24.06.24        Punjabi Morning Murli        Om Shanti         BapDada         Madhuban


“ ਪਵਿੱਤਰਤਾ ਰੂਪੀ ਗੁਣ ਨੂੰ ਧਾਰਨ ਕਰ ਡਾਇਰੈਕਟਰ ਦੇ ਡਾਇਰੈਕਸ਼ਨ ਤੇ ਚਲਦੇ ਰਹੋ ਤਾਂ ਦੇਵਤਾਈ ਕਿੰਗਡਮ ਵਿੱਚ ਆ ਜਾਵੋਗੇ

( ਸਵੇਰੇ ਕਲਾਸ ਸੁਨਾਉਣ ਲਈ ਜਗਦੰਬਾ ਮਾਂ ਦੇ ਮਾਧੁਰ ਮਹਾਵਾਕ )

ਓਮ ਸ਼ਾਂਤੀ
ਇਸ ਦੁਨੀਆ ਨੂੰ ਨਾਟਕ ਵੀ ਕਹਿੰਦੇ ਹਨ, ਡਰਾਮਾ ਕਹੋ, ਨਾਟਕ ਕਹੋ ਗੱਲ ਇੱਕ ਹੀ ਹੈ। ਨਾਟਕ ਜੋ ਹੁੰਦਾ ਹੈ ਉਹ ਇੱਕ ਹੀ ਕਹਾਣੀ ਹੁੰਦੀ ਹੈ। ਉਸ ਵਿਚ ਬਹੁਤ ਸਾਰੇ ਬਾਈਪਲਾਂਟਸ ਵਿਚ ਦੀ ਵਿਖਾਉਂਦੇ ਹਨ ਪਰ ਸਟੋਰੀ ਇੱਕ ਹੀ ਹੁੰਦੀ ਹੈ। ਇਸੇ ਤਰ੍ਹਾਂ ਇਹ ਬੇਹੱਦ ਵਰਲਡ ਡਰਾਮਾ ਹੈ, ਇਸ ਨੂੰ ਨਾਟਕ ਵੀ ਕਿਹਾ ਜਾਂਦਾ ਹੈ, ਜਿਸ ਵਿਚ ਅਸੀ ਸਭ ਐਕਟ੍ਰਸ ਹਾਂ। ਹੁਣ ਅਸੀ ਐਕਟ੍ਰਸ ਹਾਂ ਤਾਂ ਐਕਟ੍ਰਸ ਨੂੰ ਨਾਟਕ ਦਾ ਪੂਰਾ ਪਤਾ ਹੋਣਾ ਚਾਹੀਦਾ ਹੈ ਕਿ ਕਿਸ ਸਟੋਰੀ ਤੇ ਇਹ ਸ਼ੁਰੂ ਹੁੰਦਾ ਹੈ, ਸਾਡਾ ਇਹ ਪਾਰਟ ਕਿੱਥੋਂ ਸ਼ੁਰੂ ਹੋਇਆ ਅਤੇ ਕਿੱਥੇ ਤੱਕ ਪੂਰਾ ਹੁੰਦਾ ਹੈ, ਫਿਰ ਉਸ ਵਿਚ ਸਮੇਂ ਪ੍ਰਤੀ ਸਮੇਂ ਕਿਸ - ਕਿਸ ਐਕਟ੍ਰਸ ਦਾ ਕਿਵੇਂ - ਕਿਵੇਂ ਪਾਰਟ ਹੁੰਦਾ ਹੈ ਅਤੇ ਉਸ ਦਾ ਡਾਇਰੈਕਟਰ, ਕ੍ਰਿਏਟਰ ਕੌਣ ਹੈ ਅਤੇ ਇਸ ਨਾਟਕ ਵਿਚ ਹੀਰੋ ਹੀਰੋਇਨ ਪਾਰਟ ਕਿਸ ਦਾ ਹੈ, ਇਨ੍ਹਾਂ ਸਭ ਗੱਲਾਂ ਦਾ ਨਾਲ਼ੇਜ ਹੋਣਾ ਚਾਹੀਦਾ ਹੈ। ਖਾਲੀ ਨਾਟਕ ਕਹਿਣ ਨਾਲ ਤੇ ਪਾਰਟ ਨਹੀਂ ਚੱਲੇਗਾ। ਨਾਟਕ ਹੈ ਤਾਂ ਨਾਟਕ ਦੇ ਅਸੀਂ ਐਕਟ੍ਰਸ ਵੀ ਹਾਂ। ਜੇਕਰ ਕੋਈ ਡਰਾਮੇ ਦਾ ਐਕਟਰ ਹੈ ਅਤੇ ਅਸੀਂ ਉਸਨੂੰ ਪੁੱਛੀਏ ਇਸ ਦੀ ਕੀ ਸਟੋਰੀ ਹੈ, ਇਹ ਕਿੱਥੋਂ ਸ਼ੁਰੂ ਹੁੰਦਾ ਹੈ, ਕਿੱਥੇ ਪੂਰਾ ਹੁੰਦਾ ਹੈ! ਜੇਕਰ ਉਹ ਕਹੇ ਸਾਨੂੰ ਪਤਾ ਨਹੀਂ ਹੈ ਤਾਂ ਇਸ ਨੂੰ ਕੀ ਕਿਹਾ ਜਾਵੇਗਾ? ਕਹਿਣਗੇ ਇਸ ਨੂੰ ਇਤਨਾ ਵੀ ਪਤਾ ਨਹੀਂ ਹੈ, ਕਹਿੰਦਾ ਹੈ ਮੈਂ ਐਕਟਰ ਹਾਂ! ਐਕਟਰ ਨੂੰ ਤੇ ਸਾਰੀਆਂ ਗੱਲਾਂ ਦੀ ਜਾਣਕਾਰੀ ਹੋਣੀ ਚਾਹੀਦੀ ਹੈ ਨਾ। ਨਾਟਕ ਸ਼ੁਰੂ ਹੈ ਤਾਂ ਉਸ ਦਾ ਅੰਤ ਵੀ ਜਰੂਰ ਹੋਵੇਗਾ। ਇਵੇਂ ਨਹੀਂ ਸ਼ੁਰੂ ਹੋਇਆ ਹੈ ਤਾਂ ਚਲਦਾ ਹੀ ਰਹੇਗਾ। ਤਾਂ ਇਨ੍ਹਾਂ ਸਾਰੀਆਂ ਚੀਜਾਂ ਨੂੰ ਸਮਝਣਾ ਹੈ। ਇਸ ਬੇਹੱਦ ਦੇ ਨਾਟਕ ਦਾ ਜੋ ਰਚਿਯਤਾ ਹੈ ਉਹ ਜਾਣਦਾ ਹੈ ਕਿ ਕਿਸ ਤਰ੍ਹਾਂ ਨਾਲ ਇਸ ਨਾਟਕ ਦੀ ਸ਼ੁਰੂਆਤ ਹੋਈ, ਇਸ ਵਿਚ ਮੁਖ - ਮੁੱਖ ਐਕਟਰ ਕਿਹੜੇ ਹਨ ਅਤੇ ਸਾਰੇ ਐਕਟ੍ਰਸ ਵਿਚੋਂ ਹੀਰੋ ਅਤੇ ਹੀਰੋਇਨ ਦਾ ਪਾਰਟ ਕਿਸ ਦਾ ਹੈ, ਇਹ ਸਭ ਗੱਲਾਂ ਬਾਪ ਸਮਝਾ ਰਹੇ ਹਨ।

ਇਹ ਸਭ ਨਾਲੇਜ ਜੋ ਰੋਜ ਕਲਾਸ ਵਿੱਚ ਆਉਂਦੇ ਅਤੇ ਸੁਣਦੇ ਹਨ ਉਹ ਸਮਝਦੇ ਹਨ, ਉਨ੍ਹਾਂ ਨੂੰ ਪਤਾ ਹੈ ਕਿ ਇਸ ਦਾ ਪਹਿਲਾ ਡਾਇਰੈਕਟਰ ਅਤੇ ਕ੍ਰਿਏਟਰ ਕੌਣ ਹੈ? ਕ੍ਰਿਏਟਰ ਕਹਾਂਗੇ ਸੁਪ੍ਰੀਮ ਸੋਲ (ਪਰਮਪਿਤਾ ਪਰਮਾਤਮਾ) ਨੂੰ, ਪਰ ਉਹ ਵੀ ਐਕਟਰ ਹੈ ਉਨ੍ਹਾਂ ਦੀ ਐਕਟਿੰਗ ਕਿਹੜੀ ਹੈ? ਡਾਇਰੈਕਟਰਪਨ ਦੀ। ਉਹ ਇੱਕ ਹੀ ਵਾਰੀ ਆਕੇ ਐਕਟਰ ਬਣਦਾ ਹੈ। ਹੁਣ ਡਾਇਰੈਕਟਰ ਬਣਕੇ ਐਕਟ ਕਰ ਰਿਹਾ ਹੈ। ਉਹ ਕਹਿੰਦੇ ਹਨ ਇਸ ਨਾਟਕ ਦੀ ਸ਼ੁਰੂਆਤ ਮੈਂ ਕਰਦਾ ਹਾਂ। ਹੁਣ ਤੁਸੀ ਸਭ ਜੋ ਵੀ ਪਵਿਤ੍ਰਤਾ ਨੂੰ ਧਾਰਨ ਕਰਕੇ ਡਾਇਰੈਕਟਰ ਦੇ ਡਾਇਰੈਕਸ਼ਨ ਤੇ ਚੱਲ ਰਹੇ ਹੋ, ਉਹ ਸਾਰੇ ਐਕਟ੍ਰਸ ਹੁਣ ਪਿਊਰੀਫ਼ਾਈਡ ਬਣ ਰਹੇ ਹਨ, ਫਿਰ ਇਨ੍ਹਾਂ ਐਕਟ੍ਰਸ ਦੇ ਦਵਾਰਾ ਉਨ੍ਹਾਂ ਦੇ ਜੰਮਣ ਦਾ ਚਕ੍ਰ ਚਲਣਾ ਹੈ। ਇਹ ਬਾਪ ਹੀ ਸਮਝਾਉਂਦੇ ਹਨ ਕਿ ਹੁਣ ਪਵਿੱਤਰ ਹੋਏ ਮਨੁੱਖ, ਦੂਜੇ ਜਨਮ ਵਿਚ ਦੇਵਤਾਈ ਕਿੰਗਡਮ ਵਿੱਚ ਜਾਣਗੇ। ਉਹ ਕਿੰਗਡਮ ਦੋ ਯੁੱਗ ਸੂਰਜਵੰਸ਼ੀ, ਚੰਦ੍ਰਵੰਸ਼ੀ ਰੂਪ ਵਿਚ ਚਲਦੀ ਹੈ ਫਿਰ ਉਹ ਸੂਰਜਵੰਸ਼ੀ ਚੰਦ੍ਰਵੰਸ਼ੀ ਐਕਟ੍ਰਸ ਦਾ ਪਾਰਟ ਜਦੋਂ ਪੂਰਾ ਹੁੰਦਾ ਹੈ ਤਾਂ ਫਿਰ ਥੋੜ੍ਹਾ ਹੇਠਾਂ ਡਿੱਗਦੇ ਹਨ ਮਤਲਬ ਵਾਮ ਮਾਰਗ ਵਿਚ ਆਉਂਦੇ ਹਨ। ਫਿਰ ਦੂਜੇ ਧਰਮਾਂ ਦਾ ਟਰਨ ਆਉਂਦਾ ਹੈ ਇਬਰਾਹਿਮ, ਬੁੱਧ, ਫਿਰ ਕ੍ਰਿਸ਼ਚਨ ਇਹ ਸਾਰੇ ਧਰਮ ਸਥਾਪਕ ਨੰਬਰਵਾਰ ਆਕੇ ਆਪਣਾ ਧਰਮ ਸਥਾਪਨ ਕਰਦੇ ਹਨ।

ਤਾਂ ਵੇਖੋ, ਨਾਟਕ ਦੀ ਸਟੋਰੀ ਕਿੱਥੋਂ ਤੋਂ ਸ਼ੁਰੂ ਹੋਈ, ਕਿੱਥੇ ਪੂਰੀ ਹੁੰਦੀ ਹੈ। ਉਸ ਦੇ ਵਿਚ ਇਹ ਦੂਜੇ ਬਾਈਪਲਾਂਟਸ ਕਿਵੇਂ ਚਲਦੇ ਹਨ, ਇਹ ਸਾਰੇ ਵ੍ਰਿਤਾਂਤ ਬੈਠ ਕਰਕੇ ਸਮਝਾਉਂਦੇ ਹਨ। ਹੁਣ ਇਹ ਨਾਟਕ ਪੂਰਾ ਹੋਣ ਤੇ ਹੈ, ਉਹ ਨਾਟਕ ਤੇ ਤਿੰਨ ਘੰਟੇ ਵਿਚ ਪੂਰਾ ਹੁੰਦਾ ਹੈ, ਇਸਨੂੰ ਪੰਜ ਹਜਾਰ ਵਰ੍ਹੇ ਲਗਦੇ ਹਨ। ਬਾਕੀ ਉਸ ਵਿਚ ਥੋੜੇ ਵਰ੍ਹੇ ਹਨ, ਬਸ ਹੁਣ ਉਸ ਦੀ ਤਿਆਰੀ ਹੈ। ਹੁਣ ਇਹ ਨਾਟਕ ਪੂਰਾ ਹੋ ਕਰਕੇ ਫਿਰ ਰਿਪੀਟ ਹੋਵੇਗਾ। ਤਾਂ ਇਹ ਸਾਰਾ ਵ੍ਰਿਤਾਂਤ ਬੁੱਧੀ ਵਿਚ ਹੋਣਾ ਚਾਹੀਦਾ ਹੈ, ਇਸੇ ਨੂੰ ਗਿਆਨ ਕਿਹਾ ਜਾਂਦਾ ਹੈ। ਹੁਣ ਵੇਖੋ ਬਾਪ ਆ ਕਰਕੇ ਨਵਾਂ ਭਾਰਤ, ਨਵੀਂ ਦੁਨੀਆ ਬਣਾ ਰਹੇ ਹਨ। ਭਾਰਤ ਜਦੋਂ ਨਵਾਂ ਸੀ ਤਾਂ ਇਤਨੀ ਵੱਡੀ ਦੁਨਿਆ ਨਹੀਂ ਸੀ। ਅੱਜ ਪੁਰਾਣਾ ਭਾਰਤ ਹੈ ਤਾਂ ਦੁਨੀਆ ਵੀ ਪੁਰਾਣੀ ਹੈ। ਬਾਪ ਆ ਕਰਕੇ ਭਾਰਤ ਜੋ ਅਵਿਨਾਸ਼ੀ ਖੰਡ ਹੈ, ਪ੍ਰਾਚੀਨ ਆਪਣਾ ਦੇਸ਼ ਹੈ। ਹੁਣ ਦੇਸ਼ ਕਹਿੰਦੇ ਹਨ ਕਿਉਂਕਿ ਦੂਜੇ ਦੇਸ਼ਾਂ ਵਿਚ ਇਹ ਵੀ ਇੱਕ ਟੁਕੜਾ ਹੋ ਗਿਆ ਹੈ। ਪ੍ਰੰਤੂ ਅਸਲ ਵਿਚ ਸਾਰੀ ਵਰਲਡ ਸਾਰੀ ਪ੍ਰਥਿਵੀ ਤੇ ਇੱਕ ਭਾਰਤ ਦਾ ਰਾਜ਼ ਸੀ, ਜਿਸ ਨੂੰ ਕਿਹਾ ਜਾਂਦਾ ਹੈ ਪ੍ਰਾਚੀਨ ਭਾਰਤ। ਉਸ ਵੇਲੇ ਦਾ ਭਾਰਤ ਗਾਇਆ ਹੋਇਆ ਹੈ, ਸੋਨੇ ਦੀ ਚਿੜੀਆ। ਸਾਰੀ ਪ੍ਰਥਿਵੀ ਤੇ ਸਿਰਫ ਭਾਰਤ ਦਾ ਹੀ ਕੰਟ੍ਰੋਲ ਸੀ, ਇੱਕ ਰਾਜ ਸੀ, ਇੱਕ ਧਰਮ ਸੀ। ਉਸ ਵੇਲੇ ਪੂਰਾ ਸੁਖ ਸੀ, ਹੁਣ ਕਿੱਥੇ ਹੈ ਇਸਲਈ ਬਾਪ ਕਹਿੰਦੇ ਹਨ ਇਸ ਦਾ ਡੀਸਟ੍ਰਕਸ਼ਨ ਕਰਕੇ ਫਿਰ ਇੱਕ ਰਾਜ, ਇੱਕ ਧਰਮ ਅਤੇ ਪ੍ਰਾਚੀਨ ਉਹ ਹੀ ਨਵਾਂ ਭਾਰਤ ਨਵੀਂ ਦੁਨੀਆ ਬਣਾਉਂਦਾ ਹਾਂ। ਸਮਝਾ। ਉਸ ਦੁਨੀਆ ਵਿਚ ਕੋਈ ਦੁੱਖ ਨਹੀਂ, ਕੋਈ ਰੋਗ ਨਹੀਂ, ਕਦੇ ਕੋਈ ਅਕਾਲੇ ਮ੍ਰਿਤੂ ਨਹੀਂ। ਤਾਂ ਅਜਿਹੀ ਜੀਵਨ ਪਾਉਣ ਦੇ ਲਈ ਪੁਰਸ਼ਾਰਥ ਕਰੋ। ਮੁਫ਼ਤ ਵਿਚ ਥੋੜ੍ਹੀ ਨਾ ਮਿਲੇਗੀ। ਕੁਝ ਤੇ ਮਿਹਨਤ ਕਰਨੀ ਪਵੇਗੀ। ਬੀਜ ਬਾਉਣਗੇ ਤਾਂ ਪਾਉਣਗੇ। ਬਾਉਣਗੇ ਨਹੀਂ ਤਾਂ ਪਾਉਣਗੇ ਕਿਵੇਂ? ਤਾਂ ਇਹ ਕਰਮ ਖੇਤਰ ਹੈ, ਇਸ ਖੇਤਰ ਵਿਚ ਕਰਮਾਂ ਨਾਲ ਬਾਉਣਾ ਹੈ। ਜੋ ਕਰਮ ਅਸੀਂ ਬਾਉਦੇ ਹਾਂ ਉਹ ਫਲ ਪਾਉਂਦੇ ਹਨ। ਬਾਪ ਕਰਮਾਂ ਦਾ ਬੀਜ ਬਾਉਣ ਦਾ ਸਿਖਲਾ ਰਹੇ ਹਨ। ਜਿਵੇਂ ਖੇਤੀ ਕਰਨਾ ਸਿਖਾਉਂਦੇ ਦੇ ਹਨ ਨਾ, ਕਿਵੇ ਬੀਜ਼ ਪਾਓ, ਕਿਵੇਂ ਉਸਦੀ ਸੰਭਾਲ ਕਰੋ, ਉਸਦਾ ਵੀ ਟ੍ਰੇਨਿਗ ਦਿੰਦੇ ਹਨ। ਤਾਂ ਬਾਪ ਆਕੇ ਸਾਨੂੰ ਕਰਮ ਦੇ ਖੇਤ ਦੇ ਲਈ, ਕਰਮਾ ਨੂੰ ਕਿਵੇਂ ਬੋਈਏ, ਉਸਦੀ ਟ੍ਰੇਨਿਗ ਦੇ ਰਹੇ ਹਨ ਕਿ ਆਪਣੇ ਕਰਮਾਂ ਨੂੰ ਉੱਚ ਬਣਾਓ, ਚੰਗੇ ਬੀਜ਼ ਪਾਓਗੇ ਤਾਂ ਫਲ ਚੰਗਾ ਮਿਲੇਗਾ। ਜਦੋਂ ਕਰਮ ਚੰਗਾ ਹੋਵੇਗਾ ਫਿਰ ਜੋ ਬੀਜੋਗੇ ਉਸਦਾ ਫਲ ਚੰਗਾ ਮਿਲੇਗਾ। ਜੇਕਰ ਕਰਮ ਰੂਪੀ ਬੀਜ਼ ਵਿੱਚ ਤਾਕਤ ਨਹੀਂ ਹੋਵੇਗੀ, ਕਰਮ ਬੁਰੇ ਬੋਵੋਗੇ ਤਾਂ ਫਲ ਕੀ ਮਿਲੇਗਾ? ਇਹ ਜੋ ਖਾ ਰਹੇ ਹੋ ਫਿਰ ਰੋ ਰਹੇ ਹੋ। ਜੋ ਖਾਂਦੇ ਹੋ ਉਸਨੂੰ ਹੀ ਰੋ ਰਹੇ ਹੋ, ਦੁੱਖ ਅਤੇ ਅਸ਼ਾਂਤੀ ਹੈ। ਕੁਝ - ਨਾ -ਕੁਝ ਰੋਗ ਆਦਿ ਖਿਟਪਿਟ ਹੁੰਦੀ ਹੀ ਰਹਿੰਦੀ ਹੈ, ਸਭ ਗੱਲ ਮਨੁੱਖ ਨੂੰ ਦੁੱਖੀ ਕਰਦੀਆਂ ਹਨ ਨਾ ਇਸਲਈ ਬਾਪ ਕਹਿੰਦੇ ਹਨ ਹਾਲੇ ਤੁਹਾਡੇ ਕਰਮਾ ਨੂੰ ਮੈਂ ਉੱਚ ਕਵਾਲਿਟੀ ਦਾ ਬਣਾਉਂਦਾ ਹਾਂ, ਜਿਵੇਂ ਬੀਜ਼ ਵੀ ਉਸੀ ਕਵਾਲਿਟੀ ਦਾ ਹੋਵੇਗਾ ਤਾਂ ਉਸ ਕਵਾਲਿਟੀ ਨੂੰ ਬੋਵੋਗੇ, ਤਾਂ ਫਲ ਉਸਦਾ ਚੰਗਾ ਨਿਕਲੇਗਾ। ਜੇਕਰ ਬੀਜ਼ ਚੰਗੀ ਕਵਾਲਿਟੀ ਦਾ ਨਹੀਂ ਹੋਵੇਗਾ ਤਾਂ ਫਿਰ ਚੰਗੀ ਕਵਾਲਿਟੀ ਦਾ ਫਲ ਨਹੀਂ ਮਿਲੇਗਾ। ਤਾਂ ਸਾਡੇ ਕਰਮ ਨੂੰ ਵੀ ਚੰਗੀ ਕਵਾਲਿਟੀ ਚਾਹੀਦੀ ਹੈ ਨਾ। ਤਾਂ ਹੁਣ ਬਾਪ ਸਾਡੇ ਕਰਮ ਰੂਪੀ ਬੀਜ਼ ਨੂੰ ਚੰਗੀ ਕਵਾਲਿਟੀ ਵਾਲਾ ਬਣਾਉਂਦੇ ਹਨ। ਤਾਂ ਉਹ ਸ਼੍ਰੇਸ਼ਠ ਕਵਾਲਿਟੀ ਦਾ ਬੀਜ਼ ਜੇਕਰ ਬੋਵੋਗੇ ਤਾਂ ਸ਼ੇਸਠ ਫਲ ਮਿਲੇਗਾ। ਤਾਂ ਆਪਣੇ ਕਰਮਾਂ ਦਾ ਜੋ ਸੀਡ (ਬੀਜ਼) ਹੈ, ਉਹ ਚੰਗਾ ਬਣਾਓ ਅਤੇ ਫਿਰ ਚੰਗਾ ਬੋਣਾ ਸਿੱਖੋ। ਤਾਂ ਇਹ ਸਭ ਚੀਜਾਂ ਨੂੰ ਸਮਝ ਕੇ ਹੁਣ ਆਪਣਾ ਪੁਰਸ਼ਾਰਥ ਕਰੋ।

ਅੱਛਾ, ਹੁਣ ਦੋ ਮਿੰਟ ਸਾਈਲੈਂਸ। ਸਾਈਲੈਂਸ ਦਾ ਮਤਲਬ ਆਈ ਐਮ ਸੋਲ, ਫਸਟ ਸਾਈਲੈਂਸ ਪਿੱਛੇ ਟਾਕੀ ਵਿੱਚ ਆਉਂਦੇ ਹਨ। ਹੁਣ ਬਾਪ ਕਹਿੰਦੇ ਹਨ ਫਿਰ ਚੱਲੋ ਸਾਈਂਲੈਂਸ, ਵਰਲਡ ਤੇ ਸਾਈਲੈਂਸ ਹੈ। ਸ਼ਾਂਤੀ ਆਪਣਾ ਸਵਧਰਮ ਹੈ। ਉਸ ਸਾਈਲੈਂਸ ਵਿੱਚ ਚੱਲਣ ਦੇ ਲਈ ਕਹਿੰਦੇ ਹਨ - ਇਸ ਦੇਹ ਦਾ ਅਤੇ ਦੇਹ ਸਹਿਤ ਦੇਹ ਦੇ ਸੰਬੰਧਾਂ ਦੀ ਹੁਣ ਅਟੈਚਮੈਂਟ ਛੱਡੋ, ਉਸ ਨਾਲ ਡਿਟੈਚ ਹੋ ਜਾਓ। ਸਨ ਆਫ਼ ਸੁਪ੍ਰੀਮ ਸੋਲ, ਹੁਣ ਮੈਨੂੰ ਯਾਦ ਕਰੋ ਅਤੇ ਮੇਰੇ ਧਾਮ ਵਿੱਚ ਆ ਜਾਓ। ਤਾਂ ਹੁਣ ਚਲਣ ਦਾ ਧਿਆਨ ਰੱਖੋ, ਹੁਣ ਆਉਣ ਦਾ ਨਹੀਂ ਖਿਆਲ ਕਰੋ। ਅੰਤ ਮਤਿ ਸੋ ਗਤੀ। ਹੁਣ ਕੋਈ ਵੀ ਅਟੈਚਮੈਂਟ ਨਹੀਂ। ਹੁਣ ਤਾਂ ਸ਼ਰੀਰ ਦੀ ਵੀ ਅਟੈਚਮੈਂਟ ਛੱਡ ਦਵੋ। ਸਮਝਾ। ਇਵੇਂ ਦੀ ਆਪਣੀ ਧਾਰਨਾ ਬਣਾਉਣ ਦੀ ਹੈ ਅੱਛਾ, ਹੁਣ ਬੈਠੋ ਸਾਈਲੈਂਸ ਵਿੱਚ। ਚੱਲਦੇ ਫਿਰਦੇ ਵੀ ਸਾਈਂਲੈਂਸ, ਬੋਲਦੇ ਵੀ ਸਾਈਂਲੈਂਸ। ਬੋਲਦੇ ਕਿਵੇਂ ਸਾਈਲੈਂਸ ਹੁੰਦੀ ਹੈ? ਪਤਾ ਹੈ? ਬੋਲਦੇ ਸਮੇਂ ਸਾਡਾ ਬੁੱਧੀਯੋਗ ਆਪਣੇ ਉਸੀ ਆਈ ਐਮ ਸੋਲ, ਫਸਟ ਪਿਉਰ ਸੋਲ ਮਤਲਬ ਸਾਈਲੈਂਸ ਸੋਲ, ਇਹ ਯਾਦ ਰੱਖਣਾ। ਬੋਲਦੇ ਸਮੇਂ ਸਾਡੇ ਵਿੱਚ ਇਹ ਨਾਲੇਜ਼ ਹੋਣੀ ਚਾਹੀਦੀ ਹੈ, ਜਿਵੇਂ ਮੈਂ ਇਸਦਾ ਆਧਾਰ ਲੈਕੇ ਬੋਲਦਾ ਹਾਂ। ਚੱਲੋ ਹੁਣ ਅੱਖਾਂ ਦਾ ਆਧਾਰ ਲੈਂਦੇ ਹਾਂ, ਦੇਖਦੇ ਹਾਂ। ਜਿਸਦੀ ਜਰੂਰਤ ਹੈ ਉਸਦਾ ਆਧਾਰ ਲੈਕੇ ਕੰਮ ਕਰੋ। ਇਵੇਂ ਦਾ ਆਧਾਰ ਲੈਕੇ ਕੰਮ ਕਰੋਗੇ ਤਾਂ ਬਹੁਤ ਖੁਸ਼ੀ ਰਹੇਗੀ, ਫਿਰ ਕੋਈ ਬੁਰਾ ਕੰਮ ਵੀ ਨਹੀਂ ਹੋਵੇਗਾ।

ਅਜਿਹੇ ਬਾਪਦਾਦਾ ਅਤੇ ਮਾਂ ਦੇ ਮਿੱਠੇ - ਮਿੱਠੇ ਬਹੁਤ ਵਧੀਆ, ਸਦਾ ਸਾਈਂਲੈਂਸ ਦੀ ਅਨੁਭਤੀ ਕਰਨ ਵਾਲੇ ਬੱਚਿਆਂ ਦੇ ਪ੍ਰਤੀ ਯਾਦਪਿਆਰ ਅਤੇ ਗੁੱਡਮਾਰਨਿੰਗ। ਅੱਛਾ।

1. ਸੰਦੇਸ਼ੀ ਦੇ ਤਨ ਦਵਾਰਾ ਆਲਮਾਇਟੀ ਪਿਤਾ ਦੇ ਉਚਾਰਿਤ ਮਹਾਂਵਾਕ ( ਮਾਤੇਸ਼ਵਰੀ ਜੀ ਦੇ ਪ੍ਰਤੀ ) ਹੇ ਸ਼ਿਰੋਮਨੀ ਰਾਧੇ ਬੇਟੀ, ਤੁਸੀਂ ਨਿਸ਼ ਦਿਨ ਮੇਰੇ ਸਮ ਦਿਵਯ ਕੰਮ ਵਿੱਚ ਤੱਤਪਰ ਹੋ ਮਤਲਬ ਵੈਸ਼ਨਵ ਸ਼ੁੱਧ ਸਵਰੂਪ ਹੋ, ਸ਼ੁੱਧ ਸੇਵਾ ਕਰਦੀ ਹੋ ਸ਼ਾਕਸ਼ਾਤ ਮੇਰਾ ਸਵਰੂਪ ਹੋ। ਜੋ ਬੱਚੇ ਆਪਣੇ ਪਿਤਾ ਦੇ ਫੁੱਟਸਟੇਪ ਨਹੀਂ ਲੈਂਦੇ ਉਹਨਾਂ ਤੋਂ ਮੈਂ ਬਿਲਕੁਲ ਦੂਰ ਹਾਂ ਕਿਉਂਕਿ ਬੱਚਾ ਤਾਂ ਫਿਰ ਪਿਤਾ ਦੇ ਸਮਾਨ ਜਰੂਰ ਚਾਹੀਦਾ ਹੈ। ਇਹ ਕ਼ਾਇਦਾ ਹੁਣ ਸਥਾਪਨ ਹੁੰਦਾ ਹੈ ਜੋ ਸਤਿਯੁਗ ਤ੍ਰੇਤਾ ਤੱਕ ਚਲਦਾ ਹੈ, ਉੱਥੇ ਜਿਵੇਂ ਬਾਪ ਉਵੇਂ ਬੇਟਾ। ਉੱਥੇ ਦਵਾਪਰ ਕਲਿਯੁਗ ਵਿੱਚ ਜਿਵੇਂ ਦਾ ਬਾਪ ਉਵੇਂ ਦੇ ਬੇਟੇ ਨਹੀਂ ਹੁੰਦੇ। ਹੁਣ ਬੱਚਿਆਂ ਨੂੰ ਬਾਪ ਸਮਾਨ ਬਣਨ ਦੀ ਮਿਹਨਤ ਕਰਨੀ ਪੈਂਦੀ ਹੈ, ਪਰ ਉੱਥੇ ਤੇ ਨੇਚਰੁਲ ਇਵੇਂ ਦਾ ਕਾਇਦਾ ਬਣਿਆ ਹੋਇਆ ਹੈ ਜਿਵੇਂ ਬਾਪ ਉਵੇਂ ਬੇਟਾ। ਜੋ ਅਨਾਦਿ ਕ਼ਾਇਦਾ ਇਸ ਸੰਗਮ ਸਮੇਂ ਤੇ ਈਸ਼ਵਰ ਪਿਤਾ ਪ੍ਰਤੱਖ ਹੋਕੇ ਸਥਾਪਨ ਕਰਦਾ ਹੈ।

2) ਮਧੁਰ ਮਾਲੀ ਦੀ ਮਧੁਰ ਮਿੱਠੀ ਦਿਵਯ ਪੁਰਸ਼ਾਰਥੀ ਬੇਟੀ, ਹੁਣ ਤੈਨੂੰ ਬਹੁਤ ਰਮਣੀਕ ਸਵੀਟਨੇਸ ਬਣਨਾ ਅਤੇ ਬਣਾਉਣਾ ਹੈ। ਹੁਣ ਵਰਲਡ ਸਾਵਰੰਟੀ ਦੀ ਚਾਬੀ ਸੈਕਿੰਡ ਵਿੱਚ ਪ੍ਰਾਪਤ ਕਰਨਾ ਅਤੇ ਕਰਾਉਣਾ ਤੁਹਾਡੇ ਹੱਥ ਵਿੱਚ ਹੈ। ਦੇਖੋ, ਆਲਮਾਇਟੀ ਜੋ ਹਰੇਕ ਜੀਵ ਪ੍ਰਾਣੀ ਦਾ ਮਾਲਿਕ ਹੈ ਉਹ ਜਦੋਂ ਪ੍ਰੈਕਟੀਕਲ ਵਿੱਚ ਇਸ ਕਰਮਸ਼ੇਤਰ ਤੇ ਆਇਆ ਹੈ ਉਦੋਂ ਸਾਰੀ ਸ਼੍ਰਿਸਟੀ ਹੈਪੀ ਹਾਊਸ ਬਣ ਜਾਂਦੀ ਹੈ। ਇਸ ਸਮੇਂ ਉਹ ਹੀ ਜੀਵ ਪ੍ਰਾਣੀਆਂ ਦਾ ਮਾਲਿਕ ਅਵਿੱਅਕਤ ਰਿਤੀ ਨਾਲ ਸ਼੍ਰਿਸਟੀ ਨੂੰ ਚਲਾ ਰਿਹਾ ਹੈ। ਪਰ ਜਦੋਂ ਉਹ ਪ੍ਰਤੱਖ ਰੂਪ ਵਿੱਚ ਦੇਹਧਾਰੀ ਬਣ ਮਾਲਿਕਪਨ ਨਾਲ ਕਰਮਸ਼ੇਤਰ ਵਿੱਚ ਆਉਂਦਾ ਹੈ ਉਦੋਂ ਸਤਿਯੁਗ ਤ੍ਰੇਤਾ ਦੇ ਸਮੇਂ ਸਭ ਪ੍ਰਾਣੀ ਸੁਖੀ ਬਣ ਜਾਂਦੇ ਹਨ। ਉੱਥੇ ਸੱਚ ਦੀ ਦਰਬਾਰ ਖੁਲੀ ਰਹਿੰਦੀ ਹੈ। ਜਿਸ ਨਾਲ ਈਸ਼ਵਰੀ ਸੁਖ ਪ੍ਰਾਪਤ ਕਰਨ ਅਰਥ ਪੁਰਸ਼ਾਰਥ ਕੀਤਾ ਹੈ ਉਹਨਾਂ ਨੂੰ ਉੱਥੇ ਸਦਾ ਦੇ ਲਈ ਸੁਖ ਪ੍ਰਾਪਤ ਹੋ ਜਾਂਦਾ ਹੈ। ਇਸ ਸਮੇਂ ਸਭ ਜੀਵ ਪ੍ਰਾਣੀਆਂ ਨੂੰ ਸੁਖ ਦਾ ਦਾਨ ਨਹੀਂ ਮਿਲਦਾ ਹੈ, ਪੁਰਸ਼ਾਰਥ ਹੀ ਪ੍ਰਾਲਬੱਧ ਨੂੰ ਖਿੱਚਦਾ ਹੈ। ਜਿਨ੍ਹਾਂ ਦਾ ਈਸ਼ਵਰ ਦੇ ਨਾਲ ਯੋਗ ਹੈ ਉਹਨਾਂ ਨੂੰ ਈਸ਼ਵਰ ਦਵਾਰਾ ਸੰਪੂਰਨ ਸੁਖ ਦਾ ਦਾਨ ਮਿਲਦਾ ਹੈ।

3) ਓਹੋ! ਤੁਸੀਂ ਉਹ ਹੀ ਸ਼ਕਤੀ ਹੋ ਜੋ ਆਪਣੀ ਈਸ਼ਵਰੀ ਤਾਕਤ ਦਾ ਰੰਗ ਦਿਖਲਾਏ ਇਸ ਆਸੁਰੀ ਦੁਨੀਆਂ ਦਾ ਵਿਨਾਸ਼ ਕਰ ਦੈਵੀ ਦੁਨੀਆਂ ਦੀ ਸਥਾਪਨਾ ਕਰ ਰਹੀ ਹੋ, ਫਿਰ ਪਿੱਛੇ ਸਭ ਸ਼ਕਤੀਆਂ ਦੀ ਮਹਿਮਾ ਨਿਕਲਦੀ ਹੈ। ਹੁਣ ਉਹ ਤਾਕਤ ਤੁਹਾਡੇ ਵਿੱਚ ਭਰ ਰਹੀ ਹੈ। ਤੁਸੀਂ ਸਦਾ ਆਪਣੇ ਈਸ਼ਵਰੀ ਬਾਲ ਅਤੇ ਰੂਹਾਬ ਦੇ ਮਰਤਬੇ ਵਿੱਚ ਰਹੋ ਤਾਂ ਸਦਾ ਅਪਾਰ ਖੁਸ਼ੀ ਰਹੇਗੀ। ਨਿਤ ਹਰਸ਼ਿਤ ਮੁਖ। ਤੁਹਾਨੂੰ ਨਸ਼ਾ ਹੋਣਾ ਚਾਹੀਦਾ ਕਿ ਮੈਂ ਕੌਣ ਹਾਂ! ਕਿਸਦਾ ਹਾਂ? ਸਾਡਾ ਕਿੰਨਾ ਸੋਭਾਗ ਹੈ? ਕਿੰਨਾ ਵੱਡਾ ਪਦ ਹੈ? ਹੁਣ ਤੁਸੀਂ ਪਹਿਲੇ ਸੈਲਫ ਦਾ ਸਵਰਾਜ ਪ੍ਰਾਪਤ ਕਰਦੇ ਹੋ ਫਿਰ ਸਤਿਯੁਗ ਵਿੱਚ ਯੁਵਰਾਜ ਬਣੋਂਗੇ। ਤਾਂ ਕਿੰਨਾ ਨਸ਼ਾ ਚਾਹੀਦਾ ਹੈ! ਇਸ ਆਪਣੇ ਭਾਗ ਨੂੰ ਦੇਖ ਖੁਸ਼ੀ ਵਿੱਚ ਰਹੋ, ਆਪਣੇ ਲੱਕ ਨੂੰ ਦੇਖੋ ਉਸ ਨਾਲ ਕਿੰਨੀ ਲਾਟਰੀ ਮਿਲਦੀ ਹੈ। ਕਿੰਨਾ ਸ਼੍ਰੇਸ਼ਠ ਤੇਰਾ ਲੱਕ ਜਿਸ ਲੱਕ ਨਾਲ ਬੈਕੁੰਠ ਦੀ ਲਾਟਰੀ ਮਿਲ ਜਾਂਦੀ ਹੈ। ਸਮਝਾ, ਦੈਵੀ ਫੁੱਲ ਬੱਚੀ।

4) ਇਸ ਸੁਹਾਵਣੇ ਸੰਗਮ ਸਮੇਂ ਖੁਦ ਨਿਰਾਕਾਰ ਪਰਮਾਤਮਾ ਨੇ ਸਾਕਾਰ ਵਿੱਚ ਆਕੇ ਇਹ ਈਸ਼ਵਰੀ ਫੈਕਟਰੀ ਖੋਲੀ ਹੈ, ਜਿੱਥੇ ਤੋਂ ਕੋਈ ਵੀ ਮਨੁੱਖ ਆਪਣਾ ਵਿਨਾਸ਼ੀ ਕੱਖਪਨ ਦੇ ਅਵਿਨਾਸ਼ੀ ਗਿਆਨ ਰਤਨ ਲੈ ਸਕਦਾ ਹੈ। ਇਹ ਅਵਿਨਾਸ਼ੀ ਗਿਆਨ ਰਤਨਾਂ ਦੀ ਖਰੀਦਾਰੀ ਅਤਿ ਸੂਕ੍ਸ਼੍ਮ ਹੈ, ਇਸਨੂੰ ਬੁੱਧੀ ਨਾਲ ਖਰੀਦ ਕਰਨਾ ਹੈ। ਇਹ ਕੋਈ ਸਥੂਲ ਵਸਤੂ ਨਹੀਂ ਹੈ ਜੋ ਇਹਨਾਂ ਨੈਣਾਂ ਤੋਂ ਦੇਖਣ ਵਿੱਚ ਆਏ ਜੇਕਰ ਅਤਿ ਮਹੀਨ ਗੁਪਤ ਛਿਪੀ ਹੋਈ ਹੋਣ ਦੇ ਕਾਰਣ ਇਹਨਾਂ ਨੂੰ ਕੋਈ ਵੀ ਲੁੱਟ ਨਹੀਂ ਸਕਦਾ ਹੈ। ਇਵੇਂ ਦਾ ਸਰਵੋਤਮ ਗਿਆਨ ਖਜ਼ਾਨਾ ਪ੍ਰਾਪਤ ਕਰਨ ਨਾਲ ਅਤਿ ਨਿਰਸੰਕਲਪ ਸੁਖਦਾਯਕ ਅਵਸਥਾ ਰਹਿੰਦੀ ਹੈ। ਜਦੋਂ ਤੱਕ ਕਿਸੇ ਨੇ ਕੋਈ ਨੇ ਇਹ ਅਵਿਨਾਸ਼ੀ ਗਿਆਨ ਰਤਨ ਖਰੀਦ ਨਹੀਂ ਕੀਤਾ ਹੈ ਉਦੋਂ ਤੱਕ ਨਿਸਚਿੰਤ , ਬੇਫ਼ਿਕਰ, ਨਿਰਸੰਕਲਪ ਰਹਿ ਨਹੀਂ ਸਕਦਾ ਇਸਲਈ ਇਹਨਾਂ ਅਵਿਨਾਸ਼ੀ ਗਿਆਨ ਰਤਨਾਂ ਦੀ ਕਮਾਈ ਕਰ ਆਪਣੇ ਬੁੱਧੀ ਰੂਪੀ ਸੂਕ੍ਸ਼੍ਮ ਤਿਜੋਰੀ ਵਿੱਚ ਧਾਰਨ ਕਰ ਨਿਤ ਨਿਸ਼ਚਿੰਤ ਰਹਿਣਾ ਹੈ। ਵਿਨਾਸ਼ੀ ਧਨ ਵਿੱਚ ਤਾਂ ਦੁੱਖ ਸਮਾਇਆ ਹੋਇਆ ਹੈ ਅਤੇ ਅਵਿਨਾਸ਼ੀ ਗਿਆਨ ਧਨ ਵਿੱਚ ਸੁਖ ਸਮਾਇਆ ਹੋਇਆ ਹੈ।

5) ਜਿਵੇਂ ਸੂਰਜ ਸਾਗਰ ਦੇ ਜਲ ਨੂੰ ਖਿੱਚਦਾ ਹੈ ਜੋ ਫਿਰ ਉੱਚੇ ਪਹਾੜਾ ਤੇ ਵਰਦਾ ਹੈ, ਉਵੇਂ ਇਹ ਵੀ ਡਾਇਰੈਕਟ ਈਸ਼ਵਰ ਦਵਾਰਾ ਵਰਖਾ ਬਰਸਦੀ ਹੈ। ਕਹਿੰਦੇ ਹਨ ਸ਼ਿਵ ਦੀਆਂ ਜਟਾਵਾਂ ਤੋਂ ਗੰਗਾ ਨਿਕਲਦੀ ਹੈ। ਹੁਣ ਇਹਨਾਂ ਦੇ ਮੁਖ ਕਵਲ ਦਵਾਰਾ ਅੰਮ੍ਰਿਤਧਾਰਾ ਬਰਸ ਰਹੀ ਹੈ, ਜਿਸਨੂੰ ਹੀ ਅਵਿਨਾਸ਼ੀ ਈਸ਼ਵਰੀ ਧਾਰਾ ਕਿਹਾ ਜਾਂਦਾ ਹੈ, ਜਿਸਨਾਲ ਤੁਸੀਂ ਭਾਗੀਰੱਥ ਪੁੱਤਰ ਪਾਵਨ ਹੋ, ਅਮਰ ਬਣ ਰਹੇ ਹੋ। ਇਹ ਸਿਰਤਾਜ ਬਣਨ ਦੀ ਵੰਡਰਫੁੱਲ ਮੰਡਲੀ ਹੈ, ਇੱਥੇ ਜੋ ਵੀ ਨਰ ਅਤੇ ਨਾਰੀ ਆਉਣਗੇ ਉਹ ਸਿਰਤਾਜ ਬਣ ਜਾਣਗੇ। ਦੁਨੀਆਂ ਨੂੰ ਵੀ ਮੰਡਲੀ ਕਿਹਾ ਜਾਂਦਾ ਹੈ। ਮੰਡਲ ਮਤਲਬ ਸਥਾਨ, ਹੁਣ ਇਹ ਮੰਡਲੀ ਕਿੱਥੇ ਟਿਕੀ ਹੋਈ ਹੈ? ਓਮ ਆਕਾਰ ਵਿੱਚ ਮਤਲਬ ਅਹਿਮ ਸਵਧਰਮ ਵਿੱਚ ਅਤੇ ਸਾਰੀ ਦੁਨੀਆਂ ਸਵਧਰਮ ਨੂੰ ਭੁੱਲ ਪ੍ਰਕ੍ਰਿਤੀ ਦੇ ਧਰਮ ਵਿੱਚ ਟਿਕੀ ਹੋਈ ਹੈ। ਤੁਸੀਂ ਸ਼ਕਤੀਆਂ ਫਿਰ ਪ੍ਰਕ੍ਰਿਤੀ ਨੂੰ ਭੁੱਲ ਆਪਣੇ ਸਵਧਰਮ ਵਿੱਚ ਟਿਕੀ ਹੋਈ ਹੋ।

6) ਇਸ ਦੁਨੀਆਂ ਵਿੱਚ ਸਭ ਮਨੁੱਖ ਨਿਰਾਕਾਰ ਈਸ਼ਵਰ ਨੂੰ ਯਾਦ ਕਰਦੇ ਹਨ, ਜਿਸਨੂੰ ਆਪਣੇ ਨੈਣਾਂ ਨਾਲ ਦੇਖਿਆ ਵੀ ਨਹੀਂ ਹੈ ਉਸ ਨਿਰਾਕਾਰ ਵਿੱਚ ਉਹਨਾਂ ਨੂੰ ਇਨਾ ਅਤਿ ਪਿਆਰ ਰਹਿੰਦਾ ਹੈ ਜੋ ਕਹਿੰਦੇ ਹਨ ਹੇ ਈਸ਼ਵਰ ਆਪਣੇ ਵਿੱਚ ਮੈਨੂੰ ਲੀਨ ਕਰ ਦਵੋ, ਪਰ ਕਿਵੇਂ ਦਾ ਵੰਡਰ ਹੈ ਜੋ ਖੁਦ ਈਸ਼ਵਰ ਜਦੋਂ ਸਾਕਾਰ ਵਿੱਚ ਪ੍ਰਤੱਖ ਹੋਏ ਹੈ ਉਦੋਂ ਉਸਨੂੰ ਪਹਿਚਾਣਦੇ ਨਹੀਂ ਹਨ। ਈਸ਼ਵਰ ਦੇ ਬਹੁਤ ਪਿਆਰੇ ਭਗਤ ਇਵੇਂ ਕਹਿੰਦੇ ਹਨ ਜਿਧਰ ਦੇਖਦਾ ਹਾਂ ਉਧਰ ਤੁਸੀਂ ਹੀ ਤੁਸੀਂ ਹੋ, ਭਾਵੇਂ ਉਹ ਦੇਖਦੇ ਵੀ ਨਹੀਂ ਹਨ ਪਰ ਬੁੱਧੀਯੋਗ ਨਾਲ ਇਹ ਹੀ ਮਹਿਸ਼ੂਸ ਕਰਦੇ ਹਨ ਕਿ ਈਸਵਰ ਸ੍ਰਵਤ੍ਰ ਹੈ। ਪਰ ਤੁਸੀਂ ਅਨੁਭਵ ਨਾਲ ਕਹਿੰਦੇ ਹੋ ਕਿ ਖੁਦ ਨਿਰਾਕਾਰ ਈਸ਼ਵਰ ਪ੍ਰੈਕਟੀਕਲ ਸਾਕਾਰ ਵਿੱਚ ਇੱਥੇ ਪਧਾਰਿਆ ਹੈ। ਹੁਣ ਸਹਿਜ ਹੀ ਤੁਸੀਂ ਮੇਰੇ ਨਾਲ ਆਕੇ ਮਿਲ ਸਕਦੇ ਹੋ। ਪਰ ਕਈ ਮੇਰੇ ਬੱਚੇ ਵੀ ਸਾਕਾਰ ਵਿੱਚ ਪ੍ਰਭੂ ਪਿਤਾ ਨੂੰ ਪਹਿਚਾਣਦੇ ਨਹੀਂ ਹਨ। ਉਹਨਾਂ ਨੂੰ ਨਿਰਾਕਾਰ ਅਤਿ ਮਿੱਠਾ ਲਗਦਾ ਹੈ ਪਰ ਉਹ ਨਿਰਾਕਾਰ, ਜੋ ਹੁਣ ਸਾਕਾਰ ਵਿੱਚ ਪ੍ਰਤੱਖ ਹੈ, ਉਸਨੂੰ ਜੇਕਰ ਪਹਿਚਾਣ ਲੈਣ ਤਾਂ ਕਿੰਨੀ ਨਾ ਪ੍ਰਾਪਤੀ ਕਰ ਸਕਦੇ ਹਨ, ਕਿਉਂਕਿ ਪ੍ਰਾਪਤੀ ਤੇ ਫਿਰ ਵੀ ਸਾਕਾਰ ਨਾਲ ਹੋਵਗੀ। ਬਾਕੀ ਜੋ ਈਸ਼ਵਰ ਨੂੰ ਦੂਰ ਨਿਰਾਕਾਰ ਸਮਝਦੇ ਅਤੇ ਦੇਖਦੇ ਹਨ, ਜਿਨਾਂ ਨੂੰ ਕੁਝ ਪ੍ਰਾਪਤ ਨਹੀਂ ਹੈ ਉਹ ਠਹਿਰੇ ਭਗਤ, ਉਹਨਾਂ ਨੂੰ ਕੋਈ ਗਿਆਨ ਨਹੀਂ। ਹੁਣ ਸਾਕਾਰ ਪ੍ਰਭੂ ਪਿਤਾ ਨੂੰ ਜਾਨਣ ਵਾਲੀ ਗਿਆਨੀ ਬੱਚੇ, ਸਰਵ ਦੈਵੀ ਗੁਣਾਂ ਦੀ ਖੁਸ਼ਬੂ ਨਾਲ ਭਰੇ ਹੋਏ ਸਵੀਟ ਫਲਾਵਰ ਆਪਣੇ ਪ੍ਰਭੂ ਪਿਤਾ ਤੇ ਆਪਣਾ ਜੀਵਨ ਹੀ ਚੜਾ ਦਿੰਦੇ ਹਨ, ਜਿਸਨਾਲ ਉਹਨਾਂ ਦੇ ਜਨਮ -ਜਨਮਾਂਤਰ ਸੰਪੂਰਨ ਦੇਵਤਾਈ ਦਿਵਯ ਸੋਭਨਿਕ ਤਨ ਪ੍ਰਾਪਤ ਹੋ ਜਾਂਦਾ ਹੈ।

7) ਸੇਲ੍ਫ਼ ਨੂੰ ਜਾਨਣ ਨਾਲ ਹੀ ਤੁਹਾਨੂੰ ਰਾਈਟ ਰਾਂਗ, ਸਤ ਅਸਤ ਦੀ ਪਰਖ ਆ ਗਈ ਹੈ। ਇਸ ਈਸ਼ਵਰੀ ਗਿਆਨ ਨਾਲ ਟੁਥ ਜਬਾਨ ਰਹਿੰਦੀ ਹੈ, ਜਿਸਨਾਲ ਕਿਸੇ ਦਾ ਸੰਗਦੋਸ਼ ਚੜ ਨਹੀਂ ਸਕਦਾ। ਸੰਗਦੋਸ਼ ਦੀ ਛਾਇਆ ਉਸਦੇ ਉਪਰ ਪੈਂਦੀ ਹੈ ਓ ਖੁਦ ਅਗਿਆਨਵਸ਼ ਹੈ। ਇਸ ਸਮੇਂ ਟੁਥ ਜਮਾਨਾ ਹੈ ਹੀ ਨਹੀਂ ਇਸਲਈ ਕਿਸੇ ਦੀ ਜਬਾਨ ਤੇ ਭਰੋਸਾ ਨਾ ਰੱਖ ਉਹਨਾਂ ਤੋਂ ਲਿਖਿਤ ਲਿਖਵਾਉਂਦੇ ਹਨ। ਮਨੁੱਖ ਦਾ ਬੋਲ ਅਨਟਰੁੱਥ ਨਿਕਲਦਾ ਹੈ ਜੇਕਰ ਟੁਥ ਹੁੰਦਾ ਤਾਂ ਉਸਦੇ ਮਹਾਵਾਕ ਪੂਜੇ ਜਾਂਦੇ। ਜਿਵੇਂ ਦੇਖੋ, ਡਿਵਾਇਨ ਫ਼ਾਦਰ ਦੇ ਟਰੁਥ ਮਹਾਵਾਕਾਂ ਦੇ ਸ਼ਾਸਤਰ ਬਣੇ ਹੋਏ ਹਨ, ਜਿਨ੍ਹਾਂ ਦਾ ਗਾਇਨ ਅਤੇ ਪੂਜਣ ਚੱਲਦਾ ਹੈ। ਉਹਨਾਂ ਦੇ ਟੁਥ (ਸਤ) ਮਹਾਵਾਕਾਂ ਦੀ ਧਾਰਨਾ ਕਰਨ ਨਾਲ ਈਸ਼ਵਰੀ ਕਵਾਲਿਟੀ ਆ ਜਾਂਦੀ ਹੈ। ਨਾ ਸਿਰਫ਼ ਇਤਨਾ ਪਰ ਕੋਈ ਤਾਂ ਪੜ੍ਹਦੇ - ਪੜ੍ਹਦੇ ਸ਼੍ਰੀਕ੍ਰਿਸ਼ਨ ਦਾ, ਬ੍ਰਹਮਾ ਦਾ ਵੀ ਸਾਕਸ਼ਾਤਕਾਰ ਵੀ ਪਾ ਲੈਂਦੇ ਹਨ।

ਓਹੋ, ਹੋਲੀ ਹਿਰਦੇ ਕਮਲ, ਹੋਲੀ ਹਸਤ ਕਮਲ, ਹੋਲੀ ਨੈਣ ਕਮਲ ਬੇਟੀ ਰਾਧੇ, ਤੇਰੀ ਸਾਰੀ ਕਾਇਆ ਪਲਟ ਕਮਲਫੁੱਲ ਸਮ ਕੋਮਲ ਕੰਚਨ ਬਣ ਗਈ ਹੈ। ਪਰ ਪਹਿਲੇ ਜਦੋਂ ਕੰਚਨ ਬਣਦੀ ਹੈ ਉਦੋਂ ਸਾਰਾ ਤਨ ਕੰਚਨ ਪਿਉਰ ਬਣ ਜਾਂਦਾ ਹੈ। ਜਿਸ ਹੋਲੀ ਕੋਮਲ ਤਨ ਵਿੱਚ ਹੀ ਅਤਿ ਕਸ਼ਿਸ਼, ਭਰੀ ਹੋਈ ਹੈ। ਤੁਸੀਂ ਆਪਣੇ ਪਰਮੇਸ਼ਵਰ ਪਿਤਾ ਦਵਾਰਾ ਅਗਿਆਨ ਤਪਤ ਨੂੰ ਬੁਜਾਏ ਗਿਆਨ ਤੇਜ਼ ਨੂੰ ਜਗਾਏ ਅਤਿ ਸ਼ੀਤਲ ਰੂਪ ਬਣ ਗਈ ਹੋ। ਖੁਦ ਸ਼ੀਤਲ ਰੂਪ ਬਣ ਫਿਰ ਹੋਰ ਹਮਜਿਨਸ ਨੂੰ ਵੀ ਇਵੇਂ ਸੱਚੀ ਸੀਤਲਤਾ ਦਾਨ ਦੇਣ ਅਰਥ ਇਸ ਸੁਹਾਵਣੇ ਸੰਗਮ ਸਮੇਂ ਤੇ ਨਿਮਿਤ ਬਣੀ ਹੋਈ ਹੋ। ਤੁਹਾਡੇ ਜੜ੍ਹ ਚਿਤਰਾਂ ਦਵਾਰਾ ਵੀ ਸਾਰੀ ਦੁਨੀਆਂ ਨੂੰ ਸ਼ੀਤਲਤਾ ਅਤੇ ਸ਼ਾਂਤੀ ਦਾ ਦਾਨ ਮਿਲਦਾ ਰਹਿਦਾ ਹੈ। ਹੁਣ ਤੁਸੀਂ ਸਾਰੀ ਸ਼੍ਰਿਸ਼ਟੀ ਨੂੰ ਸੈਲਵੇਸ਼ਨ ਵਿੱਚ ਲਿਆ ਅੰਤ ਵਿੱਚ ਆਪਣਾ ਦਿਵਯ ਤੇਜ਼ ਦਿਖਾਏ, ਨਿਊ ਬੈਕੁੰਠ ਗੁਲਸ਼ਨ ਵਿੱਚ ਜਾਕੇ ਵਿਸ਼ਰਾਮ ਕਰੇਗੀ। ਅੱਛਾ।

ਵਰਦਾਨ:-
“ਬਾਬਾ” ਸ਼ਬਦ ਦੀ ਚਾਬੀ ਨਾਲ ਸਰਵ ਖਜ਼ਾਨੇ ਪ੍ਰਾਪਤ ਕਰਨ ਵਾਲੀ ਭਾਗਵਾਨ ਆਤਮਾ ਭਵ

ਭਾਵੇਂ ਹੋਰ ਕੁਝ ਵੀ ਗਿਆਨ ਦੇ ਵਿਸਤਾਰ ਨੂੰ ਜਾਣ ਨਹੀਂ ਸਕਦੇ ਅਤੇ ਸੁਣਾ ਨਹੀਂ ਸਕਦੇ ਪਰ ਇੱਕ ਸ਼ਬਦ “ਬਾਬਾ” ਦਿਲ ਨਾਲ ਮੰਨਿਆ ਅਤੇ ਦਿਲ ਨਾਲ ਹੋਰ ਨੂੰ ਸੁਣਾਇਆ ਤਾਂ ਵਿਸ਼ੇਸ਼ ਆਤਮਾ ਬਣ ਗਏ, ਦੁਨੀਆਂ ਦੇ ਅੱਗੇ ਮਹਾਨ ਆਤਮਾ ਦੇ ਸਵਰੂਪ ਵਿੱਚ ਗਾਇਨ ਯੋਗ ਬਣ ਗਏ ਕਿਉਂਕਿ ਇਕ” ਬਾਬਾ” ਸ਼ਬਦ ਸਰਵ ਖਜ਼ਾਨਿਆਂ ਦੀ ਅਤੇ ਭਾਗ ਦੀ ਚਾਬੀ ਹੈ। ਚਾਬੀ ਲਗਾਉਣ ਦੀ ਵਿਧੀ ਹੈ ਦਿਲ ਨਾਲ ਜਾਨਣਾ ਅਤੇ ਮੰਨਣਾ। ਦਿਲ ਨਾਲ ਕਹੋ ਬਾਬਾ ਤਾਂ ਖਜ਼ਾਨੇ ਸਦਾ ਹਾਜ਼ਿਰ ਹਨ।

ਸਲੋਗਨ:-
ਬਾਪਦਾਦਾ ਨਾਲ ਸੇਨਹ ਹੈ ਤਾਂ ਸੇਨਹ ਵਿੱਚ ਪੁਰਾਣੇ ਜਹਾਨ ਨੂੰ ਕੁਰਬਾਨ ਕਰ ਦਵੋ।