25.01.25 Punjabi Morning Murli Om Shanti BapDada Madhuban
"ਮਿੱਠੇ ਬੱਚੇ :- ਮਿੱਠੇ
ਬੱਚੇ ਚੁਸਤ ਸਟੂਡੈਂਟ ਬਣ ਚੰਗੇ ਨੰਬਰਾਂ ਨਾਲ ਪਾਸ ਹੋਣ ਦਾ ਪੁਰਸ਼ਾਰਥ ਕਰੋ, ਸੁਸਤ ਸਟੂਡੈਂਟ ਨਹੀਂ
ਬਣਨਾ। ਸੁਸਤ ਉਹ ਜਿਨ੍ਹਾਂ ਨੂੰ ਸਾਰਾ ਦਿਨ ਮਿੱਤਰ ਸਬੰਧੀ ਯਾਦ ਆਉਂਦੇ ਹਨ"
ਪ੍ਰਸ਼ਨ:-
ਸੰਗਮਯੁਗ ਤੇ ਸਭ
ਤੋਂ ਤਕਦੀਰਵਾਨ ਕਿਸਨੂੰ ਕਹਾਂਗੇ?
ਉੱਤਰ:-
ਜਿਨ੍ਹਾਂ ਨੇ
ਆਪਣਾ ਤਨ - ਮਨ - ਧਨ ਸਭ ਸਫਲ ਕੀਤਾ ਹੈ ਅਤੇ ਕਰ ਰਹੇ ਹਨ - ਉਹ ਹਨ ਤਕਦੀਰਵਾਨ। ਕੋਈ - ਕੋਈ ਤਾਂ
ਬਹੁਤ ਮਨਹੂਸ ਹੁੰਦੇ ਹਨ ਫੇਰ ਸਮਝਿਆ ਜਾਂਦਾ ਹੈ ਤਕਦੀਰ ਵਿੱਚ ਨਹੀਂ ਹੈ। ਸਮਝਦੇ ਨਹੀਂ ਹਨ ਕਿ
ਵਿਨਾਸ਼ ਸਾਹਮਣੇ ਖੜ੍ਹਾ ਹੈ ਕੁਝ ਤਾਂ ਕਰ ਲਈਏ। ਤਕਦਦੀਰਵਾਨ ਬੱਚੇ ਸਮਝਦੇ ਹਨ ਬਾਪ ਹੁਣ ਸਾਮਣੇ ਆਇਆ
ਹੈ, ਅਸੀਂ ਆਪਣਾ ਸਭ ਕੁਝ ਸਫਲ ਕਰ ਲਈਏ। ਹਿੰਮਤ ਰੱਖ ਕਈਆਂ ਦਾ ਭਾਗਿਆ ਬਣਾਉਣ ਦੇ ਨਿਮਿਤ ਬਣ ਜਾਈਏ।
ਗੀਤ:-
ਤਕਦੀਰ ਜਗਾ ਕੇ
ਆਈ ਹਾਂ...
ਓਮ ਸ਼ਾਂਤੀ
ਇਹ ਤਾਂ ਤੁਸੀਂ ਬੱਚੇ ਤਕਦੀਰ ਬਣਾ ਰਹੇ ਹੋ। ਗੀਤਾ ਵਿੱਚ ਸ਼੍ਰੀਕ੍ਰਿਸ਼ਨ ਦਾ ਨਾਮ ਲਿਖ ਦਿੱਤਾ ਹੈ ਅਤੇ
ਕਹਿੰਦੇ ਹਨ ਭਗਵਾਨੁਵਾਚ ਮੈਂ ਤੁਹਾਨੂੰ ਰਾਜਯੋਗ ਸਿਖਾਉਂਦਾ ਹਾਂ। ਹੁਣ ਕ੍ਰਿਸ਼ਨ ਭਗਵਾਨੁਵਾਚ ਤੇ ਹੈ
ਨਹੀਂ। ਇਹ ਸ਼੍ਰੀਕ੍ਰਿਸ਼ਨ ਤਾਂ ਏਮ ਆਬਜੈਕਟ ਹੈ ਫੇਰ ਸ਼ਿਵ ਭਗਵਾਨੁਵਾਚ ਕਿ ਮੈਂ ਤੁਹਾਨੂੰ ਰਾਜਿਆਂ ਦਾ
ਰਾਜਾ ਬਣਾਉਂਦਾ ਹਾਂ। ਤਾਂ ਪਹਿਲਾਂ ਪ੍ਰਿੰਸ ਜ਼ਰੂਰ ਕ੍ਰਿਸ਼ਨ ਬਣਨਗੇ। ਬਾਕੀ ਕ੍ਰਿਸ਼ਨ ਭਗਵਾਨੁਵਾਚ ਨਹੀਂ
ਹੈ। ਕ੍ਰਿਸ਼ਨ ਤਾਂ ਤੁਸੀਂ ਬੱਚਿਆਂ ਦੀ ਏਮ ਆਬਜੈਕਟ ਹੈ, ਇਹ ਪਾਠਸ਼ਾਲਾ ਹੈ। ਭਗਵਾਨ ਪੜ੍ਹਾਉਂਦੇ ਹਨ,
ਤੁਸੀਂ ਸਭ ਪ੍ਰਿੰਸ - ਪ੍ਰਿੰਸੇਜ਼ ਬਣਦੇ ਹੋ।
ਬਾਪ ਕਹਿੰਦੇ ਹਨ ਬਹੁਤ
ਜਨਮਾਂ ਦੇ ਅੰਤ ਦੇ ਵੀ ਅੰਤ ਵਿੱਚ ਮੈਂ ਤੁਹਾਨੂੰ ਇਹ ਗਿਆਨ ਸੁਣਾਉਂਦਾ ਹਾਂ ਫੇਰ ਸੋ ਕ੍ਰਿਸ਼ਨ ਬਣਨ
ਦੇ ਲਈ। ਇਸ ਪਾਠਸ਼ਾਲਾ ਦਾ ਟੀਚਰ ਸ਼ਿਵਬਾਬਾ ਹੈ, ਸ਼੍ਰੀਕ੍ਰਿਸ਼ਨ ਨਹੀਂ। ਸ਼ਿਵਬਾਬਾ ਹੀ ਦੈਵੀ ਧਰਮ ਦੀ
ਸਥਾਪਨਾ ਕਰਦੇ ਹਨ। ਤੁਸੀਂ ਬੱਚੇ ਕਹਿੰਦੇ ਹੋ ਅਸੀਂ ਆਏ ਹਾਂ ਤਕਦੀਰ ਬਣਾਉਣ। ਆਤਮਾ ਜਾਣਦੀ ਹੈ ਅਸੀਂ
ਪਰਮਪਿਤਾ ਪ੍ਰਮਾਤਮਾ ਤੋਂ ਤਕਦੀਰ ਬਣਾਉਣ ਆਏ ਹਾਂ। ਇਹ ਹੈ ਪ੍ਰਿੰਸ - ਪ੍ਰਿੰਸੇਜ਼ ਬਣਨ ਦੀ ਤਕਦੀਰ।
ਰਾਜਯੋਗ ਹੈ ਨਾ। ਸ਼ਿਵਬਾਬਾ ਦੁਆਰਾ ਪਹਿਲਾਂ - ਪਹਿਲਾਂ ਸ੍ਵਰਗ ਦੇ ਦੋ ਪੱਤੇ ਰਾਧੇ - ਕ੍ਰਿਸ਼ਨ ਨਿਕਲਦੇ
ਹਨ। ਇਹ ਜੋ ਚਿੱਤਰ ਬਣਾਇਆ ਹੈ, ਇਹ ਠੀਕ ਹੈ, ਸਮਝਾਉਣ ਦੇ ਲਈ ਚੰਗਾ ਹੈ। ਗੀਤਾ ਦੇ ਗਿਆਨ ਨਾਲ ਹੀ
ਤਕਦੀਰ ਬਣਦੀ ਹੈ। ਤਕਦੀਰ ਜਗੀ ਸੀ ਅਤੇ ਫੇਰ ਫੁੱਟ ਗਈ। ਬਹੁਤ ਜਨਮਾਂ ਦੇ ਅੰਤ ਵਿੱਚ ਤੁਸੀਂ ਇਕਦਮ
ਤਮੋਪ੍ਰਧਾਨ ਬੈਗਰ ਬਣ ਗਏ ਹੋ। ਹੁਣ ਫੇਰ ਪ੍ਰਿੰਸ ਬਣਨਾ ਹੈ। ਪਹਿਲਾਂ ਤਾਂ ਜ਼ਰੂਰ ਰਾਧੇ - ਕ੍ਰਿਸ਼ਨ
ਹੀ ਬਣਨਗੇ ਫੇਰ ਉਨ੍ਹਾਂ ਦੀ ਵੀ ਰਾਜਧਾਨੀ ਚਲਦੀ ਹੈ। ਸਿਰ੍ਫ ਇੱਕ ਤੇ ਨਹੀਂ ਹੋਵੇਗਾ ਨਾ। ਸਵੰਬਰ
ਬਾਦ ਰਾਧੇ - ਕ੍ਰਿਸ਼ਨ ਫੇਰ ਲਕਸ਼ਮੀ - ਨਾਰਾਇਣ ਬਣਦੇ ਹਨ। ਨਰ ਤੋਂ ਪ੍ਰਿੰਸ ਜਾਂ ਨਾਰਾਇਣ ਬਣਨਾ ਇੱਕ
ਹੀ ਗੱਲ ਹੈ। ਤੁਸੀਂ ਬੱਚੇ ਜਾਣਦੇ ਹੋ ਇਹ ਲਕਸ਼ਮੀ - ਨਾਰਾਇਣ ਸ੍ਵਰਗ ਦੇ ਮਾਲਿਕ ਸਨ। ਜ਼ਰੂਰ ਸੰਗਮ ਤੇ
ਹੀ ਸਥਾਪਨਾ ਹੋਈ ਹੋਵੇਗੀ ਇਸ ਲਈ ਸੰਗਮਯੁਗ ਨੂੰ ਪੁਰਸ਼ੋਤਮ ਯੁਗ ਕਿਹਾ ਜਾਂਦਾ ਹੈ। ਆਦਿ ਸਨਾਤਨ ਦੇਵੀ
- ਦੇਵਤਾ ਧਰਮ ਦੀ ਸਥਾਪਨਾ ਹੁੰਦੀ ਹੈ, ਬਾਕੀ ਹੋਰ ਸਭ ਧਰਮ ਵਿਨਾਸ਼ ਹੋ ਜਾਣਗੇ। ਸਤਿਯੁਗ ਵਿੱਚ
ਬਰੋਬਰ ਇੱਕ ਹੀ ਧਰਮ ਸੀ। ਉਹ ਹਿਸਟਰੀ ਜੋਗ੍ਰਾਫੀ ਜਰੂਰ ਫੇਰ ਤੋਂ ਰਪੀਟ ਹੋਣੀ ਹੈ। ਫੇਰ ਤੋਂ ਸ੍ਵਰਗ
ਦੀ ਸਥਾਪਨਾ ਹੋਵੇਗੀ। ਜਿਸ ਵਿਚ ਲਕਸ਼ਮੀ - ਨਾਰਾਇਣ ਦਾ ਰਾਜ ਸੀ, ਪਰਿਸਤਾਨ ਸੀ, ਹੁਣ ਤਾਂ ਕਬਰਿਸਤਾਨ
ਹੈ। ਸਭ ਕਾਮ ਚਿਤਾ ਤੇ ਬੈਠ ਭਸਮ ਹੋ ਜਾਣਗੇ। ਸਤਿਯੁਗ ਵਿੱਚ ਤੁਸੀਂ ਮਹਿਲ ਆਦਿ ਬਣਾਵੋਗੇ। ਅਜਿਹਾ
ਨਹੀਂ ਕਿ ਹੇਠਾਂ ਤੋਂ ਕੋਈ ਸੋਨੇ ਦੀ ਦਵਾਰਕਾ ਜਾਂ ਲੰਕਾ ਨਿਕਲ ਆਵੇਗੀ। ਦਵਾਰਕਾ ਹੋ ਸਕਦੀ ਹੈ, ਲੰਕਾ
ਤੇ ਨਹੀਂ ਹੋਵੇਗੀ। ਗੋਲਡਨ ਏਜ਼ ਕਿਹਾ ਜਾਂਦਾ ਹੈ ਰਾਮਰਾਜ ਨੂੰ। ਸੱਚਾ ਸੋਨਾ ਜੋ ਸੀ ਉਹ ਸਭ ਲੁੱਟ
ਗਿਆ। ਤੁਸੀਂ ਸਮਝਾਉਂਦੇ ਹੋ ਭਾਰਤ ਕਿੰਨਾ ਧਨਵਾਨ ਸੀ। ਹੁਣ ਤੇ ਕੰਗਾਲ ਹੈ। ਕੰਗਾਲ ਅੱਖਰ ਲਿਖਣਾ
ਕੋਈ ਬੁਰੀ ਗੱਲ ਥੋੜ੍ਹੀ ਹੈ। ਤੁਸੀਂ ਸਮਝ ਸਕਦੇ ਹੋ ਸਤਿਯੁਗ ਵਿੱਚ ਸਿਰ੍ਫ ਇੱਕ ਹੀ ਧਰਮ ਸੀ। ਉੱਥੇ
ਹੋਰ ਕੋਈ ਧਰਮ ਹੋ ਨਹੀਂ ਸਕਦਾ। ਕਈ ਕਹਿੰਦੇ ਹਨ ਇਹ ਕਿਵੇਂ ਹੋ ਸਕਦਾ ਹੈ, ਕਿ ਸਿਰ੍ਫ ਦੇਵਤੇ ਹੀ
ਹੋਣਗੇ? ਅਨੇਕ ਮਤ - ਮਤਾਂਤਰ ਹਨ, ਇੱਕ ਨਾ ਮਿਲੇ ਦੂਜੇ ਨਾਲ। ਕਿੰਨਾ ਵੰਡਰ ਹੈ ਕਿੰਨੇ ਐਕਟਰਜ ਹਨ।
ਹਾਲੇ ਸ੍ਵਰਗ ਦੀ ਸਥਾਪਨ ਹੋ ਰਹੀ ਹੈ, ਅਸੀਂ ਸਵਰਗਵਾਸੀ ਬਣਦੇ ਹਾਂ ਇਹ ਯਾਦ ਰਹੇ ਤਾਂ ਸਦਾ
ਹਰਸ਼ਿਤਮੁੱਖ ਰਹੋਗੇ। ਤੁਸੀਂ ਬੱਚਿਆਂ ਨੂੰ ਬਹੁਤ ਖੁਸ਼ੀ ਰਹਿਣੀ ਚਾਹੀਦੀ ਹੈ। ਤੁਹਾਡੀ ਏਮ ਆਬਜੈਕਟ
ਤਾਂ ਉੱਚ ਹੈ ਨਾ। ਅਸੀਂ ਮਨੁੱਖ ਤੋੰ ਦੇਵਤਾ, ਸਵਰਗਵਾਸੀ ਬਣਦੇ ਹਾਂ। ਇਹ ਵੀ ਤੁਸੀਂ ਬ੍ਰਾਹਮਣ ਹੀ
ਜਾਣਦੇ ਹੋ ਕਿ ਸ੍ਵਰਗ ਦੀ ਸਥਾਪਨਾ ਹੋ ਰਹੀ ਹੈ। ਇਹ ਵੀ ਸਦਾ ਯਾਦ ਰਹਿਣਾ ਚਾਹੀਦਾ ਹੈ। ਪ੍ਰੰਤੂ
ਮਾਇਆ ਘੜੀ - ਘੜੀ ਭੁਲਾ ਦਿੰਦੀ ਹੈ। ਤਕਦੀਰ ਵਿੱਚ ਨਹੀਂ ਹੈ ਤਾਂ ਸੁਧਰਦੇ ਨਹੀਂ। ਝੂਠ ਬੋਲਣ ਦੀ
ਆਦਤ ਅੱਧਾ ਕਲਪ ਤੋਂ ਪਈ ਹੋਈ ਹੈ, ਉਹ ਨਿਕਲਦੀ ਨਹੀਂ। ਝੂਠ ਨੂੰ ਵੀ ਖਜ਼ਾਨਾ ਸਮਝ ਰੱਖਦੇ ਹਨ, ਛੱਡਦੇ
ਹੀ ਨਹੀਂ ਤਾਂ ਸਮਝਿਆ ਜਾਂਦਾ ਹੈ ਇਨ੍ਹਾਂ ਦੀ ਤਕਦੀਰ ਇਵੇਂ ਦੀ ਹੈ। ਬਾਪ ਨੂੰ ਯਾਦ ਨਹੀਂ ਕਰਦੇ।
ਯਾਦ ਵੀ ਉਦੋਂ ਰਹੇ ਜਦੋਂ ਪੂਰਾ ਮਮਤਵ ਨਿਕਲ ਜਾਵੇ। ਸਾਰੀ ਦੁਨੀਆਂ ਤੋਂ ਵੈਰਾਗ। ਮਿੱਤਰ ਸਬੰਧੀਆਂ
ਆਦਿ ਨੂੰ ਵੇਖਦੇ ਹੋਏ ਜਿਵੇਂਕਿ ਵੇਖਦੇ ਹੀ ਨਹੀਂ। ਜਾਣਦੇ ਹਨ ਇਹ ਸਭ ਨਰਕਵਾਸੀ, ਕਬਰਿਸਤਾਨੀ ਹਨ।
ਇਹ ਸਭ ਖ਼ਤਮ ਹੋ ਜਾਣੇ ਹਨ। ਹੁਣ ਅਸੀਂ ਵਾਪਿਸ ਘਰ ਜਾਣਾ ਹੈ ਇਸ ਲਈ ਸੁੱਖਧਾਮ - ਸ਼ਾਂਤੀਧਾਮ ਨੂੰ ਹੀ
ਯਾਦ ਕਰਦੇ ਹਨ। ਅਸੀਂ ਕੱਲ ਸਵਰਗਵਾਸੀ ਸੀ, ਰਾਜ ਕਰਦੇ ਸੀ, ਉਹ ਗਵਾ ਦਿੱਤਾ ਹੈ ਫੇਰ ਅਸੀਂ ਰਾਜ
ਲੈਂਦੇ ਹਾਂ। ਬੱਚੇ ਸਮਝਦੇ ਹਨ ਭਗਤੀਮਾਰਗ ਵਿੱਚ ਕਿੰਨਾ ਮੱਥਾ ਟੇਕਣਾ, ਪੈਸੇ ਬਰਬਾਦ ਕਰਨਾ ਹੁੰਦਾ
ਹੈ। ਚੀਖਦੇ ਹੀ ਰਹਿੰਦੇ ਹਨ, ਮਿਲਦਾ ਕੁਝ ਵੀ ਨਹੀਂ। ਆਤਮਾ ਪੁਕਾਰਦੀ ਹੈ - ਬਾਬਾ ਆਓ, ਸੁੱਖਧਾਮ ਲੈ
ਚੱਲੋ ਉਹ ਵੀ ਉਦੋਂ ਜਦ ਅੰਤ ਵਿੱਚ ਬਹੁਤ ਦੁੱਖ ਹੁੰਦਾ ਹੈ ਫੇਰ ਯਾਦ ਕਰਦੇ ਹਨ।
ਤੁਸੀਂ ਵੇਖਦੇ ਹੋ ਹੁਣ
ਇਹ ਪੁਰਾਣੀ ਦੁਨੀਆਂ ਖ਼ਤਮ ਹੋਣੀ ਹੈ। ਹੁਣ ਸਾਡਾ ਇਹ ਅੰਤਿਮ ਜਨਮ ਹੈ, ਇਸ ਵਿੱਚ ਸਾਨੂੰ ਸਾਰੀ ਨਾਲੇਜ
ਮਿਲੀ ਹੈ। ਨਾਲੇਜ ਪੂਰੀ ਧਾਰਨ ਕਰਨੀ ਹੈ। ਅਰਥਕੁਵੇਕ ਆਦਿ ਅਚਾਨਕ ਹੁੰਦੀ ਹੈ ਨਾ। ਹਿੰਦੁਸਤਾਨ,
ਪਾਕਿਸਤਾਨ ਦੇ ਪਾਰਟੀਸ਼ਨ ਵਿੱਚ ਕਿੰਨੇ ਮਰੇ ਹੋਣਗੇ। ਤੁਹਾਨੂੰ ਬੱਚਿਆਂ ਨੂੰ ਸ਼ੁਰੂ ਤੋਂ ਲੈਕੇ ਅੰਤ
ਤੱਕ ਸਭ ਪਤਾ ਚਲਿਆ ਹੈ। ਬਾਕੀ ਜੋ ਹੋ ਰਿਹਾ ਹੋਇਆ ਹੋਵੇਗਾ ਉਹ ਵੀ ਸਭ ਪਤਾ ਪੈਂਦਾ ਰਹੇਗਾ। ਸਿਰ੍ਫ
ਇੱਕ ਸੋਮਨਾਥ ਦਾ ਮੰਦਿਰ ਸੋਨੇ ਦਾ ਨਹੀਂ ਹੋਵੇਗਾ, ਹੋਰ ਵੀ ਬਹੁਤਿਆਂ ਦੇ ਮਹਿਲ, ਮੰਦਿਰ ਆਦਿ ਹੋਣਗੇ
ਸੋਨੇ ਦੇ। ਫੇਰ ਕੀ ਹੁੰਦਾ ਹੈ? ਕਿੱਥੇ ਗੁੰਮ ਹੋ ਜਾਂਦੇ ਹਨ? ਕੀ ਅਰਥਕੁਵੇਕ ਵਿੱਚ ਇਵੇਂ ਹੀ ਅੰਦਰ
ਚਲੇ ਜਾਂਦੇ ਹਨ ਜੋ ਨਿਕਲਦੇ ਹੀ ਨਹੀਂ? ਅੰਦਰ ਸੜ ਜਾਂਦੇ ਹਨ… ਕੀ ਹੁੰਦਾ ਹੈ? ਅੱਗੇ ਚੱਲ ਕੇ ਤੁਹਾਨੂੰ
ਪਤਾ ਚੱਲ ਜਾਵੇਗਾ। ਕਹਿੰਦੇ ਹਨ ਸੋਨੇ ਦੀ ਦਵਾਰਕਾ ਚਲੀ ਗਈ। ਹੁਣ ਤੁਸੀਂ ਕਹੋਗੇ ਡਰਾਮੇ ਅਨੁਸਾਰ ਉਹ
ਹੇਠਾਂ ਚਲੀ ਗਈ ਫੇਰ ਚੱਕਰ ਫਿਰੇਗਾ ਤਾਂ ਉਪਰ ਆਵੇਗੀ। ਉਹ ਵੀ ਫੇਰ ਤੋਂ ਬਣਾਉਣੀ ਹੋਵੇਗੀ। ਇਹ ਚੱਕਰ
ਬੁੱਧੀ ਵਿੱਚ ਸਿਮਰਨ ਕਰਦੇ ਬੜੀ ਖੁਸ਼ੀ ਰਹਿਣੀ ਚਾਹੀਦੀ ਹੈ। ਇਹ ਚਿੱਤਰ ਤਾਂ ਪਾਕੇਟ ਵਿੱਚ ਰੱਖ ਲੈਣਾ
ਚਾਹੀਦਾ ਹੈ। ਇਹ ਬੈਜ ਬਹੁਤ ਸਰਵਿਸ ਲਾਇਕ ਹੈ। ਪਰ ਐਨੀ ਸਰਵਿਸ ਕੋਈ ਕਰਦੇ ਨਹੀਂ ਹਨ। ਤੁਸੀਂ ਬੱਚੇ
ਟ੍ਰੇਨ ਵਿੱਚ ਵੀ ਬਹੁਤ ਸਰਵਿਸ ਕਰ ਸਕਦੇ ਹੋ ਪ੍ਰੰਤੂ ਕੋਈ ਵੀ ਕਦੇ ਸਮਾਚਾਰ ਲਿਖਦੇ ਨਹੀਂ ਹਨ ਕਿ
ਟ੍ਰੇਨ ਵਿੱਚ ਕੀ ਸਰਵਿਸ ਕੀਤੀ? ਥਰਡ ਕਲਾਸ ਵਿੱਚ ਵੀ ਸਰਵਿਸ ਹੋ ਸਕਦੀ ਹੈ। ਜਿਨ੍ਹਾਂਨੇ ਕਲਪ ਪਹਿਲੇ
ਸਮਝਿਆ ਹੈ, ਜੋ ਮਨੁੱਖ ਤੋਂ ਦੇਵਤਾ ਬਣੇ ਹਨ ਉਹ ਹੀ ਸਮਝਣਗੇ। ਮਨੁੱਖ ਤੋਂ ਦੇਵਤਾ ਗਾਇਆ ਜਾਂਦਾ ਹੈ
ਨਾ। ਅਜਿਹਾ ਨਹੀਂ ਕਹਾਂਗੇ ਮਨੁੱਖ ਤੋਂ ਕ੍ਰਿਸ਼ਚਨ ਜਾਂ ਮਨੁੱਖ ਤੋਂ ਸਿੱਖ। ਨਹੀਂ, ਮਨੁੱਖ ਤੋੰ ਦੇਵਤਾ
ਬਣੇ ਮਤਲਬ ਆਦਿ ਸਨਾਤਨ ਦੇਵੀ - ਦੇਵਤਾ ਧਰਮ ਦੀ ਸਥਾਪਨਾ ਹੋਈ। ਬਾਕੀ ਸਭ ਆਪਣੇ - ਆਪਣੇ ਧਰਮ ਵਿੱਚ
ਚਲੇ ਗਏ। ਝਾੜ ਵਿਚ ਵਿਖਾਇਆ ਜਾਂਦਾ ਹੈ ਫਲਾਣੇ - ਫਲਾਣੇ ਧਰਮ ਫੇਰ ਕਦੋਂ ਸਥਾਪਨ ਹੋਣਗੇ? ਦੇਵਤੇ
ਹਿੰਦੂ ਬਣ ਗਏ। ਹਿੰਦੂਆਂ ਤੋਂ ਫੇਰ ਹੋਰ - ਹੋਰ ਧਰਮਾਂ ਵਿੱਚ ਕਨਵਰਟ ਹੋ ਗਏ। ਉਹ ਵੀ ਬਹੁਤ ਨਿਕਲਣਗੇ
ਜੋ ਆਪਣੇ ਸ੍ਰੇਸ਼ਠ ਧਰਮ - ਕਰਮ ਨੂੰ ਛੱਡ ਦੂਜਿਆਂ ਧਰਮਾਂ ਵਿੱਚ ਜਾਕੇ ਬੈਠੇ ਹਨ, ਉਹ ਨਿਕਲ ਆਉਣਗੇ।
ਪਿੱਛੋਂ ਥੋੜ੍ਹਾ ਸਮਝਣਗੇ, ਪਰਜਾ ਵਿੱਚ ਆ ਜਾਣਗੇ। ਦੇਵੀ - ਦੇਵਤਾ ਧਰਮ ਵਿੱਚ ਸਾਰੇ ਥੋੜ੍ਹੀ ਨਾ
ਆਉਣਗੇ। ਸਭ ਆਪਣੇ - ਆਪਣੇ ਸੈਕਸ਼ਨ ਵਿੱਚ ਚਲੇ ਜਾਣਗੇ। ਤੁਹਾਡੀ ਬੁੱਧੀ ਵਿੱਚ ਇਹ ਸਭ ਗੱਲਾਂ ਹਨ।
ਦੁਨੀਆਂ ਵਿੱਚ ਕੀ - ਕੀ ਕਰਦੇ ਰਹਿੰਦੇ ਹਨ। ਅਨਾਜ਼ ਦੇ ਲਈ ਕਿੰਨਾ ਪ੍ਰਬੰਧ ਰੱਖਦੇ ਹਨ। ਵੱਡੀਆਂ -
ਵੱਡੀਆਂ ਮਸ਼ੀਨਾਂ ਲਗਾਂਉਂਦੇ ਹਨ। ਹੁੰਦਾ ਕੁਝ ਵੀ ਨਹੀਂ ਹੈ। ਸ੍ਰਿਸ਼ਟੀ ਨੇ ਤਮੋਪ੍ਰਧਾਨ ਬਣਨਾ ਹੀ
ਹੈ। ਪੌੜ੍ਹੀ ਹੇਠਾਂ ਉਤਰਨੀ ਹੀ ਹੈ। ਡਰਾਮੇ ਵਿੱਚ ਜੋ ਨੂੰਧ ਹੈ ਉਹ ਹੁੰਦਾ ਰਹਿੰਦਾ ਹੈ। ਫੇਰ ਨਵੀਂ
ਦੁਨੀਆਂ ਦੀ ਸਥਾਪਨਾ ਹੋਣੀ ਹੀ ਹੈ। ਸਾਇੰਸ ਜੋ ਹੁਣ ਸਿੱਖ ਰਹੇ ਹਨ, ਥੋੜ੍ਹੇ ਸਾਲਾਂ ਵਿੱਚ ਬਹੁਤ
ਹੁਸ਼ਿਆਰ ਹੋ ਜਾਣਗੇ। ਜਿਸ ਨਾਲ ਫੇਰ ਬਹੁਤ ਵਧੀਆ - ਵਧੀਆ ਚੀਜਾਂ ਬਣਨਗੀਆਂ। ਇਹ ਸਾਇੰਸ ਉੱਥੇ ਸੁੱਖ
ਦੇਣ ਵਾਲੀ ਹੋਵੇਗੀ। ਇੱਥੇ ਸੁੱਖ ਤਾਂ ਥੋੜ੍ਹਾ ਹੈ, ਦੁੱਖ ਬਹੁਤ ਹੈ। ਇਸ ਸਾਇੰਸ ਨੂੰ ਨਿਕਲੇ ਕਿੰਨੇ
ਵਰ੍ਹੇ ਹੋਏ ਹਨ? ਪਹਿਲਾਂ ਤਾਂ ਇਹ ਬਿਜਲੀ, ਗੈਸ ਆਦਿ ਕੁਝ ਨਹੀਂ ਸੀ। ਹੁਣ ਤਾਂ ਵੇਖੋ ਕੀ ਹੋ ਗਿਆ
ਹੈ। ਉੱਥੇ ਤਾਂ ਫੇਰ ਸਿੱਖੇ - ਸਿਖਾਏ ਚਲਾਂਗੇ। ਜਲਦੀ - ਜਲਦੀ ਕੰਮ ਹੁੰਦਾ ਜਾਵੇਗਾ। ਇੱਥੇ ਵੀ ਵੇਖੋ
ਮਕਾਨ ਕਿਵੇਂ ਬਣਦੇ ਹਨ। ਸਭ ਕੁਝ ਤਿਆਰ ਰਹਿੰਦਾ ਹੈ। ਕਿੰਨੀਆਂ ਮੰਜ਼ਿਲਾਂ ਬਣਾਉਂਦੇ ਹਨ। ਉੱਥੇ ਅਜਿਹਾ
ਨਹੀਂ ਹੋਵੇਗਾ। ਉੱਥੇ ਤਾਂ ਸਭਦੀ ਆਪਣੀ - ਆਪਣੀ ਖੇਤੀ ਹੁੰਦੀ ਹੈ। ਟੈਕਸ ਆਦਿ ਕੁਝ ਵੀ ਨਹੀਂ ਦੇਣਾ
ਪਵੇਗਾ। ਉੱਥੇ ਤਾਂ ਅਥਾਹ ਧਨ ਹੁੰਦਾ ਹੈ। ਜਮੀਨ ਵੀ ਢੇਰ ਹੁੰਦੀ ਹੈ। ਨਦੀਆਂ ਤਾਂ ਸਾਰੀਆਂ ਹੋਣਗੀਆਂ,
ਬਾਕੀ ਨਾਲੇ ਨਹੀਂ ਹੋਣਗੇ ਜੋ ਬਾਦ ਵਿੱਚ ਖੋਦੇ ਜਾਂਦੇ ਹਨ।
ਬੱਚਿਆਂ ਨੂੰ ਅੰਦਰ ਦੇ
ਵਿੱਚ ਕਿੰਨੀ ਖੁਸ਼ੀ ਰਹਿਣੀ ਚਾਹੀਦੀ ਹੈ ਸਾਨੂੰ ਡਬਲ ਇੰਜਨ ਮਿਲਿਆ ਹੋਇਆ ਹੈ। ਪਹਾੜੀ ਤੇ ਟ੍ਰੇਨ ਨੂੰ
ਡਬਲ ਇੰਜਨ ਮਿਲਦਾ ਹੈ। ਤੁਸੀਂ ਬੱਚੇ ਵੀ ਉਂਗਲੀ ਦਿੰਦੇ ਹੋ ਨਾ। ਤੁਸੀਂ ਹੋ ਕਿੰਨੇ ਥੋੜ੍ਹੇ। ਤੁਹਾਡੀ
ਮਹਿਮਾ ਵੀ ਗਾਈ ਹੋਈ ਹੈ। ਤੁਸੀਂ ਜਾਣਦੇ ਹੋ ਅਸੀਂ ਖੁਦਾਈ ਖਿਦਮਤਗਾਰ ਹਾਂ। ਸ਼੍ਰੀਮਤ ਤੇ ਖ਼ਿਦਮਤ (
ਸੇਵਾ ) ਕਰ ਰਹੇ ਹਾਂ। ਬਾਬਾ ਵੀ ਖਿਦਮਤ ਕਰਨ ਆਏ ਹਨ। ਇੱਕ ਧਰਮ ਦੀ ਸਥਾਪਨਾ, ਅਨੇਕ ਧਰਮਾਂ ਦਾ
ਵਿਨਾਸ਼ ਕਰਵਾ ਦਿੰਦੇ ਹਨ, ਥੋੜ੍ਹਾ ਅੱਗੇ ਚਲਕੇ ਵੇਖੋਗੇ, ਬਹੁਤ ਹੰਗਾਮੇ ਹੋਣਗੇ। ਹਾਲੇ ਵੀ ਡਰ ਰਹੇ
ਹਨ - ਕਿਤੇ ਲੜ੍ਹ ਕੇ ਬੰਬਜ਼ ਨਾ ਚਲਾ ਦੇਣ। ਚਿੰਗਾਰੀ ਤੇ ਬਹੁਤ ਲਗਦੀ ਰਹਿੰਦੀ ਹੈ। ਘੜੀ - ਘੜੀ ਆਪਸ
ਵਿੱਚ ਲੜ੍ਹਦੇ ਰਹਿੰਦੇ ਹਨ। ਬੱਚੇ ਜਾਣਦੇ ਹਨ ਪੁਰਾਣੀ ਦੁਨੀਆਂ ਖ਼ਤਮ ਹੋਣੀ ਹੀ ਹੈ। ਫੇਰ ਅਸੀਂ ਆਪਣੇ
ਘਰ ਚਲੇ ਜਾਵਾਂਗੇ। ਹੁਣ 84 ਦਾ ਚੱਕਰ ਪੂਰਾ ਹੋਇਆ ਹੈ। ਸਭ ਇਕੱਠੇ ਚਲੇ ਜਾਵਾਂਗੇ। ਤੁਹਾਡੇ ਵਿੱਚ
ਵੀ ਥੋੜ੍ਹੇ ਹੀ ਹਨ ਜਿਨ੍ਹਾਂ ਨੂੰ ਘੜੀ - ਘੜੀ ਯਾਦ ਰਹਿੰਦੀ ਹੈ। ਡਰਾਮੇ ਅਨੁਸਾਰ ਚੁਸਤ ਅਤੇ ਸੁਸਤ
ਦੋਂਵੇਂ ਤਰ੍ਹਾਂ ਦੇ ਸਟੂਡੈਂਟਸ ਹਨ। ਚੁਸਤ ਸਟੂਡੈਂਟਸ ਚੰਗੇ ਮਾਰਕਸ ਨਾਲ ਪਾਸ ਹੋ ਜਾਂਦੇ ਹਨ। ਸੁਸਤ
ਜੋ ਹੋਵੇਗਾ ਉਸਨੂੰ ਸਾਰਾ ਦਿਨ ਲੜਨਾ - ਝਗੜ੍ਹਨਾ ਹੀ ਹੁੰਦਾ ਰਹਿੰਦਾ ਹੈ। ਬਾਪ ਨੂੰ ਯਾਦ ਨਹੀਂ ਕਰਦੇ।
ਸਾਰਾ ਦਿਨ ਮਿੱਤਰ ਸਬੰਧੀ ਹੀ ਬਹੁਤ ਯਾਦ ਆਉਂਦੇ ਰਹਿੰਦੇ ਹਨ। ਇੱਥੇ ਤਾਂ ਸਭ ਕੁਝ ਭੁੱਲ ਜਾਣਾ ਹੁੰਦਾ
ਹੈ। ਅਸੀਂ ਆਤਮਾ ਹਾਂ, ਇਹ ਸ਼ਰੀਰ ਰੂਪੀ ਦੁਮ ਲਟਕਿਆ ਹੋਇਆ ਹੈ। ਅਸੀਂ ਕਰਮਤੀਤ ਅਵਸਥਾ ਨੂੰ ਪਾ
ਲਵਾਂਗੇ ਫੇਰ ਇਹ ਦੁਮ ਛੁੱਟ ਜਾਵੇਗੀ। ਇਹ ਫਿਕਰ ਹੈ, ਕਰਮਤੀਤ ਅਵਸਥਾ ਹੋ ਜਾਵੇ ਤਾਂ ਇਹ ਸ਼ਰੀਰ ਖ਼ਤਮ
ਹੋ ਜਾਵੇ। ਅਸੀਂ ਸ਼ਾਮ ਤੋਂ ਸੁੰਦਰ ਬਣ ਜਾਈਏ। ਮਿਹਨਤ ਤੇ ਕਰਨੀ ਹੈ ਨਾ। ਪ੍ਰਦਰਸ਼ਨੀ ਵਿੱਚ ਵੀ ਵੇਖੋ
ਕਿੰਨੀ ਮਿਹਨਤ ਕਰਦੇ ਹਨ। ਮਹਿੰਦਰ (ਭੋਪਾਲ) ਨੇ ਕਿੰਨੀ ਹਿਮੰਤ ਵਿਖਾਈ ਹੈ। ਇੱਕਲੇ ਕਿੰਨੀ ਮਿਹਨਤ
ਨਾਲ ਪ੍ਰਦਰਸ਼ਨੀ ਆਦਿ ਕਰਦੇ ਹਨ। ਮਿਹਨਤ ਦਾ ਫ਼ਲ ਵੀ ਤੇ ਮਿਲੇਗਾ ਨਾ। ਇੱਕ ਨੇ ਕਿੰਨੀ ਕਮਾਲ ਕੀਤੀ
ਹੈ। ਕਿੰਨਿਆਂ ਦਾ ਕਲਿਆਣ ਕੀਤਾ ਹੈ। ਮਿਤ੍ਰ ਸਬੰਧੀਆਂ ਆਦਿ ਦੀ ਮਦਦ ਨਾਲ ਹੀ ਕਿੰਨਾ ਕੰਮ ਕੀਤਾ ਹੈ।
ਕਮਾਲ ਹੈ! ਮਿਤ੍ਰ ਸਬੰਧੀਆਂ ਨੂੰ ਸਮਝਾਉਂਦੇ ਹਨ ਇਹ ਪੈਸੇ ਆਦਿ ਇਸ ਕੰਮ ਵਿੱਚ ਲਗਾਵੋ, ਰੱਖਕੇ ਕੀ
ਕਰੋਂਗੇ? ਸੈਂਟਰ ਵੀ ਖੋਲ੍ਹਿਆ ਹੈ ਹਿਮੰਤ ਨਾਲ। ਕਿੰਨਿਆਂ ਦਾ ਭਾਗਿਆ ਬਣਾਇਆ ਹੈ। ਅਜਿਹੇ 5 - 7
ਨਿਕਲਣ ਤਾਂ ਕਿੰਨੀ ਸਰਵਿਸ ਹੋ ਜਾਵੇ। ਕੋਈ - ਕੋਈ ਤਾਂ ਬਹੁਤ ਮਨਹੂਸ ਹੁੰਦੇ ਹਨ। ਫੇਰ ਸਮਝਿਆ ਜਾਂਦਾ
ਤਕਦੀਰ ਵਿੱਚ ਨਹੀਂ ਹੈ। ਸਮਝਦੇ ਨਹੀ ਵਿਨਾਸ਼ ਸਾਮ੍ਹਣੇ ਖੜ੍ਹਾ ਹੈ, ਕੁਝ ਤਾਂ ਕਰ ਲਈਏ। ਹੁਣ ਮਨੁੱਖ
ਜੋ ਦਾਨ ਕਰਨਗੇ ਈਸ਼ਵਰ ਅਰਥ, ਕੁਝ ਮਿਲੇਗਾ ਨਹੀਂ। ਈਸ਼ਵਰ ਤੇ ਹੁਣ ਆਇਆ ਹੈ ਸ੍ਵਰਗ ਦੀ ਰਾਜਾਈ ਦੇਣ।
ਦਾਨ - ਪੁੰਨ ਕਰਨ ਵਾਲਿਆਂ ਨੂੰ ਕੁਝ ਵੀ ਮਿਲੇਗਾ ਨਹੀਂ। ਸੰਗਮ ਤੇ ਜਿਨ੍ਹਾਂਨੇ ਤਨ - ਮਨ - ਧਨ ਸਭ
ਸਫਲ ਕੀਤਾ ਹੈ ਜਾਂ ਕਰ ਰਹੇ ਹਨ, ਉਹ ਹਨ ਤਕਦੀਰਵਾਨ। ਪ੍ਰੰਤੂ ਤਕਦੀਰ ਵਿੱਚ ਨਹੀਂ ਹੈ ਤਾਂ ਸਮਝਦੇ
ਹੀ ਨਹੀਂ। ਤੁਸੀਂ ਜਾਣਦੇ ਹੋ ਉਹ ਵੀ ਬ੍ਰਾਹਮਣ ਹੈਂ, ਅਸੀਂ ਵੀ ਬ੍ਰਾਹਮਣ ਹਾਂ। ਅਸੀਂ ਹਾਂ
ਪ੍ਰਜਾਪਿਤਾ ਬ੍ਰਹਮਾਕੁਮਾਰ - ਕੁਮਾਰੀਆਂ। ਇਤਨੇ ਢੇਰ ਬ੍ਰਾਹਮਣ, ਉਹ ਹਨ ਕੁੱਖ ਵੰਸ਼ਾਵਲੀ। ਤੁਸੀਂ ਹੋ
ਮੁੱਖ ਵੰਸ਼ਾਵਲੀ। ਸ਼ਿਵਜੇਯੰਤੀ ਸੰਗਮ ਤੇ ਹੁੰਦੀ ਹੈ। ਹੁਣ ਸ੍ਵਰਗ ਜਾਣ ਲਈ ਬਾਪ ਮੰਤ੍ਰ ਦਿੰਦੇ ਹਨ
ਮਨਮਨਾਭਵ। ਮੈਨੂੰ ਯਾਦ ਕਰੋ ਤਾਂ ਤੁਸੀਂ ਪਵਿੱਤਰ ਬਣ ਪਵਿੱਤਰ ਦੁਨੀਆ ਦੇ ਮਾਲਿਕ ਬਣ ਜਾਵੋਂਗੇ। ਇਵੇਂ
ਯੁਕਤੀ ਨਾਲ ਪਰਚੇ ਛਪਾਉਣੇ ਚਾਹੀਦੇ ਹਨ। ਦੁਨੀਆਂ ਵਿੱਚ ਮਰਦੇ ਤਾਂ ਬਹੁਤ ਹਨ ਨਾ। ਜਿੱਥੇ ਵੀ ਕੋਈ
ਮਰੇ ਤਾਂ ਉੱਥੇ ਪਰਚੇ ਵੰਡਣੇ ਚਾਹੀਦੇ ਹਨ। ਬਾਪ ਜਦੋਂ ਆਉਂਦੇ ਹਨ ਤਾਂ ਹੀ ਪੁਰਾਣੀ ਦੁਨੀਆਂ ਦਾ
ਵਿਨਾਸ਼ ਹੁੰਦਾ ਹੈ ਉਸਦੇ ਬਾਦ ਸ੍ਵਰਗ ਦੇ ਦਵਾਰ ਖੁਲਦੇ ਹਨ। ਜੇਕਰ ਕੋਈ ਸੁੱਖਧਾਮ ਚਲਣਾ ਚਾਹੇ ਤਾਂ
ਇਹ ਮੰਤਰ ਹੈ ਮਨਮਨਾਭਵ। ਅਜਿਹਾ ਰਸੀਲਾ ਛਪਿਆ ਹੋਇਆ ਪਰਚਾ ਸਭਦੇ ਕੋਲ ਹੋਵੇ। ਸ਼ਮਸ਼ਾਨ ਵਿੱਚ ਵੀ ਵੰਡ
ਸਕਦੇ ਹੋ। ਬੱਚਿਆਂ ਨੂੰ ਸਰਵਿਸ ਦਾ ਸ਼ੌਂਕ ਚਾਹੀਦਾ ਹੈ। ਸਰਵਿਸ ਦੀਆਂ ਯੁਕਤੀਆਂ ਤੇ ਬਹੁਤ ਦੱਸਦੇ ਹਨ।
ਇਹ ਤਾਂ ਚੰਗੀ ਤਰ੍ਹਾਂ ਲਿਖ ਦੇਣਾ ਚਾਹੀਦਾ ਹੈ। ਏਮ ਆਬਜੈਕਟ ਤਾਂ ਲਿਖਿਆ ਹੋਇਆ ਹੈ। ਸਮਝਾਉਣ ਦੀ ਬੜੀ
ਵਧੀਆ ਯੁਕਤੀ ਚਾਹੀਦੀ ਹੈ। ਅੱਛਾ!
ਮਿੱਠੇ- ਮਿੱਠੇ ਸਿੱਕੀਲਧੇ
ਬੱਚਿਆਂ ਪ੍ਰਤੀ ਮਾਤ- ਪਿਤਾ ਬਾਪਦਾਦਾ ਦਾ ਯਾਦ ਪਿਆਰ ਅਤੇ ਗੁੱਡਮੋਰਨਿੰਗ। ਰੂਹਾਨੀ ਬਾਪ ਦੀ ਰੂਹਾਨੀ
ਬੱਚਿਆਂ ਨੂੰ ਨਮਸਤੇ।
ਧਾਰਨਾ ਲਈ ਮੁੱਖ
ਸਾਰ:-
1. ਕਰਮਾਤੀਤ
ਅਵਸਥਾ ਨੂੰ ਪ੍ਰਾਪਤ ਕਰਨ ਦੇ ਲਈ ਇਸ ਸ਼ਰੀਰ ਰੂਪੀ ਦੁੰਮ ਨੂੰ ਭੁੱਲ ਜਾਣਾ ਹੈ। ਇੱਕ ਬਾਪ ਦੇ ਸਿਵਾਏ
ਕੋਈ ਮਿਤ੍ਰ ਸਬੰਧੀ ਯਾਦ ਨਾ ਆਵੇ, ਇਹ ਮਿਹਨਤ ਕਰਨੀ ਹੈ।
2. ਸ਼੍ਰੀਮਤ ਤੇ ਖੁਦਾਈ
ਖਿਦਮਤਗਾਰ ਬਣਨਾ ਹੈ। ਤਨ - ਮਨ - ਧਨ ਸਭ ਸਫ਼ਲ ਕਰ ਆਪਣੀ ਉੱਚੀ ਤਕਦੀਰ ਬਣਾਉਣੀ ਹੈ।
ਵਰਦਾਨ:-
ਕਰਮਭੋਗ ਰੂਪੀ ਪਰਿਸਥਿਤੀ ਦੀ ਆਕਰਸ਼ਣ ਨੂੰ ਵੀ ਖ਼ਤਮ ਕਰਨ ਵਾਲੇ ਸੰਪੂਰਨ ਨਸ਼ਟੋਮੋਹਾ ਭਵ
ਹਾਲੇ ਤੱਕ ਪ੍ਰਕ੍ਰਿਤੀ
ਦਵਾਰਾ ਬਣੀ ਹੋਈ ਪਰਿਸਥਿਤੀਆਂ ਅਵਸਥਾ ਨੂੰ ਆਪਣੇ ਵਲ ਕੁਝ -ਨਾ -ਕੁਝ ਆਕਰਸ਼ਿਤ ਕਰਦੀ ਹੈ। ਸਭਤੋਂ
ਜ਼ਿਆਦਾ ਆਪਣੀ ਦੇਹ ਦੇ ਹਿਸਾਬ -ਕਿਤਾਬ, ਰਹੇ ਹੋਏ ਕ੍ਰਮਭੋਗ ਦੇ ਰੂਪ ਵਿੱਚ ਆਉਣ ਵਾਲੀ ਪਰਿਸਥਿਤੀ
ਆਪਣੇ ਵਲ ਆਕਰਸ਼ਿਤ ਕਰਦੀ ਹੈ - ਜਦੋਂ ਇਹ ਵੀ ਆਕਰਸ਼ਣ ਖ਼ਤਮ ਹੋ ਜਾਏ ਉਦੋਂ ਕਹਾਂਗੇ ਸੰਪੂਰਨ ਨਸ਼ਟੋਮੋਹਾ।
ਕੋਈ ਵੀ ਦੇਹ ਦੀ ਅਤੇ ਦੇਹ ਦੀ ਦੁਨੀਆਂ ਦੀ ਪਰਿਸਥਿਤੀ ਸਥਿਤੀ ਨੂੰ ਹਿਲਾ ਨਹੀਂ ਸਕੇ - ਇਹ ਹੀ
ਸੰਪੂਰਨ ਸਟੇਜ ਹੈ। ਜਦੋਂ ਅਜਿਹੀ ਸਟੇਜ ਤੇ ਪਹੁੰਚ ਜਾਣਗੇ ਉਦੋ ਸੈਕਿੰਡ ਵਿੱਚ ਆਪਣੇ ਮਾਸਟਰ
ਸਰਵਸ਼ਕਤੀਮਾਨ ਸਵਰੂਪ ਵਿੱਚ ਸਹਿਜ ਸਥਿਤ ਹੋ ਸਕਣਗੇ।
ਸਲੋਗਨ:-
ਪਵਿੱਤਰਤਾ ਦਾ
ਵਰਤ ਸਭਤੋਂ ਸ਼੍ਰੇਸ਼ਠ ਸਤਨਾਰਾਇਣ ਦਾ ਵਰਤ ਹੈ - ਇਸਵਿੱਚ ਹੀ ਅਤਿਇੰਦਰੀਆਂ ਸੁਖ ਸਮਾਇਆ ਹੋਇਆ ਹੈ।
ਆਪਣੀ ਸ਼ਕਤੀਸ਼ਾਲੀ ਮਨਸਾ
ਦਵਾਰਾ ਸਾਕਸ਼ ਦੇਣ ਦੀ ਸੇਵਾ ਕਰੋ
ਮਨਸਾ -ਸੇਵਾ ਬੇਹੱਦ ਦੀ
ਸੇਵਾ ਹੈ। ਜਿਨਾਂ ਤੁਸੀਂ ਮਨਸਾ ਨਾਲ, ਵਾਣੀ ਨਾਲ ਖੁਦ ਸੈਮਪਲ ਬਣੋਗੇ, ਤਾਂ ਸੈਮਪਲ ਨੂੰ ਦੇਖਕੇ ਖੁਦ
ਹੀ ਆਕਰਸ਼ਿਤ ਹੋਣਗੇ। ਕੋਈ ਵੀ ਸਥੂਲ ਕੰਮ ਕਰਦੇ ਹੋਏ ਮਨਸਾ ਦਵਾਰਾ ਵਾਈਬ੍ਰੇਸ਼ਨ ਫੈਲਾਉਣ ਦੀ ਸੇਵਾ ਕਰੋ।
ਜਿਵੇਂ ਕੋਈ ਬਿਜ਼ਨੇਸਮੇਨ ਹੈ ਤਾਂ ਸੁਪਨੇ ਵਿੱਚ ਵੀ ਆਪਣਾ ਬਿਜ਼ਨੇਸ ਦੇਖਦਾ ਹੈ, ਇਵੇਂ ਤੁਹਾਡਾ ਕੰਮ
ਹੈ ਵਿਸ਼ਵ - ਕਲਿਆਣ ਕਰਨਾ। ਇਹ ਹੀ ਤੁਹਾਡਾ ਆਕੁਪੇਸ਼ਨ ਹੈ ,ਇਸ ਆਕੁਪੇਸ਼ਨ ਨੂੰ ਸਮ੍ਰਿਤੀ ਵਿੱਚ ਰੱਖ
ਸਦਾ ਸੇਵਾ ਵਿੱਚ ਬਿਜ਼ੀ ਰਹੋ।