27.03.25        Punjabi Morning Murli        Om Shanti         BapDada         Madhuban


"ਮਿੱਠੇ ਬੱਚੇ :- ਖਵਈਆ ਆਇਆ ਹੈ ਨਈਆ ਪਾਰ ਲਗਾਉਣ, ਤੁਸੀਂ ਬਾਪ ਦੇ ਸੱਚੇ ਹੋਕੇ ਰਹੋ ਤਾਂ ਨਈਆ ਹਿੱਲੇਗੀ - ਡੁੱਲੇਗੀ ਪਰ ਡੁੱਬ ਨਹੀਂ ਸਕਦੀ"

ਪ੍ਰਸ਼ਨ:-
ਬਾਪ ਦੀ ਯਾਦ ਬੱਚਿਆਂ ਨੂੰ ਪੂਰੀ ਤਰ੍ਹਾਂ ਨਾ ਰਹਿਣ ਦਾ ਕਾਰਨ ਕੀ ਹੈ?

ਉੱਤਰ:-
ਸਾਕਾਰ ਵਿੱਚ ਆਉਂਦੇ - ਆਉਂਦੇ ਭੁੱਲ ਗਏ ਹਨ ਕਿ ਅਸੀਂ ਆਤਮਾ ਨਿਰਾਕਾਰ ਹਾਂ ਅਤੇ ਸਾਡਾ ਬਾਪ ਵੀ ਨਿਰਾਕਾਰ ਹੈ, ਸਾਕਾਰ ਹੋਣ ਦੇ ਕਾਰਨ ਸਾਕਾਰ ਦੀ ਯਾਦ ਸਹਿਜ ਆ ਜਾਂਦੀ ਹੈ। ਦੇਹੀ - ਅਭਿਮਾਨੀ ਬਣ ਆਪਣੇ ਨੂੰ ਬਿੰਦੀ ਸਮਝ ਬਾਪ ਨੂੰ ਯਾਦ ਕਰਨਾ - ਇਸ ਵਿੱਚ ਹੀ ਮਿਹਨਤ ਹੈ।

ਓਮ ਸ਼ਾਂਤੀ
ਸ਼ਿਵ ਭਗਵਾਨੁਵਾਚ। ਇਨ੍ਹਾਂ ਦਾ ਨਾਮ ਸ਼ਿਵ ਨਹੀਂ ਹੈ ਨਾ। ਇਨ੍ਹਾਂ ਦਾ ਨਾਮ ਹੈ ਬ੍ਰਹਮਾ ਅਤੇ ਇਨ੍ਹਾਂ ਦੁਆਰਾ ਗੱਲ ਕਰਦੇ ਹਨ ਸ਼ਿਵ ਭਗਵਾਨੁਵਾਚ। ਇਹ ਤਾਂ ਬਹੁਤ ਵਾਰ ਸਮਝਾਇਆ ਹੈ ਕੋਈ ਮਨੁੱਖ ਨੂੰ ਜਾਂ ਦੇਵਤਾ ਨੂੰ ਜਾਂ ਸੂਖਸ਼ਮਵਤਨਵਾਸੀ ਬ੍ਰਹਮਾ - ਵਿਸ਼ਨੂੰ - ਸ਼ੰਕਰ ਨੂੰ ਭਗਵਾਨ ਨਹੀਂ ਕਿਹਾ ਜਾਂਦਾ। ਜਿਨ੍ਹਾਂ ਦਾ ਕੋਈ ਆਕਾਰ ਜਾਂ ਸਾਕਾਰ ਚਿੱਤਰ ਹੈ ਉਨ੍ਹਾਂ ਨੂੰ ਭਗਵਾਨ ਨਹੀਂ ਕਹਿ ਸਕਦੇ। ਭਗਵਾਨ ਕਿਹਾ ਹੀ ਜਾਂਦਾ ਹੈ ਬੇਹੱਦ ਦੇ ਬਾਪ ਨੂੰ। ਭਗਵਾਨ ਕੌਣ ਹੈ, ਇਹ ਕਿਸੇ ਨੂੰ ਵੀ ਪਤਾ ਨਹੀਂ। ਨੇਤੀ - ਨੇਤੀ ਕਹਿੰਦੇ ਹਨ ਮਤਲਬ ਅਸੀਂ ਨਹੀਂ ਜਾਣਦੇ। ਤੁਹਾਡੇ ਵਿੱਚ ਵੀ ਬਹੁਤ ਥੋੜ੍ਹੇ ਹਨ ਜੋ ਪੂਰੀ ਤਰ੍ਹਾਂ ਜਾਣਦੇ ਨਹੀਂ ਹਨ। ਆਤਮਾ ਕਹਿੰਦੀ ਹੈ - ਹੇ ਭਗਵਾਨ। ਹੁਣ ਆਤਮਾ ਤਾਂ ਹੈ ਬਿੰਦੀ। ਤਾਂ ਬਾਪ ਵੀ ਬਿੰਦੀ ਹੀ ਹੋਵੇਗਾ। ਹੁਣ ਬਾਪ ਬੱਚਿਆਂ ਨੂੰ ਬੈਠ ਸਮਝਾਉਂਦੇ ਹਨ। ਬਾਬਾ ਦੇ ਕੋਲ 30 - 35 ਵਰ੍ਹੇ ਦੇ ਵੀ ਬੱਚੇ ਹਨ, ਜੋ ਅਸੀਂ ਆਤਮਾ ਕਿਵੇਂ ਬਿੰਦੀ ਹਾਂ, ਇਹ ਵੀ ਨਹੀਂ ਸਮਝਦੇ! ਕੋਈ ਤਾਂ ਚੰਗੀ ਤਰ੍ਹਾਂ ਸਮਝਦੇ ਹਨ, ਬਾਪ ਨੂੰ ਯਾਦ ਕਰਦੇ ਹਨ। ਬੇਹੱਦ ਦਾ ਬਾਪ ਹੈ ਸੱਚਾ ਹੀਰਾ। ਹੀਰੇ ਨੂੰ ਬਹੁਤ ਚੰਗੀ ਡੱਬੀ ਵਿੱਚ ਪਾਇਆ ਜਾਂਦਾ ਹੈ। ਕਿਸੇ ਦੇ ਕੋਲ ਚੰਗੇ ਹੀਰੇ ਹੁੰਦੇ ਹਨ ਤਾਂ ਕਿਸੇ ਨੂੰ ਵਿਖਾਉਣਾ ਹੋਵੇ ਤਾਂ ਸੋਨੇ - ਚਾਂਦੀ ਦੀ ਡੱਬੀ ਵਿੱਚ ਪਾ ਫ਼ੇਰ ਵਿਖਾਉਂਦੇ ਹਨ। ਹੀਰੇ ਨੂੰ ਜੌਹਰੀ ਹੀ ਜਾਣੇ ਹੋਰ ਕੋਈ ਜਾਣ ਨਾ ਸਕੇ। ਝੂਠਾ ਹੀਰਾ ਵਿਖਾਇਆ ਤਾਂ ਵੀ ਕਿਸੇ ਨੂੰ ਪਤਾ ਨਾ ਪਵੇ। ਇਵੇਂ ਬਹੁਤ ਠੱਗ ਜਾਂਦੇ ਹਨ। ਤਾਂ ਹੁਣ ਸੱਚਾ ਬਾਪ ਆਇਆ ਹੈ, ਪਰ ਝੂਠੇ ਵੀ ਇਵੇਂ - ਇਵੇਂ ਹਨ ਜੋ ਮਨੁੱਖਾਂ ਨੂੰ ਕੁਝ ਵੀ ਪਤਾ ਨਹੀਂ ਪੈਂਦਾ ਹੈ। ਗਾਇਆ ਵੀ ਜਾਂਦਾ ਹੈ ਸੱਚ ਦੀ ਨਾਂਵ ਹਿੱਲੇ - ਡੁੱਲੇ ਤੇ ਡੁੱਬੇ ਨਹੀਂ। ਝੂਠ ਦੀ ਨਾਂਵ ਹਿਲਦੀ ਨਹੀਂ ਹੈ, ਇਸਨੂੰ ਕਿੰਨਾ ਹਿਲਾਉਣ ਦੀ ਕਰਦੇ ਹਨ। ਜੋ ਇੱਥੇ ਇਸ ਨਾਂਵ ਵਿੱਚ ਬੈਠੇ ਹੋਏ ਹਨ ਉਹ ਵੀ ਹਿਲਾਉਣ ਦੀ ਕੋਸ਼ਿਸ਼ ਕਰਦੇ ਹਨ। ਟ੍ਰੇਟਰ ਗਾਏ ਜਾਂਦੇ ਹਨ ਨਾ। ਹੁਣ ਤੁਸੀਂ ਬੱਚੇ ਜਾਣਦੇ ਹੋ ਖਵਈਆ ਬਾਪ ਆਇਆ ਹੋਇਆ ਹੈ। ਬਾਗਵਾਨ ਵੀ ਹੈ। ਬਾਪ ਨੇ ਸਮਝਾਇਆ ਹੈ ਇਹ ਹੈ ਕੰਡਿਆਂ ਦਾ ਜੰਗਲ। ਸਭ ਪਤਿਤ ਹਨ ਨਾ। ਕਿੰਨਾ ਝੂਠ ਹੈ। ਸੱਚੇ ਬਾਪ ਨੂੰ ਵਿਰਲਾ ਕੋਈ ਜਾਣਦਾ ਹੈ। ਇੱਥੇ ਵਾਲੇ ਵੀ ਕੋਈ ਪੂਰਾ ਨਹੀਂ ਜਾਣਦੇ, ਪੂਰੀ ਪਛਾਣ ਨਹੀਂ, ਕਿਉਂਕਿ ਗੁਪਤ ਹੈ ਨਾ। ਭਗਵਾਨ ਨੂੰ ਯਾਦ ਤਾਂ ਸਭ ਕਰਦੇ ਹਨ, ਇਹ ਵੀ ਜਾਣਦੇ ਹਨ ਕਿ ਉਹ ਨਿਰਾਕਾਰ ਹੈ। ਪਰਮਧਾਮ ਵਿੱਚ ਰਹਿੰਦੇ ਹਨ। ਅਸੀਂ ਵੀ ਨਿਰਾਕਾਰ ਆਤਮਾ ਹਾਂ - ਇਹ ਨਹੀਂ ਜਾਣਦੇ। ਸਾਕਾਰ ਵਿੱਚ ਬੈਠੇ - ਬੈਠੇ ਉਹ ਭੁੱਲ ਗਏ ਹਨ। ਸਾਕਾਰ ਵਿੱਚ ਰਹਿੰਦੇ - ਰਹਿੰਦੇ ਸਾਕਾਰ ਹੀ ਯਾਦ ਆ ਜਾਂਦਾ ਹੈ। ਤੁਸੀਂ ਬੱਚੇ ਹੁਣ ਦੇਹੀ - ਅਭਿਮਾਨੀ ਬਣਦੇ ਹੋ। ਭਗਵਾਨ ਨੂੰ ਕਿਹਾ ਜਾਂਦਾ ਹੈ - ਪਰਮਪਿਤਾ ਪ੍ਰਮਾਤਮਾ। ਇਹ ਸਮਝਣਾ ਤਾਂ ਬਿਲਕੁਲ ਸਹਿਜ ਹੈ। ਪਰਮਪਿਤਾ ਮਤਲਬ ਪਰੇ ਤੇ ਪਰੇ ਰਹਿਣ ਵਾਲਾ ਪਰਮ ਆਤਮਾ। ਤੁਹਾਨੂੰ ਕਿਹਾ ਜਾਂਦਾ ਹੈ ਆਤਮਾ। ਤੁਹਾਨੂੰ ਪਰਮ ਨਹੀਂ ਕਹਾਂਗੇ। ਤੁਸੀਂ ਤਾਂ ਪੁਨਰਜਨਮ ਲੈਂਦੇ ਹੋ ਨਾ। ਇਹ ਗੱਲਾਂ ਕੋਈ ਵੀ ਨਹੀਂ ਜਾਣਦੇ। ਭਗਵਾਨ ਨੂੰ ਵੀ ਸ੍ਰਵਵਿਆਪੀ ਕਹਿ ਦਿੰਦੇ ਹਨ। ਭਗਤ ਭਗਵਾਨ ਨੂੰ ਲੱਭਦੇ ਹਨ, ਪਹਾੜਾਂ ਤੇ, ਤੀਰਥਾਂ ਤੇ, ਨਦੀਆਂ ਤੇ ਵੀ ਜਾਂਦੇ ਹਨ। ਸਮਝਦੇ ਹਨ ਨਦੀ ਪਤਿਤ - ਪਾਵਨੀ ਹੈ, ਉਸ ਵਿੱਚ ਇਸ਼ਨਾਨ ਕਰ ਅਸੀਂ ਪਾਵਨ ਬਣ ਜਾਵਾਂਗੇ। ਭਗਤੀ ਮਾਰਗ ਵਿੱਚ ਇਹ ਵੀ ਕਿਸੇ ਨੂੰ ਪਤਾ ਨਹੀਂ ਪੈਂਦਾ ਕਿ ਸਾਨੂੰ ਚਾਹੀਦਾ ਕੀ! ਸਿਰਫ਼ ਕਹਿ ਦਿੰਦੇ ਹਨ ਮੁਕਤੀ ਚਾਹੀਦੀ, ਮੋਕ੍ਸ਼ ਚਾਹੀਦਾ ਕਿਉਂਕਿ ਇੱਥੇ ਦੁੱਖੀ ਹੋਣ ਦੇ ਕਾਰਨ ਤੰਗ ਹਨ। ਸਤਿਯੁਗ ਵਿੱਚ ਕੋਈ ਮੋਕ੍ਸ਼ ਜਾਂ ਮੁਕਤੀ ਥੋੜ੍ਹੇਹੀ ਮੰਗਦੇ ਹਨ। ਉੱਥੇ ਭਗਵਾਨ ਨੂੰ ਕੋਈ ਬੁਲਾਉਂਦੇ ਨਹੀਂ, ਇੱਥੇ ਦੁੱਖੀ ਹੋਣ ਦੇ ਕਾਰਨ ਬੁਲਾਉਂਦੇ ਹਨ। ਭਗਤੀ ਨਾਲ ਕਿਸੇ ਦਾ ਦੁੱਖ ਹਰ ਨਹੀਂ ਸਕਦੇ। ਭਾਵੇਂ ਕੋਈ ਸਾਰਾ ਦਿਨ ਰਾਮ - ਰਾਮ ਬੈਠ ਜਪੇ, ਤਾਂ ਵੀ ਦੁੱਖ ਹਰ ਨਹੀਂ ਸਕਦੇ। ਇਹ ਹੈ ਹੀ ਰਾਵਣ ਰਾਜ। ਦੁੱਖ ਤਾਂ ਗਲੇ ਨਾਲ ਜਿਵੇਂ ਬੰਨਿਆ ਹੋਇਆ ਹੈ। ਗਾਉਂਦੇ ਵੀ ਹਨ ਦੁੱਖ ਵਿੱਚ ਸਿਮਰਨ ਸਭ ਕਰਨ ਸੁੱਖ ਵਿੱਚ ਕਰੇ ਨਾ ਕੋਈ। ਇਸਦਾ ਮਤਲਬ ਜ਼ਰੂਰ ਸੁੱਖ ਸੀ, ਹੁਣ ਦੁੱਖ ਹੈ। ਸੁੱਖ ਸੀ ਸਤਿਯੁਗ ਵਿੱਚ, ਦੁੱਖ ਹੈ ਹੁਣ ਕਲਯੁਗ ਵਿੱਚ ਇਸਲਈ ਇਸਨੂੰ ਕੰਡਿਆਂ ਦਾ ਜੰਗਲ ਕਿਹਾ ਜਾਂਦਾ ਹੈ। ਪਹਿਲਾ ਨੰਬਰ ਹੈ ਦੇਹ - ਅਭਿਮਾਨ ਦਾ ਕੰਡਾ। ਫ਼ੇਰ ਹੈ ਕਾਮ ਦਾ ਕੰਡਾ।

ਹੁਣ ਬਾਪ ਸਮਝਾਉਂਦੇ ਹਨ - ਤੁਸੀਂ ਇਨ੍ਹਾਂ ਅੱਖਾਂ ਤੋਂ ਜੋ ਕੁਝ ਵੇਖਦੇ ਹੋ ਉਹ ਵਿਨਾਸ਼ ਹੋਣ ਦਾ ਹੈ। ਹੁਣ ਤੁਹਾਨੂੰ ਚੱਲਣਾ ਹੈ ਸ਼ਾਂਤੀਧਾਮ। ਆਪਣੇ ਘਰ ਨੂੰ ਅਤੇ ਰਾਜਧਾਨੀ ਨੂੰ ਯਾਦ ਕਰੋ। ਘਰ ਦੀ ਯਾਦ ਦੇ ਨਾਲ - ਨਾਲ ਬਾਪ ਦੀ ਯਾਦ ਵੀ ਜ਼ਰੂਰੀ ਹੈ ਕਿਉਂਕਿ ਘਰ ਕੋਈ ਪਤਿਤ - ਪਾਵਨ ਨਹੀਂ ਹੈ। ਤੁਸੀਂ ਪਤਿਤ - ਪਾਵਨ ਬਾਪ ਨੂੰ ਕਹਿੰਦੇ ਹੋ। ਤਾਂ ਬਾਪ ਨੂੰ ਹੀ ਯਾਦ ਕਰਨਾ ਪਵੇ। ਉਹ ਕਹਿੰਦੇ ਹਨ ਮਾਮੇਕਮ ਯਾਦ ਕਰੋ। ਮੈਨੂੰ ਹੀ ਬੁਲਾਉਂਦੇ ਹੋ ਨਾ - ਬਾਬਾ, ਆਕੇ ਪਾਵਨ ਬਣਾਓ। ਗਿਆਨ ਦਾ ਸਾਗਰ ਹੈ ਤਾਂ ਜ਼ਰੂਰ ਮੁੱਖ ਤੋਂ ਆਕੇ ਸਮਝਾਉਣਾ ਪਵੇ। ਪ੍ਰੇਣਨਾ ਤਾਂ ਨਹੀਂ ਕਰਨਗੇ। ਇੱਕ ਪਾਸੇ ਸ਼ਿਵ ਜਯੰਤੀ ਵੀ ਮਨਾਉਂਦੇ ਹਨ, ਦੂਜੇ ਪਾਸੇ ਫ਼ੇਰ ਕਹਿੰਦੇ ਨਾਮ - ਰੂਪ ਤੋਂ ਨਿਆਰਾ ਹੈ। ਨਾਮ - ਰੂਪ ਤੋਂ ਨਿਆਰੀ ਚੀਜ਼ ਤਾਂ ਕੋਈ ਹੁੰਦੀ ਨਹੀਂ। ਫ਼ੇਰ ਕਹਿ ਦਿੰਦੇ ਠਿੱਕਰ - ਭਿੱਤਰ ਸਭ ਵਿੱਚ ਹੈ। ਅਨੇਕ ਮੱਤ ਹਨ ਨਾ। ਬਾਪ ਸਮਝਾਉਂਦੇ ਹਨ ਤੁਹਾਨੂੰ 5 ਵਿਕਾਰਾਂ ਰੂਪੀ ਰਾਵਣ ਨੇ ਤੁੱਛ ਬੁੱਧੀ ਬਣਾ ਦਿੱਤਾ ਹੈ ਇਸਲਈ ਦੇਵਤਾਵਾਂ ਦੇ ਅੱਗੇ ਜਾਕੇ ਨਮਸਤੇ ਕਰਦੇ ਹਨ। ਕੋਈ ਤਾਂ ਨਾਸਤਿਕ ਹੁੰਦੇ ਹਨ, ਕਿਸੇ ਨੂੰ ਵੀ ਮੰਨਦੇ ਨਹੀਂ। ਇੱਥੇ ਬਾਪ ਦੇ ਕੋਲ ਤਾਂ ਆਉਂਦੇ ਹੀ ਹਨ ਬ੍ਰਾਹਮਣ, ਜਿਨ੍ਹਾਂ ਨੂੰ 5 ਹਜ਼ਾਰ ਵਰ੍ਹੇ ਪਹਿਲੇ ਵੀ ਸਮਝਾਇਆ ਸੀ। ਲਿਖਿਆ ਹੋਇਆ ਵੀ ਹੈ ਪਰਮਪਿਤਾ ਪ੍ਰਮਾਤਮਾ ਬ੍ਰਹਮਾ ਦੁਆਰਾ ਸਥਾਪਨਾ ਕਰਦੇ ਹਨ ਤਾਂ ਬ੍ਰਹਮਾ ਦੀ ਸੰਤਾਨ ਠਹਿਰੇ। ਪ੍ਰਜਾਪਿਤਾ ਬ੍ਰਹਮਾ ਤਾਂ ਮਸ਼ਹੂਰ ਹੈ। ਜ਼ਰੂਰ ਬ੍ਰਾਹਮਣ - ਬ੍ਰਾਹਮਣੀਆਂ ਵੀ ਹੋਣਗੇ। ਹੁਣ ਤੁਸੀਂ ਸ਼ੁਦ੍ਰ ਧਰਮ ਤੋਂ ਨਿਕਲ ਬ੍ਰਾਹਮਣ ਧਰਮ ਵਿੱਚ ਆਏ ਹੋ। ਅਸਲ ਵਿੱਚ ਹਿੰਦੂ ਕਹਾਉਣ ਵਾਲੇ ਆਪਣੇ ਅਸਲੀ ਧਰਮ ਨੂੰ ਜਾਣਦੇ ਨਹੀਂ ਹਨ ਇਸਲਈ ਕਦੀ ਕਿਸੇ ਨੂੰ ਮੰਨਣਗੇ, ਕਦੀ ਕਿਸੇ ਨੂੰ ਮੰਨਣਗੇ। ਬਹੁਤਿਆਂ ਦੇ ਕੋਲ ਜਾਂਦੇ ਰਹਿਣਗੇ। ਕ੍ਰਿਸ਼ਚਨ ਲੋਕ ਕਦੀ ਕਿਸੇ ਕੋਲ ਜਾਣਗੇ ਨਹੀਂ। ਹੁਣ ਤੁਸੀਂ ਸਿੱਧ ਕਰ ਦੱਸਦੇ ਹੋ - ਭਗਵਾਨ ਬਾਪ ਕਹਿੰਦੇ ਹਨ ਮੈਨੂੰ ਯਾਦ ਕਰੋ। ਇੱਕ ਦਿਨ ਅਖਬਾਰਾਂ ਵਿੱਚ ਵੀ ਪਵੇਗਾ ਕਿ ਭਗਵਾਨ ਕਹਿੰਦੇ ਹਨ - ਮੈਨੂੰ ਯਾਦ ਕਰਨ ਨਾਲ ਹੀ ਤੁਸੀਂ ਪਤਿਤ ਤੋਂ ਪਾਵਨ ਬਣ ਜਾਵੋਗੇ। ਜਦੋ ਵਿਨਾਸ਼ ਨੇੜੇ ਹੋਵੇਗਾ ਉਦੋਂ ਅਖਬਾਰਾਂ ਦੁਆਰਾ ਵੀ ਇਹ ਆਵਾਜ਼ ਕੰਨਾਂ ਵਿੱਚ ਪਵੇਗੀ। ਅਖਬਾਰ ਵਿੱਚ ਤਾਂ ਕਿੱਥੇ - ਕਿੱਥੇ ਤੋਂ ਸਮਾਚਾਰ ਆਉਂਦੇ ਹਨ ਨਾ। ਹੁਣ ਵੀ ਪਾ ਸਕਦੇ ਹੋ। ਭਗਵਾਨੁਵਾਚ - ਪਰਮਪਿਤਾ ਪ੍ਰਮਾਤਮਾ ਸ਼ਿਵ ਕਹਿੰਦੇ ਹਨ - ਮੈਂ ਹਾਂ ਪਤਿਤ - ਪਾਵਨ, ਮੈਨੂੰ ਯਾਦ ਕਰੋ ਤਾਂ ਤੁਸੀਂ ਪਾਵਨ ਬਣ ਜਾਵੋਗੇ। ਇਸ ਪਤਿਤ ਦੁਨੀਆਂ ਦਾ ਵਿਨਾਸ਼ ਸਾਹਮਣੇ ਖੜਾ ਹੈ। ਵਿਨਾਸ਼ ਜ਼ਰੂਰ ਹੋਣਾ ਹੈ, ਇਹ ਵੀ ਸਭਨੂੰ ਨਿਸ਼ਚੈ ਹੋ ਜਾਵੇਗਾ। ਰਿਹਰ੍ਸਲ ਵੀ ਹੁੰਦੀ ਰਹੇਗੀ। ਤੁਸੀਂ ਬੱਚੇ ਜਾਣਦੇ ਹੋ ਜਦੋਂ ਤੱਕ ਰਾਜਧਾਨੀ ਸਥਾਪਨ ਨਹੀਂ ਹੋਈ ਹੈ ਉਦੋਂ ਤੱਕ ਵਿਨਾਸ਼ ਨਹੀਂ ਹੋਵੇਗਾ, ਅਰਥ ਕਵੇਕ ਆਦਿ ਵੀ ਹੋਣੀ ਹੈ ਨਾ। ਇੱਕ ਪਾਸੇ ਬੰਬ ਫਟਣਗੇ ਦੂਜੇ ਪਾਸੇ ਨੈਚੁਰਲ ਕਲੈਮਿਟੀਜ਼ ਵੀ ਆਉਣਗੀਆਂ। ਅੰਨ ਆਦਿ ਨਹੀਂ ਮਿਲੇਗਾ, ਸਟੀਮਰ ਨਹੀਂ ਆਵੇਗਾ, ਫੈਮਨ ਪੈ ਜਾਵੇਗਾ, ਭੁੱਖੇ ਮਰਦੇ - ਮਰਦੇ ਖ਼ਤਮ ਹੋ ਜਾਣਗੇ। ਭੁੱਖ ਹੜਤਾਲ ਜੋ ਕਰਦੇ ਹਨ ਉਹ ਫ਼ੇਰ ਕੁਝ ਨਾ ਕੁਝ ਜਲ ਜਾਂ ਮੱਖੀ (ਸ਼ਹਿਦ) ਆਦਿ ਲੈਂਦੇ ਰਹਿੰਦੇ ਹਨ। ਵਜਨ ਵਿੱਚ ਹਲ਼ਕੇ ਹੋ ਜਾਂਦੇ ਹਨ। ਇਹ ਤਾਂ ਬੈਠੇ - ਬੈਠੇ ਅਚਾਨਕ ਅਰਥ ਕਵੇਕ ਹੋਵੇਗੀ, ਮਰ ਜਾਵੋਗੇ। ਵਿਨਾਸ਼ ਤਾਂ ਜ਼ਰੂਰ ਹੋਣਾ ਹੈ। ਸਾਧੂ - ਸੰਤ ਆਦਿ ਇਵੇਂ ਨਹੀਂ ਕਹਿਣਗੇ ਕਿ ਵਿਨਾਸ਼ ਹੋਣਾ ਹੈ ਇਸਲਈ ਰਾਮ - ਰਾਮ ਕਹੋ। ਮਨੁੱਖ ਤਾਂ ਭਗਵਾਨ ਨੂੰ ਹੀ ਨਹੀਂ ਜਾਣਦੇ ਹਨ। ਭਗਵਾਨ ਤਾਂ ਖ਼ੁਦ ਹੀ ਆਪਣੇ ਨੂੰ ਜਾਣੇ, ਹੋਰ ਨਾ ਜਾਣੇ ਕੋਈ। ਉਨ੍ਹਾਂ ਦਾ ਟਾਈਮ ਹੈ ਆਉਣ ਦਾ। ਜੋ ਫ਼ੇਰ ਇਸ ਬੁੱਢੇ ਤਨ ਵਿੱਚ ਆਕੇ ਸਾਰੇ ਸ੍ਰਿਸ਼ਟੀ ਦੇ ਆਦਿ - ਮੱਧ - ਅੰਤ ਦਾ ਨਾਲੇਜ਼ ਸੁਣਾਉਂਦੇ ਹਨ। ਤੁਸੀਂ ਬੱਚੇ ਜਾਣਦੇ ਹੋ ਹੁਣ ਵਾਪਿਸ ਜਾਣਾ ਹੈ। ਇਸ ਵਿੱਚ ਤਾਂ ਖੁਸ਼ ਹੋਣਾ ਚਾਹੀਦਾ। ਅਸੀਂ ਸ਼ਾਂਤੀਧਾਮ ਜਾਂਦੇ ਹਾਂ। ਮਨੁੱਖ ਸ਼ਾਂਤੀ ਹੀ ਚਾਹੁੰਦੇ ਹਨ ਪਰ ਸ਼ਾਂਤੀ ਕੌਣ ਦੇਵੇ? ਕਹਿੰਦੇ ਹਨ ਨਾ - ਸ਼ਾਂਤੀ ਦੇਵਾ… ਹੁਣ ਦੇਵਤਾਵਾਂ ਦਾ ਦੇਵਤਾ ਤਾਂ ਇੱਕ ਹੀ ਉੱਚ ਤੇ ਉੱਚ ਬਾਪ ਹੈ। ਉਹ ਕਹਿੰਦੇ ਹਨ ਮੈਂ ਤੁਸੀਂ ਸਭਨੂੰ ਪਾਵਨ ਬਣਾਕੇ ਲੈ ਜਾਵਾਂਗਾ। ਇਕ ਨੂੰ ਵੀ ਨਹੀਂ ਛੱਡਾਂਗਾ। ਡਰਾਮਾ ਅਨੁਸਾਰ ਸਭਨੂੰ ਜਾਣਾ ਹੀ ਹੈ। ਗਾਇਆ ਹੋਇਆ ਹੈ ਮੱਛਰਾਂ ਸਦ੍ਰਿਸ਼ਏ ਸਭ ਆਤਮਾਵਾਂ ਜਾਂਦੀਆਂ ਹਨ। ਇਹ ਵੀ ਜਾਣਦੇ ਹਨ ਸਤਿਯੁਗ ਵਿੱਚ ਬਹੁਤ ਥੋੜ੍ਹੇ ਮਨੁੱਖ ਹੁੰਦੇ ਹਨ। ਹੁਣ ਕਲਯੁਗ ਅੰਤ ਵਿੱਚ ਕਿੰਨੇ ਢੇਰ ਮਨੁੱਖ ਹਨ ਫ਼ੇਰ ਥੋੜ੍ਹੇ ਕਿਵੇਂ ਹੋਣਗੇ? ਹੁਣ ਹੈ ਸੰਗਮ। ਤੁਸੀਂ ਸਤਿਯੁਗ ਵਿੱਚ ਜਾਣ ਦੇ ਲਈ ਪੁਰਸ਼ਾਰਥ ਕਰਦੇ ਹੋ। ਜਾਣਦੇ ਹੋ ਇਹ ਵਿਨਾਸ਼ ਹੋਵੇਗਾ। ਮੱਛਰਾਂ ਸਦ੍ਰਿਸ਼ਏ ਆਤਮਾਵਾਂ ਜਾਣਗੀਆਂ। ਸਾਰਾ ਝੁੰਡ ਚਲਾ ਜਾਵੇਗਾ। ਸਤਿਯੁਗ ਵਿੱਚ ਬਹੁਤ ਥੋੜ੍ਹੇ ਰਹਿਣਗੇ।

ਬਾਪ ਕਹਿੰਦੇ ਹਨ ਕਿਸੇ ਵੀ ਦੇਹਧਾਰੀ ਨੂੰ ਯਾਦ ਨਹੀਂ ਕਰੋ, ਵੇਖਦੇ ਹੋਏ ਅਸੀਂ ਨਹੀਂ ਵੇਖਦੇ ਹਾਂ। ਅਸੀਂ ਆਤਮਾ ਹਾਂ, ਅਸੀਂ ਆਪਣੇ ਘਰ ਜਾਵਾਂਗੇ। ਖੁਸ਼ੀ ਨਾਲ ਪੁਰਾਣਾ ਸ਼ਰੀਰ ਛੱਡ ਦੇਣਾ ਹੈ। ਆਪਣੇ ਸ਼ਾਂਤੀਧਾਮ ਨੂੰ ਯਾਦ ਕਰਦੇ ਰਹੋਗੇ ਤਾਂ ਅੰਤ ਮਤੀ ਸੋ ਗਤੀ ਹੋ ਜਾਵੇਗੀ। ਇਕ ਬਾਪ ਨੂੰ ਯਾਦ ਕਰਨਾ, ਇਸ ਵਿੱਚ ਹੀ ਮਿਹਨਤ ਹੈ। ਮਿਹਨਤ ਬਗ਼ੈਰ ਉੱਚ ਪਦ ਥੋੜ੍ਹੇਹੀ ਮਿਲੇਗਾ। ਬਾਪ ਆਉਂਦੇ ਹੀ ਹਨ ਤੁਹਾਨੂੰ ਨਰ ਤੋਂ ਨਾਰਾਇਣ ਬਣਾਉਣ ਦੇ ਲਈ। ਹੁਣ ਇਸ ਪੁਰਾਣੀ ਦੁਨੀਆਂ ਵਿੱਚ ਕੋਈ ਚੈਨ ਨਹੀਂ ਹੈ। ਚੈਨ ਹੈ ਹੀ ਸ਼ਾਂਤੀਧਾਮ ਅਤੇ ਸੁੱਖਧਾਮ ਵਿੱਚ। ਇੱਥੇ ਤਾਂ ਘਰ - ਘਰ ਵਿੱਚ ਅਸ਼ਾਂਤੀ ਹੈ, ਮਾਰ - ਪੀਟ ਹੈ। ਬਾਪ ਕਹਿੰਦੇ ਹਨ ਹੁਣ ਇਸ ਛੀ - ਛੀ ਦੁਨੀਆਂ ਨੂੰ ਭੁੱਲੋ। ਮਿੱਠੇ - ਮਿੱਠੇ ਬੱਚਿਓ, ਮੈਂ ਤੁਹਾਡੇ ਲਈ ਸਵਰਗ ਦੀ ਸਥਾਪਨਾ ਕਰਨ ਆਇਆ ਹਾਂ, ਇਸ ਨਰਕ ਵਿੱਚ ਤੁਸੀਂ ਪਤਿਤ ਬਣ ਪਏ ਹੋ। ਹੁਣ ਸਵਰਗ ਵਿੱਚ ਚਲਣਾ ਹੈ। ਹੁਣ ਬਾਪ ਨੂੰ ਅਤੇ ਸਵਰਗ ਨੂੰ ਯਾਦ ਕਰੋ ਤਾਂ ਅੰਤ ਮਤੀ ਸੋ ਗਤੀ ਹੋ ਜਾਵੇਗੀ। ਵਿਆਹ ਆਦਿ ਵਿੱਚ ਭਾਵੇਂ ਜਾਓ ਪਰ ਯਾਦ ਬਾਪ ਨੂੰ ਕਰੋ। ਨਾਲੇਜ਼ ਸਾਰੀ ਬੁੱਧੀ ਵਿੱਚ ਰਹਿਣੀ ਚਾਹੀਦੀ। ਭਾਵੇਂ ਘਰ ਵਿੱਚ ਰਹੋ, ਬੱਚਿਆਂ ਆਦਿ ਦੀ ਸੰਭਾਲ ਕਰੋ ਪਰ ਬੁੱਧੀ ਵਿੱਚ ਯਾਦ ਰੱਖੋ - ਬਾਬਾ ਦਾ ਫ਼ਰਮਾਨ ਹੈ ਮੈਨੂੰ ਯਾਦ ਕਰੋ। ਘਰ ਛੱਡਣਾ ਨਹੀਂ ਹੈ। ਨਹੀਂ ਤਾਂ ਬੱਚਿਆਂ ਦੀ ਸੰਭਾਲ ਕੌਣ ਕਰੇਗਾ? ਭਗਤ ਲੋਕ ਘਰ ਰਹਿੰਦੇ ਹਨ, ਗ੍ਰਹਿਸਤ ਵਿਵਹਾਰ ਵਿੱਚ ਰਹਿੰਦੇ ਫ਼ੇਰ ਵੀ ਭਗਤ ਕਿਹਾ ਜਾਂਦਾ ਹੈ ਕਿਉਂਕਿ ਭਗਤੀ ਕਰਦੇ ਹਨ, ਘਰ - ਘਰ ਸੰਭਾਲਦੇ ਹਨ। ਵਿਕਾਰ ਵਿੱਚ ਜਾਂਦੇ ਹਨ ਤਾਂ ਵੀ ਗੁਰੂ ਲੋਕ ਉਨ੍ਹਾਂ ਨੂੰ ਕਹਿੰਦੇ ਹਨ ਕ੍ਰਿਸ਼ਨ ਨੂੰ ਯਾਦ ਕਰੋ ਤਾਂ ਉਨ੍ਹਾਂ ਵਰਗਾ ਬੱਚਾ ਹੋਵੇਗਾ। ਇਨ੍ਹਾਂ ਗੱਲਾਂ ਵਿੱਚ ਹੁਣ ਤੁਸੀਂ ਬੱਚਿਆਂ ਨੂੰ ਨਹੀਂ ਜਾਣਾ ਹੈ ਕਿਉਂਕਿ ਤੁਹਾਨੂੰ ਹੁਣ ਸਤਿਯੁਗ ਵਿੱਚ ਜਾਣ ਦੀਆਂ ਗੱਲਾਂ ਸੁਣਾਈ ਜਾਂਦੀਆਂ ਹਨ, ਜਿਸਦੀ ਸਥਾਪਨਾ ਹੋ ਰਹੀ ਹੈ। ਬੈਕੁੰਠ ਦੀ ਸਥਾਪਨਾ ਕੋਈ ਸ਼੍ਰੀਕ੍ਰਿਸ਼ਨ ਨਹੀਂ ਕਰਦੇ ਹਨ, ਸ਼੍ਰੀਕ੍ਰਿਸ਼ਨ ਤਾਂ ਮਾਲਿਕ ਬਣਿਆ ਹੈ। ਬਾਪ ਤੋਂ ਵਰਸਾ ਲਿਆ ਹੈ। ਸੰਗਮ ਦੇ ਵਕਤ ਹੀ ਗੀਤਾ ਦੇ ਭਗਵਾਨ ਆਉਂਦੇ ਹਨ। ਕ੍ਰਿਸ਼ਨ ਨੂੰ ਭਗਵਾਨ ਨਹੀਂ ਕਹਾਂਗੇ। ਇਹ ਤਾਂ ਪੜ੍ਹਨ ਵਾਲਾ ਠਹਿਰਿਆ। ਗੀਤਾ ਸੁਣਾਈ ਬਾਪ ਨੇ ਅਤੇ ਬੱਚੇ ਨੇ ਸੁਣੀ। ਭਗਤੀ ਮਾਰਗ ਵਿੱਚ ਫੇਰ ਬਾਪ ਦੇ ਬਦਲੇ ਬੱਚੇ ਦਾ ਨਾਮ ਪਾ ਦਿੱਤਾ ਹੈ। ਬਾਪ ਨੂੰ ਭੁੱਲ ਗਏ ਹਨ ਤਾਂ ਗੀਤਾ ਵੀ ਖੰਡਨ ਹੋ ਗਈ। ਉਹ ਖੰਡਨ ਕੀਤੀ ਹੋਈ ਗੀਤਾ ਪੜ੍ਹਨ ਨਾਲ ਕੀ ਹੋਵੇਗਾ। ਬਾਪ ਤਾਂ ਰਾਜਯੋਗ ਸਿਖਾਕੇ ਗਏ, ਇਨ੍ਹਾਂ ਤੋਂ ਕ੍ਰਿਸ਼ਨ ਸਤਿਯੁਗ ਦਾ ਮਾਲਿਕ ਬਣਿਆ। ਭਗਤੀ ਮਾਰਗ ਵਿੱਚ ਸਤ ਨਾਰਾਇਣ ਦੀ ਕਥਾ ਸੁਣਨ ਨਾਲ ਕੋਈ ਸਵਰਗ ਦਾ ਮਾਲਿਕ ਬਣੇਗਾ ਕੀ? ਨਾ ਕੋਈ ਇਸ ਖ਼ਿਆਲਾਤ ਨਾਲ ਸੁਣਦੇ ਹਨ, ਉਸ ਨਾਲ ਫ਼ਾਇਦਾ ਕੁਝ ਨਹੀਂ ਮਿਲਦਾ। ਸਾਧੂ - ਸੰਤ ਆਦਿ ਆਪਣੇ - ਆਪਣੇ ਮੰਤਰ ਦਿੰਦੇ ਹਨ, ਫੋਟੋ ਦਿੰਦੇ ਹਨ। ਇੱਥੇ ਉਹ ਕੋਈ ਗੱਲ ਨਹੀਂ। ਦੂਜੇ ਸਤਸੰਗਾ ਵਿੱਚ ਜਾਵੋਗੇ ਤਾਂ ਕਹਿਣਗੇ ਫਲਾਣੇ ਸਵਾਮੀ ਦੀ ਕਥਾ ਹੈ। ਕਿਸਦੀ ਕਥਾ? ਵੇਦਾਂਤ ਦੀ ਕਥਾ, ਗੀਤਾ ਦੀ ਕਥਾ, ਭਾਗਵਤ ਦੀ ਕਥਾ। ਹੁਣ ਤੁਸੀਂ ਬੱਚੇ ਜਾਣਦੇ ਹੋ ਸਾਨੂੰ ਪੜ੍ਹਾਉਣ ਵਾਲਾ ਕੋਈ ਦੇਹਧਾਰੀ ਨਹੀਂ ਹੈ, ਨਾ ਕੋਈ ਸ਼ਾਸਤ੍ਰ ਆਦਿ ਕੁਝ ਪੜ੍ਹਿਆ ਹੋਇਆ ਹੈ। ਸ਼ਿਵਬਾਬਾ ਕੋਈ ਸ਼ਾਸਤ੍ਰ ਪੜ੍ਹਿਆ ਹੈ ਕੀ! ਪੜ੍ਹਦੇ ਹਨ ਮਨੁੱਖ। ਸ਼ਿਵਬਾਬਾ ਕਹਿੰਦੇ ਹਨ - ਮੈਂ ਗੀਤਾ ਆਦਿ ਕੁਝ ਪੜ੍ਹਿਆ ਹੋਇਆ ਨਹੀਂ ਹਾਂ। ਇਹ ਰੱਥ ਜਿਸ ਵਿੱਚ ਮੈਂ ਬੈਠਾ ਹਾਂ, ਇਹ ਪੜ੍ਹਿਆ ਹੋਇਆ ਹੈ, ਮੈਂ ਨਹੀਂ ਪੜ੍ਹਿਆ ਹੋਇਆ ਹਾਂ। ਮੇਰੇ ਵਿੱਚ ਤਾਂ ਸਾਰੇ ਸ੍ਰਿਸ਼ਟੀ ਚੱਕਰ ਦੇ ਆਦਿ - ਮੱਧ - ਅੰਤ ਦਾ ਗਿਆਨ ਹੈ। ਇਹ ਰੋਜ਼ ਗੀਤਾ ਪੜ੍ਹਦਾ ਸੀ। ਤੋਤੇ ਮੁਆਫਿਕ ਕੰਠ ਕਰ ਲੈਂਦੇ ਸੀ, ਜਦੋ ਬਾਪ ਨੇ ਪ੍ਰਵੇਸ਼ ਕੀਤਾ ਤਾਂ ਝੱਟ ਗੀਤਾ ਛੱਡ ਦਿੱਤੀ ਕਿਉਂਕਿ ਬੁੱਧੀ ਵਿੱਚ ਆ ਗਿਆ ਇਹ ਤਾਂ ਸ਼ਿਵਬਾਬਾ ਸੁਣਾਉਂਦੇ ਹਨ।

ਬਾਪ ਕਹਿੰਦੇ ਹਨ ਮੈਂ ਤੁਹਾਨੂੰ ਸਵਰਗ ਦੀ ਬਾਦਸ਼ਾਹੀ ਦਿੰਦਾ ਹਾਂ ਤਾਂ ਹੁਣ ਪੁਰਾਣੀ ਦੁਨੀਆਂ ਤੋਂ ਮਮਤਵ ਮਿਟਾ ਦਵੋ। ਸਿਰਫ਼ ਮਾਮੇਕਮ ਯਾਦ ਕਰੋ। ਇਹ ਮਿਹਨਤ ਕਰਨੀ ਹੈ। ਸੱਚੇ ਆਸ਼ਿਕ ਨੂੰ ਘੜੀ - ਘੜੀ ਮਾਸ਼ੂਕ ਦੀ ਯਾਦ ਹੀ ਆਉਂਦੀ ਰਹਿੰਦੀ ਹੈ। ਤਾਂ ਹੁਣ ਬਾਪ ਦੀ ਯਾਦ ਵੀ ਇਵੇਂ ਪੱਕੀ ਰਹਿਣੀ ਚਾਹੀਦੀ। ਪਾਰਲੌਕਿਕ ਬਾਪ ਕਹਿੰਦੇ ਹਨ - ਬੱਚੇ, ਮੈਨੂੰ ਯਾਦ ਕਰੋ ਅਤੇ ਸਵਰਗ ਦੇ ਵਰਸੇ ਨੂੰ ਯਾਦ ਕਰੋ। ਇਸ ਵਿੱਚ ਹੋਰ ਕੁਝ ਵੀ ਆਵਾਜ਼ ਕਰਨ, ਝਾਂਝ ਆਦਿ ਵਜਾਉਣ ਦੀ ਕੋਈ ਲੋੜ ਨਹੀਂ। ਗੀਤ ਵੀ ਕੋਈ ਚੰਗੇ - ਚੰਗੇ ਆਉਂਦੇ ਹਨ ਤਾਂ ਵਜਾਏ ਜਾਂਦੇ ਹਨ, ਜਿਨ੍ਹਾਂ ਦਾ ਅਰ੍ਥ ਵੀ ਤੁਹਾਨੂੰ ਸਮਝਾਉਂਦੇ ਹਨ। ਗੀਤ ਬਣਾਉਣ ਵਾਲੇ ਖ਼ੁਦ ਕੁਝ ਵੀ ਨਹੀਂ ਜਾਣਦੇ। ਮੀਰਾ ਭਗਤਣੀ ਸੀ, ਤੁਸੀਂ ਤਾਂ ਹੁਣ ਗਿਆਨੀ ਹੋ। ਬੱਚਿਆਂ ਤੋਂ ਜਦੋਂ ਕੋਈ ਕੰਮ ਠੀਕ ਨਹੀਂ ਹੁੰਦਾ ਹੈ ਬਾਬਾ ਕਹਿੰਦੇ ਤੁਸੀਂ ਤਾਂ ਜਿਵੇਂ ਭਗਤ ਹੋ। ਤਾਂ ਉਹ ਸਮਝ ਜਾਂਦੇ ਹਨ ਕਿ ਬਾਬਾ ਨੇ ਸਾਨੂੰ ਇਵੇਂ ਕਿਉਂ ਕਿਹਾ? ਬਾਪ ਸਮਝਾਉਂਦੇ ਹਨ - ਬੱਚੇ, ਹੁਣ ਬਾਪ ਨੂੰ ਯਾਦ ਕਰੋ, ਪੈਗੰਬਰ ਬਣੋ, ਮੈਸੇਂਜਰ ਬਣੋ, ਸਭਨੂੰ ਇਹੀ ਪੈਗ਼ਾਮ ਦਵੋ ਕਿ ਬਾਪ ਅਤੇ ਵਰਸੇ ਨੂੰ ਯਾਦ ਕਰੋ ਤਾਂ ਜਨਮ - ਜਨਮਾਂਤ੍ਰ ਦੇ ਪਾਪ ਭਸਮ ਹੋ ਜਾਣਗੇ। ਹੁਣ ਵਾਪਿਸ ਘਰ ਜਾਣ ਦਾ ਵਕ਼ਤ ਹੈ। ਭਗਵਾਨ ਇੱਕ ਹੀ ਨਿਰਾਕਾਰ ਹੈ, ਉਨ੍ਹਾਂ ਨੂੰ ਆਪਣੀ ਦੇਹ ਹੈ ਨਹੀਂ। ਬਾਪ ਹੀ ਪਰਿਚੈ ਬੈਠ ਦਿੰਦੇ ਹਨ। ਮਨਮਨਾਭਵ ਦਾ ਮੰਤਰ ਦਿੰਦੇ ਹਨ। ਸਾਧੂ ਸੰਨਿਆਸੀ ਆਦਿ ਇਵੇਂ ਕਦੀ ਨਹੀਂ ਕਹਿਣਗੇ ਕਿ ਹੁਣ ਵਿਨਾਸ਼ ਹੋਣਾ ਹੈ, ਬਾਪ ਨੂੰ ਯਾਦ ਕਰੋ। ਬਾਪ ਹੀ ਬ੍ਰਾਹਮਣ ਬੱਚਿਆਂ ਨੂੰ ਯਾਦ ਦਵਾਉਂਦੇ ਹਨ। ਯਾਦ ਨਾਲ ਹੈਲਥ, ਪੜ੍ਹਾਈ ਨਾਲ ਵੈਲਥ ਮਿਲੇਗੀ। ਤੁਸੀਂ ਕਾਲ ਤੇ ਜਿੱਤ ਪਾਉਂਦੇ ਹੋ। ਉੱਥੇ ਕਦੀ ਅਕਾਲੇ ਮ੍ਰਿਤੂ ਨਹੀਂ ਹੁੰਦੀ। ਦੇਵਤਾਵਾਂ ਨੇ ਕਾਲ ਤੇ ਵਿਜੈ ਪਾਈ ਹੋਈ ਹੈ। ਅੱਛਾ!

ਮਿੱਠੇ-ਮਿੱਠੇ ਸਿੱਕੀਲਧੇ ਬੱਚਿਆਂ ਪ੍ਰਤੀ ਮਾਤ -ਪਿਤਾ ਬਾਪ ਦਾਦਾ ਦਾ ਯਾਦ ਪਿਆਰ ਅਤੇ ਗੁੱਡਮੋਰਨਿੰਗ। ਰੂਹਾਨੀ ਬਾਪ ਦੀ ਰੂਹਾਨੀ ਬੱਚਿਆਂ ਨੂੰ ਨਮਸਤੇ।

ਧਾਰਨਾ ਲਈ ਮੁੱਖ ਸਾਰ:-
1. ਇਹੋ ਜਿਹਾ ਕੋਈ ਕਰਮ ਨਹੀਂ ਕਰਨਾ ਹੈ ਜੋ ਬਾਪ ਦੁਆਰਾ ਭਗਤ ਦਾ ਟਾਇਟਲ ਮਿਲੇ। ਪੈਗੰਬਰ ਬਣ ਸਭਨੂੰ ਬਾਪ ਅਤੇ ਵਰਸੇ ਨੂੰ ਯਾਦ ਕਰਨ ਦਾ ਪੈਗ਼ਾਮ ਦੇਣਾ ਹੈ।

2. ਇਸ ਪੁਰਾਣੀ ਦੁਨੀਆਂ ਵਿੱਚ ਕੋਈ ਚੈਨ ਨਹੀਂ ਹੈ, ਇਹ ਛੀ - ਛੀ ਦੁਨੀਆਂ ਹੈ ਇਸਨੂੰ ਭੁੱਲਦੇ ਜਾਣਾ ਹੈ। ਘਰ ਦੀ ਯਾਦ ਦੇ ਨਾਲ - ਨਾਲ ਪਾਵਨ ਬਣਨ ਦੇ ਲਈ ਬਾਪ ਨੂੰ ਵੀ ਜ਼ਰੂਰ ਯਾਦ ਕਰਨਾ ਹੈ।

ਵਰਦਾਨ:-
ਪ੍ਰਵ੍ਰਤੀ ਵਿਚ ਰਹਿੰਦੇ ਪਰ - ਵ੍ਰਿਤੀ ਵਿਚ ਰਹਿਣ ਵਾਲੇ ਨਿਰੰਤਰ ਯੋਗੀ ਭਵ।

ਨਿਰੰਤਰ ਯੋਗੀ ਬਣਨ ਦਾ ਸਹਿਜ ਸਾਧਨ ਹੈ - ਪ੍ਰਵ੍ਰਤੀ ਵਿਚ ਰਹਿੰਦੇ ਪਰ - ਵ੍ਰਿਤੀ ਵਿਚ ਰਹਿਣਾ। ਪਰ - ਵ੍ਰਿਤੀ ਮਤਲਬ ਆਤਮਿਕ ਰੂਪ। ਜੋ ਆਤਮਿਕ ਰੂਪ ਵਿਚ ਸਥਿਤ ਰਹਿੰਦਾ ਹੈ ਉਹ ਸਦਾ ਨਿਆਰਾ ਅਤੇ ਬਾਪ ਦਾ ਪਿਆਰਾ ਬਣ ਜਾਂਦਾ ਹੈ। ਕੁਝ ਵੀ ਕਰੇਗਾ ਲੇਕਿਨ ਇਹ ਮਹਿਸੂਸ ਹੋਵੇਗਾ ਜਿਵੇਂ ਕੰਮ ਨਹੀਂ ਕੀਤਾ ਹੈ ਲੇਕਿਨ ਖੇਲ ਕੀਤਾ ਹੈ। ਤਾਂ ਪ੍ਰਵ੍ਰਤੀ ਵਿਚ ਰਹਿੰਦੇ ਆਤਮਿਕ ਰੂਪ ਵਿਚ ਰਹਿਣ ਨਾਲ ਸਭ ਖੇਲ ਦੀ ਤਰ੍ਹਾਂ ਸਹਿਜ ਅਨੁਭਵ ਹੋਵੇਗਾ। ਬੰਧਨ ਨਹੀਂ ਲੱਗੇਗਾ। ਸਿਰਫ ਸਨੇਹ ਅਤੇ ਸਹਿਯੋਗ ਦੇ ਨਾਲ ਸ਼ਕਤੀ ਦੀ ਐਡੀਸ਼ਨ ਕਰੋ ਤਾਂ ਹਾਈਜੰਪ ਲਗਾ ਲਵੋਗੇ।

ਸਲੋਗਨ:-
ਬੁੱਧੀ ਦੀ ਮਹੀਨਤਾ ਅਤੇ ਆਤਮਾ ਦਾ ਹਲਕਾਪਨ ਹੀ ਬ੍ਰਾਹਮਣ ਜੀਵਨ ਦੀ ਪ੍ਸਨੇਲਟੀ ਹੈ।

ਅਵਿਅਕਤ ਇਸ਼ਾਰੇ - ਸਤਿਅਤਾ ਅਤੇ ਸਭਿਅਤਾ ਰੂਪੀ ਕਲਚਰ ਨੂੰ ਅਪਣਾਓ।

ਹਿੰਮਤੇ ਸ਼ਕਤੀਆਂ ਮਦਦੇ ਸਰਵਸ਼ਕਤੀਮਾਨ। ਸ਼ੇਰਨੀਆਂ ਕਦੇ ਕਿਸੇ ਤੋਂ ਡਰਦੀਆਂ ਨਹੀਂ, ਨਿਰਭੈ ਹੁੰਦੀਆਂ ਹਨ। ਇਹ ਵੀ ਡਰ ਨਹੀਂ ਕਿ ਪਤਾ ਨਹੀਂ ਕੀ ਹੋਵੇਗਾ। ਸਤਿਯਤਾ ਦੇ ਸ਼ਕਤੀ ਸਵਰੂਪ ਹੋਕੇ ਨਸ਼ੇ ਨਾਲ ਬੋਲੋ, ਨਸ਼ੇ ਨਾਲ ਦੇਖੋ। ਅਸੀਂ ਆਲ਼ ਮਾਇਟੀ ਗੌਰਮਿੰਟ ਦੇ ਅਨੁਚਰ ਹਾਂ, ਇਸੇ ਸਮ੍ਰਿਤੀ ਨਾਲ ਗਲਤ ਨੂੰ ਠੀਕ ਵਿਚ ਲਿਆਉਣਾ ਹੈ। ਸਾਥ ਨੂੰ ਸਿੱਧ ਕਰਨਾ ਹੈ ਨਾ ਕਿ ਲੁਕਾਉਣਾ ਹੈ ਲੇਕਿਨ ਸਤਿਯਤਾ ਦੇ ਨਾਲ ਬੋਲ ਵਿਚ ਮਧੁਰਤਾ ਅਤੇ ਸਭਿਯਤਾ ਜਰੂਰੀ ਹੈ।