23.12.24 Punjabi Morning Murli Om Shanti BapDada Madhuban
" ਮਿੱਠੇ ਬੱਚੇ:- ਤੁਸੀਂ
ਬਾਪ ਦੇ ਕੋਲ ਆਉਂਦੇ ਹੋ ਰਿਫ੍ਰੇਸ਼ ਹੋਣ, ਬਾਪ ਦੇ ਮਿਲਣ ਨਾਲ ਭਗਤੀ ਮਾਰ੍ਗ ਦੀ ਸਭ ਥਕਾਨ ਦੂਰ ਹੋ
ਜਾਂਦੀ ਹੈ"
ਪ੍ਰਸ਼ਨ:-
ਤੁਸੀਂ ਬੱਚਿਆਂ
ਨੂੰ ਬਾਬਾ ਕਿਹੜੀ ਵਿਧੀ ਨਾਲ ਰਿਫ੍ਰੇਸ਼ ਕਰਦੇ ਹਨ?
ਉੱਤਰ:-
1. ਬਾਬਾ ਗਿਆਨ
ਸੁਣਾ - ਸੁਣਾ ਕੇ ਤੁਹਾਨੂੰ ਰਿਫ੍ਰੇਸ਼ ਕਰ ਦਿੰਦੇ ਹਨ।
2. ਯਾਦ ਨਾਲ ਵੀ ਬੱਚੇ ਰਿਫ੍ਰੇਸ਼ ਹੋ ਜਾਂਦੇ ਹਨ। ਅਸਲ ਵਿੱਚ ਸਤਿਯੁਗ ਹੈ ਸੱਚੀ ਵਿਸ਼ਰਾਮਪੁਰੀ। ਉੱਥੇ
ਕੋਈ ਅਪ੍ਰਾਪਤ ਚੀਜ਼ ਨਹੀਂ, ਜਿਸਨੂੰ ਪ੍ਰਾਪਤ ਕਰਨ ਦੇ ਲਈ ਮਿਹਨਤ ਕਰਨੀ ਪਵੇ। 3. ਸ਼ਿਵਬਾਬਾ ਦੀ ਗੋਦ
ਵਿੱਚ ਆਉਂਦੇ ਹੀ ਤੁਸੀਂ ਬੱਚਿਆਂ ਨੂੰ ਵਿਸ਼ਰਾਮ ਮਿਲ ਜਾਂਦਾ ਹੈ। ਸਾਰੀ ਥਕਾਨ ਦੂਰ ਹੋ ਜਾਂਦੀ ਹੈ।
ਓਮ ਸ਼ਾਂਤੀ
ਬਾਪ ਬੈਠ ਸਮਝਾਉਂਦੇ ਹਨ, ਨਾਲ ਇਹ ਦਾਦਾ ਵੀ ਸਮਝਦੇ ਹਨ ਕਿਉਂਕਿ ਬਾਪ ਇਨ੍ਹਾਂ ਦਾਦਾ ਦੁਆਰਾ ਬੈਠ
ਸਮਝਾਉਂਦੇ ਹਨ। ਜਿਵੇਂ ਤੁਸੀਂ ਸਮਝਦੇ ਹੋ, ਉਵੇਂ ਇਹ ਦਾਦਾ ਵੀ ਸਮਝਦੇ ਹਨ। ਦਾਦਾ ਨੂੰ ਭਗਵਾਨ ਨਹੀਂ
ਕਿਹਾ ਜਾਂਦਾ, ਇਹ ਹੈ ਭਗਵਾਨੁਵਾਚ। ਬਾਪ ਕੀ ਸਮਝਾਉਂਦੇ ਹਨ? ਦੇਹੀ - ਅਭਿਮਾਨੀ ਭਵ ਕਿਉਂਕਿ ਆਪਣੇ
ਨੂੰ ਆਤਮਾ ਸਮਝੇ ਬਗ਼ੈਰ ਪਰਮਪਿਤਾ ਨੂੰ ਯਾਦ ਕਰ ਨਾ ਸਕਣ। ਇਸ ਵਕ਼ਤ ਤਾਂ ਸਾਰੀਆਂ ਆਤਮਾਵਾਂ ਪਤਿਤ ਹਨ।
ਪਤਿਤ ਨੂੰ ਹੀ ਮਨੁੱਖ ਕਿਹਾ ਜਾਂਦਾ ਹੈ, ਪਾਵਨ ਨੂੰ ਦੇਵਤਾ ਕਿਹਾ ਜਾਂਦਾ ਹੈ। ਇਹ ਬਹੁਤ ਸਹਿਜ ਸਮਝਣ
ਅਤੇ ਸਮਝਾਉਣ ਦੀਆਂ ਗੱਲਾਂ ਹਨ। ਮਨੁੱਖ ਹੀ ਪੁਕਾਰਦੇ ਹਨ - ਹੇ ਪਤਿਤਾਂ ਨੂੰ ਪਾਵਨ ਬਣਾਉਣ ਵਾਲੇ ਆਓ।
ਦੇਵੀ - ਦੇਵਤਾ ਇਵੇਂ ਕਦੀ ਨਹੀਂ ਕਹਿਣਗੇ। ਪਤਿਤ - ਪਾਵਨ ਬਾਪ ਪਤਿਤਾਂ ਦੇ ਬੁਲਾਵੇ ਤੇ ਆਉਂਦੇ ਹਨ।
ਆਤਮਾਵਾਂ ਨੂੰ ਪਾਵਨ ਬਣਾਕੇ ਫੇਰ ਨਵੀਂ ਪਾਵਨ ਦੁਨੀਆਂ ਵੀ ਸਥਾਪਨ ਕਰਦੇ ਹਨ। ਆਤਮਾ ਹੀ ਬਾਪ ਨੂੰ
ਪੁਕਾਰਦੀ ਹੈ। ਸ਼ਰੀਰ ਤਾਂ ਨਹੀਂ ਪੁਕਾਰੇਗਾ। ਪਾਰਲੌਕਿਕ ਬਾਪ ਜੋ ਸਦਾ ਪਾਵਨ ਹੈ, ਉਸਨੂੰ ਹੀ ਸਭ ਯਾਦ
ਕਰਦੇ ਹਨ। ਇਹ ਹੈ ਪੁਰਾਣੀ ਦੁਨੀਆਂ। ਬਾਪ ਨਵੀਂ ਪਾਵਨ ਦੁਨੀਆਂ ਬਣਾਉਂਦੇ ਹਨ। ਕਈ ਤਾਂ ਇਵੇਂ ਵੀ ਹਨ
ਜੋ ਕਹਿੰਦੇ ਹਨ ਸਾਨੂੰ ਤਾਂ ਇੱਥੇ ਹੀ ਅਪਾਰ ਸੁੱਖ ਹਨ, ਧਨ ਮਾਲ ਬਹੁਤ ਹੈ। ਉਹ ਸਮਝਦੇ ਹਨ ਸਾਡੇ ਲਈ
ਸ੍ਵਰਗ ਇਹ ਹੀ ਹੈ। ਉਹ ਤੁਹਾਡੀਆਂ ਗੱਲਾਂ ਕਿਵੇਂ ਮੰਨਣਗੇ? ਕਲਯੁਗੀ ਦੁਨੀਆਂ ਨੂੰ ਸ੍ਵਰਗ ਸਮਝਣਾ -
ਇਹ ਵੀ ਬੇਸਮਝੀ ਹੈ। ਕਿੰਨੀ ਜੜਜੜੀਭੂਤ ਅਵਸਥਾ ਹੋ ਗਈ ਹੈ। ਤਾਂ ਵੀ ਮਨੁੱਖ ਕਹਿੰਦੇ ਹਨ ਅਸੀਂ ਤਾਂ
ਸ੍ਵਰਗ ਵਿੱਚ ਬੈਠੇ ਹਾਂ। ਬੱਚੇ ਨਹੀਂ ਸਮਝਾਉਂਦੇ ਹਨ ਤਾਂ ਬਾਪ ਕਹਿਣਗੇ ਨਾ - ਤੁਸੀਂ ਕੀ ਪੱਥਰਬੁੱਧੀ
ਹੋ? ਦੂਜੇ ਨੂੰ ਨਹੀਂ ਸਮਝਾ ਸਕਦੇ ਹੋ? ਜਦੋਂ ਖੁਦ ਪਾਰਸਬੁੱਧੀ ਬਣਨ ਉਦੋਂ ਦੂਜਿਆਂ ਨੂੰ ਵੀ ਬਣਾਉਣ।
ਪੁਰਸ਼ਾਰਥ ਚੰਗਾ ਕਰਨਾ ਚਾਹੀਦਾ, ਇਸ ਵਿੱਚ ਲੱਜਾ ਦੀ ਗੱਲ ਨਹੀਂ। ਪਰ ਮਨੁੱਖਾਂ ਦੀ ਬੁੱਧੀ ਵਿੱਚ
ਅੱਧਾਕਲਪ ਦੀ ਜੋ ਉਲਟੀ ਮਤ ਭਰੀਆਂ ਹੋਇਆ ਹਨ ਉਹ ਕੋਈ ਜਲਦੀ ਭੁੱਲਦੇ ਨਹੀਂ। ਜਦੋਂ ਤੱਕ ਬਾਪ ਨੂੰ
ਠੀਕ ਤਰ੍ਹਾਂ ਰੀਤੀ ਨਹੀਂ ਪਛਾਣਿਆ ਹੈ ਉਦੋਂ ਤੱਕ ਉਹ ਤਾਕ਼ਤ ਆ ਨਹੀਂ ਸਕਦੀ। ਬਾਪ ਕਹਿੰਦੇ ਹਨ ਇਨ੍ਹਾਂ
ਵੇਦਾਂ - ਸ਼ਾਸਤ੍ਰਾਂ ਆਦਿ ਨਾਲ ਮਨੁੱਖ ਕੁਝ ਵੀ ਸੁਧਰਦੇ ਨਹੀਂ ਹਨ। ਦਿਨ - ਪ੍ਰਤਿਦਿਨ ਹੋਰ ਹੀ
ਵਿਗੜਦੇ ਆਏ ਹਨ। ਸਤੋਪ੍ਰਧਾਨ ਤੋਂ ਤਮੋਪ੍ਰਧਾਨ ਹੀ ਬਣੇ ਹਨ। ਇਹ ਕਿਸੇ ਦੀ ਵੀ ਬੁੱਧੀ ਵਿੱਚ ਨਹੀਂ
ਹੈ ਕਿ ਅਸੀਂ ਹੀ ਸਤੋਪ੍ਰਧਾਨ ਦੇਵੀ - ਦੇਵਤਾ ਸੀ, ਕਿਵੇਂ ਥੱਲੇ ਡਿੱਗੇ ਹਾਂ। ਕਿਸੇ ਨੂੰ ਜ਼ਰਾ ਵੀ
ਪਤਾ ਨਹੀਂ ਹੈ ਅਤੇ ਫੇਰ 84 ਜਨਮ ਦੇ ਬਦਲੇ 84 ਲੱਖ ਜਨਮ ਕਹਿ ਦਿੱਤਾ ਹੈ ਤਾਂ ਫੇਰ ਪਤਾ ਵੀ ਕਿਵੇਂ
ਪਵੇ। ਬਾਪ ਬਗ਼ੈਰ ਗਿਆਨ ਦੀ ਰੋਸ਼ਨੀ ਦੇਣ ਵਾਲਾ ਕੋਈ ਨਹੀਂ। ਸਾਰੇ ਇੱਕ - ਦੋ ਦੇ ਪਿਛਾੜੀ ਦਰ - ਦਰ
ਧੱਕੇ ਖਾਂਦੇ ਰਹਿੰਦੇ ਹਨ। ਥੱਲੇ ਡਿੱਗਦੇ - ਡਿੱਗਦੇ ਪੱਟ ਪੈ ਗਏ ਹਨ, ਸਭ ਤਾਕ਼ਤ ਖ਼ਤਮ ਹੋ ਗਈ ਹੈ।
ਬੁੱਧੀ ਵਿੱਚ ਵੀ ਤਾਕ਼ਤ ਨਹੀਂ ਜੋ ਬਾਪ ਨੂੰ ਠੀਕ ਤਰ੍ਹਾਂ ਜਾਣ ਸੱਕਣ। ਬਾਪ ਹੀ ਆਕੇ ਸਭਦੀ ਬੁੱਧੀ
ਦਾ ਤਾਲਾ ਖੋਲ੍ਹਦੇ ਹਨ। ਤਾਂ ਕਿੰਨੇ ਰਿਫ੍ਰੇਸ਼ ਹੁੰਦੇ ਹਨ। ਬਾਪ ਦੇ ਕੋਲ ਰਿਫ੍ਰੇਸ਼ ਹੋਣ ਆਉਂਦੇ ਹਨ।
ਘਰ ਵਿੱਚ ਵਿਸ਼ਰਾਮ ਮਿਲਦਾ ਹੈ ਨਾ। ਬਾਪ ਦੇ ਮਿਲਣ ਨਾਲ ਭਗਤੀ ਮਾਰ੍ਗ ਦੀ ਸਭ ਥਕਾਨ ਹੀ ਦੂਰ ਹੋ ਜਾਂਦੀ
ਹੈ। ਸਤਿਯੁਗ ਨੂੰ ਵੀ ਵਿਸ਼ਰਾਮਪੁਰੀ ਕਿਹਾ ਜਾਂਦਾ ਹੈ। ਉੱਥੇ ਤੁਹਾਨੂੰ ਕਿੰਨਾ ਵਿਸ਼ਰਾਮ ਮਿਲਦਾ ਹੈ।
ਕੋਈ ਅਪ੍ਰਾਪਤ ਚੀਜ਼ ਨਹੀਂ ਜਿਸਦੇ ਲਈ ਮਿਹਨਤ ਕਰਨੀ ਪਵੇ। ਇੱਥੇ ਰਿਫ੍ਰੇਸ਼ ਬਾਪ ਵੀ ਕਰਦੇ ਹਨ ਤਾਂ ਇਹ
ਦਾਦਾ ਵੀ ਕਰਦੇ ਹਨ। ਸ਼ਿਵਬਾਬਾ ਦੀ ਗੋਦ ਵਿੱਚ ਆਉਂਦੇ ਕਿੰਨਾ ਵਿਸ਼ਰਾਮ ਮਿਲਦਾ ਹੈ। ਵਿਸ਼ਰਾਮ ਮਤਲਬ ਹੀ
ਸ਼ਾਂਤ। ਮਨੁੱਖ ਵੀ ਥੱਕਕੇ ਵਿਸ਼ਰਾਮੀ ਹੋ ਜਾਂਦੇ ਹਨ। ਕੋਈ ਕਿੱਥੇ, ਕੋਈ ਕਿੱਥੇ ਵਿਸ਼ਰਾਮ ਦੇ ਲਈ ਜਾਂਦੇ
ਹਨ ਨਾ। ਪਰ ਉਸ ਵਿਸ਼ਰਾਮ ਵਿੱਚ ਰਿਫ੍ਰੇਸ਼ਮੈਂਟ ਨਹੀਂ। ਇੱਥੇ ਤਾਂ ਬਾਪ ਤੁਹਾਨੂੰ ਕਿੰਨਾ ਗਿਆਨ ਸੁਣਾਕੇ
ਰਿਫ੍ਰੇਸ਼ ਕਰਦੇ ਹਨ। ਬਾਪ ਦੀ ਯਾਦ ਨਾਲ ਵੀ ਕਿੰਨੇ ਰਿਫ੍ਰੇਸ਼ ਹੁੰਦੇ ਅਤੇ ਤਮੋਪ੍ਰਧਾਨ ਤੋਂ
ਸਤੋਪ੍ਰਧਾਨ ਵੀ ਬਣਦੇ ਜਾਂਦੇ ਹੋ। ਸਤੋਪ੍ਰਧਾਨ ਬਣਨ ਦੇ ਲਈ ਇੱਥੇ ਬਾਪ ਦੇ ਕੋਲ ਆਉਂਦੇ ਹਨ। ਬਾਪ
ਕਹਿੰਦੇ ਹਨ ਮਿੱਠੇ - ਮਿੱਠੇ ਬੱਚਿਓ, ਬਾਪ ਨੂੰ ਯਾਦ ਕਰੋ। ਬਾਪ ਨੇ ਸਮਝਾਇਆ ਹੈ ਕਿ ਸਾਰੇ ਸ੍ਰਿਸ਼ਟੀ
ਦਾ ਚੱਕਰ ਕਿਵੇਂ ਫ਼ਿਰਦਾ ਹੈ, ਸ੍ਰਵ ਆਤਮਾਵਾਂ ਨੂੰ ਵਿਸ਼ਰਾਮ ਕਿਵੇਂ ਅਤੇ ਕਿੱਥੇ ਮਿਲਦਾ ਹੈ। ਤੁਸੀਂ
ਬੱਚਿਆਂ ਦਾ ਫਰਜ਼ ਹੈ - ਸਭਨੂੰ ਬਾਪ ਦਾ ਪੈਗ਼ਾਮ ਦੇਣਾ। ਬਾਪ ਕਹਿੰਦੇ ਹਨ ਮੈਨੂੰ ਯਾਦ ਕਰੋ ਤਾਂ ਇਸ
ਵਰਸੇ ਦੇ ਤੁਸੀਂ ਮਾਲਿਕ ਬਣ ਜਾਵੋਗੇ। ਬਾਪ ਇਸ ਸੰਗਮਯੁਗ ਤੇ ਨਵੀਂ ਸ੍ਵਰਗ ਦੀ ਦੁਨੀਆਂ ਰੱਚਦੇ ਹਨ।
ਜਿੱਥੇ ਤੁਸੀਂ ਜਾਕੇ ਮਾਲਿਕ ਬਣਦੇ ਹੋ। ਫੇਰ ਦਵਾਪਰ ਵਿੱਚ ਮਾਇਆ ਰਾਵਣ ਦੇ ਦੁਆਰਾ ਤੁਹਾਨੂੰ ਸਰਾਪ
ਮਿਲਦਾ ਹੈ, ਤਾਂ ਪਵਿੱਤਰਤਾ, ਸੁੱਖ, ਸ਼ਾਂਤੀ, ਧਨ ਆਦਿ ਸਭ ਖ਼ਤਮ ਹੋ ਜਾਂਦਾ ਹੈ। ਕਿਵੇਂ ਹੌਲੀ - ਹੌਲੀ
ਖ਼ਤਮ ਹੁੰਦੇ ਹਨ ਉਹ ਵੀ ਬਾਪ ਨੇ ਸਮਝਾਇਆ ਹੈ। ਦੁੱਖਧਾਮ ਵਿੱਚ ਕੋਈ ਵਿਸ਼ਰਾਮ ਥੋੜ੍ਹੇਹੀ ਹੁੰਦਾ ਹੈ।
ਸੁੱਖਧਾਮ ਵਿੱਚ ਵਿਸ਼ਰਾਮ ਹੀ ਵਿਸ਼ਰਾਮ ਹੈ। ਮਨੁੱਖਾਂ ਨੂੰ ਭਗਤੀ ਕਿੰਨਾ ਥਕਾਉਂਦੀ ਹੈ। ਜਨਮ -
ਜਨਮੰਤ੍ਰ ਭਗਤੀ ਵਿੱਚ ਕਿੰਨੇ ਥੱਕ ਜਾਂਦੇ ਹਨ। ਕਿਵੇਂ ਇਕਦਮ ਕੰਗਾਲ ਬਣ ਗਏ ਹੋ, ਇਹ ਸਾਰਾ ਰਾਜ਼ ਬਾਪ
ਬੈਠ ਸਮਝਾਉਂਦੇ ਹਨ। ਨਵੇਂ - ਨਵੇਂ ਆਉਂਦੇ ਹਨ ਤਾਂ ਉਨ੍ਹਾਂ ਨੂੰ ਕਿੰਨਾ ਸਮਝਾਉਣਾ ਹੁੰਦਾ ਹੈ। ਹਰ
ਇੱਕ ਗੱਲ ਤੇ ਮਨੁੱਖ ਕਿੰਨਾ ਸੋਚਦੇ ਹਨ। ਸਮਝਦੇ ਹਨ ਕਿਤੇ ਜਾਦੂ ਨਾ ਹੋਵੇ। ਅਰੇ, ਤੁਸੀਂ ਹੀ ਕਹਿੰਦੇ
ਹੋ ਭਗਵਾਨ ਜਾਦੂਗਰ ਹੈ। ਤਾਂ ਬਾਪ ਕਹਿੰਦੇ ਹਨ ਹਾਂ, ਮੈਂ ਬਰੋਬਰ ਜਾਦੂਗਰ ਹਾਂ। ਪਰ ਉਹ ਜਾਦੂ ਨਹੀਂ,
ਜਿਸ ਨਾਲ ਮਨੁੱਖ ਭੇੜ - ਬਕਰੀ ਬਣ ਜਾਣ। ਇਹ ਬੁੱਧੀ ਨਾਲ ਸਮਝਿਆ ਜਾਂਦਾ ਹੈ, ਇਹ ਤਾਂ ਜਿਵੇਂ ਰਿੜ੍ਹ
ਮਿਸਲ ਹਨ। ਗਾਇਨ ਵੀ ਤਾਂ ਹੈ ਸੁਰਮੰਡਲ ਦੇ ਸਾਜ਼ ਨਾਲ…ਇਸ ਵਕ਼ਤ ਤਾਂ ਜਿਵੇਂ ਸਾਰੇ ਮਨੁੱਖ ਰਿੜ੍ਹ -
ਬੱਕਰੀਆਂ ਹਨ। ਇਹ ਗੱਲਾਂ ਸਾਰੀਆਂ ਇੱਥੇ ਦੀਆਂ ਹਨ। ਇਸ ਵਕ਼ਤ ਦਾ ਹੀ ਗਾਇਨ ਹੈ। ਕਲਪ ਦੇ ਪਿਛਾੜੀ
ਨੂੰ ਵੀ ਮਨੁੱਖ ਸਮਝ ਨਹੀਂ ਸਕਦੇ ਹਨ। ਚੰਡਿਕਾ ਦਾ ਕਿੰਨਾ ਵੱਡਾ ਮੇਲਾ ਲੱਗਦਾ ਹੈ। ਉਹ ਕੌਣ ਸੀ?
ਕਹਿੰਦੇ ਹੈ ਉਹ ਇੱਕ ਦੇਵੀ ਸੀ। ਅਜਿਹਾ ਨਾਮ ਤਾਂ ਉੱਥੇ ਕੋਈ ਹੁੰਦਾ ਹੀ ਨਹੀਂ। ਸਤਿਯੁਗ ਵਿੱਚ ਕਿੰਨੇ
ਚੰਗੇ ਸੁੰਦਰ ਨਾਮ ਹੁੰਦੇ ਹਨ। ਸਤਿਯੁਗੀ ਸੰਪ੍ਰਦਾਏ ਨੂੰ ਸ੍ਰੇਸ਼ਠਾਚਾਰੀ ਕਿਹਾ ਜਾਂਦਾ ਹੈ। ਕਲਯੁਗੀ
ਸੰਪ੍ਰਦਾਏ ਨੂੰ ਤਾਂ ਕਿੰਨਾ ਛੀ - ਛੀ ਟਾਇਟਲ ਦਿੰਦੇ ਹਨ। ਹੁਣ ਦੇ ਮਨੁੱਖਾਂ ਨੂੰ ਸ਼੍ਰੇਸ਼ਠ ਨਹੀਂ
ਕਹਾਂਗੇ। ਦੇਵਤਾਵਾਂ ਨੂੰ ਸ਼੍ਰੇਸ਼ਠ ਕਿਹਾ ਜਾਂਦਾ ਹੈ। ਗਾਇਨ ਵੀ ਹੈ ਮਨੁੱਖ ਤੋਂ ਦੇਵਤਾ ਕੀਏ, ਕਰਤ
ਨਾ ਲਾਗੀ ਵਾਰ। ਮਨੁੱਖ ਤੋਂ ਦੇਵਤਾ, ਦੇਵਤਾ ਤੋਂ ਮਨੁੱਖ ਕਿਵੇਂ ਬਣਦੇ ਹਨ, ਇਹ ਰਾਜ਼ ਬਾਪ ਨੇ ਤੁਹਾਨੂੰ
ਸਮਝਾਇਆ ਹੈ। ਉਨ੍ਹਾਂ ਨੂੰ ਡੀਟੀ ਵਰਲ੍ਡ, ਇਨ੍ਹਾਂ ਨੂੰ ਹਿਊਮਨ ਵਰਲ੍ਡ ਕਿਹਾ ਜਾਂਦਾ ਹੈ। ਦਿਨ ਨੂੰ
ਸੋਝਰਾ, ਰਾਤ ਨੂੰ ਹਨ੍ਹੇਰਾ ਕਿਹਾ ਜਾਂਦਾ ਹੈ। ਗਿਆਨ ਹੈ ਸੋਝਰਾ, ਭਗਤੀ ਹੈ ਹਨ ਹਨ੍ਹੇਰਾ। ਅਗਿਆਨ
ਨੀਂਦ ਕਿਹਾ ਜਾਂਦਾ ਹੈ ਨਾ। ਤੁਸੀਂ ਵੀ ਸਮਝਦੇ ਹੋ ਕਿ ਅੱਗੇ ਅਸੀਂ ਕੁਝ ਵੀ ਨਹੀਂ ਜਾਣਦੇ ਸੀ ਤਾਂ
ਨੇਤੀ - ਨੇਤੀ ਕਹਿੰਦੇ ਸੀ ਮਤਲਬ ਅਸੀਂ ਨਹੀਂ ਜਾਣਦੇ। ਹੁਣ ਤੁਸੀਂ ਸਮਝਦੇ ਹੋ - ਅਸੀਂ ਵੀ ਤਾਂ
ਪਹਿਲੇ ਨਾਸਤਿਕ ਸੀ। ਬੇਹੱਦ ਦੇ ਬਾਪ ਨੂੰ ਹੀ ਨਹੀਂ ਜਾਣਦੇ ਸੀ। ਉਹ ਹੈ ਅਸਲੀ ਅਵਿਨਾਸ਼ੀ ਬਾਬਾ। ਉਸ
ਨੂੰ ਸ੍ਰਵ ਆਤਮਾਵਾਂ ਦਾ ਬਾਪ ਕਿਹਾ ਜਾਂਦਾ ਹੈ। ਤੁਸੀਂ ਬੱਚੇ ਜਾਣਦੇ ਹੋ - ਹੁਣ ਅਸੀਂ ਉਸ ਬੇਹੱਦ
ਦੇ ਬਾਪ ਦੇ ਬਣੇ ਹਾਂ। ਬਾਪ ਬੱਚਿਆਂ ਨੂੰ ਗੁਪਤ ਗਿਆਨ ਦਿੰਦੇ ਹਨ। ਇਹ ਗਿਆਨ ਮਨੁੱਖਾਂ ਦੇ ਕੋਲ ਮਿਲ
ਨਾ ਸਕੇ। ਆਤਮਾ ਵੀ ਗੁਪਤ ਹੈ, ਗੁਪਤ ਗਿਆਨ ਆਤਮਾ ਧਾਰਨ ਕਰਦੀ ਹੈ। ਆਤਮਾ ਹੀ ਮੁੱਖ ਦੁਆਰਾ ਗਿਆਨ
ਸੁਣਾਉਂਦੀ ਹੈ। ਆਤਮਾ ਹੀ ਗੁਪਤ ਬਾਪ ਨੂੰ ਗੁਪਤ ਯਾਦ ਕਰਦੀ ਹੈ।
ਬਾਪ ਕਹਿੰਦੇ ਹਨ ਬੱਚਿਓ,
ਦੇਹ - ਅਭਿਮਾਨੀ ਨਹੀਂ ਬਣੋ। ਦੇਹ - ਅਭਿਮਾਨ ਨਾਲ ਆਤਮਾ ਦੀ ਤਾਕ਼ਤ ਖ਼ਤਮ ਹੁੰਦੀ ਹੈ। ਆਤਮ -
ਅਭਿਮਾਨੀ ਬਣਨ ਨਾਲ ਆਤਮਾ ਵਿੱਚ ਤਾਕ਼ਤ ਜਮਾ ਹੁੰਦੀ ਹੈ। ਬਾਪ ਕਹਿੰਦੇ ਹਨ ਡਰਾਮਾ ਦੇ ਰਾਜ਼ ਨੂੰ ਚੰਗੀ
ਤਰ੍ਹਾਂ ਸਮਝਕੇ ਚੱਲਣਾ ਹੈ। ਇਸ ਅਵਿਨਾਸ਼ੀ ਡਰਾਮਾ ਦੇ ਰਾਜ਼ ਨੂੰ ਜੋ ਠੀਕ ਤਰ੍ਹਾਂ ਜਾਣਦੇ ਹਨ, ਉਹ ਸਦਾ
ਹਰਸ਼ਿਤ ਰਹਿੰਦੇ ਹਨ। ਇਸ ਵਕ਼ਤ ਮਨੁੱਖ ਉੱਪਰ ਜਾਣ ਦੀ ਕਿੰਨੀ ਕੋਸ਼ਿਸ਼ ਕਰਦੇ ਹਨ, ਸਮਝਦੇ ਹਨ ਉੱਪਰ
ਵਿੱਚ ਦੁਨੀਆਂ ਹੈ। ਸ਼ਾਸਤ੍ਰਾਂ ਵਿੱਚ ਸੁਣ ਰੱਖਿਆ ਹੈ ਉਪਰ ਵਿੱਚ ਦੁਨੀਆਂ ਹੈ ਤਾਂ ਉੱਥੇ ਜਾਕੇ ਵੇਖੋ।
ਉੱਥੇ ਦੁਨੀਆਂ ਵਸਾਉਣ ਦੀ ਕੋਸ਼ਿਸ਼ ਕਰਦੇ ਹਨ। ਦੁਨੀਆਂ ਤਾਂ ਬਹੁਤ ਵਸਾਈ ਹੈ ਨਾ। ਭਾਰਤ ਵਿੱਚ ਸਿਰਫ਼
ਇੱਕ ਹੀ ਆਦਿ ਸਨਾਤਨ ਦੇਵੀ - ਦੇਵਤਾ ਧਰਮ ਸੀ ਅਤੇ ਹੋਰ ਕੋਈ ਖੰਡ ਆਦਿ ਨਹੀਂ ਸੀ। ਫੇਰ ਕਿੰਨਾ
ਵਸਾਇਆ ਹੈ। ਤੁਸੀਂ ਵਿਚਾਰ ਕਰੋ ਭਾਰਤ ਦੇ ਕਿੰਨੇ ਥੋੜ੍ਹੇ ਟੁਕੜੇ ਵਿੱਚ ਦੇਵਤਾ ਹੁੰਦੇ ਹਨ। ਜਮੁਨਾ
ਦੇ ਕਿਨਾਰੇ ਤੇ ਹੀ ਪਰਿਸਥਾਨ ਸੀ ਜਿੱਥੇ ਇਹ ਲਕਸ਼ਮੀ - ਨਾਰਾਇਣ ਰਾਜ ਕਰਦੇ ਸੀ। ਕਿੰਨੀ ਸੁੰਦਰ
ਸ਼ੋਭਾਮਾਨ, ਸਤੋਪ੍ਰਧਾਨ ਦੁਨੀਆਂ ਸੀ। ਨੈਚੁਰਲ ਬਿਊਟੀ ਸੀ। ਆਤਮਾ ਵਿੱਚ ਹੀ ਸਾਰਾ ਚਮਤਕਾਰ ਰਹਿੰਦਾ
ਹੈ। ਬੱਚਿਆਂ ਨੂੰ ਵਿਖਾਇਆ ਸੀ ਸ਼੍ਰੀਕ੍ਰਿਸ਼ਨ ਦਾ ਜਨਮ ਕਿਵੇਂ ਹੁੰਦਾ ਹੈ। ਸਾਰੇ ਕਮਰੇ ਵਿੱਚ ਜਿਵੇਂ
ਰੋਸ਼ਨੀ ਹੋ ਜਾਂਦੀ ਹੈ। ਤਾਂ ਬਾਪ ਬੈਠ ਕੇ ਬੱਚਿਆਂ ਨੂੰ ਸਮਝਾਉਂਦੇ ਹਨ, ਹੁਣ ਤੁਸੀਂ ਪਰਿਸਤਾਨ ਵਿੱਚ
ਜਾਣ ਦੇ ਲਈ ਪੁਰਸ਼ਾਰਥ ਕਰ ਰਹੇ ਹੋ। ਬਾਕੀ ਇਵੇਂ ਨਹੀਂ - ਤਲਾਬ ਵਿੱਚ ਡੁੱਬਕੀ ਲਗਾਉਣ ਨਾਲ ਪਰੀਆਂ
ਬਣ ਜਾਵਾਂਗੇ। ਇਹ ਸਾਰੇ ਝੂਠੇ ਨਾਮ ਰੱਖ ਦਿੱਤੇ ਹਨ। ਲੱਖਾ ਵਰ੍ਹੇ ਕਹਿ ਦੇਣ ਨਾਲ ਬਿਲਕੁਲ ਹੀ ਸਭ -
ਕੁਝ ਭੁੱਲ ਗਏ ਹਨ। ਹੁਣ ਤੁਸੀਂ ਅਭੁੱਲ ਬਣ ਰਹੇ ਹੋ ਨੰਬਰਵਾਰ ਪੁਰਸ਼ਾਰਥ ਅਨੁਸਾਰ। ਵਿਚਾਰ ਕੀਤਾ
ਜਾਂਦਾ ਹੈ - ਇੰਨੀ ਛੋਟੀ - ਜਿਹੀ ਆਤਮਾ ਕਿੰਨਾ ਵੱਡਾ ਪਾਰ੍ਟ ਸ਼ਰੀਰ ਨਾਲ ਵਜਾਉਂਦੀ ਹੈ, ਫੇਰ ਸ਼ਰੀਰ
ਵਿੱਚੋ ਆਤਮਾ ਨਿਕਲ ਜਾਂਦੀ ਹੈ ਤਾਂ ਵੇਖੋ ਕੀ ਹਾਲ ਹੋ ਜਾਂਦਾ ਹੈ। ਆਤਮਾ ਹੀ ਪਾਰ੍ਟ ਵਜਾਉਂਦੀ ਹੈ।
ਕਿੰਨੀ ਵੱਡੀ ਵਿਚਾਰ ਦੀ ਗੱਲ ਹੈ। ਸਾਰੀ ਦੁਨੀਆਂ ਦੇ ਐਕਟਰਸ (ਆਤਮਾਵਾਂ) ਆਪਣੀ ਐਕਟ ਅਨੁਸਾਰ ਹੀ
ਪਾਰ੍ਟ ਵਜਾਉਂਦੀਆਂ ਹਨ। ਕੁਝ ਵੀ ਫ਼ਰਕ ਨਹੀਂ ਪੈ ਸਕਦਾ ਹੈ। ਹੂਬਹੂ ਸਾਰੀ ਐਕਟ ਫੇਰ ਤੋਂ ਰਿਪੀਟ ਹੋ
ਰਹੀ ਹੈ। ਇਸ ਵਿੱਚ ਸੰਸ਼ੇ ਕਰ ਨਹੀਂ ਸਕਦੇ। ਹਰ ਇੱਕ ਦੀ ਬੁੱਧੀ ਵਿੱਚ ਫ਼ਰਕ ਪੈ ਸਕਦਾ ਹੈ ਕਿਉਂਕਿ
ਆਤਮਾ ਤਾਂ ਮਨ - ਬੁੱਧੀ ਸਹਿਤ ਹੈ ਨਾ। ਬੱਚਿਆਂ ਨੂੰ ਪਤਾ ਹੈ ਕਿ ਸਾਨੂੰ ਸਕਾਲਰਸ਼ਿਪ ਲੈਣੀ ਹੈ ਤਾਂ
ਦਿਲ ਅੰਦਰ ਖੁਸ਼ੀ ਹੁੰਦੀ ਹੈ। ਇੱਥੇ ਵੀ ਅੰਦਰ ਆਉਣ ਨਾਲ ਹੀ ਏਮ ਆਬਜੈਕਟ ਸਾਹਮਣੇ ਵੇਖਦੇ ਹਾਂ ਤਾਂ
ਖੁਸ਼ੀ ਤਾਂ ਜ਼ਰੂਰ ਹੋਵੇਗੀ। ਹੁਣ ਤੁਸੀਂ ਜਾਣਦੇ ਹੋ ਅਸੀਂ ਇਹ (ਦੇਵੀ - ਦੇਵਤਾ) ਬਣਨ ਦੇ ਲਈ ਇੱਥੇ
ਪੜ੍ਹਦੇ ਹਾਂ। ਇਵੇਂ ਕੋਈ ਸਕੂਲ ਨਹੀਂ ਜਿੱਥੇ ਦੂਜੇ ਜਨਮ ਦੀ ਏਮ ਆਬਜੈਕਟ ਨੂੰ ਵੇਖ ਸੱਕਣ। ਤੁਸੀਂ
ਵੇਖਦੇ ਹੋ ਕਿ ਅਸੀਂ ਲਕਸ਼ਮੀ - ਨਾਰਾਇਣ ਜਿਵੇਂ ਬਣ ਰਹੇ ਹਾਂ। ਅਸੀਂ ਹੁਣ ਸੰਗਮਯੁਗ ਤੇ ਹਾਂ ਜੋ
ਭਵਿੱਖ ਵਿੱਚ ਇਨ੍ਹਾਂ ਵਾਂਗ ਲਕਸ਼ਮੀ - ਨਾਰਾਇਣ ਬਣਨ ਦੀ ਪੜ੍ਹਾਈ ਪੜ੍ਹ ਰਹੇ ਹਾਂ। ਕਿੰਨੀ ਗੁਪਤ
ਪੜ੍ਹਾਈ ਹੈ। ਏਮ ਆਬਜੈਕਟ ਨੂੰ ਵੇਖ ਕਿੰਨੀ ਖੁਸ਼ੀ ਹੋਣੀ ਚਾਹੀਦੀ। ਖੁਸ਼ੀ ਦਾ ਪਾਰਾਵਾਰ ਨਹੀਂ। ਸਕੂਲ
ਜਾਂ ਪਾਠਸ਼ਾਲਾ ਹੋਵੇ ਤਾਂ ਇਵੇਂ। ਹੈ ਕਿੰਨੀ ਗੁਪਤ, ਪਰ ਜ਼ਬਰਦਸਤ ਪਾਠਸ਼ਾਲਾ ਹੈ। ਜਿੰਨੀ ਵੱਡੀ
ਪੜ੍ਹਾਈ ਉਨ੍ਹੀ ਹੀ ਫੈਸਿਲਿਟੀਜ਼ ਰਹਿੰਦੀ ਹੈ। ਪਰ ਇੱਥੇ ਤੁਸੀਂ ਪੱਟ ਤੇ ਬੈਠ ਪੜ੍ਹਦੇ ਹੋ। ਆਤਮਾ
ਨੂੰ ਪੜ੍ਹਨਾ ਹੁੰਦਾ ਹੈ ਫੇਰ ਭਾਵੇ ਪੱਟ ਤੇ ਬੈਠੇ, ਭਾਵੇਂ ਤਖ਼ਤ ਤੇ, ਪਰ ਖੁਸ਼ੀ ਨਾਲ ਖੱਗੀਆਂ ਮਾਰਦੇ
ਰਹੋ ਕਿ ਪੜ੍ਹਾਈ ਨੂੰ ਪਾਸ ਕਰਨ ਤੋਂ ਬਾਦ ਜਾਕੇ ਇਹ ਬਣਾਂਗੇ। ਹੁਣ ਤੁਸੀਂ ਬੱਚਿਆਂ ਨੂੰ ਬਾਪ ਨੇ ਆਕੇ
ਆਪਣਾ ਪਰਿਚੈ ਦਿੱਤਾ ਹੈ ਕਿ ਮੈਂ ਇਨ੍ਹਾਂ ਵਿੱਚ ਕਿਵੇਂ ਪ੍ਰਵੇਸ਼ ਕਰ ਤੁਹਾਨੂੰ ਪੜ੍ਹਾਉਂਦਾ ਹਾਂ।
ਬਾਪ ਦੇਵਤਾਵਾਂ ਨੂੰ ਤਾਂ ਨਹੀਂ ਪੜ੍ਹਾਉਣਗੇ। ਦੇਵਤਾਵਾਂ ਨੂੰ ਇਹ ਗਿਆਨ ਕਿੱਥੇ। ਮਨੁੱਖ ਤਾ ਮੁੰਝਦੇ
ਹਨ ਕੀ ਦੇਵਤਾਵਾਂ ਵਿੱਚ ਗਿਆਨ ਨਹੀਂ ਹੈ। ਦੇਵਤਾ ਹੀ ਇਸ ਗਿਆਨ ਨਾਲ ਦੇਵਤਾ ਬਣਦੇ ਹਨ। ਦੇਵਤਾ ਬਣਨ
ਦੇ ਬਾਦ ਫੇਰ ਗਿਆਨ ਦੀ ਕੀ ਲੌੜ ਹੈ। ਲੌਕਿਕ ਪੜ੍ਹਾਈ ਨਾਲ ਬੈਰਿਸਟਰ ਬਣ ਗਿਆ, ਕਮਾਈ ਵਿੱਚ ਲੱਗ ਗਿਆ
ਫੇਰ ਬੈਰਿਸਟਰੀ ਪੜ੍ਹਣਗੇ ਕੀ? ਅੱਛਾ!
ਮਿੱਠੇ- ਮਿੱਠੇ ਸਿੱਕੀਲਧੇ
ਬੱਚਿਆਂ ਪ੍ਰਤੀ ਮਾਤ - ਪਿਤਾ ਬਾਪ ਦਾਦਾ ਦਾ ਯਾਦ ਪਿਆਰ ਅਤੇ ਗੁਡਮੋਰਨਿੰਗ । ਰੂਹਾਨੀ ਬਾਪ ਦੀ
ਰੂਹਾਨੀ ਬੱਚਿਆਂ ਨੂੰ ਨਮਸਤੇ।
ਧਾਰਨਾ ਲਈ ਮੁੱਖ
ਸਾਰ:-
1. ਅਵਿਨਾਸ਼ੀ
ਡਰਾਮੇ ਦੇ ਰਾਜ ਨੂੰ ਪੂਰੀ ਤਰ੍ਹਾਂ ਸਮਝ ਖੁਸ਼ ਰਹਿਣਾ ਹੈ। ਇਸ ਡਰਾਮੇ ਵਿੱਚ ਹਰੇਕ ਐਕਟਰ ਦਾ ਪਾਰਟ
ਆਪਣਾ - ਆਪਣਾ ਹੈ, ਜੋ ਹੂਬਹੂ ਵਜਾ ਰਹੇ ਹਨ।
2. ਏਮ ਅਬਜੈਕਟ ਨੂੰ
ਸਾਹਮਣੇ ਰੱਖ ਖੁਸ਼ੀ ਵਿੱਚ ਖੱਗੀਆਂ ਮਾਰਣੀਆਂ ਹਨ। ਬੁੱਧੀ ਵਿੱਚ ਰਹੇ ਅਸੀਂ ਇਸ ਪੜ੍ਹਾਈ ਨਾਲ ਅਜਿਹੇ
ਲਕਸ਼ਮੀ -ਨਾਰਾਇਣ ਬਣਾਂਗੇ।
ਵਰਦਾਨ:-
ਯਾਦ ਅਤੇ ਸੇਵਾ ਦੇ ਸ਼ਕਤੀਸ਼ਾਲੀ ਅਧਾਰ ਦਵਾਰਾ ਤੀਵਰਗਤੀ ਨਾਲ ਅਗੇ ਵਧਣ ਵਾਲੇ ਮਾਇਆਜਿੱਤ ਭਵ
ਬ੍ਰਾਹਮਣ ਜੀਵਨ ਦਾ ਅਧਾਰ
ਯਾਦ ਅਤੇ ਸੇਵਾ ਹੈ, ਇਹ ਦੋਵੇਂ ਅਧਾਰ ਸਦਾ ਸ਼ਕਤੀਸ਼ਾਲੀ ਹੋ ਤਾਂ ਤੀਵਰਗਤੀ ਨਾਲ ਅੱਗੇ ਵੱਧਦੇ ਰਹਿਣਗੇ।
ਜੇਕਰ ਸੇਵਾ ਬਹੁਤ ਹੈ, ਇਹ ਕਮਜ਼ੋਰ ਹੈ ਜਾਂ ਯਾਦ ਬਹੁਤ ਚੰਗੀ ਹੈ, ਸੇਵਾ ਕਮਜ਼ੋਰ ਹੈ ਤਾਂ ਵੀ ਤੀਵਰਗਤੀ
ਨਹੀਂ ਹੋ ਸਕਦੀ। ਯਾਦ ਅਤੇ ਸੇਵਾ ਦੋਵਾਂ ਵਿੱਚ ਤੀਵਰਗਤੀ ਚਾਹੀਦੀ ਹੈ। ਯਾਦ ਅਤੇ ਨਿ ਸਵਾਰਥ ਸੇਵਾ
ਨਾਲ -ਨਾਲ ਹੋਵੇ ਤਾਂ ਮਾਇਆਜਿੱਤ ਬਣਨ ਸਹਿਜ ਹੈ। ਹਰ ਕਰਮ ਵਿੱਚ, ਕਰਮ ਦੀ ਸਮਾਪਤੀ ਦੇ ਪਹਿਲੇ ਸਦਾ
ਵਿਜੇ ਦਿਖਾਈ ਦਵੇਗੀ।
ਸਲੋਗਨ:-
ਇਸ ਸੰਸਾਰ ਨੂੰ
ਅਲੌਕਿਕ ਖੇਲ ਅਤੇ ਪਰਿਸਥਿਤੀ ਨੂੰ ਅਲੌਕਿਕ ਖਿਡੌਣੇ ਦੇ ਸਮਾਨ ਸਮਝਕੇ ਚੱਲੋ।