24.01.25 Punjabi Morning Murli Om Shanti BapDada Madhuban
'ਮਿੱਠੇ ਬੱਚੇ :- ਤੁਸੀਂ
ਇੱਕ ਬਾਪ ਦੇ ਡਾਇਰੈਕਸ਼ਨ ਤੇ ਚਲਦੇ ਚੱਲੋ ਤਾਂ ਬਾਪ ਤੁਹਾਡਾ ਰਿਸਪਾਨਸੀਬਲ ਹੈ, ਬਾਪ ਦਾ ਡਾਇਰੈਕਸ਼ਨ
ਹੈ ਤੁਰਦੇ- ਫਿਰਦੇ ਮੈਨੂੰ ਯਾਦ ਕਰੋ"
ਪ੍ਰਸ਼ਨ:-
ਜੋ ਚੰਗੇ
ਗੁਣਵਾਨ ਬੱਚੇ ਹਨ ਉਨ੍ਹਾਂ ਦੀ ਮੁੱਖ ਨਿਸ਼ਾਨੀ ਕੀ ਹੋਵੇਗੀ?
ਉੱਤਰ:-
ਉਹ ਕੰਡਿਆਂ ਨੂੰ
ਫੁੱਲ ਬਣਾਉਣ ਦੀ ਚੰਗੀ ਸੇਵਾ ਕਰਣਗੇ। ਕਿਸੇ ਨੂੰ ਵੀ ਕੰਡਾ ਨਹੀਂ ਲਗਾਉਣਗੇ, ਕਦੇ ਵੀ ਆਪਸ ਵਿੱਚ ਨਹੀਂ
ਲੜਣਗੇ। ਕਿਸੇ ਨੂੰ ਵੀ ਦੁੱਖ ਨਹੀਂ ਦੇਣਗੇ। ਦੁੱਖ ਦੇਣਾ ਵੀ ਕੰਡਾ ਲਗਾਉਣਾ ਹੈ।
ਗੀਤ:-
ਇਹ ਵਕਤ ਜ਼ਾ ਰਿਹਾ
ਹੈ...
ਓਮ ਸ਼ਾਂਤੀ
ਮਿੱਠੇ - ਮਿੱਠੇ ਸਿਕਿਲੱਧੇ ਰੂਹਾਨੀ ਬੱਚਿਆਂ ਨੇ ਨੰਬਰਵਾਰ ਪੁਰਸ਼ਾਰਥ ਅਨੁਸਾਰ ਇਸ ਗੀਤ ਦਾ ਅਰਥ
ਸਮਝਿਆ। ਨੰਬਰਵਾਰ ਇਸਲਈ ਕਹਿੰਦੇ ਹਨ ਕਿਉਂਕਿ ਕੋਈ ਤਾਂ ਫਸਟ ਗ੍ਰੇਡ ਵਿੱਚ ਸਮਝਦੇ ਹਨ, ਕੋਈ ਸੈਕਿੰਡ
ਗ੍ਰੇਡ ਵਿੱਚ, ਕੋਈ- ਕੋਈ ਥਰਡ ਗ੍ਰੇਡ ਵਿੱਚ। ਸਮਝ ਵੀ ਹਰੇਕ ਦੀ ਆਪਣੀ- ਆਪਣੀ ਹੈ। ਨਿਸ਼ਚੈ ਬੁੱਧੀ
ਵੀ ਹਰੇਕ ਦੀ ਆਪਣੀ ਹੈ। ਬਾਪ ਤਾਂ ਸਮਝਾਉਂਦੇ ਰਹਿੰਦੇ ਹਨ, ਅਜਿਹਾ ਹੀ ਸਦਾ ਸਮਝੋ ਕਿ ਸ਼ਿਵਬਾਬਾ
ਇਨ੍ਹਾਂ ਦੁਆਰਾ ਡਾਇਰੈਕਸ਼ਨ ਦਿੰਦੇ ਹਨ। ਤੁਸੀਂ ਅੱਧਾ ਕਲਪ ਆਸੁਰੀ ਡਾਇਰੈਕਸ਼ਨ ਤੇ ਚਲਦੇ ਆਏ ਹੋ, ਹੁਣ
ਅਜਿਹਾ ਨਿਸ਼ਚੈ ਕਰੋ ਈਸ਼ਵਰੀਏ ਡਾਇਰੈਕਸ਼ਨ ਤੇ ਚਲਦੇ ਹਾਂ ਤਾਂ ਬੇੜਾ ਪਾਰ ਹੋ ਸਕਦਾ ਹੈ। ਜੇਕਰ ਈਸ਼ਵਰੀਏ
ਡਾਇਰੈਕਸ਼ਨ ਨਾ ਸਮਝ ਮਨੁੱਖ ਦਾ ਡਾਇਰੈਕਸ਼ਨ ਸਮਝਇਆ ਤਾਂ ਮੂੰਝ ਜਾਵਾਂਗੇ। ਬਾਪ ਕਹਿੰਦੇ ਹਨ- ਮੇਰੇ
ਡਾਇਰੈਕਸ਼ਨ ਤੇ ਚੱਲਣ ਨਾਲ ਫੇਰ ਮੈਂ ਜਿੰਮੇਵਾਰ ਹਾਂ ਨਾ। ਇਨ੍ਹਾਂ ਦੁਆਰਾ ਜੋ ਕੁਝ ਵੀ ਹੁੰਦਾ ਹੈ,
ਉਸ ਐਕਟੀਵਿਟੀ ਦਾ ਮੈਂ ਹੀ ਜਿੰਮੇਵਾਰ ਹਾਂ, ਉਸਨੂੰ ਅਸੀਂ ਰਾਈਟ ਕਰਾਂਗੇ। ਤੁਸੀਂ ਸਿਰ੍ਫ ਮੇਰੇ
ਡਾਇਰੈਕਸ਼ਨ ਤੇ ਚੱਲੋ। ਜੋ ਚੰਗੀ ਤਰ੍ਹਾਂ ਯਾਦ ਕਰਣਗੇ ਉਹ ਹੀ ਡਾਇਰੈਕਸ਼ਨ ਤੇ ਚੱਲਣਗੇ। ਕਦਮ - ਕਦਮ
ਈਸ਼ਵਰੀਏ ਡਾਇਰੈਕਸ਼ਨ ਸਮਝ ਚੱਲੋਗੇ ਤਾਂ ਕਦੇ ਘਾਟਾ ਨਹੀਂ ਹੋਵੇਗਾ। ਨਿਸ਼ਚੈ ਵਿੱਚ ਹੀ ਜਿੱਤ ਹੈ। ਬਹੁਤ
ਬੱਚੇ ਇਨ੍ਹਾਂ ਗੱਲਾਂ ਨੂੰ ਸਮਝਦੇ ਨਹੀਂ ਹਨ। ਥੋੜ੍ਹਾ ਗਿਆਨ ਆਉਣ ਨਾਲ ਦੇਹ ਅਭਿਮਾਨ ਆ ਜਾਂਦਾ ਹੈ।
ਯੋਗ ਬਹੁਤ ਹੀ ਘੱਟ ਹੈ। ਗਿਆਨ ਤਾਂ ਹੈ ਹਿਸਟਰੀ ਜੋਗ੍ਰਾਫੀ ਨੂੰ ਜਾਣਨਾ, ਇਹ ਤਾਂ ਸਹਿਜ ਹੈ। ਇੱਥੇ
ਵੀ ਮਨੁੱਖ ਕਿੰਨੀ ਸਾਇੰਸ ਆਦਿ ਪੜ੍ਹਦੇ ਹਨ। ਇਹ ਪੜ੍ਹਾਈ ਤਾਂ ਸੌਖੀ ਹੈ, ਬਾਕੀ ਮਿਹਨਤ ਹੈ ਯੋਗ ਦੀ।
ਕੋਈ ਕਹੇ ਬਾਬਾ ਅਸੀਂ
ਯੋਗ ਵਿੱਚ ਬਹੁਤ ਮਸਤ ਰਹਿੰਦੇ ਹਾਂ, ਬਾਬਾ ਮੰਨਣਗੇ ਨਹੀਂ। ਬਾਬਾ ਹਰੇਕ ਦੀ ਐਕਟ ਨੂੰ ਵੇਖਦੇ ਹਨ।
ਬਾਪ ਨੂੰ ਯਾਦ ਕਰਨ ਵਾਲਾ ਤਾਂ ਮੋਸ੍ਟ ਲਵਲੀ ਹੋਵੇਗਾ। ਯਾਦ ਨਹੀਂ ਕਰਦੇ ਇਸ ਲਈ ਹੀ ਉਲਟਾ - ਸੁਲਟਾ
ਕੰਮ ਹੁੰਦਾ ਹੈ। ਬਹੁਤ ਰਾਤ - ਦਿਨ ਦਾ ਫ਼ਰਕ ਹੈ। ਹੁਣ ਤੁਸੀਂ ਇਸ ਪੌੜ੍ਹੀ ਦੇ ਚਿੱਤਰ ਤੇ ਵੀ ਚੰਗੀ
ਤਰ੍ਹਾਂ ਸਮਝਾ ਸਕਦੇ ਹੋ। ਇਸ ਵਕ਼ਤ ਹੈ ਕੰਡਿਆਂ ਦਾ ਜੰਗਲ। ਇਹ ਬਗੀਚਾ ਨਹੀਂ ਹੈ। ਇਹ ਤਾਂ ਕਲੀਅਰ
ਸਮਝਾਉਣਾ ਚਾਹੀਦਾ ਹੈ ਕਿ ਭਾਰਤ ਫੁੱਲਾਂ ਦਾ ਬਗੀਚਾ ਸੀ। ਬਗੀਚੇ ਵਿੱਚ ਕਦੇ ਜੰਗਲੀ ਜਾਨਵਰ ਰਹਿੰਦੇ
ਹਨ ਕੀ? ਉੱਥੇ ਤਾਂ ਦੇਵੀ- ਦੇਵਤਾ ਰਹਿੰਦੇ ਹਨ। ਬਾਪ ਤਾਂ ਹੈ ਹਾਈਐਸਟ ਅਥਾਰਿਟੀ ਅਤੇ ਇਹ ਪ੍ਰਜਾਪਿਤਾ
ਬ੍ਰਹਮਾ ਵੀ ਹਾਈਐਸਟ ਅਥਾਰਿਟੀ ਠਹਿਰੇ। ਇਹ ਦਾਦਾ ਹਨ ਸਭ ਤੋਂ ਵੱਡੀ ਅਥਾਰਿਟੀ। ਸ਼ਿਵ ਅਤੇ ਪ੍ਰਜਾਪਿਤਾ
ਬ੍ਰਹਮਾ। ਆਤਮਾਵਾਂ ਹਨ ਸ਼ਿਵਬਾਬਾ ਦੇ ਬੱਚੇ ਅਤੇ ਫੇਰ ਸਾਕਾਰ ਵਿੱਚ ਅਸੀਂ ਸਭ ਭਾਈ - ਭੈਣ ਹਾਂ
ਪ੍ਰਜਾਪਿਤਾ ਦੇ ਬੱਚੇ। ਇਹ ਹੈ ਸਭ ਦਾ ਗ੍ਰੇਟ - ਗ੍ਰੇਟ ਗ੍ਰੈੰਡ ਫਾਦਰ। ਅਜਿਹੇ ਹਾਈਐਸਟ ਅਥਾਰਿਟੀ
ਦੇ ਲਈ ਸਾਨੂੰ ਮਕਾਨ ਚਾਹੀਦਾ। ਇਵੇਂ ਤੁਸੀਂ ਲਿਖੋ ਫੇਰ ਵੇਖੋ ਬੁੱਧੀ ਵਿੱਚ ਕੁਝ ਆਉਂਦਾ ਹੈ।
ਸ਼ਿਵਬਾਬਾ ਅਤੇ ਪ੍ਰਜਾਪਿਤਾ
ਬ੍ਰਹਮਾ, ਆਤਮਾਵਾਂ ਦਾ ਬਾਪ ਅਤੇ ਸਾਰੇ ਮਨੁੱਖ ਮਾਤਰ ਦਾ ਬਾਪ। ਇਹ ਪੁਆਇੰਟਸ ਬਹੁਤ ਵਧੀਆ ਹੈ
ਸਮਝਾਉਣ ਦੀ। ਪਰ ਬੱਚੇ ਪੂਰੀ ਤਰ੍ਹਾਂ ਸਮਝਦੇ ਨਹੀਂ ਹਨ, ਭੁੱਲ ਜਾਂਦੇ ਹਨ, ਗਿਆਨ ਦੀ ਮਗਰੂਰੀ ਚੜ੍ਹ
ਜਾਂਦੀ ਹੈ। ਜਿਵੇਂਕਿ ਬਾਪਦਾਦਾ ਤੇ ਵੀ ਜਿੱਤ ਪਾ ਲੈਂਦੇ ਹਨ। ਇਹ ਦਾਦਾ ਕਹਿੰਦੇ ਹਨ, ਮੇਰੀ ਭਾਵੇਂ
ਨਾ ਸੁਣੋ। ਸਦਾ ਸਮਝੋ ਸ਼ਿਵਬਾਬਾ ਸਮਝਾਉਂਦੇ ਹਨ, ਉਨ੍ਹਾਂ ਦੀ ਮੱਤ ਤੇ ਚੱਲੋ। ਡਾਇਰੈਕਟ ਈਸ਼ਵਰ ਮੱਤ
ਦਿੰਦੇ ਹਨ ਕਿ ਇਹ- ਇਹ ਕਰੋ, ਰਿਸਪੋਨਸੀਬਲ ਅਸੀਂ ਹਾਂ। ਈਸ਼ਵਰੀਏ ਮੱਤ ਤੇ ਚੱਲੋ। ਇਹ ਈਸ਼ਵਰ ਥੋੜ੍ਹੀ
ਹੀ ਹੈ, ਤੁਸੀਂ ਈਸ਼ਵਰ ਤੋਂ ਪੜ੍ਹਨਾ ਹੈ ਨਾ। ਸਦਾ ਸਮਝੋ ਇਹ ਡਾਇਰੈਕਸ਼ਨ ਈਸ਼ਵਰ ਦਿੰਦੇ ਹਨ। ਇਹ ਲਕਸ਼ਮੀ
- ਨਾਰਾਇਣ ਵੀ ਭਾਰਤ ਦੇ ਹੀ ਮਨੁੱਖ ਸਨ। ਇਹ ਵੀ ਸਭ ਮਨੁੱਖ ਹਨ। ਪਰ ਇਹ ਸ਼ਿਵਾਲੇ ਦੇ ਰਹਿਣ ਵਾਲੇ ਹਨ
ਇਸਲਈ ਸਭ ਨਮਸਤੇ ਕਰਦੇ ਹਨ। ਪਰ ਬੱਚੇ ਪੂਰਾ ਸਮਝਦੇ ਨਹੀਂ ਹਨ, ਆਪਣਾ ਨਸ਼ਾ ਚੜ੍ਹ ਜਾਂਦਾ ਹੈ।
ਡਿਫੈਕਟ ਤਾਂ ਬਹੁਤਿਆਂ ਵਿੱਚ ਹੈ। ਜਦੋਂ ਪੂਰਾ ਯੋਗ ਹੋਵੇ ਤਾਂ ਵਿਕਰਮ ਵਿਨਾਸ਼ ਹੋਣ। ਵਿਸ਼ਵ ਦਾ
ਮਾਲਿਕ ਬਣਨਾ ਕੋਈ ਮਾਸੀ ਦਾ ਘਰ ਥੋੜ੍ਹੀ ਨਾ ਹੈ। ਬਾਬਾ ਵੇਖਦੇ ਹਨ ਮਾਇਆ ਇੱਕਦਮ ਨੱਕ ਤੋਂ ਫੜ੍ਹ ਕੇ
ਗਟਰ ਵਿੱਚ ਸੁੱਟ ਦਿੰਦੀ ਹੈ। ਬਾਪ ਦੀ ਯਾਦ ਵਿੱਚ ਤਾਂ ਬੜੀ ਖੁਸ਼ੀ ਵਿੱਚ ਪ੍ਰਫੁਲਿਤ ਰਹਿਣਾ ਚਾਹੀਦਾ
ਹੈ। ਸਾਹਮਣੇ ਏਮ ਆਬਜੈਕਟ ਖੜ੍ਹੀ ਹੈ, ਅਸੀਂ ਇਹ ਲਕਸ਼ਮੀ - ਨਾਰਾਇਣ ਬਣ ਰਹੇ ਹਾਂ। ਭੁੱਲ ਜਾਣ ਨਾਲ
ਖੁਸ਼ੀ ਦਾ ਪਾਰਾ ਨਹੀਂ ਚੜ੍ਹਦਾ ਹੈ। ਕਹਿੰਦੇ ਹਨ ਸਾਨੂੰ ਨੇਸ਼ਠਾ ਵਿੱਚ ਬਿਠਾਓ, ਬਾਹਰ ਵਿੱਚ ਅਸੀਂ
ਯਾਦ ਨਹੀਂ ਕਰ ਸਕਦੇ ਹਾਂ। ਯਾਦ ਵਿੱਚ ਨਹੀਂ ਰਹਿੰਦੇ ਹਨ ਇਸਲਈ ਕਦੇ - ਕਦੇ ਬਾਬਾ ਵੀ ਪ੍ਰੋਗਰਾਮ
ਭੇਜ ਦਿੰਦੇ ਹਨ ਪ੍ਰੰਤੂ ਯਾਦ ਵਿੱਚ ਬੈਠਦੇ ਥੋੜ੍ਹੀ ਨਾ ਹਨ, ਬੁੱਧੀ ਇੱਧਰ - ਓਧਰ ਭਟਕਦੀ ਰਹਿੰਦੀ
ਹੈ। ਬਾਬਾ ਆਪਣਾ ਮਿਸਾਲ ਦਿੰਦੇ ਹਨ - ਨਾਰਾਇਣ ਦਾ ਕਿੰਨਾ ਪੱਕਾ ਭਗਤ ਸੀ, ਜਿੱਥੇ - ਕਿਤੇ ਨਾਲ
ਨਾਰਾਇਣ ਦਾ ਚਿੱਤਰ ਰਹਿੰਦਾ ਸੀ। ਫੇਰ ਵੀ ਪੂਜਾ ਦੇ ਵਕ਼ਤ ਬੁੱਧੀ ਏਧਰ - ਓਧਰ ਭੱਜਦੀ ਸੀ। ਇਸ ਵਿੱਚ
ਵੀ ਇਵੇਂ ਹੁੰਦਾ ਹੈ। ਬਾਪ ਕਹਿੰਦੇ ਹਨ ਤੁਰਦੇ - ਫਿਰਦੇ ਬਾਪ ਨੂੰ ਯਾਦ ਕਰੋ ਪ੍ਰੰਤੂ ਕਈ ਕਹਿੰਦੇ
ਹਨ - ਭੈਣ ਨੇਸ਼ਠਾ ਕਰਾਵੇ। ਨੇਸ਼ਠਾ ਦਾ ਤਾਂ ਕੋਈ ਮਤਲਬ ਹੀ ਨਹੀਂ ਹੈ। ਬਾਬਾ ਸਦਾ ਕਹਿੰਦੇ ਹਨ ਯਾਦ
ਵਿੱਚ ਰਹੋ। ਕਈ ਬੱਚੇ ਨੇਸ਼ਠਾ ਵਿੱਚ ਬੈਠੇ - ਬੈਠੇ ਧਿਆਨ ਵਿੱਚ ਚਲੇ ਜਾਂਦੇ ਹਨ। ਨਾ ਗਿਆਨ, ਨਾ ਯਾਦ
ਰਹਿੰਦੀ। ਜਾਂ ਤੇ ਫੇਰ ਝੁਟਕੇ ਖਾਨ ਲਗ ਜਾਂਦੇ ਹਨ, ਬਹੁਤਿਆਂ ਨੂੰ ਆਦਤ ਪੈ ਗਈ ਹੈ। ਇਹ ਤਾਂ
ਅਲਪਕਾਲ ਦੀ ਸ਼ਾਂਤੀ ਹੋ ਗਈ। ਗੋਇਆ ਬਾਕੀ ਸਾਰਾ ਦਿਨ ਅਸ਼ਾਂਤੀ ਰਹਿੰਦੀ ਹੈ। ਤੁਰਦੇ - ਫਿਰਦੇ ਬਾਪ
ਨੂੰ ਯਾਦ ਨਹੀਂ ਕਰਾਂਗੇ ਤਾਂ ਪਾਪਾਂ ਦਾ ਬੋਝਾ ਕਿਵੇਂ ਉਤਰੇਗਾ? ਅੱਧਾਕਲਪ ਦਾ ਬੋਝ ਹੈ। ਇਸ ਵਿੱਚ
ਬੜੀ ਮਿਹਨਤ ਹੈ। ਆਪਣੇ ਨੂੰ ਆਤਮਾ ਸਮਝੋ ਅਤੇ ਬਾਪ ਨੂੰ ਯਾਦ ਕਰੋ। ਭਾਵੇਂ ਬਾਬਾ ਨੂੰ ਬਹੁਤ ਬੱਚੇ
ਲਿਖ ਭੇਜਦੇ ਹਨ- ਇਨਾਂ ਵਕ਼ਤ ਯਾਦ ਵਿੱਚ ਰਿਹਾ ਪ੍ਰੰਤੂ ਯਾਦ ਰਹਿੰਦੀ ਨਹੀਂ ਹੈ। ਚਾਰਟ ਨੂੰ ਸਮਝਦੇ
ਹੀ ਨਹੀਂ ਹਨ। ਬ੍ਰਹਮਾ ਬੇਹੱਦ ਦਾ ਬਾਪ ਹੈ। ਪਤਿਤ- ਪਾਵਨ ਹਨ ਨਾ ਤਾਂ ਖੁਸ਼ੀ ਵਿੱਚ ਰਹਿਣਾ ਚਾਹੀਦਾ
ਹੈ। ਇਵੇਂ ਨਹੀਂ, ਅਸੀਂ ਤਾਂ ਸ਼ਿਵਬਾਬਾ ਦੇ ਹਾਂ। ਅਜਿਹੇ ਵੀ ਬਹੁਤ ਹਨ, ਸਮਝਦੇ ਹਨ ਅਸੀਂ ਤਾਂ ਬਾਬਾ
ਦੇ ਹਾਂ ਪਰ ਯਾਦ ਬਿਲਕੁਲ ਕਰਦੇ ਨਹੀਂ। ਜੇਕਰ ਯਾਦ ਕਰਦੇ ਹੁੰਦੇ ਤਾਂ ਫੇਰ ਪਹਿਲੇ ਨੰਬਰ ਵਿੱਚ ਆਉਣਾ
ਚਾਹੀਦਾ ਹੈ। ਕਿਸੇ ਨੂੰ ਸਮਝਾਉਣ ਲਈ ਵੀ ਬਹੁਤ ਚੰਗੀ ਬੁੱਧੀ ਚਾਹੀਦੀ ਹੈ। ਅਸੀਂ ਤਾਂ ਭਾਰਤ ਦੀ
ਮਹਿਮਾ ਕਰਦੇ ਹਾਂ। ਨਵੀਂ ਦੁਨੀਆਂ ਵਿੱਚ ਆਦਿ ਸਨਾਤਨ ਦੇਵੀ - ਦੇਵਤਿਆਂ ਦਾ ਰਾਜ ਸੀ। ਹੁਣ ਹੈ
ਪੁਰਾਣੀ ਦੁਨੀਆਂ, ਆਇਰਨ ਏਜ਼ਡ। ਉਹ ਸੁੱਖਧਾਮ, ਇਹ ਦੁੱਖਧਾਮ। ਭਾਰਤ ਗੋਲਡਨ ਏਜ਼ਡ ਸੀ ਤਾਂ ਇਨ੍ਹਾਂ
ਦੇਵਤਿਆਂ ਦਾ ਰਾਜ ਸੀ। ਕਹਿੰਦੇ ਹਨ ਅਸੀਂ ਕਿਵ਼ੇਂ ਸਮਝੀਏ ਕਿ ਇਨ੍ਹਾਂ ਦਾ ਰਾਜ ਸੀ? ਇਹ ਨਾਲੇਜ ਬੜੀ
ਵੰਡਰਫੁਲ ਹੈ। ਜਿਸ ਦੀ ਤਕਦੀਰ ਵਿੱਚ ਜੋ ਹੈ, ਜੋ ਜਿਨਾਂ ਪੁਰਸ਼ਾਰਥ ਕਰਦੇ ਹਨ ਉਹ ਵੇਖਣ ਵਿੱਚ ਤਾਂ
ਆਉਂਦਾ ਹੈ। ਤੁਸੀਂ ਐਕਟੀਵਿਟੀ ਤੋਂ ਜਾਣਦੇ ਹੋ, ਹਨ ਤਾਂ ਕਲਯੁਗੀ ਵੀ ਮਨੁੱਖ, ਤਾਂ ਸਤਿਯੁਗੀ ਵੀ
ਮਨੁੱਖ। ਫੇਰ ਉਨ੍ਹਾਂ ਦੇ ਅੱਗੇ ਮੱਥਾ ਜਾਕੇ ਕਿਓੰ ਟੇਕਦੇ ਹੋ? ਇਨ੍ਹਾਂਨੂੰ ਹੀ ਸ੍ਵਰਗ ਦਾ ਮਾਲਿਕ
ਕਹਿੰਦੇ ਹਨ ਨਾ। ਫਲਾਣਾ ਸਵਰਗਵਾਸੀ ਹੋਇਆ, ਇਹ ਵੀ ਨਹੀਂ ਸਮਝਦੇ। ਇਸ ਵੇਲੇ ਤਾਂ ਨਰਕਵਾਸੀ ਸਭ ਹਨ।
ਜਰੂਰ ਪੁਨਰਜਨਮ ਵੀ ਇੱਥੇ ਹੀ ਲੈਣਗੇ। ਬਾਬਾ ਹਰੇਕ ਦੀ ਚਲਨ ਤੋਂ ਵੇਖਦੇ ਰਹਿੰਦੇ ਹਨ। ਬਾਬਾ ਨੂੰ
ਕਿੰਨੀ ਸਧਾਰਨ ਤਰੀਕੇ ਨਾਲ ਕਿਸ - ਕਿਸ ਨਾਲ ਗੱਲ ਕਰਨੀ ਪੈਂਦੀ ਹੈ। ਸੰਭਾਲਣਾ ਪੈਂਦਾ ਹੈ। ਬਾਪ
ਕਿੰਨਾ ਕਲੀਅਰ ਕਰ ਸਮਝਾਉਂਦੇ ਹਨ। ਸਮਝਦੇ ਵੀ ਹਨ ਕਿ ਗੱਲ ਬੜੀ ਠੀਕ ਹੈ। ਫੇਰ ਵੀ ਕਿਓੰ ਵੱਡੇ -
ਵੱਡੇ ਕੰਡੇ ਬਣ ਜਾਂਦੇ ਹਨ। ਇੱਕ - ਦੂਜੇ ਨੂੰ ਦੁੱਖ ਦੇਣ ਕਾਰਨ ਕੰਡੇ ਬਣ ਜਾਂਦੇ ਹਨ। ਆਦਤ ਛਡਦੇ
ਹੀ ਨਹੀਂ। ਹੁਣ ਭਾਗਵਾਨ ਬਾਪ ਫੁੱਲਾਂ ਦਾ ਬਗੀਚਾ ਲਗਾਂਉਂਦੇ ਹਨ। ਕੰਡਿਆਂ ਨੂੰ ਫੁੱਲ ਬਣਾਉਂਦੇ
ਰਹਿੰਦੇ ਹਨ। ਉਨ੍ਹਾਂ ਦਾ ਧੰਧਾ ਹੀ ਇਹ ਹੈ। ਜੋ ਖੁਦ ਹੀ ਕੰਡਾ ਹੋਵੇਗਾ ਤਾਂ ਫੁੱਲ ਕਿਵੇਂ ਬਣਾਵੇਗਾ?
ਪ੍ਰਦਰਸ਼ਨੀ ਵਿੱਚ ਵੀ ਬੜੀ ਖ਼ਬਰਦਾਰੀ ਨਾਲ ਕਿਸੇ ਨੂੰ ਭੇਜਣਾ ਹੁੰਦਾ ਹੈ।
ਚੰਗੇ ਗੁਣਵਾਨ ਬੱਚੇ ਉਹ
ਜੋ ਕੰਡਿਆਂ ਨੂੰ ਫੁੱਲ ਬਣਾਉਣ ਦੀ ਚੰਗੀ ਸੇਵਾ ਕਰਦੇ ਹਨ। ਕਿਸੇ ਨੂੰ ਵੀ ਕੰਡਾ ਨਹੀਂ ਲਗਾਂਉਂਦੇ ਹਨ
ਮਤਲਬ ਕਿਸੇ ਨੂੰ ਦੁੱਖ ਨਹੀਂ ਦਿੰਦੇ ਹਨ। ਕਦੇ ਵੀ ਆਪਸ ਵਿੱਚ ਲੜਦੇ ਨਹੀਂ ਹਨ। ਤੁਸੀਂ ਬੱਚੇ ਬਹੁਤ
ਐਕੂਰੇਟ ਸਮਝਾਉਂਦੇ ਹੋ। ਇਸ ਵਿੱਚ ਕਿਸੇ ਦੀ ਵੀ ਇੰਸਲਟ ਦੀ ਤਾਂ ਗੱਲ ਹੀ ਨਹੀਂ। ਹੁਣ ਸ਼ਿਵ ਜਯੰਤੀ
ਵੀ ਆਉਂਦੀ ਹੈ। ਤੁਸੀਂ ਪ੍ਰਦਰਸ਼ਨੀ ਜਾਸਤੀ ਕਰਦੇ ਰਹੋ। ਛੋਟੀ - ਛੋਟੀ ਪ੍ਰਦਰਸ਼ਨੀ ਤੇ ਵੀ ਸਮਝਾ ਸਕਦੇ
ਹੋ। ਇੱਕ ਸੈਕਿੰਡ ਵਿੱਚ ਸਵਰਗਵਾਸੀ ਬਣੋ ਅਤੇ ਪਤਿਤ ਭ੍ਰਿਸ਼ਟਾਚਾਰੀ ਤੋਂ ਪਾਵਨ ਸ੍ਰੇਸ਼ਠਾਚਾਰੀ ਬਣੋ।
ਇੱਕ ਸੈਕਿੰਡ ਵਿੱਚ ਜੀਵਨਮੁਕਤੀ ਪ੍ਰਾਪਤ ਕਰੋ। ਜੀਵਨਮੁਕਤੀ ਦਾ ਵੀ ਅਰਥ ਸਮਝਦੇ ਨਹੀਂ ਹਨ। ਤੁਸੀਂ
ਹੀ ਹੁਣ ਸਮਝਦੇ ਹੋ। ਬਾਪ ਦੁਆਰਾ ਸਭਨੂੰ ਮੁਕਤੀ - ਜੀਵਨਮੁਕਤੀ ਮਿਲਦੀ ਹੈ। ਪ੍ਰੰਤੂ ਡਰਾਮੇ ਨੂੰ ਵੀ
ਜਾਨਣਾ ਹੈ। ਸਾਰੇ ਧਰਮ ਸ੍ਵਰਗ ਵਿੱਚ ਨਹੀਂ ਆਉਣਗੇ। ਉਹ ਫੇਰ ਆਪਣੇ - ਆਪਣੇ ਸੈਕਸ਼ਨ ਵਿੱਚ ਚਲੇ ਜਾਣਗੇ।
ਫੇਰ ਆਪਣੇ - ਆਪਣੇ ਸਮੇਂ ਤੇ ਆਕੇ ਸਥਾਪਨਾ ਕਰਣਗੇ। ਝਾੜ ਵਿੱਚ ਕਿੰਨਾ ਕਲੀਅਰ ਹੈ। ਇੱਕ ਸਤਿਗੁਰੂ
ਦੇ ਸਿਵਾਏ ਹੋਰ ਕੋਈ ਸਦਗਤੀ ਦਾਤਾ ਹੋ ਨਹੀਂ ਸਕਦਾ। ਬਾਕੀ ਭਗਤੀ ਸਿਖਾਉਣ ਵਾਲੇ ਤਾਂ ਢੇਰ ਗੁਰੂ ਹਨ।
ਸਦਗਤੀ ਦੇ ਲਈ ਮਨੁੱਖ ਗੁਰੂ ਹੋ ਨਹੀਂ ਸਕਦਾ। ਪਰੰਤੂ ਸਮਝਾਉਣ ਦੀ ਵੀ ਅਕਲ ਚਾਹੀਦੀ ਹੈ, ਇਸ ਵਿੱਚ
ਬੁੱਧੀ ਨਾਲ ਕੰਮ ਲੈਣਾ ਹੁੰਦਾ ਹੈ। ਡਰਾਮੇ ਦਾ ਕਿਵ਼ੇਂ ਦਾ ਵੰਡਰਫੁਲ ਖੇਡ ਹੈ। ਤੁਹਾਡੇ ਵਿੱਚ ਵੀ
ਬਹੁਤ ਥੋੜ੍ਹੇ ਹਨ ਜੋ ਇਸ ਨਸ਼ੇ ਵਿੱਚ ਰਹਿੰਦੇ ਹਨ। ਅੱਛਾ!
ਮਿੱਠੇ- ਮਿੱਠੇ ਸਿੱਕੀਲਧੇ
ਬੱਚਿਆਂ ਪ੍ਰਤੀ ਮਾਤ - ਪਿਤਾ ਬਾਪਦਾਦਾ ਦਾ ਯਾਦ ਪਿਆਰ ਅਤੇ ਗੁੱਡਮੋਰਨਿੰਗ। ਰੂਹਾਨੀ ਬਾਪ ਦੀ ਰੂਹਾਨੀ
ਬੱਚਿਆਂ ਨੂੰ ਨਮਸਤੇ।
"ਰਾਤ੍ਰੀ ਕਲਾਸ 18- 3
-68"
ਤੁਹਾਨੂੰ ਅਸਲ ਵਿੱਚ
ਸ਼ਾਸਤਰਾਂ ਤੇ ਵਾਦ - ਵਿਵਾਦ ਕਰਨ ਦੀ ਕੋਈ ਲੋੜ ਨਹੀਂ ਹੈ। ਮੂਲ ਗੱਲ ਹੈ ਹੀ ਯਾਦ ਦੀ, ਹੋਰ ਸ੍ਰਿਸ਼ਟੀ
ਦੇ ਆਦਿ ਮੱਧ ਅੰਤ ਨੂੰ ਸਮਝਣਾ ਹੈ। ਚੱਕਰਵਰਤੀ ਰਾਜਾ ਬਣਨਾ ਹੈ। ਇਸ ਚਕ੍ਰ ਨੂੰ ਹੀ ਸਿਰ੍ਫ ਸਮਝਣਾ
ਹੈ, ਇਸਦਾ ਹੀ ਗਾਇਨ ਹੈ ਸੈਕਿੰਡ ਵਿੱਚ ਜੀਵਨਮੁਕਤੀ। ਤੁਹਾਨੂੰ ਬੱਚਿਆਂ ਨੂੰ ਵੰਡਰ ਲਗਦਾ ਹੋਵੇਗਾ
ਅੱਧਾ ਕਲਪ ਭਗਤੀ ਚਲਦੀ ਹੈ। ਗਿਆਨ ਰਿੰਚਕ ਨਹੀਂ। ਗਿਆਨ ਹੈ ਹੀ ਬਾਪ ਦੇ ਕੋਲ। ਬਾਪ ਦੁਆਰਾ ਹੀ ਜਾਣਨਾ
ਹੈ। ਇਹ ਬਾਪ ਕਿੰਨਾ ਅਨਕਾਮਨ ਹੈ ਇਸਲਈ ਕੋਟਾਂ ਵਿਚੋਂ ਕੋਈ ਨਿਕਲਦੇ ਹਨ। ਉਹ ਟੀਚਰਜ਼ ਇੰਵੇਂ ਥੋੜ੍ਹੀ
ਨਾ ਕਹਿਣਗੇ। ਬਾਪ ਤਾਂ ਕਹਿੰਦੇ ਹਨ ਮੈਂ ਹੀ ਬਾਪ ਟੀਚਰ ਗੁਰੂ ਹਾਂ। ਤਾਂ ਮਨੁੱਖ ਸੁਣਕੇ ਵੰਡਰ ਖਾਣਗੇ।
ਭਾਰਤ ਨੂੰ ਮਦਰ ਕੰਟਰੀ ਕਹਿੰਦੇ ਹਨ ਕਿਉਂਕਿ ਅੰਬਾ ਦਾ ਨਾਮ ਬਹੁਤ ਬਾਲਾ ਹੈ। ਅੰਬਾਂ ਦੇ ਮੇਲੇ ਆਦਿ
ਲਗਦੇ ਹਨ, ਅੰਬਾਂ ਮਿੱਠਾ ਅੱਖਰ ਹੈ। ਛੋਟੇ ਬੱਚੇ ਵੀ ਮਾਂ ਨੂੰ ਪਿਆਰ ਕਰਦੇ ਹਨ ਨਾ ਕਿਉਂਕਿ ਮਾਂ
ਖਿਲਾਉਂਦੀ, ਪਿਲਾਉਂਦੀ ਸੰਭਾਲਦੀ ਹੈ ਨਾ। ਹੁਣ ਅੰਬਾਂ ਦਾ ਬਾਬਾ ਵੀ ਚਾਹੀਦਾ ਹੈ ਨਾ। ਇਹ ਤਾਂ ਬੱਚੀ
ਹੈ ਅਡੋਪਟਿਡ। ਪਤੀ ਤਾਂ ਹੈ ਨਹੀਂ। ਇਹ ਨਵੀਂ ਗੱਲ ਹੈ ਨਾ। ਪ੍ਰਜਾਪਿਤਾ ਬ੍ਰਹਮਾ ਤਾਂ ਜ਼ਰੂਰ ਅਡੋਪਟ
ਕਰਦੇ ਹੋਣਗੇ। ਇਹ ਸਭ ਗੱਲਾਂ ਬਾਪ ਹੀ ਆਕੇ ਤੁਹਾਂਨੂੰ ਬੱਚਿਆਂ ਨੂੰ ਸਮਝਾਉਂਦੇ ਹਨ। ਅੰਬਾਂ ਦਾ
ਕਿੰਨਾ ਮੇਲਾ ਲਗਦਾ ਹੈ, ਪੂਜਾ ਹੁੰਦੀ ਹੈ, ਕਿਉਂਕਿ ਬੱਚੀ ਨੇ ਬਹੁਤ ਸਰਵਿਸ ਕੀਤੀ ਹੈ। ਮੰਮਾ ਨੇ
ਜਿੰਨਿਆਂ ਨੂੰ ਪੜ੍ਹਾਇਆ ਹੋਵੇਗਾ ਹੋਰ ਕੋਈ ਪੜ੍ਹਾ ਨਹੀਂ ਸਕਦਾ। ਮੰਮਾ ਦਾ ਨਾਮਚਾਰ ਬਹੁਤ ਹੈ, ਮੇਲਾ
ਵੀ ਬਹੁਤ ਵੱਡਾ ਲਗਦਾ ਹੈ। ਹੁਣ ਤੁਸੀਂ ਬੱਚੇ ਜਾਣਦੇ ਹੋ ਬਾਪ ਨੇ ਹੀ ਆਕੇ ਰਚਨਾ ਦੇ ਆਦਿ - ਮੱਧ -
ਅੰਤ ਦਾ ਸਾਰਾ ਰਾਜ਼ ਤੁਹਾਨੂੰ ਬੱਚਿਆਂ ਨੂੰ ਸਮਝਾਇਆ ਹੈ। ਤੁਹਾਨੂੰ ਬਾਪ ਦੇ ਘਰ ਦਾ ਵੀ ਪਤਾ ਚੱਲਿਆ
ਹੈ। ਬਾਪ ਨਾਲ ਵੀ ਲਵ ਹੈ ਤਾਂ ਘਰ ਨਾਲ ਵੀ ਲਵ ਹੈ। ਇਹ ਗਿਆਨ ਤੁਹਾਨੂੰ ਹੁਣ ਹੀ ਮਿਲਦਾ ਹੈ। ਇਸ
ਪੜ੍ਹਾਈ ਨਾਲ ਕਿੰਨੀ ਕਮਾਈ ਹੁੰਦੀ ਹੈ। ਤਾਂ ਖੁਸ਼ੀ ਹੋਣੀ ਚਾਹੀਦੀ ਹੈ ਨਾ। ਅਤੇ ਤੁਸੀਂ ਹੋ ਬਿਲਕੁਲ
ਸਧਾਰਨ। ਦੁਨੀਆਂ ਨੂੰ ਪਤਾ ਨਹੀਂ ਹੈ ਬਾਪ ਆਕੇ ਇਹ ਨਾਲੇਜ ਸੁਣਾਉਂਦੇ ਹਨ। ਬਾਪ ਹੀ ਆਕੇ ਸਾਰੀਆਂ
ਨਵੀਆਂ - ਨਵੀਆਂ ਗੱਲਾਂ ਬੱਚਿਆਂ ਨੂੰ ਸੁਣਾਉਂਦੇ ਹਨ। ਨਵੀਂ ਦੁਨੀਆਂ ਬਣਦੀ ਹੈ ਬੇਹੱਦ ਦੀ ਪੜ੍ਹਾਈ
ਨਾਲ। ਪੁਰਾਣੀ ਦੁਨੀਆਂ ਤੋਂ ਵੈਰਾਗ ਆ ਜਾਂਦਾ ਹੈ। ਤੁਸੀਂ ਬੱਚਿਆਂ ਦੇ ਅੰਦਰ ਗਿਆਨ ਦੀ ਖੁਸ਼ੀ ਰਹਿੰਦੀ
ਹੈ। ਬਾਪ ਨੂੰ ਅਤੇ ਘਰ ਨੂੰ ਯਾਦ ਕਰਨਾ ਹੈ। ਘਰ ਤਾਂ ਸਭ ਨੂੰ ਜਾਣਾ ਹੀ ਹੈ। ਬਾਪ ਤਾਂ ਸਭ ਨੂੰ
ਕਹਿਣਗੇ ਨਾ ਬੱਚਿਓ,ਮੈਂ ਤੁਹਾਨੂੰ ਮੁਕਤੀ ਜੀਵਨਮੁਕਤੀ ਦਾ ਵਰਸਾ ਦੇਣ ਆਇਆ ਹਾਂ। ਫੇਰ ਭੁੱਲ ਕਿਓੰ
ਜਾਂਦੇ ਹੋ। ਮੈਂ ਤੁਹਾਡਾ ਬੇਹੱਦ ਦਾ ਬਾਪ ਹਾਂ। ਰਾਜਯੋਗ ਸਿਖਾਉਣ ਆਇਆ ਹਾਂ। ਤਾਂ ਕੀ ਤੁਸੀਂ
ਸ਼੍ਰੀਮਤ ਤੇ ਨਹੀਂ ਚੱਲੋਗੇ! ਫੇਰ ਤਾਂ ਬਹੁਤ ਘਾਟਾ ਪੈ ਜਾਵੇਗਾ। ਇਹ ਹੈ ਬੇਹੱਦ ਦਾ ਘਾਟਾ। ਬਾਪ ਦਾ
ਹੱਥ ਛੱਡਿਆ ਤਾਂ ਕਮਾਈ ਵਿੱਚ ਘਾਟਾ ਪੈ ਜਾਵੇਗਾ। ਅੱਛਾ ਗੁੱਡਨਾਈਟ। ਓਮ ਸ਼ਾਂਤੀ।
ਧਾਰਨਾ ਲਈ ਮੁੱਖ
ਸਾਰ:-
1. ਇੱਕ ਬਾਪ ਦੀ
ਯਾਦ ਨਾਲ ਮੋਸ੍ਟ ਲਵਲੀ ਬਣਨਾ ਹੈ। ਤੁਰਦੇ - ਫਿਰਦੇ ਕਰਮ ਕਰਦੇ ਯਾਦ ਵਿੱਚ ਰਹਿਣ ਦੀ ਪ੍ਰੈਕਟਿਸ ਕਰਨੀ
ਹੈ। ਬਾਪ ਦੀ ਯਾਦ ਅਤੇ ਖੁਸ਼ੀ ਵਿੱਚ ਪ੍ਰਫੁੱਲਿਤ ਰਹਿਣਾ ਹੈ।
2. ਕਦਮ - ਕਦਮ ਈਸ਼ਵਰੀਏ
ਡਾਇਰੈਕਸ਼ਨ ਤੇ ਚੱਲ ਹਰ ਕੰਮ ਕਰਨਾ ਹੈ। ਆਪਣੀ ਮਗਰੂਰੀ ( ਦੇਹ ਅਭਿਮਾਨ ਦਾ ਨਸ਼ਾ ) ਨਹੀਂ ਵਿਖਾਉਣਾ
ਹੈ। ਕੋਈ ਵੀ ਉਲਟਾ - ਸੁਲਟਾ ਕੰਮ ਨਹੀਂ ਕਰਨਾ ਹੈ। ਮੂੰਝਣਾ ਨਹੀਂ ਹੈ।
ਵਰਦਾਨ:-
ਸਾਧਾਰਨ ਕਰਮ ਕਰਦੇ ਵੀ ਉੱਚੀ ਸਥਿਤੀ ਵਿੱਚ ਸਥਿਤ ਰਹਿਣ ਵਾਲੇ ਸਦਾ ਡਬਲ ਲਾਇਟ ਭਵ
ਜਿਵੇਂ ਬਾਪ ਸਾਧਾਰਨ ਤਨ
ਲੈਂਦੇ ਹਨ, ਜਿਵੇਂ ਤੁਸੀਂ ਬੋਲਦੇ ਹੋ ਉਵੇਂ ਹੀ ਬੋਲਦੇ ਹਨ, ਉਵੇਂ ਹੀ ਚਲਦੇ ਹਨ ਤਾਂ ਕਰਮ ਭਾਵੇਂ
ਸਾਧਾਰਨ ਹਨ, ਪਰ ਸਥਿਤੀ ਉੱਚੀ ਰਹਿੰਦੀ ਹੈ, ਇਵੇਂ ਤੁਸੀਂ ਬੱਚਿਆਂ ਦੀ ਸਥਿਤੀ ਵੀ ਸਦਾ ਉੱਚੀ ਹੋਵੇ।
ਡਬਲ ਲਾਇਟ ਬਣ ਉੱਚੀ ਸਥਿਤੀ ਵਿੱਚ ਸਥਿਤ ਹੋ ਕੋਈ ਵੀ ਸਾਧਾਰਨ ਕਰਮ ਕਰੋ। ਸਦੈਵ ਇਹ ਹੀ ਸਮ੍ਰਿਤੀ ਰਹੇ
ਕਿ ਅਵਤਰਿਤ ਹੋਕੇ ਅਵਤਾਰ ਬਣ ਕੇ ਸ਼੍ਰੇਸ਼ਠ ਕਰਮ ਕਰਨ ਦੇ ਲਈ ਆਏ ਹਾਂ। ਤਾਂ ਸਾਧਾਰਨ ਕਰਮ ਅਲੌਕਿਕ
ਕਰਮ ਵਿੱਚ ਬਦਲ ਜਾਣਗੇ।
ਸਲੋਗਨ:-
ਆਤਮਿਕ ਦ੍ਰਿਸ਼ਟੀ
-ਵ੍ਰਿਤੀ ਦਾ ਅਭਿਆਸ ਕਰਨ ਵਾਲੇ ਪਵਿੱਤਰਤਾ ਨੂੰ ਸਹਿਜ ਧਾਰਨ ਕਰ ਸਕਦੇ ਹਨ।
ਆਪਣੀ ਸ਼ਕਤੀਸ਼ਾਲੀ ਮਨਸਾ
ਦਵਾਰਾ ਸਾਕਾਸ਼ ਦੇਣ ਦੀ ਸੇਵਾ ਕਰੋ
ਜਿਨਾ ਖੁਦ ਨੂੰ ਮਨਸਾ
ਸੇਵਾ ਵਿੱਚ ਬਿਜ਼ੀ ਰੱਖੋਗੇ ਓਨਾ ਸਹਿਜ ਮਾਇਆਜਿੱਤ ਬਣ ਜਾਓਗੇ। ਸਿਰਫ਼ ਖੁਦ ਦੇ ਪ੍ਰਤੀ ਭਾਵੁਕ ਨਹੀਂ
ਬਣੋ ਪਰ ਹੋਰਾਂ ਨੂੰ ਵੀ ਸ਼ੁਭ ਭਾਵਨਾ ਅਤੇ ਸ਼ੁਭ ਕਾਮਨਾ ਦਵਾਰਾ ਪਰਿਵਰਤਨ ਕਰਨ ਦੀ ਸੇਵਾ ਕਰੋ। ਭਾਵਨਾ
ਅਤੇ ਗਿਆਨ, ਸਨੇਹ ਅਤੇ ਯੋਗ ਦੋਵਾਂ ਦਾ ਬੈਲੇਂਸ ਹੋਵੇ। ਕਲਿਆਣਕਾਰੀ ਤਾਂ ਬਣੇ ਹੋ ਹੁਣ ਬੇਹੱਦ ਵਿਸ਼ਵ
ਕਲਿਆਣਕਾਰੀ ਬਣੋ।