23.10.24 Punjabi Morning Murli Om Shanti BapDada Madhuban
ਮਿੱਠੇ ਬੱਚੇ:- "ਮਿੱਠੇ
ਬੱਚੇ ਤੁਹਾਡੀ ਯਾਤਰਾ ਬੁੱਧੀ ਦੀ ਹੈ, ਇਸਨੂੰ ਹੀ ਰੂਹਾਨੀ ਯਾਤਰਾ ਕਿਹਾ ਜਾਂਦਾ ਹੈ, ਤੁਸੀਂ ਆਪਣੇ
ਨੂੰ ਆਤਮਾ ਸਮਝਦੇ ਹੋ, ਸ਼ਰੀਰ ਨਹੀਂ, ਸ਼ਰੀਰ ਸਮਝਣਾ ਮਤਲਬ ਉਲਟਾ ਲਟਕਣਾ"
ਪ੍ਰਸ਼ਨ:-
ਮਾਇਆ ਦੇ ਪਾਮਪ
ਵਿੱਚ ਮਨੁੱਖਾਂ ਨੂੰ ਕਿਹੜੀ ਇੱਜ਼ਤ ਮਿਲਦੀ ਹੈ?
ਉੱਤਰ:-
ਆਸੁਰੀ ਇੱਜ਼ਤ।
ਮਨੁੱਖ ਕਿਸੇ ਨੂੰ ਵੀ ਅੱਜ ਥੋੜੀ ਇੱਜ਼ਤ ਦਿੰਦੇ ਹਨ, ਕੱਲ ਉਸਦੀ ਬੇਇੱਜ਼ਤੀ ਕਰਦੇ ਹਨ, ਗਾਲਾਂ ਦਿੰਦੇ
ਹਨ। ਮਾਇਆ ਨੇ ਸਭਦੀ ਬੇਇੱਜ਼ਤੀ ਕੀਤੀ ਹੈ, ਪਤਿਤ ਬਣਾ ਦਿੱਤਾ ਹੈ। ਬਾਪ ਆਏ ਹਨ ਤੁਹਾਨੂੰ ਦੈਵੀ ਇੱਜ਼ਤ
ਵਾਲਾ ਬਣਾਉਣ।
ਓਮ ਸ਼ਾਂਤੀ
ਰੂਹਾਨੀ ਬਾਪ ਰੂਹਾਂ ਨੂੰ ਪੁੱਛਦੇ ਹਨ - ਕਿੱਥੇ ਬੈਠੇ ਹੋ? ਤੁਸੀਂ ਕਹੋਗੇ ਵਿਸ਼ਵ ਦੀ ਰੂਹਾਨੀ
ਯੂਨੀਵਰਸਿਟੀ ਵਿੱਚ। ਰੂਹਾਨੀ ਅੱਖਰ ਤਾਂ ਉਹ ਲੋਕੀ ਜਾਣਦੇ ਨਹੀਂ। ਵਿਸ਼ਵ ਵਿਦਿਆਲਿਆ ਤਾਂ ਦੁਨੀਆਂ
ਵਿੱਚ ਅਨੇਕ ਹਨ। ਇਹ ਹੈ ਸਾਰੇ ਵਿਸ਼ਵ ਵਿੱਚ ਇੱਕ ਹੀ ਰੂਹਾਨੀ ਵਿਦਿਆਲਿਆ। ਇੱਕ ਹੀ ਪੜ੍ਹਾਉਣ ਵਾਲਾ
ਹੈ। ਕੀ ਪੜ੍ਹਾਉਂਦੇ ਹਨ? ਰੂਹਾਨੀ ਨਾਲੇਜ਼। ਤਾਂ ਇਹ ਹੈ ਸਪ੍ਰਿਚੁਅਲ ਵਿਦਿਆਲਿਆ ਮਤਲਬ ਰੂਹਾਨੀ
ਪਾਠਸ਼ਾਲਾ। ਸਪ੍ਰੀਚੁਅਲ ਮਤਲਬ ਰੂਹਾਨੀ ਨਾਲੇਜ਼ ਪੜ੍ਹਾਉਣ ਵਾਲਾ ਕੌਣ ਹੈ? ਇਹ ਵੀ ਤੁਸੀਂ ਬੱਚੇ ਹੀ
ਹੁਣ ਜਾਣਦੇ ਹੋ। ਰੂਹਾਨੀ ਬਾਪ ਹੀ ਰੂਹਾਨੀ ਨਾਲੇਜ਼ ਪੜ੍ਹਾਉਂਦੇ ਹਨ, ਇਸਲਈ ਉਨ੍ਹਾਂ ਨੂੰ ਟੀਚਰ ਵੀ
ਕਹਿੰਦੇ ਹਨ, ਸਪ੍ਰੀਚੁਅਲ ਫ਼ਾਦਰ ਪੜ੍ਹਾਉਂਦੇ ਹਨ। ਅੱਛਾ, ਫੇਰ ਕੀ ਹੋਵੇਗਾ? ਤੁਸੀਂ ਬੱਚੇ ਜਾਣਦੇ ਹੋ
ਇਸ ਰੂਹਾਨੀ ਨਾਲੇਜ਼ ਨਾਲ ਅਸੀਂ ਆਪਣਾ ਆਦਿ ਸਨਾਤਨ ਦੇਵੀ - ਦੇਵਤਾ ਧਰਮ ਸਥਾਪਨ ਕਰਦੇ ਹਾਂ। ਇੱਕ ਧਰਮ
ਦੀ ਸਥਾਪਨਾ ਬਾਕੀ ਜੋ ਇੰਨੇ ਸਭ ਧਰਮ ਹਨ, ਉਸਦਾ ਵਿਨਾਸ਼ ਹੋ ਜਾਵੇਗਾ। ਇਸ ਸਪ੍ਰੀਚੁਅਲ ਨਾਲੇਜ਼ ਦਾ ਸਭ
ਧਰਮਾਂ ਨਾਲ ਕੀ ਤਾਲੁਕ ਹੈ - ਇਹ ਵੀ ਤੁਸੀਂ ਹੁਣ ਜਾਣਦੇ ਹੋ। ਇੱਕ ਧਰਮ ਦੀ ਸਥਾਪਨਾ ਇਸ ਰੂਹਾਨੀ
ਨਾਲੇਜ਼ ਨਾਲ ਹੁੰਦੀ ਹੈ। ਇਹ ਲਕਸ਼ਮੀ - ਨਾਰਾਇਣ ਵਿਸ਼ਵ ਦੇ ਮਾਲਿਕ ਸੀ ਨਾ! ਉਸਨੂੰ ਕਹਾਂਗੇ ਰੂਹਾਨੀ
ਦੁਨੀਆਂ (ਸਪ੍ਰੀਚੁਅਲ ਵਰਲਡ) ਇਸ ਸਪ੍ਰੀਚੁਅਲ ਨਾਲੇਜ਼ ਨਾਲ ਤੁਸੀਂ ਰਾਜਯੋਗ ਸਿੱਖਦੇ ਹੋ। ਰਾਜਾਈ
ਸਥਾਪਨ ਹੁੰਦੀ ਹੈ। ਅੱਛਾ, ਫੇਰ ਹੋਰ ਧਰਮਾਂ ਨਾਲ ਕੀ ਤਾਲੁਕ ਹਨ? ਹੋਰ ਸਭ ਧਰਮ ਵਿਨਾਸ਼ ਨੂੰ ਪਾਉਣਗੇ
ਕਿਉਂਕਿ ਤੁਸੀਂ ਪਾਵਨ ਬਣਦੇ ਹੋ ਤਾਂ ਤੁਹਾਨੂੰ ਨਵੀਂ ਦੁਨੀਆਂ ਚਾਹੀਦੀ ਹੈ। ਇੰਨੇ ਸਭ ਅਨੇਕ ਧਰਮ
ਖ਼ਤਮ ਹੋ ਜਾਂਦੇ ਹਨ, ਇੱਕ ਧਰਮ ਰਹੇਗਾ। ਉਸਨੂੰ ਕਿਹਾ ਜਾਂਦਾ ਹੈ ਵਿਸ਼ਵ ਵਿੱਚ ਸ਼ਾਂਤੀ ਦਾ ਰਾਜ। ਹੁਣ
ਹੈ ਪਤਿਤ ਅਸ਼ਾਂਤੀ ਦਾ ਰਾਜ ਫੇਰ ਹੋਵੇਗਾ ਪਾਵਨ ਸ਼ਾਂਤੀ ਦਾ ਰਾਜ। ਹੁਣ ਤਾਂ ਅਨੇਕ ਧਰਮ ਹਨ। ਕਿੰਨੀ
ਅਸ਼ਾਂਤੀ ਹੈ। ਸਭ ਪਤਿਤ ਹੀ ਪਤਿਤ ਹਨ। ਰਾਵਣ ਦਾ ਰਾਜ ਹੈ ਨਾ। ਹੁਣ ਬੱਚੇ ਜਾਣਦੇ ਹਨ 5 ਵਿਕਾਰਾਂ
ਨੂੰ ਜ਼ਰੂਰ ਛੱਡਣਾ ਹੈ। ਇਹ ਆਪਣੇ ਨਾਲ ਨਹੀਂ ਲੈ ਜਾਣੇ ਹਨ। ਆਤਮਾ ਚੰਗੇ ਜਾਂ ਬੁਰੇ ਸੰਸਕਾਰ ਲੈ
ਜਾਂਦੀ ਹੈ ਨਾ। ਹੁਣ ਬਾਪ ਤੁਸੀਂ ਬੱਚਿਆਂ ਨੂੰ ਪਵਿੱਤਰ ਬਣਾਉਣ ਦੀ ਗੱਲ ਦੱਸਦੇ ਹਨ। ਉਹ ਪਾਵਨ
ਦੁਨੀਆਂ ਵਿੱਚ ਕੋਈ ਵੀ ਦੁੱਖ ਹੁੰਦਾ ਨਹੀਂ। ਇਹ ਸਪ੍ਰੀਚੁਅਲ ਨਾਲੇਜ਼ ਪੜ੍ਹਾਉਣ ਵਾਲਾ ਕੌਣ ਹੈ?
ਸਪ੍ਰਿਚੁਅਲ ਫ਼ਾਦਰ। ਸਭ ਆਤਮਾਵਾਂ ਦਾ ਬਾਪ। ਸਪ੍ਰਿਚੁਅਲ ਫ਼ਾਦਰ ਕੀ ਪੜ੍ਹਾਉਣਗੇ? ਸਪ੍ਰਿਚੁਅਲ ਨਾਲੇਜ਼,
ਇਸ ਵਿੱਚ ਕੋਈ ਵੀ ਕਿਤਾਬ ਆਦਿ ਦੀ ਲੋੜ੍ਹ ਨਹੀਂ। ਸਿਰਫ਼ ਆਪਣੇ ਨੂੰ ਆਤਮਾ ਸਮਝ ਬਾਪ ਨੂੰ ਯਾਦ ਕਰਨਾ
ਹੈ। ਪਾਵਨ ਬਣਨਾ ਹੈ। ਬਾਪ ਨੂੰ ਯਾਦ ਕਰਦੇ - ਕਰਦੇ ਅੰਤ ਮਤੀ ਸੋ ਗਤੀ ਹੋ ਜਾਵੇਗੀ। ਇਹ ਹੈ ਯਾਦ ਦੀ
ਯਾਤਰਾ। ਯਾਤਰਾ ਅੱਖਰ ਚੰਗਾ ਹੈ। ਉਹ ਹੈ ਜਿਸਮਾਨੀ ਯਾਤਰਾਵਾਂ, ਇਹ ਹੈ ਰੂਹਾਨੀ। ਉਸ ਵਿੱਚ ਤਾਂ
ਪੈਦਲ ਜਾਣਾ ਪੈਂਦਾ ਹੈ, ਹੱਥ - ਪੈਰ ਚਲਾਉਂਦੇ ਹੈ, ਇਸ ਵਿੱਚ ਕੁਝ ਨਹੀਂ। ਸਿਰਫ਼ ਯਾਦ ਕਰਨਾ ਹੈ।
ਭਾਵੇਂ ਕਿੱਥੇ ਵੀ ਘੁੰਮੋ ਫ਼ਿਰੋ, ਉੱਠੋ ਬੈਠੋ, ਆਪਣੇ ਨੂੰ ਆਤਮਾ ਸਮਝ ਬਾਪ ਨੂੰ ਯਾਦ ਕਰੋ। ਡਿਫੀਕਲਟ
ਗੱਲ ਤੇ ਨਹੀਂ ਹੈ, ਸਿਰਫ਼ ਯਾਦ ਕਰਨਾ ਹੈ। ਇਹ ਤਾਂ ਰਿਆਲਿਟੀ ਹੈ ਨਾ। ਅੱਗੇ ਤੁਸੀਂ ਉਲਟੇ ਤੁਰ ਰਹੇ
ਸੀ। ਆਪਣੇ ਨੂੰ ਆਤਮਾ ਦੇ ਬਦਲੇ ਸ਼ਰੀਰ ਸਮਝਣਾ, ਇਸ ਨੂੰ ਕਿਹਾ ਜਾਂਦਾ ਹੈ ਉਲਟਾ ਲਟਕਣਾ। ਆਪਣੇ ਨੂੰ
ਆਤਮਾ ਸਮਝਣਾ - ਇਹ ਹੈ ਸੁਲਟਾ। ਅੱਲ੍ਹਾ ਜਦੋਂ ਆਉਂਦੇ ਹਨ ਉਦੋਂ ਆਕੇ ਪਾਵਨ ਬਣਾਉਂਦੇ ਹਨ। ਅੱਲ੍ਹਾ
ਦੀ ਪਾਵਨ ਦੁਨੀਆਂ ਹੈ, ਰਾਵਣ ਦੀ ਪਤਿਤ ਦੁਨੀਆਂ ਹੈ। ਦੇਹ - ਅਭਿਮਾਨ ਨਾਲ ਸਭ ਉਲਟੇ ਹੋ ਗਏ ਹਨ।
ਹੁਣ ਇੱਕ ਹੀ ਵਾਰ ਦੇਹੀ - ਅਭਿਮਾਨੀ ਬਣਨਾ ਹੈ। ਤੇ ਤੁਸੀਂ ਅੱਲ੍ਹਾ ਦੇ ਬੱਚੇ ਹੋ। ਅੱਲ੍ਹਾ ਹੂੰ,
ਨਹੀਂ ਕਹੋਗੇ। ਉਂਗਲੀ ਨਾਲ ਹਮੇਸ਼ਾ ਉੱਪਰ ਦੀ ਵੱਲ ਇਸ਼ਾਰਾ ਕਰਦੇ ਹਨ, ਤੇ ਸਿੱਧ ਹੁੰਦਾ ਹੈ ਅੱਲ੍ਹਾ
ਉਹ ਹੈ। ਤਾਂ ਇੱਥੇ ਜ਼ਰੂਰ ਦੂਜੀ ਚੀਜ਼ ਹੈ। ਮੈਂ ਉਹ ਅੱਲ੍ਹਾ ਬਾਪ ਦਾ ਬੱਚਾ ਹਾਂ। ਅਸੀਂ ਸਭ ਭਰਾ -
ਭਰਾ ਹਾਂ। ਅੱਲ੍ਹਾ ਹੂੰ, ਕਹਿਣ ਨਾਲ ਫੇਰ ਉਲਟਾ ਹੋ ਜਾਵੇਗਾ ਕਿ ਅਸੀਂ ਸਭ ਬਾਪ ਹਾਂ। ਪਰ ਨਹੀਂ,
ਬਾਪ ਇੱਕ ਹੈ। ਉਸਨੂੰ ਯਾਦ ਕਰਨਾ ਹੈ। ਅੱਲ੍ਹਾ ਏਵਰ ਪਿਓਰ ਹੈ। ਅੱਲ੍ਹਾ ਆਪ ਬੈਠ ਪੜ੍ਹਾਉਂਦੇ ਹਨ।
ਥੌੜੀ ਜਿਹੀ ਗੱਲ ਵਿੱਚ ਮਨੁੱਖ ਕਿੰਨਾ ਮੁੰਝਦੇ ਹਨ। ਸ਼ਿਵ ਜਯੰਤੀ ਵੀ ਮਨਾਉਂਦੇ ਹੈ ਨਾ।
ਸ਼੍ਰੀਕ੍ਰਿਸ਼ਨ ਹੈ ਸ੍ਵਰਗ ਦਾ ਪਹਿਲਾਂ ਰਾਜਕੁਮਾਰ। ਇਹ ਬੇਹੱਦ ਦਾ ਬਾਪ ਇਨ੍ਹਾਂ ਨੂੰ ਰਾਜ - ਭਾਗ
ਦਿੰਦੇ ਹਨ। ਬਾਪ ਜੋ ਨਵੀਂ ਦੁਨੀਆਂ ਸ੍ਵਰਗ ਸਥਾਪਨ ਕਰਦੇ ਹਨ ਉਸ ਵਿੱਚ ਸ਼੍ਰੀਕ੍ਰਿਸ਼ਨ ਨੰਬਰਵਨ
ਪ੍ਰਿੰਸ ਹੈ। ਬਾਪ ਬੱਚਿਆਂ ਨੂੰ ਪਾਵਨ ਬਣਨ ਦੀ ਯੁਕਤੀ ਬੈਠ ਦੱਸਦੇ ਹਨ। ਬੱਚੇ ਜਾਣਦੇ ਹਨ ਸ੍ਵਰਗ
ਜਿਸਨੂੰ ਬੈਕੁੰਠ, ਵਿਸ਼ਨੂੰਪੂਰੀ ਕਹਿੰਦੇ ਹਨ, ਉਹ ਪਾਸਟ ਹੋ ਗਿਆ ਹੈ ਫੇਰ ਫਿਊਚਰ ਹੋਵੇਗਾ। ਚੱਕਰ
ਫ਼ਿਰਦਾ ਰਹਿੰਦਾ ਹੈ ਨਾ। ਇਹ ਗਿਆਨ ਹੁਣ ਤੁਸੀਂ ਬੱਚਿਆਂ ਨੂੰ ਮਿਲਦਾ ਹੈ। ਇਹ ਧਾਰਨ ਕਰ ਅਤੇ ਫੇਰ
ਕਰਾਉਣਾ ਹੈ। ਸਾ ਹਰ ਇੱਕ ਨੂੰ ਟੀਚਰ ਬਣਨਾ ਹੈ। ਇਵੇਂ ਵੀ ਨਹੀਂ ਕਿ ਟੀਚਰ ਬਣਨ ਨਾਲ ਲਕਸ਼ਮੀ -
ਨਾਰਾਇਣ ਬਣਨਗੇ। ਨਹੀਂ। ਟੀਚਰ ਬਣਨ ਨਾਲ ਤੁਸੀਂ ਪ੍ਰਜਾ ਬਣਾਵੋਗੇ, ਜਿੰਨਾ ਬਹੁਤਿਆਂ ਦਾ ਕਲਿਆਣ
ਕਰੋਗੇ ਉਨਾਂ ਉੱਚ ਪੱਦ ਪਾਵੋਗੇ। ਸਮ੍ਰਿਤੀ ਰਹੇਗੀ। ਬਾਪ ਕਹਿੰਦੇ ਹਨ ਟ੍ਰੇਨ ਵਿੱਚ ਆਉਂਦੇ ਹੋ ਤਾਂ
ਵੀ ਬੈਜ ਤੇ ਸਮਝਾਓ। ਬਾਪ ਪਤਿਤ - ਪਾਵਨ, ਲਿਬ੍ਰੇਟਰ ਹੈ। ਪਾਵਨ ਬਣਾਉਣ ਵਾਲਾ ਹੈ। ਬਹੁਤਿਆਂ ਨੂੰ
ਯਾਦ ਕਰਨਾ ਪੈਂਦਾ ਹੈ। ਜਾਨਵਰ, ਹਾਥੀ, ਘੋੜੇ ਆਦਿ, ਕੱਛ, ਮੱਛ ਨੂੰ ਵੀ ਅਵਤਾਰ ਕਹਿ ਦਿੰਦੇ ਹਨ।
ਉਨ੍ਹਾਂ ਨੂੰ ਵੀ ਪੂਜਦੇ ਰਹਿੰਦੇ ਹਨ। ਸਮਝਦੇ ਹਨ ਭਗਵਾਨ ਸ੍ਰਵਵਿਆਪੀ ਮਤਲਬ ਸਭ ਵਿੱਚ ਹੈ। ਸਭਨੂੰ
ਖਵਾਓ। ਅੱਛਾ, ਕਣ - ਕਣ ਵਿੱਚ ਭਗਵਾਨ ਕਹਿੰਦੇ ਹਨ ਫੇਰ ਉਸਨੂੰ ਕਿਵੇਂ ਖਵਾਉਗੇ। ਬਿਲਕੁੱਲ ਹੀ ਸਮਝ
ਤੋਂ ਜਿਵੇਂ ਬਾਹਰ ਹਨ। ਲਕਸ਼ਮੀ - ਨਾਰਾਇਣ ਆਦਿ ਦੇਵੀ - ਦੇਵਤਾ ਥੋੜ੍ਹੇਹੀ ਇਹ ਕੰਮ ਕਰਣਗੇ। ਚੀਟੀਆਂ
ਨੂੰ ਅੰਨ ਦੇਣਗੇ, ਫ਼ਲਾਣੇ ਨੂੰ ਦੇਣਗੇ। ਤਾਂ ਬਾਪ ਸਮਝਾਉਂਦੇ ਹਨ ਤੁਸੀਂ ਹੋ ਰਿਲੀਜੋ ਪੋਲੀਟੀਕਲ।
ਤੁਸੀਂ ਜਾਣਦੇ ਹੋ ਅਸੀਂ ਧਰਮ ਸਥਾਪਨ ਕਰ ਰਹੇ ਹਾਂ। ਰਾਜ ਸਥਾਪਨ ਕਰਨ ਦੇ ਲਈ ਮਿਲਟ੍ਰੀ ਰਹਿੰਦੀ ਹੈ।
ਪਰ ਤੁਸੀਂ ਹੋ ਗੁਪਤ। ਤੁਹਾਡੀ ਹੈ ਰੂਹਾਨੀ ਸਪ੍ਰਿਚੁਅਲ ਯੂਨੀਵਰਸਿਟੀ। ਸਾਰੀ ਦੁਨੀਆਂ ਦੇ ਜੋ ਵੀ
ਮਨੁੱਖ ਮਾਤਰ ਹਨ ਸਭ ਇੰਨਾ ਧਰਮਾਂ ਵਿੱਚੋ ਨਿਕਲ, ਆਪਣੇ ਘਰ ਜਾਣਗੇ। ਆਤਮਾਵਾਂ ਚਲੀਆਂ ਜਾਣਗੀਆਂ। ਉਹ
ਹੈ ਆਤਮਾਵਾਂ ਦੇ ਰਹਿਣ ਦਾ ਘਰ। ਹੁਣ ਤੁਸੀਂ ਸੰਗਮਯੁੱਗ ਤੇ ਪੜ੍ਹ ਰਹੇ ਹੋ ਫੇਰ ਸਤਿਯੁਗ ਵਿੱਚ ਆਕੇ
ਰਾਜ ਕਰੋਗੇ ਹੋਰ ਕੋਈ ਧਰਮ ਨਹੀਂ ਹੋਵੇਗਾ। ਗੀਤ ਵਿੱਚ ਵੀ ਹੈ ਨਾ - ਬਾਬਾ ਤੁਸੀਂ ਜੋ ਦਿੰਦੇ ਹੋ ਉਹ
ਹੋਰ ਕੋਈ ਦੇ ਨਾ ਸਕੇ। ਸਾਰਾ ਆਸਮਾਨ, ਸਾਰੀ ਹੀ ਧਰਨੀ ਤੁਹਾਡੀ ਰਹਿੰਦੀ ਹੈ। ਸਾਰੇ ਵਿਸ਼ਵ ਦੇ ਮਾਲਿਕ
ਤੁਸੀਂ ਬਣ ਜਾਂਦੇ ਹੋ। ਇਹ ਵੀ ਹੁਣ ਤੁਸੀਂ ਸਮਝਦੇ ਹੋ, ਨਵੀਂ ਦੁਨੀਆਂ ਵਿੱਚ ਇਹ ਸਭ ਗੱਲਾਂ ਭੁੱਲ
ਜਾਣਗੀਆਂ। ਇਸ ਨੂੰ ਕਿਹਾ ਜਾਂਦਾ ਹੈ ਰੂਹਾਨੀ ਸਪ੍ਰਿਚੁਅਲ ਨਾਲੇਜ਼। ਤੁਸੀਂ ਬੱਚਿਆਂ ਦੀ ਬੁੱਧੀ ਵਿੱਚ
ਹੈ ਕਿ ਅਸੀਂ ਹਰ 5 ਹਜ਼ਾਰ ਵਰ੍ਹੇ ਬਾਦ ਰਾਜ ਲੈਂਦੇ ਹਾਂ ਫੇਰ ਗਵਾਉਂਦੇ ਹਾਂ। ਇਹ 84 ਦਾ ਚੱਕਰ ਫ਼ਿਰਦਾ
ਹੀ ਰਹਿੰਦਾ ਹੈ। ਤਾਂ ਪੜ੍ਹਾਈ ਪੜ੍ਹਨੀ ਪਵੇ ਤਾਂ ਹੀ ਜਾ ਸਕੋਗੇ ਨਾ! ਪੜ੍ਹੋਗੇ ਨਹੀਂ ਤਾਂ ਨਵੀਂ
ਦੁਨੀਆਂ ਵਿੱਚ ਜਾ ਨਹੀਂ ਸਕੋਗੇ। ਉੱਥੇ ਦਾ ਤੇ ਲਿਮਿਟੇਡ ਨੰਬਰ ਹੈ। ਨੰਬਰਵਾਰ ਪੁਰਸ਼ਾਰਥ ਅਨੁਸਾਰ
ਉੱਥੇ ਜਾਕੇ ਪੱਦ ਪਾਵੋਗੇ। ਇੰਨੇ ਸਭ ਤਾਂ ਪੜ੍ਹਨਗੇ ਨਹੀਂ। ਜੇਕਰ ਸਭ ਪੜ੍ਹਨ ਤਾਂ ਫੇਰ ਦੂਜੇ ਜਨਮ
ਵਿੱਚ ਰਾਜ ਵੀ ਪਾਉਣ। ਪੜ੍ਹਨ ਵਾਲਿਆਂ ਦੀ ਲਿਮਿਟ ਹੈ। ਸਤਿਯੁਗ - ਤ੍ਰੇਤਾ ਵਿੱਚ ਆਉਣ ਵਾਲੇ ਹੀ
ਪੜ੍ਹਨਗੇ। ਤੁਹਾਡੀ ਪ੍ਰਜਾ ਬਹੁਤ ਬਣਦੀ ਰਹਿੰਦੀ ਹੈ। ਦੇਰੀ ਨਾਲ ਆਉਣ ਵਾਲੇ ਪਾਪ ਤਾਂ ਭਸਮ ਕਰ ਨਾ
ਸੱਕਣ। ਪਾਪ ਆਤਮਾਵਾਂ ਹੋਣਗੀਆਂ ਤਾਂ ਫੇਰ ਸਜਾਵਾਂ ਖਾਕੇ ਬਹੁਤ ਥੋੜ੍ਹਾ ਪੱਦ ਪਾ ਲੈਣਗੀਆਂ। ਬੇਇੱਜ਼ਤੀ
ਹੋਵੇਗੀ। ਜੋ ਹੁਣ ਮਾਇਆ ਦੇ ਬਹੁਤ ਇੱਜ਼ਤ ਵਾਲੇ ਹਨ, ਉਹ ਬੇਇੱਜ਼ਤ ਬਣ ਜਾਣਗੇ। ਇਹ ਹੈ ਈਸ਼ਵਰੀਏ ਇੱਜ਼ਤ।
ਉਹ ਹੈ ਆਸੁਰੀ ਇੱਜ਼ਤ। ਈਸ਼ਵਰੀਏ ਇੱਜ਼ਤ ਅਤੇ ਦੈਵੀ ਇੱਜ਼ਤ ਅਤੇ ਆਸੁਰੀ ਇੱਜ਼ਤ ਵਿੱਚ ਰਾਤ - ਦਿਨ ਦਾ ਫ਼ਰਕ
ਹੈ। ਅਸੀਂ ਆਸੁਰੀ ਇੱਜ਼ਤ ਵਾਲੇ ਸੀ ਹੁਣ ਫੇਰ ਦੈਵੀ ਇੱਜ਼ਤ ਵਾਲੇ ਬਣਦੇ ਹਾਂ। ਆਸੁਰੀ ਇੱਜ਼ਤ ਨਾਲ ਹੀ
ਬਿਲਕੁੱਲ ਬੈਗ਼ਰ ਬਣ ਜਾਂਦੇ ਹੋ। ਇਹ ਹੈ ਕੰਡਿਆਂ ਦੀ ਦੁਨੀਆਂ ਤਾਂ ਬੇਇੱਜ਼ਤੀ ਹੋਈ ਨਾ। ਫੇਰ ਕਿੰਨੀ
ਇੱਜ਼ਤ ਵਾਲੇ ਬਣਦੇ ਹੋ। ਜਿਵੇਂ ਰਾਜਾ ਰਾਣੀ ਉਵੇਂ ਪ੍ਰਜਾ। ਬੇਹੱਦ ਦਾ ਬਾਪ ਤੁਹਾਡੀ ਇੱਜ਼ਤ ਬਹੁਤ ਉੱਚੀ
ਬਣਾਉਂਦੇ ਹਨ ਤਾਂ ਇੰਨਾ ਪੁਰਸ਼ਾਰਥ ਵੀ ਕਰਨਾ ਹੈ। ਸਭ ਕਹਿੰਦੇ ਹਨ ਅਸੀਂ ਆਪਣਾ ਇੱਜ਼ਤ ਇਵੇਂ ਬਣਾਈਏ
ਮਤਲਬ ਨਰ ਤੋਂ ਨਾਰਾਇਣ, ਨਾਰੀ ਤੋਂ ਲਕਸ਼ਮੀ ਬਣ ਜਾਈਏ। ਇਸ ਤੋਂ ਉੱਚੀ ਇੱਜ਼ਤ ਕਿਸੇ ਦੀ ਹੈ ਨਹੀਂ। ਕਥਾ
ਵੀ ਨਰ ਤੋਂ ਨਾਰਾਇਣ ਬਣਨ ਦੀ ਹੀ ਸੁਣਦੇ ਹਨ। ਅਮਰਕਥਾ, ਤੀਜਰੀ ਦੀ ਕਥਾ ਇਹ ਇੱਕ ਹੀ ਹੈ। ਇਹ ਕਥਾ
ਹੁਣ ਹੀ ਤੁਸੀਂ ਸੁਣਦੇ ਹੋ।
ਤੁਸੀਂ ਬੱਚੇ ਵਿਸ਼ਵ ਦੇ ਮਾਲਿਕ ਸੀ ਫੇਰ 84 ਜਨਮ ਲੈਂਦੇ ਥੱਲੇ ਉੱਤਰਦੇ ਆਏ ਹੋ। ਫੇਰ ਪਹਿਲਾ ਨੰਬਰ
ਦਾ ਜਨਮ ਹੋਵੇਗਾ। ਪਹਿਲੇ ਨੰਬਰ ਦੇ ਜਨਮ ਵਿੱਚ ਤੁਸੀਂ ਬਹੁਤ ਉੱਚ ਪੱਦ ਪਾਉਂਦੇ ਹੋ, ਰਾਮ ਇੱਜ਼ਤ ਵਾਲਾ
ਬਣਾਉਂਦੇ ਹਨ, ਰਾਵਣ ਬੇਇੱਜ਼ਤਵਾਨ ਬਣਾ ਦਿੰਦਾ ਹੈ। ਇਸ ਨਾਲੇਜ਼ ਨਾਲ ਹੀ ਤੁਸੀਂ ਮੁਕਤੀ - ਜੀਵਨਮੁਕਤੀ
ਨੂੰ ਪਾਉਂਦੇ ਹੋ। ਅੱਧਾਕਲਪ ਰਾਵਣ ਦਾ ਨਾਮ ਨਹੀਂ ਰਹਿੰਦਾ ਹੈ। ਇਹ ਗੱਲਾਂ ਹੁਣ ਤੁਸੀਂ ਬੱਚਿਆਂ ਦੀ
ਬੁੱਧੀ ਵਿੱਚ ਆਉਂਦੀਆਂ ਹੈ ਉਹ ਵੀ ਨੰਬਰਵਾਰ। ਕਲਪ - ਕਲਪ ਇਵੇਂ ਹੀ ਤੁਸੀਂ ਨੰਬਰਵਾਰ ਪੁਰਸ਼ਾਰਥ
ਅਨੁਸਾਰ ਸਮਝਦਾਰ ਬਣਦੇ ਹੋ। ਮਾਇਆ ਗਫ਼ਲਤ ਕਰਵਾਉਂਦੀ ਹੈ। ਬੇਹੱਦ ਦੇ ਬਾਪ ਨੂੰ ਯਾਦ ਕਰਨਾ ਹੀ ਭੁੱਲ
ਜਾਂਦੇ ਹਨ। ਭਗਵਾਨ ਪੜ੍ਹਾਉਂਦੇ ਹਨ, ਉਹ ਸਾਡਾ ਟੀਚਰ ਬਣਿਆ ਹੈ। ਫੇਰ ਵੀ ਐਬਸੈਂਟ ਰਹਿੰਦੇ ਹਨ,
ਪੜ੍ਹਦੇ ਨਹੀਂ ਹਨ। ਦਰ - ਦਰ ਧੱਕੇ ਖਾਣ ਦੀ ਆਦਤ ਪਈ ਹੋਈ ਹੈ। ਪੜ੍ਹਾਈ ਵਿੱਚ ਜਿਨ੍ਹਾਂ ਦਾ ਧਿਆਨ
ਨਹੀਂ ਰਹਿੰਦਾ ਹੈ ਤਾਂ ਉਨ੍ਹਾਂ ਨੂੰ ਫੇਰ ਨੌਕਰੀ ਵਿੱਚ ਲਵਾ ਦੇਣਾ ਹੁੰਦਾ ਹੈ। ਧੋਬੀ ਆਦਿ ਦਾ ਕੰਮ
ਕਰਦੇ ਹਨ। ਉਸ ਵਿੱਚ ਪੜ੍ਹਾਈ ਦੀ ਕੀ ਲੋੜ੍ਹ ਹੈ। ਵਪਾਰ ਵਿੱਚ ਮੱਨੁਖ ਮਲਟੀਮੀਲਿਅਨਰ ਬਣ ਜਾਂਦੇ ਹਨ।
ਨੌਕਰੀ ਵਿੱਚ ਇੰਨਾ ਨਹੀਂ ਬਣਨਗੇ। ਉਸ ਵਿੱਚ ਤੇ ਫ਼ਿਕਸ ਪਗਾਰ ਮਿਲੇਗੀ। ਹੁਣ ਤੁਹਾਡੀ ਪੜ੍ਹਾਈ ਹੈ
ਵਿਸ਼ਵ ਦੀ ਬਾਦਸ਼ਾਹੀ ਦੇ ਲਈ। ਇੱਥੇ ਕਹਿੰਦੇ ਹੈ ਨਾ ਅਸੀਂ ਭਾਰਤਵਾਸੀ ਹਾਂ। ਪਿੱਛੇ ਫੇਰ ਤੁਹਾਨੂੰ
ਕਹਿਣਗੇ ਵਿਸ਼ਵ ਦੇ ਮਾਲਿਕ। ਉੱਥੇ ਦੇਵੀ - ਦੇਵਤਾ ਧਰਮ ਦੇ ਸਿਵਾਏ ਦੂਜਾ ਕੋਈ ਧਰਮ ਹੁੰਦਾ ਨਹੀਂ।
ਬਾਪ ਤੁਹਾਨੂੰ ਵਿਸ਼ਵ ਦਾ ਮਾਲਿਕ ਬਣਾਉਂਦੇ ਹਨ ਤਾਂ ਉਨ੍ਹਾਂ ਦੀ ਮੱਤ ਤੇ ਚੱਲਣਾ ਚਾਹੀਦਾ ਹੈ। ਕੋਈ
ਵੀ ਵਿਕਾਰ ਦਾ ਭੂਤ ਨਹੀਂ ਹੋਣਾ ਚਾਹੀਦਾ। ਇਹ ਭੂਤ ਬਹੁਤ ਖ਼ਰਾਬ ਹਨ। ਕਾਮੀ ਦੀ ਹੈਲਥ ਵਿਗੜਦੀ ਰਹਿੰਦੀ
ਹੈ। ਤਾਕ਼ਤ ਘੱਟ ਹੋ ਜਾਂਦੀ ਹੈ। ਇਸ ਕਾਮ ਵਿਕਾਰ ਨੇ ਤੁਹਾਡੀ ਤਾਕ਼ਤ ਬਿਲਕੁਲ ਖ਼ਤਮ ਕਰ ਦਿੱਤੀ ਹੈ।
ਨਤੀਜ਼ਾ ਇਹ ਹੋਇਆ ਹੈ ਉਮਰ ਘੱਟ ਹੁੰਦੀ ਗਈ ਹੈ। ਭੋਗੀ ਬਣ ਪਏ ਹੋ। ਕਾਮੀ, ਭੋਗੀ, ਰੋਗੀ ਸਭ ਬਣ ਜਾਂਦੇ
ਹਨ। ਉੱਥੇ ਵਿਕਾਰ ਹੁੰਦਾ ਨਹੀਂ। ਤੇ ਯੋਗੀ ਹੁੰਦੇ ਹਨ ਤੰਦਰੁਸਤ ਅਤੇ ਉਮਰ ਵੀ 150 ਵਰ੍ਹੇ ਹੁੰਦੀ
ਹੈ। ਉੱਥੇ ਕਾਲ ਖਾਂਦਾ ਨਹੀਂ। ਇਸ ਤੇ ਇੱਕ ਕਥਾ ਵੀ ਦੱਸਦੇ ਹਨ - ਕੋਈ ਨਵੇਂ ਨੂੰ ਪੁੱਛਿਆ ਗਿਆ
ਪਹਿਲਾਂ ਸੁੱਖ ਚਾਹੀਦਾ ਜਾਂ ਪਹਿਲਾਂ ਦੁੱਖ ਚਾਹੀਦਾ? ਤਾਂ ਉਨ੍ਹਾਂ ਨੂੰ ਕੋਈ ਨੇ ਇਸ਼ਾਰਾ ਦਿੱਤਾ ਬੋਲੋ
ਪਹਿਲਾਂ ਸੁੱਖ ਚਾਹੀਦਾ ਕਿਉਂਕਿ ਸੁੱਖ ਵਿੱਚ ਚੱਲ ਜਾਵਾਂਗੇ ਤੇ ਉੱਥੇ ਕੋਈ ਕਾਲ ਆਵੇਗਾ ਨਹੀਂ। ਅੰਦਰ
ਵੜ ਨਾ ਸਕੇ। ਇੱਕ ਕਥਾ ਬਣਾ ਦਿੱਤੀ ਹੈ। ਬਾਪ ਸਮਝਾਉਂਦੇ ਹਨ ਤੁਸੀਂ ਸੁੱਖਧਾਮ ਵਿੱਚ ਰਹਿੰਦੇ ਹੋ ਤੇ
ਉੱਥੇ ਕੋਈ ਕਾਲ ਹੁੰਦਾ ਨਹੀਂ। ਰਾਵਣਰਾਜ ਹੀ ਨਹੀਂ। ਫੇਰ ਜਦੋਂ ਵਿਕਾਰੀ ਬਣਦੇ ਹਨ ਤਾਂ ਕਾਲ ਆਉਂਦਾ
ਹੈ। ਕਥਾਵਾਂ( ਕਹਾਣੀਆਂ) ਕਿੰਨੀਆਂ ਬਣਾ ਦਿੱਤੀਆਂ ਹਨ, ਕਾਲ ਲੈ ਗਿਆ ਫੇਰ ਇਹ ਹੋਇਆ। ਨਾ ਕਾਲ ਵੇਖਣ
ਵਿੱਚ ਆਉਂਦਾ ਹੈ, ਨਾ ਆਤਮਾ ਵਿਖਾਈ ਦਿੰਦੀ ਹੈ, ਇਸ ਨੂੰ ਕਿਹਾ ਜਾਂਦਾ ਹੈ ਦੰਤ ਕਥਾਵਾਂ। ਕੰਨਰਸ
ਦੀਆਂ ਬਹੁਤ ਕਹਾਣੀਆਂ ਹਨ। ਹੁਣ ਬਾਪ ਸਮਝਾਉਂਦੇ ਹਨ ਉੱਥੇ ਅਕਾਲੇ ਮ੍ਰਿਤੂ ਕਦੀ ਹੁੰਦੀ ਨਹੀਂ। ਉਮਰ
ਵੱਡੀ ਹੁੰਦੀ ਹੈ ਅਤੇ ਪਵਿੱਤਰ ਰਹਿੰਦੇ ਹਨ। 16 ਕਲਾਂ ਘੱਟ ਹੁੰਦੇ - ਹੁੰਦੇ ਇੱਕਦਮ ਨੋ ਕਲਾਂ ਹੋ
ਜਾਂਦੀਆਂ ਹਨ। ਮੈਂ ਨਿਰਗੁਣ ਹਾਰੇ ਵਿੱਚ ਕੋਈ ਗੁਣ ਨਾਹੀ। ਇੱਕ ਨਿਰਗੁਣ ਸੰਸਥਾ ਵੀ ਬੱਚਿਆਂ ਦੀ ਹੈ।
ਕਹਿੰਦੇ ਹਨ ਸਾਡੇ ਵਿੱਚ ਕੋਈ ਗੁਣ ਨਾਹੀ। ਸਾਨੂੰ ਗੁਣਵਾਨ ਬਣਾਓ। ਸ੍ਰਵਗੁਣ ਸੰਪੰਨ ਬਣਾਓ। ਹੁਣ ਬਾਪ
ਕਹਿੰਦੇ ਹਨ ਪਵਿੱਤਰ ਬਣਨਾ ਹੈ। ਮਰਨਾ ਵੀ ਹੈ ਸਭਨੂੰ। ਇੰਨੇ ਢੇਰ ਮਨੁੱਖ ਸਤਿਯੁਗ ਵਿੱਚ ਨਹੀਂ ਹੁੰਦੇ।
ਹੁਣ ਤਾਂ ਕਿੰਨੇ ਢੇਰ ਹਨ। ਉੱਥੇ ਬੱਚਾ ਵੀ ਯੋਗ ਬੱਲ ਨਾਲ ਹੁੰਦਾ ਹੈ। ਇੱਥੇ ਤਾਂ ਵੇਖੋ ਕਿੰਨੇ ਬੱਚੇ
ਪੈਦਾ ਕਰਦੇ ਰਹਿੰਦੇ ਹਨ। ਬਾਪ ਫੇਰ ਵੀ ਕਹਿੰਦੇ ਹਨ ਬਾਪ ਨੂੰ ਯਾਦ ਕਰੋ। ਉਹ ਬਾਪ ਹੀ ਪੜ੍ਹਾਉਂਦੇ
ਹਨ, ਟੀਚਰ ਪੜ੍ਹਾਉਣ ਵਾਲਾ ਯਾਦ ਆਉਂਦਾ ਹੈ। ਤੁਸੀਂ ਜਾਣਦੇ ਹੋ ਸ਼ਿਵ ਬਾਬਾ ਸਾਨੂੰ ਪੜ੍ਹਾ ਰਹੇ ਹਨ।
ਕੀ ਪੜ੍ਹਾਉਂਦੇ ਹਨ, ਉਹ ਵੀ ਤੁਹਾਨੂੰ ਪਤਾ ਹੈ। ਤਾਂ ਬਾਪ ਅਤੇ ਟੀਚਰ ਨਾਲ ਯੋਗ ਲਗਾਉਣਾ ਹੈ। ਨਾਲੇਜ਼
ਬਹੁਤ ਉੱਚੀ ਹੈ। ਹੁਣ ਤੁਸੀਂ ਸਭਦੀ ਸਟੂਡੈਂਟ ਲਾਇਫ ਹੈ। ਇਵੇਂ ਦੀ ਯੂਨੀਵਰਸਿਟੀ ਕਦੀ ਵੇਖੀ, ਜਿੱਥੇ
ਬੱਚੇ ਬੁਢੇ, ਜਵਾਨ ਸਭ ਇਕੱਠੇ ਪੜ੍ਹਦੇ ਹੋਣ। ਇੱਕ ਹੀ ਸਕੂਲ, ਇੱਕ ਹੀ ਪੜ੍ਹਾਉਣ ਵਾਲਾ ਟੀਚਰ ਅਤੇ
ਜਿਸ ਵਿੱਚ ਬ੍ਰਹਮਾ ਆਪ ਵੀ ਪੜ੍ਹਦਾ ਹੋਵੇ। ਵੰਡਰ ਹੈ ਨਾ। ਸ਼ਿਵਬਾਬਾ ਤੁਹਾਨੂੰ - ਪੜ੍ਹਾਉਂਦੇ ਹਨ।
ਇਹ ਬ੍ਰਹਮਾ ਵੀ ਸੁਣਦਾ ਹੈ। ਬੱਚਾ ਭਾਵੇਂ ਬੁੱਢਾ, ਕੋਈ ਵੀ ਪੜ੍ਹ ਸਕਦੇ ਹਨ। ਤੁਸੀਂ ਵੀ ਪੜ੍ਹਦੇ ਹੋ
ਨਾ ਇਹ ਨਾਲੇਜ਼। ਹੁਣ ਪੜ੍ਹਾਉਣਾ ਸ਼ੁਰੂ ਕਰ ਦਿੱਤਾ ਹੈ। ਦਿਨ - ਪ੍ਰਤਿਦਿਨ ਟਾਈਮ ਘੱਟ ਹੁੰਦਾ ਚਲਾ
ਜਾਂਦਾ ਹੈ। ਹੁਣ ਤੁਸੀਂ ਬੇਹੱਦ ਵਿੱਚ ਚੱਲ ਗਏ ਹੋ। ਜਾਣਦੇ ਹੋ ਇਹ 5 ਹਜ਼ਾਰ ਵਰ੍ਹੇ ਦਾ ਚੱਕਰ ਕਿਵੇਂ
ਪਾਸ ਹੋਇਆ। ਪਹਿਲਾਂ ਇੱਕ ਧਰਮ ਸੀ। ਹੁਣ ਕਿੰਨੇ ਢੇਰ ਧਰਮ ਹਨ। ਹੁਣ ਸਾਵਰਨਟੀ ਨਹੀਂ ਕਹਾਂਗੇ। ਇਸ
ਨੂੰ ਕਿਹਾ ਜਾਂਦਾ ਹੈ ਪ੍ਰਜਾ ਤੇ ਰਾਜ। ਪਹਿਲਾਂ - ਪਹਿਲਾਂ ਬਹੁਤ ਪਾਵਰਫੁੱਲ ਧਰਮ ਸੀ। ਸਾਰੇ ਵਿਸ਼ਵ
ਦੇ ਮਾਲਿਕ ਸੀ। ਹੁਣ ਅਧਰਮੀ ਬਣ ਗਏ ਹਨ। ਕੋਈ ਧਰਮ ਨਹੀਂ ਹੈ। ਸਭ ਵਿੱਚ 5 ਵਿਕਾਰ ਹਨ। ਬੇਹੱਦ ਦਾ
ਬਾਪ ਕਹਿੰਦੇ ਹਨ - ਬੱਚਿਓ ਹੁਣ ਧੀਰਜ ਧਰੋ, ਬਾਕੀ ਥੋੜ੍ਹਾ ਵਕ਼ਤ ਤੁਸੀਂ ਇਸ ਰਾਵਣਰਾਜ ਵਿੱਚ ਹੋ।
ਚੰਗੀ ਤਰ੍ਹਾਂ ਪੜ੍ਹੋਗੇ ਤਾਂ ਫੇਰ ਸੁੱਖਧਾਮ ਵਿੱਚ ਚਲੇ ਜਾਵੋਗੇ। ਇਹ ਹੈ ਦੁੱਖਧਾਮ। ਤੁਸੀਂ ਆਪਣੇ
ਸ਼ਾਂਤੀਧਾਮ ਅਤੇ ਸੁੱਖਧਾਮ ਨੂੰ ਯਾਦ ਕਰੋ, ਇਸ ਦੁੱਖਧਾਮ ਨੂੰ ਭੁੱਲਦੇ ਜਾਓ। ਆਤਮਾਵਾਂ ਦਾ ਬਾਪ
ਡਾਇਰੈਕਸ਼ਨ ਦਿੰਦੇ ਹਨ - ਹੇ ਰੂਹਾਨੀ ਬੱਚਿਓ! ਰੂਹਾਨੀ ਬੱਚਿਆਂ ਨੇ ਇੰਨਾ ਆਰਗਨਜ਼ ਦੁਆਰਾ ਸੁਣਿਆ।
ਤੁਸੀਂ ਆਤਮਾਵਾਂ ਜਦੋਂ ਸਤਿਯੁਗ ਵਿੱਚ ਸਤੋਪ੍ਰਧਾਨ ਸੀ ਤਾਂ ਤੁਹਾਡਾ ਸ਼ਰੀਰ ਵੀ ਫ਼ਸਟਕਲਾਸ ਸਤੋਪ੍ਰਧਾਨ
ਸੀ। ਤੁਸੀਂ ਬੜੇ ਧਨਵਾਨ ਸੀ ਫੇਰ ਪੁਨਰਜਨਮ ਲੈਂਦੇ - ਲੈਂਦੇ ਕੀ ਬਣ ਗਏ ਹੋ! ਰਾਤ - ਦਿਨ ਦਾ ਫ਼ਰਕ
ਹੈ। ਦਿਨ ਵਿੱਚ ਅਸੀਂ ਸ੍ਵਰਗ ਵਿੱਚ ਸੀ, ਰਾਤ ਵਿੱਚ ਅਸੀਂ ਨਰਕ ਵਿੱਚ ਸੀ। ਇਸਨੂੰ ਕਿਹਾ ਜਾਂਦਾ ਹੈ
ਬ੍ਰਹਮਾ ਦਾ ਸੋ ਬ੍ਰਾਹਮਣਾ ਦਾ ਦਿਨ ਅਤੇ ਰਾਤ। 63 ਜਨਮ ਧੱਕੇ ਖਾਂਦੇ ਰਹਿੰਦੇ ਹਾਂ, ਹਨ੍ਹੇਰੀ ਰਾਤ
ਹੈ ਨਾ। ਭੱਟਕਦੇ ਰਹਿੰਦੇ ਹਨ। ਭਗਵਾਨ ਕਿਸੇ ਨੂੰ ਮਿਲਦਾ ਹੀ ਨਹੀਂ। ਇਸਨੂੰ ਕਿਹਾ ਜਾਂਦਾ ਹੈ
ਭੁੱਲਭੁਲਈਆ ਦਾ ਖੇਡ। ਤਾਂ ਬਾਪ ਤੁਸੀਂ ਬੱਚਿਆਂ ਨੂੰ ਸਾਰੀ ਸ੍ਰਿਸ਼ਟੀ ਦੇ ਆਦਿ - ਮੱਧ - ਅੰਤ ਦਾ
ਸਮਾਚਾਰ ਸੁਣਾਉਂਦੇ ਹਨ। ਅੱਛਾ!
ਮਿੱਠੇ- ਮਿੱਠੇ ਸਿੱਕੀਲਧੇ ਬੱਚਿਆਂ ਪ੍ਰਤੀ ਮਾਤ - ਪਿਤਾ ਬਾਪਦਾਦਾ ਦਾ ਯਾਦ ਪਿਆਰ ਅਤੇ
ਗੁੱਡਮੋਰਨਿੰਗ। ਰੂਹਾਨੀ ਬਾਪ ਦੀ ਰੂਹਾਨੀ ਬੱਚਿਆਂ ਨੂੰ ਨਮਸਤੇ।
ਧਾਰਨਾ ਲਈ ਮੁੱਖ
ਸਾਰ:-
1. ਦਰ - ਦਰ
ਧੱਕੇ ਖਾਣ ਦੀ ਆਦਤ ਛੱਡ ਭਗਵਾਨ ਦੀ ਪੜ੍ਹਾਈ ਧਿਆਨ ਨਾਲ ਪੜ੍ਹਨੀ ਹੈ। ਕਦੀ ਐਬਸੈਂਟ ਨਹੀਂ ਹੋਣਾ ਹੈ।
ਬਾਪ ਸਮਾਨ ਟੀਚਰ ਵੀ ਜ਼ਰੂਰ ਬਣਨਾ ਹੈ। ਪੜ੍ਹਕੇ ਫੇਰ ਪੜ੍ਹਾਉਣਾ ਹੈ।
2. ਸੱਤ ਨਾਰਾਇਣ ਦੀ ਸੱਚੀ
ਕਥਾ ਸੁਣ ਨਰ ਤੋਂ ਨਾਰਾਇਣ ਬਣਨਾ ਹੈ, ਇਵੇਂ ਇੱਜ਼ਤਵਾਨ ਸਵੈ ਨੂੰ ਸਵੈ ਬਣਾਉਣਾ ਹੈ। ਕਦੇ ਭੁਤਾਂ ਦੇ
ਵਸ਼ੀਭੂਤ ਹੋਕੇ ਇੱਜ਼ਤ ਗਵਾਣੀ ਨਹੀਂ ਹੈ।
ਵਰਦਾਨ:-
ਸੰਬੰਧ ਅਤੇ ਪ੍ਰਾਪਤੀਆਂ ਦੀ ਸਮ੍ਰਿਤੀ ਦਵਾਰਾ ਸਦਾ ਖੁਸ਼ੀ ਵਿੱਚ ਰਹਿਣ ਵਾਲੇ ਸਹਿਜਯੋਗੀ ਭਵ
ਸਹਿਜਯੋਗੀ ਦਾ ਆਧਾਰ ਹੈ
- ਸੰਬੰਧ ਅਤੇ ਪ੍ਰਾਪਤੀ। ਸੰਬੰਧ ਦੇ ਆਧਾਰ ਤੇ ਪਿਆਰ ਪੈਦਾ ਹੁੰਦਾ ਹੈ ਅਤੇ ਜਿੱਥੇ ਪ੍ਰਾਪਤੀਆਂ
ਹੁੰਦੀ ਹਨ ਉੱਥੇ ਮਨ -ਬੁੱਧੀ ਸਹਿਜ ਹੋ ਜਾਂਦਾ ਹੈ। ਤਾਂ ਸੰਬੰਧ ਵਿੱਚ ਮੇਰੇਪਨ ਦੇ ਅਧਿਕਾਰ ਨਾਲ
ਯਾਦ ਕਰੋ, ਦਿਲ ਤੋਂ ਕਹੋ ਮੇਰਾ ਬਾਬਾ ਅਤੇ ਬਾਪ ਦਵਾਰਾ ਜੋ ਸ਼ਕਤੀਆਂ ਦਾ, ਗਿਆਨ ਦਾ, ਗੁਣਾਂ ਦਾ,
ਸੁਖ -ਸ਼ਾਂਤੀ, ਅਨੰਦ, ਖਜ਼ਾਨਾ ਮਿਲਿਆ ਹੈ ਉਸਨੂੰ ਸਮ੍ਰਿਤੀ ਵਿੱਚ ਇਮਰਜ਼ ਕਰੋ, ਇਸ ਨਾਲ ਅਪਾਰ ਖੁਸ਼ੀ
ਰਹੇਗੀ ਅਤੇ ਸਹਿਜਯੋਗੀ ਵੀ ਬਣ ਜਾਵੋਗੇ।
ਸਲੋਗਨ:-
ਦੇਹ - ਭਾਨ ਤੋਂ
ਮੁਕਤ ਬਣੋ ਤਾਂ ਦੂਸਰੇ ਸਭ ਬੰਧੰਨ ਖੁਦ ਖ਼ਤਮ ਹੋ ਜਾਣਗੇ।