26.06.24        Punjabi Morning Murli        Om Shanti         BapDada         Madhuban


ਮਿੱਠੇ ਬੱਚੇ:- "ਮਿੱਠੇ ਬੱਚੇ ਸਦਾ ਇਸੇ ਨਸ਼ੇ ਵਿੱਚ ਰਹੋ ਕਿ ਸਾਡਾ ਪਦਮਾਪਦਮ ਭਾਗ ਹੈ, ਜੋ ਪਤਿਤ-ਪਾਵਨ ਬਾਪ ਦੇ ਅਸੀਂ ਬੱਚੇ ਬਣੇ ਹਾਂ, ਉਨ੍ਹਾਂ ਤੋਂ ਸਾਨੂੰ ਬੇਹੱਦ ਸੁੱਖ ਦਾ ਵਰਸਾ ਮਿਲਦਾ ਹੈ"

ਪ੍ਰਸ਼ਨ:-
ਤੁਹਾਨੂੰ ਬੱਚਿਆਂ ਨੂੰ ਕਿਸੇ ਵੀ ਧਰਮ ਨਾਲ ਘ੍ਰਿਣਾ ਜਾਂ ਨਫ਼ਰਤ ਨਹੀਂ ਹੋ ਸਕਦੀ ਹੈ - ਕਿਓੰ?

ਉੱਤਰ:-
ਕਿਉਂਕਿ ਤੁਸੀਂ ਬੀਜ਼ ਅਤੇ ਝਾੜ ਨੂੰ ਜਾਣਦੇ ਹੋ। ਤੁਹਾਨੂੰ ਪਤਾ ਹੈ ਇਹ ਮਨੁੱਖ ਸ੍ਰਿਸ਼ਟੀ ਰੂਪੀ ਬੇਹੱਦ ਦਾ ਝਾੜ ਹੈ। ਇਸ ਵਿੱਚ ਹਰ ਇੱਕ ਦਾ ਆਪਣਾ-ਆਪਣਾ ਪਾਰਟ ਹੈ। ਨਾਟਕ ਵਿੱਚ ਕਦੇ ਵੀ ਐਕਟਰ ਇੱਕ-ਦੂਸਰੇ ਨਾਲ ਘ੍ਰਿਣਾ ਨਹੀਂ ਕਰਣਗੇ। ਤੁਸੀਂ ਜਾਣਦੇ ਹੋ ਅਸੀਂ ਇਸ ਨਾਟਕ ਵਿੱਚ ਹੀਰੋ -ਹੀਰੋਇਨ ਦਾ ਪਾਰਟ ਵਜਾਇਆ ਹੈ। ਅਸੀਂ ਜੋ ਸੁੱਖ ਵੇਖੇ ਉਹ ਹੋਰ ਕੋਈ ਵੇਖ ਨਹੀਂ ਸਕਦਾ। ਤੁਹਾਨੂੰ ਬੇਸ਼ੁਮਾਰ ਖੁਸ਼ੀ ਹੈ ਕਿ ਸਾਰੇ ਵਿਸ਼ਵ ਤੇ ਰਾਜ ਕਰਨ ਵਾਲੇ ਅਸੀਂ ਹਾਂ।

ਓਮ ਸ਼ਾਂਤੀ
ਓਮ ਸ਼ਾਂਤੀ ਕਹਿਣ ਨਾਲ ਹੀ ਬੱਚਿਆਂ ਨੂੰ ਜਿਹੜੀ ਨਾਲੇਜ ਮਿਲੀ ਹੈ, ਉਹ ਸਾਰੀ ਬੁੱਧੀ ਵਿੱਚ ਆ ਜਾਣੀ ਚਾਹੀਦੀ ਹੈ। ਬਾਪ ਦੀ ਵੀ ਬੁੱਧੀ ਵਿੱਚ ਕਿਹੜੀ ਨਾਲੇਜ ਹੈ? ਇਹ ਮਨੁੱਖ ਸ੍ਰਿਸ਼ਟੀ ਰੂਪੀ ਝਾੜ ਹੈ, ਜਿਸ ਨੂੰ ਕਲਪ ਬ੍ਰਿਖ ਕਹਿੰਦੇ ਹਨ, ਉਸ ਦੀ ਪੈਦਾਇਸ਼, ਪਾਲਣਾ ਫ਼ਿਰ ਵਿਨਾਸ਼ ਕਿਵੇਂ ਹੁੰਦਾ ਹੈ, ਸਾਰਾ ਬੁੱਧੀ ਵਿੱਚ ਆਉਣਾ ਚਾਹੀਦਾ ਹੈ। ਜਿਵੇਂ ਉਹ ਜੜ੍ਹ ਝਾੜ ਹੁੰਦਾ ਹੈ, ਇਹ ਹੈ ਚੈਤੰਨ। ਬੀਜ਼ ਵੀ ਚੈਤੰਨ ਹੈ। ਉਸਦੀ ਮਹਿਮਾ ਵੀ ਗਾਉਂਦੇ ਹਨ, ਉਹ ਸੱਤ ਹੈ, ਚੈਤੰਨ ਹੈ ਮਤਲਬ ਝਾੜ ਦੇ ਆਦਿ- ਮੱਧ-ਅੰਤ ਦਾ ਰਾਜ਼ ਸਮਝਾ ਰਹੇ ਹਨ। ਕੋਈ ਵੀ ਆਕੁਪੇਸ਼ਨ ਨੂੰ ਜਾਣਦਾ ਨਹੀਂ। ਪ੍ਰਜਾਪਿਤਾ ਬ੍ਰਹਮਾ ਦੇ ਆਕੁਪੇਸ਼ਨ ਨੂੰ ਵੀ ਜਾਨਣਾ ਚਾਹੀਦਾ ਹੈ ਨਾ। ਬ੍ਰਹਮਾ ਨੂੰ ਕੋਈ ਯਾਦ ਨਹੀਂ ਕਰਦੇ, ਜਾਣਦੇ ਹੀ ਨਹੀਂ। ਅਜ਼ਮੇਰ ਵਿੱਚ ਬ੍ਰਹਮਾ ਦਾ ਮੰਦਿਰ ਹੈ। ਤ੍ਰਿਮੂਰਤੀ ਚਿੱਤਰ ਛਪਾਉਂਦੇ ਹਨ, ਉਸ ਵਿੱਚ ਬ੍ਰਹਮਾ, ਵਿਸ਼ਨੂੰ, ਸ਼ੰਕਰ ਹੈ। ਬ੍ਰਹਮਾ ਦੇਵਤਾਏ ਨਮ: ਕਹਿੰਦੇ ਹਨ। ਹੁਣ ਤੁਸੀਂ ਬੱਚੇ ਜਾਣਦੇ ਹੋ - ਇਸ ਸਮੇਂ ਬ੍ਰਹਮਾ ਨੂੰ ਦੇਵਤਾ ਨਹੀਂ ਕਿਹਾ ਜਾਂਦਾ ਹੈ। ਜਦੋਂ ਸੰਪੂਰਨ ਬਣਨ ਤਾਂ ਦੇਵਤਾ ਕਿਹਾ ਜਾਏ। ਸੰਪੂਰਨ ਬਣ ਚਲੇ ਜਾਂਦੇ ਹਨ ਸੂਖਸ਼ਮ ਵਤਨ ਵਿੱਚ।

ਬਾਬਾ ਕਹਿੰਦੇ ਹਨ ਤੁਹਾਡੇ ਬਾਪ ਦਾ ਨਾਮ ਕੀ ਹੈ? ਕਿਸਨੂੰ ਪੁੱਛਦੇ ਹਨ? ਆਤਮਾ ਕੋਲੋਂ। ਆਤਮਾ ਕਹਿੰਦੀ ਹੈ ਸਾਡਾ ਬਾਬਾ। ਜਿਸਨੂੰ ਪਤਾ ਨਹੀਂ ਹੈ ਕਿ ਕਿਸਨੇ ਕਿਹਾ, ਉਹ ਤਾਂ ਪ੍ਰਸ਼ਨ ਪੁੱਛ ਨਹੀਂ ਸਕਦਾ। ਹੁਣ ਬੱਚੇ ਸਮਝ ਤਾਂ ਗਏ ਹਨ - ਬਰੋਬਰ ਦੋ ਬਾਪ ਸਭਦੇ ਹਨ। ਗਿਆਨ ਤਾਂ ਇੱਕ ਹੀ ਬਾਪ ਦਿੰਦੇ ਹਨ। ਹੁਣ ਤੁਸੀਂ ਬੱਚੇ ਸਮਝਦੇ ਹੋਵੋਗੇ ਇਹ ਸ਼ਿਵਬਾਬਾ ਦਾ ਰੱਥ ਹੈ। ਬਾਬਾ ਇਸ ਰੱਥ ਦੁਆਰਾ ਸਾਨੂੰ ਗਿਆਨ ਸੁਣਾਉਂਦੇ ਹਨ। ਇੱਕ ਤਾਂ ਇਹ ਹੈ ਜਿਸਮਾਨੀ ਬ੍ਰਹਮਾ ਬਾਪ ਦਾ ਰੱਥ। ਦੂਸਰਾ ਫ਼ਿਰ ਰੂਹਾਨੀ ਬਾਪ ਦਾ ਇਹ ਰੱਥ ਹੈ। ਉਸ ਰੂਹਾਨੀ ਬਾਪ ਦੀ ਮਹਿਮਾ ਹੈ ਸੁੱਖ ਦਾ ਸਾਗਰ, ਸ਼ਾਂਤੀ ਦਾ ਸਾਗਰ...। ਪਹਿਲਾਂ ਤਾਂ ਇਹ ਬੁੱਧੀ ਵਿੱਚ ਰਹੇਗਾ ਇਹ ਬੇਹੱਦ ਦਾ ਬਾਪ ਹੈ ਜਿਸ ਤੋਂ ਬੇਹੱਦ ਦਾ ਵਰਸਾ ਮਿਲਦਾ ਹੈ। ਪਾਵਨ ਦੁਨੀਆਂ ਦੇ ਮਾਲਿਕ ਬਣਦੇ ਹਾਂ। ਨਿਰਾਕਾਰ ਨੂੰ ਬੁਲਾਉਂਦੇ ਹਾਂ ਪਤਿਤ ਪਾਵਨ ਆਓ। ਆਤਮਾ ਹੀ ਬੁਲਾਉਂਦੀ ਹੈ। ਜਦੋਂ ਪਾਵਨ ਆਤਮਾ ਹੈ ਉਦੋਂ ਨਹੀਂ ਪੁਕਾਰਦੇ। ਪਤਿਤ ਹਨ ਤਾਂ ਪੁਕਾਰਦੇ ਹਨ। ਹੁਣ ਤੁਸੀਂ ਆਤਮਾ ਜਾਣਦੇ ਹੋ ਉਹ ਪਤਿਤ ਪਾਵਨ ਬਾਪ ਇਸ ਤਨ ਵਿੱਚ ਆਇਆ ਹੈ। ਇਹ ਭੁੱਲਣਾ ਨਹੀਂ ਹੈ, ਅਸੀਂ ਉਨ੍ਹਾਂ ਦੇ ਬਣੇ ਹਾਂ। ਇਹ ਸੋਭਾਗਿਆ ਤਾਂ ਕੀ, ਪਦਮ ਭਾਗਿਆ ਦੀ ਗੱਲ ਹੈ। ਫਿਰ ਉਸ ਬਾਪ ਨੂੰ ਭੁੱਲਣਾ ਕਿਉਂ ਚਾਹੀਦਾ। ਇਸ ਸਮੇਂ ਬਾਪ ਆਏ ਹਨ - ਇਹ ਨਵੀਂ ਗੱਲ ਹੈ। ਸ਼ਿਵ ਜਯੰਤੀ ਵੀ ਹਰ ਸਾਲ ਮਨਾਈ ਜਾਂਦੀ ਹੈ। ਤਾਂ ਜ਼ਰੂਰ ਉਹ ਇੱਕ ਵਾਰੀ ਹੀ ਆਉਂਦੇ ਹਨ। ਲਕਸ਼ਮੀ - ਨਾਰਾਇਣ ਸਤਿਯੁੱਗ ਵਿੱਚ ਸਨ। ਇਸ ਸਮੇਂ ਨਹੀਂ ਹਨ। ਤਾਂ ਸਮਝਾਉਣਾ ਚਾਹੀਦਾ ਹੈ ਉਨ੍ਹਾਂ ਨੇ ਪੁਨਰਜਨਮ ਲਿਆ ਹੋਵੇਗਾ। 16 ਕਲਾਂ ਤੋਂ 12 - 14 ਕਲਾਂ ਵਿੱਚ ਆਏ ਹੋਣਗੇ। ਇਹ ਤੁਹਾਡੇ ਬਿਨਾਂ ਕੋਈ ਨਹੀਂ ਜਾਣਦੇ। ਸਤਯੁੱਗ ਕਿਹਾ ਜਾਂਦਾ ਹੈ ਨਵੀਂ ਦੁਨੀਆਂ ਨੂੰ। ਉਥੇ ਸਭ ਕੁੱਝ ਨਵਾਂ ਹੀ ਨਵਾਂ ਹੈ। ਦੇਵਤਾ ਧਰਮ ਨਾਮ ਵੀ ਗਾਇਆ ਜਾਂਦਾ ਹੈ। ਉਹ ਦੇਵਤੇ ਜਦੋਂ ਵਾਮ ਮਾਰਗ ਵਿੱਚ ਜਾਂਦੇ ਹਨ ਤਾਂ ਫ਼ਿਰ ਉਨ੍ਹਾਂ ਨੂੰ ਨਵਾਂ ਵੀ ਨਹੀਂ, ਤਾਂ ਦੇਵਤਾ ਵੀ ਨਹੀਂ ਕਹਿ ਸਕਦੇ। ਕੋਈ ਵੀ ਇੱਦਾਂ ਨਹੀਂ ਕਹਿਣਗੇ ਕਿ ਅਸੀਂ ਉਨ੍ਹਾਂ ਦੀ ਵੰਸ਼ਾਵਲੀ ਦੇ ਹਾਂ। ਜੇਕਰ ਆਪਣੇ ਨੂੰ ਉਸ ਵੰਸ਼ਾਵਲੀ ਦੇ ਸਮਝਦੇ ਤਾਂ ਫ਼ਿਰ ਉਨ੍ਹਾਂ ਦੀ ਮਹਿਮਾ, ਆਪਣੀ ਨਿੰਦਾ ਕਿਉਂ ਕਰਦੇ? ਮਹਿਮਾ ਜਦੋਂ ਕਰਦੇ ਹਨ ਤਾਂ ਜ਼ਰੂਰ ਉਨ੍ਹਾਂ ਨੂੰ ਪਵਿੱਤਰ, ਆਪਣੇ ਨੂੰ ਅਪਵਿੱਤਰ ਪਤਿਤ ਸਮਝਦੇ ਹਨ। ਪਾਵਨ ਤੋਂ ਪਤਿਤ ਬਣਦੇ ਹਨ, ਪੁਨਰਜਨਮ ਲੈਂਦੇ ਹਨ। ਪਹਿਲੇ - ਪਹਿਲੇ ਜੋ ਪਾਵਨ ਸਨ ਉਹ ਹੀ ਫ਼ਿਰ ਪਤਿਤ ਬਣੇ ਹਨ। ਤੁਸੀਂ ਜਾਣਦੇ ਹੋ ਪਾਵਨ ਤੋਂ ਹੁਣ ਪਤਿਤ ਬਣੇ ਹਾਂ। ਤੁਸੀਂ ਸਕੂਲ ਵਿੱਚ ਪੜ੍ਹਦੇ ਹੋ, ਉਸ ਵਿੱਚ ਨੰਬਰਵਾਰ ਫਸਟ, ਸੈਕਿੰਡ, ਥਰਡ ਕਲਾਸ ਤਾਂ ਹੁੰਦੇ ਹੀ ਹਨ।

ਹੁਣ ਬੱਚੇ ਸਮਝਦੇ ਹਨ ਸਾਨੂੰ ਬਾਪ ਪੜ੍ਹਾਉਂਦੇ ਹਨ, ਤਾਂ ਹੀ ਤੇ ਆਉਂਦੇ ਹਨ ਨਾ। ਨਹੀਂ ਤਾਂ ਇੱਥੇ ਆਉਣ ਕੀ ਲੋੜ ਹੈ। ਇਹ ਕੋਈ ਗੁਰੂ, ਮਹਾਤਮਾ, ਮਹਾਂਪੁਰਸ਼ ਆਦਿ ਕੁੱਝ ਨਹੀਂ ਹਨ। ਇਹ ਤਾਂ ਸਧਾਰਣ ਮਨੁੱਖ ਤਨ ਹੈ, ਉਹ ਵੀ ਬਹੁਤ ਪੁਰਾਣਾ ਹੈ। ਬਹੁਤ ਜਨਮਾਂ ਦੇ ਅੰਤ ਵਿੱਚ ਪ੍ਰਵੇਸ਼ ਕਰਦਾ ਹਾਂ। ਹੋਰ ਤਾਂ ਕੋਈ ਇਨ੍ਹਾਂ ਦੀ ਮਹਿਮਾ ਨਹੀਂ। ਸਿਰਫ਼ ਇਸ ਵਿੱਚ ਪ੍ਰਵੇਸ਼ ਕਰਦਾ ਹਾਂ ਤਾਂ ਇਨ੍ਹਾਂ ਦਾ ਨਾਮ ਹੁੰਦਾ ਹੈ। ਨਹੀਂ ਤਾਂ ਪ੍ਰਜਾਪਿਤਾ ਬ੍ਰਹਮਾ ਕਿਥੋਂ ਆਇਆ। ਮਨੁੱਖ ਮੂੰਝਦੇ ਤਾਂ ਜ਼ਰੂਰ ਹਨ ਨਾ। ਬਾਪ ਨੇ ਤੁਹਾਨੂੰ ਸਮਝਾਇਆ ਹੈ ਤਾਂ ਤੁਸੀਂ ਦੂਸਰਿਆਂ ਨੂੰ ਸਮਝਾਉਂਦੇ ਹੋ। ਬ੍ਰਹਮਾ ਦਾ ਬਾਪ ਕੌਣ? ਬ੍ਰਹਮਾ, ਵਿਸ਼ਨੂੰ, ਸ਼ੰਕਰ - ਉਹਨਾਂ ਦਾ ਰਚਿਅਤਾ ਸ਼ਿਵਬਾਬਾ ਹੈ। ਬੁੱਧੀ ਉੱਪਰ ਚਲੀ ਜਾਂਦੀ ਹੈ। ਪਰਮਪਿਤਾ ਪਰਮਾਤਮਾ ਜੋ ਪਰਮਧਾਮ ਵਿੱਚ ਰਹਿੰਦੇ ਹਨ, ਉਨ੍ਹਾਂ ਦੀ ਇਹ ਰਚਨਾ ਹੈ। ਬ੍ਰਹਮਾ, ਵਿਸ਼ਨੂੰ, ਸ਼ੰਕਰ ਦਾ ਆਕਉਪੇਸ਼ਨ ਵੱਖ ਹੈ। ਕੋਈ ਆਪਸ ਵਿੱਚ 3-4 ਹੁੰਦੇ ਹਨ, ਸਭਦਾ ਆਕਉਪੇਸ਼ਨ ਆਪਣਾ- ਆਪਣਾ ਹੁੰਦਾ ਹੈ। ਪਾਰਟ ਹਰ ਇੱਕ ਦਾ ਆਪਣਾ-ਆਪਣਾ ਹੈ। ਇੰਨੀਆਂ ਕਰੋੜਾਂ ਆਤਮਾਵਾਂ ਹਨ - ਇੱਕ ਦਾ ਪਾਰਟ ਨਾ ਮਿਲੇ ਦੂਜੇ ਨਾਲ। ਇਹ ਵੰਡਰਫੁਲ ਗੱਲਾਂ ਸਮਝੀਆਂ ਜਾਂਦੀਆਂ ਹਨ। ਕਿੰਨੇ ਢੇਰ ਮਨੁੱਖ ਹਨ। ਹੁਣ ਚੱਕਰ ਪੂਰਾ ਹੁੰਦਾ ਹੈ। ਅੰਤ ਹੈ ਨਾ। ਸਾਰੇ ਵਾਪਿਸ ਜਾਣਗੇ, ਫ਼ਿਰ ਤੋਂ ਚੱਕਰ ਰਪੀਟ ਹੋਣਾ ਹੈ। ਬਾਪ ਇਹ ਸਾਰੀਆਂ ਗੱਲਾਂ ਵੱਖ - ਵੱਖ ਤਰ੍ਹਾਂ ਨਾਲ ਸਮਝਾਉਂਦੇ ਰਹਿੰਦੇ ਹਨ, ਨਵੀਂ ਗੱਲ ਨਹੀਂ। ਕਹਿੰਦੇ ਹਨ ਕਲਪ ਪਹਿਲੇ ਵੀ ਸਮਝਾਇਆ ਸੀ। ਬਹੁਤ ਲਵਲੀ ਬਾਪ ਹੈ, ਇਵੇਂ ਦੇ ਬਾਪ ਨੂੰ ਤਾਂ ਬਹੁਤ ਪਿਆਰ ਨਾਲ ਯਾਦ ਕਰਨਾ ਚਾਹੀਦਾ ਹੈ। ਤੁਸੀਂ ਵੀ ਬਾਪ ਦੇ ਲਵਲੀ ਬੱਚੇ ਹੋ ਨਾ। ਬਾਪ ਨੂੰ ਯਾਦ ਕਰਦੇ ਆਏ ਹੋ। ਪਹਿਲਾਂ ਸਾਰੇ ਇੱਕ ਦੀ ਪੂਜਾ ਕਰਦੇ ਸਨ। ਭੇਦਭਾਵ ਦੀ ਗੱਲ ਹੈ ਨਹੀਂ। ਹੁਣ ਤਾਂ ਕਿੰਨਾ ਭੇਦਭਾਵ ਹੈ। ਇਹ ਰਾਮ ਦੇ ਭਗਤ ਹਨ, ਇਹ ਕ੍ਰਿਸ਼ਨ ਦੇ ਭਗਤ ਹਨ। ਰਾਮ ਦੇ ਭਗਤ ਧੂਫ਼ ਜਗਾਉਂਦੇ ਤਾਂ ਕ੍ਰਿਸ਼ਨ ਦਾ ਨੱਕ ਬੰਦ ਕਰ ਦਿੰਦੇ ਹਨ। ਇਵੇਂ ਦੀਆਂ ਹੀ ਕੁੱਝ ਗੱਲਾਂ ਸ਼ਾਸਤਰਾਂ ਵਿੱਚ ਹਨ। ਉਹ ਕਹੇ ਸਾਡਾ ਰੱਬ ਵੱਡਾ, ਉਹ ਕਹੇ ਸਾਡਾ ਵੱਡਾ, ਦੋ ਭਗਵਾਨ ਸਮਝ ਲੈਂਦੇ ਹਨ। ਤਾਂ ਗਲਤ ਹੋਣ ਦੇ ਕਾਰਣ ਸਭ ਅਣਰਾਈਟਿਅਸ ਕੰਮ ਹੀ ਕਰਦੇ ਹਨ।

ਬਾਪ ਸਮਝਾਉਂਦੇ ਹਨ - ਬੱਚੇ, ਭਗਤੀ ਭਗਤੀ ਹੈ, ਗਿਆਨ ਗਿਆਨ ਹੈ। ਗਿਆਨ ਦਾ ਸਾਗਰ ਇੱਕ ਹੀ ਬਾਪ ਹੈ। ਬਾਕੀ ਉਹ ਸਭ ਹਨ ਭਗਤੀ ਦੇ ਸਾਗਰ। ਗਿਆਨ ਨਾਲ ਸਦਗਤੀ ਹੁੰਦੀ ਹੈ। ਹੁਣ ਤੁਸੀਂ ਬੱਚੇ ਗਿਆਨਵਾਨ ਬਣੇ ਹੋ। ਬਾਪ ਨੇ ਤੁਹਾਨੂੰ ਆਪਣਾ ਅਤੇ ਸਾਰੇ ਚੱਕਰ ਦਾ ਵੀ ਪਰਿਚੈ ਦਿੱਤਾ ਹੈ, ਜੋ ਹੋਰ ਕੋਈ ਦੇ ਨਾਂ ਸਕੇ। ਇਸਲਈ ਬਾਪ ਕਹਿੰਦੇ ਹਨ ਤੁਸੀਂ ਬੱਚੇ ਹੋ ਸਵਦਰਸ਼ਨ ਚੱਕਰਧਾਰੀ। ਪਰਮਪਿਤਾ ਪਰਮਾਤਮਾ ਤਾਂ ਇੱਕ ਹੀ ਹੈ। ਬਾਕੀ ਸਭ ਬੱਚੇ ਹੀ ਬੱਚੇ ਹਨ। ਪਰਮਪਿਤਾ ਆਪਣੇ ਨੂੰ ਕੋਈ ਕਹਿ ਨਾ ਸਕੇ। ਜੋ ਚੰਗੇ ਸਮਝਦਾਰ ਮਨੁੱਖ ਹਨ, ਸਮਝਦੇ ਹਨ ਇਹ ਕਿੰਨਾ ਵੱਡਾ ਡਰਾਮਾ ਹੈ। ਉਸ ਵਿੱਚ ਸਭ ਐਕਟਰਸ ਅਵਿਨਾਸ਼ੀ ਪਾਰਟ ਵਜਾਉਂਦੇ ਹਨ। ਉਹ ਛੋਟੇ ਨਾਟਕ ਤਾਂ ਵਿਨਾਸ਼ੀ ਹੁੰਦੇ ਹਨ। ਇਹ ਹੈ ਅਨਾਦਿ ਅਵਿਨਾਸ਼ੀ। ਕਦੇ ਬੰਦ ਹੋਣ ਵਾਲਾ ਨਹੀਂ ਹੈ। ਇੰਨੀ ਛੋਟੀ ਆਤਮਾ, ਇਨਾਂ ਵੱਡਾ ਪਾਰਟ ਮਿਲਿਆ ਹੋਇਆ ਹੈ - ਸ਼ਰੀਰ ਲੈਣ ਅਤੇ ਛੱਡਣ ਦਾ ਅਤੇ ਪਾਰਟ ਵਜਾਉਣ ਦਾ । ਇਹ ਗੱਲਾਂ ਕੋਈ ਸ਼ਾਸਤਰਾਂ ਵਿੱਚ ਨਹੀਂ ਹਨ। ਜੇਕਰ ਇਸਨੂੰ ਕਿਸੇ ਗੁਰੂ ਨੇ ਸੁਣਾਇਆ ਹੁੰਦਾ ਤਾਂ ਉਨ੍ਹਾਂ ਦੇ ਹੋਰ ਵੀ ਫਾਲੋਅਰਜ਼ ਹੁੰਦੇ ਨਾ, ਸਿਰਫ਼ ਇੱਕ ਫਾਲੋਅਰ ਕੀ ਕੰਮ ਦਾ। ਫਾਲੋਅਰ ਤਾਂ ਉਹ ਜੋ ਪੂਰਾ ਫਾਲੋ ਕਰੇ। ਇਨ੍ਹਾਂ ਦੀ ਡਰੈਸ ਆਦਿ ਤਾਂ ਉਹ ਹੈ ਨਹੀਂ। ਕੌਣ ਕਹਿਣਗੇ ਵਿਦਿਆਰਥੀ ਹਨ। ਇਹ ਤਾਂ ਬਾਪ ਬੈਠ ਪੜ੍ਹਾਉਂਦੇ ਹਨ। ਬਾਪ ਨੂੰ ਹੀ ਫਾਲੋ ਕਰਨਾ ਹੈ, ਜਿਵੇਂ ਬਾਰਾਤ ਹੁੰਦੀ ਹੈ ਨਾ। ਸ਼ਿਵ ਦੀ ਵੀ ਬਰਾਤ ਕਹਿੰਦੇ ਹਨ। ਬਾਬਾ ਕਹਿੰਦੇ ਹਨ ਇਹ ਸਾਡੀ ਬਰਾਤ ਹੈ। ਤੁਸੀਂ ਸਾਰੀਆਂ ਭਗਤੀਆਂ ਹੋ, ਮੈਂ ਹਾਂ ਭਗਵਾਨ। ਤੁਸੀਂ ਸਭ ਸਜਣੀਆਂ ਹੋ ਬਾਬਾ ਆਇਆ ਹੈ ਤੁਹਾਨੂੰ ਸ਼ਿੰਗਾਰ ਕਰਕੇ ਲੈ ਜਾਣ। ਕਿੰਨੀ ਖੁਸ਼ੀ ਹੋਣੀ ਚਾਹੀਦੀ ਹੈ। ਹੁਣ ਤੁਸੀਂ ਸ੍ਰਿਸ਼ਟੀ ਦੇ ਆਦਿ- ਮੱਧ - ਅੰਤ ਨੂੰ ਜਾਣਦੇ ਹੋ। ਤੁਸੀਂ ਬਾਪ ਨੂੰ ਯਾਦ ਕਰਦੇ - ਕਰਦੇ ਪਵਿੱਤਰ ਬਣ ਜਾਂਦੇ ਹੋ ਤਾਂ ਪਵਿੱਤਰ ਰਜਾਈ ਮਿਲਦੀ ਹੈ। ਬਾਪ ਸਮਝਾਉਂਦੇ ਹਨ ਮੈਂ ਆਉਂਦਾ ਹੀ ਹਾਂ ਅੰਤ ਵਿੱਚ। ਮੈਨੂੰ ਬੁਲਾਉਂਦੇ ਹੀ ਹਨ ਪਾਵਨ ਦੁਨੀਆਂ ਦੀ ਸਥਾਪਨਾ ਅਤੇ ਪਤਿਤ ਦੁਨੀਆਂ ਦਾ ਵਿਨਾਸ਼ ਕਰਵਾਉਣ ਆਓ, ਇਸਲਈ ਮਹਾਕਾਲ ਵੀ ਕਹਿੰਦੇ ਹਨ। ਮਹਾਕਾਲ ਦਾ ਵੀ ਮੰਦਿਰ ਹੁੰਦਾ ਹੈ। ਕਾਲ ਦਾ ਮੰਦਿਰ ਤਾਂ ਵੇਖਦੇ ਹੋ ਨਾ। ਸ਼ਿਵ ਨੂੰ ਕਾਲ ਕਹਾਂਗੇ ਨਾ। ਬੁਲਾਉਂਦੇ ਹਨ ਕਿ ਆਕੇ ਪਾਵਨ ਬਣਾਓ। ਆਤਮਾਵਾਂ ਨੂੰ ਲੈ ਜਾਂਦੇ ਹਨ। ਬੇਹੱਦ ਦਾ ਬਾਪ ਕਿੰਨੀਆਂ ਢੇਰ ਆਤਮਾਵਾਂ ਨੂੰ ਲੈਣ ਲਈ ਆਏ ਹਨ। ਕਾਲ - ਕਾਲ ਮਹਾਂਕਾਲ, ਸਭ ਆਤਮਾਵਾਂ ਨੂੰ ਪਵਿੱਤਰ ਗੁਲ - ਗੁਲ ਬਣਾਕੇ ਲੈ ਜਾਂਦੇ ਹਨ। ਗੁਲ -ਗੁਲ ਬਣ ਜਾਈਏ ਤਾਂ ਫਿਰ ਬਾਪ ਵੀ ਲੈ ਚਲਣਗੇ ਗੋਦ ਵਿੱਚ। ਜੇਕਰ ਪਵਿੱਤਰ ਨਹੀਂ ਬਣਾਂਗੇ ਤਾਂ ਸਜਾਵਾਂ ਖਾਣੀਆਂ ਪੈਣਗੀਆਂ। ਫ਼ਰਕ ਤਾਂ ਰਹਿੰਦਾ ਹੈ ਨਾ। ਪਾਪ ਰਹਿ ਜਾਂਦੇ ਹਨ ਤਾਂ ਫ਼ਿਰ ਸਜ਼ਾ ਖਾਣੀ ਪਵੇ। ਪਦ ਵੀ ਇਵੇਂ ਦਾ ਮਿਲਦਾ ਹੈ ਇਸਲਈ ਬਾਪ ਸਮਝਾਉਂਦੇ ਹਨ - ਮਿੱਠੇ ਬੱਚਿਓ, ਬਹੁਤ - ਬਹੁਤ ਮਿੱਠਾ ਬਣੋ। ਸ਼੍ਰੀਕ੍ਰਿਸ਼ਨ ਸਭ ਨੂੰ ਮਿੱਠਾ ਲਗਦਾ ਹੈ ਨਾ। ਕਿੰਨਾ ਪ੍ਰੇਮ ਨਾਲ ਸ਼੍ਰੀਕ੍ਰਿਸ਼ਨ ਨੂੰ ਝੂਲਾਉਂਦੇ ਹਨ, ਧਿਆਨ ਵਿੱਚ ਸ਼੍ਰੀਕ੍ਰਿਸ਼ਨ ਨੂੰ ਛੋਟਾ ਵੇਖ ਝੱਟ ਗੋਦੀ ਵਿੱਚ ਚੁੱਕ ਕੇ ਪਿਆਰ ਕਰਦੇ ਹਨ। ਬੈਕੁੰਠ ਵਿੱਚ ਚਲੇ ਜਾਂਦੇ ਹਨ। ਉੱਥੇ ਸ਼੍ਰੀਕ੍ਰਿਸ਼ਨ ਨੂੰ ਚੈਤੰਨ ਰੂਪ ਵਿੱਚ ਵੇਖਦੇ ਹਨ। ਹੁਣ ਤੁਸੀਂ ਬੱਚੇ ਜਾਣਦੇ ਹੋ ਸੱਚਮੁੱਚ ਬੈਕੁੰਠ ਆ ਰਿਹਾ ਹੈ। ਅਸੀਂ ਭਵਿੱਖ ਵਿੱਚ ਇਹ ਬਣਾਗੇ। ਸ਼੍ਰੀ ਕ੍ਰਿਸ਼ਨ ਤੇ ਕਲੰਕ ਲਗਾਂਉਂਦੇ ਹਨ, ਉਹ ਸਭ ਗ਼ਲਤ ਹੈ। ਤੁਸੀਂ ਬੱਚਿਆਂ ਨੂੰ ਪਹਿਲੋਂ ਨਸ਼ਾ ਚੜ੍ਹਨਾ ਚਾਹੀਦਾ ਹੈ। ਸ਼ੁਰੂ ਵਿੱਚ ਬਹੁਤ ਸਾਕਸ਼ਤਕਾਰ ਹੋਏ ਸਨ ਫ਼ਿਰ ਪਿਛਾੜੀ ਵਿੱਚ ਬਹੁਤ ਹੋਣਗੇ, ਗਿਆਨ ਕਿੰਨਾ ਰਮਣੀਕ ਹੈ। ਕਿੰਨੀ ਖੁਸ਼ੀ ਰਹਿੰਦੀ ਹੈ। ਭਗਤੀ ਵਿੱਚ ਤਾਂ ਕੁੱਝ ਵੀ ਖੁਸ਼ੀ ਨਹੀਂ ਰਹਿੰਦੀ। ਭਗਤੀ ਵਾਲਿਆਂ ਨੂੰ ਇਹ ਥੋੜ੍ਹੀ ਨਾ ਪਤਾ ਹੁੰਦਾ ਹੈ ਕਿ ਗਿਆਨ ਵਿੱਚ ਕਿੰਨਾ ਸੁੱਖ ਹੈ, ਭੇਂਟ ਕਰ ਨਾ ਸਕਣ। ਤੁਹਾਨੂੰ ਬੱਚਿਆਂ ਨੂੰ ਪਹਿਲਾਂ ਇਹ ਨਸ਼ਾ ਚੜ੍ਹਨਾ ਚਾਹੀਦਾ। ਇਹ ਗਿਆਨ ਸਿਵਾਏ ਬਾਪ ਦੇ ਕੋਈ ਰਿਸ਼ੀ, ਮੁਨੀ ਆਦਿ ਦੇ ਨਹੀਂ ਸਕਦੇ। ਲੌਕਿਕ ਗੁਰੂ ਤਾਂ ਕਿਸੇ ਨੂੰ ਵੀ ਮੁਕਤੀ - ਜੀਵਨ ਮੁਕਤੀ ਦਾ ਰਸਤਾ ਦਸ ਨਹੀਂ ਸਕਦੇ। ਤੁਸੀਂ ਸਮਝਦੇ ਹੋ ਕੋਈ ਵੀ ਮਨੁੱਖ ਗੁਰੂ ਹੋ ਨਹੀਂ ਸਕਦਾ, ਜੋ ਕਹੇ ਹੇ ਆਤਮਾਏੰ, ਬੱਚਿਓ, ਮੈਂ ਤੁਹਾਨੂੰ ਸਮਝਾਉਂਦਾ ਹਾਂ। ਬਾਪ ਨੂੰ ਤਾਂ ਬੱਚੇ - ਬੱਚੇ ਕਹਿਣ ਦੀ ਪ੍ਰੈਕਟਿਸ ਹੈ। ਜਾਣਦੇ ਹਨ ਇਹ ਸਾਡੀ ਰਚਨਾ ਹੈ। ਇਹ ਬਾਪ ਵੀ ਕਹਿੰਦੇ ਹਨ ਮੈਂ ਸਭ ਦਾ ਰਚਿਅਤਾ ਹਾਂ। ਤੁਸੀਂ ਸਾਰੇ ਭਾਈ - ਭਾਈ ਹੋ। ਉਨ੍ਹਾਂ ਨੂੰ ਪਾਰਟ ਮਿਲਿਆ ਹੈ, ਕਿਵੇਂ ਮਿਲਿਆ ਹੈ ਉਹ ਬੈਠ ਸਮਝਾਉਂਦੇ ਹਨ। ਆਤਮਾ ਵਿੱਚ ਹੀ ਸਾਰਾ ਪਾਰਟ ਭਰਿਆ ਹੋਇਆ ਹੈ। ਜੋ ਵੀ ਮਨੁੱਖ ਆਉਂਦੇ ਹਨ 84 ਜਨਮਾਂ ਵਿੱਚ ਕਦੇ ਇੱਕ ਜਿਹੇ ਫੀਚਰਜ਼ ਮਿਲ ਨਾ ਸਕਣ। ਥੋੜੀ-ਥੋੜੀ ਫ਼ਰਕ ਹੁੰਦੀ ਜ਼ਰੂਰ ਹੈ। ਤੱਤਵ ਵੀ ਸਤੋ, ਰਜੋ, ਤਮੋ ਹੁੰਦੇ ਜਾਂਦੇ ਹਨ ਹਰ ਜਨਮ ਦੇ ਫੀਚਰਜ਼ ਇੱਕ ਨਾ ਮਿਲਣ ਦੂਜੇ ਨਾਲ। ਇਹ ਵੀ ਸਮਝਣ ਦੀਆਂ ਗੱਲਾਂ ਹਨ। ਬਾਪ ਰੋਜ਼ ਸਮਝਾਉਂਦੇ ਰਹਿੰਦੇ ਹਨ - ਮਿੱਠੇ ਬੱਚੇ, ਬਾਪ ਵਿੱਚ ਕਦੇ ਸੰਸ਼ੇ ਨਾ ਲਿਆਵੋ। ਸੰਸ਼ੇ ਅਤੇ ਨਿਸ਼ਚੇ - ਦੋ ਅੱਖਰ ਹਨ ਨਾ। ਬਾਪ ਮਾਨਾ ਬਾਪ। ਇਸ ਵਿੱਚ ਸੰਸ਼ੇ ਤਾਂ ਹੋ ਨਾ ਸਕੇ। ਬੱਚਾ ਕਹਿ ਨਾ ਸਕੇ ਕਿ ਮੈਂ ਬਾਪ ਨੂੰ ਯਾਦ ਕਰ ਨਹੀਂ ਸਕਦਾ ਹਾਂ। ਤੁਸੀਂ ਘੜੀ -ਘੜੀ ਕਹਿੰਦੇ ਹੋ ਯੋਗ ਨਹੀਂ ਲਗਦਾ। ਯੋਗ ਅੱਖਰ ਠੀਕ ਨਹੀਂ ਹੈ। ਤੁਸੀਂ ਤਾਂ ਰਾਜਰਿਸ਼ੀ ਹੋ। "ਰਿਸ਼ੀ" ਅੱਖਰ ਪਵਿੱਤਰਤਾ ਦਾ ਹੈ। ਤੁਸੀਂ ਰਾਜਰਿਸ਼ੀ ਹੋ ਤਾਂ ਜ਼ਰੂਰ ਪਵਿੱਤਰ ਹੋਵੋਗੇ। ਥੋੜ੍ਹੀ ਗੱਲ ਵਿੱਚ ਫੇਲ੍ਹ ਹੋਣ ਨਾਲ ਫਿਰ ਰਜਾਈ ਮਿਲ ਨਾ ਸਕੇ। ਪ੍ਰਜਾ ਵਿੱਚ ਚਲੇ ਜਾਂਦੇ ਹਾਂ। ਕਿੰਨਾ ਘਾਟਾ ਪੈ ਜਾਂਦਾ ਹੈ। ਨੰਬਰਵਾਰ ਪਦ ਹੁੰਦੇ ਹਨ ਨਾ। ਇੱਕ ਦਾ ਪਦ ਨਾ ਮਿਲੇ ਦੂਜੇ ਨਾਲ। ਇਹ ਬੇਹੱਦ ਦਾ ਬਣਾ - ਬਣਾਇਆ ਡਰਾਮਾ ਹੈ। ਸਿਵਾਏ ਬਾਪ ਦੇ ਕੋਈ ਸਮਝ ਨਾ ਸਕੇ। ਤਾਂ ਤੁਹਾਨੂੰ ਬੱਚਿਆਂ ਨੂੰ ਕਿੰਨੀ ਖੁਸ਼ੀ ਹੁੰਦੀ ਹੈ। ਜਿਵੇਂ ਬਾਪ ਦੀ ਬੁੱਧੀ ਵਿੱਚ ਸਾਰਾ ਗਿਆਨ ਹੈ ਉਵੇਂ ਤੁਹਾਡੀ ਬੁੱਧੀ ਵਿੱਚ ਵੀ ਹੈ। ਬੀਜ਼ ਅਤੇ ਝਾੜ ਨੂੰ ਸਮਝਣਾ ਹੈ। ਮਨੁੱਖ ਸ੍ਰਿਸ਼ਟੀ ਦਾ ਝਾੜ ਹੈ, ਇਨ੍ਹਾਂ ਦੇ ਨਾਲ ਬਨਾਨਾ ਟਰੀ( ਕੇਲੇ ਦਾ ਬ੍ਰਿਖ) ਦਾ ਮਿਸਾਲ ਬਿਲਕੁਲ ਐਕੂਰੇਟ ਹੈ। ਬੁੱਧੀ ਵੀ ਕਹਿੰਦੀ ਹੈ ਸਾਡਾ ਆਦਿ ਸਨਾਤਨ ਦੇਵੀ - ਦੇਵਤਾ ਧਰਮ ਦਾ ਜੋ ਥੂਰ ਸੀ ਉਹ ਪ੍ਰਾਯ (ਤਕਰੀਬਨ) ਲੋਪ ਹੋ ਗਿਆ ਹੈ। ਬਾਕੀ ਸਭ ਧਰਮਾਂ ਦੀਆਂ ਟਾਲ - ਟਾਲੀਆਂ ਆਦਿ ਖੜ੍ਹੀਆਂ ਹਨ। ਡਰਾਮਾ ਅਨੁਸਾਰ ਇਹ ਸਭ ਹੋਣਾ ਹੀ ਹੈ, ਇਸ ਵਿੱਚ ਨਫ਼ਰਤ ਨਹੀਂ ਆਉਂਦੀ। ਨਾਟਕ ਵਿੱਚ ਐਕਟਰਜ਼ ਨੂੰ ਕਦੇ ਨਫਰਤ ਆਵੇਗੀ ਕੀ! ਬਾਪ ਕਹਿੰਦੇ ਹਨ ਤੁਸੀਂ ਪਤਿਤ ਬਣ ਗਏ ਹੋ ਫ਼ਿਰ ਪਾਵਨ ਬਣਨਾ ਹੈ। ਤੁਸੀਂ ਜਿਨ੍ਹਾਂ ਸੁੱਖ ਵੇਖਦੇ ਹੋ ਉਹਨਾਂ ਹੋਰ ਕੋਈ ਨਹੀਂ ਵੇਖਦੇ। ਤੁਸੀਂ ਹੀਰੋ - ਹੀਰੋਇਨ ਹੋ, ਵਿਸ਼ਵ ਤੇ ਰਾਜ ਪਾਉਣ ਵਾਲੇ ਹੋ ਤਾਂ ਅਥਾਹ ਖੁਸ਼ੀ ਹੋਣੀ ਚਾਹੀਦੀ ਹੈ ਨਾ। ਭਗਵਾਨ ਪੜ੍ਹਾਉਂਦੇ ਹਨ! ਕਿੰਨਾ ਰੈਗੂਲਰ ਪੜ੍ਹਨਾ ਚਾਹੀਦਾ ਹੈ। ਕਿੰਨੀ ਖੁਸ਼ੀ ਹੋਣੀ ਚਾਹੀਦੀ ਹੈ। ਬੇਹੱਦ ਦਾ ਬਾਪ ਸਾਨੂੰ ਪੜ੍ਹਾਉਂਦੇ ਹਨ। ਰਾਜਯੋਗ ਵੀ ਬਾਪ ਹੀ ਸਿਖਾਉਂਦੇ ਹਨ। ਕੋਈ ਸ਼ਰੀਰਧਾਰੀ ਤਾਂ ਸਿਖਾ ਨਾ ਸਕੇ। ਬਾਪ ਨੇ ਆਤਮਾਵਾਂ ਨੂੰ ਸਿਖਾਇਆ ਹੈ, ਆਤਮਾ ਹੀ ਧਾਰਨ ਕਰਦੀ ਹੈ। ਬਾਪ ਇੱਕ ਵਾਰ ਹੀ ਆਉਂਦੇ ਹਨ ਪਾਰਟ ਵਜਾਉਣ। ਆਤਮਾ ਹੀ ਪਾਰਟ ਵਜਾ ਕੇ ਇੱਕ ਸ਼ਰੀਰ ਛੱਡ ਦੂਜਾ ਲੈਂਦੀ ਹੈ। ਆਤਮਾਵਾਂ ਨੂੰ ਬਾਪ ਪੜ੍ਹਾਉਂਦੇ ਹਨ। ਦੇਵਤਾਵਾਂ ਨੂੰ ਨਹੀਂ ਪੜ੍ਹਾਉਣਗੇ। ਉੱਥੇ ਤਾਂ ਦੇਵਤੇ ਹੀ ਪੜ੍ਹਾਉਣਗੇ। ਸੰਗਮਯੁੱਗ ਤੇ ਬਾਪ ਹੀ ਪੜ੍ਹਾਉਂਦੇ ਹਨ ਪੁਰਸ਼ੋਤਮ ਬਣਾਉਣ ਦੇ ਲਈ। ਤੁਸੀਂ ਹੀ ਪੜ੍ਹਦੇ ਹੋ। ਇਹ ਸੰਗਮਯੁੱਗ ਇੱਕ ਹੀ ਹੈ, ਜਦੋਂ ਤੁਸੀਂ ਪੁਰਸ਼ੋਤਮ ਬਣਦੇ ਹੋ। ਸੱਤ ਬਣਾਉਣ ਵਾਲਾ, ਸਤਿਯੁੱਗ ਦੀ ਸਥਾਪਨਾ ਕਰਨ ਵਾਲਾ ਇੱਕ ਹੀ ਸੱਚਾ ਬਾਬਾ ਹੈ। ਅੱਛਾ!

ਮਿੱਠੇ- ਮਿੱਠੇ ਸਿੱਕੀਲਧੇ ਬੱਚਿਆਂ ਪ੍ਰਤੀ ਮਾਤ - ਪਿਤਾ ਬਾਪਦਾਦਾ ਦਾ ਯਾਦ ਪਿਆਰ ਅਤੇ ਗੁੱਡਮੋਰਨਿੰਗ। ਰੂਹਾਨੀ ਬਾਪ ਦੀ ਰੂਹਾਨੀ ਬੱਚਿਆਂ ਨੂੰ ਨਮਸਤੇ।

ਧਾਰਨਾ ਲਈ ਮੁੱਖ ਸਾਰ:-
1. ਸੰਗਮਯੁੱਗ ਤੇ ਡਾਇਰੈਕਟ ਭਗਵਾਨ ਤੋਂ ਪੜ੍ਹਾਈ ਪੜ੍ਹਕੇ, ਗਿਆਨਵਾਨ ਆਸਤਿਕ ਬਣਨਾ ਅਤੇ ਬਣਾਉਣਾ ਹੈ। ਕਦੇ ਵੀ ਬਾਪ ਜਾਂ ਪੜ੍ਹਾਈ ਵਿੱਚ ਸੰਸ਼ੇ ਨਹੀਂ ਲਿਆਉਣਾ ਹੈ।

2. ਬਾਪ ਵਾਂਗ ਲਵਲੀ ਬਣਨਾ ਹੈ। ਭਗਵਾਨ ਸਾਡਾ ਸ਼ਿੰਗਾਰ ਕਰ ਰਹੇ ਹਨ, ਇਸ ਖੁਸ਼ੀ ਵਿੱਚ ਰਹਿੰਣਾ ਹੈ। ਕਿਸੇ ਵੀ ਐਕਟਰ ਨਾਲ ਘ੍ਰਿਣਾ ਜਾਂ ਨਫਰਤ ਨਹੀਂ ਕਰਨੀ ਹੈ। ਹਰ ਇੱਕ ਦਾ ਇਸ ਡਰਾਮੇ ਵਿੱਚ ਐਕੂਰੇਟ ਪਾਰਟ ਹੈ।

ਵਰਦਾਨ:-
ਸੇਵਾਵਾਂ ਦੀ ਪ੍ਰਵ੍ਰਿਤੀ ਵਿੱਚ ਰਹਿੰਦੇ ਵਿੱਚ - ਵਿੱਚ ਇਕਾਂਤਵਾਸੀ ਬਣਨ ਵਾਲੇ ਅੰਤਰਮੁੱਖੀ ਭਵ

ਸਾਈਲੈਂਸ ਦੀ ਸ਼ਕਤੀ ਦਾ ਪ੍ਰਯੋਗ ਕਰਨ ਦੇ ਲਈ ਅੰਤਰਮੁਖੀ ਅਤੇ ਇਕਾਂਤਵਾਸੀ ਬਣਨ ਦੀ ਜਰੂਰਤ ਹੈ। ਕਈ ਬੱਚੇ ਕਹਿੰਦੇ ਹਨ ਅੰਤਰਮੁੱਖੀ ਸਥਿਤੀ ਦਾ ਅਨੁਭਵ ਕਰਨ ਅਤੇ ਇਕਾਂਤਵਾਸੀ ਬਣਨ ਦੇ ਲਈ ਸਮੇਂ ਹੀ ਨਹੀਂ ਮਿਲਦਾ ਕਿਉਂਕਿ ਸੇਵਾ ਦੀ ਪ੍ਰਵ੍ਰਿਤੀ, ਵਾਣੀ ਦੇ ਸ਼ਕਤੀ ਦੀ ਪ੍ਰਵ੍ਰਿਤੀ ਬਹੁਤ ਵੱਧ ਗਈ ਹੈ ਪਰ ਇਸਦੇ ਲਈ ਇਕੱਠਾ ਅੱਧਾ ਘੰਟਾ ਅਤੇ ਇੱਕ ਘੰਟਾ ਕੱਢਣ ਦੀ ਬਜਾਏ ਵਿੱਚ - ਵਿੱਚ ਸਮੇਂ ਵੀ ਕੱਢੋ ਤਾਂ ਸ਼ਕਤੀਸ਼ਾਲੀ ਸਥਿਤੀ ਬਣ ਜਾਏਗੀ ।

ਸਲੋਗਨ:-
ਬ੍ਰਾਹਮਣ ਜੀਵਨ ਵਿੱਚ ਯੁੱਧ ਕਰਨ ਦੀ ਬਜਾਏ ਮੋਜ਼ ਮਨਾਓ ਤਾਂ ਮੁਸ਼ਕਿਲ ਵੀ ਸਹਿਜ ਹੋ ਜਾਏਗੀ।