25.03.25        Punjabi Morning Murli        Om Shanti         BapDada         Madhuban


"ਮਿੱਠੇ ਬੱਚੇ :- ਤੁਸੀਂ ਬਾਪ ਦੇ ਬੱਚੇ ਮਾਲਿਕ ਹੋ, ਤੁਸੀਂ ਕੋਈ ਬਾਪ ਦੇ ਕੋਲ ਸ਼ਰਨ ਨਹੀਂ ਲਈ ਹੈ, ਬੱਚਾ ਕਦੀ ਬਾਪ ਦੀ ਸ਼ਰਨ ਵਿੱਚ ਨਹੀਂ ਜਾਂਦਾ"

ਪ੍ਰਸ਼ਨ:-
ਕਿਸ ਗੱਲ ਦਾ ਸਦਾ ਸਿਮਰਨ ਹੁੰਦਾ ਰਹੇ ਤਾਂ ਮਾਇਆ ਤੰਗ ਨਹੀਂ ਕਰੇਗੀ?

ਉੱਤਰ:-
ਅਸੀਂ ਬਾਪ ਦੇ ਕੋਲ ਆਏ ਹਾਂ, ਉਹ ਸਾਡਾ ਬਾਬਾ ਵੀ ਹੈ, ਸ਼ਿਖਿਅਕ ਵੀ ਹੈ, ਸਤਿਗੁਰੂ ਵੀ ਹੈ ਪਰ ਨਿਰਾਕਾਰ। ਅਸੀਂ ਨਿਰਾਕਾਰੀ ਆਤਮਾਵਾਂ ਨੂੰ ਪੜ੍ਹਾਉਣ ਵਾਲਾ ਬਾਬਾ ਹੈ, ਇਹ ਬੁੱਧੀ ਵਿੱਚ ਸਿਮਰਨ ਰਹੇ ਤਾਂ ਖੁਸ਼ੀ ਦਾ ਪਾਰਾ ਚੜ੍ਹਿਆ ਰਹੇਗਾ ਫ਼ੇਰ ਮਾਇਆ ਤੰਗ ਨਹੀਂ ਕਰੇਗੀ।

ਓਮ ਸ਼ਾਂਤੀ
ਤ੍ਰਿਮੂਰਤੀ ਬਾਪ ਨੇ ਬੱਚਿਆਂ ਨੂੰ ਸਮਝਾਇਆ ਹੈ। ਤ੍ਰਿਮੂਰਤੀ ਬਾਪ ਹੈ ਨਾ। ਤਿੰਨਾਂ ਨੂੰ ਰਚਨ ਵਾਲਾ ਉਹ ਠਹਿਰਿਆ ਸਰਵ ਦਾ ਬਾਪ ਕਿਉਂਕਿ ਉੱਚ ਤੇ ਉੱਚ ਉਹ ਬਾਪ ਹੀ ਹੈ। ਬੱਚਿਆਂ ਦੀ ਬੁੱਧੀ ਵਿੱਚ ਹੈ ਅਸੀਂ ਉਨ੍ਹਾਂ ਦੇ ਬੱਚੇ ਹਾਂ। ਜਿਵੇਂ ਬਾਪ ਪਰਮਧਾਮ ਵਿੱਚ ਰਹਿੰਦੇ ਹਨ ਉਵੇਂ ਅਸੀਂ ਆਤਮਾਵਾਂ ਵੀ ਉੱਥੇ ਦੀ ਨਿਵਾਸੀ ਹਾਂ। ਬਾਪ ਨੇ ਇਹ ਵੀ ਸਮਝਾਇਆ ਹੈ ਕਿ ਇਹ ਡਰਾਮਾ ਹੈ, ਜੋ ਕੁਝ ਹੁੰਦਾ ਹੈ ਉਹ ਡਰਾਮਾ ਵਿੱਚ ਇੱਕ ਹੀ ਵਾਰ ਹੁੰਦਾ ਹੈ। ਬਾਪ ਵੀ ਇੱਕ ਹੀ ਵਾਰ ਪੜਾਉਣ ਆਉਂਦੇ ਹਨ। ਤੁਸੀਂ ਕੋਈ ਸ਼ਰਨਾਗਤੀ ਨਹੀਂ ਲੈਂਦੇ ਹੋ। ਇਹ ਅੱਖਰ ਭਗਤੀ ਮਾਰਗ ਦੇ ਹਨ - ਸ਼ਰਨ ਪਈ ਮੈਂ ਤੇਰੇ। ਬੱਚਾ ਕਦੀ ਬਾਪ ਦੀ ਸ਼ਰਨ ਪੈਂਦਾ ਹੈ ਕੀ! ਬੱਚੇ ਤਾਂ ਮਾਲਿਕ ਹੁੰਦੇ ਹਨ। ਤੁਸੀਂ ਬੱਚੇ ਬਾਪ ਦੀ ਸ਼ਰਨ ਨਹੀਂ ਪੈਂਦੇ ਹੋ। ਬਾਪ ਨੇ ਤੁਹਾਨੂੰ ਆਪਣਾ ਬਣਾਇਆ ਹੈ। ਬੱਚਿਆਂ ਨੇ ਬਾਪ ਨੂੰ ਆਪਣਾ ਬਣਾਇਆ ਹੈ। ਤੁਸੀਂ ਬੱਚੇ ਬਾਪ ਨੂੰ ਬੁਲਾਉਂਦੇ ਹੋ ਕਿ ਬਾਬਾ ਆਓ, ਸਾਨੂੰ ਆਪਣੇ ਘਰ ਲੈ ਜਾਓ ਜਾਂ ਰਾਜਾਈ ਦਵੋ। ਇੱਕ ਹੈ ਸ਼ਾਂਤੀਧਾਮ, ਦੂਜਾ ਹੈ ਸੁੱਖਧਾਮ। ਸੁੱਖਧਾਮ ਹੈ ਬਾਪ ਦੀ ਮਲਕੀਅਤ ਅਤੇ ਦੁੱਖਧਾਮ ਹੈ ਰਾਵਣ ਦੀ ਮਲਕੀਅਤ। 5 ਵਿਕਾਰਾਂ ਵਿੱਚ ਫੱਸਣ ਨਾਲ ਦੁੱਖ ਹੀ ਦੁੱਖ ਹੈ। ਹੁਣ ਬੱਚੇ ਜਾਣਦੇ ਹਨ - ਅਸੀਂ ਬਾਬਾ ਦੇ ਕੋਲ ਆਏ ਹਾਂ। ਉਹ ਬਾਪ ਵੀ ਹੈ, ਸਿੱਖਿਅਕ ਵੀ ਹੈ ਪਰ ਹੈ ਨਿਰਾਕਾਰ। ਸਾਨੂੰ ਨਿਰਾਕਾਰੀ ਆਤਮਾਵਾਂ ਨੂੰ ਪੜ੍ਹਾਉਣ ਵਾਲਾ ਵੀ ਨਿਰਾਕਾਰ ਹੈ। ਉਹ ਹੈ ਆਤਮਾਵਾਂ ਦਾ ਬਾਪ। ਇਹ ਸਦੈਵ ਬੁੱਧੀ ਵਿੱਚ ਸਿਮਰਨ ਹੁੰਦਾ ਰਹੇ ਤਾਂ ਵੀ ਖੁਸ਼ੀ ਦਾ ਪਾਰਾ ਚੜ੍ਹੇ। ਇਹ ਭੁੱਲਣ ਨਾਲ ਹੀ ਮਾਇਆ ਤੰਗ ਕਰਦੀ ਹੈ। ਹੁਣ ਤੁਸੀਂ ਬਾਪ ਦੇ ਕੋਲ ਬੈਠੇ ਹੋ ਤਾਂ ਬਾਪ ਅਤੇ ਵਰਸਾ ਯਾਦ ਆਉਂਦਾ ਹੈ। ਏਮ ਆਬਜੈਕਟ ਤਾਂ ਬੁੱਧੀ ਵਿੱਚ ਹੈ ਨਾ। ਯਾਦ ਸ਼ਿਵਬਾਬਾ ਨੂੰ ਕਰਨਾ ਹੈ। ਸ਼੍ਰੀਕ੍ਰਿਸ਼ਨ ਨੂੰ ਯਾਦ ਕਰਨਾ ਤਾਂ ਸਹਿਜ ਹੈ, ਸ਼ਿਵਬਾਬਾ ਨੂੰ ਯਾਦ ਕਰਨ ਵਿੱਚ ਹੀ ਮਿਹਨਤ ਹੈ। ਆਪਣੇ ਨੂੰ ਆਤਮਾ ਸਮਝ ਬਾਪ ਨੂੰ ਯਾਦ ਕਰਨਾ ਹੈ। ਸ਼੍ਰੀਕ੍ਰਿਸ਼ਨ ਜੇਕਰ ਹੋਵੇ, ਉਸ ਤੇ ਤਾਂ ਸਭ ਝੱਟ ਫ਼ਿਦਾ ਹੋ ਜਾਣ। ਖ਼ਾਸ ਮਾਤਾਵਾਂ ਤਾਂ ਬਹੁਤ ਚਾਉਂਦੀਆਂ ਹਨ ਸਾਨੂੰ ਸ਼੍ਰੀਕ੍ਰਿਸ਼ਨ ਜਿਹਾ ਬੱਚਾ ਮਿਲੇ, ਸ਼੍ਰੀਕ੍ਰਿਸ਼ਨ ਜਿਹਾ ਪਤੀ ਮਿਲੇ। ਹੁਣ ਬਾਪ ਕਹਿੰਦੇ ਹਨ ਮੈਂ ਆਇਆ ਹੋਇਆ ਹਾਂ, ਤੁਹਾਨੂੰ ਸ਼੍ਰੀਕ੍ਰਿਸ਼ਨ ਜਿਹਾ ਬੱਚਾ ਜਾਂ ਪਤੀ ਵੀ ਮਿਲੇਗਾ ਮਤਲਬ ਇਨ੍ਹਾਂ ਜਿਹਾ ਗੁਣਵਾਨ ਸਰਵਗੁਣ ਸੰਪੰਨ, 16 ਕਲਾਂ ਸੰਪੂਰਨ ਸੁੱਖ ਦੇਣ ਵਾਲਾ ਤੁਹਾਨੂੰ ਮਿਲੇਗਾ। ਸਵਰਗ ਜਾਂ ਸ਼੍ਰੀਕ੍ਰਿਸ਼ਨਪੁਰੀ ਵਿੱਚ ਸੁੱਖ ਹੀ ਸੁੱਖ ਹੈ। ਬੱਚੇ ਜਾਣਦੇ ਹਨ ਇੱਥੇ ਅਸੀਂ ਪੜ੍ਹਦੇ ਹਾਂ - ਸ਼੍ਰੀਕ੍ਰਿਸ਼ਨਪੁਰੀ ਵਿੱਚ ਜਾਣ ਦੇ ਲਈ। ਸਵਰਗ ਨੂੰ ਹੀ ਸਭ ਯਾਦ ਕਰਦੇ ਹੈ ਨਾ। ਕੋਈ ਮਰਦਾ ਹੈ ਤਾਂ ਕਹਿੰਦੇ ਹਨ ਫਲਾਣਾ ਸਵਰਗਵਾਸੀ ਹੋਇਆ ਫ਼ੇਰ ਤਾਂ ਖੁਸ਼ ਹੋਣਾ ਚਾਹੀਦਾ, ਤਾਲੀ ਵਜਾਉਣੀ ਚਾਹੀਦੀ। ਨਰਕ ਤੋਂ ਨਿਕਲਕੇ ਸਵਰਗ ਵਿੱਚ ਗਿਆ - ਇਹ ਤਾਂ ਬਹੁਤ ਚੰਗਾ ਹੋਇਆ। ਜਦੋ ਕੋਈ ਕਹੇ ਫਲਾਣਾ ਸਵਰਗ ਪਧਾਰਿਆ ਤਾਂ ਬੋਲੋ ਕਿੱਥੇ ਗਿਆ? ਜ਼ਰੂਰ ਨਰਕ ਤੋਂ ਗਿਆ। ਇਸ ਵਿੱਚ ਤਾਂ ਬਹੁਤ ਖੁਸ਼ੀ ਦੀ ਗੱਲ ਹੈ। ਸਭਨੂੰ ਬੁਲਾਕੇ ਟੋਲੀ ਖਵਾਉਣੀ ਚਾਹੀਦੀ। ਪਰ ਇਹ ਤਾਂ ਸਮਝ ਦੀ ਗੱਲ ਹੈ। ਉਹ ਇਵੇਂ ਨਹੀਂ ਕਹਿਣਗੇ 21 ਜਨਮ ਦੇ ਲਈ ਸਵਰਗ ਗਿਆ। ਸਿਰਫ਼ ਕਹਿ ਦਿੰਦੇ ਹਨ ਸਵਰਗ ਗਿਆ। ਅੱਛਾ, ਫ਼ੇਰ ਉਨ੍ਹਾਂ ਦੀ ਆਤਮਾ ਨੂੰ ਇੱਥੇ ਬੁਲਾਉਂਦੇ ਕਿਉਂ ਹੋ? ਨਰਕ ਦਾ ਭੋਜਨ ਖਵਾਉਣ? ਨਰਕ ਵਿੱਚ ਤਾਂ ਬੁਲਾਉਣਾ ਨਹੀਂ ਚਾਹੀਦਾ। ਇਹ ਬਾਪ ਬੈਠ ਸਮਝਾਉਂਦੇ ਹਨ, ਹਰ ਗੱਲ ਗਿਆਨ ਦੀ ਹੈ ਨਾ। ਬਾਪ ਨੂੰ ਬੁਲਾਉਂਦੇ ਹਨ ਸਾਨੂੰ ਪਤਿਤ ਤੋਂ ਪਾਵਨ ਬਣਾਓ ਤਾਂ ਜ਼ਰੂਰ ਪਤਿਤ ਸ਼ਰੀਰਾਂ ਨੂੰ ਖ਼ਤਮ ਕਰਨਾ ਪਵੇ। ਸਭ ਮਰ ਜਾਣਗੇ ਫ਼ੇਰ ਕੌਣ ਕਿਸਦੇ ਲਈ ਰੋਣਗੇ? ਹੁਣ ਤੁਸੀਂ ਜਾਣਦੇ ਹੋ ਅਸੀਂ ਇਹ ਸ਼ਰੀਰ ਛੱਡ ਜਾਵਾਂਗੇ ਆਪਣੇ ਘਰ। ਹੁਣ ਇਹ ਪ੍ਰੈਕਟਿਸ ਕਰ ਰਹੇ ਹਨ ਕਿ ਕਿਵੇਂ ਸ਼ਰੀਰ ਛੱਡੀਏ। ਇਵੇਂ ਪੁਰਸ਼ਾਰਥ ਦੁਨੀਆਂ ਵਿੱਚ ਕੋਈ ਕਰਦੇ ਹੋਣਗੇ!

ਤੁਸੀਂ ਬੱਚਿਆਂ ਨੂੰ ਇਹ ਗਿਆਨ ਹੈ ਕਿ ਸਾਡਾ ਇਹ ਪੁਰਾਣਾ ਸ਼ਰੀਰ ਹੈ। ਬਾਪ ਵੀ ਕਹਿੰਦੇ ਹਨ ਮੈਂ ਪੁਰਾਣੀ ਜੁੱਤੀ ਦਾ ਲੋਨ ਲੈਂਦਾ ਹਾਂ। ਡਰਾਮਾ ਵਿੱਚ ਇਹ ਰੱਥ ਹੀ ਨਿਮਿਤ ਬਣਿਆ ਹੋਇਆ ਹੈ। ਇਹ ਬਦਲ ਨਹੀਂ ਸਕਦਾ। ਇਨ੍ਹਾਂ ਨੂੰ ਫ਼ੇਰ ਤੁਸੀਂ 5 ਹਜ਼ਾਰ ਵਰ੍ਹੇ ਬਾਦ ਵੇਖੋਗੇ। ਡਰਾਮਾ ਦਾ ਰਾਜ਼ ਸਮਝ ਗਏ ਨਾ। ਇਹ ਬਾਪ ਦੇ ਸਿਵਾਏ ਹੋਰ ਕਿਸੇ ਵਿੱਚ ਤਾਕਤ ਨਹੀਂ ਜੋ ਸਮਝਾ ਸਕੇ। ਇਹ ਪਾਠਸ਼ਾਲਾ ਬੜੀ ਵੰਡਰਫੁੱਲ ਹੈ, ਇੱਥੇ ਬੁੱਢੇ ਵੀ ਕਹਿਣਗੇ ਅਸੀਂ ਜਾਂਦੇ ਹਾਂ ਭਗਵਾਨ ਦੀ ਪਾਠਸ਼ਾਲਾ ਵਿੱਚ - ਭਗਵਾਨ ਭਗਵਤੀ ਬਣਨ। ਅਰੇ ਬੁੱਢੀਆਂ ਥੋੜ੍ਹੇਹੀ ਕਦੀ ਸਕੂਲ ਪੜ੍ਹਦੀਆਂ ਹਨ। ਤੁਹਾਨੂੰ ਕੋਈ ਪੁੱਛੇ ਤੁਸੀਂ ਕਿੱਥੇ ਜਾਂਦੇ ਹੋ? ਬੋਲੋ, ਅਸੀਂ ਜਾਂਦੇ ਹਾਂ ਈਸ਼ਵਰੀਏ ਯੂਨੀਵਰਸਿਟੀ ਵਿੱਚ। ਉੱਥੇ ਅਸੀਂ ਰਾਜਯੋਗ ਸਿੱਖਦੇ ਹਾਂ। ਅੱਖਰ ਇਵੇਂ ਸੁਣਾਓ ਜੋ ਉਹ ਹੈਰਾਨ ਹੋ ਜਾਣ। ਬੁੱਢੇ ਵੀ ਕਹਿਣਗੇ ਅਸੀਂ ਜਾਂਦੇ ਹਾਂ ਭਗਵਾਨ ਦੀ ਪਾਠਸ਼ਾਲਾ ਵਿੱਚ। ਇੱਥੇ ਇਹ ਵੰਡਰ ਹੈ, ਅਸੀਂ ਭਗਵਾਨ ਦੇ ਕੋਲ ਪੜ੍ਹਨ ਜਾਂਦੇ ਹਾਂ। ਇਵੇਂ ਹੋਰ ਕੋਈ ਕਹਿ ਨਾ ਸਕੇ। ਕਹਿਣਗੇ ਨਿਰਾਕਾਰ ਭਗਵਾਨ ਫ਼ੇਰ ਕਿਥੋਂ ਆਇਆ? ਕਿਉਂਕਿ ਉਹ ਤਾਂ ਸਮਝਦੇ ਹਨ ਭਗਵਾਨ ਨਾਮ - ਰੂਪ ਤੋਂ ਨਿਆਰਾ ਹੈ। ਹੁਣ ਤੁਸੀਂ ਸਮਝ ਨਾਲ ਬੋਲਦੇ ਹੋ। ਹਰ ਇੱਕ ਮੂਰਤੀ ਦੇ ਆਕੁਪੇਸ਼ਨ ਨੂੰ ਤੁਸੀਂ ਜਾਣਦੇ ਹੋ। ਬੁੱਧੀ ਵਿੱਚ ਇਹ ਪੱਕਾ ਹੈ ਕਿ ਉੱਚ ਤੇ ਉੱਚ ਸ਼ਿਵਬਾਬਾ ਹੈ, ਜਿਸਦੀ ਅਸੀਂ ਸੰਤਾਨ ਹਾਂ। ਅੱਛਾ, ਫ਼ੇਰ ਸੂਖਸ਼ਮਵਤਨਵਾਸੀ ਬ੍ਰਹਮਾ - ਵਿਸ਼ਨੂੰ - ਸ਼ੰਕਰ, ਤੁਸੀਂ ਸਿਰਫ਼ ਕਹਿਣ ਮਾਤਰ ਨਹੀਂ ਕਹਿੰਦੇ ਹੋ। ਤੁਸੀਂ ਤਾਂ ਜਿਗਰੀ ਜਾਣਦੇ ਹੋ ਕਿ ਬ੍ਰਹਮਾ ਦੁਆਰਾ ਕਿਵੇਂ ਸਥਾਪਨਾ ਕਰਦੇ ਹਨ। ਸਿਵਾਏ ਤੁਹਾਡੇ ਹੋਰ ਕਿਸੇ ਦੀ ਵੀ ਬਾਇਓਗ੍ਰਾਫੀ ਦੱਸ ਨਾ ਸੱਕਣ। ਆਪਣੀ ਬਾਇਓਗ੍ਰਾਫੀ ਹੀ ਨਹੀਂ ਜਾਣਦੇ ਹਨ ਤਾਂ ਹੋਰਾਂ ਦੀ ਕਿਵੇਂ ਜਾਣੋਗੇ? ਤੁਸੀਂ ਹੁਣ ਸਭ ਕੁਝ ਜਾਣ ਗਏ ਹੋ। ਬਾਪ ਕਹਿੰਦੇ ਹਨ ਮੈਂ ਜੋ ਜਾਣਦਾ ਹਾਂ ਉਹ ਤੁਸੀਂ ਬੱਚਿਆਂ ਨੂੰ ਸਮਝਾਉਂਦਾ ਹਾਂ। ਰਾਜਾਈ ਵੀ ਬਾਪ ਬਗ਼ੈਰ ਤਾਂ ਕੋਈ ਦੇ ਨਾ ਸਕੇ। ਇਨ੍ਹਾਂ ਲਕਸ਼ਮੀ - ਨਾਰਾਇਣ ਨੇ ਕੋਈ ਲੜ੍ਹਾਈ ਨਾਲ ਇਹ ਰਾਜ ਨਹੀਂ ਪਾਇਆ ਹੈ। ਉੱਥੇ ਲੜ੍ਹਾਈ ਹੁੰਦੀ ਨਹੀਂ। ਇੱਥੇ ਤਾਂ ਕਿੰਨਾ ਲੜ੍ਹਦੇ - ਝਗੜਦੇ ਹਨ। ਕਿੰਨੇ ਢੇਰ ਮਨੁੱਖ ਹਨ। ਹੁਣ ਤੁਸੀਂ ਬੱਚਿਆਂ ਦੇ ਦਿਲ ਅੰਦਰ ਇਹ ਆਉਣਾ ਚਾਹੀਦਾ ਕਿ ਇਸ ਬਾਪ ਤੋਂ ਦਾਦਾ ਦੁਆਰਾ ਵਰਸਾ ਪਾ ਰਹੇ ਹਾਂ। ਬਾਪ ਕਹਿੰਦੇ ਹਨ - ਮਾਮੇਕਮ ਯਾਦ ਕਰੋ, ਇਵੇਂ ਨਹੀਂ ਕਹਿੰਦੇ ਕਿ ਜਿਸ ਵਿੱਚ ਮੈਂ ਪ੍ਰਵੇਸ਼ ਕੀਤਾ ਹੈ ਉਨ੍ਹਾਂ ਨੂੰ ਵੀ ਯਾਦ ਕਰੋ। ਨਹੀਂ, ਕਹਿੰਦੇ ਹਨ ਮਾਮੇਕਮ ਯਾਦ ਕਰੋ। ਉਹ ਸੰਨਿਆਸੀ ਲੋਕ ਆਪਣਾ ਫ਼ੋਟੋ ਨਾਮ ਸਹਿਤ ਦਿੰਦੇ ਹਨ। ਸ਼ਿਵਬਾਬਾ ਦਾ ਫ਼ੋਟੋ ਕੀ ਕੱਢਣਗੇ? ਬਿੰਦੀ ਦੇ ਉਪਰ ਨਾਮ ਕਿਵੇਂ ਲਿਖਣਗੇ! ਬਿੰਦੀ ਤੇ ਸ਼ਿਵਬਾਬਾ ਨਾਮ ਲਿਖੋਗੇ ਤਾਂ ਬਿੰਦੀ ਨਾਲ ਵੀ ਨਾਮ ਵੱਡਾ ਹੋ ਜਾਵੇਗਾ। ਸਮਝ ਦੀ ਗੱਲਾਂ ਹਨ ਨਾ। ਤਾਂ ਬੱਚਿਆਂ ਨੂੰ ਬੜਾ ਖੁਸ਼ ਹੋਣਾ ਚਾਹੀਦਾ ਕਿ ਸਾਨੂੰ ਸ਼ਿਵਬਾਬਾ ਪੜ੍ਹਾਉਂਦੇ ਹਨ। ਆਤਮਾ ਪੜ੍ਹਦੀ ਹੈ ਨਾ। ਸੰਸਕਾਰ ਆਤਮਾ ਹੀ ਲੈ ਜਾਂਦੀ ਹੈ। ਹੁਣ ਬਾਬਾ ਆਤਮਾ ਵਿੱਚ ਸੰਸਕਾਰ ਭਰ ਰਹੇ ਹਨ। ਉਹ ਬਾਪ ਵੀ ਹੈ, ਟੀਚਰ ਵੀ ਹੈ, ਗੁਰੂ ਵੀ ਹੈ। ਜੋ ਬਾਪ ਤੁਹਾਨੂੰ ਸਿਖਾਉਂਦੇ ਹਨ ਤੁਸੀਂ ਹੋਰਾਂ ਨੂੰ ਵੀ ਇਹ ਸਿਖਾਓ, ਸ੍ਰਿਸ਼ਟੀ ਚੱਕਰ ਨੂੰ ਯਾਦ ਕਰੋ ਅਤੇ ਕਰਾਓ। ਜੋ ਉਨ੍ਹਾਂ ਵਿੱਚ ਗੁਣ ਹਨ ਉਹ ਬੱਚਿਆਂ ਨੂੰ ਵੀ ਦਿੰਦੇ ਹਨ। ਕਹਿੰਦੇ ਹਨ ਮੈਂ ਗਿਆਨ ਦਾ ਸਾਗਰ, ਸੁੱਖ ਦਾ ਸਾਗਰ ਹਾਂ। ਤੁਹਾਨੂੰ ਵੀ ਬਣਾਉਂਦਾ ਹਾਂ। ਤੁਸੀਂ ਵੀ ਸਭ ਨੂੰ ਸੁੱਖ ਦਵੋ। ਮਨਸਾ, ਵਾਚਾ, ਕਰਮਣਾ ਕਿਸੇ ਨੂੰ ਦੁੱਖ ਨਾ ਦਵੋ। ਸਭਦੇ ਕੰਨ ਵਿੱਚ ਇਹੀ ਮਿੱਠੀ - ਮਿੱਠੀ ਗੱਲ ਸੁਣਾਓ ਕਿ ਸ਼ਿਵਬਾਬਾ ਨੂੰ ਯਾਦ ਕਰੋ ਤਾਂ ਵਿਕਰਮ ਵਿਨਾਸ਼ ਹੋਣਗੇ। ਸਭਨੂੰ ਇਹ ਸੰਦੇਸ਼ ਦੇਣਾ ਹੈ ਕਿ ਬਾਬਾ ਆਇਆ ਹੈ, ਉਨ੍ਹਾਂ ਤੋਂ ਇਹ ਵਰਸਾ ਪਾਓ। ਸਭਨੂੰ ਇਹ ਸੰਦੇਸ਼ ਦੇਣਾ ਪਵੇ। ਆਖਰੀਨ ਅਖ਼ਬਾਰ ਵਾਲੇ ਵੀ ਪਾਉਣਗੇ। ਇਹ ਤਾਂ ਜਾਣਦੇ ਹੋ ਅੰਤ ਵਿੱਚ ਸਭ ਕਹਿਣਗੇ ਅਹੋ ਪ੍ਰਭੂ ਤੇਰੀ ਲੀਲ੍ਹਾ… ਤੁਸੀਂ ਹੀ ਸਭਨੂੰ ਸਦਗਤੀ ਦਿੰਦੇ ਹੋ। ਦੁੱਖ ਤੋਂ ਛੁਡਾਕੇ ਸਭਨੂੰ ਸ਼ਾਂਤੀਧਾਮ ਵਿੱਚ ਲੈ ਜਾਂਦੇ ਹੋ। ਇਹ ਵੀ ਜਾਦੂਗਰੀ ਠਹਿਰੀ ਨਾ। ਉਨ੍ਹਾਂ ਦੀ ਹੈ ਅਲਪਕਾਲ ਦੇ ਲਈ ਜਾਦੂਗਰੀ। ਇਹ ਤਾਂ ਮਨੁੱਖ ਤੋਂ ਦੇਵਤਾ ਬਣਾਉਂਦੇ ਹਨ, 21 ਜਨਮ ਦੇ ਲਈ। ਇਸ ਮਨਮਨਾਭਵ ਦੇ ਜਾਦੂ ਨਾਲ ਤੁਸੀਂ ਲਕਸ਼ਮੀ - ਨਾਰਾਇਣ ਬਣਦੇ ਹੋ। ਜਾਦੂਗਰ, ਰਤਨਾਗਰ ਇਹ ਸਭ ਨਾਮ ਸ਼ਿਵਬਾਬਾ ਦੇ ਹਨ, ਨਾ ਕਿ ਬ੍ਰਹਮਾ ਦੇ। ਇਹ ਬ੍ਰਾਹਮਣ - ਬ੍ਰਾਹਮਣੀਆਂ ਸਭ ਪੜ੍ਹਦੇ ਹਨ। ਪੜ੍ਹਕੇ ਫ਼ੇਰ ਪੜ੍ਹਾਉਂਦੇ ਹਨ। ਬਾਬਾ ਇਕੱਲੇ ਥੋੜ੍ਹੇਹੀ ਪੜ੍ਹਾਉਂਦੇ ਹਨ। ਬਾਬਾ ਤੁਹਾਨੂੰ ਇਕੱਠਾ ਪੜ੍ਹਾਉਂਦੇ ਹਨ, ਤੁਸੀਂ ਫ਼ੇਰ ਹੋਰਾਂ ਨੂੰ ਪੜ੍ਹਾਉਂਦੇ ਹੋ। ਬਾਪ ਰਾਜਯੋਗ ਸਿਖਾ ਰਹੇ ਹਨ। ਉਹੀ ਬਾਪ ਰਚਿਅਤਾ ਹੈ, ਸ਼੍ਰੀਕ੍ਰਿਸ਼ਨ ਤਾਂ ਰਚਨਾ ਹੈ ਨਾ। ਵਰਸਾ ਰਚਿਅਤਾ ਤੋਂ ਮਿਲਦਾ ਹੈ, ਨਾ ਕਿ ਰਚਨਾ ਤੋਂ। ਸ਼੍ਰੀਕ੍ਰਿਸ਼ਨ ਤੋਂ ਵਰਸਾ ਨਹੀਂ ਮਿਲਦਾ ਹੈ। ਵਿਸ਼ਨੂੰ ਦੇ ਦੋ ਰੂਪ ਇਹ ਲਕਸ਼ਮੀ - ਨਾਰਾਇਣ ਹੈ। ਛੋਟੇਪਨ ਵਿੱਚ ਰਾਧੇ - ਕ੍ਰਿਸ਼ਨ ਹਨ। ਇਹ ਗੱਲਾਂ ਵੀ ਪੱਕਾ ਯਾਦ ਕਰ ਲਓ। ਬੁੱਢੇ ਵੀ ਤਿੱਖੇ ਚਲੇ ਜਾਣ ਤਾਂ ਉੱਚ ਪਦ ਪਾ ਸਕਦੇ ਹਨ। ਬੁੱਢੀਆਂ ਦਾ ਫ਼ੇਰ ਥੋੜ੍ਹਾ ਮਮਤਵ ਵੀ ਰਹਿੰਦਾ ਹੈ। ਆਪਣੇ ਹੀ ਰਚਨਾ ਰੂਪੀ ਜਾਲ ਵਿੱਚ ਫ਼ੱਸ ਪੈਂਦੀ ਹਨ। ਕਿੰਨਿਆਂ ਦੀ ਯਾਦ ਆ ਜਾਂਦੀ ਹੈ, ਉਨ੍ਹਾਂ ਤੋਂ ਬੁੱਧੀਯੋਗ ਤੋੜ ਹੋਰ ਫ਼ੇਰ ਇੱਕ ਬਾਪ ਨਾਲ ਜੋੜਨਾ ਇਸ ਵਿੱਚ ਹੀ ਮਿਹਨਤ ਹੈ। ਜਿਉਂਦੇ ਜੀ ਮਰਨਾ ਹੈ। ਬੁੱਧੀ ਵਿੱਚ ਇੱਕ ਵਾਰ ਤੀਰ ਲੱਗ ਗਿਆ ਤਾਂ ਬਸ। ਫ਼ੇਰ ਯੁਕਤੀ ਨਾਲ ਚਲਣਾ ਹੁੰਦਾ ਹੈ। ਇਵੇਂ ਵੀ ਨਹੀਂ ਕਿਸੇ ਨਾਲ ਗੱਲਬਾਤ ਨਹੀਂ ਕਰਨੀ ਹੈ। ਗ੍ਰਹਿਸਤ ਵਿਵਹਾਰ ਵਿੱਚ ਭਾਵੇਂ ਰਹੋ, ਸਭ ਨਾਲ ਗੱਲਬਾਤ ਕਰੋ। ਉਨ੍ਹਾਂ ਨਾਲ ਵੀ ਰਿਸ਼ਤਾ ਭਾਵੇਂ ਰੱਖੋ। ਬਾਪ ਕਹਿੰਦੇ ਹਨ - ਚੈਰਿਟੀ ਬਿਗਨਸ ਏਟ ਹੋਮ। ਜੇਕਰ ਰਿਸ਼ਤਾ ਹੀ ਨਹੀਂ ਰੱਖਣਗੇ ਤਾਂ ਉਨ੍ਹਾਂ ਦਾ ਉਧਾਰ ਕਿਵੇਂ ਕਰਣਗੇ? ਦੋਨਾਂ ਨਾਲ ਤੋੜ ਨਿਭਾਉਣਾ ਹੈ। ਬਾਬਾ ਤੋਂ ਪੁੱਛਦੇ ਹਨ - ਵਿਆਹ ਵਿੱਚ ਜਾਵਾਂ? ਬਾਬਾ ਕਹਿਣਗੇ ਕਿਉਂ ਨਹੀਂ ਜਾਓ। ਬਾਪ ਸਿਰਫ਼ ਕਹਿੰਦੇ ਹਨ ਕਾਮ ਮਹਾਂਸ਼ਤ੍ਰੁ ਹੈ, ਉਸ ਤੇ ਜਿੱਤ ਪਾਉਣੀ ਹੈ ਤਾਂ ਤੁਸੀਂ ਜਗਤ ਜਿੱਤ ਬਣ ਜਾਵੋਗੇ। ਨਿਰਵਿਕਾਰੀ ਹੁੰਦੇ ਹੀ ਹਨ ਸਤਿਯੁਗ ਵਿੱਚ। ਯੋਗਬਲ ਨਾਲ ਪੈਦਾਇਸ਼ ਹੁੰਦੀ ਹੈ। ਬਾਪ ਕਹਿੰਦੇ ਹਨ ਨਿਰਵਿਕਾਰੀ ਬਣੋ। ਇੱਕ ਤਾਂ ਇਹ ਪੱਕਾ ਕਰੋ ਕਿ ਅਸੀਂ ਸ਼ਿਵਬਾਬਾ ਦੇ ਕੋਲ ਬੈਠੇ ਹਾਂ, ਸ਼ਿਵਬਾਬਾ ਸਾਨੂੰ 84 ਜਨਮਾਂ ਦੀ ਕਹਾਣੀ ਦੱਸਦੇ ਹਨ। ਇਹ ਸ੍ਰਿਸ਼ਟੀ ਚੱਕਰ ਫਿਰਦਾ ਰਹਿੰਦਾ ਹੈ। ਪਹਿਲੇ - ਪਹਿਲੇ ਦੇਵੀ - ਦੇਵਤਾ ਆਉਂਦੇ ਹਨ ਸਤੋਪ੍ਰਧਾਨ, ਫ਼ੇਰ ਪੁਨਰਜਨਮ ਲੈਂਦੇ - ਲੈਂਦੇ ਤਮੋਪ੍ਰਧਾਨ ਬਣਦੇ ਹਨ। ਦੁਨੀਆਂ ਪੁਰਾਣੀ ਪਤਿਤ ਬਣਦੀ ਹੈ। ਆਤਮਾ ਹੀ ਪਤਿਤ ਹੈ ਨਾ। ਇੱਥੇ ਦੀ ਕਿਸੇ ਵੀ ਚੀਜ਼ ਵਿੱਚ ਸਾਰ ਨਹੀਂ ਹੈ। ਕਿੱਥੇ ਸਤਿਯੁਗ ਦੇ ਫ਼ਲ - ਫੁੱਲ ਕਿੱਥੇ ਇੱਥੇ ਦੇ। ਉੱਥੇ ਕਦੀ ਖੱਟੀ ਬਾਸੀ ਚੀਜ਼ ਹੁੰਦੀ ਨਹੀਂ। ਤੁਸੀਂ ਉੱਥੇ ਦਾ ਸ਼ਾਖਸ਼ਤਕਾਰ ਵੀ ਕਰ ਆਉਂਦੇ ਹੋ। ਤੁਹਾਡੀ ਦਿਲ ਹੁੰਦੀ ਹੈ ਇਹ ਫਲ - ਫੁੱਲ ਲੈ ਜਾਈਏ। ਪਰ ਇੱਥੇ ਆਉਂਦੇ ਹੋ ਤਾਂ ਉਹ ਗੁੰਮ ਹੋ ਜਾਂਦਾ। ਇਹ ਸਭ ਸ਼ਾਖਸ਼ਤਕਾਰ ਕਰਾਏ ਬੱਚਿਆਂ ਨੂੰ ਬਾਪ ਬਹਿਲਾਉਂਦੇ ਹਨ। ਇਹ ਹੈ ਰੂਹਾਨੀ ਬਾਪ, ਜੋ ਤੁਹਾਨੂੰ ਪੜ੍ਹਾਉਂਦੇ ਹਨ। ਇਸ ਸ਼ਰੀਰ ਦੁਆਰਾ ਪੜ੍ਹਦੀ ਆਤਮਾ ਹੈ, ਨਾ ਕਿ ਸ਼ਰੀਰ। ਆਤਮਾ ਨੂੰ ਸ਼ੁੱਧ ਅਭਿਮਾਨ ਹੈ - ਮੈਂ ਵੀ ਇਹ ਵਰਸਾ ਲੈ ਰਿਹਾ ਹਾਂ, ਸਵਰਗ ਦਾ ਮਾਲਿਕ ਬਣ ਰਿਹਾ ਹਾਂ। ਸਵਰਗ ਵਿੱਚ ਤਾਂ ਸਭ ਜਾਵੋਗੇ ਪਰ ਸਭਦਾ ਨਾਮ ਤਾਂ ਲਕਸ਼ਮੀ - ਨਾਰਾਇਣ ਨਹੀਂ ਹੋਵੇਗਾ ਨਾ। ਵਰਸਾ ਆਤਮਾ ਪਾਉਂਦੀ ਹੈ। ਇਹ ਗਿਆਨ ਹੋਰ ਕੋਈ ਦੇ ਨਾ ਸਕੇ ਸਿਵਾਏ ਬਾਪ ਦੇ। ਇਹ ਤਾਂ ਯੂਨੀਵਰਸਿਟੀ ਹੈ, ਇਸ ਵਿੱਚ ਛੋਟੇ ਬੱਚੇ, ਜਵਾਨ ਸਭ ਪੜ੍ਹਦੇ ਹਨ। ਅਜਿਹਾ ਕਾਲੇਜ਼ ਕਦੀ ਵੇਖਿਆ? ਉਹ ਮਨੁੱਖ ਤੋਂ ਬੈਰਿਸਟਰ ਡਾਕ੍ਟਰ ਆਦਿ ਬਣਦੇ ਹਨ। ਇੱਥੇ ਤੁਸੀਂ ਮਨੁੱਖ ਤੋਂ ਦੇਵਤਾ ਬਣਦੇ ਹੋ।

ਤੁਸੀਂ ਜਾਣਦੇ ਹੋ - ਬਾਬਾ ਸਾਡਾ ਟੀਚਰ, ਸਤਿਗੁਰੂ ਹੈ, ਉਹ ਸਾਨੂੰ ਨਾਲ ਲੈ ਜਾਵੇਗਾ। ਫ਼ੇਰ ਅਸੀਂ ਪੜ੍ਹਾਈ ਅਨੁਸਾਰ ਆਕੇ ਸੁੱਖਧਾਮ ਵਿੱਚ ਪਦ ਪਾਵਾਂਗੇ। ਬਾਪ ਤਾਂ ਕਦੀ ਤੁਹਾਡੇ ਸਤਿਯੁਗ ਨੂੰ ਵੇਖਦਾ ਵੀ ਨਹੀਂ। ਸ਼ਿਵਬਾਬਾ ਪੁੱਛਦੇ ਹਨ - ਮੈਂ ਸਤਿਯੁਗ ਵੇਖਦਾ ਹਾਂ? ਵੇਖਣਾ ਤਾਂ ਸ਼ਰੀਰ ਨਾਲ ਹੁੰਦਾ ਹੈ, ਉਨ੍ਹਾਂ ਨੂੰ ਆਪਣਾ ਸ਼ਰੀਰ ਤਾਂ ਹੈ ਨਹੀਂ, ਤਾਂ ਕਿਵੇਂ ਵੇਖਣਗੇ? ਇੱਥੇ ਤੁਸੀਂ ਬੱਚਿਆਂ ਨਾਲ ਗੱਲ ਕਰਦੇ ਹਨ, ਵੇਖਦੇ ਹਨ ਇਹ ਸਾਰੀ ਪੁਰਾਣੀ ਦੁਨੀਆਂ ਹੈ। ਸ਼ਰੀਰ ਬਗ਼ੈਰ ਤਾਂ ਕੁਝ ਵੇਖ ਨਾ ਸੱਕਣ। ਬਾਪ ਕਹਿੰਦੇ ਹਨ ਮੈਂ ਪਤਿਤ ਦੁਨੀਆਂ ਪਤਿਤ ਸ਼ਰੀਰ ਵਿੱਚ ਆਕੇ ਤੁਹਾਨੂੰ ਪਾਵਨ ਬਣਾਉਂਦਾ ਹਾਂ। ਮੈਂ ਸਵਰਗ ਵੇਖਦਾ ਵੀ ਨਹੀਂ ਹਾਂ। ਇਵੇਂ ਨਹੀਂ ਕਿ ਕਿਸੇ ਦੇ ਸ਼ਰੀਰ ਨਾਲ ਲੁੱਕ ਕੇ ਵੇਖ ਆਵਾ। ਨਹੀਂ, ਪਾਰ੍ਟ ਹੀ ਨਹੀਂ ਹੈ। ਤੁਸੀਂ ਕਿੰਨੀ ਨਵੀਆਂ - ਨਵੀਆਂ ਗੱਲਾਂ ਸੁਣਦੇ ਹੋ। ਤਾਂ ਹੁਣ ਇਸ ਪੁਰਾਣੀ ਦੁਨੀਆਂ ਨਾਲ ਦਿਲ ਨਹੀਂ ਲਗਾਉਣੀ ਹੈ। ਬਾਪ ਕਹਿੰਦੇ ਹਨ ਜਿਨਾਂ ਪਾਵਨ ਬਣੋਗੇ ਤਾਂ ਉੱਚ ਪਦ ਮਿਲੇਗਾ। ਸਾਰੀ ਯਾਦ ਦੀ ਯਾਤਰਾ ਦੀ ਬਾਜ਼ੀ ਹੈ। ਯਾਤਰਾ ਤੇ ਵੀ ਮਨੁੱਖ ਪਵਿੱਤਰ ਰਹਿੰਦੇ ਹਨ ਫ਼ੇਰ ਜਦੋਂ ਵਾਪਿਸ ਆਉਂਦੇ ਹਨ ਤਾਂ ਫ਼ੇਰ ਅਪਵਿੱਤਰ ਬਣਦੇ ਹਨ। ਤੁਸੀਂ ਬੱਚਿਆਂ ਨੂੰ ਖੁਸ਼ ਬਹੁਤ ਹੋਣਾ ਚਾਹੀਦਾ। ਜਾਣਦੇ ਹੋ ਬੇਹੱਦ ਦੇ ਬਾਪ ਤੋਂ ਅਸੀਂ ਬੇਹੱਦ ਸਵਰਗ ਦਾ ਵਰਸਾ ਲੈਂਦੇ ਹਾਂ ਤਾਂ ਉਨ੍ਹਾਂ ਦੀ ਸ਼੍ਰੀਮਤ ਤੇ ਚੱਲਣਾ ਹੈ। ਬਾਪ ਦੀ ਯਾਦ ਨਾਲ ਹੀ ਸਤੋਪ੍ਰਧਾਨ ਬਣਨਾ ਹੈ। 63 ਜਨਮਾਂ ਦੀ ਕੱਟ ਚੜੀ ਹੋਈ ਹੈ। ਉਹ ਇਸ ਜਨਮ ਵਿੱਚ ਉਤਰਨੀ ਹੈ, ਹੋਰ ਕੋਈ ਤਕਲੀਫ਼ ਨਹੀਂ ਹੈ। ਵਿਸ਼ ਪੀਣ ਦੀ ਜੋ ਭੁੱਖ ਲਗਦੀ ਹੈ, ਉਹ ਛੱਡ ਦੇਣੀ ਹੈ, ਉਨ੍ਹਾਂ ਦਾ ਖ਼ਿਆਲ ਵੀ ਨਾ ਕਰੋ। ਬਾਪ ਕਹਿੰਦੇ ਹਨ ਇਨ੍ਹਾਂ ਵਿਕਾਰਾਂ ਨਾਲ ਹੀ ਤੁਸੀਂ ਜਨਮ - ਜਨਮਾਂਤ੍ਰ ਦੁੱਖੀ ਹੋਏ ਹੋ। ਕੁਮਾਰੀਆਂ ਤੇ ਤਾਂ ਬਹੁਤ ਤਰਸ ਪੈਂਦਾ ਹੈ। ਬਾਇਸਕੋਪ ਵਿੱਚ ਜਾਣ ਨਾਲ ਹੀ ਖ਼ਰਾਬ ਹੋ ਪੈਂਦੇ ਹਨ, ਇਸ ਨਾਲ ਹੀ ਹੈਲ ਵਿੱਚ ਚਲੇ ਜਾਂਦੇ ਹਨ। ਭਾਵੇਂ ਬਾਬਾ ਕਿਸੇ ਨੂੰ ਕਹਿੰਦੇ ਹਨ ਵੇਖਣ ਵਿੱਚ ਹਰਜਾ ਨਹੀਂ ਹੈ, ਪਰ ਤੁਹਾਨੂੰ ਵੇਖ ਹੋਰ ਵੀ ਜਾਣ ਲਗ ਪੈਣਗੇ ਇਸਲਈ ਤੁਹਾਨੂੰ ਨਹੀਂ ਜਾਣਾ ਹੈ। ਇਹ ਹੈ ਭਾਗੀਰਥ। ਭਾਗਿਆਸ਼ਾਲੀ ਰੱਥ ਹੈ ਨਾ ਜੋ ਨਿਮਿਤ ਬਣਿਆ ਹੈ - ਡਰਾਮਾ ਵਿੱਚ ਆਪਣੇ ਰੱਥ ਦਾ ਲੋਨ ਦੇਣ। ਤੁਸੀਂ ਸਮਝਦੇ ਹੋ - ਬਾਬਾ ਇਨ੍ਹਾਂ ਵਿੱਚ ਆਉਂਦੇ ਹਨ, ਇਹ ਹੈ ਹੁਸੈਨ ਦਾ ਘੋੜਾ। ਤੁਸੀਂ ਸਭਨੂੰ ਹਸੀਨ ਬਣਾਉਂਦੇ ਹਨ। ਬਾਪ ਖ਼ੁਦ ਹਸੀਨ ਹੈ, ਪਰ ਰੱਥ ਇਹ ਲਿਆ ਹੈ। ਡਰਾਮਾ ਵਿੱਚ ਇਨ੍ਹਾਂ ਦਾ ਪਾਰ੍ਟ ਹੀ ਇਵੇਂ ਹੈ। ਹੁਣ ਆਤਮਾਵਾਂ ਜੋ ਕਾਲੀਆਂ ਬਣ ਗਈਆਂ ਹੈ ਉਨ੍ਹਾਂ ਨੂੰ ਗੋਲਡਨ ਏਜਡ ਬਨਾਉਂਣਾ ਹਾਂ।

ਬਾਪ ਸ੍ਰਵਸ਼ਕਤੀਮਾਨ ਹੈ ਜਾਂ ਡਰਾਮਾ? ਡਰਾਮਾ ਹੈ ਫ਼ੇਰ ਉਸ ਵਿੱਚ ਜੋ ਐਕਟਰਸ ਹਨ ਉਨ੍ਹਾਂ ਵਿੱਚ ਸ੍ਰਵਸ਼ਕਤੀਮਾਨ ਕੌਣ ਹੈ? ਸ਼ਿਵਬਾਬਾ। ਹੋਰ ਫ਼ੇਰ ਰਾਵਣ। ਅੱਧਾਕਲਪ ਹੈ ਰਾਮ ਰਾਜ, ਅੱਧਾਕਲਪ ਹੈ ਰਾਵਣ ਰਾਜ। ਘੜੀ - ਘੜੀ ਬਾਪ ਨੂੰ ਲਿਖਦੇ ਹਨ ਅਸੀਂ ਬਾਪ ਦੀ ਯਾਦ ਭੁੱਲ ਜਾਂਦੇ ਹਾਂ। ਉਦਾਸ ਹੋ ਜਾਂਦੇ ਹਾਂ। ਅਰੇ ਤੁਹਾਨੂੰ ਸਵਰਗ ਦਾ ਮਾਲਿਕ ਬਣਾਉਣ ਆਇਆ ਹਾਂ ਫ਼ੇਰ ਤੁਸੀਂ ਉਦਾਸ ਕਿਉਂ ਰਹਿੰਦੇ ਹੋ! ਮਿਹਨਤ ਤਾਂ ਕਰਨੀ ਹੈ, ਪਵਿੱਤਰ ਬਣਨਾ ਹੈ। ਇਵੇਂ ਹੀ ਤਿਲਕ ਦੇ ਦੇਣ ਕੀ! ਆਪੇਹੀ ਆਪਣੇ ਨੂੰ ਰਾਜਤਿਲਕ ਦੇਣ ਦੇ ਲਾਇਕ ਬਣਾਉਣਾ ਹੈ - ਗਿਆਨ ਅਤੇ ਯੋਗ ਨਾਲ। ਬਾਪ ਨੂੰ ਯਾਦ ਕਰਦੇ ਰਹੋ ਤਾਂ ਤੁਸੀਂ ਆਪੇਹੀ ਤਿਲਕ ਦੇ ਲਾਇਕ ਬਣ ਜਾਵੋਗੇ। ਬੁੱਧੀ ਵਿੱਚ ਹੈ ਸ਼ਿਵਬਾਬਾ ਸਾਡਾ ਸਵੀਟ ਬਾਪ, ਟੀਚਰ, ਸਤਿਗੁਰੂ ਹੈ। ਸਾਨੂੰ ਵੀ ਬਹੁਤ ਸਵੀਟ ਬਣਾਉਂਦੇ ਹਨ। ਤੁਸੀਂ ਜਾਣਦੇ ਹੋ ਅਸੀਂ ਸ਼੍ਰੀਕ੍ਰਿਸ਼ਨਪੂਰੀ ਵਿੱਚ ਜ਼ਰੂਰ ਜਾਵਾਂਗੇ। ਹਰ 5 ਹਜ਼ਾਰ ਵਰ੍ਹੇ ਦੇ ਬਾਦ ਭਾਰਤ ਸਵਰਗ ਜ਼ਰੂਰ ਬਣਨਾ ਹੈ। ਫ਼ੇਰ ਨਰਕ ਬਣਦਾ ਹੈ। ਮਨੁੱਖ ਸਮਝਦੇ ਹਨ ਜੋ ਧਨਵਾਨ ਹਨ ਉਨ੍ਹਾਂ ਦੇ ਲਈ ਹੀ ਸਵਰਗ ਹੈ, ਗਰੀਬ ਨਰਕ ਵਿੱਚ ਹਨ। ਪਰ ਇਵੇਂ ਨਹੀਂ ਹੈ। ਇਹ ਹੈ ਹੀ ਨਰਕ। ਅੱਛਾ!

ਮਿੱਠੇ-ਮਿੱਠੇ ਸਿੱਕੀਲਧੇ ਬੱਚਿਆਂ ਪ੍ਰਤੀ ਮਾਤ - ਪਿਤਾ ਬਾਪਦਾਦਾ ਦਾ ਯਾਦ ਪਿਆਰ ਅਤੇ ਗੁੱਡਮੋਰਨਿੰਗ। ਰੂਹਾਨੀ ਬਾਪ ਦੀ ਰੂਹਾਨੀ ਬੱਚਿਆਂ ਨੂੰ ਨਮਸਤੇ।

ਧਾਰਨਾ ਲਈ ਮੁੱਖ ਸਾਰ:-
1. ਬਾਇਸਕੋਪ (ਸਿਨੇਮਾ) ਹੈਲ ਵਿੱਚ ਜਾਣ ਦਾ ਰਸਤਾ ਹੈ, ਇਸਲਈ ਬਾਇਸਕੋਪ ਨਹੀਂ ਵੇਖਣਾ ਹੈ। ਯਾਦ ਦੀ ਯਾਤਰਾ ਨਾਲ ਪਾਵਨ ਬਣ ਉੱਚ ਪਦ ਲੈਣਾ ਹੈ, ਇਸ ਪੁਰਾਣੀ ਦੁਨੀਆਂ ਵਿੱਚ ਦਿਲ ਨਹੀਂ ਲਗਾਉਣੀ ਹੈ।

2. ਮਨਸਾ - ਵਾਚਾ - ਕਰਮਣਾ ਕਿਸੇ ਨੂੰ ਵੀ ਦੁੱਖ ਨਹੀਂ ਦੇਣਾ ਹੈ। ਸਭਦੇ ਕੰਨਾਂ ਵਿੱਚ ਮਿੱਠੀਆਂ - ਮਿੱਠੀਆਂ ਗੱਲਾਂ ਸੁਣਾਉਣੀਆਂ ਹਨ, ਸਭਨੂੰ ਬਾਪ ਦੀ ਯਾਦ ਦਵਾਉਂਣੀ ਹੈ। ਬੁੱਧੀਯੋਗ ਇੱਕ ਬਾਪ ਨਾਲ ਜੁੜਵਾਉਣਾ ਹੈ।

ਵਰਦਾਨ:-
ਸਮ੍ਰਿਤੀ ਦਾ ਸਵਿੱਚ ਆਨ ਕਰ ਸੈਕਿੰਡ ਵਿਚ ਅਸ਼ਰਿਰੀ ਸਥਿਤੀ ਦਾ ਅਨੁਭਵ ਕਰਨ ਵਾਲੇ ਪ੍ਰੀਤ ਬੁੱਧੀ ਭਵ।

ਜਿੱਥੇ ਪ੍ਰਭੂ ਪ੍ਰੀਤ ਹੈ ਓਥੇ ਅਸ਼ਰੀਰੀ ਬਣਨਾ ਇੱਕ ਸੈਕਿੰਡ ਦੇ ਖੇਲ੍ਹ ਦੇ ਸਮਾਨ ਹੈ। ਜਿਵੇਂ ਸਵਿਚ ਆਨ ਕਰਦੇ ਹੀ ਹਨ੍ਹੇਰਾ ਖਤਮ ਹੋ ਜਾਂਦਾ ਹੈ। ਇਵੇਂ ਪ੍ਰੀਤ ਬੁੱਧੀ ਬਣ ਸਮ੍ਰਿਤੀ ਦਾ ਸਵਿੱਚ ਆਨ ਕਰੋ ਤਾਂ ਦੇਹ ਅਤੇ ਦੇਹ ਦੀ ਦੁਨੀਆ ਦੀ ਸਮ੍ਰਿਤੀ ਦਾ ਸਵਿੱਚ ਆਫ ਹੋ ਜਾਵੇਗਾ। ਇਹ ਸੈਕਿੰਡ ਦਾ ਖੇਲ ਹੈ। ਮੂੰਹ ਤੋਂ ਬਾਬਾ ਕਹਿਣ ਵਿਚ ਵੀ ਸਮਾ ਲਗਦਾ ਹੈ ਲੇਕਿਨ ਸਮ੍ਰਿਤੀ ਵਿਚ ਲਿਆਉਣ ਦਾ ਟਾਇਮ ਨਹੀਂ ਲਗਦਾ। ਇਹ ਬਾਬਾ ਸ਼ਬਦ ਹੀ ਪੁਰਾਣੀ ਦੁਨੀਆ ਨੂੰ ਭੁੱਲਣ ਦਾ ਆਤਮਿਕ ਬੰਬ ਹੈ।

ਸਲੋਗਨ:-
ਦੇਹਭਾਨ ਦੀ ਮਿੱਟੀ ਦੇ ਬੋਝ ਤੋਂ ਪਰੇ ਰਹੋ ਤਾਂ ਡਬਲ ਲਾਈਟ ਫਰਿਸ਼ਤਾ ਬਣ ਜਾਵੋਗੇ।

ਅਵਿਅਕਤ ਇਸ਼ਾਰੇ - ਸਤਿਅਤਾ ਅਤੇ ਸਭਿਅਤਾ ਰੂਪੀ ਕਲਚਰ ਨੂੰ ਅਪਣਾਓ।

ਸਤਿਯਤਾ ਦੀ ਪਰਖ ਹੈ ਸੰਕਲਪ, ਬੋਲ, ਕਰਮ, ਸੰਬੰਧ - ਸੰਪਰਕ ਸਭ ਵਿਚ ਦਿਵਯਾਤਾ ਦੀ ਅਨੁਭੂਤੀ ਹੋਣਾ। ਕਈ ਕਹਿੰਦੇ ਹਨ ਮੈਂ ਤੇ ਸਦਾ ਸੱਚ ਬੋਲਦਾ ਹਾਂ ਲੇਕਿਨ ਬੋਲ ਜਾਂ ਕਰਮ ਵਿਚ ਜੇਕਰ ਦਿਵਯਾਤਾ ਨਹੀਂ ਹੈ ਤਾਂ ਦੂਜਿਆਂ ਨੂੰ ਤੁਹਾਡਾ ਸੱਚ, ਸੱਚ ਨਹੀਂ ਲੱਗੇਗਾ ਇਸਲਈ ਸਤਿਯਤਾ ਦੀ ਸ਼ਕਤੀ ਨਾਲ ਦਿਵਯਾਤਾ ਨੂੰ ਧਾਰਨ ਕਰੋ। ਕੁਝ ਵੀ ਸਹਿਣ ਕਰਨਾ ਪਵੇ, ਘਬਰਾਓ ਨਹੀਂ। ਸੱਤ ਸਮੇਂ ਪ੍ਰਮਾਣ ਖੁਦ ਸਿੱਧ ਹੋਵੇਗਾ।