27.06.24 Punjabi Morning Murli Om Shanti BapDada Madhuban
ਮਿੱਠੇ ਬੱਚੇ:- "ਮਿੱਠੇ
ਬੱਚੇ ਤੁਸੀਂ ਸ਼ਰੀਰ ਤੋਂ ਵੱਖ ਹੋ ਕੇ ਬਾਪ ਦੇ ਕੋਲ ਜਾਣਾ ਹੈ, ਤੁਸੀਂ ਸ਼ਰੀਰ ਨੂੰ ਨਾਲ ਨਹੀਂ ਲੈ ਕੇ
ਜਾਵੋਗੇ, ਇਸ ਲਈ ਸ਼ਰੀਰ ਨੂੰ ਭੁੱਲ ਆਤਮਾ ਨੂੰ
ਪ੍ਰਸ਼ਨ:-
ਤੁਸੀਂ ਬੱਚੇ
ਆਪਣੀ ਉਮਰ ਨੂੰ ਯੋਗਬਲ ਨਾਲ ਵਧਾਉਣ ਦਾ ਪੁਰਸ਼ਾਰਥ ਕਿਓੰ ਕਰਦੇ ਹੋ?
ਉੱਤਰ:-
ਕਿਉਂਕਿ ਤੁਹਾਡਾ
ਦਿਲ ਹੁੰਦਾ ਹੈ ਕਿ ਅਸੀਂ ਬਾਪ ਦੁਆਰਾ ਸਭ ਕੁੱਝ ਇਸ ਜਨਮ ਵਿੱਚ ਹੀ ਜਾਣ ਜਾਈਏ। ਬਾਪ ਦੁਆਰਾ ਸਭ ਕੁਝ
ਸੁਣ ਲਈਏ, ਇਸ ਲਈ ਤੁਸੀਂ ਯੋਗ ਦੁਆਰਾ ਆਪਣੀ ਉੱਮਰ ਨੂੰ ਵਧਾਉਣ ਦਾ ਪੁਰਸ਼ਾਰਥ ਕਰਦੇ ਹੋ। ਹੁਣ ਹੀ
ਤੁਹਾਨੂੰ ਬਾਪ ਤੋਂ ਪਿਆਰ ਮਿਲਦਾ ਹੈ। ਇੰਵੇਂ ਦਾ ਪਿਆਰ ਫਿਰ ਸਾਰੇ ਕਲਪ ਵਿੱਚ ਨਹੀਂ ਮਿਲ ਸਕਦਾ।
ਬਾਕੀ ਜੋ ਸ਼ਰੀਰ ਛੱਡ ਕੇ ਚਲੇ ਗਏ ਉਨ੍ਹਾਂ ਵਾਸਤੇ ਕਹਾਂਗੇ ਡਰਾਮਾ। ਉਨ੍ਹਾਂ ਦਾ ਇਨਾਂ ਹੀ ਪਾਰਟ ਸੀ।
ਓਮ ਸ਼ਾਂਤੀ
ਬੱਚੇ ਜਨਮ - ਜਨਮਾਂਤ੍ਰ ਹੋਰ ਸਤਿਸੰਗਾਂ ਵਿੱਚ ਗਏ ਹਨ ਅਤੇ ਇੱਥੇ ਵੀ ਆਏ ਹਨ। ਅਸਲ ਵਿੱਚ ਇਸ ਨੂੰ
ਵੀ ਸਤਿਸੰਗ ਹੀ ਕਿਹਾ ਜਾਂਦਾ ਹੈ। ਸਤ ਦਾ ਸੰਗ ਤਾਰੇ। ਬੱਚਿਆਂ ਦੇ ਦਿਲ ਵਿੱਚ ਆਉਂਦਾ ਹੈ - ਅਸੀਂ
ਪਹਿਲੋਂ ਭਗਤੀ ਮਾਰਗ ਦੇ ਸਤਿਸੰਗਾਂ ਵਿੱਚ ਜਾਂਦੇ ਸੀ ਹੁਣ ਇੱਥੇ ਬੈਠੇ ਹਾਂ। ਰਾਤ ਦਿਨ ਦਾ ਫਰਕ ਵੀ
ਮਹਿਸੂਸ ਹੁੰਦਾ ਹੈ। ਇੱਥੇ ਪਹਿਲਾਂ - ਪਹਿਲਾਂ ਤਾਂ ਬਾਪ ਦਾ ਪਿਆਰ ਮਿਲਦਾ ਹੈ। ਫਿਰ ਬਾਪ ਨੂੰ
ਬੱਚਿਆਂ ਦਾ ਪਿਆਰ ਮਿਲਦਾ ਹੈ। ਹੁਣ ਇਸ ਜਨਮ ਵਿੱਚ ਤੁਹਾਡੀ ਬਦਲੀ ਹੋ ਰਹੀ ਹੈ। ਤੁਸੀਂ ਬੱਚੇ ਸਮਝ
ਗਏ ਹੋ ਕਿ ਅਸੀਂ ਆਤਮਾ ਹਾਂ, ਨਾ ਕਿ ਸ਼ਰੀਰ। ਸ਼ਰੀਰ ਨਹੀਂ ਕਹੇਗਾ ਕਿ ਸਾਡੀ ਆਤਮਾ। ਆਤਮਾ ਕਹਿ ਸਕਦੀ
ਹੈ, ਸਾਡਾ ਸ਼ਰੀਰ। ਹੁਣ ਬੱਚੇ ਸਮਝਦੇ ਹਨ - ਜਨਮ - ਜਨਮਾਂਤ੍ਰ ਤਾਂ ਉਹ ਸਾਧੂ ਸੰਤ ਮਹਾਤਮਾ ਆਦਿ ਕਰਦੇ
ਆਏ। ਅੱਜਕਲ ਫ਼ਿਰ ਫੈਸ਼ਨ ਪਿਆ ਹੈ - ਸਾਈਂ ਬਾਬਾ, ਮੇਹਰ ਬਾਬਾ… ਉਹ ਵੀ ਸਭ ਜਿਸਮਾਨੀ ਹੋ ਗਏ। ਜਿਸਮਾਨੀ
ਪਿਆਰ ਵਿੱਚ ਤਾਂ ਸੁੱਖ ਹੁੰਦਾ ਹੀ ਨਹੀਂ ਹੈ। ਹੁਣ ਤੁਹਾਡਾ ਬੱਚਿਆਂ ਦਾ ਹੈ ਰੂਹਾਨੀ ਪਿਆਰ। ਰਾਤ -
ਦਿਨ ਦਾ ਫਰਕ ਹੈ। ਇੱਥੇ ਤੁਹਾਨੂੰ ਸਮਝ ਮਿਲਦੀ ਹੈ, ਉੱਥੇ ਤਾਂ ਬਿਲੱਕੁਲ ਬੇਸਮਝ ਹੋ। ਤੁਸੀਂ ਹੁਣ
ਸਮਝਦੇ ਹੋ ਬਾਬਾ ਆਕੇ ਸਾਨੂੰ ਪੜ੍ਹਾਉਂਦੇ ਹਨ। ਉਹ ਸਭਦਾ ਬਾਪ ਹੈ। ਮੇਲ ਅਥਵਾ ਫੀਮੇਲ ਸਭ ਆਪਣੇ ਨੂੰ
ਆਤਮਾ ਸਮਝਦੇ ਹਨ। ਬਾਬਾ ਬੁਲਾਉਂਦੇ ਵੀ ਹਨ - ਹੇ ਬੱਚਿਓ। ਬੱਚੇ ਵੀ ਰਿਸਪਾਂਸ (ਜ਼ਵਾਬ) ਕਰਨਗੇ। ਇਹ
ਹੈ ਬਾਪ ਅਤੇ ਬੱਚਿਆਂ ਦਾ ਮੇਲਾ। ਬੱਚੇ ਜਾਣਦੇ ਹਨ ਇਹ ਬਾਪ ਅਤੇ ਬੱਚਿਆਂ ਦਾ ਮੇਲਾ, ਆਤਮਾ ਅਤੇ
ਪ੍ਰਮਾਤਮਾ ਦਾ ਮੇਲਾ ਇੱਕ ਹੀ ਵਾਰ ਹੁੰਦਾ ਹੈ। ਬੱਚੇ ਬਾਬਾ - ਬਾਬਾ ਕਹਿੰਦੇ ਰਹਿਣਗੇ। 'ਬਾਬਾ'
ਅੱਖਰ ਬਹੁਤ ਮਿੱਠਾ ਹੈ। ਬਾਬਾ ਕਹਿਣ ਨਾਲ ਹੀ ਵਰਸਾ ਯਾਦ ਆਵੇਗਾ। ਤੁਸੀਂ ਛੋਟੇ ਤਾਂ ਨਹੀਂ ਹੋ। ਬਾਪ
ਦੀ ਸਮਝ ਬੱਚੇ ਨੂੰ ਜਲਦੀ ਆਉਂਦੀ ਹੈ। ਬਾਬਾ ਤੋਂ ਕੀ ਵਰਸਾ ਮਿਲਦਾ ਹੈ। ਉਹ ਛੋਟਾ ਬੱਚਾ ਤਾਂ ਸਮਝ
ਨਾ ਸਕੇ। ਇੱਥੇ ਤੁਸੀਂ ਜਾਣਦੇ ਹੋ ਕਿ ਅਸੀਂ ਬਾਬਾ ਦੇ ਕੋਲ ਆਏ ਹਾਂ। ਬਾਪ ਕਹਿੰਦੇ ਹਨ ਹੇ ਬੱਚਿਓ,
ਤਾਂ ਇਸ ਵਿੱਚ ਸਭ ਬੱਚੇ ਆ ਗਏ। ਸਾਰੀਆਂ ਆਤਮਾਵਾਂ ਘਰ ਤੋਂ ਇੱਥੇ ਆਉਂਦੀਆਂ ਹਨ ਪਾਰਟ ਵਜਾਉਣ। ਕੌਣ
ਕਦੋਂ ਪਾਰਟ ਵਜਾਉਣ ਆਉਂਦਾ ਹੈ ਇਹ ਵੀ ਬੁੱਧੀ ਵਿੱਚ ਹੈ। ਸਭਦੇ ਸੈਕਸ਼ਨ ਵੱਖ - ਵੱਖ ਹਨ, ਜਿਥੋਂ
ਆਉਂਦੇ ਹਨ। ਫ਼ਿਰ ਪਿੱਛੋਂ ਸਭ ਆਪਣੇ - ਆਪਣੇ ਸੈਕਸ਼ਨ ਵਿੱਚ ਜਾਂਦੇ ਹਨ। ਇਹ ਵੀ ਸਭ ਡਰਾਮੇ ਵਿੱਚ
ਨੂੰਧ ਹੈ। ਬਾਪ ਕਿਸੇ ਨੂੰ ਭੇਜਦੇ ਨਹੀਂ ਹਨ। ਆਟੋਮੈਟਿਕਲੀ ਇਹ ਡਰਾਮਾ ਬਣਿਆ ਹੋਇਆ ਹੈ। ਹਰ ਇੱਕ
ਆਪਣੇ - ਆਪਣੇ ਧਰਮ ਵਿੱਚ ਆਉਂਦੇ ਰਹਿੰਦੇ ਹਨ। ਬੁੱਧ ਦਾ ਧਰਮ ਸਥਾਪਨ ਹੋਇਆ ਨਹੀਂ ਤਾਂ ਕੋਈ ਉਸ ਧਰਮ
ਦਾ ਆਵੇਗਾ ਨਹੀਂ। ਪਹਿਲੋਂ - ਪਹਿਲੋਂ ਸੂਰਜਵੰਸ਼ੀ - ਚੰਦ੍ਰਵਨਸ਼ੀ ਹੀ ਆਉਂਦੇ ਹਨ। ਜੋ ਬਾਪ ਤੋਂ ਚੰਗੀ
ਤਰ੍ਹਾਂ ਪੜ੍ਹਦੇ ਹਨ, ਉਹ ਹੀ ਨੰਬਰਵਾਰ ਸੂਰਜਵੰਸ਼ੀ, ਚੰਦ੍ਰਵਨਸ਼ੀ ਵਿੱਚ ਸ਼ਰੀਰ ਲੈਂਦੇ ਹਨ। ਉਥੇ
ਵਿਕਾਰ ਦੀ ਤੇ ਗੱਲ ਨਹੀਂ। ਯੋਗਬਲ ਨਾਲ ਆਤਮਾ ਆਕੇ ਗਰਭ ਵਿੱਚ ਪ੍ਰਵੇਸ਼ ਕਰਦੀ ਹੈ। ਉਸ ਨਾਲ ਸਮਝਣਗੇ
ਕਿ ਮੇਰੀ ਆਤਮਾ ਇਸ ਸ਼ਰੀਰ ਵਿੱਚ ਜਾਕੇ ਦਾਖ਼ਿਲ ਹੋਵੇਗੀ। ਬੁੱਢੇ ਸਮਝਦੇ ਹਨ - ਸਾਡੀ ਆਤਮਾ ਯੋਗਬਲ
ਨਾਲ ਜਾਕੇ ਇਹ ਸ਼ਰੀਰ ਲਵੇਗੀ। ਮੇਰੀ ਆਤਮਾ ਹੁਣ ਪੁਨਰਜਨਮ ਲੈਂਦੀ ਹੈ। ਉਹ ਬਾਪ ਵੀ ਸਮਝਦੇ ਹਨ - ਸਾਡੇ
ਕੋਲ ਬੱਚਾ ਆਇਆ ਹੈ। ਬੱਚੇ ਦੀ ਆਤਮਾ ਆ ਰਹੀ ਹੈ, ਜਿਸਦਾ ਸਾਕਸ਼ਤਕਾਰ ਹੁੰਦਾ ਹੈ। ਉਹ ਆਪਣੇ ਲਈ ਸਮਝਦੇ
ਹਨ ਅਸੀਂ ਦੂਸਰੇ ਸ਼ਰੀਰ ਵਿੱਚ ਜਾਕੇ ਦਾਖ਼ਿਲ ਹੁੰਦੇ ਹਾਂ। ਇਹ ਵੀ ਵਿਚਾਰ ਆਉਂਦੇ ਹਨ ਨਾ। ਜ਼ਰੂਰ ਉਥੋਂ
ਦਾ ਕ਼ਾਇਦਾ ਹੋਵੇਗਾ। ਬੱਚਾ ਕਿਸ ਉਮਰ ਵਿੱਚ ਆਵੇਗਾ, ਉਥੇ ਤਾਂ ਸਭ ਰੈਗੂਲਰ ਚਲਦਾ ਹੈ ਨਾ। ਉਹ ਤਾਂ
ਅੱਗੇ ਜਾਕੇ ਮਹਿਸੂਸ ਹੋਵੇਗਾ। ਸਭ ਪਤਾ ਲੱਗੇਗਾ, ਇੰਵੇਂ ਤਾਂ ਨਹੀਂ 15 - 20 ਸਾਲ ਵਿੱਚ ਕੋਈ ਬੱਚਾ
ਹੋਵੇਗਾ, ਜਿਵੇਂ ਇੱਥੇ ਹੁੰਦਾ ਹੈ। ਨਹੀਂ। ਉਥੇ ਉਮਰ 150 ਸਾਲ ਦੀ ਹੁੰਦੀ ਹੈ, ਤਾਂ ਬੱਚਾ ਉਦੋਂ
ਆਵੇਗਾ ਜਦੋਂ ਅੱਧਾ ਜੀਵਨ ਤੋਂ ਥੋੜ੍ਹਾ ਅੱਗੇ ਹੋਵਣਗੇ। ਉਸ ਵਕ਼ਤ ਬੱਚਾ ਆਉਂਦਾ ਹੈ ਕਿਉਂਕਿ ਉੱਥੇ
ਉਮਰ ਵੱਡੀ ਹੁੰਦੀ ਹੈ, ਇੱਕ ਹੀ ਤਾਂ ਬੱਚਾ ਆਉਣਾ ਹੁੰਦਾ ਹੈ। ਫ਼ਿਰ ਬੱਚੀ ਵੀ ਆਉਣੀ ਹੈ, ਕ਼ਾਇਦਾ
ਹੋਵੇਗਾ। ਪਹਿਲੋਂ ਬੱਚੇ ਦੀ ਫ਼ਿਰ ਬੱਚੀ ਦੀ ਆਤਮਾ ਆਉਂਦੀ ਹੈ। ਸਮਝ ਕਹਿੰਦੀ ਹੈ ਪਹਿਲੋਂ ਬੱਚਾ ਆਉਣਾ
ਚਾਹੀਦਾ ਹੈ। ਪਹਿਲੇ ਮੇਲ ਪਿੱਛੋਂ ਫੀਮੇਲ। 8 - 10 ਸਾਲ ਦੇਰੀ ਨਾਲ ਆਉਣਗੇ। ਅੱਗੇ ਚੱਲ ਤੁਹਾਨੂੰ
ਬੱਚਿਆਂ ਨੂੰ ਸਭ ਸਾਕਸ਼ਤਕਾਰ ਹੋਣਾ ਹੈ। ਕਿਵੇਂ ਉਥੇ ਦੀ ਰਸਮ ਰਿਵਾਜ਼ ਹੈ, ਇਹ ਸਭ ਗੱਲਾਂ ਨਵੀਂ
ਦੁਨੀਆਂ ਦੀਆਂ ਬਾਪ ਬੈਠ ਸਮਝਾਉਂਦੇ ਹਨ। ਬਾਪ ਹੀ ਨਵੀਂ ਦੁਨੀਆਂ ਸਥਾਪਨ ਕਰਨ ਵਾਲਾ ਹੈ। ਰਸਮ -
ਰਿਵਾਜ਼ ਵੀ ਜ਼ਰੂਰ ਸੁਣਾਉਂਦੇ ਜਾਣਗੇ। ਅੱਗੇ ਚਲਕੇ ਬਹੁਤ ਸੁਣਾਉਣਗੇ ਅਤੇ ਉਦੋਂ ਸਾਕਸ਼ਤਕਾਰ ਹੁੰਦੇ
ਰਹਿਣਗੇ। ਬੱਚੇ ਕਿਵੇਂ ਪੈਦਾ ਹੋਣਗੇ, ਕੋਈ ਨਵੀਂ ਗੱਲ ਨਹੀਂ।
ਤੁਸੀਂ ਤਾਂ ਇੰਵੇਂ ਦੀ
ਜਗ੍ਹਾ ਜਾਂਦੇ ਹੋ ਜਿੱਥੇ ਕਲਪ - ਕਲਪ ਜਾਣਾ ਹੀ ਪੈਂਦਾ ਹੈ। ਬੈਕੁੰਠ ਤਾਂ ਹੁਣ ਨੇੜੇ ਆ ਗਿਆ ਹੈ।
ਹੁਣ ਤਾਂ ਬਿੱਲਕੁਲ ਨੇੜ੍ਹੇ ਹੀ ਆਕੇ ਪਹੁੰਚੇ ਹੋ। ਹਰ ਇੱਕ ਗੱਲ ਤੁਹਾਨੂੰ ਨੇੜ੍ਹੇ ਵੇਖਣ ਵਿੱਚ
ਆਵੇਗੀ, ਜਿਨਾਂ ਤੁਸੀਂ ਯੋਗ ਵਿੱਚ ਮਜ਼ਬੂਤ ਹੁੰਦੇ ਜਾਵੋਗੇ। ਅਨੇਕ ਵਾਰ ਤੁਸੀਂ ਪਾਰਟ ਵਜਾਇਆ ਹੈ।
ਹੁਣ ਤੁਹਾਨੂੰ ਸਮਝ ਮਿਲਦੀ ਹੈ, ਜੋ ਕਿ ਤੁਸੀਂ ਨਾਲ ਲੈ ਜਾਵੋਗੇ। ਉਥੇ ਦੀ ਕੀ ਰਸਮ - ਰਿਵਾਜ਼ ਹੋਵੇਗੀ,
ਸਭ ਪਤਾ ਚਲ ਜਾਵੇਗਾ। ਸ਼ੁਰੂ ਵਿੱਚ ਤੁਹਾਨੂੰ ਸਭ ਸਾਕਸ਼ਤਕਾਰ ਹੋਏ ਸਨ। ਉਸ ਵਕ਼ਤ ਹਾਲੇ ਤੁਸੀਂ ਅਲਫ਼ -
ਬੇ ਪੜ੍ਹਦੇ ਸੀ। ਫਿਰ ਅੰਤ ਵਿੱਚ ਵੀ ਜਰੂਰ ਤੁਹਾਨੂੰ ਸਾਕਸ਼ਤਕਾਰ ਹੋਣੇ ਚਾਹੀਦੇ ਹਨ। ਉਹ ਬਾਪ ਬੈਠ
ਸੁਣਾਉਂਦੇ ਹਨ, ਉਹ ਸਭ ਵੇਖਣ ਦੀ ਇੱਛਾ ਤੁਹਾਨੂੰ ਇੱਥੇ ਹੋਵੇਗੀ। ਸਮਝਨਗੇ ਕਿਤੇ ਸ਼ਰੀਰ ਨਾ ਛੁੱਟ
ਜਾਵੇ, ਸਭ ਕੁੱਝ ਵੇਖ ਕੇ ਜਾਈਏ। ਇਸ ਵਿੱਚ ਉੱਮਰ ਵਧਾਉਣ ਲਈ ਚਾਹੀਦਾ ਹੈ ਯੋਗਬਲ। ਜੋ ਬਾਪ ਤੋਂ ਸਭ
ਕੁੱਝ ਸੁਣਨ, ਸਭ ਕੁੱਝ ਵੇਖਣ। ਜੋ ਪਹਿਲਾਂ ਤੋਂ ਚਲੇ ਗਏ ਉਨ੍ਹਾਂ ਦਾ ਚਿੰਤਨ ਨਹੀਂ ਕਰਨਾ ਚਾਹੀਦਾ।
ਉਹ ਤਾਂ ਡਰਾਮੇ ਦਾ ਪਾਰਟ ਹੈ। ਤਕਦੀਰ ਵਿੱਚ ਨਹੀਂ ਸੀ - ਜ਼ਿਆਦਾ ਬਾਪ ਤੋਂ ਪਿਆਰ ਲੈਣਾ ਕਿਉਂਕਿ ਜਿਨਾਂ
- ਜਿਨਾਂ ਤੁਸੀਂ ਸਰਵਿਸੇਬਲ ਬਣਦੇ ਹੋ, ਤਾਂ ਬਾਪ ਨੂੰ ਬਹੁਤ - ਬਹੁਤ ਪਿਆਰੇ ਲਗਦੇ ਹੋ। ਜਿੰਨੀ
ਸਰਵਿਸ ਕਰਦੇ ਹੋ, ਜਿਨ੍ਹਾਂ ਬਾਪ ਨੂੰ ਯਾਦ ਕਰਦੇ ਹੋ ਉਹ ਯਾਦ ਜਮਦੀ ਰਹੇਗੀ। ਤੁਹਾਨੂੰ ਬਹੁਤ ਮਜ਼ਾ
ਆਵੇਗਾ। ਹਾਲੇ ਤੁਸੀਂ ਬਣਦੇ ਹੋ ਇਸ਼ਵਰੀਏ ਸੰਤਾਨ। ਬਾਪ ਕਹਿੰਦੇ ਹਨ ਤੁਸੀਂ ਆਤਮਾਵਾਂ ਮੇਰੇ ਕੋਲ ਸੀ
ਨਾ। ਭਗਤੀ ਮਾਰਗ ਵਿੱਚ ਮੁਕਤੀ ਦੇ ਲਈ ਬਹੁਤ ਮਿਹਨਤ ਕਰਦੇ ਹਨ। ਜੀਵਨ ਮੁਕਤੀ ਨੂੰ ਤੇ ਜਾਣਦੇ ਨਹੀਂ।
ਇਹ ਬਹੁਤ ਪਿਆਰਾ ਗਿਆਨ ਹੈ। ਬਹੁਤ ਲਵ ਰਹਿੰਦਾ ਹੈ। ਬਾਪ, ਬਾਪ ਵੀ ਹੈ, ਟੀਚਰ ਵੀ ਹੈ, ਸਤਿਗੁਰੂ ਵੀ
ਹੈ। ਸੱਚਾ - ਸੱਚਾ ਸੁਪ੍ਰੀਮ ਬਾਬਾ ਹੈ ਜੋ ਸਾਨੂੰ 21 ਜਨਮਾਂ ਦੇ ਲਈ ਸੁੱਖਧਾਮ ਵਿੱਚ ਲੈ ਜਾਂਦੇ ਹਨ।
ਆਤਮਾ ਹੀ ਦੁੱਖੀ ਹੁੰਦੀ ਹੈ। ਦੁੱਖ - ਸੁੱਖ ਆਤਮਾ ਹੀ ਮਹਿਸੂਸ ਕਰਦੀ ਹੈ। ਕਿਹਾ ਵੀ ਜਾਂਦਾ ਹੈ ਪਾਪ
ਆਤਮਾ, ਪੁਨਿਆ ਆਤਮਾ। ਹੁਣ ਬਾਪ ਆਏ ਹਨ ਸਾਨੂੰ ਸਾਰਿਆਂ ਦੁੱਖਾਂ ਤੋਂ ਛੁਡਾਉਣ। ਹੁਣ ਤੁਸੀਂ ਬੱਚਿਆਂ
ਨੇ ਬੇਹੱਦ ਵਿੱਚ ਜਾਣਾ ਹੈ। ਸਾਰੇ ਸੁਖੀ ਹੋ ਜਾਣਗੇ। ਸਾਰੀ ਦੁਨੀਆਂ ਹੀ ਸੁਖੀ ਹੋ ਜਾਵੇਗੀ। ਡਰਾਮੇ
ਵਿੱਚ ਪਾਰਟ ਹੈ ਉਸ ਨੂੰ ਵੀ ਤੁਸੀਂ ਸਮਝ ਗਏ ਹੋ। ਤੁਸੀਂ ਕਿੰਨਾ ਖੁਸ਼ੀ ਵਿੱਚ ਰਹਿੰਦੇ ਹੋ। ਬਾਬਾ
ਆਇਆ ਹੈ ਸਾਨੂੰ ਸਵਰਗ ਵਿੱਚ ਲੈ ਜਾਣ ਦੇ ਲਈ। ਸਾਨੂੰ ਸਾਰੀਂਆਂ ਆਤਮਾਵਾਂ ਨੂੰ ਸਵਰਗ ਵਿੱਚ ਲੈ ਜਾਣਗੇ।
ਬਾਪ ਹੌਂਸਲਾ ਦਿੰਦੇ ਹਨ - ਮਿੱਠੇ - ਮਿੱਠੇ ਬੱਚਿਓ, ਮੈਂ ਤੁਹਾਨੂੰ ਸਾਰਿਆਂ ਦੁੱਖਾਂ ਤੋਂ ਦੂਰ ਕਰਨ
ਲਈ ਆਇਆ ਹਾਂ। ਤਾਂ ਇੰਵੇਂ ਦੇ ਬਾਪ ਨਾਲ ਕਿੰਨਾ ਪਿਆਰ ਹੋਣਾ ਚਾਹੀਦਾ ਹੈ। ਸਾਰੇ ਸਬੰਧਾਂ ਨੇ ਤੁਹਾਨੂੰ
ਦੁੱਖ ਦਿੱਤਾ ਹੈ। ਇਹ ਹੈ ਹੀ ਦੁੱਖਦਾਈ ਸੰਤਾਨ। ਤੁਸੀਂ ਦੁੱਖੀ ਹੁੰਦੇ, ਦੁੱਖਾਂ ਦੀਆਂ ਗੱਲਾਂ ਹੀ
ਸੁਣਦੇ ਆਏ ਹੋ। ਹੁਣ ਬਾਪ ਸਾਰੀਆਂ ਗੱਲਾਂ ਸਮਝਾ ਰਹੇ ਹਨ। ਕਈ ਵਾਰ ਸਮਝਾਇਆ ਹੈ ਅਤੇ ਚਕ੍ਰਵਰਤੀ ਰਾਜਾ
ਬਣਾਇਆ ਹੈ। ਤਾਂ ਜੋ ਬਾਪ ਸਾਨੂੰ ਇੰਵੇਂ ਦੇ ਸਵਰਗ ਦਾ ਮਾਲਿਕ ਬਣਾਉਂਦੇ ਹਨ, ਉਨ੍ਹਾਂ ਤੇ ਕਿੰਨਾ
ਪਿਆਰ ਹੋਣਾ ਚਾਹੀਦਾ ਹੈ। ਇੱਕ ਬਾਪ ਨੂੰ ਹੀ ਤੁਸੀਂ ਯਾਦ ਕਰਦੇ ਹੋ। ਸਿਵਾਏ ਬਾਪ ਦੇ ਹੋਰ ਕੋਈ ਸਬੰਧ
ਨਹੀਂ। ਆਤਮਾ ਨੂੰ ਹੀ ਸਮਝਾਇਆ ਜਾਂਦਾ ਹੈ। ਅਸੀਂ ਸੁਪ੍ਰੀਮ ਬਾਪ ਦੇ ਬੱਚੇ ਹਾਂ। ਹੁਣ ਜਿਵੇਂ ਸਾਨੂੰ
ਰਸਤਾ ਮਿਲਿਆ ਹੈ, ਫ਼ਿਰ ਦੂਸਰਿਆਂ ਨੂੰ ਵੀ ਸੁੱਖ ਦਾ ਰਸਤਾ ਦੱਸਣਾ ਹੈ। ਤੁਹਾਨੂੰ ਸਿਰਫ਼ ਅੱਧਾ ਕਲਪ
ਦੇ ਲਈ ਹੀ ਨਹੀਂ, ਪੌਣਾ ਕਲਪ ਦੇ ਲਈ ਸੁੱਖ ਮਿਲਦਾ ਹੈ। ਤੁਹਾਡੇ ਤੇ ਵੀ ਕਈ ਕੁਰਬਾਨ ਜਾਂਦੇ ਹਨ।
ਕਿਉਂਕਿ ਤੁਸੀਂ ਬਾਪ ਦਾ ਸੁਨੇਹਾ ਦੇ ਕੇ ਸਭ ਦੁੱਖ ਦੂਰ ਕਰ ਦਿੰਦੇ ਹੋ।
ਤੁਸੀਂ ਸਮਝਦੇ ਹੋ ਇਨ੍ਹਾਂ
ਨੂੰ ( ਬ੍ਰਹਮਾ ਨੂੰ) ਵੀ ਇਹ ਨਾਲੇਜ ਸੁਪਰੀਮ ਬਾਪ ਤੋਂ ਮਿਲਦੀ ਹੈ। ਇਹ ਫ਼ਿਰ ਸਾਨੂੰ ਪੈਗਾਮ ਦਿੰਦੇ
ਹਨ। ਅਸੀਂ ਫਿਰ ਦੂਸਰਿਆਂ ਨੂੰ ਪੈਗਾਮ ਦੇਵਾਂਗੇ। ਬਾਪ ਦਾ ਪਰਿਚੈ ਦਿੰਦੇ ਸਭ ਬੱਚਿਆਂ ਨੂੰ ਜਗਾਉਂਦੇ
ਰਹਿੰਦੇ ਹਨ, ਅਗਿਆਨ ਨੀਂਦਰ ਤੋਂ। ਭਗਤੀ ਨੂੰ ਅਗਿਆਨ ਕਿਹਾ ਜਾਂਦਾ ਹੈ। ਗਿਆਨ ਅਤੇ ਭਗਤੀ ਵੱਖ -
ਵੱਖ ਹੈ। ਗਿਆਨ ਸਾਗਰ ਬਾਪ ਹੁਣ ਤੁਹਾਨੂੰ ਬੱਚਿਆਂ ਨੂੰ ਗਿਆਨ ਸਿਖਲਾ ਰਹੇ ਹਨ। ਤੁਹਾਡੇ ਦਿਲ ਵਿੱਚ
ਆਉਂਦਾ ਹੈ, ਬਾਬਾ ਹਰ 5 ਹਜ਼ਾਰ ਸਾਲ ਬਾਅਦ ਆਕੇ ਸਾਨੂੰ ਜਗਾਉਂਦੇ ਹਨ। ਸਾਡਾ ਜੋ ਦੀਵਾ ਹੈ, ਉਸ ਵਿੱਚ
ਘਿਓ ਬਾਕੀ ਥੋੜ੍ਹਾ ਹੀ ਰਹਿ ਗਿਆ ਹੈ ਇਸ ਲਈ ਹੁਣ ਫ਼ਿਰ ਗਿਆਨ ਦਾ ਘਿਓ ਪਾਕੇ ਦੀਵਾ ਜਗਾਉਂਦੇ ਹਨ। ਜਦੋਂ
ਬਾਪ ਨੂੰ ਯਾਦ ਕਰਦੇ ਹਾਂ ਤਾਂ ਆਤਮਾ ਰੂਪੀ ਦੀਵਾ ਜਗਦਾ ਹੈ। ਆਤਮਾ ਤੇ ਜੋ ਕੱਟ ਚੜ੍ਹੀ ਹੋਈ ਹੈ ਉਹ
ਉਤਰੇਗੀ ਬਾਪ ਦੀ ਯਾਦ ਨਾਲ ਇਸ ਵਿੱਚ ਹੀ ਮਾਇਆ ਦੀ ਲੜਾਈ ਚਲਦੀ ਹੈ। ਮਾਇਆ ਬਾਰ - ਬਾਰ ਭੁਲਾ ਦਿੰਦੀ
ਹੈ ਅਤੇ ਕੱਟ ਉਤਰਨ ਦੀ ਬਜਾਏ ਚੜ੍ਹਦੀ ਜਾਂਦੀ ਹੈ। ਸਗੋਂ ਜਿੰਨੀ ਉਤਰੀ ਸੀ ਉਸ ਤੋਂ ਵੀ ਵੱਧ ਚੜ੍ਹ
ਜਾਂਦੀ ਹੈ। ਬਾਪ ਕਹਿੰਦੇ ਹਨ ਬੱਚੇ ਮੈਨੂੰ ਯਾਦ ਕਰੋ ਤਾਂ ਕੱਟ ਉਤਰ ਜਾਵੇਗੀ। ਇਸ ਵਿੱਚ ਮਿਹਨਤ ਹੈ।
ਸ਼ਰੀਰ ਦੀ ਖਿੱਚ ਨਾ ਹੋਵੇ। ਦੇਹੀ - ਅਭਿਮਾਨੀ ਬਣੋ। ਅਸੀਂ ਆਤਮਾ ਹਾਂ, ਬਾਬਾ ਦੇ ਕੋਲ ਸ਼ਰੀਰ ਸਮੇਤ
ਤਾਂ ਜਾ ਨਹੀਂ ਸਕਾਂਗੇ। ਸ਼ਰੀਰ ਤੋਂ ਵੱਖ ਹੋਕੇ ਹੀ ਜਾਣਾ ਹੈ। ਆਤਮਾ ਨੂੰ ਵੇਖਣ ਨਾਲ ਕੱਟ ਉਤਰੇਗੀ,
ਸ਼ਰੀਰ ਨੂੰ ਵੇਖਣ ਨਾਲ ਕੱਟ ਚੜ੍ਹਦੀ ਹੈ। ਕਦੇ ਚੜ੍ਹਦੀ, ਕਦੇ ਉਤਰਦੀ - ਇਹ ਚਲਦਾ ਰਹਿੰਦਾ ਹੈ। ਕਦੇ
ਹੇਠਾਂ, ਕਦੇ ਉਪਰ - ਬੜਾ ਕਮਜ਼ੋਰ ਰਸਤਾ ਹੈ। ਇਹ ਹੁੰਦੇ - ਹੁੰਦੇ ਪਿੱਛੋਂ ਕਰਮਾਤੀਤ ਅਵਸੱਥਾ ਨੂੰ
ਪਾਉਂਦੇ ਹਨ। ਮੁੱਖ ਹਰ ਗੱਲ ਵਿੱਚ ਅੱਖਾਂ ਹੀ ਧੋਖਾ ਦਿੰਦਿਆਂ ਹਨ, ਇਸ ਲਈ ਸ਼ਰੀਰ ਨੂੰ ਨਾ ਵੇਖੋ।
ਸਾਡੀ ਬੁੱਧੀ ਸ਼ਾਂਤੀਧਾਮ - ਸੁੱਖਧਾਮ ਵਿੱਚ ਲਟਕੀ ਹੋਈ ਹੈ ਅਤੇ ਦੈਵੀਗੁਣ ਵੀ ਧਾਰਨ ਕਰਨੇ ਹਨ। ਭੋਜਣ
ਵੀ ਸ਼ੁੱਧ ਖਾਣਾ ਹੈ। ਦੇਵਤਿਆਂ ਦਾ ਪਵਿੱਤਰ ਭੋਜਣ ਹੈ। ਵੈਸ਼ਨਵ ਅੱਖਰ ਵਿਸ਼ਨੂੰ ਤੋਂ ਨਿਕਲਿਆ ਹੈ।
ਦੇਵਤੇ ਕਦੇ ਗੰਦੀ ਚੀਜ਼ ਥੋੜ੍ਹੀ ਨਾ ਖਾਂਦੇ ਹੋਣਗੇ। ਵਿਸ਼ਨੂੰ ਦਾ ਮੰਦਿਰ ਹੈ, ਜਿਸਨੂੰ ਨਰ - ਨਰਾਇਣ
ਵੀ ਕਹਿੰਦੇ ਹਨ। ਹੁਣ ਲਕਸ਼ਮੀ - ਨਾਰਾਇਣ ਤਾਂ ਸਾਕਾਰੀ ਠਹਿਰੇ। ਉਨ੍ਹਾਂ ਨੂੰ ਚਾਰ ਬਾਹਵਾਂ ਨਹੀਂ
ਹੋਣੀਆਂ ਚਾਹੀਦੀਆਂ। ਪ੍ਰੰਤੂ ਭਗਤੀ ਮਾਰਗ ਵਿੱਚ ਉਨ੍ਹਾਂ ਨੂੰ ਵੀ ਚਾਰ ਬਾਹਵਾਂ ਦਿੱਤੀਆਂ ਹਨ। ਇਸ
ਨੂੰ ਕਿਹਾ ਜਾਂਦਾ ਹੈ ਬੇਹੱਦ ਦਾ ਅਗਿਆਨ। ਸਮਝਦੇ ਨਹੀਂ ਕਿ ਚਾਰ ਬਾਹਵਾਂ ਵਾਲਾ ਕੋਈ ਮਨੁੱਖ ਤਾਂ ਹੋ
ਨਹੀਂ ਸਕਦਾ। ਸਤਿਯੁੱਗ ਵਿੱਚ ਦੋ ਬਾਹਵਾਂ ਵਾਲੇ ਹੁੰਦੇ ਹਨ। ਬ੍ਰਹਮਾ ਨੂੰ ਵੀ ਦੋ ਬਾਹਵਾਂ ਹਨ।
ਬ੍ਰਹਮਾ ਦੀ ਬੇਟੀ ਸਰਸਵਤੀ, ਨੂੰ ਫਿਰ ਮਿਲਾਕੇ ਚਾਰ ਬਾਹਵਾਂ ਦਿੱਤੀਆਂ ਹਨ। ਹੁਣ ਸਰਸਵਤੀ ਕੋਈ
ਬ੍ਰਹਮਾ ਦੀ ਇਸਤ੍ਰੀ ਨਹੀ ਹੈ, ਇਹ ਤਾਂ ਪ੍ਰਜਾਪਿਤਾ ਬ੍ਰਹਮਾ ਦੀ ਬੇਟੀ ਹੈ। ਜਿੰਨੇ ਬੱਚੇ ਅੱਡਾਪਟ
ਹੁੰਦੇ ਜਾਂਦੇ ਹਨ, ਉਤਨੀਆਂ ਹੀ ਇਨ੍ਹਾਂ ਦੀਆਂ ਬਾਹਵਾਂ ਵਧਦੀਆਂ ਜਾਂਦੀਆਂ ਹਨ। ਬ੍ਰਹਮਾ ਦੀਆਂ ਹੀ
108 ਬਾਹਵਾਂ ਕਹਿੰਦੇ ਹਨ। ਵਿਸ਼ਨੂੰ ਜਾਂ ਸ਼ੰਕਰ ਦੀਆਂ ਨਹੀਂ ਕਹਿਣਗੇ। ਬ੍ਰਹਮਾ ਦੀਆਂ ਬਾਹਵਾਂ ਬਹੁਤ
ਹਨ। ਭਗਤੀ ਮਾਰਗ ਵਿੱਚ ਤਾਂ ਕੁੱਝ ਵੀ ਸਮਝ ਨਹੀਂ। ਬਾਪ ਆਕੇ ਬੱਚਿਆਂ ਨੂੰ ਸਮਝਾਉਂਦੇ ਹਨ, ਤੁਸੀਂ
ਕਹਿੰਦੇ ਹੋ ਬਾਬਾ ਨੇ ਆਕੇ ਸਾਨੂੰ ਸਮਝਦਾਰ ਬਣਾਇਆ ਹੈ। ਮਨੁੱਖ ਕਹਿੰਦੇ ਹਨ ਅਸੀਂ ਸ਼ਿਵ ਦੇ ਭਗਤ
ਹਾਂ। ਅੱਛਾ, ਤੁਸੀਂ ਸ਼ਿਵ ਨੂੰ ਕੀ ਸਮਝਦੇ ਹੋ ? ਹੁਣ ਤੁਸੀਂ ਸਮਝਦੇ ਹੋ ਸ਼ਿਵਬਾਬਾ ਸਭ ਆਤਮਾਵਾਂ ਦਾ
ਬਾਪ ਹੈ, ਇਸ ਲਈ ਉਨ੍ਹਾਂ ਦੀ ਪੂਜਾ ਕਰਦੇ ਹਾਂ। ਮੁੱਖ ਗੱਲ ਬਾਪ ਕਹਿੰਦੇ ਹਨ - ਮਾਮੇਕਮ ਯਾਦ ਕਰੋ।
ਤੁਸੀਂ ਬੁਲਾਇਆ ਵੀ ਹੈ - ਹੇ ਪਤਿਤ ਪਾਵਨ ਆਕੇ ਸਾਨੂੰ ਪਾਵਨ ਬਣਾਓ। ਸਾਰੇ ਪੁਕਾਰਦੇ ਹੀ ਰਹਿੰਦੇ ਹਨ
- ਪਤਿਤ - ਪਾਵਨ ਸੀਤਾਰਾਮ। ਇਹ ਵੀ ਗਾਉਂਦੇ ਰਹਿੰਦੇ ਸੀ। ਬਾਬਾ ਨੂੰ ( ਬ੍ਰਹਮਾ ਨੂੰ ) ਥੋੜ੍ਹੀ ਨਾ
ਪਤਾ ਸੀ ਕਿ ਬਾਪ ਆਪੇ ਆਕੇ ਮੇਰੇ ਵਿੱਚ ਪ੍ਰਵੇਸ਼ ਕਰਨਗੇ। ਕਿੰਨਾ ਵੰਡਰ ਹੈ, ਕਦੇ ਖ਼ਿਆਲ ਵਿੱਚ ਵੀ ਨਹੀਂ
ਸੀ। ਪਹਿਲਾਂ ਤਾਂ ਹੈਰਾਨ ਹੁੰਦੇ ਸਨ ਇਹ ਕੀ ਹੁੰਦਾ ਹੈ! ਮੈਂ ਕਿਸਨੂੰ ਵੇਖਦਾ ਹਾਂ ਤਾਂ ਬੈਠੇ -
ਬੈਠੇ ਉਨ੍ਹਾਂ ਨੂੰ ਖਿੱਚ ਹੁੰਦੀ ਹੈ। ਇਹ ਕੀ ਹੁੰਦਾ ਹੈ? ਸ਼ਿਵਬਾਬਾ ਕਸ਼ਿਸ਼ ਕਰਦੇ ਸਨ। ਸ੍ਹਾਮਣੇ
ਬੈਠਣ ਨਾਲ ਧਿਆਨ ਵਿੱਚ ਚਲੇ ਜਾਂਦੇ ਸੀ। ਆਸ਼ਚਰਿਆ ਵਿੱਚ ਪੈ ਗਏ ਕਿ ਇਹ ਕੀ ਹੈ! ਇਨ੍ਹਾਂ ਗੱਲਾਂ ਨੂੰ
ਸਮਝਣ ਦੇ ਲਈ ਫ਼ਿਰ ਇਕਾਂਤ ਚਾਹੀਦਾ ਹੈ। ਫ਼ਿਰ ਵੈਰਾਗ ਆਉਣ ਲੱਗਾ ਕਿੱਥੇ ਜਾਵਾਂ? ਅੱਛਾ, ਬਨਾਰਸ ਜਾਦਾਂ
ਹਾਂ। ਇਹ ਉਨ੍ਹਾਂ ਦੀ ਕਸ਼ਿਸ਼ ਸੀ। ਜੋ ਇਸਨੂੰ ਵੀ ਕਰਵਾਉਂਦੇ ਸਨ, ਇੰਨੀ ਵੱਡੀ ਕਾਰੋਬਾਰ ਸਭ ਛੱਡ ਕੇ
ਗਿਆ। ਉਨ੍ਹਾਂ ਵਿਚਾਰਿਆਂ ਨੂੰ ਕੀ ਪਤਾ ਕਿ ਬਨਾਰਸ ਵਿੱਚ ਕਿਓੰ ਜਾਂਦੇ ਹਾਂ? ਫਿਰ ਉਥੇ ਬਗੀਚੇ ਵਿੱਚ
ਜਾਕੇ ਠਹਿਰਿਆ। ਉਥੇ ਪੇਂਸਿਲ ਹੱਥ ਵਿੱਚ ਲੈਕੇ ਕੰਧਾਂ ਤੇ ਚਕ੍ਰ ਬੈਠ ਕੇ ਬਣਾਉਂਦਾ ਸੀ। ਬਾਬਾ ਕੀ
ਕਰਵਾਉਂਦੇ ਸਨ, ਕੁੱਝ ਵੀ ਪਤਾ ਨਹੀਂ ਲਗਦਾ ਸੀ। ਰਾਤ ਨੂੰ ਨੀਂਦ ਆ ਜਾਂਦੀ ਸੀ। ਸਮਝਦਾ ਸੀ ਕਿਤੇ
ਉੱਡ ਗਿਆ ਹਾਂ। ਫ਼ਿਰ ਜਿਵੇ ਹੇਠਾਂ ਆ ਜਾਂਦਾ ਸੀ। ਕੁੱਝ ਪਤਾ ਨਹੀਂ ਕੀ ਹੋ ਰਿਹਾ ਹੈ। ਸ਼ੁਰੂ ਵਿੱਚ
ਕਿੰਨੇ ਸਾਕਸ਼ਤਕਾਰ ਹੁੰਦੇ ਸਨ। ਬੱਚੀਆਂ ਬੈਠੀਆਂ - ਬੈਠੀਆਂ ਧਿਆਨ ਵਿੱਚ ਚਲੀਆਂ ਜਾਂਦੀਆਂ ਸਨ। ਤੁਸੀਂ
ਬਹੁਤ ਕੁੱਝ ਵੇਖਿਆ ਹੈ। ਤੁਸੀਂ ਕਹੋਗੇ ਜੋ ਅਸੀਂ ਵੇਖਿਆ ਸੋ ਤੁਸੀਂ ਨਹੀਂ ਵੇਖਿਆ। ਫਿਰ ਪਿਛਾੜੀ
ਵਿੱਚ ਵੀ ਬਾਬਾ ਬਹੁਤ ਸਾਕਸ਼ਤਕਾਰ ਕਰਵਾਉਣਗੇ ਕਿਉਂਕਿ ਨੇੜ੍ਹੇ ਹੁੰਦੇ ਜਾਵਾਂਗੇ। ਅੱਛਾ!
ਮਿੱਠੇ- ਮਿੱਠੇ ਸਿੱਕੀਲਧੇ
ਬੱਚਿਆਂ ਪ੍ਰਤੀ ਮਾਤ - ਪਿਤਾ ਬਾਪਦਾਦਾ ਦਾ ਯਾਦ ਪਿਆਰ ਅਤੇ ਗੁੱਡਮੋਰਨਿੰਗ। ਰੂਹਾਨੀ ਬਾਪ ਦੀ ਰੂਹਾਨੀ
ਬੱਚਿਆਂ ਨੂੰ ਨਮਸਤੇ।
ਧਾਰਨਾ ਲਈ ਮੁੱਖ ਸਾਰ:-
1. ਬਾਪ ਦਾ
ਸੰਦੇਸ਼ ਸੁਣਾ ਕੇ ਸਭਦੇ ਦੁੱਖ ਦੂਰ ਕਰਨੇ ਹਨ। ਸਭ ਨੂੰ ਸੁੱਖ ਦਾ ਰਸਤਾ ਦੱਸਣਾ ਹੈ। ਹੱਦਾਂ ਵਿਚੋਂ
ਨਿਕਲ ਬੇਹੱਦ ਵਿੱਚ ਜਾਣਾ ਹੈ।
2. ਅੰਤ ਦੇ ਸਭ
ਸਾਕਸ਼ਤਕਾਰ ਕਰਨ ਦੇ ਲਈ ਅਤੇ ਬਾਪ ਦੇ ਪਿਆਰ ਦੀ ਪਾਲਣਾ ਲੈਣ ਦੇ ਲਈ ਗਿਆਨ ਯੋਗ ਵਿੱਚ ਮਜ਼ਬੂਤ ਬਣਨਾ
ਹੈ। ਦੂਸਰਿਆਂ ਦਾ ਚਿੰਤਨ ਨਾ ਕਰਕੇ ਯੋਗਬਲ ਨਾਲ ਆਪਣੀ ਉਮਰ ਵਧਾਉਣੀ ਹੈ।
ਵਰਦਾਨ:-
ਅਲਬੇਲੇਪਨ ਅਤੇ ਅਟੈਂਸ਼ਨ ਦੇ ਅਭਿਮਾਨ ਨੂੰ ਛੱਡ ਬਾਪ ਦੀ ਮਦਦ ਦੇ ਪਾਤਰ ਬਣਨ ਵਾਲੇ ਸਹਿਜ ਪੁਰਸ਼ਾਰਥੀ
ਭਵ।
ਕਈ ਬੱਚੇ ਹਿੰਮਤ ਰੱਖਣ
ਦੀ ਬਜਾਏ ਅਲਬੇਲੇਪਨ ਦੇ ਕਾਰਣ ਅਭਿਮਾਨ ਵਿਚ ਆ ਜਾਂਦੇ ਹਨ ਕਿ ਅਸੀਂ ਤਾਂ ਸਦਾ ਪਾਤਰ ਹਾਂ ਹੀ, ਬਾਪ
ਸਾਡੀ ਮਦਦ ਨਹੀਂ ਕਰਨਗੇ ਤਾਂ ਕਿਸ ਦੀ ਕਰਨਗੇ! ਇਸ ਅਭਿਮਾਨ ਦੇ ਕਾਰਣ ਹਿੰਮਤ ਦੀ ਵਿਧੀ ਨੂੰ ਭੁੱਲ
ਜਾਂਦੇ ਹਨ। ਕਈਆਂ ਵਿਚ ਫਿਰ ਖੁਦ ਤੇ ਅਟੈਂਸ਼ਨ ਦੇਣ ਦਾ ਵੀ ਅਭਿਮਾਨ ਰਹਿੰਦਾ ਜੋ ਮਦਦ ਤੋਂ ਵੰਚਿਤ
ਕਰ ਦਿੰਦਾ ਹੈ। ਸਮਝਦੇ ਹਨ ਅਸੀ ਤਾਂ ਬਹੁਤ ਯੋਗ ਲਗਾ ਲਿਆ। ਗਿਆਨੀ - ਯੋਗੀ ਤੂ ਆਤਮਾ ਬਣ ਗਏ, ਸੇਵਾ
ਦੀ ਰਾਜਧਾਨੀ ਬਣ ਗਈ… ਇਸ ਤਰ੍ਹਾਂ ਦੇਹ ਅਭਿਮਾਨ ਨੂੰ ਛੱਡ ਹਿੰਮਤ ਦੇ ਆਧਾਰ ਤੇ ਮਦਦ ਦੇ ਪਾਤਰ ਬਣੋ
ਤਾਂ ਸਹਿਜ ਪੁਰਸ਼ਾਰਥੀ ਬਣ ਜਾਵੋਗੇ।
ਸਲੋਗਨ:-
ਜੋ ਵੇਸਟ ਅਤੇ
ਨੈਗੇਟਿਵ ਸੰਕਲਪ ਚਲਦੇ ਹਨ ਉਨ੍ਹਾਂ ਨੂੰ ਪਰਿਵਰਤਨ ਕਰ ਵਿਸ਼ਵ ਕਲਿਆਣ ਦੇ ਕੰਮ ਵਿਚ ਲਗਾਵੋ।