25.05.25 Avyakt Bapdada Punjabi Murli
04.09.2005 Om Shanti Madhuban
ਸਿੱਖਿਆ ਨਾਲ ਸ਼ਮਾ ਅਤੇ
ਰਹਿਮ ਆਪਣਾ ਲਵੋ, ਦੁਆਵਾਂ ਦਵੋ,ਦੁਆਵਾਂ ਲਵੋ ਤਾਂ ਤੁਹਾਡਾ ਘਰ ਆਸ਼ਰਮ ਬਣ ਜਾਏਗਾ
ਅੱਜ ਬਾਪਦਾਦਾ ਸਰਵ
ਬੱਚਿਆਂ ਦੇ ਮੱਥੇ ਵਿੱਚ ਪਿਉਰਿਟੀ ਦੀ ਰੇਖਾਵਾਂ ਦੇਖ ਰਹੇ ਹਨ ਕਿਉਂਕਿ ਬ੍ਰਾਹਮਣ ਜੀਵਨ ਦਾ
ਫਾਊਂਡੇਸ਼ਨ ਹੀ ਹੈ ਪਵਿੱਤਰਤਾ। ਪਵਿੱਤਰਤਾ ਦੀ ਰੇਖਾਵਾਂ ਕਿਹੜੀਆਂ ਹਨ, ਜਾਣਦੇ ਹੋ, ਪਵਿੱਤਰਤਾ ਸਰਵ
ਦਾ ਪ੍ਰਿਯ ਹੈ। ਪਵਿੱਤਰਤਾ ਸੁਖ, ਸ਼ਾਂਤੀ,ਪ੍ਰੇਮ,ਅਨੰਦ ਦੀ ਜਨਨੀ ਹੈ। ਪਵਿੱਤਰਤਾ ਮਨੁੱਖ ਦਾ ਸੱਚਾ
ਸ਼ਿੰਗਾਰ ਹੈ। ਪਵਿੱਤਰਤਾ ਨਹੀਂ ਤਾਂ ਮਾਨਵ ਜੀਵਨ ਦਾ ਮੂਲ ਨਹੀਂ। ਜਿਵੇਂ ਦੇਖਦੇ ਹੋ ਦੇਵਤੇ ਪਵਿੱਤਰ
ਹਨ, ਇਸਲਈ ਹੀ ਮਾਨਨੀਯ ਅਤੇ ਪੂਜਯਨੀਯ ਹਨ। ਪਵਿੱਤਰਤਾ ਨਹੀਂ ਤਾਂ ਮਾਨਵ ਜੀਵਨ ਨੂੰ ਅੱਜਕਲ ਦੇਖ ਰਹੇ
ਹੋ। ਬਾਪਦਾਦਾ ਨੇ ਤੁਸੀਂ ਸਭ ਬੱਚਿਆਂ ਨੂੰ ਬ੍ਰਾਹਮਣ ਜਨਮ ਦਾ ਵਰਦਾਨ ਇਹ ਹੀ ਦਿੱਤਾ - ਪਵਿੱਤਰ ਭਵ,
ਯੋਗੀ ਭਵ। ਜਿਸ ਆਤਮਾ ਵਿੱਚ ਪਵਿੱਤਰਤਾ ਹੈ, ਉਸਦੀ ਚਾਲ, ਚੱਲਣ, ਚੇਹਰਾ ਚਮਕਦਾ ਹੈ ਇਸਲਈ ਪਵਿੱਤਰਤਾ
ਹੀ ਜੀਵਨ ਨੂੰ ਸ਼੍ਰੇਸ਼ਠ ਬਣਾਉਣ ਵਾਲੀ ਹੈ। ਅਸਲ ਵਿੱਚ ਤੁਸੀਂ ਸਭ ਬੱਚਿਆਂ ਦਾ ਆਦਿ ਸਵਰੂਪ ਹੀ
ਪਵਿੱਤਰਤਾ ਹੈ। ਅਨਾਦਿ ਸਵਰੂਪ ਵੀ ਪਵਿੱਤਰਤਾ ਹੈ। ਇਵੇਂ ਦੀ ਪਵਿੱਤਰ ਆਤਮਾਵਾਂ ਨੂੰ ਵਿਸ਼ੇਸ਼ਤਾਵਾਂ
ਉਹਨਾਂ ਦੇ ਜੀਵਨ ਵਿੱਚ ਸਦਾ ਪਵਿੱਤਰਤਾ ਦੀ ਪਰਸਨੈਲਿਟੀ ਦਿਖਾਈ ਦਿੰਦੀ ਹੈ। ਪਵਿੱਤਰਤਾ ਦੀ ਰਿਅਲਟੀ,
ਪਵਿੱਤਰਤਾ ਦੀ ਰੌਇਲਟੀ ਚੇਹਰੇ ਅਤੇ ਚਾਲ ਵਿੱਚ ਦਿਖਾਈ ਦਿੰਦੀ ਹੈ। ਇਹ ਰੇਖਾਵਾਂ ਜੀਵਨ ਦਾ ਸ਼ਿੰਗਾਰ
ਹੈ। ਰਿਅਲਟੀ ਹੈ - ਮੈਂ ਅਨਾਦਿ ਆਦਿ ਸਵਰੂਪ ਇਸ ਸਮ੍ਰਿਤੀ ਨਾਲ ਸਮਰਥ ਬਣ ਜਾਂਦਾ ਹੈ। ਰੋਇਲਟੀ ਹੈ -
ਖੁਦ ਵੀ ਸਵਮਾਨ ਵਿੱਚ ਅਤੇ ਹਰ ਇੱਕ ਨੂੰ ਸਮਾਨ ਦੇਕਰ ਚਲਾਉਣ ਵਾਲਾ। ਪਰਸਨੈਲਿਟੀ ਹੈ - ਸਦਾ
ਸੰਤੁਸ਼ਟਤਾ ਅਤੇ ਪ੍ਰਸੰਨਤਾ। ਖੁਦ ਵੀ ਸੰਤੁਸ਼ਟ ਅਤੇ ਹੋਰਾਂ ਨੂੰ ਵੀ ਖੁਦ ਸੰਤੁਸ਼ਟ ਕਰਨ ਵਾਲੇ।
ਪਵਿੱਤਰਤਾ ਨਾਲ ਪ੍ਰਾਪਤੀਆਂ ਵੀ ਬਹੁਤ ਹੈ। ਬਾਪਦਾਦਾ ਨੇ ਤੁਸੀਂ ਸਭ ਬੱਚਿਆਂ ਨੂੰ ਕੀ - ਕੀ ਪ੍ਰਾਪਤੀ
ਕਰਾਈ ਹੈ, ਇਹ ਜਾਣਦੇ ਹੋ ਨਾ! ਕਿੰਨੇ ਖਜ਼ਾਨਿਆਂ ਨਾਲ ਭਰਭੂਰ ਕੀਤਾ ਹੈ, ਜੇਕਰ ਪ੍ਰਾਪਤੀਆਂ ਨੂੰ
ਸਮ੍ਰਿਤੀ ਵਿੱਚ ਰੱਖਣ ਤਾਂ ਭਰਭੂਰ ਹੋ ਜਾਣ।
ਸਭਤੋਂ ਪਹਿਲਾ ਖਜ਼ਾਨਾ
ਦਿੱਤਾ ਹੈ - ਗਿਆਨ ਦਾ ਖ਼ਜਾਨਾ। ਜਿਸਨਾਲ ਜੀਵਨ ਵਿੱਚ ਰਹਿੰਦੇ ਦੁੱਖ ਅਸ਼ਾਂਤੀ ਤੋਂ ਮੁਕਤੀ ਹੋ ਜਾਏ।
ਵਿਅਰਥ ਸੰਕਲਪ, ਨੇਗਟਿਵ ਸੰਕਲਪ, ਵਿਕਲਪ, ਵਿਕਰਮ ਤੋਂ ਮੁਕਤ ਹੋ ਜਾਂਦੇ ਹਨ। ਜੇਕਰ ਕੋਈ ਵੀ ਵਿਅਰਥ
ਸੰਕਲਪ ਅਤੇ ਵਿਕਲਪ ਆਉਂਦਾ ਵੀ ਹੈ, ਤਾਂ ਗਿਆਨ ਦੇ ਬਲ ਨਾਲ ਵਿਜੇਈ ਬਣ ਜਾਂਦੇ ਹਨ।
ਦੂਸਰਾ ਖਜ਼ਾਨਾ ਹੈ - ਯਾਦ,
ਯੋਗ। ਜਿਸਨਾਲ ਸ਼ਕਤੀਆਂ ਦੀ ਪ੍ਰਾਪਤੀ ਹੁੰਦੀ ਹੈ ਅਤੇ ਸ਼ਕਤੀਆਂ ਦਾ ਅਧਾਰ ਨਾਲ ਸਰਵ ਸਮਸਿਆਵਾਂ ਨੂੰ,
ਸਰਵ ਵਿਗਣਾਂ ਨੂੰ ਸਹਿਜ ਪਾਰ ਕਰ ਲੈਂਦੇ ਹਨ।
ਤੀਸਰਾ ਖਜ਼ਾਨਾ ਹੈ -
ਧਾਰਨਾਵਾਂ ਦਾ, ਜਿਸਨਾਲ ਸਰਵ ਗੁਣਾਂ ਦੀ ਪ੍ਰਾਪਤੀ ਹੁੰਦੀ ਹੈ। ਅਤੇ ਚੋਥਾ ਖਜ਼ਾਨਾ ਹੈ - ਸੇਵਾ ਦਾ,
ਜਿਸਨਾਲ ਸੇਵਾ ਕਰਨ ਨਾਲ, ਜਿਸਦੀ ਸੇਵਾ ਕਰਦੇ ਹੋ ਉਸਦੀ ਦੁਆਵਾਂ ਮਿਲਦੀਆਂ ਹਨ, ਖੁਸ਼ੀ ਪ੍ਰਾਪਤ ਹੁੰਦੀ
ਹੈ।
ਇੰਨੇ ਖਜ਼ਾਨੇ ਬਾਪ ਦੁਆਵਾਂ
ਸਭ ਬੱਚਿਆਂ ਨੂੰ ਪ੍ਰਾਪਤ ਹੁੰਦੇ ਹਨ। ਬਾਪ ਸਭਨੂੰ ਇੱਕ ਵਰਗਾ ਖਜ਼ਾਨਾ ਦਿੰਦੇ ਹਨ, ਕਿਸੇ ਨੂੰ ਘੱਟ,
ਕਿਸੇ ਨੂੰ ਜ਼ਿਆਦਾ ਨਹੀਂ ਦਿੰਦੇ ਹਨ। ਪਰ ਲੈਣ ਵਾਲਿਆਂ ਵਿੱਚ ਫ਼ਰਕ ਹੋ ਜਾਂਦਾ ਹੈ। ਕਈ ਬੱਚੇ ਤੇ
ਖਜ਼ਾਨਿਆਂ ਨੂੰ ਪ੍ਰਾਪਤ ਕਰ ਖਾਂਦੇ, ਪੀਂਦੇ, ਮੋਜ਼ ਕਰਦੇ ਅਤੇ ਫਿਰ ਮੋਜ਼ ਵਿੱਚ ਖ਼ਤਮ ਕਰ ਦਿੰਦੇ ਹਨ।
ਅਤੇ ਕਈ ਬੱਚੇ ਖਾਂਦੇ, ਪੀਂਦੇ, ਮੋਜ਼ ਕਰਦੇ ਜਮਾਂ ਵੀ ਕਰਦੇ ਹਨ। ਅਤੇ ਕਈ ਬੱਚੇ ਕੰਮ ਵਿੱਚ ਵੀ
ਲਗਾਉਂਦੇ ਪਰ ਵਧਾਉਂਦੇ ਜਾਂਦੇ ਹਨ। ਵਧਾਉਣ ਦੀ ਚਾਬੀ ਹੈ - ਖਜ਼ਾਨਾ ਨੂੰ ਖੁਦ ਦੇ ਪ੍ਰਤੀ ਅਤੇ
ਦੂਸਰਿਆਂ ਦੇ ਪ੍ਰਤੀ ਯੂਜ਼ ਕਰਨਾ। ਜੋ ਯੂਜ਼ ਕਰਦਾ ਹੈ ਉਹ ਵੱਧਦਾ ਹੈ। ਤਾਂ ਆਪਣੇ ਆਪ ਕੋਲੋਂ ਪੁਛੋ ਕਿ
ਇਹ ਵਿਸ਼ੇਸ਼ ਖਜ਼ਾਨਾ ਜਮਾ ਹੈ? ਜਮਾਂ ਹੈ, ਕੀ ਕਹਾਂਗੇ? ਹਾਂ ਜਾਂ ਥੋੜਾ - ਥੋੜਾ? ਜਿਸਦੇ ਕੋਲ ਇਹ
ਖਜ਼ਾਨੇ ਜਮਾਂ ਹਨ ਉਹ ਸਦਾ ਭਰਭੂਰ ਰਹਿੰਦਾ ਹੈ। ਦੇਖੋ ਕੋਈ ਵੀ ਚੀਜ਼ ਭਰਭੂਰ ਰਹਿੰਦੀ ਹੈ ਨਾ, ਤਾਂ
ਹਲਚਲ ਨਹੀਂ ਹੁੰਦੀ ਹੈ। ਜੇਕਰ ਭਰਭੂਰ ਨਹੀਂ ਹੁੰਦੀ ਤਾਂ ਹਲਚਲ ਹੁੰਦੀ ਹੈ, ਹਿਲਾਉਂਦੀ ਹੈ। ਜੇਕਰ
ਕਿਸੇ ਵੀ ਚੀਜ਼ ਨੂੰ ਪੂਰੀ ਤਰ੍ਹਾਂ ਭਰ ਨਹੀਂ ਦਵੋ ਤਾਂ ਉਹ ਹਿਲਦੀ ਹੈ ਤਾਂ ਇੱਥੇ ਵੀ ਜੇਕਰ ਸਰਵ
ਖਜ਼ਾਨਿਆਂ ਨਾਲ ਭਰਭੂਰ ਨਹੀਂ ਹਨ, ਤਾਂ ਹਲਚਲ ਹੁੰਦੀ ਹੈ। ਸਦਾ ਇਹ ਨਸ਼ਾ ਰਹੇ ਕਿ ਬਾਪ ਦੇ ਖਜ਼ਾਨੇ ਮੇਰਾ
ਜਨਮ ਸਿੱਧ ਅਧਿਕਾਰ ਹੈ, ਬਾਪ ਨੇ ਦਿੱਤਾ, ਤੁਸੀਂ ਲਿਆ ਤਾਂ ਸਭ ਖਜ਼ਾਨੇ ਕਿਸਦੇ ਹੋਏ? ਕਿਉਂਕਿ ਹੋ ਗਏ
ਨਾ। ਤਾਂ ਕਿਸਦੇ ਕੋਲ ਖਜ਼ਾਨੇ ਹਨ,ਉਹ ਕਿੰਨਾ ਨਸ਼ਾ ਵਿੱਚ ਰਹਿੰਦਾ ਹੈ? ਜਿਵੇਂ ਛੋਟਾ ਜਿਹਾ ਰਾਜੇ ਦਾ
ਲੜਕਾ ਰਾਜਕੁਮਾਰ ਹੁੰਦਾ ਹੈ, ਪਤਾ ਵੀ ਨਹੀਂ ਹੁੰਦਾ ਹੈ ਕਿ ਬਾਪ ਦੇ ਕੋਲ ਕੀ -ਕੀ ਖਜ਼ਾਨਾ ਹੈ ਪਰ ਨਸ਼ਾ
ਰਹਿੰਦਾ ਹੈ ਕੀ ਬਾਪ ਦੇ ਖਜ਼ਾਨੇ ਮੇਰੇ ਖਜ਼ਾਨੇ ਹਨ ਅਤੇ ਖਜ਼ਾਨੇ ਦੀ ਖੁਸ਼ੀ ਵਿੱਚ ਰਹਿੰਦਾ ਹੈ। ਜੇਕਰ
ਖੁਸ਼ੀ ਘੱਟ ਰਹਿੰਦੀ ਹੈ ਤਾਂ ਉਸਦਾ ਕਾਰਨ ਕੀ ਹੁੰਦਾ ਹੈ? ਬਾਪ ਨੇ ਤਾਂ ਖਜ਼ਾਨੇ ਦਿੱਤੇ ਹਨ, ਸੁਣਿਆ।
ਪਰ ਇੱਕ ਹੈ ਸੁਣਨ ਵਾਲੇ, ਦੂਸਰੇ ਹਨ ਸਮਾਉਣ ਵਾਲੇ, ਜੋ ਸਮਾਉਣ ਵਾਲੇ ਹਨ ਉਹ ਨਸ਼ੇ ਵਿੱਚ ਰਹਿੰਦੇ ਹਨ।
ਅੱਜ ਨਵੇਂ -ਨਵੇਂ ਬੱਚੇ ਵੀ ਆਏ ਹਨ। ਬਾਪਦਾਦਾ ਤੁਸੀਂ ਲੱਕੀ ਬੱਚਿਆਂ ਨੂੰ ਤੁਸੀਂ ਸਭਦੇ ਭਾਗ ਦੀ
ਮੁਬਾਰਕ ਦੇ ਰਹੇ ਹਨ। ਆਪਣੇ ਭਾਗ ਨੂੰ ਪਹਿਚਾਣਿਆ! ਪਹਿਚਾਣਿਆ ਹੈ ? ਪਰਮਾਤਮ ਪਿਆਰ, ਅਵਿਨਾਸ਼ੀ ਪਿਆਰ
ਜੋ ਸਿਰਫ਼ ਇਕ ਜਨਮ ਨਹੀਂ ਚੱਲਦਾ, ਅਨੇਕ ਜਨਮ ਸਦਾ ਹੀ ਪਿਆਰ ਕਾਇਮ ਰਹਿੰਦਾ ਹੈ ਕਿਉਂਕਿ ਇਹ ਜੋ ਸਮੇਂ
ਚਲ ਰਿਹਾ ਹੈ, ਇਹ ਸਮੇਂ ਵੀ ਸੰਗਮਯੁਗ ਭਾਗਵਾਨ ਯੁਗ ਹੈ। ਸਤਿਯੁਗ ਨੂੰ ਵੀ ਭਾਗਵਾਨ ਕਹਿੰਦੇ ਹਨ ਪਰ
ਵਰਤਮਾਨ ਸਗਮਯੁਗ ਦਾ ਸਮੇਂ ਉਸਨਾਲ ਵੀ ਭਾਗਵਾਨ ਹੈ। ਕਿਉਂ? ਇਸ ਸੰਗਮਯੁਗ ਵਿੱਚ ਹੀ ਬਾਪ ਦਵਾਰਾ
ਅਖੰਡ ਭਾਗ ਦਾ ਵਰਦਾਨ, ਵਰਸਾ ਪ੍ਰਾਪਤ ਹੁੰਦਾ ਹੈ। ਤਾਂ ਅਜਿਹੇ ਸੰਗਮਯੁਗ ਵਿੱਚ, ਭਾਗਵਾਨ ਸਮੇਂ
ਵਿੱਚ ਤੁਸੀਂ ਸਭ ਆਪਣਾ ਭਾਗ ਲੈਣ ਦੇ ਲਈ ਪਹੁੰਚ ਗਏ ਹੋ। ਬਾਪਦਾਦਾ ਬਚਿਆਂ ਨੂੰ ਬਹੁਤ ਇੱਕ ਸਹਿਜ
ਪੁਰਸ਼ਾਰਥ ਦੀ ਵਿਧੀ ਸੁਣਾਉਂਦੇ ਹਨ - ਸਹਿਜ ਪੁਰਸ਼ਾਰਥ ਦੀ ਵਿਧੀ ਸੁਣਾਉਦੇ ਹਨ - ਸਹਿਜ ਚਾਹੁੰਦੇ ਹੋ
ਨਾ! ਮੁਸ਼ਕਿਲ ਤਾਂ ਨਹੀਂ ਚਾਹੁੰਦੇ ਹੋ ਨਾ! ਇਹਨਾਂ ਬੱਚਿਆਂ ਨੂੰ (ਪੁਰਾਣੀਆਂ ਨੂੰ) ਤਾਂ ਭਾਗ ਦੀ
ਸਹਿਜ ਵਿਧੀ ਮਿਲ ਗਈ ਹੈ। ਮਿਲੀ ਹੈ ਨਾ? ਸਭਤੋਂ ਸਹਿਜ, ਅਤੇ ਕੁਝ ਵੀ ਨਹੀਂ ਕਰਨਾ, ਸਿਰਫ਼ ਇੱਕ ਗੱਲ
ਕਰਨਾ, ਇੱਕ ਗੱਲ ਤਾਂ ਕਰ ਸਕਦੇ ਹੋ ਨਾ! ਹਾਂ ਕਰੋ ਜਾਂ ਨਾ ਕਰੋ! ਕਹੋ ਹਾਂ ਜੀ। ਤਾਂ ਸਭਤੋਂ ਸਹਿਜ
ਵਿਧੀ ਹੈ - ਅੰਮ੍ਰਿਤਵੇਲੇ ਤੋਂ ਲੈਕੇ ਸਭਨੂੰ ਜੋ ਵੀ ਮਿਲੇ, ਉਸਨਾਲ ਦੁਆਵਾਂ ਲਵੋ ਅਤੇ ਦੁਆਵਾਂ ਦਵੋ।
ਭਾਵੇਂ ਕ੍ਰੋਧੀ ਵੀ ਆਉਣ, ਪਰ ਤੁਸੀਂ ਉਸਨੂੰ ਵੀ ਦੁਆਵਾਂ ਦਵੋ ਅਤੇ ਦੁਆਵਾਂ ਲਵੋ ਕਿਉਂਕ ਦੁਆਵਾਂ
ਤੀਵਰ ਪੁਰਸ਼ਾਰਥ ਦਾ ਬਹੁਤ ਸਹਿਜ ਯੰਤਰ ਹੈ। ਜਿਵੇਂ ਸਾਇੰਸ ਵਿੱਚ ਰਾਕੇਟ ਹੈ ਨਾ - ਤਾਂ ਕਿੰਨਾ ਜਲਦੀ
ਕੰਮ ਕਰ ਲੈਂਦੇ ਹਨ। ਇਵੇਂ ਦੁਆਵਾਂ ਦੇਣਾ ਅਤੇ ਦੁਆਵਾਂ ਲੈਣਾ, ਇਹ ਵੀ ਇੱਕ ਬਹੁਤ ਸਹਿਜ ਸਾਧਨ ਹੈ
ਆਗੇ ਵਧਣ ਦਾ। ਅੰਮ੍ਰਿਤਵੇਲੇ ਬਾਪ ਕੋਲੋਂ ਸਹਿਜ ਯਾਦ ਨਾਲ ਦੁਆਵਾਂ ਲਵੋ ਅਤੇ ਸਾਰਾ ਦਿਨ ਦੁਆਵਾਂ ਦਵੋ
ਅਤੇ ਦੁਵਾਵਾਂ ਲਵੋ, ਇਹ ਕਰ ਸਕਦੇ ਹੋ? ਕਰ ਸਕਦੇ ਹੋ ਤਾਂ ਹੱਥ ਉਠਾਓ। ਕੋਈ ਬਦਦੂਆ ਦੇ ਤਾਂ ਕੀ
ਕਰਨਗੇ? ਤੁਹਨੂੰ ਬਾਰ -ਬਾਰ ਤੰਗ ਕਰੇ ਤਾਂ? ਦੇਖੋ, ਤੁਸੀਂ ਪਰਮਾਤਮਾ ਦੇ ਬੱਚੇ ਦਾਤਾ ਦੇ ਬੱਚੇ ਦਾਤਾ
ਹੋ ਨਾ! ਮਾਸਟਰ ਦਾਤਾ ਤਾਂ ਹੋ। ਤਾਂ ਦਾਤਾ ਦਾ ਕੰਮ ਕੀ ਹੁੰਦਾ ਹੈ? ਦੇਣਾ। ਤਾਂ ਸਭਤੋਂ ਚੰਗੀ ਚੀਜ਼
ਹੈ ਦੁਆਵਾਂ ਦੇਣਾ। ਕਿਵੇ ਦਾ ਵੀ ਵਿਅਕਤੀ ਹੋਵੇ, ਪਰ ਹੈ ਤਾਂ ਤੁਹਾਡਾ ਭਰਾ, ਭੈਣ। ਪਰਮਾਤਮਾ ਦੇ
ਬੱਚੇ ਤਾਂ ਭਰਾ -ਭੈਣ ਹੋ ਨਾ! ਤਾਂ ਪਰਮਾਤਮਾ ਦਾ ਬੱਚਾ ਹੈ, ਮੇਰਾ ਈਸ਼ਵਰੀ ਭਰਾ ਹੈ, ਈਸ਼ਵਰੀ ਭੈਣ
ਹੈ, ਉਸਨੂੰ ਕੀ ਦਵੋਂਗੇ! ਬਦਦੁਵਾ ਦੇਣਗੇ ਕੀ? ਬਾਪ ਕਦੀ ਬਦਦੁਆ ਦਿੰਦੇ ਹਨ! ਦੇਗਾ? ਦਿੰਦਾ ਹੈ?
ਹਾਂ ਜਾਂ ਨਾ? ਹਾਂ -ਨਾ ਕਰੋ। ਬਹੁਤ ਖੁਸ਼ ਰਹਿਣਗੇ। ਕਿਉਂ? ਜੇਕਰ ਬਦਦੁਆਵਾਂ ਵਾਲੇ ਨੂੰ ਵੀ ਤੁਸੀਂ
ਦੁਆਵਾਂ ਦਵੋਗੇ, ਉਹ ਦੇ ਨਾ ਦੇ, ਪਰ ਤੁਸੀਂ ਦੁਆ ਲੈਣਗੇ, ਤਾਂ ਦੁੱਖ ਕਿਉਂ ਹੋਵੇਗਾ। ਬਾਪਦਾਦਾ ਤੁਸੀਂ
ਆ ਹੋਏ ਬੱਚਿਆਂ ਨੂੰ ਇੱਕ ਵਰਦਾਨ ਦਿੰਦਾ ਹੈ - ਵਰਦਾਨ ਯਾਦ ਰੱਖਣਗੇ ਤਾਂ ਸਦਾ ਖੁਸ਼ ਰਹਿਣਗੇ। ਵਰਦਾਨ
ਸੁਣਾਏ? ਸੁਣੋਂਗੇ!
ਵਰਦਾਨ:-
ਹੈ - ਜੇਕਰ ਤੁਹਾਨੂੰ
ਕੋਈ ਦੁੱਖ ਦਵੇ ਤਾਂ ਵੀ ਤੁਸੀਂ ਦੁੱਖ ਲੈਣਾ ਨਹੀਂ, ਉਹ ਦੇ ਪਰ ਤੁਸੀਂ ਨਹੀਂ ਲੈਣਾ। ਕਿਉਂਕਿ ਦੇਣ
ਵਾਲੇ ਨੇ ਦੇ ਦਿੱਤਾ, ਪਰ ਲੈਣ ਵਾਲੇ ਤਾਂ ਤੁਸੀਂ ਹੋ ਨਾ! ਦੇਣ ਵਵਾਲਾ, ਲੈਣ ਵਾਲਾ ਨਹੀਂ ਹੈ। ਜੇਕਰ
ਉਹ ਬੁਰੀ ਚੀਜ਼ ਦਿੰਦਾ ਹੈ, ਦੁੱਖ ਦਿੰਦਾ ਹੈ, ਅਸ਼ਾਂਤੀ ਦਿੰਦਾ ਹੈ, ਤਾਂ ਬੁਰੀ ਚੀਜ਼ ਹੈ ਨਾ। ਤੁਹਨੂੰ
ਦੁੱਖ ਪੰਸਦ ਹੈ? ਨਹੀਂ ਪਸੰਦ ਹੈ ਨਾ! ਤਾਂ ਬੁਰੀ ਚੀਜ਼ ਹੋ ਗਈ ਨਾ। ਤਾਂ ਬੁਰੀ ਚੀਜ਼ ਦੇਵੇ ਤਾਂ ਤੁਸੀਂ
ਲੈ ਲਵੋਂਗੇ? ਲਵੋਂਗੇ? ਨਹੀਂ ਲੈਣਗੇ। ਤਾਂ ਲੈਂਦੇ ਕਿਉਂ ਹੋ? ਲੈ ਤਾਂ ਲੈਂਦੇ ਹੋ ਨਾ! ਜੇਕਰ ਦੁੱਖ
ਲੈ ਲੈਂਦੇ ਹੋ ਤਾਂ ਦੁੱਖੀ ਕੌਣ ਹੁੰਦਾ ਹੈ? ਤੁਸੀਂ ਹੁੰਦੇ ਹੋ ਜਾਂ ਉਹ ਹੁੰਦਾ ਹੈ? ਲੈਣ ਵਾਲਾ
ਜ਼ਿਆਦਾ ਦੁੱਖੀ ਹੁੰਦਾ ਹੈ। ਜੇਕਰ ਹਾਲੇ ਤੋਂ ਦੁੱਖ ਲਵੋਗੇ ਨਹੀਂ ਤਾਂ ਅੱਧਾ ਦੁੱਖ ਤਾਂ ਤੁਹਾਡਾ ਦੂਰ
ਹੋ ਗਿਆ, ਲੈਣਗੇ ਹੀ ਨਹੀਂ ਨਾ! ਅਤੇ ਤੁਸੀਂ ਦੁੱਖ ਦੀ ਬਜਾਏ ਉਸਨੂੰ ਸੁਖ ਦਵੋਂਗੇ ਤਾਂ ਦੁਆਵਾਂ
ਮਿਲਣਗੀਆਂ ਨਾ। ਤਾਂ ਸੁਖੀ ਵੀ ਰਹਿਣਗੇ ਅਤੇ ਦੁਆਵਾਂ ਦਾ ਖਜ਼ਾਨਾ ਵੀ ਭਰਭੂਰ ਹੁੰਦਾ ਜਾਏਗਾ। ਹਰ ਆਤਮਾ
ਨਾਲ, ਕਿਵੇਂ ਦੀ ਵੀ ਹੋਵੇ ਤੁਸੀਂ ਦੁਆਵਾਂ ਲਵੋ। ਸ਼ੁਭ ਭਾਵਨਾ, ਸ਼ੁਭ ਕਾਮਨਾ ਰੱਖੋ। ਕਦੀ - ਕਦੀ ਕੀ
ਹੁੰਦਾ ਹੈ? ਕੋਈ ਇਵੇਂ ਦਾ ਕੰਮ ਕਰਦਾ ਹੈ ਨਾ, ਤਾਂ ਕੋਸ਼ਿਸ਼ ਕਰਦੇ ਹਨ ਸਿੱਖਿਆ ਦੇਣ ਦੀ। ਇਸਨੂੰ ਠੀਕ
ਕਰ ਦਵਾ, ਸਿੱਖਿਆ ਦਿੰਦੇ ਹੋ। ਸਿੱਖਿਆ ਦਵੋ ਪਰ ਸ਼ਿਖਿਆ ਦੇਣ ਦਾ ਸਰਵੋਤਮ ਵਿਧੀ ਹੈ ਕਿ ਸ਼ਮਾ ਦੀ ਰੂਪ
ਬਣਕੇ ਸਿੱਖਿਆ ਦਵੋ। ਸਿਰਫ਼ ਸਿੱਖਿਆ ਨਹੀਂ ਦਵੋ, ਰਹਿਮ ਸ਼ਮਾ ਵੀ ਕਰੋ ਅਤੇ ਸਿੱਖਿਆ ਵੀ ਦਵੋ। ਦੋ ਸ਼ਬਦ
ਯਾਦ ਰੱਖੋ -ਸਿੱਖਿਆ ਅਤੇ ਸ਼ਮਾ, ਰਹਿਮ। ਜੇਕਰ ਰਹਿਮਦਿਲ ਬਣਕੇ ਉਸਨੂੰ ਸਿੱਖਿਆ ਦਵੋਗੇ ਤਾਂ ਤੁਹਾਡੀ
ਸਿੱਖਿਆ ਕੰਮ ਕਰੇਗੀ। ਜੇਕਰ ਰਹਿਮਦਿਲ ਬਣਕੇ ਨਹੀਂ ਦਵੋਗੇ, ਤਾਂ ਸਿੱਖਿਆ ਇੱਕ ਕੰਨ ਨਾਲ ਸੁਣਨਗੇ
ਦੂਸਰੇ ਕੰਨ ਤੋਂ ਨਿਕਾਲ ਜਾਏਗੀ। ਸਿਖਿਆ ਧਾਰਨ ਨਹੀਂ ਹੋਵੇਗੀ। ਇਵੇਂ ਹੈ ਨਾ? ਅਨੁਭਵ ਹੈ? ਤੁਸੀਂ
ਵੀ ਕਿਸੇ ਦਾ ਸਿੱਖਿਅਕ ਤੇ ਨਹੀਂ ਬਣ ਜਾਂਦੇ। ਸਿੱਖਿਅਕ ਬਣਨਾ ਜਲਦੀ ਆਉਦਾ ਹੈ ਪਰ ਸ਼ਮਾ ਕਰਨਾ, ਦੋਵੇਂ
ਨਾਲ -ਨਾਲ ਚਾਹ੍ਦੇ ਹਨ। ਹਾਲੇ ਤੇ ਰਹਿਮ, ਰਹਿਮ ਕਰਨ ਦੀ ਵਿਧੀ ਹੈ ਸੁਭ ਭਾਵਨਾ, ਸ਼ੁਭ ਕਾਮਨਾ। ਜਿਵੇਂ
ਕਹਿੰਦੇ ਹਨ ਨਾ ਸੱਚਾ ਪਿਆਰ, ਪੱਥਰ ਲਣੁ ਵੀ ਪਾਣੀ ਕਰ ਦਿੰਦਾ ਹੈ … ਇਵੇਂ ਹੀ ਸ਼ਮਾ ਸਵਰੂਪ ਨਾਲ
ਸਿੱਖਿਆ ਦੇਣ ਨਾਲ ਤੁਹਾਡਾ ਕੰਮ ਜੋ ਚਾਹੁੰਦੇ ਹੋ ਇਹ ਨਹੀਂ ਕਰੋ, ਇਹ ਨਹੀਂ ਹੋ, ਉਹ ਪ੍ਰਤੱਖ ਦਿਖਾਈ
ਦਵੇਗਾ। ਤੁਹਾਡੇ ਰਹਿਮਦਿਲ ਬਣ ਸਿੱਖਿਆ ਦੇਣ ਦਾ ਪ੍ਰਭਾਵ ਕਠੋਰ ਦਿਲ ਵੀ ਪਰਿਵਰਤਨ ਹੋ ਜਾਏਗੀ। ਤਾਂ
ਕਿ ਵਰਦਾਨ ਮਿਲਿਆ? ਨਾ ਦੁੱਖ ਦੇਣਾ, ਨਾ ਦੁੱਖ ਲੈਣਾ,। ਪਸੰਦ ਹੈ? ਪਸੰਦ ਹੈ ਤਾਂ ਹਾਲੇ ਲੈਣਾ ਨਹੀਂ।
ਗਲਤੀ ਨਹੀਂ ਕਰਨਾ। ਜਦੋਂ ਬਾਪ ਦੁੱਖ ਨਹੀਂ ਦਿੰਦਾ ਤਾਂ ਫਾਲੋ ਫ਼ਾਦਰ ਤਾਂ ਕਰਨਾ ਹੈ ਨਾ? ਕਰ ਰਹੇ ਹਨ!
ਕਦੀ - ਕਦੀ ਡਾਂਟ ਦਿੰਦੇ ਹੋ। ਡਾਟਨਾ ਨਹੀਂ। ਰਹਿਮ ਕਰੋ। ਰਹਿਮ ਦੇ ਨਾਲ ਸਿੱਖਿਆ ਦਵੋ। ਬਾਰ -ਬਾਰ
ਕਿਸੇਨੂੰ ਡਾਟਣ ਨਾਲ ਹੋਰ ਹੀ ਆਤਮਾ ਜੋ ਹੈ ਨਾ, ਉਹ ਦੁਸ਼ਮਣ ਬਣ ਜਾਂਦੀ ਹੈ। ਘ੍ਰਿਣਾ ਆ ਜਾਂਦੀ ਹੈ।
ਪਰਮਾਤਮ ਬੱਚੇ ਹੋ ਨਾ! ਤਾਂ ਜਿਵੇਂ ਬਾਪ ਪਤਿਤ ਨੂੰ ਵੀ ਪਾਵਨ ਬਣਾਉਣ ਵਾਲਾ ਹੈ, ਤਾਂ ਤੁਸੀਂ ਦੁਖੀ
ਨੂੰ ਸੁਖ ਨਹੀਂ ਦੇ ਸਕਦੇ ਹੋ? ਹਾਲੇ ਜਾਕੇ ਟ੍ਰਾਇਲ ਕਰਨਾ, ਟ੍ਰਾਇਲ ਕਰਨਗੇ ਨਾ! ਤਾਂ ਪਹਿਲੇ ਚੈਰਿਟੀ
ਬਿਗਨਸ ਏਟ ਹੋਮ, ਪਰਿਵਾਰ ਵਿੱਚ ਜੇਰਕ ਕੋਈ ਦੇਖ ਦੇਵੇ, ਤਾਂ ਵੀ ਦੁੱਖ ਲੈਣਾ ਨਹੀਂ। ਦੁਆਵਾਂ ਦੇਣਾ,
ਰਹਿਮਦਿਲ ਬਣਨਾ, ਪਹਿਲੇ ਵਾਲਿਆਂ ਨੂੰ ਕਰੋ। ਤੁਹਾਡੇ ਘਰ ਦਾ ਪ੍ਰਭਾਵ ਮੁਹਲੇ ਵਿੱਚ ਪਵੇਗਾ, ਮੋਹਲੇ
ਦਾ ਪ੍ਰਭਾਵ ਦੇਸ਼ ਵਿੱਚ ਪਵੇਗਾ, ਦੇਸ਼ ਦਾ ਪ੍ਰਭਾਵ ਵਿਸ਼ਵ ਵਿੱਚ ਪਵੇਗਾ। ਸਹਿਜ ਹੈ ਨਾ! ਆਪਣੇ ਪਰਿਵਾਰ
ਵਿੱਚ ਸ਼ੁਰੂ ਕਰੋ ਕਿਉਂਕਿ ਦੇਖੋ ਇੱਕ ਵੀ ਜੇਕਰ ਕ੍ਰੋਧ ਕਰਦਾ ਹੈ ਤਾਂ ਘਰ ਦਾ ਵਾਤਾਵਰਨ ਕੀ ਹੋ ਜਾਂਦਾ
ਹੈ? ਘਰ ਲੱਗਦਾ ਹੈ ਜਾਂ ਯੁੱਧ ਦਾ ਮੈਦਾਨ ਲੱਗਦਾ ਹੈ? ਉਸ ਸਮੇਂ ਚੰਗਾ ਲੱਗਦਾ ਹੈ? ਨਹੀਂ ਲੱਗਦਾ ਹੈ
ਨਾ!
ਤੁਸੀਂ ਲੋਕਾਂ ਦੇ ਲਈ ਵੀ
ਹੈ (ਅੱਜ ਵੀ. ਆਈ. ਪੀਜ਼ ਦੇ ਨਾਲ ਮਧੂਬਨ ਵਾਲੇ ਸਮਰਪਿਤ ਭਰਾ ਭੈਣਾਂ ਵੀ ਸਾਹਮਣੇ ਬੈਠੇ ਹਨ) ਆਪਣੇ -ਆਪਣੇ
ਸਾਥੀਆਂ ਨਾਲ, ਆਪਣੇ ਆਪਣੇ ਕੰਮ ਕਰਨ ਵਾਲਿਆਂ ਤੋਂ ਨਾ ਦੁੱਖ ਲੈਣਾ, ਨਾ ਦੁੱਖ ਦੇਣਾ। ਦੁਆਵਾਂ ਦੇਣਾ
ਅਤੇ ਦੁਆਵਾਂ ਲੈਣਾ। ਜੇਕਰ ਤੁਸੀਂ ਅਧਿਕਾਰ ਨਾਲ ਅਜਿਹੇ ਸਮੇਂ ਤੇ ਵੀ ਦਿਲ ਨਾਲ ਮੇਰਾ ਬਾਬਾ ਕਹੋਗੇ,
ਪਰਮਾਤਮਾ ਬਾਬਾ, ਮੇਰਾ ਬਾਬਾ …ਤਾਂ ਕਹਾਵਤ ਹੈ ਕਿ ਭਗਵਾਨ ਸਦਾ ਹਾਜ਼ਿਰ ਹੈ। ਜੇਕਰ ਆਪਣੇ ਦਿਲ ਨਾਲ,
ਅਧਿਕਾਰ ਰੂਪ ਵਿੱਚ ਅਜਿਹੇ ਸਮੇਂ ਤੇ ਮੇਰਾ ਬਾਬਾ ਕਿਹਾ, ਤਾਂ ਬਾਪ ਹਜ਼ੂਰ ਹਾਜ਼ਿਰ ਹੋ ਜਾਏਗਾ, ਕਿਉਂਕਿ
ਬਾਪ ਕਿਸਲਈ ਹੈ? ਬੱਚਿਆਂ ਦੇ ਲਈ ਤਾਂ ਹੈ। ਅਤੇ ਅਧਿਕਾਰੀ ਬੱਚਿਆਂ ਨੂੰ ਬਾਪ ਸਹਿਯੋਗ ਨਹੀਂ ਦੇਣ,
ਇਹ ਹੋ ਹੀ ਨਹੀਂ ਸਕਦਾ ਹੈ। ਅਸੰਭਵ। ਤਾਂ ਪਰਿਵਰਤਨ ਕਰਦੇ ਜਾਣਾ। ਜਿਵੇ ਆਏ, ਉਵੇਂ ਨਹੀਂ ਜਾਣਾ।
ਪਰਿਵਰਤਨ ਕਰਕੇ ਹੀ ਜਾਣਾ ਕਿਉਕਿ ਦੇਖੋ, ਐਨਾ ਖ਼ਰਚਾ ਕਰਦੇ ਆਏ ਹੋ, ਟਿਕੇਟ ਤਾਂ ਲਗੀ ਨਾ। ਖ਼ਰਚਾ ਵੀ
ਕੀਤਾ, ਸਮੇਂ ਵੀ ਦਿੱਤਾ ਤਾਂ ਉਸਦੀ ਵਾਲਿਉ ਤਾਂ ਰੱਖਣਗੇ ਨਾ! ਤਾਂ ਵਾਲਿਉ ਹੈ - ਖੁਦ ਪਰਿਵਰਤਨ ਤੋਂ
ਪਹਿਲੇ ਘਰ ਦਾ ਪਰਿਵਰਤਨ, ਫਿਰ ਵਿਸ਼ਵ ਦਾ, ਦੇਸ਼ ਦਾ ਪਰਿਵਰਤਨ। ਤੁਹਾਡਾ ਘਰ ਆਸ਼ਰਮ ਬਣ ਜਾਏ। ਘਰ ਨਹੀਂ।
ਆਸ਼ਰਮ। ਉਵੇਂ ਸ਼ਾਸ਼ਤਰ ਵੀ ਕਹਿੰਦੇ ਹਨ ਗ੍ਰਹਿਸਤ ਆਸ਼ਰਮ, ਪਰ ਅੱਜ ਆਸ਼ਰਮ ਨਹੀਂ ਹੈ। ਆਸ਼ਰਮ ਵੱਖ ਹਨ, ਘਰ
ਵੱਖ ਹੈ। ਤਾਂ ਘਰ ਨੂੰ ਆਸ਼ਰਮ ਬਣਾਉਣਾ। ਦੁਆਵਾਂ ਦੇਣਾ ਅਤੇ ਲੈਣਾ ਇਹ ਆਸ਼ਰਮ ਦਾ ਕੰਮ ਹੈ। ਤੁਹਾਡਾ
ਘਰ ਮੰਦਿਰ ਬਣ ਜਾਏਗਾ। ਮੰਦਿਰ ਵਿੱਚ ਮੂਰਤੀ ਕੀ ਕਰਦੀ ਹੈ? ਦੁਆਵਾਂ ਦਿੰਦੀ ਹੈ ਨਾ! ਮੂਰਤੀ ਦੇ ਅੱਗੇ
ਜਾਕੇ ਕੀ ਕਹਿੰਦੇ ਹਨ? ਦੁਆਵਾਂ ਦਵੋ। ਮਰਸੀ, ਮਰਸੀ ਕਹਿਕੇ ਚਿਲਾਉਦੇ ਹਨ। ਤਾਂ ਤੁਹਾਨੂੰ ਵੀ ਕੀ
ਦੇਣਾ ਹੈ? ਦੁਆ। ਈਸ਼ਵਰੀ ਪਿਆਰ ਦਵੋ, ਆਤਮਿਕ ਪਿਆਰ। ਸ਼ਰੀਰ ਦਾ ਪਿਆਰ ਨਹੀਂ ਆਤਮਿਕ ਪਿਆਰ। ਅੱਜ ਪਿਆਰ
ਹੈ ਤਾਂ ਸਵਾਰਥ ਦਾ ਪਿਆਰ ਹੈ। ਸੱਚੀ ਦਿਲ ਦਾ ਪਿਆਰ ਨਹੀਂ ਹੈ। ਸਵਾਰਥ ਹੋਵੇਗਾ ਤਾਂ ਪਿਆਰ ਦੇਣਗੇ,
ਸਵਾਰਥ ਨਹੀਂ ਹੋਵੇਗਾ ਤਾਂ ਡੋਟ ਕੇਅਰ। ਤਾਂ ਤੁਸੀ ਕੀ ਕਰੇਗੇ? ਆਤਮਿਕ ਪਿਆਰ ਦੇਣਾ, ਦੁਆਵਾਂ ਦੇਣਾ,
ਦੁੱਖ ਨਾ ਲੈਣਾ, ਨਾ ਦੁੱਖ ਦੇਣਾ। ਦੇਖੋ ਤੁਹਾਨੂੰ ਚਾਂਸ ਮਿਲਿਆ ਹੈ, ਬਾਪਦਾਦਾ ਨੂੰ ਵੀ ਖੁਸ਼ੀ ਹੈ।
ਐਨੇ ਜੋ ਵੀ ਸਭ ਆਏ ਹਨ, (ਭਾਰਤ ਦੇ ਕਰੀਬ 250 ਵੀ. ਆਈ. ਪੀਜ਼ ਰਿਟ੍ਰੀਟ ਵਿੱਚ ਆਏ ਹੋਏ ਹਨ) ਅਨੇ ਘਰ
ਤੇ ਆਸ਼ਰਮ ਬਣਨਗੇ ਨਾ? ਪੱਕਾ? ਕਿ ਥੋੜਾ -ਥੋੜਾ ਕੱਚਾ? ਜੋ ਸਮਝਦੇ ਹਨ ਕੁਝ ਵੀ ਜਾਏ, ਥੋੜਾ ਸਹਿਣ ਤੇ
ਕਰਨਾ ਹੀ ਪਵੇਗਾ, ਸਮਾਉਣ ਦੀ ਸ਼ਕਤੀ ਕੰਮ ਵਿੱਚ ਲਗਾਉਣੀ ਪਵੇਗੀ, ਪਰ ਸਹਿਣਸ਼ਕਤੀ ਦਾ ਫਲ ਬੜਾ ਮਿੱਠਾ
ਹੁੰਦਾ ਹੈ। ਸਹਿਣ ਕਰਨਾ ਪੈਂਦਾ ਹੈ ਪਰ ਫਲ ਬੜਾ ਮਿੱਠਾ ਹੁੰਦਾ ਹੈ। ਤਾਂ ਜੋ ਪੱਕਾ ਵਾਇਦਾ ਕਰਦੇ ਹਨ,
ਘਰ - ਘਰ ਨੂੰ ਸਵਰਗ ਬਣਾਉਣਗੇ, ਮੰਦਿਰ ਬਣਾਉਣਗੇ, ਆਸ਼ਰਮ ਬਣਾਉਣਗੇ, ਉਹ ਹੱਥ ਉਠਾਓ। ਦੇਖਾ -ਦੇਖੀ
ਵਿੱਚ ਨਹੀਂ ਉਠਾਉਣਾ ਕਿਉਂਕਿ ਬਾਪਦਾਦਾ ਹਿਸਾਬ ਲਵੇਗਾ ਨਾ ਫਿਰ। ਦੇਖਕੇ ਨਹੀਂ ਉਠਾਉਣਾ। ਸੱਚਾ -ਸੱਚਾ
ਮਨ ਦਾ ਹੱਥ, ਮਨ ਨਾਲ ਹੱਥ ਉਠਾਓ। ਅੱਛਾ। ਦਾਦੀਆਂ, ਇਹਨਾਂ ਨੂੰ ਕੀ ਪ੍ਰਾਈਜ਼ ਦੇਣਗੇ? ਹਾਂ ਬੋਲੋ,
ਦਾਦੀ ਇਤਨੇ ਮੰਦਿਰ ਬਣ ਜਾਣਗੇ ਤਾਂ ਤੁਸੀਂ ਉਸਨੂੰ ਕੀ ਪ੍ਰਾਈਜ਼ ਦਵੋਗੇ? (ਆਪਣੇ ਘਰ ਵਾਲਿਆਂ ਨੂੰ ਲੈ
ਆਉਣ) ਇਹ ਤਾਂ ਪ੍ਰਾਇਜ ਨਹੀਂ ਦਿੱਤੀ, ਇਹ ਤਾਂ ਕੰਮ ਸੁਣਾ ਦਿੱਤਾ। (ਬਾਬਾ ਜੋ ਆਗਿਆ ਕਰਗੇ) ਦੇਖੋ
ਪ੍ਰਾਈਜ਼ ਤਾਂ ਤੁਹਾਨੂੰ ਮਿਲ ਜਾਏਗੀ, ਕੋਈ ਵੱਡੀ ਗੱਲ ਨਹੀਂ ਹੈ, ਪਰ …ਪਰ ਹੈ? ਪਰ ਬੋਲੇ। ਤੁਸੀਂ
ਜਾਣ ਦੇ ਬਾਦ ਆਪਣੀ ਧਾਰਨਾ ਨਾਲ ਪਰਿਵਰਤਨ ਕਰਨਾ ਅਤੇ 15 ਦਿਨ ਦੇ ਬਾਦ, ਮਾਸ ਦੇ ਬਾਦ ਆਪਣੀ ਰਿਜ਼ਲਟ
ਲਿਖਣਾ, ਜੋ ਇੱਕ ਮਾਸ ਵੀ ਦੁੱਖ ਨਹੀਂ ਲਵੇਗਾ, ਨਾ ਦਵੇਗਾ, ਉਸਦੀ ਬਹੁਤ ਚੰਗੀ ਪ੍ਰਾਈਜ਼ ਦੇਣਗੇ।
ਜੇਕਰ ਤੁਸੀਂ ਆਓਗੇ ਤਾਂ ਮੁਬਾਰਕ ਹੈ, ਜੇਕਰ ਨਹੀਂ ਆ ਸਕੋਂਗੇ ਤਾਂ ਵੀ ਸੈਂਟਰ ਤੇ ਭੇਜਣਗੇ। ਅੱਛਾ।
ਚਾਰੋਂ ਪਾਸੇ ਦੇ ਦੇਸ਼ ਵਿਦੇਸ਼ ਦੇ ਬੱਚਿਆਂ ਦੀ ਯਾਦ ਬਾਪਦਾਦਾ ਨੂੰ ਮਿਲੀ ਹੈ। ਭਾਵੇਂ ਫੋਨ ਦਵਾਰਾ
ਯਾਦ ਭੇਜੀ ਹੈ, ਭਾਵੇਂ ਪੱਤਰ ਦਵਾਰਾ, ਭਾਵੇਂ ਦਿਲ ਵਿੱਚ ਯਾਦ ਕੀਤਾ ਹੈ, ਤਾਂ ਬਾਪਦਾਦਾ ਸਭ ਬੱਚਿਆਂ
ਨੂੰ ਭਾਵੇਂ ਭਾਰਤ ਦੇ, ਭਾਵੇਂ ਵਿਦੇਸ਼ ਦੇ ਰਿਟਰਨ ਵਿੱਚ ਦੁਆਵਾਂ ਅਤੇ ਯਾਦਪਿਆਰ ਪਦਮਗੁਣਾਂ ਦੇ ਰਹੇ
ਹਨ।
ਚਾਰੋਂ ਪਾਸੇ ਦੇ ਪਰਮਾਤਮ
ਪਿਆਰ ਦੇ ਅਧਿਕਾਰੀ ਬੱਚਿਆਂ ਨੂੰ, ਚਾਰੋਂ ਪਾਸੇ ਦੇ ਸਰਵ ਖਜ਼ਾਨਿਆਂ ਨਾਲ ਭਰਭੂਰ, ਨਿਰਵਿਗਣ,
ਨਿਰਵਿਕਲਪ, ਨਿਰਵਿਅਰਥ ਸੰਕਲਪ ਰਹਿਣ ਵਾਲੀ ਸ਼੍ਰੇਸ਼ਠ ਆਤਮਾਵਾਂ ਨੂੰ, ਨਾਲ -ਨਾਲ ਸਰਵ ਪਰਿਵਰਤਨ ਕਰਨ
ਅਤੇ ਕਰਾਉਣ ਦੇ ਉਮੰਗ -ਉਠਸ਼ਾਹ ਵਿੱਚ ਉੱਡਣ ਵਾਲੇ ਬੱਚਿਆਂ ਨੂੰ, ਨਾਲ -ਨਾਲ ਬਾਪਦਾਦਾ ਨੂੰ ਸੱਚੀ
ਦਿਲ ਦਾ ਸਮਾਚਾਰ ਦੇਣ ਵਾਲੇ ਸੱਚੇ ਦਿਲ ਵਾਲੇ ਬੱਚਿਆਂ ਨੂੰ ਵਿਸ਼ੇਸ਼ ਦਿਲਾਰਾਮ ਦੇ ਰੂਪ ਵਿੱਚ, ਬਾਪ
ਦੇ ਰੂਪ ਵਿੱਚ, ਸਿਖਿਅਕ ਦੇ ਰੂਪ ਵਿੱਚ ਸਤਿਗੁਰੂ ਦੇ ਰੂਪ ਵਿੱਚ ਪਦਮਗੁਣਾਂ ਯਾਦਪਿਆਰ ਅਤੇ ਨਮਸਤੇ।
ਵਰਦਾਨ:-
ਭਟਕਦੀ ਹੋਈ
ਆਤਮਾਵਾਂ ਨੂੰ ਯਥਾਰਥ ਮੰਜ਼ਿਲ ਦਿਖਾਉਣ ਵਾਲੇ ਚੇਤਨ ਲਾਇਟ -ਮਾਈਟ ਹਾਊਸ ਭਵ
ਕਿਸੇ ਵੀ ਭਟਕਦੀ ਹੋਈ
ਆਤਮਾ ਨੂੰ ਯਥਾਰਥ ਮੰਜ਼ਿਲ ਦਿਖਾਉਣ ਦੇ ਲਈ ਚੇਤਨ ਲਾਇਟ -ਮਾਈਟ ਹਾਊਸ ਬਣੋ। ਇਸਦੇ ਲਈ ਦੋ ਗੱਲਾਂ
ਧਿਆਨ ਵਿੱਚ ਰਹਿਣ - 1- ਹਰ ਆਤਮਾ ਦੀ ਚਾਹੁਣਾ ਨੂੰ ਪਰਖਣਾ, ਜਿਵੇਂ ਯੋਗ ਡਾਕਟਰ ਉਸਨੂੰ ਕਿਹਾ ਜਾਂਦਾ
ਹੈ ਜੋ ਨਬਜ਼ ਨੂੰ ਜਾਣਦਾ ਹੈ, ਇਵੇਂ ਪਰਖਣ ਦੀ ਸ਼ਕਤੀ ਨੂੰ ਸਦਾ ਯੂਜ਼ ਕਰਨਾ। 2- ਸਦਾ ਆਪਣੇ ਕੋਲ ਸਰਵ
ਖਜ਼ਾਨਿਆਂ ਦਾ ਅਨੁਭਵ ਕਾਇਮ ਰੱਖਣਾ। ਸਦਾ ਇਹ ਲਕਸ਼ ਰੱਖਣਾ ਕਿ ਸੁਣਨਾ ਨਹੀਂ ਹੈ ਪਰ ਸਰਵ ਸੰਬੰਧਾਂ
ਦਾ, ਸਰਵ ਸ਼ਕਤੀਆਂ ਦਾ ਅਨੁਭਵ ਕਰਾਉਣਾ ਹੈ।
ਸਲੋਗਨ:-
ਦੂਸਰੇ ਦੀ
ਕਰੇਕਸ਼ਨ ਕਰਨ ਦੀ ਬਜਾਏ ਇੱਕ ਬਾਪ ਨਾਲ ਠੀਕ ਕਨੈਕਸ਼ਨ ਰੱਖੋ।
ਅਵਿਕਅਤ ਇਸ਼ਾਰੇ - ਰੂਹਾਨੀ
ਰਾਅਲਟੀ ਅਤੇ ਪਿਉਰਿਟੀ ਦੀ ਪਰਸਨੈਲਿਟੀ ਧਾਰਨ ਕਰੋ ਆਪਣਾ ਨਿਜ਼ੀ -ਸਵਰੂਪ ਅਤੇ ਵਰਦਾਨੀ ਸਵਰੂਪ ਸਦਾ
ਸਮ੍ਰਿਤੀ ਵਿੱਚ ਰਹੇ ਤਾਂ ਅਪਵਿੱਤਰਤਾ ਅਤੇ ਵਿਸਮ੍ਰਿਤੀ ਦਾ ਨਾਮ -ਨਿਸ਼ਾਨ ਸਮਾਪਤ ਹੋ ਜਾਏਗਾ।
ਵਿਸਮ੍ਰਿਤੀ ਅਤੇ ਅਪਵਿਤ੍ਰਤਾ ਕੀ ਹੁੰਦੀ ਹੈ, ਹੁਣ ਇਸਦੀ ਅਵਿਧਾ ਹੋਣੀ ਚਾਹੀਦੀ ਹੈ। ਕਿਉਂਕਿ ਇਹ
ਸੰਸਕਾਰ ਅਤੇ ਸਵਰੂਪ ਤੁਹਾਡਾ ਨਹੀਂ ਹੈ ਬਲਕਿ ਤੁਹਾਡੇ ਪੁਰਵਜ਼ ਜਨਮ ਦਾ ਸੀ। ਹਾਲੇ ਤੁਸੀਂ ਬ੍ਰਾਹਮਣ
ਹੋ, ਇਹ ਤਾਂ ਸ਼ੂਦਰਾਂ ਦੇ ਸੰਸਕਾਰ ਅਤੇ ਸਵਰੂਪ ਹਨ, ਇਵੇਂ ਆਪਣੇ ਤੋਂ ਵੱਖ ਮਤਲਬ ਦੂਸਰੇ ਦੇ ਸੰਸਕਾਰ
ਦਾ ਅਨੁਭਵ ਹੋਣਾ, ਇਸਨੂੰ ਕਿਹਾ ਜਾਂਦਾ ਹੈ -ਨਿਆਰਾ ਅਤੇ ਪਿਆਰਾ।