24.11.24     Avyakt Bapdada     Punjabi Murli     15.12.2002    Om Shanti     Madhuban


ਸਮੇਂ ਪ੍ਰਮਾਣ ਲਕਸ਼ ਅਤੇ ਲਕਸ਼ਨ ਦੀ ਸਮਾਨਤਾ ਦਵਾਰਾ ਬਾਪ ਸਮਾਨ ਬਣੋ


ਅੱਜ ਚਾਰੋਂ ਪਾਸੇ ਦੇ ਸਰਵ ਸਵਮਾਨਧਾਰੀ ਬੱਚਿਆਂ ਨੂੰ ਦੇਖ ਹਰਸ਼ਿਤ ਹੋ ਰਹੇ ਹਨ। ਇਸ ਸੰਗਮ ਤੇ ਜੋ ਤੁਸੀਂ ਬੱਚਿਆਂ ਨੂੰ ਸਵਮਾਨ ਮਿਲਦਾ ਹੈ ਉਸ ਤੋਂ ਵੱਡਾ ਸਵਮਾਨ ਸਾਰੇ ਕਲਪ ਵਿੱਚ ਕਿਸੇ ਵੀ ਆਤਮਾ ਨੂੰ ਪ੍ਰਾਪਤ ਨਹੀਂ ਹੋ ਸਕਦਾ ਹੈ। ਕਿੰਨਾ ਵੱਡਾ ਸਵਮਾਨ ਹੈ, ਇਸਨੂੰ ਜਾਣਦੇ ਹੋ? ਸਵਮਾਨ ਦਾ ਨਸ਼ਾ ਕਿੰਨਾ ਵੱਡਾ ਹੈ, ਇਹ ਸਮ੍ਰਿਤੀ ਵਿੱਚ ਰਹਿੰਦਾ ਹੈ? ਸਵਮਾਨ ਦਾ ਮਾਲਾ ਬਹੁਤ ਵੱਡੀ ਹੈ। ਇੱਕ - ਇੱਕ ਦਾਣਾ ਗਿਣਦੇ ਜਾਓ ਅਤੇ ਸਵਮਾਨ ਦੇ ਨਸ਼ੇ ਵਿੱਚ ਲਵਲੀਨ ਹੋ ਜਾਓ। ਇਹ ਸਵਮਾਨ ਮਤਲਬ ਟਾਈਟਲਸ ਖੁਦ ਬਾਪਦਾਦਾ ਦਵਾਰਾ ਮਿਲੇ ਹਨ। ਪਰਮਾਤਮਾ ਦਵਾਰਾ ਸਵਮਾਨ ਪ੍ਰਾਪਤ ਹੈ ਇਸਲਈ ਇਸ ਸਵਮਾਨ ਦੇ ਰੂਹਾਨੀ ਨਸ਼ੇ ਨੂੰ ਕੋਈ ਅਥਾਰਿਟੀ ਨਹੀਂ ਜੋ ਹਿਲਾ ਸਕੇ ਕਿਉਂਕਿ ਆਲਮਾਇਟੀ ਅਥਾਰਿਟੀ ਦਵਾਰਾ ਪ੍ਰਾਪਤੀ ਹੈ।

ਤਾਂ ਬਾਪਦਾਦਾ ਨੇ ਅੱਜ ਅੰਮ੍ਰਿਤਵੇਲੇ ਸਾਰੇ ਵਿਸ਼ਵ ਦੇ ਸਰਵ ਬੱਚਿਆਂ ਦੇ ਵੱਲ ਚੱਕਰ ਲਗਾਉਂਦੇ ਦੇਖਿਆ ਕਿ ਹਰ ਇੱਕ ਬੱਚੇ ਦੀ ਸਮ੍ਰਿਤੀ ਵਿੱਚ ਕਿੰਨੇ ਸਵਮਾਨਾ ਦੀ ਮਾਲਾ ਪਈ ਹੋਈ ਹੈ। ਮਾਲਾ ਨੂੰ ਧਾਰਨ ਕਰਨਾ ਮਤਲਬ ਸਮ੍ਰਿਤੀ ਦਵਾਰਾ ਉਸੀ ਸਥਿਤੀ ਵਿੱਚ ਸਥਿਤ ਰਹਿਣਾ। ਤਾਂ ਆਪਣੇ ਨੂੰ ਚੈਕ ਕਰੋ - ਇਹ ਸਮ੍ਰਿਤੀ ਦੀ ਸਥਿਤੀ ਕਿਥੋਂ ਤੱਕ ਰਹਿੰਦੀ ਹੈ? ਬਾਪਦਾਦਾ ਦੇਖ ਰਹੇ ਸਨ ਕਿ ਸਵਮਾਨ ਦਾ ਨਿਸ਼ਚੇ ਅਤੇ ਉਸਦਾ ਰੂਹਾਨੀ ਨਸ਼ੇ ਦਾ ਬੈਲੇਂਸ ਕਿੰਨਾ ਰਹਿੰਦਾ ਹੈ? ਨਿਸ਼ਚੇ ਹੈ - ਨਾਲੇਜ਼ਫੁੱਲ ਬਣਨਾ ਅਤੇ ਰੂਹਾਨੀ ਨਸ਼ਾ ਹੈ - ਪਾਵਰਫੁੱਲ ਬਣਨਾ। ਤਾਂ ਨਾਲੇਜ਼ਫੁੱਲ ਵਿੱਚ ਵੀ ਦੋ ਤਰ੍ਹਾਂ ਦੇ ਦੇਖੇ - ਇੱਕ ਹਨ ਨਾਲੇਜ਼ਫੁੱਲ। ਦੂਸਰੇ ਹਨ ਨਾਲੇਜ਼ਬੁਲ (ਗਿਆਨ ਸਵਰੂਪ) ਤਾਂ ਆਪਣੇ ਕੋਲੋਂ ਪੁੱਛੋ - ਮੈਂ ਕੌਣ? ਬਾਪਦਾਦਾ ਜਾਣਦੇ ਹਨ ਕਿ ਬੱਚਿਆਂ ਦਾ ਲਕਸ਼ ਬਹੁਤ ਉੱਚਾ ਹੈ। ਲਕਸ਼ ਉੱਚਾ ਹੈ ਨਾ, ਕੀ ਉੱਚਾ ਹੈ? ਸਭ ਕਹਿੰਦੇ ਹਨ ਬਾਪ ਸਮਾਨ ਬਣਨਗੇ। ਤਾਂ ਜਿਵੇਂ ਬਾਪ ਉੱਚੇ ਤੋਂ ਉੱਚਾ ਹੈ ਤਾਂ ਬਾਪ ਸਮਾਨ ਬਣਨ ਦਾ ਲਕਸ਼ ਕਿੰਨਾ ਉੱਚਾ ਹੈ! ਤਾਂ ਲਕਸ਼ ਨੂੰ ਦੇਖਕੇ ਬਾਪਦਾਦਾ ਬਹੁਤ ਖੁਸ਼ ਹੁੰਦੇ ਹਨ ਪਰ … ਪਰ ਦੱਸੀਏ ਕੀ? ਪਰ ਕੀ … ਉਹ ਟੀਚਰਸ ਅਤੇ ਡਬਲ ਫਾਰੇਨਰਸ ਸੁਣਨਗੇ? ਸਮਝ ਤਾਂ ਗਏ ਹੋਣਗੇ। ਬਾਪਦਾਦਾ ਲਕਸ਼ ਅਤੇ ਲਕਸ਼ਣ ਸਮਾਨ ਚਾਹੁੰਦੇ ਹਨ। ਹੁਣ ਆਪਣੇ ਤੋਂ ਪੁੱਛੋ ਕਿ ਲਕਸ਼ ਅਤੇ ਲਕਸ਼ਨ ਮਤਲਬ ਪ੍ਰੈਕਟੀਕਲ ਸਥਿਤੀ ਸਮਾਨ ਹੈ? ਕਿਉਂਕਿ ਲਕਸ਼ ਅਤੇ ਲਕਸ਼ਨ ਦਾ ਸਮਾਨ ਹੋਣਾ -ਇਹੀ ਬਾਪ ਸਮਾਨ ਬਣਨਾ ਹੈ। ਸਮੇਂ ਪ੍ਰਮਾਣ ਇਸ ਸਮਾਨਤਾ ਨੂੰ ਸਮੀਪ ਲਿਆਓ।

ਵਰਤਮਾਨ ਸਮੇਂ ਬਾਪਦਾਦਾ ਬੱਚਿਆਂ ਦੀ ਇੱਕ ਗੱਲ ਦੇਖ ਨਹੀਂ ਸਕਦੇ। ਕਈ ਬੱਚੇ ਵੱਖ -ਵੱਖ ਤਰ੍ਹਾਂ ਦੀ ਬਾਪ ਸਮਾਨ ਬਣਨ ਦੀ ਮਿਹਤਨ ਕਰਦੇ ਹਨ, ਬਾਪ ਦੀ ਮੁਹੱਬਤ ਦੇ ਅੱਗੇ ਮਿਹਨਤ ਕਰਨ ਦੀ ਜਰੂਰਤ ਹੀ ਨਹੀਂ ਹੈ, ਜਿੱਥੇ ਮੁਹੱਬਤ ਹੈ ਉੱਥੇ ਮਿਹਨਤ ਨਹੀਂ। ਜਦੋਂ ਉਲਟਾ ਨਸ਼ਾ ਦੇਹ -ਅਭਿਮਾਨ ਦਾ ਨੇਚਰ ਬਣ ਗਈ, ਨੇਚਰੁਲ ਬਣ ਗਿਆ। ਕੀ ਦੇਹ -ਅਭਿਮਾਨ ਵਿੱਚ ਆਉਣ ਦਾ ਪੁਰਸ਼ਾਰਥ ਕਰਨਾ ਪੈਂਦਾ? ਜਾਂ 63 ਜਨਮ ਪੁਰਸ਼ਾਰਥ ਕੀਤਾ? ਨੇਚਰ ਬਣ ਗਈ, ਨੇਚਰੁਲ ਬਣ ਗਿਆ। ਜੋ ਹਾਲੇ ਵੀ ਕਦੀ -ਕਦੀ ਇਹੀ ਕਹਿੰਦੇ ਹੋ ਕਿ ਦੇਹੀ ਦੇ ਬਜਾਏ ਦੇਹ ਵਿੱਚ ਆ ਜਾਂਦੇ ਹਨ। ਤਾਂ ਜਿਵੇਂ ਦੇਹ -ਅਭਿਮਾਨ, ਨੇਚਰ ਅਤੇ ਨੇਚਰੁਲ ਰਿਹਾ ਉਵੇਂ ਦੇਹੀ -ਅਭਿਮਾਨੀ ਸਥਿਤੀ ਵੀ ਨੇਚਰੁਲ ਅਤੇ ਨੇਚਰ ਹੋਵੇ, ਨੇਚਰ ਬਦਲਣਾ ਮੁਸ਼ਕਿਲ ਹੁੰਦੀ ਹੈ। ਹਾਲੇ ਵੀ ਕਦੀ - ਕਦੀ ਕਹਿੰਦੇ ਹੋ ਨਾ ਕਿ ਮੇਰਾ ਭਾਵ ਨਹੀਂ ਹੈ, ਨੇਚਰ ਹੈ। ਤਾਂ ਉਸ ਨੇਚਰ ਨੂੰ ਨੇਚਰੁਲ ਬਣਾਇਆ ਹੈ ਅਤੇ ਬਾਪ ਸਮਾਨ ਨੇਚਰ ਨੂੰ ਨੈਚੁਰਲ ਨਹੀਂ ਬਣਾ ਸਕਦੇ! ਉਲਟੀ ਨੇਚਰ ਦੇ ਵਸ਼ ਹੋ ਜਾਂਦੇ ਹਨ ਅਤੇ ਅਸਲ ਨੇਚਰ ਬਾਪ ਸਮਾਨ ਬਣਨ ਦੀ, ਇਸ ਵਿੱਚ ਮਿਹਤਨ ਕਿਉਂ। ਤਾਂ ਬਾਪਦਾਦਾ ਹਾਲੇ ਸਭ ਬੱਚਿਆਂ ਦੀ ਦੇਹੀ -ਅਭਿਮਾਨੀ ਰਹਿਣ ਦੀ ਨੇਚਰੁਲ ਨੇਚਰ ਦੇਖਣਾ ਚਾਹੁੰਦੇ ਹਨ। ਬ੍ਰਹਮਾ ਬਾਪ ਨੂੰ ਦੇਖਿਆ ਚਲਦੇ - ਫਿਰਦੇ ਕੋਈ ਵੀ ਕੰਮ ਕਰਦੇ ਦੇਹੀ -ਅਭਿਮਾਨੀ ਸਥਿਤੀ ਨੇਚਰੁਲ ਨੇਚਰ ਸੀ।

ਬਾਪਦਾਦਾ ਨੇ ਸਮਾਚਾਰ ਸੁਣਾਇਆ ਕਿ ਅੱਜਕਲ ਵਿਸ਼ੇਸ਼ ਦਾਦੀਆਂ ਇਹ ਰੂਹਰਿਹਾਂਨ ਕਰਦੀ ਹੈ - ਫਰਿਸ਼ਤਾ ਅਵਸਥਾ, ਕਰਮਾਤੀਤ ਅਵਸਥਾ, ਬਾਪ ਸਮਾਨ ਅਵਸਥਾ ਨੇਚਰੁਲ ਕਿਵੇਂ ਬਣੇ? ਨੇਚਰ ਬਣ ਜਾਏ, ਇਹ ਰੂਹਰਿਹਾਂਨ ਕਰਦੇ ਹੋ ਨਾ! ਦਾਦੀ ਨੂੰ ਵੀ ਇਹ ਹੀ ਬਾਰ -ਬਾਰ ਆਉਂਦਾ ਹੈ ਨਾ - ਫਰਿਸ਼ਤਾ ਬਣ ਜਾਵੇਂ, ਕਰਮਾਤੀਤ ਬਣ ਜਾਏ, ਬਾਪ ਪ੍ਰਤੱਖ ਹੋ ਜਾਏ। ਤਾਂ ਫਰਿਸ਼ਤਾ ਬਣਨਾ ਜਾਂ ਨਿਰਾਕਾਰੀ ਕਰਮਾਤੀਤ ਅਵਸਥਾ ਬਣਾਉਣ ਦਾ ਵਿਸ਼ੇਸ਼ ਸਾਧਨ ਹੈ - ਨਿਰਹੰਕਾਰੀ ਬਣਨਾ। ਨਿਰਹੰਕਾਰੀ ਹੀ ਨਿਰਾਕਾਰੀ ਬਣ ਸਕਦਾ ਹੈ ਇਸਲਈ ਬਾਪ ਨੇ ਬ੍ਰਹਮਾ ਦਵਾਰਾ ਲਾਸ੍ਟ ਮੰਤਰ ਨਿਰਾਕਾਰੀ ਦੇ ਨਾਲ ਨਿਰਹੰਕਾਰੀ ਕਿਹਾ। ਸਿਰਫ ਆਪਣੀ ਦੇਹ ਜਾਂ ਦੂਸਰੇ ਦੀ ਦੇਹ ਵਿੱਚ ਫਸਣਾ, ਇਸਨੂੰ ਹੀ ਦੇਹ ਹੰਕਾਰ ਜਾਂ ਦੇਹ - ਭਾਨ ਨਹੀਂ ਕਿਹਾ ਜਾਂਦਾ ਹੈ। ਦੇਹ ਹੰਕਾਰ ਵੀ ਹੈ, ਦੇਹ ਭਾਨ ਵੀ ਹੈ। ਆਪਣੀ ਦੇਹ ਜਾਂ ਦੂਸਰੇ ਦੀ ਦੇਹ ਦੇ ਭਾਨ ਵਿੱਚ ਰਹਿਣਾ, ਲਗਾਵ ਵਿੱਚ ਰਹਿਣਾ - ਉਸ ਵਿੱਚ ਤਾਂ ਮਜ਼ੋਰਿਟੀ ਪਾਸ ਹਨ। ਜੋ ਪੁਰਸ਼ਾਰਥ ਦੀ ਲਗਨ ਵਿੱਚ ਰਹਿੰਦੇ ਹਨ, ਸੱਚੇ ਪੁਰਸ਼ਾਰਥੀ ਹਨ, ਉਹ ਇਸ ਮੋਟੇ ਰੂਪ ਤੋਂ ਪਰੇ ਹਨ। ਪਰ ਦੇਹ - ਭਾਨ ਦੇ ਸੂਕ੍ਸ਼੍ਮ ਅਨੇਕ ਰੂਪ ਹਨ, ਇਸਦੀ ਲਿਸਟ ਆਪਸ ਵਿੱਚ ਨਿਕਾਲਣਾ। ਬਾਪਦਾਦਾ ਅੱਜ ਨਹੀਂ ਸੁਣਾਉਂਦੇ ਹਨ। ਅੱਜ ਐਨਾ ਹੀ ਇਸ਼ਾਰਾ ਬਹੁਤ ਹੈ ਕਿਉਂਕਿ ਸਭ ਸਮਝਦਾਰ ਹਨ। ਤੁਸੀਂ ਸਭ ਜਾਣਦੇ ਹੋ ਨਾ, ਜੇਕਰ ਸਭ ਕੋਲੋਂ ਪੁੱਛੋਗੇ ਨਾ, ਤਾਂ ਸਭ ਬਹੁਤ ਹੁਸ਼ਿਆਰੀ ਨਾਲ ਸੁਣਨਗੇ। ਪਰ ਬਾਪਦਾਦਾ ਸਿਰਫ਼ ਛੋਟਾ ਜਿਹਾ ਸਹਿਜ ਪੁਰਸ਼ਾਰਥ ਦੱਸਦੇ ਹਨ ਕਿ ਸਦਾ ਮਨ- ਵਚਨ -ਕਰਮ, ਸੰਬੰਧ -ਸੰਪਰਕ ਵਿੱਚ ਲਾਸ੍ਟ ਮੰਤਰ ਤਿੰਨ ਸ਼ਬਦਾਂ ਦਾ (ਨਿਰਾਕਾਰੀ, ਨਿਰਹੰਕਾਰੀ, ਨਿਰਵਿਕਾਰੀ) ਸਦਾ ਯਾਦ ਰੱਖੋ। ਸੰਕਲਪ ਕਰਦੇ ਹੋ ਤਾਂ ਚੈਕ ਕਰੋ - ਮਹਾਮੰਤਰ ਸੰਪੰਨ ਹੈ? ਇਵੇਂ ਹੀ ਬੋਲ, ਕਰਮ ਸਭ ਵਿੱਚ ਸਿਰਫ਼ ਤਿੰਨ ਸ਼ਬਦ ਯਾਦ ਰੱਖੋ ਅਤੇ ਸਮਾਨਤਾ ਕਰੋ। ਇਹ ਤਾਂ ਸਹਿਜ ਹੈ ਨਾ? ਸਾਰੀ ਮੁਰਲੀ ਨਹੀਂ ਕਹਿੰਦੇ ਹਨ ਯਾਦ ਕਰੋ, ਤਿੰਨ ਸ਼ਬਦ। ਇਹ ਮਹਾਮੰਤਰ ਸੰਕਲਪ ਨੂੰ ਸ਼੍ਰੇਸ਼ਠ ਬਣਾ ਦਵੇਗਾ। ਵਾਣੀ ਵਿੱਚ ਨਿਰਮਾਣਤਾ ਲਿਆਵੇਗਾ। ਕਰਮ ਵਿੱਚ ਸੇਵਾ ਭਾਵ ਲਿਆਏਗਾ। ਸੰਬੰਧ -ਸੰਪਰਕ ਸਦਾ ਸ਼ੁਭ ਭਾਵਨਾ,ਸ਼੍ਰੇਸ਼ਠ ਕਾਮਨਾ ਦੀ ਵ੍ਰਿਤੀ ਬਣਾਏਗਾ।

ਬਾਪਦਾਦਾ ਸੇਵਾ ਦਾ ਸਮਾਚਾਰ ਵੀ ਸੁਣਦੇ ਹਨ, ਸੇਵਾ ਵਿੱਚ ਅਜਕੱਲ ਵੱਖ -ਵੱਖ ਕੋਰਸ ਕਰਾਉਂਦੇ ਹੋ, ਪਰ ਹੁਣ ਇੱਕ ਕੋਰਸ ਰਹਿ ਗਿਆ ਹੈ। ਉਹ ਹੈ ਹਰ ਆਤਮਾ ਵਿੱਚ ਜੋ ਸ਼ਕਤੀ ਚਾਹੀਦੀ, ਉਹ ਫੋਰਸ ਦਾ ਕੋਰਸ ਕਰਾਉਣਾ। ਸ਼ਕਤੀ ਭਰਨ ਦਾ ਕੋਰਸ, ਵਾਣੀ ਸੁਣਾਉਣ ਦਾ ਕੋਰਸ ਨਹੀਂ, ਵਾਣੀ ਦੇ ਨਾਲ -ਨਾਲ ਸ਼ਕਤੀ ਭਰਨ ਦਾ ਕੋਰਸ ਵੀ ਹੋਵੇ। ਜਿਸਨਾਲ ਚੰਗਾ ਚੰਗਾ ਕਹਿਣ ਨਹੀਂ ਚੰਗਾ ਬਣ ਜਾਣ। ਇਹ ਵਰਨਣ ਕਰਨ ਕਿ ਅੱਜ ਮੈਨੂੰ ਸ਼ਕਤੀ ਦੀ ਅੰਚਲੀ ਮਿਲੀ। ਅੰਚਲੀ ਵੀ ਅਨੁਭਵ ਹੋਵੇ ਤਾਂ ਉਹਨਾਂ ਆਤਮਾਵਾਂ ਦੇ ਲਈ ਬਹੁਤ ਹੈ। ਕੋਰਸ ਕਰਾਓ ਪਰ ਪਹਿਲੇ ਆਪਣੇ ਨੂੰ ਕਰਾਕੇ ਫਿਰ ਕਹੋ। ਤਾਂ ਸੁਣਿਆ ਬਾਪਦਾਦਾ ਕੀ ਚਾਹੁੰਦੇ ਹਨ? ਲਕਸ਼ ਅਤੇ ਲਕਸ਼ਨ ਨੂੰ ਸਮਾਨ ਬਣਾਓ। ਲਕਸ਼ ਸਭ ਦਾ ਦੇਖਕੇ ਬਾਪਦਾਦਾ ਬਹੁਤ -ਬਹੁਤ ਖੁਸ਼ ਹੁੰਦੇ ਹਨ। ਹੁਣ ਸਿਰਫ਼ ਸਮਾਨ ਬਣਾਓ, ਤਾਂ ਬਾਪ ਸਮਾਨ ਬਹੁਤ ਸਹਿਜ ਬਣ ਜਾਣਗੇ।

ਬਾਪਦਾਦਾ ਤਾਂ ਬੱਚਿਆਂ ਨੂੰ ਸਮਾਨ ਤੋਂ ਵੀ ਉੱਚਾ, ਆਪਣੇ ਤੋਂ ਵੀ ਉੱਚਾ ਦੇਖਦੇ ਹਨ। ਸਦਾ ਬਾਪਦਾਦਾ ਬੱਚਿਆਂ ਨੂੰ ਸਿਰ ਦਾ ਤਾਜ ਕਹਿੰਦੇ ਹਨ। ਤਾਂ ਤਾਜ ਤਾਂ ਸਿਰ ਤੋਂ ਵੀ ਉੱਚਾ ਹੁੰਦਾ ਹੈ ਨਾ! ਟੀਚਰਸ -ਸਿਰ ਦੇ ਤਾਜ ਹੋ?

ਟੀਚਰਸ ਨਾਲ :- ਦੇਖੋ, ਕਿੰਨੀ ਟੀਚਰਸ ਹਨ। ਇੱਕ ਗਰੁੱਪ ਵਿੱਚ ਇਨੀਆਂ ਟੀਚਰਸ ਤਾਂ ਹਰ ਗਰੁੱਪ ਵਿੱਚ ਕਿੰਨੀਆਂ ਹੋਣਗੀਆਂ! ਟੀਚਰਸ ਨੇ ਬਾਪਦਾਦਾ ਦੀ ਇੱਕ ਆਸ਼ ਪੂਰੀ ਕਰਨ ਦਾ ਸੰਕਲਪ ਕੀਤਾ ਹੈ ਪਰ ਸਾਹਮਣੇ ਨਹੀਂ ਲਿਆਇਆ ਹੈ। ਜਾਣਦੇ ਹੋ ਕਿਹੜੀ? ਇੱਕ ਤੇ ਬਾਪਦਾਦਾ ਨੇ ਕਿਹਾ ਹੈ ਕਿ ਹਾਲੇ ਵਾਰਿਸਾਂ ਦੀ ਮਾਲਾ ਬਣਾਓ। ਵਾਰਿਸਾਂ ਦੀ ਮਾਲਾ, ਜਰਨਲ ਮਾਲਾ ਨਹੀਂ। ਦੂਸਰਾ -ਸੰਬੰਧ -ਸੰਪਰਕ ਵਾਲਿਆਂ ਨੂੰ ਮਾਇਕ ਬਣਾਓ। ਤੁਸੀਂ ਨਹੀਂ ਭਾਸ਼ਣ ਕਰੋ ਪਰ ਉਹ ਤੁਹਾਡੇ ਵਲ ਤੋਂ ਮੀਡਿਆ ਬਣ ਜਾਣ। ਆਪਣੀ ਮੀਡਿਆ ਬਣਾਓ। ਮੀਡਿਆ ਕੀ ਕਰਦਾ ਹੈ? ਉਲਟਾ ਜਾਂ ਸੁਲਟਾ ਆਵਾਜ਼ ਫੈਲਾਉਂਦਾ ਹੈ ਨਾ! ਤਾਂ ਮਾਇਕ ਤਿਆਰ ਹੋਣ ਜੋ ਮੀਡਿਆ ਸਮਾਨ ਪ੍ਰਤਖਤਾ ਦਾ ਆਵਾਜ਼ ਫੈਲਾਵੇ। ਤੁਸੀਂ ਕਹੋਗੇ ਭਗਵਾਨ ਆ ਗਿਆ, ਭਗਵਾਨ ਆ ਗਿਆ… ਉਹ ਤਾਂ ਕਾਮਨ ਸਮਝਦੇ ਹਨ ਪਰ ਤੁਹਾਡੇ ਵਲ ਤੋਂ ਦੂਸਰੇ ਕਹਿਣ, ਅਥਾਰਿਟੀ ਵਾਲੇ ਕਹਿਣ, ਪਹਿਲੇ ਤੁਹਾਨੂੰ ਲੋਕਾਂ ਨੂੰ ਉਹ ਸ਼ਕਤੀਆਂ ਦੇ ਰੂਪ ਵਿੱਚ ਪ੍ਰਤੱਖ ਕਰਨ। ਜਦੋਂ ਸ਼ਕਤੀਆਂ ਪ੍ਰਤੱਖ ਹੋਣਗੀਆਂ ਉਦੋਂ ਬਾਪ ਪ੍ਰਤੱਖ ਹੋਵੇਗਾ। ਤਾਂ ਬਣਾਓ, ਮੀਡਿਆ ਤਿਆਰ ਕਰੋ? ਦੇਖਣਗੇ। ਕੀਤਾ ਹੈ? ਚਲੋ ਕੰਗਨ ਹੀ ਸਹੀ, ਮਾਲਾ ਛੱਡੋ, ਤਿਆਰ ਕੀਤਾ ਹੈ? ਹੱਥ ਉਠਾਓ ਜਿਸਨੇ ਇਵੇਂ ਤਿਆਰ ਕੀਤਾ ਹੈ? ਬਾਪਦਾਦਾ ਦੇਖਣਗੇ ਕਿ ਕਿਹੜੇ ਤਿਆਰ ਕੀਤੇ ਹਨ, ਚੰਗੀ ਹਿੰਮਤ ਰੱਖੀ ਹੈ। ਸੁਣਿਆ - ਟੀਚਰਸ ਨੂੰ ਕੀ ਕਰਨਾ ਹੈ। ਸ਼ਿਵਰਾਤਰੀ ਤੇ ਵਾਰਿਸ ਕਵਾਲਿਟੀ ਤਿਆਰ ਕਰੋ, ਤਾਂ ਫਿਰ ਦੂਸਰੇ ਵਰ੍ਹੇ ਸ਼ਿਵਰਾਤਰੀ ਤੇ ਸਭਦੇ ਮੁਖ ਤੋਂ ਸ਼ਿਵ ਬਾਪ ਆ ਗਿਆ, ਇਹ ਆਵਾਜ਼ ਨਿਕਲੇ। ਇਵੇਂ ਦੀ ਸ਼ਿਵਰਾਤਰੀ ਮਨਾਓ। ਪ੍ਰੋਗਾਮ ਤਾਂ ਬਹੁਤ ਵਧੀਆ ਬਣਾਏ ਹਨ। ਪ੍ਰੋਗ੍ਰਾਮ ਸਭਨੂੰ ਭੇਜੇ ਹਨ ਨਾ। ਪ੍ਰੋਗ੍ਰਾਮ ਤਾਂ ਠੀਕ ਬਣਾਇਆ ਹੈ ਪਰ ਹਰ ਪ੍ਰੋਗ੍ਰਾਮ ਤੋਂ ਕੋਈ ਮਾਇਕ ਤਿਆਰ ਹੋਵੇ, ਕੋਈ ਵਾਰਿਸ ਤਿਆਰ ਹੋਣ। ਇਹ ਪੁਰਸ਼ਾਰਥ ਕਰੋ, ਭਾਸ਼ਣ ਕੀਤਾ ਚਲੇ ਗਏ, ਇਵੇਂ ਨਹੀਂ। ਇਹ ਤਾਂ 66 ਵਰ੍ਹੇ ਹੋ ਗਏ ਅਤੇ 50 ਵਰ੍ਹੇ ਸੇਵਾ ਦੇ ਵੀ ਮਨਾ ਲਏ। ਹੁਣ ਸ਼ਿਵਰਾਤਰੀ ਨੂੰ ਡਾਇਮੰਡ ਜੁਬਲੀ ਮਨਾਓ। ਇਹ ਦੋ ਤਰ੍ਹਾਂ ਦੀਆਂ ਆਤਮਾਵਾਂ ਤਿਆਰ ਕਰੋ, ਫਿਰ ਦੇਖੋ ਨਗਾੜਾ ਵੱਜਦਾ ਹੈ ਜਾਂ ਨਹੀਂ। ਨਗਾੜੇ ਆਪ ਹੀ ਥੋੜ੍ਹੇਨਾ ਵੱਜਣਗੇ। ਤੁਸੀਂ ਤਾਂ ਦੇਵੀਆਂ ਹੋ ਸਾਕਸ਼ਾਤਕਾਰ ਕਰਾਉਂਗੀਆਂ। ਨਗਾੜੇ ਵਜਾਉਣ ਵਾਲੇ ਤਿਆਰ ਕਰੋ। ਜੋ ਪ੍ਰੈਕਟੀਕਲ ਗੀਤ ਗਾਏ ਸ਼ਿਵ ਸ਼ਕਤੀਆਂ ਆ ਗਈ। ਸੁਣਿਆ - ਸਿਵਰਾਤਰੀ ਤੇ ਕੀ ਕਰਨਗੀਆਂ! ਇਵੇਂ ਹੀ ਭਾਸ਼ਣ ਕਰਕੇ ਪੂਰਾ ਨਹੀਂ ਕਰਨਾ। ਫਿਰ ਲਿਖੇਗੀ ਬਾਬਾ 500 -1000, ਲੱਖ ਆਦਮੀ ਅਗੇ, ਆ ਤਾਂ ਗਏ ਸੰਦੇਸ਼ ਦਿੱਤਾ, ਪਰ ਵਾਰਿਸ ਕਿੰਨੇ ਨਿਕਲੇ, ਮਾਇਕ ਕਿੰਨੇ ਨਿਕਲੇ, ਹੁਣ ਉਹ ਸਮਾਚਾਰ ਦੇਣਾ। ਜੋ ਹੁਣ ਤੱਕ ਕੀਤਾ ਧਰਨੀ ਬਣਾਈ, ਸਨੇਹਾ ਦਿੱਤਾ, ਉਸਨੂੰ ਬਾਬਾ ਚੰਗਾ ਕਹਿੰਦੇ ਹਨ, ਉਹ ਸੇਵਾ ਵਿਅਰਥ ਨਹੀਂ ਗਈ ਹੈ, ਸਮਰਥ ਹੋਈ ਹੈ। ਪ੍ਰਜਾ ਤੇ ਬਣੀ ਹੈ, ਰਾਇਲ ਫੈਮਿਲੀ ਤਾਂ ਬਣੀ ਹੈ ਪਰ ਰਾਜਾ ਰਾਣੀ ਵੀ ਤਾਂ ਚਾਹੀਦਾ ਹੈ। ਰਾਜਾ ਰਾਣੀ ਤਖ਼ਤ ਵਾਲੇ ਨਹੀਂ, ਰਾਜਾ ਰਾਣੀ ਦੇ ਨਾਲ ਉੱਥੇ ਦਰਬਾਰ ਵਿੱਚ ਵੀ ਸਮਾਨ ਬੈਠਦੇ ਹਨ, ਇਵੇਂ ਤਾਂ ਬਣਾਓ, ਰਾਜ ਦਰਬਾਰ ਸ਼ੋਭਾ ਵਾਲੀ ਹੋ ਜਾਏ। ਸੁਣਿਆ, ਸ਼ਿਵਰਾਤਰੀ ਤੇ ਕੀ ਕਰਨਾ ਹੈ। ਪਾਂਡਵ ਸੁਣ ਰਹੇ ਹੋ। ਹੱਥ ਉਠਾਓ। ਧਿਆਨ ਦਿੱਤਾ। ਅੱਛਾ। ਵੱਡੇ -ਵੱਡੇ ਮਹਾਰਥੀ ਬੈਠੇ ਹਨ। ਬਾਪਦਾਦਾ ਖੁਸ਼ ਹੁੰਦੇ ਹਨ, ਇਹ ਵੀ ਦਿਲ ਦਾ ਪਿਆਰ ਹੈ, ਕਿਉਂਕਿ ਤੁਹਾਡਾ ਸਭਦਾ ਸੰਕਲਪ ਚੱਲਦਾ ਹੈ ਨਾ, ਪ੍ਰਤਖਤਾ ਕਦੋਂ ਹੋਵੇਗੀ, ਕਦੋਂ ਹੋਵੇਗੀ… ਤਾਂ ਬਾਪਦਾਦਾ ਸੁਣਦਾ ਰਹਿੰਦਾ ਹੈ। ਕੀ ਸੁਣਿਆ ਮਧੂਬਨ ਵਾਲਿਆਂ ਨੇ? ਮਧੂਬਨ ਵਾਲਿਆਂ ਨੇ ਸੁਣਿਆ। ਮਧੂਬਨ, ਸ਼ਾਂਤੀਵਨ, ਗਿਆਨ ਸਰੋਵਰ ਵਾਲੇ, ਸਭ ਮਧੂਬਨ ਨਿਵਾਸੀ ਹਨ। ਅੱਛਾ।

ਮਧੂਬਨ ਤੋਂ ਨਗਾੜਾ ਵੱਜੇਗਾ? ਕਿਥੋਂ ਤੋਂ ਨਗਾੜਾ ਵੱਜੇਗਾ? (ਦਿੱਲੀ ਤੋਂ) ਮਧੂਬਨ ਤੋਂ ਨਹੀਂ? ਕਹੋ ਚਾਰੋਂ ਪਾਸੇ ਤੋਂ। ਇੱਕ ਪਾਸੇ ਤੋਂ ਨਹੀਂ ਵੱਜੇਗਾ । ਮਧੂਬਨ ਤੋਂ ਵੀ ਵੱਜੇਗਾ, ਤਾਂ ਚਾਰੋਂ ਪਾਸੇ ਤੋਂ ਵੱਜੇਗਾ ਤਾਂ ਹੀ ਕੁੰਭਕਰਨ ਜਾਗਣਗੇ। ਮਧੂਬਨ ਵਾਲੇ ਜਿਵੇਂ ਸੇਵਾ ਵਿੱਚ ਅਥੱਕ ਹੋਕੇ ਸੇਵਾ ਦਾ ਪਾਰ੍ਟ ਵਜਾ ਰਹੇ ਹੋ ਨਾ, ਇਵੇਂ ਇਹ ਮਨਸਾ ਸੇਵਾ ਕਰਦੇ ਰਹੋ। ਸਿਰਫ਼ ਕਰਮਣਾ ਨਹੀਂ, ਮਨਸਾ, ਵਾਚਾ, ਕਰਮਣਾ ਤਿੰਨੋ ਸੇਵਾ, ਕਰਦੇ ਵੀ ਹੋ ਹੋਰ ਜ਼ਿਆਦਾ ਕਰਨਾ। ਅੱਛਾ। ਮਧੂਬਨ ਵਾਲੇ ਭੁੱਲੇ ਨਹੀਂ ਹਨ। ਮਧੂਬਨ ਵਾਲੇ ਸੋਚਦੇ ਹਨ ਬਾਪਦਾਦਾ ਆਉਂਦੇ ਮਧੂਬਨ ਵਿੱਚ ਹਨ ਪਰ ਮਧੂਬਨ ਦਾ ਨਾਮ ਨਹੀਂ ਲੈਂਦੇ। ਮਧੂਬਨ ਤਾਂ ਸਦਾ ਯਾਦ ਹੈ ਹੀ। ਮਧੂਬਨ ਨਹੀਂ ਹੁੰਦਾ ਤਾਂ ਇਹ ਆਉਂਦੇ ਕਿੱਥੇ! ਤੁਸੀਂ ਸੇਵਾਧਾਰੀ ਸੇਵਾ ਨਹੀਂ ਕਰਦੇ ਤਾਂ ਇਹ ਖਾਂਦੇ, ਰਹਿੰਦੇ ਕਿਵੇਂ! ਤਾਂ ਮਧੂਬਨ ਵਾਲਿਆਂ ਨੂੰ ਬਾਪਦਾਦਾ ਵੀ ਦਿਲ ਨਾਲ ਯਾਦ ਕਰਦੇ ਅਤੇ ਦਿਲ ਤੋਂ ਦੁਆਵਾਂ ਦਿੰਦੇ ਹਨ। ਅੱਛਾ। ਮਧੂਬਨ ਨਾਲ ਵੀ ਪਿਆਰ, ਟੀਚਰਸ ਨਾਲ ਵੀ ਪਿਆਰ, ਮਿੱਠੀ - ਮਿੱਠੀ ਮਾਤਾਵਾਂ ਨਾਲ ਵੀ ਪਿਆਰ ਅਤੇ ਨਾਲ ਮਹਾਵੀਰ ਪਾਂਡਵਾਂ ਨਾਲ ਵੀ ਪਿਆਰ। ਪਾਂਡਵਾਂ ਦੇ ਬਿਨਾਂ ਤਾਂ ਗਤੀ ਨਹੀਂ ਹੈ ਇਸਲਈ ਚਤੁਰਭੁਜ ਰੂਪ ਦੀ ਮਹਿਮਾ ਜ਼ਿਆਦਾ ਹੈ। ਪਾਂਡਵ ਅਤੇ ਸ਼ਕਤੀਆਂ ਦੋਵਾਂ ਦਾ ਕੰਮਬਾਇੰਡ ਰੂਪ ਵਿਸ਼ਨੂੰ ਚਤੁਰਭੁੱਜ ਹੈ । ਅੱਛਾ।

ਮਧੂਬਨ ਵਾਲੇ ਪਾਂਡਵ ਤੁਹਾਨੂੰ ਸਭਨੂੰ ਵੀ ਨਸ਼ਾ ਹੈ ਨਾ? ਵਿਜੇ ਦਾ ਨਸ਼ਾ ਹੈ ਹੋਰ ਨਸ਼ਾ ਨਹੀਂ। ਚੰਗੇ ਹਨ, ਪਾਂਡਵ ਭਵਨ ਵਿੱਚ ਮੈਜੋਰਿਟੀ ਪਾਂਡਵ ਹਨ, ਪਾਂਡਵ ਨਹੀਂ ਹੁੰਦੇ ਤਾਂ ਤੁਸੀਂ ਸਭਨੂੰ ਮਧੂਬਨ ਵਿੱਚ ਮਜ਼ਾ ਨਹੀਂ ਆਉਂਦਾ ਇਸਲਈ ਬਲਿਹਾਰੀ ਮਧੂਬਨ ਨਿਵਾਸੀਆਂ ਦੀ ਜੋ ਤੁਹਾਨੂੰ ਮੋਜ਼ ਨਾਲ ਰਹਾਤੇ, ਖਵਾਉਂਦੇ ਅਤੇ ਉਡਾਉਂਦੇ ਹਨ। ਅੱਜ ਬਾਪਦਾਦਾ ਨੂੰ ਮਧੂਬਨ ਨਿਵਾਸੀ ਅੰਮ੍ਰਿਤਵੇਲੇ ਤੋਂ ਯਾਦ ਆ ਰਹੇ ਹਨ। ਭਾਵੇਂ ਇੱਥੇ ਹਨ, ਭਾਵੇਂ ਉੱਪਰ ਬੈਠੇ ਹਨ, ਭਾਵੇਂ ਮਧੂਬਨ ਵਾਲੇ ਕੋਈ ਏਥੇ ਵੀ ਡਿਊਟੀ ਤੇ ਹਨ ਪਰ ਚਾਰੋਂ ਪਾਸੇ ਦੇ ਮਧੂਬਨ ਨਿਵਾਸੀਆਂ ਨੂੰ ਬਾਪਦਾਦਾ ਨੇ ਅੰਮ੍ਰਿਤਵੇਲੇ ਤੋਂ ਯਾਦ ਦਿੱਤਾ ਹੈ। ਅੱਛਾ।

ਬਾਪਦਾਦਾ ਨੇ ਜੋ ਰੂਹਾਨੀ ਐਕਸਰਸਾਇਜ ਦਿੱਤੀ ਹੈ, ਉਹ ਸਾਰੇ ਦਿਨ ਵਿੱਚ ਕਿੰਨੀ ਵਾਰ ਕਰਦੇ ਹੋ? ਅਤੇ ਕਿੰਨੇ ਸਮੇਂ ਕਰਦੇ ਹੋ? ਨਿਰਾਕਾਰੀ ਅਤੇ ਫਰਿਸ਼ਤਾ। ਬਾਪ ਅਤੇ ਦਾਦਾ, ਹੁਣੇ -ਹੁਣੇ ਨਿਰਾਕਾਰੀ, ਹੁਣੇ -ਹੁਣੇ ਫਰਿਸ਼ਤਾ ਸਵਰੂਪ। ਦੋਨੋਂ ਵਿੱਚ ਦੇਹ ਭਾਨ ਨਹੀਂ ਹੈ। ਤਾਂ ਦੇਹ -ਭਾਨ ਤੋਂ ਪਰੇ ਹੋਣਾ ਹੈ ਤਾਂ ਇਹ ਰੂਹਾਨੀ ਐਕਸਰਸਾਇਜ ਕਰਮ ਕਰਦੇ ਵੀ ਆਪਣੀ ਡਿਊਟੀ ਵਜਾਉਂਦੇ ਹੋਏ ਵੀ ਇੱਕ ਸੈਕਿੰਡ ਵਿੱਚ ਅਭਿਆਸ ਕਰ ਸਕਦੇ ਹੋ। ਇਹ ਇੱਕ ਨੇਚਰੁਲ ਅਭਿਆਸ ਹੋ ਜਾਏ - ਹਾਲੇ -ਹਾਲੇ ਨਿਰਾਕਾਰੀ, ਹਾਲੇ -ਹਾਲੇ ਫਰਿਸ਼ਤਾ। ਅੱਛਾ (ਬਾਪਦਾਦਾ ਨੇ ਡ੍ਰਿਲ ਕਰਾਈ)

ਇਵੇਂ ਨਿਰੰਤਰ ਭਵ! ਚਾਰੋਂ ਪਾਸੇ ਦੇ ਬਾਪਦਾਦਾ ਦੀ ਯਾਦ ਵਿੱਚ ਮਗਨ ਰਹਿਣ ਵਾਲੇ ਬਾਪ ਸਮਾਨ ਬਣਨ ਦੇ ਲਕਸ਼ ਨੂੰ ਲਕਸ਼ਨ ਵਿੱਚ ਸਮਾਨ ਬਣਾਉਣ ਵਾਲੇ, ਜੋ ਕੋਨੇ -ਕੋਨੇ ਵਿੱਚ ਸਾਇੰਸ ਦੇ ਸਾਧਨਾਂ ਨਾਲ ਦਿਨ ਅਤੇ ਰਾਤ ਜਾਗ ਕਰਕੇ ਬੈਠੇ ਹੋਏ ਹਨ, ਉਹਨਾਂ ਬੱਚਿਆਂ ਨੂੰ ਵੀ ਬਾਪਦਾਦਾ ਯਾਦਪਿਆਰ, ਮੁਬਾਰਕ ਅਤੇ ਦਿਲ ਦੀਆਂ ਦੁਆਵਾਂ ਦੇ ਰਹੇ ਹਨ। ਬਾਪਦਾਦਾ ਜਾਣਦੇ ਹਨ ਸਭ ਦੇ ਦਿਲ ਵਿੱਚ ਇਸ ਸਮੇਂ ਦਿਲਾਰਾਮ ਬਾਪ ਦੀ ਯਾਦ ਸਮਾਈ ਹੋਈ ਹੈ। ਹਰ ਇੱਕ ਕੋਨੇ -ਕੋਨੇ ਵਿੱਚ ਬੈਠੇ ਹੋਏ ਬੱਚਿਆਂ ਨੂੰ ਬਾਪਦਾਦਾ ਪਰਸਨਲ ਨਾਮ ਨਾਲ ਯਾਦਪਿਆਰ ਦੇ ਰਹੇ ਹਨ। ਨਾਮਾ ਦੀ ਮਾਲਾ ਜਪੇ ਤਾਂ ਰਾਤ ਪੂਰੀ ਹੋ ਜਾਏਗੀ। ਬਾਪਦਾਦਾ ਸਭ ਬੱਚਿਆਂ ਨੂੰ ਯਾਦ ਦਿੰਦੇ ਹਨ, ਭਾਵੇਂ ਪੁਰਸ਼ਾਰਥ ਵਿੱਚ ਕਿਹੜਾ ਵੀ ਨੰਬਰ ਹੋਵੇ ਪਰ ਬਾਪਦਾਦਾ ਸਦਾ ਹਰ ਬੱਚੇ ਦੇ ਸ਼੍ਰੇਸ਼ਠ ਸਵਮਾਨ ਨੂੰ ਯਾਦਪਿਆਰ ਦਿੰਦੇ ਹਨ ਅਤੇ ਨਮਸਤੇ ਕਰਦੇ ਹਨ। ਯਾਦਪਿਆਰ ਦੇਣ ਦੇ ਸਮੇਂ ਬਾਪਦਾਦਾ ਦੇ ਸਾਹਮਣੇ ਚਾਰੋਂ ਪਾਸੇ ਦਾ ਹਰ ਬੱਚਾ ਯਾਦ ਹੈ। ਕੋਈ ਇੱਕ ਬੱਚਾ ਕਿਸੇ ਵੀ ਕੋਨੇ ਵਿੱਚ, ਗਾਂਵ ਵਿੱਚ, ਸ਼ਹਿਰ ਵਿੱਚ, ਦੇਹ ਵਿੱਚ, ਵਿਦੇਸ਼ ਵਿੱਚ, ਜਿੱਥੇ ਵੀ ਹਨ, ਬਾਪਦਾਦਾ ਉਸਨੂੰ ਸਵਮਾਨ ਯਾਦ ਦਵਾਉਂਦੇ ਹੋਏ ਯਾਦਪਿਆਰ ਦਿੰਦੇ ਹਨ। ਸਭ ਯਾਦਪਿਆਰ ਦੇ ਅਧਿਕਾਰੀ ਹਨ ਕਿਉਕਿ ਬਾਬਾ ਕਿਹਾ ਤੇ ਯਾਦਪਿਆਰ ਦੇ ਅਧਿਕਾਰੀ ਹਨ ਹੀ। ਤੁਸੀਂ ਸਭ ਸਮੁੱਖ ਵਾਲਿਆਂ ਨੂੰ ਵੀ ਬਾਪਦਾਦਾ ਸਵਮਾਨ ਦੇ ਮਾਲਾਧਾਰੀ ਸਵਰੂਪ ਵਿੱਚ ਦੇਖ ਰਹੇ ਹਨ। ਸਭ ਨੂੰ ਬਾਪ ਸਮਾਨ ਸਵਮਾਨ ਸਵਰੂਪ ਵਿੱਚ ਯਾਦਪਿਆਰ ਅਤੇ ਨਮਸਤੇ।

ਦਾਦੀ ਜੀ ਨਾਲ :- ਠੀਕ ਹੋ ਗਈ, ਹੁਣ ਕੋਈ ਬਿਮਾਰੀ ਨਹੀਂ ਹੈ। ਭੱਜ ਗਈ। ਉਹ ਸਿਰਫ਼ ਦਿਖਾਉਣ ਦੇ ਲਈ ਆਈ ਜੋ ਸਭ ਦੇਖਣ ਕਿ ਸਾਡੇ ਕੋਲ ਵੀ ਆਉਂਦੀ ਹੈ ਤਾਂ ਕੋਈ ਵੱਡੀ ਗੱਲ ਨਹੀਂ ਹੈ।

ਸਭ ਦਾਦੀਆਂ ਬਹੁਤ ਵਧੀਆ ਪਾਰ੍ਟ ਵਜਾ ਰਹੀਆਂ ਹੋ। ਬਾਪਦਾਦਾ ਸਭਦੇ ਪਾਰ੍ਟ ਨੂੰ ਦੇਖ ਕੇ ਖੁਸ਼ ਹੁੰਦੇ ਹਨ। (ਨਿਰਮਲਾ ਦਾਦੀ ਨਾਲ) ਆਦਿ ਰਤਨ ਹੋ ਨਾ! ਅਨਾਦਿ ਰੂਪ ਵਿੱਚ ਨਿਰਾਕਾਰੀ ਬਾਪ ਦੇ ਸਮੀਪ ਹੋ, ਨਾਲ -ਨਾਲ ਰਹਿੰਦੇ ਹੋ ਅਤੇ ਆਦਿ ਰੂਪ ਵਿੱਚ ਵੀ ਰਾਜ ਦਰਬਾਰ ਦੇ ਸਾਥੀ ਹੋ। ਸਦਾ ਰਾਇਲ ਫੈਮਿਲੀ ਦੇ ਵੀ ਰਾਇਲ ਹੋ ਅਤੇ ਸੰਗਮ ਤੇ ਵੀ ਆਦਿ ਰਤਨ ਬਣਨ ਦਾ ਭਾਗ ਮਿਲਿਆ ਹੈ। ਤਾਂ ਬਹੁਤ ਵੱਡਾ ਭਾਗ ਹੈ, ਹੈ ਨਾ ਭਾਗ?ਤੁਹਾਡੀ ਹਾਜ਼ਿਰ ਰਹਿਣਾ ਹੀ ਸਭਦੇ ਲਈ ਵਰਦਾਨ ਹੈ। ਬੋਲੋ ਨਹੀਂ ਬੋਲੋ, ਕੁਝ ਕਰੋ ਨਹੀਂ ਕਰੋ ਪਰ ਤੁਹਾਡਾ ਹਾਜ਼ਿਰ ਰਹਿਣਾ ਹੀ ਸਭਦੇ ਲਈ ਵਰਦਾਨ ਹੈ। ਅੱਛਾ, ਓਮ ਸ਼ਾਂਤੀ।

ਵਰਦਾਨ:-
ਲੌਕਿਕ ਅਲੌਕਿਕ ਜੀਵਨ ਵਿੱਚ ਸਦਾ ਨਿਆਰੇ ਬਣ ਪਰਮਾਤਮ ਸਾਥ ਦੇ ਅਨੁਭਵ ਦਵਾਰਾ ਨਸ਼ਟੋਮੋਹਾ ਭਵ

ਸਦਾ ਨਿਆਰੇ ਰਹਿਣ ਦੀ ਨਿਸ਼ਾਨੀ ਹੈ ਪ੍ਰਭੂ ਪਿਆਰ ਦੀ ਅਨੁਭੂਤੀ ਅਤੇ ਜਿਨਾਂ ਪਿਆਰ ਹੁੰਦਾ ਹੈ ਓਨਾ ਨਾਲ ਰਹਿਣਗੇ, ਵੱਖ ਨਹੀਂ ਹੋਣਗੇ। ਪਿਆਰ ਉਸਨੂੰ ਹੀ ਕਿਹਾ ਜਾਂਦਾ ਹੈ ਜੋ ਨਾਲ ਰਹੇ। ਜਦੋਂ ਬਾਪ ਨਾਲ ਹੈ ਤਾਂ ਸਰਵ ਬੋਝ ਬਾਪ ਨੂੰ ਦੇਕੇ ਖੁਦ ਹਲਕੇ ਹੋ ਜਾਓ, ਇਹੀ ਵਿਧੀ ਹੈ ਨਸ਼ਟੋਮੋਹਾ ਬਣਨ ਦੀ। ਪਰ ਪੁਰਸ਼ਾਰਥ ਦੀ ਸਬਜੈਕਟ ਵਿੱਚ ਸਦਾ ਸ਼ਬਦ ਨੂੰ ਅੰਡਰਲਾਇਨ ਕਰੋ। ਲੌਕਿਕ ਅਤੇ ਅਲੌਕਿਕ ਜੀਵਨ ਵਿੱਚ ਸਦਾ ਨਿਆਰੇ ਰਹੋ ਉਦੋ ਸਦਾ ਸਾਥ ਦਾ ਅਨੁਭਵ ਹੋਵੇਗਾ।

ਸਲੋਗਨ:-
ਵਿਕਾਰਾਂ ਰੂਪੀ ਸੱਪਾਂ ਨੂੰ ਆਪਣੀ ਸ਼ਇਆ ਬਣਾ ਦਵੋ ਤਾਂ ਸਹਿਯੋਗੀ ਬਣ ਜਾਣਗੇ।