26.10.24 Punjabi Morning Murli Om Shanti BapDada Madhuban
ਮਿੱਠੇ ਬੱਚੇ:- "ਮਿੱਠੇ
ਬੱਚੇ ਸ੍ਰਵਸ਼ਕਤੀਮਾਨ ਬਾਪ ਆਇਆ ਹੈ ਤੁਹਾਨੂੰ ਸ਼ਕਤੀ ਦੇਣ, ਜਿਨ੍ਹਾਂ ਯਾਦ ਵਿੱਚ ਰਹੋਗੇ ਉਨ੍ਹਾਂ ਸ਼ਕਤੀ
ਮਿਲਦੀ ਰਹੇਗੀ"
ਪ੍ਰਸ਼ਨ:-
ਇਸ ਡਰਾਮਾ ਵਿੱਚ
ਸਭ ਤੋਂ ਚੰਗੇ ਤੋਂ ਚੰਗਾ ਪਾਰ੍ਟ ਤੁਸੀਂ ਬੱਚਿਆਂ ਦਾ ਹੈ - ਕਿਵੇਂ?
ਉੱਤਰ:-
ਤੁਸੀਂ ਬੱਚੇ ਹੀ
ਬੇਹੱਦ ਦੇ ਬਾਪ ਦੇ ਬਣੇ ਹੋ। ਭਗਵਾਨ ਟੀਚਰ ਬਣਕੇ ਤੁਹਾਨੂੰ ਹੀ ਪੜ੍ਹਾਉਂਦੇ ਹਨ ਤਾਂ ਭਾਗਿਆਸ਼ਾਲੀ
ਹੋਏ ਨਾ। ਵਿਸ਼ਵ ਦਾ ਮਾਲਿਕ ਤੁਹਾਡਾ ਮਹਿਮਾਨ ਬਣਕੇ ਆਇਆ ਹੈ, ਉਹ ਤੁਹਾਡੇ ਸਹਿਯੋਗ ਨਾਲ ਵਿਸ਼ਵ ਦਾ
ਕਲਿਆਣ ਕਰਦੇ ਹਨ। ਤੁਸੀਂ ਬੱਚਿਆਂ ਨੇ ਬੁਲਾਇਆ ਅਤੇ ਬਾਪ ਆਇਆ, ਇਹ ਹੀ ਹੈ ਦੋ ਹੱਥ ਦੀ ਤਾਲੀ। ਹੁਣ
ਬਾਪ ਤੋਂ ਤੁਸੀਂ ਬੱਚਿਆਂ ਨੂੰ ਸਾਰੇ ਵਿਸ਼ਵ ਤੇ ਰਾਜ ਕਰਨ ਦੀ ਸ਼ਕਤੀ ਮਿਲਦੀ ਹੈ।
ਓਮ ਸ਼ਾਂਤੀ
ਮਿੱਠੇ - ਮਿੱਠੇ ਰੂਹਾਨੀ ਬੱਚੇ ਰੂਹਾਨੀ ਬਾਪ ਦੇ ਸਾਹਮਣੇ ਬੈਠੇ ਹਨ। ਸਿੱਖਿਅਕ ਦੇ ਸਾਹਮਣੇ ਵੀ ਬੈਠੇ
ਹਨ ਅਤੇ ਇਹ ਵੀ ਜਾਣਦੇ ਹਨ ਇਹ ਬਾਬਾ ਗੁਰੂ ਦੇ ਰੂਪ ਵਿੱਚ ਆਇਆ ਹੈ ਸਾਨੂੰ ਬੱਚਿਆ ਨੂੰ ਲੈ ਜਾਣ।
ਬਾਪ ਵੀ ਕਹਿੰਦੇ ਹਨ - ਹੇ ਰੂਹਾਨੀ ਬੱਚਿਓ, ਮੈਂ ਆਇਆ ਹਾਂ ਤੁਹਾਨੂੰ ਇਥੋਂ ਦੀ ਲੈ ਜਾਣ। ਇਹ ਪੁਰਾਣੀ
ਦੁਨੀਆ ਬਣ ਗਈ ਹੈ ਅਤੇ ਇਹ ਵੀ ਜਾਣਦੇ ਹੋ ਕਿ ਦੁਨੀਆਂ ਛੀ - ਛੀ ਹੈ। ਤੁਸੀਂ ਬੱਚੇ ਵੀ ਛੀ - ਛੀ ਬਣ
ਗਏ ਹੈ। ਆਪਣੇ ਨੂੰ ਆਪੇ ਹੀ ਕਹਿੰਦੇ ਹੋ ਪਤਿਤ - ਪਾਵਨ ਬਾਬਾ ਆਕੇ ਸਾਨੂੰ ਪਤਿਤਾਂ ਨੂੰ ਇਸ
ਦੁੱਖਧਾਮ ਤੋਂ ਸ਼ਾਂਤੀਧਾਮ ਵਿੱਚ ਲੈ ਜਾਓ। ਹੁਣ ਤੁਸੀਂ ਇੱਥੇ ਬੈਠੇ ਰਹਿੰਦੇ ਹੋ ਤਾਂ ਇਹ ਦਿਲ ਵਿੱਚ
ਆਉਣਾ ਚਾਹੀਦਾ। ਬਾਪ ਕਹਿੰਦੇ ਹਨ ਮੈਂ ਤੁਹਾਡੇ ਬੁਲਾਵੇ ਤੇ, ਨਿਮੰਤ੍ਰਨ ਤੇ ਆਇਆ ਹਾਂ। ਬਾਬਾ ਯਾਦ
ਦਵਾਉਂਦੇ ਹਨ ਬਰੋਬਰ ਤੁਸੀਂ ਬੁਲਾਉਂਦੇ ਸੀ ਨਾ ਆਓ। ਹੁਣ ਤੁਹਾਨੂੰ ਸਮ੍ਰਿਤੀ ਆਈ ਹੈ ਅਸੀਂ ਬੁਲਾਇਆ
ਹੈ। ਹੁਣ ਬਾਬਾ ਆਏ ਹੋਏ ਹਨ ਡਰਾਮਾ ਅਨੁਸਾਰ ਕਲਪ ਪਹਿਲੇ ਮਿਸਲ। ਉਹ ਲੋਕੀ ਪਲੈਨ ਬਣਾਉਂਦੇ ਹਨ ਨਾ।
ਇਹ ਵੀ ਸ਼ਿਵਬਾਬਾ ਦਾ ਪਲੈਨ ਹੈ। ਇਸ ਵਕ਼ਤ ਸਭਦੇ ਆਪਣੇ - ਆਪਣੇ ਪਲੈਨ ਹੈ ਨਾ। 5 ਵਰ੍ਹੇ ਦਾ ਪਲੈਨ
ਬਣਾਉਂਦੇ ਹਨ, ਉਸ ਵਿੱਚ ਇਹ - ਇਹ ਕਰਾਂਗੇ, ਗੱਲਾਂ ਵੇਖੋ ਕਿਵੇਂ ਆਕੇ ਮਿਲਦੀਆਂ ਹਨ। ਅੱਗੇ ਇਹ
ਪਲੈਨ ਆਦਿ ਨਹੀਂ ਬਣਾਉਂਦੇ ਸੀ, ਹੁਣ ਪਲੈਨ ਬਣਾਉਂਦੇ ਰਹਿੰਦੇ ਹਨ। ਤੁਸੀਂ ਬੱਚੇ ਜਾਣਦੇ ਹੋ ਸਾਡੇ
ਬਾਬਾ ਦਾ ਪਲੈਨ ਇਹ ਹੈ। ਡਰਾਮਾ ਦੇ ਪਲੈਨ ਅਨੁਸਾਰ 5 ਹਜ਼ਾਰ ਵਰ੍ਹੇ ਪਹਿਲਾਂ ਮੈਂ ਇਹ ਪਲੈਨ ਬਣਾਇਆ
ਸੀ। ਤੁਸੀਂ ਮਿੱਠੇ - ਮਿੱਠੇ ਬੱਚੇ ਜੋ ਇੱਥੇ ਬਹੁਤ ਦੁੱਖੀ ਹੋ ਗਏ ਹੋ, ਵੈਸ਼ਾਲਿਆ ਵਿੱਚ ਪਏ ਹੋ,
ਹੁਣ ਮੈਂ ਆਇਆ ਹਾਂ ਤੁਹਾਨੂੰ ਸ਼ਿਵਾਲੇ ਵਿੱਚ ਲੈ ਜਾਣ। ਉਹ ਸ਼ਾਂਤੀਧਾਮ ਹੈ ਨਿਰਾਕਾਰ ਸ਼ਿਵਾਲਾ ਅਤੇ
ਸੁੱਖਧਾਮ ਹੈ ਸਾਕਾਰੀ ਸ਼ਿਵਾਲਾ। ਤਾਂ ਇਸ ਵਕ਼ਤ ਬਾਪ ਤੁਸੀਂ ਬੱਚਿਆਂ ਨੂੰ ਰਿਫ੍ਰੇਸ਼ ਕਰ ਰਹੇ ਹਨ।
ਤੁਸੀਂ ਬਾਪ ਦੇ ਸੱਮੁਖ ਬੈਠੇ ਹੋ ਨਾ। ਬੁੱਧੀ ਵਿੱਚ ਨਿਸ਼ਚੈ ਤਾਂ ਹੈ ਬਾਬਾ ਆਇਆ ਹੋਇਆ ਹੈ। "ਬਾਬਾ"
ਅੱਖਰ ਬਹੁਤ ਮਿੱਠਾ ਹੈ। ਇਹ ਵੀ ਜਾਣਦੇ ਹੋ ਅਸੀਂ ਆਤਮਾਵਾਂ ਉਸ ਬਾਪ ਦੇ ਬੱਚੇ ਹਾਂ ਫੇਰ ਪਾਰ੍ਟ
ਵਜਾਉਣ ਦੇ ਲਈ ਇਸ ਬਾਬਾ ਦੇ ਬਣਦੇ ਹਾਂ। ਕਿੰਨਾ ਵਕ਼ਤ ਤੁਹਾਨੂੰ ਲੌਕਿਕ ਬਾਬੇ ਮਿਲੇ ਹਨ? ਸਤਿਯੁਗ
ਤੋਂ ਲੈਕੇ ਸੁੱਖ ਅਤੇ ਦੁੱਖ ਦਾ ਪਾਰ੍ਟ ਵਜਾਇਆ ਹੈ। ਹੁਣ ਤੁਸੀਂ ਜਾਣਦੇ ਹੋ ਸਾਡਾ ਦੁੱਖ ਦਾ ਪਾਰ੍ਟ
ਪੂਰਾ ਹੁੰਦਾ ਹੈ, ਸੁੱਖ ਦਾ ਪਾਰ੍ਟ ਵੀ 21 ਜਨਮ ਵਜਾਇਆ ਹੈ। ਫੇਰ ਅੱਧਾਕਲਪ ਦੁੱਖ ਦਾ ਪਾਰ੍ਟ ਵਜਾਇਆ।
ਬਾਬਾ ਨੇ ਤੁਹਾਨੂੰ ਸਮ੍ਰਿਤੀ ਦਵਾਈ ਹੈ, ਬਾਬਾ ਪੁੱਛਦੇ ਹਨ ਬਰੋਬਰ ਇਵੇਂ ਹੈ ਨਾ। ਹੁਣ ਫੇਰ ਤੁਹਾਨੂੰ
ਅੱਧਾਕਲਪ ਸੁੱਖ ਦਾ ਪਾਰ੍ਟ ਵਜਾਉਣਾ ਹੈ। ਇਸ ਗਿਆਨ ਨਾਲ ਤੁਹਾਡੀ ਆਤਮਾ ਭਰਪੂਰ ਰਹਿੰਦੀ ਹੈ ਫੇਰ ਖ਼ਾਲੀ
ਹੋ ਜਾਂਦੀ ਹੈ। ਫੇਰ ਬਾਪ ਭਰਪੂਰ ਕਰਦੇ ਹਨ, ਤੁਹਾਡੇ ਗਲੇ ਵਿੱਚ ਵਿਜੈ ਮਾਲਾ ਪਈ ਹੈ। ਗਲੇ ਵਿੱਚ
ਗਿਆਨ ਦੀ ਮਾਲਾ ਹੈ। ਬਰੋਬਰ ਅਸੀਂ ਚੱਕਰ ਲਗਾਉਂਦੇ ਰਹਿੰਦੇ ਹਾਂ। ਸਤਿਯੁਗ, ਤ੍ਰੇਤਾ, ਦੁਵਾਪਰ,
ਕਲਯੁੱਗ ਫੇਰ ਆਉਂਦੇ ਹਨ ਇਸ ਸਵੀਟ ਸੰਗਮ ਵਿੱਚ। ਇਨ੍ਹਾਂ ਨੂੰ ਸਵੀਟ ਕਹਾਂਗੇ। ਸ਼ਾਂਤੀਧਾਮ ਕੋਈ ਸਵੀਟ
ਨਹੀਂ ਹੈ। ਸਭ ਤੋਂ ਸਵੀਟ ਹੈ ਪੁਰਸ਼ੋਤਮ ਕਲਿਆਣਕਾਰੀ ਸੰਗਮਯੁੱਗ। ਡਰਾਮਾ ਵਿੱਚ ਤੁਹਾਡਾ ਚੰਗੇ ਤੋਂ
ਚੰਗਾ ਪਾਰ੍ਟ ਹੈ। ਤੁਸੀਂ ਕਿੰਨੇ ਲੱਕੀ ਹੋ। ਬੇਹੱਦ ਦੇ ਬਾਪ ਦੇ ਤੁਸੀਂ ਬਣੇ ਹੋ। ਉਹ ਆਕੇ ਤੁਸੀਂ
ਬੱਚਿਆਂ ਨੂੰ ਪੜ੍ਹਾਉਂਦੇ ਹਨ। ਕਿੰਨੀ ਉੱਚ, ਕਿੰਨੀ ਸਹਿਜ ਪੜ੍ਹਾਈ ਹੈ। ਕਿੰਨਾ ਤੁਸੀਂ ਧੰਨਵਾਨ ਬਣਦੇ
ਹੋ, ਇਸ ਵਿੱਚ ਕੋਈ ਮਿਹਨਤ ਨਹੀਂ ਕਰਨੀ ਪੈਂਦੀ। ਡਾਕ੍ਟਰ, ਇੰਜੀਨੀਅਰ, ਆਦਿ ਕਿੰਨੀ ਮਿਹਨਤ ਕਰਦੇ ਹਨ,
ਤੁਹਾਨੂੰ ਤਾਂ ਵਰਸਾ ਮਿਲਦਾ ਹੈ, ਬਾਪ ਦੀ ਕਮਾਈ ਤੇ ਬੱਚੇ ਦਾ ਹੱਕ ਹੁੰਦਾ ਹੈ ਨਾ। ਤੁਸੀਂ ਇਹ
ਪੜ੍ਹਕੇ 21 ਜਨਮਾਂ ਦੀ ਸੱਚੀ ਕਮਾਈ ਕਰਦੇ ਹੋ। ਉੱਥੇ ਤੁਹਾਨੂੰ ਕੋਈ ਘਾਟਾ ਨਹੀਂ ਪੈਂਦਾ ਹੈ ਜੋ ਬਾਪ
ਨੂੰ ਯਾਦ ਕਰਨਾ ਪਵੇ, ਇਸਨੂੰ ਹੀ ਅਜਪਾਜਾਪ ਕਿਹਾ ਜਾਂਦਾ ਹੈ।
ਤੁਸੀਂ ਜਾਣਦੇ ਹੋ ਬਾਬਾ
ਆਇਆ ਹੋਇਆ ਹੈ। ਬਾਪ ਵੀ ਕਹਿੰਦੇ ਹਨ ਮੈਂ ਆਇਆ ਹਾਂ, ਦੋਵੇਂ ਹੱਥਾਂ ਦੀ ਤਾਲੀ ਵੱਜੇਗੀ ਨਾ। ਬਾਪ
ਕਹਿੰਦੇ ਹਨ ਮੈਨੂੰ ਯਾਦ ਕਰੋ ਤਾਂ ਜਨਮ - ਜਨਮਾਂਤ੍ਰ ਦੇ ਪਾਪ ਭਸਮ ਹੋ ਜਾਣਗੇ। 5 ਵਿਕਾਰਾਂ ਰੂਪੀ
ਰਾਵਣ ਨੇ ਤੁਹਾਨੂੰ ਪਾਪ ਆਤਮਾ ਬਣਾਇਆ ਹੈ ਫੇਰ ਪੁੰਨ ਆਤਮਾ ਵੀ ਬਣਨਾ ਹੈ, ਇਹ ਬੁੱਧੀ ਵਿੱਚ ਆਉਣਾ
ਚਾਹੀਦਾ ਹੈ। ਅਸੀਂ ਬਾਪ ਦੀ ਯਾਦ ਨਾਲ ਪਵਿੱਤਰ ਬਣਕੇ ਫੇਰ ਘਰ ਜਾਵਾਂਗੇ, ਬਾਪ ਦੇ ਨਾਲ। ਫੇਰ ਇਹ
ਪੜ੍ਹਾਈ ਨਾਲ ਸਾਨੂੰ ਮਾਈਟ ਮਿਲਦੀ ਹੈ। ਦੇਵੀ - ਦੇਵਤਾ ਧਰਮ ਦੇ ਲਈ ਕਿਹਾ ਜਾਂਦਾ ਹੈ ਰਿਲੀਜਨ ਇਜ
ਮਾਈਟ। ਬਾਪ ਤਾਂ ਹੈ ਸ੍ਰਵਸ਼ਕਤੀਮਾਨ। ਤੇ ਬਾਬਾ ਕੋਲੋਂ ਸਾਨੂੰ ਵਿਸ਼ਵ ਵਿੱਚ ਸ਼ਾਂਤੀ ਸਥਾਪਨ ਕਰਨ ਦੀ
ਤਾਕ਼ਤ ਮਿਲਦੀ ਹੈ। ਉਹ ਬਾਦਸ਼ਾਹੀ ਸਾਡੇ ਕੋਲੋਂ ਕੋਈ ਖੋਹ ਨਾ ਸਕੇ। ਇੰਨੀ ਤਾਕ਼ਤ ਮਿਲਦੀ ਹੈ। ਰਾਜਾਵਾਂ
ਦੇ ਹੱਥ ਵਿੱਚ ਵੇਖੋ ਕਿੰਨੀ ਤਾਕ਼ਤ ਆ ਜਾਂਦੀ ਹੈ। ਕਿੰਨਾ ਉਨ੍ਹਾਂ ਤੋਂ ਡਰਦੇ ਹਨ। ਇੱਕ ਰਾਜਾ ਦੀ
ਕਿੰਨੀ ਪ੍ਰਜਾ, ਲਸ਼੍ਕਰ ਆਦਿ ਹੁੰਦਾ ਹੈ ਪਰ ਉਹ ਹੈ ਅਲਪਕਾਲ ਦੀ ਤਾਕ਼ਤ। ਇਹ ਫਿਰ ਹੈ 21 ਜਨਮਾਂ ਦੀ
ਤਾਕ਼ਤ। ਹੁਣ ਤੁਸੀਂ ਜਾਣਦੇ ਹੋ ਸਾਨੂੰ ਸ੍ਰਵਸ਼ਕਤੀਮਾਨ ਬਾਪ ਤੋਂ ਤਾਕ਼ਤ ਮਿਲਦੀ ਹੈ ਵਿਸ਼ਵ ਤੇ ਰਾਜ
ਕਰਨ ਦੀ। ਲਵ ਤਾਂ ਰਹਿੰਦਾ ਹੈ ਨਾ। ਦੇਵਤਾ ਪ੍ਰੈਕਟੀਕਲ ਵਿੱਚ ਨਹੀਂ ਹਨ ਤਾਂ ਵੀ ਕਿੰਨਾ ਲਵ ਰਹਿੰਦਾ
ਹੈ। ਜਦੋਂ ਸਮੁੱਖ ਹੋਣਗੇ ਤਾਂ ਪ੍ਰਜਾ ਦਾ ਕਿੰਨਾ ਲਵ ਹੋਵੇਗਾ। ਯਾਦ ਦੀ ਯਾਤਰਾ ਨਾਲ ਇਹ ਸਭ ਤੁਸੀਂ
ਤਾਕ਼ਤ ਲੈ ਰਹੇ ਹੋ। ਇਹ ਗੱਲਾਂ ਭੁੱਲੋ ਨਹੀਂ। ਯਾਦ ਕਰਦੇ - ਕਰਦੇ ਤੁਸੀਂ ਬਹੁਤ ਤਾਕ਼ਤ ਵਾਲੇ ਬਣ
ਜਾਂਦੇ ਹੋ। ਸ੍ਰਵਸ਼ਕਤੀਮਾਨ ਹੋਰ ਕਿਸੇ ਨੂੰ ਨਹੀਂ ਕਿਹਾ ਜਾਂਦਾ ਹੈ। ਸਭਨੂੰ ਸ਼ਕਤੀ ਮਿਲਦੀ ਹੈ, ਇਸ
ਵਕ਼ਤ ਕਿਸੇ ਵਿੱਚ ਸ਼ਕਤੀ ਨਹੀਂ ਹੈ, ਸਭ ਤਮੋਪ੍ਰਧਾਨ ਹਨ। ਫੇਰ ਸਾਰੀਆਂ ਆਤਮਾਵਾਂ ਨੂੰ ਇੱਕ ਤੋਂ ਹੀ
ਸ਼ਕਤੀ ਮਿਲ ਜਾਂਦੀ ਹੈ ਫੇਰ ਆਪਣੀ ਰਾਜਧਾਨੀ ਵਿੱਚ ਆਕੇ ਆਪਣਾ - ਆਪਣਾ ਪਾਰ੍ਟ ਵਜਾਉਂਦੇ ਹਨ। ਆਪਣਾ
ਹਿਸਾਬ - ਕਿਤਾਬ ਚੁਕਤੂ ਕਰ ਫੇਰ ਇਵੇਂ ਹੀ ਨੰਬਰਵਾਰ ਸ਼ਕਤੀਵਾਨ ਬਣਦੇ ਹਨ। ਪਹਿਲੇ ਨੰਬਰ ਵਿੱਚ ਹੈ
ਇਨ੍ਹਾਂ ਦੇਵਤਾਵਾਂ ਵਿੱਚ ਸ਼ਕਤੀ। ਇਹ ਲਕਸ਼ਮੀ - ਨਾਰਾਇਣ ਬਰੋਬਰ ਸਾਰੇ ਵਿਸ਼ਵ ਦੇ ਮਾਲਿਕ ਸੀ ਨਾ।
ਤੁਹਾਡੀ ਬੁੱਧੀ ਵਿੱਚ ਸਾਰੀ ਸ੍ਰਿਸ਼ਟੀ ਦਾ ਚੱਕਰ ਹੈ। ਜਿਵੇਂ ਤੁਹਾਡੀ ਆਤਮਾ ਵਿੱਚ ਇਹ ਨਾਲੇਜ਼ ਹੈ,
ਉਵੇਂ ਬਾਬਾ ਦੀ ਆਤਮਾ ਵਿੱਚ ਵੀ ਸਾਰੀ ਨਾਲੇਜ਼ ਹੈ। ਹੁਣ ਤੁਹਾਨੂੰ ਗਿਆਨ ਦੇ ਰਹੇ ਹਨ। ਡਰਾਮਾ ਵਿੱਚ
ਪਾਰ੍ਟ ਭਰਿਆ ਹੋਇਆ ਹੈ ਜੋ ਰਿਪੀਟ ਹੁੰਦਾ ਰਹਿੰਦਾ ਹੈ। ਫੇਰ ਉਹ ਪਾਰ੍ਟ 5 ਹਜ਼ਾਰ ਵਰ੍ਹੇ ਦੇ ਬਾਦ
ਰਿਪੀਟ ਹੋਵੇਗਾ। ਇਹ ਵੀ ਤੁਸੀਂ ਬੱਚੇ ਜਾਣਦੇ ਹੋ। ਤੁਸੀਂ ਸਤਿਯੁਗ ਵਿੱਚ ਰਾਜ ਕਰਦੇ ਹੋ ਤਾਂ ਬਾਪ
ਰਿਟਾਇਰ ਲਾਇਫ਼ ਵਿੱਚ ਰਹਿੰਦੇ ਹਨ ਫੇਰ ਕਦੋਂ ਸ੍ਟੇਜ ਵਿੱਚ ਆਉਂਦੇ ਹਨ? ਜਦੋਂ ਤੁਸੀਂ ਦੁੱਖੀ ਹੁੰਦੇ
ਹੋ। ਤੁਸੀਂ ਜਾਣਦੇ ਹੋ ਉਨ੍ਹਾਂ ਦੇ ਅੰਦਰ ਸਾਰਾ ਰਿਕਾਰਡ ਭਰਿਆ ਹੋਇਆ ਹੈ। ਕਿੰਨੀ ਛੋਟੀ ਆਤਮਾ ਹੈ,
ਉਸ ਵਿੱਚ ਕਿੰਨੀ ਸਮਝ ਰਹਿੰਦੀ ਹੈ। ਬਾਪ ਆਕੇ ਕਿੰਨੀ ਸਮਝ ਦੇਂਦੇ ਹਨ। ਫੇਰ ਉੱਥੇ ਸਤਿਯੁਗ ਵਿੱਚ ਇਹ
ਸਭ ਭੁੱਲ ਜਾਂਦੇ ਹੋ। ਸਤਿਯੁਗ ਵਿੱਚ ਤਾਂ ਤੁਹਾਨੂੰ ਇਹ ਨਾਲੇਜ਼ ਹੁੰਦੀ ਨਹੀਂ। ਉੱਥੇ ਤੁਸੀਂ ਸੁੱਖ
ਭੋਗਦੇ ਰਹਿੰਦੇ ਹੋ। ਇਹ ਵੀ ਹੁਣ ਤੁਸੀਂ ਸਮਝਦੇ ਹੋ, ਸਤਿਯੁਗ ਵਿੱਚ ਅਸੀਂ ਹੀ ਸੋ ਦੇਵਤਾ ਬਣ ਸੁੱਖ
ਭੋਗਦੇ ਹਾਂ। ਹੁਣ ਅਸੀਂ ਸੋ ਬ੍ਰਾਹਮਣ ਹਾਂ। ਫੇਰ ਸੋ ਦੇਵਤਾ ਬਣ ਰਹੇ ਹਾਂ। ਇਹ ਗਿਆਨ ਬੁੱਧੀ ਵਿੱਚ
ਚੰਗੀ ਤਰ੍ਹਾਂ ਧਾਰਨ ਕਰਨਾ ਹੈ। ਕਿਸੇ ਨੂੰ ਸਮਝਾਉਣ ਵਿੱਚ ਖੁਸ਼ੀ ਹੁੰਦੀ ਹੈ ਨਾ। ਤੁਸੀਂ ਜਿਵੇਂ
ਪ੍ਰਾਣ ਦਾਨ ਦਿੰਦੇ ਹੋ। ਕਹਿੰਦੇ ਹਨ ਨਾ ਕਾਲ ਆਕੇ ਸਭਨੂੰ ਲੈ ਜਾਂਦਾ ਹੈ। ਕਾਲ ਆਦਿ ਕੋਈ ਹੈ ਨਹੀਂ।
ਇਹ ਤਾਂ ਬਣਿਆ - ਬਣਾਇਆ ਡਰਾਮਾ ਹੈ। ਆਤਮਾ ਕਹਿੰਦੀ ਹੈ ਮੈਂ ਇੱਕ ਸ਼ਰੀਰ ਛੱਡ ਚੱਲ ਜਾਂਦੀ ਹਾਂ ਫੇਰ
ਦੂਜਾ ਲੈਂਦੀ ਹਾਂ। ਮੈਨੂੰ ਕੋਈ ਕਾਲ ਨਹੀਂ ਖਾਂਦਾ। ਆਤਮਾ ਨੂੰ ਫੀਲਿੰਗ ਆਉਂਦੀ ਹੈ। ਆਤਮਾ ਜਦੋਂ
ਗਰ੍ਭ ਵਿੱਚ ਰਹਿੰਦੀ ਹੈ ਤਾਂ ਸਾਖਸ਼ਤਕਾਰ ਕਰ ਦੁੱਖ ਭੋਗਦੀ ਹੈ। ਅੰਦਰ ਸਜ਼ਾ ਭੋਗਦੀ ਹੈ ਇਸਲਈ ਉਸਨੂੰ
ਕਿਹਾ ਜਾਂਦਾ ਹੈ ਗਰ੍ਭ ਜੇਲ੍ਹ। ਕਿੰਨਾ ਇਹ ਵੰਡਰਫੁੱਲ ਡਰਾਮਾ ਬਣਿਆ ਹੋਇਆ ਹੈ। ਗਰ੍ਭ ਜੇਲ੍ਹ ਵਿੱਚ
ਸਜਾਵਾਂ ਖਾਂਦੇ ਆਪਣਾ ਸਾਖਸ਼ਤਕਾਰ ਕਰਦੇ ਰਹਿੰਦੇ ਹਨ। ਸਜ਼ਾ ਕਿਉਂ ਮਿਲੀ? ਸਾਖਸ਼ਤਕਾਰ ਤਾਂ ਕਰਾਉਣਗੇ
ਨਾ - ਇਹ - ਇਹ ਬੇਕਾਇਦੇ ਕੰਮ ਕੀਤਾ ਹੈ, ਇਨ੍ਹਾਂ ਨੂੰ ਦੁੱਖ ਦਿੱਤਾ ਹੈ। ਉੱਥੇ ਸਭ ਸਾਖਸ਼ਤਕਾਰ
ਹੁੰਦੇ ਹਨ ਫੇਰ ਵੀ ਬਾਹਰ ਆਕੇ ਪਾਪ ਆਤਮਾ ਬਣ ਜਾਂਦੇ ਹਨ। ਸਭ ਪਾਪ ਭਸਮ ਕਿਵੇਂ ਹੋਣਗੇ? ਉਹ ਤਾਂ
ਬੱਚਿਆਂ ਨੂੰ ਸਮਝਾਇਆ ਹੈ - ਇਸ ਯਾਦ ਦੀ ਯਾਤਰਾ ਨਾਲ ਅਤੇ ਸਵਦਰ੍ਸ਼ਨ ਚੱਕਰ ਫ਼ਿਰਾਉਣ ਨਾਲ ਤੁਹਾਡੇ
ਪਾਪ ਕੱਟਦੇ ਹਨ। ਬਾਪ ਕਹਿੰਦੇ ਵੀ ਹਨ - ਮਿੱਠੇ - ਮਿੱਠੇ ਸਵਦਰ੍ਸ਼ਨ ਚੱਕਰਧਾਰੀ ਬੱਚਿਓ, ਤੁਸੀਂ 84
ਦਾ ਇਹ ਸਵਦਰ੍ਸ਼ਨ ਚੱਕਰ ਫਿਰਾਵੋਗੇ ਤਾਂ ਤੁਹਾਡੇ ਜਨਮ - ਜਨਮਾਂਤ੍ਰ ਦੇ ਪਾਪ ਕੱਟ ਜਾਣਗੇ। ਚੱਕਰ ਨੂੰ
ਵੀ ਯਾਦ ਕਰਨਾ ਹੈ, ਕਿਸ ਨੇ ਇਹ ਗਿਆਨ ਦਿੱਤਾ, ਉਸ ਨੂੰ ਵੀ ਯਾਦ ਕਰਨਾ ਹੈ। ਬਾਬਾ ਸਾਨੂੰ ਸਵਦਰ੍ਸ਼ਨ
ਚੱਕਰਧਾਰੀ ਬਣਾ ਰਹੇ ਹਨ। ਬਣਾਉਂਦੇ ਤਾਂ ਹਨ ਪਰ ਫੇਰ ਰੋਜ਼ - ਰੋਜ਼ ਨਵੇਂ ਆਉਂਦੇ ਹਨ ਤਾਂ ਉਨ੍ਹਾਂ
ਨੂੰ ਰਿਫ੍ਰੇਸ਼ ਕਰਨਾ ਹੁੰਦਾ ਹੈ। ਤੁਹਾਨੂੰ ਸਾਰਾ ਗਿਆਨ ਮਿਲਿਆ ਹੈ, ਹੁਣ ਤੁਸੀਂ ਜਾਣਦੇ ਹੋ ਅਸੀਂ
ਇੱਥੇ ਆਏ ਹਾਂ ਪਾਰ੍ਟ ਵਜਾਉਣ। 84 ਦਾ ਚੱਕਰ ਲਗਾਇਆ ਹੁਣ ਫੇਰ ਵਾਪਿਸ ਜਾਣਾ ਹੈ। ਇਵੇਂ ਚੱਕਰ
ਫ਼ਿਰਾਉਂਦੇ ਰਹਿੰਦੇ ਹੋ? ਬਾਪ ਜਾਣਦੇ ਹਨ ਬੱਚੇ ਬਹੁਤ ਭੁੱਲ ਜਾਂਦੇ ਹਨ। ਚੱਕਰ ਫ਼ਿਰਾਉਣ ਵਿੱਚ ਕੋਈ
ਤਕਲੀਫ਼ ਨਹੀਂ ਹੈ, ਫ਼ੁਰਸਤ ਤਾਂ ਬਹੁਤ ਮਿਲਦੀ ਹੈ। ਪਿਛਾੜੀ ਵਿੱਚ ਤੁਹਾਡੀ ਇਹ ਸਵਦਰ੍ਸ਼ਨ ਚੱਕਰਧਾਰੀ
ਦੀ ਅਵਸਥਾ ਰਹੇਗੀ। ਤੁਹਾਨੂੰ ਇਵੇਂ ਬਣਨਾ ਹੈ। ਸੰਨਿਆਸੀ ਲੋਕੀਂ ਤਾਂ ਇਹ ਸਿੱਖਿਆ ਦੇ ਨਹੀਂ ਸਕਦੇ।
ਸਵਦਰ੍ਸ਼ਨ ਚੱਕਰ ਤਾਂ ਆਪ ਗੁਰੂ ਲੋਕ ਹੀ ਜਾਣਦੇ ਨਹੀਂ ਹਨ। ਉਹ ਤਾਂ ਸਿਰਫ਼ ਕਹਿਣਗੇ ਚੱਲੋ ਗੰਗਾ ਜੀ
ਤੇ। ਕਿੰਨੇ ਇਸ਼ਨਾਨ ਕਰਦੇ ਹਨ! ਬਹੁਤ ਇਸ਼ਨਾਨ ਕਰਨ ਨਾਲ ਗੁਰੂਆਂ ਦੀ ਆਮਦਨੀ ਹੁੰਦੀ ਹੈ। ਘੜੀ - ਘੜੀ
ਯਾਤਰਾ ਤੇ ਜਾਂਦੇ ਹਨ। ਹੁਣ ਉਸ ਯਾਤਰਾ ਤੇ ਇਸ ਯਾਤਰਾ ਵਿੱਚ ਫ਼ਰਕ ਵੇਖੋ ਕਿੰਨਾ ਹੈ। ਇਹ ਯਾਤਰਾ ਉਹ
ਸਭ ਯਾਤਰਾਵਾਂ ਛੁਡਾ ਦਿੰਦੀ ਹੈ ਇਹ ਯਾਤਰਾ ਕਿੰਨੀ ਸਹਿਜ ਹੈ। ਚੱਕਰ ਵੀ ਫ਼ਿਰਾਓ। ਗੀਤ ਵੀ ਹੈ ਨਾ -
ਚਾਰੇ ਪਾਸੇ ਲਾਏ ਫ਼ੇਰੇ ਫੇਰ ਵੀ ਹਰ ਵਕ਼ਤ ਦੂਰ ਰਹੇ। ਬੇਹੱਦ ਦੇ ਬਾਪ ਤੋਂ ਦੂਰ ਰਹੇ। ਇਹ ਤੁਹਾਨੂੰ
ਮਹਿਸੂਸਤਾ ਆਉਂਦੀ ਹੈ ਨਾ। ਉਹ ਲੋਕੀ ਇਸ ਅਰ੍ਥ ਨੂੰ ਨਹੀਂ ਜਾਣਦੇ। ਹੁਣ ਤੁਸੀਂ ਜਾਣਦੇ ਹੋ ਬਹੁਤ
ਫ਼ੇਰੇ ਲਗਾਉਂਦੇ ਰਹੇ। ਹੁਣ ਇਨ੍ਹਾਂ ਫੇਰਿਆ ਤੋਂ ਤੁਸੀਂ ਛੁੱਟ ਗਏ ਹੋ। ਫ਼ੇਰੇ ਲਾਉਂਦੇ ਕੋਈ ਨਜ਼ਦੀਕ
ਨਹੀਂ ਆਏ ਹੋ ਹੋਰ ਹੀ ਦੂਰ ਹੁੰਦੇ ਗਏ।
ਹੁਣ ਡਰਾਮਾ ਪਲੈਨ
ਅਨੁਸਾਰ ਬਾਪ ਨੂੰ ਹੀ ਆਉਣਾ ਪੈਂਦਾ ਹੈ, ਸਭਨੂੰ ਨਾਲ ਲੈ ਜਾਣ। ਬਾਪ ਕਹਿੰਦੇ ਹਨ ਮੇਰੀ ਮੱਤ ਤੇ
ਤੁਹਾਨੂੰ ਚੱਲਣਾ ਹੀ ਹੈ, ਪਵਿੱਤਰ ਬਣਨਾ ਹੈ। ਇਸ ਦੁਨੀਆਂ ਨੂੰ ਵੇਖਦੇ ਹੋਇਆ ਨਹੀਂ ਵੇਖਣਾ ਹੈ। ਜਦੋਂ
ਤੱਕ ਨਵਾਂ ਮਕਾਨ ਬਣਕੇ ਤਿਆਰ ਹੋ ਜਾਵੇ ਉਦੋਂ ਤੱਕ ਪੁਰਾਣੇ ਵਿੱਚ ਰਹਿਣਾ ਪੈਂਦਾ ਹੈ। ਬਾਪ ਸੰਗਮ
ਵਿੱਚ ਹੀ ਆਉਂਦੇ ਹਨ ਵਰਸਾ ਦੇਣ। ਬੇਹੱਦ ਦੇ ਬਾਪ ਦਾ ਹੈ ਬੇਹੱਦ ਦਾ ਵਰਸਾ। ਬੱਚੇ ਜਾਣਦੇ ਹਨ ਬਾਪ
ਦਾ ਵਰਸਾ ਸਾਡਾ ਹੈ। ਉਸ ਖੁਸ਼ੀ ਵਿੱਚ ਰਹਿੰਦੇ ਹਨ। ਆਪਣੀ ਕਮਾਈ ਵੀ ਕਰਦੇ ਹਨ ਅਤੇ ਬਾਪ ਦਾ ਵਰਸਾ ਵੀ
ਮਿਲਦਾ ਹੈ। ਤੁਹਾਨੂੰ ਤਾਂ ਵਰਸਾ ਹੀ ਮਿਲਦਾ ਹੈ। ਉੱਥੇ ਤੁਹਾਨੂੰ ਪਤਾ ਨਹੀਂ ਪਵੇਗਾ ਸ੍ਵਰਗ ਦਾ ਵਰਸਾ
ਸਾਨੂੰ ਕਿਵੇਂ ਮਿਲਿਆ। ਉੱਥੇ ਤਾਂ ਤੁਹਾਡੀ ਲਾਇਫ ਬਹੁਤ ਸੁੱਖੀ ਰਹਿੰਦੀ ਹੈ ਕਿਉਂਕਿ ਤੁਸੀਂ ਬਾਪ
ਨੂੰ ਯਾਦ ਕਰ ਮਾਈਟ ਲੈਂਦੇ ਹੋ। ਪਾਪ ਕੱਟਣ ਵਾਲਾ ਪਤਿਤ - ਪਾਵਨ ਇੱਕ ਹੀ ਬਾਪ ਹੈ। ਬਾਪ ਨੂੰ ਯਾਦ
ਕਰਨ ਅਤੇ ਸਵਦਰ੍ਸ਼ਨ ਚੱਕਰ ਨੂੰ ਫ਼ਿਰਾਉਣ ਨਾਲ ਹੀ ਤੁਹਾਡੇ ਪਾਪ ਕੱਟਦੇ ਹਨ। ਇਹ ਚੰਗੀ ਤਰ੍ਹਾਂ ਨੋਟ
ਕਰੋ। ਇਹੀ ਸਮਝਾਉਣਾ ਬਸ ਹੈ। ਅੱਗੇ ਚੱਲ ਤੁਹਾਨੂੰ ਤੀਕ - ਤੀਕ ਨਹੀਂ ਕਰਨੀ ਪਵੇਗੀ। ਇੱਕ ਇਸ਼ਾਰਾ ਹੀ
ਬਸ ਹੈ। ਬੇਹੱਦ ਦੇ ਬਾਪ ਨੂੰ ਯਾਦ ਕਰੋ ਤਾਂ ਤੁਹਾਡੇ ਪਾਪ ਕੱਟ ਜਾਣਗੇ। ਤੁਸੀਂ ਨਰ ਤੋਂ ਨਾਰਾਇਣ,
ਨਾਰੀ ਤੋਂ ਲਕਸ਼ਮੀ ਬਣਨ ਆਉਂਦੇ ਹੋ। ਇਹ ਤਾਂ ਯਾਦ ਹੈ ਨਾ। ਹੋਰ ਕੋਈ ਦੀ ਵੀ ਬੁੱਧੀ ਵਿੱਚ ਇਹ ਗੱਲ
ਨਹੀਂ ਆਉਂਦੀ। ਇੱਥੇ ਤੁਸੀਂ ਆਉਂਦੇ ਹੋ, ਬੁੱਧੀ ਵਿੱਚ ਹੈ ਅਸੀਂ ਜਾਂਦੇ ਹਾਂ ਬਾਪਦਾਦਾ ਦੇ ਕੋਲ।
ਉਨ੍ਹਾਂ ਕੋਲੋਂ ਨਵੀਂ ਦੁਨੀਆਂ ਸ੍ਵਰਗ ਦਾ ਵਰਸਾ ਲੈਣ।
ਬਾਪ ਕਹਿੰਦੇ ਹਨ
ਸਵਦਰ੍ਸ਼ਨ ਚੱਕਰਧਾਰੀ ਬਣਨ ਨਾਲ ਤੁਹਾਡੇ ਵਿਕਰਮ ਵਿਨਾਸ਼ ਹੋ ਜਾਣਗੇ। ਹੁਣ ਜੋ ਤੁਹਾਡੀ ਜੀਵਨ ਹੀਰੇ
ਜਿਹੀ ਬਣਾਉਂਦੇ ਹਨ ਉਸ ਨੂੰ ਵੇਖੋ। ਇਹ ਵੀ ਤੁਸੀਂ ਸਮਝਦੇ ਹੋ - ਇਸ ਵਿੱਚ ਵੇਖਣ ਦੀ ਕੋਈ ਗੱਲ ਨਹੀਂ।
ਇਹ ਤੁਸੀਂ ਦਿਵਯ ਦ੍ਰਿਸ਼ਟੀ ਦੁਆਰਾ ਜਾਣਦੇ ਹੋ। ਆਤਮਾ ਹੀ ਪੜ੍ਹਦੀ ਹੈ ਇਸ ਸ਼ਰੀਰ ਦੁਆਰਾ - ਇਹ ਗਿਆਨ
ਹੁਣ ਮਿਲਿਆ ਹੈ। ਅਸੀਂ ਜੋ ਕਰਮ ਕਰਦੇ ਹਾਂ, ਆਤਮਾ ਹੀ ਸ਼ਰੀਰ ਲੈਕੇ ਕਰਮ ਕਰਦੀ ਹੈ। ਬਾਬਾ ਨੂੰ ਵੀ
ਪੜ੍ਹਾਉਣਾ ਹੈ, ਉਨ੍ਹਾਂ ਦਾ ਨਾਮ ਤਾਂ ਸਦੈਵ ਸ਼ਿਵ ਹੈ। ਸ਼ਰੀਰ ਦੇ ਨਾਮ ਬਦਲਦੇ ਹਨ। ਇਹ ਸ਼ਰੀਰ ਤਾਂ
ਸਾਡਾ ਨਹੀਂ ਹੈ। ਇਹ ਇਨ੍ਹਾਂ ਦੀ ਮਲਕੀਅਤ ਹੈ। ਸ਼ਰੀਰ ਆਤਮਾ ਦੀ ਮਲਕੀਅਤ ਹੁੰਦੀ ਹੈ, ਜਿਸ ਨਾਲ
ਪਾਰ੍ਟ ਵਜਾਉਂਦੀ ਹੈ। ਇਹ ਤਾਂ ਬਿਲਕੁੱਲ ਸਹਿਜ ਸਮਝ ਦੀ ਗੱਲ ਹੈ। ਆਤਮਾ ਤਾਂ ਸਭ ਵਿੱਚ ਹੈ, ਸਭਦੇ
ਸ਼ਰੀਰ ਦਾ ਨਾਮ ਵੱਖ - ਵੱਖ ਪੈਂਦਾ ਹੈ। ਇਹ ਫੇਰ ਹੈ ਪਰਮ ਆਤਮਾ, ਸੁਪ੍ਰੀਮ ਆਤਮਾ। ਉੱਚ ਤੇ ਉੱਚ ਹੈ।
ਹੁਣ ਤੁਸੀਂ ਸਮਝਦੇ ਹੋ ਭਗਵਾਨ ਤਾਂ ਇੱਕ ਹੈ ਕ੍ਰਿਏਟਰ। ਬਾਕੀ ਸਭ ਹੈ ਰਚਨਾ ਪਾਰ੍ਟ ਵਜਾਉਣ ਵਾਲੇ।
ਇਹ ਵੀ ਜਾਣ ਗਏ ਹੋ ਕਿਵੇਂ ਆਤਮਾਵਾਂ ਆਉਂਦੀਆਂ ਹਨ, ਪਹਿਲਾਂ - ਪਹਿਲਾਂ ਆਦਿ ਸਨਾਤਨ ਦੇਵੀ - ਦੇਵਤਾ
ਧਰਮ ਦੀਆਂ ਆਤਮਾਵਾਂ ਰਹਿੰਦੀਆਂ ਹਨ ਘੱਟ। ਫੇਰ ਪਿਛਾੜੀ ਵਿੱਚ ਲਾਈਕ ਬਣਦੇ ਹਨ ਪਹਿਲੇ ਆਉਣ ਲਈ। ਇਹ
ਸ੍ਰਿਸ਼ਟੀ ਚੱਕਰ ਦੀ ਜਿਵੇਂ ਮਾਲਾ ਹੈ ਜੋ ਫ਼ਿਰਦੀ ਰਹਿੰਦੀ ਹੈ। ਮਾਲਾ ਨੂੰ ਤੁਸੀਂ ਫਿਰਾਉਂਦੇ ਹੋ ਤਾਂ
ਸਭ ਦਾਨਿਆਂ ਦਾ ਚੱਕਰ ਫ਼ਿਰਦਾ ਹੈ ਨਾ। ਸਤਿਯੁਗ ਵਿੱਚ ਭਗਤੀ ਜ਼ਰਾ ਵੀ ਨਹੀਂ ਹੁੰਦੀ। ਬਾਪ ਨੇ ਸਮਝਾਇਆ
ਹੈ - ਹੇ ਆਤਮਾਵੋ, ਮਾਮੇਕਮ ਯਾਦ ਕਰੋ। ਤੁਹਾਨੂੰ ਘਰ ਜ਼ਰੂਰ ਜਾਣਾ ਹੈ, ਵਿਨਾਸ਼ ਸਾਹਮਣੇ ਖੜਾ ਹੈ।
ਯਾਦ ਨਾਲ ਹੀ ਪਾਪ ਕੱਟਣਗੇ ਅਤੇ ਫੇਰ ਸਜਾਵਾਂ ਖਾਣ ਤੋਂ ਵੀ ਛੁੱਟ ਜਾਣਗੇ। ਮਰਤਬਾ ਵੀ ਚੰਗਾ ਪਾਉਣਗੇ।
ਨਹੀਂ ਤਾਂ ਸਜਾਵਾਂ ਬਹੁਤ ਭੁਗਤਨੀਆਂ ਪੈਣਗੀਆਂ। ਮੈਂ ਤੁਸੀਂ ਬੱਚਿਆਂ ਦੇ ਕੋਲ ਕਿੰਨਾ ਚੰਗਾ ਮਹਿਮਾਨ
ਹਾਂ। ਮੈਂ ਸਾਰੇ ਵਿਸ਼ਵ ਨੂੰ ਚੇਂਜ਼ ਕਰਦਾ ਹਾਂ, ਪੁਰਾਣੇ ਨੂੰ ਨਵਾਂ ਬਣਾ ਦਿੰਦਾ ਹਾਂ। ਤੁਸੀਂ ਵੀ
ਜਾਣਦੇ ਹੋ ਬਾਬਾ ਕਲਪ - ਕਲਪ ਆਕੇ ਵਿਸ਼ਵ ਨੂੰ ਚੇਂਜ਼ ਕਰ ਪੁਰਾਣੇ ਵਿਸ਼ਵ ਨੂੰ ਨਵਾਂ ਬਣਾ ਦਿੰਦੇ ਹਨ।
ਇਹ ਵਿਸ਼ਵ ਨਵੇਂ ਤੋਂ ਪੁਰਾਣਾ, ਪੁਰਾਣੇ ਤੋਂ ਨਵਾਂ ਹੁੰਦਾ ਹੈ ਨਾ। ਤੁਸੀਂ ਇਸ ਵਕ਼ਤ ਚੱਕਰ ਫ਼ਿਰਾਉਂਦੇ
ਰਹਿੰਦੇ ਹੋ। ਬਾਪ ਦੀ ਬੁੱਧੀ ਵਿੱਚ ਗਿਆਨ ਹੈ, ਵਰਣਨ ਕਰਦੇ ਹਨ ਤੁਹਾਡੀ ਬੁੱਧੀ ਵਿੱਚ ਵੀ ਹੈ ਚੱਕਰ
ਕਿਵੇਂ ਫ਼ਿਰਦਾ ਹੈ। ਤੁਸੀਂ ਜਾਣਦੇ ਹੋ ਬਾਬਾ ਆਇਆ ਹੋਇਆ ਹੈ, ਉਨ੍ਹਾਂ ਦੀ ਸ਼੍ਰੀਮਤ ਤੇ ਅਸੀਂ ਪਾਵਨ
ਬਣਦੇ ਹਾਂ। ਯਾਦ ਨਾਲ ਹੀ ਪਾਵਨ ਬਣਦੇ ਜਾਵਾਂਗੇ ਫੇਰ ਉੱਚ ਪੱਦ ਪਾਵਾਂਗੇ। ਪੁਰਸ਼ਾਰਥ ਵੀ ਕਰਾਉਣਾ
ਜ਼ਰੂਰੀ ਹੈ। ਪੁਰਸ਼ਾਰਥ ਕਰਵਾਉਣ ਦੇ ਲਈ ਕਿੰਨੇ ਚਿੱਤਰ ਆਦਿ ਬਣਾਉਂਦੇ ਹਨ। ਜੋ ਆਉਂਦੇ ਹਨ ਉਨ੍ਹਾਂ
ਨੂੰ ਤੁਸੀਂ 84 ਦੇ ਚੱਕਰ ਤੇ ਸਮਝਾਉਂਦੇ ਹੋ। ਬਾਪ ਨੂੰ ਯਾਦ ਕਰਨ ਨਾਲ ਤੁਸੀਂ ਪਤਿਤ ਤੋਂ ਪਾਵਨ ਬਣ
ਜਾਓਗੇ। ਅੱਛਾ!
ਮਿੱਠੇ- ਮਿੱਠੇ ਸਿੱਕੀਲਧੇ
ਬੱਚਿਆਂ ਪ੍ਰਤੀ ਮਾਤ -ਪਿਤਾ ਬਾਪਦਾਦਾ ਦਾ ਯਾਦ ਪਿਆਰ ਅਤੇ ਗੁੱਡਮੋਰਨਿੰਗ। ਰੂਹਾਨੀ ਬਾਪ ਦੀ ਰੂਹਾਨੀ
ਬੱਚਿਆਂ ਨੂੰ ਨਮਸਤੇ।
ਧਾਰਨਾ ਲਈ ਮੁੱਖ
ਸਾਰ:-
1. ਗਿਆਨ ਨੂੰ
ਚੰਗੀ ਤਰ੍ਹਾਂ ਧਾਰਨ ਕਰ ਅਨੇਕ ਆਤਮਾਵਾਂ ਨੂੰ ਪ੍ਰਾਣ ਦਾਨ ਦੇਣਾ ਹੈ, ਸਵਦਰ੍ਸ਼ਨ ਚੱਕਰਧਾਰੀ ਬਣਨਾ
ਹੈ।
2. ਇਸ ਸਵੀਟ ਸੰਗਮ ਤੇ
ਆਪਣੀ ਕਮਾਈ ਦੇ ਨਾਲ - ਨਾਲ ਬਾਪ ਦੀ ਸ਼੍ਰੀਮਤ ਤੇ ਚੱਲ ਪੂਰਾ ਵਰਸਾ ਲੈਣਾ ਹੈ। ਆਪਣੀ ਲਾਇਫ ਸਦਾ
ਸੁੱਖੀ ਬਣਾਉਣੀ ਹੈ।
ਵਰਦਾਨ:-
ਸਰਵ ਵਰਦਾਨਾਂ ਨੂੰ ਸਮੇਂ ਤੇ ਕੰਮ ਵਿੱਚ ਲਗਾਕੇ ਫਲੀਭੂਤ ਬਣਾਉਣ ਵਾਲੇ ਫਲ ਸਵਰੂਪ ਭਵ
ਬਾਪਦਾਦਾ ਦਵਾਰਾ ਸਮੇਂ
ਪ੍ਰਤੀ ਸਮੇਂ ਜੋ ਵੀ ਵਰਦਾਨ ਮਿਲੇ ਹਨ, ਉਹਨਾਂ ਨੂੰ ਸਮੇਂ ਤੇ ਕੰਮ ਵਿੱਚ ਲਗਾਓ। ਸਿਰਫ਼ ਵਰਦਾਨ ਸੁਣਕੇ
ਖੁਸ਼ ਨਹੀਂ ਹੋਵੋ ਕਿ ਅੱਜ ਬਹੁਤ ਵਧੀਆ ਵਰਦਾਨ ਮਿਲਿਆ। ਵਰਦਾਨ ਨੂੰ ਕੰਮ ਵਿੱਚ ਲਗਾਉਣ ਨਾਲ ਵਰਦਾਨ
ਕਾਇਮ ਰਹਿੰਦੇ ਹਨ। ਵਰਦਾਨ ਤੇ ਅਵਿਨਾਸ਼ੀ ਬਾਪ ਦੇ ਹਨ ਪਰ ਉਸਨੂੰ ਫਲੀਭੂਤ ਕਰਨਾ ਹੈ। ਇਸਦੇ ਲਈ
ਵਰਦਾਨਾਂ ਨੂੰ ਬਾਰ -ਬਾਰ ਸਮ੍ਰਿਤੀ ਦਾ ਪਾਣੀ ਦਵੋ, ਵਰਦਾਨ ਦੇ ਸਵਰੂਪ ਵਿੱਚ ਸਥਿਤ ਹੋਣ ਦੀ ਧੁੱਪ
ਦਵੋ ਤਾਂ ਵਰਦਾਨਾਂ ਦੇ ਫਲ ਸਵਰੂਪ ਬਣ ਜਾਵੋਗੇ।
ਸਲੋਗਨ:-
ਵਿਸ਼ੇਸ਼ਤਾਵਾਂ
ਪ੍ਰਭੂ ਪ੍ਰਸਾਦ ਹਨ, ਇਹਨਾਂ ਨੂੰ ਸੇਵਾ ਵਿੱਚ ਲਗਾਓ, ਵੰਡੋ ਅਤੇ ਵਧਾਓ।