26.09.24        Punjabi Morning Murli        Om Shanti         BapDada         Madhuban


ਮਿੱਠੇ ਬੱਚੇ:- "ਮਿੱਠੇ ਬੱਚੇ ਸਦਾ ਸ਼੍ਰੀਮਤ ਤੇ ਚਲਣਾ - ਇਹ ਸ੍ਰੇਸ਼ਠ ਪੁਰਸ਼ਾਰਥ ਹੈ, ਸ਼੍ਰੀਮਤ ਤੇ ਚੱਲਣ ਨਾਲ ਆਤਮਾ ਦਾ ਦੀਪਕ ਜੱਗ ਜਾਂਦਾ ਹੈ"

ਪ੍ਰਸ਼ਨ:-
ਪੂਰਾ - ਪੂਰਾ ਪੁਰਸ਼ਾਰਥ ਕੌਣ ਕਰ ਸਕਦੇ ਹਨ? ਉੱਚ ਪੁਰਸ਼ਾਰਥ ਕੀ ਹੈ?

ਉੱਤਰ:-
ਪੂਰਾ - ਪੂਰਾ ਪੁਰਸ਼ਾਰਥ ਉਹ ਹੀ ਕਰ ਸਕਦੇ ਹਨ ਜਿਨ੍ਹਾਂ ਦਾ ਅਟੈਂਸ਼ਨ ਜਾਂ ਬੁੱਧੀਯੋਗ ਇੱਕ ਵਿੱਚ ਹੈ। ਸਭਤੋਂ ਉੱਚਾ ਪੁਰਸ਼ਾਰਥ ਹੈ ਬਾਪ ਦੇ ਉੱਪਰ ਪੂਰਾ - ਪੂਰਾ ਕੁਰਬਾਨ ਜਾਣਾ। ਕੁਰਬਾਨ ਜਾਣ ਵਾਲੇ ਬੱਚੇ ਬਾਪ ਨੂੰ ਬਹੁਤ ਪਿਆਰੇ ਲਗਦੇ ਹਨ।

ਪ੍ਰਸ਼ਨ :-
ਸੱਚੀ - ਸੱਚੀ ਦੀਵਾਲੀ ਮਨਾਉਣ ਦੇ ਲਈ ਬੇਹੱਦ ਦਾ ਬਾਪ ਕਿਹੜੀ ਸਲਾਹ ਦਿੰਦੇ ਹਨ?

ਉੱਤਰ :-
ਬੱਚੇ, ਬੇਹੱਦ ਦੀ ਪਵਿੱਤਰਤਾ ਨੂੰ ਧਾਰਨ ਕਰੋ। ਜਦੋਂ ਇੱਥੇ ਬੇਹੱਦ ਪਵਿੱਤਰ ਬਣਨਗੇ, ਇਵੇਂ ਉੱਚਾ ਪੁਰਸ਼ਾਰਥ ਕਰਣਗੇ ਉਦੋਂ ਲਕਸ਼ਮੀ - ਨਾਰਾਇਣ ਦੇ ਰਾਜ ਵਿੱਚ ਜਾ ਸਕਣਗੇ ਮਤਲਬ ਸੱਚੀ - ਸੱਚੀ ਦੀਵਾਲੀ ਜਾਂ ਕਾਰੋਨੇਸ਼ਨ ਡੇ ਮਨਾ ਸਕੋਂਗੇ।

ਓਮ ਸ਼ਾਂਤੀ
ਬੱਚੇ ਹੁਣ ਇੱਥੇ ਬੈਠਕੇ ਕੀ ਕਰ ਰਹੇ ਹਨ? ਤੁਰਦੇ - ਫਿਰਦੇ ਜਾਂ ਇੱਥੇ ਬੈਠੇ - ਬੈਠੇ ਜਨਮ - ਜਨਮਾਂਤ੍ਰ ਦੇ ਜੋ ਪਾਪ ਸਿਰ ਤੇ ਹਨ, ਉਨ੍ਹਾਂ ਪਾਪਾਂ ਨੂੰ ਯਾਦ ਦੀ ਯਾਤਰਾ ਨਾਲ ਵਿਨਾਸ਼ ਕਰਦੇ ਹਨ। ਇਹ ਤਾਂ ਆਤਮਾ ਜਾਣਦੀ ਹੈ, ਅਸੀਂ ਜਿਨਾਂ ਬਾਪ ਨੂੰ ਯਾਦ ਕਰਾਂਗੇ ਓਨੇ ਪਾਪ ਕੱਟਦੇ ਜਾਣਗੇ। ਬਾਪ ਨੇ ਤਾਂ ਚੰਗੀ ਰੀਤੀ ਸਮਝਾਇਆ ਹੈ - ਭਾਵੇਂ ਇੱਥੇ ਬੈਠੇ ਹਨ ਤਾਂ ਵੀ ਜੋ ਬੱਚੇ ਸ਼੍ਰੀਮਤ ਤੇ ਤੁਰਨ ਵਾਲੇ ਹਨ, ਉਨ੍ਹਾਂ ਨੂੰ ਤਾਂ ਬਾਪ ਦੀ ਸਲਾਹ ਚੰਗੀ ਹੀ ਲੱਗੇਗੀ। ਬੇਹੱਦ ਬਾਪ ਦੀ ਸਲਾਹ ਮਿਲਦੀ ਹੈ, ਬੇਹੱਦ ਪਵਿੱਤਰ ਬਣਨਾ ਹੈ। ਇੱਥੇ ਤੁਸੀਂ ਆਏ ਹੋ ਬੇਹੱਦ ਪਵਿੱਤਰ ਬਣਨ ਦੇ ਲਈ, ਸੋ ਬਣਨਗੇ ਹੀ ਯਾਦ ਦੀ ਯਾਤਰਾ ਨਾਲ। ਕਈ ਤਾਂ ਬਿਲਕੁੱਲ ਯਾਦ ਨਹੀਂ ਕਰ ਸਕਦੇ, ਕਈ ਸਮਝਦੇ ਹਨ ਅਸੀਂ ਯਾਦ ਦੀ ਯਾਤਰਾ ਨਾਲ ਆਪਣੇ ਪਾਪ ਕੱਟ ਰਹੇ ਹਾਂ, ਗੋਇਆ ਆਪਣਾ ਕਲਿਆਣ ਕਰ ਰਹੇ ਹਾਂ। ਬਾਹਰ ਵਾਲੇ ਤਾਂ ਇਨਾਂ ਗੱਲਾਂ ਨੂੰ ਜਾਣਦੇ ਨਹੀਂ। ਤੁਹਾਨੂੰ ਹੀ ਬਾਪ ਮਿਲਿਆ ਹੈ, ਤੁਸੀਂ ਰਹਿੰਦੇ ਹੀ ਹੋ ਬਾਪ ਦੇ ਕੋਲ। ਜਾਣਦੇ ਹੋ ਹੁਣ ਅਸੀਂ ਈਸ਼ਵਰੀਏ ਸੰਤਾਨ ਬਣੇ ਹਾਂ, ਅੱਗੇ ਆਸੁਰੀ ਸੰਤਾਨ ਸੀ। ਹੁਣ ਸਾਡਾ ਸੰਗ ਈਸ਼ਵਰੀਏ ਸੰਤਾਨਾਂ ਨਾਲ ਹੈ। ਗਾਇਨ ਵੀ ਹੈ ਨਾ - ਸੰਗ ਤਾਰੇ ਕੁਸੰਗ ਡੁਬੋਏ। ਬੱਚਿਆਂ ਨੂੰ ਇਹ ਘੜੀ - ਘੜੀ ਭੁੱਲ ਜਾਂਦਾ ਹੈ ਕਿ ਅਸੀਂ ਈਸ਼ਵਰੀਏ ਸੰਤਾਨ ਹਾਂ ਤੇ ਸਾਨੂੰ ਈਸ਼ਵਰੀਏ ਮੱਤ ਤੇ ਹੀ ਚੱਲਣਾ ਚਾਹੀਦਾ, ਨਾ ਕਿ ਆਪਣੀ ਮਨਮੱਤ ਤੇ। ਮਨਮੱਤ ਮਨੁੱਖ ਮੱਤ ਨੂੰ ਕਿਹਾ ਜਾਂਦਾ ਹੈ। ਮਨੁੱਖ ਮੱਤ ਆਸੁਰੀ ਹੀ ਹੁੰਦੀ ਹੈ। ਜੋ ਬੱਚੇ ਆਪਣਾ ਕਲਿਆਣ ਚਾਹੁੰਦੇ ਹਨ ਉਹ ਬਾਪ ਨੂੰ ਚੰਗੀ ਤਰ੍ਹਾਂ ਯਾਦ ਕਰਦੇ ਰਹਿੰਦੇ ਹਨ, ਸਤੋਪ੍ਰਧਾਨ ਬਣਨ ਦੇ ਲਈ। ਸਤੋਪ੍ਰਧਾਨ ਦੀ ਮਹਿਮਾ ਵੀ ਹੁੰਦੀ ਹੈ। ਬਰੋਬਰ ਜਾਣਦੇ ਹਨ ਅਸੀਂ ਸੁੱਖਧਾਮ ਦੇ ਮਾਲਿਕ ਬਣਦੇ ਹਾਂ ਨੰਬਰਵਾਰ। ਜਿਨਾਂ - ਜਿਨਾਂ ਸ਼੍ਰੀਮਤ ਤੇ ਚੱਲਦੇ ਹਾਂ, ਉਨ੍ਹਾਂ ਉੱਚ ਪੱਦ ਪਾਉਂਦੇ ਹਾਂ, ਜਿਨਾਂ ਆਪਣੀ ਮੱਤ ਤੇ ਚੱਲਦੇ ਤੇ ਪੱਦ ਭ੍ਰਸ਼ਟ ਹੋ ਜਾਏਗਾ। ਆਪਣਾ ਕਲਿਆਣ ਕਰਨ ਦੇ ਲਈ ਬਾਪ ਦੇ ਡਾਇਰੈਕਸ਼ਨ ਤਾਂ ਮਿਲਦੇ ਹੀ ਰਹਿੰਦੇ ਹਨ। ਬਾਪ ਨੇ ਸਮਝਾਇਆ ਹੈ ਇਹ ਵੀ ਪੁਰਸ਼ਾਰਥ ਹੈ, ਜੋ ਜਿਨਾਂ ਯਾਦ ਕਰਦੇ ਹਨ ਤੇ ਉਨ੍ਹਾਂ ਦੇ ਵੀ ਪਾਪ ਕੱਟਦੇ ਹਨ। ਯਾਦ ਦੀ ਯਾਤਰਾ ਬਗ਼ੈਰ ਤਾਂ ਪਵਿੱਤਰ ਬਣ ਨਹੀਂ ਸੱਕਣਗੇ। ਉੱਠਦੇ, ਬੈਠਦੇ, ਤੁਰਦੇ ਇਹੀ ਔਣਾ (ਧਿਆਨ) ਰੱਖਣਾ ਹੈ। ਤੁਸੀਂ ਬੱਚਿਆਂ ਨੂੰ ਕਿੰਨੇ ਵਰ੍ਹੇ ਤੋਂ ਸਿੱਖਿਆ ਮਿਲੀ ਹੈ ਤਾਂ ਵੀ ਸਮਝਦੇ ਹਨ ਅਸੀਂ ਬਹੁਤ ਦੂਰ ਹਾਂ। ਇਨਾਂ ਬਾਪ ਨੂੰ ਯਾਦ ਨਹੀਂ ਕਰ ਸਕਦੇ ਹਾਂ। ਸਤੋਪ੍ਰਧਾਨ ਬਣਨ ਵਿੱਚ ਤਾਂ ਬਹੁਤ ਟਾਈਮ ਲੱਗ ਜਾਵੇਗਾ। ਇਸ ਵਿੱਚ ਸ਼ਰੀਰ ਛੁੱਟ ਜਾਏ ਤੇ ਕਲਪ - ਕਲਪਾਂਤ੍ਰ ਦੇ ਲਈ ਘੱਟ ਪੱਦ ਹੋ ਜਾਏਗਾ। ਈਸ਼ਵਰ ਦੇ ਬਣੇ ਹੋ ਤਾਂ ਉਨ੍ਹਾਂ ਤੋਂ ਪੂਰਾ ਵਰਸਾ ਲੈਣ ਦਾ ਪੁਰਸ਼ਾਰਥ ਕਰਨਾ ਚਾਹੀਦਾ। ਬੁੱਧੀ ਇੱਕ ਵੱਲ ਹੀ ਰੱਖਣੀ ਚਾਹੀਦੀ। ਤੁਹਾਨੂੰ ਹੁਣ ਸ਼੍ਰੀਮਤ ਮਿਲਦੀ ਹੈ। ਉਹ ਹੈ ਉੱਚ ਤੋਂ ਉੱਚ ਭਗਵਾਨ। ਉਨ੍ਹਾਂ ਦੀ ਮੱਤ ਤੇ ਨਹੀਂ ਚੱਲੋਗੇ ਤੇ ਬਹੁਤ ਧੋਖ਼ਾ ਖਾਵੋਗੇ। ਚੱਲਦੇ ਹੋ ਜਾਂ ਨਹੀਂ, ਉਹ ਤਾਂ ਤੁਸੀਂ ਜਾਣੋ ਅਤੇ ਸ਼ਿਵਬਾਬਾ ਜਾਣੇ। ਤੁਹਾਨੂੰ ਪੁਰਸ਼ਾਰਥ ਕਰਵਾਉਣ ਵਾਲਾ ਉਹ ਸ਼ਿਵਬਾਬਾ ਹੈ। ਦੇਹਧਾਰੀ ਸਭ ਪੁਰਸ਼ਾਰਥ ਕਰਦੇ ਹਨ। ਇਹ ਵੀ ਦੇਹਧਾਰੀ ਹੈ, ਇਸਨੂੰ ਸ਼ਿਵਬਾਬਾ ਪੁਰਸ਼ਾਰਥ ਕਰਾਉਂਦੇ ਹਨ। ਬੱਚਿਆਂ ਨੂੰ ਹੀ ਪੁਰਸ਼ਾਰਥ ਕਰਨਾ ਹੈ। ਮੂਲ ਗੱਲ ਹੈ ਪਤਿਤਾਂ ਨੂੰ ਪਾਵਨ ਬਣਾਉਣ ਦੀ। ਉਵੇਂ ਦੁਨੀਆਂ ਵਿੱਚ ਪਾਵਨ ਤਾਂ ਬਹੁਤ ਹੁੰਦੇ ਹਨ। ਸੰਨਿਆਸੀ ਵੀ ਪਵਿੱਤਰ ਰਹਿੰਦੇ ਹਨ। ਉਹ ਤਾਂ ਇੱਕ ਜਨਮ ਲਈ ਪਾਵਨ ਬਣਦੇ ਹਨ। ਇਵੇਂ ਬਹੁਤ ਹਨ ਜੋ ਇਸ ਜਨਮ ਵਿੱਚ ਬਾਲ ਬ੍ਰਹਮਚਾਰੀ ਰਹਿੰਦੇ ਹਨ। ਉਹ ਕੋਈ ਦੁਨੀਆਂ ਨੂੰ ਮਦਦ ਨਹੀਂ ਦੇ ਸਕਦੇ ਹਨ ਪਵਿੱਤਰਤਾ ਦੀ। ਮਦਦ ਉਦੋਂ ਹੋਵੇਗੀ ਜਦੋਂਕਿ ਸ਼੍ਰੀਮਤ ਤੇ ਪਾਵਨ ਬਣਨ ਅਤੇ ਦੁਨੀਆਂ ਨੂੰ ਪਾਵਨ ਬਣਾਉਣ।

ਹੁਣ ਤੁਹਾਨੂੰ ਸ਼੍ਰੀਮਤ ਮਿਲ ਰਹੀ ਹੈ। ਜਨਮ - ਜਨਮਾਂਤ੍ਰ ਤੋਂ ਤੁਸੀਂ ਆਸੁਰੀ ਮੱਤ ਤੇ ਤੁਰਦੇ ਹੋ। ਹੁਣ ਤੁਸੀਂ ਜਾਣਦੇ ਹੋ ਸੁੱਖਧਾਮ ਦੀ ਸਥਾਪਨਾ ਹੋ ਰਹੀ ਹੈ। ਜਿਨਾਂ ਅਸੀਂ ਸ਼੍ਰੀਮਤ ਤੇ ਪੁਰਸ਼ਾਰਥ ਕਰਾਂਗੇ ਉਨ੍ਹਾਂ ਉੱਚ ਪੱਦ ਪਾਵਾਂਗੇ। ਇਹ ਬ੍ਰਹਮਾ ਦੀ ਮੱਤ ਨਹੀਂ ਹੈ। ਇਹ ਤਾਂ ਪੁਰਸ਼ਾਰਥੀ ਹੈ। ਇਨ੍ਹਾਂ ਦਾ ਪੁਰਸ਼ਾਰਥ ਜ਼ਰੂਰ ਇਤਨਾ ਉੱਚ ਹੈ ਤਾਂ ਹੀ ਲਕਸ਼ਮੀ - ਨਾਰਾਇਣ ਬਣਦੇ ਹਨ। ਤਾਂ ਬੱਚਿਆਂ ਨੂੰ ਇਹੀ ਫਾਲੋ ਕਰਨਾ ਹੈ। ਸ਼੍ਰੀਮਤ ਤੇ ਤੁਰਨਾ ਪਵੇ, ਮਨਮੱਤ ਤੇ ਨਹੀਂ। ਆਪਣੀ ਆਤਮਾ ਦੀ ਜੋਤੀ ਨੂੰ ਜਗਾਉਣਾ ਹੈ। ਹੁਣ ਦੀਵਾਲੀ ਆਉਂਦੀ ਹੈ, ਸਤਿਯੁਗ ਵਿੱਚ ਦੀਵਾਲੀ ਹੁੰਦੀ ਨਹੀਂ। ਸਿਰਫ਼ ਕਾਰੋਨੇਸ਼ਨ ਹੈ। ਬਾਕੀ ਆਤਮਾਵਾਂ ਤਾਂ ਸਤੋਪ੍ਰਧਾਨ ਬਣ ਜਾਂਦੀਆਂ ਹਨ। ਇਹ ਜੋ ਦੀਪਮਾਲਾ ਮਨਾਉਂਦੇ ਹਨ, ਉਹ ਹੈ ਝੂਠੀ। ਬਾਹਰ ਦੇ ਦੀਪਕ ਜਗਾਉਂਦੇ ਹਨ, ਉੱਥੇ ਤੇ ਘਰ - ਘਰ ਵਿੱਚ ਦੀਪ ਜਗਿਆ ਹੋਇਆ ਹੈ ਮਤਲਬ ਸਭਦੀ ਆਤਮਾ ਸਤੋਪ੍ਰਧਾਨ ਰਹਿੰਦੀ ਹੈ। 21 ਜਨਮਾਂ ਦੇ ਲਈ ਗਿਆਨ ਘ੍ਰਿਤ ਪੈ ਜਾਂਦਾ ਹੈ। ਫੇਰ ਹੌਲੀ - ਹੌਲੀ ਘੱਟ ਹੁੰਦੇ -ਹੁੰਦੇ ਇਹ ਵਕ਼ਤ ਜੋਤੀ ਉਝਾਈ ਹੈ - ਸਾਰੀ ਦੁਨੀਆਂ ਦੀ। ਇਸ ਵਿੱਚ ਵੀ ਖ਼ਾਸ ਭਾਰਤਵਾਸੀ, ਆਮ ਦੁਨੀਆਂ। ਹੁਣ ਪਾਪ ਆਤਮਾਵਾਂ ਤਾਂ ਸਭ ਹਨ, ਸਭਦਾ ਕਿਆਮਤ ਦਾ ਵਕ਼ਤ ਹੈ, ਸਭਨੂੰ ਹਿਸਾਬ - ਕਿਤਾਬ ਚੁਕਤੂ ਕਰਨਾ ਹੈ। ਹੁਣ ਤੁਸੀਂ ਬੱਚਿਆਂ ਨੂੰ ਪੁਰਸ਼ਾਰਥ ਕਰਨਾ ਹੈ ਉੱਚ ਤੇ ਉੱਚ ਪੱਦ ਪਾਉਣ ਲਈ, ਸ਼੍ਰੀਮਤ ਤੇ ਤੁਰਨ ਨਾਲ ਹੀ ਪਾਵੋਗੇ। ਰਾਵਣ ਰਾਜ਼ ਵਿੱਚ ਤਾਂ ਸ਼ਿਵਬਾਬਾ ਦੀ ਬਹੁਤ ਬਹੁਤ ਅਵਗਿਆ ਕੀਤੀ ਹੈ। ਹੁਣ ਵੀ ਉਨ੍ਹਾਂ ਦੇ ਫ਼ਰਮਾਨ ਤੇ ਨਹੀਂ ਚੱਲੋਗੇ ਤੇ ਬਹੁਤ ਧੋਖਾ ਖਾਵੋਂਗੇ। ਉਨ੍ਹਾਂ ਨੂੰ ਹੀ ਬੁਲਾਇਆ ਹੈ ਕਿ ਆਕੇ ਸਾਨੂੰ ਪਾਵਨ ਬਣਾਓ। ਤਾਂ ਹੁਣ ਆਪਣਾ ਕਲਿਆਣ ਕਰਨ ਲਈ ਸ਼ਿਵਬਾਬਾ ਦੀ ਸ਼੍ਰੀਮਤ ਤੇ ਚੱਲਣਾ ਪਵੇਂ। ਨਹੀਂ ਤਾਂ ਬਹੁਤ ਅਕਲਿਆਣ ਹੋ ਜਾਵੇਗਾ। ਮਿੱਠੇ - ਮਿੱਠੇ ਬੱਚੇ ਇਹ ਵੀ ਜਾਣਦੇ ਹੋ - ਸ਼ਿਵਬਾਬਾ ਦੀ ਯਾਦ ਬਗ਼ੈਰ ਅਸੀਂ ਸੰਪੂਰਨ ਪਾਵਨ ਨਹੀਂ ਬਣ ਸਕਦੇ। ਤੁਹਾਨੂੰ ਇਨੇ ਵਰ੍ਹੇ ਹੋਏ ਹਨ ਫੇਰ ਵੀ ਗਿਆਨ ਦੀ ਧਾਰਨਾ ਕਿਉਂ ਨਹੀਂ ਹੁੰਦੀ ਹੈ। ਸੋਨੇ ਦੇ ਭਾਂਡੇ ਵਿੱਚ ਹੀ ਧਾਰਨਾ ਹੋਵੇਗੀ। ਨਵੇਂ - ਨਵੇਂ ਬੱਚੇ ਕਿੰਨੇ ਸਰਵਿਸੇਬਲ ਹੋ ਜਾਂਦੇ ਹਨ। ਫ਼ਰਕ ਵੇਖੋ ਕਿੰਨਾ ਹੈ। ਪੁਰਾਣੇ - ਪੁਰਾਣੇ ਬੱਚੇ ਇਨਾਂ ਯਾਦ ਦੀ ਯਾਤਰਾ ਵਿੱਚ ਨਹੀਂ ਰਹਿੰਦੇ, ਜਿਨਾਂ ਨਵੇਂ ਰਹਿੰਦੇ ਹਨ। ਕਈ ਚੰਗੇ ਸ਼ਿਵਬਾਬਾ ਦੇ ਲਾਡਲੇ ਬੱਚੇ ਆਉਂਦੇ ਹਨ, ਕਿੰਨੀ ਸਰਵਿਸ ਕਰਦੇ ਹਨ। ਜਿਵੇਂ ਕਿ ਸ਼ਿਵਬਾਬਾ ਦੇ ਪਿਛਾੜੀ ਆਤਮਾ ਨੂੰ ਕੁਰਬਾਨ ਕਰ ਦਿੱਤਾ ਹੈ। ਕੁਰਬਾਨ ਕਰਨ ਨਾਲ ਫੇਰ ਸਰਵਿਸ ਵੀ ਕਿੰਨੀ ਕਰਦੇ ਹਨ। ਕਿੰਨੇ ਪਿਆਰੇ ਮਿੱਠੇ ਲੱਗਦੇ ਹਨ। ਬਾਪ ਦੀ ਮਦਦ ਕਰਦੇ ਹੀ ਹਨ ਯਾਦ ਦੀ ਯਾਤਰਾ ਵਿੱਚ ਰਹਿਣ ਨਾਲ। ਬਾਪ ਕਹਿੰਦੇ ਹਨ ਮੈਨੂੰ ਯਾਦ ਕਰੋ ਤਾਂ ਤੁਸੀਂ ਪਾਵਨ ਬਣੋਗੇ। ਬੁਲਾਇਆ ਹੀ ਹੈ ਕਿ ਮੈਨੂੰ ਆਕੇ ਪਾਵਨ ਬਣਾਓ ਤਾਂ ਹੁਣ ਬਾਪ ਕਹਿੰਦੇ ਹਨ ਮੈਨੂੰ ਯਾਦ ਕਰਦੇ ਰਹੋ। ਦੇਹ ਦੇ ਸੰਬੰਧ ਸਭ ਤਿਆਗ ਕਰਨਾ ਪਵੇ। ਮਿੱਤਰ - ਸੰਬੰਧੀ ਆਦਿ ਦੀ ਵੀ ਯਾਦ ਨਾ ਰਹੇ, ਸਿਵਾਏ ਇੱਕ ਬਾਪ ਦੇ, ਤਾਂ ਹੀ ਉੱਚ ਪੱਦ ਪਾ ਸੱਕਣਗੇ। ਯਾਦ ਨਹੀਂ ਕਰਨਗੇ ਤਾਂ ਉੱਚ ਪੱਦ ਪਾ ਨਹੀਂ ਸਕਣਗੇ। ਇਹ ਬਾਪਦਾਦਾ ਵੀ ਸਮਝ ਸਕਦੇ ਹਨ। ਤੁਸੀਂ ਬੱਚੇ ਵੀ ਜਾਣਦੇ ਹੋ। ਨਵੇਂ - ਨਵੇਂ ਆਉਂਦੇ ਹਨ, ਸਮਝਦੇ ਹਨ ਦਿਨ - ਪ੍ਰਤਿਦਿਨ ਸੁਧਰਦੇ ਜਾਂਦੇ ਹਨ। ਸ਼੍ਰੀਮਤ ਤੇ ਚੱਲਣ ਨਾਲ ਹੀ ਸੁਧਰਦੇ ਹਨ। ਕਰੋਧ ਤੇ ਵੀ ਪੁਰਸ਼ਾਰਥ ਕਰਦੇ - ਕਰਦੇ ਜਿੱਤ ਪਾਉਂਦੇ ਹਨ। ਤਾਂ ਬਾਪ ਸਮਝਾਉਂਦੇ ਹਨ, ਖਰਾਬੀਆਂ ਨੂੰ ਕੱਢਦੇ ਰਹੋ। ਕਰੋਧ ਵੀ ਬੜਾ ਖ਼ਰਾਬ ਹੈ। ਆਪਣੇ ਅੰਦਰ ਨੂੰ ਵੀ ਸਾੜਦੇ ਹੈ, ਦੂਜਿਆਂ ਨੂੰ ਵੀ ਸਾੜਦੇ ਹਨ। ਉਹ ਵੀ ਕੱਢਣਾ ਚਾਹੀਦਾ ਹੈ। ਬੱਚੇ ਬਾਪ ਦੀ ਸ਼੍ਰੀਮਤ ਤੇ ਨਹੀਂ ਤੁਰਦੇ ਹਨ ਤੇ ਪੱਦ ਘੱਟ ਹੋ ਜਾਂਦਾ ਹੈ। ਜਨਮ - ਜਨਮਾਂਤ੍ਰ, ਕਲਪ - ਕਲਪਾਂਤ੍ਰ , ਦਾ ਘਾਟਾ ਪੈ ਜਾਂਦਾ ਹੈ।

ਤੁਸੀਂ ਬੱਚੇ ਜਾਣਦੇ ਹੋ ਕਿ ਉਹ ਹੈ ਜਿਸਮਾਨੀ ਪੜ੍ਹਾਈ, ਇਹ ਹੈ ਰੂਹਾਨੀ ਪੜ੍ਹਾਈ ਜੋ ਰੂਹਾਨੀ ਬਾਪ ਪੜ੍ਹਾਉਂਦੇ ਹਨ। ਹਰ ਤਰ੍ਹਾਂ ਦੀ ਸੰਭਾਲ ਵੀ ਹੁੰਦੀ ਰਹਿੰਦੀ ਹੈ। ਕੋਈ ਵਿਕਾਰੀ ਇੱਥੇ ਅੰਦਰ (ਮਧੂਬਨ ਵਿੱਚ) ਆ ਨਾ ਸਕੇ। ਬਿਮਾਰੀ ਆਦਿ ਵਿੱਚ ਵੀ ਵਿਕਾਰੀ ਮਿੱਤਰ - ਸੰਬੰਧੀ ਆਉਣ, ਇਹ ਵੀ ਚੰਗਾ ਨਹੀਂ। ਪਸੰਦ ਵੀ ਅਸੀਂ ਨਾ ਕਰੀਏ। ਨਹੀਂ ਤਾਂ ਅੰਤਕਾਲ ਉਹ ਮਿੱਤਰ - ਸੰਬੰਧੀ ਹੀ ਯਾਦ ਆਉਣਗੇ। ਫੇਰ ਉਹ ਉੱਚ ਪੱਦ ਪਾ ਨਹੀਂ ਸਕਣਗੇ। ਬਾਪ ਤਾਂ ਪੁਰਸ਼ਾਰਥ ਕਰਾਉਂਦੇ ਹਨ, ਕੋਈ ਦੀ ਵੀ ਯਾਦ ਨਾ ਆਏ। ਇਵੇਂ ਨਹੀਂ, ਅਸੀਂ ਬਿਮਾਰ ਹਾਂ ਇਸਲਈ ਮਿੱਤਰ - ਸੰਬੰਧੀ ਆਦਿ ਆਉਣ ਵੇਖਣ ਦੇ ਲਈ। ਨਹੀਂ, ਉਨ੍ਹਾਂ ਨੂੰ ਬੁਲਾਉਣਾ, ਕ਼ਾਇਦਾ ਨਹੀਂ। ਕਾਇਦੇਸਿਰ ਚੱਲਣ ਨਾਲ ਹੀ ਸਦਗਤੀ ਹੁੰਦੀ ਹੈ। ਨਹੀਂ ਤੇ ਮੁਫ਼ਤ ਆਪਣੇ ਨੂੰ ਨੁਕਸਾਨ ਪਹੁੰਚਾਉਂਦੇ ਹਨ। ਪਰ ਤਮੋਪ੍ਰਧਾਨ ਬੁੱਧੀ ਇਹ ਨਹੀਂ ਸਮਝਦੇ ਹਨ। ਈਸ਼ਵਰ ਸਲਾਹ ਦਿੰਦੇ ਹਨ ਤਾਂ ਵੀ ਸੁਧਰਦੇ ਨਹੀਂ। ਬੜਾ ਖ਼ਬਰਦਾਰੀ ਨਾਲ ਚੱਲਣਾ ਚਾਹੀਦਾ। ਇਹ ਹੈ ਹੋਲੀਏਸਟ ਆਫ਼ ਹੋਲੀ ਸਥਾਨ। ਪਤਿਤ ਠਹਿਰ ਨਾ ਸੱਕਣ। ਮਿੱਤਰ - ਸੰਬੰਧੀ ਆਦਿ ਯਾਦ ਹੋਣਗੇ ਤਾਂ ਮਰਦੇ ਵਕ਼ਤ ਜ਼ਰੂਰ ਉਹ ਯਾਦ ਆਉਣਗੇ। ਦੇਹ - ਅਭਿਮਾਨ ਵਿੱਚ ਆਉਣ ਨਾਲ ਆਪਣੇ ਨੂੰ ਹੀ ਨੁਕਸਾਨ ਪਹੁੰਚਾਉਂਦੇ ਹਨ। ਸਜ਼ਾ ਦੇ ਨਿਮਿਤ ਬਣ ਪੈਂਦੇ ਹਨ। ਸ਼੍ਰੀਮਤ ਤੇ ਨਾ ਚੱਲਣ ਨਾਲ ਬੜੀ ਦੁਰਗਤੀ ਹੋ ਜਾਂਦੀ ਹੈ। ਸਰਵਿਸ ਲਾਇਕ ਬਣ ਨਾ ਸੱਕਣ। ਕਿੰਨਾ ਵੀ ਮੱਥਾ ਮਾਰਨ ਪਰ ਸਰਵਿਸ ਲਾਇਕ ਹੋ ਨਹੀਂ ਸਕਦੇ। ਅਵਗਿਆ ਕੀਤੀ ਤੇ ਪੱਥਰਬੁੱਧੀ ਬਣ ਜਾਂਦੇ ਹਨ। ਉੱਪਰ ਚੜ੍ਹਨ ਬਦਲੇ ਥੱਲੇ ਡਿੱਗ ਜਾਂਦੇ ਹਨ। ਬਾਪ ਤਾਂ ਕਹਿਣਗੇ ਬੱਚਿਆਂ ਨੂੰ ਆਗਿਆਕਾਰੀ ਬਣਨਾ ਚਾਹੀਦਾ। ਨਹੀਂ, ਤਾਂ ਪੱਦ ਭ੍ਰਸ਼ਟ ਹੋ ਪਵੇਗਾ। ਲੌਕਿਕ ਬਾਪ ਦੇ ਕੋਲ ਵੀ 4-5 ਬੱਚੇ ਹੁੰਦੇ ਹਨ, ਪਰ ਉਸ ਵਿੱਚ ਜੋ ਆਗਿਆਕਾਰੀ ਹੁੰਦੇ ਹਨ ਉਹੀ ਬੱਚੇ ਪਿਆਰੇ ਲੱਗਦੇ ਹਨ। ਜੋ ਆਗਿਆਕਾਰੀ ਨਹੀਂ ਉਹ ਤਾਂ ਦੁੱਖ ਹੀ ਦੇਣਗੇ। ਹੁਣ ਤੁਸੀਂ ਬੱਚਿਆਂ ਨੂੰ ਦੋਨੋਂ ਬਾਪ ਬਹੁਤ ਵੱਡੇ ਮਿਲੇ ਹਨ, ਉਨ੍ਹਾਂ ਦੀ ਅਵਗਿਆ ਨਹੀਂ ਕਰਨੀ ਹੈ। ਅਵਗਿਆ ਕਰੋਗੇ ਤੇ ਜਨਮ - ਜਨਮਾਂਤ੍ਰ, ਕਲਪ - ਕਲਪਾਂਤ੍ਰ ਬਹੁਤ ਘੱਟ ਪੱਦ ਪਾਵੋਗੇ। ਪੁਰਸ਼ਾਰਥ ਇਵੇਂ ਕਰਨਾ ਹੈ ਜੋ ਅੰਤ ਵਿੱਚ ਇੱਕ ਹੀ ਸ਼ਿਵਬਾਬਾ ਯਾਦ ਆਏ। ਬਾਪ ਕਹਿੰਦੇ ਹਨ ਮੈਂ ਜਾਣ ਸਕਦਾ ਹਾਂ - ਹਰ ਇੱਕ ਕੀ ਪੁਰਸ਼ਾਰਥ ਕਰਦੇ ਹੈ। ਕਈ ਤਾਂ ਬਹੁਤ ਥੋੜ੍ਹਾ ਯਾਦ ਕਰਦੇ ਹਨ, ਬਾਕੀ ਤੇ ਆਪਣੇ ਮਿੱਤਰ ਸੰਬੰਧੀਆਂ ਨੂੰ ਹੀ ਯਾਦ ਕਰਦੇ ਰਹਿੰਦੇ ਹਨ। ਉਹ ਇਨਾਂ ਖੁਸ਼ੀ ਵਿੱਚ ਨਹੀਂ ਰਹਿ ਸਕਦੇ। ਉੱਚ ਪੱਦ ਪਾ ਨਾ ਸੱਕਣ।

ਤੁਹਾਡਾ ਤਾਂ ਰੋਜ਼ ਸਤਿਗੁਰੂਵਾਰ ਹੈ। ਬ੍ਰਹਿਸਪਤੀ ਦੇ ਦਿਨ ਕਾਲੇਜ਼ ਵਿੱਚ ਬੈਠਦੇ ਹਨ। ਉਹ ਹੈ ਜਿਸਮਾਨੀ ਵਿਦਿਆ। ਇਹ ਹੈ ਰੂਹਾਨੀ ਵਿਦਿਆ। ਤੁਸੀਂ ਜਾਣਦੇ ਹੋ ਸ਼ਿਵਬਾਬਾ ਸਾਡਾ ਬਾਪ, ਟੀਚਰ, ਸਤਿਗੁਰੂ ਹੈ। ਤਾਂ ਉਨ੍ਹਾਂ ਦੇ ਡਾਇਰੈਸ਼ਨ ਤੇ ਚੱਲਣਾ ਚਾਹੀਦਾ, ਤਾਂ ਹੀ ਉੱਚ ਪੱਦ ਪਾ ਸਕੋਗੇ। ਜੋ ਪੁਰਸ਼ਾਰਥੀ ਹਨ, ਉਨ੍ਹਾਂ ਦੇ ਅੰਦਰ ਬਹੁਤ ਖੁਸ਼ੀ ਰਹਿੰਦੀ ਹੈ। ਗੱਲ ਨਾ ਪੁੱਛੋਂ। ਖੁਸ਼ੀ ਹੈ ਤਾਂ ਹੋਰਾਂ ਨੂੰ ਵੀ ਖੁਸ਼ ਕਰਨ ਦਾ ਪੁਰਸ਼ਾਰਥ ਕਰਦੇ ਹਨ। ਬੱਚੀਆਂ ਵੇਖੋ ਕਿੰਨੀ ਮਿਹਨਤ ਕਰਦੀਆਂ ਰਹਿੰਦੀਆਂ ਹਨ - ਦਿਨ - ਰਾਤ ਕਿਉਂਕਿ ਇਹ ਵੰਡਰਫੁੱਲ ਗਿਆਨ ਹੈ ਨਾ। ਬਾਪਦਾਦਾ ਨੂੰ ਤਰਸ ਪੈਂਦਾ ਹੈ ਕਿ ਕਈ ਬੱਚੇ ਬੇਸਮਝੀ ਨਾਲ ਕਿੰਨਾ ਘਾਟਾ ਪਾਉਂਦੇ ਹਨ। ਦੇਹ - ਅਭਿਮਾਨ ਵਿੱਚ ਆਕੇ ਅੰਦਰ ਵਿੱਚ ਬੜਾ ਸੜਦੇ ਹਨ। ਕਰੋਧ ਵਿੱਚ ਮਨੁੱਖ ਤਾਂਬੇ ਜਿਹਾ ਲਾਲ ਹੋ ਜਾਂਦੇ ਹਨ। ਕਰੋਧ ਮਨੁੱਖ ਨੂੰ ਸਾੜਦਾ ਹੈ, ਕਾਮ ਕਾਲਾ ਬਣਾ ਦਿੰਦਾ ਹੈ। ਮੋਹ ਅਤੇ ਲੋਭ ਵਿੱਚ ਇਨਾਂ ਸੜਦੇ ਨਹੀਂ ਹਨ। ਕਰੋਧ ਵਿੱਚ ਸੜਦੇ ਹਨ। ਕਰੋਧ ਦਾ ਭੂਤ ਬਹੁਤਿਆਂ ਵਿੱਚ ਹੈ। ਕਿੰਨਾ ਲੜ੍ਹਦੇ ਹਨ। ਲੜਣ ਨਾਲ ਆਪਣਾ ਹੀ ਨੁਕਸਾਨ ਕਰ ਲੈਂਦੇ ਹਨ। ਨਿਰਾਕਾਰ ਸਾਕਾਰ ਦੋਨਾਂ ਦੀ ਅਵਗਿਆ ਕਰਦੇ ਹਨ। ਬਾਪ ਸਮਝਾਉਂਦੇ ਹਨ ਇਹ ਤਾਂ ਕਪੂਤ ਹਨ। ਮਿਹਨਤ ਕਰਨਗੇ ਤਾਂ ਉੱਚ ਪੱਦ ਪਾਉਣਗੇ। ਤਾਂ ਆਪਣੇ ਕਲਿਆਣ ਦੇ ਲਈ ਸਭ ਸੰਬੰਧ ਭੁਲਾ ਦੇਣੇ ਹਨ। ਸਿਵਾਏ ਇੱਕ ਬਾਪ ਦੇ ਕਿਸੇ ਨੂੰ ਵੀ ਯਾਦ ਨਹੀਂ ਕਰਨਾ ਹੈ। ਘਰ ਵਿੱਚ ਰਹਿੰਦੇ ਸੰਬੰਧੀਆਂ ਨੂੰ ਵੇਖਦੇ ਹੋਇਆ ਸ਼ਿਵਬਾਬਾ ਨੂੰ ਯਾਦ ਕਰਨਾ ਹੈ। ਤੁਸੀਂ ਹੋ ਸੰਗਮਯੁਗ ਤੇ, ਹੁਣ ਆਪਣੇ ਨਵੇਂ ਘਰ ਨੂੰ, ਸ਼ਾਂਤੀਧਾਮ ਨੂੰ ਯਾਦ ਕਰੋ।

ਇਹ ਤਾਂ ਬੇਹੱਦ ਦੀ ਪੜ੍ਹਾਈ ਹੈ ਨਾ। ਬਾਪ ਸਿੱਖਿਆ ਦਿੰਦੇ ਹਨ ਇਸ ਵਿੱਚ ਬੱਚਿਆਂ ਦਾ ਹੀ ਫ਼ਾਇਦਾ ਹੈ। ਕਈ ਬੱਚੇ ਆਪਣੀ ਬੇਢੰਗੀ ਚਲਣ ਨਾਲ ਮੁਫ਼ਤ ਆਪਣੇ ਨੂੰ ਨੁਕਸਾਨ ਪਹੁੰਚਾਉਂਦੇ ਹਨ। ਪੁਰਸ਼ਾਰਥ ਕਰਦੇ ਹਨ ਵਿਸ਼ਵ ਦੀ ਬਾਦਸ਼ਾਹੀ ਲੈਣ ਦੇ ਲਈ ਪਰ ਮਾਇਆ ਬਿੱਲੀ ਕੰਨ ਕੱਟ ਲੈਂਦੀ ਹੈ। ਜਨਮ ਲਿਆ ਹੈ, ਕਹਿੰਦੇ ਹਨ ਅਸੀਂ ਇਹ ਪੱਦ ਪਾਵਾਂਗੇ ਪਰ ਮਾਇਆ ਬਿੱਲੀ ਲੈਣ ਨਹੀਂ ਦੇਂਦੀ, ਤਾਂ ਪੱਦ ਭ੍ਰਸ਼ਟ ਹੋ ਜਾਂਦਾ ਹੈ। ਮਾਇਆ ਬੜੇ ਜ਼ੋਰ ਨਾਲ ਵਾਰ ਕਰ ਦਿੰਦੀ ਹੈ। ਤੁਸੀਂ ਇੱਥੇ ਆਉਂਦੇ ਹੋ ਰਾਜ ਲੈਣ ਦੇ ਲਈ। ਪਰ ਮਾਇਆ ਹੈਰਾਨ ਕਰਦੀ ਹੈ। ਬਾਪ ਨੂੰ ਤਰਸ ਪੈਂਦਾ ਹੈ ਵਿਚਾਰੇ ਉੱਚ ਪੱਦ ਪਾਉਣ ਤੇ ਚੰਗਾ ਹੈ। ਮੇਰੀ ਨਿੰਦਾ ਕਰਾਉਣ ਵਾਲੇ ਨਾ ਬਣਨ। ਸਤਿਗੁਰੂ ਦਾ ਨਿੰਦਕ ਠੋਰ ਨਾ ਪਾਏ, ਕਿਸਦੀ ਨਿੰਦਾ? ਸ਼ਿਵਬਾਬਾ ਦੀ। ਇਵੇਂ ਦੀ ਚਲਣ ਨਹੀਂ ਚਲਣੀ ਚਾਹੀਦੀ ਜੋ ਬਾਪ ਦੀ ਨਿੰਦਾ ਹੋਵੇ, ਇਸ ਵਿੱਚ ਹੰਕਾਰ ਦੀ ਗੱਲ ਨਹੀਂ। ਅੱਛਾ!

ਮਿੱਠੇ- ਮਿੱਠੇ ਸਿੱਕੀਲਧੇ ਬੱਚਿਆਂ ਪ੍ਰਤੀ ਮਾਤ - ਪਿਤਾ ਬਾਪਦਾਦਾ ਦਾ ਯਾਦ ਪਿਆਰ ਅਤੇ ਗੁੱਡਮੋਰਨਿੰਗ। ਰੂਹਾਨੀ ਬਾਪ ਦੀ ਰੂਹਾਨੀ ਬੱਚਿਆਂ ਨੂੰ ਨਮਸਤੇ।

ਧਾਰਨਾ ਲਈ ਮੁੱਖ ਸਾਰ:-
1. ਆਪਣੇ ਕਲਿਆਣ ਦੇ ਲਈ ਦੇਹ ਦੇ ਸਭ ਸੰਬੰਧ ਭੁਲਾ ਦੇਣੇ ਹਨ, ਉਸ ਵਿੱਚ ਪ੍ਰੀਤ ਨਹੀਂ ਰੱਖਣੀ ਹੈ। ਈਸ਼ਵਰ ਦੀ ਹੀ ਮੱਤ ਤੇ ਚੱਲਣਾ ਹੈ, ਆਪਣੀ ਮੱਤ ਤੇ ਨਹੀਂ, ਕੁਸੰਗ ਤੋਂ ਬਚਨਾ ਹੈ, ਈਸ਼ਵਰ ਸੰਗ ਵਿੱਚ ਰਹਿਣਾ ਹੈ।

2. ਕਰੋਧ ਬਹੁਤ ਖ਼ਰਾਬ ਹੈ, ਇਹ ਆਪਣੇ ਨੂੰ ਸਾੜਦਾ ਹੈ, ਕਰੋਧ ਦੇ ਵਸ਼ ਹੋਕੇ ਅਵਗਿਆ ਨਹੀਂ ਕਰਨੀ ਹੈ। ਖੁਸ਼ ਰਹਿਣਾ ਹੈ ਅਤੇ ਸਭਨੂੰ ਖੁਸ਼ ਕਰਨ ਦਾ ਪੁਰਸ਼ਾਰਥ ਕਰਨਾ ਹੈ।

ਵਰਦਾਨ:-
ਸਨੇਹ ਦੇ ਰਿਟਰਨ ਵਿੱਚ ਖੁਦ ਨੂੰ ਟਰਨ ਕਰ ਬਾਪ ਸਮਾਨ ਬਣਨ ਵਾਲੇ ਸੰਪੰਨ ਅਤੇ ਸੰਪੂਰਨ ਭਵ

ਸਨੇਹ ਦੀ ਨਿਸ਼ਾਨੀ ਹੈ ਉਹ ਸਨੇਹੀ ਦੀ ਕਮੀ ਦੇਖ ਨਹੀਂ ਸਕਦੇ। ਸਨੇਹੀ ਦੀ ਗਲਤੀ ਆਪਣੀ ਗਲਤੀ ਸਮਝਣਗੇ। ਬਾਪ ਜਦੋਂ ਬੱਚਿਆਂ ਦੀ ਕੋਈ ਗੱਲ ਸੁਣਦੇ ਹਨ ਤਾਂ ਸਮਝਦੇ ਹਨ ਇਹ ਮੇਰੀ ਗੱਲ ਹੈ। ਬਾਪ ਬੱਚਿਆਂ ਨੂੰ ਆਪਣੇ ਸਮਾਨ ਸੰਪੰਨ ਅਤੇ ਸੰਪੂਰਨ ਦੇਖਣਾ ਚਾਹੁੰਦੇ ਹਨ। ਇਸ ਸਨੇਹ ਦੇ ਰਿਟਰਨ ਵਿੱਚ ਖੁਦ ਨੂੰ ਟਰਨ ਕਰ ਲਵੋ। ਭਗਤ ਤਾਂ ਸਿਰ ਉਤਾਰਕਰ ਰੱਖਣ ਦੇ ਲਈ ਤਿਆਰ ਹਨ। ਤੁਸੀਂ ਸ਼ਰੀਰ ਦਾ ਸਿਰ ਨਹੀਂ ਉਤਾਰੋ। ਪਰ ਰਾਵਣ ਦਾ ਸਿਰ ਉਤਾਰ ਦਵੋ।

ਸਲੋਗਨ:-
ਆਪਣੇ ਰੂਹਾਨੀ ਵਾਈਬ੍ਰੇਸ਼ਨ ਦਵਾਰਾ ਸ਼ਕਤੀਸ਼ਾਲੀ ਵਾਯੂਮੰਡਲ ਬਣਾਉਣ ਦੀ ਸੇਵਾ ਕਰਨਾ ਸਭਤੋਂ ਸ਼੍ਰੇਸ਼ਠ ਸੇਵਾ ਹੈ।