26.07.24 Punjabi Morning Murli Om Shanti BapDada Madhuban
ਮਿੱਠੇ ਬੱਚੇ:- "ਮਿੱਠੇ
ਬੱਚੇ ਇਹ ਅਨਾਦਿ ਡਰਾਮਾ ਫਿਰਦਾ ਹੀ ਰਹਿੰਦਾ ਹੈ, ਟਿਕ - ਟਿਕ ਹੁੰਦੀ ਹੀ ਰਹਿੰਦੀ ਹੈ, ਇਸ ਵਿੱਚ
ਇੱਕ ਦਾ ਪਾਰ੍ਟ ਨਾ ਮਿਲੇ ਦੂਸਰੇ ਨਾਲ, ਇਸ ਨੂੰ ਪੂਰੀ ਤਰ੍ਹਾਂ ਸਮਝ ਕੇ ਸਦਾ ਖੁਸ਼ ਰਹਿਣਾ ਹੈ"
ਪ੍ਰਸ਼ਨ:-
ਕਿਸ ਯੁਕਤੀ ਨਾਲ
ਤੁਸੀਂ ਸਿੱਧ ਕਰਕੇ ਦੱਸ ਸਕਦੇ ਹੋ ਕਿ ਭਗਵਾਨ ਆ ਚੁੱਕਾ ਹੈ?
ਉੱਤਰ:-
ਕਿਸੇ ਨੂੰ ਸਿੱਧਾ
ਨਹੀਂ ਕਹਿਣਾ ਹੈ ਕਿ ਭਗਵਾਨ ਆਇਆ ਹੋਇਆ ਹੈ, ਇੰਞ ਕਹੋਗੇ ਤਾਂ ਲੋਕ ਮਜ਼ਾਕ ਉਡਾਉਣਗੇ, ਬਹਿਸ ਕਰਨਗੇ
ਕਿਉਂਕਿ ਅੱਜਕਲ ਆਪਣੇ ਆਪ ਨੂੰ ਭਗਵਾਨ ਕਹਾਉਣ ਵਾਲੇ ਬਹੁਤ ਹਨ ਇਸਲਈ ਤੁਸੀਂ ਯੁਕਤੀ ਨਾਲ ਪਹਿਲਾਂ ਦੋ
ਬਾਪ ਦੀ ਪਹਿਚਾਣ ਦਿਓ। ਇੱਕ ਹੱਦ ਦਾ, ਦੂਸਰਾ ਬੇਹੱਦ ਦਾ ਬਾਪ। ਹੱਦ ਦੇ ਬਾਪ ਤੋਂ ਹੱਦ ਦਾ ਵਰਸਾ
ਮਿਲਦਾ ਹੈ, ਹੁਣ ਬੇਹੱਦ ਦਾ ਬਾਪ ਬੇਹੱਦ ਦਾ ਵਰਸਾ ਦਿੰਦੇ ਹਨ, ਤਾਂ ਸਮਝ ਜਾਣਗੇ।
ਓਮ ਸ਼ਾਂਤੀ
ਰੂਹਾਨੀ ਬਾਪ ਬੈਠ ਰੂਹਾਨੀ ਬੱਚਿਆਂ ਨੂੰ ਸਮਝਾਉਂਦੇ ਹਨ, ਸ੍ਰਿਸ਼ਟੀ ਤਾਂ ਇਹ ਹੀ ਹੈ। ਬਾਪ ਨੂੰ ਵੀ
ਇਥੇ ਆਉਣਾ ਪੈਂਦਾ ਹੈ ਸਮਝਾਉਣ ਦੇ ਲਈ। ਮੂਲ ਵਤਨ ਵਿੱਚ ਤਾਂ ਨਹੀਂ ਸਮਝਾਇਆ ਜਾਂਦਾ। ਸਥੂਲ ਵਤਨ
ਵਿੱਚ ਹੀ ਸਮਝਾਇਆ ਜਾਂਦਾ ਹੈ। ਬਾਪ ਜਾਣਦੇ ਹਨ ਬੱਚੇ ਸਾਰੇ ਪਤਿਤ ਹਨ। ਕਿਸੇ ਕੰਮ ਦੇ ਨਹੀਂ ਰਹੇ ਹਨ।
ਇਸ ਦੁਨੀਆਂ ਵਿੱਚ ਦੁੱਖ ਹੀ ਦੁੱਖ ਹੈ। ਬਾਪ ਨੇ ਸਮਝਾਇਆ ਹੈ ਹਾਲੇ ਤੁਸੀਂ ਵਿਸ਼ੇ ਸਾਗਰ ਵਿੱਚ ਪਏ
ਹੋ। ਅਸਲ ਵਿੱਚ ਤੁਸੀਂ ਖੀਰ ਸਾਗਰ ਵਿੱਚ ਸੀ। ਵਿਸ਼ਨੂੰਪੁਰੀ ਨੂੰ ਖੀਰਸਾਗਰ ਕਿਹਾ ਜਾਂਦਾ ਹੈ। ਹੁਣ
ਖੀਰ ਦਾ ਸਾਗਰ ਤਾਂ ਇਥੇ ਮਿਲ ਨਹੀਂ ਸਕਦਾ। ਤਾਂ ਤਲਾਬ ਬਣਾ ਦਿੱਤਾ ਹੈ। ਉੱਥੇ ਤਾਂ ਕਹਿੰਦੇ ਹਨ
ਦੁੱਧ ਦੀਆਂ ਨਦੀਆਂ ਵਗਦੀਆਂ ਸਨ, ਗਊਆਂ ਵੀ ਉੱਥੇ ਦੀਆਂ ਫਸਟਕਲਾਸ ਨਾਮੀਗ੍ਰਾਮੀ ਹਨ। ਇੱਥੇ ਤਾਂ
ਮਨੁੱਖ ਵੀ ਬੀਮਾਰ ਹੋ ਜਾਂਦੇ ਹਨ, ਉੱਥੇ ਤਾਂ ਗਊਆਂ ਵੀ ਕਦੇ ਬੀਮਾਰ ਨਹੀਂ ਹੁੰਦੀਆਂ। ਫਸਟਕਲਾਸ
ਹੁੰਦੀਆਂ ਹਨ। ਜਾਨਵਰ ਆਦਿ ਕੋਈ ਬੀਮਾਰ ਨਹੀਂ ਹੁੰਦੇ। ਇੱਥੇ ਅਤੇ ਉੱਥੇ ਵਿੱਚ ਬਹੁਤ ਫਰਕ ਹੈ। ਇਹ
ਬਾਪ ਹੀ ਆਕੇ ਦੱਸਦੇ ਹਨ। ਦੁਨੀਆਂ ਵਿੱਚ ਦੂਸਰਾ ਕੋਈ ਜਾਣਦਾ ਨਹੀਂ। ਤੁਸੀਂ ਜਾਣਦੇ ਹੋ ਇਹ ਪੁਰਸ਼ੋਤਮ
ਸੰਗਮਯੁੱਗ ਹੈ, ਜਦੋਂਕਿ ਬਾਪ ਆਉਂਦੇ ਹਨ ਸਭ ਨੂੰ ਵਾਪਿਸ ਲੈ ਜਾਂਦੇ ਹਨ। ਬਾਪ ਕਹਿੰਦੇ ਹਨ ਜੋ ਵੀ
ਬੱਚੇ ਹਨ ਕੋਈ ਅੱਲ੍ਹਾ ਨੂੰ, ਕੋਈ ਗੌਡ ਨੂੰ, ਕੋਈ ਭਗਵਾਨ ਨੂੰ ਪੁਕਾਰਦੇ ਹਨ। ਮੇਰੇ ਨਾਮ ਤਾਂ ਬਹੁਤ
ਰੱਖ ਦਿੱਤੇ ਹਨ। ਚੰਗਾ - ਮਾੜਾ ਜੋ ਆਇਆ ਉਹ ਨਾਮ ਰੱਖ ਦਿੰਦੇ ਹਨ। ਹੁਣ ਤੁਸੀਂ ਬੱਚੇ ਜਾਣਦੇ ਹੋ
ਬਾਬਾ ਆਇਆ ਹੋਇਆ ਹੈ। ਦੁਨੀਆਂ ਤਾਂ ਇਹ ਸਮਝ ਨਾ ਸਕੇ। ਸਮਝਣਗੇ ਉਹ ਹੀ ਜਿਨ੍ਹਾਂ ਨੇ 5 ਹਜ਼ਾਰ ਵਰ੍ਹੇ
ਪਹਿਲਾਂ ਸਮਝਿਆ ਹੈ ਇਸਲਈ ਗਾਇਨ ਹੈ ਕੋਟਾਂ ਵਿਚੋਂ ਕੋਈ, ਕੋਈ ਵਿਚੋਂ ਵੀ ਕੋਈ। ਮੈਂ ਜੋ ਹਾਂ ਜਿਵੇਂ
ਦਾ ਵੀ ਹਾਂ, ਬੱਚਿਆਂ ਨੂੰ ਕੀ ਸਿਖਾਉਂਦਾ ਹਾਂ, ਉਹ ਤਾਂ ਤੁਸੀਂ ਬੱਚੇ ਹੀ ਜਾਣਦੇ ਹੋ ਹੋਰ ਕੋਈ ਸਮਝ
ਨਾ ਸਕੇ। ਇਹ ਵੀ ਤੁਸੀਂ ਜਾਣਦੇ ਹੋ ਬੱਚੇ ਕੋਈ ਸਾਕਾਰ ਕੋਲ਼ੋਂ ਨਹੀਂ ਪੜ੍ਹਦੇ ਹਨ। ਨਿਰਾਕਾਰ
ਪੜ੍ਹਾਉਂਦੇ ਹਨ। ਮਨੁੱਖ ਜ਼ਰੂਰ ਮੂੰਝਣਗੇ, ਨਿਰਾਕਾਰ ਤਾਂ ਉਪਰ ਰਹਿੰਦੇ ਹਨ, ਉਹ ਕਿਵੇਂ ਪੜ੍ਹਾਉਣਗੇ!
ਤੁਸੀਂ ਨਿਰਾਕਾਰ ਆਤਮਾ ਵੀ ਉਪਰ ਰਹਿੰਦੀਆਂ ਹੋ। ਫਿਰ ਇਸ ਤਖ਼ਤ ਤੇ ਆਉਂਦੀਆਂ ਹੋ। ਇਹ ਤਖ਼ਤ ਵਿਨਾਸ਼ੀ
ਹੈ, ਆਤਮਾ ਤੇ ਅਕਾਲ ਹੈ। ਉਹ ਕਦੇ ਮੌਤ ਨੂੰ ਨਹੀਂ ਪਾਉਂਦੀ। ਸ਼ਰੀਰ ਮੌਤ ਨੂੰ ਪਾਉਂਦਾ ਹੈ। ਇਹ ਹੈ
ਚੈਤੰਨ ਤਖ਼ਤ। ਅੰਮ੍ਰਿਤਸਰ ਵਿੱਚ ਵੀ ਅਕਾਲਤਖ਼ਤ ਹੈ ਨਾ। ਉਹ ਤਖ਼ਤ ਹੈ ਲੱਕੜੀ ਦਾ। ਉਨ੍ਹਾਂ ਵਿਚਾਰਿਆਂ
ਨੂੰ ਪਤਾ ਨਹੀਂ ਹੈ ਅਕਾਲ ਤਾਂ ਆਤਮਾ ਹੈ, ਜਿਸਨੂੰ ਕਦੇ ਕਾਲ ਖਾਂਦਾ ਨਹੀਂ। ਅਕਾਲ - ਮੂਰਤ ਆਤਮਾ
ਇੱਕ ਸ਼ਰੀਰ ਛੱਡ ਦੂਸਰਾ ਲੈਂਦੀ ਹੈ। ਉਸਨੂੰ ਵੀ ਰੱਥ ਤੇ ਚਾਹੀਦਾ ਹੈ ਨਾ। ਨਿਰਾਕਾਰ ਬਾਪ ਨੂੰ ਵੀ
ਜ਼ਰੂਰ ਰੱਥ ਚਾਹੀਦਾ ਹੈ ਮਨੁੱਖ ਦਾ ਕਿਉਂਕਿ ਬਾਪ ਹੈ ਗਿਆਨ ਦਾ ਸਾਗਰ, ਗਿਆਨਏਸ਼੍ਵਰ। ਹੁਣ ਗਿਆਨਏਸ਼੍ਵਰ
ਨਾਮ ਤਾਂ ਬਹੁਤਿਆਂ ਦੇ ਹਨ। ਆਪਣੇ ਨੂੰ ਈਸ਼ਵਰ ਸਮਝਦੇ ਹਨ ਨਾ। ਸੁਣਾਉਂਦੇ ਹਨ ਭਗਤੀ ਦੇ ਸ਼ਾਸਤਰਾਂ
ਦੀਆਂ ਗੱਲਾਂ। ਨਾਮ ਰੱਖਦੇ ਹਨ ਗਿਆਨਏਸ਼੍ਵਰ ਮਤਲਬ ਗਿਆਨ ਦੇਣ ਵਾਲਾ। ਉਹ ਤਾਂ ਗਿਆਨ ਸਾਗਰ ਚਾਹੀਦਾ
ਹੈ। ਉਨ੍ਹਾਂਨੂੰ ਹੀ ਗੌਡ ਫਾਦਰ ਕਿਹਾ ਜਾਂਦਾ ਹੈ। ਇਥੇ ਤਾਂ ਢੇਰ ਭਗਵਾਨ ਹੋ ਗਏ ਹਨ। ਜਦੋਂ ਬਹੁਤ
ਗਲਾਨੀ ਹੋ ਜਾਂਦੀ ਹੈ, ਬਹੁਤ ਗ਼ਰੀਬ ਹੋ ਜਾਂਦੇ, ਦੁੱਖੀ ਹੋ ਜਾਂਦੇ ਹਨ ਉਦੋਂ ਹੀ ਬਾਪ ਆਉਂਦੇ ਹਨ।
ਬਾਪ ਨੂੰ ਕਿਹਾ ਜਾਂਦਾ ਹੈ ਗ਼ਰੀਬ ਨਿਵਾਜ਼। ਅੰਤ ਵਿੱਚ ਉਹ ਦਿਨ ਆਉਂਦਾ ਹੈ, ਜੋ ਗ਼ਰੀਬ - ਨਿਵਾਜ਼ ਬਾਪ
ਆਉਂਦੇ ਹਨ। ਬੱਚੇ ਵੀ ਜਾਣਦੇ ਹਨ ਬਾਪ ਆਕੇ ਸ੍ਵਰਗ ਦੀ ਸਥਾਪਨਾ ਕਰਦੇ ਹਨ। ਉਥੇ ਤਾਂ ਅਥਾਹ ਧਨ ਹੁੰਦਾ
ਹੈ। ਪੈਸੇ ਕਦੇ ਗਿਣੇ ਨਹੀਂ ਜਾਂਦੇ। ਇਥੇ ਹਿਸਾਬ ਕੱਢਦੇ ਹਨ, ਇੰਨੇ ਅਰਬ ਖ਼ਰਬ ਖਰਚਾ ਹੋਇਆ। ਉੱਥੇ
ਇਹ ਨਾਮ ਹੀ ਨਹੀਂ, ਅਥਾਹ ਧਨ ਰਹਿੰਦਾ ਹੈ।
ਹੁਣ ਤੁਹਾਨੂੰ ਬੱਚਿਆਂ ਨੂੰ ਪਤਾ ਚੱਲਿਆ ਹੈ ਬਾਬਾ ਆਇਆ ਹੋਇਆ ਹੈ, ਸਾਨੂੰ ਆਪਣੇ ਘਰ ਲੈ ਜਾਣ ਦੇ ਲਈ।
ਬੱਚਿਆਂ ਨੂੰ ਆਪਣਾ ਘਰ ਭੁੱਲ ਗਿਆ ਹੈ। ਭਗਤੀ ਮਾਰਗ ਦੇ ਧੱਕੇ ਖਾਂਦੇ ਰਹਿੰਦੇ ਹਨ, ਇਸ ਨੂੰ ਕਿਹਾ
ਜਾਂਦਾ ਹੈ ਰਾਤ। ਭਗਵਾਨ ਨੂੰ ਲੱਭਦੇ ਹੀ ਰਹਿੰਦੇ ਹਨ, ਪ੍ਰੰਤੂ ਭਗਵਾਨ ਕਿਸੇ ਨੂੰ ਮਿਲਦਾ ਨਹੀਂ।
ਹੁਣ ਭਗਵਾਨ ਆਇਆ ਹੋਇਆ ਹੈ, ਇਹ ਵੀ ਤੁਸੀਂ ਬੱਚੇ ਜਾਣਦੇ ਹੋ ਨਿਸ਼ਚੇ ਵੀ ਹੈ। ਇਵੇਂ ਨਹੀਂ ਸਭ ਨੂੰ
ਪੱਕਾ ਨਿਸ਼ਚੇ ਹੈ। ਕਿਸੇ ਨਾ ਕਿਸੇ ਵਕ਼ਤ ਮਾਇਆ ਭੁਲਾ ਦਿੰਦੀ ਹੈ, ਤਾਂ ਬਾਪ ਕਹਿੰਦੇ ਹਨ ਆਸ਼ਚਰਿਆਵਤ
ਮੇਰੇ ਕੋ ਦੇਖੰਤੀ, ਮੇਰਾ ਬਨੰਤੀ, ਦੂਸਰਿਆਂ ਨੂੰ ਸੁਣਾਵੰਤੀ, ਓਹੋ ਮਾਇਆ ਤੂੰ ਕਿਤਨੀ ਜ਼ਬਰਦਸਤ ਹੋ
ਜੋ ਫੇਰ ਵੀ ਭਾਗੰਤੀ ਕਰਾ ਦਿੰਦੀ ਹੋ। ਭਾਗੰਤੀ ਤਾਂ ਢੇਰ ਹੁੰਦੇ ਹਨ। ਫਾਰਗ਼ਤੀ ਦੇਵੰਤੀ ਹੋ ਜਾਂਦੇ
ਹਨ। ਫੇਰ ਉਹ ਕਿੱਥੇ ਜਾਕੇ ਜਨਮ ਲੈਣਗੇ! ਬਹੁਤ ਹਲਕਾ ਜਨਮ ਪਾਉਣਗੇ। ਇਮਤਿਹਾਨ ਵਿੱਚ ਨਾ ਪਾਸ ਹੋ
ਜਾਂਦੇ ਹਨ। ਇਹ ਹੈ ਮਨੁੱਖ ਤੋਂ ਦੇਵਤਾ ਬਣਨ ਦਾ ਇਮਤਿਹਾਨ। ਬਾਪ ਇੰਞ ਤਾਂ ਨਹੀਂ ਕਹਿਣਗੇ ਸਭ
ਨਾਰਾਇਣ ਬਣਨਗੇ। ਨਹੀਂ, ਜੋ ਚੰਗਾ ਪੁਰਸ਼ਾਰਥ ਕਰਣਗੇ, ਉਹ ਪਦ ਵੀ ਅੱਛਾ ਪਾਉਣਗੇ। ਬਾਪ ਸਮਝ ਜਾਂਦੇ
ਹਨ ਕਿ ਕੌਣ ਚੰਗੇ ਪੁਰਸ਼ਾਰਥੀ ਹਨ - ਜੋ ਦੁਸਰਿਆਂ ਨੂੰ ਵੀ ਮਨੁੱਖ ਤੋਂ ਦੇਵਤਾ ਬਣਾਉਣ ਦਾ ਪੁਰਸ਼ਾਰਥ
ਕਰਵਾਉਂਦੇ ਹਨ ਮਤਲਬ ਬਾਪ ਦੀ ਪਹਿਚਾਣ ਦਿੰਦੇ ਹਨ। ਅੱਜਕਲ ਆਪੋਜਿਸ਼ਨ ਵਿੱਚ ਕਿੰਨੇ ਮਨੁੱਖ ਆਪਣੇ ਨੂੰ
ਹੀ ਭਗਵਾਨ ਕਹਿੰਦੇ ਰਹਿੰਦੇ ਹਨ। ਤੁਹਾਨੂੰ ਅਬਲਾਵਾਂ ਸਮਝਦੇ ਹਨ। ਹੁਣ ਉਨ੍ਹਾਂਨੂੰ ਕਿਵੇਂ ਸਮਝਾਈਏ
ਕਿ ਭਗਵਾਨ ਆਇਆ ਹੋਇਆ ਹੈ, ਸਿੱਧਾ ਕਿਸਨੂੰ ਕਹਾਂਗੇ ਕਿ ਭਗਵਾਨ ਆਇਆ ਹੋਇਆ ਹੈ, ਇਵੇਂ ਕਦੇ ਮੰਨਣਗੇ
ਨਹੀਂ ਇਸ ਲਈ ਸਮਝਾਉਣ ਦੀ ਵੀ ਯੁਕਤੀ ਚਾਹੀਦੀ ਹੈ। ਇਵੇਂ ਕਿਸੇ ਨੂੰ ਕਹਿਣਾ ਨਹੀਂ ਚਾਹੀਦਾ ਕਿ
ਭਗਵਾਨ ਆਇਆ ਹੋਇਆ ਹੈ ਉਨ੍ਹਾਂਨੂੰ ਸਮਝਾਉਣਾ ਹੈ ਤੁਹਾਡੇ ਦੋ ਬਾਪ ਹਨ। ਇੱਕ ਹੈ ਪਾਰਲੌਕਿਕ ਬੇਹੱਦ
ਦਾ ਬਾਪ, ਦੂਸਰਾ ਲੌਕਿਕ ਹੱਦ ਦਾ ਬਾਪ। ਚੰਗੀ ਤਰ੍ਹਾਂ ਪਹਿਚਾਣ ਦੇਣੀ ਚਾਹੀਦੀ ਹੈ, ਜੋ ਸਮਝਣ ਕਿ ਇਹ
ਠੀਕ ਕਹਿੰਦੇ ਹਨ। ਬੇਹੱਦ ਦੇ ਬਾਪ ਤੋਂ ਵਰਸਾ ਕਿਵੇਂ ਮਿਲਦਾ ਹੈ - ਇਹ ਕੋਈ ਨਹੀਂ ਜਾਣਦੇ। ਵਰਸਾ
ਮਿਲਦਾ ਹੀ ਹੈ ਬਾਪ ਤੋਂ। ਹੋਰ ਕੋਈ ਵੀ ਇਵੇਂ ਨਹੀਂ ਕਹਿਣਗੇ ਕਿ ਮਨੁੱਖਾਂ ਦੇ ਦੋ ਬਾਪ ਹੁੰਦੇ ਹਨ।
ਤੁਸੀਂ ਸਿੱਧ ਕਰ ਦੱਸਦੇ ਹੋ, ਹੱਦ ਦੇ ਲੌਕਿਕ ਬਾਪ ਤੋਂ ਹੱਦ ਦਾ ਵਰਸਾ ਅਤੇ ਪਾਰਲੌਕਿਕ ਬੇਹੱਦ ਬਾਪ
ਤੋਂ ਬੇਹੱਦ ਮਤਲਬ ਨਵੀਂ ਦੁਨੀਆਂ ਦਾ ਵਰਸਾ ਮਿਲਦਾ ਹੈ। ਨਵੀਂ ਦੁਨੀਆਂ ਹੈ ਸ੍ਵਰਗ, ਸੋ ਤਾਂ ਜਦੋਂ
ਬਾਪ ਆਵੇ ਤਾਂ ਹੀ ਆਕੇ ਦੇਵੇ। ਉਹ ਬਾਪ ਹੈ ਹੀ ਨਵੀ ਸ੍ਰਿਸ਼ਟੀ ਨੂੰ ਰਚਨ ਵਾਲਾ। ਬਾਕੀ ਤੁਸੀਂ ਸਿਰਫ਼
ਕਹੋਗੇ ਭਗਵਾਨ ਆਇਆ ਹੋਇਆ ਹੈ - ਤਾਂ ਕਦੇ ਮੰਨਣਗੇ ਨਹੀਂ, ਹੋਰ ਹੀ ਬਹਿਸ ਕਰਨਗੇ। ਸੁਣਨਗੇ ਹੀ ਨਹੀਂ।
ਸਤਿਯੁਗ ਵਿੱਚ ਤਾਂ ਸਮਝਾਉਣਾ ਨਹੀਂ ਹੁੰਦਾ। ਸਮਝਾਉਣਾ ਉਦੋਂ ਪੈਂਦਾ ਹੈ, ਜਦੋਂ ਬਾਪ ਆਕੇ ਸਿੱਖਿਆ
ਦਿੰਦੇ ਹਨ। ਸੁੱਖ ਵਿੱਚ ਸਿਮਰਨ ਕੋਈ ਨਹੀਂ ਕਰਦੇ ਹਨ, ਦੁੱਖ ਵਿੱਚ ਸਭ ਕਰਦੇ ਹਨ। ਤਾਂ ਉਸ
ਪਾਰਲੌਕਿਕ ਬਾਪ ਨੂੰ ਹੀ ਕਿਹਾ ਜਾਂਦਾ ਹੈ ਦੁੱਖਹਰਤਾ ਸੁੱਖਕਰਤਾ। ਦੁੱਖ ਤੋਂ ਲਿਬਰੇਟ ਕਰ ਗਾਈਡ ਬਣ
ਫਿਰ ਲੈ ਜਾਂਦੇ ਹਨ ਆਪਣੇ ਸਵੀਟ ਹੋਮ। ਉਸਨੂੰ ਕਹਾਂਗੇ ਸਵੀਟ ਸਾਈਲੈਂਸ ਹੋਮ। ਉੱਥੇ ਅਸੀਂ ਕਿਵੇਂ
ਜਾਵਾਂਗੇ - ਇਹ ਕੋਈ ਨਹੀਂ ਜਾਣਦੇ। ਨਾ ਰਚਤਾ, ਨਾ ਰਚਨਾ ਦੇ ਆਦਿ - ਮੱਧ - ਅੰਤ ਨੂੰ ਜਾਣਦੇ ਹਨ।
ਤੁਸੀਂ ਜਾਣਦੇ ਹੋ ਬਾਬਾ ਸਾਨੂੰ ਨਿਰਵਾਣਧਾਮ ਲੈ ਜਾਣ ਲਈ ਆਇਆ ਹੋਇਆ ਹੈ। ਸਾਰੀਆਂ ਆਤਮਾਵਾਂ ਨੂੰ ਲੈ
ਜਾਣਗੇ। ਇੱਕ ਨੂੰ ਵੀ ਛੱਡਣਗੇ ਨਹੀਂ। ਉਹ ਹੈ ਆਤਮਾਵਾਂ ਦਾ ਘਰ, ਇਹ ਹੈ ਸ਼ਰੀਰ ਦਾ ਘਰ। ਤਾਂ ਪਹਿਲਾਂ
- ਪਹਿਲਾਂ ਬਾਪ ਦੀ ਪਹਿਚਾਣ ਦੇਣੀ ਚਾਹੀਦਾ ਹੈ। ਉਹ ਨਿਰਾਕਾਰ ਬਾਪ ਹੈ, ਉਨ੍ਹਾਂਨੂੰ ਪਰਮਪਿਤਾ ਵੀ
ਕਿਹਾ ਜਾਂਦਾ ਹੈ। ਪਰਮਪਿਤਾ ਅੱਖਰ ਰਾਈਟ ਹੈ ਅਤੇ ਮਿੱਠਾ ਹੈ। ਸਿਰਫ਼ ਭਗਵਾਨ, ਈਸ਼ਵਰ ਕਹਿਣ ਨਾਲ ਵਰਸੇ
ਦੀ ਖੁਸ਼ਬੂ ਨਹੀਂ ਆਉਂਦੀ ਹੈ। ਤੁਸੀਂ ਪਰਮਪਿਤਾ ਨੂੰ ਯਾਦ ਕਰਦੇ ਹੋ ਤਾਂ ਵਰਸਾ ਮਿਲਦਾ ਹੈ। ਬਾਪ ਹੈ
ਨਾ। ਇਹ ਵੀ ਬੱਚਿਆਂ ਨੂੰ ਸਮਝਾਇਆ ਹੈ ਸਤਿਯੁਗ ਹੈ ਸੁੱਖਧਾਮ। ਸ੍ਵਰਗ ਨੂੰ ਸ਼ਾਂਤੀਧਾਮ ਨਹੀਂ ਕਹਾਂਗੇ।
ਸ਼ਾਂਤੀਧਾਮ ਜਿੱਥੇ ਆਤਮਾਵਾਂ ਰਹਿੰਦੀਆਂ ਹਨ। ਇਹ ਬਿਲਕੁਲ ਪੱਕਾ ਕਰਵਾ ਲਉ।
ਬਾਪ ਕਹਿੰਦੇ ਹਨ - ਬੱਚੇ, ਤੁਹਾਨੂੰ ਇਹ ਵੇਦ ਸ਼ਾਸਤਰ ਆਦਿ ਪੜ੍ਹਨ ਨਾਲ ਕੋਈ ਪ੍ਰਾਪਤੀ ਨਹੀਂ ਹੁੰਦੀ
ਹੈ। ਸ਼ਾਸਤਰ ਪੜ੍ਹਦੇ ਹੀ ਹਾਂ ਭਗਵਾਨ ਨੂੰ ਪਾਉਣ ਦੇ ਲਈ ਅਤੇ ਭਗਵਾਨ ਕਹਿੰਦੇ ਹਨ ਮੈਂ ਕਿਸੇ ਨੂੰ
ਸ਼ਾਸਤਰ ਪੜ੍ਹਨ ਨਾਲ ਨਹੀਂ ਮਿਲਦਾ ਹਾਂ। ਮੈਨੂੰ ਇੱਥੇ ਬੁਲਾਉਂਦੇ ਹੀ ਹਨ ਕਿ ਇਸ ਪਤਿਤ ਦੁਨੀਆਂ ਨੂੰ
ਆਕੇ ਪਾਵਨ ਬਣਾਓ। ਇਹ ਗੱਲਾਂ ਕੋਈ ਸਮਝਦੇ ਨਹੀਂ ਹਨ, ਪੱਥਰਬੁੱਧੀ ਹਨ ਨਾ। ਸਕੂਲ ਵਿੱਚ ਬੱਚੇ ਨਹੀਂ
ਪੜ੍ਹਦੇ ਹਨ ਤਾਂ ਕਹਿੰਦੇ ਹਨ ਨਾ ਕਿ ਤੁਸੀਂ ਤਾਂ ਪੱਥਰਬੁੱਧੀ ਹੋ। ਸਤਿਯੁਗ ਵਿੱਚ ਇਵੇਂ ਨਹੀਂ
ਕਹਾਂਗੇ। ਪਾਰਸਬੁੱਧੀ ਬਣਾਉਣ ਵਾਲਾ ਹੈ ਹੀ ਪਰਮਪਿਤਾ ਬੇਹੱਦ ਦਾ ਬਾਪ। ਇਸ ਵਕ਼ਤ ਤੁਹਾਡੀ ਬੁੱਧੀ
ਪਾਰਸ ਹੈ ਕਿਉਂਕਿ ਤੁਸੀਂ ਬਾਪ ਦੇ ਨਾਲ ਹੋ। ਫਿਰ ਸਤਿਯੁਗ ਵਿੱਚ ਇੱਕ ਜਨਮ ਵਿੱਚ ਵੀ ਇਤਨਾ ਜ਼ਰਾ ਫ਼ਰਕ
ਜ਼ਰੂਰ ਪੈਂਦਾ ਹੈ। 1250 ਸਾਲ ਵਿੱਚ 2 ਕਲਾ ਘੱਟ ਹੁੰਦੀਆਂ ਹਨ। ਸੈਕਿੰਡ ਬਾਏ ਸੈਕਿੰਡ 1250 ਸਾਲ
ਵਿੱਚ ਕਲਾ ਘੱਟ ਹੁੰਦੀ ਜਾਂਦੀ ਹੈ। ਤੁਹਾਡਾ ਜੀਵਨ ਇਸ ਵਕ਼ਤ ਇੱਕਦਮ ਪ੍ਰਫੈਕਟ ਬਣਦਾ ਹੈ ਜਦੋਂਕਿ
ਤੁਸੀਂ ਬਾਪ ਮਿਸਲ ਗਿਆਨ ਦਾ ਸਾਗਰ, ਸੁਖ ਦਾ ਸਾਗਰ ਬਣਦੇ ਹੋ। ਸਾਰਾ ਵਰਸਾ ਲੈ ਲੈਂਦੇ ਹੋ। ਬਾਪ
ਆਉਂਦੇ ਹੀ ਹਨ ਵਰਸਾ ਦੇਣ। ਪਹਿਲਾਂ - ਪਹਿਲਾਂ ਤੁਸੀਂ ਸ਼ਾਂਤੀਧਾਮ ਵਿੱਚ ਜਾਂਦੇ ਹੋ, ਫਿਰ ਸੁੱਖਧਾਮ
ਵਿੱਚ ਜਾਂਦੇ ਹੋ। ਸ਼ਾਂਤੀਧਾਮ ਵਿੱਚ ਤਾਂ ਹੈ ਹੀ ਸ਼ਾਂਤੀ। ਫੇਰ ਸੁੱਖਧਾਮ ਵਿੱਚ ਜਾਂਦੇ ਹੋ, ਉੱਥੇ
ਅਸ਼ਾਂਤੀ ਦੀ ਜਰਾ ਵੀ ਗੱਲ ਨਹੀਂ। ਫਿਰ ਹੇਠਾਂ ਉਤਰਨਾ ਹੁੰਦਾ ਹੈ। ਮਿੰਟ ਬਾਏ ਮਿੰਟ ਤੁਹਾਡੀ ਉਤਰਾਈ
ਹੁੰਦੀ ਹੈ। ਨਵੀਂ ਦੁਨੀਆਂ ਤੋਂ ਪੁਰਾਣੀ ਹੁੰਦੀ ਜਾਂਦੀ ਹੈ। ਉਦੋਂ ਬਾਬਾ ਨੇ ਕਿਹਾ ਸੀ ਹਿਸਾਬ ਕੱਢੋ,
5 ਹਜ਼ਾਰ ਵਰ੍ਹਿਆਂ ਵਿੱਚ ਇਤਨੇ ਮਹੀਨੇ, ਇਤਨੇ ਘੰਟੇ… ਤਾਂ ਮਨੁੱਖ ਵੰਡਰ ਖਾਣਗੇ। ਇਹ ਹਿਸਾਬ ਤਾਂ
ਪੂਰਾ ਦੱਸਿਆ ਹੈ। ਐਕੁਰੇਟ ਹਿਸਾਬ ਲਿਖਣਾ ਚਾਹੀਦਾ ਹੈ, ਇਸ ਵਿੱਚ ਜਰਾ ਵੀ ਫਰਕ ਨਹੀਂ ਪੈ ਸਕਦਾ।
ਮਿੰਟ ਦਰ ਮਿੰਟ ਟਿਕ - ਟਿਕ ਹੁੰਦੀ ਰਹਿੰਦੀ ਹੈ। ਸਾਰੀ ਰੀਲ ਰਪੀਟ ਹੁੰਦੀ, ਫਿਰਦਾ- ਫਿਰਦਾ ਫਿਰ
ਰੋਲ ਹੁੰਦਾ ਜਾਂਦਾ ਹੈ ਫਿਰ ਉਹ ਹੀ ਰਪੀਟ ਹੋਵੇਗਾ। ਇਹ ਹਿਊਜ ਰੋਲ ਬੜਾ ਵੰਡਰਫੁਲ ਹੈ। ਇਸ ਦੀ ਮਾਪ
ਆਦਿ ਨਹੀਂ ਕਰ ਸਕਦੇ। ਸਾਰੀ ਦੁਨੀਆਂ ਦਾ ਜੋ ਪਾਰ੍ਟ ਚਲਦਾ ਹੈ, ਟਿਕ - ਟਿਕ ਹੁੰਦੀ ਰਹਿੰਦੀ ਹੈ। ਇਕ
ਸੈਕਿੰਡ ਨਹੀਂ ਮਿਲਦਾ ਦੂਸਰੇ ਨਾਲ। ਇਹ ਚੱਕਰ ਫਿਰਦਾ ਹੀ ਰਹਿੰਦਾ ਹੈ। ਉਹ ਹੁੰਦਾ ਹੈ ਹੱਦ ਦਾ ਡਰਾਮਾ,
ਇਹ ਹੈ ਬੇਹੱਦ ਦਾ ਡਰਾਮਾ। ਪਹਿਲਾਂ ਤੁਸੀਂ ਕੁਝ ਵੀ ਨਹੀਂ ਜਾਣਦੇ ਸੀ ਕਿ ਇਹ ਅਵਿਨਾਸ਼ੀ ਡਰਾਮਾ ਹੈ।
ਬਣੀ - ਬਣਾਈ ਬਣ ਰਹੀ… ਜੋ ਹੋਣਾ ਹੈ ਉਹ ਹੀ ਹੁੰਦਾ ਹੈ। ਨਵੀਂ ਗੱਲ ਨਹੀਂ ਹੈ। ਅਨੇਕਾਂ ਵਾਰੀ
ਸੈਕਿੰਡ ਦਰ ਸੈਕਿੰਡ ਇਹ ਡਰਾਮਾ ਰਪੀਟ ਹੁੰਦਾ ਆਇਆ ਹੈ। ਹੋਰ ਕੋਈ ਇਹ ਗੱਲਾਂ ਸਮਝਾ ਨਹੀ ਸਕਦਾ।
ਪਹਿਲਾਂ - ਪਹਿਲਾਂ ਤਾਂ ਬਾਪ ਦਾ ਪਰਿਚੈ ਦੇਣਾ ਹੈ, ਬੇਹੱਦ ਦਾ ਬਾਪ ਬੇਹੱਦ ਦਾ ਵਰਸਾ ਦਿੰਦੇ ਹਨ।
ਉਨ੍ਹਾਂ ਦਾ ਇੱਕ ਹੀ ਨਾਮ ਹੈ ਸ਼ਿਵ। ਬਾਪ ਕਹਿੰਦੇ ਹਨ ਮੈਂ ਆਉਂਦਾ ਹੀ ਉਦੋਂ ਹਾਂ ਜਦੋਂ ਅਤਿ ਧਰਮ
ਗਲਾਨੀ ਹੁੰਦੀ ਹੈ, ਇਸਨੂੰ ਕਿਹਾ ਜਾਂਦਾ ਹੈ ਘੋਰ ਕੱਲਯੁਗ। ਇੱਥੇ ਬਹੁਤ ਦੁੱਖ ਹੈ। ਕਈ ਹਨ, ਜੋ
ਕਹਿੰਦੇ ਹਨ ਅਜਿਹੇ ਘੋਰ ਕੱਲਯੁਗ ਵਿੱਚ ਪਵਿੱਤਰ ਕਿਵੇਂ ਰਹਿ ਸਕਦੇ ਹਾਂ! ਪਰੰਤੂ ਉਨ੍ਹਾਂਨੂੰ ਇਹ ਪਤਾ
ਹੀ ਨਹੀਂ ਹੈ ਕਿ ਪਾਵਨ ਬਣਾਉਣ ਵਾਲਾ ਕੌਣ ਹੈ? ਬਾਪ ਹੀ ਸੰਗਮ ਤੇ ਆਕੇ ਪਵਿੱਤਰ ਦੁਨੀਆਂ ਸਥਾਪਨ ਕਰਦੇ
ਹਨ। ਉੱਥੇ ਇਸਤਰੀ - ਪੁਰਸ਼ ਦੋਵੇਂ ਪਵਿੱਤਰ ਰਹਿੰਦੇ ਹਨ। ਇੱਥੇ ਦੋਵੇਂ ਅਪਵਿੱਤਰ ਹਨ। ਇਹ ਹੈ ਹੀ
ਅਪਵਿੱਤਰ ਦੁਨੀਆਂ। ਉਹ ਹੈ ਪਵਿੱਤਰ ਦੁਨੀਆਂ - ਸ੍ਵਰਗ, ਹੈਵਿਨ। ਇਹ ਹੈ ਦੋਜ਼ਖ, ਨਰਕ, ਹੈਲ। ਤੁਸੀਂ
ਬੱਚੇ ਸਮਝ ਗਏ ਹੋ ਨੰਬਰਵਾਰ ਪੁਰਸ਼ਾਰਥ ਅਨੁਸਾਰ। ਸਮਝਾਉਣ ਵਿੱਚ ਵੀ ਮਿਹਨਤ ਹੈ। ਗ਼ਰੀਬ ਝਟ ਸਮਝ ਜਾਂਦੇ
ਹਨ। ਦਿਨ - ਪ੍ਰਤੀਦਿਨ ਵਾਧਾ ਹੁੰਦਾ ਜਾਂਦਾ ਹੈ, ਫਿਰ ਮਕਾਨ ਵੀ ਇਨ੍ਹਾਂ ਵੱਡਾ ਚਾਹੀਦਾ। ਇੰਨੇ ਬੱਚੇ
ਆਉਣਗੇ ਕਿਉਂਕਿ ਬਾਪ ਤਾਂ ਹੁਣ ਕਿਤੇ ਜਾਵੇਗਾ ਹੀ ਨਹੀਂ। ਪਹਿਲਾਂ ਤਾਂ ਬਿਨਾਂ ਕਿਸੇ ਦੇ ਕਹਿਣ ਤੇ
ਵੀ ਬਾਬਾ ਆਪੇ ਹੀ ਚਲੇ ਜਾਂਦੇ ਸੀ। ਹੁਣ ਤਾਂ ਬੱਚੇ ਇੱਥੇ ਆਉਂਦੇ ਰਹਿਣਗੇ। ਠੰਡੀ ਵਿੱਚ ਵੀ ਆਉਣਾ
ਪਵੇ। ਪ੍ਰੋਗਰਾਮ ਬਣਾਉਣਾ ਪਵੇਗਾ। ਫਲਾਣੇ - ਫਲਾਣੇ ਸਮੇਂ ਤੇ ਆਓ, ਫੇਰ ਭੀੜ ਨਹੀਂ ਹੋਵੇਗੀ। ਸਾਰੇ
ਇਕੱਠੇ ਤਾਂ ਇੱਕ ਸਮੇਂ ਤੇ ਆ ਨਾ ਸਕਣ। ਬੱਚੇ ਵਾਧੇ ਨੂੰ ਪਾਉਂਦੇ ਰਹਿਣਗੇ। ਇੱਥੇ ਛੋਟੇ - ਛੋਟੇ
ਮਕਾਨ ਬੱਚੇ ਬਣਾਉਂਦੇ ਹਨ । ਉੱਥੇ ਤਾਂ ਢੇਰ ਮਹਿਲ ਮਿਲਣਗੇ। ਇਹ ਤਾਂ ਤੁਸੀਂ ਬੱਚੇ ਜਾਣਦੇ ਹੋ -
ਪੈਸੇ ਸਭ ਮਿੱਟੀ ਵਿੱਚ ਮਿਲ ਜਾਣਗੇ। ਬਹੁਤ ਇਵੇਂ ਕਰਦੇ ਹਨ ਜੋ ਟੋਇਆ ਪੁੱਟ ਕੇ ਵੀ ਅੰਦਰ ਰੱਖ ਦਿੰਦੇ
ਹਨ। ਫੇਰ ਜਾਂ ਤੇ ਚੋਰ ਲੈ ਜਾਂਦੇ ਹਨ, ਜਾਂ ਫੇਰ ਟੋਇਆਂ ਵਿੱਚ ਹੀ ਅੰਦਰ ਰਹਿ ਜਾਂਦੇ ਹਨ, ਫੇਰ ਖੇਤੀ
ਖੋਦਦੇ ਵਕ਼ਤ ਧਨ ਨਿਕਲ ਆਉਂਦਾ ਹੈ। ਹੁਣ ਵਿਨਾਸ਼ ਹੋਵੇਗਾ ਤਾਂ ਸਭ ਦੱਬ ਜਾਵੇਗਾ। ਫੇਰ ਉੱਥੇ ਸਭ ਕੁਝ
ਨਵਾਂ ਨਿਕਲੇਗਾ। ਬਹੁਤ ਅਜਿਹੇ ਰਾਜਾਵਾਂ ਦੇ ਕਿਲ੍ਹੇ ਹਨ ਜਿੱਥੇ ਬਹੁਤ ਸਮਾਨ ਦੱਬਿਆ ਹੋਇਆ ਹੈ। ਵੱਡੇ
- ਵੱਡੇ ਹੀਰੇ ਵੀ ਨਿਕਲ ਆਉਂਦੇ ਹਨ ਤਾਂ ਹਜਾਰਾਂ ਲੱਖਾਂ ਦੀ ਆਮਦਨੀ ਹੋ ਜਾਂਦੀ ਹੈ। ਇਵੇਂ ਨਹੀਂ
ਤੁਸੀਂ ਸ੍ਵਰਗ ਵਿੱਚ ਪੁੱਟ ਕੇ ਇਵੇਂ ਦੇ ਹੀਰੇ ਆਦਿ ਕੱਢੋਗੇ। ਨਹੀਂ, ਉੱਥੇ ਤਾਂ ਹਰ ਚੀਜ਼ ਦੀਆਂ ਖਾਨਾਂ
ਆਦਿ ਸਭ ਭਰਪੂਰ ਹੋ ਜਾਣਗੀਆਂ। ਇੱਥੇ ਕਲਰਾਠੀ ਜਮੀਨ ਹੈ ਤਾਂ ਤਾਕਤ ਹੀ ਨਹੀਂ ਹੈ। ਬੀਜ਼ ਜੋ ਬਾਉਂਦੇ
ਹਨ ਉਨ੍ਹਾਂ ਵਿੱਚ ਦਮ ਨਹੀਂ ਰਿਹਾ ਹੈ। ਚਿੱਕੜ ਪੱਟੀ ਅਸ਼ੁੱਧ ਚੀਜਾਂ ਪਾ ਦਿੰਦੇ ਹਨ। ਉੱਥੇ ਤਾਂ
ਅਸ਼ੁੱਧ ਚੀਜ ਦਾ ਕੋਈ ਨਾਮ ਹੀ ਨਹੀਂ ਹੁੰਦਾ ਹੈ। ਏਵਰੀਥਿੰਗ ਇਜ਼ ਨਿਊ। ਸ੍ਵਰਗ ਦਾ ਸਾਕਸ਼ਤਕਾਰ ਵੀ
ਬੱਚੀਆਂ ਕਰਕੇ ਆਉਂਦੀਆਂ ਹਨ। ਉਥੋਂ ਦੀ ਸੁੰਦਰਤਾ ਹੀ ਨੈਚੁਰਲ ਹੈ। ਹੁਣ ਤੁਸੀਂ ਬੱਚੇ ਉਸ ਦੁਨੀਆਂ
ਵਿੱਚ ਜਾਣ ਦਾ ਪੁਰਸ਼ਾਰਥ ਕਰ ਰਹੇ ਹੋ। ਅੱਛਾ!
ਮਿੱਠੇ- ਮਿੱਠੇ ਸਿੱਕੀਲਧੇ ਬੱਚਿਆਂ ਪ੍ਰਤੀ ਮਾਤ - ਪਿਤਾ ਬਾਪਦਾਦਾ ਦਾ ਯਾਦ ਪਿਆਰ ਅਤੇ
ਗੁੱਡਮੋਰਨਿੰਗ। ਰੂਹਾਨੀ ਬਾਪ ਦੀ ਰੂਹਾਨੀ ਬੱਚਿਆਂ ਨੂੰ ਨਮਸਤੇ।
ਧਾਰਨਾ ਲਈ ਮੁੱਖ
ਸਾਰ:-
1. ਇਸ ਵਕ਼ਤ ਹੀ
ਬਾਪ ਸਮਾਨ ਪ੍ਰਫੈਕਟ ਬਣ ਪੂਰਾ ਵਰਸਾ ਲੈਣਾ ਹੈ। ਬਾਪ ਦੀਆਂ ਸਭ ਸਿੱਖਿਆਵਾਂ ਨੂੰ ਆਪਣੇ ਵਿੱਚ ਧਾਰਨ
ਕਰ ਉਨ੍ਹਾਂ ਸਮਾਨ ਗਿਆਨ ਦਾ ਸਾਗਰ, ਸ਼ਾਂਤੀ - ਸੁੱਖ ਦਾ ਸਾਗਰ ਬਣਨਾ ਹੈ।
2. ਬੁੱਧੀ ਨੂੰ ਪਾਰਸ
ਬਣਾਉਣ ਦੇ ਲਈ ਪੜ੍ਹਾਈ ਤੇ ਪੂਰਾ - ਪੂਰਾ ਧਿਆਨ ਦੇਣਾ ਹੈ। ਨਿਸ਼ਚੇ ਬੁੱਧੀ ਬਣ ਮਨੁੱਖ ਤੋੰ ਦੇਵਤਾ
ਬਣਨ ਦਾ ਇਮਤਿਹਾਨ ਪਾਸ ਕਰਨਾ ਹੈ।
ਵਰਦਾਨ:-
ਨਿਸਚਿੰਤ ਵਿਜੇ ਦੇ ਨਸ਼ੇ ਵਿੱਚ ਰਹਿ ਬਾਪ ਦੀ ਪਦਮਗੁਣਾਂ ਮਦਦ ਪ੍ਰਾਪਤ ਕਰਨ ਵਾਲੇ ਮਾਇਆਜੀਤ ਭਵ
ਬਾਪ ਦੀ ਪਦਮਗੁਣਾਂ ਮਦਦ
ਦੇ ਪਾਤਰ ਬੱਚੇ ਮਾਇਆ ਦੇ ਵਾਰ ਨੂੰ ਚੈਲੇਂਜ ਕਰਦੇ ਹਨ ਕਿ ਤੁਹਾਡਾ ਕੰਮ ਹੈ ਆਉਣਾ ਅਤੇ ਸਾਡਾ ਕੰਮ
ਹੈ ਵਿਜੇ ਪ੍ਰਾਪਤ ਕਰਨਾ। ਉਹ ਮਾਇਆ ਦੇ ਸ਼ੇਰ ਨੂੰ ਕੀੜੀ ਸਮਝਦੇ ਹਨ ਕਿਉਂਕਿ ਜਾਣਦੇ ਹਨ ਕਿ ਇਹ ਮਾਇਆ
ਦਾ ਰਾਜ ਹੁਣ ਖ਼ਤਮ ਹੋਣਾ ਹੈ, ਅਸੀਂ ਅਨੇਕ ਵਾਰ ਦੇ ਵਿਜੇਈ ਆਤਮਾਵਾਂ ਦੀ ਵਿਜੇ 100 ਪਰਸੈਂਟ ਨਿਸ਼ਚਿਤ
ਹੈ। ਜਿਹ ਨਿਸ਼ਚਿੰਤ ਦਾ ਨਸ਼ਾ ਬਾਪ ਦੀ ਪਦਮਗੁਣਾ ਮਦਦ ਦਾ ਅਧਿਕਾਰ ਪ੍ਰਾਪਤ ਕਰਾਉਂਦਾ ਹੈ। ਇਸ ਨਸ਼ੇ
ਨਾਲ ਸਹਿਜ ਹੀ ਮਾਇਆਜੀਤ ਬਣ ਜਾਂਦੇ ਹੋ।
ਸਲੋਗਨ:-
ਸੰਕਲਪ ਸ਼ਕਤੀ
ਨੂੰ ਜਮਾ ਕਰ ਖੁਦ ਪ੍ਰਤੀ ਅਤੇ ਵਿਸ਼ਵ ਪ੍ਰਤੀ ਇਸਦਾ ਪ੍ਰਯੋਗ ਕਰੋ।