23.09.24 Punjabi Morning Murli Om Shanti BapDada Madhuban
ਮਿੱਠੇ ਬੱਚੇ:- ਅੰਦਰ
ਵਿੱਚ ਦਿਨ ਰਾਤ ਬਾਬਾ - ਬਾਬਾ ਚੱਲਦਾ ਰਹੇ ਤਾਂ ਅਪਾਰ ਖੁਸ਼ੀ ਰਹੇਗੀ, ਬੁੱਧੀ ਵਿੱਚ ਰਹੇਗਾ ਬਾਬਾ
ਸਾਨੂੰ ਕੁਬੇਰ ਦਾ ਖਜਾਨਾ ਦੇਣ ਆਏ ਹਨ”
ਪ੍ਰਸ਼ਨ:-
ਬਾਬਾ ਕਿਹੜਿਆਂ
ਬੱਚਿਆਂ ਨੂੰ ਆਨੇਸ੍ਟ (ਇਮਾਨਦਾਰ) ਫੁੱਲ ਕਹਿੰਦੇ ਹਨ? ਉਨ੍ਹਾਂ ਦੀ ਨਿਸ਼ਾਨੀ ਸੁਣਾਓ?
ਉੱਤਰ:-
ਆਨੇਸ੍ਟ ਫੁੱਲ
ਉਹ ਹਨ ਜੋ ਕਦੀ ਵੀ ਮਾਇਆ ਦੇ ਵਸ਼ ਨਹੀਂ ਹੁੰਦੇ ਹਨ। ਮਾਇਆ ਦੀ ਖਿਟਪਿਟ ਵਿੱਚ ਨਹੀਂ ਆਉਂਦੇ ਹਨ।
ਅਜਿਹੇ ਆਨੇਸਟ ਫੁੱਲ ਲਾਸ੍ਟ ਵਿੱਚ ਆਉਂਦੇ ਵੀ ਫਾਸਟ ਜਾਣ ਦਾ ਪੁਰਸ਼ਾਰਥ ਕਰਦੇ ਹਨ। ਉਹ ਪੁਰਾਣਿਆਂ
ਤੋਂ ਵੀ ਅੱਗੇ ਜਾਣ ਦਾ ਲਕਸ਼ ਰੱਖਦੇ ਹਨ। ਆਪਣੇ ਅਵਗੁਣਾਂ ਨੂੰ ਕੱਢਣ ਦੇ ਪੁਰਸ਼ਾਰਥ ਵਿੱਚ ਰਹਿੰਦੇ ਹਨ।
ਦੂਜਿਆਂ ਵਿੱਚ ਅਵਗੁਣਾਂ ਨੂੰ ਨਹੀਂ ਵੇਖਦੇ।
ਓਮ ਸ਼ਾਂਤੀ
ਸ਼ਿਵ ਭਗਵਾਨੁਵਾਚ। ਉਹ ਹੋਇਆ ਰੂਹਾਨੀ ਬਾਪ ਕਿਓਂਕਿ ਸ਼ਿਵ ਤਾਂ ਸੁਪਰੀਮ ਰੂਹ ਹੈ ਨਾ, ਆਤਮਾ ਹੈ ਨਾ।
ਬਾਪ ਤਾਂ ਰੋਜ਼ - ਰੋਜ਼ ਨਵੀਂਆਂ - ਨਵੀਂਆਂ ਗੱਲਾਂ ਸਮਝਾਉਂਦੇ ਰਹਿੰਦੇ ਹਨ। ਗੀਤਾ ਸੁਣਾਉਣ ਵਾਲੇ
ਸੰਨਿਆਸੀ ਆਦਿ ਬਹੁਤ ਹਨ। ਉਹ ਬਾਪ ਨੂੰ ਯਾਦ ਕਰ ਨਾ ਸਕਣ। ‘ਬਾਬਾ’ ਅੱਖਰ ਕਦੀ ਉਨ੍ਹਾਂ ਦੇ ਮੁੱਖ
ਤੋਂ ਨਿਕਲ ਨਾ ਸਕੇ। ਇਹ ਅੱਖਰ ਹੈ ਹੀ ਗ੍ਰਹਿਸਤ ਮਾਰਗ ਵਾਲਿਆਂ ਦੇ ਲਈ। ਉਹ ਤਾਂ ਹੈ ਨਿਵ੍ਰਿਤੀ
ਮਾਰਗ ਵਾਲੇ। ਉਹ ਬ੍ਰਹਮ ਨੂੰ ਹੀ ਯਾਦ ਕਰਦੇ ਹਨ। ਮੁੱਖ ਤੋਂ ਕਦੀ ਸ਼ਿਵਬਾਬਾ ਨਹੀਂ ਕਹਿਣਗੇ। ਭਾਵੇਂ
ਤੁਸੀਂ ਜਾਂਚ ਕਰੋ। ਸਮਝੋ ਵੱਡੇ - ਵੱਡੇ ਵਿਦਵਾਨ ਸੰਨਿਆਸੀ ਚਿੰਮਯਾਨੰਦ ਆਦਿ ਗੀਤ ਸੁਣਾਉਂਦੇ ਹਨ,
ਇਵੇਂ ਨਹੀ ਕਿ ਉਹ ਗੀਤਾ ਦਾ ਭਗਵਾਨ ਸ਼੍ਰੀਕ੍ਰਿਸ਼ਨ ਨੂੰ ਸਮਝ ਉਨ੍ਹਾਂ ਨਾਲ ਯੋਗ ਲਗਾ ਸਕਦੇ ਹਨ। ਨਹੀਂ।
ਉਹ ਤਾਂ ਫਿਰ ਵੀ ਬ੍ਰਹਮ ਦੇ ਨਾਲ ਯੋਗ ਲਗਾਉਣ ਵਾਲੇ ਬ੍ਰਹਮ ਗਿਆਨੀ ਜਾਂ ਤਤ੍ਵ ਗਿਆਨੀ ਹਨ।
ਸ਼੍ਰੀਕ੍ਰਿਸ਼ਨ ਨੂੰ ਕਦੀ ਕੋਈ ਬਾਬਾ ਕਹੇ, ਇਹ ਹੋ ਨਹੀਂ ਸਕਦਾ। ਤਾਂ ਕ੍ਰਿਸ਼ਨ ਗੀਤਾ ਸੁਣਾਉਣ ਵਾਲਾ
ਬਾਬਾ ਤਾਂ ਨਹੀਂ ਠਹਿਰਿਆ ਨਾ। ਸ਼ਿਵ ਨੂੰ ਸਭ ਬਾਬਾ ਕਹਿੰਦੇ ਹਨ ਕਿਉਂਕਿ ਉਹ ਸਭ ਆਤਮਾਵਾਂ ਦਾ ਬਾਪ
ਹੈ। ਸਭ ਆਤਮਾਵਾਂ ਉਨ੍ਹਾਂ ਨੂੰ ਪੁਕਾਰਦੀਆਂ ਹਨ - ਪਰਮਪਿਤਾ ਪਰਮਾਤਮਾ। ਉਹ ਹੈ ਸੁਪਰੀਮ, ਪਰਮ ਹੈ
ਕਿਓਂਕਿ ਪਰਮਧਾਮ ਵਿੱਚ ਰਹਿਣ ਵਾਲਾ ਹੈ। ਤੁਸੀਂ ਵੀ ਸਭ ਪਰਮਧਾਮ ਵਿੱਚ ਰਹਿੰਦੇ ਹੋ ਪਰ ਉਨ੍ਹਾਂ ਨੂੰ
ਪਰਮ ਆਤਮਾ ਕਿਹਾ ਜਾਂਦਾ ਹੈ। ਉਹ ਕਦੇ ਪੁਨਰਜਨਮ ਵਿੱਚ ਨਹੀਂ ਆਉਂਦੇ ਹਨ। ਆਪ ਕਹਿੰਦੇ ਹਨ ਮੇਰਾ ਜਨਮ
ਦਿਵਯ ਅਤੇ ਅਲੌਕਿਕ ਹੈ। ਇਵੇਂ ਕੋਈ ਰਥ ਵਿੱਚ ਪ੍ਰਵੇਸ਼ ਕਰ ਤੁਹਾਨੂੰ ਵਿਸ਼ਵ ਦਾ ਮਾਲਿਕ ਬਣਨ ਦੀ ਯੁਕਤੀ
ਦੱਸੇ, ਇਹ ਹੋਰ ਕੋਈ ਹੋ ਨਹੀਂ ਸਕਦਾ। ਤਾਂ ਬਾਪ ਕਹਿੰਦੇ ਹਨ - ਮੈ ਜੋ ਹਾਂ, ਜਿਵੇਂ ਦਾ ਹਾਂ, ਮੈਨੂੰ
ਕੋਈ ਵੀ ਨਹੀਂ ਜਾਣਦਾ। ਮੈ ਜੱਦ ਆਪਣਾ ਪਰਿਚੈ ਦਵਾਂ ਤਾਂ ਹੀ ਜਾਣ ਸਕਦੇ ਹਨ। ਇਹ ਬ੍ਰਹਮ ਨੂੰ ਜਾਂ
ਤੱਤਵਾਂ ਨੂੰ ਮੰਨਣ ਵਾਲੇ, ਸ਼੍ਰੀਕ੍ਰਿਸ਼ਨ ਨੂੰ ਫਿਰ ਆਪਣਾ ਬਾਪ ਕਿਵੇਂ ਮੰਨਣਗੇ। ਆਤਮਾਵਾਂ ਤਾਂ ਸਭ
ਬੱਚੇ ਠਹਿਰੇ ਨਾ। ਸ਼੍ਰੀਕ੍ਰਿਸ਼ਨ ਨੂੰ ਸਭ ਪਿਤਾ ਕਿਵੇਂ ਕਹਿਣਗੇ। ਇਵੇਂ ਥੋੜੀ ਕਹਿਣਗੇ ਕਿ
ਸ਼੍ਰੀਕ੍ਰਿਸ਼ਨ ਸਭ ਦਾ ਬਾਪ ਹੈ। ਅਸੀਂ ਸਭ ਬ੍ਰਦਰ੍ਸ ਹਾਂ। ਇਵੇਂ ਵੀ ਨਹੀਂ ਸ਼੍ਰੀਕ੍ਰਿਸ਼ਨ ਸਰਵਵਿਆਪੀ
ਹੈ। ਸਭ ਸ਼੍ਰੀਕ੍ਰਿਸ਼ਨ ਥੋੜੀ ਹੋ ਸਕਦੇ ਹਨ। ਜੇਕਰ ਸਭ ਸ਼੍ਰੀਕ੍ਰਿਸ਼ਨ ਹੋਣ ਤਾਂ ਉਨ੍ਹਾਂ ਦਾ ਬਾਪ ਵੀ
ਚਾਹੀਦਾ ਹੈ। ਮਨੁੱਖ ਬਹੁਤ ਭੁੱਲੇ ਹੋਏ ਹਨ। ਨਹੀਂ ਜਾਣਦੇ ਹਨ ਤਾਂ ਤੇ ਕਹਿੰਦੇ ਹਨ ਮੈਨੂੰ ਕੋਟਾਂ
ਵਿਚੋ ਕੋਈ ਜਾਣਦੇ ਹਨ। ਸ਼੍ਰੀਕ੍ਰਿਸ਼ਨ ਨੂੰ ਤਾਂ ਕੋਈ ਵੀ ਜਾਣ ਲਵੇਗਾ। ਸਭ ਵਿਲਾਇਤ ਵਾਲੇ ਵੀ ਉਨ੍ਹਾਂ
ਨੂੰ ਜਾਣਦੇ ਹਨ। ਲਾਰਡ ਕ੍ਰਿਸ਼ਨਾ ਕਹਿੰਦੇ ਹਨ ਨਾ। ਚਿੱਤਰ ਵੀ ਹੈ, ਅਸਲੀ ਚਿੱਤਰ ਤਾਂ ਹੈ ਨਹੀਂ।
ਭਾਰਤਵਾਸੀਆਂ ਤੋਂ ਸੁਣਦੇ ਹਨ, ਇਨ੍ਹਾਂ ਦੀ ਪੂਜਾ ਬਹੁਤ ਹੁੰਦੀ ਹੈ ਤਾਂ ਫਿਰ ਗੀਤਾ ਵਿੱਚ ਇਹ ਲਿਖ
ਦਿੱਤਾ ਹੈ - ਸ਼੍ਰੀਕ੍ਰਿਸ਼ਨ ਭਗਵਾਨ। ਹੁਣ ਭਗਵਾਨ ਨੂੰ ਭਲਾ ਲਾਰਡ ਕਿਹਾ ਜਾਂਦਾ ਹੈ ਕੀ। ਲਾਰਡ
ਕ੍ਰਿਸ਼ਨ ਕਹਿੰਦੇ ਹਨ ਨਾ। ਲਾਰਡ ਦਾ ਟਾਈਟਲ ਅਸਲ ਵਿੱਚ ਵੱਡੇ ਆਦਮੀ ਨੂੰ ਮਿਲਦਾ ਹੈ। ਉਹ ਤਾਂ ਸਭ
ਨੂੰ ਦਿੰਦੇ ਰਹਿੰਦੇ ਹਨ, ਇਸ ਨੂੰ ਕਿਹਾ ਜਾਂਦਾ ਹੈ ਹਨ ਨਗਰੀ…। ਕਿਸੇ ਵੀ ਪਤਿਤ ਮਨੁੱਖ ਨੂੰ ਲਾਰਡ
ਕਹਿ ਦਿੰਦੇ ਹਨ। ਕਿੱਥੇ ਇਹ ਅੱਜ ਦੇ ਪਤਿਤ ਮਨੁੱਖ, ਕਿੱਥੇ ਸ਼ਿਵ ਅਤੇ ਸ਼੍ਰੀਕ੍ਰਿਸ਼ਨ! ਬਾਪ ਕਹਿੰਦੇ
ਹਨ ਜੋ ਤੁਹਾਨੂੰ ਗਿਆਨ ਦਿੰਦਾ ਹਾਂ ਉਹ ਫਿਰ ਗੁੰਮ ਹੋ ਜਾਂਦਾ ਹੈ। ਮੈ ਹੀ ਆਕੇ ਨਵੀਂ ਦੁਨੀਆਂ
ਸਥਾਪਨ ਕਰਦਾ ਹਾਂ। ਗਿਆਨ ਵੀ ਮੈ ਹੁਣ ਹੀ ਦਿੰਦਾ ਹਾਂ। ਮੈ ਜੱਦ ਗਿਆਨ ਦੇਵਾਂ ਤਾਂ ਹੀ ਬੱਚੇ ਸੁਣਨ।
ਮੇਰੇ ਬਗੈਰ ਕੋਈ ਸੁਣਾ ਨਹੀਂ ਸਕਦਾ। ਜਾਣਦੇ ਹੀ ਨਹੀਂ।
ਕੀ ਸੰਨਿਆਸੀ ਸ਼ਿਵਬਾਬਾ
ਨੂੰ ਯਾਦ ਕਰ ਸਕਦੇ ਹਨ? ਉਹ ਕਹਿ ਵੀ ਨਹੀਂ ਸਕਦੇ ਕਿ ਨਿਰਾਕਾਰ ਗਾਡ ਨੂੰ ਯਾਦ ਕਰੋ। ਕਦੇ ਸੁਣਿਆ
ਹੈ? ਬਹੁਤ ਪੜ੍ਹੇ - ਲਿਖੇ ਮਨੁੱਖ ਵੀ ਸਮਝਦੇ ਨਹੀਂ ਹਨ। ਹੁਣ ਬਾਪ ਸਮਝਾਉਂਦੇ ਹਨ ਸ਼੍ਰੀਕ੍ਰਿਸ਼ਨ
ਰੱਬ ਨਹੀਂ। ਮਨੁੱਖ ਤਾਂ ਉਨ੍ਹਾਂ ਨੂੰ ਹੀ ਰੱਬ ਕਹਿੰਦੇ ਰਹਿੰਦੇ ਹਨ। ਕਿੰਨਾ ਫਰਕ ਹੋ ਗਿਆ ਹੈ। ਬਾਪ
ਤਾਂ ਬੱਚਿਆਂ ਨੂੰ ਬੈਠ ਪੜ੍ਹਾਉਂਦੇ ਹਨ। ਉਹ ਬਾਪ, ਟੀਚਰ, ਗੁਰੂ ਵੀ ਹੈ। ਸ਼ਿਵਬਾਬਾ ਸਭ ਨੂੰ ਬੈਠ
ਸਮਝਾਉਂਦੇ ਹਨ। ਨਾ ਸਮਝਣ ਕਾਰਨ ਤ੍ਰਿਮੂਰਤੀ ਵਿੱਚ ਸ਼ਿਵ ਰੱਖਦੇ ਹੀ ਨਹੀਂ। ਬ੍ਰਹਮਾ ਨੂੰ ਰੱਖਦੇ ਹਨ।
ਜਿਸਨੂੰ ਪ੍ਰਜਾਪਿਤਾ ਬ੍ਰਹਮਾ ਕਿਹਾ ਜਾਂਦਾ ਹੈ। ਪਰਜਾ ਨੂੰ ਰਚਣ ਵਾਲਾ। ਪਰ ਉਨ੍ਹਾਂ ਨੂੰ ਰੱਬ ਨਹੀਂ
ਕਹਾਂਗੇ। ਰੱਬ ਪ੍ਰਜਾ ਨਹੀਂ ਰੱਚਦੇ ਹਨ। ਰੱਬ ਦੇ ਤਾਂ ਸਭ ਆਤਮਾਵਾਂ ਬੱਚੇ ਹਨ। ਫਿਰ ਕਿਸ ਦੁਆਰਾ
ਪ੍ਰਜਾ ਰਚਦੇ ਹਨ। ਤੁਹਾਨੂੰ ਕਿਸ ਨੇ ਅਡੋਪਟ ਕਿੱਤਾ। ਬ੍ਰਹਮਾ ਦੁਆਰਾ ਬਾਪ ਨੇ ਅਡੋਪਟ ਕੀਤਾ।
ਬ੍ਰਾਹਮਣ ਜੱਦ ਬਣਨਗੇ ਤਾਂ ਹੀ ਤੇ ਦੇਵਤਾ ਬਣਨਗੇ। ਇਹ ਗੱਲ ਤਾਂ ਤੁਸੀਂ ਕਦੀ ਸੁਣੀ ਨਹੀਂ ਹੈ।
ਪ੍ਰਜਾਪਿਤਾ ਦਾ ਵੀ ਜਰੂਰ ਪਾਰ੍ਟ ਹੈ ਐਕਟ ਚਾਹੀਦਾ ਹੈ ਨਾ। ਇੰਨੀ ਪ੍ਰਜਾ ਕਿੱਥੋਂ ਆਵੇਗੀ। ਕੁੱਖ
ਵੰਸ਼ਾਵਲੀ ਵੀ ਤਾਂ ਹੋ ਨਾ ਸਕੇ। ਉਹ ਕੁੱਖ ਵੰਸ਼ਾਵਲੀ ਬ੍ਰਾਹਮਣ ਕਹਿਣਗੇ - ਸਾਡਾ ਸਰਨੇਮ ਹੈ ਬ੍ਰਾਹਮਣ।
ਨਾਮ ਤਾਂ ਸਭ ਦਾ ਵੱਖ - ਵੱਖ ਹੈ। ਪ੍ਰਜਾਪਿਤਾ ਬ੍ਰਹਮਾ ਤਾਂ ਕਹਿੰਦੇ ਹੀ ਤਾਂ ਹਨ ਜੱਦ ਸ਼ਿਵਬਾਬਾ
ਇਨ੍ਹਾਂ ਵਿੱਚ ਪ੍ਰਵੇਸ਼ ਕਰਨ। ਇਹ ਨਵੀਂਆਂ ਗੱਲਾਂ ਹਨ। ਬਾਪ ਖੁੱਦ ਕਹਿੰਦੇ ਹਨ - ਮੈਨੂੰ ਕੋਈ ਜਾਣਦੇ
ਨਹੀਂ, ਸ੍ਰਿਸ਼ਟੀ ਚੱਕਰ ਨੂੰ ਵੀ ਨਹੀਂ ਜਾਣਦੇ। ਤਾਂ ਤੇ ਰਿਸ਼ੀ - ਮੁਨੀ ਸਭ ਨੇਤੀ - ਨੇਤੀ ਕਹਿ ਗਏ
ਹਨ। ਨਾ ਪਰਮਾਤਮਾ ਨੂੰ, ਨਾ ਪਰਮਾਤਮਾ ਦੀ ਰਚਨਾ ਨੂੰ ਜਾਣਦੇ ਹਨ। ਬਾਪ ਕਹਿੰਦੇ ਹਨ। ਬਾਪ ਜੱਦ ਮੈ
ਆਕੇ ਆਪਣਾ ਪਰਿਚੈ ਦਵਾਂ ਤਾਂ ਹੀ ਜਾਨਣ। ਇਨ੍ਹਾਂ ਦੇਵਤਾਵਾਂ ਨੂੰ ਉੱਥੇ ਇਹ ਪਤਾ ਥੋੜੀ ਨਾ ਪੈਂਦਾ
ਹੈ - ਅਸੀਂ ਇਹ ਰਾਜ ਕਿਵੇਂ ਪਾਇਆ? ਇਨ੍ਹਾਂ ਵਿੱਚ ਗਿਆਨ ਹੁੰਦਾ ਹੀ ਨਹੀਂ। ਪਦ ਪਾ ਲਿੱਤਾ ਫਿਰ
ਗਿਆਨ ਦੀ ਲੋੜ ਨਹੀਂ। ਗਿਆਨ ਚਾਹੀਦਾ ਹੀ ਹੈ ਸਦਗਤੀ ਦੇ ਲਈ। ਇਹ ਤਾਂ ਸਦਗਤੀ ਨੂੰ ਪਾਏ ਹੋਏ ਹਨ। ਇਹ
ਬੜੀਆਂ ਸਮਝਣ ਦੀਆਂ ਗੂੜੀਆਂ ਗੱਲਾਂ ਹਨ। ਸਮਝਦਾਰ ਹੀ ਸਮਝਣ। ਬਾਕੀ ਜੋ ਬੁੱਢੀਆਂ - ਬੁੱਢੀਆਂ ਮਾਤਾਵਾਂ
ਹਨ, ਉਨ੍ਹਾਂ ਵਿੱਚ ਇੰਨੀ ਬੁੱਧੀ ਤਾਂ ਹੈ ਨਹੀਂ, ਇਹ ਵੀ ਡਰਾਮਾ ਪਲਾਨ ਅਨੁਸਾਰ ਹਰ ਇੱਕ ਦਾ ਆਪਣਾ
ਪਾਰ੍ਟ ਹੈ। ਇਵੇਂ ਤਾਂ ਨਹੀਂ ਕਹਾਂਗੇ - ਹੇ ਈਸ਼ਵਰ ਬੁੱਧੀ ਦੋ। ਸਭ ਨੂੰ ਇੱਕ ਜਿਹੀ ਬੁੱਧੀ ਅਸੀਂ
ਦਈਏ ਤਾਂ ਸਭ ਨਾਰਾਇਣ ਬਣ ਜਾਣਗੇ। ਸਭ ਇੱਕ - ਦੋ ਦੇ ਉੱਪਰ ਗੱਦੀ ਤੇ ਬੈਠਣਗੇ ਕੀ! ਹਾਂ, ਏਮ
ਆਬਜੈਕਟ ਹੈ ਇਹ ਬਣਨ ਦਾ। ਸਭ ਪੁਰਸ਼ਾਰਥ ਕਰ ਰਹੇ ਹਨ ਨਰ ਤੋਂ ਨਾਰਾਇਣ ਬਣਨ ਦਾ। ਬਣਨਗੇ ਤਾਂ
ਪੁਰਸ਼ਾਰਥ ਅਨੁਸਾਰ ਨਾ। ਜੇ ਸਭ ਹੱਥ ਉਠਾਉਣਗੇ - ਅਸੀਂ ਨਾਰਾਇਣ ਬਣਾਂਗੇ ਤਾਂ ਬਾਪ ਨੂੰ ਅੰਦਰ ਵਿੱਚ
ਹਾਸਾ ਆਵੇਗਾ ਨਾ। ਸਭ ਇੱਕ ਵਰਗਾ ਬਣ ਕਿਵੇਂ ਸਕਦੇ ਹਨ! ਨੰਬਰਵਾਰ ਤਾਂ ਹੁੰਦੇ ਹੈ ਨਾ। ਨਾਰਾਇਣ ਦਾ
ਫ਼ਸਟ, ਸੈਕਿੰਡ, ਥਰਡ। ਜਿਵੇਂ ਐਡਵਰਡ ਵੀ ਫ਼ਸਟ, ਸੈਕਿੰਡ, ਥਰਡ… ਹੁੰਦਾ ਹੈ ਨਾ। ਭਾਵੇਂ ਐਮ ਆਬਜੈਕਟ
ਇਹ ਹੈ, ਪ੍ਰੰਤੂ ਖੁੱਦ ਸਮਝ ਸਕਦੇ ਹਨ ਨਾ - ਚਲਣ ਅਜਿਹੀ ਹੈ ਤਾਂ ਕੀ ਪਦਵੀ ਪਾਓਣਗੇ? ਪੁਰਸ਼ਾਰਥ ਤਾਂ
ਜ਼ਰੂਰ ਕਰਨਾ ਹੈ। ਬਾਬਾ ਨੰਬਰਵਾਰ ਫੁੱਲ ਲੈ ਆਉਂਦੇ ਹਨ, ਨੰਬਰਵਾਰ ਫੁੱਲ ਦੇ ਵੀ ਸਕਦੇ ਹਨ ਪਰ ਇਵੇਂ
ਕਰਦੇ ਨਹੀਂ। ਫੰਕ ਹੋ ਜਾਣਗੇ। ਬਾਬਾ ਜਾਣਦੇ ਹਨ, ਵੇਖਦੇ ਹਨ ਕੌਣ ਜਾਸਤੀ ਸਰਵਿਸ ਕਰ ਰਹੇ ਹਨ, ਇਹ
ਚੰਗਾ ਫੁੱਲ ਹੈ। ਪਿੱਛੇ ਨੰਬਰਵਾਰ ਤਾਂ ਹੁੰਦੇ ਹੀ ਹਨ। ਬਹੁਤ ਪੁਰਾਣੇ ਵੀ ਬੈਠੇ ਹਨ ਪਰ ਉਨ੍ਹਾਂ
ਵਿੱਚ ਨਵੇਂ - ਨਵੇਂ, ਬੜੇ - ਬੜੇ ਚੰਗੇ ਫੁਲ ਹਨ। ਕਹਿਣਗੇ ਇਹ ਨੰਬਰਵਨ ਅਨੇਸ੍ਟ ਫੁੱਲ ਹਨ, ਕੋਈ
ਖਿਟਪਿਟ, ਇਰਸ਼ਾ ਆਦਿ ਇਨ੍ਹਾਂ ਵਿੱਚ ਨਹੀਂ ਹੈ। ਬਹੁਤਿਆਂ ਵਿੱਚ ਕੁਝ ਨਾ ਕੁਝ ਖਾਮੀਆਂ ਜਰੂਰ ਹਨ।
ਸੰਪੂਰਨ ਤਾਂ ਕੋਈ ਨੂੰ ਕਹਿ ਨਹੀਂ ਸਕਦੇ। ਸੋਲ੍ਹਾਂ ਕਲਾ ਸੰਪੂਰਨ ਬਣਨ ਦੇ ਲਈ ਬਹੁਤ ਮਿਹਨਤ ਚਾਹੀਦੀ
ਹੈ। ਹੁਣ ਕੋਈ ਸੰਪੂਰਨ ਬਣ ਨਾ ਸਕੇ। ਹੁਣ ਤਾਂ ਚੰਗੇ - ਚੰਗੇ ਬੱਚਿਆਂ ਵਿੱਚ ਵੀ ਈਰਖਾ ਬਹੁਤ ਹੈ।
ਖਾਮੀਆਂ ਤਾਂ ਹੈ ਨਾ। ਬਾਪ ਜਾਣਦੇ ਹਨ ਸਭ ਕਿਸ - ਕਿਸ ਤਰ੍ਹਾਂ ਦਾ ਪੁਰਸ਼ਾਰਥ ਕਰ ਰਹੇ ਹਨ। ਦੁਨੀਆਂ
ਵਾਲੇ ਕੀ ਜਾਨਣ। ਉਹ ਤਾਂ ਕੁਝ ਸਮਝਦੇ ਨਹੀਂ। ਬਹੁਤ ਥੋੜੇ ਸਮਝਦੇ ਹਨ। ਗਰੀਬ ਝੱਟ ਸਮਝ ਜਾਂਦੇ ਹਨ।
ਬੇਹੱਦ ਦਾ ਬਾਪ ਆਇਆ ਹੋਇਆ ਹੈ ਪੜ੍ਹਾਉਣ। ਉਸ ਬਾਪ ਨੂੰ ਯਾਦ ਕਰਨ ਨਾਲ ਸਾਡੇ ਪਾਪ ਕੱਟ ਜਾਣਗੇ। ਅਸੀਂ
ਬਾਪ ਦੇ ਕੋਲ ਆਏ ਹਾਂ। ਬਾਬਾ ਤੋਂ ਨਵੀਂ ਦੁਨੀਆਂ ਦਾ ਵਰਸਾ ਜਰੂਰ ਮਿਲੇਗਾ। ਨੰਬਰਵਾਰ ਤਾਂ ਹੁੰਦੇ
ਹੀ ਹਨ - 100 ਤੋਂ ਲੈਕੇ ਇੱਕ ਨੰਬਰ ਤੱਕ ਪਰ ਬਾਪ ਨੂੰ ਜਾਣ ਲਿੱਤਾ, ਥੋੜਾ ਵੀ ਸੁਣਿਆ ਤਾਂ ਸ੍ਵਰਗ
ਵਿੱਚ ਜਰੂਰ ਆਉਣਗੇ। 21 ਜਨਮਾਂ ਦੇ ਲਈ ਸ੍ਵਰਗ ਵਿੱਚ ਆਉਣਾ ਕੋਈ ਘੱਟ ਹੈ ਕੀ! ਇਵੇਂ ਤਾਂ ਨਹੀਂ,
ਕੋਈ ਮਰਦਾ ਹੈ ਤਾਂ ਕਹਿਣਗੇ 21 ਜਨਮ ਦੇ ਲਈ ਸ੍ਵਰਗ ਵਿੱਚ ਗਿਆ। ਸ੍ਵਰਗ ਹੈ ਹੀ ਕਿੱਥੇ। ਕਿੰਨੀ
ਮਿਸਅੰਡਰਸਟੈਂਡਿੰਗ ਕਰ ਦਿੱਤੀ ਹੈ। ਵੱਡੇ - ਵੱਡੇ ਚੰਗੇ ਲੋਕ ਵੀ ਕਹਿੰਦੇ ਹਨ ਫਲਾਣਾ ਸ੍ਵਰਗ
ਪਧਾਰਿਆ। ਸ੍ਵਰਗ ਕਹਿੰਦੇ ਕਿਸ ਨੂੰ ਹਨ? ਮਤਲਬ ਕੁਝ ਵੀ ਨਹੀਂ ਸਮਝਦੇ। ਇਹ ਸਿਰਫ ਤੁਸੀਂ ਹੀ ਜਾਣਦੇ
ਹੋ। ਹੋ ਤੁਸੀਂ ਵੀ ਮਨੁੱਖ, ਪਰ ਤੁਸੀਂ ਬ੍ਰਾਹਮਣ ਬਣੇ ਹੋ। ਆਪਣੇ ਨੂੰ ਬ੍ਰਾਹਮਣ ਹੀ ਕਹਿਲਾਉਂਦੇ
ਹੋ। ਤੁਸੀਂ ਬ੍ਰਾਹਮਣਾ ਦਾ ਇੱਕ ਬਾਪਦਾਦਾ ਹੈ। ਤਾਂ ਸੰਨਿਆਸੀਆਂ ਤੋਂ ਵੀ ਤੁਸੀਂ ਪੁੱਛ ਸਕਦੇ ਹੋ ਕਿ
ਇਹ ਜੋ ਮਹਾਵਾਕਿਆ ਅਤੇ ਭਗਵਾਨੁਵਾਚ ਹੈ ਕਿ ਦੇਹ ਸਾਹਿਤ ਦੇਹ ਦੇ ਸਾਰੇ ਧਰਮ ਛੱਡ ਮਾਮੇਕਮ ਯਾਦ ਕਰੋ
- ਕੀ ਇਹ ਸ਼੍ਰੀਕ੍ਰਿਸ਼ਨ ਕਹਿੰਦੇ ਹਨ ਮਾਮੇਕਮ ਯਾਦ ਕਰੋ? ਤੁਸੀਂ ਸ਼੍ਰੀਕ੍ਰਿਸ਼ਨ ਨੂੰ ਯਾਦ ਕਰਦੇ ਹੋ
ਕੀ? ਕਦੀ ਨਹੀਂ ਹਾਂ ਕਹਿਣਗੇ। ਉੱਥੇ ਹੀ ਪ੍ਰਸਿੱਧ ਹੋ ਜਾਵੇ। ਪਰ ਵਿਚਾਰੀਆਂ ਅਬਲਾਵਾਂ ਜਾਂਦੀਆਂ ਹਨ,
ਉਹ ਕੀ ਜਾਨਣ। ਉਹ ਆਪਣੇ ਫੋਲੋਊਰਸ ਦੇ ਅੱਗੇ ਕ੍ਰੋਧਿਤ ਹੋ ਜਾਂਦੇ ਹਨ। ਦਰਵਾਸ਼ਾ ਦਾ ਨਾਮ ਵੀ ਹੈ ਨਾ।
ਉਨ੍ਹਾਂ ਵਿੱਚ ਹੰਕਾਰ ਬਹੁਤ ਰਹਿੰਦਾ ਹੈ। ਫਾਲੋਅਰਸ ਹਨ ਢੇਰ। ਭਗਤੀ ਦਾ ਰਾਜ ਹੈ ਨਾ। ਉਨ੍ਹਾਂ ਤੋਂ
ਪੁੱਛਣ ਦੀ ਕਿਸੇ ਦੀ ਤਾਕਤ ਨਹੀਂ ਰਹਿੰਦੀ ਹੈ। ਨਹੀਂ ਤਾਂ ਉਨ੍ਹਾਂ ਨੂੰ ਕਹਿ ਸਕਦੇ ਹਨ ਤੁਸੀਂ ਤਾਂ
ਸ਼ਿਵਬਾਬਾ ਦੀ ਪੂਜਾ ਕਰਦੇ ਹੋ। ਹੁਣ ਰੱਬ ਕਿਸ ਨੂੰ ਕਹਾਂਗੇ? ਕੀ ਠੀਕਰ ਭਿੱਤਰ ਵਿੱਚ ਰੱਬ ਹੈ? ਅੱਗੇ
ਚਲ ਇਨ੍ਹਾਂ ਸਭ ਗੱਲਾਂ ਨੂੰ ਸਮਝਣਗੇ। ਹੁਣ ਨਸ਼ਾ ਕਿੰਨਾ ਹੈ। ਹੈ ਸਾਰੇ ਪੁਜਾਰੀ। ਪੁਜਿਯ ਨਹੀਂ ਕਹਾਂ
ਗੇ।
ਬਾਪ ਕਹਿੰਦੇ ਹਨ ਮੈਨੂੰ
ਵਿਰਲਾ ਕੋਈ ਜਾਣਦਾ ਹੈ। ਮੈ ਜੋ ਹਾਂ, ਜਿਵੇਂ ਦਾ ਹਾਂ - ਤੁਸੀਂ ਬੱਚਿਆਂ ਵਿੱਚ ਵੀ ਵਿਰਲਾ ਕੋਈ
ਏਕੁਰੇਟ ਜਾਣਦੇ ਹਨ। ਉਨ੍ਹਾਂ ਦੇ ਅੰਦਰ ਵਿੱਚ ਬਹੁਤ ਖੁਸ਼ੀ ਰਹਿੰਦੀ ਹੈ। ਇਹ ਤਾਂ ਸਮਝਦੇ ਹਨ ਨਾ -
ਬਾਬਾ ਹੀ ਸਾਨੂੰ ਸ੍ਵਰਗ ਦੀ ਬਾਦਸ਼ਾਹੀ ਦਿੰਦੇ ਹਨ। ਕੁਬੇਰ ਦੇ ਖਜਾਨੇ ਮਿਲਦੇ ਹਨ। ਅਲਾਹ ਅਵਲਦੀਨ ਦਾ
ਵੀ ਖੇਡ ਵਿਖਾਉਂਦੇ ਹਨ ਨਾ। ਠਕਾ ਕਰਨ ਤੋਂ ਖਜਾਨਾ ਨਿਕਲ ਆਇਆ। ਬਹੁਤ ਖੇਡ ਵਿਖਾਉਂਦੇ ਹਨ - ਖੁਦਾ
ਦੋਸਤ ਬਾਦਸ਼ਾਹ ਕੀ ਕਰਦੇ ਸੀ, ਉਸ ਤੇ ਵੀ ਕਹਾਣੀ ਹੈ। ਪੁਲ ਤੇ ਜੋ ਆਉਂਦਾ ਸੀ ਉਨ੍ਹਾਂ ਨੂੰ ਇੱਕ ਦਿਨ
ਦੀ ਰਾਜਾਈ ਦੇ ਰਵਾਨਾ ਕਰ ਦਿੰਦੇ ਸੀ। ਇਹ ਸਭ ਹੈ ਕਹਾਣੀਆਂ। ਹੁਣ ਬਾਪ ਸਮਝਾਉਂਦੇ ਹਨ ਖੁਦਾ ਤੁਸੀਂ
ਬੱਚਿਆਂ ਦਾ ਦੋਸਤ ਹੈ, ਇਨ੍ਹਾਂ ਵਿੱਚ ਪ੍ਰਵੇਸ਼ ਕਰ ਤੁਹਾਡੇ ਨਾਲ ਖਾਂਦੇ ਪੀਂਦੇ ਹਨ, ਖੇਡਦੇ ਵੀ ਹਨ।
ਸ਼ਿਵਬਾਬਾ ਦਾ ਅਤੇ ਬ੍ਰਹਮਾ ਬਾਬਾ ਦਾ ਰਥ ਇੱਕ ਹੀ ਹੈ, ਤਾਂ ਜਰੂਰ ਸ਼ਿਵਬਾਬਾ ਵੀ ਖੇਡ ਤਾਂ ਸਕਦੇ
ਹੋਣਗੇ ਨਾ। ਬਾਪ ਨੂੰ ਯਾਦ ਕਰ ਖੇਡਦੇ ਹਨ ਤਾਂ ਦੋਨੋ ਇਸ ਵਿੱਚ ਹਨ। ਹਨ ਤਾਂ ਦੋ ਨਾ - ਬਾਪ ਅਤੇ
ਦਾਦਾ। ਪਰ ਕੋਈ ਵੀ ਸਮਝਦੇ ਨਹੀਂ ਹਨ, ਕਹਿੰਦੇ ਹਨ ਰਥ ਤੇ ਆਏ, ਤਾਂ ਫੇਰ ਉਸ ਨੂੰ ਘੋੜੇਗਾੜੀ ਦਾ ਰਥ
ਬਣਾ ਦਿੱਤਾ ਹੈ। ਇੰਵੇਂ ਵੀ ਨਹੀਂ ਕਹਿਣਗੇ ਕਿ ਸ਼੍ਰੀਕ੍ਰਿਸ਼ਨ ਨੂੰ ਸ਼ਿਵਬਾਬਾ ਬੈਠ ਗਿਆਨ ਦਿੰਦੇ ਹਨ।
ਉਹ ਫੇਰ ਕਹਿ ਦਿੰਦੇ ਹਨ, ਸ਼੍ਰੀਕ੍ਰਿਸ਼ਨ ਭਗਵਾਨੁਵਾਚ। ਇਵੇਂ ਤਾਂ ਨਹੀਂ ਕਹਿੰਦੇ ਬ੍ਰਹਮਾ
ਭਗਵਾਨੁਵਾਚ। ਨਹੀਂ। ਇਹ ਹੈ ਰਥ। ਸ਼ਿਵ ਭਗਵਾਨੁਵਾਚ। ਬਾਪ ਬੈਠ ਤੁਸੀਂ ਬੱਚਿਆਂ ਨੂੰ ਆਪਣਾ ਅਤੇ ਰਚਨਾ
ਦੇ ਆਦਿ - ਮੱਧ - ਅੰਤ ਦਾ ਪਰਿਚੈ, ਡਯੂਰੇਸ਼ਨ ਦੱਸਦੇ ਹਨ। ਜੋ ਗੱਲ ਕੋਈ ਵੀ ਨਹੀਂ ਜਾਣਦੇ। ਸੈਂਸੀਬਲ
ਜੋ ਹੋਣਗੇ ਉਹ ਬੁੱਧੀ ਤੋਂ ਕੰਮ ਲੈਣਗੇ। ਸੰਨਿਆਸੀਆਂ ਨੂੰ ਤਾਂ ਸੰਨਿਆਸ ਕਰਨਾ ਹੈ। ਤੁਸੀਂ ਵੀ ਸ਼ਰੀਰ
ਸਾਹਿਤ ਸਭ ਕੁਝ ਸੰਨਿਆਸ ਕਰਦੇ ਹੋ, ਜਾਣਦੇ ਹੋ ਇਹ ਪੁਰਾਣੀ ਖਾਲ ਹੈ, ਸਾਨੂੰ ਤਾਂ ਹੁਣ ਨਵੀਂ ਦੁਨੀਆਂ
ਵਿੱਚ ਜਾਣ ਹੈ। ਅਸੀਂ ਆਤਮਾਵਾਂ ਇੱਥੇ ਦੀਆਂ ਰਹਿਣ ਵਾਲਿਆਂ ਨਹੀਂ ਹਾਂ। ਇੱਥੇ ਪਾਰ੍ਟ ਵਜਾਉਣ ਆਏ
ਹਾਂ। ਅਸੀਂ ਰਹਿਵਾਸੀ ਪਰਮਧਾਮ ਦੇ ਹਾਂ। ਇਹ ਵੀ ਤੁਸੀਂ ਬੱਚੇ ਜਾਣਦੇ ਹੋ ਉੱਥੇ ਨਿਰਾਕਾਰੀ ਝਾੜ ਕਿਵੇਂ
ਦਾ ਹੈ। ਸਾਰੀਆਂ ਆਤਮਾਵਾਂ ਉੱਥੇ ਰਹਿੰਦੀਆਂ ਹਨ, ਇਹ ਅਨਾਦਿ ਡਰਾਮਾ ਬਣਿਆ ਹੋਇਆ ਹੈ। ਕਿੰਨੀਆਂ
ਕਰੋੜਾਂ ਜੀਵ ਆਤਮਾਵਾਂ ਹਨ। ਇੰਨੇ ਸਭ ਕਿੱਥੇ ਰਹਿੰਦੇ ਹਨ? ਨਿਰਾਕਾਰੀ ਦੁਨੀਆਂ ਵਿੱਚ। ਬਾਕੀ ਇਹ
ਸਿਤਾਰੇ ਤਾਂ ਆਤਮਾ ਨਹੀਂ ਹਨ। ਮਨੁੱਖਾਂ ਨੇ ਤਾਂ ਇਨ੍ਹਾਂ ਸਿਤਾਰਿਆਂ ਨੂੰ ਵੀ ਦੇਵਤਾ ਕਹਿ ਦਿੱਤਾ
ਹੈ। ਪਰ ਉਹ ਕੋਈ ਦੇਵਤਾ ਹੈ ਨਹੀਂ। ਗਿਆਨ ਸੂਰਜ ਤਾਂ ਅਸੀਂ ਸ਼ਿਵਬਾਬਾ ਨੂੰ ਹੀ ਕਹਾਂਗੇ। ਤਾਂ ਉਨ੍ਹਾਂ
ਨੂੰ ਫਿਰ ਦੇਵਤਾ ਥੋੜੀ ਹੀ ਕਹਾਂਗੇ। ਸ਼ਾਸਤਰਾਂ ਵਿੱਚ ਤਾਂ ਕੀ - ਕੀ ਗੱਲਾਂ ਲਿੱਖ ਦਿਤੀਆਂ ਹਨ। ਇਹ
ਹੈ ਸਭ ਭਗਤੀ ਮਾਰਗ ਦੀ ਸਮਗ੍ਰੀ। ਜਿਸ ਵਿੱਚ ਤੁਸੀਂ ਥੱਲੇ ਹੀ ਡਿੱਗਦੇ ਆਏ ਹੋ। 84 ਜਨਮ ਲਵੋਗੇ ਤਾਂ
ਜਰੂਰ ਥੱਲੇ ਉਤਰੋਗੇ ਨਾ। ਹੁਣ ਇਹ ਹੈ ਆਇਰਨ ਏਜ਼ਡ ਦੁਨੀਆਂ। ਸਤਿਯੁਗ ਨੂੰ ਕਿਹਾ ਜਾਂਦਾ ਹੈ ਗੋਲਡਨ
ਏਜ਼ਡ ਦੁਨੀਆਂ। ਉੱਥੇ ਕੌਣ ਰਾਹਿੰਦੇ ਸੀ? ਦੇਵਤਾ। ਉਹ ਕਿੱਥੇ ਗਏ - ਇਹ ਕਿਸੇਨੂੰ ਵੀ ਪਤਾ ਨਹੀਂ ਹੈ।
ਸਮਝਦੇ ਵੀ ਹਨ ਪੁਨਰਜਨਮ ਲੈਂਦੇ ਹਨ। ਬਾਪ ਨੇ ਸਮਝਾਇਆ ਹੈ ਪੁਨਰਜਨਮ ਲੈਂਦੇ - ਲੈਂਦੇ ਦੇਵਤਾ ਤੋਂ
ਬਦਲ ਹਿੰਦੂ ਬਣ ਗਏ ਹਨ। ਪਤਿਤ ਬਣੇ ਹਨ ਨਾ। ਹੋਰ ਕਿਸੇ ਦਾ ਵੀ ਧਰਮ ਬਦਲੀ ਨਹੀਂ ਹੁੰਦਾ। ਇਨ੍ਹਾਂ
ਦਾ ਧਰਮ ਕਿਓੰ ਬਦਲੀ ਹੁੰਦਾ ਹੈ- ਕਿਸੇ ਨੂੰ ਪਤਾ ਨਹੀਂ। ਬਾਪ ਕਹਿੰਦੇ ਹਨ ਧਰਮ ਭ੍ਰਿਸ਼ਟ, ਕਰਮ
ਭ੍ਰਿਸ਼ਟ ਹੋ ਗਏ ਹਨ। ਦੇਵੀ - ਦੇਵਤਾ ਸੀ ਤਾਂ ਪਵਿੱਤਰ ਜੋੜੇ ਸੀ। ਫਿਰ ਰਾਵਣ ਰਾਜ ਵਿੱਚ ਤੁਸੀਂ
ਅਪਵਿੱਤਰ ਬਣ ਗਏ ਹੋ। ਤਾਂ ਦੇਵੀ - ਦੇਵਤਾ ਕਹਾ ਨਹੀ ਸਕਦੇ ਇਸਲਈ ਨਾਮ ਪੈ ਗਿਆ ਹੈ ਹਿੰਦੂ। ਦੇਵੀ -
ਦੇਵਤਾ ਧਰਮ ਸ਼੍ਰੀਕ੍ਰਿਸ਼ਨ ਭਗਵਾਨ ਨੇ ਨਹੀਂ ਸਥਾਪਨ ਕਿੱਤਾ। ਜਰੂਰ ਸ਼ਿਵਬਾਬਾ ਨੇ ਹੀ ਆਕੇ ਕੀਤਾ
ਹੋਵੇਗਾ। ਸ਼ਿਵ ਜਯੰਤੀ ਸ਼ਿਵਰਾਤਰੀ ਵੀ ਮਨਾਈ ਜਾਂਦੀ ਹੈ ਪਰ ਉਸ ਨੇ ਕੀ ਆਕੇ ਕੀਤਾ, ਇਹ ਕਿਸੇ ਨੂੰ ਵੀ
ਪਤਾ ਨਹੀਂ ਹੈ। ਇੱਕ ਸ਼ਿਵ ਪੁਰਾਣ ਵੀ ਹੈ। ਅਸਲ ਵਿੱਚ ਸ਼ਿਵ ਦੀ ਇੱਕ ਗੀਤਾ ਹੀ ਹੈ, ਜੋ ਸ਼ਿਵਬਾਬਾ ਨੇ
ਸੁਣਾਈ ਹੈ, ਹੋਰ ਕੋਈ ਸ਼ਾਸਤਰ ਹੈ ਨਹੀਂ। ਤੁਸੀਂ ਕੋਈ ਵੀ ਹਿੰਸਾ ਨਹੀਂ ਕਰਦੇ ਹੋ। ਤੁਹਾਡਾ ਕੋਈ
ਸ਼ਾਸਤਰ ਤਾਂ ਬਣਦਾ ਨਹੀਂ। ਤੁਸੀਂ ਨਵੀਂ ਦੁਨੀਆਂ ਵਿੱਚ ਚਲੇ ਜਾਂਦੇ ਹੋ। ਸਤਿਯੁਗ ਵਿੱਚ ਕੋਈ ਵੀ
ਸ਼ਾਸਤਰ ਗੀਤਾ ਆਦਿ ਹੁੰਦਾ ਨਹੀਂ। ਉੱਥੇ ਕੌਣ ਪੜ੍ਹੇਗਾ। ਉਹ ਤਾਂ ਕਹਿ ਦਿੰਦੇ ਇਹ ਵੇਦ - ਸ਼ਾਸਤਰ ਆਦਿ
ਪਰੰਪਰਾ ਤੋੰ ਚਲੇ ਆਉਂਦੇ ਹਨ। ਉਨ੍ਹਾਂ ਨੂੰ ਕੁਝ ਵੀ ਪਤਾ ਨਹੀਂ ਹੈ। ਸਵਰਗ ਵਿੱਚ ਕੋਈ ਸ਼ਾਸਤਰ ਆਦਿ
ਹੁੰਦਾ ਨਹੀਂ। ਬਾਪ ਨੇ ਤਾਂ ਦੇਵਤਾ ਬਣਾ ਦਿੱਤਾ, ਸਭ ਦੀ ਸਦਗਤੀ ਹੋ ਗਈ ਫਿਰ ਸ਼ਾਸਤਰ ਪੜ੍ਹਨ ਦੀ ਲੋੜ
ਕੀ। ਉੱਥੇ ਸ਼ਾਸਤਰ ਹੁੰਦੇ ਨਹੀਂ। ਹੁਣ ਬਾਪ ਨੇ ਤੁਹਾਨੂੰ ਗਿਆਨ ਦੀ ਚਾਬੀ ਦਿੱਤੀ ਹੈ, ਜਿਸ ਨਾਲ
ਬੁੱਧੀ ਦਾ ਤਾਲਾ ਖੁੱਲ ਗਿਆ ਹੈ। ਪਹਿਲੇ ਤਾਲਾ ਇੱਕ ਦਮ ਬੰਦ ਸੀ, ਕੁਝ ਵੀ ਸਮਝਦੇ ਨਹੀਂ ਸੀ। ਅੱਛਾ!
ਮਿੱਠੇ- ਮਿੱਠੇ ਸਿੱਕੀਲਧੇ
ਬੱਚਿਆਂ ਪ੍ਰਤੀ ਮਾਤ - ਪਿਤਾ ਬਾਪਦਾਦਾ ਦਾ ਯਾਦ ਪਿਆਰ ਅਤੇ ਗੁੱਡਮੋਰਨਿੰਗ। ਰੂਹਾਨੀ ਬਾਪ ਦੀ ਰੂਹਾਨੀ
ਬੱਚਿਆਂ ਨੂੰ ਨਮਸਤੇ।
ਧਾਰਨਾ ਲਈ ਮੁੱਖ
ਸਾਰ:-
1. ਕਿਸੇ ਨਾਲ
ਵੀ ਈਰਖਾ ਆਦਿ ਨਹੀਂ ਕਰਨੀ ਹੈ। ਖਾਮੀਆਂ ਕੱਢ ਸੰਪੂਰਨ ਬਣਨ ਦਾ ਪੁਰਸ਼ਾਰਥ ਕਰਨਾ ਹੈ। ਪੜ੍ਹਾਈ ਨਾਲ
ਉੱਚਾ ਪਦ ਪਾਉਣਾ ਹੈ।
2. ਸ਼ਰੀਰ ਸਹਿਤ ਸਭ ਕੁਝ
ਦਾ ਸੰਨਿਆਸ ਕਰਨਾ ਹੈ। ਕਿਸੇ ਵੀ ਤਰ੍ਹਾਂ ਦੀ ਹਿੰਸਾ ਨਹੀਂ ਕਰਨੀ ਹੈ। ਹੰਕਾਰ ਨਹੀਂ ਰੱਖਣਾ ਹੈ।
ਵਰਦਾਨ:-
ਅਵਿਨਾਸ਼ੀ ਅਤੇ ਬੇਹੱਦ ਦੇ ਅਧਿਕਾਰ ਦੀ ਖੁਸ਼ੀ ਅਤੇ ਨਸ਼ੇ ਦ੍ਵਾਰਾ ਸਦਾ ਨਿਸ਼ਚਿੰਤ ਭਵ।
ਦੁਨੀਆ ਵਿਚ ਬਹੁਤ ਮੇਹਨਤ
ਕਰਕੇ ਅਧਿਕਾਰ ਲੈਂਦੇ ਹਨ, ਤੁਹਾਨੂੰ ਬਿਨਾਂ ਮੇਹਨਤ ਦੇ ਅਧਿਕਾਰ ਮਿਲ ਗਿਆ। ਬੱਚਾ ਬਣਨਾ ਮਤਲਬ
ਅਧਿਕਾਰ ਲੈਣਾ। “ਵਾਹ ਮੈਂ ਸ੍ਰੇਸ਼ਠ ਅਧਿਕਾਰੀ ਆਤਮਾ “ਇਸ ਬੇਹੱਦ ਦੇ ਅਧਿਕਾਰ ਦੇ ਨਸ਼ੇ ਅਤੇ ਖੁਸ਼ੀ
ਵਿੱਚ ਰਹੋ ਤਾਂ ਸਦਾ ਨਿਸ਼ਚਿੰਤ ਰਹੋਗੇ। ਇਹ ਅਵਿਨਾਸ਼ੀ ਅਧਿਕਾਰ ਨਿਸ਼ਚਿਤ ਹੀ ਹੈ। ਜਿੱਥੇ ਨਿਸ਼ਚਿਤ
ਹੁੰਦਾ ਹੈ ਉਥੇ ਨਿਸ਼ਚਿੰਤ ਹੁੰਦੇ ਹਨ। ਆਪਣੀਆਂ ਸਭ ਜਿੰਮੇਵਾਰੀਆ ਬਾਪ ਦੇ ਹਵਾਲੇ ਕਰ ਦੇਵੋ ਤਾਂ ਸਭ
ਚਿੰਤਾਵਾਂ ਤੋਂ ਮੁਕਤ ਹੋ ਜਾਵੋਗੇ।
ਸਲੋਗਨ:-
ਜੋ ਉਦਾਰਚਿਤ,
ਵਿਸ਼ਾਲਦਿਲ ਵਾਲੇ ਹਨ ਉਹ ਹੀ ਏਕਤਾ ਦੀ ਨੀਂਵ ਹਨ।