24.07.24        Punjabi Morning Murli        Om Shanti         BapDada         Madhuban


ਮਿੱਠੇ ਬੱਚੇ:- "ਮਿੱਠੇ ਬੱਚੇ ਬਾਪ ਨਾਲ ਹੋਲਸੇਲ ਵਿੱਚ ਵਪਾਰ ਕਰਨਾ ਸਿੱਖੋ ਹੋਲਸੇਲ (ਥੋਕ) ਵਪਾਰ ਹੈ ਮਨਮਨਾਭਵ, ਅਲਫ਼ ਨੂੰ ਯਾਦ ਕਰਨਾ ਅਤੇ ਕਰਵਾਉਣਾ, ਬਾਕੀ ਸਭ ਹੈ ਰਿਟੇਲ (ਪ੍ਚੂਨ)"

ਪ੍ਰਸ਼ਨ:-
ਬਾਪ ਆਪਣੇ ਘਰ ਵਿੱਚ ਕਿੰਨਾ ਬੱਚਿਆਂ ਦਾ ਸਤਿਕਾਰ ਕਰਨ ਗੇ?

ਉੱਤਰ:-
ਜੋ ਬੱਚੇ ਚੰਗੇ ਢੰਗ ਨਾਲ ਬਾਪ ਦੀ ਮੱਤ ਤੇ ਚਲਦੇ ਹਨ ਹੋਰ ਕਿਸੇ ਨੂੰ ਵੀ ਯਾਦ ਨਹੀਂ ਕਰਦੇ ਹਨ, ਦੇਹ ਸਮੇਤ ਦੇਹ ਦੇ ਸਭ ਸੰਬੰਧਾਂ ਨਾਲੋਂ ਬੁੱਧੀਯੋਗ ਤੋੜਕੇ ਇੱਕ ਦੀ ਯਾਦ ਵਿੱਚ ਰਹਿੰਦੇ ਹਨ, ਅਜਿਹੇ ਬੱਚਿਆਂ ਨੂੰ ਬਾਪ ਆਪਣੇ ਘਰ ਵਿੱਚ ਰਸੀਵ (ਸਵਾਗਤ) ਕਰਨਗੇ। ਬਾਪ ਹਾਲੇ ਬੱਚਿਆਂ ਨੂੰ ਗੁਲਗੁਲ ਫੁੱਲ) ਬਣਾਉਂਦੇ ਹਨ, ਫਿਰ ਫੁੱਲ ਬੱਚਿਆਂ ਦੀ ਆਪਣੇ ਘਰ ਵਿੱਚ ਵੈਲਕਮ ਕਰਦੇ ਹਨ।

ਓਮ ਸ਼ਾਂਤੀ
ਬੱਚਿਆਂ ਨੇ ਆਪਣੇ ਬਾਪ ਅਤੇ ਸ਼ਾਂਤੀਧਾਮ, ਸੁੱਖਧਾਮ ਦੀ ਯਾਦ ਵਿੱਚ ਬੈਠਣਾ ਹੈ। ਆਤਮਾ ਨੇ, ਬਾਪ ਨੂੰ ਹੀ ਯਾਦ ਕਰਨਾ ਹੈ, ਇਸ ਦੁੱਖਧਾਮ ਨੂੰ ਭੁੱਲ ਜਾਣਾ ਹੈ। ਬਾਪ ਅਤੇ ਬੱਚਿਆਂ ਦਾ ਇਹ ਹੈ ਮਿੱਠਾ ਸੰਬੰਧ। ਇੰਨਾਂ ਮਿੱਠਾ ਸੰਬੰਧ ਹੋਰ ਕੋਈ ਬਾਪ ਦਾ ਹੁੰਦਾ ਹੀ ਨਹੀਂ। ਸੰਬੰਧ ਇੱਕ ਹੁੰਦਾ ਹੈ ਬਾਪ ਨਾਲ ਫੇਰ ਟੀਚਰ ਨਾਲ ਅਤੇ ਗੁਰੂ ਨਾਲ ਹੁੰਦਾ ਹੈ। ਹੁਣ ਇੱਥੇ ਇਹ ਤਿੰਨੇ ਹੀ ਇੱਕ ਹਨ। ਇਹ ਵੀ ਬੁੱਧੀ ਵਿੱਚ ਯਾਦ ਰਹੇ, ਖੁਸ਼ੀ ਦੀ ਗੱਲ ਹੈ ਨਾ। ਇੱਕ ਹੀ ਬਾਪ ਮਿਲਿਆ ਹੋਇਆ ਹੈ, ਜੋ ਬਹੁਤ ਸੌਖਾ ਰਸਤਾ ਦੱਸਦੇ ਹਨ। ਬਾਪ ਨੂੰ ਸ਼ਾਂਤੀਧਾਮ ਅਤੇ ਸੁੱਖਧਾਮ ਨੂੰ ਯਾਦ ਕਰੋ, ਇਸ ਦੁੱਖਧਾਮ ਨੂੰ ਭੁੱਲ ਜਾਵੋ। ਘੁੰਮੋ - ਫਿਰੋ ਪਰ ਬੁੱਧੀ ਵਿੱਚ ਯਾਦ ਰਹੇ। ਇੱਥੇ ਤਾਂ ਕੋਈ ਗੋਰਖ ਧੰਧਾ ਆਦਿ ਨਹੀਂ ਹੈ। ਘਰ ਵਿੱਚ ਬੈਠੇ ਹਾਂ। ਬਾਪ ਸਿਰਫ਼ ਤਿੰਨ ਅੱਖਰ ਯਾਦ ਕਰਨ ਲਈ ਕਹਿੰਦੇ ਹਨ। ਅਸਲ ਵਿੱਚ ਹੈ ਇੱਕ ਅੱਖਰ - ਬਾਪ ਨੂੰ ਯਾਦ ਕਰੋ। ਬਾਪ ਨੂੰ ਯਾਦ ਕਰਨ ਨਾਲ ਸੁੱਖਧਾਮ ਅਤੇ ਸ਼ਾਂਤੀਧਾਮ ਦੋਵੇਂ ਵਰਸੇ ਯਾਦ ਆ ਜਾਂਦੇ ਹਨ। ਦੇਣ ਵਾਲਾ ਤੇ ਬਾਪ ਹੀ ਹੈ। ਯਾਦ ਕਰਨ ਨਾਲ ਖੁਸ਼ੀ ਦਾ ਪਾਰਾ ਚੜ੍ਹੇਗਾ। ਤੁਹਾਡੀ ਬੱਚਿਆਂ ਦੀ ਖੁਸ਼ੀ ਤੇ ਨਾਮੀ ਗ੍ਰਾਮੀ ਹੈ। ਬੱਚਿਆਂ ਦੀ ਬੁੱਧੀ ਵਿੱਚ ਹੈ ਬਾਬਾ ਸਾਡਾ ਘਰ ਵਿੱਚ ਫੇਰ ਵੈਲਕਮ ਕਰਨਗੇ, ਰਸੀਵ ਕਰਨ ਗੇ, ਪਰੰਤੂ ਉਨ੍ਹਾਂਨੂੰ, ਜੋ ਚੰਗੀ ਤਰ੍ਹਾਂ ਬਾਪ ਦੀ ਮੱਤ ਤੇ ਚੱਲਣਗੇ ਹੋਰ ਕਿਸੇ ਨੂੰ ਯਾਦ ਨਹੀਂ ਕਰਨਗੇ। ਦੇਹ ਸਹਿਤ ਦੇਹ ਦੇ ਸ੍ਰਵ ਸੰਬੰਧਾਂ ਤੋਂ ਬੁੱਧੀਯੋਗ ਤੋੜ ਮਾਮੇਕਮ ਯਾਦ ਕਰਨਾ ਹੈ। ਭਗਤੀ ਮਾਰਗ ਵਿੱਚ ਤਾਂ ਤੁਸੀਂ ਬਹੁਤ ਸੇਵਾ ਕੀਤੀ ਹੈ ਪਰ ਜਾਣ ਦਾ ਰਸਤਾ ਮਿਲਦਾ ਹੀ ਨਹੀਂ। ਹੁਣ ਬਾਪ ਕਿੰਨਾ ਸੌਖਾ ਰਸਤਾ ਦੱਸਦੇ ਹਨ, ਸਿਰਫ਼ ਯਾਦ ਕਰੋ,- ਬਾਪ, ਬਾਪ ਵੀ ਹੈ, ਸਿੱਖਿਅਕ ਵੀ ਹੈ, ਸ੍ਰਿਸ਼ਟੀ ਦੇ ਆਦਿ- ਮੱਧ - ਅੰਤ ਦਾ ਗਿਆਨ ਸੁਣਾਉਂਦੇ ਹਨ, ਜੋ ਹੋਰ ਕੋਈ ਸਮਝਾ ਨਹੀਂ ਸਕਦਾ। ਬਾਪ ਕਹਿੰਦੇ ਹਨ ਹੁਣ ਘਰ ਜਾਣਾ ਹੈ। ਫੇਰ ਪਹਿਲਾਂ - ਪਹਿਲਾਂ ਸਤਿਯੁਗ ਵਿੱਚ ਆਵਾਂਗੇ। ਇਸ ਛੀ - ਛੀ ਦੁਨੀਆਂ ਤੋਂ ਹੁਣ ਜਾਣਾ ਹੈ। ਭਾਵੇਂ ਇੱਥੇ ਬੈਠੇ ਹਾਂ ਪਰੰਤੂ ਇਥੋਂ ਹੁਣ ਗਏ ਕੇ ਗਏ। ਬਾਪ ਵੀ ਖੁਸ਼ ਹੁੰਦੇ ਹਨ, ਤੁਸੀਂ ਬੱਚਿਆਂ ਨੇ ਬਾਪ ਨੂੰ ਇਨਵਾਈਟ ਕੀਤਾ ਹੈ ਬਹੁਤ ਸਮੇਂ ਤੋਂ। ਹੁਣ ਫੇਰ ਬਾਪ ਨੂੰ ਰਸੀਵ ਕੀਤਾ ਹੈ। ਬਾਪ ਕਹਿੰਦੇ ਹਨ ਮੈਂ ਤੁਹਾਨੂੰ ਗੁਲਗੁਲ ਬਣਾਕੇ ਫੇਰ ਸ਼ਾਂਤੀਧਾਮ ਵਿੱਚ ਰਸੀਵ ਕਰਾਂਗਾ। ਫੇਰ ਤੁਸੀਂ ਨੰਬਰਵਾਰ ਚਲੇ ਜਾਵੋਗੇ। ਕਿੰਨਾ ਸਹਿਜ ਹੈ। ਅਜਿਹੇ ਬਾਪ ਨੂੰ ਭੁੱਲਣਾ ਨਹੀਂ ਹੈ। ਗੱਲ ਤਾਂ ਬੜੀ ਮਿੱਠੀ ਅਤੇ ਸਿੱਧੀ ਹੈ। ਇੱਕ ਗੱਲ ਅਲਫ਼ ਨੂੰ ਯਾਦ ਕਰੋ। ਭਾਵੇ ਵਿਸਥਾਰ ਨਾਲ ਸਮਝਾਉਂਦੇ ਹਨ ਫੇਰ ਪਿੱਛੋਂ ਕਹਿੰਦੇ ਹਨ ਅਲਫ਼ ਨੂੰ ਯਾਦ ਕਰੋ, ਦੂਸਰਾ ਨਾ ਕੋਈ। ਤੁਸੀਂ ਜਨਮ - ਜਨਮਾਂਤਰ ਦੇ ਆਸ਼ਿਕ ਹੋ ਇੱਕ ਮਸ਼ੂਕ ਦੇ। ਤੁਸੀਂ ਗਾਉਂਦੇ ਆਏ ਹੋ ਬਾਬਾ ਤੁਸੀਂ ਆਵੋਗੇ ਤਾਂ ਅਸੀਂ ਤੁਹਾਡੇ ਹੀ ਬਣਾਂਗੇ। ਹੁਣ ਉਹ ਆਏ ਹਨ ਤਾਂ ਇੱਕ ਦਾ ਹੀ ਬਣਨਾ ਚਾਹੀਦਾ ਹੈ। ਨਿਸ਼ਚੇ ਬੁੱਧੀ ਵਿਜਯੰਤੀ। ਜਿੱਤ ਪਾਉਣਗੇ ਰਾਵਣ ਤੇ। ਫੇਰ ਆਉਣਾ ਹੈ ਰਾਮਰਾਜ ਵਿੱਚ। ਕਲਪ - ਕਲਪ ਤੁਸੀਂ ਰਾਵਣ ਤੇ ਜਿੱਤ ਪਾਉਂਦੇ ਹੋ। ਬ੍ਰਾਹਮਣ ਬਣੇ ਅਤੇ ਜਿੱਤ ਪਾਈ ਰਾਵਣ ਤੇ। ਰਾਮਰਾਜ ਤੇ ਤੁਹਾਡਾ ਹੱਕ ਹੈ। ਬਾਪ ਨੂੰ ਪਹਿਚਾਣਿਆ ਅਤੇ ਰਾਮਰਾਜ ਤੇ ਹੱਕ ਹੋਇਆ। ਬਾਕੀ ਪੁਰਸ਼ਾਰਥ ਕਰਨਾ ਹੈ ਉੱਚ ਪਦ ਪਾਓਣ ਦਾ। ਵਿਜੇ ਮਾਲਾ ਵਿੱਚ ਆਉਣਾ ਹੈ। ਵੱਡੀ ਵਿਜੇ ਮਾਲਾ ਹੈ। ਰਾਜਾ ਬਣੋਗੇ ਤਾਂ ਸਭ ਕੁਝ ਮਿਲੇਗਾ। ਦਾਸ - ਦਾਸੀਆਂ ਸਭ ਨੰਬਰਵਾਰ ਬਣਦੇ ਹਨ। ਸਭ ਇਕੋ ਜਿਹੇ ਨਹੀਂ ਹੁੰਦੇ ਕਈ ਤਾਂ ਬਹੁਤ ਨੇੜੇ ਰਹਿੰਦੇ ਹਨ, ਜੋ ਰਾਜਾ ਰਾਣੀ ਖਾਂਦੇ, ਜੋ ਕੁਝ ਭੰਡਾਰੇ ਵਿੱਚ ਬਣਦਾ ਉਹ ਸਭ ਦਾਸ - ਦਾਸੀਆਂ ਨੂੰ ਮਿਲਦਾ ਹੈ, ਜਿਸਨੂੰ 36 ਪ੍ਰਕਾਰ ਦਾ ਭੋਜਨ ਕਿਹਾ ਜਾਂਦਾ ਹੈ। ਪਦਮਪਤੀ ਵੀ ਰਾਜਿਆਂ ਨੂੰ ਕਿਹਾ ਜਾਂਦਾ, ਪ੍ਰਜਾ ਨੂੰ ਪਦਮਪਤੀ ਨਹੀਂ ਕਹਾਂਗੇ। ਭਾਵੇਂ ਉੱਥੇ ਧਨ ਦੀ ਪਰਵਾਹ ਨਹੀਂ ਰਹਿੰਦੀ। ਪ੍ਰੰਤੂ ਇਹ ਨਿਸ਼ਾਨੀ ਦੇਵਤਿਆਂ ਦੀ ਹੁੰਦੀ ਹੈ। ਜਿਨ੍ਹਾਂ ਯਾਦ ਕਰੋਗੇ ਓਨਾ ਸੂਰਜਵੰਸ਼ੀ ਵਿੱਚ ਆਵਾਂਗੇ। ਨਵੀਂ ਦੁਨੀਆਂ ਵਿੱਚ ਆਉਣਾ ਹੈ ਨਾ। ਮਹਾਰਾਜਾ - ਮਹਾਰਾਣੀ ਬਣਨਾ ਹੈ। ਬਾਪ ਨਾਲੇਜ਼ ਦਿੰਦੇ ਹਨ ਨਰ ਤੋਂ ਨਾਰਾਇਣ ਬਣਨ ਦੀ, ਜਿਸਨੂੰ ਰਾਜਯੋਗ ਕਿਹਾ ਜਾਂਦਾ ਹੈ। ਬਾਕੀ ਭਗਤੀ ਮਾਰਗ ਵਿੱਚ ਸ਼ਾਸਤਰ ਵੀ ਸਭਤੋਂ ਜ਼ਿਆਦਾ ਤੁਸੀਂ ਪੜ੍ਹੇ ਹਨ। ਸਭ ਤੋਂ ਜ਼ਿਆਦਾ ਭਗਤੀ ਤੁਸੀਂ ਬੱਚਿਆਂ ਨੇ ਕੀਤੀ ਹੈ। ਹੁਣ ਬਾਪ ਨੂੰ ਆਕੇ ਮਿਲੇ ਹੋ। ਬਾਪ ਰਸਤਾ ਤੇ ਬਹੁਤ ਸੌਖਾ ਤੇ ਸਿੱਧਾ ਦਸਦੇ ਹਨ ਕਿ ਬਾਪ ਨੂੰ ਯਾਦ ਕਰੋ। ਬਾਬਾ ਬੱਚੇ - ਬੱਚੇ ਕਹਿ ਸਮਝਾਉਂਦੇ ਹਨ। ਬਾਪ ਬੱਚਿਆਂ ਤੇ ਵਾਰੀ ਜਾਂਦੇ ਹਨ। ਵਾਰਿਸ ਹਨ ਤਾਂ ਵਾਰੀ ਜਾਣਾ ਪਵੇ। ਤੁਸੀਂ ਵੀ ਕਿਹਾ ਸੀ ਬਾਬਾ ਤੁਸੀਂ ਆਵੋਗੇ ਤਾਂ ਅਸੀਂ ਵਾਰੀ ਜਾਵਾਂਗੇ। ਤਨ - ਮਨ - ਧਨ ਸਮੇਤ ਕੁਰਬਾਨ ਜਾਵਾਂਗੇ। ਤੁਸੀਂ ਇੱਕ ਵਾਰ ਕੁਰਬਾਨ ਜਾਂਦੇ ਹੋ, ਬਾਬਾ 21 ਵਾਰ ਜਾਣਗੇ। ਬਾਪ ਬੱਚਿਆਂ ਨੂੰ ਯਾਦ ਵੀ ਕਰਵਾਉਂਦੇ ਹਨ। ਸਮਝ ਸਕਦੇ ਹਨ, ਸਭ ਬੱਚੇ ਨੰਬਰਵਾਰ ਪੁਰਸ਼ਾਰਥ ਅਨੁਸਾਰ ਆਪਣਾ - ਆਪਣਾ ਭਾਗ ਲੈਣ ਆਏ ਹਨ। ਬਾਪ ਕਹਿੰਦੇ ਹਨ ਮਿੱਠੇ ਬੱਚਿਓ, ਵਿਸ਼ਵ ਦੀ ਬਾਦਸ਼ਾਹੀ ਸਾਡੀ ਜਗੀਰ ਹੈ। ਹੁਣ ਜਿਨ੍ਹਾਂ ਪੁਰਸ਼ਾਰਥ ਤੁਸੀਂ ਕਰ ਲਵੋ। ਜਿਨ੍ਹਾਂ ਪੁਰਸ਼ਾਰਥ ਕਰੋਗੇ ਉਹਨਾ ਉੱਚ ਪਦ ਪਾਵੋਗੇ। ਨੰਬਰਵਨ ਸੋ ਨੰਬਰ ਲਾਸ੍ਟ ਵਿੱਚ ਹੈ। ਨੰਬਰਵਨ ਵਿੱਚ ਫੇਰ ਜ਼ਰੂਰ ਜਾਣਗੇ। ਸਾਰਾ ਮਦਾਰ ਪੁਰਸ਼ਾਰਥ ਤੇ ਹੈ। ਬਾਪ ਬੱਚਿਆਂ ਨੂੰ ਘਰ ਲੈ ਜਾਣ ਲਈ ਆਏ ਹਨ। ਹੁਣ ਆਪਣੇ ਨੂੰ ਆਤਮਾ ਸਮਝ ਬਾਪ ਨੂੰ ਯਾਦ ਕਰੋਗੇ ਤਾਂ ਪਾਪ ਕੱਟਦੇ ਜਾਣਗੇ। ਉਹ ਹੈ ਕਾਮ ਅਗਨੀ, ਇਹ ਹੈ ਯੋਗ ਅਗਨੀ। ਕਾਮ ਅਗਨੀ ਵਿੱਚ ਸੜਦੇ - ਸੜਦੇ ਤੁਸੀਂ ਕਾਲੇ ਹੋ ਗਏ ਹੋ। ਬਿਲਕੁਲ ਖ਼ਾਕ ਹੋਏ ਪਏ ਹੋ। ਹੁਣ ਮੈਂ ਆਕੇ ਤੁਹਾਨੂੰ ਜਗਾਉਂਦਾ ਹਾਂ। ਤਮੋਪ੍ਰਧਾਨ ਤੋਂ ਸਤੋਪ੍ਰਧਾਨ ਬਣਨ ਦੀ ਯੁਕਤੀ ਦਸਦਾ ਹਾਂ, ਬਿਲਕੁਲ ਸਿੰਪਲ। ਮੈਂ ਆਤਮਾ ਹਾਂ ਇਤਨਾ ਸਮਾਂ ਦੇਹ - ਅਭਿਮਾਨ ਵਿੱਚ ਰਹਿਣ ਦੇ ਕਾਰਣ ਤੁਸੀਂ ਉਲਟਾ ਲਟਕ ਪਏ ਸੀ। ਹੁਣ ਦੇਹੀ - ਅਭਿਮਾਨੀ ਬਣ ਬਾਪ ਨੂੰ ਯਾਦ ਕਰੋ। ਘਰ ਜਾਣਾ ਹੈ, ਬਾਪ ਲੈਣ ਲਈ ਆਇਆ ਹੈ। ਤੁਸੀਂ ਬੁਲਾਵਾ ਦਿੱਤਾ ਅਤੇ ਬਾਪ ਆਏ ਹਨ। ਪਤਿਤਾਂ ਨੂੰ ਪਾਵਨ ਬਣਾਕੇ ਪੰਡਾ ਬਣਾ ਲੈ ਜਾਣਗੇ ਸਭ ਆਤਮਾਵਾਂ ਨੂੰ। ਆਤਮਾ ਨੂੰ ਹੀ ਯਾਤਰਾ ਤੇ ਜਾਣਾ ਹੈ।

ਤੁਸੀਂ ਹੋ ਪਾਂਡਵ ਸੰਪਰਦਾਏ। ਪਾਂਡਵਾਂ ਦਾ ਰਾਜ ਨਹੀਂ ਸੀ। ਕੌਰਵਾਂ ਦਾ ਰਾਜ ਸੀ। ਇੱਥੇ ਤਾਂ ਹੁਣ ਰਾਜਾਈ ਵੀ ਖ਼ਤਮ ਹੋ ਗਈ ਹੈ। ਹੁਣ ਭਾਰਤ ਦਾ ਕਿੰਨਾ ਬੁਰਾ ਹਾਲ ਹੋ ਗਿਆ ਹੈ। ਤੁਸੀਂ ਪੁਜਯ ਵਿਸ਼ਵ ਦੇ ਮਾਲਿਕ ਸੀ ਹੁਣ ਪੁਜਾਰੀ ਬਣੇ ਹੋ। ਤਾਂ ਵਿਸ਼ਵ ਦਾ ਮਾਲਿਕ ਕੋਈ ਵੀ ਨਹੀਂ। ਵਿਸ਼ਵ ਦੇ ਮਾਲਿਕ ਸਿਰਫ਼ ਦੇਵੀ - ਦੇਵਤਾ ਹੀ ਬਣਦੇ ਹਨ। ਇਹ ਲੋਕ ਕਹਿੰਦੇ ਹਨ ਵਿਸ਼ਵ ਵਿੱਚ ਸ਼ਾਂਤੀ ਹੋਵੇ। ਤੁਸੀਂ ਪੁੱਛੋ ਵਿਸ਼ਵ ਵਿੱਚ ਸ਼ਾਂਤੀ ਕਿਸਨੂੰ ਕਹਿੰਦੇ ਹੋ? ਵਿਸ਼ਵ ਵਿੱਚ ਸ਼ਾਂਤੀ ਕਦੋਂ ਹੋਈ ਹੈ? ਵਰਲਡ ਦੀ ਹਿਸਟ੍ਰੀ - ਜੋਗ੍ਰਾਫੀ ਰਪੀਟ ਹੁੰਦੀ ਰਹਿੰਦੀ ਹੈ। ਚੱਕਰ ਫਿਰਦਾ ਰਹਿੰਦਾ ਹੈ। ਦੱਸੋ ਵਿਸ਼ਵ ਵਿੱਚ ਸ਼ਾਂਤੀ ਕਦੋਂ ਹੋਈ ਸੀ? ਤੁਸੀਂ ਕਿਹੜੀ ਸ਼ਾਂਤੀ ਚਾਹੁੰਦੇ ਹੋ? ਕੋਈ ਦੱਸ ਨਹੀਂ ਸਕਣਗੇ। ਬਾਪ ਸਮਝਾਉਂਦੇ ਹਨ ਵਿਸ਼ਵ ਵਿੱਚ ਸ਼ਾਂਤੀ ਤਾਂ ਸਵਰਗ ਵਿੱਚ ਸੀ, ਜਿਸਨੂੰ ਪੈਰਾਡਾਇਜ਼ ਕਹਿੰਦੇ ਹਨ। ਕ੍ਰਿਸ਼ਚਨ ਲੋਕ ਕਹਿੰਦੇ ਹਨ ਬਰੋਬਰ ਕ੍ਰਾਈਸਟ ਤੋਂ 3 ਹਜ਼ਾਰ ਸਾਲ ਪਹਿਲੋਂ ਪੈਰਾਡਾਇਜ਼ ਸੀ। ਉਨ੍ਹਾਂ ਦੀ ਨਾ ਪਾਰਸ ਬੁੱਧੀ ਬਣਦੀ ਹੈ, ਨਾ ਫੇਰ ਪਥਰਬੁੱਧੀ ਬਣਦੀ ਹੈ। ਭਾਰਤਵਾਸੀ ਹੀ ਪਾਰਸਬੁੱਧੀ ਅਤੇ ਪਥਰਬੁੱਧੀ ਬਣਦੇ ਹਨ। ਨਿਊ ਵਰਲਡ ਨੂੰ ਹੈਵਿਨ ਕਿਹਾ ਜਾਂਦਾ ਹੈ, ਪੁਰਾਣੇ ਨੂੰ ਤਾਂ ਹੈਵਿਨ ਨਹੀਂ ਕਹਾਂਗੇ। ਬੱਚਿਆਂ ਨੂੰ ਬਾਪ ਨੇ ਹੇਲ ਅਤੇ ਹੈਵਿਨ ਦਾ ਰਾਜ ਸਮਝਾਇਆ ਹੈ। ਇਹ ਹੈ ਰਿਟੇਲ। ਹੋਲਸੇਲ ਵਿੱਚ ਤਾਂ ਸਿਰਫ਼ ਇੱਕ ਅੱਖਰ ਕਹਿੰਦੇ ਹਨ - ਮਾਮੇਕਮ ਯਾਦ ਕਰੋ। ਬਾਪ ਤੋਂ ਹੀ ਬੇਹੱਦ ਦਾ ਵਰਸਾ ਮਿਲਦਾ ਹੈ। ਇਹ ਵੀ ਪੁਰਾਣੀ ਗੱਲ ਹੈ, ਪੰਜ ਹਜ਼ਾਰ ਵਰ੍ਹੇ ਪਹਿਲਾਂ ਭਾਰਤ ਵਿੱਚ ਸਵਰਗ ਸੀ। ਬਾਪ ਬੱਚਿਆਂ ਨੂੰ ਸੱਚੀ - ਸੱਚੀ ਕਹਾਣੀ ਦੱਸਦੇ ਹਨ। ਸੱਤ ਨਰਾਇਣ ਦੀ ਕਥਾ, ਤੀਜਰੀ ਦੀ ਕਥਾ, ਅਮਰਕਥਾ ਮਸ਼ਹੂਰ ਹੈ। ਤੁਹਾਨੂੰ ਵੀ ਤੀਜਾ ਨੇਤ੍ਰ ਗਿਆਨ ਦਾ ਮਿਲਦਾ ਹੈ। ਉਸਨੂੰ ਤੀਜਰੀ ਦੀ ਕਥਾ ਕਿਹਾ ਜਾਂਦਾ ਹੈ। ਉਹ ਤਾਂ ਭਗਤੀ ਦੀ ਕਿਤਾਬ ਬਣਾ ਦਿੱਤੀ ਹੈ। ਹੁਣ ਤੁਹਾਨੂੰ ਬੱਚਿਆਂ ਨੂੰ ਸਭ ਗੱਲਾਂ ਚੰਗੀ ਤਰ੍ਹਾਂ ਸਮਝਾਈਆਂ ਜਾਂਦੀਆਂ ਹਨ। ਰਿਟੇਲ ਅਤੇ ਹੋਲਸੇਲ ਹੁੰਦਾ ਹੈ ਨਾ! ਇੰਨਾ ਗਿਆਨ ਸੁਣਾਉਂਦੇ ਹਨ ਜੋ ਸਾਗਰ ਨੂੰ ਸਿਆਹੀ ਬਣਾਓ ਤਾਂ ਵੀ ਅੰਤ ਨਾ ਆਏ - ਇਹ ਹੋਇਆ ਰਿਟੇਲ। ਹੋਲਸੇਲ ਵਿੱਚ ਸਿਰ੍ਫ ਕਹਿੰਦੇ ਹਨ ਮਨਮਨਾਭਵ। ਅੱਖਰ ਇੱਕ ਹੀ ਹੈ, ਉਸ ਦਾ ਅਰਥ ਤੁਸੀ ਸਮਝਦੇ ਹੋ ਹੋਰ ਕੋਈ ਦੱਸ ਨਹੀਂ ਸਕਦਾ। ਬਾਪ ਨੇ ਕੋਈ ਸੰਸਕ੍ਰਿਤ ਵਿੱਚ ਗਿਆਨ ਨਹੀਂ ਦਿੱਤਾ ਹੈ। ਉਹ ਤੇ ਜਿਵੇਂ ਦਾ ਰਾਜਾ ਹੈ ਉਹ ਆਪਣੀ ਭਾਸ਼ਾ ਚਲਾਉਂਦੇ ਹਨ। ਆਪਣੀ ਭਾਸ਼ਾ ਤਾਂ ਸਿਰਫ਼ ਇੱਕ ਹਿੰਦੀ ਹੀ ਹੋਵੇਗੀ। ਫੇਰ ਸੰਸਕ੍ਰਿਤ ਕਿਓੰ ਸਿੱਖਣੀ ਚਾਹੀਦੀ ਹੈ। ਕਿੰਨਾ ਪੈਸਾ ਖਰਚ ਕਰਦੇ ਹਨ।

ਤੁਹਾਡੇ ਕੋਲ ਕੋਈ ਵੀ ਆਏ ਉਨ੍ਹਾਂਨੂੰ ਬੋਲੋ ਬਾਪ ਕਹਿੰਦੇ ਹਨ ਮੈਨੂੰ ਯਾਦ ਕਰੋ ਤਾਂ ਸ਼ਾਂਤੀਧਾਮ - ਸੁੱਖਧਾਮ ਦਾ ਵਰਸਾ ਮਿਲੇਗਾ। ਇਹ ਸਮਝਣਾ ਹੋਵੇ ਤਾਂ ਬੈਠਕੇ ਸਮਝੋ। ਬਾਕੀ ਸਾਡੇ ਕੋਲ ਕੋਈ ਗੱਲ ਨਹੀਂ ਹੈ। ਬਾਪ ਅਲਫ਼ ਹੀ ਸਮਝਾਉਂਦੇ ਹਨ। ਅਲਫ਼ ਤੋਂ ਹੀ ਵਰਸਾ ਮਿਲਦਾ ਹੈ। ਬਾਪ ਨੂੰ ਯਾਦ ਕਰੋ ਤਾਂ ਪਾਪ ਨਾਸ਼ ਹੋਣ ਫੇਰ ਪਵਿੱਤਰ ਬਣ ਸ਼ਾਂਤੀਧਾਮ ਵਿੱਚ ਚਲੇ ਜਾਵੋਗੇ। ਕਹਿੰਦੇ ਵੀ ਹਨ ਸ਼ਾਂਤੀ ਦੇਵਾ। ਬਾਪ ਹੀ ਸ਼ਾਂਤੀ ਦੇ ਸਾਗਰ ਹਨ ਤਾਂ ਉਨ੍ਹਾਂ ਨੂੰ ਹੀ ਯਾਦ ਕਰਦੇ ਹਾਂ। ਬਾਪ ਜੋ ਸਵਰਗ ਸਥਾਪਨ ਕਰਦੇ ਹਨ ਉਹ ਤਾਂ ਇੱਥੇ ਹੀ ਹੁੰਦਾ ਹੈ। ਸੂਖ਼ਮਵਤਨ ਵਿੱਚ ਕੁਝ ਵੀ ਹੈ ਨਹੀਂ। ਇਹ ਤਾਂ ਸਾਕਸ਼ਤਕਾਰ ਦੀਆਂ ਗੱਲਾਂ ਹਨ। ਅਜਿਹਾ ਫਰਿਸ਼ਤਾ ਬਣਨਾ ਹੈ। ਬਣਨਾ ਇੱਥੇ ਹੀ ਹੈ। ਫਰਿਸ਼ਤਾ ਬਣਕੇ ਫੇਰ ਘਰ ਚਲੇ ਜਾਵਾਂਗੇ। ਰਾਜਧਾਨੀ ਦਾ ਵਰਸਾ ਬਾਪ ਤੋਂ ਮਿਲਦਾ ਹੈ। ਸ਼ਾਂਤੀ ਅਤੇ ਸੁਖ ਦੋਵੇਂ ਵੈਸੇ ਮਿਲਦੇ ਹਨ। ਬਾਪ ਤੋਂ ਸਿਵਾਏ ਹੋਰ ਕਿਸੇ ਨੂੰ ਸਾਗਰ ਕਹਿ ਨਹੀਂ ਸਕਦੇ ਹਾਂ। ਬਾਪ ਜੋ ਗਿਆਨ ਦਾ ਸਾਗਰ ਹੈ ਉਹ ਹੀ ਸਭ ਦੀ ਸਦਗਤੀ ਕਰ ਸਕਦੇ ਹਨ। ਬਾਪ ਪੁੱਛਦੇ ਹਨ, ਮੈਂ ਤੁਹਾਡਾ ਬਾਪ, ਟੀਚਰ, ਗੁਰੂ ਹਾਂ, ਤੁਹਾਡੀ ਸਦਗਤੀ ਕਰਦਾ ਹਾਂ, ਫੇਰ ਤੁਹਾਡੀ ਦੁਰਗਤੀ ਕੌਣ ਕਰਦੇ ਹਨ? ਰਾਵਣ। ਦੁਰਗਤੀ ਅਤੇ ਸਦਗਤੀ ਦੀ ਇਹ ਖੇਡ ਹੈ। ਕੋਈ ਮੁੰਝਦੇ ਹਨ ਤਾਂ ਪੁੱਛ ਸਕਦੇ ਹਨ। ਭਗਤੀ ਮਾਰਗ ਵਿੱਚ ਪ੍ਰਸ਼ਨ ਢੇਰ ਉੱਠਦੇ ਹਨ, ਗਿਆਨ ਮਾਰਗ ਵਿੱਚ ਪ੍ਰਸ਼ਨ ਦੀ ਗੱਲ ਨਹੀਂ। ਸ਼ਾਸਤਰਾਂ ਵਿੱਚ ਤਾਂ ਸ਼ਿਵਬਾਬਾ ਤੋਂ ਲੈ ਕੇ ਦੇਵਤਿਆਂ ਦੀ ਵੀ ਕਿੰਨੀ ਗਲਾਨੀ ਕਰ ਦਿੱਤੀ ਹੈ, ਕਿਸੇ ਨੂੰ ਵੀ ਛੱਡਿਆ ਨਹੀਂ ਹੈ। ਇਹ ਵੀ ਡਰਾਮਾ ਬਣਿਆ ਹੋਇਆ ਹੈ, ਫੇਰ ਵੀ ਕਰਨਗੇ। ਬਾਪ ਕਹਿੰਦੇ ਹਨ ਇਹ ਦੇਵੀ - ਦੇਵਤਾ ਧਰਮ ਬਹੁਤ ਸੁੱਖ ਦੇਣ ਵਾਲਾ ਹੈ। ਫੇਰ ਇਹ ਦੁੱਖ ਨਹੀਂ ਰਹੇਗਾ। ਬਾਪ ਤੁਹਾਨੂੰ ਕਿੰਨਾ ਸਮਝਦਾਰ ਬਣਾਉਂਦੇ ਹਨ। ਇਹ ਲਕਸ਼ਮੀ - ਨਾਰਾਇਣ ਸਮਝਦਾਰ ਹਨ, ਤਾਂ ਹੀ ਤੇ ਵਿਸ਼ਵ ਦੇ ਮਾਲਿਕ ਹਨ। ਬੇਸਮਝ ਤਾਂ ਵਿਸ਼ਵ ਦੇ ਮਾਲਿਕ ਹੋ ਨਾ ਸਕਣ। ਪਹਿਲਾਂ ਤਾਂ ਤੁਸੀਂ ਕੰਡੇ ਸੀ, ਹੁਣ ਫੁੱਲ ਬਣ ਰਹੇ ਹੋ ਇਸ ਲਈ ਬਾਬਾ ਵੀ ਗ਼ੁਲਾਬ ਦਾ ਫੁੱਲ ਲੈ ਆਉਂਦੇ ਹਨ - ਅਜਿਹਾ ਫੁੱਲ ਬਣਨਾ ਹੈ ਖੁੱਦ ਆਕੇ ਫੁੱਲਾਂ ਦਾ ਬਗੀਚਾ ਬਣਾਉਂਦੇ ਹਨ ਫਿਰ ਰਾਵਣ ਆਉਂਦਾ ਹੈ ਕੰਡਿਆਂ ਦਾ ਜੰਗਲ ਬਣਾਉਣ। ਕਿੰਨਾ ਕਲੀਅਰ ਹੈ। ਇਹ ਸਭ ਸਿਮਰਨ ਕਰਨਾ ਹੈ। ਇੱਕ ਨੂੰ ਯਾਦ ਕਰਨ ਨਾਲ ਉਸ ਵਿੱਚ ਸਭ ਆ ਜਾਂਦਾ ਹੈ। ਬਾਪ ਤੋਂ ਵਰਸਾ ਮਿਲਦਾ ਹੈ ਇਹ ਬਹੁਤ ਭਾਰੀ ਦੌਲਤ ਹੈ, ਸ਼ਾਂਤੀ ਦਾ ਵਰਸਾ ਮਿਲਦਾ ਹੈ ਕਿਉਂਕਿ ਸ਼ਾਂਤੀ ਦਾ ਸਾਗਰ ਉਹ ਹੀ ਹੈ। ਲੌਕਿਕ ਬਾਪ ਦੀ ਅਜਿਹੀ ਮਹਿਮਾ ਕਦੇ ਨਹੀਂ ਕਰਾਂਗੇ। ਸ਼੍ਰੀਕ੍ਰਿਸ਼ਨ ਹੈ ਸਭ ਤੋਂ ਪਿਆਰਾ। ਪਹਿਲਾਂ - ਪਹਿਲਾਂ ਜਨਮ ਹੀ ਉਨ੍ਹਾਂ ਦਾ ਹੁੰਦਾ ਹੈ। ਇਸ ਲਈ ਉਨ੍ਹਾਂ ਨੂੰ ਸਭ ਤੋਂ ਜ਼ਿਆਦਾ ਪਿਆਰ ਕਰਦੇ ਹਨ। ਬਾਪ ਬੱਚਿਆਂ ਨੂੰ ਹੀ ਘਰ ਦਾ ਸਮਾਚਾਰ ਦਿੰਦੇ ਹਨ। ਬਾਪ ਵੀ ਪੱਕਾ ਵਪਾਰੀ ਹੈ, ਕੋਈ ਵਿਰਲਾ ਅਜਿਹਾ ਵਪਾਰ ਕਰਦਾ। ਹੋਲਸੇਲ ਵਪਾਰੀ ਕੋਈ ਮੁਸ਼ਕਿਲ ਬਣਦਾ ਹੈ। ਤੁਸੀਂ ਹੋਲਸੇਲ ਵਪਾਰੀ ਹੋ ਨਾ! ਬਾਪ ਨੂੰ ਯਾਦ ਕਰਦੇ ਹੀ ਰਹਿੰਦੇ ਹੋ। ਕਈ ਰਿਟੇਲ ਵਿੱਚ ਸੌਦਾ ਕਰ ਫੇਰ ਭੁੱਲ ਜਾਂਦੇ ਹਨ। ਬਾਪ ਕਹਿੰਦੇ ਹਨ ਲਗਾਤਾਰ ਯਾਦ ਕਰਦੇ ਰਹੋ। ਵਰਸਾ ਮਿਲ ਗਿਆ ਫੇਰ ਯਾਦ ਕਰਨ ਦੀ ਲੋੜ ਨਹੀਂ ਰਹੇਗੀ। ਲੌਕਿਕ ਸੰਬੰਧ ਵਿੱਚ ਬਾਪ ਬੁੱਢਾ ਹੋ ਜਾਂਦਾ ਹੈ ਤਾਂ ਕੋਈ - ਕੋਈ ਬੱਚੇ ਪਿਛਾੜੀ ਤੱਕ ਵੀ ਸਹਾਇਕ ਬਣਦੇ ਹਨ। ਕੋਈ ਤਾਂ ਮਲਕੀਅਤ ਮਿਲੀ ਅਤੇ ਉਡਾਕੇ ਖ਼ਲਾਸ ਕਰ ਦਿੰਦੇ ਹਨ। ਬਾਬਾ ਸਭ ਗੱਲਾਂ ਦਾ ਅਨੁਭਵੀ ਹੈ। ਤਾਂ ਤੇ ਬਾਪ ਨੇ ਵੀ ਇਸਨੂੰ ਆਪਣਾ ਰੱਥ ਬਣਾਇਆ ਹੈ। ਗ਼ਰੀਬੀ ਦਾ, ਸ਼ਾਹੂਕਾਰੀ ਦਾ ਸਭ ਵਿੱਚ ਅਨੁਭਵੀ ਹੈ। ਡਰਾਮਾ ਅਨੁਸਾਰ ਇਹ ਇੱਕ ਹੀ ਰੱਥ ਹੈ। ਇਹ ਕਦੇ ਬਦਲ ਨਹੀਂ ਸਕਦਾ। ਡਰਾਮਾ ਬਣਿਆ ਹੋਇਆ ਹੈ, ਇਸ ਵਿੱਚ ਕਦੇ ਬਦਲੀ ਹੋ ਨਹੀਂ ਸਕਦੀ ਹੈ। ਸਭ ਗੱਲਾਂ ਹੋਲਸੇਲ ਅਤੇ ਰਿਟੇਲ ਵਿੱਚ ਸਮਝਾਕੇ ਫੇਰ ਅੰਤ ਵਿੱਚ ਕਹਿ ਦਿੰਦੇ ਹਨ ਮਨਮਨਾਭਵ, ਮਧਿਆਜੀ ਭਵ। ਮਨਮਨਾਭਵ ਵਿੱਚ ਸਭ ਆ ਜਾਂਦਾ ਹੈ। ਇਹ ਬਹੁਤ ਭਾਰੀ ਖਜ਼ਾਨਾ ਹੈ, ਉਸ ਨਾਲ ਝੋਲੀ ਭਰਦੇ ਹਨ। ਅਵਿਨਾਸ਼ੀ ਗਿਆਨ ਰਤਨ ਇੱਕ - ਇੱਕ ਲੱਖ ਰੁਪਏ ਦੇ ਹਨ। ਤੁਸੀਂ ਪਦਮਾਪਦਮ ਭਾਗਿਆਸ਼ਾਲੀ ਬਣਦੇ ਹੋ। ਬਾਪ ਤਾਂ ਖੁਸ਼ੀ, ਨਾ ਖੁਸ਼ੀ ਦੋਵਾਂ ਤੋਂ ਨਿਆਰਾ ਹੈ। ਸਾਖ਼ਸ਼ੀ ( ਗਵਾਹ ) ਹੋ ਕੇ ਡਰਾਮਾ ਵੇਖ ਰਹੇ ਹਨ। ਤੁਸੀਂ ਪਾਰ੍ਟ ਵਜਾਉਂਦੇ ਹੋ। ਮੈਂ ਪਾਰ੍ਟ ਵਜਾਉਂਦਾ ਵੀ ਸਾਖਸ਼ੀ ਹਾਂ। ਜਨਮ - ਮਰਨ ਵਿੱਚ ਨਹੀਂ ਆਉਂਦਾ ਹਾਂ। ਹੋਰ ਤਾਂ ਕੋਈ ਇਸ ਤੋਂ ਛੁੱਟ ਨਹੀਂ ਸਕਦਾ। ਮੌਕਸ਼ ਮਿਲ ਨਾ ਸਕੇ। ਇਹ ਅਨਾਦਿ ਬਣਾ - ਬਣਾਇਆ ਡਰਾਮਾ ਹੈ। ਇਹ ਵੀ ਵੰਡਰਫੁਲ ਹੈ। ਛੋਟੀ ਜਿਹੀ ਆਤਮਾ ਵਿੱਚ ਸਾਰਾ ਪਾਰ੍ਟ ਭਰਿਆ ਹੋਇਆ ਹੈ। ਇਹ ਅਵਿਨਾਸ਼ੀ ਡਰਾਮਾ ਕਦੇ ਵਿਨਾਸ਼ ਨੂੰ ਨਹੀਂ ਪਾਉਂਦਾ। ਅੱਛਾ!

ਮਿੱਠੇ- ਮਿੱਠੇ ਸਿੱਕੀਲਧੇ ਬੱਚਿਆਂ ਪ੍ਰਤੀ ਮਾਤ - ਪਿਤਾ ਬਾਪਦਾਦਾ ਦਾ ਯਾਦ ਪਿਆਰ ਅਤੇ ਗੁੱਡਮੋਰਨਿੰਗ। ਰੂਹਾਨੀ ਬਾਪ ਦੀ ਰੂਹਾਨੀ ਬੱਚਿਆਂ ਨੂੰ ਨਮਸਤੇ।

ਧਾਰਨਾ ਲਈ ਮੁੱਖ ਸਾਰ:-
1. ਜਿਵੇਂ ਬਾਪ ਬੱਚਿਆਂ ਤੇ ਵਾਰੀ ਜਾਂਦੇ ਹਨ, ਇਵੇਂ ਤਨ, ਮਨ, ਧਨ ਸਮੇਤ ਇੱਕ ਵਾਰੀ ਬਾਪ ਤੇ ਪੂਰਾ ਕੁਰਬਾਨ ਜਾਕੇ 21 ਜਨਮਾਂ ਦਾ ਵਰਸਾ ਲੈਣਾ ਹੈ।

2. ਬਾਪ ਜੋ ਅਵਿਨਾਸ਼ੀ ਅਨਮੋਲ ਖਜ਼ਾਨਾ ਦਿੰਦੇ ਹਨ ਉਸ ਨਾਲ ਆਪਣੀ ਝੋਲੀ ਸਦਾ ਭਰਪੂਰ ਰੱਖਣੀ ਹੈ। ਸਦਾ ਇਸੇ ਖੁਸ਼ੀ ਅਤੇ ਨਸ਼ੇ ਵਿੱਚ ਰਹਿਣਾ ਹੈ ਕਿ ਅਸੀਂ ਪਦਮਾਪਦਮ ਭਾਗਿਆਸ਼ਾਲੀ ਹਾਂ।

ਵਰਦਾਨ:-
ਬ੍ਰਾਹਮਣ ਜੀਵਨ ਦੀ ਪ੍ਰਾਪਰਟੀ ਅਤੇ ਪ੍ਸਨੇਲਟੀ ਦਾ ਅਨੁਭਵ ਕਰਨ ਅਤੇ ਕਰਾਉਣ ਵਾਲੀ ਵਿਸ਼ੇਸ਼ ਆਤਮਾ ਭਵ।

ਬਾਪਦਾਦਾ ਸਾਰੇ ਬ੍ਰਾਹਮਣ ਬੱਚਿਆਂ ਨੂੰ ਸਮ੍ਰਿਤੀ ਦਵਾਉਂਦੇ ਹਨ ਕਿ ਬ੍ਰਾਹਮਣ ਬਣੇ - ਅਹੋ ਭਾਗ! ਲੇਕਿਨ ਬ੍ਰਾਹਮਣ ਜੀਵਨ ਦਾ ਵ੍ਰਸਾ, ਪ੍ਰਾਪਰਟੀ ਸੰਤੁਸ਼ਟਤਾ ਹੈ ਅਤੇ ਬ੍ਰਾਹਮਣ ਜੀਵਨ ਦੀ ਪ੍ਸਨੇਲਟੀ ਪ੍ਰਸੰਨਤਾ ਹੈ। ਇਸ ਅਨੁਭਵ ਤੋਂ ਕਦੇ ਵੰਚਿਤ ਨਹੀਂ ਰਹਿਣਾ। ਅਧਿਕਾਰੀ ਹੋ। ਜਦੋਂ ਦਾਤਾ, ਵਰਦਾਤਾ ਖੁੱਲ੍ਹੀ ਦਿਲ ਨਾਲ ਪ੍ਰਾਪਤੀਆਂ ਦਾ ਖਜਾਨਾ ਦੇ ਰਹੇ ਹਨ ਤਾਂ ਉਸ ਨੂੰ ਅਨੁਭਵ ਵਿਚ ਲਿਆਓ ਅਤੇ ਦੂਜਿਆਂ ਨੂੰ ਵੀ ਅਨੁਭਵੀ ਬਣਾਓ ਤਾਂ ਕਹਾਂਗੇ ਵਿਸ਼ੇਸ਼ ਆਤਮਾ।

ਸਲੋਗਨ:-
ਲਾਸ੍ਟ ਸਮੇਂ ਦਾ ਸੋਚਣ ਦੀ ਬਜਾਏ ਲਾਸ੍ਟ ਸਥਿਤੀ ਦਾ ਸੋਚੋ।