23.11.24        Punjabi Morning Murli        Om Shanti         BapDada         Madhuban


ਮਿੱਠੇ ਬੱਚੇ:- "ਮਿੱਠੇ ਬੱਚੇ ਦੇਹੀ - ਅਭਿਮਾਨੀ ਬਣਕੇ ਸਰਵਿਸ ਕਰੋ ਤਾਂ ਹਰ ਕਦਮ ਵਿੱਚ ਸਫ਼ਲਤਾ ਮਿਲਦੀ ਰਹੇਗੀ”

ਪ੍ਰਸ਼ਨ:-
ਕਿਹੜੀ ਸਮ੍ਰਿਤੀ ਵਿੱਚ ਰਹੋ ਤਾਂ ਦੇਹ - ਅਭਿਮਾਨ ਨਹੀਂ ਆਵੇਗਾ?

ਉੱਤਰ:-
ਸਦਾ ਸਮ੍ਰਿਤੀ ਰਹੇ ਕਿ ਅਸੀਂ ਗੌਡਲੀ ਸਰਵੈਂਟ ਹਾਂ। ਸਰਵੈਂਟ ਨੂੰ ਕਦੀ ਵੀ ਦੇਹ - ਅਭਿਮਾਨ ਨਹੀਂ ਆ ਸਕਦਾ। ਜਿਨਾਂ - ਜਿਨਾਂ ਯੋਗ ਵਿੱਚ ਰਹੋਗੇ ਉਨ੍ਹਾਂ ਦੇਹ - ਅਭਿਮਾਨ ਟੁੱਟਦਾ ਜਾਵੇਗਾ।

ਪ੍ਰਸ਼ਨ :-
ਦੇਹ - ਅਭਿਮਾਨੀਆਂ ਨੂੰ ਡਰਾਮਾ ਅਨੁਸਾਰ ਕਿਹੜਾ ਦੰਡ ਮਿਲ ਜਾਂਦਾ ਹੈ?

ਉੱਤਰ :-
ਉਨ੍ਹਾਂ ਦੀ ਬੁੱਧੀ ਵਿੱਚ ਇਹ ਗਿਆਨ ਬੈਠਦਾ ਹੀ ਨਹੀਂ ਹੈ। ਸਾਹੂਕਾਰ ਲੋਕਾਂ ਵਿੱਚ ਧੰਨ ਦੇ ਕਾਰਨ ਦੇਹ - ਅਭਿਮਾਨ ਰਹਿੰਦਾ ਹੈ ਇਸਲਈ ਉਹ ਇਸ ਗਿਆਨ ਨੂੰ ਸਮਝ ਨਹੀਂ ਸਕਦੇ, ਇਹ ਵੀ ਦੰਡ ਮਿਲ ਜਾਂਦਾ ਹੈ। ਗ਼ਰੀਬ ਸਹਿਜ ਸਮਝ ਲੈਂਦੇ ਹਨ।

ਓਮ ਸ਼ਾਂਤੀ
ਰੂਹਾਨੀ ਬਾਪ ਬ੍ਰਹਮਾ ਦੁਆਰਾ ਰਾਏ ਦੇ ਰਹੇ ਹਨ। ਯਾਦ ਕਰੋ ਤਾਂ ਇਹ ਬਣੋਂਗੇ। ਸਤੋਪ੍ਰਧਾਨ ਬਣ ਆਪਣੇ ਪੈਰਾਡਾਇਜ਼ ਰਾਜ ਵਿੱਚ ਪ੍ਰਵੇਸ਼ ਕਰੋਗੇ। ਇਹ ਸਿਰਫ਼ ਤੁਹਾਨੂੰ ਨਹੀਂ ਕਹਿੰਦੇ ਹਨ ਪਰ ਇਹ ਆਵਾਜ਼ ਤਾਂ ਸਾਰੇ ਭਾਰਤ ਬਲਕਿ ਵਿਲਾਇਤ ਵਿੱਚ ਵੀ ਜਾਏਗਾ ਸਭਦੇ ਕੋਲ। ਬਹੁਤਿਆਂ ਨੂੰ ਸ਼ਾਖਸ਼ਤਕਾਰ ਵੀ ਹੋਵੇਗਾ। ਕਿਸਦਾ ਸ਼ਾਖਸ਼ਤਕਾਰ ਹੋਣਾ ਚਾਹੀਦਾ? ਉਹ ਵੀ ਬੁੱਧੀ ਨਾਲ ਕੰਮ ਲੈਣਾ ਚਾਹੀਦਾ। ਬਾਪ ਬ੍ਰਹਮਾ ਦੁਆਰਾ ਹੀ ਸ਼ਾਖਸ਼ਤਕਾਰ ਕਰਾਕੇ ਕਹਿੰਦੇ ਹਨ - ਪ੍ਰਿੰਸ ਬਣਨਾ ਹੈ ਤਾਂ ਜਾਓ ਬ੍ਰਹਮਾ ਜਾਂ ਬ੍ਰਾਹਮਣਾ ਦੇ ਕੋਲ। ਯੂਰੋਪਵਾਸੀ ਵੀ ਇਨ੍ਹਾਂ ਨੂੰ ਸਮਝਣਾ ਚਾਹੁੰਦੇ ਹਨ। ਭਾਰਤ ਪੈਰਾਡਾਇਜ਼ ਸੀ ਤਾਂ ਕਿਸਦਾ ਰਾਜ ਸੀ? ਇਹ ਕੋਈ ਪੂਰਾ ਜਾਣਦੇ ਨਹੀਂ ਹਨ। ਭਾਰਤ ਹੀ ਹੇਵਿਨ ਸ੍ਵਰਗ ਸੀ। ਹੁਣ ਤੁਸੀਂ ਸਭਨੂੰ ਸਮਝਾ ਰਹੇ ਹੋ। ਇਹ ਸਹਿਜ ਰਾਜਯੋਗ ਹੈ, ਜਿਸ ਨਾਲ ਭਾਰਤ ਸ੍ਵਰਗ ਜਾਂ ਹੇਵਿਨ ਬਣਦਾ ਹੈ। ਵਿਲਾਇਤ ਵਾਲਿਆਂ ਦੀ ਫੇਰ ਵੀ ਬੁੱਧੀ ਕੁਝ ਚੰਗੀ ਹੈ। ਉਹ ਝੱਟ ਸਮਝਣਗੇ। ਤਾਂ ਹੁਣ ਸਰਵਿਸਏਬੁਲ ਬੱਚਿਆਂ ਨੂੰ ਕੀ ਕਰਨਾ ਚਾਹੀਦਾ? ਉਨ੍ਹਾਂ ਨੂੰ ਹੀ ਡਾਇਰੈਕਸ਼ਨ ਦੇਣੇ ਪੈਂਦੇ ਹਨ। ਬੱਚਿਆਂ ਨੂੰ ਪ੍ਰਾਚੀਨ ਰਾਜਯੋਗ ਸਿੱਖਉਂਣਾ ਹੈ। ਤੁਹਾਡੇ ਕੋਲ ਮਿਊਜੀਅਮ ਪ੍ਰਦਰਸ਼ਨੀ ਆਦਿ ਵਿੱਚ ਬਹੁਤ ਆਉਂਦੇ ਹਨ। ਓਪੀਨੀਅਨ ਲਿੱਖਦੇ ਹਨ ਕਿ ਇਹ ਬਹੁਤ ਚੰਗਾ ਕੰਮ ਕਰ ਰਹੇ ਹਨ। ਪਰ ਖੁਦ ਸਮਝਦੇ ਨਹੀਂ ਹਨ। ਥੋੜ੍ਹਾ ਕੁਝ ਟੱਚ ਹੁੰਦਾ ਹੈ ਤਾਂ ਆਉਂਦੇ ਹਨ ਫੇਰ ਵੀ ਗ਼ਰੀਬ ਆਪਣਾ ਚੰਗਾ ਭਾਗ ਬਣਾਉਣਗੇ ਅਤੇ ਸਮਝਣ ਦਾ ਪੁਰਸ਼ਾਰਥ ਕਰਣਗੇ। ਸ਼ਾਹੂਕਾਰਾਂ ਨੂੰ ਤਾਂ ਪੁਰਸ਼ਾਰਥ ਕਰਨਾ ਨਹੀਂ ਹੈ। ਦੇਹ - ਅਭਿਮਾਨ ਬਹੁਤ ਹੈ ਨਾ। ਤਾਂ ਡਰਾਮਾ ਅਨੁਸਾਰ ਜਿਵੇਂ ਬਾਬਾ ਨੇ ਦੰਡ ਦੇ ਦਿੱਤਾ ਹੈ। ਫੇਰ ਵੀ ਉਨ੍ਹਾਂ ਦੁਆਰਾ ਆਵਾਜ਼ ਕਰਾਉਣਾ ਪੈਂਦਾ ਹੈ। ਵਿਲਾਇਤ ਵਾਲੇ ਤਾਂ ਇਹ ਨਾਲੇਜ਼ ਚਾਹੁੰਦੇ ਹਨ। ਸੁਣਕੇ ਬਹੁਤ ਖੁਸ਼ ਹੋ ਜਾਣ। ਗਵਰਮੈਂਟ ਦੇ ਆਫ਼ੀਸਰਸ ਪਿਛਾੜੀ ਕਿੰਨੀ ਮਿਹਨਤ ਕਰਦੇ ਹਨ, ਪਰ ਉਨ੍ਹਾਂ ਨੂੰ ਫੁਰਸਤ ਹੀ ਨਹੀਂ ਹੈ। ਉਨ੍ਹਾਂ ਨੂੰ ਭਾਵੇਂ ਘਰ ਬੈਠੇ ਸ਼ਾਖਸ਼ਤਕਾਰ ਵੀ ਹੋ ਜਾਵੇ ਤਾਂ ਵੀ ਬੁੱਧੀ ਵਿੱਚ ਨਹੀਂ ਆਵੇਗਾ। ਤਾਂ ਬੱਚਿਆਂ ਨੂੰ ਬਾਬਾ ਰਾਏ ਦਿੰਦੇ ਹਨ, ਓਪੀਨੀਅਨ ਚੰਗੀ - ਚੰਗੀ ਇਕੱਠੀ ਕਰਕੇ ਉਨ੍ਹਾਂ ਦਾ ਇੱਕ ਚੰਗਾ ਕਿਤਾਬ ਬਣਾਉਣ। ਰਾਏ ਦੇ ਸਕਦੇ ਹਨ - ਵੇਖੋ, ਕਿੰਨਾ ਸਭਨੂੰ ਇਹ ਚੰਗਾ ਲੱਗਦਾ ਹੈ। ਵਿਲਾਇਤ ਵਾਲੇ ਜਾਂ ਭਾਰਤਵਾਸੀ ਵੀ ਸਹਿਜ ਰਾਜਯੋਗ ਜਾਣਨਾ ਚਾਹੁੰਦੇ ਹਨ। ਸ੍ਵਰਗ ਦੇ ਦੇਵੀ - ਦੇਵਤਾਵਾਂ ਦੀ ਰਾਜਾਈ ਜੋ ਸਹਿਜ ਰਾਜਯੋਗ ਨਾਲ ਭਾਰਤ ਨੂੰ ਪ੍ਰਾਪਤ ਹੁੰਦੀ ਹੈ ਤਾਂ ਕਿਉਂ ਨਾ ਇਹ ਮਿਊਜ਼ੀਅਮ ਗਵਰਮੈਂਟ ਹਾਊਸ ਵਿੱਚ ਅੰਦਰ ਲਵਾ ਦੇਣ। ਜਿੱਥੇ ਕਾਨਫ਼੍ਰੇੰਸ ਆਦਿ ਹੁੰਦੀ ਰਹਿੰਦੀ ਹੈ। ਇਹ ਖ਼ਿਆਲਾਤ ਬੱਚਿਆਂ ਦੇ ਚਲਣੇ ਚਾਹੀਦੇ। ਹਾਲੇ ਟਾਈਮ ਲੱਗੇਗਾ। ਇੰਨੀ ਜ਼ਲਦੀ ਨਰਮ ਬੁੱਧੀ ਨਹੀਂ ਹੋਵੇਗੀ। ਗੌਡਰੇਜ਼ ਦਾ ਤਾਲਾ ਬੁੱਧੀ ਨੂੰ ਲੱਗਿਆ ਹੋਇਆ ਹੈ। ਹੁਣ ਆਵਾਜ਼ ਨਿਕਲੇ ਤਾਂ ਰੈਵੋਲਿਊਸ਼ਨ ਹੋ ਜਾਵੇ। ਹਾਂ, ਹੋਣਾ ਜ਼ਰੂਰ ਹੈ। ਬੋਲੋ ਗਵਰਮੈਂਟ ਹਾਊਸ ਵਿੱਚ ਵੀ ਮਿਊਜ਼ੀਅਮ ਹੋਵੇ ਤਾਂ ਬਹੁਤ ਫਾਰਨਰਸ ਵੀ ਆਕੇ ਵੇਖਣ। ਵਿਜੈ ਤਾਂ ਬੱਚਿਆਂ ਦੀ ਜ਼ਰੂਰ ਹੋਣੀ ਹੈ। ਤਾਂ ਖ਼ਿਆਲਾਤ ਚਲਣੇ ਚਾਹੀਦੇ। ਦੇਹੀ - ਅਭਿਮਾਨੀ ਨੂੰ ਹੀ ਇਵੇਂ - ਇਵੇਂ ਖ਼ਿਆਲ ਆਵੇਗਾ ਕਿ ਕੀ ਕਰਨਾ ਚਾਹੀਦਾ। ਜੋ ਵਿਚਾਰਿਆਂ ਨੂੰ ਪਤਾ ਪਵੇ ਅਤੇ ਬਾਪ ਤੋਂ ਵਰਸਾ ਲੈਣ। ਅਸੀਂ ਲਿਖਦੇ ਵੀ ਹਾਂ ਬਗ਼ੈਰ ਕੋਈ ਖ਼ਰਚਾ… ਤਾਂ ਚੰਗੇ - ਚੰਗੇ ਜੋ ਬੱਚੇ ਆਉਂਦੇ ਹਨ, ਰਾਏ ਦਿੰਦੇ ਹਨ। ਡਿਪਟੀ ਪ੍ਰਾਇਮਿਨਿਸਟਰ ਓਪਨਿੰਗ ਕਰਨ ਆਉਂਦੇ ਹਨ ਫੇਰ ਪ੍ਰਾਇਮਿਨਿਸਟਰ, ਪ੍ਰੈਜ਼ੀਡੇਂਟ ਵੀ ਆਉਣਗੇ ਕਿਉਂਕਿ ਉਨ੍ਹਾਂ ਨੂੰ ਵੀ ਜਾਕੇ ਦੱਸਣਗੇ ਇਹ ਤਾਂ ਵੰਡਰਫੁੱਲ ਨਾਲੇਜ਼ ਹੈ। ਸੱਚੀ ਸ਼ਾਂਤੀ ਤਾਂ ਇਵੇਂ ਸਥਾਪਨ ਹੋਣੀ ਹੈ। ਜਚਦਾ ਹੈ। ਸਮਝਾਣੀ ਵੀ ਹੈ ਜਚਣ ਦੀ। ਅੱਜ ਨਹੀਂ ਜਚੇਗੀ ਤਾਂ ਕੱਲ ਜਚੇਗੀ। ਬਾਬਾ ਕਹਿੰਦੇ ਰਹਿੰਦੇ ਹਨ ਵੱਡੇ - ਵੱਡੇ ਆਦਮੀਆਂ ਦੇ ਕੋਲ ਜਾਓ। ਅੱਗੇ ਚੱਲ ਉਹ ਵੀ ਸਮਝਣਗੇ। ਮਨੁੱਖਾਂ ਦੀ ਬੁੱਧੀ ਤਮੋਪ੍ਰਧਾਨ ਹੈ ਇਸਲਈ ਉਲਟੇ ਕੰਮ ਕਰਦੇ ਰਹਿੰਦੇ ਹਨ। ਦਿਨ - ਪ੍ਰਤਿਦਿਨ ਹੋਰ ਹੀ ਤਮੋਪ੍ਰਧਾਨ ਬਣਦੇ ਜਾਂਦੇ ਹਨ।

ਤੁਸੀਂ ਸਮਝਾਉਣ ਦੀ ਕੋਸ਼ਿਸ਼ ਕਰਦੇ ਹੋ ਕਿ ਵਿਕਾਰੀ ਧੰਧਾ ਬੰਦ ਕਰੋ, ਆਪਣੀ ਉੱਨਤੀ ਕਰੋ। ਬਾਪ ਆਏ ਹਨ ਪਵਿੱਤਰ ਦੇਵਤਾ ਬਣਾਉਣ। ਆਖਿਰ ਉਹ ਦਿਨ ਵੀ ਆਵੇਗਾ ਜੋ ਗਵਰਮੈਂਟ ਹਾਊਸ ਵਿੱਚ ਮਿਊਜ਼ੀਅਮ ਹੋਵੇਗਾ। ਬੋਲੋ, ਖ਼ਰਚਾ ਤਾਂ ਅਸੀਂ ਆਪਣਾ ਕਰਦੇ ਹਾਂ। ਗਵਰਮੈਂਟ ਤਾਂ ਕਦੀ ਪੈਸੇ ਨਹੀਂ ਦੇਵੇਗੀ। ਤੁਸੀਂ ਬੱਚੇ ਕਹੋਗੇ ਅਸੀਂ ਆਪਣੇ ਖ਼ਰਚੇ ਨਾਲ ਹਰੇਕ ਗਵਰਮੈਂਟ ਹਾਊਸ ਵਿੱਚ ਇਹ ਮਿਊਜ਼ੀਅਮ ਲੱਗਾ ਸਕਦੇ ਹਾਂ। ਇੱਕ ਵੱਡੇ ਗਵਰਮੈਂਟ ਹਾਊਸ ਵਿੱਚ ਹੋ ਜਾਵੇ ਤਾਂ ਫੇਰ ਸਭ ਵਿੱਚ ਹੋ ਜਾਵੇ। ਸਮਝਾਉਣ ਵਾਲਾ ਵੀ ਜ਼ਰੂਰ ਚਾਹੀਦਾ। ਉਨ੍ਹਾਂ ਨੂੰ ਕਹਾਂਗੇ ਟਾਈਮ ਮੁਕਰਰ ਕਰੋ, ਜੋ ਕੋਈ ਆਕੇ ਰਸਤਾ ਦੱਸੇ। ਬਗ਼ੈਰ ਕੌਡੀ ਖ਼ਰਚਾ ਜੀਵਨ ਬਣਾਉਣ ਦਾ ਰਸਤਾ ਦੱਸਣਗੇ। ਇਹ ਅੱਗੇ ਹੋਣ ਦਾ ਹੈ। ਪਰ ਬਾਪ ਬੱਚਿਆਂ ਦੁਆਰਾ ਹੀ ਦੱਸਦੇ ਹਨ। ਚੰਗੇ - ਚੰਗੇ ਬੱਚੇ ਜੋ ਆਪਣੇ ਨੂੰ ਮਹਾਵੀਰ ਸਮਝਦੇ ਹਨ ਉਨ੍ਹਾਂ ਨੂੰ ਹੀ ਮਾਇਆ ਫੜਦੀ ਹੈ। ਬੜੀ ਉੱਚੀ ਮੰਜ਼ਿਲ ਹੈ। ਬੜੀ ਖ਼ਬਰਦਾਰੀ ਰੱਖਣੀ ਹੈ। ਬਾਕਸਿੰਗ ਘੱਟ ਨਹੀਂ ਹੈ। ਵੱਡੇ ਤੋਂ ਵੱਡੀ ਬਾਕਸਿੰਗ ਹੈ। ਰਾਵਣ ਨੂੰ ਜਿੱਤਣ ਦਾ ਯੁੱਧ ਦਾ ਮੈਦਾਨ ਹੈ। ਥੋੜ੍ਹਾ ਵੀ ਦੇਹ ਦਾ ਅਭਿਮਾਨ ਨਾ ਆਏ “ਮੈਂ ਇਵੇਂ ਦੀ ਸਰਵਿਸ ਕਰਦਾ ਹਾਂ” ਇਹ ਕਰਦਾ ਹਾਂ…। ਅਸੀਂ ਤਾਂ ਗੌਡਲੀ ਸਰਵੈਂਟ ਹਾਂ। ਸਾਨੂੰ ਪੈਗਾਮ ਦੇਣਾ ਹੀ ਹੈ, ਇਸ ਵਿੱਚ ਗੁਪਤ ਮਿਹਨਤ ਬਹੁਤ ਹੈ। ਤੁਸੀਂ ਗਿਆਨ ਅਤੇ ਯੋਗਬਲ ਨਾਲ ਆਪਣੇ ਨੂੰ ਸਮਝਾਉਂਦੇ ਹੋ। ਇਸ ਵਿੱਚ ਗੁਪਤ ਰਹਿ ਵਿਚਾਰ ਸਾਗਰ ਮੰਥਨ ਕਰੋ ਉਦੋਂ ਨਸ਼ਾ ਚੜੇ। ਇਵੇਂ ਪਿਆਰ ਨਾਲ ਸਮਝਾਉਗੇ, ਬੇਹੱਦ ਦੇ ਬਾਪ ਦਾ ਵਰਸਾ ਹਰ ਕਲਪ ਭਾਰਤਵਾਸੀਆਂ ਨੂੰ ਮਿਲਦਾ ਹੈ। 5 ਹਜ਼ਾਰ ਵਰ੍ਹੇ ਪਹਿਲੇ ਇਨ੍ਹਾਂ ਲਕਸ਼ਮੀ - ਨਾਰਾਇਣ ਦਾ ਰਾਜ ਸੀ। ਹੁਣ ਤਾਂ ਕਿਹਾ ਜਾਂਦਾ ਹੈ ਵੈਸ਼ਾਲਿਆ। ਸਤਿਯੁਗ ਹੈ ਸ਼ਿਵਾਲਿਆ। ਉਹ ਹੈ ਸ਼ਿਵਬਾਬਾ ਦੀ ਸਥਾਪਨਾ, ਇਹ ਹੈ ਰਾਵਣ ਦੀ ਸਥਾਪਨਾ। ਰਾਤ - ਦਿਨ ਦਾ ਫ਼ਰਕ ਹੈ। ਬੱਚੇ ਫੀਲ ਕਰਦੇ ਹਨ ਬਰੋਬਰ ਅਸੀਂ ਕੀ ਬਣ ਗਏ ਸੀ। ਬਾਪ ਆਪ ਸਮਾਨ ਬਣਾਉਂਦੇ ਹਨ। ਮੂਲ ਗੱਲ ਹੈ ਦੇਹੀ - ਅਭਿਮਾਨੀ ਬਣਨਾ ਹੈ। ਦੇਹੀ - ਅਭਿਮਾਨੀ ਬਣ ਵਿਚਾਰ ਕਰਨਾ ਹੁੰਦਾ ਹੈ ਕਿ ਅੱਜ ਸਾਨੂੰ ਫ਼ਲਾਣੇ ਪ੍ਰਾਇਮਿਨਿਸਟਰ ਨੂੰ ਜਾਕੇ ਸਮਝਾਉਂਣਾ ਹੈ। ਉਨ੍ਹਾਂ ਨੂੰ ਦ੍ਰਿਸ਼ਟੀ ਦੇਣ ਨਾਲ ਸ਼ਾਖਸ਼ਤਕਾਰ ਹੋ ਸਕਦਾ ਹੈ। ਤੁਸੀਂ ਦ੍ਰਿਸ਼ਟੀ ਦੇ ਸਕਦੇ ਹੋ। ਜੇਕਰ ਦੇਹੀ - ਅਭਿਮਾਨੀ ਹੋਕੇ ਰਹੋ ਤਾਂ ਤੁਹਾਡੀ ਬੈਟਰੀ ਭਰਦੀ ਜਾਵੇਗੀ। ਦੇਹੀ - ਅਭਿਮਾਨੀ ਹੋਕੇ ਬੈਠੋ, ਆਪਣੇ ਨੂੰ ਆਤਮਾ ਸਮਝ ਬਾਪ ਨਾਲ ਯੋਗ ਲਗਾਓ ਉਦੋਂ ਬੈਟਰੀ ਭਰ ਸਕਦੀ ਹੈ। ਗ਼ਰੀਬ ਝੱਟ ਆਪਣੀ ਬੈਟਰੀ ਭਰ ਸਕਦੇ ਹਨ ਕਿਉਂਕਿ ਬਾਪ ਨੂੰ ਬਹੁਤ ਯਾਦ ਕਰਦੇ ਹਨ। ਗਿਆਨ ਭਾਵੇਂ ਚੰਗਾ ਹੈ ਯੋਗ ਘੱਟ ਹੈ ਤਾਂ ਬੈਟਰੀ ਭਰ ਨਾ ਸਕੇ ਕਿਉਂਕਿ ਦੇਹ ਦਾ ਹੰਕਾਰ ਬਹੁਤ ਰਹਿੰਦਾ ਹੈ। ਯੋਗ ਕੁਝ ਵੀ ਹੈ ਨਹੀਂ, ਇਸਲਈ ਗਿਆਨ ਬਾਣ ਵਿੱਚ ਜੌਹਰ ਨਹੀਂ ਭਰਦਾ। ਤਲਵਾਰ ਵਿੱਚ ਵੀ ਜੌਹਰ ਹੁੰਦਾ ਹੈ। ਉਹ ਹੀ ਤਲਵਾਰ 10 ਰੁਪਏ, ਉਹ ਹੀ ਤਲਵਾਰ 50 ਰੁਪਏ। ਗੁਰੂ ਗੋਬਿੰਦਸਿੰਘ ਦੀ ਤਲਵਾਰ ਦਾ ਗਾਇਨ ਹੈ, ਇਸ ਵਿੱਚ ਹਿੰਸਾ ਦੀ ਗੱਲ ਨਹੀਂ। ਦੇਵਤਾ ਹਨ ਡਬਲ ਅਹਿੰਸਕ। ਅੱਜ ਭਾਰਤ ਇਵੇਂ, ਕੱਲ ਭਾਰਤ ਇਵੇਂ ਬਣੇਗਾ। ਤਾਂ ਬੱਚਿਆਂ ਨੂੰ ਕਿੰਨੀ ਖੁਸ਼ੀ ਹੋਣੀ ਚਾਹੀਦੀ। ਕੱਲ ਅਸੀਂ ਰਾਵਣਰਾਜ ਵਿੱਚ ਸੀ ਤਾਂ ਨੱਕ ਵਿੱਚ ਦੱਮ ਸੀ। ਅੱਜ ਅਸੀਂ ਪਰਮਪਿਤਾ ਪ੍ਰਮਾਤਮਾ ਦੇ ਨਾਲ ਰਹੇ ਹੋਏ ਹਾਂ।

ਹੁਣ ਤੁਸੀਂ ਈਸ਼ਵਰੀਏ ਪਰਿਵਾਰ ਦੇ ਹੋ। ਸਤਿਯੁਗ ਵਿੱਚ ਤੁਸੀਂ ਹੋਵੋਗੇ ਦੈਵੀ ਪਰਿਵਾਰ ਦੇ। ਹੁਣ ਸਵੈ ਭਗਵਾਨ ਸਾਨੂੰ ਪੜ੍ਹਾ ਰਹੇ ਹਨ, ਸਾਨੂੰ ਕਿੰਨਾ ਪਿਆਰ ਮਿਲਦਾ ਹੈ ਭਗਵਾਨ ਦਾ। ਅੱਧਾਕਲਪ ਰਾਵਣ ਦਾ ਪਿਆਰ ਮਿਲਣ ਨਾਲ ਬਾਂਦਰ ਬਣ ਪਏ ਹਨ। ਹੁਣ ਬੇਹੱਦ ਬਾਪ ਦਾ ਪਿਆਰ ਮਿਲਣ ਨਾਲ ਤੁਸੀਂ ਦੇਵਤਾ ਬਣ ਜਾਂਦੇ ਹੋ। 5 ਹਜ਼ਾਰ ਵਰ੍ਹੇ ਦੀ ਗੱਲ ਹੈ। ਉਨ੍ਹਾਂ ਨੇ ਲੱਖਾਂ ਵਰ੍ਹੇ ਲੱਗਾ ਦਿੱਤੇ ਹਨ। ਇਹ ਵੀ ਤੁਹਾਡੇ ਵਰਗਾ ਪੂਜਾਰੀ ਸੀ। ਸਭਤੋਂ ਲਾਸ੍ਟ ਨੰਬਰ ਝਾੜ ਵਿੱਚ ਖੜਾ ਹੈ। ਸਤਿਯੁਗ ਵਿੱਚ ਤੁਹਾਨੂੰ ਕਿੰਨਾ ਅਥਾਹ ਧਨ ਸੀ। ਫੇਰ ਜੋ ਮੰਦਿਰ ਬਣਾਏ ਉਨ੍ਹਾਂ ਵਿੱਚ ਵੀ ਇਤਨਾ ਅਥਾਹ ਧਨ ਸੀ, ਜਿਸਨੂੰ ਆਕੇ ਲੁੱਟਿਆ। ਮੰਦਿਰ ਤਾਂ ਹੋਰ ਵੀ ਹੋਣਗੇ। ਪ੍ਰਜਾ ਦੇ ਵੀ ਮੰਦਿਰ ਹੋਣਗੇ। ਪ੍ਰਜਾ ਤਾਂ ਹੋਰ ਹੀ ਸਾਹੂਕਾਰ ਹੁੰਦੀ ਹੈ। ਪ੍ਰਜਾ ਤੋਂ ਰਾਜੇ ਲੋਕ ਕਰਜ਼ਾ ਚੁੱਕਦੇ ਹਨ। ਇਹ ਬਹੁਤ ਗੰਦੀ ਦੁਨੀਆਂ ਹੈ। ਸਭ ਤੋਂ ਗੰਦਾ ਮੁਲਕ ਹੈ ਕਲਕੱਤਾ। ਇਸਨੂੰ ਚੇੰਜ਼ ਕਰਨ ਦੀ ਤੁਸੀਂ ਬੱਚਿਆਂ ਨੂੰ ਮਿਹਨਤ ਕਰਨੀ ਹੈ। ਜੋ ਕਰੇਗਾ ਉਹ ਪਾਵੇਗਾ। ਦੇਹ - ਅਭਿਮਾਨ ਆਇਆ ਅਤੇ ਡਿੱਗਾ। ਮਨਮਨਾਭਵ ਦਾ ਅਰਥ ਨਹੀਂ ਸਮਝਦੇ। ਸਿਰਫ਼ ਸ਼ਲੋਕ ਕੰਠ ਕਰ ਲੈਂਦੇ ਹਨ। ਗਿਆਨ ਤਾਂ ਉਨ੍ਹਾਂ ਵਿੱਚ ਹੋ ਨਾ ਸਕੇ - ਸਿਵਾਏ ਤੁਸੀਂ ਬ੍ਰਾਹਮਣਾਂ ਦੇ। ਕੋਈ ਮੱਠ - ਪੰਥ ਵਾਲਾ ਦੇਵਤਾ ਬਣ ਨਾ ਸਕੇ। ਪ੍ਰਜਾਪਿਤਾ ਬ੍ਰਹਮਾਕੁਮਾਰ - ਕੁਮਾਰੀਆਂ ਬ੍ਰਾਹਮਣ ਬਣਨ ਬਗ਼ੈਰ ਦੇਵਤਾ ਕਿਵੇਂ ਬਣ ਸੱਕਣਗੇ। ਜੋ ਕਲਪ ਪਹਿਲੇ ਬਣੇ ਹਨ ਉਹ ਹੀ ਬਣਨਗੇ। ਟਾਈਮ ਲੱਗਦਾ ਹੈ। ਝਾੜ ਵੱਡਾ ਹੋ ਗਿਆ ਤਾਂ ਫੇਰ ਵ੍ਰਿਧੀ ਨੂੰ ਪਾਉਂਦਾ ਜਾਵੇਗਾ। ਚੀਂਟੀ ਮਾਰ੍ਗ ਤੋਂ ਵਿਹੰਗ ਮਾਰ੍ਗ ਹੋਵੇਗਾ। ਬਾਪ ਸਮਝਾਉਂਦੇ ਹਨ - ਮਿੱਠੇ ਬੱਚਿਓ, ਬਾਪ ਨੂੰ ਯਾਦ ਕਰੋ, ਸਵਦਰ੍ਸ਼ਨ ਚੱਕਰ ਫਿਰਾਓ। ਤੁਹਾਡੀ ਬੁੱਧੀ ਵਿੱਚ ਸਾਰਾ 84 ਦਾ ਚੱਕਰ ਹੈ। ਤੁਸੀਂ ਬ੍ਰਾਹਮਣ ਹੀ ਫੇਰ ਦੇਵਤਾ ਅਤੇ ਸ਼ਤਰੀ ਘਰਾਣੇ ਦੇ ਬਣਦੇ ਹੋ। ਸੂਰਜਵੰਸੀ - ਚੰਦਰਵੰਸੀ ਦਾ ਵੀ ਅਰ੍ਥ ਕੋਈ ਨਹੀਂ ਸਮਝਦੇ ਹਨ। ਮਿਹਨਤ ਕਰਕੇ ਸਮਝਾਇਆ ਜਾਂਦਾ ਹੈ। ਫੇਰ ਵੀ ਨਹੀਂ ਸਮਝਦੇ ਹਨ ਤਾਂ ਸਮਝਿਆ ਜਾਂਦਾ ਹੈ ਹਾਲੇ ਵਕ਼ਤ ਨਹੀਂ ਹੈ। ਫੇਰ ਵੀ ਆਉਂਦੇ ਹਨ। ਸਮਝਦੇ ਹਨ ਬ੍ਰਹਮਾਕੁਮਾਰੀਆਂ ਦਾ ਬਾਹਰ ਵਿੱਚ ਨਾਮ ਇਵੇਂ ਹੈ। ਅੰਦਰ ਆਕੇ ਵੇਖਦੇ ਹਨ ਤਾਂ ਕਹਿੰਦੇ ਹਨ, ਇਹ ਬਹੁਤ ਚੰਗਾ ਕੰਮ ਕਰ ਰਹੇ ਹਨ। ਇਹ ਤਾਂ ਮਨੁੱਖ ਮਾਤਰ ਦੇ ਕੈਰੇਕ੍ਟਰ ਸੁਧਾਰਦੇ ਹਨ। ਦੇਵਤਾਵਾਂ ਦਾ ਕੈਰੇਕ੍ਟਰ ਵੇਖੋ ਕਿਵੇਂ ਦੇ ਹਨ। ਸੰਪੂਰਨ ਨਿਰਵਿਕਾਰੀ… ਬਾਪ ਕਹਿੰਦੇ ਹਨ ਕਾਮ ਮਹਾਸ਼ਤ੍ਰੁ ਹੈ। ਇਨ੍ਹਾਂ 5 ਭੂਤਾਂ ਦੇ ਕਾਰਨ ਹੀ ਤੁਹਾਡਾ ਕੈਰੇਕ੍ਟਰ ਵਿਗੜਿਆ ਹੋਇਆ ਹੈ। ਜਿਸ ਵਕ਼ਤ ਸਮਝਾਉਂਦੇ ਹਨ ਉਸ ਵਕ਼ਤ ਚੰਗਾ ਬਣਦੇ ਹਨ। ਬਾਹਰ ਜਾਣ ਨਾਲ ਸਭ ਕੁਝ ਭੁੱਲ ਜਾਂਦਾ ਹੈ। ਉਦੋਂ ਕਹਿੰਦੇ ਹਨ ਸੌ - ਸੌ ਕਰੇ ਸ਼ਿੰਗਾਰ… । ਇਹ ਬਾਬਾ ਗਾਲ ਨਹੀਂ ਦਿੰਦੇ, ਸਮਝਾਉਂਦੇ ਹਨ। ਦੈਵੀ ਚਲਨ ਰੱਖੋ, ਕਰੋਧ ਵਿੱਚ ਆਕੇ ਭੌਂਕਦੇ ਕਿਉਂ ਹੋ! ਸ੍ਵਰਗ ਵਿੱਚ ਕਰੋਧ ਹੁੰਦਾ ਨਹੀਂ। ਬਾਪ ਕੁਝ ਵੀ ਸਾਹਮਣੇ ਸਮਝਾਉਂਦੇ ਸੀ, ਕਦੀ ਵੀ ਗੁੱਸਾ ਨਹੀਂ ਆਉਂਦਾ ਸੀ। ਬਾਬਾ ਸਭ ਰਿਫਾਇਨ ਕਰਕੇ ਸਮਝਾਉਂਦੇ ਹਨ। ਡਰਾਮਾ ਕ਼ਾਇਦੇ ਅਨੁਸਾਰ ਚੱਲਦਾ ਰਹਿੰਦਾ ਹੈ। ਡਰਾਮਾ ਵਿੱਚ ਕੋਈ ਭੁੱਲ ਨਹੀਂ ਹੈ। ਅਨਾਦਿ ਅਵਿਨਾਸ਼ੀ ਬਣਿਆ ਹੋਇਆ ਹੈ। ਜੋ ਐਕਟ ਚੰਗੀ ਚੱਲਦੀ ਹੈ ਫੇਰ ਉਹ 5 ਹਜ਼ਾਰ ਵਰ੍ਹੇ ਦੇ ਬਾਦ ਹੋਵੇਗੀ। ਕਈ ਕਹਿੰਦੇ ਹਨ ਇਹ ਪਹਾੜੀ ਟੁੱਟੀ ਫੇਰ ਕਿਵੇਂ ਬਣੇਗੀ। ਨਾਟਕ ਵੇਖੋ, ਮਹਿਲ ਟੁੱਟੇ ਫੇਰ ਨਾਟਕ ਰਿਪੀਟ ਹੋਵੇਗਾ ਤਾਂ ਉਹੀ ਬਣੇ ਹੋਏ ਮਹਿਲ ਵੇਖਣਗੇ। ਇਹ ਹੂਬਹੂ ਰਿਪੀਟ ਹੁੰਦਾ ਰਹਿੰਦਾ ਹੈ। ਸਮਝਣ ਲਈ ਵੀ ਬ੍ਰੇਨ ਚਾਹੀਦਾ। ਕੋਈ ਦੀ ਬੁੱਧੀ ਵਿੱਚ ਬੈਠਣਾ ਬੜਾ ਮੁਸ਼ਕਿਲ ਹੁੰਦਾ ਹੈ। ਵਰਲ੍ਡ ਦੀ ਹਿਸਟਰੀ - ਜਾਗ੍ਰਾਫੀ ਹੈ ਨਾ। ਰਾਮਰਾਜ ਵਿੱਚ ਇਨ੍ਹਾਂ ਦੇਵੀ - ਦੇਵਤਾਵਾਂ ਦਾ ਰਾਜ ਸੀ, ਉਨ੍ਹਾਂ ਦੀ ਪੂਜਾ ਹੁੰਦੀ ਸੀ। ਬਾਪ ਨੇ ਸਮਝਾਇਆ ਹੈ ਤੁਸੀਂ ਹੀ ਪੂਜਯ ਅਤੇ ਤੁਸੀਂ ਹੀ ਪੂਜਾਰੀ ਬਣਦੇ ਹੋ। ਅਸੀਂ ਸੋ ਦਾ ਅਰ੍ਥ ਵੀ ਬੱਚਿਆਂ ਨੂੰ ਸਮਝਾਇਆ ਹੈ। ਅਸੀਂ ਸੋ ਦੇਵਤਾ, ਅਸੀਂ ਸੋ ਸ਼ਤਰੀ… ਬਾਜ਼ੋਲੀ ਹੈ ਨਾ। ਇਨ੍ਹਾਂ ਨੂੰ ਚੰਗੀ ਤਰ੍ਹਾਂ ਸਮਝਣਾ ਹੈ ਅਤੇ ਸਮਝਣ ਦੀ ਕੋਸ਼ਿਸ਼ ਕਰਨੀ ਹੈ। ਬਾਬਾ ਇਵੇਂ ਨਹੀਂ ਕਹਿੰਦੇ ਧੰਧਾ ਛੱਡੋ। ਨਹੀਂ। ਸਿਰਫ਼ ਸਤੋਪ੍ਰਧਾਨ ਬਣਨਾ ਹੈ, ਹਿਸਟਰੀ - ਜਾਗ੍ਰਾਫੀ ਦਾ ਰਾਜ਼ ਸਮਝਕੇ ਸਮਝਾਓ। ਮੂਲ ਗੱਲ ਹੈ ਮਨਮਨਾਭਵ। ਆਪਣੇ ਨੂੰ ਆਤਮਾ ਸਮਝ ਬਾਪ ਨੂੰ ਯਾਦ ਕਰੋ ਤਾਂ ਸਤੋਪ੍ਰਧਾਨ ਬਣੋਗੇ। ਯਾਦ ਦੀ ਯਾਤਰਾ ਹੈ ਨੰਬਰਵਨ। ਬਾਪ ਕਹਿੰਦੇ ਹਨ ਮੈਂ ਸਭ ਬੱਚਿਆਂ ਨੂੰ ਨਾਲ ਲੈ ਜਾਵਾਂਗਾ। ਸਤਿਯੁਗ ਵਿੱਚ ਕਿੰਨੇ ਥੋੜ੍ਹੇ ਮਨੁੱਖ ਹਨ। ਕਲਯੁੱਗ ਵਿੱਚ ਇੰਨੇ ਢੇਰ ਮਨੁੱਖ ਹਨ। ਕੌਣ ਸਭਨੂੰ ਵਾਪਸ ਲੈ ਜਾਵੇਗਾ। ਇੰਨੇ ਸਾਰੇ ਜੰਗਲ ਦੀ ਸਫ਼ਾਈ ਕਿੰਨੇ ਕੀਤੀ? ਖਵਈਆ ਬਾਪ ਨੂੰ ਹੀ ਕਹਿੰਦੇ ਹਨ। ਉਹੀ ਦੁੱਖ ਤੋਂ ਛੁਡਾਕੇ ਉਸ ਪਾਰ ਲੈ ਜਾਂਦੇ ਹਨ। ਪੜ੍ਹਾਈ ਕਿੰਨੀ ਮਿੱਠੀ ਲੱਗਦੀ ਹੈ ਕਿਉਂਕਿ ਨਾਲੇਜ਼ ਇਜ਼ ਸੋਰਸ ਆਫ਼ ਇਨਕਮ। ਤੁਹਾਨੂੰ ਕਾਰੁਨ ਦਾ ਖ਼ਜ਼ਾਨਾ ਮਿਲਦਾ ਹੈ। ਭਗਤੀ ਵਿੱਚ ਕੁਝ ਨਹੀਂ ਮਿਲਦਾ। ਇੱਥੇ ਪੈਰ ਪੈਣ ਦੀ ਗੱਲ ਹੀ ਨਹੀਂ। ਉਹ ਤਾਂ ਗੁਰੂ ਅੱਗੇ ਸੋ ਜਾਂਦੇ ਹਨ, ਇਸ ਤੋਂ ਬਾਪ ਛੁਡਾਉਂਦੇ ਹਨ। ਅਜਿਹੇ ਬਾਪ ਨੂੰ ਯਾਦ ਕਰਨਾ ਚਾਹੀਦਾ। ਉਹ ਸਾਡਾ ਬਾਪ ਹੈ, ਇਹ ਸਮਝ ਲਿਆ ਹੈ ਨਾ। ਬਾਬਾ ਤੋਂ ਵਰਸਾ ਜ਼ਰੂਰ ਮਿਲਦਾ ਹੈ। ਉਹ ਖੁਸ਼ੀ ਰਹਿੰਦੀ ਹੈ। ਲਿੱਖਦੇ ਹਨ ਅਸੀਂ ਸਾਹੂਕਾਰ ਦੇ ਕੋਲ ਗਏ ਤਾਂ ਲੱਜਾ ਆਉਂਦੀ ਸੀ, ਅਸੀਂ ਗ਼ਰੀਬ ਹਾਂ। ਬਾਬਾ ਕਹਿੰਦੇ ਹਨ ਗ਼ਰੀਬ ਹੋਵੇ ਹੋਰ ਹੀ ਚੰਗਾ। ਸਾਹੂਕਾਰ ਹੁੰਦੇ ਤਾਂ ਇੱਥੇ ਆਉਂਦੇ ਹੀ ਨਹੀਂ। ਅੱਛਾ!

ਮਿੱਠੇ- ਮਿੱਠੇ ਸਿੱਕੀਲਧੇ ਬੱਚਿਆਂ ਪ੍ਰਤੀ ਮਾਤ - ਪਿਤਾ ਬਾਪਦਾਦਾ ਦਾ ਯਾਦ ਪਿਆਰ ਅਤੇ ਗੁੱਡਮੋਰਨਿੰਗ। ਰੂਹਾਨੀ ਬਾਪ ਦੀ ਰੂਹਾਨੀ ਬੱਚਿਆਂ ਨੂੰ ਨਮਸਤੇ।

ਧਾਰਨਾ ਲਈ ਮੁੱਖ ਸਾਰ:-
1. ਸਦਾ ਇਸ ਖੁਸ਼ੀ ਜਾਂ ਨਸ਼ੇ ਵਿੱਚ ਰਹਿਣਾ ਹੈ ਕਿ ਹੁਣ ਅਸੀਂ ਈਸ਼ਵਰੀਏ ਪਰਿਵਾਰ ਦੇ ਹਾਂ, ਸਵੈ ਭਗਵਾਨ ਸਾਨੂੰ ਪੜ੍ਹਾ ਰਹੇ ਹਨ, ਉਨ੍ਹਾਂ ਦਾ ਪਿਆਰ ਸਾਨੂੰ ਮਿਲ ਰਿਹਾ ਹੈ, ਜਿਸ ਪਿਆਰ ਨਾਲ ਅਸੀਂ ਦੇਵਤਾ ਬਣਾਂਗੇ।

2. ਇਸ ਬਣੇ - ਬਣਾਏ ਡਰਾਮਾ ਨੂੰ ਐਕੁਰੇਟ ਸਮਝਣਾ ਹੈ, ਇਸ ਵਿੱਚ ਕੋਈ ਭੁੱਲ ਹੋ ਨਹੀਂ ਸਕਦੀ। ਜੋ ਐਕਟ ਹੋਈ ਫੇਰ ਰਿਪੀਟ ਹੋਵੇਗੀ। ਇਸ ਗੱਲ ਨੂੰ ਚੰਗੇ ਦਿਮਾਗ਼ ਨਾਲ ਸਮਝਕੇ ਚੱਲੋ ਤਾਂ ਕਦੀ ਗੁੱਸਾ ਨਹੀਂ ਆਵੇਗਾ।

ਵਰਦਾਨ:-
ਤੂਫ਼ਾਨ ਨੂੰ ਤੋਹਫ਼ਾ (ਗਿਫ਼੍ਟ) ਸਮਝ ਸਹਿਜ ਕਰਾਸ ਕਰਨ ਵਾਲੇ ਸੰਪੂਰਨ ਅਤੇ ਸੰਪੰਨ ਭਵ

ਜਦੋਂ ਸਭ ਦਾ ਲਕਸ਼ ਸੰਪੂਰਨ ਅਤੇ ਸੰਪੰਨ ਬਣਨ ਦਾ ਹੈ ਤਾਂ ਛੋਟੀ -ਛੋਟੀ ਗੱਲਾਂ ਵਿੱਚ ਘਬਰਾਓ ਨਹੀਂ। ਮਰੂਤੀ ਬਣ ਰਹੋ ਤਾਂ ਕੁਝ ਹੈਮਰ ਤਾਂ ਲਗਣਗੇ ਹੀ। ਜੋ ਜਿਨਾਂ ਅੱਗੇ ਹੁੰਦਾ ਹੈ ਉਸਨੂੰ ਤੂਫ਼ਾਨ ਵੀ ਸਭਤੋਂ ਜ਼ਿਆਦਾ ਕਰਾਸ ਕਰਨੇ ਹੁੰਦੇ ਹਨ ਪਰ ਉਹ ਤੂਫ਼ਾਨ ਉਹਨਾਂ ਨੂੰ ਤੂਫ਼ਾਨ ਨਹੀਂ ਲੱਗਦਾ, ਤੋਹਫ਼ਾ ਬਣ ਜਾਂਦਾ ਹੈ। ਇਹ ਤੂਫ਼ਾਨ ਵੀ ਅਨੁਭਵੀ ਬਣਨ ਦੀ ਗਿਫ਼੍ਟ ਬਣ ਜਾਂਦੇ ਹਨ ਇਸਲਈ ਵਿਗਣਾ ਨੂੰ ਵੇਲਕੰਮ ਕਰੋ ਅਤੇ ਅਉਭਵੀ ਬਣਦੇ ਅੱਗੇ ਵੱਧਦੇ ਚਲੋ।

ਸਲੋਗਨ:-
ਅਲਬੇਲੇਪਨ ਨੂੰ ਸਮਾਪਤ ਕਰਨਾ ਹੈ ਤਾਂ ਸਵਚਿੰਤਨ ਵਿੱਚ ਰਹਿੰਦੇ ਹੋਏ ਖੁਦ ਦੀ ਚੈਕਿੰਗ ਕਰੋ।