25.07.24        Punjabi Morning Murli        Om Shanti         BapDada         Madhuban


ਮਿੱਠੇ ਬੱਚੇ:- "ਮਿੱਠੇ ਬੱਚੇ ਬਾਜ਼ੋਲੀ ਦਾ ਖੇਡ ਯਾਦ ਕਰੋ, ਇਸ ਖੇਡ ਵਿੱਚ ਸਾਰੇ ਚੱਕਰ ਦਾ, ਬ੍ਰਹਮਾ ਤੇ ਬ੍ਰਾਹਮਣਾਂ ਦਾ ਰਾਜ਼ ਸਮਾਇਆ ਹੋਇਆ ਹੈ"

ਪ੍ਰਸ਼ਨ:-
ਸੰਗਮਯੁਗ ਤੇ ਬਾਪ ਕੋਲੋਂ ਕਿਹੜਾ ਵਰਸਾ ਬੱਚਿਆਂ ਨੂੰ ਪ੍ਰਾਪਤ ਹੁੰਦਾ ਹੈ?

ਉੱਤਰ:-
ਇਸ਼ਵਰੀਏ ਬੁੱਧੀ ਦਾ। ਈਸ਼ਵਰ ਵਿੱਚ ਜੋ ਗੁਣ ਹਨ ਉਹ ਸਾਨੂੰ ਵਰਸੇ ਵਿੱਚ ਦਿੰਦੇ ਹਨ। ਸਾਡੀ ਬੁੱਧੀ ਹੀਰੇ ਵਰਗੀ ਪਾਰਸ ਬਣ ਰਹੀ ਹੈ। ਹੁਣ ਅਸੀਂ ਬ੍ਰਾਹਮਣ ਬਣ ਬਾਪ ਤੋਂ ਬਹੁਤ ਭਾਰੀ ਖਜ਼ਾਨਾ ਲੈ ਰਹੇ ਹਾਂ, ਸਰਵ ਗੁਣਾਂ ਨਾਲ ਆਪਣੀ ਝੋਲੀ ਭਰ ਰਹੇ ਹਾਂ।

ਓਮ ਸ਼ਾਂਤੀ
ਅੱਜ ਹੈ ਸਤਿਗੁਰੂਵਾਰ, ਬ੍ਰਹਿਸਪਤੀ ਵਾਰ। ਦਿਨਾਂ ਵਿੱਚੋਂ ਕੋਈ ਉੱਤਮ ਦਿਨ ਹੁੰਦਾ ਹੈ। ਬ੍ਰਹਿਸਪਤੀ ਦਾ ਦਿਨ ਉੱਚ ਕਹਿੰਦੇ ਹਨ ਨਾ। ਬ੍ਰਹਿਸਪਤੀ ਅਤੇ ਬ੍ਰਿਖਪਤੀ ਡੇ ਤੇ ਸਕੂਲ ਤੇ ਕਾਲੇਜ ਵਿੱਚ ਬੈਠਦੇ ਹਨ। ਹੁਣ ਤੁਸੀਂ ਬੱਚੇ ਜਾਣਦੇ ਹੋ ਕਿ ਇਸ ਮਨੁੱਖ ਸ੍ਰਿਸ਼ਟੀ ਰੂਪੀ ਝਾੜ ਦਾ ਬੀਜ ਰੂਪ ਹੈ ਬਾਪ ਤੇ ਉਹ ਅਕਾਲ ਮੂਰਤ ਹੈ। ਅਕਾਲ ਮੂਰਤ ਬਾਪ ਦੇ ਅਕਾਲ ਮੂਰਤ ਬੱਚੇ। ਕਿੰਨਾ ਸਹਿਜ ਹੈ। ਮੁਸ਼ਕਲ ਸਿਰਫ ਹੈ ਯਾਦ ਦੀ। ਯਾਦ ਦੇ ਨਾਲ ਹੀ ਵਿਕਰਮ ਵਿਨਾਸ਼ ਹੁੰਦੇ ਹਨ। ਤੁਸੀਂ ਪਤਿਤ ਤੋਂ ਪਾਵਨ ਹੁੰਦੇ ਹੋ। ਬਾਪ ਸਮਝਾਉਂਦੇ ਹਨ ਤੁਸੀਂ ਬੱਚਿਆਂ ਤੇ ਅਵਿਨਾਸ਼ੀ ਬੇਹੱਦ ਦੀ ਦਸ਼ਾ ਹੈ। ਇੱਕ ਹੁੰਦੀ ਹੈ ਹੱਦ ਦੀ ਦਸ਼ਾ ਤੇ ਦੂਜੀ ਹੁੰਦੀ ਹੈ ਬੇਹੱਦ ਦੀ। ਬਾਪ ਹੈ ਬ੍ਰਿਖਪਤੀ। ਰੁੱਖ ਤੋਂ ਪਹਿਲਾਂ - ਪਹਿਲਾਂ ਬ੍ਰਾਹਮਣ ਨਿਕਲੇ। ਬਾਪ ਕਹਿੰਦੇ ਹਨ ਮੈ ਬ੍ਰਿਖਪਤੀ ਸੱਤ - ਚਿੱਤ - ਆਨੰਦ ਸਵਰੂਪ ਹਾਂ। ਫਿਰ ਮਹਿਮਾ ਗਾਉਂਦੇ ਹਨ ਗਿਆਨ ਦਾ ਸਾਗਰ, ਸ਼ਾਂਤੀ ਦਾ ਸਾਗਰ…। ਤੁਸੀਂ ਜਾਣਦੇ ਹੋ ਸਤਿਯੁਗ ਵਿੱਚ ਦੇਵੀ - ਦੇਵਤਾ ਸਭ ਸ਼ਾਂਤੀ ਦੇ, ਪਵਿੱਤਰਤਾ ਦੇ ਸਾਗਰ ਹਨ। ਭਾਰਤ ਸੁੱਖ - ਸ਼ਾਂਤੀ - ਪਵਿੱਤਰਤਾ ਦਾ ਸਾਗਰ ਸੀ, ਉਸਨੂੰ ਕਿਹਾ ਜਾਂਦਾ ਹੈ ਵਿਸ਼ਵ ਵਿੱਚ ਸ਼ਾਂਤੀ। ਤੁਸੀਂ ਹੋ ਬ੍ਰਾਹਮਣ। ਅਸਲ ਵਿੱਚ ਤੁਸੀਂ ਵੀ ਅਕਾਲ ਮੂਰਤ ਹੋ, ਹਰ ਇੱਕ ਆਤਮਾ ਆਪਣੇ ਤਖਤ ਤੇ ਵਿਰਾਜਮਾਨ ਹੈ। ਇਹ ਸਭ ਚੈਤੰਨ ਅਕਾਲ ਤਖਤ ਹਨ। ਭ੍ਰਿਕੁਟੀ ਦੇ ਵਿੱਚ ਅਕਾਲ ਮੂਰਤ ਆਤਮਾ ਵਿਰਾਜਮਾਨ ਹੈ, ਜਿਸ ਨੂੰ ਸਿਤਾਰਾ ਵੀ ਕਿਹਾ ਜਾਂਦਾ ਹੈ। ਬ੍ਰਿਖਪਤੀ ਬੀਜ ਰੂਪ ਨੂੰ ਗਿਆਨ ਦਾ ਸਾਗਰ ਕਹਿੰਦੇ ਹਨ, ਤੇ ਜ਼ਰੂਰ ਉਨ੍ਹਾਂ ਨੂੰ ਆਉਣਾ ਪਵੇ। ਪਹਿਲੇ - ਪਹਿਲੇ ਚਾਹੀਦੇ ਹਨ ਬ੍ਰਾਹਮਣ, ਪ੍ਰਜਾ ਪਿਤਾ ਬ੍ਰਹਮਾ ਦੇ ਅਡਾਪਟਿਡ ਚਿਲਡਰਨ। ਤੇ ਜ਼ਰੂਰ ਮੰਮਾ ਵੀ ਚਾਹੀਦੀ ਹੈ। ਤੁਸੀਂ ਬੱਚਿਆਂ ਨੂੰ ਬਹੁਤ ਚੰਗੀ ਰੀਤੀ ਸਮਝਾਉਂਦੇ ਹਨ। ਜਿਵੇਂ ਬਾਜ਼ੋਲੀ ਖੇਡਦੇ ਹਾਂ ਨਾ। ਉਸਦਾ ਵੀ ਮਤਲਬ ਸਮਝਾਇਆ ਹੈ। ਬੀਜ ਰੂਪ ਹੈ ਸ਼ਿਵਬਾਬਾ ਫਿਰ ਹੈ ਬ੍ਰਹਮਾ। ਬ੍ਰਹਮਾ ਦੁਆਰਾ ਬ੍ਰਾਹਮਣ ਰਚੇ ਗਏ। ਇਸ ਸਮੇਂ ਤੁਸੀਂ ਕਹੋਗੇ ਕਿ ਅਸੀਂ ਸੋ ਬ੍ਰਾਹਮਣ ਸੋ ਦੇਵਤਾ…। ਪਹਿਲਾਂ ਅਸੀਂ ਸ਼ੂਦਰ ਬੁੱਧੀ ਸੀ। ਹੁਣ ਫਿਰ ਤੋਂ ਬਾਪ ਪੁਰਸ਼ੋਤਮ ਬੁੱਧੀ ਬਣਾਉਂਦੇ ਹਨ। ਹੀਰੇ ਜਿਹਾ ਪਾਰਸ ਬੁੱਧੀ ਬਣਾਉਂਦੇ ਹਨ। ਇਹ ਬਾਜ਼ੋਲੀ ਦਾ ਰਾਜ਼ ਵੀ ਸਮਝਾਉਂਦੇ ਹਨ। ਸ਼ਿਵਬਾਬਾ ਵੀ ਹੈ, ਪ੍ਰਜਾਪਿਤਾ ਬ੍ਰਹਮਾ ਅਤੇ ਅਡਾਪਟੇਡ ਬੱਚੇ ਸਾਹਮਣੇ ਬੈਠੇ ਹਨ। ਹੁਣ ਤੁਸੀਂ ਕਿੰਨੇ ਵਿਸ਼ਾਲ ਬੁੱਧੀ ਬਣੇ ਹੋ। ਬ੍ਰਾਹਮਣ ਸੋ ਫਿਰ ਦੇਵਤਾ ਬਣਾਂਗੇ। ਹੁਣ ਤੁਸੀਂ ਈਸ਼ਵਰੀਏ ਬੁੱਧੀ ਬਣਦੇ ਹੋ ਜੋ ਈਸ਼ਵਰ ਵਿੱਚ ਗੁਣ ਹਨ ਉਹ ਤੁਹਾਨੂੰ ਵਰਸੇ ਵਿੱਚ ਮਿਲਦੇ ਹਨ। ਸਮਝਾਉਂਦੇ ਸਮੇਂ ਇਹ ਭੁੱਲੋ ਨਾ। ਬਾਪ ਗਿਆਨ ਦਾ ਸਾਗਰ ਹੈ ਨੰਬਰ ਵਨ। ਉਨ੍ਹਾਂ ਨੂੰ ਗਿਆਨੇਸ਼ਵਰ ਕਿਹਾ ਜਾਂਦਾ ਹੈ। ਗਿਆਨ ਸੁਣਾਉਣ ਵਾਲਾ ਹੈ ਈਸ਼ਵਰ। ਗਿਆਨ ਨਾਲ ਹੁੰਦੀ ਹੈ ਸਦਗਤੀ। ਪਤਿਤਾਂ ਨੂੰ ਪਾਵਨ ਬਣਾਉਂਦੇ ਹਨ ਗਿਆਨ ਤੇ ਯੋਗ ਨਾਲ। ਭਾਰਤ ਦਾ ਪੁਰਾਣਾ ਰਾਜਯੋਗ ਮਸ਼ਹੂਰ ਹੈ ਕਿਓਂਕਿ ਆਇਰਨ ਏਜ਼ ਤੋਂ ਗੋਲਡਨ ਏਜ਼ ਬਣਿਆ ਸੀ। ਇਹ ਵੀ ਸਮਝਾਇਆ ਹੈ ਕਿ ਯੋਗ ਦੋ ਤਰ੍ਹਾਂ ਦੇ ਹਨ - ਉਹ ਹੈ ਹੱਠ ਯੋਗ ਤੇ ਇਹ ਹੈ ਰਾਜਯੋਗ। ਉਹ ਹੱਦ ਦਾ, ਇਹ ਹੈ ਬੇਹੱਦ ਦਾ। ਉਹ ਹੈ ਹੱਦ ਦੇ, ਸੰਨਿਆਸੀ ਤੁਸੀਂ ਹੋ ਬੇਹੱਦ ਦੇ ਸੰਨਿਆਸੀ। ਉਹ ਘਰਬਾਰ ਛੱਡਦੇ ਹਨ, ਤੁਸੀਂ ਸਾਰੀ ਦੁਨੀਆਂ ਦਾ ਸੰਨਿਆਸ ਕਰਦੇ ਹੋ। ਹੁਣ ਤੁਸੀਂ ਹੋ ਪ੍ਰਜਾਪਿਤਾ ਬ੍ਰਹਮਾ ਦੀ ਸੰਤਾਨ, ਇਹ ਛੋਟਾ ਜਿਹਾ ਨਵਾਂ ਝਾੜ ਹੈ। ਤੁਸੀਂ ਜਾਣਦੇ ਹੋ ਪੁਰਾਣੇ ਤੋਂ ਨਵੇਂ ਬਣ ਰਹੇ ਹਾਂ। ਸੈਪਲਿੰਗ ਲੱਗ ਰਿਹਾ ਹੈ। ਬਰਾਬਰ ਅਸੀਂ ਬਾਜ਼ੋਲੀ ਖੇਡਦੇ ਹਾਂ। ਅਸੀਂ ਸੋ ਬ੍ਰਾਹਮਣ ਫਿਰ ਸੋ ਦੇਵਤਾ ਬਣਦੇ ਹਾਂ। "ਸੋ" ਅੱਖਰ ਜ਼ਰੂਰ ਲਾਉਣਾ ਹੈ। ਸਿਰਫ ਅਸੀਂ ਨਹੀਂ। ਅਸੀਂ ਸ਼ੂਦਰ ਸੀ ਅਸੀਂ ਸੋ ਬ੍ਰਾਹਮਣ ਬਣੇ ਹਾਂ… ਇਹ ਬਾਜ਼ੋਲੀ ਬਿਲਕੁਲ ਭੁਲਣੀ ਨਹੀਂ ਚਾਹੀਦੀ। ਇਹ ਤਾਂ ਬਿਲਕੁਲ ਸਹਿਜ ਹੈ। ਛੋਟੇ - ਛੋਟੇ ਬੱਚੇ ਵੀ ਸਮਝਾ ਸਕਦੇ ਹਨ, ਅਸੀਂ 84 ਜਨਮ ਕਿਵੇਂ ਲੈਂਦੇ ਹਾਂ ਸੀੜੀ ਕਿਵੇਂ ਉਤਰਦੇ ਹਾਂ ਫਿਰ ਬ੍ਰਾਹਮਣ ਬਣ ਚੜ੍ਹਦੇ ਹਾਂ। ਬ੍ਰਾਹਮਣ ਤੋਂ ਦੇਵਤਾ ਬਣਦੇ ਹਾਂ।

ਅਸੀਂ ਬ੍ਰਾਹਮਣ ਬਣ ਬਹੁਤ ਭਾਰੀ ਖਜ਼ਾਨਾ ਲੈ ਰਹੇ ਹਾਂ। ਝੋਲੀ ਭਰ ਰਹੇ ਹਾਂ। ਗਿਆਨ ਸਾਗਰ ਕੋਈ ਸ਼ੰਕਰ ਨੂੰ ਨਹੀਂ ਕਿਹਾ ਜਾਂਦਾ ਹੈ। ਉਹ ਝੋਲੀ ਨਹੀਂ ਭਰਦੇ ਹਨ। ਇਹ ਤਾਂ ਚਿੱਤਰਕਾਰਾਂ ਨੇ ਬਣਾ ਦਿੱਤਾ ਹੈ। ਸ਼ੰਕਰ ਦੀ ਕੋਈ ਗੱਲ ਹੈ ਹੀ ਨਹੀਂ। ਇਹ ਵਿਸ਼ਨੂੰ ਅਤੇ ਬ੍ਰਹਮਾ ਇੱਥੋਂ ਦੇ ਹੀ ਹਨ। ਲੱਛਮੀ - ਨਾਰਾਇਣ ਦਾ ਯੁਗਲ ਰੂਪ ਉੱਪਰ ਵਿੱਚ ਵਿਖਾਇਆ ਹੈ। ਇਹ ਹੈ (ਬ੍ਰਹਮਾ ਦਾ) ਅੰਤਿਮ ਜਨਮ। ਪਹਿਲੇ - ਪਹਿਲੇ ਇਹ ਵਿਸ਼ਨੂੰ ਸੀ, ਫਿਰ 84 ਜਨਮਾਂ ਦੇ ਬਾਦ ਇਹ ( ਬ੍ਰਹਮਾ) ਬਣਿਆ ਹੈ। ਇਨ੍ਹਾਂ ਦਾ ਨਾਮ ਮੈਂ ਬ੍ਰਹਮਾ ਰੱਖਿਆ ਹੈ। ਸਭ ਦਾ ਨਾਮ ਬਦਲ ਦਿੱਤਾ ਕਿਉਂਕਿ ਸੰਨਿਆਸ ਕੀਤਾ ਨਾ। ਸ਼ੂਦਰ ਤੋਂ ਬ੍ਰਾਹਮਣ ਬਣੇ ਤਾਂ ਨਾਮ ਬਦਲ ਲਿਆ ਹੈ। ਬਾਪ ਨੇ ਬਹੁਤ ਰਮਣੀਕ ਨਾਮ ਰੱਖੇ ਹਨ। ਤਾਂ ਹੁਣ ਤੁਸੀਂ ਸਮਝਦੇ ਹੋ, ਵੇਖਦੇ ਹੋ ਬ੍ਰਿਖਪਤੀ ਇਸ ਰੱਥ ਵਿੱਚ ਬੈਠਾ ਹੈ। ਉਨ੍ਹਾਂ ਦਾ ਇਹ ਅਕਾਲ ਤਖਤ ਹੈ, ਇਨ੍ਹਾਂ ਦਾ ਵੀ ਹੈ। ਇਸ ਤਖਤ ਦਾ ਉਹ ਲੋਨ ਲੈਂਦੇ ਹਨ। ਉਨ੍ਹਾਂ ਨੂੰ ਆਪਣਾ ਤਖਤ ਤਾਂ ਮਿਲਦਾ ਨਹੀਂ। ਕਹਿੰਦੇ ਹਨ ਮੈਂ ਇਸ ਰੱਥ ਵਿੱਚ ਵਿਰਾਜਮਾਨ ਹੁੰਦਾ ਹਾਂ, ਪਹਿਚਾਣ ਦਿੰਦਾ ਹਾਂ। ਮੈਂ ਤੁਹਾਡਾ ਬਾਪ ਹਾਂ ਸਿਰਫ ਜਨਮ - ਮਰਨ ਵਿੱਚ ਨਹੀਂ ਆਓਂਦਾ ਹਾਂ, ਤੁਸੀਂ ਆਉਂਦੇ ਹੋ। ਜੇ ਮੈਂ ਵੀ ਆਵਾਂ ਤਾਂ ਤੁਹਾਨੂੰ ਤਮੋਪ੍ਰਧਾਨ ਤੋਂ ਸਤੋਪ੍ਰਧਾਨ ਕੌਣ ਬਣਾਏਗਾ? ਬਣਾਉਣ ਵਾਲਾ ਤਾਂ ਚਾਹੀਦਾ ਹੈ ਨਾ ਇਸ ਲਈ ਮੇਰਾ ਇਵੇਂ ਦਾ ਪਾਰ੍ਟ ਹੈ। ਮੈਨੂੰ ਬੁਲਾਉਂਦੇ ਵੀ ਹਨ ਹੇ ਪਤਿਤ ਪਾਵਨ ਆਓ। ਨਿਰਾਕਾਰ ਸ਼ਿਵਬਾਬਾ ਨੂੰ ਆਤਮਾਵਾਂ ਪੁਕਾਰਦੀਆਂ ਹਨ ਕਿਉਂਕਿ ਆਤਮਾਵਾਂ ਦੁੱਖੀ ਹਨ। ਭਾਰਤਵਾਸੀ ਆਤਮਾਵਾਂ ਖਾਸ ਬੁਲਾਉਂਦੀਆਂ ਹਨ ਕਿ ਆਕੇ ਪਤਿਤਾਂ ਨੂੰ ਪਾਵਨ ਬਣਾਓ। ਸਤਿਯੁਗ ਵਿੱਚ ਤੁਸੀਂ ਬਹੁਤ ਪਵਿੱਤਰ ਸੁੱਖੀ ਸੀ, ਕਦੀ ਵੀ ਪੁਕਾਰਦੇ ਨਹੀਂ ਸੀ। ਤੇ ਬਾਪ ਆਪ ਕਹਿੰਦੇ ਹਨ ਤੁਹਾਨੂੰ ਸੁਖੀ ਬਣਾ ਕੇ ਮੈਂ ਫਿਰ ਵਾਨਪ੍ਰਸਥ ਵਿੱਚ ਬੈਠ ਜਾਂਦਾ ਹਾਂ। ਉੱਥੇ ਮੇਰੀ ਜ਼ਰੂਰਤ ਹੀ ਨਹੀਂ। ਭਗਤੀ ਮਾਰਗ ਵਿੱਚ ਮੇਰਾ ਪਾਰ੍ਟ ਹੈ ਫਿਰ ਮੇਰਾ ਪਾਰ੍ਟ ਅੱਧਾਕਲਪ ਨਹੀਂ ਇਹ ਤਾਂ ਬਿਲਕੁਲ ਸਹਿਜ ਹੈ। ਇਸ ਵਿੱਚ ਕਿਸੇ ਦਾ ਪ੍ਰਸ਼ਨ ਉਠ ਨਹੀਂ ਸਕਦਾ। ਗਾਇਨ ਵੀ ਹੈ ਦੁੱਖ ਵਿੱਚ ਸਿਮਰਨ ਸਭ ਕਰਨ…। ਸਤਿਯੁਗ - ਤ੍ਰੇਤਾ ਵਿੱਚ ਭਗਤੀ ਮਾਰਗ ਹੁੰਦਾ ਹੀ ਨਹੀਂ। ਗਿਆਨ ਮਾਰਗ ਵੀ ਨਹੀਂ ਕਹਾਂਗੇ। ਗਿਆਨ ਤਾਂ ਮਿਲਦਾ ਹੈ ਹੀ ਸੰਗਮ ਤੇ, ਜਿਸ ਦੀ ਤੁਸੀਂ 21 ਜਨਮ ਪ੍ਰਾਲਬੱਧ ਪਾਉਂਦੇ ਹੋ। ਨੰਬਰਵਾਰ ਪਾਸ ਹੁੰਦੇ ਹੋ। ਫੇਲ੍ਹ ਵੀ ਹੁੰਦੇ ਹਨ। ਤੁਹਾਡੀ ਇਹ ਯੁੱਧ ਚਲ ਰਹੀ ਹੈ ਤੁਸੀਂ ਵੇਖਦੇ ਹੋ ਜਿਸ ਰੱਥ ਤੇ ਬਾਪ ਵਿਰਾਜਮਾਨ ਹੈ, ਉਹ ਤਾਂ ਜਿੱਤ ਲੈਂਦੇ ਹਨ। ਫਿਰ ਅਨਨਿਯ ਬੱਚੇ ਵੀ ਜਿੱਤ ਪਾ ਲੈਂਦੇ ਹਨ ਜਿਵੇਂ ਕੁਮਾਰਕਾ ਹੈ, ਫਲਾਣੀ ਹੈ, ਜ਼ਰੂਰ ਜਿੱਤ ਪਾਏਗੀ। ਬਹੁਤਿਆਂ ਨੂੰ ਆਪ ਸਮਾਨ ਬਣਾਉਂਦੀ ਹੈ। ਤੇ ਬੱਚਿਆਂ ਨੂੰ ਇਹ ਬੁੱਧੀ ਵਿੱਚ ਰੱਖਣਾ ਹੈ - ਇਹ ਬਾਜ਼ੋਲੀ ਹੈ। ਛੋਟੇ ਬੱਚੇ ਵੀ ਇਹ ਸਮਝ ਸਕਦੇ ਹਨ ਇਸਲਈ ਬਾਪ ਕਹਿੰਦੇ ਹਨ ਬੱਚਿਆਂ ਨੂੰ ਵੀ ਸਿਖਾਓ। ਉਨ੍ਹਾਂ ਨੂੰ ਵੀ ਬਾਪ ਦਾ ਵਰਸਾ ਲੈਣ ਦਾ ਹੱਕ ਹੈ। ਜਾਸਤੀ ਗੱਲ ਤਾਂ ਹੈ ਨਹੀਂ। ਥੋੜਾ ਵੀ ਇਸ ਗਿਆਨ ਨੂੰ ਜਾਨਣ ਨਾਲ ਗਿਆਨ ਦਾ ਵਿਨਾਸ਼ ਨਹੀਂ ਹੁੰਦਾ ਹੈ। ਸ੍ਵਰਗ ਵਿੱਚ ਤਾਂ ਉਹ ਜ਼ਰੂਰ ਆ ਜਾਏਗਾ। ਜਿਵੇਂ ਕਰਾਈਸਟ ਦਾ ਸਥਾਪਨ ਕੀਤਾ ਹੋਇਆ ਕ੍ਰਿਸ਼ਚਨ ਧਰਮ ਕਿੰਨਾ ਵੱਡਾ ਹੈ। ਇਹ ਦੇਵੀ - ਦੇਵਤਾ ਤੇ ਸਭ ਤੋਂ ਪਹਿਲਾ ਅਤੇ ਵੱਡਾ ਧਰਮ ਹੈ। ਜੋ ਦੋ ਯੁਗ ਚਲਦਾ ਹੈ ਤਾਂ ਜ਼ਰੂਰ ਉਸਦੀ ਸੰਖਿਆ ਵੀ ਵੱਡੀ ਹੋਣੀ ਚਾਹੀਦੀ ਹੈ। ਪਰ ਹਿੰਦੂ ਕਹਿ ਦਿੰਦੇ ਹਨ। ਕਹਿੰਦੇ ਵੀ ਹਨ 33 ਕਰੋੜ ਦੇਵਤਾ। ਫਿਰ ਹਿੰਦੂ ਕਿਉਂ ਕਹਿੰਦੇ ਹਨ! ਮਾਇਆ ਨੇ ਬੁੱਧੀ ਨੂੰ ਬਿਲਕੁਲ ਹੀ ਮਾਰ ਦਿਤਾ ਹੈ ਤਾਂ ਇਹ ਹਾਲ ਹੋ ਗਿਆ ਹੈ। ਬਾਪ ਕਹਿੰਦੇ ਹਨ ਮਾਇਆ ਨੂੰ ਜਿੱਤਣਾ ਕੋਈ ਮੁਸ਼ਕਲ ਗੱਲ ਨਹੀਂ ਹੈ। ਤੁਸੀਂ ਹਰ ਕਲਪ ਜਿੱਤ ਪਾਉਂਦੇ ਹੋ। ਸੈਨਾ ਹੋ ਨਾ। ਬਾਪ ਮਿਲਿਆ ਹੈ ਇਨ੍ਹਾਂ ਵਿਕਾਰਾਂ ਰੂਪੀ ਰਾਵਣ ਤੇ ਜਿੱਤ ਪਹਿਨਾਉਣ ਦੇ ਲਈ।

ਤੁਹਾਡੇ ਤੇ ਹੁਣ ਬ੍ਰਹਿਸਪਤੀ ਦੀ ਦਸ਼ਾ ਹੈ। ਭਾਰਤ ਤੇ ਹੀ ਦਸ਼ਾ ਆਉਂਦੀ ਹੈ। ਹੁਣ ਸਾਰਿਆਂ ਤੇ ਰਾਹੂ ਦੀ ਦਸ਼ਾ ਹੈ। ਬਾਪ ਬ੍ਰਿਖਪਤੀ ਆਉਂਦੇ ਹੈ ਤੇ ਜ਼ਰੂਰ ਭਾਰਤ ਤੇ ਬ੍ਰਹਿਸਪਤੀ ਦੀ ਦਸ਼ਾ ਬੈਠੇਗੀ। ਇਸ ਵਿੱਚ ਸਭ ਕੁਝ ਆ ਜਾਂਦਾ ਹੈ। ਤੁਸੀਂ ਬੱਚੇ ਜਾਣਦੇ ਹੋ ਕਿ ਸਾਨੂੰ ਨਿਰੋਗੀ ਕਾਇਆ ਮਿਲਦੀ ਹੈ, ਉਥੇ ਮੌਤ ਦਾ ਨਾਮ ਨਹੀਂ ਹੁੰਦਾ। ਅਮਰਲੋਕ ਹੈ ਨਾ। ਇਵੇਂ ਨਹੀਂ ਕਹਾਂਗੇ ਕਿ ਫਲਾਣਾ ਮਰਿਆ। ਮਰਨੇ ਦਾ ਨਾ ਨਹੀਂ, ਇੱਕ ਸ਼ਰੀਰ ਛੱਡ ਦੂਸਰਾ ਲੈ ਲੈਂਦੇ ਹਨ। ਸ਼ਰੀਰ ਲੈਣ ਤੇ ਛੱਡਣ ਤੇ ਖੁਸ਼ੀ ਹੀ ਰਹਿੰਦੀ ਹੈ। ਗ਼ਮ ਦਾ ਨਾਮ ਨਹੀਂ। ਤੁਹਾਡੇ ਤੇ ਹੁਣ ਬ੍ਰਹਿਸਪਤੀ ਦੀ ਦਸ਼ਾ ਹੈ। ਸਾਰਿਆਂ ਤੇ ਤਾਂ ਬ੍ਰਹਿਸਪਤੀ ਦੀ ਦਸ਼ਾ ਹੋ ਨਾ ਸਕੇ। ਸਕੂਲ ਵਿੱਚ ਵੀ ਕੋਈ ਪਾਸ ਹੁੰਦੇ ਹੈ ਕੋਈ ਨਾ ਪਾਸ ਹੁੰਦੇ ਹੈ। ਇਹ ਵੀ ਪਾਠਸ਼ਾਲਾ ਹੈ। ਤੁਸੀਂ ਕਹੋਗੇ ਅਸੀਂ ਰਾਜਯੋਗ ਸਿੱਖਦੇ ਹਾਂ, ਸਿਖਾਉਣ ਵਾਲਾ ਕੌਣ? ਬੇਹੱਦ ਦਾ ਬਾਪ। ਤੇ ਕਿੰਨੀ ਖੁਸ਼ੀ ਹੋਣੀ ਚਾਹੀਦੀ ਹੈ, ਇਸ ਵਿੱਚ ਹੋਰ ਕੋਈ ਗੱਲ ਨਹੀਂ। ਪਵਿੱਤਰਤਾ ਹੀ ਮੁੱਖ ਗੱਲ ਹੈ। ਲਿਖਿਆ ਹੋਇਆ ਵੀ ਹੈ - ਹੇ ਬੱਚਿਓ! ਦੇਹ ਸਹਿਤ ਦੇਹ ਦੇ ਸਭ ਸਬੰਧ ਛੱਡ ਮਾਮੇਕਮ ਯਾਦ ਕਰੋ। ਇਹ ਗੀਤਾ ਦੇ ਅੱਖਰ ਹਨ। ਇਹ ਗੀਤਾ ਐਪੀਸੋਡ ਚਲ ਰਿਹਾ ਹੈ। ਉਸ ਵਿੱਚ ਵੀ ਮਨੁੱਖਾ ਨੇ ਅਗੜਮ - ਬਗੜਮ ਕਰ ਦਿਤਾ ਹੈ। ਆਟੇ ਵਿੱਚ ਕੁਝ ਨਮਕ ਹੈ। ਗੱਲ ਕਿੰਨੀ ਸਹਿਜ ਹੈ, ਜੋ ਬੱਚਾ ਵੀ ਸਮਝ ਜਾਏ। ਫੇਰ ਵੀ ਭੁਲਦੇ ਕਿਉਂ ਹੋ? ਭਗਤੀ ਮਾਰਗ ਵਿੱਚ ਵੀ ਕਹਿੰਦੇ ਸੀ ਬਾਬਾ ਤੁਸੀਂ ਆਓਗੇ ਤਾਂ ਤੁਹਾਡੇ ਹੀ ਬਣਾਂਗੇ। ਦੂਜਾ ਨਾ ਕੋਈ। ਅਸੀਂ ਤੁਹਾਡਾ ਬਣ ਤੁਹਾਡੇ ਤੋਂ ਪੂਰਾ ਵਰਸਾ ਲਵਾਂਗੇ। ਬਾਪ ਦਾ ਬਣਦੇ ਹੀ ਹਾਂ ਵਰਸਾ ਲੈਣ ਲਈ। ਅਡਾਪਟ ਹੁੰਦੇ ਹੈ, ਜਾਣਦੇ ਹਾਂ ਬਾਪ ਤੋਂ ਸਾਨੂੰ ਕੀ ਮਿਲਦਾ ਹੈ। ਤੁਸੀਂ ਵੀ ਅਡੋਪਟ ਹੋਏ ਹੋ। ਜਾਣਦੇ ਹੋ ਅਸੀਂ ਬਾਪ ਤੋਂ ਵਿਸ਼ਵ ਦੀ ਬਾਦਸ਼ਾਹੀ, ਬੇਹੱਦ ਦਾ ਵਰਸਾ ਲਵਾਂਗੇ। ਹੋਰ ਕਿਸੀ ਵਿੱਚ ਮੱਮਤਵ ਨਹੀਂ ਰੱਖਾਂਗੇ। ਸਮਝੋ ਕੋਈ ਦਾ ਲੌਕਿਕ ਬਾਪ ਵੀ ਹੈ, ਉਹਦੇ ਕੋਲ ਕੀ ਹੋਵੇਗਾ। ਕਰਕੇ ਲੱਖ ਡੇਢ ਹੋਵੇਗਾ। ਇਹ ਬੇਹੱਦ ਦਾ ਬਾਪ ਤੁਹਾਨੂੰ ਬੇਹੱਦ ਦਾ ਵਰਸਾ ਦੇਂਦੇ ਹੈ।

ਤੁਸੀਂ ਬੱਚੇ ਅੱਧਾਕਲਪ ਝੂਠੀਆਂ ਕਥਾਵਾਂ ਸੁਣਦੇ ਆਏ ਹੋ। ਹੁਣ ਸੱਚੀ ਕਥਾ ਬਾਪ ਤੋਂ ਸੁਣਦੇ ਹੋ। ਤੇ ਅਜਿਹੇ ਬਾਪ ਨੂੰ ਯਾਦ ਕਰਨਾ ਚਾਹੀਦਾ ਹੈ। ਧਿਆਨ ਨਾਲ ਸੁਣਨਾ ਚਾਹੀਦਾ ਹੈ। ਹਮ ਸੋ ਦਾ ਅਰਥ ਵੀ ਸਮਝਾਣਾ ਹੈ। ਉਹ ਤਾਂ ਕਹਿ ਦਿੰਦੇ ਹਨ ਆਤਮਾ ਸੋ ਪ੍ਰਮਾਤਮਾ ਇਹ 84 ਜਨਮਾਂ ਦੀ ਕਹਾਣੀ ਕੋਈ ਦੱਸ ਨਾ ਸਕੇ। ਬਾਪ ਲਈ ਕਹਿੰਦੇ ਹੈ ਕੁੱਤੇ - ਬਿੱਲੀ ਸਭ ਵਿੱਚ ਹੈ। ਬਾਪ ਦੀ ਗਲਾਨੀ ਕਰਦੇ ਹੈ ਨਾ। ਇਹ ਵੀ ਡਰਾਮਾ ਵਿੱਚ ਨੂੰਧ ਹੈ। ਕਿਸੇ ਤੇ ਦੋਸ਼ ਨਹੀਂ ਰਖਦੇ ਹੈ। ਡਰਾਮਾ ਹੀ ਇਵੇਂ ਬਣਿਆ ਹੋਇਆ ਹੈ। ਤੁਹਾਨੂੰ ਜੋ ਗਿਆਨ ਨਾਲ ਦੇਵਤਾ ਬਣਾਉਂਦੇ ਹੈ ਤੁਸੀਂ ਫੇਰ ਉਹਨਾਂ ਨੂੰ ਹੀ ਗਾਲਾਂ ਦੇਣ ਲੱਗ ਪੈਂਦੇ ਹੋ। ਤੁਸੀਂ ਇਵੇਂ ਬਾਜ਼ੋਲੀ ਖੇਲਦੇ ਹੋ। ਇਹ ਵੀ ਡਰਾਮਾ ਬਣਿਆ ਹੋਇਆ ਹੈ। ਮੈਂ ਫੇਰ ਆਕੇ ਤੁਹਾਡੇ ਤੇ ਵੀ ਉਪਕਾਰ ਕਰਦਾ ਹਾਂ। ਜਾਣਦਾ ਹਾਂ ਤੁਹਾਡਾ ਕੋਈ ਦੋਸ਼ ਨਹੀਂ, ਇਹ ਖੇਲ ਹੈ। ਕਹਾਣੀ ਤੁਹਾਨੂੰ ਸਮਝਾਉਂਦਾ ਹਾਂ, ਇਹ ਹੈ ਸੱਚੀ - ਸੱਚੀ ਕਥਾ ਜਿਸ ਦੇ ਨਾਲ ਤੁਸੀਂ ਦੇਵਤਾ ਬਣਦੇ ਹੋ। ਭਗਤੀ ਮਾਰਗ ਵਿੱਚ ਫੇਰ ਢੇਰ ਕਥਾਵਾਂ ਬਣਾ ਦਿੱਤੀਆਂ ਹਨ। ਏਮ ਆਬਜੇਕ੍ਟ ਕੁਝ ਵੀ ਨਹੀਂ। ਉਹ ਸਭ ਹੈ ਡਿੱਗਣ ਲਈ। ਉਸ ਪਾਠਸ਼ਾਲਾ ਵਿੱਚ ਵਿੱਦਿਆ ਪੜਾਉਂਦੇ ਹੈ, ਫੇਰ ਵੀ ਸ਼ਰੀਰ ਨਿਰਵਾਹ ਲਈ ਏਮ ਹੈ। ਪੰਡਿਤ ਲੋਕ ਆਪਣੇ ਸ਼ਰੀਰ ਨਿਰਵਾਹ ਲਈ ਬੈਠ ਕਥਾ ਸੁਣਾਉਂਦੇ ਹਨ। ਲੋਕੀ ਉਹਨਾਂ ਅੱਗੇ ਪੈਸੇ ਰੱਖਦੇ ਜਾਂਦੇ ਹੈ, ਪ੍ਰਾਪਤੀ ਕੁਝ ਵੀ ਨਹੀਂ। ਤੁਹਾਨੂੰ ਤੇ ਹੁਣ ਗਿਆਨ ਰਤਨ ਮਿਲਦੇ ਹਨ। ਜਿਸਨਾਲ ਤੁਸੀਂ ਨਵੀਂ ਦੁਨੀਆਂ ਦੇ ਮਾਲਿਕ ਬਣਦੇ ਹੋ। ਉੱਥੇ ਹਰ ਚੀਜ਼ ਨਵੀਂ ਮਿਲੇਗੀ ਸਭ ਕੁਝ ਨਵਾਂ ਹੋਵੇਗਾ। ਹੀਰੇ ਜਵਾਹਰਾਤ ਅਤੇ ਸਭ ਨਵੇਂ ਹੋਣਗੇ। ਹੁਣ ਬਾਪ ਕਹਿੰਦੇ ਹਨ ਹੋਰ ਸਾਰੀਆਂ ਗੱਲਾਂ ਨੂੰ ਛੱਡ ਬਾਜ਼ੋਲੀ ਯਾਦ ਕਰੋ। ਫ਼ਕੀਰ ਲੋਕ ਵੀ ਬਾਜ਼ੋਲੀ ਖੇਡ ਤੀਰਥਾਂ ਤੇ ਜਾਂਦੇ ਹਨ। ਕੋਈ ਪੈਦਲ ਵੀ ਜਾਂਦੇ ਹਨ। ਹੁਣ ਤਾਂ ਮੋਟਰ, ਐਰੋਪਲੇਨ ਵੀ ਹੁਣ ਨਿਕਲ ਪਏ ਹਨ। ਗਰੀਬ ਤਾਂ ਉਸ ਵਿੱਚ ਜਾ ਨਾ ਸਕਣ। ਕੋਈ ਤਾ ਬੜੇ ਸ਼ਰਦਾ ਵਾਲੇ ਹੁੰਦੇ ਹਨ ਪੈਦਲ ਵੀ ਚਲ ਜਾਂਦੇ ਹਨ। ਦਿਨ - ਪ੍ਰਤੀਦਿਨ ਸਾਇੰਸ ਤੋਂ ਬਹੁਤ ਸੁੱਖ ਮਿਲਦਾ ਜਾਂਦਾ ਹੈ। ਇਹ ਹੈ ਅੱਧਾਕਲਪ ਦਾ ਸੁੱਖ, ਡਿਗਦੇ ਹਾਂ ਤਾ ਕਿੰਨਾ ਨੁਕਸਾਨ ਹੋ ਜਾਂਦਾ ਹੈ। ਇਨ੍ਹਾਂ ਚੀਜਾਂ ਵਿੱਚ ਸੁੱਖ ਹੈ ਅੱਧਾਕਲਪ ਲਈ। ਬਾਕੀ ਫਾਈਨਲ ਮੌਤ ਭਰਿਆ ਹੋਇਆ ਹੈ। ਉਹ ਹੈ ਸਾਇੰਸ। ਤੁਹਾਡੀ ਹੈ ਸਾਈਲੈਂਸ। ਬਾਪ ਨੂੰ ਯਾਦ ਕਰਨ ਨਾਲ ਸਾਰੇ ਰੋਗ ਖਤਮ ਹੋ ਜਾਂਦੇ ਹੈ, ਨਿਰੋਗੀ ਬਣ ਜਾਂਦੇ ਹੈ। ਹੁਣ ਤੁਸੀਂ ਸਮਝਦੇ ਹੋ ਸਤਿਯੁਗ ਵਿੱਚ ਐਵਰ ਹੈਲਦੀ ਸੀ। ਇਹ 84 ਦਾ ਚੱਕਰ ਫਿਰਦਾ ਹੀ ਰਹਿੰਦਾ ਹੈ। ਬਾਪ ਇੱਕ ਹੀ ਵਾਰ ਆਕੇ ਸਮਝਾਉਂਦੇ ਹਨ ਤੁਸੀਂ ਮੇਰੀ ਗਲਾਨੀ ਕੀਤੀ ਹੈ, ਆਪਣੇ ਨੂੰ ਚਮਾਟ ਮਾਰੀ ਹੈ। ਗਲਾਨੀ ਕਰਦੇ - ਕਰਦੇ ਤੁਸੀਂ ਸ਼ੂਦਰ ਬੁੱਧੀ ਬਣ ਗਏ ਹੋ। ਸਿੱਖ ਲੋਕ ਵੀ ਕਹਿੰਦੇ ਹਨ ਜਪ ਸਾਹਿਬ ਤਾਂ ਸੁੱਖ ਮਿਲੇ ਮਤਲਬ ਮਨਮਨਾਭਵ। ਅੱਖਰ ਹੀ ਦੋ ਹਨ, ਬਾਕੀ ਜ਼ਿਆਦਾ ਮੱਥਾ ਮਾਰਨ ਵਾਲੀ ਦੀ ਤਾਂ ਜ਼ਰੂਰਤ ਹੀ ਨਹੀਂ ਹੈ । ਇਹ ਵੀ ਬਾਪ ਆਕੇ ਸਮਝਾਉਂਦੇ ਹਨ। ਹੁਣ ਤੁਸੀਂ ਸਮਝਦੇ ਹੋ ਸਾਹਿਬ ਨੂੰ ਯਾਦ ਕਰਨ ਨਾਲ ਤੁਹਾਨੂੰ 21 ਜਨਮਾਂ ਦਾ ਸੁੱਖ ਮਿਲਦਾ ਹੈ। ਉਹ ਵੀ ਉਸ ਦਾ ਰਸਤਾ ਦੱਸਦੇ ਹਨ। ਪ੍ਰੰਤੂ ਪੂਰਾ ਰਸਤਾ ਤੇ ਜਾਣਦੇ ਹੀ ਨਹੀਂ। ਸਿਮਰ - ਸਿਮਰ ਸੁੱਖ ਪਾਓ। ਤੁਸੀਂ ਬੱਚੇ ਜਾਣਦੇ ਹੋ ਬਰੋਬਰ ਸਤਿਯੁਗ ਵਿੱਚ ਬਿਮਾਰੀ ਆਦਿ ਦੁੱਖ ਦੀ ਕੋਈ ਗੱਲ ਵੀ ਨਹੀਂ ਹੁੰਦੀ। ਇਹ ਤਾਂ ਕਾਮਨ ਗੱਲ ਹੈ। ਉਸਨੂੰ ਸਤਿਯੁਗ ਗੋਲਡਨ ਏਜ਼ ਕਿਹਾ ਜਾਂਦਾ ਹੈ, ਇਸਨੂੰ ਕਲਯੁਗ ਆਇਰਨ ਏਜ਼ ਕਿਹਾ ਜਾਂਦਾ ਹੈ। ਸ੍ਰਿਸ਼ਟੀ ਦਾ ਚੱਕਰ ਫਿਰਦਾ ਰਹਿੰਦਾ ਹੈ। ਸਮਝਾਉਣੀ ਕਿੰਨੀ ਵਧੀਆ ਹੈ। ਬਾਜ਼ੌਲੀ ਹੈ, ਹਾਲੇ ਤੁਸੀਂ ਬ੍ਰਾਹਮਣ ਹੋ ਫੇਰ ਦੇਵਤਾ ਬਣੋਗੇ। ਇਹ ਗੱਲ ਤੁਸੀਂ ਭੁੱਲ ਜਾਂਦੇ ਹੋ। ਬਾਜ਼ੌਲੀ ਯਾਦ ਹੋਵੇ ਤਾਂ ਇਹ ਗਿਆਨ ਸਾਰਾ ਯਾਦ ਰਹੇ। ਇਵੇਂ ਬਾਪ ਨੂੰ ਯਾਦ ਕਰ ਰਾਤ ਨੂੰ ਸੋ ਜਾਣਾ ਚਾਹੀਦਾ ਹੈ। ਫੇਰ ਵੀ ਕਹਿੰਦੇ ਹਨ ਬਾਬਾ ਭੁੱਲ ਜਾਂਦੇ ਹਾਂ। ਮਾਇਆ ਘੜੀ - ਘੜੀ ਭੁਲਾ ਦਿੰਦੀ ਹੈ। ਲੜ੍ਹਾਈ ਹੈ ਤੁਹਾਡੀ ਮਾਇਆ ਦੇ ਨਾਲ। ਫੇਰ ਅੱਧਾਕਲਪ ਤੁਸੀਂ ਉਨ੍ਹਾਂ ਤੇ ਰਾਜ ਕਰਦੇ ਹੋ। ਗੱਲ ਤਾਂ ਸਹਿਜ ਦੱਸਦੇ ਹਨ। ਨਾਮ ਹੈ ਹੀ ਸਹਿਜ ਗਿਆਨ, ਸਹਿਜ ਯਾਦ। ਬਾਪ ਨੂੰ ਸਿਰ੍ਫ ਯਾਦ ਕਰੋ, ਕੀ ਤਕਲੀਫ਼ ਦਿੰਦੇ ਹਨ। ਭਗਤੀਮਾਰਗ ਵਿੱਚ ਤਾਂ ਤੁਸੀਂ ਬਹੁਤ ਤਕਲੀਫ਼ ਲੀਤੀ ਹੈ। ਦਰਸ਼ਨਾਂ ਦੇ ਲਈ ਗਲਾ ਕੱਟਣ ਨੂੰ ਤਿਆਰ ਹੋ ਜਾਂਦੇ ਹਨ, ਕਾਸ਼ੀ ਕਲਵਟ ਖਾਉਂਦੇ ਹਨ। ਹਾਂ, ਜੋ ਨਿਸ਼ਚੇ ਬੁੱਧੀ ਹੋਕੇ ਕਰਦੇ ਹਨ ਉਨ੍ਹਾਂ ਦੇ ਫੇਰ ਵਿਕਰਮ ਵਿਨਾਸ਼ ਹੁੰਦੇ ਹਨ। ਫੇਰ ਨਵੇਂ ਸਿਰੇ ਸ਼ੁਰੂ ਹੋਵੇਗਾ ਹਿਸਾਬ - ਕਿਤਾਬ। ਬਾਕੀ ਮੇਰੇ ਕੋਲ ਨਹੀਂ ਆਉਂਦੇ ਹਨ। ਮੇਰੀ ਯਾਦ ਨਾਲ ਵਿਕਰਮ ਵਿਨਾਸ਼ ਹੁੰਦੇ ਹਨ, ਨਾਕਿ ਜੀਵਘਾਤ ਨਾਲ। ਮੇਰੇ ਕੋਲ ਤਾਂ ਕੋਈ ਆਉਂਦੇ ਨਹੀਂ। ਕਿੰਨੀ ਸਹਿਜ ਗੱਲ ਹੈ। ਇਹ ਬਾਜ਼ੌਲੀ ਤਾਂ ਬੁੱਢਿਆਂ ਨੂੰ ਵੀ ਯਾਦ ਰਹਿਨੀ ਚਾਹੀਦੀ ਹੈ ਅਤੇ ਬੱਚਿਆਂ ਨੂੰ ਵੀ ਯਾਦ ਰਹਿਣੀ ਚਾਹੀਦੀ ਹੈ। ਅੱਛਾ!

ਮਿੱਠੇ- ਮਿੱਠੇ ਸਿੱਕੀਲਧੇ ਬੱਚਿਆਂ ਪ੍ਰਤੀ ਮਾਤ - ਪਿਤਾ ਬਾਪਦਾਦਾ ਦਾ ਯਾਦ ਪਿਆਰ ਅਤੇ ਗੁੱਡਮੋਰਨਿੰਗ। ਰੂਹਾਨੀ ਬਾਪ ਦੀ ਰੂਹਾਨੀ ਬੱਚਿਆਂ ਨੂੰ ਨਮਸਤੇ।

ਧਾਰਨਾ ਲਈ ਮੁੱਖ ਸਾਰ:-
1. ਬ੍ਰਿਖਪਤੀ ਬਾਪ ਤੋਂ ਸੁੱਖ - ਸ਼ਾਂਤੀ - ਪਵਿੱਤਰਤਾ ਦਾ ਵਰਸਾ ਲੈਣ ਲਈ ਆਪਣੇ ਆਪ ਨੂੰ ਅਕਾਲ ਮੂਰਤ ਆਤਮਾ ਸਮਝ ਬਾਪ ਨੂੰ ਯਾਦ ਕਰਨਾ ਹੈ। ਇਸ਼ਵਰੀਏ ਬੁੱਧੀ ਬਣਾਉਣੀ ਹੈ।

2. ਬਾਪ ਤੋਂ ਸੱਚੀ ਕਥਾ ਸੁਣ ਕੇ ਦੂਜਿਆਂ ਨੂੰ ਸੁਣਾਉਣੀ ਹੈ। ਮਾਇਆਜੀਤ ਬਣਨ ਲਈ ਆਪ ਸਮਾਨ ਬਣਾਉਣ ਦੀ ਸੇਵਾ ਕਰਨੀ ਹੈ, ਬੁੱਧੀ ਵਿੱਚ ਰਹੇ ਕਿ ਅਸੀਂ ਕਲਪ - ਕਲਪ ਦੇ ਵਿਜਯੀ ਹਾਂ, ਬਾਪ ਸਾਡੇ ਨਾਲ ਹੈ।

ਵਰਦਾਨ:-
ਨਿਰਬਲ ਤੋਂ ਬਲਵਾਨ ਬਣ ਅਸੰਭਵ ਨੂੰ ਸੰਭਵ ਕਰਨ ਵਾਲੀ ਹਿੰਮਤਵਾਨ ਆਤਮਾ ਭਵ

“ਹਿਮੱਤੇ ਬੱਚੇ ਮੱਦਦੇ ਬਾਪ” ਇਸ ਵਰਦਾਨ ਦੇ ਆਧਾਰ ਤੇ ਹਿੰਮਤ ਦਾ ਪਹਿਲਾ ਦ੍ਰਿੜ੍ਹ ਸੰਕਲਪ ਕੀਤਾ ਕਿ ਸਾਨੂੰ ਪਵਿੱਤਰ ਬਣਨਾ ਹੀ ਹੈ ਅਤੇ ਬਾਪ ਨੇ ਪਦਮਗੁਣਾਂ ਮਦਦ ਦਿੱਤੀ ਕਿ ਤੁਸੀਂ ਆਤਮਾਵਾਂ ਅਨਾਦਿ -ਆਦਿ ਪਵਿੱਤਰ ਹੋ, ਅਨੇਕ ਵਾਰ ਪਵਿੱਤਰ ਬਣੀ ਹੈ ਅਤੇ ਬਣਦੀਆਂ ਰਹਿਣਗੀਆਂ। ਅਨੇਕ ਵਾਰ ਦੀ ਸਮ੍ਰਿਤੀ ਨਾਲ ਸਮਰਥ ਬਣ ਗਏ। ਨਿਰਬਲ ਤੋਂ ਐਨੇ ਬਲਵਾਨ ਬਣ ਗਏ ਜੋ ਚੈਲੇਂਜ ਕਰਦੇ ਹੋ ਕਿ ਵਿਸ਼ਵ ਨੂੰ ਵੀ ਪਾਵਨ ਬਣਾਕੇ ਹੀ ਦਿਖਾਵਾਂਗੇ, ਜਿਸਨੂੰ ਰਿਸ਼ੀ ਮੁਨੀ ਮਹਾਨ ਆਤਮਾਵਾਂ ਸਮਝਦੀਆਂ ਹਨ ਕਿ ਪ੍ਰਵ੍ਰਿਤੀ ਵਿੱਚ ਰਹਿੰਦੇ ਪਵਿੱਤਰ ਰਹਿਣਾ ਮੁਸ਼ਕਿਲ ਹੈ, ਉਸਨੂੰ ਤੁਸੀਂ ਅਤਿ ਸਹਿਜ ਕਹਿੰਦੇ ਹੋ।

ਸਲੋਗਨ:-
ਦ੍ਰਿੜ੍ਹ ਸੰਕਲਪ ਕਰਨਾ ਹੀ ਵਰਤ ਲੈਣਾ ਹੈ, ਸੱਚੇ ਭਗਤ ਕਦੀ ਵਰਤ ਨੂੰ ਤੋੜ੍ਹਦੇ ਨਹੀਂ ਹਨ।