26.03.25        Punjabi Morning Murli        Om Shanti         BapDada         Madhuban


"ਮਿੱਠੇ ਬੱਚੇ :- ਤੁਸੀਂ ਬਾਪ ਦਾ ਹੱਥ ਫੜਿਆ ਹੈ, ਤੁਸੀਂ ਗ੍ਰਹਿਸਤ ਵਿਹਾਰ ਵਿੱਚ ਰਹਿੰਦੇ ਵੀ ਬਾਪ ਨੂੰ ਯਾਦ ਕਰਦੇ - ਕਰਦੇ ਤਮੋਪ੍ਰਧਾਨ ਤੋਂ ਸਤੋਪ੍ਰਧਾਨ ਬਣ ਜਾਵੋਗੇ"

ਪ੍ਰਸ਼ਨ:-
ਤੁਸੀਂ ਬੱਚਿਆਂ ਦੇ ਅੰਦਰ ਕਿਹੜਾ ਉਲਾਸ ਰਹਿਣਾ ਚਾਹੀਦਾ? ਤਖ਼ਤਨਸ਼ੀਨ ਬਣਨ ਦੀ ਵਿਧੀ ਕੀ ਹੈ?

ਉੱਤਰ:-
ਸਦਾ ਉਲਾਸ ਰਹੇ ਕਿ ਗਿਆਨ ਸਾਗਰ ਬਾਪ ਸਾਨੂੰ ਰੋਜ਼ ਗਿਆਨ ਰਤਨਾਂ ਦੀਆਂ ਥਾਲੀਆਂ ਭਰ - ਭਰ ਕੇ ਦਿੰਦੇ ਹਨ। ਜਿਨਾਂ ਯੋਗ ਵਿੱਚ ਰਹੋਗੇ ਉਨ੍ਹਾਂ ਬੁੱਧੀ ਕੰਚਨ ਹੁੰਦੀ ਜਾਵੇਗੀ। ਇਹ ਅਵਿਨਾਸ਼ੀ ਗਿਆਨ ਰਤਨ ਹੀ ਨਾਲ ਜਾਂਦੇ ਹਨ। ਤਖ਼ਤਨਸ਼ੀਨ ਬਣਨਾ ਹੈ ਤਾਂ ਮਾਤ - ਪਿਤਾ ਨੂੰ ਪੂਰਾ - ਪੂਰਾ ਫਾਲੋ ਕਰੋ। ਉਨ੍ਹਾਂ ਦੀ ਸ਼੍ਰੀਮਤ ਅਨੁਸਾਰ ਚੱਲੋ, ਹੋਰਾਂ ਨੂੰ ਵੀ ਆਪ ਸਮਾਨ ਬਣਾਓ।

ਓਮ ਸ਼ਾਂਤੀ
ਰੂਹਾਨੀ ਬੱਚੇ ਇਸ ਵਕ਼ਤ ਕਿੱਥੇ ਬੈਠੇ ਹਨ? ਕਹੋਗੇ ਰੂਹਾਨੀ ਬਾਪ ਦੀ ਯੂਨੀਵਰਸਿਟੀ ਜਾਂ ਪਾਠਸ਼ਾਲਾ ਵਿੱਚ ਬੈਠੇ ਹਾਂ। ਬੁੱਧੀ ਵਿੱਚ ਹੈ ਕਿ ਅਸੀਂ ਰੂਹਾਨੀ ਬਾਪ ਦੇ ਅੱਗੇ ਬੈਠੇ ਹਾਂ, ਉਹ ਬਾਪ ਸਾਨੂੰ ਸ੍ਰਿਸ਼ਟੀ ਦੇ ਆਦਿ - ਮੱਧ - ਅੰਤ ਦਾ ਰਾਜ਼ ਸਮਝਾਉਂਦੇ ਹਨ ਜਾਂ ਭਾਰਤ ਦਾ ਰਾਇਜ਼ ਅਤੇ ਫਾਲ ਕਿਵੇਂ ਹੁੰਦਾ ਹੈ, ਇਹ ਵੀ ਦੱਸਦੇ ਹਨ। ਭਾਰਤ ਜੋ ਪਾਵਨ ਸੀ ਉਹ ਹੁਣ ਪਤਿਤ ਹੈ। ਭਾਰਤ ਸਿਰਤਾਜ਼ ਸੀ ਫ਼ੇਰ ਕਿਸਨੇ ਜਿੱਤ ਪਾਈ ਹੈ? ਰਾਵਣ ਨੇ। ਰਾਜਾਈ ਗਵਾ ਦਿੱਤੀ ਤਾਂ ਫਾਲ ਹੋਇਆ ਨਾ। ਕੋਈ ਰਾਜਾ ਤਾਂ ਹੈ ਨਹੀਂ। ਜੇਕਰ ਹੋਵੇਗਾ ਵੀ ਤਾਂ ਪਤਿਤ ਹੀ ਹੋਵੇਗਾ। ਇਸ ਭਾਰਤ ਵਿੱਚ ਸੂਰਜਵੰਸ਼ੀ ਮਹਾਰਾਜਾ - ਮਹਾਰਾਣੀ ਸੀ। ਸੂਰਜਵੰਸ਼ੀ ਮਹਾਰਾਜਾ ਅਤੇ ਚੰਦ੍ਰਵੰਸ਼ੀ ਰਾਜਾ ਸਨ। ਇਹ ਗੱਲਾਂ ਹੁਣ ਤੁਹਾਡੀ ਬੁੱਧੀ ਵਿੱਚ ਹਨ, ਦੁਨੀਆਂ ਵਿੱਚ ਇਹ ਗੱਲਾਂ ਕੋਈ ਨਹੀਂ ਜਾਣਦੇ। ਤੁਸੀਂ ਬੱਚੇ ਜਾਣਦੇ ਹੋ ਸਾਡਾ ਰੂਹਾਨੀ ਬਾਪ ਸਾਨੂੰ ਪੜ੍ਹਾ ਰਹੇ ਹਨ। ਰੂਹਾਨੀ ਬਾਪ ਦਾ ਅਸੀਂ ਹੱਥ ਫੜਿਆ ਹੈ। ਭਾਵੇਂ ਅਸੀਂ ਰਹਿੰਦੇ ਗ੍ਰਹਿਸਤ ਵਿਵਹਾਰ ਵਿੱਚ ਹਾਂ ਪਰ ਬੁੱਧੀ ਵਿੱਚ ਹੈ ਕਿ ਹੁਣ ਅਸੀਂ ਸੰਗਮਯੁਗ ਤੇ ਖੜੇ ਹਾਂ। ਪਤਿਤ ਦੁਨੀਆਂ ਤੋਂ ਅਸੀਂ ਪਾਵਨ ਦੁਨੀਆਂ ਵਿੱਚ ਜਾਂਦੇ ਹਾਂ। ਕਲਯੁਗ ਹੈ ਪਤਿਤ ਯੁਗ, ਸਤਿਯੁਗ ਹੈ ਪਾਵਨ ਯੁਗ। ਪਤਿਤ ਮਨੁੱਖ ਪਾਵਨ ਮਨੁੱਖਾਂ ਦੇ ਅੱਗੇ ਜਾਕੇ ਨਮਸਤੇ ਕਰਦੇ ਹਨ। ਹੈ ਤਾਂ ਉਹ ਵੀ ਭਾਰਤ ਦੇ ਮਨੁੱਖ। ਪਰ ਉਹ ਦੈਵੀਗੁਣ ਵਾਲੇ ਹਨ। ਹੁਣ ਤੁਸੀਂ ਬੱਚੇ ਜਾਣਦੇ ਹੋ ਅਸੀਂ ਵੀ ਬਾਪ ਦੁਆਰਾ ਇਵੇਂ ਦੈਵੀਗੁਣ ਧਾਰਨ ਕਰ ਰਹੇ ਹਾਂ। ਸਤਿਯੁਗ ਵਿੱਚ ਇਹ ਪੁਰਸ਼ਾਰਥ ਨਹੀਂ ਕਰੋਗੇ। ਉੱਥੇ ਤਾਂ ਹੈ ਪ੍ਰਾਲਬੱਧ। ਇੱਥੇ ਪੁਰਸ਼ਾਰਥ ਕਰ ਦੈਵੀਗੁਣ ਧਾਰਨ ਕਰਣੇ ਹਨ। ਸਦੈਵ ਆਪਣੀ ਜਾਂਚ ਰੱਖਣੀ ਹੈ - ਅਸੀਂ ਬਾਬਾ ਨੂੰ ਕਿੱਥੋ ਤੱਕ ਯਾਦ ਕਰ ਤਮੋਪ੍ਰਧਾਨ ਤੋਂ ਸਤੋਪ੍ਰਧਾਨ ਬਣ ਰਹੇ ਹਾਂ? ਜਿਨਾਂ ਬਾਪ ਨੂੰ ਯਾਦ ਕਰੋਗੇ ਉਨਾਂ ਸਤੋਪ੍ਰਧਾਨ ਬਣੋਗੇ। ਬਾਪ ਤਾਂ ਸਦੈਵ ਸਤੋਪ੍ਰਧਾਨ ਹੈ। ਹੁਣ ਵੀ ਪਤਿਤ ਦੁਨੀਆਂ, ਪਤਿਤ ਭਾਰਤ ਹੈ। ਪਾਵਨ ਦੁਨੀਆਂ ਵਿੱਚ ਪਾਵਨ ਭਾਰਤ ਸੀ। ਤੁਹਾਡੇ ਕੋਲ ਪ੍ਰਦਰਸ਼ਨੀ ਆਦਿ ਵਿੱਚ ਵੱਖ - ਵੱਖ ਤਰ੍ਹਾਂ ਦੇ ਮਨੁੱਖ ਆਉਂਦੇ ਹਨ। ਕੋਈ ਕਹਿੰਦੇ ਹਨ ਜਿਵੇਂ ਭੋਜਨ ਜ਼ਰੂਰੀ ਹੈ ਉਵੇਂ ਇਹ ਵਿਕਾਰ ਵੀ ਭੋਜਨ ਹਨ, ਇਨ੍ਹਾਂ ਬਗ਼ੈਰ ਮਰ ਜਾਵਾਂਗੇ। ਹੁਣ ਇਹੋ ਜਿਹੀ ਗੱਲ ਤਾਂ ਹੈ ਨਹੀਂ। ਸੰਨਿਆਸੀ ਪਵਿੱਤਰ ਬਣਦੇ ਹਨ ਫ਼ੇਰ ਮਰ ਜਾਂਦੇ ਹਨ ਕੀ! ਇਵੇਂ - ਇਵੇਂ ਬੋਲਣ ਵਾਲੇ ਦੇ ਲਈ ਸਮਝਿਆ ਜਾਂਦਾ ਹੈ ਕੋਈ ਬਹੁਤ ਅਜਾਮਿਲ ਜਿਹੇ ਪਾਪੀ ਹੋਣਗੇ, ਜੋ ਇਵੇਂ - ਇਵੇਂ ਕਹਿੰਦੇ ਹਨ। ਬੋਲਣਾ ਚਾਹੀਦਾ ਕਿ ਇਸ ਬਗ਼ੈਰ ਤੁਸੀਂ ਮਰ ਜਾਵੋਗੇ ਜੋ ਭੋਜਨ ਨਾਲ ਇਨ੍ਹਾਂ ਦੀ ਭੇਂਟ ਕਰਦੇ ਹੋ! ਸਵਰਗ ਵਿੱਚ ਆਉਣ ਵਾਲੇ ਜੋ ਹੋਣਗੇ ਉਹ ਹੋਣਗੇ ਸਤੋਪ੍ਰਧਾਨ। ਫ਼ੇਰ ਪਿੱਛੇ ਸਤੋ, ਰਜ਼ੋ, ਤਮੋ ਵਿੱਚ ਆਉਂਦੇ ਹੈ ਨਾ। ਜੋ ਪਿੱਛੇ ਆਉਂਦੇ ਹਨ ਉਨ੍ਹਾਂ ਆਤਮਾਵਾਂ ਨੇ ਨਿਰਵਿਕਾਰੀ ਦੁਨੀਆਂ ਤਾਂ ਵੇਖੀ ਹੀ ਨਹੀਂ ਹੈ। ਤਾਂ ਉਹ ਆਤਮਾਵਾਂ ਇਵੇਂ - ਇਵੇਂ ਕਹਿਣਗੀਆਂ ਕਿ ਇਨ੍ਹਾਂ ਬਗ਼ੈਰ ਅਸੀਂ ਰਹਿ ਨਹੀਂ ਸਕਦੇ। ਸੂਰਜਵੰਸ਼ੀ ਜੋ ਹੋਣਗੇ ਉਨ੍ਹਾਂ ਨੂੰ ਤਾਂ ਫੌਰਨ ਬੁੱਧੀ ਵਿੱਚ ਆਵੇਗਾ - ਇਹ ਤਾਂ ਸੱਤ ਗੱਲ ਹੈ। ਬਰੋਬਰ ਸਵਰਗ ਵਿੱਚ ਵਿਕਾਰ ਦਾ ਨਾਮ - ਨਿਸ਼ਾਨ ਨਹੀਂ ਸੀ। ਵੱਖ - ਵੱਖ ਪ੍ਰਕਾਰ ਦੇ ਮਨੁੱਖ, ਵੱਖ - ਵੱਖ ਪ੍ਰਕਾਰ ਦੀਆਂ ਗੱਲਾਂ ਕਰਦੇ ਹਨ। ਤੁਸੀਂ ਸਮਝਦੇ ਹੋ ਕੌਣ - ਕੌਣ ਫੁੱਲ ਬਣਨ ਵਾਲੇ ਹਨ? ਕੋਈ ਤਾਂ ਕੰਡੇ ਹੀ ਰਹਿ ਜਾਂਦੇ ਹਨ। ਸਵਰਗ ਦਾ ਨਾਮ ਹੈ ਫੁੱਲਾਂ ਦਾ ਬਗ਼ੀਚਾ। ਇਹ ਹੈ ਕੰਡਿਆਂ ਦਾ ਜੰਗਲ। ਕੰਡੇ ਵੀ ਅਨੇਕ ਪ੍ਰਕਾਰ ਦੇ ਹੁੰਦੇ ਹਨ ਨਾ। ਹੁਣ ਤੁਸੀਂ ਜਾਣਦੇ ਹੋ ਅਸੀਂ ਫੁੱਲ ਬਣ ਰਹੇ ਹਾਂ। ਬਰੋਬਰ ਇਹ ਲਕਸ਼ਮੀ - ਨਾਰਾਇਣ ਸਦਾ ਗੁਲਾਬ ਦੇ ਫੁੱਲ ਹਨ। ਇਨ੍ਹਾਂ ਨੂੰ ਕਹਾਂਗੇ ਕਿੰਗ ਆਫ਼ ਫਲਾਵਰਸ। ਦੈਵੀ ਫਲਾਵਰਸ ਦਾ ਰਾਜ ਹੈ ਨਾ। ਜ਼ਰੂਰ ਉਨ੍ਹਾਂ ਨੇ ਵੀ ਪੁਰਸ਼ਾਰਥ ਕੀਤਾ ਹੋਵੇਗਾ। ਪੜ੍ਹਾਈ ਨਾਲ ਬਣੇ ਹਨ ਨਾ।

ਤੁਸੀਂ ਜਾਣਦੇ ਹੋ ਹੁਣ ਅਸੀਂ ਈਸ਼ਵਰੀਏ ਫੈਮਿਲੀ ਦੇ ਬਣੇ ਹਾਂ। ਪਹਿਲੇ ਤਾਂ ਈਸ਼ਵਰ ਨੂੰ ਜਾਣਦੇ ਹੀ ਨਹੀਂ ਸੀ। ਬਾਪ ਨੇ ਆਕੇ ਇਹ ਫੈਮਿਲੀ ਬਣਾਈ ਹੈ। ਬਾਪ ਪਹਿਲੇ ਇਸਤ੍ਰੀ ਨੂੰ ਅਡਾਪਟ ਕਰਦੇ ਹਨ ਫੇਰ ਉਨ੍ਹਾਂ ਦੁਆਰਾ ਬੱਚਿਆਂ ਨੂੰ ਰੱਚਦੇ ਹਨ। ਬਾਬਾ ਨੇ ਵੀ ਇਨ੍ਹਾਂ ਨੂੰ ਅਡੋਪਟ ਕੀਤਾ ਫ਼ੇਰ ਇਨ੍ਹਾਂ ਦੁਆਰਾ ਬੱਚਿਆਂ ਨੂੰ ਰਚਿਆ ਹੈ। ਇਹ ਸਭ ਬ੍ਰਹਮਾਕੁਮਾਰ - ਕੁਮਾਰੀਆਂ ਹਨ ਨਾ। ਇਹ ਨਾਤਾ ਪ੍ਰਵ੍ਰਿਤੀ ਮਾਰਗ ਦਾ ਹੋ ਜਾਂਦਾ ਹੈ। ਸੰਨਿਆਸੀਆਂ ਦਾ ਹੈ ਨਿਵ੍ਰਿਤੀ ਮਾਰਗ। ਉਸ ਵਿੱਚ ਕੋਈ ਮੰਮਾ - ਬਾਬਾ ਨਹੀਂ ਕਹਿੰਦੇ। ਇੱਥੇ ਤੁਸੀਂ ਮੰਮਾ - ਬਾਬਾ ਕਹਿੰਦੇ ਹੋ। ਅਤੇ ਜੋ ਵੀ ਸਤਿਸੰਗ ਹਨ ਉਹ ਸਭ ਨਿਵ੍ਰਿਤੀ ਮਾਰਗ ਦੇ ਹਨ, ਇਹ ਇੱਕ ਹੀ ਬਾਪ ਹੈ ਜਿਸਨੂੰ ਮਾਤ - ਪਿਤਾ ਕਹਿ ਪੁਕਾਰਦੇ ਹਨ। ਬਾਪ ਬੈਠ ਸਮਝਾਉਂਦੇ ਹਨ, ਭਾਰਤ ਵਿੱਚ ਪਵਿੱਤਰ ਪ੍ਰਵ੍ਰਿਤੀ ਮਾਰਗ ਸੀ, ਹੁਣ ਅਪਵਿੱਤਰ ਹੋ ਗਿਆ ਹੈ। ਮੈਂ ਫ਼ੇਰ ਤੋਂ ਉਹੀ ਪ੍ਰਵ੍ਰਿਤੀ ਮਾਰਗ ਸਥਾਪਨ ਕਰਦਾ ਹਾਂ। ਤੁਸੀਂ ਜਾਣਦੇ ਹੋ ਸਾਡਾ ਧਰਮ ਬਹੁਤ ਸੁੱਖ ਦੇਣ ਵਾਲਾ ਹੈ। ਫ਼ੇਰ ਅਸੀਂ ਹੋਰ ਪੁਰਾਣੇ ਧਰਮ ਵਾਲਿਆਂ ਦਾ ਸੰਗ ਕਿਉਂ ਕਰੀਏ! ਤੁਸੀਂ ਸਵਰਗ ਵਿੱਚ ਕਿੰਨੇ ਸੁੱਖੀ ਰਹਿੰਦੇ ਹੋ। ਹੀਰੇ - ਜਵਾਹਰਾਤਾਂ ਦੇ ਮਹਿਲ ਹੁੰਦੇ ਹਨ। ਇੱਥੇ ਭਾਵੇਂ ਅਮੇਰਿਕਾ ਰਸ਼ੀਆ ਆਦਿ ਵਿੱਚ ਕਿੰਨੇ ਸਾਹੂਕਾਰ ਹਨ ਪਰ ਸਵਰਗ ਜਿਹਾ ਸੁੱਖ ਹੋ ਨਾ ਸਕੇ। ਸੋਨੇ ਦੀਆਂ ਇੱਟਾਂ ਜਿਹਾ ਮਹਿਲ ਤਾਂ ਕੋਈ ਬਣਾ ਨਾ ਸਕੇ। ਸੋਨੇ ਦੇ ਮਹਿਲ ਹੁੰਦੇ ਹੀ ਹਨ ਸਤਿਯੁਗ ਵਿੱਚ। ਇੱਥੇ ਸੋਨਾ ਹੈ ਹੀ ਕਿੱਥੇ। ਉੱਥੇ ਤਾਂ ਹਰ ਥਾਂ ਹੀਰੇ - ਜਵਾਹਰਾਤ ਲੱਗੇ ਹੋਏ ਹੋਣਗੇ। ਇੱਥੇ ਤਾਂ ਹੀਰਿਆਂ ਦਾ ਵੀ ਕਿੰਨਾ ਮੁੱਲ ਹੋ ਗਿਆ ਹੈ। ਇਹ ਸਭ ਮਿੱਟੀ ਵਿੱਚ ਮਿਲ ਜਾਣਗੇ। ਬਾਬਾ ਨੇ ਸਮਝਾਇਆ ਹੈ ਨਵੀਂ ਦੁਨੀਆਂ ਵਿੱਚ ਫੇਰ ਸਭ ਨਵੀਂਆਂ ਖਾਣੀਆਂ ਭਰਤੁ ਹੋ ਜਾਣਗੀਆਂ। ਹੁਣ ਇਹ ਸਭ ਖ਼ਾਲੀ ਹੁੰਦੀ ਰਹਿਣਗੀਆਂ। ਵਿਖਾਉਂਦੇ ਹਨ ਸਾਗਰ ਨੇ ਹੀਰੇ - ਜਵਾਹਰਾਤਾਂ ਦੀਆਂ ਥਾਲੀਆਂ ਭੇਂਟ ਕੀਤੀਆਂ। ਹੀਰੇ ਜਵਾਹਰਾਤ ਤਾਂ ਉੱਥੇ ਤੁਹਾਨੂੰ ਢੇਰ ਮਿਲਣਗੇ। ਸਾਗਰ ਨੂੰ ਵੀ ਦੇਵਤਾ ਰੂਪ ਸਮਝਦੇ ਹਨ। ਤੁਸੀਂ ਸਮਝਦੇ ਹੋ ਬਾਪ ਤਾਂ ਗਿਆਨ ਦਾ ਸਾਗਰ ਹੈ। ਸਦਾ ਉਲਾਸ ਰਹੇ ਕਿ ਗਿਆਨ ਸਾਗਰ ਸਾਨੂੰ ਰੋਜ਼ ਗਿਆਨ ਰਤਨਾਂ, ਜਵਾਹਰਾਤਾਂ ਦੀਆਂ ਥਾਲੀਆਂ ਭਰਕੇ ਦਿੰਦੇ ਹਨ। ਬਾਕੀ ਉਹ ਤਾਂ ਪਾਣੀ ਦਾ ਸਾਗਰ ਹੈ। ਬਾਪ ਤੁਹਾਂਨੂੰ ਬੱਚਿਆਂ ਨੂੰ ਗਿਆਨ ਰਤਨ ਦਿੰਦੇ ਹਨ, ਜੋ ਤੁਸੀਂ ਬੁੱਧੀ ਵਿੱਚ ਭਰਦੇ ਹੋ। ਜਿਨਾਂ ਯੋਗ ਵਿੱਚ ਰਹੋਗੇ ਉਨ੍ਹਾਂ ਬੁੱਧੀ ਕੰਚਨ ਹੁੰਦੀ ਜਾਵੇਗੀ। ਇਹ ਅਵਿਨਾਸ਼ੀ ਗਿਆਨ ਰਤਨ ਹੀ ਤੁਸੀਂ ਨਾਲ ਲੈ ਜਾਂਦੇ ਹੋ। ਬਾਪ ਦੀ ਯਾਦ ਅਤੇ ਇਹ ਨਾਲੇਜ਼ ਹੈ ਮੁੱਖ।

ਤੁਸੀਂ ਬੱਚਿਆਂ ਨੂੰ ਅੰਦਰ ਵਿੱਚ ਬੜਾ ਉਲਾਸ ਰਹਿਣਾ ਚਾਹੀਦਾ। ਬਾਪ ਵੀ ਗੁਪਤ, ਤੁਸੀਂ ਵੀ ਗੁਪਤ ਸੈਨਾ ਹੋ। ਨਾਨ ਵਾਇਲੈਂਸ, ਅਣ - ਨੋਂਨ ਵਾਰਿਯਰ੍ਸ ਕਹਿੰਦੇ ਹਨ ਨਾ, ਫਲਾਣਾ ਬਹੁਤ ਪਹਿਲਵਾਨ ਵਾਰਿਯਰ੍ਸ ਹੈ। ਪਰ ਨਾਮ - ਨਿਸ਼ਾਨ ਦਾ ਪਤਾ ਨਹੀਂ ਹੈ। ਇਵੇਂ ਤਾਂ ਹੋ ਨਹੀਂ ਸਕਦਾ। ਗੌਰਮੈਂਟ ਦੇ ਕੋਲ ਇੱਕ - ਇੱਕ ਦਾ ਨਾਮ ਨਿਸ਼ਾਨ ਪੂਰਾ ਹੁੰਦਾ ਹੈ। ਅਣਨੋਨ ਵਾਰਿਯਰ੍ਸ, ਨਾਨਵਾਇਲੈਂਸ ਇਹ ਤੁਹਾਡਾ ਨਾਮ ਹੈ। ਸਭਤੋਂ ਪਹਿਲੀ - ਪਹਿਲੀ ਹਿੰਸਾ ਹੈ ਇਹ ਵਿਕਾਰ, ਜੋ ਆਦਿ - ਮੱਧ - ਅੰਤ ਦੁੱਖ ਦਿੰਦੀ ਹੈ ਇਸਲਈ ਤਾਂ ਕਹਿੰਦੇ ਹਨ - ਹੇ ਪਤਿਤ - ਪਾਵਨ, ਸਾਨੂੰ ਪਤਿਤਾਂ ਨੂੰ ਆਕੇ ਪਾਵਨ ਬਣਾਓ। ਪਾਵਨ ਦੁਨੀਆਂ ਵਿੱਚ ਇੱਕ ਵੀ ਪਤਿਤ ਨਹੀਂ ਹੋ ਸਕਦਾ। ਇਹ ਤੁਸੀਂ ਬੱਚੇ ਜਾਣਦੇ ਹੋ, ਹੁਣ ਹੀ ਅਸੀਂ ਭਗਵਾਨ ਦੇ ਬੱਚੇ ਬਣੇ ਹਾਂ, ਬਾਪ ਤੋਂ ਵਰਸਾ ਲੈਣ, ਪਰ ਮਾਇਆ ਵੀ ਕੋਈ ਘੱਟ ਨਹੀਂ ਹੈ। ਮਾਇਆ ਦਾ ਇੱਕ ਹੀ ਥੱਪੜ ਇਵੇਂ ਲੱਗਦਾ ਹੈ ਜੋ ਇੱਕਦਮ ਗਟਰ ਵਿੱਚ ਡਿੱਗਾ ਦਿੰਦੀ ਹੈ। ਵਿਕਾਰ ਵਿੱਚ ਜੋ ਡਿੱਗਦੇ ਹਨ ਤਾਂ ਬੁੱਧੀ ਇੱਕਦਮ ਚਟ ਹੋ ਜਾਂਦੀ ਹੈ। ਬਾਪ ਕਿੰਨਾ ਸਮਝਾਉਂਦੇ ਹਨ - ਆਪਸ ਵਿੱਚ ਦੇਹਧਾਰੀ ਨਾਲ ਕਦੀ ਪ੍ਰੀਤ ਨਹੀਂ ਰੱਖੋ। ਤੁਹਾਨੂੰ ਪ੍ਰੀਤ ਰੱਖਣੀ ਹੈ ਇੱਕ ਬਾਪ ਨਾਲ। ਕੋਈ ਵੀ ਦੇਹਧਾਰੀ ਨਾਲ ਪਿਆਰ ਨਹੀਂ ਰੱਖਣਾ ਹੈ, ਮੁਹੱਬਤ ਨਹੀਂ ਰੱਖਣੀ ਹੈ। ਮੁਹੱਬਤ ਰੱਖਣੀ ਹੈ ਉਨ੍ਹਾਂ ਨਾਲ ਜੋ ਦੇਹ ਸਹਿਤ ਵਿਚਿੱਤਰ ਬਾਪ ਹੈ। ਬਾਪ ਕਿੰਨਾ ਸਮਝਾਉਂਦੇ ਰਹਿੰਦੇ ਹਨ ਫ਼ੇਰ ਵੀ ਸਮਝਦੇ ਨਹੀਂ। ਤਕਦੀਰ ਵਿੱਚ ਨਹੀਂ ਹੈ ਤਾਂ ਇੱਕ - ਦੋ ਦੀ ਦੇਹ ਵਿੱਚ ਫ਼ਸ ਪੈਂਦੇ ਹਨ। ਬਾਬਾ ਕਿੰਨਾ ਸਮਝਾਉਂਦੇ ਹਨ - ਤੁਸੀਂ ਵੀ ਰੂਪ ਹੋ। ਆਤਮਾ ਅਤੇ ਪ੍ਰਮਾਤਮਾ ਦਾ ਰੂਪ ਤਾਂ ਇੱਕ ਹੀ ਹੈ। ਆਤਮਾ ਛੋਟੀ - ਵੱਡੀ ਨਹੀਂ ਹੁੰਦੀ। ਆਤਮਾ ਅਵਿਨਾਸ਼ੀ ਹੈ। ਹਰ ਇੱਕ ਦਾ ਡਰਾਮਾ ਵਿੱਚ ਪਾਰ੍ਟ ਨੂੰਧਿਆ ਹੋਇਆ ਹੈ । ਹੁਣ ਕਿੰਨੇ ਢੇਰ ਮਨੁੱਖ ਹਨ, ਫ਼ੇਰ 9 - 10 ਲੱਖ ਹੋਣਗੇ। ਸਤਿਯੁਗ ਵਿੱਚ ਕਿੰਨਾ ਛੋਟਾ ਝਾੜ ਹੁੰਦਾ ਹੈ। ਪ੍ਰਲਯ ਤਾਂ ਕਦੀ ਹੁੰਦੀ ਨਹੀਂ। ਤੁਸੀਂ ਜਾਣਦੇ ਹੋ ਜੋ ਵੀ ਮਨੁੱਖ ਮਾਤਰ ਹਨ ਉਨ੍ਹਾਂ ਸਭਦੀ ਆਤਮਾਵਾਂ ਮੂਲਵਤਨ ਵਿੱਚ ਰਹਿੰਦੀਆਂ ਹਨ। ਉਨ੍ਹਾਂ ਦਾ ਵੀ ਝਾੜ ਹੈ। ਬੀਜ਼ ਪਾਇਆ ਜਾਂਦਾ ਹੈ, ਉਨ੍ਹਾਂ ਤੋਂ ਸਾਰਾ ਝਾੜ ਨਿਕਲਦਾ ਹੈ ਨਾ। ਪਹਿਲੇ - ਪਹਿਲੇ ਦੋ ਪੱਤੇ ਨਿਕਲਦੇ ਹਨ। ਇਹ ਵੀ ਬੇਹੱਦ ਦਾ ਝਾੜ ਹੈ, ਗੋਲੇ ਤੇ ਸਮਝਾਉਂਣਾ ਕਿੰਨਾ ਸਹਿਜ ਹੈ, ਵਿਚਾਰ ਕਰੋ। ਹੁਣ ਹੈ ਕਲਯੁਗ। ਸਤਿਯੁਗ ਵਿੱਚ ਇੱਕ ਹੀ ਧਰਮ ਸੀ। ਤਾਂ ਕਿੰਨੇ ਥੋੜ੍ਹੇ ਮਨੁੱਖ ਹੋਣਗੇ। ਹੁਣ ਕਿੰਨੇ ਮਨੁੱਖ, ਕਿੰਨੇ ਧਰਮ ਹਨ। ਇੰਨੇ ਸਭ ਜੋ ਪਹਿਲੇ ਨਹੀਂ ਸੀ ਉਹ ਫ਼ੇਰ ਕਿੱਥੇ ਜਾਣਗੇ? ਸਭ ਆਤਮਾਵਾਂ ਪਰਮਧਾਮ ਵਿੱਚ ਚੱਲੀਆਂ ਜਾਂਦੀਆਂ ਹਨ। ਤੁਹਾਡੀ ਬੁੱਧੀ ਵਿੱਚ ਸਾਰਾ ਗਿਆਨ ਹੈ। ਜਿਵੇਂ ਬਾਪ ਗਿਆਨ ਦਾ ਸਾਗਰ ਹੈ ਉਵੇਂ ਤੁਹਾਨੂੰ ਵੀ ਬਣਾਉਂਦੇ ਹਨ। ਤੁਸੀਂ ਪੜ੍ਹਕੇ ਇਹ ਪਦ ਪਾਉਂਦੇ ਹੋ। ਬਾਪ ਸਵਰਗ ਦਾ ਰਚਿਅਤਾ ਹੈ ਤਾਂ ਸਵਰਗ ਦਾ ਵਰਸਾ ਭਾਰਤਵਾਸੀਆਂ ਨੂੰ ਹੀ ਦਿੰਦੇ ਹਨ। ਬਾਕੀ ਸਭਨੂੰ ਵਾਪਸ ਘਰ ਲੈ ਜਾਂਦੇ ਹਨ। ਬਾਪ ਕਹਿੰਦੇ ਹਨ ਮੈਂ ਆਇਆ ਹਾਂ ਤੁਸੀਂ ਬੱਚਿਆਂ ਨੂੰ ਪੜ੍ਹਾਉਣ। ਜਿਨਾਂ ਪੁਰਸ਼ਾਰਥ ਕਰੋਗੇ ਉਨਾਂ ਪਦ ਪਾਵੋਗੇ। ਜਿਨਾਂ ਸ਼੍ਰੀਮਤ ਤੇ ਚੱਲੋਗੇ ਉਨ੍ਹਾਂ ਸ਼੍ਰੇਸ਼ਠ ਬਣੋਗੇ। ਸਾਰਾ ਮਦਾਰ ਪੁਰਸ਼ਾਰਥ ਤੇ ਹੈ। ਮੰਮਾ - ਬਾਬਾ ਦੇ ਤਖ਼ਤਨਸ਼ੀਨ ਬਣਨਾ ਹੈ ਤਾਂ ਪੂਰਾ - ਪੂਰਾ ਫਾਲੋ ਫ਼ਾਦਰ ਮਦਰ। ਤਖ਼ਤਨਸ਼ੀਨ ਬਣਨ ਦੇ ਲਈ ਉਨ੍ਹਾਂ ਦੀ ਚਲਨ ਅਨੁਸਾਰ ਚੱਲੋ। ਹੋਰਾਂ ਨੂੰ ਵੀ ਆਪਸਮਾਨ ਬਣਾਓ। ਬਾਬਾ ਅਨੇਕ ਪ੍ਰਕਾਰ ਦੀਆਂ ਯੁਕਤੀਆਂ ਦੱਸਦੇ ਹਨ। ਇੱਕ ਬੈਜ ਤੇ ਹੀ ਤੁਸੀਂ ਕਿਸੇ ਨੂੰ ਵੀ ਚੰਗੀ ਤਰ੍ਹਾਂ ਬੈਠ ਸਮਝਾਓ। ਪੁਰਸ਼ੋਤਮ ਮਾਸ ਹੁੰਦਾ ਹੈ ਤਾਂ ਬਾਬਾ ਕਹਿ ਦਿੰਦੇ ਹਨ ਚਿੱਤਰ ਫ੍ਰੀ ਦੇ ਦਵੋ। ਬਾਬਾ ਸੌਗਾਤ ਦਿੰਦੇ ਹਨ। ਪੈਸੇ ਹੱਥ ਵਿੱਚ ਆ ਜਾਣਗੇ ਤਾਂ ਜ਼ਰੂਰ ਸਮਝਣਗੇ, ਬਾਬਾ ਦਾ ਵੀ ਖ਼ਰਚਾ ਹੁੰਦਾ ਹੈ ਨਾ ਤਾਂ ਫ਼ੇਰ ਜ਼ਲਦੀ ਭੇਜ ਦੇਣਗੇ। ਘਰ ਤਾਂ ਇੱਕ ਹੀ ਹੈ ਨਾ। ਇਨ੍ਹਾਂ ਟ੍ਰਾਂਸਲਾਇਟ ਦੇ ਚਿੱਤਰਾਂ ਦੀ ਪ੍ਰਦਰਸ਼ਨੀ ਬਣੇਗੀ ਤਾਂ ਕਿੰਨੇ ਵੇਖਣ ਆਉਣਗੇ। ਪੁੰਨ ਦਾ ਕੰਮ ਹੋਇਆ ਨਾ। ਮਨੁੱਖ ਨੂੰ ਕੰਡਿਆਂ ਤੋਂ ਫੁੱਲ, ਪਾਪ ਆਤਮਾ ਤੋਂ ਪੁੰਨ ਆਤਮਾ ਬਣਾਉਂਦੇ ਹਨ, ਇਸਨੂੰ ਵਿਹੰਗ ਮਾਰਗ ਕਿਹਾ ਜਾਂਦਾ ਹੈ। ਪ੍ਰਦਰਸ਼ਨੀ ਵਿੱਚ ਸਟਾਲ ਲਾਉਣ ਤੇ ਆਉਂਦੇ ਬਹੁਤ ਹਨ। ਖ਼ਰਚਾ ਘੱਟ ਹੁੰਦਾ ਹੈ। ਤੁਸੀਂ ਇੱਥੇ ਆਉਂਦੇ ਹੋ ਬਾਪ ਤੋਂ ਸਵਰਗ ਦੀ ਰਾਜਾਈ ਖ਼ਰੀਦ ਕਰਨ। ਤਾਂ ਪ੍ਰਦਰਸ਼ਨੀ ਵਿੱਚ ਵੀ ਆਉਣਗੇ, ਸਵਰਗ ਦੀ ਰਾਜਾਈ ਖ਼ਰੀਦ ਕਰਨ। ਇਹ ਹੱਟੀ ਹੈ ਨਾ।

ਬਾਪ ਕਹਿੰਦੇ ਹਨ ਇਸ ਗਿਆਨ ਨਾਲ ਤੁਹਾਨੂੰ ਬਹੁਤ ਸੁੱਖ ਮਿਲੇਗਾ, ਇਸਲਈ ਚੰਗੀ ਤਰ੍ਹਾਂ ਪੜ੍ਹਕੇ, ਪੁਰਸ਼ਾਰਥ ਕਰਕੇ ਫੁੱਲ ਪਾਸ ਹੋਣਾ ਚਾਹੀਦਾ। ਬਾਪ ਹੀ ਬੈਠ ਆਪਣਾ ਅਤੇ ਰਚਨਾ ਦੇ ਆਦਿ - ਮੱਧ - ਅੰਤ ਦਾ ਪਰਿਚੈ ਦਿੰਦੇ ਹਨ, ਹੋਰ ਕੋਈ ਦੇ ਨਾ ਸਕੇ। ਹੁਣ ਬਾਪ ਦੁਆਰਾ ਤੁਸੀਂ ਤ੍ਰਿਕਾਲਦ੍ਰਸ਼ੀ ਬਣਦੇ ਹੋ। ਬਾਪ ਕਹਿੰਦੇ ਹਨ ਮੈਂ ਜੋ ਹਾਂ, ਜਿਵੇਂ ਹਾਂ, ਮੈਨੂੰ ਪੂਰੀ ਤਰ੍ਹਾਂ ਕੋਈ ਨਹੀਂ ਜਾਣਦੇ। ਤੁਹਾਡੇ ਵਿੱਚ ਵੀ ਨੰਬਰਵਾਰ ਹਨ। ਜੇਕਰ ਠੀਕ ਤਰ੍ਹਾਂ ਜਾਣਦੇ ਤਾਂ ਕਦੀ ਛੱਡਦੇ ਨਹੀਂ। ਇਹ ਹੈ ਪੜ੍ਹਾਈ। ਭਗਵਾਨ ਬੈਠ ਪੜ੍ਹਾਉਂਦੇ ਹਨ। ਕਹਿੰਦੇ ਹਨ ਮੈਂ ਤੁਹਾਡਾ ਓਬੀਡੀਐਂਟ ਸਰਵੈਂਟ ਹਾਂ। ਬਾਪ ਅਤੇ ਟੀਚਰ ਦੋਨੋ ਓਬੀਡੀਐਂਟ ਸਰਵੈਂਟ ਹੁੰਦੇ ਹਨ। ਡਰਾਮਾ ਵਿੱਚ ਸਾਡਾ ਪਾਰ੍ਟ ਹੀ ਇਹੋ ਹੈ ਫ਼ੇਰ ਸਭਨੂੰ ਨਾਲ ਲੈ ਜਾਵਾਂਗਾ। ਸ਼੍ਰੀਮਤ ਤੇ ਚੱਲ ਪਾਸ ਵਿੱਦ ਆਨਰ ਹੋਣਾ ਚਾਹੀਦਾ। ਪੜ੍ਹਾਈ ਤਾਂ ਬਹੁਤ ਸਹਿਜ ਹੈ। ਸਭਤੋਂ ਬੁੱਢਾ ਤਾਂ ਇਹ ਪੜ੍ਹਾਉਣ ਵਾਲਾ ਹੈ। ਸ਼ਿਵਬਾਬਾ ਕਹਿੰਦੇ ਹਨ ਮੈਂ ਬੁੱਢਾ ਨਹੀਂ। ਆਤਮਾ ਕਦੀ ਬੁੱਢੀ ਨਹੀਂ ਹੁੰਦੀ। ਬਾਕੀ ਪੱਥਰ ਬੁੱਧੀ ਬਣਦੀ ਹੈ। ਮੇਰੀ ਤਾਂ ਹੈ ਪਾਰਸਬੁੱਧੀ, ਤਾਂ ਤੇ ਤੁਹਾਨੂੰ ਪਾਰਸਬੁੱਧੀ ਬਣਾਉਣ ਆਉਂਦਾ ਹਾਂ। ਕਲਪ - ਕਲਪ ਆਉਂਦਾ ਹਾਂ। ਅਣਗਿਣਤ ਵਾਰ ਤੁਹਾਨੂੰ ਪੜ੍ਹਾਉਂਦਾ ਹਾਂ ਫ਼ੇਰ ਵੀ ਭੁੱਲ ਜਾਣਗੇ। ਸਤਿਯੁਗ ਵਿੱਚ ਇਸ ਗਿਆਨ ਦੀ ਲੋੜ ਹੀ ਨਹੀਂ ਰਹਿੰਦੀ ਹੈ। ਕਿੰਨਾ ਚੰਗੀ ਤਰ੍ਹਾਂ ਬਾਪ ਸਮਝਾਉਂਦੇ ਹਨ। ਅਜਿਹੇ ਬਾਪ ਨੂੰ ਫ਼ੇਰ ਫਾਰਖ਼ਤੀ ਦੇ ਦਿੰਦੇ ਹਨ ਇਸਲਈ ਕਿਹਾ ਜਾਂਦਾ ਹੈ ਮਹਾਨ ਮੂਰਖ ਵੇਖਣਾ ਹੋਵੇ ਤਾਂ ਇੱਥੇ ਵੇਖੋ। ਇਹੋ ਜਿਹਾ ਬਾਪ ਜਿਸ ਕੋਲੋਂ ਸਵਰਗ ਦਾ ਵਰਸਾ ਮਿਲਦਾ ਹੈ, ਉਨ੍ਹਾਂ ਨੂੰ ਵੀ ਛੱਡ ਦਿੰਦੇ ਹਨ। ਬਾਪ ਕਹਿੰਦੇ ਹਨ ਤੁਸੀਂ ਮੇਰੀ ਮੱਤ ਤੇ ਚੱਲੋਗੇ ਤਾਂ ਅਮਰਲੋਕ ਵਿੱਚ ਵਿਸ਼ਵ ਦੇ ਮਹਾਰਾਜਾ - ਮਹਾਰਾਣੀ ਬਣੋਗੇ। ਇਹ ਹੈ ਮ੍ਰਿਤੂਲੋਕ। ਬੱਚੇ ਜਾਣਦੇ ਹਨ ਅਸੀਂ ਸੋ ਪੂਜਯ ਦੇਵੀ - ਦੇਵਤਾ ਸੀ। ਹੁਣ ਕੀ ਬਣ ਗਏ ਹਾਂ? ਪਤਿਤ ਭਿਖਾਰੀ। ਹੁਣ ਫ਼ੇਰ ਅਸੀਂ ਸੋ ਪ੍ਰਿੰਸ ਬਣਨ ਵਾਲੇ ਹਾਂ। ਸਭਦਾ ਇਕਰਸ ਪੁਰਸ਼ਾਰਥ ਤਾਂ ਹੋ ਨਾ ਸਕੇ। ਕੋਈ ਟੁੱਟ ਪੈਂਦੇ ਹਨ, ਕੋਈ ਟ੍ਰੇਟਰ ਬਣ ਪੈਂਦੇ ਹਨ। ਇਵੇਂ ਟ੍ਰੇਟਰ ਵੀ ਬਹੁਤ ਹਨ ਉਨ੍ਹਾਂ ਨਾਲ ਗੱਲ ਵੀ ਨਹੀਂ ਕਰਨੀ ਚਾਹੀਦੀ। ਸਿਵਾਏ ਗਿਆਨ ਦੀਆਂ ਗੱਲਾਂ ਦੇ ਹੋਰ ਕੁਝ ਪੁੱਛੇ ਤਾਂ ਸਮਝੋ ਸ਼ੈਤਾਨੀ ਹੈ। ਸੰਗ ਤਾਰੇ ਕੁਸੰਗ ਬੋਰੇ। ਜੋ ਗਿਆਨ ਵਿੱਚ ਹੁਸ਼ਿਆਰ ਬਾਬਾ ਦੇ ਦਿਲ ਤੇ ਚੜ੍ਹੇ ਹੋਏ ਹਨ, ਉਨ੍ਹਾਂ ਦਾ ਸੰਗ ਕਰੋ। ਉਹ ਤੁਹਾਨੂੰ ਗਿਆਨ ਦੀਆਂ ਮਿੱਠੀਆਂ - ਮਿੱਠੀਆਂ ਗੱਲਾਂ ਸੁਣਾਉਣਗੇ। ਅੱਛਾ!

ਮਿੱਠੇ- ਮਿੱਠੇ ਸਿੱਕੀਲਧੇ ਸਰਵਿਸੇਬਲ, ਵਫ਼ਾਦਾਰ, ਫਰਮਾਂਬਦਰ ਬੱਚਿਆਂ ਪ੍ਰਤੀ ਮਾਤ - ਪਿਤਾ ਬਾਪ ਦਾਦਾ ਦਾ ਯਾਦ ਪਿਆਰ ਅਤੇ ਗੁੱਡਮੋਰਨਿੰਗ। ਰੂਹਾਨੀ ਬਾਪ ਦੀ ਰੂਹਾਨੀ ਬੱਚਿਆਂ ਨੂੰ ਨਮਸਤੇ।

ਧਾਰਨਾ ਲਈ ਮੁੱਖ ਸਾਰ:-
1. ਜੋ ਦੇਹ ਰਹਿਤ ਵਿਚਿੱਤਰ ਹਨ, ਉਸ ਬਾਪ ਨਾਲ ਮੁਹੱਬਤ ਰੱਖਣੀ ਹੈ। ਕਿਸੇ ਦੇਹਧਾਰੀ ਦੇ ਨਾਮ - ਰੂਪ ਵਿੱਚ ਬੁੱਧੀ ਨਹੀਂ ਫਸਾਉਣੀ ਹੈ। ਮਾਇਆ ਦਾ ਥੱਪੜ ਨਾ ਲੱਗੇ, ਇਹ ਸੰਭਾਲ ਕਰਨੀ ਹੈ।

2. ਜੋ ਗਿਆਨ ਦੀਆਂ ਗੱਲਾਂ ਦੇ ਸਿਵਾਏ ਦੂਜਾ ਕੁਝ ਵੀ ਸੁਣਾਵੇ ਉਸਦਾ ਸੰਗ ਨਹੀਂ ਕਰਨਾ ਹੈ। ਫੁੱਲ ਪਾਸ ਹੋਣ ਦਾ ਪੁਰਸ਼ਾਰਥ ਕਰਨਾ ਹੈ। ਕੰਡਿਆਂ ਨੂੰ ਫੁੱਲ ਬਣਾਉਣ ਦੀ ਸੇਵਾ ਕਰਨੀ ਹੈ।

ਵਰਦਾਨ:-
"ਇੱਕ ਬਾਪ ਦੂਜਾ ਨਾ ਕੋਈ" ਇਸ ਸਮ੍ਰਿਤੀ ਨਾਲ ਬੰਧਨਮੁਕਤ, ਯੋਗਯੁਕਤ ਭਵ।

ਹੁਣ ਘਟ ਜਾਂ ਦਾ ਸਮਾਂ ਹੈ ਇਸਲਈ ਬੰਧਨਮੁਕਤ ਅਤੇ ਯੋਗਯੁਕਤ ਬਣੋ। ਬੰਧਨਮੁਕਤ ਮਤਲਬ ਲੂਜ਼ ਡ੍ਰੇਸ, ਟਾਇਟ ਨਹੀਂ। ਆਰਡਰ ਮਿਲਿਆ ਅਤੇ ਸੈਕਿੰਡ ਵਿਚ ਗਿਆ। ਅਜਿਹੇ ਬੰਧਨਮੁਕਤ, ਯੋਗਯੁਕਤ ਸਥਿਤੀ ਦਾ ਵਰਦਾਨ ਪ੍ਰਾਪਤ ਕਰਨ ਦੇ ਲਈ ਸਦਾ ਇਹ ਵਾਇਦਾ ਸਮ੍ਰਿਤੀ ਵਿੱਚ ਰਹੇ “ ਕਿ ਇੱਕ ਬਾਪ ਦੂਜਾ ਨਹੀਂ ਕੋਈ” ਕਿਉਂਕਿ ਘਰ ਜਾਣ ਦੇ ਲਈ ਜਾਂ ਸਤਿਯੁਗੀ ਰਾਜ ਵਿਚ ਆਉਣ ਦੇ ਲਈ ਇਸ ਪੁਰਾਣੇ ਸ਼ਰੀਰ ਨੂੰ ਛੱਡਣਾ ਪਵੇਗਾ। ਤਾਂ ਚੈਕ ਕਰੋ ਅਜਿਹੇ ਐਵਰੇੜੀ ਬਣੇ ਹਾਂ ਜਾਂ ਹਾਲੇ ਤੱਕ ਕੁਝ ਰੱਸੀਆਂ ਬੰਨੀਆਂ ਹੋਈਆਂ ਹਨ? ਇਹ ਪੁਰਾਣਾ ਚੋਲਾ ਟਾਇਟ ਤੇ ਨਹੀਂ ਹੈ?

ਸਲੋਗਨ:-
ਵਿਅਰਥ ਸੰਕਲਪ ਰੂਪੀ ਐਕਸਟ੍ਰਾ ਭੋਜਨ ਨਹੀਂ ਕਰੋ ਤਾਂ ਮੋਟੇਪਨ ਦੀਆਂ ਬਿਮਾਰੀਆਂ ਤੋਂ ਬਚ ਜਾਵੋਗੇ।

ਅਵਿਅਕਤ ਇਸ਼ਾਰੇ - ਸਤਿਅਤਾ ਅਤੇ ਸਭਿਅਤਾ ਰੂਪੀ ਕਲਚਰ ਨੂੰ ਅਪਣਾਓ।

ਬਾਪ ਨੂੰ ਸਭ ਤੋਂ ਵਧੀਆ ਚੀਜ ਲਗਦੀ ਹੈ - ਸਚਾਈ, ਇਸ ਲਈ ਭਗਤੀ ਵਿਚ ਵੀ ਕਹਿੰਦੇ ਹਨ ਗੋਡ ਇਜ਼ ਟ੍ਰੂਥ। ਸਭ ਤੋਂ ਪਿਆਰੀ ਚੀਜ ਸਚਾਈ ਹੈ ਕਿਉਂਕਿ ਜਿਸ ਵਿਚ ਸਚਾਈ ਹੁੰਦੀ ਹੈ ਉਸ ਵਿਚ ਸਫਾਈ ਰਹਿੰਦੀ ਹੈ, ਉਹ ਕਲੀਨ ਅਤੇ ਕਲੀਅਰ ਰਹਿੰਦਾ ਹੈ। ਤਾਂ ਸਚਾਈ ਦੀ ਵਿਸ਼ੇਸ਼ਤਾ ਕਦੇ ਨਹੀਂ ਛੱਡਣਾ। ਸਤਿਯਤਾ ਦੀ ਸ਼ਕਤੀ ਇੱਕ ਲਿਫਟ ਦਾ ਕੰਮ ਕਰਦੀ ਹੈ।