25.09.24        Punjabi Morning Murli        Om Shanti         BapDada         Madhuban


ਮਿੱਠੇ ਬੱਚੇ:- ਬੇਹੱਦ ਦੀ ਸਕਾਲਰਸ਼ਿਪ ਲੈਣੀ ਹੈ ਤਾਂ ਅਭਿਆਸ ਕਰੋ - ਇੱਕ ਬਾਪ ਤੋਂ ਸਿਵਾਏ ਹੋਰ ਕੋਈ ਯਾਦ ਨਾ ਆਏ”

ਪ੍ਰਸ਼ਨ:-
ਬਾਪ ਦਾ ਬਣਨ ਤੋਂ ਬਾਦ ਵੀ ਜੇ ਖੁਸ਼ੀ ਨਹੀਂ ਰਹਿੰਦੀ ਹੈ ਤਾਂ ਉਸਦਾ ਕਾਰਨ ਕੀ ਹੈ?

ਉੱਤਰ:-
1- ਬੁੱਧੀ ਵਿੱਚ ਪੂਰਾ ਗਿਆਨ ਨਹੀਂ ਰਹਿੰਦਾ। 2- ਬਾਪ ਦੀ ਪੂਰੀ ਤਰ੍ਹਾਂ ਯਾਦ ਨਹੀਂ ਰਹਿੰਦੀ। ਯਾਦ ਨਾ ਕਰਨ ਦੇ ਕਾਰਨ ਮਾਇਆ ਧੋਖਾ ਦਿੰਦੀ ਹੈ ਇਸ ਲਈ ਖੁਸ਼ੀ ਨਹੀਂ ਰਹਿੰਦੀ। ਤੁਸੀਂ ਬੱਚਿਆਂ ਦੀ ਬੁੱਧੀ ਵਿੱਚ ਨਸ਼ਾ ਰਹੇ - ਬਾਪ ਸਾਨੂੰ ਵਿਸ਼ਵ ਦਾ ਮਾਲਿਕ ਬਣਾਉਂਦੇ ਹਨ, ਤੇ ਸਦਾ ਹੁਲਾਸ ਅਤੇ ਖੁਸ਼ੀ ਰਹੇ। ਬਾਪ ਦਾ ਜੋ ਵਰਸਾ ਹੈ - ਪਵਿੱਤਰਤਾ, ਸੁੱਖ ਅਤੇ ਸ਼ਾਂਤੀ, ਇਸ ਵਿੱਚ ਫੁੱਲ ਬਣੋ ਤਾਂ ਖੁਸ਼ੀ ਰਹੇਗੀ।

ਓਮ ਸ਼ਾਂਤੀ
ਓਮ ਸ਼ਾਂਤੀ ਦਾ ਅਰਥ ਤਾਂ ਬੱਚਿਆਂ ਨੂੰ ਚੰਗੀ ਰੀਤੀ ਪਤਾ ਹੈ - ਮੈਂ ਆਤਮਾ, ਇਹ ਮੇਰਾ ਸ਼ਰੀਰ। ਇਹ ਚੰਗੀ ਤਰ੍ਹਾਂ ਯਾਦ ਕਰੋ। ਭਗਵਾਨ ਮਤਲਬ ਆਤਮਾਵਾਂ ਦਾ ਬਾਪ ਸਾਨੂੰ ਪੜ੍ਹਾਉਂਦੇ ਹਨ। ਇਵੇਂ ਕਦੀ ਸੁਣਿਆ ਹੈ? ਉਹ ਤਾਂ ਸਮਝਦੇ ਹਨ ਸ਼੍ਰੀ ਕ੍ਰਿਸ਼ਨ ਪੜ੍ਹਾਉਂਦੇ ਹਨ, ਪਰ ਉਸਦਾ ਨਾਮ - ਰੂਪ ਤਾਂ ਹੈ ਨਹੀਂ। ਇਹ ਤਾਂ ਪੜ੍ਹਾਉਣ ਵਾਲਾ ਹੈ ਨਿਰਾਕਾਰ ਬਾਪ। ਆਤਮਾ ਸੁਣਦੀ ਹੈ ਤਾਂ ਪ੍ਰਮਾਤਮਾ ਸੁਣਾਉਂਦੇ ਹਨ। ਇਹ ਨਵੀਂ ਗੱਲ ਹੈ ਨਾ। ਵਿਨਾਸ਼ ਤਾਂ ਹੋਣਾ ਹੀ ਹੈ ਨਾ। ਇੱਕ ਹੈ ਵਿਨਾਸ਼ ਕਾਲੇ ਵਿਪ੍ਰੀਤ ਬੁੱਧੀ, ਦੂਸਰੇ ਹਨ ਵਿਨਾਸ਼ ਕਾਲੇ ਪ੍ਰੀਤ ਬੁੱਧੀ। ਪਹਿਲਾਂ ਤੁਸੀਂ ਵੀ ਕਹਿੰਦੇ ਸੀ ਈਸ਼ਵਰ ਸ੍ਰਵਵਿਆਪੀ ਹੈ, ਪੱਥਰ - ਭਿੱਤਰ ਵਿੱਚ ਹਨ। ਇਨ੍ਹਾਂ ਗੱਲਾਂ ਨੂੰ ਚੰਗੀ ਤਰ੍ਹਾਂ ਸਮਝਣਾ ਹੈ। ਇਹ ਤਾਂ ਸਮਝਾਇਆ ਹੈ ਆਤਮਾ ਅਵਿਨਾਸ਼ੀ ਹੈ, ਸ਼ਰੀਰ ਵਿਨਾਸ਼ੀ ਹੈ। ਆਤਮਾ ਕਦੀ ਘੱਟਦੀ - ਵੱਧਦੀ ਨਹੀਂ ਹੈ। ਉਹ ਹੈ ਇਨ੍ਹੀ ਛੋਟੀ ਆਤਮਾ, ਇਨ੍ਹੀ ਛੋਟੀ ਆਤਮਾ ਹੀ ਜਨਮ ਲੈਕੇ ਸਾਰਾ ਪਾਰ੍ਟ ਵਜਾਉਂਦੀ ਹੈ। ਆਤਮਾ ਸ਼ਰੀਰ ਨੂੰ ਚਲਾਉਂਦੀ ਹੈ। ਉੱਚ ਤੋਂ ਉੱਚ ਬਾਪ ਪੜ੍ਹਾਉਂਦੇ ਹਨ ਤਾਂ ਜ਼ਰੂਰ ਮਰਤਬਾ ਵੀ ਉੱਚ ਮਿਲੇਗਾ। ਆਤਮਾ ਹੀ ਪੜ੍ਹ ਕੇ ਮਰਤਬਾ ਪਾਉਂਦੀ ਹੈ। ਆਤਮਾ ਕੋਈ ਵੇਖੀਂ ਨਹੀਂ ਜਾਂਦੀ ਹੈ। ਬਹੁਤ ਕੋਸ਼ਿਸ਼ ਕਰਦੇ ਹਨ ਕਿ ਵੇਖੀਏ ਆਤਮਾ ਕਿਵੇਂ ਆਉਂਦੀ ਹੈ, ਕਿੱਥੋਂ ਦੀ ਨਿਕਲਦੀ ਹੈ? ਪਰ ਪਤਾ ਨਹੀਂ ਲੱਗਦਾ ਹੈ। ਕਰਕੇ ਕੋਈ ਵੇਖੇ ਵੀ ਤਾਂ ਵੀ ਸਮਝ ਨਹੀਂ ਸਕਣਗੇ। ਇਹ ਤਾਂ ਤੁਸੀਂ ਬੱਚੇ ਸਮਝਦੇ ਹੋ ਆਤਮਾ ਹੀ ਸ਼ਰੀਰ ਵਿੱਚ ਨਿਵਾਸ ਕਰਦੀ ਹੈ। ਆਤਮਾ ਵੱਖ ਹੈ, ਜੀਵ ਵੱਖ ਹੈ। ਆਤਮਾ ਛੋਟੀ - ਵੱਡੀ ਨਹੀਂ ਹੁੰਦੀ ਹੈ। ਜੀਵ ਛੋਟਾ ਤੋਂ ਵੱਡਾ ਹੁੰਦਾ ਹੈ। ਆਤਮਾ ਹੀ ਪਤਿਤ ਤੇ ਪਾਵਨ ਬਣਦੀ ਹੈ। ਆਤਮਾ ਹੀ ਬਾਪ ਨੂੰ ਬੁਲਾਉਂਦੀ ਹੈ - ਹੇ ਪਤਿਤ ਆਤਮਾਵਾਂ ਨੂੰ ਪਾਵਨ ਬਨਾਉਣ ਵਾਲੇ ਬਾਬਾ ਆਓ। ਇਹ ਵੀ ਸਮਝਾਇਆ ਹੈ - ਸਭ ਆਤਮਾਵਾਂ ਹਨ ਬ੍ਰਾਇਡਸ (ਸਿਤਾਵਾਂ) ਅਤੇ ਉਹ ਹੈ ਰਾਮ, ਬ੍ਰਾਇਡਸਗਰੂਮ ਇੱਕ। ਉਹ ਲੋਕੀਂ ਫੇਰ ਸਾਰਿਆਂ ਨੂੰ ਬ੍ਰਾਇਡਗਰੂਮ ਕਹਿ ਦਿੰਦੇ ਹਨ। ਹੁਣ ਬ੍ਰਾਇਡਗਰੂਮ ਸਭ ਵਿੱਚ ਪ੍ਰਵੇਸ਼ ਕਰਨ, ਇਹ ਤਾਂ ਹੋ ਨਹੀਂ ਸਕਦਾ। ਇਹ ਬੁੱਧੀ ਵਿੱਚ ਉਲਟਾ ਗਿਆਨ ਹੋਣ ਦੇ ਕਾਰਨ ਹੀ ਥੱਲੇ ਡਿੱਗਦੇ ਆਏ ਹਨ ਕਿਉਂਕਿ ਬਹੁਤ ਗਲਾਨੀ ਕਰਦੇ, ਪਾਪ ਕਰਦੇ, ਡਿਫੇਮ ਕਰਦੇ ਹਨ। ਬਾਪ ਦੀ ਬਹੁਤ ਭਾਰੀ ਨਿੰਦਾ ਕੀਤੀ ਹੈ। ਬੱਚੇ ਕਦੀ ਬਾਪ ਦੀ ਗਲਾਨੀ ਕਰਣਗੇ ਕੀ? ਪਰ ਅੱਜਕਲ ਵਿਗੜਦੇ ਹਨ ਤਾਂ ਬਾਪ ਨੂੰ ਵੀ ਗਾਲ੍ਹਾਂ ਦੇਣ ਲੱਗ ਜਾਂਦੇ ਹਨ। ਇਹ ਤਾਂ ਹੈ ਬੇਹੱਦ ਦਾ ਬਾਪ। ਆਤਮਾ ਹੀ ਬੇਹੱਦ ਦੇ ਬਾਪ ਦੀ ਗਲਾਨੀ ਕਰਦੀ ਹੈ - ਬਾਬਾ ਤੁਸੀਂ ਕੱਛ - ਮੱਛ ਅਵਤਾਰ ਹੋ। ਸ਼੍ਰੀਕ੍ਰਿਸ਼ਨ ਦੀ ਵੀ ਗਲਾਨੀ ਕੀਤੀ ਹੈ - ਰਾਣੀਆਂ ਨੂੰ ਭਜਾਇਆ, ਇਹ ਕੀਤਾ, ਮੱਖਣ ਚੁੱਕਿਆ। ਹੁਣ ਮੱਖਣ ਆਦਿ ਚੁੱਕਣ ਦੀ ਉਸਨੂੰ ਕੀ ਲੋੜ ਪਈ। ਕਿੰਨੇ ਤਮੋਪ੍ਰਧਾਨ ਬੁੱਧੀ ਬਣ ਗਏ ਹਨ। ਬਾਪ ਕਹਿੰਦੇ ਹਨ ਮੈਂ ਆਕੇ ਤੁਹਾਨੂੰ ਪਾਵਨ ਬਨਾਉਣ ਦੀ ਸਹਿਜ ਯੁਕਤੀ ਦੱਸਦਾ ਹਾਂ। ਬਾਪ ਹੀ ਪਤਿਤ - ਪਾਵਨ ਸਰਵਸ਼ਕਤੀਮਾਨ ਅਥਾਰਟੀ ਹੈ। ਜਿਵੇਂ ਸਾਧੂ - ਸੰਤ ਆਦਿ ਜੋ ਵੀ ਹਨ, ਉਨ੍ਹਾਂ ਨੂੰ ਸ਼ਾਸਤ੍ਰਾ ਦੀ ਅਥਾਰਟੀ ਕਹਿੰਦੇ ਹਨ। ਸ਼ੰਕਰਾਚਾਰਿਆ ਨੂੰ ਵੀ ਵੇਦਾਂ - ਸ਼ਾਸਤ੍ਰਾਂ ਆਦਿ ਦੀ ਅਥਾਰਟੀ ਕਹਾਂਗੇ, ਉਨ੍ਹਾਂ ਦਾ ਕਿੰਨਾ ਭਭਕਾ ਹੁੰਦਾ ਹੈ। ਸ਼ਿਵਚਾਰਿਆ ਦਾ ਤਾਂ ਕੋਈ ਭਭਕਾ ਨਹੀਂ, ਇਨ੍ਹਾਂ ਨਾਲ ਕੋਈ ਪਲਟਣ ਨਹੀਂ। ਇਹ ਤਾਂ ਬੈਠ ਸਾਰੇ ਵੇਦਾਂ - ਸ਼ਾਸਤ੍ਰਾਂ ਦਾ ਸਾਰ ਸੁਣਾਉਂਦੇ ਹਨ। ਜੇਕਰ ਸ਼ਿਵਬਾਬਾ ਭਭਕਾ ਵਖਾਉਂਦੇ ਤਾਂ ਪਹਿਲਾਂ ਇਨ੍ਹਾਂ (ਬ੍ਰਹਮਾ ਦਾ) ਵੀ ਭਭਕਾ ਚਾਹੀਦਾ ਹੈ। ਪਰ ਨਹੀਂ। ਬਾਪ ਕਹਿੰਦੇ ਹਨ ਮੈਂ ਤਾਂ ਤੁਸੀਂ ਬੱਚਿਆਂ ਦਾ ਸਰਵੈਂਟ ਹਾਂ। ਬਾਪ ਇਸ ਵਿੱਚ ਪ੍ਰਵੇਸ਼ ਕਰ ਬੱਚਿਆਂ ਨੂੰ ਸਮਝਾਉਂਦੇ ਹਨ ਕਿ ਬੱਚੇ ਤੁਸੀਂ ਪਤਿਤ ਬਣੇ ਹੋ। ਤੁਸੀਂ ਪਾਵਨ ਬਣ ਫੇਰ 84 ਜਨਮਾਂ ਦੇ ਬਾਦ ਪਤਿਤ ਬਣ ਗਏ ਹੋ। ਇਨ੍ਹਾਂ ਦੀ ਹਿਸਟਰੀ - ਜੋਗ੍ਰਾਫੀ ਫੇਰ ਤੋਂ ਰਿਪੀਟ ਹੋਏਗੀ। ਇੰਨ੍ਹਾਂ ਨੇ ਹੀ 84 ਜਨਮ ਭੋਗੇ ਹਨ। ਫੇਰ ਉਨ੍ਹਾਂ ਨੂੰ ਹੀ ਸਤੋਪ੍ਰਧਾਨ ਬਣਨ ਦੀ ਯੁਕਤੀ ਦੱਸਦੇ ਹਨ। ਬਾਪ ਹੀ ਸਰਵਸ਼ਕਤੀਮਾਨ ਹੈ। ਬ੍ਰਹਮਾ ਦੁਆਰਾ ਸਾਰੇ ਵੇਦਾਂ - ਸ਼ਾਸਤ੍ਰਾਂ ਦਾ ਸਾਰ ਸਮਝਾਉਂਦੇ ਹਨ। ਚਿੱਤਰਾਂ ਵਿੱਚ ਬ੍ਰਹਮਾ ਨੂੰ ਸ਼ਾਸਤ੍ਰ ਵਿਖਾਉਂਦੇ ਹਨ। ਪਰ ਅਸਲ ਵਿੱਚ ਸ਼ਾਸਤ੍ਰਾਂ ਆਦਿ ਦੀ ਗੱਲ ਹੈ ਨਹੀਂ। ਨਾ ਬਾਬਾ ਦੇ ਕੋਲ਼ ਸ਼ਾਸਤ੍ਰ ਹਨ, ਨਾ ਇਨ੍ਹਾਂ ਕੋਲ਼, ਨਾ ਤੁਹਾਡੇ ਕੋਲ਼ ਸ਼ਾਸਤ੍ਰ ਹਨ। ਇਹ ਤਾਂ ਰੋਜ਼ ਤੁਹਾਨੂੰ ਨਵੀਆਂ - ਨਵੀਆਂ ਗੱਲਾਂ ਸੁਣਾਉਂਦੇ ਹਨ। ਇਹ ਤਾਂ ਜਾਣਦੇ ਹੋ ਕਿ ਸਭ ਭਗਤੀ ਮਾਰ੍ਗ ਦੇ ਸ਼ਾਸਤ੍ਰ ਹਨ। ਮੈਂ ਕੋਈ ਸ਼ਾਸਤ੍ਰ ਥੋੜੀ ਹੀ ਸੁਣਾਉਂਦਾ ਹਾਂ। ਮੈਂ ਤਾਂ ਤੁਹਾਨੂੰ ਮੁੱਖ ਨਾਲ ਸੁਣਾਉਂਦਾ ਹਾਂ। ਤੁਹਾਨੂੰ ਰਾਜਯੋਗ ਸਿਖਾਉਂਦਾ ਹਾਂ, ਜਿਸ ਦਾ ਫੇਰ ਭਗਤੀ ਮਾਰ੍ਗ ਵਿੱਚ ਨਾਮ ਗੀਤਾ ਰੱਖ ਦਿੱਤਾ ਹੈ। ਮੇਰੇ ਕੋਲ਼ ਜਾਂ ਤੁਹਾਡੇ ਕੋਲ਼ ਕੋਈ ਗੀਤਾ ਆਦਿ ਹੈ ਕੀ? ਇਹ ਤਾਂ ਪੜ੍ਹਾਈ ਹੈ। ਪੜ੍ਹਾਈ ਵਿੱਚ ਅਧਿਆਏ, ਸ਼ਲੋਕ ਆਦਿ ਥੋੜ੍ਹੇ ਹੁੰਦੇ ਹਨ। ਮੈਂ ਤੁਹਾਨੂੰ ਬੱਚਿਆਂ ਨੂੰ ਪੜ੍ਹਾਉਂਦਾ ਹਾਂ, ਹੂਬਹੂ ਕਲਪ - ਕਲਪ ਇਵੇਂ ਹੀ ਪੜ੍ਹਾਉਂਦਾ ਰਹਾਂਗਾ। ਕਿੰਨੀ ਸਹਿਜ ਗੱਲ ਸਮਝਾਉਂਦਾ ਹਾਂ - ਆਪਣੇ ਨੂੰ ਆਤਮਾ ਸਮਝੋ। ਇਹ ਸ਼ਰੀਰ ਤਾਂ ਮਿੱਟੀ ਹੋ ਜਾਂਦਾ ਹੈ। ਆਤਮਾ ਅਵਿਨਾਸ਼ੀ ਹੈ, ਸ਼ਰੀਰ ਤਾਂ ਘੜੀ - ਘੜੀ ਸੜਦਾ ਰਹਿੰਦਾ ਹੈ। ਆਤਮਾ ਇੱਕ ਸ਼ਰੀਰ ਛੱਡ ਦੂਜਾ ਲੈਂਦੀ ਹੈ।

ਬਾਪ ਕਹਿੰਦੇ ਹਨ ਮੈਂ ਤਾਂ ਇੱਕ ਹੀ ਵਾਰ ਆਉਂਦਾ ਹਾਂ। ਸ਼ਿਵਰਾਤਰੀ ਮਨਾਉਂਦੇ ਵੀ ਹਨ। ਅਸਲ ਵਿੱਚ ਹੋਣਾ ਚਾਹੀਦਾ ਸ਼ਿਵ ਜਯੰਤੀ। ਪਰ ਜਯੰਤੀ ਕਹਿਣ ਨਾਲ ਮਾਤਾ ਦੇ ਗਰ੍ਭ ਤੋਂ ਜਨਮ ਹੋ ਜਾਂਦਾ ਹੈ, ਇਸ ਲਈ ਸ਼ਿਵ ਰਾਤ੍ਰੀ ਕਹਿ ਦਿੰਦੇ ਹਨ। ਦਵਾਪਰ - ਕਲਯੁੱਗ ਦੀ ਰਾਤ੍ਰੀ ਵਿੱਚ ਮੈਨੂੰ ਲੱਭਦੇ ਹਨ। ਕਹਿੰਦੇ ਹਨ ਸਰਵਵਿਆਪੀ ਹੈ। ਤੇ ਤੇਰੇ ਵਿੱਚ ਵੀ ਹੈ ਨਾ, ਫੇਰ ਧੱਕੇ ਕਿਓ ਖਾਂਦੇ ਹੋ! ਇਕਦਮ ਜਿਵੇਂ ਦੇਵਤਾ ਤੋਂ ਅਸੂਰੀ ਸੰਪ੍ਰਦਾਏ ਦੇ ਬਣ ਜਾਂਦੇ ਹਨ। ਦੇਵਤਾ ਕਦੀ ਸ਼ਰਾਬ ਪੀਂਦੇ ਹਨ ਕੀ? ਉਹ ਹੀ ਆਤਮਾਵਾਂ ਫੇਰ ਡਿੱਗਦੀਆਂ ਹਨ ਤਾਂ ਸ਼ਰਾਬ ਆਦਿ ਪੀਣ ਲੱਗ ਜਾਂਦੀਆਂ ਹਨ। ਬਾਪ ਕਹਿੰਦੇ ਹਨ ਹੁਣ ਇਸ ਪੁਰਾਣੀ ਦੁਨੀਆਂ ਦਾ ਵਿਨਾਸ਼ ਵੀ ਜ਼ਰੂਰ ਹੋਣਾ ਹੈ। ਪੁਰਾਣੀ ਦੁਨੀਆਂ ਵਿੱਚ ਹਨ ਅਨੇਕ ਧਰਮ, ਨਵੀਂ ਦੁਨੀਆਂ ਵਿੱਚ ਹੈ ਇੱਕ ਧਰਮ। ਇੱਕ ਤੋਂ ਅਨੇਕ ਧਰਮ ਹੋਏ ਹਨ ਫੇਰ ਇੱਕ ਜ਼ਰੂਰ ਹੋਣਾ ਹੈ। ਮਨੁੱਖ ਤਾਂ ਕਹਿ ਦਿੰਦੇ ਕਲਯੁੱਗ ਨੂੰ ਹਾਲੇ 40 ਹਜ਼ਾਰ ਵਰ੍ਹੇ ਪਏ ਹਨ, ਇਸ ਨੂੰ ਕਿਹਾ ਜਾਂਦਾ ਹੈ ਘੋਰ ਹਨ੍ਹੇਰਾ। ਗਿਆਨ ਸੂਰਜ ਪ੍ਰਗਟਿਆ, ਅਗਿਆਨ ਹਨ੍ਹੇਰ ਵਿਨਾਸ਼। ਮਨੁੱਖਾਂ ਵਿੱਚ ਬਹੁਤ ਅਗਿਆਨ ਹੈ। ਬਾਪ ਗਿਆਨ ਸੂਰਜ, ਗਿਆਨ ਸਾਗਰ ਆਉਂਦੇ ਹਨ ਤੇ ਤੁਹਾਡਾ ਭਗਤੀ ਮਾਰ੍ਗ ਦਾ ਅਗਿਆਨ ਮਿਟ ਜਾਂਦਾ ਹੈ। ਤੁਸੀਂ ਬਾਪ ਨੂੰ ਯਾਦ ਕਰਦੇ - ਕਰਦੇ ਪਵਿੱਤਰ ਬਣ ਜਾਂਦੇ ਹੋ, ਖਾਦ ਨਿਕਲ ਜਾਂਦੀ ਹੈ। ਇਹ ਹੈ ਯੋਗ ਅਗਣੀ। ਕਾਮ ਅਗਨੀ ਕਾਲਾ ਬਣਾ ਦਿੰਦੀ ਹੈ। ਯੋਗ ਅਗਨੀ ਮਤਲਬ ਸ਼ਿਵਬਾਬਾ ਦੀ ਯਾਦ ਗੋਰਾ ਬਣਾਉਂਦੀ ਹੈ। ਸ਼੍ਰੀਕ੍ਰਿਸ਼ਨ ਦਾ ਨਾਮ ਵੀ ਰੱਖਿਆ ਹੈ - ਸ਼ਾਮ - ਸੁੰਦਰ। ਪਰ ਅਰਥ ਥੋੜੀ ਹੀ ਸਮਝਦੇ ਹਨ। ਬਾਪ ਆਕੇ ਅਰਥ ਸਮਝਾਉਂਦੇ ਹਨ। ਪਹਿਲਾਂ - ਪਹਿਲਾਂ ਸਤਿਯੁਗ ਵਿੱਚ ਕਿੰਨੇ ਸੋਹਣੇ ਹਨ। ਆਤਮਾ ਪਵਿੱਤਰ ਸੋਹਣੀ ਹੈ ਤਾਂ ਸ਼ਰੀਰ ਵੀ ਪਵਿੱਤਰ ਸੋਹਣਾ ਲੈਂਦੀ ਹੈ। ਉੱਥੇ ਕਿੰਨਾ ਧੰਨ ਦੌਲਤ ਸਭ ਕੁਝ ਨਵਾਂ ਹੁੰਦਾ ਹੈ। ਨਵੀਂ ਧਰਤੀ ਫੇਰ ਪੁਰਾਣੀ ਹੁੰਦੀ ਹੈ। ਹੁਣ ਇਸ ਪੁਰਾਣੀ ਦੁਨੀਆਂ ਦਾ ਵਿਨਾਸ਼ ਜ਼ਰੂਰ ਹੋਣਾ ਹੈ। ਬਹੁਤ ਤਿਆਰੀਆਂ ਹੋ ਰਹੀਆਂ ਹੈ। ਭਾਰਤਵਾਸੀ ਐਨਾ ਨਹੀਂ ਸਮਝਦੇ ਹਨ, ਜਿਨਾਂ ਉਹ ਸਮਝਦੇ ਹਨ ਕਿ ਅਸੀਂ ਆਪਣੇ ਕੁੱਲ ਦਾ ਵਿਨਾਸ਼ ਕਰ ਰਹੇ ਹਾਂ। ਕੋਈ ਪ੍ਰੇਰਕ ਹੈ। ਸਾਇੰਸ ਦੁਆਰਾ ਅਸੀਂ ਆਪਣਾ ਹੀ ਵਿਨਾਸ਼ ਲਿਆਉਂਦੇ ਹਾਂ। ਇਹ ਵੀ ਸਮਝਦੇ ਹਨ ਕ੍ਰਾਇਸਟ ਤੋਂ 3 ਹਜ਼ਾਰ ਵਰ੍ਹੇ ਪਹਿਲਾਂ ਪੈਰਾਡਾਈਜ ਸੀ। ਇਨ੍ਹਾਂ ਗੌਡ - ਗੌਡੇਜ਼ ਦਾ ਰਾਜ ਸੀ। ਭਾਰਤ ਹੀ ਪ੍ਰਾਚੀਨ ਸੀ। ਇਸ ਰਾਜਯੋਗ ਨਾਲ ਨਾਲ ਲੱਛਮੀ - ਨਾਰਾਇਣ ਇਵੇਂ ਬਣੇ ਸੀ। ਉਹ ਰਾਜਯੋਗ ਬਾਪ ਹੀ ਸਿਖਾ ਸਕਦੇ ਹਨ। ਸੰਨਿਆਸੀ ਸਿਖਾ ਨਾ ਸਕਣ। ਅੱਜਕਲ ਕਿੰਨੀ ਠੱਗੀ ਲੱਗੀ ਪਈ ਹੈ। ਬਾਹਰ ਜਾਕੇ ਕਹਿੰਦੇ ਹਨ - ਅਸੀਂ ਭਾਰਤ ਦਾ ਪ੍ਰਾਚੀਨ ਯੋਗ ਸਿਖਾਉਂਦੇ ਹਾਂ। ਅਤੇ ਫੇਰ ਕਹਿੰਦੇ ਹਨ ਅੰਡਾ ਖਾਓ, ਸ਼ਰਾਬ ਆਦਿ ਭਾਵੇਂ ਪੀਓ, ਕੁਝ ਵੀ ਕਰੋ। ਹੁਣ ਉਹ ਕਿਵੇਂ ਰਾਜਯੋਗ ਸਿਖਾ ਸਕਣਗੇ। ਮਨੁੱਖ ਨੂੰ ਦੇਵਤਾ ਕਿਵੇਂ ਬਨਾਉਣਗੇ। ਬਾਪ ਸਮਝਾਉਂਦੇ ਹਨ ਆਤਮਾ ਕਿੰਨੀ ਉੱਚ ਹੈ ਫੇਰ ਪੁਨਰਜਨਮ ਲੈਂਦੇ - ਲੈਂਦੇ ਸਤੋਪ੍ਰਧਾਨ ਤੋਂ ਤਮੋਪ੍ਰਧਾਨ ਬਣ ਜਾਂਦੀ ਹੈ। ਹੁਣ ਤੁਸੀਂ ਫੇਰ ਤੋਂ ਸ੍ਵਰਗ ਦੀ ਸਥਾਪਨਾ ਕਰ ਰਹੇ ਹੋ। ਉੱਥੇ ਦੂਜਾ ਕੋਈ ਧਰਮ ਹੁੰਦਾ ਹੀ ਨਹੀਂ। ਹੁਣ ਬਾਪ ਕਹਿੰਦੇ ਹਨ ਨਰਕ ਦਾ ਵਿਨਾਸ਼ ਤਾਂ ਜ਼ਰੂਰ ਹੋਣਾ ਹੈ। ਇੱਥੇ ਤੱਕ ਜੋ ਆਏ ਹਨ ਉਹ ਫੇਰ ਸ੍ਵਰਗ ਵਿੱਚ ਜ਼ਰੂਰ ਜਾਣਗੇ। ਸ਼ਿਵਬਾਬਾ ਦਾ ਥੋੜ੍ਹਾ ਵੀ ਗਿਆਨ ਸੁਣਿਆ ਤਾਂ ਸ੍ਵਰਗ ਵਿੱਚ ਜਾਣਗੇ ਜ਼ਰੂਰ। ਫੇਰ ਜਿਨ੍ਹਾਂ ਪੜ੍ਹਣਗੇ, ਬਾਪ ਨੂੰ ਯਾਦ ਕਰਾਂਗੇ ਉਨ੍ਹਾਂ ਉੱਚ ਪੱਦ ਪਾਵਾਂਗੇ। ਹੁਣ ਵਿਨਾਸ਼ ਕਾਲ ਤਾਂ ਸਭਦੇ ਲਈ ਹੈ। ਵਿਨਾਸ਼ ਕਾਲੇ ਪ੍ਰੀਤ ਬੁੱਧੀ ਜੋ ਹਨ, ਸਿਵਾਏ ਬਾਪ ਦੇ ਹੋਰ ਕਿਸੇ ਨੂੰ ਯਾਦ ਨਹੀਂ ਕਰਦੇ ਹਨ, ਉਹ ਹੀ ਉੱਚ ਪੱਦ ਪਾਉਂਦੇ ਹਨ। ਇਸਨੂੰ ਕਿਹਾ ਜਾਂਦਾ ਹੈ ਬੇਹੱਦ ਦੀ ਸਕਾਲਰਸ਼ਿਪ, ਇਸ ਵਿੱਚ ਤਾਂ ਰੇਸ ਕਰਨੀ ਚਾਹੀਦੀ ਹੈ। ਇਹ ਹੈ ਈਸ਼ਵਰੀਏ ਲਾਟਰੀ। ਇੱਕ ਤਾਂ ਯਾਦ, ਦੂਜਾ ਦੈਵੀਗੁਣ ਧਾਰਨ ਕਰਨੇ ਹਨ ਅਤੇ ਰਾਜਾ - ਰਾਣੀ ਬਣਨਾ ਹੈ ਤੇ ਪ੍ਰਜਾ ਵੀ ਬਣਾਉਣੀ ਹੈ। ਕਈ ਬਹੁਤ ਪ੍ਰਜਾ ਬਣਾਉਂਦੇ ਹਨ, ਕਈ ਘੱਟ। ਪ੍ਰਜਾ ਬਣਦੀ ਹੈ ਸਰਵਿਸ ਨਾਲ। ਮਿਊਜੀਅਮ, ਪ੍ਰਦਰਸ਼ਨੀ ਆਦਿ ਵਿੱਚ ਢੇਰ ਪ੍ਰਜਾ ਬਣਦੀ ਹੈ। ਇਸ ਵਕ਼ਤ ਤੁਸੀਂ ਪੜ੍ਹ ਰਹੇ ਹੋ ਫੇਰ ਸੂਰਜਵੰਸ਼ੀ - ਚੰਦ੍ਰਵੰਸ਼ੀ ਡਾਇਨੇਸਟੀ ਵਿੱਚ ਚਲੇ ਜਾਣਗੇ। ਇਹ ਹੈ ਤੁਸੀਂ ਬ੍ਰਾਹਮਣਾ ਦਾ ਕੁੱਲ। ਬਾਪ ਬ੍ਰਾਹਮਣ ਕੁੱਲ ਅਡਾਪਟ ਕਰ ਉਨ੍ਹਾਂ ਨੂੰ ਪੜ੍ਹਾਉਂਦੇ ਹਨ। ਬਾਪ ਕਹਿੰਦੇ ਹਨ ਮੈਂ ਇੱਕ ਕੁੱਲ ਅਤੇ ਦੋ ਡਾਇਨੇਸਟੀ ਬਣਾਉਂਦਾ ਹਾਂ। ਸੂਰਜਵੰਸ਼ੀ ਮਹਾਰਾਜਾ - ਮਹਾਰਾਣੀ, ਚੰਦ੍ਰਵੰਸ਼ੀ ਰਾਜਾ - ਰਾਣੀ। ਇਨ੍ਹਾਂ ਨੂੰ ਕਹਾਂਗੇ ਡਬਲ ਸਿਰਤਾਜ ਫੇਰ ਬਾਦ ਵੀ ਵਿੱਚ ਜਦੋਂ ਵਿਕਾਰੀ ਰਾਜ ਹੁੰਦਾ ਹੈ ਤਾਂ ਉਨ੍ਹਾਂ ਨੂੰ ਲਾਈਟ ਦਾ ਤਾਜ ਨਹੀਂ ਹੁੰਦਾ। ਉਨ੍ਹਾਂ ਡਬਲ ਤਾਜ ਵਾਲਿਆਂ ਦੇ ਮੰਦਿਰ ਬਣਾ ਕੇ ਉਸ ਨੂੰ ਪੂਜਦੇ ਹਨ। ਪਵਿੱਤਰ ਦੇ ਅੱਗੇ ਮੱਥਾ ਟੇਕਦੇ ਹਨ। ਸਤਿਯੁਗ ਵਿੱਚ ਇਹ ਗੱਲਾਂ ਹੁੰਦੀਆਂ ਨਹੀਂ। ਉਹ ਹੈ ਹੀ ਪਾਵਨ ਦੁਨੀਆਂ, ਉੱਥੇ ਪਤਿਤ ਹੁੰਦੇ ਨਹੀਂ। ਉਸਨੂੰ ਕਿਹਾ ਜਾਂਦਾ ਹੈ ਸੁੱਖਧਾਮ, ਵਾਇਸਲੈਸ ਵਰਲਡ। ਇਸਨੂੰ ਕਿਹਾ ਜਾਂਦਾ ਹੈ ਵਿਸ਼ਿਸ਼ ਵਰਲਡ। ਇੱਕ ਵੀ ਪਾਵਨ ਨਹੀਂ। ਸੰਨਿਆਸੀ ਘਰਬਾਰ ਛੱਡ ਭੱਜਦੇ ਹਨ, ਰਾਜਾ ਗੋਪੀਚੰਦ ਦਾ ਵੀ ਮਿਸਾਲ ਹੈ ਨਾ। ਤੁਸੀਂ ਜਾਣਦੇ ਹੋ ਕੋਈ ਵੀ ਮਨੁੱਖ ਇੱਕ - ਦੋ ਨੂੰ ਗਤੀ - ਸਦਗਤੀ ਦੇ ਨਹੀਂ ਸਕਦੇ ਹਨ। ਸਰਵ ਦਾ ਸਦਗਤੀ ਦਾਤਾ ਮੈਂ ਹੀ ਹਾਂ। ਮੈਂ ਆਕੇ ਸਭਨੂੰ ਪਾਵਨ ਬਣਾਉਂਦਾ ਹਾਂ। ਇੱਕ ਤਾਂ ਪਵਿੱਤਰ ਬਣ ਸ਼ਾਂਤੀਧਾਮ ਚਲੇ ਜਾਣਗੇ ਦੂਸਰੇ ਪਵਿੱਤਰ ਬਣ ਸੁੱਖਧਾਮ ਵਿੱਚ ਜਾਣਗੇ। ਇਹ ਹੈ ਅਪਵਿੱਤਰ ਦੁੱਖਧਾਮ। ਸਤਿਯੁਗ ਵਿੱਚ ਬਿਮਾਰੀ ਆਦਿ ਕੁਝ ਵੀ ਹੁੰਦੀ ਨਹੀਂ। ਤੁਸੀਂ ਉਸ ਸੁੱਖਧਾਮ ਦੇ ਮਾਲਿਕ ਸੀ ਫੇਰ ਰਾਵਣਰਾਜ ਵਿੱਚ ਦੁੱਖਧਾਮ ਦੇ ਮਾਲਿਕ ਬਣੇ ਹੋ। ਬਾਪ ਕਹਿੰਦੇ ਹਨ ਕਲਪ - ਕਲਪ ਤੁਸੀਂ ਮੇਰੀ ਸ਼੍ਰੀਮਤ ਤੇ ਸ੍ਵਰਗ ਸਥਾਪਨ ਕਰਦੇ ਹੋ। ਨਵੀਂ ਦੁਨੀਆਂ ਦਾ ਰਾਜ ਲੈਂਦੇ ਹੋ। ਫੇਰ ਪਤਿਤ ਨਰਕਵਾਸੀ ਬਣਦੇ ਹੋ। ਦੇਵਤਾ ਹੀ ਫੇਰ ਵਿਕਾਰੀ ਬਣ ਜਾਂਦੇ ਹਨ। ਵਾਮ ਮਾਰ੍ਗ ਵਿੱਚ ਡਿੱਗਦੇ ਹਨ।

ਮਿੱਠੇ - ਮਿੱਠੇ ਬੱਚਿਆਂ ਨੂੰ ਬਾਪ ਨੇ ਆਕੇ ਪਰਿਚੈ ਦਿੱਤਾ ਹੈ ਕਿ ਮੈਂ ਇੱਕ ਹੀ ਵਾਰ ਪੁਰਸ਼ੋਤਮ ਸੰਗਮਯੁੱਗ ਤੇ ਆਉਂਦਾ ਹਾਂ। ਮੈਂ ਯੁਗੇ - ਯੁਗੇ ਤਾਂ ਆਉਂਦਾ ਹੀ ਨਹੀਂ ਹਾਂ। ਕਲਪ ਦੇ ਸੰਗਮਯੁਗੇ ਆਉਂਦਾ ਹਾਂ, ਨਾ ਕਿ ਯੁਗੇ - ਯੁਗੇ। ਕਲਪ ਦੇ ਸੰਗਮ ਤੇ ਕਿਓ ਆਉਂਦਾ ਹਾਂ? ਕਿਉਂਕਿ ਨਰਕ ਨੂੰ ਸ੍ਵਰਗ ਬਣਾਉਂਦਾ ਹਾਂ। ਹਰ 5 ਹਜ਼ਾਰ ਵਰ੍ਹੇ ਬਾਦ ਆਉਂਦਾ ਹਾਂ। ਕਈ ਬੱਚੇ ਲਿੱਖਦੇ ਹਨ - ਬਾਬਾ, ਸਾਨੂੰ ਖੁਸ਼ੀ ਨਹੀਂ ਰਹਿੰਦੀ ਹੈ, ਉਲਾਸ ਨਹੀਂ ਰਹਿੰਦਾ ਹੈ। ਅਰੇ, ਬਾਪ ਤੁਹਾਨੂੰ ਵਿਸ਼ਵ ਦਾ ਮਾਲਿਕ ਬਣਾਉਂਦੇ ਹਨ, ਇਵੇਂ ਦੇ ਬਾਪ ਨੂੰ ਯਾਦ ਕਰ ਤੁਹਾਨੂੰ ਖੁਸ਼ੀ ਨਹੀਂ ਰਹਿੰਦੀ ਹੈ! ਤੁਸੀਂ ਪੂਰਾ ਯਾਦ ਨਹੀਂ ਕਰਦੇ ਹੋ ਤਾਂ ਹੀ ਖੁਸ਼ੀ ਨਹੀਂ ਠਹਿਰਦੀ ਹੈ। ਪਤੀ ਨੂੰ ਯਾਦ ਕਰਦੇ ਖੁਸ਼ੀ ਹੁੰਦੀ ਹੈ ਨਾ, ਜੋ ਪਤਿਤ ਬਣਾਉਂਦੇ ਹਨ ਤੇ ਬਾਪ ਜੋ ਡਬਲ ਸਿਰਤਾਜ ਬਣਾਉਂਦੇ ਹਨ, ਉਸਨੂੰ ਯਾਦ ਕਰਦੇ ਖੁਸ਼ੀ ਨਹੀਂ ਹੁੰਦੀ ਹੈ! ਬਾਪ ਦੇ ਬੱਚੇ ਬਣੇ ਹੋ ਫੇਰ ਵੀ ਕਹਿੰਦੇ ਹੋ ਖੁਸ਼ੀ ਨਹੀਂ! ਪੂਰਾ ਗਿਆਨ ਬੁੱਧੀ ਵਿੱਚ ਨਹੀਂ ਹੈ। ਯਾਦ ਨਹੀਂ ਕਰਦੇ ਹੋ ਇਸ ਲਈ ਮਾਇਆ ਧੋਖਾ ਦਿੰਦੀ ਹੈ। ਬੱਚਿਆਂ ਨੂੰ ਕਿੰਨਾ ਚੰਗੀ ਰੀਤੀ ਸਮਝਾਉਂਦੇ ਹਨ। ਕਲਪ - ਕਲਪ ਸਮਝਾਉਂਦੇ ਹਨ। ਆਤਮਾਵਾਂ ਜੋ ਪੱਥਰ ਬੁੱਧੀ ਬਣ ਗਈਆਂ ਹਨ, ਉਨ੍ਹਾਂ ਨੂੰ ਪਾਰਸਬੁੱਧੀ ਬਣਾਉਂਦਾ ਹਾਂ। ਨਾਲੇਜ਼ਫੁਲ ਬਾਪ ਹੀ ਆਕੇ ਨਾਲੇਜ਼ ਦਿੰਦੇ ਹਨ। ਉਹ ਹਰ ਗੱਲ ਵਿੱਚ ਫੁਲ ਹਨ। ਪਿਓਰਟੀ ਵਿੱਚ ਫੁਲ, ਪਿਆਰ ਵਿੱਚ ਫੁਲ। ਗਿਆਨ ਦਾ ਸਾਗਰ, ਸੁੱਖ ਦਾ ਸਾਗਰ, ਪਿਆਰ ਦਾ ਸਾਗਰ ਹੈ ਨਾ। ਅਜਿਹੇ ਬਾਪ ਕੋਲੋਂ ਤੁਹਾਨੂੰ ਇਹ ਵਰਸਾ ਮਿਲਦਾ ਹੈ। ਅਜਿਹੇ ਬਣਨ ਦੇ ਲਈ ਹੀ ਤੁਸੀਂ ਆਉਂਦੇ ਹੋ। ਬਾਕੀ ਉਹ ਸਤਿਸੰਗ ਆਦਿ ਤਾਂ ਸਭ ਹਨ ਭਗਤੀ ਮਾਰ੍ਗ ਦੇ ਉਨ੍ਹਾਂ ਵਿੱਚ ਏਮ ਓਬਜੈਕਟ ਕੁਝ ਵੀ ਹੈ ਨਹੀਂ। ਇਸ ਨੂੰ ਤਾਂ ਗੀਤਾ ਪਾਠਸ਼ਾਲਾ ਕਿਹਾ ਜਾਂਦਾ ਹੈ, ਵੇਦ ਪਾਠਸ਼ਾਲਾ ਨਹੀਂ ਹੁੰਦੀ। ਗੀਤਾ ਨਾਲ ਨਰ ਤੋਂ ਨਾਰਾਇਣ ਬਣਦੇ ਹੋ। ਜ਼ਰੂਰ ਬਾਪ ਹੀ ਬਨਾਉਣਗੇ ਨਾ। ਮਨੁੱਖ - ਮਨੁੱਖ ਨੂੰ ਦੇਵਤਾ ਬਣਾ ਨਾ ਸਕਣ। ਬਾਪ ਬਾਰ - ਬਾਰ ਬੱਚਿਆਂ ਨੂੰ ਸਮਝਾਉਂਦੇ ਹਨ - ਬੱਚੇ ਆਪਣੇ ਨੂੰ ਆਤਮਾ ਸਮਝੋ। ਤੁਸੀਂ ਕੋਈ ਦੇਹ ਥੋੜੀ ਹੋ। ਆਤਮਾ ਕਹਿੰਦੀ ਹੈ ਮੈਂ ਇੱਕ ਦੇਹ ਛੱਡ ਦੂਜੀ ਲੈਂਦੀ ਹਾਂ। ਅੱਛਾ!

ਮਿੱਠੇ- ਮਿੱਠੇ ਸਿੱਕੀਲਧੇ ਬੱਚਿਆਂ ਪ੍ਰਤੀ ਮਾਤ - ਪਿਤਾ ਬਾਪਦਾਦਾ ਦਾ ਯਾਦ ਪਿਆਰ ਅਤੇ ਗੁੱਡਮੋਰਨਿੰਗ। ਰੂਹਾਨੀ ਬਾਪ ਦੀ ਰੂਹਾਨੀ ਬੱਚਿਆਂ ਨੂੰ ਨਮਸਤੇ।

ਧਾਰਨਾ ਲਈ ਮੁੱਖ ਸਾਰ:-
1. ਜਿਵੇਂ ਸ਼ਿਵਬਾਬਾ ਦਾ ਕੋਈ ਭਭਕਾ ਨਹੀਂ, ਸਰਵੈਂਟ ਬਣ ਬੱਚਿਆਂ ਨੂੰ ਪੜ੍ਹਾਉਣ ਦੇ ਲਈ ਆਏ ਹਨ, ਇਵੇਂ ਬਾਪ ਸਮਾਨ ਅਥਾਰਟੀ ਹੁੰਦੇ ਹੋਏ ਵੀ ਨਿਰਹੰਕਾਰੀ ਰਹਿਣਾ ਹੈ। ਪਾਵਨ ਬਣ ਪਾਵਨ ਬਣਾਉਣ ਦੀ ਸੇਵਾ ਕਰਨੀ ਹੈ।

2. ਵਿਨਾਸ਼ ਕਾਲ ਦੇ ਵਕ਼ਤ ਈਸ਼ਵਰੀਏ ਲਾਟਰੀ ਲੈਣ ਦੇ ਲਈ ਪ੍ਰੀਤ ਬੁੱਧੀ ਬਣ ਯਾਦ ਵਿੱਚ ਰਹਿਣ ਅਤੇ ਦੈਵੀਗੁਣਾ ਨੂੰ ਧਾਰਨ ਕਰਨ ਦੀ ਰੇਸ ਕਰਨੀ ਹੈ।

ਵਰਦਾਨ:-
ਸ਼ੁੱਧ ਸੰਕਲਪਾਂ ਦੇ ਘੇਰਾਵ ਦਵਾਰਾ ਸੇਫ਼ਟੀ ਦਾ ਅਨੁਭਵ ਕਰਨ ਅਤੇ ਕਰਾਉਣ ਵਾਲੇ ਸ਼ਕਤੀਸ਼ਾਲੀ ਆਤਮਾ ਭਵ

ਸ਼ਕਤੀਸ਼ਾਲੀ ਆਤਮਾ ਉਹ ਹੈ ਜੋ ਦ੍ਰਿੜ੍ਹਤਾ ਦੀ ਸ਼ਕਤੀ ਨਾਲ ਸੈਕਿੰਡ ਤੋਂ ਵੀ ਘੱਟ ਕੰਮ ਵਿੱਚ ਵਿਅਰਥ ਨੂੰ ਸਮਾਪਤ ਕਰ ਦਵੇ। ਸ਼ੁੱਧ ਸੰਕਲਪ ਦੀ ਸ਼ਕਤੀ ਨੂੰ ਪਹਿਚਾਨੋ, ਇੱਕ ਸ਼ੁੱਧ ਅਤੇ ਸ਼ਕਤੀਸ਼ਾਲੀ ਸੰਕਲਪ ਬਹੁਤ ਕਮਾਲ ਕਰ ਸਕਦਾ ਹੈ। ਸਿਰਫ਼ ਕੋਈ ਵੀ ਦ੍ਰਿੜ੍ਹ ਸੰਕਲਪ ਕਰੋ ਤਾਂ ਦ੍ਰਿੜ੍ਹਤਾ ਸਫ਼ਲਤਾ ਨੂੰ ਲਿਆਏਗੀ। ਸਭਦੇ ਲਈ ਸ਼ੁੱਧ ਸੰਕਲਪਾਂ ਦਾ ਬੰਧਨ, ਘੇਰਾਵ ਇਵੇਂ ਬਣੋ ਜੋ ਥੋੜਾ ਕਮਜ਼ੋਰ ਵੀ ਹੋ, ਉਹਨਾਂ ਦੇ ਲਈ ਵੀ ਇਹ ਘੇਰਾਵ ਇੱਕ ਛਤਰਛਾਇਆ ਬਣ ਜਾਏ, ਸੇਫ਼ਟੀ ਦਾ ਸਾਧਨ ਜਾਂ ਕਿਲ੍ਹਾ ਬਣ ਜਾਏ।

ਸਲੋਗਨ:-
ਸਭ ਤੋਂ ਸ਼੍ਰੇਸ਼ਠ ਭਾਗ ਉਹਨਾਂ ਦਾ ਹੈ ਜਿਨ੍ਹਾਂ ਨੇ ਡਾਇਰੈਕਟ ਭਗਵਾਨ ਦਵਾਰਾ ਪਾਲਣਾ, ਪੜ੍ਹਾਈ ਅਤੇ ਸ਼੍ਰੇਸ਼ਠ ਸ਼੍ਰੀਮਤ ਮਿਲਦੀ ਹੈ।