25.11.24        Punjabi Morning Murli        Om Shanti         BapDada         Madhuban


ਮਿੱਠੇ ਬੱਚੇ:- "ਮਿੱਠੇ ਬੱਚੇ ਸ਼ਾਂਤੀ ਦਾ ਗੁਣ ਸਭਤੋਂ ਵੱਡਾ ਗੁਣ ਹੈ, ਇਸਲਈ ਸ਼ਾਂਤੀ ਨਾਲ ਬੋਲੋ, ਅਸ਼ਾਂਤੀ ਫੈਲਾਣਾ ਬੰਦ ਕਰੋ”

ਪ੍ਰਸ਼ਨ:-
ਸੰਗਮਯੁਗ ਤੇ ਬਾਪ ਤੋਂ ਬੱਚਿਆਂ ਨੂੰ ਕਿਹੜਾ ਵਰਸਾ ਮਿਲਦਾ ਹੈ? ਗੁਣਵਾਨ ਬੱਚਿਆਂ ਦੀ ਨਿਸ਼ਾਨੀ ਕੀ ਹੋਵੇਗੀ?

ਉੱਤਰ:-
ਪਹਿਲਾ ਵਰਸਾ ਮਿਲਦਾ ਹੈ ਗਿਆਨ ਦਾ, 2. ਸ਼ਾਂਤੀ ਦਾ, 3. ਗੁਣਾਂ ਦਾ। ਗੁਣਵਾਨ ਬੱਚੇ ਸਦਾ ਖੁਸ਼ੀ ਵਿੱਚ ਰਹਿਣਗੇ। ਕਿਸੀ ਦਾ ਅਵਗੁਣ ਨਹੀਂ ਵੇਖਣਗੇ, ਕਿਸੇ ਦੀ ਕੰਪਲੇਨ ਨਹੀਂ ਕਰਣਗੇ, ਜਿਸ ਵਿੱਚ ਅਵਗੁਣ ਹਨ ਉਨ੍ਹਾਂ ਦਾ ਸੰਗ ਵੀ ਨਹੀਂ ਕਰਣਗੇ। ਕਿਸੇ ਨੇ ਕੁਝ ਕਿਹਾ ਤਾਂ ਸੁਣਿਆ ਅਣਸੁਣਿਆ ਕਰ ਆਪਣੀ ਮਸਤੀ ਵਿੱਚ ਰਹਿਣਗੇ।

ਓਮ ਸ਼ਾਂਤੀ
ਰੂਹਾਨੀ ਬਾਪ ਬੈਠ ਰੂਹਾਨੀ ਬੱਚਿਆਂ ਨੂੰ ਸਮਝਾਉਂਦੇ ਹਨ। ਇੱਕ ਤਾਂ ਤੁਹਾਨੂੰ ਬਾਪ ਤੋਂ ਗਿਆਨ ਦਾ ਵਰਸਾ ਮਿਲ ਰਿਹਾ ਹੈ। ਬਾਪ ਤੋਂ ਵੀ ਗੁਣ ਲੈਣਾ ਹੈ ਅਤੇ ਫੇਰ ਇਨ੍ਹਾਂ ਚਿਤਰਾਂ ਤੋਂ (ਲਕਸ਼ਮੀ - ਨਾਰਾਇਣ ਤੋਂ) ਵੀ ਗੁਣ ਲੈਣਾ ਹੈ। ਬਾਪ ਨੂੰ ਕਿਹਾ ਜਾਂਦਾ ਹੈ ਸ਼ਾਂਤੀ ਦਾ ਸਾਗਰ। ਤਾਂ ਸ਼ਾਂਤੀ ਵੀ ਧਾਰਨ ਕਰਨੀ ਚਾਹੀਦੀ। ਸ਼ਾਂਤੀ ਦੇ ਲਈ ਹੀ ਬਾਪ ਸਮਝਾਉਂਦੇ ਹਨ ਇੱਕ - ਦੋ ਨਾਲ ਸ਼ਾਂਤੀ ਨਾਲ ਬੋਲੋ। ਇਹ ਗੁਣ ਲਿਆ ਜਾਂਦਾ ਹੈ। ਗਿਆਨ ਦਾ ਗੁਣ ਲੈ ਹੀ ਰਹੇ ਹੋ। ਇਹ ਨਾਲੇਜ਼ ਪੜ੍ਹਨੀ ਹੈ। ਇਹ ਨਾਲੇਜ਼ ਸਿਰਫ਼ ਇਹ ਵਿਚਿੱਤਰ ਬਾਪ ਹੀ ਪੜ੍ਹਾਉਂਦੇ ਹਨ। ਵਿਚਿੱਤਰ ਆਤਮਾਵਾਂ (ਬੱਚੇ) ਪੜ੍ਹਦੇ ਹਨ। ਇਹ ਹੈ ਇੱਥੋਂ ਦੀ ਨਵੀਂ ਖ਼ੂਬੀ, ਜਿਸਨੂੰ ਹੋਰ ਕੋਈ ਜਾਣਦੇ ਨਹੀਂ ਹਨ। ਕ੍ਰਿਸ਼ਨ ਵਰਗੇ ਦੈਵੀਗੁਣ ਵੀ ਧਾਰਨ ਕਰਨੇ ਹਨ। ਬਾਪ ਨੇ ਸਮਝਾਇਆ ਹੈ ਮੈਂ ਸ਼ਾਂਤੀ ਦਾ ਸਾਗਰ ਹਾਂ ਤਾਂ ਸ਼ਾਂਤੀ ਇੱਥੇ ਸਥਾਪਨ ਕਰਨੀ ਹੈ। ਅਸ਼ਾਂਤੀ ਖ਼ਤਮ ਹੋਣੀ ਹੈ। ਆਪਣੀ ਚਲਨ ਨੂੰ ਵੇਖਣਾ ਚਾਹੀਦਾ - ਕਿੱਥੇ ਤੱਕ ਅਸੀਂ ਸ਼ਾਂਤੀ ਵਿੱਚ ਰਹਿੰਦੇ ਹਾਂ। ਬਹੁਤ ਪੁਰਖ ਲੋਕੀ ਹੁੰਦੇ ਹਨ ਜੋ ਸ਼ਾਂਤੀ ਪਸੰਦ ਕਰਦੇ ਹਨ। ਸਮਝਦੇ ਹਨ ਕਿ ਸ਼ਾਂਤ ਰਹਿਣਾ ਚੰਗਾ ਹੈ। ਸ਼ਾਂਤੀ ਦਾ ਗੁਣ ਵੀ ਬਹੁਤ ਭਾਰੀ ਹੈ। ਪਰ ਸ਼ਾਂਤੀ ਕਿਵੇਂ ਸਥਾਪਨ ਹੋਵੇਗੀ, ਸ਼ਾਂਤੀ ਦਾ ਅਰ੍ਥ ਕੀ ਹੈ - ਇਹ ਭਾਰਤਵਾਸੀ ਬੱਚੇ ਨਹੀਂ ਜਾਣਦੇ। ਬਾਪ ਭਾਰਤਵਾਸੀਆਂ ਦੇ ਲਈ ਹੀ ਕਹਿਣਗੇ। ਬਾਪ ਆਉਂਦੇ ਵੀ ਭਾਰਤ ਵਿੱਚ ਹੀ ਹਨ। ਹੁਣ ਤੁਸੀਂ ਸਮਝਦੇ ਹੋ ਬਰੋਬਰ ਅੰਦਰ ਵਿੱਚ ਵੀ ਸ਼ਾਂਤੀ ਜ਼ਰੂਰ ਹੋਣੀ ਚਾਹੀਦੀ ਹੈ। ਇਵੇਂ ਨਹੀਂ ਕੋਈ ਅਸ਼ਾਂਤ ਕਰੇ ਤਾਂ ਖੁਦ ਨੂੰ ਵੀ ਅਸ਼ਾਂਤ ਕਰਨਾ ਹੈ। ਨਹੀਂ, ਅਸ਼ਾਂਤ ਹੋਣਾ ਇਹ ਵੀ ਅਵਗੁਣ ਹਨ। ਅਵਗੁਣ ਨੂੰ ਕੱਢਣਾ ਹੈ। ਹਰ ਇੱਕ ਤੋਂ ਗੁਣ ਗ੍ਰਹਿਣ ਕਰਨਾ ਹੈ। ਅਵਗੁਣ ਵੱਲ ਵੇਖਣਾ ਵੀ ਨਹੀਂ ਚਾਹੀਦਾ। ਭਾਵੇਂ ਆਵਾਜ਼ ਸੁਣਦੇ ਕਰਦੇ ਹੋ ਤਾਂ ਵੀ ਖੁਦ ਸ਼ਾਂਤ ਰਹਿਣਾ ਚਾਹੀਦਾ ਕਿਉਂਕਿ ਬਾਪ ਅਤੇ ਦਾਦਾ ਦੋਨੋਂ ਸ਼ਾਂਤ ਰਹਿੰਦੇ ਹਨ। ਕਦੀ ਵਿਗੜਦੇ ਨਹੀਂ ਹਨ। ਰੜੀ ਨਹੀਂ ਮਾਰਦੇ। ਇਹ ਬ੍ਰਹਮਾ ਵੀ ਸਿੱਖਿਆ ਹੈ ਨਾ। ਜਿਨਾਂ ਸ਼ਾਂਤ ਵਿੱਚ ਰਹੋ, ਉਤਨਾ ਚੰਗਾ ਹੈ। ਸ਼ਾਂਤੀ ਨਾਲ ਹੀ ਯਾਦ ਕਰ ਸਕਦੇ ਹਾਂ। ਅਸ਼ਾਂਤੀ ਵਾਲੇ ਯਾਦ ਕਰ ਨਾ ਸੱਕਣ। ਹਰ ਇੱਕ ਤੋਂ ਗੁਣ ਗ੍ਰਹਿਣ ਕਰਨਾ ਹੀ ਹੈ। ਦੱਤਾਤ੍ਰੇ ਆਦਿ ਦੇ ਮਿਸਾਲ ਵੀ ਇੱਥੇ ਲਗਦੇ ਹਨ। ਦੇਵਤਾਵਾਂ ਜਿਹੇ ਗੁਣਵਾਨ ਤਾਂ ਕੋਈ ਹੁੰਦੇ ਨਹੀਂ। ਇੱਕ ਹੀ ਵਿਕਾਰ ਮੂਲ ਹੈ, ਉਸ ਤੇ ਤੁਸੀਂ ਵਿਜੈ ਪਾ ਰਹੇ ਹੋ, ਪਾਉਂਦੇ ਰਹਿੰਦੇ ਹੋ। ਕਰਮਇੰਦ੍ਰੀਆਂ ਤੇ ਵਿਜੈ ਪਾਉਣੀ ਹੈ। ਅਵਗੁਣਾਂ ਨੂੰ ਛੱਡ ਦੇਣਾ ਹੈ। ਵੇਖਣਾ ਵੀ ਨਹੀਂ ਹੈ, ਬੋਲਣਾ ਵੀ ਨਹੀਂ ਹੈ। ਜਿਨ੍ਹਾਂ ਵਿੱਚ ਗੁਣ ਹਨ ਉਨ੍ਹਾਂ ਦੇ ਕੋਲ ਹੀ ਜਾਣਾ ਚਾਹੀਦਾ। ਰਹਿਣਾ ਵੀ ਬੜਾ ਮਿੱਠਾ ਸ਼ਾਂਤ ਹੈ। ਥੋੜ੍ਹਾ ਹੀ ਬੋਲਣ ਨਾਲ ਤੁਸੀਂ ਸਭ ਕੰਮ ਕਰ ਸਕਦੇ ਹੋ। ਸਭਤੋਂ ਗੁਣ ਗ੍ਰਹਿਣ ਕਰ ਗੁਣਵਾਨ ਬਣਨਾ ਹੈ। ਸਮਝਦਾਰ ਸਿਆਣੇ ਜੋ ਹੁੰਦੇ ਹਨ ਉਹ ਸ਼ਾਂਤ ਰਹਿਣਾ ਪਸੰਦ ਕਰਦੇ ਹਨ। ਕਈ ਭਗਤ ਲੋਕੀ ਗਿਆਨੀਆਂ ਤੋਂ ਵੀ ਸਿਆਣੇ ਨਿਰਮਾਣਚਿਤ ਹੁੰਦੇ ਹਨ। ਬਾਬਾ ਤਾਂ ਅਨੁਭਵੀ ਹੈ ਨਾ। ਇਹ ਜਿਸ ਲੌਕਿਕ ਬਾਪ ਦਾ ਬੱਚਾ ਸੀ, ਉਹ ਟੀਚਰ ਸੀ, ਬਹੁਤ ਨਿਰਮਾਣ, ਸ਼ਾਂਤ ਰਹਿੰਦਾ ਸੀ। ਕਦੀ ਕਰੋਧ ਵਿੱਚ ਨਹੀਂ ਆਉਂਦਾ ਸੀ। ਜਿਵੇਂ ਸਾਧੂ ਲੋਕੀ ਹੁੰਦੇ ਹਨ ਤਾਂ ਉਨ੍ਹਾਂ ਦੀ ਮਹਿਮਾ ਕੀਤੀ ਜਾਂਦੀ ਹੈ, ਭਗਵਾਨ ਨਾਲ ਮਿਲਣ ਦੇ ਲਈ ਪੁਰਸ਼ਾਰਥ ਕਰਦੇ ਰਹਿੰਦੇ ਹੈ ਨਾ। ਕਾਸ਼ੀ ਵਿੱਚ, ਹਰਿਦਵਾਰ ਵਿੱਚ ਜਾਕੇ ਰਹਿੰਦੇ ਹਨ। ਬੱਚਿਆਂ ਨੂੰ ਬਹੁਤ ਹੀ ਸ਼ਾਂਤ ਅਤੇ ਮਿੱਠਾ ਰਹਿਣਾ ਚਾਹੀਦਾ। ਇੱਥੇ ਕੋਈ ਅਸ਼ਾਂਤ ਰਹਿੰਦੇ ਹਨ ਤਾਂ ਸ਼ਾਂਤੀ ਫੈਲਾਉਣ ਦੇ ਨਿਮਿਤ ਨਹੀਂ ਬਣ ਸਕਦੇ। ਅਸ਼ਾਂਤੀ ਵਾਲੇ ਨਾਲ ਤਾਂ ਗੱਲ ਵੀ ਨਹੀਂ ਕਰਨੀ ਚਾਹੀਦੀ। ਦੂਰ ਰਹਿਣਾ ਚਾਹੀਦਾ। ਫ਼ਰਕ ਹੈ ਨਾ। ਉਹ ਬਗੁਲੇ ਅਤੇ ਉਹ ਹੰਸ। ਹੰਸ ਸਾਰਾ ਦਿਨ ਮੋਤੀ ਚੁੱਗਦੇ ਰਹਿੰਦੇ ਹਨ। ਉਠਦੇ, ਬੈਠਦੇ, ਚੱਲਦੇ ਆਪਣੇ ਗਿਆਨ ਦਾ ਸਿਮਰਨ ਕਰਦੇ ਰਹੋ। ਸਾਰਾ ਦਿਨ ਬੁੱਧੀ ਵਿੱਚ ਇਹੀ ਰਹੇ - ਕਿਸੇ ਨੂੰ ਕਿਵੇਂ ਸਮਝਾਈਏ, ਬਾਪ ਦਾ ਪਰਿਚੈ ਕਿਵੇਂ ਦਈਏ।

ਬਾਬਾ ਨੇ ਸਮਝਾਇਆ ਹੈ ਜੋ ਵੀ ਬੱਚੇ ਆਉਂਦੇ ਹਨ ਫ਼ਾਰਮ ਭਰਾਇਆ ਜਾਂਦਾ ਹੈ। ਸੈਂਟਰਸ ਤੇ ਜਦੋਂ ਕੋਈ ਕੋਰ੍ਸ ਲੈਣਾ ਚਾਹੁੰਦੇ ਹਨ ਤਾਂ ਉਨ੍ਹਾਂ ਕੋਲੋਂ ਫ਼ਾਰਮ ਭਰਵਾਉਣਾ ਹੈ, ਕੋਰ੍ਸ ਨਹੀਂ ਲੈਣਾ ਹੈ ਤਾਂ ਫ਼ਾਰਮ ਭਰਵਾਉਣ ਦੀ ਲੌੜ ਨਹੀਂ। ਫ਼ਾਰਮ ਭਰਵਾਇਆ ਹੀ ਇਸ ਲਈ ਜਾਂਦਾ ਹੈ ਕਿ ਪਤਾ ਪਵੇ ਇਨ੍ਹਾਂ ਵਿੱਚ ਕੀ - ਕੀ ਹੈ? ਕੀ ਸਮਝਾਉਣਾ ਹੈ? ਕਿਉਂਕਿ ਦੁਨੀਆਂ ਵਿੱਚ ਤਾਂ ਇਨ੍ਹਾਂ ਗੱਲਾਂ ਨੂੰ ਕੋਈ ਸਮਝਦੇ ਨਹੀਂ ਹਨ। ਤਾਂ ਉਨ੍ਹਾਂ ਦਾ ਸਾਰਾ ਪਤਾ ਪੈਂਦਾ ਹੈ ਫ਼ਾਰਮ ਤੋਂ? ਬਾਪ ਨਾਲ ਕੋਈ ਮਿਲਦੇ ਹਨ ਤਾਂ ਵੀ ਫ਼ਾਰਮ ਭਰਾਉਣਾ ਹੁੰਦਾ ਹੈ। ਤਾਂ ਪਤਾ ਪਵੇ ਕਿਉਂ ਮਿਲਦੇ ਹਨ? ਕੋਈ ਵੀ ਆਉਂਦੇ ਹਨ ਤਾਂ ਉਨ੍ਹਾਂ ਨੂੰ ਹੱਦ ਅਤੇ ਬੇਹੱਦ ਦੇ ਬਾਪ ਦਾ ਪਰਿਚੈ ਦੇਣਾ ਹੈ ਕਿਉਂਕਿ ਤੁਹਾਨੂੰ ਬੇਹੱਦ ਦੇ ਬਾਪ ਨੇ ਆਕੇ ਆਪਣਾ ਪਰਿਚੈ ਦਿੱਤਾ ਹੈ ਤਾਂ ਤੁਸੀਂ ਫੇਰ ਹੋਰਾਂ ਨੂੰ ਪਰਿਚੈ ਦਿੰਦੇ ਹੋ। ਉਨ੍ਹਾਂ ਦਾ ਨਾਮ ਹੈ ਸ਼ਿਵਬਾਬਾ। ਸ਼ਿਵ ਪ੍ਰਮਾਤਮਾਏ ਨਮ: ਕਹਿੰਦੇ ਹੈ ਨਾ। ਉਹ ਕ੍ਰਿਸ਼ਨ ਨੂੰ ਦੇਵਤਾਏ ਨਮਾ ਕਹਿਣਗੇ। ਸ਼ਿਵ ਨੂੰ ਕਹਿਣਗੇ ਸ਼ਿਵ ਪ੍ਰਮਾਤਮਾਏ ਨਮਾ। ਬਾਪ ਕਹਿੰਦੇ ਹਨ ਮੈਨੂੰ ਯਾਦ ਕਰੋ ਤਾਂ ਤੁਹਾਡੇ ਪਾਪ ਕੱਟ ਜਾਣ। ਮੁਕਤੀ - ਜੀਵਨਮੁਕਤੀ ਦਾ ਵਰਸਾ ਪਾਉਣ ਦੇ ਲਈ ਪਵਿੱਤਰ ਆਤਮਾ ਜ਼ਰੂਰ ਬਣਨਾ ਪਵੇ। ਉਹ ਹੈ ਹੀ ਪਵਿੱਤਰ ਦੁਨੀਆਂ, ਜਿਸਨੂੰ ਸਤੋਪ੍ਰਧਾਨ ਦੁਨੀਆਂ ਕਿਹਾ ਜਾਂਦਾ ਹੈ। ਉੱਥੇ ਜਾਣਾ ਹੈ ਤਾਂ ਬਾਪ ਕਹਿੰਦੇ ਹਨ ਮੈਨੂੰ ਯਾਦ ਕਰੋ। ਇਹ ਤਾਂ ਬਹੁਤ ਸਹਿਜ ਹੈ। ਕੋਈ ਤੋਂ ਵੀ ਫ਼ਾਰਮ ਭਰਵਾ ਕੇ ਫੇਰ ਤੁਸੀਂ ਕੋਰਸ ਦਿੰਦੇ ਹੋ। ਇੱਕ ਦਿਨ ਭਰਾਓ ਫੇਰ ਸਮਝਾਓ ਫੇਰ ਫ਼ਾਰਮ ਭਰਵਾਓ ਤਾਂ ਪਤਾ ਪਵੇਗਾ ਅਸੀਂ ਉਨ੍ਹਾਂ ਨੂੰ ਸਮਝਾਇਆ, ਉਹ ਯਾਦ ਰਿਹਾ ਜਾਂ ਨਹੀਂ। ਤੁਸੀਂ ਵੇਖੋਗੇ ਦੋ ਦਿਨ ਦੇ ਫ਼ਾਰਮ ਵਿੱਚ ਫ਼ਰਕ ਜ਼ਰੂਰ ਹੋਵੇਗਾ। ਝੱਟ ਤੁਹਾਨੂੰ ਪਤਾ ਲੱਗ ਜਾਵੇਗਾ - ਕੀ ਸਮਝਿਆ ਹੈ? ਸਾਡੀ ਸਮਝਾਉਣੀ ਤੇ ਕੁਝ ਵਿਚਾਰ ਕੀਤਾ ਹੈ ਜਾਂ ਨਹੀਂ? ਇਹ ਫ਼ਾਰਮ ਸਭਦੇ ਕੋਲ ਹੋਣੇ ਚਾਹੀਦੇ ਹਨ। ਬਾਬਾ ਮੁਰਲੀ ਵਿੱਚ ਡਾਇਰੈਕਸ਼ਨ ਦਿੰਦੇ ਹਨ ਤਾਂ ਵੱਡੇ - ਵੱਡੇ ਸੈਂਟਰਸ ਨੂੰ ਤਾਂ ਝੱਟ ਐਕਟ ਵਿੱਚ ਲਿਆਉਣਾ ਚਾਹੀਦਾ ਹੈ। ਫ਼ਾਰਮ ਰੱਖਣਾ ਹੈ। ਨਹੀਂ ਤਾਂ ਪਤਾ ਕਿਵੇਂ ਪਵੇ। ਖੁਦ ਵੀ ਫੀਲ ਕਰਣਗੇ - ਕੱਲ ਕੀ ਲਿਖਿਆ ਸੀ, ਅੱਜ ਕੀ ਲਿਖਿਆ ਹੈ? ਫ਼ਾਰਮ ਤਾਂ ਬਹੁਤ ਜ਼ਰੂਰੀ ਹੈ। ਵੱਖ - ਵੱਖ ਛਪਵਾਓ ਤਾਂ ਵੀ ਹਰਜਾ ਨਹੀਂ। ਜਾਂ ਤੇ ਇੱਕ ਥਾਂ ਛਪਵਾਕੇ ਸਭ ਵੱਲ ਭੇਜ਼ ਦੇਵੋ। ਇਹ ਹੈ ਦੂਜਿਆਂ ਦਾ ਕਲਿਆਣ ਕਰਨਾ।

ਤੁਸੀਂ ਬੱਚੇ ਇੱਥੇ ਆਏ ਹੋ ਦੇਵੀ - ਦੇਵਤਾ ਬਣਨ। ਦੇਵਤਾ ਅੱਖਰ ਬਹੁਤ ਉੱਚਾ ਹੈ। ਦੈਵੀਗੁਣ ਧਾਰਨ ਕਰਨ ਵਾਲੇ ਨੂੰ ਦੇਵਤਾ ਕਿਹਾ ਜਾਂਦਾ ਹੈ। ਹੁਣ ਤੁਸੀਂ ਦੈਵੀਗੁਣ ਧਾਰਨ ਕਰ ਰਹੇ ਹੋ ਤਾਂ ਜਿੱਥੇ ਪ੍ਰਦਰਸ਼ਨੀ ਜਾਂ ਮਿਊਜ਼ੀਅਮ ਹੁੰਦੇ ਹਨ ਉੱਥੇ ਇਹ ਫ਼ਾਰਮ ਬਹੁਤ ਹੋਣੇ ਚਾਹੀਦੇ। ਤਾਂ ਪਤਾ ਪਵੇ ਕਿਵੇਂ ਦੀ ਅਵਸਥਾ ਹੈ। ਸਮਝਕੇ ਫੇਰ ਸਮਝਾਉਣਾ ਪਵੇ। ਬੱਚਿਆਂ ਨੂੰ ਤਾਂ ਸਦੈਵ ਗੁਣ ਹੀ ਵਰਨਣ ਕਰਨੇ ਹਨ, ਅਵਗੁਣ ਕਦੀ ਨਹੀਂ। ਤੁਸੀਂ ਗੁਣਵਾਨ ਬਣਦੇ ਹੋ ਨਾ। ਜਿਨ੍ਹਾਂ ਵਿੱਚ ਬਹੁਤ ਗੁਣ ਹੋਣਗੇ ਉਹ ਦੂਜਿਆਂ ਵਿੱਚ ਵੀ ਗੁਣ ਫੂੰਕ ਸੱਕਣਗੇ। ਅਵਗੁਣ ਵਾਲੇ ਕਦੀ ਗੁਣ ਫੂੰਕ ਨਾ ਸੱਕਣ। ਬੱਚੇ ਜਾਣਦੇ ਹਨ ਵਕ਼ਤ ਕੋਈ ਬਹੁਤ ਨਹੀਂ ਰਿਹਾ ਹੈ। ਪੁਰਸ਼ਾਰਥ ਬਹੁਤ ਕਰਨਾ ਹੈ। ਬਾਪ ਨੇ ਸਮਝਾਇਆ ਹੈ - ਤੁਸੀਂ ਰੋਜ਼ ਮੁਸਾਫ਼ਿਰੀ ਕਰਦੇ ਹੋ, ਯਾਤਰਾ ਕਰਦੇ ਰਹਿੰਦੇ ਹੋ। ਇਹ ਜੋ ਗਾਇਨ ਹੈ ਅਤੀਇੰਦ੍ਰੀਏ ਸੁੱਖ ਗੋਪ - ਗੋਪੀਆਂ ਤੋਂ ਪੁੱਛੋ - ਇਹ ਪਿਛਾੜੀ ਦੀ ਗੱਲ ਹੈ। ਹਜੇ ਤਾਂ ਨੰਬਰਵਾਰ ਹਨ। ਕੋਈ ਤਾਂ ਅੰਦਰ ਵਿੱਚ ਖੁਸ਼ੀ ਦੇ ਗੀਤ ਗਾਉਂਦੇ ਰਹਿੰਦੇ ਹਨ - ਅੋਹੋ! ਪਰਮਪਿਤਾ ਪ੍ਰਮਾਤਮਾ ਸਾਨੂੰ ਮਿਲਿਆ ਹੈ, ਉਨ੍ਹਾਂ ਤੋਂ ਅਸੀਂ ਵਰਸਾ ਲੈਂਦੇ ਹਾਂ। ਉਨ੍ਹਾਂ ਦੇ ਕੋਲ ਕੋਈ ਕੰਪਲੇਨ ਹੋ ਨਾ ਸਕੇ। ਕਿਸੇ ਨੇ ਕੁਝ ਕਿਹਾ ਤਾਂ ਵੀ ਸੁਣਿਆ ਅਨਸੁਣਿਆ ਕਰ ਆਪਣੀ ਮਸਤੀ ਵਿੱਚ ਮਸਤ ਰਹਿਣਾ ਚਾਹੀਦਾ। ਕੋਈ ਵੀ ਬਿਮਾਰੀ ਜਾਂ ਦੁੱਖ ਆਦਿ ਹੈ ਤਾਂ ਤੁਸੀਂ ਸਿਰਫ਼ ਯਾਦ ਵਿੱਚ ਰਹੋ। ਇਹ ਹਿਸਾਬ - ਕਿਤਾਬ ਹੁਣ ਹੀ ਚੁਕਤੂ ਕਰਨਾ ਹੈ ਫੇਰ ਤਾਂ ਤੁਸੀਂ 21 ਜਨਮ ਫੁੱਲ ਬਣਦੇ ਹੋ। ਉੱਥੇ ਦੁੱਖ ਦੀ ਗੱਲ ਹੀ ਨਹੀਂ ਹੋਵੇਗੀ। ਗਾਇਆ ਜਾਂਦਾ ਹੈ ਖੁਸ਼ੀ ਜਿਹੀ ਖ਼ੁਰਾਕ ਨਹੀਂ। ਫੇਰ ਸੁਸਤੀ ਆਦਿ ਸਭ ਉੱਡ ਜਾਂਦੀ ਹੈ, ਇਸ ਵਿੱਚ ਇਹ ਹੈ ਸੱਚੀ ਖੁਸ਼ੀ, ਉਹ ਹੈ ਝੂਠੀ। ਧਨ ਮਿਲਿਆ, ਜੇਵਰ ਮਿਲਿਆ ਤਾਂ ਖੁਸ਼ ਹੋਵਣਗੇ। ਇਹ ਹੈ ਬੇਹੱਦ ਦੀ ਗੱਲ। ਤੁਹਾਨੂੰ ਤਾਂ ਅਥਾਹ ਖੁਸ਼ੀ ਵਿੱਚ ਰਹਿਣਾ ਚਾਹੀਦਾ। ਜਾਣਦੇ ਹੋ ਅਸੀਂ 21 ਜਨਮਾਂ ਦੇ ਲਈ ਸਦਾ ਸੁੱਖੀ ਰਹਾਂਗੇ। ਇਸ ਸਮ੍ਰਿਤੀ ਵਿੱਚ ਰਹੋ - ਅਸੀਂ ਕੀ ਬਣਦੇ ਹਾਂ। ਬਾਬਾ ਕਹਿਣ ਨਾਲ ਹੀ ਦੁੱਖ ਦੂਰ ਹੋ ਜਾਣੇ ਚਾਹੀਦੇ। ਇਹ ਤਾਂ 21 ਜਨਮਾਂ ਦੀ ਖੁਸ਼ੀ ਹੈ। ਹੁਣ ਬਾਕੀ ਥੋੜ੍ਹੇ ਦਿਨ ਹਨ। ਅਸੀਂ ਜਾਂਦੇ ਹਾਂ ਆਪਣੇ ਸੁੱਖਧਾਮ। ਫੇਰ ਹੋਰ ਕੁਝ ਵੀ ਯਾਦ ਨਾ ਰਹੇ। ਇਹ ਬਾਬਾ ਆਪਣਾ ਅਨੁਭਵ ਸੁਣਾਉਂਦੇ ਹਨ। ਕਿੰਨੇ ਸਮਾਚਾਰ ਆਉਂਦੇ ਹਨ, ਖਿਟ - ਖਿਟ ਚੱਲਦੀ ਹੈ। ਬਾਬਾ ਨੂੰ ਕੋਈ ਗੱਲ ਦਾ ਦੁੱਖ ਥੋੜ੍ਹੇਹੀ ਹੁੰਦਾ ਹੈ। ਸੁਣਿਆ, ਅੱਛਾ ਇਹ ਭਾਵੀ। ਇਹ ਤਾਂ ਕੁਝ ਵੀ ਨਹੀਂ ਹੈ, ਅਸੀਂ ਤਾਂ ਕਾਰੁਨ ਦੇ ਖ਼ਜਾਨੇ ਵਾਲੇ ਬਣਦੇ ਹਾਂ। ਆਪਣੇ ਨਾਲ ਗੱਲ ਕਰਨ ਨਾਲ ਹੀ ਖੁਸ਼ੀ ਹੁੰਦੀ ਹੈ। ਬੜਾ ਸ਼ਾਂਤ ਰਹਿੰਦੇ ਹਨ, ਉਨ੍ਹਾਂ ਦਾ ਚੇਹਰਾ ਵੀ ਬਹੁਤ ਖੁਸ਼ਨੁਮਾ ਰਹੇਗਾ। ਸਕਾਲਰਸ਼ਿਪ ਆਦਿ ਮਿਲਦੀ ਹੈ ਤਾਂ ਚੇਹਰਾ ਕਿੰਨਾ ਹਰਸ਼ਿਤ ਰਹਿੰਦਾ ਹੈ। ਤੁਸੀਂ ਵੀ ਪੁਰਸ਼ਾਰਥ ਕਰ ਰਹੇ ਹੋ - ਇਨ੍ਹਾਂ ਲਕਸ਼ਮੀ - ਨਾਰਾਇਣ ਜਿਵੇਂ ਦਾ ਹਰਸ਼ਿਤਮੁੱਖ ਹੋਣ ਦੇ ਲਈ। ਇਨ੍ਹਾਂ ਵਿੱਚ ਗਿਆਨ ਤਾਂ ਨਹੀਂ ਹੈ। ਤੁਹਾਨੂੰ ਤਾਂ ਗਿਆਨ ਵੀ ਹੈ ਤਾਂ ਖੁਸ਼ੀ ਰਹਿਣੀ ਚਾਹੀਦੀ। ਹਰਸ਼ਿਤਪਨਾ ਵੀ ਹੋਣਾ ਚਾਹੀਦਾ। ਇਨ੍ਹਾਂ ਦੇਵਤਾਵਾਂ ਤੋਂ ਤੁਸੀਂ ਬਹੁਤ ਉੱਚ ਹੋ। ਗਿਆਨ ਸਾਗਰ ਬਾਪ ਸਾਨੂੰ ਕਿੰਨਾ ਉੱਚ ਗਿਆਨ ਦਿੰਦੇ ਹਨ। ਅਵਿਨਾਸ਼ੀ ਗਿਆਨ ਰਤਨਾਂ ਦੀ ਲਾਟਰੀ ਮਿਲ ਰਹੀ ਹੈ ਤਾਂ ਕਿੰਨਾ ਖੁਸ਼ ਰਹਿਣਾ ਚਾਹੀਦਾ। ਇਹ ਤੁਹਾਡਾ ਜਨਮ ਹੀਰੇ ਜਿਹਾ ਗਾਇਆ ਜਾਂਦਾ ਹੈ। ਨਾਲੇਜ਼ਫੁੱਲ ਬਾਪ ਨੂੰ ਹੀ ਕਿਹਾ ਜਾਂਦਾ ਹੈ। ਇਨ੍ਹਾਂ ਦੇਵਤਾਵਾਂ ਨੂੰ ਨਹੀਂ ਕਿਹਾ ਜਾਂਦਾ। ਤੁਸੀਂ ਬ੍ਰਹਾਮਣ ਹੀ ਨਾਲੇਜ਼ਫੁੱਲ ਹੋ ਤਾਂ ਤੁਹਾਨੂੰ ਨਾਲੇਜ਼ ਦੀ ਖੁਸ਼ੀ ਰਹਿੰਦੀ ਹੈ। ਇੱਕ ਤਾਂ ਬਾਪ ਮਿਲਣ ਦੀ ਖੁਸ਼ੀ ਹੁੰਦੀ ਹੈ। ਸਿਵਾਏ ਤੁਹਾਡੇ ਕਿਸੇ ਨੂੰ ਖੁਸ਼ੀ ਹੋ ਨਾ ਸਕੇ। ਭਗਤੀ ਮਾਰ੍ਗ ਵਿੱਚ ਹੱਡੀ ਸੁੱਖ ਨਹੀਂ ਰਹਿੰਦਾ ਹੈ। ਭਗਤੀ ਮਾਰ੍ਗ ਦਾ ਹੈ ਆਰਟੀਫਿਸ਼ੀਅਲ ਅਲਪਕਾਲ ਦਾ ਸੁੱਖ। ਉਨ੍ਹਾਂ ਦਾ ਤਾਂ ਨਾਮ ਹੀ ਹੈ ਸ੍ਵਰਗ, ਸੁੱਖਧਾਮ, ਹੇਵਿਨ। ਉੱਥੇ ਅਪਾਰ ਸੁੱਖ, ਇੱਥੇ ਅਪਾਰ ਦੁੱਖ। ਹੁਣ ਬੱਚਿਆਂ ਨੂੰ ਪਤਾ ਪੈਂਦਾ ਹੈ - ਰਾਵਣਰਾਜ ਵਿੱਚ ਅਸੀਂ ਕਿੰਨਾ ਛੀ - ਛੀ ਬਣੇ ਹਾਂ। ਹੌਲੀ - ਹੌਲੀ ਥੱਲੇ ਉੱਤਰਦੇ ਆਏ ਹਾਂ। ਇਹ ਹੈ ਹੀ ਵਿਸ਼ੇ ਸਾਗਰ। ਹੁਣ ਬਾਪ ਇਸ ਵਿਸ਼ ਦੇ ਸਾਗਰ ਤੋਂ ਕੱਢ ਤੁਹਾਨੂੰ ਖੀਰਸਾਗਰ ਵਿੱਚ ਲੈ ਜਾਂਦੇ ਹਨ। ਬੱਚਿਆਂ ਨੂੰ ਇੱਥੇ ਮਿੱਠਾ ਬਹੁਤ ਲੱਗਦਾ ਹੈ ਫੇਰ ਭੁੱਲ ਜਾਣ ਨਾਲ ਕੀ ਅਵਸਥਾ ਹੋ ਜਾਂਦੀ ਹੈ। ਬਾਪ ਕਿੰਨਾ ਖੁਸ਼ੀ ਦਾ ਪਾਰਾ ਚੜ੍ਹਾਉਂਦੇ ਹਨ। ਇਸ ਗਿਆਨ ਅੰਮ੍ਰਿਤ ਦਾ ਹੀ ਗਾਇਨ ਹੈ। ਗਿਆਨ ਅੰਮ੍ਰਿਤ ਦਾ ਗਿਲਾਸ ਪੀਂਦੇ ਰਹਿਣਾ ਹੈ। ਇੱਥੇ ਤੁਹਾਨੂੰ ਬਹੁਤ ਚੰਗਾ ਨਸ਼ਾ ਚੜ੍ਹਦਾ ਹੈ ਫੇਰ ਬਾਹਰ ਜਾਣ ਨਾਲ ਉਹ ਨਸ਼ਾ ਘੱਟ ਹੋ ਜਾਂਦਾ ਹੈ। ਬਾਬਾ ਖੁਦ ਫੀਲ ਕਰਦੇ ਹਨ, ਇੱਥੇ ਬੱਚਿਆਂ ਨੂੰ ਚੰਗੀ ਫੀਲਿੰਗ ਆਉਂਦੀ ਹੈ - ਅਸੀਂ ਆਪਣੇ ਘਰ ਜਾਂਦੇ ਹਾਂ, ਅਸੀਂ ਬਾਬਾ ਦੀ ਸ਼੍ਰੀਮਤ ਤੇ ਰਾਜਧਾਨੀ ਸਥਾਪਨ ਕਰ ਰਹੇ ਹਾਂ। ਅਸੀਂ ਵੱਡੇ ਵਾਰਿਅਰ੍ਸ ਹਾਂ। ਇਹ ਸਭ ਬੁੱਧੀ ਵਿੱਚ ਨਾਲੇਜ਼ ਹੈ, ਜਿਸ ਨਾਲ ਤੁਸੀਂ ਇਨਾਂ ਪਦ ਪਾਉਂਦੇ ਹੋ। ਪੜ੍ਹਾਉਂਦੇ ਵੇਖੋ ਕੌਣ ਹਨ! ਬੇਹੱਦ ਦਾ ਬਾਪ, ਇੱਕਦਮ ਬਦਲ ਦਿੰਦੇ ਹਨ। ਤਾਂ ਬੱਚਿਆਂ ਨੂੰ ਦਿਲ ਵਿੱਚ ਕਿੰਨੀ ਨਾ ਖੁਸ਼ੀ ਹੋਣੀ ਚਾਹੀਦੀ। ਇਹ ਵੀ ਦਿਲ ਵਿੱਚ ਆਉਣਾ ਚਾਹੀਦਾ ਹੈ ਕਿ ਹੋਰਾਂ ਨੂੰ ਵੀ ਖੁਸ਼ੀ ਦਈਏ। ਰਾਵਣ ਦਾ ਹੈ ਸਰਾਪ ਅਤੇ ਬਾਪ ਦਾ ਮਿਲਦਾ ਹੈ ਵਰਸਾ। ਰਾਵਣ ਦੇ ਸਰਾਪ ਨਾਲ ਤੁਸੀਂ ਕਿੰਨੇ ਦੁੱਖੀ - ਅਸ਼ਾਂਤ ਬਣੇ ਹੋ। ਬਹੁਤ ਗੋਪ ਵੀ ਹਨ ਜਿਨ੍ਹਾਂ ਦੀ ਦਿਲ ਹੁੰਦੀ ਹੈ ਸਰਵਿਸ ਕਰੀਏ। ਪਰ ਕਲਸ਼ ਮਾਤਾਵਾਂ ਨੂੰ ਮਿਲਦਾ ਹੈ। ਸ਼ਕਤੀ ਦਲ ਹੈ ਨਾ। ਵੰਦੇ ਮਾਤਰਮ ਗਾਇਆ ਜਾਂਦਾ ਹੈ। ਨਾਲ ਹੀ ਵੰਦੇ ਪਿਤ੍ਰਮ ਤਾਂ ਹੈ ਹੀ। ਪਰ ਨਾਮ ਮਾਤਾਵਾਂ ਦਾ ਹੈ। ਪਹਿਲੇ ਲਕਸ਼ਮੀ ਫੇਰ ਨਾਰਾਇਣ। ਪਹਿਲੇ ਸੀਤਾ, ਪਿੱਛੇ ਰਾਮ। ਇੱਥੇ ਪਹਿਲੇ ਮੇਲ ਦਾ ਨਾਮ ਫੇਰ ਇਸਤ੍ਰੀ ਦਾ ਲਿੱਖਦੇ ਹਨ। ਇਹ ਵੀ ਖੇਡ ਹੈ ਨਾ। ਬਾਪ ਸਮਝਾਉਂਦੇ ਤਾਂ ਸਭ ਕੁਝ ਹੈ। ਭਗਤੀ ਮਾਰ੍ਗ ਦਾ ਰਾਜ਼ ਵੀ ਸਮਝਾਉਂਦੇ ਹਨ। ਭਗਤੀ ਵਿੱਚ ਕੀ - ਕੀ ਹੁੰਦਾ ਹੈ। ਜਦੋਂ ਤੱਕ ਗਿਆਨ ਨਹੀਂ ਤਾਂ ਪਤਾ ਥੋੜ੍ਹੇਹੀ ਪੈਂਦਾ ਹੈ। ਹੁਣ ਤੁਹਾਡਾ ਸਭਦਾ ਕੈਰੇਕ੍ਟਰਸ ਸੁਧਰਦਾ ਹੈ। ਤੁਹਾਡਾ ਦੈਵੀ ਕੈਰੇਕ੍ਟਰ ਬਣ ਰਿਹਾ ਹੈ। 5 ਵਿਕਾਰਾਂ ਨਾਲ ਆਸੁਰੀ ਕੈਰੇਕ੍ਟਰ ਹੋ ਜਾਂਦਾ ਹੈ। ਕਿੰਨਾ ਚੇੰਜ ਹੁੰਦੀ ਹੈ। ਤਾਂ ਚੇੰਜ ਵਿੱਚ ਆਉਣਾ ਚਾਹੀਦਾ ਨਾ। ਸ਼ਰੀਰ ਛੁੱਟ ਜਾਵੇ ਫੇਰ ਥੋੜ੍ਹੇਹੀ ਚੇੰਜ ਹੋ ਸਕੇਗੀ। ਬਾਪ ਵਿੱਚ ਤਾਕ਼ਤ ਹੈ, ਕਿੰਨਿਆਂ ਵਿੱਚ ਚੇੰਜ ਲਿਆਉਂਦੇ ਹਨ। ਕਈ ਬੱਚੇ ਆਪਣੇ ਅਨੁਭਵ ਸੁਣਾਉਂਦੇ ਹਨ - ਅਸੀਂ ਬਹੁਤ ਕਾਮੀ, ਸ਼ਰਾਬੀ ਸੀ, ਸਾਡੇ ਵਿੱਚ ਬੜੀ ਚੇੰਜ ਹੋਈ ਹੈ। ਹੁਣ ਅਸੀਂ ਬਹੁਤ ਪ੍ਰੇਮ ਨਾਲ ਰਹਿੰਦੇ ਹਾਂ। ਪ੍ਰੇਮ ਦੇ ਆਂਸੂ ਵੀ ਆ ਜਾਂਦੇ ਹਨ। ਬਾਪ ਸਮਝਾਉਂਦੇ ਤਾਂ ਬਹੁਤ ਹਨ ਪਰ ਇਹ ਸਭ ਗੱਲਾਂ ਭੁੱਲ ਜਾਂਦੀਆਂ ਹਨ। ਨਹੀਂ ਤਾਂ ਖੁਸ਼ੀ ਦਾ ਪਾਰਾ ਚੜ੍ਹਾ ਰਹੇ। ਅਸੀਂ ਬਹੁਤਿਆਂ ਦਾ ਕਲਿਆਣ ਕਰੀਏ। ਮਨੁੱਖ ਬਹੁਤ ਦੁੱਖੀ ਹਨ, ਉਨ੍ਹਾਂ ਨੂੰ ਰਸਤਾ ਦੱਸੀਏ। ਸਮਝਾਉਣ ਦੇ ਲਈ ਵੀ ਕਿੰਨੀ ਮਿਹਨਤ ਕਰਨੀ ਪੈਂਦੀ ਹੈ। ਗਾਲੀ ਵੀ ਖਾਣੀ ਪੈਂਦੀ ਹੈ। ਪਹਿਲੇ ਤੋਂ ਹੀ ਆਵਾਜ਼ ਹੈ, ਇਹ ਸਭਨੂੰ ਭਰਾ - ਭੈਣ ਬਣਾ ਦਿੰਦੇ ਹਨ। ਅਰੇ, ਭਰਾ - ਭੈਣ ਦਾ ਸੰਬੰਧ ਤਾਂ ਚੰਗਾ ਹੈ ਨਾ। ਤੁਸੀਂ ਆਤਮਾਵਾਂ ਤਾਂ ਭਰਾ - ਭਰਾ ਹੋ। ਪਰ ਫੇਰ ਵੀ ਜਨਮ - ਜਨਮਾਂਤ੍ਰ ਦੀ ਦ੍ਰਿਸ਼ਟੀ ਜੋ ਪੱਕੀ ਹੋਈ ਹੈ, ਉਹ ਟੁੱਟਦੀ ਨਹੀਂ ਹੈ। ਬਾਬਾ ਕੋਲ ਤਾਂ ਬਹੁਤ ਸਮਾਚਾਰ ਆਉਂਦੇ ਹਨ। ਬਾਪ ਸਮਝਾਉਂਦੇ ਹਨ ਇਸ ਛੀ - ਛੀ ਦੁਨੀਆਂ ਤੋਂ ਤੁਸੀਂ ਬੱਚਿਆਂ ਦੀ ਦਿਲ ਹੱਟ ਜਾਣੀ ਚਾਹੀਦੀ ਹੈ। ਗੁਲ - ਗੁਲ ਬਣਨਾ ਚਾਹੀਦਾ ਹੈ। ਕਿੰਨਾ ਗਿਆਨ ਸੁਣਕੇ ਵੀ ਭੁੱਲ ਜਾਂਦੇ ਹਨ। ਸਾਰਾ ਗਿਆਨ ਉੱਡ ਜਾਂਦਾ ਹੈ। ਕਾਮ ਮਹਾਸ਼ਤ੍ਰੁ ਹੈ ਨਾ। ਬਾਬਾ ਤਾਂ ਬਹੁਤ ਅਨੁਭਵੀ ਹੈ। ਇਸ ਵਿਕਾਰ ਦੇ ਪਿਛਾੜੀ ਰਾਜਾਵਾਂ ਨੇ ਆਪਣੀ ਰਾਜਾਈ ਗਵਾਈ ਹੈ। ਕਾਮ ਬਹੁਤ ਖ਼ਰਾਬ ਹੈ। ਸਭ ਕਹਿੰਦੇ ਵੀ ਹਨ ਬਾਬਾ ਇਹ ਬਹੁਤ ਕੜਾ ਦੁਸ਼ਮਣ ਹੈ। ਬਾਪ ਕਹਿੰਦੇ ਹਨ ਕਾਮ ਨੂੰ ਜਿੱਤਣ ਨਾਲ ਤੁਸੀਂ ਵਿਸ਼ਵ ਦਾ ਮਾਲਿਕ ਬਣੋਗੇ। ਪਰ ਕਾਮ ਵਿਕਾਰ ਇਵੇਂ ਕੜਾ ਹੈ ਜੋ ਪ੍ਰਤਿਗਿਆ ਕਰਕੇ ਫੇਰ ਡਿੱਗ ਪੈਂਦੇ ਹਨ। ਬਹੁਤ ਮੁਸ਼ਕਿਲ ਨਾਲ ਕੋਈ ਸੁਧਰਦੇ ਹਨ। ਇਸ ਵਕ਼ਤ ਸਾਰੀ ਦੁਨੀਆਂ ਦਾ ਕੈਰੇਕ੍ਟਰ ਵਿਗੜਿਆ ਹੋਇਆ ਹੈ। ਪਾਵਨ ਦੁਨੀਆਂ ਕਦੋਂ ਸੀ, ਕਿਵੇਂ ਬਣੀ, ਇਨ੍ਹਾਂ ਨੇ ਰਾਜ - ਭਾਗਿਆ ਕਿਵੇਂ ਪਾਇਆ, ਕਦੀ ਕੋਈ ਦੱਸ ਨਾ ਸਕੇ। ਅੱਗੇ ਵਕ਼ਤ ਆਵੇਗਾ ਤੁਸੀਂ ਲੋਕੀ ਵਿਲਾਇਤ ਆਦਿ ਵਿੱਚ ਵੀ ਜਾਵੋਗੇ। ਉਹ ਵੀ ਸੁਣਨਗੇ। ਪੈਰਾਡਾਇਜ਼ ਕਿਵੇਂ ਸਥਾਪਨ ਹੁੰਦਾ ਹੈ। ਤੁਹਾਡੀ ਬੁੱਧੀ ਵਿੱਚ ਇਹ ਸਭ ਗੱਲਾਂ ਚੰਗੀ ਤਰ੍ਹਾਂ ਹਨ। ਤਾਂ ਹੁਣ ਤੁਹਾਨੂੰ ਇਹੀ ਲਾਤ ਅਤੇ ਤਾਤ ਰਹਿਣੀ ਚਾਹੀਦੀ, ਹੋਰ ਸਭ ਗੱਲਾਂ ਭੁੱਲ ਜਾਣੀਆਂ ਹਨ। ਅੱਛਾ!

ਮਿੱਠੇ- ਮਿੱਠੇ ਸਿੱਕੀਲਧੇ ਬੱਚਿਆਂ ਪ੍ਰਤੀ ਮਾਤ - ਪਿਤਾ ਬਾਪਦਾਦਾ ਦਾ ਯਾਦ ਪਿਆਰ ਅਤੇ ਗੁੱਡਮੋਰਨਿੰਗ। ਰੂਹਾਨੀ ਬਾਪ ਦੀ ਰੂਹਾਨੀ ਬੱਚਿਆਂ ਨੂੰ ਨਮਸਤੇ।

ਧਾਰਨਾ ਲਈ ਮੁੱਖ ਸਾਰ:-
1. ਉਠਦੇ, ਬੈਠਦੇ, ਚੱਲਦੇ ਗਿਆਨ ਦਾ ਸਿਮਰਨ ਕਰ ਮੋਤੀ ਚੁਗਣ ਵਾਲਾ ਹੰਸ ਬਣਨਾ ਹੈ। ਸਭ ਤੋਂ ਗੁਣ ਗ੍ਰਹਿਣ ਕਰਨੇ ਹਨ। ਇੱਕ - ਦੂਜੇ ਵਿੱਚ ਗੁਣ ਹੀ ਫੂੰਕਨੇ ਹਨ।

2. ਆਪਣਾ ਚੇਹਰਾ ਸਦਾ ਖੁਸ਼ਨੁਮਾ: ਰੱਖਣ ਦੇ ਲਈ ਆਪਣੇ ਆਪ ਨਾਲ ਗੱਲਾਂ ਕਰਨੀਆਂ ਹਨ - ਔਹੋ! ਅਸੀਂ ਤਾਂ ਕਾਰੁਨ ਦੇ ਖਜ਼ਾਨੇ ਦੇ ਮਾਲਿਕ ਬਣਦੇ ਹਾਂ। ਗਿਆਨ ਸਾਗਰ ਬਾਪ ਦੁਆਰਾ ਸਾਨੂੰ ਗਿਆਨ ਰਤਨਾਂ ਦੀ ਲਾਟਰੀ ਮਿਲ ਰਹੀ ਹੈ!

ਵਰਦਾਨ:-
ਆਪਣੇ ਟਾਈਟਲ ਦੀ ਸਮ੍ਰਿਤੀ ਦੇ ਨਾਲ ਸਮਰਥ ਸ਼ਥਿਤੀ ਬਣਾਉਣ ਵਾਲੇ ਸਵਮਾਨਧਾਰੀ ਭਵ

ਸੰਗਮਯੁਗ ਤੇ ਖੁਦ ਬਾਪ ਆਪਣੇ ਬੱਚਿਆਂ ਨੂੰ ਸ਼੍ਰੇਸ਼ਠ ਟਾਈਟਲ ਦਿੰਦੇ ਹਨ, ਤਾਂ ਉਸੀ ਰੂਹਾਨੀ ਨਸ਼ੇ ਵਿੱਚ ਰਹੋ। ਜਿਵੇਂ ਟਾਈਟਲ ਯਾਦ ਆਏ ਉਵੇਂ ਸਮਰਥ ਸ਼ਥਿਤੀ ਬਣਦੀ ਜਾਏ। ਜਿਵੇਂ ਤੁਹਾਡਾ ਟਾਈਟਲ ਹੈ ਸਵਦਰਸ਼ਨ ਚੱਕਰਧਾਰੀ ਤਾਂ ਇਹ ਸਮ੍ਰਿਤੀ ਆਉਂਦੇ ਹੀ ਪ੍ਰਦਰਸ਼ਨ ਖ਼ਤਮ ਹੋ ਜਾਏ, ਸਵਦਰਸ਼ਨ ਦੇ ਅੱਗੇ ਮਾਇਆ ਦਾ ਗੱਲਾਂ ਕਟ ਜਾਏਗਾ। ਮਹਾਵੀਰ ਹਾਂ, ਇਹ ਟਾਈਟਲ ਯਾਦ ਆਏ ਤਾਂ ਸਥਿਤੀ ਅਚਲ -ਅਡੋਲ ਬਣ ਜਾਏ। ਤਾਂ ਟਾਈਤਲ ਦੀ ਸਮ੍ਰਿਤੀ ਦੇ ਨਾਲ ਸਮਰਥ ਸਥਿਤੀ ਬਣਾਓ ਉਦੋਂ ਕਹਾਂਗੇ ਸ਼੍ਰੇਸ਼ਠ ਸਵਮਾਨਧਾਰੀ।

ਸਲੋਗਨ:-
ਭਟਕਦੀ ਹੋਈ ਆਤਮਾਵਾਂ ਦੀਆਂ ਚਾਹਣਾ ਪੂਰਨ ਕਰਨ ਦੇ ਲਈ ਪਰਖਣ ਦੀ ਸ਼ਕਤੀ ਨੂੰ ਵਧਾਓ।