏ ਅਤੇ ਸਭਦੇ ਚੇਹਰੇ ਦੇਖਦੇ ਗਏ, ਦੇਖਦੇ - ਦੇਖਦੇ ਬ੍ਰਹਮਾ ਬਾਪ ਨੇ ਕਿਹਾ ਕਿ ਇੱਕ ਵਿਸ਼ੇਸ਼ਤਾ ਹੁਣ ਜਲਦੀ ਤੋਂ ਜਲਦੀ ਸਭ ਬੱਚੇ ਧਾਰਨ ਕਰ ਲੈਣਗੇ ਤਾਂ ਮਾਲਾ ਤਿਆਰ ਹੋ ਜਾਏਗੀ। ਕਿਹੜੀ ਵਿਸ਼ੇਸ਼ਤਾ? ਤਾਂ ਇਹ ਹੀ ਕਿਹਾ ਕਿ ਜਿੰਨੀ ਸਰਵਿਸ ਵਿੱਚ ਉੱਨਤੀ ਕੀਤੀ ਹੈ, ਸਰਵਿਸ ਕਰਦੇ ਹੋਏ ਅੱਗੇ ਵਧੇ ਹਨ। ਚੰਗਾ ਅੱਗੇ ਵਧੇ ਹਨ ਪਰ ਇੱਕ ਗੱਲ ਦਾ ਬੈਲੈਂਸ ਘਟ ਹੈ। ਉਹ ਇਹ ਹੀ ਗੱਲ ਕਿ ਨਿਰਮਾਣ ਕਰਨ ਵਿੱਚ ਤਾਂ ਚੰਗੇ ਅੱਗੇ ਵੱਧ ਗਏ ਹਨ ਪਰ ਨਿਰਮਾਣ ਦੇ ਨਾਲ ਨਿਰਮਾਨ - ਉਹ ਉਹ ਹੈ ਨਿਰਮਾਣ ਅਤੇ ਉਹ ਹੈ ਨਿਰਮਾਨ। ਮਾਤਰਾ ਦਾ ਫ਼ਰਕ ਹੈ। ਪਰ ਨਿਰਮਾਣ ਅਤੇ ਨਿਰਮਾਨ ਦੋਵਾਂ ਦੇ ਬੈਲੇਂਸ ਵਿੱਚ ਅੰਤਰ ਹੈ। ਸੇਵਾ ਦੀ ਉੱਨਤੀ ਵਿੱਚ ਨਿਰਮਾਨਤਾ ਦੇ ਬਜਾਏ ਕਿਧਰੇ - ਕਿਧਰੇ, ਕਦੀ - ਕਦੀ ਸਵ - ਅਭਿਮਾਨ ਵੀ ਮਿਕਸ ਹੋ ਜਾਂਦਾ ਹੈ। ਜਿਨਾਂ ਸੇਵਾ ਵਿੱਚ ਅੱਗੇ ਵਧਦੇ ਹਨ, ਓਨੀ ਹੀ ਵ੍ਰਿਤੀ ਵਿੱਚ, ਦ੍ਰਿਸ਼ਟੀ ਵਿੱਚ, ਚਾਲ ਵਿੱਚ ਨਿਰਮਾਨਤਾ ਦਿਖਾਈ ਦਵੇ, ਇਸ ਬੈਲੇਂਸ ਦੀ ਹੁਣ ਬਹੁਤ ਜਰੂਰਤ ਹੈ। ਹੁਣ ਤੱਕ ਜੋ ਸਭ ਸੰਬੰਧ - ਸੰਪਰਕ ਵਾਲਿਆਂ ਨਾਲ ਬਲੈਸਿੰਗ ਮਿਲਣੀ ਚਾਹੀਦੀ ਹੈ ਉਹ ਬਲੈਸਿੰਗ ਨਹੀਂ ਮਿਲਦੀ ਹੈ। ਅਤੇ ਪੁਰਸ਼ਾਰਥ ਕੋਈ ਕਿੰਨਾ ਵੀ ਕਰਦਾ ਹੈ, ਚੰਗਾ ਹੈ ਪਰ ਪੁਰਸ਼ਾਰਥ ਦੇ ਨਾਲ ਜੇਕਰ ਦੁਆਵਾਂ ਦਾ ਖਾਤਾ ਜਮਾਂ ਨਹੀਂ ਹੈ ਤਾਂ ਦਾਤਾ - ਪਨ ਦੀ ਸਟੇਜ, ਰਹਮਦਿਲ ਬਣਨ ਦੀ ਸਟੇਜ ਦੀ ਅਨੁਭੂਤੀ ਨਹੀਂ ਹੋਵੇਗੀ। ਜਰੂਰੀ ਹੈ - ਸਵ ਪੁਰਸ਼ਾਰਥ ਅਤੇ ਨਾਲ - ਨਾਲ ਬਾਪਦਾਦਾ ਅਤੇ ਪਰਿਵਾਰ ਦੇ ਛੋਟੇ - ਵੱਡਿਆਂ ਦੀਆ ਦੁਆਵਾਂ। ਇਹ ਦੁਆਵਾਂ ਹਨ - ਇਹ ਪੁੰਨ ਦਾ ਖਾਤਾ ਜਮਾਂ ਕਰਨਾ ਹੈ। ਇਹ ਮਾਰਕਸ ਵਿੱਚ ਐਡੀਸ਼ਨ ਹੁੰਦੀ ਹੈ। ਕਿੰਨੀ ਵੀ ਸਰਵਿਸ ਕਰੋ, ਆਪਣੀ ਸਰਵਿਸ ਦੀ ਧੁਨ ਵਿੱਚ ਅੱਗੇ ਵਧਦੇ ਚੱਲੋ, ਪਰ ਬਾਪਦਾਦਾ ਸਭ ਬੱਚਿਆਂ ਵਿੱਚ ਇਹ ਵਿਸ਼ੇਸ਼ਤਾ ਦੇਖਣਾ ਚਾਹੁੰਦੇ ਹਨ ਕਿ ਸੇਵਾ ਦੇ ਨਾਲ ਨਿਰਮਾਨਤਾ, ਮਿਲਣਸਾਰ - ਇਹ ਪੁੰਨ ਦਾ ਖਾਤਾ ਜਮਾਂ ਹੋਣਾ ਬਹੁਤ - ਬਹੁਤ ਜਰੂਰੀ ਹੈ। ਫਿਰ ਨਹੀਂ ਕਹਿਣਾ ਕਿ ਮੈਂ ਤਾਂ ਬਹੁਤ ਸਰਵਿਸ ਕੀਤੀ, ਮੈਂ ਤਾਂ ਇਹ ਕੀਤਾ, ਮੈਂ ਤਾਂ ਇਹ ਕੀਤਾ, ਪਰ ਨੰਬਰ ਪਿੱਛੇ ਕਿਉਂ? ਇਸਲਈ ਬਾਪਦਾਦਾ ਪਹਿਲੇ ਤੋਂ ਹੀ ਇਸ਼ਾਰਾ ਦਿੰਦੇ ਹਨ ਕਿ ਵਰਤਮਾਨ ਸਮੇਂ ਇਹ ਪੁੰਨ ਦਾ ਖਾਤਾ ਬਹੁਤ - ਬਹੁਤ ਜਮਾਂ ਕਰੋ। ਇਵੇਂ ਨਹੀਂ ਸੋਚੋ - ਇਹ ਤਾਂ ਹੈ ਹੀ ਇਵੇਂ, ਇਹ ਤਾਂ ਬਦਲਦਾ ਨਹੀਂ ਹੈ। ਜਦੋਂ ਪ੍ਰਕ੍ਰਿਤੀ ਨੂੰ ਬਦਲ ਸਕਦੇ ਹੋ, ਐਡਜੇਸਟ ਕਰਨਗੇ ਨਾ ਪ੍ਰਕ੍ਰਿਤੀ ਨੂੰ ਤਾਂ ਬ੍ਰਾਹਮਣ ਆਤਮਾ ਨੂੰ ਐਡਜਸਟ ਨਹੀਂ ਕਰ ਸਕਦੇ ਹੋ। ਅਗੇਂਸਟ ਨੂੰ ਐਡਜਸਟ ਕਰੋ। - ਇਹ ਹੈ ਨਿਰਮਾਣ ਅਤੇ ਨਿਰਮਾਨ ਦਾ ਬੈਲੇਂਸ। ਸੁਣਿਆ!

ਲਾਸ੍ਟ ਵਿੱਚ ਹੋਮਵਰਕ ਤਾਂ ਦੇਣਗੇ ਨਾ! ਕੁਝ ਤਾਂ ਹੋਮਵਰਕ ਮਿਲੇਗਾ ਨਾ! ਤਾਂ ਬਾਪਦਾਦਾ ਆਉਣ ਵਾਲੀ ਸੀਜਨ ਵਿੱਚ ਆਏਗਾ ਪਰ…ਕੰਡੀਸ਼ਨ ਪਾਵੇਗਾ। ਦੇਖੋ ਸਾਕਾਰ ਦਾ ਪਾਰ੍ਟ ਵੀ ਚੱਲਿਆ, ਅਵਿੱਅਕਤ ਪਾਰ੍ਟ ਵੀ ਚੱਲਿਆ, ਇਤਨਾ ਸਮੇਂ ਅਵਿੱਅਕਤ ਪਾਰ੍ਟ ਚੱਲਣ ਦਾ ਸੁਪਨੇ ਵਿੱਚ ਵੀ ਨਹੀਂ ਸੀ। ਤਾਂ ਦੋਵੇ ਪਾਰ੍ਟ ਡਰਾਮੇ ਅਨੁਸਾਰ ਚੱਲੇ। ਹੁਣ ਕੋਈ ਤਾਂ ਕੰਡੀਸ਼ਨ ਪਾਉਣੀ ਪਵੇਗੀ ਜਾਂ ਨਹੀਂ! ਕੀ ਰਾਏ ਹੈ? ਕੀ ਇਵੇਂ ਹੀ ਚੱਲਦਾ ਰਹੇਗਾ? ਕਿਉਂ? ਅੱਜ ਵਤਨ ਵਿੱਚ ਪ੍ਰੋਗ੍ਰਾਮ ਵੀ ਪੁੱਛਿਆ। ਤਾਂ ਬਾਪਦਾਦਾ ਦੀ ਰੂਹਰਿਹਾਨ ਵਿੱਚ ਇਹ ਵੀ ਚੱਲਿਆ ਕਿ ਇਹ ਡਰਾਮੇ ਦਾ ਪਾਰ੍ਟ ਕਦੋਂ ਤੱਕ? ਕੀ ਕੋਈ ਡੇਟ ਹੈ? (ਦੇਹਰਾਦੂਨ ਦੀ ਪ੍ਰੇਮ ਭੈਣ ਨਾਲ) ਜਨਮ-ਪਤ੍ਰੀ ਸੁਣਾਓ, ਕਦੋਂ ਤੱਕ? ਹੁਣ ਇਹ ਕਵੇਸ਼ਚਨ ਉੱਠਿਆ ਹੈ, ਕਦੋਂ ਤੱਕ? ਤਾਂ ਲੇਕਿਨ…ਦੇ ਲਈ 6 ਮਹੀਨੇ ਤਾਂ ਹੈ ਹੀ ਨਾ! 6 ਮਹੀਨੇ ਦੇ ਬਾਦ ਹੀ ਦੂਸਰੀ ਸੀਜਨ ਸ਼ੁਰੂ ਹੁੰਦੀ ਹੈ। ਤਾਂ ਬਾਪਦਾਦਾ ਰਿਜ਼ਲਟ ਦੇਖਣੇ ਚਾਹੁੰਦੇ ਹਨ। ਦਿਲ ਸਾਫ਼, ਕੋਈ ਵੀ ਦਿਲ ਵਿੱਚ ਪੁਰਾਣੇ ਸੰਸਕਾਰ ਦਾ, ਅਭਿਮਾਨ - ਅਪਮਾਨ ਦੀ ਮਹਿਸੂਸ਼ਤਾ ਦਾ ਦਾਗ਼ ਨਹੀਂ ਹੋਵੇ।

ਬਾਪਦਾਦਾ ਦੇ ਕੋਲ ਵੀ ਦਿਲ ਦਾ ਚਿੱਤਰ ਕੱਢਣ ਦੀ ਮਸ਼ੀਨਰੀ ਹੈ। ਇੱਥੇ ਐਕਸਰੇ ਵਿੱਚ ਇਹ ਸਥੂਲ ਦਿਲ ਦਿਖਾਈ ਦਿੰਦਾ ਹੈ ਨਾ। ਤਾਂ ਵਤਨ ਵਿੱਚ ਦਿਲ ਦਾ ਚਿੱਤਰ ਬਹੁਤ ਸਪੱਸ਼ਟ ਦਿਖਾਈ ਦਿੰਦਾ ਹੈ। ਕਈ ਤਰ੍ਹਾਂ ਦੇ ਛੋਟੇ - ਵੱਡੇ ਦਾਗ਼, ਢਿਲੇ ਸਾਫ਼ ਦਿਖਾਈ ਦਿੰਦੇ ਹਨ।

ਅੱਜ ਹੋਲੀ ਮਨਾਉਣ ਆਏ ਹੋ ਨਾ! ਲਾਸ੍ਟ ਟਰਨ ਹੋਣ ਦੇ ਕਾਰਣ ਪਹਿਲੇ ਹੋਮਵਰਕ ਦੱਸ ਦਿੱਤਾ ਪਰ ਹੋਲੀ ਦਾ ਅਰਥ ਹੋਰਾਂ ਨੂੰ ਵੀ ਸੁਣਾਉਂਦੇ ਹੋ ਕਿ ਹੋਲੀ ਮਨਾਉਣਾ ਮਤਲਬ ਬੀਤੀ ਸੋ ਬੀਤੀ ਕਰਨਾ। ਹੋਲੀ ਮਨਾਉਣਾ ਮਤਲਬ ਦਿਲ ਵਿੱਚ ਕੋਈ ਵੀ ਛੋਟਾ ਵੱਡਾ ਦਾਗ਼ ਨਹੀਂ ਰਹਿਣਾ, ਬਿਲਕੁਲ ਸਾਫ਼ ਦਿਲ, ਸਰਵ ਪ੍ਰਾਪਤੀ ਸੰਪੰਨ। ਬਾਪਦਾਦਾ ਨੇ ਪਹਿਲੇ ਵੀ ਸੁਣਾਇਆ ਹੈ ਕਿ ਬਾਪਦਾਦਾ ਦਾ ਬੱਚਿਆਂ ਨਾਲ ਪਿਆਰ ਹੋਣ ਦੇ ਕਾਰਣ ਇੱਕ ਗੱਲ ਚੰਗੀ ਨਹੀਂ ਲੱਗਦੀ। ਉਹ ਮਿਹਨਤ ਬਹੁਤ ਕਰਦੇ ਹਨ। ਜੇਕਰ ਦਿਲ ਸਾਫ਼ ਹੋ ਜਾਏ ਤਾਂ ਮਿਹਨਤ ਨਹੀਂ, ਦਿਲਾਰਾਮ ਦਿਲ ਵਿੱਚ ਸਮਾਇਆ ਰਹੇਗਾ ਅਤੇ ਤੁਸੀਂ ਦਿਲਾਰਾਮ ਦੇ ਦਿਲ ਵਿੱਚ ਸਮਾਏ ਹੋਏ ਰਹੋਗੇ। ਦਿਲ ਵਿੱਚ ਬਾਪ ਸਮਾਇਆ ਹੋਇਆ ਹੈ। ਕਿਸੇ ਵੀ ਰੂਪ ਦੀ ਮਾਇਆ, ਭਾਵੇਂ ਸੂਕ੍ਸ਼੍ਮ ਰੂਪ ਹੋਵੇ, ਭਾਵੇਂ ਰਾਇਲ ਹੋਵੇ, ਭਾਵੇਂ ਮੋਟਾ ਰੂਪ ਹੋਵੇ, ਕਿਸੇ ਵੀ ਰੂਪ ਵਿੱਚ ਮਾਇਆ ਆ ਨਹੀਂ ਸਕਦੀ। ਸੁਪਨੇ ਮਾਤਰ, ਸੰਕਲਪ ਮਾਤਰ, ਸੰਕਲਪ ਮਾਤਰ ਵੀ ਮਾਇਆ ਆ ਨਹੀਂ ਸਕਦੀ। ਤਾਂ ਮਿਹਨਤ ਮੁਕਤ ਹੋ ਜਾਣਗੇ ਨਾ! ਬਾਪਦਾਦਾ ਮਨਸਾ ਵਿੱਚ ਵੀ ਮਿਹਨਤ ਮੁਕਤ ਦੇਖਣਾ ਚਾਹੁੰਦੇ ਹਨ। ਮਿਹਨਤ ਮੁਕਤ ਹੀ ਜੀਵਨਮੁਕਤ ਦਾ ਅਨੁਭਵ ਕਰ ਸਕਦੇ ਹਨ। ਹੋਲੀ ਮਨਾਉਣ ਮਾਨਾ ਮਿਹਨਤ ਮੁਕਤ, ਜੀਵਨਮੁਕਤ ਅਨੁਭੂਤੀ ਵਿੱਚ ਰਹਿਣਾ। ਹੁਣ ਬਾਪਦਾਦਾ ਮਨਸਾ ਸ਼ਕਤੀ ਦਵਾਰਾ ਸੇਵਾ ਨੂੰ ਸ਼ਕਤੀਸ਼ਾਲੀ ਬਣਾਉਣਾ ਚਾਹੁੰਦੇ ਹਨ। ਵਾਣੀ ਦਵਾਰਾ ਸੇਵਾ ਚਲਦੀ ਰਹੀ ਹੈ, ਚੱਲਦੀ ਰਹੇਗੀ, ਪਰ ਇਸ ਵਿੱਚ ਸਮੇਂ ਲੱਗਦਾ ਹੈ। ਸਮੇਂ ਘੱਟ ਹੈ, ਸੇਵਾ ਹੁਣ ਵੀ ਬਹੁਤ ਹੈ। ਰਿਜ਼ਲਟ ਤੁਸੀਂ ਸਭਨੇ ਸੁਣਾਈ। ਹੁਣ ਤੱਕ 108 ਦੀ ਮਾਲਾ ਵੀ ਨਿਕਾਲ ਨਹੀਂ ਸਕਦੇ। 16 ਹਜ਼ਾਰ, 9 ਲੱਖ - ਇਹ ਤਾਂ ਬਹੁਤ ਦੂਰ ਹੋ ਗਏ। ਇਸਦੇ ਲਈ ਫਾਸਟ ਵਿਧੀ ਚਾਹੀਦੀ ਹੈ। ਪਹਿਲੇ ਆਪਣੀ ਮਨਸਾ ਨੂੰ ਸ਼੍ਰੇਸ਼ਠ, ਸਾਫ਼ ਬਣਾਓ, ਇੱਕ ਸੈਕਿੰਡ ਵੀ ਵਿਅਰਥ ਨਹੀਂ ਜਾਏ। ਹੁਣ ਤੱਕ ਮੈਜੋਰਿਟੀ ਦੇ ਵੇਸ੍ਟ ਸੰਕਲਪ ਦੀ ਪਰਸੈਂਟਜ ਰਹੀ ਹੋਈ ਹੈ। ਅਸ਼ੁੱਧ ਨਹੀਂ ਪਰ ਵੇਸ੍ਟ ਹਨ ਇਸਲਈ ਮਨਸਾ ਸੇਵਾ ਫਾਸਟ ਗਤੀ ਨਾਲ ਨਹੀਂ ਹੋ ਸਕਦੀ। ਹੁਣ ਹੋਲੀ ਮਨਾਉਣਾ ਮਤਲਬ ਮਨਸਾ ਨੂੰ ਵਿਅਰਥ ਤੋਂ ਵੀ ਹੋਲੀ ਬਣਾਉਣਾ।

ਹੋਲੀ ਮਨਾਈ? ਮਨਾਉਣਾ ਅਤੇ ਬਣਨਾ। ਦੁਨੀਆਂ ਵਾਲੇ ਤਾਂ ਵੱਖ - ਵੱਖ ਰੰਗਾ ਨਾਲ ਹੋਲੀ ਮਨਾਉਦੇ ਹਨ ਪਰ ਬਾਪਦਾਦਾ ਸਭ ਬੱਚਿਆਂ ਦੇ ਉੱਪਰ ਦਿਵਯ ਗੁਣਾਂ ਦੇ, ਦਿਵਯ ਸ਼ਕਤੀਆਂ ਦੇ, ਗਿਆਨ ਗੁਲਾਬ ਦੇ ਰੰਗ ਪਾ ਰਹੇ ਹਨ।

ਅੱਜ ਵਤਨ ਵਿੱਚ ਹੋਰ ਵੀ ਸਮਾਚਾਰ ਸੀ। ਇੱਕ ਤਾਂ ਸੁਣਾਇਆ - ਰੂਹਰਿਹਾਂਨ ਦਾ। ਦੂਸਰਾ ਇਹ ਸੀ ਕਿ ਜੋ ਵੀ ਤੁਹਾਡੇ ਚੰਗੇ - ਚੰਗੇ ਸੇਵਾ ਸਾਥੀ ਐਡਵਾਂਸ ਪਾਰਟੀ ਵਿੱਚ ਗਏ ਹਨ, ਉਹਨਾਂ ਦਾ ਅੱਜ ਵਤਨ ਵਿੱਚ ਹੋਲੀ ਮਨਾਉਣ ਦਾ ਦਿਨ ਸੀ। ਤੁਸੀਂ ਸਭਨੂੰ ਵੀ ਜਦੋਂ ਕੋਈ ਮੌਕਾ ਹੁੰਦਾ ਹੈ ਤਾਂ ਯਾਦ ਤਾਂ ਆਉਂਦੀ ਹੈ ਨਾ। ਆਪਣੀ ਦਾਦੀਆਂ ਦੀ, ਸਹੇਲੀਆਂ ਦੀ, ਪਾਂਡਵਾਂ ਦੀ ਯਾਦ ਤਾਂ ਆਉਂਦੀ ਹੈ ਨਾ! ਬਹੁਤ ਵੱਡਾ ਗਰੁੱਪ ਹੋ ਗਿਆ ਹੈ ਐਡਵਾਸ ਪਾਰਟੀ ਦਾ। ਜੇਕਰ ਨਾਮ ਨਿਕਾਲੋ ਤਾਂ ਬਹੁਤ ਹਨ। ਤਾਂ ਵਤਨ ਵਿੱਚ ਅੱਜ ਸਭ ਤਰ੍ਹਾਂ ਦੀਆਂ ਆਤਮਾਵਾਂ ਹੋਲੀ ਮਨਾਉਣ ਆਈਆਂ ਸਨ। ਹੁਣ ਆਪਣੇ - ਆਪਣੇ ਪੁਰਸ਼ਾਰਥ ਦੀ ਪ੍ਰਾਲਬੱਧ ਪ੍ਰਮਾਣ ਵੱਖ - ਵੱਖ ਪਾਰਟ ਵਜਾ ਰਹੇ ਹਨ। ਐਡਵਾਂਸ ਪਾਰਟੀ ਦਾ ਪਾਰ੍ਟ ਹੁਣ ਤੱਕ ਗੁਪਤ ਹੈ। ਤੁਸੀਂ ਸੋਚਦੇ ਹੋ ਨਾ - ਕੀ ਕਰ ਰਹੇ ਹਨ? ਉਹ ਤੁਸੀਂ ਲੋਕਾਂ ਦਾ ਆਹਵਾਨ ਕਰ ਰਹੇ ਹਨ ਕੀ ਸੰਪੂਰਨ ਬਣ ਦਿਵਯ ਜਨਮ ਦਵਾਰਾ ਨਵੀਂ ਸ਼੍ਰਿਸਟੀ ਦੇ ਨਿਮਿਤ ਬਣੋ। ਸਭ ਆਪਣੇ ਪਾਰ੍ਟ ਵਿੱਚ ਖੁਸ਼ ਹਨ। ਇਹ ਸਮ੍ਰਿਤੀ ਨਹੀਂ ਹੈ ਕਿ ਅਸੀਂ ਸੰਗਮਯੁਗ ਤੋਂ ਆਏ ਹਾਂ। ਦਿਵ੍ਯਤਾ ਹੈ, ਪਵਿੱਤਰਤਾ ਹੈ, ਪਰਮਾਤਮ ਲਗਨ ਹੈ, ਪਰ ਗਿਆਨ ਕਲੀਅਰ ਇਮਰਜ਼ ਨਹੀਂ ਹੈ। ਨਿਆਰਾਪਨ ਹੈ, ਪਰ ਜੇਕਰ ਗਿਆਨ ਇਮਰਜ਼ ਹੋ ਜਾਏ ਤਾਂ ਸਭ ਭੱਜਕੇ ਮਧੂਬਨ ਵਿੱਚ ਤਾਂ ਆ ਜਾਣਗੇ ਨਾ! ਪਰ ਇਹਨਾਂ ਦਾ ਪਾਰਟ ਨਿਆਰਾ ਹੈ, ਗਿਆਨ ਦੀ ਸ਼ਕਤੀ ਹੈ। ਸ਼ਕਤੀ ਘੱਟ ਨਹੀਂ ਹੋਈ ਹੈ। ਨਿੰਰਤਰ ਮਰਿਆਦਾ ਪੂਰਵਕ ਘਰ ਦਾ ਵਾਤਾਵਰਨ, ਮਾਂ -ਬਾਪ ਦੀ ਸੰਤੁਸ਼ਟਤਾ ਅਤੇ ਸਥੂਲ ਸਾਧਨ ਵੀ ਸਭ ਪ੍ਰਪਾਤ ਹਨ। ਮਰਿਆਦਾ ਵਿੱਚ ਬਹੁਤ ਪੱਕੇ ਹਨ। ਨੰਬਰਵਾਰ ਵਿਸ਼ੇਸ਼ ਆਤਮਾਵਾਂ ਪੱਕੇ ਹਨ। ਮਹਿਸ਼ੂਸ ਕਰਦੇ ਹਨ ਕਿ ਸਾਡਾ ਪੂਰਵ ਜਨਮ ਅਤੇ ਪੁਨਰਜਨਮ ਮਹਾਨ ਰਿਹਾ ਹੈ। ਫੀਚਰਸ ਵੀ ਸਭ ਦੇ ਮਜੋਰਿਟੀ ਇੱਕ ਰਾਇਲ ਫੈਮਿਲੀ ਦੀ ਤ੍ਰਿਪਤ ਆਤਮਾਵਾਂ, ਭਰਪੂਰ ਆਤਮਾਵਾਂ, ਹਰਸ਼ਿਤ ਆਤਮਾਵਾਂ ਅਤੇ ਦਿਵਯ ਗੁਣ ਸੰਪੰਨ ਆਤਮਾਵਾਂ ਦਿਖਾਈ ਦਿੰਦੇ ਹਨ। ਇਹ ਤਾਂ ਹੋਈ ਉਹਨਾਂ ਦੀ ਹਿਸਟਰੀ, ਪਰ ਵਤਨ ਵਿੱਚ ਕੀ ਹੋਇਆ? ਹੋਲੀ ਕਿਵੇਂ ਮਨਾਈ? ਤੁਸੀਂ ਲੋਕਾਂ ਨੇ ਦੇਖਿਆ ਹੋਵੇਗਾ ਕਿ ਹੋਲੀ ਵਿੱਚ ਵੱਖ - ਵੱਖ ਰੰਗਾਂ ਦੇ, ਸੁਕੇ ਰੰਗ, ਥਾਲੀਆਂ ਭਰਕੇ ਰੱਖਦੇ ਹਨ। ਤਾਂ ਵਤਨ ਵਿੱਚ ਵੀ ਜਿਵੇਂ ਸੁਕਾ ਰੰਗ ਹੁੰਦਾ ਹੈ ਨਾ - ਇਵੇਂ ਬਹੁਤ ਮਹੀਨ ਚਮਕਦੇ ਹੋਏ ਹੀਰੇ ਸਨ ਪਰ ਬੋਝ ਵਾਲੇ ਨਹੀਂ ਸੀ, ਜਿਵੇਂ ਰੰਗ ਨੂੰ ਹੱਥ ਵਿੱਚ ਉਠਾਓ ਤੇ ਹਲਕਾ ਹੁੰਦਾ ਹੈ ਨਾ! ਇਵੇਂ ਵੱਖ - ਵੱਖ ਰੰਗ ਦੇ ਹੀਰਿਆਂ ਦੀਆਂ ਥਾਲੀਆਂ ਭਰੀਆਂ ਹੋਇਆ ਸਨ। ਤਾਂ ਜਦੋਂ ਸਭ ਆ ਗਏ, ਤਾਂ ਵਤਨ ਵਿੱਚ ਸਵਰੂਪ ਕਿਹੜਾ ਹੁੰਦਾ ਹੈ, ਜਾਣਦੇ ਹੋ? ਲਾਇਟ ਦਾ ਹੀ ਹੁੰਦਾ ਹੈ ਨਾ! ਦੇਖਿਆ ਹੈ ਨਾ! ਤਾਂ ਲਾਇਟ ਦੀ ਪ੍ਰਕਾਸ਼ਮਯ ਕਾਯਾ ਤਾਂ ਪਹਿਲੇ ਹੀ ਚਮਕਦੀ ਰਹਿੰਦੀ ਹੈ। ਤਾਂ ਬਾਪਦਾਦਾ ਨੇ ਸਭਨੂੰ ਆਪਣੇ ਸੰਗਮਯੁਗੀ ਸ਼ਰੀਰ ਵਿੱਚ ਇਮਰਜ ਕੀਤਾ। ਜਦੋਂ ਸੰਗਮਯੁਗੀ ਸ਼ਰੀਰ ਵਿੱਚ ਇਮਰਜ ਹੋਏ ਤਾਂ ਇੱਕ ਦੋ ਨਾਲ ਬਹੁਤ ਮਿਲਣ ਮਨਾਉਣ ਲੱਗੇ। ਐਡਵਾਂਸ ਪਾਰਟੀ ਦੇ ਜਨਮ ਦੀਆਂ ਗੱਲਾਂ ਭੁੱਲ ਗਏ ਅਤੇ ਸੰਗਮ ਦੀਆਂ ਗੱਲਾਂ ਇਮਰਜ਼ ਹੋ ਗਈਆਂ। ਤਾਂ ਤੁਸੀਂ ਸਮਝਦੇ ਹੋ ਕਿ ਸੰਗਮਯੁਗ ਦੀਆਂ ਗੱਲਾਂ ਜਦੋਂ ਇੱਕ ਦੋ ਵਿੱਚ ਕਰਦੇ ਹਨ ਤਾਂ ਕਿੰਨੀ ਖੁਸ਼ੀ ਵਿੱਚ ਆ ਜਾਂਦੇ ਹਨ। ਬਹੁਤ ਖੁਸ਼ੀ ਵਿੱਚ ਇੱਕ ਦੋ ਨਾਲ ਲੈਣ - ਦੇਣ ਕਰ ਰਹੇ ਸਨ। ਬਾਪਦਾਦਾ ਨੇ ਵੀ ਦੇਖਿਆ - ਇਹ ਬੜੇ ਮੋਜ ਵਿੱਚ ਆ ਗਏ ਹਨ ਤਾਂ ਮਿਲਣ ਦਵੋ ਇਹਨਾਂ ਨੂੰ। ਆਪਸ ਵਿੱਚ ਆਪਣੇ ਜੀਵਨ ਦੀ ਬਹੁਤ ਸਾਰੀਆਂ ਕਹਾਣੀਆਂ ਇੱਕ ਦੋ ਨੂੰ ਸੁਣਾ ਰਹੇ ਸਨ, ਬਾਬਾ ਨੇ ਇਵੇਂ ਕਿਹਾ, ਬਾਬਾ ਨੇ ਇਵੇਂ ਕਿਹਾ, ਬਾਬਾ ਨੇ ਮੇਰੇ ਨਾਲ ਪਿਆਰ ਕੀਤਾ, ਸਿੱਖਿਆ ਦਿੱਤੀ। ਬਾਬਾ ਇਵੇਂ ਕਹਿੰਦਾ ਹੈ, ਬਾਬਾ -ਬਾਬਾ, ਬਾਬਾ - ਬਾਬਾ ਹੀ ਸੀ। ਕੁਝ ਸਮੇਂ ਦੇ ਬਾਦ ਕੀ ਹੋਇਆ? ਸਭਦੇ ਸੰਸਕਾਰਾਂ ਦਾ ਤਾਂ ਤੁਹਾਨੂੰ ਪਤਾ ਹੈ। ਤਾਂ ਸਭਤੋ ਰਮਣੀਕ ਕੌਣ ਸੀ ਇਸ ਗਰੁੱਪ ਵਿੱਚ? (ਦੀਦੀ ਅਤੇ ਚੰਦਰਮਨੀ ਦਾਦੀ) ਤਾਂ ਦਾਦੀ ਪਹਿਲੇ ਉੱਠੀ। ਚੰਦਰਮਨੀ ਦਾਦੀ ਨੇ ਹੱਥ ਫੜਿਆ ਅਤੇ ਰਾਸ ਸ਼ੁਰੂ ਕਰ ਦਿੱਤੀ। ਅਤੇ ਦਾਦੀ ਇੱਥੇ ਨਸ਼ੇ ਵਿੱਚ ਚਲੀ ਜਾਂਦੀ ਸੀ ਨਾ, ਉਵੇਂ ਨਸ਼ੇ ਵਿੱਚ ਖੂਬ ਰਾਸ ਕੀਤਾ। ਮੰਮਾ ਨੂੰ ਵਿੱਚ ਠਹਿਰਿਆ ਅਤੇ ਸ੍ਰਕਿਲ ਲਗਾਇਆ, ਇੱਕ ਦੋ ਨੂੰ ਅੱਖ ਮਿਚੋਲੀ ਕੀਤੀ, ਬਹੁਤ ਖੇਡਿਆ ਅਤੇ ਬਾਪਦਾਦਾ ਵੀ ਦੇਖ ਦੇਖ ਕੇ ਬਹੁਤ ਮੁਸਕੁਰਾ ਰਹੇ ਸਨ। ਹੋਲੀ ਮਨਾਉਣ ਆਏ ਤਾਂ ਖੇਡਣ ਵੀ। ਕੁਝ ਸਮੇਂ ਬਾਅਦ ਸਭ ਬਾਪਦਾਦਾ ਦੀਆਂ ਬਾਹਾਂ ਵਿੱਚ ਸਮਾ ਗਏ ਅਤੇ ਸਭ ਇਕਦਮ ਲਵਲੀਨ ਹੋ ਗਏ ਅਤੇ ਉਸਦੇ ਬਾਦ ਫਿਰ ਬਾਪਦਾਦਾ ਨੇ ਸਭਦੇ ਉਪਰ ਵੱਖ - ਵੱਖ ਰੰਗਾਂ ਦੇ ਜੋ ਹੀਰੇ ਸੀ ਬਹੁਤ ਮਹੀਨ ਸੀ, ਜਿਵੇਂ ਕਿਸੇ ਚੀਜ਼ ਦਾ ਚੂਰਾ ਹੁੰਦਾ ਹੈ ਨਾ, ਇਵੇਂ ਸੀ। ਪਰ ਚਮਕ ਬਹੁਤ ਸੀ ਤਾਂ ਬਾਪਦਾਦਾ ਨੇ ਸਭਦੇ ਉਪਰ ਪਾਇਆ। ਤਾਂ ਚਮਕਦੀ ਹੋਈ ਬਾਡੀ ਸੀ ਨਾ ਤਾਂ ਉਸਦੇ ਉਪਰ ਉਹ ਭਿੰਨ - ਭਿੰਨ ਰੰਗ ਦੇ ਹੀਰੇ ਪੈਣ ਨਾਲ ਬਹੁਤ ਸਭ ਸਜ ਗਏ। ਲਾਲ, ਪੀਲਾ, ਹਰਾ …ਜੋ ਸਤ ਰੰਗ ਕਹਿੰਦੇ ਹਨ ਨਾ। ਤਾਂ ਸਤ ਹੀ ਰੰਗ ਸੀ। ਤਾਂ ਬਹੁਤ ਇਵੇਂ ਚਮਕ ਗਏ ਜੋ ਸਤਿਯੁਗ ਵਿੱਚ ਵੀ ਇਵੇਂ ਦੀ ਡਰੈਸ ਨਹੀਂ ਹੋਵੇਗੀ। ਸਭ ਮੋਜ਼ ਵਿੱਚ ਤਾਂ ਸੀ ਹੀ। ਫਿਰ ਇੱਕ ਦੋ ਨੂੰ ਵੀ ਪਾਉਣ ਲੱਗੇ। ਰਮਣੀਕ ਭੈਣਾਂ ਵੀ ਤਾਂ ਬਹੁਤ ਸੀ ਨਾ। ਬਹੁਤ - ਬਹੁਤ ਮੌਜ ਮਨਾਈ। ਮੌਜ ਤੋਂ ਬਾਦ ਕੀ ਹੁੰਦਾ ਹੈ? ਬਾਪਦਾਦਾ ਨੇ ਇਨਐਡਵਾਸ ਸਭਨੂੰ ਭੋਗ ਖਵਾਇਆ, ਤੁਸੀਂ ਤਾਂ ਕਲ ਭੋਗ ਲਗਾਓਗੇ ਨਾ ਪਰ ਬਾਪਦਾਦਾ ਨੇ ਮਧੂਬਨ ਦਾ, ਸੰਗਮਯੁਗ ਦਾ ਵੱਖ - ਵੱਖ ਭੋਗ ਸਭਨੂੰ ਖਵਾਇਆ ਅਤੇ ਉਸ ਵਿੱਚ ਵੀ ਵਿਸ਼ੇਸ਼ ਹੋਲੀ ਦਾ ਭੋਗ ਕਿਹੜਾ ਹੈ? (ਗੇਵਰ - ਜਲੇਬੀ) ਤੁਸੀਂ ਲੋਕ ਗੁਲਾਬ ਦਾ ਫੁੱਲ ਵੀ ਤਲਦੇ ਹੋ ਨਾ। ਤਾਂ ਵਰਾਇਟੀ ਸੰਗਮਯੁਗ ਦੇ ਹੀ ਭੋਗ ਖਵਾਏ। ਤੁਹਾਡੇ ਤੋਂ ਪਹਿਲੇ ਭੋਗ ਉਹਨਾਂ ਨੇ ਲੈ ਲਿਆ ਹੈ, ਤੁਹਾਨੂੰ ਕਲ ਮਿਲੇਗਾ। ਅੱਛਾ। ਮਤਲਬ ਤੋਂ ਬਹੁਤ ਮਨਾਇਆ, ਨੱਚਿਆ, ਗਾਇਆ। ਸਭ ਨੇ ਮਿਲਕੇ ਵਾਹ ਬਾਬਾ, ਮੇਰਾ ਬਾਬਾ, ਮਿੱਠਾ ਬਾਬਾ ਦੇ ਗੀਤ ਗਾਇਆ, ਤਾਂ ਨੱਚਿਆ, ਗਾਇਆ, ਖਾਦਾ ਅਤੇ ਲਾਸ੍ਟ ਕੀ ਹੁੰਦਾ ਹੈ? ਵਧਾਈ ਅਤੇ ਵਿਦਾਈ। ਤਾਂ ਤੁਸੀਂ ਵੀ ਮਨਾਇਆ ਕਿ ਸਿਰਫ਼ ਸੁਣਿਆ? ਪਰ ਪਹਿਲੇ ਹੁਣ ਫਰਿਸ਼ਤਾ ਬਣ ਪ੍ਰਕਾਸ਼ਮਯ ਕਾਇਆ ਵਾਲੇ ਬਣ ਜਾਓ। ਬਣ ਸਕਦੇ ਹੋ ਜਾਂ ਨਹੀਂ? ਮੋਟਾ ਸ਼ਰੀਰ ਹੈ? ਨਹੀਂ। ਸੈਕਿੰਡ ਵਿੱਚ ਚਮਕਦਾ ਹੋਇਆ ਡਬਲ ਲਾਇਟ ਦਾ ਸਵਰੂਪ ਬਣ ਜਾਓ। ਬਣ ਸਕਦੇ ਹੋ? ਬਿਲਕੁਲ ਫਰਿਸ਼ਤਾ। (ਬਾਪਦਾਦਾ ਨੇ ਸਭਨੂੰ ਨੂੰ ਡ੍ਰਿੱਲ ਕਰਾਈ)

ਹੁਣ ਆਪਣੇ ਉੱਪਰ ਵੱਖ - ਵੱਖ ਰੰਗਾਂ ਨਾਲ ਚਮਕਦੇ ਹੋਏ ਹੀਰੇ ਸੂਕ੍ਸ਼੍ਮ ਸ਼ਰੀਰ ਤੇ ਪਾਓ ਅਤੇ ਸਦਾ ਇਵੇਂ ਦਿਵਯ ਗੁਣਾਂ ਦੇ ਰੰਗ, ਸ਼ਕਤੀਆਂ ਦੇ ਰੰਗ, ਗਿਆਨ ਦੇ ਰੰਗ ਨਾਲ ਖੁਦ ਨੂੰ ਰੰਗਦੇ ਰਹੋ। ਅਤੇ ਸਭਤੋਂ ਵੱਡਾ ਰੰਗ ਬਾਪਦਾਦਾ ਦੇ ਸੰਗ ਦੇ ਰੰਗ ਵਿੱਚ ਸਦਾ ਰੰਗੇ ਰਹੋ। ਇਵੇਂ ਦੇ ਅਮਰ ਭਵ। ਅੱਛਾ।

ਇਵੇਂ ਦੇਸ਼ - ਵਿਦੇਸ਼ ਦੇ ਫਰਿਸ਼ਤੇ ਸਵਰੂਪ ਬੱਚਿਆਂ ਨੂੰ, ਸਦਾ ਸਾਫ਼ ਦਿਲ, ਪ੍ਰਾਪਤੀ ਸੰਪੰਨ ਬੱਚਿਆਂ ਨੂੰ, ਸੱਚੀ ਹੋਲੀ ਮਨਾਉਣਾ ਮਤਲਬ ਅਰਥ ਸਹਿਤ ਚਿੱਤਰ ਪ੍ਰਤੱਖ ਰੂਪ ਵਿੱਚ ਲਿਆਉਣ ਵਾਲੇ ਬੱਚਿਆਂ ਨੂੰ, ਸਦਾ ਨਿਰਮਾਣ ਅਤੇ ਨਿਰਮਾਨ ਦਾ ਬੈਲੇਂਸ ਰੱਖਣ ਵਾਲੇ ਬੱਚਿਆਂ ਨੂੰ, ਸਦਾ ਦੁਆਵਾਂ ਦੇ ਪੁੰਨ ਦਾ ਖਾਤਾ ਜਮਾ ਕਰਨ ਵਾਲੇ ਬੱਚਿਆਂ ਨੂੰ ਬਹੁਤ –ਬਹੁਤ ਯਾਦਪਿਆਰ ਅਤੇ ਨਮਸਤੇ।

ਵਰਦਾਨ:-
ਮਧੁਰਤਾ ਦਵਾਰਾ ਬਾਪ ਦੀ ਸਮੀਪਤਾ ਦਾ ਸਾਕਸ਼ਾਤਕਾਰ ਕਰਾਉਣ ਵਾਲੇ ਮਹਾਨ ਆਤਮਾ ਭਵ

ਜਿਨ੍ਹਾਂ ਬੱਚਿਆਂ ਦੇ ਸੰਕਲਪ ਵਿੱਚ ਵੀ ਮਧੁਰਤਾ, ਬੋਲ ਵਿੱਚ ਵੀ ਮਧੁਰਤਾ ਅਤੇ ਕਰਮ ਵਿੱਚ ਵੀ ਮਧੁਰਤਾ ਹੈ ਉਹ ਹੀ ਬਾਪ ਦੇ ਸਮੀਪ ਹਨ। ਇਸਲਈ ਬਾਪ ਵੀ ਉਹਨਾਂ ਨੂੰ ਰੋਜ਼ ਕਹਿੰਦੇ ਹਨ ਮਿੱਠੇ - ਮਿੱਠੇ ਬੱਚੇ ਅਤੇ ਬੱਚੇ ਵੀ ਰਿਸਪਾਂਡ ਦਿੰਦੇ ਹਨ - ਮਿੱਠੇ ਮਿੱਠੇ ਬਾਬਾ। ਤਾਂ ਇਹ ਰੋਜ਼ ਦਾ ਮਧੁਰ ਬੋਲ ਮਧੁਰਤਾ ਸੰਪੰਨ ਬਣਾ ਦਿੰਦਾ ਹੈ। ਅਜਿਹੀਆਂ ਮਧੁਰਤਾ ਨੂੰ ਪ੍ਰਤੱਖ ਕਰਨ ਵਾਲੀ ਸ਼੍ਰੇਸ਼ਠ ਆਤਮਾਵਾਂ ਹੀ ਮਹਾਨ ਹਨ। ਮਧੁਰਤਾ ਹੀ ਮਹਾਨਤਾ ਹੈ। ਮਧੁਰਤਾ ਨਹੀਂ ਤਾਂ ਮਹਾਨਤਾ ਦਾ ਅਨੂਭਵ ਨਹੀਂ ਹੁੰਦਾ।

ਸਲੋਗਨ:-
ਕੋਈ ਵੀ ਕੰਮ ਡਬਲ ਲਾਇਟ ਬਣਕੇ ਕਰੋ ਤਾਂ ਮਨੋਂਰੰਜਨ ਦਾ ਅਨੁਭਵ ਕਰੋਂਗੇ।