26.11.24        Punjabi Morning Murli        Om Shanti         BapDada         Madhuban


ਮਿੱਠੇ ਬੱਚੇ:- "ਮਿੱਠੇ ਬੱਚੇ ਤੁਸੀਂ ਹੋ ਤ੍ਰਿਮੂਰਤੀ ਬਾਪ ਦੇ ਬੱਚੇ, ਤੁਹਾਨੂੰ ਆਪਣੇ ਤਿੰਨ ਕਰਤੱਵ ਯਾਦ ਰਹਿਣ - ਸਥਾਪਨਾ, ਵਿਨਾਸ਼ ਅਤੇ ਪਾਲਨਾ”

ਪ੍ਰਸ਼ਨ:-
ਦੇਹ - ਅਭਿਮਾਨ ਦੀ ਕੜੀ ਬਿਮਾਰੀ ਲੱਗਣ ਨਾਲ ਕਿਹੜੇ - ਕਿਹੜੇ ਨੁਕਸਾਨ ਹੁੰਦੇ ਹਨ?

ਉੱਤਰ:-
1. ਦੇਹ - ਅਭਿਮਾਨ ਵਾਲਿਆਂ ਦੇ ਅੰਦਰ ਜੈਲਸੀ ਹੁੰਦੀ ਹੈ, ਜੈਲਸੀ ਦੇ ਕਾਰਨ ਆਪਸ ਵਿੱਚ ਲੂਣ - ਪਾਣੀ ਹੁੰਦੇ ਰਹਿੰਦੇ, ਪਿਆਰ ਨਾਲ ਸੇਵਾ ਨਹੀਂ ਕਰ ਸਕਦੇ ਹਨ। ਅੰਦਰ ਹੀ ਅੰਦਰ ਜਲਦੇ ਰਹਿੰਦੇ ਹਨ। 2. ਬੇਪਰਵਾਹ ਰਹਿੰਦੇ ਹਨ। ਮਾਇਆ ਉਨ੍ਹਾਂ ਨੂੰ ਬਹੁਤ ਧੋਖਾ ਦਿੰਦੀ ਰਹਿੰਦੀ ਹੈ। ਪੁਰਸ਼ਾਰਥ ਕਰਦੇ - ਕਰਦੇ ਫਾਂ ਹੋ ਜਾਂਦੇ ਹਨ, ਜਿਸ ਕਾਰਨ ਪੜ੍ਹਾਈ ਹੀ ਛੁੱਟ ਜਾਂਦੀ ਹੈ। 3. ਦੇਹ ਅਭਿਮਾਨ ਦੇ ਕਾਰਨ ਦਿਲ ਸਾਫ਼ ਨਹੀਂ, ਦਿਲ ਸਾਫ਼ ਨਾ ਹੋਣ ਕਾਰਨ ਬਾਪ ਦੀ ਦਿਲ ਤੇ ਨਹੀਂ ਚੜ੍ਹਦੇ। 4. ਮੂਡ ਆਫ਼ ਕਰ ਦਿੰਦੇ। ਉਨ੍ਹਾਂ ਦਾ ਚੇਹਰਾ ਹੀ ਬਦਲ ਜਾਂਦਾ ਹੈ।

ਓਮ ਸ਼ਾਂਤੀ
ਸਿਰਫ਼ ਬਾਪ ਨੂੰ ਹੀ ਯਾਦ ਕਰਦੇ ਹੋ ਜਾਂ ਹੋਰ ਵੀ ਕੁਝ ਯਾਦ ਆਉਂਦਾ ਹੈ? ਬੱਚਿਆਂ ਨੂੰ ਸਥਾਪਨਾ, ਵਿਨਾਸ਼ ਅਤੇ ਪਾਲਨਾ - ਤਿੰਨਾਂ ਦੀ ਯਾਦ ਹੋਣੀ ਚਾਹੀਦੀ ਕਿਉਂਕਿ ਨਾਲ - ਨਾਲ ਇਕੱਠਾ ਚੱਲਦਾ ਹੈ ਨਾ। ਜਿਵੇਂ ਕੋਈ ਬੈਰਿਸਟ੍ਰਰੀ ਪੜ੍ਹਦੇ ਹਨ ਤਾਂ ਉਨ੍ਹਾਂ ਨੂੰ ਪਤਾ ਹੈ ਮੈਂ ਬੈਰਿਸਟਰ ਬਣਾਂਗਾ, ਵਕਾਲਤ ਕਰਾਂਗਾ। ਬੈਰਿਸਟਰੀ ਦੀ ਪਾਲਨਾ ਵੀ ਕਰਣਗੇ ਨਾ। ਜੋ ਵੀ ਪੜ੍ਹਨਗੇ ਉਨ੍ਹਾਂ ਦੀ ਏਮ ਤਾਂ ਅੱਗੇ ਰਹੇਗੀ। ਤੁਸੀਂ ਜਾਣਦੇ ਹੋ ਅਸੀਂ ਹੁਣ ਕੰਸਟ੍ਰਕ੍ਸ਼ਨ ਕਰ ਰਹੇ ਹਾਂ। ਪਵਿੱਤਰ ਨਵੀਂ ਦੁਨੀਆਂ ਸਥਾਪਨ ਕਰ ਰਹੇ ਹਾਂ, ਇਸ ਵਿੱਚ ਯੋਗ ਬਹੁਤ ਜ਼ਰੂਰੀ ਹੈ। ਯੋਗ ਨਾਲ ਹੀ ਸਾਡੀ ਆਤਮਾ ਜੋ ਪਤਿਤ ਬਣ ਗਈ ਹੈ, ਉਹ ਪਾਵਨ ਬਣੇਗੀ। ਤਾਂ ਅਸੀਂ ਪਵਿੱਤਰ ਬਣ ਫੇਰ ਪਵਿੱਤਰ ਦੁਨੀਆਂ ਵਿੱਚ ਜਾਕੇ ਰਾਜ ਕਰਾਂਗੇ, ਇਹ ਬੁੱਧੀ ਵਿੱਚ ਆਉਣਾ ਚਾਹੀਦਾ। ਸਭ ਇਮਤਿਹਾਨਾਂ ਵਿੱਚ ਸਭਤੋਂ ਵੱਡਾ ਇਮਤਿਹਾਨ ਅਤੇ ਸਾਰੀਆਂ ਪੜ੍ਹਾਈਆਂ ਤੋਂ ਉੱਚ ਪੜ੍ਹਾਈ ਇਹ ਹੈ। ਪੜ੍ਹਾਈਆਂ ਤਾਂ ਅਨੇਕ ਪ੍ਰਕਾਰ ਦੀਆਂ ਹੈ ਨਾ। ਉਹ ਤਾਂ ਸਭ ਮਨੁੱਖ, ਮਨੁੱਖ ਨੂੰ ਪੜ੍ਹਾਉਂਦੇ ਹਨ ਅਤੇ ਉਹ ਪੜ੍ਹਾਈਆਂ ਇਸ ਦੁਨੀਆਂ ਦੇ ਲਈ ਹੀ ਹਨ। ਪੜ੍ਹਕੇ ਫੇਰ ਉਨ੍ਹਾਂ ਦਾ ਫ਼ਲ ਇੱਥੇ ਹੀ ਪਾਉਣਗੇ। ਤੁਸੀਂ ਬੱਚੇ ਜਾਣਦੇ ਹੋ ਇਸ ਬੇਹੱਦ ਦੀ ਪੜ੍ਹਾਈ ਦਾ ਫ਼ਲ ਸਾਨੂੰ ਨਵੀਂ ਦੁਨੀਆਂ ਵਿੱਚ ਮਿਲਣਾ ਹੈ। ਉਹ ਨਵੀਂ ਦੁਨੀਆਂ ਕੋਈ ਦੂਰ ਨਹੀਂ। ਹੁਣ ਸੰਗਮਯੁਗ ਹੈ। ਨਵੀਂ ਦੁਨੀਆਂ ਵਿੱਚ ਹੀ ਸਾਨੂੰ ਰਾਜ ਕਰਨਾ ਹੈ। ਇੱਥੇ ਬੈਠੇ ਹੋ ਤਾਂ ਵੀ ਬੁੱਧੀ ਵਿੱਚ ਇਹ ਯਾਦ ਕਰਨਾ ਹੈ। ਬਾਪ ਦੀ ਯਾਦ ਨਾਲ ਹੀ ਆਤਮਾ ਪਵਿੱਤਰ ਬਣੇਗੀ। ਫੇਰ ਇਹ ਵੀ ਯਾਦ ਰੱਖਣਾ ਹੈ ਕਿ ਅਸੀਂ ਪਵਿੱਤਰ ਬਣਾਂਗੇ ਫੇਰ ਇਸ ਇਮਪਿਓਰ ਦੁਨੀਆਂ ਦਾ ਵਿਨਾਸ਼ ਵੀ ਜ਼ਰੂਰ ਹੋਵੇਗਾ। ਸਾਰੇ ਤਾਂ ਪਵਿੱਤਰ ਨਹੀਂ ਬਣਨਗੇ। ਤੁਸੀਂ ਬਹੁਤ ਥੋੜ੍ਹੇ ਹੋ ਜਿਨ੍ਹਾਂ ਵਿੱਚ ਤਾਕ਼ਤ ਹੈ। ਤੁਹਾਡੇ ਵਿੱਚ ਵੀ ਨੰਬਰਵਾਰ ਤਾਕ਼ਤ ਅਨੁਸਾਰ ਹੀ ਸੂਰਜਵੰਸ਼ੀ - ਚੰਦ੍ਰਵੰਸ਼ੀ ਬਣਦੇ ਹੈ ਨਾ। ਤਾਕ਼ਤ ਤਾਂ ਹਰ ਗੱਲ ਵਿੱਚ ਚਾਹੀਦੀ ਹੈ। ਇਹ ਹੈ ਈਸ਼ਵਰੀਏ ਮਾਈਟ, ਇਨ੍ਹਾਂ ਨੂੰ ਯੋਗਬਲ ਦੀ ਮਾਈਟ ਕਿਹਾ ਜਾਂਦਾ ਹੈ। ਬਾਕੀ ਸਭ ਹਨ ਜਿਸਮਾਨੀ ਮਾਈਟ। ਇਹ ਹੈ ਰੂਹਾਨੀ ਮਾਈਟ। ਬਾਪ ਕਲਪ - ਕਲਪ ਕਹਿੰਦੇ ਹਨ - ਹੇ ਬੱਚਿਓ, ਮਾਮੇਕਮ ਯਾਦ ਕਰੋ। ਸ੍ਰਵਸ਼ਕਤੀਮਾਨ ਬਾਪ ਨੂੰ ਯਾਦ ਕਰੋ। ਉਹ ਤਾਂ ਇੱਕ ਹੀ ਬਾਪ ਹੈ, ਉਨ੍ਹਾਂ ਨੂੰ ਯਾਦ ਕਰਨ ਨਾਲ ਆਤਮਾ ਪਵਿੱਤਰ ਬਣੇਗੀ। ਇਹ ਬਹੁਤ ਚੰਗੀਆਂ ਗੱਲਾਂ ਹਨ - ਧਾਰਨ ਕਰਨ ਦੀਆਂ, ਜਿਨ੍ਹਾਂ ਨੂੰ ਇਹ ਨਿਸ਼ਚੈ ਹੀ ਨਹੀਂ ਹੈ ਕਿ ਅਸੀਂ 84 ਜਨਮ ਲਏ ਹਨ, ਉਨ੍ਹਾਂ ਦੀ ਬੁੱਧੀ ਵਿੱਚ ਇਹ ਗੱਲਾਂ ਬੈਠਣਗੀਆਂ ਨਹੀਂ। ਜੋ ਸਤੋਪ੍ਰਧਾਨ ਦੁਨੀਆਂ ਵਿੱਚ ਆਏ ਸੀ, ਉਹ ਹੀ ਹੁਣ ਤਮੋਪ੍ਰਧਾਨ ਵਿੱਚ ਆਏ ਹਨ। ਉਹ ਹੀ ਆਕੇ ਜਲਦੀ ਨਿਸ਼ਚੈਬੁੱਧੀ ਬਣਨਗੇ। ਜੇਕਰ ਕੁਝ ਵੀ ਨਹੀਂ ਸਮਝਦੇ ਹਨ ਤਾਂ ਪੁੱਛਣਾ ਚਾਹੀਦਾ। ਪੂਰੀ ਤਰ੍ਹਾਂ ਸਮਝਣ ਤਾਂ ਬਾਪ ਨੂੰ ਵੀ ਯਾਦ ਕਰਣ। ਸਮਝਣਗੇ ਨਹੀਂ ਤਾਂ ਯਾਦ ਵੀ ਨਹੀਂ ਕਰ ਸੱਕਣਗੇ। ਇਹ ਤਾਂ ਸਿੱਧੀ ਗੱਲ ਹੈ। ਅਸੀਂ ਆਤਮਾਵਾਂ ਜੋ ਸਤੋਪ੍ਰਧਾਨ ਸੀ ਉਹ ਹੀ ਫੇਰ ਤਮੋਪ੍ਰਧਾਨ ਬਣੀਆਂ ਹਾਂ, ਜਿਨ੍ਹਾਂ ਨੂੰ ਇਹ ਸੰਸ਼ੇ ਹੋਵੇਗਾ ਕਿ ਕਿਵੇਂ ਸਮਝੀਏ ਅਸੀਂ 84 ਜਨਮ ਲੈਂਦੇ ਹਾਂ ਜਾਂ ਬਾਪ ਤੋਂ ਕਲਪ ਪਹਿਲੇ ਵੀ ਵਰਸਾ ਲਿਆ ਹੈ, ਉਹ ਤਾਂ ਪੜ੍ਹਾਈ ਵਿੱਚ ਪੂਰਾ ਧਿਆਨ ਹੀ ਨਹੀਂ ਦੇਣਗੇ। ਸਮਝਿਆ ਜਾਂਦਾ ਹੈ ਇਨ੍ਹਾਂ ਦੀ ਤਕਦੀਰ ਵਿੱਚ ਨਹੀਂ ਹੈ। ਕਲਪ ਪਹਿਲੇ ਵੀ ਨਹੀਂ ਸਮਝਿਆ ਸੀ ਇਸਲਈ ਯਾਦ ਕਰ ਨਹੀਂ ਸੱਕਣਗੇ। ਇਹ ਹੈ ਹੀ ਭਵਿੱਖ ਦੇ ਲਈ ਪੜ੍ਹਾਈ। ਨਹੀਂ ਪੜ੍ਹਦੇ ਹਨ ਤਾਂ ਸਮਝਿਆ ਜਾਂਦਾ ਹੈ ਕਲਪ - ਕਲਪ ਨਹੀਂ ਪੜ੍ਹਦੇ ਸੀ ਅਤੇ ਥੋੜ੍ਹੇ ਨੰਬਰਾਂ ਤੋਂ ਪਾਸ ਹੋਏ ਸੀ। ਸਕੂਲ ਵਿੱਚ ਬਹੁਤ ਫੇਲ ਵੀ ਹੁੰਦੇ ਹਨ। ਪਾਸ ਵੀ ਨੰਬਰਵਾਰ ਹੀ ਹੁੰਦੇ ਹਨ। ਇਹ ਵੀ ਪੜ੍ਹਾਈ ਹੈ, ਇਸ ਵਿੱਚ ਨੰਬਰਵਾਰ ਪਾਸ ਹੋਣਗੇ। ਜੋ ਹੁਸ਼ਿਆਰ ਹਨ ਉਹ ਤਾਂ ਪੜ੍ਹਕੇ ਫੇਰ ਪੜ੍ਹਾਉਂਦੇ ਰਹਿਣਗੇ। ਬਾਪ ਕਹਿੰਦੇ ਹਨ ਮੈਂ ਤੁਸੀਂ ਬੱਚਿਆਂ ਦਾ ਸਰਵੈਂਟ ਹਾਂ। ਬੱਚੇ ਵੀ ਕਹਿੰਦੇ ਹਨ ਕਿ ਅਸੀਂ ਵੀ ਸਰਵੈਂਟ ਹਾਂ। ਹਰ ਇੱਕ ਭਰਾ - ਭੈਣ ਦਾ ਕਲਿਆਣ ਕਰਨਾ ਹੈ। ਬਾਪ ਸਾਡਾ ਕਲਿਆਣ ਕਰਦਾ ਹੈ, ਸਾਨੂੰ ਫੇਰ ਹੋਰਾਂ ਦਾ ਕਲਿਆਣ ਕਰਨਾ ਹੈ। ਸਭਨੂੰ ਇਹ ਵੀ ਸਮਝਾਉਣਾ ਹੈ, ਬਾਪ ਨੂੰ ਯਾਦ ਕਰੋ ਤਾਂ ਪਾਪ ਕੱਟ ਜਾਣਗੇ। ਜਿਨਾਂ - ਜਿਨਾਂ ਜੋ ਬਹੁਤਿਆਂ ਨੂੰ ਪੈਗ਼ਾਮ ਪਹੁੰਚਾਉਂਦੇ ਹਨ, ਉਨ੍ਹਾਂ ਨੂੰ ਵੱਡਾ ਪੈਗੰਬਰ ਕਹਿਣਗੇ। ਉਨ੍ਹਾਂ ਨੂੰ ਹੀ ਮਹਾਰਥੀ ਅਤੇ ਘੁੜਸਵਾਰ ਕਿਹਾ ਜਾਂਦਾ ਹੈ। ਪਿਆਦੇ ਫੇਰ ਪ੍ਰਜਾ ਵਿੱਚ ਚੱਲੇ ਜਾਂਦੇ ਹਨ। ਇਸ ਵਿੱਚ ਵੀ ਬੱਚੇ ਸਮਝਦੇ ਹਨ ਕੌਣ - ਕੌਣ ਸਾਹੂਕਾਰ ਬਣ ਸੱਕਣਗੇ। ਇਹ ਗਿਆਨ ਬੁੱਧੀ ਵਿੱਚ ਰਹਿਣਾ ਚਾਹੀਦਾ। ਤੁਸੀਂ ਬੱਚੇ ਜੋ ਸਰਵਿਸ ਦੇ ਲਈ ਨਿਮਿਤ ਬਣੇ ਹੋਏ ਹੋ, ਸਰਵਿਸ ਦੇ ਲਈ ਹੀ ਜੀਵਨ ਦਿੱਤੀ ਹੋਈ ਹੈ ਤਾਂ ਪਦ ਵੀ ਅਜਿਹਾ ਪਾਉਣਗੇ। ਉਨ੍ਹਾਂ ਨੂੰ ਕਿਸੇ ਦੀ ਪਰਵਾਹ ਨਹੀਂ ਰਹਿੰਦੀ। ਮਨੁੱਖ ਆਪਣੇ ਹੱਥ - ਪੈਰ ਵਾਲਾ ਹੈ ਨਾ। ਬਣਿਆਂ ਤਾਂ ਨਹੀਂ ਜਾ ਸਕਦਾ। ਆਪਣੇ ਨੂੰ ਸੁਤੰਤਰ ਰੱਖ ਸਕਦੇ ਹਨ। ਇਵੇਂ ਕਿਉਂ ਬੰਧਨ ਵਿੱਚ ਫਸਾਂ? ਕਿਉਂ ਨਾ ਬਾਪ ਤੋਂ ਅੰਮ੍ਰਿਤ ਲੈਕੇ ਅੰਮ੍ਰਿਤ ਦਾ ਹੀ ਦਾਨ ਕਰਾ। ਮੈਂ ਕੋਈ ਰਿੱਡ - ਬੱਕਰੀ ਥੋੜੀਹੀ ਹਾਂ ਜੋ ਕੋਈ ਸਾਨੂੰ ਬੰਨ੍ਹੇ। ਸ਼ੁਰੂ ਵਿੱਚ ਤੁਸੀਂ ਬੱਚਿਆਂ ਨੇ ਕਿਵੇਂ ਆਪਣੇ ਨੂੰ ਛੁੱਡਾਇਆ, ਰੜ੍ਹੀਆਂ ਮਾਰੀਆਂ, ਹਾਏ - ਹਾਏ ਕਰ ਬੈਠ ਗਏ। ਤੁਸੀਂ ਕਹੋਗੇ ਸਾਨੂੰ ਕੀ ਪਰਵਾਹ ਹੈ, ਸਾਨੂੰ ਤਾਂ ਸ੍ਵਰਗ ਦੀ ਸਥਾਪਨਾ ਕਰਨੀ ਹੈ ਜਾਂ ਇਹ ਕੰਮ ਬੈਠ ਕਰਨੇ ਹਨ। ਉਹ ਮਸਤੀ ਚੜ੍ਹ ਜਾਂਦੀ ਹੈ, ਜਿਸਨੂੰ ਮੌਲਾਈ ਮਸਤੀ ਕਿਹਾ ਜਾਂਦਾ ਹੈ। ਅਸੀਂ ਮੌਲਾ ਦੇ ਮਸਤਾਨੇ ਹਾਂ। ਤੁਸੀਂ ਜਾਣਦੇ ਹੋ ਮੌਲਾ ਤੋਂ ਸਾਨੂੰ ਕੀ ਪ੍ਰਾਪਤ ਹੋ ਰਿਹਾ ਹੈ। ਮੌਲਾ ਸਾਨੂੰ ਪੜ੍ਹਾ ਰਹੇ ਹਨ ਨਾ। ਨਾਮ ਤਾਂ ਉਨ੍ਹਾਂ ਦੇ ਬਹੁਤ ਹਨ ਪਰ ਕੋਈ - ਕੋਈ ਨਾਮ ਬਹੁਤ ਮਿੱਠੇ ਹਨ। ਹੁਣ ਅਸੀਂ ਮੌਲਾਈ ਮਸਤ ਬਣੇ ਹਾਂ। ਬਾਪ ਡਾਇਰੈਕਸ਼ਨ ਤਾਂ ਬਹੁਤ ਸਿੰਪਲ ਦਿੰਦੇ ਹਨ। ਬੁੱਧੀ ਵੀ ਸਮਝਦੀ ਹੈ - ਬਰੋਬਰ ਅਸੀਂ ਬਾਪ ਨੂੰ ਯਾਦ ਕਰਦੇ - ਕਰਦੇ ਸਤੋਪ੍ਰਧਾਨ ਬਣ ਜਾਵਾਂਗੇ ਅਤੇ ਵਿਸ਼ਵ ਦੇ ਮਾਲਿਕ ਵੀ ਬਣਾਂਗੇ। ਇਹ ਹੀ ਤਾਤ ਲੱਗੀ ਹੋਈ ਹੈ। ਬਾਪ ਨੂੰ ਹਰਦਮ ਯਾਦ ਕਰਨਾ ਚਾਹੀਦਾ। ਸਾਹਮਣੇ ਬੈਠੇ ਹੋ ਨਾ। ਇੱਥੇ ਦੀ ਬਾਹਰ ਨਿਕਲੇ ਅਤੇ ਭੁੱਲ ਜਾਣਗੇ। ਇੱਥੇ ਜਿਨਾਂ ਨਸ਼ਾ ਚੜ੍ਹਦਾ ਹੈ ਉਨ੍ਹਾਂ ਬਾਹਰ ਵਿੱਚ ਨਹੀਂ ਰਹਿੰਦਾ, ਭੁੱਲ ਜਾਂਦੇ ਹਨ। ਤੁਹਾਨੂੰ ਭੁੱਲਣਾ ਨਹੀਂ ਚਾਹੀਦਾ। ਪਰ ਤਕਦੀਰ ਵਿੱਚ ਨਹੀਂ ਹੈ ਤਾਂ ਇੱਥੇ ਬੈਠੇ ਵੀ ਭੁੱਲ ਜਾਂਦੇ ਹਨ।

ਬੱਚਿਆਂ ਦੇ ਲਈ ਮਿਊਜ਼ੀਅਮ ਵਿੱਚ ਅਤੇ ਪਿੰਡ - ਪਿੰਡ ਵਿੱਚ ਸਰਵਿਸ ਕਰਨ ਦੇ ਲਈ ਪ੍ਰਬੰਧ ਹੋ ਰਹੇ ਹਨ। ਜਿਨਾਂ ਵੀ ਵਕ਼ਤ ਮਿਲਿਆ ਹੈ, ਬਾਪ ਤਾਂ ਕਹਿੰਦੇ ਹਨ ਜ਼ਲਦੀ - ਜ਼ਲਦੀ ਕਰੋ। ਪਰ ਡਰਾਮਾ ਵਿੱਚ ਜ਼ਲਦੀ ਹੋ ਨਹੀਂ ਸਕਦੀ। ਬਾਪ ਤਾਂ ਕਹਿੰਦੇ ਇਵੇਂ ਦੀ ਮਸ਼ੀਨਰੀ ਹੋਵੇ ਜੋ ਹੱਥ ਪਾਈਏ ਅਤੇ ਚੀਜ਼ ਤਿਆਰ ਹੋ ਜਾਵੇ। ਇਹ ਵੀ ਬਾਪ ਸਮਝਾਉਂਦੇ ਰਹਿੰਦੇ ਹਨ - ਚੰਗੇ - ਚੰਗੇ ਬੱਚਿਆਂ ਨੂੰ ਮਾਇਆ ਨੱਕ ਅਤੇ ਕੰਨ ਤੋਂ ਚੰਗੀ ਤਰ੍ਹਾਂ ਫੜਦੀ ਹੈ। ਜੋ ਆਪਣੇ ਨੂੰ ਮਹਾਵੀਰ ਸਮਝਦੇ ਹਨ ਉਨ੍ਹਾਂ ਨੂੰ ਹੀ ਮਾਇਆ ਦੇ ਬਹੁਤ ਤੂਫ਼ਾਨ ਆਉਂਦੇ ਹਨ ਫੇਰ ਉਹ ਕਿਸੇ ਦੀ ਪਰਵਾਹ ਨਹੀਂ ਕਰਦੇ। ਲੁਕਾ ਲੈਂਦੇ ਹਨ। ਆਂਤਰਿਕ ਦਿਲ ਸੱਚੀ ਨਹੀਂ ਹੈ। ਸੱਚੇ ਦਿਲ ਵਾਲੇ ਹੀ ਸਕਾਲਰਸ਼ਿਪ ਪਾਉਂਦੇ ਹਨ। ਸ਼ੈਤਾਨੀ ਦਿਲ ਚੱਲ ਨਾ ਸਕੇ। ਸ਼ੈਤਾਨੀ ਦਿਲ ਨਾਲ ਆਪਣਾ ਹੀ ਬੇੜਾ ਗ਼ਰਕ ਕਰਦੇ ਹਨ। ਸਭਦਾ ਸ਼ਿਵਬਾਬਾ ਨਾਲ ਕੰਮ ਹੈ। ਇਹ ਤਾਂ ਤੁਸੀਂ ਸ਼ਾਖਸ਼ਤਕਾਰ ਕਰਦੇ ਹੋ। ਬ੍ਰਹਮਾ ਨੂੰ ਵੀ ਬਣਾਉਣ ਵਾਲਾ ਸ਼ਿਵਬਾਬਾ ਹੈ। ਸ਼ਿਵਬਾਬਾ ਨੂੰ ਯਾਦ ਕਰੀਏ ਉਦੋਂ ਅਜਿਹਾ ਬਣੀਏ। ਬਾਬਾ ਸਮਝਾਉਂਦੇ ਹਨ ਮਾਇਆ ਬੜੀ ਜ਼ਬਰਦਸ੍ਤ ਹੈ। ਜਿਵੇਂ ਚੂਹਾ ਕੱਟਦਾ ਹੈ ਤਾਂ ਪਤਾ ਵੀ ਨਹੀਂ ਪੈਂਦਾ ਹੈ, ਮਾਇਆ ਵੀ ਅਜਿਹਿਕ ਮਸਤ ਚੂਹੀ ਹੈ। ਮਹਾਂਰਥੀਆਂ ਨੂੰ ਹੀ ਖ਼ਬਰਦਾਰ ਰਹਿਣਾ ਹੈ। ਉਹ ਖੁਦ ਸਮਝਦੇ ਨਹੀਂ ਹਨ ਕਿ ਸਾਨੂੰ ਮਾਇਆ ਨੇ ਡਿੱਗਾ ਦਿੱਤਾ ਹੈ। ਲੂਣਪਾਣੀ ਬਣਾ ਦਿੱਤਾ ਹੈ। ਸਮਝਣਾ ਚਾਹੀਦਾ ਲੂਣਪਾਣੀ ਹੋਣ ਨਾਲ ਅਸੀਂ ਬਾਪ ਦੀ ਸਰਵਿਸ ਕਰ ਨਹੀਂ ਸਕਾਂਗੇ। ਅੰਦਰ ਹੀ ਸੜਦੇ ਰਹਿਣਗੇ। ਦੇਹ - ਅਭਿਮਾਨ ਹੈ ਤਾਂ ਸੜਦੇ ਹਨ। ਉਹ ਅਵਸਥਾ ਤਾਂ ਹੈ ਨਹੀਂ। ਯਾਦ ਦਾ ਜੌਹਰ ਭਰਦਾ ਨਹੀਂ ਹੈ, ਇਸਲਈ ਬਹੁਤ ਖ਼ਬਰਦਾਰ ਰਹਿਣਾ ਚਾਹੀਦਾ। ਮਾਇਆ ਬੜੀ ਤਿੱਖੀ ਹੈ, ਜਦਕਿ ਤੁਸੀਂ ਯੁੱਧ ਦੇ ਮੈਦਾਨ ਤੇ ਹੋ ਤਾਂ ਮਾਇਆ ਵੀ ਛੱਡਦੀ ਨਹੀਂ। ਅੱਧਾ - ਪੌਣਾ ਤਾਂ ਖ਼ਤਮ ਕਰ ਦਿੰਦੀ ਹੈ, ਕਿਸੇ ਨੂੰ ਪਤਾ ਵੀ ਨਹੀਂ ਪੈਂਦਾ ਹੈ। ਕਿਵੇਂ ਚੰਗੇ - ਚੰਗੇ, ਨਵੇਂ - ਨਵੇਂ ਵੀ ਪੜ੍ਹਾਈ ਬੰਦ ਕਰ ਘਰ ਵਿੱਚ ਬੈਠ ਜਾਂਦੇ ਹਨ। ਚੰਗੇ - ਚੰਗੇ ਨਾਮੀਗ੍ਰਾਮੀ ਤੇ ਵੀ ਮਾਇਆ ਦਾ ਵਾਰ ਹੁੰਦਾ ਹੈ। ਸਮਝਦੇ ਹੋਏ ਵੀ ਬੇਪਰਵਾਹ ਹੋ ਜਾਂਦੇ ਹਨ। ਥੋੜੀ ਗੱਲ ਵਿੱਚ ਲੂਣ - ਪਾਣੀ ਹੋ ਪੈਂਦੇ ਹਨ। ਬਾਪ ਸਮਝਾਉਂਦੇ ਹਨ ਦੇਹ - ਅਭਿਮਾਨ ਦੇ ਕਾਰਨ ਹੀ ਲੂਣ - ਪਾਣੀ ਹੁੰਦੇ ਹਨ। ਸਵੈ ਨੂੰ ਧੋਖਾ ਦਿੰਦੇ ਹਨ। ਬਾਪ ਕਹਿਣਗੇ ਇਹ ਵੀ ਡਰਾਮਾ। ਜੋ ਕੁਝ ਵੇਖਦੇ ਹਨ ਕਲਪ ਪਹਿਲੇ ਮਿਸਲ ਡਰਾਮਾ ਚੱਲਦਾ ਰਹਿੰਦਾ ਹੈ। ਥੱਲੇ - ਉੱਤੇ ਅਵਸਥਾ ਹੁੰਦੀ ਰਹਿੰਦੀ ਹੈ। ਕਦੀ ਗ੍ਰਹਿਚਾਰੀ ਬੈਠਦੀ ਹੈ, ਕਦੀ ਬਹੁਤ ਚੰਗੀ ਸਰਵਿਸ ਕਰ ਖੁਸ਼ਖਬਰੀ ਲਿਖਦੇ ਹਨ। ਥੱਲੇ - ਉੱਤੇ ਹੁੰਦਾ ਰਹਿੰਦਾ ਹੈ। ਕਦੀ ਹਾਰ, ਕਦੀ ਜਿੱਤ। ਪਾਂਡਵਾਂ ਦੀ ਮਾਇਆ ਤੋਂ ਕਦੀ ਹਾਰ, ਕਦੀ ਜਿੱਤ ਹੁੰਦੀ ਹੈ। ਚੰਗੇ - ਚੰਗੇ ਮਹਾਂਰਥੀ ਵੀ ਹਿੱਲ ਜਾਂਦੇ ਹਨ, ਕਈ ਮਰ ਵੀ ਜਾਂਦੇ ਹਨ ਇਸਲਈ ਜਿੱਥੇ ਵੀ ਰਹੋ ਬਾਪ ਨੂੰ ਯਾਦ ਕਰਦੇ ਰਹੋ ਅਤੇ ਸਰਵਿਸ ਕਰਦੇ ਰਹੋ। ਤੁਸੀਂ ਨਿਮਿਤ ਬਣੇ ਹੋਏ ਹੋ ਸਰਵਿਸ ਦੇ ਲਈ। ਤੁਸੀਂ ਲੜ੍ਹਾਈ ਦੇ ਮੈਦਾਨ ਵਿੱਚ ਹੋ ਨਾ। ਜੋ ਬਾਹਰ ਵਾਲੇ ਘਰ ਗ੍ਰਹਿਸਤ ਵਿਵਹਾਰ ਵਿੱਚ ਰਹਿੰਦੇ ਹਨ, ਇੱਥੇ ਵਾਲਿਆਂ ਤੋਂ ਵੀ ਬਹੁਤ ਤਿੱਖੇ ਜਾ ਸਕਦੇ ਹਨ। ਮਾਇਆ ਦੇ ਨਾਲ ਪੂਰੀ ਯੁੱਧ ਚੱਲਦੀ ਰਹਿੰਦੀ ਹੈ। ਸੈਕਿੰਡ ਬਾਈ ਸੈਕਿੰਡ ਤੁਹਾਡਾ ਕਲਪ ਮਿਸਲ ਪਾਰ੍ਟ ਚੱਲਦਾ ਆਇਆ ਹੈ। ਤੁਸੀਂ ਕਹੋਗੇ ਇੰਨਾ ਵਕ਼ਤ ਪਾਸ ਹੋ ਗਿਆ, ਕੀ - ਕੀ ਹੋਇਆ ਹੈ, ਉਹ ਵੀ ਬੁੱਧੀ ਵਿੱਚ ਹੈ। ਸਾਰਾ ਗਿਆਨ ਬੁੱਧੀ ਹੈ। ਜਿਵੇਂ ਬਾਪ ਵਿੱਚ ਗਿਆਨ ਹੈ, ਇਸ ਦਾਦਾ ਵਿੱਚ ਵੀ ਆਉਣਾ ਚਾਹੀਦਾ। ਬਾਬਾ ਬੋਲਦੇ ਹਨ ਤਾਂ ਜ਼ਰੂਰ ਦਾਦਾ ਵੀ ਬੋਲਦੇ ਹੋਣਗੇ। ਤੁਸੀਂ ਵੀ ਜਾਣਦੇ ਹੋ ਕੌਣ - ਕੌਣ ਚੰਗੇ ਦਿਲ ਸਾਫ਼ ਹਨ। ਦਿਲ ਸਾਫ਼ ਵਾਲੇ ਹੀ ਦਿਲ ਤੇ ਚੜਦੇ ਹਨ। ਉਨ੍ਹਾਂ ਵਿੱਚ ਲੂਣਪਾਣੀ ਦਾ ਸੁਭਾਅ ਨਹੀਂ ਰਹਿੰਦਾ ਹੈ, ਸਦਾ ਖ਼ੁਸ਼ ਰਹਿੰਦੇ ਹਨ। ਉਨ੍ਹਾਂ ਦਾ ਮੂਡ ਕਦੀ ਫ਼ਿਰੇਗਾ ਨਹੀਂ। ਇੱਥੇ ਤਾਂ ਬਹੁਤਿਆਂ ਦੀ ਮੂਡ ਫਿਰ ਜਾਂਦੀ ਹੈ। ਗੱਲ ਨਾ ਪੁੱਛੋ। ਇਸ ਵਕ਼ਤ ਸਾਰੇ ਕਹਿੰਦੇ ਵੀ ਹਨ ਅਸੀਂ ਪਤਿਤ ਹਾਂ। ਹੁਣ ਪਤਿਤ - ਪਾਵਨ ਬਾਪ ਨੂੰ ਬੁਲਾਇਆ ਹੈ ਕਿ ਆਕੇ ਪਾਵਨ ਬਣਾਓ। ਬਾਪ ਕਹਿੰਦੇ ਹਨ- ਬੱਚਿਓ, ਮੈਨੂੰ ਯਾਦ ਕਰਦੇ ਰਹੋ ਤਾਂ ਤੁਹਾਡੇ ਕੱਪੜੇ ਸਾਫ਼ ਹੋਣ। ਮੇਰੀ ਸ਼੍ਰੀਮਤ ਤੇ ਚੱਲੋ। ਮੇਰੀ ਸ਼੍ਰੀਮਤ ਤੇ ਨਾ ਚੱਲਣ ਵਾਲੇ ਦਾ ਕੱਪੜਾ ਸਾਫ਼ ਨਹੀਂ ਹੁੰਦਾ। ਆਤਮਾ ਸ਼ੁੱਧ ਹੁੰਦੀ ਹੀ ਨਹੀਂ। ਬਾਪ ਤਾਂ ਦਿਨ - ਰਾਤ ਇਸ ਤੇ ਹੀ ਜ਼ੋਰ ਦਿੰਦੇ ਹਨ - ਆਪਣੇ ਨੂੰ ਆਤਮਾ ਸਮਝੋ। ਦੇਹ - ਅਭਿਮਾਨ ਵਿੱਚ ਆਉਣ ਨਾਲ ਹੀ ਤੁਸੀਂ ਘੁਟਕਾ ਖਾਂਦੇ ਹੋ। ਜਿਨਾਂ - ਜਿਨਾਂ ਉਪਰ ਚੜ੍ਹਦੇ ਜਾਂਦੇ ਹੋ, ਖੁਸ਼ਨੁਮਾ ਹੁੰਦੇ ਜਾਂਦੇ ਹੋ ਅਤੇ ਹਰਸ਼ਿਤਮੁੱਖ ਰਹਿੰਦੇ ਹੋ। ਬਾਬਾ ਜਾਣਦੇ ਹਨ ਚੰਗੇ - ਚੰਗੇ ਫ਼ਸਟਕਲਾਸ ਬੱਚੇ ਹਨ ਪਰ ਅੰਦਰੂਨੀ ਹਾਲਤ ਵੇਖੋ ਤਾਂ ਗੱਲ ਰਹੇ ਹਨ। ਦੇਹ - ਅਭਿਮਾਨ ਦੀ ਅੱਗ ਜਿਵੇਂ ਗੱਲਾ ਰਹੀ ਹੈ। ਸਮਝਦੇ ਨਹੀਂ ਹਨ, ਇਹ ਬਿਮਾਰੀ ਫੇਰ ਕਿੱਥੋਂ ਆਈ। ਬਾਪ ਕਹਿੰਦੇ ਹਨ ਦੇਹ - ਅਭਿਮਾਨ ਨਾਲ ਇਹ ਬਿਮਾਰੀ ਆਉਂਦੀ ਹੈ। ਦੇਹੀ - ਅਭਿਮਾਨੀ ਨੂੰ ਕਦੀ ਬਿਮਾਰੀ ਨਹੀਂ ਲੱਗੇਗੀ। ਬਹੁਤ ਅੰਦਰ ਵਿੱਚ ਸੜਦੇ ਰਹਿੰਦੇ ਹਨ। ਬਾਪ ਤਾਂ ਕਹਿੰਦੇ ਹਨ - ਬੱਚੇ, ਦੇਹੀ - ਅਭਿਮਾਨੀ ਭਵ। ਪੁੱਛਦੇ ਹਨ ਇਹ ਰੋਗ ਕਿਉਂ ਲੱਗਾ ਹੈ? ਬਾਪ ਕਹਿੰਦੇ ਹਨ ਇਹ ਦੇਹ - ਅਭਿਮਾਨ ਦੀ ਬਿਮਾਰੀ ਇਵੇਂ ਹੈ, ਗੱਲ ਨਾ ਪੁੱਛੋ। ਕੋਈ ਨੂੰ ਇਹ ਬਿਮਾਰੀ ਲੱਗਦੀ ਹੈ ਤਾਂ ਇੱਕਦਮ ਚਿੱਚੜ ਹੋਕੇ ਲੱਗਦੀ ਹੈ (ਚਿਪਕ ਜਾਂਦੀ ਹੈ) ਛੱਡਦੀ ਹੀ ਨਹੀਂ ਹੈ। ਸ਼੍ਰੀਮਤ ਤੇ ਨਾ ਚੱਲ ਆਪਣੇ ਦੇਹ - ਅਭਿਮਾਨ ਵਿੱਚ ਚੱਲਦੇ ਹਨ ਤਾਂ ਸੱਟ ਬੜੇ ਜ਼ੋਰ ਨਾਲ ਲੱਗਦੀ ਹੈ। ਬਾਬਾ ਦੇ ਕੋਲ ਤਾਂ ਸਭ ਸਮਾਚਾਰ ਆਉਂਦੇ ਹਨ। ਮਾਇਆ ਕਿਵੇਂ ਇੱਕਦਮ ਨੱਕ ਤੋਂ ਫ਼ੜ ਡਿਗਾ ਦਿੰਦੀ ਹੈ। ਬੁੱਧੀ ਬਿਲਕੁਲ ਮਾਰ ਦਿੰਦੀ ਹੈ। ਸੰਸ਼ੇ ਬੁੱਧੀ ਬਣ ਪੈਂਦੇ ਹਨ। ਭਗਵਾਨ ਨੂੰ ਬੁਲਾਉਂਦੇ ਹਨ ਕਿ ਆਕੇ ਸਾਨੂੰ ਪੱਥਰਬੁੱਧੀ ਤੋਂ ਪਾਰਸਬੁੱਧੀ ਬਣਾਓ ਅਤੇ ਫੇਰ ਉਨ੍ਹਾਂ ਦੇ ਵੀ ਵਿਰੁੱਧ ਹੋ ਜਾਂਦੇ, ਤਾਂ ਕੀ ਗਤੀ ਹੋਵੇ! ਇੱਕਦਮ ਡਿੱਗਕੇ ਪੱਥਰਬੁੱਧੀ ਬਣ ਜਾਂਦੇ ਹਨ। ਬੱਚਿਆਂ ਨੂੰ ਇੱਥੇ ਬੈਠ ਇਹ ਖੁਸ਼ੀ ਰਹਿਣੀ ਚਾਹੀਦੀ, ਸਟੂਡੈਂਟ ਲਾਇਫ਼ ਇਜ ਦੀ ਬੇਸ੍ਟ ਇਹ ਹੈ। ਬਾਪ ਕਹਿੰਦੇ ਹਨ ਇਸ ਤੋਂ ਹੋਰ ਕੋਈ ਪੜ੍ਹਾਈ ਉੱਚ ਹੈ ਕੀ? ਦੀ ਬੇਸ੍ਟ ਤਾਂ ਇਹ ਹੈ, 21 ਜਨਮਾਂ ਦਾ ਫ਼ਲ ਦਿੰਦੇ ਹਨ, ਤਾਂ ਇਵੇਂ ਪੜ੍ਹਾਈ ਵਿੱਚ ਕਿੰਨਾ ਅਟੈਂਸ਼ਨ ਦੇਣਾ ਚਾਹੀਦਾ। ਕੋਈ ਤਾਂ ਬਿਲਕੁਲ ਅਟੈਂਸ਼ਨ ਨਹੀਂ ਦਿੰਦੇ ਹਨ। ਮਾਇਆ ਨੱਕ - ਕੰਨ ਇੱਕਦਮ ਕੱਟ ਲੈਂਦੀ ਹੈ। ਬਾਪ ਖੁਦ ਕਹਿੰਦੇ ਹਨ ਅੱਧਾਕਲਪ ਇਨ੍ਹਾਂ ਦਾ ਰਾਜ ਚੱਲਦਾ ਹੈ ਤਾਂ ਇਵੇਂ ਫ਼ੜ ਲੈਂਦੀ ਹੈ ਜੋ ਗੱਲ ਨਾ ਪੁੱਛੋਂ, ਇਸਲਈ ਬਹੁਤ ਖ਼ਬਰਦਾਰ ਰਹੋ। ਇੱਕ - ਦੋ ਨੂੰ ਸਾਵਧਾਨ ਕਰਦੇ ਰਹੋ। ਸ਼ਿਵਬਾਬਾ ਨੂੰ ਯਾਦ ਕਰੋ ਨਹੀਂ ਤਾਂ ਮਾਇਆ ਕੰਨ ਨੱਕ ਕੱਟ ਲਵੇਗੀ। ਫੇਰ ਕੋਈ ਕੰਮ ਦੇ ਨਹੀਂ ਰਹੋਗੇ। ਬਹੁਤ ਸਮਝਦੇ ਵੀ ਹਨ ਕਿ ਅਸੀਂ ਲਕਸ਼ਮੀ - ਨਾਰਾਇਣ ਦਾ ਪਦ ਪਾਈਏ, ਨਾਮੁਮਕਿਨ ਹੈ। ਥੱਕ ਕੇ ਫਾਂ ਹੋ ਜਾਂਦੇ ਹਨ। ਮਾਇਆ ਤੋਂ ਹਾਰ ਖਾਕੇ ਇੱਕਦਮ ਕਿਚੜੇ ਵਿੱਚ ਜਾਕੇ ਪੈਂਦੇ ਹਨ। ਵੇਖੋ, ਸਾਡੀ ਬੁੱਧੀ ਵਿਗੜਦੀ ਹੈ ਤਾਂ ਸਮਝਣਾ ਚਾਹੀਦਾ ਮਾਇਆ ਨੇ ਨੱਕ ਤੋਂ ਫੜਿਆ ਹੈ। ਯਾਦ ਦੀ ਯਾਤਰਾ ਵਿੱਚ ਬਹੁਤ ਬੱਲ ਹੈ। ਬਹੁਤ ਖੁਸ਼ੀ ਭਰੀ ਹੋਈ ਹੈ। ਕਹਿੰਦੇ ਵੀ ਹਨ ਖੁਸ਼ੀ ਜਿਹੀ ਖ਼ੁਰਾਕ ਨਹੀਂ। ਦੁਕਾਨ ਵਿੱਚ ਗ੍ਰਾਹਕ ਆਉਂਦੇ ਰਹਿੰਦੇ ਹਨ, ਕਮਾਈ ਹੁੰਦੀ ਰਹਿੰਦੀ ਹੈ ਤਾਂ ਕਦੀ ਉਨ੍ਹਾਂ ਨੂੰ ਥਕਾਵਟ ਨਹੀਂ ਹੋਵੇਗੀ। ਭੁੱਖੇ ਨਹੀਂ ਮਰਣਗੇ। ਬੜੀ ਖੁਸ਼ੀ ਵਿੱਚ ਰਹਿੰਦੇ ਹਨ। ਤੁਹਾਨੂੰ ਤਾਂ ਅਥਾਹ (ਬੇਸ਼ੁਮਾਰ) ਧਨ ਮਿਲਦਾ ਹੈ। ਤੁਹਾਨੂੰ ਤਾਂ ਬਹੁਤ ਖੁਸ਼ੀ ਰਹਿਣੀ ਚਾਹੀਦੀ। ਵੇਖਣਾ ਚਾਹੀਦਾ - ਸਾਡੀ ਚਲਨ ਦੈਵੀ ਹੈ ਜਾਂ ਆਸੁਰੀ ਹੈ? ਵਕ਼ਤ ਬਹੁਤ ਥੋੜ੍ਹਾ ਹੈ। ਅਕਾਲੇ ਮ੍ਰਿਤੂ ਦੀ ਵੀ ਜਿਵੇਂ ਰੇਸ ਹੈ। ਐਕਸੀਡੈਂਟ ਆਦਿ ਵੇਖੋ ਕਿੰਨੇ ਹੁੰਦੇ ਰਹਿੰਦੇ ਹਨ। ਤਮੋਪ੍ਰਧਾਨ ਬੁੱਧੀ ਹੁੰਦੇ ਜਾਂਦੇ ਹਨ। ਬਰਸਾਤ ਜ਼ੋਰ ਨਾਲ ਪਵੇਗੀ, ਉਸਨੂੰ ਵੀ ਕੁਦਰਤੀ ਐਕਸੀਡੈਂਟ ਕਹਿਣਗੇ। ਮੌਤ ਸਾਹਮਣੇ ਆਇਆ ਕਿ ਆਇਆ। ਸਮਝਦੇ ਵੀ ਹਨ ਐਟਾਮਿਕ ਬੰਬਸ ਦੀ ਲੜ੍ਹਾਈ ਛਿੜ ਜਾਵੇਗੀ। ਅਜਿਹੇ ਖੌਫ਼ਨਾਕ ਕੰਮ ਕਰਦੇ ਹਨ, ਤੰਗ ਕਰ ਦੇਣਗੇ ਤਾਂ ਫੇਰ ਲੜ੍ਹਾਈ ਵੀ ਛਿੜ ਜਾਵੇਗੀ। ਅੱਛਾ!

ਮਿੱਠੇ- ਮਿੱਠੇ ਸਿੱਕੀਲਧੇ ਬੱਚਿਆਂ ਪ੍ਰਤੀ ਮਾਤ - ਪਿਤਾ ਬਾਪਦਾਦਾ ਦਾ ਯਾਦ ਪਿਆਰ ਅਤੇ ਗੁੱਡਮੋਰਨਿੰਗ। ਰੂਹਾਨੀ ਬਾਪ ਦੀ ਰੂਹਾਨੀ ਬੱਚਿਆਂ ਨੂੰ ਨਮਸਤੇ।

ਧਾਰਨਾ ਲਈ ਮੁੱਖ ਸਾਰ:-
1. ਮੌਲਾਈ ਮਸਤੀ ਵਿੱਚ ਰਹਿ ਕੇ ਸਵੈ ਨੂੰ ਸੁਤੰਤ੍ਰ ਬਣਾਉਣਾ ਹੈ। ਕਿਸੀ ਵੀ ਬੰਧਨ ਵਿੱਚ ਨਹੀਂ ਬੰਧਨਾ ਹੈ। ਮਾਇਆ ਚੂਹੀ ਤੋਂ ਬਹੁਤ - ਬਹੁਤ ਸੰਭਾਲ ਕਰਨੀ ਹੈ, ਖ਼ਬਰਦਾਰ ਰਹਿਣਾ ਹੈ। ਦਿਲ ਵਿੱਚ ਕਦੀ ਵੀ ਸ਼ੈਤਾਨੀ ਖ਼ਿਆਲ ਨਾ ਆਏ।

2. ਬਾਪ ਦੁਆਰਾ ਜੋ ਬੇਸ਼ੁਮਾਰ ਧਨ (ਗਿਆਨ ਦਾ) ਮਿਲਦਾ ਹੈ, ਉਸਦੀ ਖੁਸ਼ੀ ਵਿੱਚ ਰਹਿਣਾ ਹੈ। ਇਸ ਕਮਾਈ ਵਿੱਚ ਕਦੀ ਵੀ ਸੰਸ਼ੇਬੁੱਧੀ ਬਣ ਥੱਕਣਾ ਨਹੀਂ ਹੈ। ਸਟੂਡੈਂਟ ਲਾਇਫ਼ ਦੀ ਬੇਸਟ ਲਾਇਫ਼ ਹੈ ਇਸਲਈ ਪੜ੍ਹਾਈ ਤੇ ਪੂਰਾ - ਪੂਰਾ ਧਿਆਨ ਦੇਣਾ ਹੈ।

ਵਰਦਾਨ:-
ਸਦਾ ਅਲਰਟ ਰਹਿ ਸਰਵ ਦੀਆਂ ਆਸ਼ਾਵਾਂ ਨੂੰ ਪੂਰਨ ਕਰਨ ਵਾਲੇ ਮਾਸਟਰ ਮੁਕਤੀ -ਜੀਵਨਮੁਕਤੀ ਦਾਤਾ ਭਵ

ਹੁਣ ਸਭ ਬੱਚਿਆਂ ਨੂੰ ਇਹ ਹੀ ਸ਼ੁਭ ਸੰਕਲਪ ਇਮਰਜ਼ ਹੋਣਾ ਚਾਹੀਦਾ ਹੈ ਕਿ ਸਰਵ ਦੀਆਂ ਆਸ਼ਾਵਾਂ ਨੂੰ ਪੂਰਨ ਕਰੀਏ। ਸਭਦੀ ਇੱਛਾ ਹੈ ਕਿ ਜਨਮ -ਮਰਨ ਤੋਂ ਮੁਕਤ ਹੋ ਜਾਈਏ, ਤਾਂ ਉਸਦਾ ਅਨੁਭਵ ਕਰਾਓ। ਇਸਦੇ ਲਈ ਆਪਣੇ ਸ਼ਕਤੀਸ਼ਾਲੀ ਸਤੋਪ੍ਰਧਾਨ ਵਾਈਬ੍ਰੇਸ਼ਨ ਨਾਲ ਪ੍ਰਕ੍ਰਿਤੀ ਅਤੇ ਮਨੁੱਖ ਆਤਮਾਵਾਂ ਦੀ ਵਰਿਤਿਆਂ ਨੂੰ ਚੇਂਜ ਕਰੋ। ਮਾਸਟਰ ਦਾਤਾ ਬਣ ਹਰ ਆਤਮਾ ਦੀਆਂ ਆਸ਼ਾਵਾਂ ਨੂੰ ਪੂਰਨ ਕਰੋ। ਮੁਕਤੀ -ਜੀਵਨਮੁਕਤੀ ਦਾ ਦਾਨ ਦਵੋ। ਇਹ ਜਿੰਮੇਵਾਰੀ ਦੀ ਸਮ੍ਰਿਤੀ ਤੁਹਾਨੂੰ ਸਦਾ ਅਲਰਟ ਬਣਾ ਦਵੇਗੀ।

ਸਲੋਗਨ:-
ਮੁਰਲੀਧਰ ਦੀ ਮੁਰਲੀ ਤੇ ਦੇਹ ਦੀ ਵੀ ਸੁਧ -ਬੁਧ ਭੁੱਲਣ ਵਾਲੇ ਹੀ ਸੱਚੇ ਗੋਪੀ ਗੋਪਿਕਾਵਾਂ ਹਨ।