23.07.24 Punjabi Morning Murli Om Shanti BapDada Madhuban
ਮਿੱਠੇ ਬੱਚੇ:- "ਮਿੱਠੇ
ਬੱਚੇ ਤੁਸੀਂ ਟਾਈਮ ਤੇ ਘਰ ਵਾਪਿਸ ਜਾਣਾ ਹੈ ਇਸਲਈ ਯਾਦ ਦੀ ਸਪੀਡ ਨੂੰ ਵਧਾਓ, ਇਸ ਦੁੱਖਧਾਮ ਨੂੰ
ਭੁੱਲ ਸ਼ਾਂਤੀਧਾਮ ਅਤੇ ਸੁੱਖਧਾਮ ਨੂੰ ਯਾਦ ਕਰੋ"
ਪ੍ਰਸ਼ਨ:-
ਕਿਹੜਾ ਇੱਕ
ਗੁਪਤ ਭੇਦ ਤੁਸੀਂ ਮਨੁੱਖਾਂ ਨੂੰ ਸੁਣਾਓ ਤਾਂ ਉਨ੍ਹਾਂ ਦੀ ਬੁੱਧੀ ਵਿੱਚ ਹਲਚਲ ਮੱਚ ਜਾਵੇਗੀ?
ਉੱਤਰ:-
ਉਨ੍ਹਾਂਨੂੰ
ਗੁਪਤ ਭੇਦ ਦੱਸੋ ਕਿ ਆਤਮਾ ਇਹਨੀ ਛੋਟੀ ਬਿੰਦੀ ਹੈ, ਉਸ ਵਿੱਚ ਫ਼ਾਰ ਏਵਰ (ਸਦਾ ਲਈ) ਪਾਰ੍ਟ ਭਰਿਆ
ਹੋਇਆ ਹੈ, ਜੋ ਪਾਰ੍ਟ ਵਜਾਉਂਦੀ ਹੀ ਰਹਿੰਦੀ ਹੈ। ਕਦੇ ਥਕਦੀ ਨਹੀਂ। ਮੋਕਸ਼ ਕਿਸੇ ਨੂੰ ਮਿਲ ਨਹੀਂ
ਸਕਦਾ। ਮਨੁੱਖ ਬਹੁਤ ਦੁੱਖ ਦੇਖਕੇ ਕਹਿੰਦੇ ਹਨ ਮੋਕਸ਼ ਮਿਲੇ ਤਾਂ ਚੰਗਾ ਹੈ, ਪਰ ਅਵਿਨਾਸ਼ੀ ਆਤਮਾ
ਪਾਰ੍ਟ ਵਜਾਏ ਬਿਨਾਂ ਰਹਿ ਨਹੀਂ ਸਕਦੀ। ਇਸ ਗੱਲ ਨੂੰ ਸੁਣਕੇ ਉਨ੍ਹਾਂ ਦੇ ਅੰਦਰ ਹਲਚਲ ਮੱਚ ਜਾਵੇਗੀ।
ਓਮ ਸ਼ਾਂਤੀ
ਮਿੱਠੇ - ਮਿੱਠੇ ਰੂਹਾਨੀ ਬੱਚਿਆਂ ਨੂੰ ਬਾਪ ਸਮਝਾਉਂਦੇ ਹਨ, ਇੱਥੇ ਤਾਂ ਹਨ ਰੂਹਾਨੀ ਬੱਚੇ। ਬਾਪ
ਰੋਜ਼ - ਰੋਜ਼ ਸਮਝਾਉਂਦੇ ਹਨ ਬਰੋਬਰ ਇਸ ਦੁਨੀਆ ਵਿੱਚ ਗਰੀਬਾਂ ਨੂੰ ਕਿੰਨਾ ਦੁੱਖ ਹੈ, ਹੁਣ ਇਹ ਫਲੱਡਸ
(ਹੜ) ਆਦਿ ਹੁੰਦੀ ਹੈ ਤਾਂ ਗਰੀਬਾਂ ਨੂੰ ਦੁੱਖ ਹੁੰਦਾ ਹੈ, ਉਨ੍ਹਾਂ ਦੇ ਸਮਾਨ ਆਦਿ ਦਾ ਕੀ ਹਾਲ ਹੋ
ਜਾਂਦਾ ਹੈ। ਦੁੱਖ ਤਾਂ ਹੁੰਦਾ ਹੈ ਨਾ! ਅਪਾਰ ਦੁੱਖ ਹੈ। ਸ਼ਾਹੂਕਾਰਾਂ ਨੂੰ ਸੁੱਖ ਹੈ ਪਰੰਤੂ ਉਹ ਵੀ
ਅਲਪਕਾਲ ਦੇ ਲਈ। ਸ਼ਾਹੂਕਾਰ ਵੀ ਬੀਮਾਰ ਪੈਂਦੇ ਹਨ, ਮੌਤ ਵੀ ਬਹੁਤ ਹੁੰਦੀ ਹੈ - ਅੱਜ ਫਲਾਣਾ ਮਰਿਆ,
ਅੱਜ ਇਹ ਹੋਇਆ। ਅੱਜ ਪ੍ਰੈਜ਼ੀਡੈਂਟ ਹੈ, ਕਲ ਗੱਦੀ ਛੱਡਣੀ ਪੈਂਦੀ ਹੈ। ਘੇਰਾਵ ਕਰ ਉਨ੍ਹਾਂਨੂੰ ਉਤਾਰ
ਦਿੰਦੇ ਹਨ। ਇਹ ਵੀ ਦੁੱਖ ਹੁੰਦਾ ਹੈ। ਬਾਬਾ ਨੇ ਕਿਹਾ ਹੈ ਦੁੱਖਾਂ ਦੀ ਵੀ ਲਿਸਟ ਕੱਢੋ, ਕਿਸ ਤਰ੍ਹਾਂ
ਦੇ ਦੁੱਖ ਹਨ - ਇਸ ਦੁੱਖਧਾਮ ਵਿੱਚ। ਤੁਸੀਂ ਬੱਚੇ ਸੁੱਖਧਾਮ ਨੂੰ ਵੀ ਜਾਣਦੇ ਹੋ, ਦੁਨੀਆਂ ਕੁਝ ਵੀ
ਨਹੀਂ ਜਾਣਦੀ। ਦੁੱਖਧਾਮ ਸੁੱਖਧਾਮ ਦੀ ਭੇਂਟ ਉਹ ਨਹੀਂ ਕਰ ਸਕਦੇ। ਬਾਪ ਕਹਿੰਦੇ ਹਨ ਤੁਸੀਂ ਸਭ ਕੁਝ
ਜਾਣਦੇ ਹੋ, ਇਹ ਮੰਨਣਗੇ ਕਿ ਬਰੋਬਰ ਕਹਿੰਦੇ ਸੱਚ ਹਨ। ਇੱਥੇ ਜਿਸ ਦੇ ਵੱਡੇ - ਵੱਡੇ ਮਕਾਨ ਹਨ,
ਐਰੋਪਲੇਨ ਆਦਿ ਹਨ, ਉਹ ਸਮਝਦੇ ਹਨ ਕਲਯੁਗ ਨੇ ਹਜੇ 40 ਹਜ਼ਾਰ ਵਰ੍ਹੇ ਚਲਣਾ ਹੈ। ਬਾਦ ਵਿੱਚ ਸਤਿਯੁਗ
ਆਵੇਗਾ। ਘੋਰ ਹਨ੍ਹੇਰੇ ਵਿੱਚ ਹਨ ਨਾ। ਹੁਣ ਉਨ੍ਹਾਂਨੂੰ ਨੇੜੇ ਲੈ ਆਉਣਾ ਹੈ। ਬਾਕੀ ਸਮਾਂ ਘੱਟ ਹੈ।
ਕਿੱਥੇ ਲੱਖਾਂ ਵਰ੍ਹੇ ਕਹਿੰਦੇ ਹਨ, ਕਿੱਥੇ ਤੁਸੀਂ 5 ਹਜ਼ਾਰ ਵਰ੍ਹੇ ਸਿੱਧ ਕਰ ਦੱਸਦੇ ਹੋ। ਇਹ 5
ਹਜ਼ਾਰ ਵਰ੍ਹਿਆਂ ਦੇ ਬਾਦ ਚੱਕਰ ਰਪੀਟ ਹੁੰਦਾ ਹੈ। ਡਰਾਮਾ ਕੋਈ ਲੱਖਾਂ ਸਾਲਾਂ ਦਾ ਥੋੜ੍ਹੀ ਨਾ ਹੋਵੇਗਾ।
ਤੁਸੀਂ ਸਮਝ ਗਏ ਹੋ ਜੋ ਕੁਝ ਹੁੰਦਾ ਹੈ 5 ਹਜ਼ਾਰ ਵਰ੍ਹਿਆਂ ਵਿੱਚ ਹੁੰਦਾ ਹੈ। ਤਾਂ ਇੱਥੇ ਦੁੱਖਧਾਮ
ਵਿੱਚ ਬਿਮਾਰੀਆਂ ਆਦਿ ਸਭ ਹੁੰਦੀਆਂ ਹਨ। ਤੁਸੀਂ ਤਾਂ ਮੁਖ ਥੋੜ੍ਹਿਆਂ ਗੱਲਾਂ ਲਿਖ ਦੇਵੋ। ਸਵਰਗ
ਵਿੱਚ ਦੁੱਖ ਦਾ ਨਾਮ ਵੀ ਨਹੀਂ। ਹੁਣ ਬਾਪ ਸਮਝਾਉਂਦੇ ਹਨ ਮੌਤ ਸਾਮ੍ਹਣੇ ਖੜ੍ਹੀ ਹੈ, ਇਹ ਉਹ ਹੀ ਗੀਤਾ
ਦਾ ਐਪੀਸੋਡ ਚੱਲ ਰਿਹਾ ਹੈ। ਜ਼ਰੂਰ ਸੰਗਮਯੁੱਗ ਤੇ ਹੀ ਸਤਿਯੁਗ ਦੀ ਸਥਾਪਨਾ ਹੋਵੇਗੀ। ਬਾਪ ਕਹਿੰਦੇ
ਹਨ ਕਿ ਮੈਂ ਰਾਜਿਆਂ ਦਾ ਰਾਜਾ ਬਣਾਉਂਦਾ ਹਾਂ ਤਾਂ ਜ਼ਰੂਰ ਸਤਿਯੁਗ ਦਾ ਬਣਾਏਗਾ ਨਾ। ਬਾਬਾ ਚੰਗੇ ਢੰਗ
ਨਾਲ ਸਮਝਾਉਂਦੇ ਹਨ।
ਹੁਣ ਅਸੀਂ ਜਾਂਦੇ ਹਾਂ ਸੁੱਖਧਾਮ। ਬਾਪ ਨੂੰ ਲਿਜਾਣਾ ਪਵੇ। ਜੋ ਨਿਰੰਤਰ ਯਾਦ ਕਰਦੇ ਹਨ ਉਹ ਹੀ ਉੱਚ
ਪਦ ਪਾਉਣਗੇ, ਉਸਦੇ ਲਈ ਬਾਬਾ ਯੁਕਤੀਆਂ ਦੱਸਦੇ ਹਨ। ਯਾਦ ਦੀ ਸਪੀਡ ਵਧਾਓ। ਕੁੰਭ ਦੇ ਮੇਲੇ ਵਿੱਚ ਵੀ
ਸਮੇਂ ਤੇ ਜਾਣਾ ਹੁੰਦਾ ਹੈ। ਤੁਹਾਨੂੰ ਵੀ ਸਮੇਂ ਤੇ ਜਾਣਾ ਹੈ। ਇਵੇਂ ਨਹੀਂ ਕਿ ਛੇਤੀ - ਛੇਤੀ ਜਾ
ਕੇ ਪੁੱਜੋਗੇ। ਨਹੀਂ, ਇਹ ਛੇਤੀ - ਛੇਤੀ ਕਰਨਾ ਆਪਣੇ ਹੱਥ ਵਿੱਚ ਨਹੀਂ ਹੈ। ਇਹ ਤਾਂ ਹੈ ਹੀ ਡਰਾਮੇ
ਦੀ ਨੂੰਧ। ਮਹਿਮਾ ਸਾਰੀ ਡਰਾਮੇ ਦੀ ਹੈ। ਇਥੇ ਕਿੰਨੇ ਜੀਵ ਜੰਤੂ ਆਦਿ ਦੁੱਖ ਦੇਣ ਵਾਲੇ ਹਨ। ਸਤਿਯੁਗ
ਵਿੱਚ ਇਹ ਹੁੰਦੇ ਨਹੀਂ। ਅੰਦਰ ਖ਼ਿਆਲ ਕਰਨਾ ਚਾਹੀਦਾ ਹੈ - ਉੱਥੇ ਇਹ - ਇਹ ਹੋਵੇਗਾ। ਸਤਿਯੁਗ ਤੇ
ਯਾਦ ਆਉਂਦਾ ਹੈ ਨਾ। ਸਤਿਯੁਗ ਦੀ ਸਥਾਪਨਾ ਬਾਪ ਕਰਦੇ ਹਨ। ਪਿੱਛੋਂ ਸਾਰਾ ਨਟਸ਼ੇਲ ਵਿੱਚ ਗਿਆਨ ਬੁੱਧੀ
ਵਿੱਚ ਆ ਜਾਂਦਾ ਹੈ। ਜਿਵੇਂ ਬੀਜ ਕਿੰਨਾ ਛੋਟਾ ਝਾੜ ਕਿੰਨਾ ਵੱਡਾ ਹੈ। ਉਹ ਤਾਂ ਹਨ ਜੜ੍ਹ ਚੀਜਾਂ,
ਇਹ ਹੈ ਚੈਤੰਨ। ਇਨ੍ਹਾਂ ਦਾ ਕਿਸੇ ਨੂੰ ਪਤਾ ਨਹੀਂ ਹੈ, ਕਲਪ ਦੀ ਉੱਮਰ ਲੰਬੀ - ਚੌੜੀ ਕਰ ਦਿੱਤੀ
ਹੈ। ਭਾਰਤ ਹੀ ਬਹੁਤ ਸੁੱਖ ਪਾਉਂਦਾ ਹੈ ਤੇ ਭਾਰਤ ਹੀ ਬਹੁਤ ਦੁੱਖ ਵੀ ਪਾਉਂਦਾ ਹੈ। ਬਿਮਾਰੀਆਂ ਆਦਿ
ਵੀ ਭਾਰਤ ਵਿੱਚ ਜ਼ਿਆਦਾ ਹਨ। ਇੱਥੇ ਮੱਛਰਾਂ ਦੀ ਤਰ੍ਹਾਂ ਮਨੁੱਖ ਮਰਦੇ ਹਨ ਕਿਉਂਕਿ ਉੱਮਰ ਘੱਟ ਹੈ।
ਇੱਥੋਂ ਦੇ ਸਫ਼ਾਈ ਕਰਨ ਵਾਲਿਆਂ ਵਿੱਚ ਅਤੇ ਵਿਲਾਇਤ ਦੇ ਸਫ਼ਾਈ ਕਰਨ ਵਾਲਿਆਂ ਵਿੱਚ ਕਿੰਨਾ ਫ਼ਰਕ ਹੈ।
ਵਿਲਾਇਤ ਤੋਂ ਸਾਰੀ ਕਾਢ ਇੱਥੇ ਆਉਂਦੀ ਹੈ। ਸਤਿਯੁਗ ਦਾ ਨਾਮ ਹੀ ਪੈਰਾਡਾਇਜ਼ ਹੈ। ਉੱਥੇ ਸਭ
ਸਤੋਪ੍ਰਧਾਨ ਹਨ। ਤੁਹਾਨੂੰ ਸਭ ਸਾਕਸ਼ਤਕਾਰ ਹੋਣਗੇ। ਇਹ ਹੈ ਹੁਣ ਸੰਗਮਯੁੱਗ ਜਦੋਂ ਕਿ ਬਾਪ ਬੈਠ
ਸਮਝਾਉਂਦੇ ਹਨ, ਸਮਝਾਉਂਦੇ ਰਹਿਣਗੇ, ਨਵੀਆਂ - ਨਵੀਆਂ ਗੱਲਾਂ ਸੁਣਾਉਂਦੇ ਰਹਿਣਗੇ। ਬਾਪ ਕਹਿੰਦੇ ਹਨ
ਦਿਨ - ਪ੍ਰਤੀਦਿਨ ਗੁਪਤ - ਗੁਪਤ ਗੱਲਾਂ ਸੁਣਾਉਂਦਾ ਹਾਂ। ਪਹਿਲੋਂ ਥੋੜ੍ਹੀ ਨਾ ਪਤਾ ਸੀ, ਬਾਬਾ ਇਹਨੀ
ਬਿੰਦੀ ਹੈ, ਉਨ੍ਹਾਂ ਵਿੱਚ ਸਾਰਾ ਪਾਰ੍ਟ ਭਰਿਆ ਹੋਇਆ ਹੈ ਫ਼ਾਰ ਏਵਰ। ਤੁਸੀਂ ਪਾਰ੍ਟ ਵਜਾਉਂਦੇ ਆਏ
ਹੋ, ਤੁਸੀਂ ਕਿਸੇ ਨੂੰ ਵੀ ਦੱਸੋ ਤਾਂ ਬੁੱਧੀ ਵਿੱਚ ਕਿੰਨੀ ਹਲਚਲ ਹੋ ਜਾਵੇਗੀ ਕਿ ਇਹ ਕੀ ਕਹਿੰਦੇ
ਹਨ, ਇੰਨੀ ਛੋਟੀ ਬਿੰਦੀ ਵਿੱਚ ਸਾਰਾ ਪਾਰ੍ਟ ਭਰਿਆ ਹੋਇਆ ਹੈ, ਜੋ ਵਜਾਉਂਦੇ ਹੀ ਰਹਿੰਦੇ, ਕਦੇ ਥੱਕਦੇ
ਨਹੀਂ ਹਨ! ਕਿਸੇ ਨੂੰ ਵੀ ਪਤਾ ਨਹੀਂ। ਹੁਣ ਤੁਹਾਨੂੰ ਬੱਚਿਆਂ ਨੂੰ ਸਮਝ ਪੈਂਦੀ ਜਾਂਦੀ ਹੈ ਕਿ
ਅੱਧਾਕਲਪ ਹੈ ਸੁੱਖ ਅਤੇ ਅੱਧਾਕਲਪ ਹੈ ਦੁੱਖ। ਬਹੁਤ ਦੁੱਖ ਵੇਖਕੇ ਹੀ ਮਨੁੱਖ ਕਹਿੰਦੇ ਹਨ - ਇਸ ਨਾਲੋਂ
ਤਾਂ ਮੋਕਸ਼ ਪਾ ਲਈਏ। ਜਦੋਂ ਤੁਸੀਂ ਸੁੱਖ ਵਿੱਚ ਸ਼ਾਂਤੀ ਵਿੱਚ ਹੋਵੋਗੇ ਉੱਥੇ ਥੋੜ੍ਹੀ ਨਾ ਇਵੇਂ ਕਹੋਗੇ।
ਇਹ ਸਾਰੀ ਨਾਲੇਜ਼ ਹਾਲੇ ਤੁਹਾਡੀ ਬੁੱਧੀ ਵਿੱਚ ਹੈ। ਜਿਵੇਂ ਬਾਪ ਬੀਜ ਹੋਣ ਦੇ ਕਾਰਣ ਉਨ੍ਹਾਂ ਦੇ ਕੋਲ
ਸਾਰੇ ਝਾੜ ਦੀ ਨਾਲੇਜ਼ ਹੈ। ਝਾੜ ਦਾ ਮਾਡਲ ਰੂਪ ਵਿਖਾਇਆ ਹੈ। ਵੱਡਾ ਥੋੜ੍ਹੀ ਨਾ ਵਿਖਾ ਸਕਦੇ ਹਾਂ।
ਬੁੱਧੀ ਵਿੱਚ ਸਾਰੀ ਨਾਲੇਜ਼ ਆ ਜਾਂਦੀ ਹੈ। ਤਾਂ ਤੁਸੀਂ ਬੱਚਿਆਂ ਦੀ ਕਿੰਨੀ ਵਿਸ਼ਾਲ ਬੁੱਧੀ ਹੋਣੀ
ਚਾਹੀਦੀ ਹੈ। ਕਿੰਨਾ ਸਮਝਾਉਣਾ ਪੈਂਦਾ ਹੈ, ਫਲਾਣੇ - ਫਲਾਣੇ ਇੰਨੇ ਸਮੇਂ ਬਾਦ ਫੇਰ ਆਉਂਦੇ ਹਨ
ਪਾਰ੍ਟ ਵਜਾਉਣ। ਇਹ ਕਿੰਨਾ ਵੱਡਾ ਹਿਊਜ਼ ਡਰਾਮਾ ਹੈ। ਇਹ ਸਾਰਾ ਡਰਾਮਾ ਤਾਂ ਕਦੇ ਕੋਈ ਵੇਖ ਵੀ ਨਾ ਸਕੇ।
ਨਾਮੁਮਕਿਨ ਹੈ। ਦਿਵੱਯ ਦ੍ਰਿਸ਼ਟੀ ਨਾਲ ਤਾਂ ਚੰਗੀ ਚੀਜ ਵੇਖੀ ਜਾਂਦੀ ਹੈ। ਗਣੇਸ਼, ਹਨੂਮਾਨ ਇਹ ਸਭ ਹਨ
ਭਗਤੀ ਮਾਰਗ ਦੇ। ਪਰੰਤੂ ਮਨੁੱਖਾਂ ਦੀ ਭਾਵਨਾ ਬੈਠੀ ਹੋਈ ਹੈ ਤਾਂ ਛੱਡ ਨਹੀਂ ਸਕਦੇ। ਹੁਣ ਤੁਸੀਂ
ਬੱਚਿਆਂ ਨੇ ਪੁਰਸ਼ਾਰਥ ਕਰਨਾ ਹੈ। ਕਲਪ ਪਹਿਲੇ ਦੀ ਤਰ੍ਹਾਂ ਪਦਵੀ ਪਾਉਣ ਲਈ ਪੜ੍ਹਨਾ ਹੈ। ਤੁਸੀਂ
ਜਾਣਦੇ ਹੋ ਪੁਨਰਜਨਮ ਤਾਂ ਹਰ ਕਿਸੇ ਨੇ ਲੈਣਾ ਹੀ ਹੈ। ਪੌੜ੍ਹੀ ਕਿਵੇਂ ਉਤਰੇ ਹਨ, ਇਹ ਤਾਂ ਬੱਚੇ
ਜਾਣ ਗਏ ਹਨ। ਜੋ ਖੁਦ ਜਾਣਦੇ ਹਨ ਉਹ ਦੂਸਰਿਆਂ ਨੂੰ ਵੀ ਸਮਝਾਉਣ ਲਗ ਜਾਣਗੇ। ਕਲਪ ਪਹਿਲਾਂ ਵੀ ਇਹ
ਹੀ ਕੀਤਾ ਹੋਵੇਗਾ। ਇਵੇਂ ਹੀ ਮਿਊਜ਼ੀਅਮ ਬਣਾਕੇ ਕਲਪ ਪਹਿਲਾਂ ਵੀ ਬੱਚਿਆਂ ਨੂੰ ਸਿਖਾਇਆ ਹੋਵੇਗਾ।
ਪੁਰਸ਼ਾਰਥ ਕਰਦੇ ਰਹਿੰਦੇ ਹਨ, ਕਰਦੇ ਰਹਿਣਗੇ। ਡਰਾਮੇ ਵਿੱਚ ਨੂੰਧ ਹੈ। ਇਵੇਂ ਤਾਂ ਢੇਰ ਹੋ ਜਾਣਗੇ।
ਗਲੀ - ਗਲੀ ਘਰ - ਘਰ ਵਿੱਚ ਇਹ ਸਕੂਲ ਹੋਵੇਗਾ। ਹੈ ਸਿਰ੍ਫ ਧਾਰਨਾ ਕਰਨ ਦੀ ਗੱਲ। ਬੋਲੋ ਤੁਹਾਡੇ ਦੋ
ਬਾਪ ਹਨ ਵੱਡਾ ਕਿਹੜਾ ਠਹਿਰਾ? ਉਸਨੂੰ ਹੀ ਪੁਕਾਰਦੇ ਹਨ ਰਹਿਮ ਕਰੋ। ਕ੍ਰਿਪਾ ਕਰੋ। ਬਾਪ ਕਹਿੰਦੇ ਹਨ
ਮੰਗਣ ਨਾਲ ਕੁਝ ਵੀ ਨਹੀਂ ਮਿਲੇਗਾ। ਅਸੀਂ ਤਾਂ ਰਸਤਾ ਦੱਸ ਦਿੱਤਾ ਹੈ। ਮੈਂ ਆਉਂਦਾ ਹੀ ਹਾਂ ਰਸਤਾ
ਦੱਸਣ। ਸਾਰਾ ਝਾੜ ਤੁਹਾਡੀ ਬੁੱਧੀ ਵਿੱਚ ਹੈ।
ਬਾਪ ਕਿੰਨੀ ਮਿਹਨਤ ਕਰਦੇ ਰਹਿੰਦੇ ਹਨ। ਬਾਕੀ ਥੋੜ੍ਹਾ ਸਮਾਂ ਬਚਿਆ ਹੈ। ਮੈਨੂੰ ਸਰਵਿਸੇਬੁਲ ਬੱਚੇ
ਚਾਹੀਦੇ ਹਨ। ਘਰ - ਘਰ ਵਿੱਚ ਗੀਤਾ ਪਾਠਸ਼ਾਲਾ ਚਾਹੀਦੀ ਹੈ। ਦੂਸਰੇ ਚਿੱਤਰ ਆਦਿ ਨਾ ਰੱਖੋ ਸਿਰਫ਼
ਬਾਹਰ ਵਿਚ ਲਿਖ ਦੇਵੋ। ਚਿੱਤਰ ਤਾਂ ਇਹ ਬੈਜ਼ ਹੀ ਬਸ ਹਨ। ਪਿਛਾੜੀ ਵਿੱਚ ਇਹ ਬੈਜ਼ ਹੀ ਤੁਹਾਡੇ ਕੰਮ
ਵਿੱਚ ਆਉਣਗੇ। ਇਸ਼ਾਰੇ ਦੀ ਗੱਲ ਹੈ। ਪਤਾ ਚਲ ਜਾਂਦਾ ਹੈ ਕਿ ਬੇਹੱਦ ਦਾ ਬਾਪ ਜ਼ਰੂਰ ਸ੍ਵਰਗ ਬਣਾਉਣਗੇ।
ਤਾਂ ਬਾਪ ਨੂੰ ਯਾਦ ਕਰਾਂਗੇ ਤਾਂ ਹੀ ਤੇ ਸਵਰਗ ਵਿੱਚ ਜਾਵਾਂਗੇ ਨਾ। ਇਹ ਤਾਂ ਸਮਝਦੇ ਹੋ ਅਸੀਂ ਪਤਿਤ
ਹਾਂ, ਯਾਦ ਨਾਲ ਹੀ ਪਾਵਨ ਬਣਾਂਗੇ ਹੋਰ ਕੋਈ ਤਰੀਕਾ ਨਹੀਂ। ਸਵਰਗ ਹੈ ਪਾਵਨ ਦੁਨੀਆਂ, ਸਵਰਗ ਦਾ
ਮਾਲਿਕ ਬਣਨਾ ਹੈ ਤਾਂ ਪਾਵਨ ਜ਼ਰੂਰ ਬਣਨਾ ਹੈ। ਸਵਰਗ ਵਿੱਚ ਜਾਣ ਵਾਲੇ ਫੇਰ ਨਰਕ ਵਿੱਚ ਗੋਤੇ ਕਿਵੇਂ
ਖਾਣਗੇ ਇਸ ਲਈ ਕਿਹਾ ਜਾਂਦਾ ਹੈ ਮਨਮਨਾਭਵ। ਬੇਹੱਦ ਦੇ ਬਾਪ ਨੂੰ ਯਾਦ ਕਰੋ ਤਾਂ ਅੰਤ ਮਤਿ ਸੋ ਗਤੀ
ਹੋਵੇਗੀ। ਸਵਰਗ ਵਿੱਚ ਜਾਣ ਵਾਲੇ ਵਿਕਾਰ ਵਿੱਚ ਥੋੜ੍ਹੀ ਨਾ ਜਾਣਗੇ। ਭਗਤ ਲੋਕ ਇੰਨਾ ਵਿਕਾਰ ਵਿੱਚ
ਨਹੀਂ ਜਾਂਦੇ। ਸੰਨਿਆਸੀ ਵੀ ਇਵੇਂ ਨਹੀਂ ਕਹਿਣਗੇ ਕਿ ਪਵਿੱਤਰ ਬਣੋ ਕਿਉਂਕਿ ਖੁਦ ਹੀ ਸ਼ਾਦੀਆਂ
ਕਰਵਾਉਂਦੇ ਹਨ। ਉਹ ਗ੍ਰਹਿਸਤੀਆਂ ਨੂੰ ਕਹਿਣਗੇ ਮਹੀਨੇ - ਮਹੀਨੇ ਵਿੱਚ ਵਿਕਾਰ ਵਿੱਚ ਜਾਵੋ।
ਬ੍ਰਹਮਚਾਰੀਆਂ ਨੂੰ ਇਵੇਂ ਨਹੀ ਕਹਿਣਗੇ ਕਿ ਤੁਸੀਂ ਸ਼ਾਦੀ ਨਹੀਂ ਕਰਨੀ ਹੈ। ਤੁਹਾਡੇ ਕੋਲ ਗੰਧਰਵ
ਵਿਵਾਹ ਕਰਦੇ ਹਨ ਫੇਰ ਵੀ ਦੂਸਰੇ ਦਿਨ ਖੇਲ੍ਹ ਖ਼ਤਮ ਕਰ ਦਿੰਦੇ। ਮਾਇਆ ਬਹੁਤ ਕਸ਼ਿਸ਼ ਕਰਦੀ ਹੈ। ਤਾਂ
ਵੀ ਪਵਿੱਤਰ ਬਣਨ ਦਾ ਪੁਰਸ਼ਾਰਥ ਇਸ ਟਾਈਮ ਹੀ ਹੁੰਦਾ ਹੈ, ਫੇਰ ਹੈ ਪ੍ਰਾਲਬੱਧ। ਉੱਥੇ ਤਾਂ ਰਾਵਣ ਰਾਜ
ਹੈ ਹੀ ਨਹੀਂ। ਕ੍ਰਿਮੀਨਲ ਖਿਆਲਾਤ ਹੀ ਨਹੀਂ ਹੁੰਦੇ। ਕ੍ਰਿਮੀਨਲ ਰਾਵਣ ਬਣਾਉਂਦਾ ਹੈ। ਸਿਵਲ ਸ਼ਿਵਬਾਬਾ
ਬਣਾਉਂਦੇ ਹਨ। ਇਹ ਵੀ ਯਾਦ ਕਰਨਾ ਹੈ। ਘਰ - ਘਰ ਵਿੱਚ ਕਲਾਸ ਹੋਵੇਗੀ ਤਾਂ ਸਭ ਸਮਝਾਉਣ ਵਾਲੇ ਬਣ
ਜਾਣਗੇ। ਘਰ - ਘਰ ਵਿੱਚ ਗੀਤਾ ਪਾਠਸ਼ਾਲਾ ਬਣਾਓ ਘਰ ਵਾਲਿਆਂ ਨੂੰ ਸੁਧਾਰਨਾ ਹੈ। ਇਵੇਂ ਵਾਧਾ ਹੁੰਦਾ
ਰਹੇਗਾ। ਸਾਧਾਰਨ ਅਤੇ ਗ਼ਰੀਬ ਉਹ ਜਿਵੇਂ ਹਮਜਿਨਸ ਠਹਿਰੇ। ਵੱਡੇ - ਵੱਡੇ ਆਦਮੀਆਂ ਨੂੰ ਛੋਟੇ - ਛੋਟੇ
ਸਤਿਸੰਗਾਂ ਵਿੱਚ ਆਉਣ ਵਿੱਚ ਵੀ ਸ਼ਰਮ ਆਵੇਗੀ ਕਿਉਂਕਿ ਸੁਣਿਆ ਹੈ ਨਾ ਜਾਦੂ ਹੈ, ਭਰਾ - ਭੈਣ ਬਣਾਉਂਦੇ
ਹਨ। ਅਰੇ ਇਹ ਤਾਂ ਚੰਗਾ ਹੈ ਨਾ। ਗ੍ਰਹਿਸਤ ਵਿੱਚ ਕਿੰਨੇ ਬਖੇੜੇ ਹੁੰਦੇ ਹਨ। ਫੇਰ ਕਿੰਨਾ ਦੁੱਖੀ
ਹੁੰਦੇ ਹਨ। ਇਹ ਹੈ ਹੀ ਦੁੱਖ ਦੀ ਦੁਨੀਆਂ। ਅਪਾਰ ਦੁੱਖ ਹਨ ਫੇਰ ਉੱਥੇ ਸੁੱਖ ਵੀ ਅਪਾਰ ਹੋਵੇਗਾ।
ਤੁਸੀਂ ਕੋਸ਼ਿਸ਼ ਕਰੋ ਲਿਸਟ ਬਣਾਉਣ ਦੀ। 25- 30 ਮੁਖ - ਮੁਖ ਦੁੱਖਾਂ ਦੀਆਂ ਗੱਲਾਂ ਕੱਢੋ।
ਬੇਹੱਦ ਦੇ ਬਾਪ ਤੋਂ ਵਰਸਾ ਪਾਉਣ ਦੇ ਲਈ ਕਿੰਨਾ ਪੁਰਸ਼ਾਰਥ ਕਰਨਾ ਚਾਹੀਦਾ ਹੈ। ਬਾਪ ਇਸ ਰੱਥ ਦੁਆਰਾ
ਸਾਨੂੰ ਸਮਝਾਉਂਦੇ ਹਨ। ਇਹ ਦਾਦਾ ਵੀ ਸਟੂਡੈਂਟ ਹੈ। ਦੇਹਧਾਰੀ ਸਭ ਸਟੂਡੈਂਟ ਹਨ। ਤੁਹਾਨੂੰ ਪੜ੍ਹਾਉਣ
ਵਾਲਾ ਹੈ ਵਿਦੇਹੀ। ਤੁਹਾਨੂੰ ਵੀ ਵਿਦੇਹੀ ਬਣਾਉਂਦੇ ਹਨ ਇਸ ਲਈ ਬਾਪ ਕਹਿੰਦੇ ਹਨ ਸ਼ਰੀਰ ਦਾ ਭਾਨ
ਛੱਡਦੇ ਜਾਵੋ। ਇਹ ਮਕਾਨ ਆਦਿ ਕੁਝ ਵੀ ਨਹੀ ਰਹੇਗਾ। ਉੱਥੇ ਸਭ ਕੁਝ ਨਵਾਂ ਮਿਲਣਾ ਹੈ, ਪਿਛਾੜੀ ਵਿੱਚ
ਤੁਹਾਨੂੰ ਬਹੁਤ ਸਾਕਸ਼ਤਕਾਰ ਹੋਣਗੇ। ਇਹ ਤਾਂ ਜਾਣਦੇ ਹੋ ਉਸ ਤਰਫ਼ ਵਿਨਾਸ਼ ਬਹੁਤ ਹੋ ਜਾਵੇਗਾ, ਐਟਮ
ਬੰਬਜ਼ ਨਾਲ। ਇੱਥੇ ਲਈ ਹਨ ਲਹੂ ਦੀਆਂ ਨਦੀਆਂ, ਇਸ ਵਿੱਚ ਸਮਾਂ ਲਗਦਾ ਹੈ। ਇਥੋਂ ਦੀ ਮੌਤ ਬਹੁਤ ਖ਼ਰਾਬ
ਹੈ। ਇਹ ਅਵਿਨਾਸ਼ੀ ਖੰਡ ਹੈ, ਨਕਸ਼ੇ ਵਿੱਚ ਵੇਖੋਗੇ ਇਹ ਹਿੰਦੂਸਤਾਨ ਤਾਂ ਜਿਵੇਂ ਇੱਕ ਨੁੱਕਰ ਹੈ।
ਡਰਾਮੇ ਮੁਤਾਬਕ ਇੱਥੇ ਉਨਾਂ ਦਾ ਅਸਰ ਆਉਂਦਾ ਹੀ ਨਹੀਂ ਹੈ। ਇੱਥੇ ਲਹੂ ਦੀਆਂ ਨਦੀਆਂ ਵਗਦੀਆਂ ਹਨ।
ਹਾਲੇ ਤਿਆਰੀਆਂ ਕਰ ਰਹੇ ਹਨ। ਹੋ ਸਕਦਾ ਹੈ ਪਿਛਾੜੀ ਵਿੱਚ ਇਨ੍ਹਾਂ ਨੂੰ ਬੰਬਜ਼ ਵੀ ਲੋਨ ਦੇਣਗੇ। ਬਾਕੀ
ਉਹ ਬੰਬਜ਼ ਜੋ ਸੁੱਟਣ ਨਾਲ ਹੀ ਦੁਨੀਆ ਖਤਮ ਹੋ ਜਾਵੇ ,ਉਹ ਥੋੜੇ ਹੀ ਲੋਨ ਤੇ ਦੇਣਗੇ। ਹਲਕੀ ਕੁਆਲਟੀ
ਦੀਆਂ ਦੇਣਗੇ। ਕੰਮ ਦੀਆਂ ਚੀਜ਼ਾਂ ਥੋੜ੍ਹੀ ਨਾ ਕਿਸੇ ਨੂੰ ਦਿੱਤੀਆਂ ਜਾਂਦੀਆਂ ਹਨ। ਵਿਨਾਸ਼ ਤਾਂ ਕਲਪ
ਪਹਿਲੋਂ ਮਿਸਲ ਹੋ ਹੀ ਜਾਣਾ ਹੈ। ਨਵੀਂ ਗੱਲ ਨਹੀਂ। ਅਨੇਕ ਧਰਮ ਵਿਨਾਸ਼ ਇਕ ਧਰਮ ਦੀ ਸਥਾਪਨਾ। ਭਾਰਤ
ਖੰਡ ਕਦੇ ਵਿਨਾਸ਼ ਨੂੰ ਨਹੀਂ ਪਾਉਂਦਾ ਹੈ। ਕੁਝ ਤਾਂ ਬੱਚਣੇ ਹੀ ਹਨ। ਸਾਰੇ ਮਰ ਜਾਣ ਫੇਰ ਤਾਂ ਪ੍ਰਲਯ
ਹੋ ਜਾਵੇ। ਦਿਨ - ਪ੍ਰਤੀਦਿਨ ਤੁਹਾਡੀ ਬੁੱਧੀ ਵਿਸ਼ਾਲ ਹੁੰਦੀ ਜਾਵੇਗੀ। ਤੁਹਾਡਾ ਬਹੁਤ ਰਿਗਰਡ ਰਹੇਗਾ।
ਹਾਲੇ ਇੰਨਾ ਰਿਗਰਡ ਥੋੜ੍ਹੀ ਨਾ ਹੈ ਤਾਂ ਹੀ ਤੇ ਘੱਟ ਪਾਸ ਹੁੰਦੇ ਹਨ। ਬੁੱਧੀ ਵਿੱਚ ਆਉਂਦਾ ਨਹੀਂ
ਹੈ ਕਿੰਨੀਆਂ ਸਜਾਵਾਂ ਭੁਗਤਨੀਆ ਪੈਣਗੀਆਂ ਫੇਰ ਆਉਣਗੇ ਵੀ ਦੇਰੀ ਨਾਲ। ਡਿੱਗਦੇ ਹਨ ਤਾਂ ਫੇਰ ਵੀ
ਕਮਾਈ ਚੱਟ ਹੋ ਜਾਂਦੀ ਹੈ। ਕਾਲੇ ਦੇ ਕਾਲੇ ਬਣ ਜਾਣਗੇ। ਫੇਰ ਉਹ ਖੜ੍ਹੇ ਹੋ ਨਾ ਸਕਣ। ਕਿੰਨੇ ਜਾਂਦੇ
ਹਨ, ਕਿੰਨੇ ਜਾਣ ਵਾਲੇ ਵੀ ਹਨ। ਆਪ ਵੀ ਸਮਝ ਸਕਦੇ ਹਨ ਇਸ ਹਾਲਤ ਵਿੱਚ ਸ਼ਰੀਰ ਛੁੱਟ ਜਾਵੇ ਤਾਂ ਸਾਡੀ
ਗਤੀ ਕੀ ਹੋਵੇਗੀ। ਸਮਝ ਦੀ ਗੱਲ ਹੈ ਨਾ। ਬਾਪ ਕਹਿੰਦੇ ਹਨ ਤੁਸੀਂ ਬੱਚੇ ਹੋ ਸ਼ਾਂਤੀ ਸਥਾਪਨ ਕਰਨ ਵਾਲੇ,
ਤੁਹਾਡੇ ਵਿੱਚ ਹੀ ਅਸ਼ਾਂਤੀ ਹੋਵੇਗੀ ਤਾਂ ਪਦ ਭ੍ਰਸ਼ਟ ਹੋ ਜਾਵੇਗਾ। ਕਿਸੇ ਨੂੰ ਵੀ ਦੁੱਖ ਦੇਣ ਦੀ ਲੋੜ
ਨਹੀਂ ਹੈ। ਬਾਪ ਕਿੰਨਾ ਪਿਆਰ ਨਾਲ ਸਭਨੂੰ ਬੱਚੇ - ਬੱਚੇ ਕਹਿ ਕੇ ਗੱਲ ਕਰਦੇ ਹਨ। ਬੇਹੱਦ ਦਾ ਬਾਪ
ਹੈ ਨਾ। ਸਾਰੀ ਦੁਨਿਆਂ ਦੀ ਇਨ੍ਹਾਂ ਵਿੱਚ ਨਾਲੇਜ਼ ਹੈ ਤਾਂ ਹੀ ਤੇ ਸਮਝਾਉਂਦੇ ਹਨ। ਇਸ ਦੁਨੀਆਂ ਵਿੱਚ
ਕਿੰਨੇ ਤਰ੍ਹਾਂ ਦੇ ਦੁੱਖ ਹਨ। ਢੇਰ ਦੁੱਖ ਦੀਆਂ ਗੱਲਾਂ ਤੁਸੀਂ ਲਿਖ ਸਕਦੇ ਹੋ। ਜਦੋਂ ਤੁਸੀਂ ਇਹ
ਸਿੱਧ ਕਰਕੇ ਦੱਸੋਗੇ ਤਾਂ ਸਮਝਣਗੇ ਕਿ ਇਹ ਗੱਲ ਤਾਂ ਬਿਲਕੁਲ ਠੀਕ ਹੈ। ਇਹ ਅਪਾਰ ਦੁੱਖ ਤਾਂ ਇੱਕ
ਬਾਪ ਤੋਂ ਇਲਾਵਾ ਹੋਰ ਕੋਈ ਦੂਰ ਕਰ ਨਹੀਂ ਸਕਦੇ। ਦੁੱਖਾਂ ਦੀ ਲਿਸਟ ਹੋਵੇਗੀ ਤਾਂ ਕੁਝ ਨਾ ਕੁਝ
ਬੁੱਧੀ ਵਿੱਚ ਬੈਠੇਗਾ। ਬਾਕੀ ਤਾਂ ਸੁਨਿਆ - ਅਣਸੁਨਿਆ ਕਰ ਦੇਣਗੇ, ਉਨ੍ਹਾਂ ਦੇ ਲਈ ਹੀ ਗਾਇਆ ਜਾਂਦਾ
ਹੈ ਰਿਢ ( ਭੇੜ) ਕਿ ਜਾਣੇ ਸਾਜ਼ ਸੇ … ਬਾਪ ਸਮਝਾਉਂਦੇ ਹਨ ਤੁਸੀਂ ਬੱਚਿਆਂ ਨੇ ਅਜਿਹਾ ਗੁਲਗੁਲ ਬਣਨਾ
ਹੈ। ਕੋਈ ਅਸ਼ਾਂਤੀ, ਗੰਦਗੀ ਨਹੀਂ ਹੋਣੀ ਚਾਹੀਦੀ। ਅਸ਼ਾਂਤੀ ਫੈਲਾਉਣ ਵਾਲੇ ਦੇਹ ਅਭਿਮਾਨੀ ਠਹਿਰੇ,
ਉਨ੍ਹਾਂ ਤੋਂ ਦੂਰ ਰਹਿਣਾ ਹੈ। ਛੂਹਣਾ ਵੀ ਨਹੀਂ ਹੈ। ਅੱਛਾ!
ਮਿੱਠੇ- ਮਿੱਠੇ ਸਿੱਕੀਲਧੇ ਬੱਚਿਆਂ ਪ੍ਰਤੀ ਮਾਤ ਪਿਤਾ ਬਾਪਦਾਦਾ ਦਾ ਯਾਦ ਪਿਆਰ ਅਤੇ ਗੁੱਡਮੋਰਨਿੰਗ।
ਰੂਹਾਨੀ ਬਾਪ ਦੀ ਰੂਹਾਨੀ ਬੱਚਿਆਂ ਨੂੰ ਨਮਸਤੇ।
ਧਾਰਨਾ ਲਈ ਮੁੱਖ
ਸਾਰ:-
1. ਜਿਵੇਂ
ਪੜ੍ਹਾਉਣ ਵਾਲਾ ਟੀਚਰ ਵਿਦੇਹੀ ਹੈ, ਉਸਨੂੰ ਦੇਹ ਦਾ ਭਾਣ ਨਹੀਂ, ਇਵੇਂ ਵਿਦੇਹੀ ਬਣਨਾ ਹੈ। ਸ਼ਰੀਰ ਦਾ
ਭਾਣ ਛੱਡਦੇ ਜਾਣਾ ਹੈ। ਕ੍ਰਿਮੀਨਲ ਆਈ ਨੂੰ ਬਦਲ ਸਿਵਿਲ ਆਈ ਬਣਾਉਣੀ ਹੈ।
2. ਆਪਣੀ ਬੁੱਧੀ ਨੂੰ
ਵਿਸ਼ਾਲ ਬਣਾਉਣਾ ਹੈ। ਸਜਾਵਾਂ ਤੋਂ ਛੁੱਟਣ ਲਈ ਬਾਪ ਦਾ ਅਤੇ ਪੜ੍ਹਾਈ ਦਾ ਰਿਗਾਰਡ ਰੱਖਣਾ ਹੈ। ਕਦੇ
ਵੀ ਦੁੱਖ ਨਹੀਂ ਦੇਣਾ ਹੈ। ਅਸ਼ਾਂਤੀ ਨਹੀਂ ਫੈਲਾਉਣੀ ਹੈ।
ਵਰਦਾਨ:-
ਬ੍ਰਾਹਮਣ ਜੀਵਨ ਦੀ ਨੇਚਰੁਲ ਨੇਚਰ ਦਵਾਰਾ ਪੱਥਰ ਨੂੰ ਵੀ ਪਾਣੀ ਬਨਾਉਣ ਵਾਲੇ ਮਾਸਟਰ ਪ੍ਰੇਮ ਦੇ
ਸਾਗਰ ਭਵ।
ਜਿਵੇਂ ਦੁਨੀਆ ਵਾਲੇ
ਕਹਿੰਦੇ ਹਨ ਕਿ ਪਿਆਰ ਪੱਥਰ ਨੂੰ ਵੀ ਪਾਣੀ ਕਰ ਦਿੰਦਾ ਹੈ, ਇਵੇਂ ਤੁਸੀ ਬ੍ਰਾਹਮਣਾਂ ਦੀ ਨੈਚੁਰਲ
ਨੇਚਰ ਮਾਸਟਰ ਪ੍ਰੇਮ ਦਾ ਸਾਗਰ ਹੈ। ਤੁਹਾਡੇ ਕੋਲ ਆਤਮਿਕ ਪਿਆਰ, ਪ੍ਰਮਾਤਮ ਪਿਆਰ ਦੀ ਅਜਿਹੀ ਸ਼ਕਤੀ
ਹੈ, ਜਿਸ ਨਾਲ ਵੱਖ - ਵੱਖ ਨੇਚਰ ਨੂੰ ਬਦਲ ਸਕਦੇ ਹੋ। ਜਿਵੇਂ ਪਿਆਰ ਦੇ ਸਾਗਰ ਨੇ ਆਪਣੇ ਪਿਆਰ
ਸਵਰੂਪ ਦੀ ਅਨਾਦਿ ਨੈਚਰ ਨਾਲ ਤੁਸੀ ਬੱਚਿਆਂ ਨੂੰ ਅਪਣਾ ਬਣਾ ਲਿਆ। ਇਵੇਂ ਤੁਸੀ ਵੀ ਮਾਸਟਰ ਪਿਆਰ ਦੇ
ਸਾਗਰ ਬਣ ਵਿਸ਼ਵ ਦੀਆਂ ਆਤਮਾਵਾਂ ਨੂੰ ਸੱਚਾ, ਨਿਸਵਾਰਥ ਆਤਮਿਕ ਪਿਆਰ ਦਵੋ ਤਾਂ ਉਨ੍ਹਾਂ ਦੀ ਨੇਚਰ
ਪਰਿਵਰਤਨ ਹੋ ਜਾਵੇਗੀ।
ਸਲੋਗਨ:-
ਆਪਣੀਆਂ
ਵਿਸ਼ੇਸ਼ਤਾਵਾਂ ਨੂੰ ਸਮ੍ਰਿਤੀ ਵਿਚ ਰੱਖ ਉਨ੍ਹਾਂ ਨੂੰ ਸੇਵਾ ਵਿਚ ਲਗਾਓ ਤਾਂ ਉੱਡਦੀ ਕਲਾ ਵਿਚ ਉੱਡਦੇ
ਰਹੋਗੇ।