25.06.24        Punjabi Morning Murli        Om Shanti         BapDada         Madhuban


ਮਿੱਠੇ ਬੱਚੇ:- "ਮਿੱਠੇ ਬੱਚੇ ਪੱਕਾ - ਪੱਕਾ ਨਿਸ਼ਚੇ ਕਰੋ ਅਸੀਂ ਆਤਮਾ ਹਾਂ, ਆਤਮਾ ਸਮਝ ਹਰ ਕੰਮ ਸ਼ੁਰੂ ਕਰੋ ਤਾਂ ਬਾਪ ਯਾਦ ਆਵੇਗਾ, ਪਾਪ ਨਹੀਂ ਹੋਣਗੇ"

ਪ੍ਰਸ਼ਨ:-
ਕਰਮਾਤੀਤ ਸਥਿਤੀ ਨੂੰ ਪ੍ਰਾਪਤ ਕਰਨ ਲਈ ਕਿਹੜੀ - ਕਿਹੜੀ ਮਿਹਨਤ ਹਰ ਕਿਸੇ ਨੂੰ ਕਰਨੀ ਹੈ? ਕਰਮਾਤੀਤ ਸਥਿਤੀ ਦੀ ਸਮੀਪਤਾ ਦੀ ਨਿਸ਼ਾਨੀ ਕੀ ਹੈ?

ਉੱਤਰ:-
ਕਰਮਾਤੀਤ ਬਣਨ ਲਈ ਯਾਦ ਦੇ ਬਲ ਦੇ ਨਾਲ ਆਪਣੀ ਕਰਮ ਇੰਦਰੀਆਂ ਨੂੰ ਵਸ਼ ਵਿੱਚ ਕਰਨ ਦੀ ਮਿਹਨਤ ਕਰੋ। ਅਭਿਆਸ ਕਰੋ ਮੈ ਨਿਰਾਕਾਰ ਆਤਮਾ ਨਿਰਾਕਾਰ ਬਾਪ ਦੀ ਸੰਤਾਨ ਹਾਂ। ਸਭ ਕਰਮ ਇੰਦਰੀਆਂ ਨਿਰਵਿਕਾਰੀ ਬਣ ਜਾਣ - ਇਹ ਹੈ ਜਬਰਦਸਤ ਮਿਹਨਤ। ਜਿੰਨਾ ਕਰਮਾਤੀਤ ਅਵਸਥਾ ਦੇ ਸਮੀਪ ਆਓਂਦੇ ਜਾਓਗੇ ਓਨਾ ਅੰਗ - ਅੰਗ ਸ਼ੀਤਲ, ਸੁਗੰਧਿਤ ਹੁੰਦਾ ਜਾਏਗਾ। ਉਸਦੇ ਵਿੱਚੋਂ ਵਿਕਾਰੀ ਭਾਂਸ ਨਿਕਲ ਜਾਏਗੀ। ਅਤਿਇੰਦ੍ਰੀਆ ਸੁੱਖ ਦਾ ਅਨੁਭਵ ਵੀ ਹੁੰਦਾ ਰਹੇਗਾ।

ਓਮ ਸ਼ਾਂਤੀ
ਸ਼ਿਵ ਭਗਵਾਨੁਵਾਚ। ਇਹ ਤਾਂ ਬੱਚਿਆਂ ਨੂੰ ਨਹੀਂ ਦੱਸਣਾ ਹੈ ਕਿ ਕਿਸ ਦੇ ਪ੍ਰਤੀ। ਬੱਚੇ ਜਾਣਦੇ ਹਨ - ਸ਼ਿਵਬਾਬਾ ਗਿਆਨ ਦਾ ਸਾਗਰ ਹੈ। ਮਨੁੱਖ ਸ੍ਰਿਸ਼ਟੀ ਦਾ ਬੀਜ਼ਰੂਪ ਹੈ। ਤੇ ਜਰੂਰ ਆਤਮਾਵਾਂ ਨਾਲ ਗੱਲ ਕਰਦੇ ਹਨ। ਬੱਚੇ ਜਾਣਦੇ ਹਨ ਸ਼ਿਵਬਾਬਾ ਪੜ੍ਹਾ ਰਹੇ ਹਨ। ਬਾਬਾ ਅੱਖਰ ਨਾਲ ਸਮਝਦੇ ਹਨ ਪਰਮ ਆਤਮਾ ਨੂੰ ਹੀ ਬਾਬਾ ਕਹਿੰਦੇ ਹਨ। ਸਭ ਮਨੁੱਖ ਮਾਤਰ ਉਸ ਪਰਮ ਆਤਮਾ ਨੂੰ ਹੀ ਫਾਦਰ ਆਖਦੇ ਹਨ! ਬਾਬਾ ਪਰਮਧਾਮ ਵਿੱਚ ਰਹਿੰਦੇ ਹਨ। ਪਹਿਲਾਂ - ਪਹਿਲਾਂ ਇਹ ਗੱਲਾਂ ਪੱਕੀਆਂ ਕਰਨੀਆਂ ਹਨ। ਆਪਣੇ ਆਪ ਨੂੰ ਆਤਮਾ ਸਮਝਣਾ ਹੈ ਇਹ ਪੱਕਾ ਨਿਸ਼ਚੇ ਕਰਨਾ ਹੈ। ਬਾਪ ਜੋ ਸੁਣਾਉਂਦੇ ਹਨ, ਉਹ ਆਤਮਾ ਹੀ ਧਾਰਨ ਕਰਦੀ ਹੈ। ਜਿਹੜਾ ਗਿਆਨ ਪਰਮਾਤਮਾ ਵਿੱਚ ਹੈ ਉਹ ਆਤਮਾ ਵਿੱਚ ਵੀ ਆਉਣਾ ਚਾਹੀਦਾ ਹੈ। ਜੋ ਫਿਰ ਮੁੱਖ ਨਾਲ ਵਰਨਣ ਕਰਨਾ ਹੁੰਦਾ ਹੈ। ਜੋ ਕੁਝ ਵੀ ਪੜ੍ਹਾਈ ਪੜ੍ਹਦੇ ਹਾਂ, ਆਤਮਾ ਹੀ ਪੜ੍ਹਦੀ ਹੈ। ਆਤਮਾ ਨਿਕਲ ਜਾਏ ਤਾਂ ਪੜ੍ਹਾਈ ਦਾ ਕੁਝ ਵੀ ਪਤਾ ਨਾ ਚਲੇ। ਆਤਮਾ ਸੰਸਕਾਰ ਲੈ ਗਈ, ਜਾਕੇ ਦੂਜੇ ਸ਼ਰੀਰ ਵਿੱਚ ਬੈਠੀ। ਤੇ ਪਹਿਲੇ ਆਪਣੇ ਨੂੰ ਆਤਮਾ ਪੱਕਾ - ਪੱਕਾ ਸਮਝਣਾ ਪਵੇ। ਦੇਹ ਅਭਿਮਾਨ ਹੁਣ ਛੱਡਣਾ ਪਵੇ। ਆਤਮਾ ਸੁਣਦੀ ਹੈ, ਆਤਮਾ ਧਾਰਨ ਕਰਦੀ ਹੈ। ਆਤਮਾ ਇਸ ਸ਼ਰੀਰ ਵਿੱਚ ਨਾ ਹੋਵੇ ਤਾਂ ਸ਼ਰੀਰ ਹਿਲ ਵੀ ਨਾ ਸਕੇ। ਹੁਣ ਤੁਹਾਨੂੰ ਬੱਚਿਆਂ ਨੂੰ ਇਹ ਪੱਕਾ - ਪੱਕਾ ਨਿਸ਼ਚਾ ਕਰਨਾ ਹੈ - ਪਰਮ ਆਤਮਾ ਸਾਨੂੰ ਆਤਮਾਵਾਂ ਨੂੰ ਗਿਆਨ ਦੇ ਰਹੇ ਹਨ। ਅਸੀਂ ਆਤਮਾਵਾਂ ਵੀ ਸ਼ਰੀਰ ਦੁਆਰਾ ਸੁਣਦੀਆਂ ਹਾਂ ਅਤੇ ਪਰਮਾਤਮਾ ਸ਼ਰੀਰ ਦੁਆਰਾ ਸੁਣਾ ਰਹੇ ਹਨ - ਇਹ ਘੜੀ - ਘੜੀ ਭੁੱਲ ਜਾਂਦੇ ਹਾਂ। ਦੇਹ ਯਾਦ ਆਓਂਦੀ ਹੈ। ਇਹ ਵੀ ਜਾਣਦੇ ਹਾਂ ਚੰਗੇ ਅਤੇ ਮਾੜੇ ਸੰਸਕਾਰ ਆਤਮਾ ਵਿੱਚ ਹੀ ਰਹਿੰਦੇ ਹਨ। ਸ਼ਰਾਬ ਪੀਣਾ, ਛੀ - ਛੀ ਗੱਲਾਂ ਕਰਨਾ… ਇਹ ਵੀ ਆਤਮਾ ਕਰਦੀ ਹੈ ਆਰਗਨਸ ਦੁਆਰਾ। ਆਤਮਾ ਹੀ ਇਨ੍ਹਾਂ ਆਰਗਨਸ ਦੁਆਰਾ ਇੰਨਾ ਪਾਰ੍ਟ ਵਜਾਉਂਦੀ ਹੈ। ਪਹਿਲਾਂ - ਪਹਿਲਾਂ ਆਤਮ - ਅਭਿਮਾਨੀ ਜਰੂਰ ਬਣਨਾ ਹੈ। ਬਾਪ ਆਤਮਾਵਾਂ ਨੂੰ ਹੀ ਪੜ੍ਹਾਉਂਦੇ ਹਨ। ਆਤਮਾ ਹੀ ਫਿਰ ਇਹ ਨਾਲੇਜ ਨਾਲ ਲੈ ਜਾਂਦੀ ਹੈ। ਜਿੱਦਾਂ ਉਹ ਪਰਮ ਆਤਮਾ ਗਿਆਨ ਸਹਿਤ ਰਹਿੰਦੇ ਹਨ, ਉੱਦਾਂ ਤੁਸੀਂ ਆਤਮਾਵਾਂ ਵੀ ਇਹ ਨਾਲੇਜ ਨਾਲ ਲੈ ਜਾਣਗੀਆਂ। ਮੈ ਤੁਹਾਨੂੰ ਬੱਚਿਆਂ ਨੂੰ ਇਸ ਗਿਆਨ ਸਹਿਤ ਲੈ ਜਾਂਦਾ ਹਾਂ। ਫਿਰ ਤੁਸੀਂ ਆਤਮਾਵਾਂ ਨੂੰ ਪਾਰ੍ਟ ਵਜਾਉਣ ਆਉਣਾ ਹੈ, ਤੁਹਾਡਾ ਪਾਰ੍ਟ ਹੈ ਨਵੀ ਦੁਨੀਆਂ ਵਿੱਚ ਪ੍ਰਾਲਬੱਧ ਭੋਗਣਾ। ਗਿਆਨ ਭੁੱਲ ਜਾਂਦਾ ਹੈ। ਇਹ ਸਭ ਚੰਗੀ ਰੀਤੀ ਧਾਰਨ ਕਰਨਾ ਹੈ। ਪਹਿਲੇ - ਪਹਿਲੇ ਇਹ ਬਹੁਤ - ਬਹੁਤ ਪੱਕਾ ਕਰਨਾ ਹੈ ਕਿ ਮੈ ਆਤਮਾ ਹਾਂ, ਬਹੁਤ ਹਨ ਜੋ ਇਹ ਭੁੱਲ ਜਾਂਦੇ ਹਨ। ਆਪਣੇ ਨਾਲ ਬਹੁਤ - ਬਹੁਤ ਮਿਹਨਤ ਕਰਨੀ ਹੈ। ਵਿਸ਼ਵ ਦਾ ਮਾਲਿਕ ਬਣਨਾ ਹੈ ਤਾਂ ਮਿਹਨਤ ਬਗੈਰ ਥੋੜ੍ਹੀ ਨਾ ਬਣਾਂਗੇ। ਘੜੀ - ਘੜੀ ਇਹ ਪੁਆਇੰਟ ਨੂੰ ਭੁੱਲ ਜਾਂਦੇ ਹੋ ਕਿਓਂਕਿ ਇਹ ਨਵੀ ਨਾਲੇਜ ਹੈ। ਜੱਦ ਆਪਣੇ ਨੂੰ ਆਤਮਾ ਭੁੱਲ ਦੇਹ ਅਭਿਮਾਨ ਵਿੱਚ ਆਓਂਦੇ ਹੋ ਤਾਂ ਕੁਝ ਨਾ ਕੁਝ ਪਾਪ ਹੁੰਦੇ ਹਨ। ਦੇਹੀ ਅਭਿਮਾਨੀ ਬਣਨ ਨਾਲ ਕੋਈ ਪਾਪ ਨਹੀਂ ਹੋਣਗੇ। ਪਾਪ ਕੱਟ ਜਾਣਗੇ। ਫਿਰ ਅੱਧਾ ਕਲਪ ਕੋਈ ਪਾਪ ਨਹੀਂ ਹੋਣਗੇ ਤੇ ਇਹ ਨਿਸ਼ਚਾ ਰੱਖਣਾ ਚਾਹੀਦਾ - ਅਸੀਂ ਆਤਮਾਵਾਂ ਪੜ੍ਹਦੀਆਂ ਹੋ, ਦੇਹ ਨਹੀਂ। ਅੱਗੇ ਜਿਸਮਾਨੀ ਮਨੁੱਖ ਮੱਤ ਮਿਲਦੀ ਸੀ, ਹੁਣ ਬਾਪ ਸ਼੍ਰੀਮਤ ਦੇ ਰਹੇ ਹਨ। ਇਹ ਨਵੀ ਦੁਨੀਆਂ ਦੀ ਬਿਲਕੁਲ ਨਵੀ ਨਾਲੇਜ ਹੈ। ਤੁਸੀਂ ਸਾਰੇ ਨਵੇਂ ਬਣ ਜਾਓਗੇ, ਇਸ ਵਿੱਚ ਮੁੰਝਣ ਵਾਲੀ ਕੋਈ ਗੱਲ ਨਹੀਂ। ਕਈ ਵਾਰ ਤੁਸੀਂ ਪੁਰਾਣੇ ਤੋਂ ਨਵੇਂ, ਨਵੇਂ ਤੋਂ ਪੁਰਾਣੇ ਬਣਦੇ ਆਏ ਹੋ, ਇਸਲਈ ਚੰਗੀ ਰੀਤੀ ਪੁਰਸ਼ਾਰਥ ਕਰਨਾ ਹੈ।

ਅਸੀਂ ਆਤਮਾਵਾਂ ਕਰਮ ਇੰਦਰੀਆਂ ਦੁਆਰਾ ਇਹ ਕੰਮ ਕਰਦੀਆਂ ਹਾਂ। ਆਫਿਸ ਆਦਿ ਵਿੱਚ ਆਪਣੇ ਨੂੰ ਆਤਮਾ ਸਮਝ ਕਰਮ ਇੰਦਰੀਆਂ ਦੁਆਰਾ ਕੰਮ ਕਰਦੇ ਰਹਾਂਗੇ ਤਾਂ ਸਿਖਾਓਣ ਵਾਲਾ ਬਾਪ ਜਰੂਰ ਯਾਦ ਪਵੇਗਾ। ਆਤਮਾ ਹੀ ਬਾਪ ਨੂੰ ਯਾਦ ਕਰਦੀ ਹੈ। ਭਾਵੇਂ ਅੱਗੇ ਵੀ ਕਹਿੰਦੇ ਸੀ ਕਿ ਅਸੀਂ ਰੱਬ ਨੂੰ ਯਾਦ ਕਰਦੇ ਹਾਂ। ਪਰ ਆਪਣੇ ਨੂੰ ਸਾਕਾਰ ਸਮਝ ਨਿਰਾਕਾਰ ਨੂੰ ਯਾਦ ਕਰਦੇ ਸੀ। ਆਪਣੇ ਨੂੰ ਨਿਰਾਕਾਰ ਸਮਝ ਨਿਰਾਕਾਰ ਬਾਪ ਨੂੰ ਕਦੇ ਯਾਦ ਨਹੀਂ ਕਰਦੇ ਸੀ। ਹੁਣ ਤੁਹਾਨੂੰ ਆਪਣੇ ਨੂੰ ਆਤਮ ਸਮਝ ਨਿਰਾਕਾਰ ਬਾਪ ਨੂੰ ਯਾਦ ਕਰਨਾ ਹੈ। ਇਹ ਬੜੀ ਵਿਚਾਰ ਸਾਗਰ ਮੰਥਨ ਕਰਨ ਦੀ ਗੱਲ ਹੈ। ਭਾਵੇਂ ਕੋਈ - ਕੋਈ ਲਿੱਖਦੇ ਹਨ - ਅਸੀਂ 2 ਘੰਟੇ ਯਾਦ ਵਿੱਚ ਰਹਿੰਦੇ ਹਾਂ। ਕੋਈ ਕਹਿੰਦੇ ਹਨ ਅਸੀਂ ਹਮੇਸ਼ਾ ਸ਼ਿਵਬਾਬਾ ਨੂੰ ਯਾਦ ਕਰਦੇ ਹਾਂ। ਪਰ ਹਮੇਸ਼ਾ ਕੋਈ ਯਾਦ ਕਰ ਨਾ ਸਕੇ। ਜੇਕਰ ਯਾਦ ਕਰਦੇ ਹੋਣ ਤਾਂ ਪਹਿਲਾਂ ਤੋਂ ਹੀ ਕਰਮਾਤੀਤ ਅਵਸਥਾ ਹੋ ਜਾਵੇ। ਕਰਮਾਤੀਤ ਅਵਸਥਾ ਤਾਂ ਬੜੀ ਜਬਰਦਸਤ ਮਿਹਨਤ ਨਾਲ ਹੁੰਦੀ ਹੈ। ਇਸ ਵਿੱਚ ਸਾਰੀਆਂ ਵਿਕਾਰੀ ਕਰਮ ਇੰਦਰੀਆਂ ਵਸ਼ ਹੋ ਜਾਂਦੀਆਂ ਹਨ। ਸਤਿਯੁਗ ਵਿੱਚ ਸਭ ਕਰਮ ਇੰਦਰੀਆਂ ਨਿਰਵਿਕਾਰੀ ਬਣ ਜਾਂਦੀਆਂ ਹਨ। ਅੰਗ - ਅੰਗ ਸੁਗੰਧਿਤ ਹੋ ਜਾਂਦਾ ਹੈ। ਹੁਣ ਬਾਸੀ ਛੀ - ਛੀ ਅੰਗ ਹੈ। ਸਤਿਯੁੱਗ ਦੀ ਤਾਂ ਬੜੀ ਪਿਆਰੀ ਮਹਿਮਾ ਹੈ ਉਸਨੂੰ ਕਿਹਾ ਜਾਂਦਾ ਹੈ ਹੈਵਨ ਨਵੀਂ ਦੁਨੀਆਂ, ਬੈਕੁੰਠ। ਉੱਥੋਂ ਦੇ ਫੀਚਰ, ਤਾਜ ਆਦਿ ਇੱਥੇ ਕੋਈ ਬਣਾ ਨਾ ਸਕੇ। ਭਾਵੇਂ ਤੁਸੀਂ ਵੇਖ ਕੇ ਹੀ ਆਓਂਦੇ ਹੋ ਇੱਥੇ ਉਹ ਬਣਾ ਨਾ ਸਕੇ। ਉੱਥੇ ਤਾਂ ਨੈਚੁਰਲ ਸ਼ੋਭਾ ਰਹਿੰਦੀ ਹੈ ਤਾਂ ਹੁਣ ਤੁਸੀਂ ਬੱਚਿਆਂ ਨੂੰ ਯਾਦ ਨਾਲ ਹੀ ਪਾਵਨ ਬਣਨਾ ਹੈ। ਯਾਦ ਦੀ ਯਾਤਰਾ ਬਹੁਤ - ਬਹੁਤ ਕਰਨੀ ਹੈ। ਇਸ ਵਿੱਚ ਬੜੀ ਮਿਹਨਤ ਹੈ। ਯਾਦ ਕਰਦੇ - ਕਰਦੇ ਕਰਮਾਤੀਤ ਅਵਸਥਾ ਨੂੰ ਪਾ ਲੈਣ ਤਾਂ ਸਭ ਕਰਮ ਇੰਦਰੀਆਂ ਸ਼ੀਤਲ ਹੋ ਜਾਣ। ਅੰਗ - ਅੰਗ ਸੁਗੰਧਿਤ ਹੋ ਜਾਵੇਗਾ ਬਦਬੂ ਨਹੀਂ ਜਾਵੇਗੀ। ਹੁਣ ਤਾਂ ਸਾਰੀਆਂ ਕਰਮ ਇੰਦਰੀਆਂ ਵਿੱਚ ਬਦਬੂ ਹੈ। ਇਹ ਸ਼ਰੀਰ ਕਿਸੇ ਕੰਮ ਦਾ ਨਹੀਂ। ਤੁਹਾਡੀ ਆਤਮਾ ਪਵਿੱਤਰ ਬਣ ਰਹੀ ਹੈ। ਸ਼ਰੀਰ ਤਾਂ ਬਣ ਨਾ ਸਕੇ। ਉਹ ਤੱਦ ਬਣੇ ਜਦ ਤੁਹਾਨੂੰ ਨਵਾਂ ਸ਼ਰੀਰ ਮਿਲੇ। ਅੰਗ - ਅੰਗ ਵਿੱਚ ਸੁਗੰਧ ਹੋਵੇ ਇਹ ਮਹਿਮਾ ਦੇਵਤਾਵਾਂ ਦੀ ਹੈ। ਤੁਹਾਨੂੰ ਬੱਚਿਆਂ ਨੂੰ ਬੜੀ ਖੁਸ਼ੀ ਹੋਣੀ ਚਾਹੀਦੀ ਹੈ। ਬਾਪ ਆਇਆ ਹੈ ਤਾਂ ਖੁਸ਼ੀ ਦਾ ਪਾਰਾ ਚੜ੍ਹ ਜਾਣਾ ਚਾਹੀਦਾ ਹੈ।

ਬਾਪ ਕਹਿੰਦੇ ਹਨ ਮੈਨੂੰ ਯਾਦ ਕਰੋ ਤਾਂ ਵਿਕਰਮ ਵਿਨਾਸ਼ ਹੋਣਗੇ। ਗੀਤਾ ਦੇ ਅੱਖਰ ਕਿੰਨੇ ਕਲੀਅਰ ਹਨ। ਬਾਪ ਨੇ ਕਿਹਾ ਵੀ ਹੈ - ਮੇਰੇ ਜਿਹੜੇ ਭਗਤ ਹਨ, ਜੋ ਗੀਤਾ ਪਾਠੀ ਹੋਣਗੇ ਉਹ ਕ੍ਰਿਸ਼ਨ ਦੇ ਪੁਜਾਰੀ ਜਰੂਰ ਹੋਣਗੇ। ਤਾਂ ਬਾਬਾ ਕਹਿੰਦੇ ਹਨ ਦੇਵਤਾਵਾਂ ਦੇ ਪੁਜਾਰੀ ਨੂੰ ਸੁਣਾਉਣਾ ਹੈ। ਮਨੁੱਖ ਸ਼ਿਵ ਦੀ ਪੂਜਾ ਕਰਦੇ ਹਨ ਫਿਰ ਸਰਵ ਵਿਆਪੀ ਕਹਿ ਦਿੰਦੇ ਹਨ। ਗਲਾਣੀ ਕਰਦੇ ਹੋਏ ਵੀ ਮੰਦਿਰਾਂ ਵਿੱਚ ਰੋਜ਼ ਜਾਂਦੇ ਹਨ। ਸ਼ਿਵ ਦੇ ਮੰਦਿਰ ਵਿੱਚ ਢੇਰ ਦੇ ਢੇਰ ਜਾਂਦੇ ਹਨ। ਬਹੁਤ ਉੱਚੀ ਸੀੜੀ ਚੜ੍ਹ ਕੇ ਜਾਂਦੇ ਹਨ ਉੱਪਰ, ਸ਼ਿਵ ਦਾ ਮੰਦਿਰ ਉੱਪਰ ਬਣਾਇਆ ਜਾਂਦਾ ਹੈ। ਸ਼ਿਵਬਾਬਾ ਵੀ ਆਕੇ ਸੀੜੀ ਦੱਸਦੇ ਹਨ ਨਾ। ਉਨ੍ਹਾਂ ਦਾ ਉੱਚਾ ਨਾਮ, ਉੱਚਾ ਥਾਂਵ ਹੈ। ਕਿੰਨਾ ਉੱਪਰ ਜਾਂਦੇ ਹਨ। ਬਦਰੀਨਾਥ, ਅਮਰਨਾਥ ਸ਼ਿਵ ਦੇ ਮੰਦਿਰ ਹਨ ਉੱਚ ਚੜ੍ਹਾਉਣ ਵਾਲਾ ਹੈ, ਤਾਂ ਉਨ੍ਹਾਂ ਦਾ ਮੰਦਿਰ ਵੀ ਬਹੁਤ ਉੱਚਾ ਬਣਾਉਂਦੇ ਹਨ। ਇੱਥੇ ਗੁਰੂ ਸ਼ਿਖਰ ਦਾ ਮੰਦਿਰ ਵੀ ਉੱਚੀ ਪਹਾੜੀ ਤੇ ਬਣਾਇਆ ਹੋਇਆ ਹੈ। ਉੱਚ ਬਾਪ ਬੈਠ ਤੁਹਾਨੂੰ ਪੜ੍ਹਾਉਂਦਾ ਹੈ। ਦੁਨੀਆਂ ਵਿੱਚ ਹੋਰ ਕੋਈ ਨਹੀਂ ਜਾਣਦਾ ਕਿ ਸ਼ਿਵਬਾਬਾ ਸਾਨੂੰ ਆਕੇ ਪੜ੍ਹਾਉਂਦੇ ਹਨ। ਉਹ ਤਾਂ ਸਰਵਵਿਆਪੀ ਕਹਿ ਦਿੰਦੇ ਹਨ। ਹੁਣ ਤੁਹਾਡੇ ਸਾਹਮਣੇ ਏਮ ਆਬਜੈਕਟ ਵੀ ਖੜੀ ਹੈ। ਸਿਵਾਏ ਬਾਪ ਦੇ ਹੋਰ ਕੌਣ ਕਹੇਗਾ - ਇਹ ਤੁਹਾਡੀ ਏਮ ਆਬਜੈਕਟ ਹੈ। ਇਹ ਬਾਪ ਹੀ ਤੁਹਾਨੂੰ ਬੱਚਿਆਂ ਨੂੰ ਦੱਸਦੇ ਹਨ। ਤੁਸੀਂ ਕਥਾ ਵੀ ਸੱਤ ਨਾਰਾਇਣ ਦੀ ਸੁਣਦੇ ਹੋ। ਉਹ ਜੋ ਪਾਸਟ ਹੋ ਜਾਂਦਾ ਹੈ ਉਨ੍ਹਾਂ ਦੀ ਕਥਾਵਾਂ ਸੁਣਾਉਂਦੇ ਹਨ ਅੱਗੇ ਕੀ - ਕੀ ਹੋਇਆ। ਜਿਸ ਨੂੰ ਕਹਾਣੀ ਕਿਹਾ ਜਾਂਦਾ ਹੈ। ਇਹ ਉੱਚ ਤੋਂ ਉੱਚ ਬਾਪ ਵੱਡੀ ਤੋਂ ਵੱਡੀ ਕਥਾ ਸੁਣਾਉਂਦੇ ਹਨ। ਇਹ ਕਹਾਣੀ ਤੁਹਾਨੂੰ ਬਹੁਤ ਉੱਚੀ ਬਣਾਉਣ ਵਾਲੀ ਹੈ। ਇਹ ਹਮੇਸ਼ਾ ਯਾਦ ਰੱਖਣੀ ਚਾਹੀਦੀ ਹੈ ਤੇ ਬਹੁਤਿਆਂ ਨੂੰ ਸੁਣਾਉਣੀ ਹੈ। ਕਹਾਣੀ ਸੁਣਾਉਣ ਲਈ ਤੁਸੀਂ ਪ੍ਰਦਰਸ਼ਨੀਆਂ ਅਤੇ ਮਿਉਜ਼ਿਅਮ ਬਣਾਉਂਦੇ ਹੋ। 5 ਹਜ਼ਾਰ ਵਰ੍ਹੇ ਪਹਿਲਾਂ ਭਾਰਤ ਹੀ ਸੀ ਜਿਸ ਵਿੱਚ ਦੇਵਤਾ ਰਾਜ ਕਰਦੇ ਸੀ। ਇਹ ਹੈ ਸੱਚੀ - ਸੱਚੀ ਕਹਾਣੀ, ਜੋ ਦੂਜਾ ਕੋਈ ਦੱਸ ਨਹੀਂ ਸਕਦਾ ਹੈ। ਇਹ ਰੀਅਲ ਕਹਾਣੀ ਹੈ ਜੋ ਚੈਤੰਨ ਬ੍ਰਿਖਪਤੀ ਬਾਪ ਬੈਠ ਸਮਝਾਉਂਦੇ ਹਨ, ਜਿਸ ਵਿੱਚ ਤੁਸੀਂ ਦੇਵਤਾ ਬਣਦੇ ਹੋ। ਇਸ ਵਿਚ ਪਵਿੱਤਰਤਾ ਹੈ ਮੁੱਖ। ਪਵਿੱਤਰ ਨਹੀਂ ਬਣਨਗੇ ਤਾਂ ਧਾਰਨਾ ਵੀ ਨਹੀਂ ਹੋਵੇਗੀ। ਸ਼ੇਰਨੀ ਦੇ ਦੁੱਧ ਲਈ ਸੋਨੇ ਦਾ ਭਾਂਡਾ ਚਾਹੀਦਾ ਹੈ, ਤੱਦ ਹੀ ਧਾਰਨਾ ਹੋ ਸਕਦੀ ਹੈ। ਇਹ ਕੰਨ ਭਾਂਡੇ ਮਿਸਲ ਹਨ। ਇਹ ਸੋਨੇ ਦਾ ਭਾਂਡਾ ਹੋਣਾ ਚਾਹੀਦਾ ਹੈ। ਹੁਣ ਪੱਥਰ ਦਾ ਹੈ। ਸੋਨੇ ਦਾ ਬਣੇ ਤੱਦ ਹੀ ਧਾਰਨਾ ਹੋ ਸਕਦੀ ਹੈ। ਬੜਾ ਇੰਟੈਂਸ਼ਨ ਨਾਲ ਸੁਣਨਾ ਅਤੇ ਧਾਰਨ ਕਰਨਾ ਹੈ। ਕਹਾਣੀ ਤਾਂ ਇਜ਼ੀ ਹੈ ਜੋ ਕਿ ਗੀਤਾ ਵਿੱਚ ਲਿਖੀ ਹੈ। ਉਹ ਕਹਾਣੀਆਂ ਸੁਣਾ ਕੇ ਕਮਾਈ ਕਰਦੇ ਹਨ। ਸੁਣਨ ਵਾਲਿਆਂ ਤੋਂ ਉਨ੍ਹਾਂ ਦੀ ਕਮਾਈ ਹੋ ਜਾਂਦੀ ਹੈ। ਇੱਥੇ ਤੁਹਾਡੀ ਵੀ ਕਮਾਈ ਹੈ। ਦੋਵੇਂ ਕਮਾਈਆਂ ਚਲਦੀਆਂ ਰਹਿੰਦੀਆਂ ਹਨ। ਦੋਨੋ ਵਪਾਰ ਹਨ। ਪੜ੍ਹਾਉਂਦੇ ਵੀ ਹਨ। ਕਹਿੰਦੇ ਵੀ ਹਨ ਮਨਮਨਾ ਭਵ, ਪਵਿੱਤਰ ਬਣੋ। ਇਵੇਂ ਹੋਰ ਕੋਈ ਨਹੀਂ ਕਹਿੰਦੇ, ਨਾ ਮਨਮਨਾਭਵ ਰਹਿੰਦੇ ਹਨ। ਕੋਈ ਵੀ ਮਨੁੱਖ ਇੱਥੇ ਪਵਿੱਤਰ ਹੋ ਨਹੀਂ ਸਕਦਾ ਕਿਓਂਕਿ ਭ੍ਰਿਸ਼ਟਾਚਾਰ ਦੀ ਪੈਦਾਇਸ਼ ਹੈ। ਰਾਵਣ ਰਾਜ ਕਲਯੁੱਗ ਅੰਤ ਤੱਕ ਚਲਦਾ ਹੈ, ਉਸ ਵਿੱਚ ਪਾਵਨ ਹੋਣਾ ਹੈ। ਪਾਵਨ ਕਿਹਾ ਜਾਂਦਾ ਹੈ ਦੇਵਤਾਵਾਂ ਨੂੰ ਨਾ ਕਿ ਮਨੁੱਖਾਂ ਨੂੰ। ਸੰਨਿਆਸੀ ਵੀ ਮਨੁੱਖ ਹਨ, ਉਨ੍ਹਾਂ ਦਾ ਹੈ ਨਿਰਵ੍ਰਿਤੀ ਮਾਰਗ ਦਾ ਧਰਮ। ਬਾਪ ਕਹਿੰਦੇ ਹਨ ਮੈਨੂੰ ਯਾਦ ਕਰੋ ਤਾਂ ਤੁਸੀਂ ਪਵਿੱਤਰ ਬਣ ਜਾਓਗੇ। ਭਾਰਤ ਵਿਚ ਪ੍ਰਵ੍ਰਿਤੀ ਮਾਰਗ ਦਾ ਹੀ ਰਾਜ ਚਲਦਾ ਹੈ। ਨਰਵ੍ਰਿਤੀ ਮਾਰਗ ਵਾਲਿਆਂ ਨਾਲ ਤੁਹਾਡਾ ਕੋਈ ਕਨੈਕਸ਼ਨ ਨਹੀਂ ਹੈ। ਇੱਥੇ ਇਸਤਰੀ ਪੁਰਸ਼ ਦੋਨਾਂ ਨੂੰ ਹੀ ਪਵਿੱਤਰ ਬਣਨਾ ਹੈ। ਦੋਵੇਂ ਪਹੀਏ ਚਲਦੇ ਹਨ ਤਾਂ ਹੀ ਠੀਕ ਹੈ, ਨਹੀਂ ਤਾਂ ਝਗੜਾ ਹੋ ਜਾਂਦਾ ਹੈ। ਪਵਿੱਤਰਤਾ ਤੇ ਹੀ ਝਗੜਾ ਚਲਦਾ ਹੈ। ਹੋਰ ਕੋਈ ਸਤਿਸੰਗਾਂ ਵਿੱਚ ਪਵਿੱਤਰਤਾ ਤੇ ਝਗੜਾ ਹੋਵੇ, ਇਵੇਂ ਕਦੀ ਨਹੀਂ ਸੁਣਿਆ ਹੋਵੇਗਾ। ਇਹ ਇੱਕੋ ਵਾਰੀ ਬਾਪ ਜਦੋਂ ਆਓਂਦੇ ਹਨ ਤੱਦ ਝਗੜਾ ਹੁੰਦਾ ਹੈ। ਸਾਧੂ ਸੰਤ ਆਦਿ ਕਹਿੰਦੇ ਹਨ ਕਿ ਅਬਲਾਵਾਂ ਤੇ ਅਤਿਆਚਾਰ ਹੋਣਗੇ! ਇੱਥੇ ਬੱਚੀਆਂ ਪੁਕਾਰਦੀਆਂ ਹਨ ਬਾਬਾ ਸਾਨੂੰ ਬਚਾਓ। ਬਾਬਾ ਵੀ ਪੁੱਛਦੇ ਹਨ ਨਗਨ ਤੇ ਨਹੀਂ ਹੁੰਦੇ ਹੋ? ਕਿਉਂਕਿ ਕਾਮ ਮਹਾਸ਼ਤ੍ਰੁ ਹੈ। ਇੱਕ ਦਮ ਡਿੱਗ ਪੈਂਦੇ ਹਨ। ਇਸ ਕਾਮ ਵਿਕਾਰ ਨੇ ਸਭ ਨੂੰ ਵਰਥ ਨਾਟ ਏ ਪੈਣੀ ਬਣਾਇਆ ਹੈ। ਬਾਪ ਕਹਿੰਦੇ ਹਨ 63 ਜਨਮ ਤੁਸੀਂ ਵਿਸ਼ਾਲੀਆ ਵਿੱਚ ਰਹੇ ਹੋ, ਹੁਣ ਪਾਵਨ ਬਣ ਸ਼ਿਵਾਲੇ ਵਿੱਚ ਚਲਣਾ ਹੈ। ਇੱਥੇ ਇੱਕ ਜਨਮ ਪਵਿੱਤਰ ਬਣੋ। ਸ਼ਿਵਬਾਬਾ ਨੂੰ ਯਾਦ ਕਰੋ ਤੇ ਸ਼ਿਵਾਲੇ ਸਵਰਗ ਵਿੱਚ ਚੱਲੋਗੇ। ਫਿਰ ਵੀ ਕਾਮ ਵਿਕਾਰ ਕਿੰਨਾ ਜਬਰਦਸਤ ਹੈ। ਕਿੰਨਾ ਹੈਰਾਨ ਕਰਦਾ ਹੈ, ਕਸ਼ਿਸ਼ ਹੁੰਦੀ ਹੈ। ਕਸ਼ਿਸ਼ ਨੂੰ ਨਿਕਾਲ ਦੇਣਾ ਚਾਹੀਦਾ ਹੈ। ਜਦ ਕਿ ਵਾਪਿਸ ਜਾਣਾ ਹੈ ਤਾਂ ਪਵਿੱਤਰ ਜਰੂਰ ਬਣਨਾ ਹੈ। ਟੀਚਰ ਕੋਈ ਬੈਠਾ ਥੋੜੀ ਰਹੇਗਾ। ਪੜ੍ਹਾਈ ਥੋੜ੍ਹਾ ਸਮਾਂ ਚੱਲੇਗੀ। ਬਾਬਾ ਦੱਸ ਦਿੰਦੇ ਹਨ। ਸਾਡਾ ਇਹ ਰੱਥ ਹੈ ਨਾ। ਰੱਥ ਦੀ ਹੀ ਉਮਰ ਕਹਾਂਗੇ ਨਾ। ਬਾਬਾ ਕਹਿੰਦੇ ਹਨ ਅਸੀਂ ਤਾਂ ਸਦੈਵ ਅਮਰ ਹਾਂ ਸਾਡਾ ਤਾਂ ਨਾਮ ਹੀ ਅਮਰਨਾਥ ਹੈ। ਪੁਨਰਜਨਮ ਨਹੀਂ ਲੈਂਦੇ ਇਸ ਲਈ ਅਮਰਨਾਥ ਕਿਹਾ ਜਾਂਦਾ ਹੈ। ਤੁਹਾਨੂੰ ਅੱਧਾ ਕਲਪ ਲਈ ਅਮਰ ਬਣਾਉਂਦੇ ਹਨ। ਫਿਰ ਵੀ ਤੁਸੀਂ ਪੁਨਰ ਜਨਮ ਲੈਂਦੇ ਹੋ। ਹੁਣ ਤੁਹਾਨੂੰ ਬੱਚਿਆਂ ਨੂੰ ਜਾਣਾ ਹੈ ਉੱਪਰ। ਮੁੱਖ ਉਸ ਵੱਲ, ਲੱਤਾਂ ਇਸ ਵੱਲ ਕਰਨੀਆਂ ਹਨ। ਫਿਰ ਇਸ ਤਰਫ ਮੁੱਖ ਕਿਓਂ ਫਿਰਾਉਣਾ ਚਾਹੀਦਾ ਹੈ। ਕਹਿੰਦੇ ਹਨ ਬਾਬਾ ਭੁੱਲ ਹੋ ਗਈ, ਮੁੱਖ ਇਸ ਵੱਲ ਹੋ ਗਿਆ। ਤੇ ਗੋਇਆ ਪੁੱਠੇ ਬਣ ਜਾਂਦੇ ਹਨ।

ਤੁਸੀਂ ਬਾਪ ਨੂੰ ਭੁੱਲ ਦੇਹ ਅਭਿਮਾਨੀ ਬਣ ਜਾਂਦੇ ਹੋ ਤਾਂ ਪੁੱਠਾ ਬਣ ਜਾਂਦੇ ਹੋ। ਬਾਪ ਸਭ ਕੁਝ ਦੱਸਦੇ ਹਨ। ਬਾਪ ਕੋਲੋਂ ਕੁਝ ਵੀ ਮੰਗਣਾ ਨਹੀਂ ਹੈ ਕਿ ਤਾਕਤ ਦਵੋ, ਸ਼ਕਤੀ ਦਵੋ। ਬਾਪ ਤਾਂ ਰਸਤਾ ਦੱਸਦੇ ਹਨ - ਯੋਗ ਬਲ ਨਾਲ ਇਵੇਂ ਬਣਨਾ ਹੈ। ਤੁਸੀਂ ਯੋਗਬਲ ਦੇ ਨਾਲ ਇੰਨੇ ਸ਼ਾਹੂਕਾਰ ਬਣਦੇ ਹੋ ਕਿ 21 ਜਨਮ ਤੁਹਾਨੂੰ ਕਿਸੇ ਕੋਲੋਂ ਮੰਗਣ ਦੀ ਲੋੜ ਨਹੀਂ ਹੈ। ਇੰਨਾ ਤੁਸੀਂ ਬਾਪ ਤੋਂ ਲੈਂਦੇ ਹੋ। ਸਮਝਦੇ ਹੋ ਬਾਬਾ ਤਾਂ ਅਥਾਹ ਕਮਾਈ ਕਰਵਾਉਂਦੇ ਹਨ, ਕਹਿੰਦੇ ਹੋ ਜੋ ਚਾਹੋ ਉਹ ਲੈ ਲਵੋ। ਇਹ ਲਕਸ਼ਮੀ ਨਾਰਾਇਣ ਹਨ ਹਾਈਐਸਟ ਫ਼ਿਰ ਜੋ ਚਾਹੋ ਸੋ ਲਵੋ। ਪੂਰਾ ਪੜ੍ਹਾਂਗੇ ਨਹੀਂ ਤਾਂ ਪ੍ਰਜਾ ਵਿੱਚ ਚਲੇ ਜਾਵਾਂਗੇ। ਪ੍ਰਜਾ ਵੀ ਜ਼ਰੂਰੀ ਬਣਾਉਣੀ ਹੈ। ਤੁਹਾਡੇ ਮਿਊਜੀਅਮ ਅੱਗੇ ਜਾਕੇ ਢੇਰ ਹੋ ਜਾਣਗੇ ਅਤੇ ਤੁਹਾਨੂੰ ਵੱਡੇ - ਵੱਡੇ ਹਾਲ ਮਿਲਣਗੇ, ਕਾਲੇਜ ਮਿਲਣਗੇ, ਜਿਨ੍ਹਾਂ ਵਿੱਚ ਤੁਸੀਂ ਸਰਵਿਸ ਕਰੋਗੇ। ਇਹ ਜਿਹੜੇ ਵਿਆਵਾਂ ਲਈ ਹਾਲ ਬਣਾਉਂਦੇ ਹਨ ਇਹ ਵੀ ਤੁਹਾਨੂੰ ਜ਼ਰੂਰ ਮਿਲਣ ਗੇ। ਤੁਸੀਂ ਸਮਝਾਓਗੇ - ਸ਼ਿਵ ਭਗਵਾਨੁਵਾਚ, ਮੈਂ ਤੁਹਾਨੂੰ ਇਵੇਂ ਪਵਿੱਤਰ ਬਣਾਉਂਦਾ ਹੈ, ਤਾਂ ਟਰੱਸਟੀ ਹਾਲ ਦੇ ਦੇਣਗੇ। ਬੋਲੋ ਭਗਵਾਨੁਵਾਚ - ਕਾਮ ਮਹਾਸ਼ਤਰੂ ਹੈ। ਜਿਸ ਨਾਲ ਦੁੱਖ ਪਾਇਆ ਹੈ। ਹੁਣ ਪਾਵਨ ਬਣਕੇ ਪਾਵਨ ਦੁਨੀਆਂ ਵਿੱਚ ਚੱਲਣਾ ਹੈ। ਤੁਹਾਨੂੰ ਹਾਲ ਮਿਲਦੇ ਰਹਿਣਗੇ। ਫ਼ਿਰ ਕਹਿਣਗੇ ਟੂ ਲੇਟ। ਬਾਪ ਕਹਿੰਦੇ ਹਨ ਮੈਂ ਇਵੇਂ ਮੁਫ਼ਤ ਵਿੱਚ ਥੋੜ੍ਹੀ ਨਾ ਲਵਾਂਗਾ ਜੋ ਫ਼ਿਰ ਭਰਕੇ ਦੇਣਾ ਪਵੇ। ਬੱਚਿਆਂ ਦੀ ਪਾਈ -ਪਾਈ ਨਾਲ ਤਲਾਬ ਬਣਦਾ ਹੈ। ਬਾਕੀ ਤੇ ਸਾਰਿਆਂ ਦਾ ਮਿੱਟੀ ਵਿੱਚ ਮਿਲ ਜਾਣਾ ਹੈ। ਬਾਪ ਸਭਤੋਂ ਵੱਡਾ ਸਰਾਫ਼ ਵੀ ਹੈ। ਸੁਨਿਆਰ, ਧੋਬੀ, ਕਾਰੀਗਰ ਵੀ। ਅੱਛਾ!

ਮਿੱਠੇ- ਮਿੱਠੇ ਸਿੱਕੀਲਧੇ ਬੱਚਿਆਂ ਪ੍ਰਤੀ ਮਾਤ - ਪਿਤਾ ਬਾਪਦਾਦਾ ਦਾ ਯਾਦ ਪਿਆਰ ਅਤੇ ਗੁੱਡਮੋਰਨਿੰਗ। ਰੂਹਾਨੀ ਬਾਪ ਦੀ ਰੂਹਾਨੀ ਬੱਚਿਆਂ ਨੂੰ ਨਮਸਤੇ।

ਧਾਰਨਾ ਲਈ ਮੁੱਖ ਸਾਰ:-
1. ਬਾਪ ਜੋ ਸੱਚੀ - ਸੱਚੀ ਕਹਾਣੀ ਸੁਣਾਉਂਦੇ ਹਨ, ਉਹ ਅਟੈਂਸ਼ਨ ਦੇ ਨਾਲ ਸੁਣਨੀ ਤੇ ਧਾਰਨ ਕਰਨੀ ਹੈ, ਬਾਪ ਕੋਲੋਂ ਕੁਝ ਵੀ ਮੰਗਣਾ ਨਹੀਂ ਹੈ। 21 ਜਨਮਾਂ ਦੇ ਲਈ ਕਮਾਈ ਜਮਾ ਕਰਨੀ ਹੈ।

2. ਵਾਪਿਸ ਘਰ ਚਲਣਾ ਹੈ, ਇਸ ਲਈ ਯੋਗ ਬਲ ਦੇ ਨਾਲ ਸ਼ਰੀਰ ਦੀ ਕਸ਼ਿਸ਼ ਖਤਮ ਕਰਨੀ ਹੈ। ਕਰਮ ਇੰਦਰੀਆਂ ਨੂੰ ਸ਼ੀਤਲ ਬਣਾਉਣਾ ਹੈ। ਇਸ ਦੇਹ ਦਾ ਭਾਨ ਛੱਡਣ ਦਾ ਪੁਰਸ਼ਾਰਥ ਕਰਨਾ ਹੈ।

ਵਰਦਾਨ:-
ਇੱਕ ਸਥਾਨ ਤੇ ਰਹਿੰਦੇ ਅਨੇਕ ਆਤਮਾਵਾਂ ਦੀ ਸੇਵਾ ਕਰਨ ਵਾਲੇ ਲਾਇਟ - ਮਾਈਟ ਸੰਪੰਨ ਭਵ

ਜਿਵੇਂ ਲਾਇਟ ਹਾਊਸ ਇੱਕ ਸਥਾਨ ਤੇ ਸਥਿਤ ਹੁੰਦੇ ਦੂਰ - ਦੂਰ ਦੀ ਸੇਵਾ ਕਰਦਾ ਹੈ। ਇਵੇਂ ਤੁਸੀਂ ਸਭ ਇੱਕ ਸਥਾਨ ਤੇ ਹੁੰਦੇ ਅਨੇਕਾਂ ਦੀ ਸੇਵਾ ਅਰਥ ਨਿਮਿਤ ਬਣ ਸਕਦੇ ਹੋ ਇਸ ਵਿੱਚ ਸਿਰਫ਼ ਲਾਇਟ - ਮਾਇਟ ਨਾਲ ਸੰਪੰਨ ਬਣਨ ਦੀ ਜਰੂਰੂਤ ਹੈ। ਮਨ- ਬੁੱਧੀ ਸਦਾ ਵਿਅਰਥ ਸੋਚਣ ਤੋਂ ਮੁਕਤ ਹੋਵੇ, ਮਨਮਨਾਭਵ ਦੇ ਮੰਤਰ ਦਾ ਸਹਿਜ ਸਵਰੂਪ ਹੋ - ਮਨਸਾ ਸ਼ੁਭ ਭਾਵਨਾ, ਸ਼੍ਰੇਸ਼ਠ ਕਾਮਨਾ, ਸ਼੍ਰੇਸ਼ਠ ਵ੍ਰਿਤੀ ਵਾਈਬ੍ਰੇਸ਼ਨ ਨਾਲ ਸੰਪੰਨ ਹੋਵੇ ਤਾਂ ਇਹ ਸੇਵਾ ਸਹਿਜ ਕਰ ਸਕਦੇ ਹੋ। ਇਹ ਹੀ ਮਨਸਾ ਸੇਵਾ ਹੈ।

ਸਲੋਗਨ:-
ਹੁਣ ਤੁਸੀਂ ਬ੍ਰਾਹਮਣ ਆਤਮਾਵਾਂ ਮਾਇਟ ਬਣੋ ਅਤੇ ਦੂਸਰੀ ਆਤਮਾਵਾਂ ਨੂੰ ਮਾਇਕ ਬਣਾਓ।