27.01.25        Punjabi Morning Murli        Om Shanti         BapDada         Madhuban


"ਮਿੱਠੇ ਬੱਚੇ:- ਤੁਹਾਡੀ ਜਦੋਂ ਕਰਮਾਤੀਤ ਅਵਸਥਾ ਹੋਵੇਗੀ ਤਾਂ ਵਿਸ਼ਨੂਪੁਰੀ ਵਿੱਚ ਜਾਵੋਗੇ, ਪਾਸ ਵਿਦ ਆਨਰ ਹੋਣ ਵਾਲੇ ਬੱਚੇ ਹੀ ਕਰਮਾਤੀਤ ਬਣਦੇ ਹਨ"

ਪ੍ਰਸ਼ਨ:-
ਤੁਸੀਂ ਬੱਚਿਆਂ ਤੇ ਦੋਂਵੇਂ ਬਾਪ ਕਿਹੜੀ ਮਿਹਨਤ ਕਰਦੇ ਹਨ?

ਉੱਤਰ:-
ਬੱਚੇ ਸ੍ਵਰਗ ਦੇ ਲਾਇਕ ਬਣਨ। ਸ੍ਰਵਗੁਣ ਸੰਪੰਨ, 16 ਕਲਾਂ ਸੰਪੂਰਨ ਬਣਾਉਣ ਦੀ ਮਿਹਨਤ ਬਾਪਦਾਦਾ ਦੋਨੋਂ ਕਰਦੇ ਹਨ। ਇਹ ਜਿਵੇਂ ਤੁਹਾਨੂੰ ਡਬਲ ਇੰਜਣ ਮਿਲਿਆ ਹੈ। ਅਜਿਹੀ ਵੰਡਰਫੁਲ ਪੜ੍ਹਾਈ ਪੜ੍ਹਾਉਂਦੇ ਹਨ ਜਿਸ ਨਾਲ ਤੁਸੀਂ 21 ਜਨਮ ਦੀ ਬਾਦਸ਼ਾਹੀ ਪਾ ਲੈਂਦੇ ਹੋ।

ਗੀਤ:-
ਬਚਪਨ ਦੇ ਦਿਨ ਭੁਲਾ ਨਾ ਦੇਣਾ...

ਓਮ ਸ਼ਾਂਤੀ
ਮਿੱਠੇ - ਮਿੱਠੇ ਸਿਕੀਲੱਧੇ ਬੱਚਿਆਂ ਨੇ ਗੀਤ ਸੁਣਿਆ। ਡਰਾਮਾ ਪਲਾਨ ਅਨੁਸਾਰ ਅਜਿਹੇ ਗੀਤ ਸਲੈਕਟ ਕੀਤੇ ਹੋਏ ਹਨ। ਮਨੁੱਖ ਹੈਰਾਨ ਹੁੰਦੇ ਹਨ ਕਿ ਇਹ ਕੀ ਨਾਟਕ ਦੇ ਰਿਕਾਰਡ ਤੇ ਵਾਣੀ ਚਲਾਉਂਦੇ ਹਨ। ਇਹ ਫੇਰ ਕਿਸ ਤਰ੍ਹਾਂ ਦਾ ਗਿਆਨ ਹੈ! ਸ਼ਾਸਤਰ, ਵੇਦ, ਉਪਨਿਸ਼ਦ ਆਦਿ ਛੱਡ ਦਿੱਤੇ, ਹੁਣ ਰਿਕਾਰਡ ਦੇ ਉਪਰ ਵਾਣੀ ਚਲਦੀ ਹੈ! ਇਹ ਵੀ ਤੁਹਾਡੀ ਬੱਚਿਆਂ ਦੀ ਬੁੱਧੀ ਵਿੱਚ ਹੈ ਕਿ ਅਸੀਂ ਬੇਹੱਦ ਦੇ ਬਾਪ ਦੇ ਬਣੇ ਹਾਂ, ਜਿਸ ਨਾਲ ਅਤਿੰਦਰੀਏ ਸੁੱਖ ਮਿਲਦਾ ਹੈ ਅਜਿਹੇ ਬਾਪ ਨੂੰ ਭੁੱਲਣਾ ਨਹੀਂ ਹੈ। ਬਾਪ ਦੀ ਯਾਦ ਨਾਲ ਹੀ ਜਨਮ - ਜਨਮੰਤ੍ਰੁ ਦੇ ਪਾਪ ਸੜਦੇ ਹਨ। ਇਵੇਂ ਨਾ ਹੋਵੇ ਜੋ ਯਾਦ ਨੂੰ ਛੱਡ ਦੇਵੋ ਅਤੇ ਪਾਪ ਰਹਿ ਜਾਣ। ਫੇਰ ਪਦ ਵੀ ਘੱਟ ਹੋ ਜਾਵੇਗਾ। ਅਜਿਹੇ ਬਾਪ ਨੂੰ ਤੇ ਚੰਗੀ ਤਰ੍ਹਾਂ ਯਾਦ ਕਰਨ ਦਾ ਪੁਰਸ਼ਾਰਥ ਕਰਨਾ ਚਾਹੀਦਾ ਹੈ। ਜਿਵੇਂ ਸਗਾਈ ਹੁੰਦੀ ਹੈ ਤਾਂ ਫੇਰ ਇੱਕ - ਦੂਜੇ ਨੂੰ ਯਾਦ ਕਰਦੇ ਹਨ। ਤੁਹਾਡੀ ਵੀ ਸਗਾਈ ਹੋਈ ਹੈ ਫੇਰ ਜਦੋਂ ਤੁਸੀਂ ਕਰਮਾਤੀਤ ਅਵਸਥਾ ਨੂੰ ਪਾਉਂਦੇ ਹੋ ਉਦੋਂ ਵਿਸ਼ਨੂਪੁਰੀ ਵਿੱਚ ਜਾਵੋਗੇ। ਹੁਣ ਸ਼ਿਵਬਾਬਾ ਵੀ ਹੈ, ਪ੍ਰਜਾਪਿਤਾ ਬ੍ਰਹਮਾ ਵੀ ਹੈ। ਦੋ ਇੰਜਣ ਮਿਲੇ ਹਨ - ਇੱਕ ਨਿਰਾਕਾਰੀ ਦੂਸਰੀ ਸਾਕਾਰੀ। ਦੋਂਵੇਂ ਹੀ ਮਿਹਨਤ ਕਰਦੇ ਹਨ ਕਿ ਬੱਚੇ ਸ੍ਵਰਗ ਦੇ ਲਾਇਕ ਬਣ ਜਾਣ। ਸ੍ਰਵਗੁਣ ਸੰਪੰਨ, 16 ਕਲਾਂ ਸੰਪੂਰਨ ਬਣਨਾ ਹੈ। ਇੱਥੇ ਇਮਤਿਹਾਨ ਪਾਸ ਕਰਨਾ ਹੈ। ਇਹ ਗੱਲਾਂ ਕੋਈ ਸ਼ਾਸਤਰਾਂ ਵਿੱਚ ਥੋੜ੍ਹੀ ਹਨ। ਇਹ ਪੜ੍ਹਾਈ ਬੜੀ ਵੰਡਰਫੁਲ ਹੈ - ਭਵਿੱਖ 21 ਜਨਮਾਂ ਦੇ ਲਈ। ਦੂਜੀ ਪੜ੍ਹਾਈ ਹੁੰਦੀ ਹੈ ਮ੍ਰਿਤੂਲੋਕ ਦੇ ਲਈ, ਇਹ ਪੜ੍ਹਾਈ ਹੈ ਅਮਰਲੋਕ ਦੇ ਲਈ। ਉਸਦੇ ਲਈ ਪੜ੍ਹਨਾ ਤਾਂ ਇੱਥੇ ਹੈ ਨਾ। ਜਦੋਂ ਤੱਕ ਆਤਮਾ ਪਵਿੱਤਰ ਨਾ ਬਣੇ ਉਦੋਂ ਤੱਕ ਸਤਿਯੁਗ ਵਿੱਚ ਜਾ ਨਹੀਂ ਸਕਦੇ ਇਸਲਈ ਬਾਪ ਸੰਗਮ ਤੇ ਹੀ ਆਉਂਦੇ ਹਨ, ਇਸਨੂੰ ਹੀ ਪੁਰਸ਼ੋਤਮ ਕਲਿਆਣਕਾਰੀ ਯੁਗ ਕਿਹਾ ਜਾਂਦਾ ਹੈ। ਜਦੋਂਕਿ ਤੁਸੀਂ ਕੌਡੀ ਤੋਂ ਹੀਰੇ ਵਰਗੇ ਬਣਦੇ ਹੋ ਇਸਲਈ ਸ਼੍ਰੀਮਤ ਤੇ ਚਲਦੇ ਰਹੋ। ਸ਼੍ਰੀ ਸ਼੍ਰੀ ਸ਼ਿਵਬਾਬਾ ਨੂੰ ਹੀ ਕਿਹਾ ਜਾਂਦਾ ਹੈ। ਮਾਲਾ ਦਾ ਅਰਥ ਵੀ ਬੱਚਿਆਂ ਨੂੰ ਸਮਝਾਇਆ ਹੈ। ਉਪਰ ਵਿਚ ਫੁੱਲ ਹਨ ਸ਼ਿਵਬਾਬਾ, ਫੇਰ ਹੈ ਯੁਗਲ ਮੇਰੂ। ਪ੍ਰਵ੍ਰਿਤੀ ਮਾਰਗ ਹੈ ਨਾ। ਫੇਰ ਹਨ ਦੋ ਦਾਨੇ, ਜੋ ਜਿੱਤ ਪਾਉਣ ਵਾਲੇ ਹਨ, ਉਨ੍ਹਾਂ ਦੀ ਹੀ ਰੁਦ੍ਰ ਮਾਲਾ ਫੇਰ ਵਿਸ਼ਨੂੰ ਦੀ ਮਾਲਾ ਬਣਦੀ ਹੈ। ਇਸ ਮਾਲਾ ਦਾ ਅਰਥ ਕੋਈ ਵੀ ਨਹੀਂ ਜਾਣਦੇ। ਬਾਪ ਬੈਠ ਸਮਝਾਉਂਦੇ ਹਨ ਤੁਸੀਂ ਬੱਚਿਆਂ ਨੇ ਕੌਡੀ ਤੋਂ ਹੀਰੇ ਵਰਗਾ ਬਣਨਾ ਹੈ। 63 ਜਨਮ ਤੁਸੀਂ ਬਾਪ ਨੂੰ ਯਾਦ ਕਰਦੇ ਆਏ ਹੋ। ਤੁਸੀਂ ਹੁਣ ਆਸ਼ਿਕ ਹੋ ਇੱਕ ਮਸ਼ੂਕ ਦੇ। ਸਾਰੇ ਭਗਤ ਹਨ ਇੱਕ ਭਗਵਾਨ ਦੇ। ਪਤੀਆਂ ਦਾ ਪਤੀ, ਬਾਪਾਂ ਦਾ ਬਾਪ ਉਹ ਇੱਕ ਹੀ ਹੈ। ਤੁਹਾਨੂੰ ਬੱਚਿਆਂ ਨੂੰ ਰਾਜਾਵਾਂ ਦਾ ਰਾਜਾ ਬਣਾਉਂਦੇ ਹਨ। ਖੁਦ ਨਹੀਂ ਬਣਦੇ ਹਨ। ਬਾਪ ਬਾਰ - ਬਾਰ ਸਮਝਾਉਂਦੇ ਹਨ - ਬਾਪ ਦੀ ਯਾਦ ਨਾਲ ਹੀ ਤੁਹਾਡੇ ਜਨਮ - ਜਨਮੰਤ੍ਰੁ ਦੇ ਪਾਪ ਭਸਮ ਹੋਣਗੇ। ਸਾਧੂ ਸੰਤ ਤੇ ਕਹਿ ਦਿੰਦੇ ਆਤਮਾ ਨਿਰਲੇਪ ਹੈ। ਬਾਪ ਸਮਝਾਉਂਦੇ ਹਨ ਸੰਸਕਾਰ ਚੰਗੇ ਜਾਂ ਬੁਰੇ ਆਤਮਾ ਹੀ ਲੈ ਜਾਂਦੀ ਹੈ। ਉਹ ਕਹਿ ਦਿੰਦੇ ਬਸ ਜਿੱਧਰ ਵੇਖਦਾ ਹਾਂ ਸਭ ਭਗਵਾਨ ਹੀ ਭਗਵਾਨ ਹੈ। ਭਗਵਾਨ ਦੀ ਹੀ ਇਹ ਸਭ ਲੀਲਾ ਹੈ। ਬਿਲਕੁਲ ਹੀ ਵਾਮ ਮਾਰਗ ਵਿੱਚ ਗੰਦੇ ਬਣ ਜਾਂਦੇ ਹਨ। ਅਜਿਹਿਆਂ ਦੀ ਮਤ ਤੇ ਵੀ ਲੱਖਾਂ ਮਨੁੱਖ ਚਲ ਰਹੇ ਹਨ। ਇਹ ਵੀ ਡਰਾਮੇ ਵਿੱਚ ਨੂੰਧ ਹੈ। ਸਦਾ ਹੀ ਬੁੱਧੀ ਵਿੱਚ ਤਿੰਨ ਧਾਮ ਯਾਦ ਰੱਖੋ - ਸ਼ਾਂਤੀਧਾਮ ਜਿੱਥੇ ਆਤਮਾਵਾਂ ਰਹਿੰਦੀਆਂ ਹਨ, ਸੁੱਖਧਾਮ ਜਿਥੋਂ ਦੇ ਲਈ ਤੁਸੀਂ ਪੁਰਸ਼ਾਰਥ ਕਰ ਰਹੇ ਹੋ, ਦੁੱਖਧਾਮ ਸ਼ੁਰੂ ਹੁੰਦਾ ਹੈ ਅੱਧਾ ਕਲਪ ਦੇ ਬਾਦ। ਭਗਵਾਨ ਨੂੰ ਕਿਹਾ ਜਾਂਦਾ ਹੈ ਹੈਵਨਲੀ ਗੌਡ ਫਾਦਰ। ਉਹ ਕੋਈ ਹੈਲ ਸਥਾਪਨ ਨਹੀਂ ਕਰਦੇ ਹਨ। ਬਾਪ ਕਹਿੰਦੇ ਹਨ ਮੈਂ ਤਾਂ ਸੁੱਖਧਾਮ ਦੀ ਹੀ ਸਥਾਪਨਾ ਕਰਦਾ ਹਾਂ। ਬਾਕੀ ਇਹ ਹਾਰ ਅਤੇ ਜਿੱਤ ਦਾ ਖੇਡ ਹੈ। ਤੁਸੀਂ ਬੱਚੇ ਸ਼੍ਰੀਮਤ ਤੇ ਚੱਲਕੇ ਹੁਣ ਮਾਇਆ ਰੂਪੀ ਰਾਵਣ ਤੇ ਜਿੱਤ ਪਾਉਂਦੇ ਹੋ। ਫੇਰ ਅੱਧਾ ਕਲਪ ਬਾਦ ਰਾਵਣ ਰਾਜ ਸ਼ੁਰੂ ਹੁੰਦਾ ਹੈ। ਤੁਸੀਂ ਬੱਚੇ ਹੁਣ ਯੁੱਧ ਦੇ ਮੈਦਾਨ ਵਿੱਚ ਹੋ। ਇਹ ਬੁੱਧੀ ਵਿੱਚ ਧਾਰਨ ਕਰਨਾ ਹੈ ਫੇਰ ਦੂਸਰਿਆਂ ਨੂੰ ਸਮਝਾਉਣਾ ਹੈ। ਅੰਨਿਆਂ ਦੀ ਲਾਠੀ ਬਣ ਘਰ ਦਾ ਰਸਤਾ ਦੱਸਣਾ ਹੈ ਕਿਉਂਕਿ ਸਭ ਉਸ ਘਰ ਨੂੰ ਭੁਲ ਗਏ ਹਨ। ਕਹਿੰਦੇ ਵੀ ਹਨ ਕਿ ਇਹ ਇੱਕ ਨਾਟਕ ਹੈ। ਪਰ ਇਸਦੀ ਉਮਰ ਲੱਖਾਂ ਹਜ਼ਾਰਾਂ ਵਰ੍ਹੇ ਕਹਿ ਦਿੰਦੇ ਹਨ। ਬਾਪ ਸਮਝਾਉਂਦੇ ਹਨ ਰਾਵਣ ਨੇ ਤੁਹਾਨੂੰ ਕਿੰਨਾ ਅੰਨਾ ( ਗਿਆਨ ਨੈਨਹੀਣ) ਬਣਾ ਦਿੱਤਾ ਹੈ। ਹੁਣ ਬਾਪ ਸਭ ਗੱਲਾਂ ਸਮਝਾ ਰਹੇ ਹਨ। ਬਾਪ ਨੂੰ ਹੀ ਨਾਲੇਜਫੁਲ ਕਿਹਾ ਜਾਂਦਾ ਹੈ। ਇਸ ਦਾ ਮਤਲਬ ਇਹ ਨਹੀਂ ਕਿ ਹਰ ਇੱਕ ਦੇ ਅੰਦਰ ਨੂੰ ਜਾਣਨ ਵਾਲੇ ਹਨ। ਉਹ ਤਾਂ ਰਿੱਧੀ - ਸਿੱਧੀ ਵਾਲੇ ਸਿੱਖਦੇ ਹਨ ਜੋ ਤੁਹਾਡੇ ਅੰਦਰ ਦੀਆਂ ਗੱਲਾਂ ਸੁਣਾ ਲੈਂਦੇ ਹਨ। ਨਾਲੇਜਫੁਲ ਦਾ ਅਰਥ ਇਹ ਨਹੀਂ ਹੈ। ਇਹ ਤਾਂ ਬਾਪ ਦੀ ਹੀ ਮਹਿਮਾ ਹੈ। ਉਹ ਗਿਆਨ ਦਾ ਸਾਗਰ, ਆਨੰਦ ਦਾ ਸਾਗਰ ਹੈ। ਮਨੁੱਖ ਕਹਿ ਦਿੰਦੇ ਹਨ ਕਿ ਉਹ ਅੰਤਰਯਾਮੀ ਹੈ। ਹੁਣ ਤੁਸੀਂ ਬੱਚੇ ਸਮਝਦੇ ਹੋ ਕਿ ਉਹ ਤਾਂ ਟੀਚਰ ਹੈ, ਸਾਨੂੰ ਪੜ੍ਹਾਉਂਦੇ ਹਨ। ਉਹ ਰੂਹਾਨੀ ਬਾਪ ਵੀ ਹੈ, ਰੂਹਾਨੀ ਸਤਿਗੁਰੂ ਵੀ ਹੈ। ਉਹ ਜਿਸਮਾਨੀ ਟੀਚਰ ਗੁਰੂ ਹੁੰਦੇ ਹਨ, ਉਹ ਵੀ ਵੱਖ - ਵੱਖ ਹੁੰਦੇ ਹਨ, ਤਿੰਨੇ ਇੱਕ ਹੋ ਨਾ ਸਕਣ। ਕਰਕੇ ਕੋਈ - ਕੋਈ ਬਾਪ ਟੀਚਰ ਵੀ ਹੁੰਦਾ ਹੈ। ਗੁਰੂ ਤਾਂ ਹੋ ਨਾ ਸਕੇ। ਉਹ ਤਾਂ ਫੇਰ ਵੀ ਮਨੁੱਖ ਹਨ। ਇੱਥੇ ਤਾਂ ਉਹ ਸੁਪ੍ਰੀਮ ਰੂਹ ਪਰਮਪਿਤਾ ਪ੍ਰਮਾਤਮਾ ਪੜ੍ਹਾਉਂਦੇ ਹਨ। ਆਤਮਾ ਨੂੰ ਪ੍ਰਮਾਤਮਾ ਨਹੀਂ ਕਿਹਾ ਜਾਂਦਾ ਹੈ। ਇਹ ਕੋਈ ਸਮਝਦੇ ਨਹੀਂ। ਕਹਿੰਦੇ ਹਨ ਪ੍ਰਮਾਤਮਾ ਨੇ ਅਰਜੁਨ ਨੂੰ ਸਾਖਸ਼ਤਕਾਰ ਕਰਵਾਇਆ ਤਾਂ ਉਸਨੇ ਕਿਹਾ ਬਸ ਕਰੋ, ਬਸ ਕਰੋ ਮੈਂ ਇਤਨਾ ਤੇਜ਼ ਸਹਿਣ ਨਹੀਂ ਕਰ ਸਕਦਾ। ਇਹ ਜੋ ਸਭ ਸੁਣਿਆ ਹੈ ਤਾਂ ਸਮਝਦੇ ਹਨ ਪ੍ਰਮਾਤਮਾ ਇਤਨਾ ਤੇਜੋਮਯ ਹੈ। ਪਹਿਲੋਂ ਬਾਬਾ ਦੇ ਕੋਲ ਆਉਦੇ ਸਨ ਤਾਂ ਸਾਖਸ਼ਤਕਾਰ ਵਿੱਚ ਚਲੇ ਜਾਂਦੇ ਸਨ। ਕਹਿੰਦੇ ਸਨ ਬਸ ਕਰੋ, ਬਹੁਤ ਤੇਜ਼ ਹੈ, ਅਸੀਂ ਸਹਿਣ ਨਹੀਂ ਕਰ ਸਕਦੇ। ਜੋ ਸੁਣਿਆ ਹੋਇਆ ਹੈ ਉਹ ਹੀ ਬੁੱਧੀ ਵਿੱਚ ਭਾਵਨਾ ਰਹਿੰਦੀ ਹੈ। ਬਾਪ ਕਹਿੰਦੇ ਹਨ ਜੋ ਜਿਸ ਭਾਵਨਾ ਨਾਲ ਯਾਦ ਕਰਦੇ ਹਨ, ਮੈਂ ਉਨ੍ਹਾਂ ਦੀ ਭਾਵਨਾ ਪੂਰੀ ਕਰ ਸਕਦਾ ਹਾਂ। ਕੋਈ ਗਣੇਸ਼ ਦਾ ਪੁਜਾਰੀ ਹੋਵੇਗਾ ਤਾਂ ਉਸਨੂੰ ਗਣੇਸ਼ ਦਾ ਸਾਖਸ਼ਤਕਾਰ ਕਰਵਾਉਣਗੇ। ਸਾਖਸ਼ਤਕਾਰ ਹੋਣ ਨਾਲ ਸਮਝਦੇ ਹਨ ਬਸ ਮੁਕਤੀਧਾਮ ਵਿੱਚ ਪਹੁੰਚ ਗਿਆ। ਪ੍ਰੰਤੂ ਨਹੀਂ, ਮੁਕਤੀਧਾਮ ਵਿੱਚ ਕੋਈ ਜਾ ਨਹੀਂ ਸਕਦਾ। ਨਾਰਦ ਦਾ ਵੀ ਮਿਸਾਲ ਹੈ। ਉਹ ਸ਼ਰੋਮਣੀ ਭਗਤ ਗਾਇਆ ਹੋਇਆ ਹੈ। ਉਸਨੇ ਪੁੱਛਿਆ ਮੈਂ ਲਕਸ਼ਮੀ ਨੂੰ ਵਰ ਸਕਦਾ ਹਾਂ ਤਾਂ ਕਿਹਾ ਆਪਣੀ ਸ਼ਕਲ ਤਾਂ ਵੇਖੋ। ਭਗਤ ਮਾਲਾ ਵੀ ਹੁੰਦੀ ਹੈ। ਫੀਮੇਲਸ ਵਿੱਚ ਮੀਰਾ ਅਤੇ ਮੇਲਜ਼ ਵਿੱਚ ਨਾਰਦ ਮੁੱਖ ਗਾਏ ਹੋਏ ਹਨ। ਇੱਥੇ ਫੇਰ ਗਿਆਨ ਵਿੱਚ ਮੁੱਖ ਸ਼ਰੋਮਣੀ ਹੈ ਸਰਸਵਤੀ। ਨੰਬਰਵਾਰ ਤਾਂ ਹੁੰਦੇ ਹਨ ਨਾ।

ਬਾਪ ਸਮਝਾਉਂਦੇ ਹਨ ਮਾਇਆ ਤੋਂ ਬਹੁਤ ਖ਼ਬਰਦਾਰ ਰਹਿਣਾ ਹੈ। ਮਾਇਆ ਅਜਿਹਾ ਉਲਟਾ ਕੰਮ ਕਰਵਾ ਲਵੇਗੀ। ਫੇਰ ਅੰਤ ਵਿੱਚ ਬਹੁਤ ਰੋਣਾ, ਪਛਤਾਉਣਾ ਪਵੇਗਾ - ਭਗਵਾਨ ਆਇਆ ਅਤੇ ਅਸੀਂ ਵਰਸਾ ਲੈ ਨਹੀਂ ਸਕੇ! ਫੇਰ ਪ੍ਰਜਾ ਵਿੱਚ ਦਾਸ - ਦਾਸੀ ਜਾਕੇ ਬਣਾਂਗੇ। ਪਿੱਛੋਂ ਪੜ੍ਹਾਈ ਤੇ ਪੂਰੀ ਹੋ ਜਾਂਦੀ ਹੈ, ਫੇਰ ਬਹੁਤ ਪਛਤਾਉਣਾ ਪੈਂਦਾ ਹੈ ਇਸਲਈ ਬਾਪ ਪਹਿਲਾਂ ਤੋਂ ਹੀ ਸਮਝਾ ਦਿੰਦੇ ਹਨ ਕਿ ਫੇਰ ਪਛਤਾਉਣਾ ਨਾ ਪਵੇ। ਜਿਨਾਂ ਬਾਪ ਨੂੰ ਯਾਦ ਕਰਦੇ ਰਹਾਂਗੇ ਤਾਂ ਯੋਗ ਅਗਨੀ ਨਾਲ ਪਾਪ ਭਸਮ ਹੋਣਗੇ। ਆਤਮਾ ਸਤੋਪ੍ਰਧਾਨ ਸੀ ਫੇਰ ਉਸ ਵਿੱਚ ਖਾਦ ਪੈਂਦੇ - ਪੈਂਦੇ ਤਮੋਪ੍ਰਧਾਨ ਬਣੀ ਹੈ। ਗੋਲਡਨ, ਸਿਲਵਰ, ਕਾਪਰ, ਆਇਰਨ .. ਨਾਮ ਵੀ ਹਨ। ਹੁਣ ਆਇਰਨ ਏਜ਼ ਤੋਂ ਫੇਰ ਤੁਸੀਂ ਗੋਲਡਨ ਏਜ਼ ਵਿੱਚ ਜਾਣਾ ਹੈ। ਪਵਿੱਤਰ ਬਣੇ ਬਿਨਾਂ ਆਤਮਾਵਾਂ ਜਾ ਨਹੀਂ ਸਕਦੀਆਂ। ਸਤਿਯੁਗ ਵਿੱਚ ਪਿਓਰਟੀ ਸੀ ਤਾਂ ਪੀਸ ਪ੍ਰੋਸਪੈਰਿਟੀ ਵੀ ਸੀ। ਇੱਥੇ ਪਿਓਰਟੀ ਨਹੀਂ ਤਾਂ ਪੀਸ ਪ੍ਰੋਸਪੈਰਿਟੀ ਵੀ ਨਹੀਂ। ਰਾਤ - ਦਿਨ ਦਾ ਫਰਕ ਹੈ। ਤਾਂ ਬਾਪ ਸਮਝਾਉਂਦੇ ਹਨ ਇਹ ਬਚਪਨ ਦੇ ਦਿਨ ਭੁੱਲ ਨਾ ਜਾਣਾ। ਬਾਪ ਨੇ ਅਡਾਪਟ ਕੀਤਾ ਹੈ ਨਾ। ਬ੍ਰਹਮਾ ਦੁਆਰਾ ਅਡਾਪਟ ਕਰਦੇ ਹਨ, ਇਹ ਅਡਾਪਸ਼ਨ ਹੈ। ਇਸਤ੍ਰੀ ਨੂੰ ਅਡਾਪਟ ਕੀਤਾ ਜਾਂਦਾ ਹੈ। ਬਾਕੀ ਬੱਚਿਆਂ ਨੂੰ ਫੇਰ ਕ੍ਰਿਏਟ ਕੀਤਾ ਜਾਂਦਾ ਹੈ। ਇਸਤ੍ਰੀ ਨੂੰ ਰਚਨਾ ਨਹੀ ਕਹਾਂਗੇ। ਇਹ ਬਾਪ ਵੀ ਅਡਾਪਟ ਕਰਦੇ ਹਨ ਕਿ ਤੁਸੀਂ ਮੇਰੇ ਉਹ ਹੀ ਬੱਚੇ ਹੋ ਜਿਨ੍ਹਾਂ ਨੂੰ ਕਲਪ ਪਹਿਲਾਂ ਅਡਾਪਟ ਕੀਤਾ ਸੀ। ਅਡਾਪਟਿਡ ਬੱਚਿਆਂ ਨੂੰ ਹੀ ਬਾਪ ਤੋਂ ਵਰਸਾ ਮਿਲਦਾ ਹੈ। ਉੱਚ ਤੋਂ ਉੱਚ ਬਾਪ ਤੋਂ ਉੱਚ ਤੋਂ ਉੱਚ ਵਰਸਾ ਮਿਲਦਾ ਹੈ। ਉਹ ਹੈ ਹੀ ਭਗਵਾਨ ਫੇਰ ਸੈਕਿੰਡ ਨੰਬਰ ਵਿੱਚ ਹੈ ਲਕਸ਼ਮੀ - ਨਾਰਾਇਣ ਸਤਿਯੁਗ ਦੇ ਮਾਲਿਕ। ਹੁਣ ਤੁਸੀਂ ਸਤਿਯੁਗ ਦੇ ਮਾਲਿਕ ਬਣ ਰਹੇ ਹੋ। ਹਾਲੇ ਸੰਪੂਰਨ ਨਹੀਂ ਬਣੇ ਹੋ, ਬਣ ਰਹੇ ਹੋ।

ਪਾਵਨ ਬਣਕੇ ਪਾਵਨ ਬਣਾਉਣਾ, ਇਹ ਹੀ ਰੂਹਾਨੀ ਸੱਚੀ ਸੇਵਾ ਹੈ। ਤੁਸੀਂ ਹੁਣ ਰੂਹਾਨੀ ਸੇਵਾ ਕਰਦੇ ਹੋ ਇਸਲਈ ਤੁਸੀਂ ਬਹੁਤ ਉੱਚੇ ਹੋ। ਸ਼ਿਵਬਾਬਾ ਪਤਿਤਾਂ ਨੂੰ ਪਾਵਨ ਬਣਾਉਂਦੇ ਹਨ। ਤੁਸੀਂ ਵੀ ਪਾਵਨ ਬਣਾਉਂਦੇ ਹੋ। ਰਾਵਣ ਨੇ ਕਿੰਨਾ ਤੁੱਛ ਬੁੱਧੀ ਬਣਾ ਦਿੱਤਾ ਹੈ। ਹੁਣ ਬਾਪ ਫੇਰ ਲਾਇਕ ਬਣਾ ਵਿਸ਼ਵ ਦਾ ਮਾਲਿਕ ਬਣਾਉਂਦੇ ਹਨ। ਅਜਿਹੇ ਬਾਪ ਨੂੰ ਫੇਰ ਪੱਥਰ ਠੀਕਰ ਵਿੱਚ ਕਿਵੇਂ ਕਹਿ ਸਕਦੇ? ਬਾਪ ਕਹਿੰਦੇ ਹਨ ਇਹ ਖੇਡ ਬਣੀ ਹੋਈ ਹੈ। ਕਲਪ ਬਾਦ ਫੇਰ ਇਵੇਂ ਹੋਵੇਗਾ। ਹੁਣ ਡਰਾਮਾ ਪਲੈਨ ਅਨੁਸਾਰ ਮੈਂ ਆਇਆ ਹਾਂ ਤੁਹਾਨੂੰ ਸਮਝਾਉਣ। ਇਸ ਵਿੱਚ ਜਰਾ ਵੀ ਫ਼ਰਕ ਨਹੀਂ ਪੈ ਸਕਦਾ। ਬਾਪ ਇੱਕ ਸੈਕਿੰਡ ਦੀ ਵੀ ਦੇਰੀ ਨਹੀਂ ਕਰਦਾ। ਜਿਵੇਂ ਬਾਬਾ ਦਾ ਰਿਇੰਨਕਾਰਨੇਸ਼ਨ ਹੁੰਦਾ ਹੈ, ਉਵੇਂ ਤੁਹਾਡਾ ਬੱਚਿਆਂ ਦਾ ਵੀ ਰਿਇੰਨਕਾਰਨੇਸ਼ਨ ਹੁੰਦਾ ਹੈ, ਤੁਸੀਂ ਅਵਤਰਿਤ ਹੋ। ਆਤਮਾ ਇੱਥੇ ਆਕੇ ਫੇਰ ਸਾਕਾਰ ਵਿੱਚ ਪਾਰਟ ਵਜਾਉਂਦੀ ਹੈ, ਇਸਨੂੰ ਕਿਹਾ ਜਾਂਦਾ ਹੈ ਅਵਤਰਨ। ਉਪਰੋਂ ਹੇਠਾਂ ਆਇਆ ਪਾਰਟ ਵਜਾਉਣ। ਬਾਪ ਦਾ ਵੀ ਦਿਵਯ ਅਲੌਕਿਕ ਜਨਮ ਹੈ। ਬਾਪ ਖੁਦ ਕਹਿੰਦੇ ਹਨ ਮੈਨੂੰ ਪ੍ਰਕ੍ਰਿਤੀ ਦਾ ਆਧਾਰ ਲੈਣਾ ਪੈਂਦਾ ਹੈ। ਮੈਂ ਇਸ ਸ਼ਰੀਰ ਵਿੱਚ ਪ੍ਰਵੇਸ਼ ਕਰਦਾ ਹਾਂ। ਇਹ ਮੇਰਾ ਮੁਕਰਰ ਸ਼ਰੀਰ ਹੈ। ਇਹ ਬਹੁਤ ਵੰਡਰਫੁਲ ਖੇਲ ਹੈ। ਇਸ ਨਾਟਕ ਵਿੱਚ ਹਰੇਕ ਦਾ ਪਾਰਟ ਨੂੰਧਿਆ ਹੋਇਆ ਹੈ ਜੋ ਵਜਾਉਂਦੇ ਹੀ ਰਹਿੰਦੇ ਹਨ। 21 ਜਨਮਾਂ ਦਾ ਪਾਰਟ ਫੇਰ ਇਵੇਂ ਹੀ ਵਜਾਉਣਗੇ। ਤੁਹਾਨੂੰ ਕਲੀਅਰ ਨਾਲੇਜ ਮਿਲੀ ਹੈ ਉਹ ਵੀ ਨੰਬਰਵਾਰ ਪੁਰਸ਼ਾਰਥ ਅਨੁਸਾਰ। ਮਹਾਂਰਥੀਆਂ ਦੀ ਬਾਬਾ ਮਹਿਮਾ ਤੇ ਕਰਦੇ ਹਨ ਨਾ। ਇਹ ਜੋ ਵਿਖਾਉਂਦੇ ਹਨ ਪਾਂਡਵਾਂ ਤੇ ਕੌਰਵਾਂ ਦੀ ਯੁੱਧ ਹੋਈ, ਇਹ ਸਭ ਹਨ ਬਨਾਵਟੀ ਗੱਲਾਂ। ਹੁਣ ਤੁਸੀਂ ਸਮਝਦੇ ਹੋ ਉਹ ਹਨ ਜਿਸਮਾਨੀ ਡਬਲ ਹਿੰਸਕ, ਤੁਸੀਂ ਹੋ ਰੂਹਾਨੀ ਡਬਲ ਅਹਿੰਸਕ। ਬਾਦਸ਼ਾਹੀ ਲੈਣ ਦੇ ਲਈ ਵੇਖੋ ਤੁਸੀਂ ਬੈਠੇ ਕਿਵ਼ੇਂ ਹੋ। ਜਾਣਦੇ ਹੋ ਬਾਪ ਦੀ ਯਾਦ ਨਾਲ ਵਿਕਰਮ ਵਿਨਾਸ਼ ਹੋਣਗੇ। ਇਹ ਹੀ ਫੁਰਨਾ ਲੱਗਿਆ ਹੋਇਆ ਹੈ। ਮਿਹਨਤ ਸਾਰੀ ਯਾਦ ਕਰਨ ਵਿੱਚ ਹੀ ਹੈ ਇਸਲਈ ਭਾਰਤ ਦਾ ਪ੍ਰਾਚੀਨ ਯੋਗ ਗਾਇਆ ਹੋਇਆ ਹੈ। ਉਹ ਬਾਹਰ ਵਾਲੇ ਵੀ ਇਸ ਭਾਰਤ ਦਾ ਪ੍ਰਾਚੀਨ ਯੋਗ ਸਿੱਖਣਾ ਚਾਹੁੰਦੇ ਹਨ। ਸਮਝਦੇ ਹਨ ਕਿ ਇਹ ਸੰਨਿਆਸੀ ਲੋਕ ਸਾਨੂੰ ਇਹ ਯੋਗ ਸਿਖਾਉਣਗੇ। ਅਸਲ ਵਿੱਚ ਉਹ ਸਿਖਾਉਂਦੇ ਕੁਝ ਵੀ ਨਹੀਂ ਹਨ। ਉਨ੍ਹਾਂ ਦਾ ਸੰਨਿਆਸ ਹੈ ਹੀ ਹਠਯੋਗ ਦਾ। ਤੁਸੀਂ ਹੋ ਪ੍ਰਵ੍ਰਿਤੀ ਮਾਰਗ ਵਾਲੇ। ਤੁਹਾਡੀ ਸ਼ੁਰੂ ਵਿਚ ਹੀ ਕਿੰਗਡਮ ਸੀ। ਹੁਣ ਹੈ ਅੰਤ। ਹੁਣ ਤਾਂ ਪੰਚਾਇਤੀ ਰਾਜ ਹੈ। ਦੁਨੀਆਂ ਵਿੱਚ ਹਨ੍ਹੇਰਾ ਤੇ ਬਹੁਤ ਹੈ। ਤੁਸੀਂ ਜਾਣਦੇ ਹੋ ਹਾਲੇ ਤੇ ਖੂਨੇ ਨਾਹਕ ਖੇਲ ਹੋਣਾ ਹੈ। ਇਹ ਵੀ ਇੱਕ ਖੇਲ ਵਿਖਾਉਂਦੇ ਹਨ, ਇਹ ਤਾਂ ਬੇਹੱਦ ਦੀ ਗੱਲ ਹੈ, ਕਿੰਨੇ ਖੂਨ ਹੋਣਗੇ। ਕੁਦਰਤੀ ਆਫ਼ਤਾਂ ਆਉਣਗੀਆਂ। ਸਭਦੀ ਮੌਤ ਹੋਵੇਗੀ। ਇਸਨੂੰ ਖੂਨੇ ਨਾਹਕ ਕਿਹਾ ਜਾਂਦਾ ਹੈ। ਇਸ ਨੂੰ ਵੇਖਣ ਦੀ ਬੜੀ ਹਿਮੰਤ ਚਹਿਦੀ ਹੈ। ਡਰਪੋਕ ਤੇ ਝੱਟ ਬੇਹੋਸ਼ ਹੋ ਜਾਣਗੇ, ਇਸ ਵਿੱਚ ਨਿਡਰਤਾ ਬਹੁਤ ਚਾਹੀਦੀ ਹੈ। ਤੁਸੀਂ ਤੇ ਸ਼ਿਵ ਸ਼ਕਤੀਆਂ ਹੋ ਨਾ। ਸ਼ਿਵਬਾਬਾ ਹੈ ਸ੍ਰਵ ਸ਼ਕਤੀਮਾਨ, ਅਸੀਂ ਉਨ੍ਹਾਂ ਤੋਂ ਸ਼ਕਤੀ ਲੈਂਦੇ ਹਾਂ, ਪਤਿਤ ਤੋਂ ਪਾਵਨ ਬਣਨ ਦੀ ਯੁਕਤੀ ਬਾਪ ਹੀ ਦੱਸਦੇ ਹਨ। ਬਾਪ ਬਿਲਕੁਲ ਸਿੰਪਲ ਰਾਏ ਦਿੰਦੇ ਹਨ - ਬੱਚੇ ਤੁਸੀਂ ਸਤੋਪ੍ਰਧਾਨ ਸੀ, ਹੁਣ ਤਮੋਪ੍ਰਧਾਨ ਬਣੇ ਹੋ, ਹੁਣ ਬਾਪ ਕਹਿੰਦੇ ਹਨ ਮੈਨੂੰ ਯਾਦ ਕਰੋ ਤਾਂ ਤੁਸੀਂ ਪਤਿਤ ਤੋਂ ਪਾਵਨ ਸਤੋਪ੍ਰਧਾਨ ਬਣ ਜਾਵੋਗੇ। ਆਤਮਾ ਨੂੰ ਬਾਪ ਦੇ ਨਾਲ ਯੋਗ ਲਗਾਉਣਾ ਹੈ ਤਾਂ ਪਾਪ ਭਸਮ ਹੋ ਜਾਣ। ਅਥਾਰਟੀ ਬਾਪ ਹੀ ਹੈ। ਚਿੱਤਰਾਂ ਵਿੱਚ ਵਿਖਾਉਂਦੇ ਹਨ ਵਿਸ਼ਨੂੰ ਦੀ ਨਾਭੀ ਵਿਚੋਂ ਬ੍ਰਹਮਾ ਨਿਕਲਿਆ। ਉਨ੍ਹਾਂ ਦੁਆਰਾ ਬੈਠ ਸਭ ਸ਼ਾਸਤਰਾਂ, ਵੇਦਾਂ ਦਾ ਰਾਜ਼ ਸਮਝਾਇਆ। ਹੁਣ ਤੁਸੀਂ ਜਾਣਦੇ ਹੋ ਬ੍ਰਹਮਾ ਸੋ ਵਿਸ਼ਨੂੰ, ਵਿਸ਼ਨੂੰ ਸੋ ਬ੍ਰਹਮਾ ਬਣਦੇ ਹਨ। ਬ੍ਰਹਮਾ ਦੁਆਰਾ ਸਥਾਪਨ ਕਰਦੇ ਹਨ, ਫੇਰ ਜੋ ਸਥਾਪਨਾ ਹੋਈ ਉਸਦੀ ਪਾਲਣਾ ਵੀ ਜਰੂਰ ਕਰਨਗੇ ਨਾ। ਇਹ ਸਭ ਚੰਗੀ ਤਰ੍ਹਾਂ ਸਮਝਾਇਆ ਜਾਂਦਾ ਹੈ, ਜੋ ਸਮਝਦੇ ਹਨ ਉਨ੍ਹਾਂ ਨੂੰ ਇਹ ਖ਼ਿਆਲ ਰਹੇਗਾ ਕਿ ਇਹ ਰੂਹਾਨੀ ਨਾਲੇਜ ਕਿਵੇਂ ਸਭਨੂੰ ਮਿਲਣੀ ਚਾਹੀਦੀ ਹੈ। ਸਾਡੇ ਕੋਲ ਧਨ ਹੈ ਤਾਂ ਕਿਓ ਨਹੀਂ ਸੈਂਟਰ ਖੋਲੀਏ। ਬਾਪ ਕਹਿੰਦੇ ਹਨ ਅੱਛਾ ਕਿਰਾਏ ਤੇ ਹੀ ਮਕਾਨ ਲੈ ਲਵੋ, ਉਸ ਵਿੱਚ ਹਸਪਤਾਲ ਕੰਮ ਯੂਨੀਵਰਸਿਟੀ ਖੋਲੋ। ਯੋਗ ਨਾਲ ਹੈ ਮੁਕਤੀ, ਗਿਆਨ ਨਾਲ ਹੈ ਜੀਵਨਮੁਕਤੀ। ਦੋ ਵਰਸੇ ਮਿਲਦੇ ਹਨ। ਇਸ ਵਿਚ ਬਸ ਤਿੰਨ ਪੈਰ ਪ੍ਰਿਥਵੀ ਦੇ ਚਾਹੀਦੇ, ਹੋਰ ਕੁਝ ਨਹੀਂ। ਗੌਡ ਫਾਦਰਲੀ ਯੂਨੀਵਰਸਿਟੀ ਖੋਲੋ। ਵਿਸ਼ਵ ਵਿੱਦਿਆਲਿਆ ਜਾਂ ਯੂਨੀਵਰਸਿਟੀ, ਗੱਲ ਤਾਂ ਇੱਕ ਹੀ ਹੋਈ। ਇਹ ਮਨੁੱਖ ਤੋਂ ਦੇਵਤਾ ਬਣਨ ਦੀ ਕਿੰਨੀ ਵੱਡੀ ਯੂਨੀਵਰਸਿਟੀ ਹੈ। ਪੁੱਛਣਗੇ ਤੁਹਾਡਾ ਖਰਚਾ ਕਿਵ਼ੇਂ ਚਲਦਾ ਹੈ? ਅਰੇ ਬੀ . ਕੇ. ਦੇ ਬਾਪ ਨੂੰ ਇਤਨੇ ਢੇਰ ਬੱਚੇ ਹਨ, ਤੁਸੀਂ ਪੁੱਛਣ ਆਏ ਹੋ! ਬੋਰਡ ਤੇ ਵੇਖੋ ਕੀ ਲਿਖਿਆ ਹੋਇਆ ਹੈ? ਬੜੀ ਵੰਡਰਫੁਲ ਨਾਲੇਜ ਹੈ। ਬਾਪ ਵੀ ਵੰਡਰਫੁਲ ਹੈ ਨਾ। ਵਿਸ਼ਵ ਦੇ ਮਾਲਿਕ ਤੁਸੀਂ ਕਿਵੇਂ ਬਣਦੇ ਹੋ? ਸ਼ਿਵਬਾਬਾ ਨੂੰ ਕਹਾਂਗੇ ਸ਼੍ਰੀ ਸ਼੍ਰੀ ਕਿਉਂਕਿ ਉੱਚ ਤੋਂ ਉੱਚ ਹੈ ਨਾ। ਲਕਸ਼ਮੀ - ਨਾਰਾਇਣ ਨੂੰ ਕਹਾਂਗੇ ਸ਼੍ਰੀ ਲਕਸ਼ਮੀ, ਸ਼੍ਰੀ ਨਾਰਾਇਣ। ਇਹ ਸਭ ਚੰਗੀ ਤਰ੍ਹਾਂ ਧਾਰਨ ਕਰਨ ਦੀਆਂ ਗੱਲਾਂ ਹਨ। ਬਾਪ ਕਹਿੰਦੇ ਹਨ ਮੈਂ ਤੁਹਾਨੂੰ ਰਾਜਯੋਗ ਸਿਖਲਾਉਂਦਾ ਹਾਂ। ਇਹ ਹੈ ਸੱਚੀ - ਸੱਚੀ ਅਮਰਕਥਾ। ਸਿਰ੍ਫ ਇੱਕ ਪਾਰਵਤੀ ਨੂੰ ਹੀ ਥੋੜ੍ਹੀ ਅਮਰਕਥਾ ਸੁਣਾਈ ਹੋਵੇਗੀ। ਕਿੰਨੇ ਢੇਰ ਮਨੁੱਖ ਅਮਰਨਾਥ ਤੇ ਜਾਂਦੇ ਹਨ। ਤੁਸੀਂ ਬੱਚੇ ਬਾਪ ਦੇ ਕੋਲ ਆਏ ਹੋ ਰਿਫਰੇਸ਼ ਹੋਣ। ਫੇਰ ਸਭਨੂੰ ਸਮਝਾਉਣਾ ਹੈ, ਜਾਕੇ ਰਿਫਰੇਸ਼ ਕਰਨਾ ਹੈ, ਸੈਂਟਰ ਖੋਲ੍ਹਣਾ ਹੈ। ਬਾਪ ਕਹਿੰਦੇ ਹਨ ਸਿਰ੍ਫ 3 ਪੈਰ ਪ੍ਰਿਥਵੀ ਦਾ ਲੈਕੇ ਹਸਪਤਾਲ ਕਮ ਯੂਨੀਵਰਸਿਟੀ ਖੋਲ੍ਹਦੇ ਜਾਵੋ ਤਾਂ ਬਹੁਤਿਆਂ ਦਾ ਕਲਿਆਣ ਹੋਵੇਗਾ। ਇਸ ਵਿੱਚ ਖਰਚਾ ਤੇ ਕੁਝ ਵੀ ਨਹੀਂ ਹੈ। ਹੈਲਥ, ਵੈਲਥ ਤੇ ਹੈਪੀਨੈਸ ਇੱਕ ਸੈਕਿੰਡ ਵਿੱਚ ਮਿਲ ਜਾਂਦੀ ਹੈ। ਬੱਚਾ ਜੰਮਿਆ ਤੇ ਵਾਰਸ ਹੋਇਆ। ਤੁਹਾਨੂੰ ਵੀ ਨਿਸ਼ਚੈ ਹੋਇਆ ਅਤੇ ਵਿਸ਼ਵ ਦੇ ਮਾਲਿਕ ਬਣੇ। ਫੇਰ ਹੈ ਪੁਰਸ਼ਾਰਥ ਤੇ ਮਦਾਰ। ਅੱਛਾ!

ਮਿੱਠੇ- ਮਿੱਠੇ ਸਿੱਕੀਲਧੇ ਬੱਚਿਆਂ ਪ੍ਰਤੀ ਮਾਤ - ਪਿਤਾ ਬਾਪਦਾਦਾ ਦਾ ਯਾਦ ਪਿਆਰ ਐਸਅਤੇ ਗੁੱਡਮੋਰਨਿੰਗ। ਰੂਹਾਨੀ ਬਾਪ ਦੀ ਰੂਹਾਨੀ ਬੱਚਿਆਂ ਨੂੰ ਨਮਸਤੇ।

ਧਾਰਨਾ ਲਈ ਮੁੱਖ ਸਾਰ:-
1. ਅੰਤਿਮ ਖੂਨੇ ਨਾਹਕ ਸੀਨ ਵੇਖਣ ਦੇ ਲਈ ਬਹੁਤ - ਬਹੁਤ ਨਿਡਰ, ਸ਼ਿਵ ਸ਼ਕਤੀ ਬਣਨਾ ਹੈ, ਸ੍ਰਵਸ਼ਕਤੀਮਾਨ ਬਾਪ ਦੀ ਯਾਦ ਨਾਲ ਸ਼ਕਤੀ ਲੈਣੀ ਹੈ।

2. ਪਾਵਨ ਬਣਕੇ, ਪਾਵਨ ਬਣਾਉਣ ਦੀ ਰੂਹਾਨੀ ਸੱਚੀ ਸੇਵਾ ਕਰਨੀ ਹੈ। ਡਬਲ ਅਹਿੰਸਕ ਬਣਨਾ ਹੈ। ਅੰਨਿਆਂ ਦੀ ਲਾਠੀ ਬਣ ਘਰ ਦਾ ਰਸਤਾ ਦੱਸਣਾ ਹੈ।

ਵਰਦਾਨ:-
ਮੈਂ ਅਤੇ ਮੇਰੇਪਨ ਨੂੰ ਖਤਮ ਕਰ ਸਮਾਨਤਾ ਅਤੇ ਸੰਪੂਰਨਤਾ ਦਾ ਅਨੁਭਵ ਕਰਨ ਵਾਲੇ ਸੱਚੇ ਤਿਆਗੀ ਭਵ।

ਹਰ ਸੈਕਿੰਡ, ਹਰ ਸੰਕਲਪ ਵਿਚ ਬਾਬਾ - ਬਾਬਾ ਯਾਦ ਰਹੇ, ਮੈਂ - ਪਨ ਖਤਮ ਹੋ ਜਾਵੇ, ਜਦ ਮੈਂ ਨਹੀਂ ਤਾਂ ਮੇਰਾ ਵੀ ਨਹੀਂ ਮੇਰਾ ਸੁਭਾਅ, ਮੇਰਾ ਸੰਸਕਾਰ, ਮੇਰੀ ਨੇਚਰ, ਮੇਰਾ ਕੰਮ ਜਾਂ ਡਿਊਟੀ, ਮੇਰਾ ਨਾਮ, ਮੇਰੀ ਸ਼ਾਨ… ਜਦੋਂ ਇਹ ਮੈਂ ਅਤੇ ਮੇਰਾਪਨ ਖਤਮ ਹੈ ਜਾਂਦਾ ਹੈ ਤਾਂ ਉਹ ਹੀ ਸਮਾਨਤਾ ਅਤੇ ਸੰਪੂਰਨਤਾ ਹੈ। ਇਹ ਮੈਂ ਅਤੇ ਮੇਰੇਮਨ ਦਾ ਤਿਆਗ ਹੀ ਵੱਡੇ ਤੋਂ ਵੱਡਾ ਤਿਆਗ ਹੈ। ਇਸ ਮੈਂ ਪਨ ਦੇ ਅਸ਼ਵ ਨੂੰ ਅਸ਼ਵਮੇਘ ਯਗ ਵਿਚ ਸਵਾਹਾ ਕਰੋ ਤਾਂ ਅੰਤਿਮ ਅਹੂਤੀ ਪਵੇਗੀ ਅਤੇ ਵਿਜੇ ਦੇ ਨਗਾੜੇ ਵੱਜਣਗੇ।

ਸਲੋਗਨ:-
ਹਾਂ ਜੀ ਕਰਕੇ ਸਹਿਯੋਗ ਦਾ ਹੱਥ ਵਧਾਉਣਾ ਮਤਲਬ ਦੁਆਵਾਂ ਦੀਆਂ ਮਾਲਾਵਾਂ ਪਹਿਨਣਾ।

ਆਪਣੀ ਸ਼ਕਤੀਸ਼ਾਲੀ ਮਨਸਾ ਦਾਵਰਾ ਸਾਕਾਸ਼ ਦੇਣ ਦੀ ਸੇਵਾ ਕਰੋ

ਮਨਸਾ ਦ੍ਵਾਰਾ ਸਾਕਾਸ਼ ਤਾਂ ਦੇ ਸਕਾਂਗੇ ਜਦੋਂ ਨਿਰੰਤਰ ਇਕਰਸ ਸਥਿਤੀ ਵਿਚ ਸਥਿਤ ਹੋਣ ਦਾ ਅਭਿਆਸ ਹੋਵੇਗਾ। ਇਸ ਦੇ ਲਈ ਪਹਿਲਾਂ ਵਿਅਰਥ ਸੰਕਲਪਾਂ ਨੂੰ ਸ਼ੁੱਧ ਸੰਕਲਪਾਂ ਵਿਚ ਬਦਲੋ। ਫਿਰ ਮਾਇਆ ਦ੍ਵਾਰਾ ਆਉਣ ਵਾਲੇ ਅਨੇਕ ਤਰ੍ਹਾਂ ਦੇ ਵਿਘਨਾਂ ਨੂੰ ਈਸ਼ਵਰੀ ਲਗਨ ਦੇ ਆਧਾਰ ਤੇ ਖਤਮ ਕਰੋ। ਇੱਕ ਬਾਪ ਦੂਜਾ ਨਹੀਂ ਕੋਈ ਇਸ ਪਾਠ ਦ੍ਵਾਰਾ ਇਕਾਗਰਤਾ ਦੀ ਸ਼ਕਤੀ ਨੂੰ ਵਧਾਓ।