24.03.25        Punjabi Morning Murli        Om Shanti         BapDada         Madhuban


"ਮਿੱਠੇ ਬੱਚੇ :-ਇਹ ਗਿਆਨ ਤੁਹਾਨੂੰ ਸ਼ੀਤਲ ਬਣਾਉਂਦਾ ਹੈ, ਇਸ ਗਿਆਨ ਨਾਲ ਕਾਮ - ਕ੍ਰੋਧ ਦੀ ਅੱਗ ਖਤਮ ਜੋ ਜਾਂਦੀ ਹੈ, ਭਗਤੀ ਨਾਲ ਉਹ ਅੱਗ ਖ਼ਤਮ ਨਹੀਂ ਹੁੰਦੀ"

ਪ੍ਰਸ਼ਨ:-
ਯਾਦ ਵਿੱਚ ਮੁੱਖ ਮਿਹਨਤ ਕਿਹੜੀ ਹੈ?

ਉੱਤਰ:-
ਬਾਪ ਦੀ ਯਾਦ ਵਿੱਚ ਬੈਠਦੇ ਵਕ਼ਤ ਦੇਹ ਵੀ ਯਾਦ ਨਾ ਆਵੇ। ਆਤਮ ਅਭਿਮਾਨੀ ਬਣ ਬਾਪ ਨੂੰ ਯਾਦ ਕਰੋ, ਇਹ ਹੀ ਮਿਹਨਤ ਹੈ। ਇਸ ਵਿੱਚ ਹੀ ਵਿਘਨ ਪੈਂਦਾ ਹੈ ਕਿਉਂਕਿ ਅੱਧਾ ਕਲਪ ਦੇਹ ਅਭਿਮਾਨੀ ਰਹੇ ਹੋ। ਭਗਤੀ ਮਤਲਬ ਹੀ ਦੇਹ ਦੀ ਯਾਦ।

ਓਮ ਸ਼ਾਂਤੀ
ਤੁਸੀਂ ਬੱਚੇ ਜਾਣਦੇ ਹੋ ਯਾਦ ਦੇ ਲਈ ਇਕਾਂਤ ਦੀ ਬਹੁਤ ਲੋੜ ਹੈ। ਜਿਨਾਂ ਤੁਸੀਂ ਇਕਾਂਤ ਵਿਚ ਜਾਂ ਸ਼ਾਂਤ ਵਿਚ ਬਾਪ ਦੀ ਯਾਦ ਵਿੱਚ ਰਹਿ ਸਕਦੇ ਹੋ ਉਤਨਾ ਝੁੰਡ ਵਿੱਚ ਨਹੀਂ ਰਹਿ ਸਕਦੇ ਹੋ। ਸਕੂਲ ਵਿੱਚ ਵੀ ਬੱਚੇ ਪੜ੍ਹਦੇ ਹਨ ਤਾਂ ਇਕਾਂਤ ਵਿੱਚ ਜਾਕੇ ਸਟੱਡੀ ਕਰਦੇ ਹਨ ਇਸ ਵਿਚ ਵੀ ਇਕਾਂਤ ਚਾਹੀਦਾ ਹੈ। ਘੁੰਮਣ ਜਾਂਦੇ ਹੋ ਤਾਂ ਉਸ ਵਿੱਚ ਵੀ ਯਾਦ ਦੀ ਯਾਤਰਾ ਮੁੱਖ ਹੈ। ਪੜ੍ਹਾਈ ਤਾਂ ਬਿਲਕੁਲ ਸੌਖੀ ਹੈ ਕਿਉਂਕਿ ਅੱਧਾਕਲਪ ਮਾਇਆ ਦਾ ਰਾਜ ਆਉਣ ਨਾਲ ਹੀ ਤੁਸੀਂ ਦੇਹੀ ਅਭਿਮਾਨੀ ਬਣਦੇ ਹੋ। ਪਹਿਲਾ- ਪਹਿਲਾ ਦੁਸ਼ਮਣ ਹੈ ਦੇਹ - ਅਭਿਮਾਨ। ਬਾਪ ਨੂੰ ਯਾਦ ਕਰਨ ਦੇ ਬਦਲੇ ਦੇਹ ਨੂੰ ਯਾਦ ਕਰ ਲੈਂਦੇ ਹੋ। ਇਸ ਨੂੰ ਦੇਹ ਹੰਕਾਰ ਕਿਹਾ ਜਾਂਦਾ ਹੈ। ਇੱਥੇ ਤੁਹਾਨੂੰ ਬੱਚਿਆਂ ਨੂੰ ਕਿਹਾ ਜਾਂਦਾ ਹੈ ਆਤਮ - ਅਭਿਮਾਨੀ ਬਣੋਂ, ਇਸ ਵਿੱਚ ਹੀ ਮਿਹਨਤ ਲਗਦੀ ਹੈ। ਹੁਣ ਭਗਤੀ ਤਾਂ ਛੁੱਟੀ। ਭਗਤੀ ਹੁੰਦੀ ਹੀ ਹੈ ਸ਼ਰੀਰ ਦੇ ਨਾਲ। ਤੀਰਥਾਂ ਆਦਿ ਤੇ ਸ਼ਰੀਰ ਨੂੰ ਲੈਕੇ ਜਾਣਾ ਪੈਂਦਾ ਹੈ। ਦਰਸ਼ਨ ਕਰਨਾ ਹੈ, ਇਹ ਕਰਨਾ ਹੈ। ਸ਼ਰੀਰ ਨੂੰ ਜਾਣਾ ਪਵੇ। ਇੱਥੇ ਤੁਸੀਂ ਇਹ ਹੀ ਚਿੰਤਨ ਕਰਨਾ ਹੈ ਕਿ ਅਸੀਂ ਆਤਮਾ ਹਾਂ। ਸਾਨੂੰ ਪਰਮਪਿਤਾ ਪਰਮਾਤਮਾ ਨੂੰ ਯਾਦ ਕਰਨਾ ਹੈ। ਬਸ ਜਿਨਾਂ ਯਾਦ ਕਰੋਗੇ ਤਾਂ ਪਾਪ ਕੱਟ ਜਾਣਗੇ। ਭਗਤੀ ਮਾਰਗ ਵਿੱਚ ਤਾਂ ਕਦੇ ਪਾਪ ਕੱਟਦੇ ਨਹੀ ਹਨ। ਕੋਈ ਬੁੱਢੇ ਆਦਿ ਹੁੰਦੇ ਹਨ ਤਾਂ ਅੰਦਰ ਵਿੱਚ ਇਹ ਵਹਿਮ ਹੁੰਦਾ ਹੈ - ਅਸੀਂ ਭਗਤੀ ਨਹੀਂ ਕਰਾਂਗੇ ਤਾਂ ਨੁਕਸਾਨ ਹੋਵੇਗਾ, ਨਾਸਤਿਕ ਬਣ ਜਾਵਾਂਗੇ। ਭਗਤੀ ਦੀ ਜਿਵੇਂ ਅੱਗ ਲਗੀ ਹੋਈ ਹੈ ਅਤੇ ਗਿਆਨ ਵਿੱਚ ਹੈ ਸ਼ੀਤਲਤਾ। ਇਸ ਵਿੱਚ ਕਾਮ ਕ੍ਰੋਧ ਦੀ ਅੱਗ ਖ਼ਤਮ ਹੋ ਜਾਂਦੀ ਹੈ। ਭਗਤੀ ਮਾਰਗ ਵਿੱਚ ਮਨੁੱਖ ਕਿੰਨੀ ਭਾਵਨਾ ਰੱਖਦੇ ਹਨ, ਮਿਹਨਤ ਕਰਦੇ ਹਨ। ਸਮਝੋ ਬਦਰੀਨਾਥ ਤੇ ਗਏ, ਮੂਰਤੀ ਦਾ ਸਾਕਸ਼ਾਤਕਾਰ ਹੋਇਆ ਫੇਰ ਕੀ! ਝੱਟ ਭਾਵਨਾ ਬਣ ਜਾਂਦੀ ਹੈ, ਫੇਰ ਬਦਰੀਨਾਥ ਤੋਂ ਇਲਾਵਾ ਹੋਰ ਕਿਸੇ ਦੀ ਯਾਦ ਬੁੱਧੀ ਵਿੱਚ ਨਹੀਂ ਰਹਿੰਦੀ। ਪਹਿਲੋਂ ਤੇ ਪੈਦਲ ਜਾਂਦੇ ਸੀ। ਬਾਪ ਕਹਿੰਦੇ ਹਨ ਮੈਂ ਅਲਪਕਾਲ ਦੇ ਲਈ ਮਨੋਕਾਮਨਾ ਪੂਰੀ ਕਰ ਦਿੰਦਾ ਹਾਂ, ਸਾਕਸ਼ਾਤਕਾਰ ਕਰਵਾਉਂਦਾ ਹਾਂ। ਬਾਕੀ ਮੈਂ ਇਸ ਤਰ੍ਹਾਂ ਮਿਲਦਾ ਨਹੀਂ ਹਾਂ। ਮੇਰੇ ਬਗੈਰ ਵਰਸਾ ਥੋੜ੍ਹੀ ਨਾ ਮਿਲੇਗਾ। ਵਰਸਾ ਤੇ ਤੁਹਾਨੂੰ ਮੇਰੇ ਤੋਂ ਹੀ ਮਿਲਣਾ ਹੈ ਨਾ। ਇਹ ਤਾਂ ਸਾਰੇ ਦੇਹਧਾਰੀ ਹਨ। ਵਰਸਾ ਇੱਕ ਹੀ ਬਾਪ ਰਚਤਾ ਤੋਂ ਮਿਲਦਾ ਹੈ, ਬਾਕੀ ਜੋ ਵੀ ਹਨ ਜੜ੍ਹ ਅਤੇ ਚੇਤੰਨ ਉਹ ਸਾਰੀ ਹੈ ਰਚਨਾ। ਰਚਨਾ ਤੋਂ ਕਦੇ ਵਰਸਾ ਮਿਲ ਨਹੀਂ ਸਕਦਾ। ਪਤਿਤ ਪਾਵਨ ਇੱਕ ਹੀ ਬਾਪ ਹੈ। ਕੁਮਾਰੀਆਂ ਨੂੰ ਤੇ ਸੰਗਦੋਸ਼ ਤੋਂ ਬਹੁਤ ਬਚਣਾ ਹੈ। ਬਾਪ ਕਹਿੰਦੇ ਹਨ ਇਸ ਪਤਿਤਪਣੇ ਤੋਂ ਤੁਸੀਂ ਆਦਿ - ਮੱਧ- ਅੰਤ ਦੁੱਖ ਪਾਉਂਦੇ ਹੋ। ਹੁਣ ਸਾਰੇ ਹਨ ਪਤਿਤ। ਤੁਸੀਂ ਹੁਣ ਪਾਵਨ ਬਣਨਾ ਹੈ। ਨਿਰਾਕਾਰ ਬਾਪ ਹੀ ਆਕੇ ਤੁਹਾਨੂੰ ਪੜ੍ਹਾਉਂਦੇ ਹਨ। ਇਵੇਂ ਕਦੇ ਨਹੀਂ ਸਮਝੋ ਕੀ ਬ੍ਰਹਮਾ ਪੜ੍ਹਾਉਂਦੇ ਹਨ। ਸਭ ਦੀ ਬੁੱਧੀ ਸ਼ਿਵਬਾਬਾ ਵੱਲ ਰਹਿਣੀ ਚਾਹੀਦੀ ਹੈ। ਸ਼ਿਵਬਾਬਾ ਇਨ੍ਹਾਂ ਦਵਾਰਾ ਪੜ੍ਹਾਉਂਦੇ ਹਨ। ਤੁਸੀਂ ਦਾਦੀਆਂ ਨੂੰ ਵੀ ਪੜ੍ਹਾਉਣ ਵਾਲਾ ਸ਼ਿਵਬਾਬਾ ਹੈ। ਉਨ੍ਹਾਂ ਦੀ ਕੀ ਖ਼ਾਤਰੀ ਕਰੋਗੇ! ਤੁਸੀਂ ਸ਼ਿਵਬਾਬਾ ਦੇ ਲਈ ਅੰਗੂਰ ਅੰਬ ਲੈ ਆਉਂਦੇ ਹੋ, ਸ਼ਿਵਬਾਬਾ ਕਹਿੰਦੇ ਹਨ - ਮੈਂ ਤੇ ਅਭੋਗਤਾ ਹਾਂ। ਤੁਸੀਂ ਬੱਚਿਆਂ ਦੇ ਲਈ ਹੀ ਸਭ ਕੁਝ ਹੈ। ਭਗਤਾਂ ਨੇ ਭੋਗ ਲਗਾਇਆ ਅਤੇ ਵੰਡ ਕੇ ਖਾਧਾ। ਮੈਂ ਥੋੜ੍ਹੀ ਨਾ ਖਾਂਦਾ ਹਾਂ। ਬਾਪ ਕਹਿੰਦੇ ਹਨ ਮੈਂ ਤੇ ਆਉਂਦਾ ਹਾਂ ਤੁਹਾਨੂੰ ਬੱਚਿਆਂ ਨੂੰ ਪਾਵਨ ਬਨਾਉਣ। ਪਾਵਨ ਬਣਕੇ ਤੁਸੀਂ ਇਨਾਂ ਉੱਚ ਪਦ ਪਾਓਗੇ। ਮੇਰਾ ਧੰਧਾ ਇਹ ਹੈ। ਕਹਿੰਦੇ ਹੀ ਹਨ ਸ਼ਿਵ ਭਗਵਾਨੁਵਾਚ। ਬ੍ਰਹਮਾ ਭਗਵਾਨੁਵਾਚ ਤਾਂ ਕਹਿੰਦੇ ਨਹੀਂ ਹਨ। ਬ੍ਰਹਮਾ ਵਾਚ ਵੀ ਨਹੀਂ ਕਹਿੰਦੇ ਹਨ। ਭਾਵੇਂ ਇਹ ਵੀ ਮੁਰਲੀ ਚਲਾਉਂਦੇ ਹਨ ਪਰ ਸਦਾ ਸਮਝੋ ਸ਼ਿਵਬਾਬਾ ਚਲਾਉਂਦੇ ਹਨ। ਕਿਸੇ ਬੱਚੇ ਨੂੰ ਚੰਗਾ ਤੀਰ ਲਗਾਉਣਾ ਹੋਵੇਗਾ ਤਾਂ ਆਪੇ ਪ੍ਰਵੇਸ਼ ਕਰ ਲੈਣਗੇ। ਗਿਆਨ ਦਾ ਤੀਰ ਤਿੱਖਾ ਗਾਇਆ ਜਾਂਦਾ ਹੈ ਨਾ। ਸਾਇੰਸ ਵਿੱਚ ਵੀ ਕਿੰਨੀ ਪਾਵਰ ਹੈ। ਬੰਬ ਆਦਿ ਦਾ ਕਿੰਨਾ ਧਮਾਕਾ ਹੁੰਦਾ ਹੈ। ਤੁਸੀਂ ਕਿੰਨਾ ਸਾਈਲੈਂਸ ਵਿੱਚ ਰਹਿੰਦੇ ਹੋ। ਸਾਇੰਸ ਤੇ ਸਾਈਲੈਂਸ ਜਿੱਤ ਪਾਉਂਦੀ ਹੈ।

ਤੁਸੀਂ ਇਸ ਸ੍ਰਿਸ਼ਟੀ ਨੂੰ ਪਾਵਨ ਬਣਾਉਂਦੇ ਹੋ। ਪਹਿਲਾਂ ਤੇ ਆਪਣੇ ਨੂੰ ਪਾਵਨ ਬਣਾਉਣਾ ਹੈ। ਡਰਾਮੇ ਅਨੁਸਾਰ ਪਾਵਨ ਵੀ ਬਣਨਾ ਹੀ ਹੈ, ਇਸਲਈ ਵਿਨਾਸ਼ ਵੀ ਨੂੰਧਿਆ ਹੋਇਆ ਹੈ। ਡਰਾਮੇ ਨੂੰ ਸਮਝ ਕੇ ਬਹੁਤ ਖੁਸ਼ ਰਹਿਣਾ ਚਾਹੀਦਾ ਹੈ। ਹੁਣ ਅਸੀਂ ਜਾਣਾ ਹੈ ਸ਼ਾਤੀਧਾਮ। ਬਾਪ ਕਹਿੰਦੇ ਹਨ ਉਹ ਤੁਹਾਡਾ ਘਰ ਹੈ। ਘਰ ਵਿੱਚ ਤੇ ਖੁਸ਼ੀ ਨਾਲ ਜਾਣਾ ਚਾਹੀਦੀ ਹੈ ਨਾ, ਇਸ ਵਿੱਚ ਦੇਹੀ- ਅਭਿਮਾਨੀ ਬਣਨ ਦੀ ਬੜੀ ਮਿਹਨਤ ਕਰਨੀ ਹੈ। ਇਸ ਯਾਦ ਦੀ ਯਾਤਰਾ ਤੇ ਹੀ ਬਾਬਾ ਬਹੁਤ ਜ਼ੋਰ ਦਿੰਦੇ ਹਨ, ਇਸ ਵਿੱਚ ਹੀ ਮਿਹਨਤ ਹੈ। ਬਾਪ ਪੁੱਛਦੇ ਹਨ ਤੁਰਦੇ - ਫਿਰਦੇ ਯਾਦ ਕਰਨਾ ਸਹਿਜ ਹੈ ਜਾਂ ਇੱਕ ਜਗ੍ਹਾ ਬੈਠ ਕੇ ਯਾਦ ਕਰਨਾ ਸੌਖਾ ਹੈ? ਭਗਤੀ ਮਾਰਗ ਵਿੱਚ ਵੀ ਕਿੰਨੀਆਂ ਮਾਲਾ ਫੇਰਦੇ ਹਨ, ਰਾਮ - ਰਾਮ ਜਪਦੇ ਰਹਿੰਦੇ ਹਨ। ਫਾਇਦਾ ਤਾਂ ਕੁਝ ਵੀ ਨਹੀਂ। ਬਾਪ ਤੇ ਤੁਹਾਨੂੰ ਬੱਚਿਆਂ ਨੂੰ ਸੌਖਾ ਤਰੀਕਾ ਦਸਦੇ ਹਨ - ਭੋਜਨ ਬਣਾਓ, ਕੁਝ ਵੀ ਕਰੋ ਬਾਪ ਨੂੰ ਯਾਦ ਕਰੋ। ਭਗਤੀ ਮਾਰਗ ਵਿੱਚ ਸ਼੍ਰੀਨਾਥ ਦਵਾਰੇ ਵਿੱਚ ਭੋਗ ਬਣਾਉਂਦੇ ਹਨ, ਮੂੰਹ ਤੇ ਪੱਟੀ ਬਣ ਦਿੰਦੇ ਹਨ। ਜ਼ਰਾ ਵੀ ਆਵਾਜ਼ ਨਾ ਹੋਵੇ। ਉਹ ਹੈ ਭਗਤੀ ਮਾਰਗ। ਤੁਸੀਂ ਤੇ ਬਾਪ ਨੂੰ ਯਾਦ ਕਰਨਾ ਹੈ। ਉਹ ਲੋਕੀ ਇਨਾਂ ਭੋਗ ਲਗਾਉਂਦੇ ਹਨ ਫੇਰ ਖਾਂਦੇ ਥੋੜ੍ਹੀ ਨਾ ਹਨ। ਪਾਂਡੇ ਲੋਕਾਂ ਦੇ ਪਰਿਵਾਰ ਹੁੰਦੇ ਹਨ, ਉਹ ਖਾਂਦੇ ਹਨ। ਤੁਸੀਂ ਇੱਥੇ ਜਾਣਦੇ ਹੋ ਸਾਨੂੰ ਸ਼ਿਵਬਾਬਾ ਪੜ੍ਹਾਉਂਦੇ ਹਨ। ਭਗਤੀ ਵਿੱਚ ਥੋੜ੍ਹੀ ਨਾ ਇਹ ਸਮਝਦੇ ਹਨ ਕਿ ਸਾਨੂੰ ਸ਼ਿਵਬਾਬਾ ਪੜ੍ਹਾਉਂਦੇ ਹਨ। ਭਾਵੇਂ ਸ਼ਿਵ ਪੁਰਾਣ ਬਣਾਇਆ ਹੈ ਪਰ ਉਸ ਵਿੱਚ ਸ਼ਿਵ - ਪਾਰਵਤੀ, ਸ਼ਿਵ - ਸ਼ੰਕਰ ਸਭ ਮਿਲਾ ਦਿੱਤਾ ਹੈ, ਉਸਨੂੰ ਪੜ੍ਹਨ ਨਾਲ ਕੋਈ ਫਾਇਦਾ ਨਹੀਂ ਹੁੰਦਾ ਹੈ। ਹਰੇਕ ਨੂੰ ਆਪਣਾ ਸ਼ਾਸਤਰ ਪੜ੍ਹਨਾ ਚਾਹੀਦਾ ਹੈ। ਭਰਤਵਾਸੀਆਂ ਦੀ ਹੈ ਇੱਕ ਗੀਤਾ। ਕ੍ਰਿਸ਼ਚਨਾਂ ਦਾ ਬਾਈਬਲ ਇੱਕ ਹੁੰਦਾ ਹੈ। ਦੇਵੀ - ਦੇਵਤਾ ਧਰਮ ਦਾ ਸ਼ਾਸਤਰ ਹੈ ਗੀਤਾ। ਉਸ ਵਿੱਚ ਹੀ ਨਾਲੇਜ ਹੈ। ਨਾਲੇਜ ਹੀ ਪੜ੍ਹੀ ਜਾਂਦੀ ਹੈ। ਤੁਸੀਂ ਨਾਲੇਜ ਪੜ੍ਹਨੀ ਹੈ। ਲੜਾਈ ਆਦਿ ਦੀਆਂ ਗੱਲਾਂ ਜਿਨ੍ਹਾਂ ਕਿਤਾਬਾਂ ਵਿੱਚ ਹਨ, ਉਸ ਨਾਲ ਤੁਹਾਡਾ ਕੋਈ ਕੰਮ ਹੀ ਨਹੀਂ ਹੈ। ਅਸੀਂ ਹਾਂ ਯੋਗਬਲ ਵਾਲੇ ਫੇਰ ਬਾਹੁਬਲ ਵਾਲਿਆਂ ਦੀਆਂ ਕਹਾਣੀਆਂ ਕਿਓੰ ਸੁਣੀਏ! ਤੁਹਾਡੀ ਅਸਲ ਵਿੱਚ ਲੜਾਈ ਹੈ ਨਹੀਂ। ਤੁਸੀਂ ਯੋਗਬਲ ਨਾਲ ਪੰਜ ਵਿਕਾਰਾਂ ਤੇ ਵਿਜੇ ਪਾਉਂਦੇ ਹੋ। ਤੁਹਾਡੀ ਲੜਾਈ ਹੈ ਪੰਜ ਵਿਕਾਰਾਂ ਨਾਲ। ਉਹ ਤੇ ਮਨੁੱਖ, ਮਨੁੱਖ ਨਾਲ ਲੜਾਈ ਕਰਦੇ ਹਨ। ਤੁਸੀਂ ਆਪਣੇ ਵਿਕਾਰਾਂ ਨਾਲ ਲੜਾਈ ਲੜਦੇ ਹੋ। ਇਹ ਗੱਲਾਂ ਸੰਨਿਆਸੀ ਆਦਿ ਸਮਝਾ ਨਹੀਂ ਸਕਦੇ। ਤੁਹਾਨੂੰ ਕੋਈ ਡਰਿਲ ਆਦਿ ਵੀ ਨਹੀਂ ਸਿਖਾਈ ਜਾਂਦੀ ਹੈ। ਤੁਹਾਡੀ ਡਰਿਲ ਹੈ ਹੀ ਇੱਕ। ਤੁਹਾਡਾ ਹੈ ਹੀ ਯੋਗਬਲ। ਯਾਦ ਦੇ ਬਲ ਨਾਲ 5 ਵਿਕਾਰਾਂ ਤੇ ਜਿੱਤ ਪਾਉਂਦੇ ਹੋ। ਇਹ 5 ਵਿਕਾਰ ਦੁਸ਼ਮਣ ਹਨ। ਉਸ ਵਿੱਚ ਵੀ ਨੰਬਰਵਨ ਹੈ ਦੇਹ - ਅਭਿਮਾਨ। ਬਾਪ ਕਹਿੰਦੇ ਹਨ ਤੁਸੀਂ ਤੇ ਆਤਮਾ ਹੋ ਨਾ। ਤੁਸੀਂ ਆਤਮਾ ਆਕੇ ਗਰਭ ਵਿੱਚ ਪ੍ਰਵੇਸ਼ ਕਰਦੀ ਹੋ। ਮੈਂ ਤਾਂ ਸ਼ਰੀਰ ਵਿੱਚ ਵਿਰਾਜਮਾਨ ਹੋਇਆ ਹਾਂ। ਮੈਂ ਕੋਈ ਗਰਭ ਵਿੱਚ ਥੋੜ੍ਹੀ ਨਾ ਜਾਂਦਾ ਹਾਂ। ਸਤਿਯੁਗ ਵਿੱਚ ਤੁਸੀਂ ਗਰਭ ਮਹਿਲ ਵਿੱਚ ਰਹਿੰਦੇ ਹੋ। ਫੇਰ ਰਾਮ ਰਾਜ ਵਿੱਚ ਗਰਭ ਜੇਲ ਵਿੱਚ ਜਾਂਦੇ ਹੋ। ਮੈਂ ਤੇ ਪ੍ਰਵੇਸ਼ ਕਰਦਾ ਹਾਂ। ਇਸ ਨੂੰ ਦਿਵਯ ਜਨਮ ਕਿਹਾ ਜਾਂਦਾ ਹੈ। ਡਰਾਮੇ ਅਨੁਸਾਰ ਮੈਨੂੰ ਇਸ ਵਿੱਚ ਆਉਣਾ ਪੈਂਦਾ ਹੈ। ਇਸ ਦਾ ਨਾਮ ਬ੍ਰਹਮਾ ਰੱਖਦਾ ਹਾਂ ਕਿਉਂਕਿ ਇਹ ਮੇਰਾ ਬਣਿਆ ਹੈ ਨਾ। ਅਡੋਪਟ ਹੁੰਦੇ ਹਨ ਤਾਂ ਨਾਮ ਕਿੰਨੇ ਚੰਗੇ - ਚੰਗੇ ਰੱਖਦੇ ਹਨ। ਤੁਹਾਡੇ ਵੀ ਬਹੁਤ ਚੰਗੇ - ਚੰਗੇ ਨਾਮ ਰੱਖੇ। ਲਿਸਟ ਬਹੁਤ ਵੰਡਰਫੁਲ ਆਈ ਸੀ, ਸੰਦੇਸ਼ੀ ਦੁਆਰਾ। ਬਾਬਾ ਨੂੰ ਸਭ ਨਾਮ ਥੋੜ੍ਹੀ ਨਾ ਯਾਦ ਹਨ। ਨਾਮ ਨਾਲ ਤਾਂ ਕੋਈ ਕੰਮ ਨਹੀਂ। ਸ਼ਰੀਰ ਦਾ ਨਾਮ ਰੱਖਿਆ ਜਾਂਦਾ ਹੈ ਨਾ। ਹੁਣ ਤਾਂ ਬਾਪ ਕਹਿੰਦੇ ਹਨ ਆਪਣੇਂ ਨੂੰ ਆਤਮਾ ਸਮਝੋ, ਬਾਪ ਨੂੰ ਯਾਦ ਕਰੋ। ਬਸ। ਤੁਸੀ ਜਾਣਦੇ ਹੋ ਅਸੀਂ ਪੂਜੀਏ ਦੇਵਤਾ ਬਣਦੇ ਹਾਂ ਫੇਰ ਰਾਜ ਕਰਾਂਗੇ। ਫੇਰ ਭਗਤੀ ਮਾਰਗ ਵਿੱਚ ਸਾਡੇ ਹੀ ਚਿੱਤਰ ਬਣਾਉਣਗੇ। ਦੇਵੀਆਂ ਦੇ ਬਹੁਤ ਚਿੱਤਰ ਬਣਾਉਂਦੇ ਹਨ। ਆਤਮਾਵਾਂ ਦੀ ਵੀ ਪੂਜਾ ਹੁੰਦੀ ਹੈ। ਮਿੱਟੀ ਦੇ ਸਾਂਲੀਗ੍ਰਾਮ ਬਣਾਉਂਦੇ ਹਨ ਫੇਰ ਰਾਤ ਨੂੰ ਤੋੜ ਦਿੰਦੇ ਹਨ। ਦੇਵੀਆਂ ਨੂੰ ਵੀ ਸਜਾਕੇ, ਪੂਜਾ ਕਰ ਫੇਰ ਸਮੁੰਦਰ ਵਿੱਚ ਪਾ ਦਿੰਦੇ ਹਨ। ਬਾਪ ਕਹਿੰਦੇ ਹਨ ਮੇਰਾ ਵੀ ਰੂਪ ਬਣਾਕੇ, ਖਵਾ ਪਿਲਾਕੇ ਫੇਰ ਮੈਨੂੰ ਕਹਿ ਦਿੰਦੇ ਠੀਕਰ - ਭੀਤਰ ਵਿੱਚ ਹੈ। ਸਭ ਤੋਂ ਦੁਰਦਸ਼ਾ ਤਾਂ ਮੇਰੀ ਕਰਦੇ ਹਨ। ਤੁਸੀਂ ਕਿੰਨੇ ਗਰੀਬ ਬਣ ਗਏ ਹੋ। ਗਰੀਬ ਹੀ ਫੇਰ ਉੱਚ ਪਦ ਪਾਉਂਦੇ ਹਨ। ਸ਼ਾਹੂਕਾਰ ਮੁਸ਼ਿਕਲ ਉਠਾਉਂਦੇ ਹਨ। ਬਾਬਾ ਵੀ ਸ਼ਾਹੂਕਾਰਾਂ ਤੋਂ ਇਤਨਾ ਲੈਕੇ ਕੀ ਕਰਣਗੇ। ਇੱਥੇ ਤਾਂ ਬੱਚਿਆਂ ਦੇ ਬੂੰਦ - ਬੂੰਦ ਨਾਲ ਮਕਾਨ ਆਦਿ ਬਣਦੇ ਹਨ। ਕਹਿੰਦੇ ਹਨ ਬਾਬਾ ਸਾਡੀ ਇੱਕ ਇੱਟ ਲਗਾ ਦੇਵੋ। ਸਮਝਦੇ ਹੈ ਰਿਟਰਨ ਵਿੱਚ ਸਾਨੂੰ ਸੋਨੇ - ਚਾਂਦੀ ਦੇ ਮਹਿਲ ਮਿਲਣਗੇ। ਉੱਥੇ ਤਾਂ ਸੋਨਾ ਢੇਰ ਰਹਿੰਦਾ ਹੈ। ਸੋਨੇ ਦੀਆਂ ਇੱਟਾਂ ਹੋਣਗੀਆਂ ਤਾਂ ਹੀ ਤੇ ਮਕਾਨ ਬਣਨਗੇ। ਤਾਂ ਬਾਪ ਬਹੁਤ ਪਿਆਰ ਨਾਲ ਕਹਿੰਦੇ ਹਨ -- ਮਿੱਠੇ - ਮਿੱਠੇ ਬੱਚਿਓ, ਹੁਣ ਮੈਨੂੰ ਯਾਦ ਕਰੋ, ਹੁਣ ਨਾਟਕ ਪੂਰਾ ਹੁੰਦਾ ਹੈ।

ਬਾਪ ਗਰੀਬ ਬੱਚਿਆਂ ਨੂੰ ਸ਼ਾਹੂਕਾਰ ਬਣਨ ਦੀ ਯੁਕਤੀ ਦਸਦੇ ਹਨ - ਮਿੱਠੇ ਬੱਚੇ, ਤੁਹਾਡੇ ਕੋਲ ਜੋ ਕੁਝ ਵੀ ਹੈ ਟਰਾਂਸਫਰ ਕਰ ਦੇਵੋ। ਇੱਥੇ ਤਾਂ ਕੁਝ ਵੀ ਰਹਿਣਾ ਨਹੀਂ ਹੈ। ਇੱਥੇ ਜੋ ਟਰਾਂਸਫਰ ਕਰੋਗੇ ਉਹ ਨਵੀਂ ਦੁਨੀਆਂ ਵਿੱਚ ਤੁਹਾਨੂੰ ਸੌ ਗੁਣਾਂ ਹੋਕੇ ਮਿਲੇਗਾ। ਬਾਬਾ ਕੁਝ ਮੰਗਦੇ ਨਹੀਂ ਹਨ। ਉਹ ਤਾਂ ਦਾਤਾ ਹੈ, ਇਹ ਤਰੀਕਾ ਦੱਸਿਆ ਜਾਂਦਾ ਹੈ। ਇੱਥੇ ਤਾਂ ਸਭ ਮਿੱਟੀ ਵਿੱਚ ਮਿਲ ਜਾਣਾ ਹੈ। ਕੁਝ ਟਰਾਂਸਫਰ ਕਰ ਦੇਵੋਗੇ ਤਾਂ ਤੁਹਾਨੂੰ ਨਵੀਂ ਦੁਨੀਆਂ ਵਿੱਚ ਮਿਲੇਗਾ। ਇਸ ਪੁਰਾਣੀ ਦੁਨੀਆ ਦੇ ਵਿਨਾਸ਼ ਦਾ ਵਕ਼ਤ ਹੈ। ਇਹ ਕੁਝ ਵੀ ਕੰਮ ਵਿੱਚ ਨਹੀਂ ਆਵੇਗਾ ਇਸਲਈ ਬਾਬਾ ਕਹਿੰਦੇ ਹਨ ਘਰ - ਘਰ ਵਿੱਚ ਯੂਨੀਵਰਸਿਟੀ -ਕਮ- ਹਸਪਤਾਲ ਖੋਲੋ ਜਿਸ ਨਾਲ ਹੈਲਥ ਅਤੇ ਵੈਲਥ ਮਿਲੇਗੀ। ਇਹ ਹੀ ਮੁੱਖ ਹੈ। ਅੱਛਾ!

ਮਿੱਠੇ - ਮਿੱਠੇ ਸਿੱਕੀਲਧੇ ਬੱਚਿਆਂ ਪ੍ਰਤੀ ਮਾਤ - ਪਿਤਾ ਬਾਪਦਾਦਾ ਦਾ ਯਾਦ ਪਿਆਰ ਅਤੇ ਗੁੱਡਮੋਰਨਿੰਗ। ਰੂਹਾਨੀ ਬਾਪ ਦੀ ਰੂਹਾਨੀ ਬੱਚਿਆਂ ਨੂੰ ਨਮਸਤੇ।

ਰਾਤ ਦੀ ਕਲਾਸ 12- 3- 68

ਇਸ ਵਕਤ ਤੁਸੀ ਗ਼ਰੀਬ ਸਧਾਰਨ ਮਾਤਾਵਾਂ ਪੁਰਸ਼ਾਰਥ ਕਰਕੇ ਉੱਚ ਪਦ ਪਾ ਲੈਂਦੀਆਂ ਹੋ। ਯੱਗ ਵਿੱਚ ਮਦਦ ਆਦਿ ਵੀ ਮਾਤਾਵਾਂ ਬਹੁਤ ਕਰਦੀਆਂ ਹਨ, ਪੁਰਸ਼ ਬਹੁਤ ਘੱਟ ਹਨ ਜੋ ਮਦਦਗਾਰ ਬਣਦੇ ਹਨ। ਮਾਤਾਵਾਂ ਨੂੰ ਵਾਰਿਸਪਣੇ ਦਾ ਨਸ਼ਾ ਨਹੀ ਰਹਿੰਦਾ। ਉਹ ਬੀਜ ਪਾਉਂਦੀ ਰਹਿੰਦੀ ਅਪਣਾ ਜੀਵਨ ਬਣਾਉਂਦੀ ਰਹਿੰਦੀ। ਤੁਹਾਡਾ ਗਿਆਨ ਹੈ ਅਸਲ, ਬਾਕੀ ਹੈ ਭਗਤੀ। ਰੂਹਾਨੀ ਬਾਪ ਆਕੇ ਗਿਆਨ ਦਿੰਦੇ ਹਨ। ਬਾਪ ਨੂੰ ਸਮਝਣ ਤਾਂ ਬਾਪ ਤੋਂ ਵਰਸਾ ਜਰੂਰ ਲੈਣ। ਤੁਹਾਨੂੰ ਬਾਪ ਪੁਰਸ਼ਾਰਥ ਕਰਵਾਉਂਦੇ ਰਹਿੰਦੇ ਹਨ, ਸਮਝਾਉਂਦੇ ਰਹਿੰਦੇ ਹਨ। ਸਮਾਂ ਵੇਸਟ ਨਾ ਕਰੋ। ਬਾਪ ਜਾਣਦੇ ਹਨ ਕੋਈ ਚੰਗੇ ਪੁਰਸ਼ਾਰਥੀ ਹਨ ਕੋਈ ਮੀਡੀਅਮ, ਕੋਈ ਥਰਡ। ਬਾਬਾ ਤੋਂ ਪੁੱਛਣ ਤਾਂ ਬਾਬਾ ਝੱਟ ਦੱਸ ਦੇਣ - ਤੁਸੀਂ ਫ਼ਸਟ ਹੋ ਜਾਂ ਸੈਕਿੰਡ ਹੋ ਜਾਂ ਥਰਡ ਹੋ। ਕਿਸੇ ਨੂੰ ਗਿਆਨ ਨਹੀਂ ਦਿੰਦੇ ਹੋ ਤਾਂ ਥਰਡ ਕਲਾਸ ਠਹਿਰੇ। ਸਬੂਤ ਨਹੀਂ ਦਿੰਦੇ ਤਾਂ ਬਾਬਾ ਜ਼ਰੂਰ ਕਹਿਣਗੇ ਨਾ। ਭਗਵਾਨ ਆਕੇ ਜੋ ਗਿਆਨ ਸਿਖਾਉਂਦੇ ਹਨ ਉਹ ਪਰਾਏ ਲੋਪ ਹੋ ਜਾਂਦਾ ਹੈ। ਇਹ ਕਿਸੇ ਨੂੰ ਵੀ ਪਤਾ ਨਹੀਂ ਹੈ। ਡਰਾਮਾ ਦੇ ਪਲਾਨ ਅਨੁਸਾਰ ਇਹ ਭਗਤੀ ਮਾਰਗ ਹੈ, ਇਸ ਨਾਲ ਕੋਈ ਮੈਨੂੰ ਪ੍ਰਾਪਤ ਕਰ ਨਹੀਂ ਸਕਦਾ। ਸਤਿਯੁਗ ਵਿੱਚ ਕੋਈ ਜਾ ਨਹੀਂ ਸਕਦਾ। ਹਾਲੇ ਤੁਸੀਂ ਬੱਚੇ ਪੁਰਸ਼ਾਰਥ ਕਰ ਰਹੇ ਹੋ। ਕਲਪ ਪਹਿਲੇ ਤਰ੍ਹਾਂ ਜਿਨਾਂ ਜਿਸਨੇ ਪੁਰਸ਼ਾਰਥ ਕੀਤਾ ਹੈ ਉਨਾਂ ਕਰਦੇ ਰਹਿੰਦੇ ਹਨ। ਬਾਪ ਸਮਝ ਸਕਦੇ ਹਨ ਆਪਣਾ ਕਲਿਆਣ ਕੌਣ ਕਰ ਰਹੇ ਹਨ। ਬਾਪ ਤਾਂ ਕਹਿਣਗੇ ਰੋਜ਼ ਇਸ ਲਕਸ਼ਮੀ - ਨਾਰਾਇਣ ਦੇ ਚਿੱਤਰ ਦੇ ਅੱਗੇ ਆਕੇ ਬੈਠੋ। ਬਾਬਾ ਤੁਹਾਡੀ ਸ੍ਰੀਮਤ ਤੇ ਇਹ ਵਰਸਾ ਅਸੀਂ ਜ਼ਰੂਰ ਲਵਾਂਗੇ। ਆਪ ਸਮਾਨ ਬਣਾਉਣ ਦੀ ਸਰਵਿਸ ਦਾ ਸ਼ੌਂਕ ਜਰੂਰ ਚਾਹੀਦਾ ਹੈ। ਸੈਂਟਰਜ ਵਾਲਿਆਂ ਨੂੰ ਵੀ ਲਿਖਦਾ ਹਾਂ, ਇੰਨੇ ਵਰ੍ਹੇ ਪੜ੍ਹੇ ਹੋ ਕਿਸੇ ਨੂੰ ਪੜ੍ਹਾ ਨਹੀਂ ਸਕਦੇ ਹੋ ਤਾਂ ਬਾਕੀ ਪੜ੍ਹੇ ਕੀ ਹੋ! ਬੱਚਿਆਂ ਦੀ ਉਨਤੀ ਤਾਂ ਕਰਨੀ ਚਾਹੀਦੀ ਹੈ ਨਾ। ਬੁੱਧੀ ਵਿੱਚ ਸਾਰਾ ਦਿਨ ਉਨਤੀ ਦੇ ਖਿਆਲ ਚਲਣੇ ਚਾਹੀਦੇ ਹਨ।

ਤੁਸੀਂ ਵਾਣਪ੍ਰਸਥੀ ਹੋ ਨਾ। ਵਾਣਪ੍ਰਸਤੀਆਂ ਦੇ ਵੀ ਆਸ਼ਰਮ ਹੁੰਦੇ ਹਨ। ਵਾਣਪ੍ਰਸਤੀਆਂ ਦੇ ਕੋਲ ਜਾਣਾ ਚਾਹੀਦਾ ਹੈ, ਮਰਨ ਤੋਂ ਪਹਿਲਾਂ ਲਕਸ਼ ਤਾਂ ਦੱਸ ਦਵੋ। ਵਾਣੀ ਤੋਂ ਪਰੇ ਤੁਹਾਡੀ ਆਤਮਾ ਜਾਵੇਗੀ ਕਿਵ਼ੇਂ! ਪਤਿਤ ਆਤਮਾ ਤੇ ਜ਼ਾ ਨਹੀਂ ਸਕਦੀ। ਭਗਵਾਨੁਵਾਚ ਤੁਸੀਂ ਮਾਮੇਕਮ ਯਾਦ ਕਰੋ ਤਾਂ ਤੁਸੀਂ ਵਾਣਪ੍ਰਸਥ ਵਿੱਚ ਚਲੇ ਜਾਵੋਗੇ। ਬਨਾਰਸ ਵਿੱਚ ਵੀ ਸਰਵਿਸ ਢੇਰ ਹੈ। ਬਹੁਤ ਸਾਰੇ ਸਾਧੂ ਕਾਸ਼ੀ ਵਾਸੀ ਲਈ ਉੱਥੇ ਰਹਿੰਦੇ ਹਨ, ਸਾਰਾ ਦਿਨ ਕਹਿੰਦੇ ਰਹਿੰਦੇ ਹਨ। ਸ਼ਿਵ ਕਾਸ਼ੀ ਵਿਸ਼ਵਨਾਥ ਗੰਗਾ। ਤੁਹਾਡੇ ਅੰਦਰ ਸਦਾ ਖੁਸ਼ੀ ਦੀ ਤਾਲ਼ੀ ਵੱਜਦੀ ਰਹਿਣੀ ਚਾਹੀਦੀ ਹੈ। ਸਟੂਡੈਂਟ ਹੋ ਨਾ! ਸਰਵਿਸ ਵੀ ਕਰਦੇ ਹੋ ਪੜ੍ਹਦੇ ਵੀ ਹੋ। ਬਾਪ ਨੂੰ ਯਾਦ ਕਰਨਾ ਹੈ, ਵਰਸਾ ਲੈਣਾ ਹੈ। ਅਸੀਂ ਹੁਣ ਸ਼ਿਵਬਾਬਾ ਦੇ ਕੋਲ ਜਾਂਦੇ ਹਾਂ। ਇਹ ਮਨਮਨਾਭਵ ਹੈ। ਪਰ ਬਹੁਤਿਆਂ ਨੂੰ ਯਾਦ ਰਹਿੰਦੀ ਨਹੀਂ ਹੈ। ਝਰਮੁਈ ਝਗਮੁਈ ਕਰਦੇ ਰਹਿੰਦੇ। ਮੂਲ ਗੱਲ ਹੈ ਯਾਦ ਦੀ। ਯਾਦ ਹੀ ਖੁਸ਼ੀ ਵਿੱਚ ਲਿਆਵੇਗੀ। ਸਭ ਚਾਹੁੰਦੇ ਤਾਂ ਹਨ ਵਿਸ਼ਵ ਵਿੱਚ ਸ਼ਾਂਤੀ ਹੋਵੇ। ਬਾਬਾ ਵੀ ਕਹਿੰਦੇ ਹਨ ਉਨ੍ਹਾਂ ਨੂੰ ਕਹੋ ਕਿ ਵਿਸ਼ਵ ਵਿੱਚ ਹੁਣ ਸ਼ਾਂਤੀ ਸਥਾਪਨ ਹੋ ਰਹੀ ਹੈ, ਇਸਲਈ ਬਾਬਾ ਲਕਸ਼ਮੀ - ਨਾਰਾਇਣ ਦੇ ਚਿੱਤਰ ਨੂੰ ਜਿਆਦਾ ਮਹੱਤਵ ਦਿੰਦੇ ਹਨ। ਬੋਲੋ ਇਹ ਦੁਨੀਆਂ ਸਥਾਪਨ ਹੋ ਰਹੀ ਹੈ, ਜਿੱਥੇ ਸੁੱਖ ਸ਼ਾਂਤੀ ਪਵਿੱਤਰਤਾ ਸਭ ਸੀ। ਸਭ ਕਹਿੰਦੇ ਹਨ ਵਿਸ਼ਵ ਵਿੱਚ ਸ਼ਾਂਤੀ ਹੋਵੇ। ਪ੍ਰਾਈਜ ਵੀ ਬਹੁਤਿਆਂ ਨੂੰ ਮਿਲਦੀ ਰਹਿੰਦੀ ਹੈ। ਦੁਨੀਆਂ ਵਿੱਚ ਪੀਸ ਸਥਾਪਨ ਕਰਨ ਵਾਲਾ ਤੇ ਮਾਲਿਕ ਹੋਵੇਗਾ ਨਾ। ਇਨ੍ਹਾਂ ਦੇ ਰਾਜ ਵਿੱਚ ਵਿਸ਼ਵ ਵਿੱਚ ਸ਼ਾਂਤੀ ਸੀ। ਇੱਕ ਭਾਸ਼ਾ, ਇੱਕ ਰਾਜ, ਇੱਕ ਧਰਮ ਸੀ। ਬਾਕੀ ਸਭ ਆਤਮਾਵਾਂ ਨਿਰਾਕਾਰੀ ਦੁਨੀਆਂ ਵਿੱਚ ਸਨ। ਅਜਿਹੀ ਦੁਨੀਆਂ ਕਿਸਨੇ ਸਥਾਪਨ ਕੀਤੀ ਸੀ! ਪੀਸ ਕਿਸਨੇ ਸਥਾਪਨ ਕੀਤੀ ਸੀ! ਫਾਰਨਰਜ਼ ਵੀ ਸਮਝਣਗੇ ਇਹ ਪੈਰਾਡਾਇਜ ਸੀ, ਇਨ੍ਹਾਂ ਦਾ ਰਾਜ ਸੀ। ਦੁਨੀਆਂ ਵਿੱਚ ਪੀਸ ਤਾਂ ਹੁਣ ਸਥਾਪਨ ਹੋ ਰਹੀ ਹੈ। ਬਾਬਾ ਨੇ ਸਮਝਾਇਆ ਸੀ ਪ੍ਰਭਾਤ ਫੇਰੀ ਵਿੱਚ ਵੀ ਇਨ੍ਹਾਂ ਲਕਸ਼ਮੀ - ਨਾਰਾਇਣ ਦਾ ਚਿੱਤਰ ਕੱਢੋ। ਜੋ ਸਭ ਦੇ ਕੰਨਾਂ ਵਿੱਚ ਇਹ ਆਵਾਜ਼ ਪਵੇ ਕਿ ਇਹ ਰਾਜ ਸਥਾਪਨ ਹੋ ਰਿਹਾ ਹੈ। ਨਰਕ ਦਾ ਵਿਨਾਸ਼ ਸਾਹਮ੍ਹਣੇ ਖੜ੍ਹਾ ਹੈ। ਇਹ ਤਾਂ ਜਾਣਦੇ ਹੋ ਡਰਾਮੇ ਅਨੁਸਾਰ ਸ਼ਾਇਦ ਦੇਰੀ ਹੈ। ਵੱਡਿਆਂ - ਵੱਡਿਆਂ ਦੀ ਤਕਦੀਰ ਵਿੱਚ ਹਾਲੇ ਨਹੀਂ ਹੈ। ਫੇਰ ਵੀ ਬਾਬਾ ਪੁਰਸ਼ਾਰਥ ਕਰਵਾਉਂਦੇ ਰਹਿੰਦੇ ਹਨ। ਡਰਾਮਾ ਅਨੁਸਾਰ ਸਰਵਿਸ ਚਲ ਰਹੀ ਹੈ। ਅੱਛਾ। ਗੁੱਡਨਾਈਟ।

ਧਾਰਨਾ ਲਈ ਮੁੱਖ ਸਾਰ:-
1. ਸੰਗਦੋਸ਼ ਤੋਂ ਆਪਣੀ ਬਹੁਤ - ਬਹੁਤ ਸੰਭਾਲ ਕਰਨੀ ਹੈ। ਕਦੀ ਪਤਿਤਾਂ ਦੇ ਸੰਗ ਵਿੱਚ ਨਹੀਂ ਆਉਣਾ ਹੈ। ਸਾਈਲੈਂਸ ਦੇ ਬਲ ਨਾਲ ਇਸ ਸ੍ਰਿਸ਼ਟੀ ਨੂੰ ਪਾਵਨ ਬਣਾਉਣ ਦੀ ਸੇਵਾ ਕਰਨੀ ਹੈ।

2. ਡਰਾਮੇ ਨੂੰ ਚੰਗੀ ਤਰ੍ਹਾਂ ਸਮਝਕੇ ਹਰਸ਼ਿਤ ਰਹਿਣਾ ਹੈ। ਆਪਣਾ ਸਭ ਕੁਝ ਨਵੀਂ ਦੁਨੀਆਂ ਦੇ ਲਈ ਟਰਾਂਸਫਰ ਕਰਨਾ ਹੈ।

ਵਰਦਾਨ:-
ਬਾਪ ਦ੍ਵਾਰਾ ਸਫਲਤਾ ਦਾ ਤਿਲਕ ਪ੍ਰਾਪਤ ਕਰਨ ਵਾਲੇ ਸਦਾ ਆਗਿਆਕਾਹੀ, ਦਿਲਤਖਤ ਨਸ਼ੀਨ ਭਵ।

ਭਾਗਵਿਧਾਤਾ ਬਾਪ ਰੋਜ ਅੰਮ੍ਰਿਤਵੇਲੇ ਆਪਣੇ ਆਗਿਆਕਾਰੀ ਬੱਚਿਆਂ ਨੂੰ ਸਫਲਤਾ ਦਾ ਤਿਲਕ ਲਗਾਉਂਦੇ ਹਨ। ਆਗਿਆਕਾਰੀ ਬ੍ਰਾਹਮਣ ਬੱਚੇ ਕਦੇ ਮਿਹਨਤ ਜਾਂ ਮੁਸ਼ਕਿਲ ਸ਼ਬਦ ਮੂੰਹ ਤੋਂ ਤਾਂ ਕੀ ਸੰਕਲਪ ਵਿਚ ਵੀ ਨਹੀਂ ਲਿਆ ਸਕਦੇ ਹਨ। ਉਹ ਸਹਿਜਯੋਗੀ ਬਣ ਜਾਂਦੇ ਹਨ ਇਸਲਈ ਕਦੇ ਵੀ ਦਿਲਸ਼ਿਕਸ਼ਤ ਨਹੀਂ ਬਣੋ ਲੇਕਿਨ ਸਦਾ ਦਿਲਤਖ਼ਤਨਸ਼ੀਨ ਬਣੋ, ਰਹਿਮਦਿਲ ਬਣੋ। ਅਹਿਮ ਭਾਵ ਅਤੇ ਵਹਿਮ ਭਾਵ ਨੂੰ ਖਤਮ ਕਰੋ।

ਸਲੋਗਨ:-
ਵਿਸ਼ਵ ਪਰਿਵਰਤਨ ਦੀ ਤਾਰੀਖ ਨਹੀਂ ਸੋਚੋ, ਖੁਦ ਦੇ ਪਰਿਵਰਤਨ ਦੀ ਘੜੀ ਨਿਸ਼ਚਿਤ ਕਰੋ।

ਅਵਿਅਕਤ ਇਸ਼ਾਰੇ - ਸਤਿਅਤਾ ਅਤੇ ਸਭਿਅਤਾ ਰੂਪੀ ਕਲਚਰ ਨੂੰ ਅਪਣਾਓ।

ਜੋ ਪਿਉਰਟੀ ਦੀ ਪ੍ਰਸਨੇਲਟੀ ਨਾਲ ਸੰਪੰਨ ਰਾਇਲ ਆਤਮਾਵਾਂ ਹਨ ਉਨ੍ਹਾਂ ਨੂੰ ਸਭਿਅਤਾ ਦੀ ਦੇਵੀ ਕਿਹਾ ਜਾਂਦਾ ਹੈ। ਉਨ੍ਹਾਂ ਵਿਚ ਕ੍ਰੋਧ ਵਿਕਾਰ ਦੀ ਇਮਪਿਉਰਟੀ ਵੀ ਨਹੀਂ ਹੋ ਸਕਦੀ। ਕ੍ਰੋਧ ਦਾ ਸੂਖਸ਼ਮ ਸਵਰੂਪ ਈਰਖਾ, ਦਵੇਸ਼, ਘ੍ਰਿਣਾ ਵੀ ਜੇਕਰ ਅੰਦਰ ਵਿਚ ਹੈ ਤਾਂ ਉਹ ਵੀ ਅਗਨੀ ਹੇ ਜੋ ਅੰਦਰ ਹੀ ਅੰਦਰ ਸਾੜਦੀ ਰਹਿੰਦੀ ਹੈ। ਬਾਹਰ ਤੋਂ ਲਾਲ, ਪੀਲਾ ਨਹੀਂ ਹੁੰਦਾ, ਪਰ ਕਾਲਾ ਹੁੰਦਾ ਹੈ। ਤਾਂ ਹੁਣ ਇਸ ਕਾਲੇਪਣ ਨੂੰ ਖਤਮ ਕਰਕੇ ਸੱਚੇ ਅਤੇ ਸਾਫ਼ ਬਣੋ।