25.07.26        Punjabi Morning Murli        Om Shanti         BapDada         Madhuban


ਮਿੱਠੇ ਬੱਚੇ:- ਤੁਸੀਂ ਇੱਥੇ ਆਏ ਹੋ ਆਪਣੇ ਸਹਿਤ ਸਾਰੀ ਦੁਨੀਆਂ ਦੀ ਕਾਇਆ - ਕਲਪਤਰੁ ਬਣਾਉਣ , ਯਾਦ ਨਾਲ ਹੀ ਕਾਇਆ - ਕਲਪਤਰੁ ਹੋਵੇਗੀ”

ਪ੍ਰਸ਼ਨ:-
ਨਰਕਵਾਸੀ ਤੋਂ ਸ੍ਵਰਗਵਾਸੀ ਬਣਨ ਦੀ ਵਿਧੀ ਕਿਹੜੀ ਹੈ? ਹੁਣ ਤੁਸੀਂ ਬੱਚਿਆਂ ਨੂੰ ਜੀਯਦਾਨ ਮਿਲਦਾ ਹੈ ਕਿਵੇਂ?

ਉੱਤਰ:-
ਨਰਕਵਾਸੀ ਤੋਂ ਸ੍ਵਰਗਵਾਸੀ ਬਣਨ ਦੇ ਲਈ ਜਰੂਰ ਮਰਨਾ ਪਵੇ। ਬਾਬਾ ਕਹਿੰਦੇ ਹਨ ਮੈਂ ਆਇਆ ਹਾਂ ਤੁਸੀਂ ਸਭ ਨੂੰ ਮੌਤ ਦੇਣ। ਤੁਹਾਡੀ ਇਸ ਦੇਹ ਨੂੰ ਖਤਮ ਕਰਾਏ ਬਾਕੀ ਆਤਮਾਵਾਂ ਨੂੰ ਲੈ ਜਾਵਾਂਗਾ। ਇਹ ਹੀ ਸੱਚੀ ਜੀਯਦਾਨ ਹੈ। ਇਸ ਦੇ ਲਈ ਇਹ ਮਹਾਭਾਰਤ ਲੜਾਈ ਹੈ, ਜਿਸ ਵਿੱਚ ਸਭ ਦਾ ਵਿਨਾਸ਼ ਹੋਵੇਗਾ। ਫਿਰ ਆਤਮਾਵਾਂ ਪਾਵਨ ਬਣ ਵਾਪਸ ਜਾਣਗੀਆਂ। ਫਿਰ ਸ੍ਵਰਗ ਵਿੱਚ ਆਉਣਗੀਆਂ।

ਗੀਤ:-
ਮਾਤਾ ਓ ਮਾਤਾ।...

ਓਮ ਸ਼ਾਂਤੀ
ਮਿੱਠੇ - ਮਿੱਠੇ ਰੂਹਾਨੀ ਬੱਚਿਆਂ ਨੇ ਗੀਤ ਦੀ ਲਾਈਨ ਸੁਣੀ। ਜਗਤ ਅੰਬਾ ਦੀ ਮਹਿਮਾ ਸੁਣੀ। ਜਗਤ ਅੰਬਾ ਇੱਥੇ ਭਾਰਤ ਵਿੱਚ ਹੀ ਗਾਈ ਜਾਂਦੀ ਹੈ। ਜਗਤ ਅੰਬਾ ਹੈ ਤਾਂ ਜਗਤ ਪਿਤਾ ਵੀ ਜਰੂਰ ਹੋਵੇਗਾ। ਜਗਤ ਅੰਬਾ ਸਰਸਵਤੀ ਨੂੰ ਹੀ ਕਹਿੰਦੇ ਹਨ। ਅਸਲ ਵਿੱਚ ਉਨ੍ਹਾਂ ਦਾ ਨਾਮ ਇੱਕ ਹੀ ਹੋਣਾ ਚਾਹੀਦਾ ਹੈ। ਤੁਹਾਡਾ ਹੀ ਨਾਮ ਇੱਕ ਹੀ ਹੈ ਨਾ। 2 - 3 ਤਾਂ ਨਹੀਂ ਹਨ। ਹੁਣ ਜਗਤ ਅੰਬਾ ਨੂੰ ਬਰੋਬਰ ਸਾਕਾਰ ਵਿੱਚ ਵਿਖਾਉਂਦੇ ਹਨ, ਸ਼ਰੀਰਧਾਰੀ ਹੈ। ਜਗਤਪਿਤਾ ਵੀ ਹੈ, ਜਿਸ ਨੂੰ ਪ੍ਰਜਾਪਿਤਾ ਵੀ ਕਿਹਾ ਜਾਂਦਾ ਹੈ। ਜਿਵੇਂ ਸਾਰੇ ਜਗਤ ਦੀ ਅੰਬਾ ਹੈ, ਉਵੇਂ ਸਾਰੇ ਜਗਤ ਦਾ ਪਿਤਾ ਹੈ। ਜਰੂਰ ਦੋਨੋ ਹੀ ਇੱਥੇ ਹੋਣਗੇ । ਦੋਨੋ ਦਾ ਨਾਮ ਵੀ ਸੁਣਾਇਆ। ਦੋਨੋ ਹਨ ਪ੍ਰਜਾਪਿਤਾ ਅਤੇ ਪ੍ਰਜਾ ਮਾਤਾ। ਹੁਣ ਦੂਜਾ ਜਗਤ ਪਿਤਾ ਕਿਹਾ ਜਾਂਦਾ ਹੈ ਨਿਰਾਕਾਰ ਸ਼ਿਵਬਾਬਾ ਨੂੰ। ਜੋ ਕਿ ਸਭ ਦੇ ਪਿਤਾ ਹਨ, ਉਨ੍ਹਾਂ ਦਾ ਨਾਮ ਹੀ ਹੈ ਪਰਮਪਿਤਾ ਪਰਮ ਆਤਮਾ ਸ਼ਿਵ। ਸਿਰਫ ਈਸ਼ਵਰ ਅਤੇ ਪਰਮਾਤਮਾ ਨਹੀਂ ਕਹਿਣਾ ਹੈ। ਉਨ੍ਹਾਂ ਦਾ ਨਾਮ ਰੂਪ ਵੀ ਹੈ ਨਾ, ਉਨ੍ਹਾਂ ਨੂੰ ਗੌਡ ਫਾਦਰ ਕਿਹਾ ਜਾਂਦਾ ਹੈ। ਇਕ ਹੈ ਆਤਮਾਵਾਂ ਦਾ ਬਾਪ, ਦੂਜਾ ਹੈ ਸਾਕਾਰੀ ਮਨੁੱਖ ਆਤਮਾਵਾਂ ਦਾ ਬਾਪ ਅਤੇ ਮੰਮਾ। ਸ਼ਿਵ ਹੈ ਆਤਮਾਵਾਂ ਦਾ ਪਿਤਾ। ਆਤਮਾ ਕਹਿੰਦੀ ਹੈ ਉਹ ਸਾਡਾ ਬਾਪ ਹੈ। ਫਿਰ ਆਤਮਾ ਨੂੰ ਇਹ ਸਾਕਾਰ ਸ਼ਰੀਰ ਮਿਲਦਾ ਹੈ ਤਾਂ ਕਹਿੰਦੇ ਹਨ ਬ੍ਰਹਮਾ ਬਾਬਾ, ਤਾਂ ਦੋ ਬਾਪ ਹੋ ਗਏ। ਇੱਕ ਸ਼ਿਵਬਾਬਾ, ਦੂਜਾ ਪ੍ਰਜਾਪਿਤਾ ਬ੍ਰਹਮਾ। ਸ਼ਿਵਬਾਬਾ ਦਾ ਬੱਚਾ ਹੈ ਬ੍ਰਹਮਾ। ਇੱਕ ਨਿਰਾਕਾਰ ਪਿਤਾ ਇੱਕ ਸਾਕਾਰੀ ਪਿਤਾ। ਨਿਰਾਕਾਰ ਪਿਤਾ ਨੂੰ ਕਿਹਾ ਜਾਂਦਾ ਹੈ ਪਤਿਤ - ਪਾਵਨ। ਬ੍ਰਹਮਾ ਅਤੇ ਸਰਸਵਤੀ ਨੂੰ ਪਤਿਤ - ਪਾਵਨ ਨਹੀਂ ਕਿਹਾ ਜਾਂਦਾ ਹੈ। ਪਤਿਤ - ਪਾਵਨ ਤਾਂ ਇੱਕ ਹੈ, ਇਹ ਦੋ ਹੋ ਗਏ। ਸਭ ਪੁਕਾਰਦੇ ਹਨ - ਪਤਿਤ - ਪਾਵਨ ਆਓ ਤਾਂ ਦੋ ਬਾਪ ਹੋ ਗਏ। ਸ਼ਿਵਬਾਬਾ ਹੈ ਰਚਤਾ। ਨਵੀਂ ਦੁਨੀਆਂ ਰਚਦੇ ਹਨ। ਤਾਂ ਪਹਿਲੇ ਬ੍ਰਹਮਾ ਨੂੰ ਜਰੂਰ ਰਚਨਾ ਹੈ। ਵਿਸ਼ਨੂੰ ਅਤੇ ਸ਼ੰਕਰ ਨੂੰ ਕਦੀ ਪ੍ਰਜਾਪਿਤਾ ਨਹੀਂ ਕਹਿੰਦੇ ਹਨ। ਬ੍ਰਹਮਾ ਨੂੰ ਹੀ ਪ੍ਰਜਾਪਿਤਾ ਕਹਿੰਦੇ ਹਨ। ਤਾਂ ਸ਼ਿਵਬਾਬਾ ਪ੍ਰਜਾਪਿਤਾ ਬ੍ਰਹਮਾ ਦਵਾਰਾ ਅਡੋਪਟ ਕਰਦੇ ਹਨ। ਕਹਿੰਦੇ ਹਨ ਅਸੀਂ ਸ਼ਿਵਬਾਬਾ ਦੇ ਬੱਚੇ ਹਾਂ। ਸ਼ਿਵਬਾਬਾ ਨੇ ਇਸ ਵਿੱਚ ਪ੍ਰਵੇਸ਼ ਕਰ ਅਡੋਪਟ ਕੀਤਾ ਹੈ। ਉਹ ਹੀ ਆਤਮਾਵਾਂ ਨੂੰ ਪਾਵਨ ਬਣਾਉਂਦੇ ਹਨ, ਆਤਮਾ ਹੀ ਪਤਿਤ ਬਣੀ ਹੈ। ਇਸ ਕਾਰਨ ਸ਼ਰੀਰ ਵੀ ਪਤਿਤ ਮਿਲਦਾ ਹੈ। ਸੋਨੇ ਵਿੱਚ ਚਾਂਦੀ, ਤਾਂਬੇ, ਲੋਹੇ ਦੀ ਖਾਦ ਪਾਉਂਦੇ ਹਨ ਤਾਂ ਆਤਮਾ ਵਿੱਚ ਖਾਦ ਪੈਂਦੀ ਹੈ। ਅਸਲ ਵਿੱਚ ਆਤਮਾ ਪਵਿੱਤਰ ਮੁਕਤੀਧਾਮ ਵਿੱਚ ਰਹਿਣ ਵਾਲੀ ਹੈ, ਜਿੱਥੇ ਸ਼ਿਵਬਾਬਾ ਵੀ ਰਹਿੰਦੇ ਹਨ। ਹੁਣ ਸ਼ਿਵਬਾਬਾ, ਪ੍ਰਜਾਪਿਤਾ ਬ੍ਰਹਮਾ, ਇੱਕ ਨੂੰ ਬਾਪ, ਇੱਕ ਨੂੰ ਦਾਦਾ ਕਹਾਂਗੇ। ਇਹ ਤਾਂ ਤੁਸੀਂ ਜਾਣਦੇ ਹੋ ਸਭ ਮਨੁੱਖ - ਮਾਤਰ ਸ਼ਿਵ ਦੀ ਸੰਤਾਨ ਹਾਂ। ਸ਼ਿਵਵੰਸ਼ੀ ਫਿਰ ਹੈ ਬ੍ਰਹਮਾਕੁਮਾਰ ਕੁਮਾਰੀਆਂ। ਸ਼ਿਵਬਾਬਾ ਅਤੇ ਦਾਦਾ ਇਕੱਠੇ ਹਨ। ਸ਼ਿਵਬਾਬਾ ਇਸ ਵਿੱਚ ਵਿਰਾਜਮਾਨ ਹੈ, ਸਾਨੂੰ ਬ੍ਰਾਹਮਣ ਬਣਾਏ ਰਾਜਯੋਗ ਸਿਖਾਉਂਦੇ ਹਨ, ਮਨੁੱਖ ਨੂੰ ਦੇਵਤਾ ਬਣਾਉਣ। ਦੇਵਤੇ ਰਹਿੰਦੇ ਹਨ ਸਤਿਯੁਗ ਵਿੱਚ। ਦੇਵਤਾ ਨੂੰ ਪਤਿਤ ਪਾਵਨ, ਗਿਆਨ ਦਾ ਸਾਗਰ ਨਹੀਂ ਕਿਹਾ ਜਾਂਦਾ ਹੈ। ਉਨ੍ਹਾਂ ਨੂੰ ਬਾਬਾ ਵੀ ਨਹੀਂ ਕਿਹਾ ਜਾ ਸਕਦਾ ਹੈ। ਹੁਣ ਤੁਸੀਂ ਵਿਸ਼ਨੂੰਪੁਰੀ ਦੇ ਮਾਲਿਕ ਬਣ ਰਹੇ ਹੋ। ਵਿਸ਼ਨੂੰ ਦੇ ਦੋ ਰੂਪ ਲਕਸ਼ਮੀ - ਨਾਰਾਇਣ ਹਨ, ਇਹ ਮਨੁੱਖ ਨਹੀਂ ਜਾਣਦੇ। ਜੋ ਭਗਤੀ ਕਰਦੇ ਹਨ ਉਨ੍ਹਾਂ ਨੂੰ ਦੋ ਬਾਪ ਜਰੂਰ ਹਨ। ਸਤਿਯੁਗ ਵਿੱਚ ਇੱਕ ਬਾਪ ਹੁੰਦਾ ਹੈ। ਉੱਥੇ ਇਵੇਂ ਨਹੀਂ ਕਹਿੰਦੇ ਹਨ ਕਿ ਹੇ ਪਰਮਪਿਤਾ ਪਰਮਾਤਮਾ, ਦੁੱਖ ਹਰਤਾ ਸੁੱਖ ਕਰਤਾ ਆਓ। ਉੱਥੇ ਤਾਂ -ਦੇਵੀ ਦੇਵਤਾਵਾਂ ਦਾ ਰਾਜ ਸੀ। ਉਹ ਕਦੀ ਹੇ ਗੌਡ ਫਾਦਰ, ਲਿਬ੍ਰੇਟਰ ਨਹੀਂ ਕਹਾਂਗੇ। ਉੱਥੇ ਕੋਈ ਪਤਿਤ ਦੁਖੀ ਹੁੰਦੇ ਹੀ ਨਹੀਂ, ਜੋ ਪਤਿਤ - ਪਾਵਨ ਨੂੰ ਬੁਲਾਉਣ। ਤੁਸੀਂ ਜਾਣਦੇ ਹੋ ਭਾਰਤ ਵਿੱਚ ਅੱਜ ਤੋਂ 5 ਹਜਾਰ ਵਰ੍ਹੇ ਪਹਿਲੇ ਦੇਵੀ - ਦੇਵਤਾਵਾਂ ਦਾ ਰਾਜ ਸੀ। ਪਿੱਛੇ ਫਿਰ 1250 ਵਰ੍ਹੇ ਬਾਦ ਹੁੰਦਾ ਹੈ ਰਾਮ ਸੀਤਾ ਦਾ ਰਾਜ। ਬਾਪ ਸਿੱਧ ਕਰ ਦੱਸਦੇ ਹਨ - ਸਤਿਯੁਗ ਤ੍ਰੇਤਾ ਵਿੱਚ ਤੁਹਾਨੂੰ 21 ਜਨਮ ਲਈ। ਬ੍ਰਾਹਮਣ, ਦੇਵਤਾ, ਸ਼ਤ੍ਰੀ… ਸਭ ਭਾਰਤ ਵਿੱਚ ਹੀ ਬਣਦੇ ਹਨ। ਬਾਪ ਆਕੇ ਪੁਰਾਣੀ ਦੁਨੀਆਂ ਨੂੰ ਨਵਾਂ ਬਣਾਉਂਦੇ ਹਨ। ਰਿਜੀਉਵਨੇਟ ਕਰਦੇ ਹਨ। ਕਾਇਆ ਕਲਪਤਰੁ ਬਣਾਉਂਦੇ ਹਨ। ਅਮਰ ਬਣਾਉਦੇ ਹਨ। ਤੁਸੀਂ ਬੱਚਿਆਂ ਨੂੰ ਬਾਪ ਆਕੇ ਅਮਰਲੋਕ ਦਾ ਮਾਲਿਕ ਬਣਾਉਂਦੇ ਹਨ। ਜਦੋੰ ਭਾਰਤ ਅਮਰਲੋਕ ਸੀ ਤਾਂ ਦੇਵਤਾਵਾਂ ਦਾ ਰਾਜ ਸੀ। ਸੀੜੀ ਉਤਰਦੇ - ਉਤਰਦੇ ਮ੍ਰਿਤੂਲੋਕ ਦੇ ਆਕੇ ਮਾਲਿਕ ਬਣੇ ਹਨ। ਕਹਿੰਦੇ ਹਨ ਨਾ - ਸਾਡਾ ਭਾਰਤ, ਜੋ ਪ੍ਰਜਾ ਵੀ ਮਾਲਿਕ ਹੋਈ ਨਾ। ਤੁਸੀਂ ਵੀ ਕਹੋਗੇ ਸਾਡਾ ਭਾਰਤ। ਅਸੀਂ ਭਾਰਤ ਦੇ ਮਾਲਿਕ ਸੀ ਪਰ ਹੁਣ ਨਰਕਵਾਸੀ। ਦੇਵਤੇ ਕਹਿਣਗੇ ਅਸੀਂ ਸ੍ਵਰਗਵਾਸੀ ਹਾਂ। ਤੁਸੀਂ ਵੀ ਸ੍ਵਰਗਵਾਸੀ ਸੀ ਫਿਰ 84 ਜਨਮ ਭੋਗ ਨਰਕਵਾਸੀ ਬਣੇ ਹੋ। ਇੱਥੇ ਭਾਰਤ ਵਿੱਚ ਹੀ ਸ਼ਿਵਬਾਬਾ ਜਨਮ ਲੈਂਦੇ ਹਨ ਸ਼ਿਵਰਾਤ੍ਰੀ ਅਤੇ ਸ਼ਿਵ ਜਯੰਤੀ ਗਾਈ ਜਾਂਦੀ ਹੈ ਕ੍ਰਿਸ਼ਨ ਜਯੰਤੀ ਵੀ ਮਨਾਉਂਦੇ ਹਨ, ਉਨ੍ਹਾਂ ਦੀ ਤਾਂ ਵੇਲਾ ਵੀ ਦੱਸਦੇ ਹਨ ਫਲਾਣੇ ਸਮੇਂ ਮਾਤਾ ਦੇ ਗਰਭ ਤੋਂ ਜਨਮ ਹੋਇਆ। ਸਤਿਯੁਗ ਵਿੱਚ ਜਨਮ ਤਾਂ ਜਰੂਰ ਮਾਤਾ ਦੇ ਗਰਭ ਤੋਂ ਲਿੱਤਾ ਹੋਵੇਗਾ। ਕ੍ਰਿਸ਼ਨ ਜਯੰਤੀ ਹੁੰਦੀ ਹੈ ਸਤਿਯੁਗ ਨਵੀਂ ਦੁਨੀਆਂ ਵਿੱਚ, ਫਿਰ ਪੁਨਰਜਨਮ ਵਿੱਚ ਆਉਣ ਲੱਗਾ। ਬਾਬਾ ਸਿਰਫ ਇੱਕ ਦੀ ਗੱਲ ਨਹੀਂ ਕਰਦੇ। ਕ੍ਰਿਸ਼ਨਪੁਰੀ ਸੋ ਵਿਸ਼ਨੂੰਪੁਰੀ। ਰਾਜੇ ਉਤਰਦੇ ਹਨ ਤਾਂ ਸਾਰੀ ਡਾਈਨੈਸਟੀ ਉਤਰਦੀ ਹੈ । ਉਸ ਵਿੱਚ ਰਾਜਾ - ਰਾਣੀ ਪ੍ਰਜਾ ਸਭ ਆ ਜਾਂਦੇ ਹਨ। ਜਦੋੰ ਚੰਦ੍ਰਵੰਸ਼ੀ ਦਾ ਰਾਜ ਹੁੰਦਾ ਹੈ ਤਾਂ ਸੂਰਜ਼ਵੰਸ਼ੀ ਦਾ ਰਾਜ ਪਾਸਟ ਹੋ ਗਿਆ। ਟਰਾਂਸਫਰ ਹੋਕੇ ਚੰਦ੍ਰਵੰਸ਼ੀਆਂ ਨੂੰ ਮਿਲਦਾ ਹੈ ਫਿਰ ਵੈਸ਼ਵੰਸ਼ੀਆਂ ਨੂੰ ਮਿਲਦਾ ਹੈ।

ਹੁਣ ਤੁਸੀਂ ਸਮਝਦੇ ਹੋ - ਅਸੀਂ ਬ੍ਰਾਹਮਣ ਕੁਲ ਦੇ ਹਾਂ ਚੋਟੀ। ਚੋਟੀ ਦੇ ਉੱਪਰ ਹੈ ਬਾਪ। ਅਸੀਂ ਪਹਿਲੇ ਬ੍ਰਾਹਮਣ ਸੀ ਫਿਰ ਸ਼ੂਦ੍ਰ ਅਥਵਾ ਪੈਰ ਬਣੇ। ਪੈਰ ਤੋਂ ਇੱਕਦਮ ਚੋਟੀ ਬਣਦੇ ਹਾਂ। ਪਹਿਲੇ ਸ਼ਿਵਬਾਬਾ ਫਿਰ ਹੈ ਚੋਟੀ। ਬਾਬਾ ਨੇ ਤੁਹਾਨੂੰ ਬ੍ਰਾਹਮਣ ਬਣਾਇਆ ਹੈ। ਹੁਣ ਤੁਸੀਂ ਸ਼ਿਵਬਾਬਾ ਨੂੰ ਬਾਬਾ - ਬਾਬਾ ਕਹਿੰਦੇ ਹੋ। ਇਸ ਹਿਸਾਬ ਨਾਲ ਪੋਤਰੇ - ਪੋਤਰੀਆਂ ਹੋ ਗਏ। ਤੁਸੀਂ ਜਾਣਦੇ ਹੋ ਕਿ ਅਸੀਂ ਸਭ ਬ੍ਰਾਹਮਾ ਦੀ ਸੰਤਾਨ ਹਾਂ - ਬ੍ਰਾਹਮਣ - ਬ੍ਰਾਹਮਣੀਆਂ। ਇੱਕ ਬਾਪ ਦੇ ਅਸੀਂ ਸਭ ਬੱਚੇ ਹਾਂ। ਭਰਾ - ਭੈਣਾਂ ਕਦੇ ਕ੍ਰਿਮੀਨਲ ਅਸਾਲਟ ਕਰ ਨਹੀਂ ਸਕਦੇ। ਕਿੰਨੇਂ ਢੇਰ ਬੱਚੇ ਸਭ ਕਹਿੰਦੇ ਹਨ ਬਾਬਾ… ਤਾਂ ਇੰਨੇ ਸਭ ਝੂਠੇ ਥੋੜੀ ਹੋ ਸਕਦੇ ਹਨ। ਸਭਦਾ ਬਾਪ ਤਾਂ ਉਹ ਹੀ ਨਿਰਾਕਾਰ ਸ਼ਿਵ ਅਤੇ ਸਾਕਾਰ ਪ੍ਰਜਾਪਿਤਾ ਹੈ, ਬਸ। ਇੱਕ ਬਾਪ ਦੇ ਬੱਚੇ ਭਰਾ - ਭੈਣ ਠਹਿਰੇ। ਤੁਹਾਨੂੰ ਪਵਿੱਤਰ ਜਰੂਰ ਬਣਨਾ ਹੈ। ਇਸਤਰੀ - ਪੁਰਸ਼ ਪਵਿੱਤਰ ਕਿਵੇਂ ਬਣੇ, ਇਸਲਈ ਇਹ ਯੁਕਤੀ ਡਰਾਮਾ ਵਿੱਚ ਨੂੰਦੀ ਹੋਈ ਹੈ। ਇੱਥੇ ਸਿਰਫ ਬ੍ਰਹਮਾਕੁਮਾਰ - ਕੁਮਾਰੀਆਂ ਹਨ। ਕੋਈ ਸ਼ੂਦ੍ਰ ਕੁਮਾਰ - ਕੁਮਾਰੀ ਹੈ ਨਹੀਂ। ਉਹ ਹੈ ਪਤਿਤ, ਸ਼ੂਦ੍ਰ, ਤੁੱਛ ਬੁੱਧੀ ਕਿਉਂਕਿ ਬਾਪ ਨੂੰ ਨਹੀਂ ਜਾਣਦੇ ਹਨ। ਕਹਿੰਦੇ ਹਨ ਓ ਗੌਡ ਫਾਦਰ। ਅੱਛਾ, ਉਨ੍ਹਾਂ ਦਾ ਆਕੂਪੇਸ਼ਨ ਪਤਾ ਹੈ? ਨਾਮ, ਰੂਪ, ਦੇਸ਼, ਕਾਲ ਦੱਸੋ। ਉਨ੍ਹਾਂ ਦੀ ਜੀਵਨ ਕਹਾਣੀ ਦੱਸੋ। ਜੇਕਰ ਨਹੀਂ ਜਾਣਦੇ ਹੋ ਤਾਂ ਨਾਸਤਿਕ ਠਹਿਰੇ। ਰਚਤਾ ਅਤੇ ਰਚਨਾ ਦੇ ਆਦਿ - ਮੱਧ - ਅੰਤ ਨੂੰ ਨਹੀਂ ਜਾਣਦੇ। ਉਹ ਹੈ ਹੀ ਪਤਿਤ ਦੁਨੀਆਂ। ਸਤਿਯੁਗ ਪਾਵਨ ਦੁਨੀਆਂ, ਕਲਯੁਗ ਨੂੰ ਪਤਿਤ ਦੁਨੀਆਂ ਕਿਹਾ ਜਾਂਦਾ ਹੈ। ਇਸ ਸਮੇਂ ਬਿਲਕੁਲ ਤਮੋਪ੍ਰਧਾਨ ਹੈ, ਇਨ੍ਹਾਂ ਨੂੰ ਰੋਰਵ ਨਰਕ ਕਿਹਾ ਜਾਂਦਾ ਹੈ। ਇਨ੍ਹਾਂ ਦੀ ਵੀ ਸਟੇਜੇਸ ਹੁੰਦੀ ਹੈ। ਦਵਾਪਰ ਤੋਂ ਨਰਕ ਬਣਨਾ ਸ਼ੁਰੂ ਹੁੰਦਾ ਹੈ ਫਿਰ ਵ੍ਰਿਧੀ ਨੂੰ ਪਾਉਂਦਾ ਹੈ। ਭਗਤੀ ਵੀ ਪਹਿਲੇ ਸਤੋਪ੍ਰਧਾਨ ਅਵਿੱਭਚਾਰੀ ਸੀ ਫਿਰ ਸਤੋ ਰਜੋ ਤਮੋ ਹੁੰਦੀ ਹੈ। ਤੁਸੀਂ ਵੇਖਿਆ ਹੋਵੇਗਾ ਜਿੱਥੇ 3 ਰਸਤੇ ਮਿਲਦੇ ਹਨ ਉਸ ਨੂੰ ਟਿਵੇਟਾ ਕਹਿੰਦੇ ਹਨ। ਉਸ ਤੇ ਤੇਲ ਆਦਿ ਚੜ੍ਹਾਉਂਦੇ ਹਨ, ਮੱਥਾ ਝੁਕਾਉਂਦੇ ਹਨ। ਹੁਣ ਕਿੱਥੇ ਸ਼ਿਵਬਾਬਾ ਦੀ ਪੂਜਾ ਕਿੱਥੇ ਟਿਵੇਟੇ ਦੀ। ਇਸ ਨੂੰ ਕਿਹਾ ਜਾਂਦਾ ਹੈ ਤਮੋਪ੍ਰਧਾਨ ਭਗਤੀ। ਪਾਣੀ ਦੀ ਵੀ ਪੂਜਾ ਕਰਦੇ ਹਨ, ਪਤਿਤ - ਪਾਵਨੀ ਗੰਗਾ ਬਹੁਤ ਗਾਉਂਦੇ ਹਨ। ਹੁਣ ਪਤਿਤ - ਪਾਵਨ ਕੌਣ? ਪਾਣੀ ਦੀ ਗੰਗਾ ਕਿਵੇਂ ਪਤਿਤ - ਪਾਵਨ ਹੋ ਸਕਦੀ ਹੈ! ਉਹ ਤਾਂ ਪਾਣੀ ਹੈ ਨਾ। ਪਤਿਤ - ਪਾਵਨ ਤਾਂ ਬਾਪ ਹੈ। ਸ਼ਿਵ ਜਯੰਤੀ ਵੀ ਭਾਰਤ ਵਿੱਚ ਹੁੰਦੀ ਹੈ ਤਾਂ ਜਰੂਰ ਭਾਰਤ ਵਿੱਚ ਹੀ ਆਉਂਦਾ ਹੋਵੇਗਾ - ਪਤਿਤਾਂ ਨੂੰ ਪਾਵਨ ਦੇਵਤਾ ਬਣਾਉਣ। ਬ੍ਰਹਮਾ ਤਨ ਵਿੱਚ ਆਕੇ ਮਨੁੱਖਾਂ ਨੂੰ ਦੇਵਤਾ ਬਣਾਉਂਦੇ ਹਨ। ਇੱਥੇ ਤੁਸੀਂ ਆਉਂਦੇ ਹੀ ਹੋ ਪਤਿਤ ਤੋਂ ਪਾਵਨ ਬਨਾਉਣ। ਜਿਵੇਂ ਤੁਹਾਡੀ ਦੋ ਭੁਜਾਵਾਂ ਹਨ ਉਵੇਂ ਉਨ੍ਹਾਂ ਦੀ ਵੀ ਦੋ ਭੁਜਾਵਾਂ ਹਨ। 4 - 8 ਭੁਜਾ ਵਾਲਾ ਕੋਈ ਮਨੁੱਖ ਹੁੰਦਾ ਨਹੀਂ। ਇਹ ਅਲੰਕਾਰ ਦੇ ਦਿੱਤੇ ਹਨ। ਚਤੁਰਭੁੱਜ ਵਿਖਾਇਆ ਹੈ - ਪ੍ਰਵ੍ਰਿਤੀ ਵਿਖਾਉਣ ਦੇ ਲਈ। ਵਿਸ਼ਨੂੰਪੁਰੀ, ਲਕਸ਼ਮੀ - ਨਾਰਾਇਣ ਦੀ ਪੂਰੀ ਨੂੰ ਕਿਹਾ ਜਾਂਦਾ ਹੈ। ਵੈਸ਼ਨਵ ਅੱਖਰ ਵੀ ਵਿਸ਼ਨੂੰ ਤੋਂ ਨਿਕਲਿਆ ਹੈ। ਦੇਵਤੇ ਵੈਸ਼ਨਵ ਸਨ। ਵੱਲਭਚਾਰੀ ਵੈਸ਼ਨਵ ਹੁੰਦੇ ਹਨ ਵੇਜੀਟੇਰੀਯਨ, ਉਹ ਕੋਈ ਨਿਰਵਿਕਾਰੀ ਨਹੀਂ ਹੁੰਦੇ ਹਨ। ਉਨ੍ਹਾਂ ਦੀ ਵੱਡੀ ਹਵੇਲੀਆਂ ਹੁੰਦੀਆਂ ਹਨ। ਵੈਸ਼ਨਵ ਦਾ ਅਰਥ ਹੀ ਨਹੀਂ ਸਮਝਦੇ। ਵਿਸ਼ਨੂਪੁਰੀ ਵਿੱਚ ਰਹਿਣ ਵਾਲਿਆਂ ਨੂੰ ਵੈਸ਼ਨਵ ਕਿਹਾ ਜਾਂਦਾ ਹੈ। ਵੈਸ਼ਨਵ ਪਵਿੱਤਰ ਨੂੰ ਕਿਹਾ ਜਾਂਦਾ ਹੈ। ਰਾਧੇ - ਕ੍ਰਿਸ਼ਨ ਦਾ ਵੱਖ ਮੰਦਿਰ। ਲਕਸ਼ਮੀ - ਨਰਾਇਣ ਦਾ ਵੱਖ ਮੰਦਿਰ ਬਣਾ ਦਿੱਤਾ ਹੈ। ਭਾਰਤਾਸੀ ਜਾਣਦੇ ਹੀ ਨਹੀਂ ਕਿ ਉਨ੍ਹਾਂ ਵਿੱਚ ਕੀ ਫਰਕ ਹੈ। ਰਾਧੇ - ਕ੍ਰਿਸ਼ਨ ਹੀ ਲਕਸ਼ਮੀ - ਨਾਰਾਇਣ ਬਣਦੇ ਹਨ, ਇਹ ਕਿਸੇ ਨੂੰ ਵੀ ਪਤਾ ਨਹੀਂ। ਉਹ ਹੈ ਬਚਪਨ ਦਾ ਰੂਪ। ਉਹ ਹੈ ਵੱਡੇ ਪਨ ਦਾ ਰੂਪ। ਲਕਸ਼ਮੀ - ਨਾਰਾਇਣ ਦੇ ਛੋਟੇਪਨ ਦੇ ਚਿੱਤਰ ਕੋਈ ਹਨ ਨਹੀਂ। ਲਕਸ਼ਮੀ- ਨਾਰਾਇਣ ਨੂੰ ਸਤਿਯੁਗ ਵਿੱਚ, ਰਾਧੇ - ਕ੍ਰਿਸ਼ਨ ਨੂੰ ਦਵਾਪਰ ਵਿੱਚ ਲੈ ਗਏ ਹਨ। ਹੁਣ ਤੁਸੀਂ ਰਚਤਾ ਬਾਪ ਅਤੇ ਰਚਨਾ ਦੇ ਆਦਿ - ਮੱਧ - ਅੰਤ ਨੂੰ ਜਾਣ ਗਏ ਹੋ। ਬਾਬਾ ਝਾੜ ਦਾ ਵੀ ਰਾਜ਼ ਸਮਝਾਉਂਦੇ ਹਨ। ਡਰਾਮਾ ਦਾ ਵੀ ਰਾਜ਼ ਸਮਝਾਉਂਦੇ ਹਨ। ਝਾੜ ਨੂੰ ਵੇਖਣ ਨਾਲ ਸਮਝਣਗੇ ਕਿ ਸ਼ੰਕਰਾਚਾਰਯ ਤਾਂ ਕਲਯੁਗ ਵਿੱਚ ਆਉਂਦੇ ਹਨ। ਸੰਨਿਆਸੀਆਂ ਦੀ ਡਾਇਨੈਸਟੀ ਸਤਿਯੁਗ ਵਿੱਚ ਤਾਂ ਹੋ ਨਹੀਂ ਸਕਦੀ। ਸਭ ਭਗਵਾਨ ਦੇ ਬੱਚੇ ਹਨ ਤਾਂ ਸ੍ਵਰਗਵਾਸੀ ਹੋਣੇ ਚਾਹੀਦੇ ਹਨ । ਪਰ ਸ੍ਵਰਗਵਾਸੀ ਤਾਂ ਸਭ ਹੁੰਦੇ ਨਹੀਂ ਹਨ, ਸਿਰਫ ਦੇਵਤਾ ਹੀ ਹੁੰਦੇ ਹਨ। ਹੁਣ ਤੁਸੀਂ ਬ੍ਰਾਹਮਣ ਵੰਸ਼ੀ ਬਣੇ ਹੋ ਫਿਰ ਦੇਵਤਾ ਬਣੋਂਗੇ। ਪਵਿੱਤਰ ਜਰੂਰ ਬਣਨਾ ਹੈ।

ਤੁਸੀਂ ਜਾਣਦੇ ਹੋ ਛੋਟੇ ਵੱਡੇ ਸਭ ਬ੍ਰਹਮਾਕੁਮਾਰ - ਕੁਮਾਰੀਆਂ ਹਨ। ਦੋਨੋ ਕਹਿੰਦੇ ਹਨ - ਬਾਬਾ ਅਸੀਂ ਤੁਹਾਡੇ ਬੱਚੇ ਹਾਂ, ਬ੍ਰਾਹਮਣ ਹਾਂ। ਇਹ ਹੈ ਬਾਪਦਾਦਾ - ਆਦਿ ਦੇਵ ਬ੍ਰਹਮਾ ਅਤੇ ਸ਼ਿਵਬਾਬਾ। ਤੁਸੀਂ ਜਾਣਦੇ ਹੋ ਅਸੀਂ ਬ੍ਰਹਮਾ ਬਾਬਾ ਅਤੇ ਸ਼ਿਵਬਾਬਾ ਦੇ ਸਾਹਮਣੇ ਬੈਠੇ ਹਾਂ। ਬਾਪ ਕਹਿੰਦੇ ਹਨ - ਮੈਨੂੰ ਯਾਦ ਕਰੋ ਤਾਂ ਪਤਿਤ ਤੋਂ ਪਾਵਨ ਬਣ ਜਾਵੋਗੇ। ਅਸੀਂ ਵਰਸਾ ਸ਼ਿਵਬਾਬਾ ਤੋਂ ਲੈਂਦੇ ਹਾਂ। ਸ਼ਿਵਬਾਬਾ ਸਾਡਾ ਬਾਪ ਵੀ ਹੈ, ਪਤਿਤ - ਪਾਵਨ ਵੀ ਹੈ, ਗੁਰੂ ਵੀ ਹੈ। ਹੁਣ ਇਹ ਹੈ ਸੰਗਮਯੁਗ। ਪਤਿਤ ਤੋਂ ਪਾਵਨ ਬਣਨ ਦਾ ਮੇਲਾ। ਪਤਿਤ - ਪਾਵਨ ਦਵਾਰਾ ਹੀ ਪਾਵਨ ਬਣਦੇ ਹਾਂ। ਸੰਗਮ ਤੇ ਨਦੀਆਂ ਅਤੇ ਸਾਗਰ ਦਾ ਮੇਲਾ ਹੈ। ਨਦੀਆਂ ਦਾ ਮੇਲਾ ਤਾਂ ਹੁੰਦਾ ਨਹੀਂ। ਹੁਣ ਗਿਆਨ ਸਾਗਰ ਅਤੇ ਤੁਸੀਂ ਆਤਮਾਵਾਂ (ਬੱਚਿਆਂ) ਦਾ ਮੇਲਾ ਲੱਗਦਾ ਹੈ। ਤੁਸੀਂ ਆਏ ਹੋ - ਗਿਆਨ ਸਾਗਰ ਦੇ ਕੋਲ। ਗਿਆਨ ਗੰਗਾਵਾਂ ਤੁਸੀਂ ਗਿਆਨ ਸਾਗਰ ਤੋਂ ਨਿਕਲੀ ਹੋਈ ਹੋ। ਤੁਸੀਂ ਗਿਆਨ ਸਨਾਨ ਕਰਾਏ ਪਾਵਨ ਬਣਾਉਂਦੇ ਹੋ, ਯੋਗ ਸਿਖਾਉਂਦੇ ਹੋ। ਸਾਗਰ ਦਾ ਪਰਿਚੈ ਦੇ ਤੁਸੀਂ ਇੱਥੇ ਲੈ ਆਏ ਹੋ ਮੇਲੇ ਤੇ। ਇਸ ਸਮੇਂ ਤੁਸੀਂ ਜੱਦ ਬ੍ਰਾਹਮਣ ਬਣਦੇ ਹੋ ਤਾਂ ਤੁਹਾਨੂੰ 3 ਬਾਪ ਹਨ। ਲੌਕਿਕ ਪਿਤਾ ਵੀ ਹੈ ਅਤੇ ਪ੍ਰਜਾਪਿਤਾ ਵੀ ਹੈ ਫਿਰ ਸ਼ਿਵਬਾਬਾ ਵੀ ਹੈ। ਭਗਤੀ ਮਾਰਗ ਵਿੱਚ ਦੋ ਪਿਤਾ ਹੁੰਦੇ ਹਨ। ਸਤਿਯੁਗ ਵਿੱਚ ਇੱਕ ਪਿਤਾ ਹੋਵੇਗਾ। ਇਹ ਸਮਝਣ ਦੀਆਂ ਗੱਲਾਂ ਹਨ। ਹੁਣ ਤੁਹਾਡੀ ਆਤਮਾ ਕਹਿੰਦੀ ਹੈ ਮੇਰਾ ਤਾਂ ਇੱਕ ਸ਼ਿਵਬਾਬਾ ਦੂਸਰਾ ਨਾ ਕੋਈ। ਮਿੱਤਰ ਸਬੰਧੀ ਆਦਿ ਹੁੰਦੇਂ ਹੋਏ ਵੀ ਕਹਿੰਦੇ ਹਨ ਮੇਰਾ ਤਾਂ ਇੱਕ ਸ਼ਿਵਬਾਬਾ ਹੈ। ਉਨ੍ਹਾਂ ਦੀ ਯਾਦ ਤੋਂ ਹੀ ਪਤਿਤ ਤੋਂ ਪਾਵਨ ਬਣਨਾ ਹੈ। ਆਤਮਾ ਜਾਣਦੀ ਹੈ ਉਹ ਸਾਡਾ ਬਾਪ ਵੀ ਹੈ, ਟੀਚਰ ਵੀ ਹੈ, ਸਤਿਗੁਰੂ ਵੀ ਹੈ। ਸਾਡੀ ਆਤਮਾ ਨੂੰ ਬਾਪ ਲੈਣ ਆਏ ਹਨ। ਬ੍ਰਹਮਾ ਤਨ ਵਿੱਚ ਪ੍ਰਵੇਸ਼ ਕਰ ਪਾਵਨ ਬਣਾਉਂਦੇ ਹਨ। ਤੁਹਾਨੂੰ ਸਭ ਨੂੰ ਲੈ ਜਾਨ ਦੇ ਲਈ ਬਾਪ ਆਏ ਹਨ। ਤੁਸੀਂ ਸਭ ਨੂੰ ਮੌਤ ਦੇਣ ਆਇਆ ਹਾਂ। ਨਰਕਵਾਸੀ ਤੋਂ ਸ੍ਵਰਗਵਾਸੀ ਬਣਨ ਦੇ ਲਈ ਜਰੂਰ ਮਰਨਾ ਪਵੇ ਨਾ। ਤੁਹਾਡੀ ਇਸ ਦੇਹ ਨੂੰ ਖਤਮ ਕਰਾਏ ਬਾਕੀ ਆਤਮਾਵਾਂ ਨੂੰ ਲੈ ਜਾਵਾਂਗਾ। ਬਾਪ ਕਹਿੰਦੇ ਹਨ - ਤੁਹਾਨੂੰ ਜੀਯਦਾਨ ਦਿੰਦਾ ਹਾਂ। ਇਹ ਮਹਾਭਾਰਤ ਲੜਾਈ ਹੈ ਨਾ। ਸਭ ਦਾ ਵਿਨਾਸ਼ ਹੋਵੇਗਾ। ਨਹੀਂ ਤਾਂ ਕਿਵੇਂ ਲੈ ਜਾਵਾਂਗਾ। ਆਤਮਾਵਾਂ ਨੂੰ ਪਵਿੱਤਰ ਬਣਾਏ ਘਰ ਲੈ ਜਾਂਦਾ ਹਾਂ। ਉਹ ਤਾਂ ਸ਼ਾਂਤੀਧਾਮ ਹੈ। ਸਤਿਯੁਗ ਆਵੇਗਾ ਤਾਂ ਕਲਯੁਗ ਜਰੂਰ ਵਿਨਾਸ਼ ਹੋਵੇਗਾ ਇਸ ਦੇ ਲਈ ਮਹਾਭਾਰਤ ਲੜਾਈ ਮਸ਼ਹੂਰ ਹੈ। ਲਗਦੀ ਵੀ ਹੈ ਸੰਗਮ ਤੇ ਹੈ ਜੱਦ ਕਿ ਤੁਸੀਂ ਮਨੁੱਖ ਤੋਂ ਦੇਵਤਾ ਬਣਦੇ ਹੋ। ਅੱਛਾ!

ਮਿੱਠੇ- ਮਿੱਠੇ ਸਿੱਕੀਲਧੇ ਬੱਚਿਆਂ ਪ੍ਰਤੀ ਮਾਤ ਪਿਤਾ ਬਾਪ ਦਾਦਾ ਦਾ ਯਾਦ ਪਿਆਰ ਅਤੇ ਗੁਡਮੋਰਨਿੰਗ। ਰੂਹਾਨੀ ਬਾਪ ਦੀ ਰੂਹਾਨੀ ਬੱਚਿਆਂ ਨੂੰ ਨਮਸਤੇ।

ਧਾਰਨਾ ਲਈ ਮੁੱਖ ਸਾਰ:-
1. ਗਿਆਨ ਸਾਗਰ ਵਿੱਚ ਗਿਆਨ ਸਨਾਨ ਕਰ ਖੁਦ ਨੂੰ ਪਾਵਨ ਬਣਾਉਣਾ ਹੈ। ਮਿੱਤਰ - ਸੰਬੰਧੀਆਂ ਦੇ ਨਾਲ ਰਹਿੰਦੇ ਬੁੱਧੀ ਵਿੱਚ ਰਹੇ ਮੇਰਾ ਤਾਂ ਇੱਕ ਸ਼ਿਵਬਾਬਾ ਦੂਜਾ ਨਾ ਕੋਈ।

2. ਵਿਸ਼ਨੂੰਪੁਰੀ ਵਿੱਚ ਚਲਣ ਦੇ ਲਈ ਪੱਕਾ ਵੈਸ਼ਨਵ ਮਤਲਬ ਪਵਿੱਤਰ ਬਣਨਾ ਹੈ। ਨਰਕ ਤੋਂ ਜਿੰਉਂਦੇ ਜੀ ਮਰਕੇ ਬੁੱਧੀਯੋਗ ਸ੍ਵਰਗ ਵਿੱਚ ਲਗਾਉਣਾ ਹੈ।

ਵਰਦਾਨ:-
ਇੱਕ ਲਗਨ , ਇੱਕ ਭਰੋਸਾ , ਇਕਰਸ ਅਵਸਥਾ ਦ੍ਵਾਰਾ ਸਦਾ ਨਿਰਵਿਘਨ ਬਣਨ ਵਾਲੇ ਨਿਵਾਰਨ ਸਵਰੂਪ ਭਵ।

ਸਦਾ ਇੱਕ ਬਾਪ ਦੀ ਲਗਨ, ਬਾਪ ਦੇ ਕਰਤੱਵ ਦੀ ਲਗਨ ਵਿਚ ਅਜਿਹੇ ਮਗਨ ਰਹੋ ਜੋ ਸੰਸਾਰ ਵਿਚ ਕੋਈ ਵੀ ਚੀਜ਼ ਜਾਂ ਵਿਅਕਤੀ ਹੈ ਵੀ - ਇਹ ਅਨੁਭਵ ਹੀ ਨਾ ਹੋਵੇ। ਇਵੇਂ ਇੱਕ ਲਗਨ, ਇੱਕ ਭਰੋਸੇ ਵਿਚ, ਇਕਰਸ ਅਵਸਥਾ ਵਿਚ ਰਹਿਣ ਵਾਲੇ ਬੱਚੇ ਸਦਾ ਨਿਰਵਿਘਨ ਬਣ ਚੜਦੀ ਕਲਾ ਦਾ ਅਨੁਭਵ ਕਰਦੇ ਹਨ। ਉਹ ਕਾਰਣ ਨੂੰ ਪ੍ਰੀਵਰਤਨ ਕਰ ਨਿਵਾਰਨ ਰੂਪ ਬਣਾ ਦਿੰਦੇ ਹਨ। ਕਾਰਣ ਨੂੰ ਦੇਖ ਕਮਜੋਰ ਨਹੀਂ ਬਣਦੇ, ਨਿਵਾਰਨ ਸਵਰੂਪ ਬਣ ਜਾਂਦੇ ਹਨ।

ਸਲੋਗਨ:-
ਪ੍ਰਸ਼ੰਸ਼ਾ ਦੇ ਆਧਾਰ ਤੇ ਪ੍ਰਸੰਨਤਾ ਅਲਪਕਾਲ ਦੀ ਰਹਿੰਦੀ ਹੈ

ਇਹ ਅਵਿਅਕਤ ਇਸ਼ਾਰੇ :- ਜਵਾਲਾ ਸਵਰੂਪ ਸਥਿਤੀ ਵਿਚ ਰਹਿ ਸ਼ਕਤੀਸ਼ਾਲੀ ਯਾਦ ਦਾ ਅਨੁਭਵ ਕਰੋ।

ਜਵਾਲਾ ਸਵਰੂਪ ਦੀ ਸਥਿਤੀ ਦਾ ਅਨੁਭਵ ਕਰਨ ਦੇ ਲਈ ਨਿਰੰਤਰ ਯਾਦ ਦੀ ਜਵਾਲਾ ਪ੍ਰਜਵਲਿਤ ਰਹੇ ਇਸ ਦੀ ਸਹਿਜ ਵਿਧੀ ਹੈ - ਸਦਾ ਆਪਣੇ ਨੂੰ “ ਸਾਰਥੀ” ਅਤੇ “ਸਾਕਸ਼ੀ” ਸਮਝਕੇ ਚੱਲੋ। ਆਤਮਾ ਇਸ ਰਥ ਦੀ ਸਾਰਥੀ ਹੈ - ਇਹ ਸਮ੍ਰਿਤੀ ਖੁਦ ਹੀ ਇਸ ਰਥ ( ਦੇਹ) ਤੋਂ ਅਤੇ ਕਿਸੇ ਵੀ ਤਰ੍ਹਾਂ ਦੇ ਦੇਹਭਾਨ ਤੋਂ ਨਿਆਰਾ ਬਣਾ ਦਿੰਦੀ ਹੈ। ਖੁਦ ਨੂੰ ਸਾਰਥੀ ਸਮਝਣ ਨਾਲ ਸਰਵ ਕਰਮਿੰਦਰੀਆਂ ਆਪਣੇ ਕੰਟਰੋਲ ਵਿਚ ਰਹਿੰਦਿਆਂ ਹਨ। ਸੂਕਸ਼ਮ ਸ਼ਕਤੀਆਂ “ ਮਨ - ਬੁੱਧੀ - ਸੰਸਕਾਰ” ਵੀ ਆਰਡਰ ਪ੍ਰਮਾਣ ਰਹਿੰਦੇ ਹਨ।