26.01.25     Avyakt Bapdada     Punjabi Murli     15.12.2003    Om Shanti     Madhuban


"ਪ੍ਰਤੱਖਤਾ ਦੇ ਲਈ ਸਧਾਰਨਤਾ ਦੀ ਅਲੌਕਿਕਤਾ ਵਿੱਚ ਪਰਿਵਰਤਨ ਕਰ ਦਰਸ਼ਨੀਏ ਮੂਰਤ ਬਣੋ"


ਅੱਜ ਬਾਪਦਾਦਾ ਆਪਣੇ ਚਾਰੋਂ ਪਾਸੇ ਦੇ ਬ੍ਰਾਹਮਣ ਬੱਚਿਆਂ ਦੇ ਮੱਥੇ ਦੇ ਵਿੱਚ ਭਾਗ ਦੇ ਤਿੰਨ ਸਿਤਾਰੇ ਚਮਕਦੇ ਹੋਏ ਦੇਖ ਰਹੇ ਹਨ। ਕਿੰਨਾ ਸ਼੍ਰੇਸ਼ਠ ਭਾਗ ਹੈ ਅਤੇ ਕਿੰਨਾ ਸਹਿਜ ਪ੍ਰਾਪਤ ਹੋਇਆ ਹੈ। ਇੱਕ ਹੈ ਅਲੌਕਿਕ ਸ਼੍ਰੇਸ਼ਠ ਜਨਮ ਦਾ ਭਾਗ, ਦੂਸਰਾ ਹੈ - ਸ਼੍ਰੇਸ਼ਠ ਸੰਬੰਧ ਦਾ ਭਾਗ, ਤੀਸਰਾ ਹੈ - ਸਰਵ ਪ੍ਰਾਪਤੀਆਂ ਦਾ ਭਾਗ - ਤਿੰਨੋ ਭਾਗ ਦੇ ਚਮਕਦੇ ਹੋਏ ਸਿਤਾਰਿਆਂ ਨੂੰ ਦੇਖ ਬਾਪਦਾਦਾ ਵੀ ਹਰਸ਼ਿਤ ਹੋ ਰਹੇ ਹਨ। ਜਨਮ ਦਾ ਭਾਗ ਦੇਖੋ -ਖੁਦ ਭਾਗ ਵਿਧਾਤਾ ਬਾਪ ਦਵਾਰਾ ਤੁਸੀਂ ਸਭਦਾ ਜਨਮ ਹੈ। ਜਦੋਂ ਜਨਮ -ਦਾਤਾ ਹੀ ਭਾਗ -ਵਿਧਾਤਾ ਹਨ ਤਾਂ ਜਨਮ ਕਿੰਨਾ ਅਲੌਕਿਕ ਅਤੇ ਸ਼੍ਰੇਸ਼ਠ ਹੈ। ਤੁਸੀਂ ਸਭਨੂੰ ਵੀ ਆਪਣੇ ਇਸ ਭਾਗ ਦੇ ਜਨਮ ਦਾ ਨਸ਼ਾ ਅਤੇ ਖੁਸ਼ੀ ਹੈ ਨਾ! ਨਾਲ -ਨਾਲ ਸੰਬੰਧ ਦੀ ਵਿਸ਼ੇਸ਼ਤਾ ਦੇਖੋ - ਸਾਰੇ ਕਲਪ ਵਿੱਚ ਇਵੇਂ ਸੰਬੰਧ ਹੋਰ ਕਿਸੇ ਵੀ ਆਤਮਾ ਦਾ ਨਹੀਂ ਹੈ। ਤੁਸੀਂ ਵਿਸ਼ੇਸ਼ ਆਤਮਾਵਾਂ ਨੂੰ ਹੀ ਇੱਕ ਦ੍ਵਾਰਾ ਤਿੰਨ ਸੰਬੰਧ ਪ੍ਰਾਪਤ ਹਨ। ਇੱਕ ਹੀ ਬਾਪ ਵੀ ਹੈ, ਸਿੱਖਿਅਕ ਵੀ ਹੈ ਅਤੇ ਸਤਿਗੁਰੂ ਵੀ ਹਨ। ਇਵੇਂ ਇੱਕ ਦਵਾਰਾ ਤਿੰਨ ਸੰਬੰਧ ਸਿਵਾਏ ਬ੍ਰਾਹਮਣ ਆਤਮਾਵਾਂ ਦੇ ਕਿਸੇ ਦੇ ਵੀ ਨਹੀਂ ਹਨ। ਅਨੁਭਵ ਹੈ ਨਾ? ਬਾਪ ਦੇ ਸੰਬੰਧ ਨਾਲ ਵਰਸਾ ਵੀ ਦੇ ਰਹੇ ਹਨ, ਪਾਲਣਾ ਵੀ ਕਰ ਰਹੇ ਹਨ। ਵਰਸਾ ਵੀ ਦੇਖੋ ਉੱਚਾ ਤੇ ਅਵਿਨਾਸ਼ੀ ਹੈ। ਦੁਨੀਆਂ ਵਾਲੇ ਕਹਿੰਦੇ ਹਨ - ਸਾਡਾ ਪਾਲਣਹਾਰ ਭਗਵਾਨ ਹੈ ਤੁਸੀਂ ਬੱਚੇ ਨਿਸ਼ਚੇ ਅਤੇ ਨਸ਼ੇ ਨਾਲ ਕਹਿੰਦੇ ਹੋ ਸਾਡਾ ਪਾਲਣਹਾਰ ਖੁਦ ਭਗਵਾਨ ਹੈ। ਇਵੇਂ ਦੀ ਪਾਲਣਾ, ਪਰਮਾਤਮਾ ਪਾਲਣਾ, ਪਰਮਾਤਮ ਪਿਆਰ, ਪਰਮਾਤਮ ਵਰਸਾ ਕਿਸਨੂੰ ਪ੍ਰਾਪਤ ਹੈ। ਤਾਂ ਇੱਕ ਹੀ ਬਾਪ ਵੀ ਹੈ, ਪਾਲਣਹਾਰ ਵੀ ਹੈ ਅਤੇ ਸਿੱਖਿਅਕ ਵੀ ਹੈ।

ਹਰ ਬੱਚੇ ਦੇ ਜੀਵਨ ਵਿੱਚ ਵਿਸ਼ੇਸ਼ ਤਿੰਨ ਸੰਬੰਧ ਜਰੂਰੀ ਹਨ ਪਰ ਤਿੰਨੋ ਸੰਬੰਧ ਵੱਖ -ਵੱਖ ਹੁੰਦੇ ਹਨ। ਤੁਹਾਨੂੰ ਇੱਕ ਵਿੱਚ ਤਿੰਨ ਸੰਬੰਧ ਹਨ। ਪੜ੍ਹਾਈ ਵੀ ਦੇਖੋ - ਤਿੰਨੇਂ ਕਾਲ ਦੀ ਪੜ੍ਹਾਈ ਹੈ। ਤ੍ਰਿਕਾਲਦਰਸ਼ੀ ਬਣਨ ਦੀ ਪੜ੍ਹਾਈ ਹੈ। ਪੜ੍ਹਾਈ ਨੂੰ ਸੋਰਸ ਆਫ਼ ਇੰਨਕਮ ਕਿਹਾ ਜਾਂਦਾ ਹੈ। ਪੜ੍ਹਾਈ ਨਾਲ ਪਦਵੀ ਵੀ ਪ੍ਰਾਪਤ ਹੁੰਦੀ ਹੈ। ਸਾਰੇ ਵਿਸ਼ਵ ਵਿੱਚ ਦੇਖੋ - ਸਾਹਮਣੇ ਉੱਚੇ ਤੋਂ ਉੱਚਾ ਪਦ, ਰਾਜ ਪਦ ਗਾਇਆ ਹੋਇਆ ਹੈ। ਤਾਂ ਤੁਹਾਨੂੰ ਇਸ ਪੜ੍ਹਾਈ ਨਾਲ ਕੀ ਪਦ ਪ੍ਰਾਪਤ ਹੁੰਦਾ ਹੈ? ਹੁਣ ਵੀ ਰਾਜੇ ਅਤੇ ਭਵਿੱਖ ਵੀ ਰਾਜ ਪਦ। ਹੁਣ ਖੁਦ - ਰਾਜ ਹੈ, ਰਾਜਯੋਗੀ ਸਵਰਾਜ ਅਧਿਕਾਰੀ ਹੋ ਅਤੇ ਭਵਿੱਖ ਦਾ ਰਾਜ ਭਾਗ ਤਾਂ ਅਵਿਨਾਸ਼ੀ ਹੈ ਹੀ। ਇਸਤੋਂ ਵੱਡਾ ਕੋਈ ਪਦਵੀ ਹੁੰਦੀ ਨਹੀਂ। ਅਜਿਹਾ ਸਿੱਖਿਅਕ ਦਾ ਸੰਬੰਧ ਬਾਪ ਦੇ ਸਿਵਾਏ ਬ੍ਰਾਹਮਣ ਜੀਵਨ ਦੇ ਨਾ ਕਿਸੇਦਾ ਹੋਇਆ ਹੈ, ਨਾ ਹੋ ਸਕਦਾ ਹੈ। ਨਾਲ ਹੀ ਸਤਿਗੁਰੂ ਦਾ ਸੰਬੰਧ, ਸਤਿਗੁਰੂ ਦਵਾਰਾ ਸ਼੍ਰੀਮਤ ਜਿਸ ਸ਼੍ਰੀਮਤ ਦਾ ਗਾਇਨ ਅੱਜ ਵੀ ਭਗਤੀ ਵਿੱਚ ਹੋ ਰਿਹਾ ਹੈ। ਤੁਸੀਂ ਨਿਸ਼ਚੇ ਨਾਲ ਕਹਿੰਦੇ ਹੋ ਸਾਡਾ ਹਰ ਕਦਮ ਕਿਸਦੇ ਅਧਾਰ ਨਾਲ ਚੱਲਦਾ ਹੈ? ਸ਼੍ਰੀਮਤ ਦੇ ਅਧਾਰ ਨਾਲ ਹਰ ਕਦਮ ਚੱਲਦਾ ਹੈ। ਤਾਂ ਚੈਕ ਕਰੋ - ਹਰ ਕਦਮ ਸ਼੍ਰੀਮਤ ਤੇ ਚੱਲਦਾ ਹੈ? ਭਾਗ ਤਾਂ ਪ੍ਰਾਪਤ ਹੈ ਪਰ ਭਾਗ ਦੇ ਪ੍ਰਾਪਤੀ ਦਾ ਅਨੁਭਵ ਜੀਵਨ ਵਿੱਚ ਅਨੁਭਵ ਹੈ? ਹਰ ਕਦਮ ਸ਼੍ਰੀਮਤ ਤੇ ਹੈ ਜਾਂ ਕਦੀ -ਕਦੀ ਮਨਮਤ ਜਾਂ ਪਰਮਤ ਤਾਂ ਨਹੀਂ ਮਿਕਸ ਹੁੰਦੀ? ਇਸਦੀ ਪਰਖ ਹੈ - ਜੇਕਰ ਕਦਮ ਸ਼੍ਰੀਮਤ ਤੇ ਹਨ ਤਾਂ ਹਰ ਕਦਮ ਵਿੱਚ ਪਦਮਾਂ ਦੀ ਕਮਾਈ ਜਮਾਂ ਦਾ ਅਨੁਭਵ ਹੋਵੇਗਾ। ਕਦਮ ਸ਼੍ਰੀਮਤ ਤੇ ਹੈ ਤਾਂ ਸਹਿਜ ਸਫ਼ਲਤਾ ਹੈ। ਨਾਲ -ਨਾਲ ਸਤਿਗੁਰੂ ਦਵਾਰਾ ਵਰਦਾਨਾਂ ਦੀ ਖਾਨ ਪ੍ਰਾਪਤ ਹੈ। ਵਰਦਾਨ ਹੈ ਉਸਦੀ ਪਹਿਚਾਣ - ਜਿੱਥੇ ਵਰਦਾਨ ਹੋਵੇਗਾ ਉੱਥੇ ਮਿਹਤਨ ਨਹੀਂ ਹੋਵੇਗੀ। ਤਾਂ ਸਤਿਗੁਰੂ ਦੇ ਸੰਬੰਧ ਵਿੱਚ ਸ਼੍ਰੇਸ਼ਠ ਮਤ ਅਤੇ ਸਦਾ ਵਰਦਾਨ ਦੀ ਪ੍ਰਾਪਤੀ ਹੈ। ਅਤੇ ਵਿਸ਼ੇਸ਼ਤਾ ਸਹਿਜ ਮਾਰਗ ਦੀ ਹੈ, ਜਦੋਂ ਇੱਕ ਵਿੱਚ ਤਿੰਨ ਸੰਬੰਧ ਹਨ ਤਾਂ ਇੱਕ ਨੂੰ ਯਾਦ ਕਰਨਾ ਸਹਿਜ ਹੈ। ਤਿੰਨਾਂ ਨੂੰ ਵੱਖ -ਵੱਖ ਯਾਦ ਕਰਨ ਦੀ ਜਰੂਰਤ ਨਹੀਂ ਹੈ ਇਸਲਈ ਤੁਸੀਂ ਸਭ ਕਹਿੰਦੇ ਹੋ ਇੱਕ ਬਾਬਾ ਦੂਸਰਾ ਨਾ ਕੋਈ। ਇਹ ਸਹਿਜ ਹੈ ਕਿਉਂਕਿ ਇੱਕ ਵਿੱਚ ਵਿਸ਼ੇਸ਼ ਸੰਬੰਧ ਆ ਜਾਂਦੇ ਹਨ। ਤਾਂ ਭਾਗ ਦੇ ਸਿਤਾਰੇ ਤਾਂ ਚਮਕ ਰਹੇ ਹਨ ਕਿਉਂਕਿ ਬਾਪ ਦਵਾਰਾ ਸਰਵ ਦੀ ਪ੍ਰਾਪਤੀ ਤੇ ਹੈ ਹੀ।

ਤੀਸਰਾ ਭਾਗ ਦਾ ਸਿਤਾਰਾ ਹੈ - ਸਰਵ ਪ੍ਰਾਪਤੀਆਂ, ਗਾਇਨ ਹੈ ਅਪ੍ਰਾਪਤ ਕੋਈ ਵਸਤੂ ਨਹੀਂ ਬ੍ਰਾਹਮਣਾਂ ਦੇ ਖਜ਼ਾਨੇ ਵਿੱਚ। ਯਾਦ ਕਰੋ ਆਪਣੇ ਖਜ਼ਾਨਿਆਂ ਨੂੰ। ਇਵੇਂ ਦਾ ਖਜ਼ਾਨਾ ਅਤੇ ਸਰਵ ਪ੍ਰਾਪਤੀਆਂ ਹੋਰ ਕਿਸੇ ਦਵਾਰਾ ਹੋ ਸਕਦੀਆਂ ਹਨ! ਦਿਲ ਤੋਂ ਕਿਹਾ ਮੇਰਾ ਬਾਬਾ, ਖਜ਼ਾਨਾ ਹਾਜ਼ਿਰ ਇਸਲਈ ਇੰਨਾ ਸ਼੍ਰੇਸ਼ਠ ਭਾਗ ਸਦਾ ਸਮ੍ਰਿਤੀ ਵਿੱਚ ਰਹੇ, ਇਸ ਵਿੱਚ ਨੰਬਰਵਾਰ ਹਨ। ਹੁਣ ਬਾਪਦਾਦਾ ਇਹ ਹੀ ਚਾਹੁੰਦੇ ਹਨ ਕਿ ਹਰ ਬੱਚਾ ਜਦੋਂ ਕੋਟਾਂ ਵਿੱਚ ਵੀ ਕੋਈ ਹਨ ਤਾਂ ਸਭ ਬੱਚੇ ਨੰਬਰਵਾਰ ਨਹੀਂ, ਨੰਬਰਵਨ ਹੋਣੇ ਹਨ। ਤਾਂ ਆਪਣੇ ਕੋਲੋਂ ਪੁੱਛੋ ਨੰਬਰਵਾਰ ਵਿੱਚ ਹੋ ਜਾਂ ਨੰਬਰਵਨ ਹੋ? ਕੀ ਹੋ? ਟੀਚਰਸ ਨੰਬਰਵਨ ਜਾਂ ਨੰਬਰਵਾਰ? ਪਾਂਡਵ ਨੰਬਰਵਨ ਹੋ ਜਾਂ ਨੰਬਰਵਾਰ ਹੋ? ਕੀ ਹੋ? ਜੋ ਸਮਝਦੇ ਹਨ ਅਸੀਂ ਨੰਬਰਵਨ ਹਾਂ ਅਤੇ ਸਦਾ ਰਹਿਣਗੇ, ਇਵੇਂ ਨਹੀਂ ਅੱਜ ਨੰਬਰਵਨ ਅਤੇ ਕਲ ਨੰਬਰਵਾਰ ਵਿੱਚ ਆ ਜਾਓ, ਤਾਂ ਇੰਨੇ ਨਿਸ਼ਚੇਬੁੱਧੀ ਹਨ ਕਿ ਅਸੀਂ ਸਦਾ ਜਿਵੇਂ ਬਾਪ ਬ੍ਰਹਮਾ ਨੰਬਰਵਨ, ਇਵੇਂ ਫਾਲੋ ਬ੍ਰਹਮਾ ਬਾਪ ਨੰਬਰਵਨ ਹਨ ਅਤੇ ਰਹਿਣਗੇ ਉਹ ਹੱਥ ਉਠਾਓ। ਹਨ ? ਇਵੇਂ ਹੀ ਨਹੀਂ ਹੱਥ ਉਠਾ ਲੈਣਾ, ਸੋਚ ਸਮਝਕੇ ਉਠਾਉਣਾ। ਲੰਬਾ ਉਠਾਓ, ਅੱਧਾ ਉਠਾਂਉਂਦੇ ਹਨ ਤਾਂ ਅੱਧਾ ਹੈ। ਹੱਥ ਤਾਂ ਬਹੁਤਿਆਂ ਨੇ ਉਠਾਇਆ ਹੈ, ਦੇਖਿਆ, ਦਾਦੀ ਨੇ ਦੇਖਿਆ। ਹਾਲੇ ਇਹਨਾਂ ਨਾਲ (ਨੰਬਰਵਨ ਵਾਲਿਆਂ ਨਾਲ) ਹਿਸਾਬ ਲੈਣਾ। ਜਨਕ (ਦਾਦੀ ਜਾਨਕੀ) ਹਿਸਾਬ ਲੈਣਾ। ਡਬਲ ਫਾਰੇਨਰਸ ਨੇ ਹੱਥ ਉਠਾਇਆ। ਉਠਾਓ, ਨੰਬਰਵਨ? ਬਾਪਦਾਦਾ ਦੀ ਤਾਂ ਹੱਥ ਉਠਾਕੇ ਦਿਲ ਖੁਸ਼ ਕਰ ਦਿੱਤੀ। ਮੁਬਾਰਕ ਹੋਵੇ। ਅੱਛਾ - ਹੱਥ ਉਠਾਇਆ ਇਸਦਾ ਮਤਲਬ ਹੈ ਕਿ ਤੁਹਾਨੂੰ ਆਪਣੇ ਵਿੱਚ ਹਿੰਮਤ ਹੈ ਅਤੇ ਹਿੰਮਤ ਹੈ ਤਾਂ ਬਾਪਦਾਦਾ ਵੀ ਮੱਦਦਗਾਰ ਹੈ ਹੀ। ਪਰ ਹਾਲੇ ਬਾਪਦਾਦਾ ਕੀ ਚਾਹੁੰਦੇ ਹਨ? ਨੰਬਰਵਨ ਹੋ, ਇਹ ਤੇ ਖੁਸ਼ੀ ਦੀ ਗੱਲ ਹੈ। ਪਰ …ਪਰ ਦੱਸੀਏ ਕੀ ਜਾਂ ਪਰ ਹੈ ਹੀ ਨਹੀਂ? ਬਾਪਦਾਦਾ ਦੇ ਕੋਲ ਪਰ ਹੈ।

ਬਾਪਦਾਦਾ ਦੇ ਦੇਖਿਆ ਮਨ ਵਿੱਚ ਸਮਾਇਆ ਹੋਇਆ ਤਾਂ ਹੈ ਪਰ ਮਨ ਤੱਕ ਹੈ, ਚੇਹਰੇ ਅਤੇ ਚਲਣ ਤੱਕ ਇਮਰਜ਼ ਨਹੀਂ ਹੈ। ਹਾਲੇ ਬਾਪਦਾਦਾ ਨੰਬਰਵਨ ਦੀ ਸ੍ਟੇਜ ਚਲਣ ਅਤੇ ਚੇਹਰੇ ਤੇ ਦੇਖਣਾ ਚਾਹੁੰਦੇ ਹਨ। ਹੁਣ ਸਮੇਂ ਅਨੁਸਾਰ ਨੰਬਰਵਨ ਕਹਿਣ ਵਾਲਿਆਂ ਨੂੰ ਹਰ ਚਲਣ ਵਿੱਚ ਦਰਸ਼ਨੀਏ ਮੂਰਤੀ ਦਿਖਾਈ ਦੇਣੀ ਚਾਹੀਦੀ ਹੈ। ਤੁਹਾਡਾ ਚੇਹਰਾ ਦੱਸੇ ਕਿ ਇਹ ਦਰਸ਼ਨੀਏ ਮੂਰਤ ਹੈ। ਤੁਹਾਡੇ ਜੜ੍ਹ ਚਿੱਤਰ ਅੰਤਿਮ ਜਨਮ ਤੱਕ ਵੀ, ਅੰਤਿਮ ਸਮੇਂ ਤੱਕ ਵੀ ਦਰਸ਼ਨੀਏ ਮੂਰਤ ਅਨੁਭਵ ਹੁੰਦੇ ਹਨ। ਤਾਂ ਚੇਤੰਨ ਵਿੱਚ ਵੀ ਜਿਵੇਂ ਬ੍ਰਹਮਾ ਬਾਪ ਨੂੰ ਦੇਖਿਆ, ਸਾਕਾਰ ਸਵਰੂਪ ਵਿੱਚ, ਫਰਿਸ਼ਤਾ ਤਾਂ ਬਾਅਦ ਵਿੱਚ ਬਣਿਆ, ਪਰ ਸਾਕਾਰ ਸਵਰੂਪ ਵਿੱਚ ਹੁੰਦੇ ਹੋਏ ਤੁਸੀਂ ਸਭਨੂੰ ਕੀ ਦਿਖਾਈ ਦਿੰਦਾ ਸੀ? ਸਾਧਾਰਨ ਦਿਖਾਈ ਦਿੰਦਾ ਸੀ, ਅੰਤਿਮ 84 ਵਾਂ ਜਨਮ, ਪੁਰਾਣਾ ਜਨਮ, 60 ਵਰ੍ਹੇ ਬਾਅਦ ਦੀ ਉਮਰ, ਫਿਰ ਵੀ ਆਦਿ ਤੋਂ ਅੰਤ ਤੱਕ ਦਰਸ਼ੀਨੀਏ ਮੂਰਤ ਅਨੁਭਵ ਕੀਤੀ। ਕੀਤੀ ਨਾ? ਸਾਕਾਰ ਰੂਪ ਵਿੱਚ ਕੀਤੀ ਨਾ? ਇਵੇਂ ਜਿਨ੍ਹਾਂ ਨੇ ਨੰਬਰਵਨ ਵਿੱਚ ਹੱਥ ਉਠਾਇਆ, ਟੀ. ਵੀ. ਵਿੱਚ ਨਿਕਾਲਿਆ ਹੈ ਨਾ? ਬਾਪਦਾਦਾ ਉਹਨਾਂ ਦਾ ਫਾਈਨਲ ਦੇਖਣਗੇ, ਫਾਇਲ ਤੇ ਹੈ ਨਾ ਬਾਪਦਾਦਾ ਦੇ ਕੋਲ। ਤਾਂ ਹੁਣ ਤੋਂ ਆਪਣੀ ਹਰ ਚਲਣ ਤੋਂ ਅਨੁਭਵ ਹੋਵੇ, ਕਰਮ ਸਾਧਾਰਨ ਹੋਣ, ਭਾਵੇਂ ਕੋਈ ਵੀ ਕੰਮ ਕਰਦੇ ਹੋ, ਬਿਜ਼ਨੇਸ ਕਰਦੇ ਹੋ, ਡਾਕਟਰੀ ਕਰਦੇ ਹੋ, ਵਕਾਲਤ ਕਰਦੇ ਹੋ, ਜੋ ਵੀ ਕੁਝ ਕਰਦੇ ਹੋ ਪਰ ਇਸ ਸਥਾਨ ਤੇ ਤੁਸੀਂ ਸੰਬੰਧ -ਸੰਪਰਕ ਵਿੱਚ ਆਉਂਦੇ ਹੋ ਉਹ ਤੁਹਾਡੀ ਚਲਣ ਤੋਂ ਇਵੇਂ ਮਹਿਸੂਸ਼ ਕਰਦੇ ਹਨ ਕਿ ਇਹ ਨਿਆਰੇ ਅਤੇ ਅਲੌਕਿਕ ਹਨ? ਜਾਂ ਸਾਧਾਰਨ ਸਮਝਦੇ ਹਨ ਕਿ ਇਵੇਂ ਤਾਂ ਲੌਕਿਕ ਵੀ ਹੁੰਦੇ ਹਨ? ਕੰਮ ਦੀ ਵਿਸ਼ੇਸ਼ਤਾ ਨਹੀਂ ਪਰ ਪ੍ਰੈਕਟੀਕਲ ਲਾਈਫ ਦੀ ਵਿਸ਼ੇਸ਼ਤਾ। ਬਹੁਤ ਵਧੀਆ ਬਿਜ਼ਨੇਸ ਹੈ, ਬਹੁਤ ਵਧਿਆ ਵਕਾਲਤ ਕਰਦਾ ਹੈ, ਬਹੁਤ ਵਧੀਆ ਡਾਇਰੈਕਟਰ ਹੈ …ਇਹ ਤਾਂ ਬਹੁਤ ਹਨ। ਇੱਕ ਬੁੱਕ ਨਿਕਲਦਾ ਹੈ ਜਿਸ ਵਿੱਚ ਆਤਮਾਵਾਂ ਦਾ ਨਾਮ ਹੁੰਦਾ ਹੈ। ਕਿੰਨੀਆਂ ਦਾ ਨਾਮ ਆਉਂਦਾ ਹੈ, ਬਹੁਤ ਹੁੰਦੇ ਹਨ। ਇਸ ਵਿੱਚ ਇਹ ਵਿਸ਼ੇਸ਼ਤਾ ਦੀ, ਇਹ ਇਸਨੇ ਵਿਸ਼ੇਸ਼ਤਾ ਕੀਤੀ , ਨਾਮ ਆ ਗਿਆ। ਤਾਂ ਜਿਨ੍ਹਾਂ ਨੇ ਵੀ ਹੱਥ ਉਠਾਇਆ, ਉਠਾਉਣਾ ਤੇ ਸਭਨੂੰ ਚਾਹੀਦਾ ਹੈ ਪਰ ਜਿਨ੍ਹਾ ਨੇ ਉਠਾਇਆ ਹੈ ਅਤੇ ਉਠਾਉਣਾ ਹੈ ਤਾਂ ਤੁਹਾਨੂੰ ਪ੍ਰੈਕਟਿਕਲ ਚਲਣ ਵਿੱਚ ਚੇਜ ਦੇਖੋ। ਇਹ ਹਾਲੇ ਆਵਾਜ਼ ਨਹੀਂ ਨਿਕਲਿਆ ਹੈ, ਭਾਵੇਂ ਇੰਨਡਸਟਰੀ ਵਿੱਚ, ਕਿ ਕਦੀ ਭਾਵੇਂ ਕਿਤੇ ਵੀ ਕੰਮ ਕਰਦੇ ਹੋ, ਇੱਕ ਇੱਕ ਆਤਮਾ ਕਹੇ ਕਿ ਇਹ ਸਾਧਾਰਨ ਕਰਮ ਕਰਦੇ ਵੀ ਦਰਸ਼ਨੀਏ ਮੂਰਤ ਹੈ। ਇਵੇਂ ਹੋ ਸਕਦਾ ਹੈ, ਹੋ ਸਕਦਾ ਹੈ? ਅੱਗੇ ਵਾਲੇ ਬੋਲੋ, ਹੋ ਸਕਦਾ ਹੈ? ਹਾਲੇ ਰਿਜ਼ਲਟ ਵਿੱਚ ਘੱਟ ਸੁਣਾਈ ਦਿੰਦਾ ਹੈ। ਸਧਾਰਨਤਾ ਜ਼ਿਆਦਾ ਦਿਖਾਈ ਦਿੰਦੀ ਹੈ। ਹਾਂ ਕਦੀ ਜਦੋਂ ਕੋਈ ਵਿਸ਼ੇਸ਼ ਕੰਮ ਕਰਦੇ ਹੋ, ਵਿਸ਼ੇਸ਼ ਅਟੇੰਸ਼ਨ ਰੱਖਦੇ ਹੋ ਉਦੋਂ ਤਾਂ ਠੀਕ ਦਿਖਾਈ ਦਿੰਦਾ ਹੈ ਪਰ ਤੁਹਾਨੂੰ ਬਾਪ ਨਾਲ ਪਿਆਰ ਹੈ, ਬਾਪ ਨਾਲ ਪਿਆਰ ਹੈ? ਕਿੰਨੀ ਪਰਸੈਂਟ? ਟੀਚਰਸ ਹੱਥ ਉਠਾਓ। ਇਹ ਤਾਂ ਬਹੁਤ ਟੀਚਰਸ ਆ ਗਈ ਹੈ। ਹੋ ਸਕਦਾ ਹੈ? ਕਦੀ ਸਾਧਾਰਨ ਕਦੀ ਵਿਸ਼ੇਸ਼? ਸ਼ਬਦ ਵੀ ਜੋ ਨਿਕਲਦਾ ਹੈ ਨਾ, ਕੋਈ ਵੀ ਕੰਮ ਕਰਦੇ ਭਾਸ਼ਾ ਵੀ ਅਲੌਕਿਕ ਚਾਹੀਦੀ ਹੈ ਸਾਧਾਰਨ ਭਾਸ਼ਾ ਨਹੀਂ।

ਹਾਲੇ ਬਾਪਦਾਦਾ ਦੀ ਸਭ ਬੱਚਿਆਂ ਵਿੱਚ ਸ਼੍ਰੇਸ਼ਠ ਆਸ਼ ਹੈ - ਫਿਰ ਬਾਪ ਦੀ ਪ੍ਰਤਖਤਾ ਹੋਵੇਗੀ। ਤੁਹਾਡਾ ਕਰਮ, ਚਲਣ ਅਤੇ ਚੇਹਰਾ ਖੁਦ ਹੀ ਸਿੱਧ ਕਰੇਗਾ, ਭਾਸ਼ਣ ਨਾਲ ਨਹੀਂ ਸਿੱਧ ਹੋਵੇਗਾ। ਭਾਸ਼ਣ ਤਾਂ ਇੱਕ ਤੀਰ ਲਗਾਉਣਾ ਹੈ। ਪਰ ਪ੍ਰਤਖਤਾ ਹੋਵੇਗੀ, ਇਹਨਾਂ ਨੂੰ ਬਣਾਉਣ ਵਾਲਾ ਕੌਣ! ਖੁਦ ਲੱਭਣਗੇ, ਖੁਦ ਪੁੱਛਣਗੇ ਤੁਹਾਨੂੰ ਬਣਾਉਣ ਵਾਲਾ ਕੌਣ? ਰਚਨਾ, ਰਚਤਾ ਨੂੰ ਪ੍ਰਤੱਖ ਕਰਦੀ ਹੈ।

ਤਾਂ ਇਸ ਵਰ੍ਹੇ ਕੀ ਕਰੋਂਗੇ? ਦਾਦੀ ਨੇ ਕਿਹਾ ਹੈ ਕਿ ਗਾਂਵ ਦੀ ਸੇਵਾ ਕਰਨਾ। ਉਹ ਭਾਵੇਂ ਕਰਨਾ। ਪਰ ਬਾਪਦਾਦਾ ਹਾਲੇ ਇਹ ਪਰਿਵਰਤਨ ਦੇਖਣਾ ਚਾਹੁੰਦੇ ਹਨ। ਇੱਕ ਸਾਲ ਵਿੱਚ ਸੰਭਵ ਹੈ? ਇੱਕ ਸਾਲ ਵਿੱਚ? ਦੂਸਰੀ ਵਾਰੀ ਜਦੋਂ ਸੀਜਨ ਸ਼ੁਰੂ ਹੋਵੇਗੀ ਤਾਂ ਕੰਨਟ੍ਰਾਂਸਟ ਦਿਖਾਈ ਦਵੇ, ਸਭ ਸੇਂਟਰਸ ਤੋਂ ਆਵਾਜ਼ ਆਏ ਕਿ ਮਹਾਨ ਪਰਿਵਰਤਨ, ਫਿਰ ਗੀਤ ਗਾਉਣਗੇ ਪਰਿਵਰਤਨ, ਪਰਿਵਰਤਨ …। ਸਾਧਾਰਨ ਬੋਲ ਹੁਣ ਤੁਹਾਡੇ ਭਾਗ ਦੇ ਅੱਗੇ ਚੰਗੇ ਨਹੀਂ ਲੱਗਦੇ। ਕਾਰਨ ਹੈ “ਮੈਂ”। ਇਹ ਮੈਂ ,ਮੈਂ -ਪਨ, ਮੈਂ ਜੋ ਸੋਚਿਆ, ਮੈਂ ਜੋ ਕਿਹਾ, ਮੈਂ ਜੋ ਕਰਦਾ ਹਾਂ …ਉਹ ਹੀ ਠੀਕ ਹੈ। ਇਸ ਮੈਂ ਪਨ ਦੇ ਕਾਰਨ ਅਭਿਮਾਨ ਵੀ ਆਉਂਦਾ ਹੈ ਤੇ ਕ੍ਰੋਧ ਵੀ ਆਉਂਦਾ ਹੈ। ਦੋਵੇਂ ਆਪਣਾ ਕੰਮ ਕਰ ਲੈਂਦੇ ਹਨ। ਬਾਪ ਦਾ ਪ੍ਰਸਾਦ ਹੈ, ਮੈਂ ਕਿਥੋਂ ਤੋਂ ਆਇਆ! ਪ੍ਰਸਾਦ ਨੂੰ ਕੋਈ ਮੈਂ ਪਨ ਵਿੱਚ ਲਿਆ ਸਕਦਾ ਹੈ ਕੀ? ਜੇਕਰ ਬੁੱਧੀ ਵੀ ਹੈ, ਕੋਈ ਹੁਨਰ ਵੀ ਹੈ, ਕੋਈ ਵਿਸ਼ੇਸ਼ਤਾ ਵੀ ਹੈ। ਬਾਪਦਾਦਾ ਵਿਸ਼ੇਸ਼ਤਾ ਨੂੰ, ਬੁੱਧੀ ਨੂੰ ਆਫ਼ਰੀਨ ਦਿੰਦਾ ਹੈ ਪਰ “ਮੈਂ” ਨਹੀਂ ਲਿਆਓ। ਇਹ “ਮੈਂ” ਪਨ ਨੂੰ ਖ਼ਤਮ ਕਰੋ। ਇਹ ਸੂਕ੍ਸ਼੍ਮ ਮੈਂਪਨ ਹੈ। ਅਲੌਕਿਕ ਜੀਵਨ ਵਿੱਚ ਇਹ ‘ਮੈਂ’ ਪਨ ਦਰਸ਼ਨੀਏ ਮੂਰਤ ਨਹੀਂ ਬਣਨ ਦਿੰਦਾ। ਤਾਂ ਦਾਦੀਆਂ ਕੀ ਸਮਝਦੀਆਂ ਹੋ? ਪਰਿਵਰਤਨ ਹੋ ਸਕਦਾ ਹੈ? ਤਿੰਨੇਂ ਪਾਂਡਵ (ਨਿਰਵੈਰ ਭਰਾ, ਰਮੇਸ਼ ਭਰਾ, ਬ੍ਰਿਜ਼ਮੋਹਨ ਭਰਾ) ਦੱਸੋ। ਵਿਸ਼ੇਸ਼ ਹੋ ਨਾ ਤਿੰਨ। ਤਿੰਨੋ ਦੱਸੋ ਹੋ ਸਕਦਾ ਹੈ? ਹੋ ਸਕਦਾ ਹੈ? ਅੱਛਾ - ਹਾਲੇ ਇਸ ਦੇ ਕਮਾਂਡਰ ਬਣਨਾ ਹੋਰ ਗੱਲ ਵਿੱਚ ਕਮਾਂਡਰ ਨਹੀਂ ਬਣਨਾ। ਪਰਿਵਰਤਨ ਵਿੱਚ ਕਮਾਂਡਰ ਬਣਨਾ। ਮਧੂਬਨ ਵਾਲੇ ਬਣੋਂਗੇ? ਬਣੋਂਗੇ? ਮਧੂਬਨ ਵਾਲੇ ਹੱਥ ਉਠਾਓ। ਅੱਛਾ -ਬਣੋਂਗੇ? ਬੰਬੇ ਵਾਲੇ ਹੱਥ ਉਠਾਓ, ਯੋਗਿਨੀ ਵੀ ਬੈਠੀ ਹੈ। ( ਯੋਗਿਨੀ ਭੈਣ ਪਾਰਲਾ) ਬੰਬੇ ਵਾਲੇ ਬਣੋਂਗੇ? ਜੇਕਰ ਬਣੋਂਗੇ ਤਾਂ ਹੱਥ ਹਿਲਾਓ। ਚੰਗਾ ਦਿੱਲੀ ਵਾਲੇ ਹੱਥ ਉਠਾਓ। ਤਾਂ ਦਿੱਲੀ ਵਾਲੇ ਕਰਨਗੇ? ਟੀਚਰਸ ਦੱਸੋ। ਦੇਖਣਾ, ਹਰ ਮਹੀਨੇ ਬਾਪਦਾਦਾ ਰਿਟਰਨ ਲੈਣਗੇ। ਹਿੰਮਤ ਹੈ ਨਾ? ਮੁਬਾਰਕ ਹੋਵੇ।

ਅੱਛਾ, ਇੰਦੌਰ ਵਾਲੇ ਹੱਥ ਉਠਾਓ। ਇੰਦੌਰ ਦੀ ਟੀਚਰਸ ਹੱਥ ਉਠਾਓ। ਤਾਂ ਟੀਚਰਸ ਕਰਨਗੀਆਂ? ਇੰਦੌਰ ਕਰੇਗਾ? ਹੱਥ ਹਿਲਾਓ। ਸਾਰੇ ਹੱਥ ਨਹੀਂ ਹਿੱਲੇ। ਕਰਨਗੇ, ਕਰਾਏਗੇ? ਦਾਦੀਆਂ ਦੇਖਣਾ। ਦੇਖ ਰਹੇ ਹਨ ਟੀ. ਵੀ. ਵਿੱਚ। ਗੁਜਰਾਤ ਹੱਥ ਉਠਾਓ। ਗੁਜਰਾਤ ਕਰੇਗਾ। ਹੱਥ ਹਿਲਾਉਣਾ ਤਾਂ ਸਹਿਜ ਹੈ। ਹਾਲੇ ਮਨ ਨੂੰ ਹਿਲਾਉਣਾ ਹੈ। ਕਿਉਂ, ਤੁਹਾਨੂੰ ਤਰਸ ਨਹੀਂ ਆਉਂਦਾ, ਐਨਾ ਦੁੱਖ ਦੇਖ ਕੇ? ਹਾਲੇ ਪਰਿਵਰਤਨ ਤੇ ਚੰਗਾ ਹੈ ਨਾ? ਤਾਂ ਹਾਲੇ ਪ੍ਰਤਖਤਾ ਦਾ ਪਲੈਨ ਹੈ - ਪ੍ਰੈਕਟਿਕਲ ਜੀਵਨ। ਬਾਕੀ ਪ੍ਰੋਗਾਮ ਕਰਦੇ ਹੋ, ਇਹ ਤਾਂ ਬਿਜ਼ੀ ਰਹਿਣ ਦੇ ਲਈ ਬਹੁਤ ਚੰਗਾ ਹੈ ਪਰ ਪ੍ਰਤਖਤਾ ਹੋਵੇਗੀ ਤੁਹਾਡੇ ਚਲਣ ਅਤੇ ਚੇਹਰੇ ਤੋਂ। ਹੋਰ ਵੀ ਕੋਈ ਜ਼ੋਨ ਰਹਿ ਗਿਆ? ਯੂਪੀ ਵਾਲੇ ਹੱਥ ਉਠਾਓ। ਯੂਪੀ ਵਾਲੇ ਥੋੜੇ ਹਨ। ਅੱਛਾ ਯੂਪੀ ਕਰਨਗੇ? ਮਹਾਰਾਸ਼ਟਰ ਵਾਲੇ ਹੱਥ ਉਠਾਓ। ਲੰਬਾ ਉਠਾਓ। ਅੱਛਾ। ਮਹਾਰਾਸ਼ਟਰ ਕਰੇਗਾ? ਮੁਬਾਰਕ ਹੋਵੇ। ਰਾਜਸਥਾਨ ਉਠਾਓ। ਟੀਚਰਸ ਹੱਥ ਹਿਲਾਓ। ਕਰਨਾਟਕ ਉਠਾਓ। ਅੱਛਾ - ਕਰਨਾਟਕ ਕਰੇਗਾ? ਆਂਧਰਾ ਪ੍ਰਦੇਸ਼ ਹੱਥ ਉਠਾਓ। ਚੱਲੋ ਇਹ ਚਿੱਟਚੈਟ ਕੀਤੀ। ਡਬਲ ਵਿਦੇਸ਼ੀ ਹੱਥ ਉਠਾਓ। ਜਯੰਤੀ ਕਿੱਥੇ ਹੈ? ਕਰਨਗੇ ਡਬਲ ਵਿਦੇਸ਼ੀ? ਹਾਲੇ ਦੇਖੋ ਸਭਾ ਦੇ ਵਿੱਚ ਵੀ ਕਿਹਾ ਹੈ। ਸਭ ਨੇ ਹਿੰਮਤ ਬਹੁਤ ਵਧੀਆ ਦਿਖਾਈ, ਇਸਦੇ ਲਈ ਪਦਮਗੁਣਾਂ ਮੁਬਾਰਕ ਹੋਵੇ। ਬਾਹਰ ਵਿੱਚ ਵੀ ਸੁਣ ਰਹੇ ਹਨ, ਆਪਣੇ ਦੇਸ਼ਾ ਵਿੱਚ ਵੀ ਸੁਣ ਰਹੇ ਹਨ, ਉਹ ਵੀ ਹੱਥ ਉਠਾ ਰਹੇ ਹਨ।

ਉਵੇਂ ਵੀ ਦੇਖੋ ਜੋ ਸ਼੍ਰੇਸ਼ਠ ਆਤਮਾਵਾਂ ਹੁੰਦੀਆਂ ਹਨ ਉਹਨਾਂ ਦੇ ਹਰ ਵਚਨ ਨੂੰ ਸਤ ਵਚਨ ਕਿਹਾ ਜਾਂਦਾ ਹੈ। ਕਹਿੰਦੇ ਹਨ ਸਤ ਵਚਨ ਮਹਾਰਾਜ। ਤਾਂ ਤੁਸੀਂ ਤਾ ਮਹਾ ਮਹਾਰਾਜ ਹੋ। ਤੁਹਾਡਾ ਸਭਦਾ ਹਰ ਵਚਨ ਜੋ ਵੀ ਸੁਣੇ ਉਹ ਦਿਲ ਵਿੱਚ ਅਨੁਭਵ ਕਰੇ ਸਤ ਵਚਨ ਹੈ। ਮਨ ਵਿੱਚ ਬਹੁਤ ਕੁਝ ਤੁਹਾਡੇ ਭਰਿਆ ਹੋਇਆ ਹੈ, ਬਾਪਦਾਦਾ ਦੇ ਕੋਲ ਮਨ ਨੂੰ ਦੇਖਣ ਦਾ ਟੀ. ਵੀ. ਵੀ ਹੈ। ਇੱਥੇ ਇਹ ਟੀ.ਵੀ. ਤਾਂ ਬਾਹਰ ਦੀ ਸ਼ਕਲ ਦਿਖਾਉਦਾ ਹੈ ਨਾ। ਪਰ ਬਾਪਦਾਦਾ ਦੇ ਕੋਲ ਹਰ ਇਕ ਦੇ ਹਰ ਸਮੇਂ ਦੇ ਮਨ ਦੇ ਗਤੀ ਦਾ ਯੰਤਰ ਹੈ। ਤਾਂ ਮਨ ਵਿੱਚ ਬਹੁਤ ਕੁਝ ਦਿਖਾਈ ਦਿੰਦਾ ਹੈ, ਜਦੋਂ ਮਨ ਦਾ ਟੀ.ਵੀ, ਦੇਖਦੇ ਹਨ ਤਾਂ ਬਹੁਤ ਖੁਸ਼ ਹੋ ਜਾਂਦੇ ਹਨ, ਬਹੁਤ ਖਜ਼ਾਨੇ ਹਨ, ਬਹੁਤ ਸ਼ਕਤੀਆਂ ਹਨ। ਪਰ ਕਰਮ ਵਿੱਚ ਸ਼ਕਤੀ ਮੁਤਾਬਿਕ ਹੋ ਜਾਂਦਾ ਹੈ। ਹਾਲੇ ਕਰਮ ਤੱਕ ਲਿਆਓ, ਵਾਣੀ ਤੱਕ ਲਿਆਓ, ਚੇਹਰੇ ਤੱਕ ਲਿਆਓ, ਚਲਣ ਵਿੱਚ ਲਿਆਓ। ਉਦੋਂ ਸਭ ਕਹਿਣਗੇ, ਜੋ ਤੁਹਾਡਾ ਇੱਕ ਗੀਤ ਹੈ ਨਾ , ਸ਼ਕਤੀਆਂ ਆ ਗਈ …। ਸਭ ਸ਼ਿਵ ਦੀਆਂ ਸ਼ਕਤੀਆਂ ਹਨ। ਪਾਂਡਵ ਵੀ ਸ਼ਕਤੀਆਂ ਹਨ। ਫਿਰ ਸ਼ਕਤੀਆਂ ਸ਼ਿਵ ਬਾਪ ਨੂੰ ਪ੍ਰਤੱਖ ਕਰਨਗੀਆਂ। ਹਾਲੇ ਛੋਟੇ - ਛੋਟੇ ਖੇਲ ਪਾਨ ਬੰਦ ਕਰੋ। ਹੁਣ ਵਾਨਪ੍ਰਸਤ ਸਥਿਤੀ ਨੂੰ ਇਮਰਜ ਕਰੋ। ਤਾਂ ਬਾਪਦਾਦਾ ਸਭ ਬੱਚਿਆਂ ਨੂੰ, ਇਸ ਸਮੇਂ ਬਾਪਦਾਦਾ ਦੀ ਆਸ਼ਾਵਾਂ ਨੂੰ ਪੂਰਨ ਕਰਨ ਵਾਲੇ ਆਸ਼ਾਵਾਂ ਦੇ ਸਿਤਾਰੇ ਦੇਖ ਰਹੇ ਹਨ। ਕੋਈ ਵੀ ਗੱਲ ਆਵੇ ਤਾਂ ਇਹ ਸਲੋਗਨ ਯਾਦ ਰੱਖਣਾ - "ਪਰਿਵਰਤਨ, ਪਰਿਵਰਤਨ, ਪਰਿਵਰਤਨ"।

ਤਾਂ ਅੱਜ ਦੇ ਬਾਪਦਾਦਾ ਦੇ ਬੋਲ ਦਾ ਇੱਕ ਸ਼ਬਦ ਨਹੀਂ ਭੁਲਣਾ, ਉਹ ਕਿਹੜਾ? ਪਰਿਵਰਤਨ। ਮੈਨੂੰ ਬਦਲਣਾ ਹੈ। ਦੂਸਰੇ ਨੂੰ ਬਦਲ ਕੇ ਨਹੀਂ ਬਦਲਣਾ ਹੈ, ਮੈਨੂੰ ਬਦਲ ਕੇ ਹੋਰਾਂ ਨੂੰ ਬਦਲਣਾ ਹੈ। ਦੂਸਰਾ ਬਦਲੇ ਤਾਂ ਮੈਂ ਬਦਲਾ, ਨਹੀਂ। ਮੈਨੂੰ ਨਿਮਿਤ ਬਣਨਾ ਹੈ। ਮੈਨੂੰ ਹੇ ਅਰਜੁਨ ਬਣਨਾ ਹੈ ਉਦੋ ਬ੍ਰਹਮਾ ਬਾਪ ਸਮਾਨ ਨੰਬਰਵਨ ਲੈਣਗੇ। (ਪਿੱਛੇ ਵਾਲੇ ਹੱਥ ਉਠਾਓ) ਪਿੱਛੇ ਵਾਲਿਆਂ ਨੂੰ ਬਾਪਦਾਦਾ ਪਹਿਲਾ ਨੰਬਰ ਯਾਦਪਿਆਰ ਦੇ ਰਹੇ ਹਨ। ਅੱਛਾ।

ਚਾਰੋਂ ਪਾਸੇ ਦੇ ਬਹੁਤ -ਬਹੁਤ ਭਾਗਵਾਨ ਆਤਮਾਵਾਂ ਨੂੰ, ਸਾਰੇ ਵਿਸ਼ਵ ਦੇ ਵਿੱਚ ਕੋਟਾ ਵਿੱਚ ਕੋਈ, ਕੋਈ ਵਿੱਚ ਵੀ ਕੋਈ ਵਿਸ਼ੇਸ਼ ਆਤਮਾਵਾਂ ਨੂੰ, ਸਦਾ ਆਪਣੇ ਚਲਣ ਅਤੇ ਚੇਹਰੇ ਦਵਾਰਾ ਬਾਪਦਾਦਾ ਨੂੰ ਪ੍ਰਤੱਖ ਕਰਨ ਵਾਲੇ ਵਿਸ਼ੇਸ਼ ਬੱਚਿਆਂ ਨੂੰ, ਸਦਾ ਸਹਿਯੋਗ ਅਤੇ ਸਨੇਹ ਦੇ ਬੰਧਨ ਵਿੱਚ ਰਹਿਣ ਵਾਲੇ ਸ਼੍ਰੇਸ਼ਠ ਆਤਮਾਵਾਂ ਨੂੰ, ਸਦਾ ਬ੍ਰਹਮਾ ਬਾਪ ਸਮਾਨ ਹਰ ਕਰਮ ਵਿੱਚ ਅਲੌਕਿਕ ਕਰਮ ਕਰਨ ਵਾਲੇ ਅਲੌਕਿਕ ਆਤਮਾਵਾਂ ਨੂੰ, ਬਾਪਦਾਦਾ ਦਾ ਯਾਦਪਿਆਰ ਅਤੇ ਨਮਸਤੇ।

ਵਿੰਗਜ਼ ਦੀਆਂ ਸੇਵਾਵਾਂ ਪ੍ਰਤੀ ਬਾਪਦਾਦਾ ਦੀ ਪ੍ਰਰੇਨਾਵਾਂ ;- ਵਿੰਗਜ਼ ਦੀ ਸੇਵਾ ਵਿੱਚ ਚੰਗੀ ਰਿਜ਼ਲਟ ਦਿਖਾਈ ਦਿੰਦੀ ਹੈ ਕਿਉਂਕਿ ਹਰ ਇੱਕ ਵਿੰਗ ਮਿਹਨਤ ਕਰਦੇ ਹਨ, ਸੰਪਰਕ ਵਧਾਉਦੇ ਜਾਂਦੇ ਹਨ। ਪਰ ਬਾਪਦਾਦਾ ਚਾਹੁੰਦੇ ਹਨ ਕਿਵੇ ਮੈਡੀਕਲ ਵਿੰਗ ਨੇ ਮੈਡੀਟੇਸ਼ਨ ਦਵਾਰਾ ਹਾਰਟ ਦਾ ਪ੍ਰੈਕਟਿਕਲ ਕਰਕੇ ਦਿਖਾਇਆ ਹੈ। ਸਬੂਤ ਦਿੱਤਾ ਹੈ ਕਿ ਮੈਡੀਟੇਸ਼ਨ ਨਾਲ ਹਾਰਟ ਦੀ ਤਕਲੀਫ ਠੀਕ ਹੋ ਸਕਦੀ ਹੈ ਅਤੇ ਪ੍ਰੂਫ਼ ਦਿੱਤਾ ਹੈ, ਦਿੱਤਾ ਹੈ ਨਾ ਪਰੂਫ। ਤੁਸੀਂ ਸਬਨੇ ਸੁਣਿਆ ਹੈ ਨਾ! ਇਵੇਂ ਦੁਨੀਆਂ ਵਾਲੇ ਪ੍ਰਤੱਖ ਸਬੂਤ ਚਾਹੁੰਦੇ ਹਨ। ਇਸ ਤਰ੍ਹਾਂ ਨਾਲ ਜੋ ਵੀ ਵਿੰਗ ਆਏ ਹੋਏ ਹੋ, ਪ੍ਰੋਗਾਮ ਤੇ ਕਰਨਾ ਹੀ ਹੈ, ਕਰਦੇ ਵੀ ਹੋ ਪਰ ਅਜਿਹਾ ਕੋਈ ਪਲੈਨ ਬਣਾਓ, ਜਿਸ ਨਾਲ ਪ੍ਰੈਕਟੀਕਲ ਰਿਜ਼ਲਟ ਸਭਦੀ ਸ਼ਾਹਮਣੇ ਆਏ। ਸਭ ਦੇ ਵਿੰਗ ਦੇ ਲਈ ਬਾਪਦਾਦਾ ਕਹਿ ਰਹੇ ਹਨ। ਇਹ ਗੋਵਰਨਮੈਂਟ ਤੱਕ ਵੀ ਪਹੁੰਚ ਤਾਂ ਰਿਹਾ ਹੈ ਨਾ! ਅਤੇ ਇੱਥੇ ਉੱਥੇ ਤਾਂ ਆਵਾਜ਼ ਤੇ ਫੈਲਿਆ ਹੈ ਕਿ ਮੇਡੀਟੇਸ਼ਨ ਦਵਾਰਾ ਵੀ ਹੋ ਸਕਦਾ ਹੈ। ਹਾਲੇ ਇਸਨੂੰ ਹੋਰ ਵਧਾਉਣਾ ਚਾਹੀਦਾ ਹੈ।

ਹਾਲੇ ਪ੍ਰੈਕਟੀਕਲ ਦਾ ਸਬੂਤ ਦਵੋ ਤਾਂ ਜੋ ਇਹ ਗੱਲ ਫੈਲ ਜਾਏ ਕਿ ਮੈਡੀਟੇਸ਼ਨ ਦਵਾਰਾ ਸਭ ਕੁਝ ਹੋ ਸਕਦਾ ਹੈ। ਸਭਦਾ ਅਟੇੰਸ਼ਨ ਮੈਡੀਟੇਸ਼ਨ ਦੇ ਵਲ ਹੋਵੇ, ਅਧਿਆਤਮਿਕ ਦੇ ਵਲ ਹੋਵੇ। ਸਮਝਾ। ਅੱਛਾ।

ਵਰਦਾਨ:-
ਸਾਈਲੈਂਸ ਦੀ ਸ਼ਕਤੀ ਦਵਾਰਾ ਵਿਸ਼ਵ ਵਿੱਚ ਪ੍ਰਤਖਤਾ ਦਾ ਨਗਾੜਾ ਵਜਾਉਣ ਵਾਲੇ ਸ਼ਾਂਤ ਸਵਰੂਪ ਭਵ

ਗਾਇਆ ਹੋਇਆ ਹੈ "ਸਾਇੰਸ ਦੇ ਉਪਰ ਸਾਈਲੈਂਸ ਦੀ ਜਿੱਤ," ਨਾ ਕਿ ਵਾਣੀ ਦੀ। ਜਿਨਾਂ ਸਮੇਂ ਸੰਪੂਰਨਤਾ ਸਮੀਪ ਆਉਂਦੀ ਜਾਏਗੀ ਓਨਾ ਆਟੋਮੇਟਿਕਲ ਆਵਾਜ਼ ਵਿੱਚ ਜ਼ਿਆਦਾ ਆਉਣ ਨਾਲ ਵੈਰਾਗ ਆਉਂਦਾ ਜਾਏਗਾ। ਜਿਵੇਂ ਹਾਲੇ ਚਾਹੁੰਦੇ ਹੋਏ ਵੀ ਆਦਤ ਆਵਾਜ਼ ਵਿੱਚ ਲੈ ਆਉਦੀ ਹੈ ਉਵੇਂ ਚਾਹੁੰਦੇ ਹੋਏ ਵੀ ਆਵਾਜ਼ ਤੋਂ ਪਰੇ ਹੋ ਜਾਣਗੇ। ਪ੍ਰੋਗਾਮ ਬਣਾਕੇ ਆਵਾਜ਼ ਵਿੱਚ ਆਉਣਗੇ। ਜਦੋਂ ਇਹ ਚੇਂਜ ਦਿਖਾਈ ਦਵੇ ਉਦੋਂ ਸਮਝੋਂ ਹੁਣ ਵਿਜੇ ਦਾ ਨਗਾੜਾ ਵੱਜਣ ਵਾਲਾ ਹੈ। ਇਸਦੇ ਲਈ ਜਿਨਾਂ ਸਮੇਂ ਮਿਲੇ - ਸ਼ਾਂਤ ਸਵਰੂਪ ਸਥਿਤੀ ਵਿੱਚ ਰਹਿਣ ਦੇ ਅਭਿਆਸੀ ਬਣੋ।

ਸਲੋਗਨ:-
ਜ਼ੀਰੋ ਬਾਪ ਦੇ ਨਾਲ ਰਹਿਣ ਵਾਲੇ ਹੀਰੋ ਪਾਰ੍ਟਧਾਰੀ ਹਨ।

ਆਪਣੀ ਸ਼ਕਤੀਸ਼ਾਲੀ ਮਨਸਾ ਦਵਾਰਾ ਸਾਕਸ਼ ਦੇਣ ਦੀ ਸੇਵਾ ਕਰੋ ਵਰਤਮਾਨ ਸਮੇਂ ਵਿਸ਼ਵ ਕਲਿਆਣ ਕਰਨ ਦਾ ਸਹਿਜ ਸਾਧਨ ਆਪਣੇ ਸ਼੍ਰੇਸ਼ਠ ਸੰਕਲਪਾਂ ਦੀ ਇਕਾਗਰਤਾ ਦਵਾਰਾ, ਸਰਵ ਆਤਮਾਵਾਂ ਦੀ ਭਟਕਦੀ ਹੋਈ ਬੁੱਧੀ ਨੂੰ ਇਕਾਗਰ ਕਰਨਾ ਹੈ। ਸਾਰੇ ਵਿਸ਼ਵ ਦੀ ਸਰਵ ਆਤਮਾਵਾਂ ਵਿਸ਼ੇਸ਼ ਇਹ ਹੀ ਚਾਹੁਣਾ ਰੱਖਦੀਆਂ ਹਨ ਕਿ ਭਟਕੀ ਹੋਈ ਬੁੱਧੀ ਇਕਾਗਰ ਹੋ ਜਾਏ ਅਤੇ ਮਨ ਚੰਚਲਤਾ ਤੋਂ ਇਕਾਗਰ ਹੋ ਜਾਏ। ਇਹ ਵਿਸ਼ਵ ਦੀ ਮੰਗ ਅਤੇ ਚਾਹੁਣਾ ਉਦੋਂ ਪੂਰੀ ਕਰ ਸਕੋਂਗੇ ਜਦੋਂ ਇਕਾਗਰ ਹੋਕੇ ਮਨਸਾ ਸ਼ਕਤੀਆਂ ਦਾ ਦਾਨ ਦੇਵੋਗੇ।